Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

INS ਸੂਰਤ, INS ਨੀਲਗਿਰੀ ਅਤੇ INS ਵਾਘਸ਼ੀਰ ਦੇ ਸ਼ੁਰੂ ਹੋਣ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

INS ਸੂਰਤ, INS ਨੀਲਗਿਰੀ ਅਤੇ INS ਵਾਘਸ਼ੀਰ ਦੇ ਸ਼ੁਰੂ ਹੋਣ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਣਨ ਜੀ, ਮਹਾਰਾਸ਼ਟਰ ਦੇ ਲੋਕਪ੍ਰਿਅ ਮੁੱਖ ਮੰਤਰੀ, ਦੇਵੇਂਦਰ ਫਡਣਵੀਸ ਜੀ, ਮੰਤਰੀ ਪ੍ਰੀਸ਼ਦ ਦੇ ਮੇਰੇ ਸੀਨੀਅਰ ਸਾਥੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਸੰਜੈ ਸੇਠ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਉਨ੍ਹਾਂ ਦੇ ਨਾਲ ਅੱਜ ਸਾਡੇ ਦੋਵੇਂ ਉਪ ਮੁੱਖ ਮੰਤਰੀ ਵੀ ਹਨ, ਉਪ ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਅਜੀਤ ਪਵਾਰ ਜੀ, CDS, CNS, ਨੇਵੀ ਦੇ ਸਾਰੇ ਸਾਥੀ, ਮਝਗਾਓਂ ਡੌਕਯਾਰਡ ਵਿੱਚ ਕੰਮ ਕਰਨ ਵਾਲੇ ਸਾਰੇ ਸਾਥੀ, ਹੋਰ ਮਹਿਮਾਨ, ਦੇਵੀਓ ਅਤੇ ਸੱਜਣੋ।

15 ਜਨਵਰੀ ਦੇ ਦਿਨ ਨੂੰ ਆਰਮੀ ਡੇਅ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਹਰੇਕ ਜਾਂਬਾਜ਼ ਨੂੰ ਮੈਂ ਨਮਨ ਕਰਦਾ ਹਾਂ, ਮਾਂ ਭਾਰਤੀ ਦੀ ਰੱਖਿਆ ਵਿੱਚ ਜੁਟੇ ਹਰ ਵੀਰ-ਵੀਰਾਂਗਨਾ ਨੂੰ ਮੈਂ ਅੱਜ ਦੇ ਦਿਨ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਭਾਰਤ ਦੀ ਸਮੁੰਦਰੀ ਵਿਰਾਸਤ, ਨੇਵੀ ਦੇ ਗੌਰਵਸ਼ਾਲੀ ਇਤਿਹਾਸ ਅਤੇ ਆਤਮਨਿਰਭਰ ਭਾਰਤ ਅਭਿਯਾਨ ਲਈ ਵੀ ਬਹੁਤ ਵੱਡਾ ਦਿਨ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਭਾਰਤ ਵਿੱਚ ਜਲ ਸੈਨਾ ਨੂੰ ਨਵੀਂ ਸਮਰੱਥਾ ਦਿੱਤੀ ਸੀ, ਨਵਾਂ ਵਿਜ਼ਨ ਦਿੱਤਾ ਸੀ। ਅੱਜ ਉਨ੍ਹਾਂ ਦੀ ਇਸ ਪਾਵਨ ਧਰਤੀ ‘ਤੇ 21ਵੀਂ ਸਦੀ ਦੀ ਨੇਵੀ ਨੂੰ ਸਸ਼ਕਤ ਕਰਨ ਦੀ ਵੱਲ ਅਸੀਂ ਇੱਕ ਬਹੁਤ ਵੱਡਾ ਕਦਮ ਚੁੱਕ ਰਹੇ ਹਾਂ। ਇਹ ਪਹਿਲੀ ਵਾਰ ਹੋ ਰਿਹਾ ਹੈ,

ਜਦੋਂ ਇੱਕ ਡਿਸਟ੍ਰਾਇਰ, ਇੱਕ ਫ੍ਰੀਗੇਟ ਅਤੇ ਇੱਕ ਸਬਮਰੀਨ, ਤਿੰਨਾਂ ਨੂੰ ਇਕੱਠੇ ਕਮੀਸ਼ਨ ਕੀਤਾ ਜਾ ਰਿਹਾ ਹੈ। ਅਤੇ ਸਭ ਤੋਂ ਮਾਣ ਦੀ ਗੱਲ ਹੈ ਕਿ ਇਹ ਤਿੰਨੋਂ Frontline Platforms  ਮੇਡ ਇਨ ਇੰਡੀਆ ਹਨ। ਮੈਂ ਭਾਰਤੀ ਜਲ ਸੈਨਾ ਨੂੰ , ਇਨ੍ਹਾਂ ਦੇ ਨਿਰਮਾਣ ਕਾਰਜ ਨਾਲ ਜੁੜੇ ਸਾਰੇ ਸਾਥੀਆਂ ਨੂੰ, ਇੰਜੀਨੀਅਰਸ ਨੂੰ, ਮਜ਼ਦੂਰਾਂ ਨੂੰ ਅਤੇ ਪੂਰੇ ਦੇਸ਼ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਦਾ ਇਹ ਪ੍ਰੋਗਰਾਮ, ਸਾਡੀ ਗੌਰਵਸ਼ਾਲੀ ਵਿਰਾਸਤ ਨੂੰ ਭਵਿੱਖ ਦੀਆਂ ਆਕਾਂਖਿਆਵਾਂ ਨਾਲ ਜੋੜਦਾ ਹੈ। ਲੰਬੀਆਂ ਸਮੁੰਦਰੀ ਯਾਤਰਾਵਾਂ, ਕਾਮਰਸ, ਨੇਵਲ ਡਿਫੈਂਸ, ਸ਼ਿਪ ਇੰਡਸਟ੍ਰੀ, ਇਸ ਵਿੱਚ ਸਾਡਾ ਇੱਕ ਸਮ੍ਰਿੱਧ ਇਤਿਹਾਸ ਰਿਹਾ ਹੈ। ਆਪਣੇ ਇਤਿਹਾਸ ਤੋਂ ਪ੍ਰੇਰਣਾ ਲੈਂਦੇ ਹੋਏ, ਅੱਜ ਦਾ ਭਾਰਤ, ਦੁਨੀਆ ਦੀ ਇੱਕ ਮੇਜਰ ਮੈਰੀਟਾਈਮ ਪਾਵਰ ਬਣ ਰਿਹਾ ਹੈ। ਅੱਜ ਜੋ ਪਲੈਟਫਾਰਮ ਲਾਂਚ ਹੋਏ ਹਨ, ਉਨ੍ਹਾਂ ਵਿੱਚ ਵੀ ਇਸ ਦੀ ਝਲਕ ਹੈ। ਹੁਣ ਜਿਵੇਂ ਸਾਡਾ ਨੀਲਗਿਰੀ, ਚੌਲ ਰਾਜਵੰਸ਼ ਦੀ ਸਮੁੰਦਰੀ ਸਮਰੱਥਾ ਦੇ ਪ੍ਰਤੀ ਸਮਰਪਿਤ ਹੈ। ਸੂਰਤ ਵਾਰਸ਼ਿਪ, ਉਸ ਕਾਲਖੰਡ ਦੀ ਯਾਦ ਦਿਵਾਉਂਦਾ ਹੈ, ਜਦੋਂ ਗੁਜਰਾਤ ਦੇ ਪੋਰਟਸ ਦੇ ਜ਼ਰੀਏ ਭਾਰਤ west asia ਨਾਲ ਜੁੜਿਆ ਸੀ। ਇਨ੍ਹੀਂ ਦਿਨੀਂ ਇਹ ਦੋਨੋਂ ਸ਼ਿਪਸ, ਇਸ ਦੇ ਨਾਲ ਅੱਜ ਵਾਘਸ਼ੀਰ ਸਬਮਰੀਨ ਦੀ ਕਮੀਸ਼ਨਿੰਗ ਵੀ ਹੋ ਰਹੀ ਹੈ। ਕੁਝ ਵਰ੍ਹੇ ਪਹਿਲਾਂ ਮੈਨੂੰ P75 Class  ਦੀ ਪਹਿਲੀ ਸਬਮਰੀਨ, ਕਲਵਰੀ ਦੀ ਕਮੀਸ਼ਨਿੰਗ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਿਆ ਸੀ। ਅੱਜ ਮੈਨੂੰ ਇਸ ਕਲਾਸ ਦੀ ਛੇਵੀਂ ਸਬਮਰੀਨ ਵਾਘਸ਼ੀਰ ਨੂੰ, ਕਮੀਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਇਹ ਨਵੇਂ ਫਰੰਟੀਅਰ ਪਲੈਟਫਾਰਮ ਭਾਰਤ ਦੀ ਸੁਰੱਖਿਆ ਅਤੇ ਪ੍ਰਗਤੀ, ਦੋਵਾਂ ਨੂੰ ਨਵੀਂ ਸਮਰੱਥਾ ਦੇਣਗੇ।

ਸਾਥੀਓ,

ਅੱਜ ਭਾਰਤ ਪੂਰੇ ਵਿਸ਼ਵ ਅਤੇ ਖਾਸ ਕਰਕੇ ਗਲੋਬਲ ਸਾਊਥ ਵਿੱਚ ਇੱਕ ਭਰੋਸੇਮੰਦ ਅਤੇ ਜ਼ਿੰਮੇਵਾਰ ਸਾਥੀ ਦੇ ਰੂਪ ਵਿੱਚ ਪਹਿਚਾਣਿਆ ਜਾ ਰਿਹਾ ਹੈ। ਭਾਰਤ ਵਿਸਤਾਰਵਾਦ ਨਹੀਂ, ਭਾਰਤ ਵਿਕਾਸਵਾਦ ਦੀ ਭਾਵਨਾ ਨਾਲ ਕੰਮ ਕਰਦਾ ਹੈ। ਭਾਰਤ ਨੇ ਹਮੇਸ਼ਾ Open, secure, inclusive ਅਤੇ prosperous…Indo- Pacific Region  ਦਾ ਸਮਰਥਨ ਕੀਤਾ ਹੈ। ਇਸ ਲਈ ਜਦੋਂ ਸਮੁੰਦਰ ਨਾਲ ਲਗਦੇ ਦੇਸ਼ਾਂ ਦੇ ਵਿਕਾਸ ਦੀ ਗੱਲ ਆਈ, ਤਾਂ ਭਾਰਤ ਨੇ ਮੰਤਰ ਦਿੱਤਾ ਸਾਗਰ। ਸਾਗਰ ਦਾ ਮਤਲਬ ਹੈ- Security And Growth for All in the Region, ਅਸੀਂ ਸਾਗਰ ਦੇ ਵਿਜ਼ਨ ਦੇ ਨਾਲ ਅੱਗੇ ਵਧੇ, ਜਦੋਂ ਭਾਰਤ ਦੇ ਸਾਹਮਣੇ ਜੀ-20 ਦੀ ਪ੍ਰੈਜ਼ੀਡੈਂਸੀ ਸੰਭਾਲਣ ਦੀ ਜ਼ਿੰਮੇਵਾਰੀ ਆਈ, ਤਾਂ ਦੁਨੀਆ ਨੂੰ ਅਸੀਂ ਮੰਤਰ ਦਿੱਤਾ- One Earth One Family One Future. ਜਦੋਂ ਦੁਨੀਆ ਕੋਰੋਨਾ ਨਾਲ ਲੜ ਰਹੀ ਸੀ, ਤਦ ਭਾਰਤ ਨੇ ਵਿਜ਼ਨ ਦਿੱਤਾ- One Earth One Health.  ਅਸੀਂ ਪੂਰੇ ਵਿਸ਼ਵ ਨੂੰ ਆਪਣਾ ਪਰਿਵਾਰ ਮੰਨ ਕੇ ਚਲਦੇ ਹਾਂ, ਅਸੀਂ ਸਬਕਾ ਸਾਥ, ਸਬਕਾ ਵਿਕਾਸ ਉਸ ਸਿਧਾਂਤ ‘ਤੇ ਵਿਸ਼ਵਾਸ ਕਰਨ ਵਾਲੇ ਲੋਕ ਹਾਂ। ਅਤੇ ਇਸ ਲਈ, ਇਸ ਪੂਰੇ ਖੇਤਰ ਦੀ ਰੱਖਿਆ-ਸੁਰੱਖਿਆ ਵੀ ਭਾਰਤ ਆਪਣੀ ਜ਼ਿੰਮੇਵਾਰੀ ਸਮਝਦਾ ਹੈ।

ਸਾਥੀਓ,

Global security, economics ਅਤੇ geopolitical dynamics ਨੂੰ ਦਿਸ਼ਾ ਦੇਣ ਵਿੱਚ, ਭਾਰਤ ਜਿਹੇ maritime nation  ਦੀ ਭੂਮਿਕਾ ਬਹੁਤ ਵੱਡੀ ਹੋਣ ਵਾਲੀ ਹੈ। ਆਰਥਿਕ ਪ੍ਰਗਤੀ ਅਤੇ Energy Security ਲਈ ਇਹ ਜ਼ਰੂਰੀ ਹੈ ਕਿ territorial Waters ਨੂੰ protect ਕੀਤਾ ਜਾਵੇ, Freedom of Navigation ਨੂੰ Ensure ਕੀਤਾ ਜਾਵੇ, ਅਤੇ ਟ੍ਰੇਡ ਦੀ Supply Line ਅਤੇ Sea Routes ਸੁਰੱਖਿਅਤ ਹੋਣ। ਸਾਨੂੰ ਆਤੰਕਵਾਦ, ਹਥਿਆਰਾਂ ਅਤੇ ਡਰੱਗਸ ਦੀ ਤਸਕਰੀ ਨਾਲ ਇਸ ਪੂਰੇ ਖੇਤਰ ਨੂੰ ਬਚਾ ਕੇ ਰੱਖਣਾ ਹੈ। ਇਸ ਲਈ ਅੱਜ ਜ਼ਰੂਰੀ ਹੈ ਕਿ ਸਮੁੰਦਰ ਨੂੰ Safe ਅਤੇ Prosperous  ਬਣਾਉਣ ਵਿੱਚ ਅਸੀਂ global partner ਬਣੀਏ, ਅਸੀਂ Logistics ਦੀ Efficiency ਵਧਾਉਣ ਅਤੇ ਸ਼ਿਪਿੰਗ ਇੰਡਸਟ੍ਰੀ ਲਈ ਕੰਮ ਕਰੀਏ। ਅਸੀਂ Rare Minerals, Fish stock ਜਿਹੇ Ocean Resources ਦੀ ਦੁਰਵਰਤੋਂ ਰੋਕਣ ਵਿੱਚ ਅਤੇ ਇਸ ਨੂੰ manage ਕਰਨ ਦੀ capacity develop  ਕਰੀਏ। ਅਸੀਂ New shipping routes ਅਤੇ sea lanes of communication ਨੂੰ ਖੋਜਣ ਵਿੱਚ Invest ਕਰੀਏ। ਮੈਨੂੰ ਖੁਸ਼ੀ ਹੈ ਕਿ ਅੱਜ ਭਾਰਤ ਇਸ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕ ਰਿਹਾ ਹੈ। ਭਾਰਤ, ਪੂਰੇ Indian Ocean Region ਵਿੱਚ First Responder ਵੀ ਬਣ ਕੇ ਉਭਰਿਆ ਹੈ। ਬੀਤੇ ਕੁਝ ਮਹੀਨਿਆਂ ਵਿੱਚ ਹੀ ਸਾਡੀ ਜਲ ਸੈਨਾ ਨੇ ਸੈਕੜਿਆਂ ਜਾਨਾਂ ਬਚਾਈਆਂ ਹਨ, ਹਜ਼ਾਰਾਂ ਕਰੋੜ ਰੁਪਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਕਾਰਗੋ ਦੀ ਸੁਰੱਖਿਆ ਦੀ ਹੈ। ਇਸ ਨਾਲ ਦੁਨੀਆ ਦਾ ਭਾਰਤ ‘ਤੇ ਭਰੋਸਾ ਵਧਿਆ ਹੈ, ਤੁਹਾਡੇ ਸਭ ਦੇ ਕਾਰਨ ਵਧਿਆ ਹੈ, ਅਤੇ ਇਸ ਲਈ ਮੈਂ ਅੱਜ ਤੁਹਾਡੇ ਸਾਰਿਆਂ ਦਾ ਵੀ ਅਭਿਨੰਦਨ ਕਰਦਾ ਹਾਂ। ਭਾਰਤੀ ਜਲ ਸੈਨਾ, ਕੋਸਟ ਗਾਰਡ ਉਨ੍ਹਾਂ ‘ਤੇ ਵੀ ਲਗਾਤਾਰ ਭਰੋਸਾ ਵਧਦਾ ਜਾ ਰਿਹਾ ਹੈ। ਅੱਜ ਤੁਸੀਂ ਵੀ ਦੇਖ ਰਹੇ ਹੋ, ਆਸੀਆਨ ਹੋਵੇ, ਆਸਟ੍ਰੇਲੀਆ ਹੋਵੇ, ਗਲਫ ਹੋਵੇ, ਅਫਰੀਕਾ ਦੇ ਦੇਸ਼ ਹੋਣ, ਸਭ ਦੇ ਨਾਲ ਅੱਜ ਭਾਰਤ ਦਾ ਆਰਥਿਕ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਸਬੰਧਾਂ ਦੀ ਇਸ ਮਜ਼ਬੂਤੀ ਵਿੱਚ, Indian Ocean Region ਵਿੱਚ ਭਾਰਤ ਦੀ ਮੌਜੂਦਗੀ, ਭਾਰਤ ਦੀ ਸਮਰੱਥਾ ਇੱਕ ਬਹੁਤ ਵੱਡਾ ਅਧਾਰ ਹੈ। ਅਤੇ ਇਸ ਲਈ ਅੱਜ ਦਾ ਇਹ ਆਯੋਜਨ ਸੈਨਿਕ ਦ੍ਰਿਸ਼ਟੀ ਦੇ ਨਾਲ  ਵੀ ਆਰਥਿਕ ਦ੍ਰਿਸ਼ਟੀ ਤੋਂ ਵੀ ਉਨਾ ਹੀ ਅਹਿਮ ਹੈ ।

ਸਾਥੀਓ,

21ਵੀਂ ਸਦੀ ਦੇ ਭਾਰਤ ਦੀ ਸੈਨਿਕ ਸਮਰੱਥਾ ਵੀ ਵਧੇਰੇ ਸਮਰੱਥ ਹੋਵੇ, ਆਧੁਨਿਕ ਹੋਵੇ, ਇਹ ਦੇਸ਼ ਦੀਆਂ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਜਲ ਹੋਵੇ, ਥਲ ਹੋਵੇ, ਨਭ ਹੋਵੇ, ਡੀਪ ਸੀ ਹੋਵੇ ਜਾਂ ਫਿਰ ਅਨੰਤ ਪੁਲਾੜ, ਹਰ ਥਾਂ ਭਾਰਤ ਆਪਣੇ ਹਿਤਾਂ ਨੂੰ ਸੁਰੱਖਿਅਤ ਕਰ ਰਿਹਾ ਹੈ। ਇਸ ਦੇ ਲਈ ਨਿਰੰਤਰ ਰਿਫੌਰਮ ਕੀਤੇ ਜਾ ਰਹੇ ਹਨ। ਚੀਫ ਆਫ ਡਿਫੈਂਸ ਸਟਾਫ ਦਾ ਗਠਨ, ਅਜਿਹਾ ਹੀ ਇੱਕ ਰਿਫੌਰਮ ਹੈ। ਸਾਡੀਆਂ ਸੈਨਾਵਾਂ ਹੋਰ ਜ਼ਿਆਦਾ efficient ਹੋਣ, ਇਸ ਦੇ ਲਈ ਥੀਏਟਰ ਕਮਾਂਡਸ ਦੀ ਦਿਸ਼ਾ ਵਿੱਚ ਵੀ ਭਾਰਤ ਅੱਗੇ ਵਧ ਰਿਹਾ ਹੈ।

ਸਾਥੀਓ,

ਪਿਛਲੇ 10 ਵਰ੍ਹਿਆਂ ਵਿੱਚ ਜਿਸ ਤਰ੍ਹਾਂ ਭਾਰਤ ਦੀਆਂ ਤਿੰਨੋਂ ਸੈਨਾਵਾਂ ਨੇ ਆਤਮਨਿਰਭਰਤਾ ਦੇ ਮੰਤਰ ਨੂੰ ਅਪਣਾਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਸੰਕਟ ਦੇ ਸਮੇਂ ਦੂਸਰੇ ਦੇਸ਼ਾਂ ‘ਤੇ ਭਾਰਤ ਦੀ ਨਿਰਭਰਤਾ ਘੱਟ ਤੋਂ ਘੱਟ ਹੋਵੇ, ਇਸ ਗੰਭੀਰਤਾ ਨੂੰ ਸਮਝਦੇ ਹੋਏ ਤੁਸੀਂ ਸਾਰੇ ਇਸ ਕੰਮ ਨੂੰ ਅੱਗੇ ਵਧਾ ਰਹੇ ਹੋ, ਅਗਵਾਈ ਦੇ ਰਹੇ ਹੋ। ਸਾਡੀਆਂ ਸੈਨਾਵਾਂ ਨੇ 5 ਹਜ਼ਾਰ ਤੋਂ ਜ਼ਿਆਦਾ ਅਜਿਹੇ ਸਾਜੋ-ਸਜਾਵਟ ਦਾ ਸਮਾਨ ਅਤੇ ਉਪਕਰਣਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਹੁਣ ਉਹ ਵਿਦੇਸ਼ਾਂ ਤੋਂ ਨਹੀਂ ਮੰਗਵਾਉਣਗੇ। ਜਦੋਂ ਭਾਰਤ ਦਾ ਸੈਨਿਕ, ਭਾਰਤ ਵਿੱਚ ਬਣੇ ਸਜਾਵਟੀ ਸਮਾਨ ਦੇ ਨਾਲ ਅੱਗੇ ਵਧਦਾ ਹੈ, ਤਾਂ ਉਸ ਦਾ ਆਤਮਵਿਸ਼ਵਾਸ ਵੀ ਕੁਝ ਵੱਖਰਾ ਹੀ ਹੁੰਦਾ ਹੈ। ਪਿਛਲੇ 10 ਵਰ੍ਹਿਆਂ ਵਿੱਚ, ਕਰਨਾਟਕ ਵਿੱਚ ਦੇਸ਼ ਦੀ ਸਭ ਤੋਂ ਵੱਡੀ ਹੈਲੀਕੌਪਟਰ ਬਣਾਉਣ ਵਾਲੀ ਫੈਕਟਰੀ ਸ਼ੁਰੂ ਹੋਈ ਹੈ। ਸੈਨਾਵਾਂ ਦੇ ਲਈ ਟ੍ਰਾਂਸਪੋਰਟ ਏਅਰਕ੍ਰਾਫਟ ਬਣਾਉਣ ਵਾਲੀ ਫੈਕਟਰੀ ਸ਼ੁਰੂ ਹੋਈ। ਤੇਜਸ ਫਾਈਟਰ ਪਲੇਨ ਨੇ ਭਾਰਤ ਦੀ ਸਾਖ ਨੂੰ ਅਸਮਾਨ ਦੀ ਨਵੀਂ ਉਚਾਈ ‘ਤੇ ਪਹੁੰਚਾਇਆ ਹੈ। ਯੂਪੀ ਅਤੇ ਤਮਿਲਨਾਡੂ ਵਿੱਚ ਬਣ ਰਹੇ ਡਿਫੈਂਸ ਕੌਰੀਡੋਰਸ, ਡਿਫੈਂਸ ਪ੍ਰੋਡਕਸ਼ਨ ਨੂੰ ਹੋਰ ਗਤੀ ਦੇਣ ਵਾਲੇ ਹਨ। 

ਅਤੇ ਮੈਨੂੰ ਖੁਸ਼ੀ ਹੈ ਕਿ ਸਾਡੀ ਨੇਵੀ ਨੇ ਵੀ ਮੇਕ ਇਨ ਇੰਡੀਆ ਅਭਿਯਾਨ ਦਾ ਬਹੁਤ ਜ਼ਿਆਦਾ ਵਿਸਤਾਰ ਕੀਤਾ ਹੈ। ਇਸ ਵਿੱਚ ਮਝਗਾਂਓ ਡੌਕਯਾਰਡ ਦੇ ਆਪ ਸਾਰੇ ਸਾਥੀਆਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਨੇਵੀ ਵਿੱਚ 33 ships ਅਤੇ 07 ਸਬਮਰੀਨਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 40 Naval Vessels ਵਿੱਚੋਂ 39, ਭਾਰਤੀ ਸ਼ਿਪਯਾਰਡ ਵਿੱਚ ਹੀ ਬਣੇ ਹਨ। ਸਾਡਾ ਇਸ ਵਿੱਚ, ਸਾਡਾ ਭਵਯ-ਵਿਰਾਟ INS Vikrant ਏਅਰਕ੍ਰਾਫਟ ਕੈਰੀਅਰ, ਅਤੇ INS ਅਰਿਹੰਤ ਅਤੇ INS ਅਰਿਘਾਤ ਜਿਹੀ ਨਿਊਕਲੀਅਰ ਸਬਮਰੀਨ ਵੀ ਸ਼ਾਮਲ ਹਨ। ਮੇਕ ਇਨ ਇੰਡੀਆ ਨੂੰ ਅਜਿਹੀ ਗਤੀ ਦੇਣ ਦੇ ਲਈ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। 

ਸਾਥੀਓ,

ਮੇਕ ਇਨ ਇੰਡੀਆ ਤੋਂ ਭਾਰਤ ਦੀਆਂ ਸੈਨਾਵਾਂ ਦੀ ਸਮਰੱਥਾ ਵਧਣ ਦੇ ਨਾਲ ਹੀ, ਆਰਥਿਕ ਪ੍ਰਗਤੀ ਦੇ ਨਵੇਂ ਦੁਆਰ ਵੀ ਖੁੱਲ੍ਹ ਰਹੇ ਹਨ।  ਜਿਵੇਂ ਇੱਕ ਉਦਾਹਰਣ ਸ਼ਿਪ ਬਿਲਡਿੰਗ ਈਕੋਸਿਸਟਮ ਦੀ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ, ਐਕਸਪਰਟ ਵੀ ਕਹਿੰਦੇ ਹਨ, ਸ਼ਿਪ ਬਿਲਡਿੰਗ ਵਿੱਚ ਜਿੰਨਾ ਇਨਵੈਸਟ ਕੀਤਾ ਜਾਵੇ, ਉਸ ਦਾ ਦੁੱਗਣਾ ਪੌਜ਼ਿਟਿਵ ਇੰਪੈਕਟ ਇਕੌਨਮੀ ‘ਤੇ ਪੈਂਦਾ ਹੈ। ਯਾਨੀ ਜੇਕਰ ਅਸੀਂ ਸ਼ਿਪ ਬਿਲਡਿੰਗ ਵਿੱਚ 1 ਰੁਪਇਆ ਲਗਾਉਂਦੇ ਹੋ, ਤਾਂ ਇਕੌਨਮੀ ਵਿੱਚ ਇੱਕ ਰੁਪਏ 82 ਪੈਸੇ ਦੇ ਲਗਭਗ ਸਰਕੂਲੇਸ਼ਨ ਹੁੰਦੀ ਹੈ। ਤੁਸੀਂ ਸੋਚੋ, ਹਾਲੇ ਦੇਸ਼ ਵਿੱਚ 60 ਵੱਡੇ ਸ਼ਿਪਸ Under Construction ਹਨ। ਇਨ੍ਹਾਂ ਦੀ ਵੈਲਿਊ ਡੇਢ ਲੱਖ ਕਰੋੜ ਰੁਪਏ ਦੇ ਕਰੀਬ ਹੈ। ਯਾਨੀ ਇੰਨਾ ਪੈਸਾ ਲਗਾਉਣ ਨਾਲ ਕਰੀਬ 3 ਲੱਖ ਕਰੋੜ ਰੁਪਏ ਦਾ ਸਰਕੂਲੇਸ਼ਨ ਸਾਡੀ ਇਕੌਨਮੀ ਵਿੱਚ ਹੋਵੇਗਾ। ਅਤੇ ਰੋਜ਼ਗਾਰ ਦੇ ਮਾਮਲੇ ਵਿੱਚ ਤਾਂ ਇਸ ਦਾ 6 ਗੁਣਾ multiplier effect ਹੁੰਦਾ ਹੈ। ਜਹਾਜ਼ਾਂ ਦਾ ਜ਼ਿਆਦਾਤਰ ਸਮਾਨ, ਜ਼ਿਆਦਾਤਰ ਪਾਰਟਸ, ਦੇਸ਼ ਦੇ MSMEs ਤੋਂ ਹੀ ਆਉਂਦਾ ਹੈ। ਇਸ ਲਈ ਜੇਕਰ 2000 ਵਰਕਰ ਇੱਕ ਜਹਾਜ਼ ਬਣਾਉਣ ਦੇ ਕੰਮ ਵਿੱਚ ਲਗਦੇ ਹਨ, ਤਾਂ ਦੂਸਰੀ ਇੰਡਸਟਰੀ ਵਿੱਚ, ਜੋ MSME ਸਪਲਾਇਰ ਹੈ, ਉਸ MSME ਸੈਕਟਰ ਵਿੱਚ ਕਰੀਬ 12 ਹਜ਼ਾਰ ਰੋਜ਼ਗਾਰ ਬਣਦੇ ਹਨ।

ਸਾਥੀਓ,

ਅੱਜ ਭਾਰਤ ਦੁਨੀਆ ਦੀ ਤੀਸਰੀ ਵੱਡੀ ਇਕੌਨਮੀ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਾਡੀ ਮੈਨੂਫੈਕਚਰਿੰਗ, ਸਾਡੀ ਐਕਸਪੋਰਟਿੰਗ ਕਪੈਸਿਟੀ ਵੀ ਲਗਾਤਾਰ ਵਧ ਰਹੀ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਸੈਂਕੜੇ ਨਵੇਂ ਸ਼ਿਪਸ ਦੀ, ਨਵੇਂ ਕੰਟੇਨਰਸ ਦੀ ਜ਼ਰੂਰਤ ਭਾਰਤ ਨੂੰ ਹੋਵੇਗੀ। ਇਸ ਲਈ ਪੋਰਟ ਲੇਡ ਡਿਵੈਲਪਮੈਂਟ ਦਾ ਇਹ ਮਾਡਲ, ਸਾਡੀ ਇਕੌਨਮੀ ਨੂੰ ਗਤੀ ਦੇਣ ਵਾਲਾ ਹੈ, ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਬਣਾਉਣ ਵਾਲਾ ਹੈ। 

ਸਾਥੀਓ,

ਇਸ ਖੇਤਰ ਵਿੱਚ ਕਿਵੇਂ ਰੋਜ਼ਗਾਰ ਵਧ ਰਿਹਾ ਹੈ, ਇਸ ਦੀ ਇੱਕ ਉਦਾਹਰਣ ਸੀ-ਫੇਰਰਸ ਦੀ ਸੰਖਿਆ ਵੀ ਹੈ। 2014 ਵਿੱਚ ਭਾਰਤ ਵਿੱਚ ਸੀ-ਫੇਰਰਸ ਦੀ ਸੰਖਿਆ ਸਵਾ ਲੱਖ ਤੋਂ ਵੀ ਘੱਟ ਸੀ। ਅੱਜ ਇਹ ਦੁੱਗਣੇ ਤੋਂ ਵੀ ਵਧ ਕੇ ਲਗਭਗ 3 ਲੱਖ ਤੱਕ ਪਹੁੰਚ ਚੁੱਕੀ ਹੈ। ਅੱਜ ਭਾਰਤ ਸੀ-ਫੇਰਰਸ ਦੀ ਸੰਖਿਆ ਵਿੱਚ ਵਿਸ਼ਵ ਵਿੱਚ ਟੌਪ-ਫਾਈਵ ਵਿੱਚ ਆ ਗਿਆ ਹੈ। 

ਸਾਥੀਓ,

ਸਾਡੀ ਸਰਕਾਰ ਦਾ ਤੀਸਰਾ ਕਾਰਜਕਾਲ, ਕਈ ਵੱਡੇ ਫੈਸਲਿਆਂ ਦੇ ਨਾਲ ਸ਼ੁਰੂ ਹੋਇਆ ਹੈ। ਤੇਜ਼ ਗਤੀ ਨਾਲ ਅਸੀਂ ਨਵੀਆਂ ਨੀਤੀਆਂ ਬਣਾਈਆਂ ਹਨ, ਦੇਸ਼ ਦੀ ਜ਼ਰੂਰਤ ਨੂੰ ਦੇਖਦੇ ਹੋਏ ਨਵੇਂ ਕੰਮ ਸ਼ੁਰੂ ਕੀਤੇ ਹਨ। ਦੇਸ਼ ਦੇ ਹਰ ਕੋਨੇ, ਹਰ ਸੈਕਟਰ ਦਾ ਵਿਕਾਸ ਹੋਵੇ, ਇਸ ਟੀਚੇ ਦੇ ਨਾਲ ਅਸੀਂ ਚੱਲ ਰਹੇ ਹਾਂ, ਪੋਰਟ ਸੈਕਟਰ ਦਾ ਵਿਸਤਾਰ ਵੀ ਇਸ ਦਾ ਹਿੱਸਾ ਹੈ। ਸਾਡੀ ਤੀਸਰੀ ਟਰਮ ਦੇ ਪਹਿਲੇ ਵੱਡੇ ਫੈਸਲਿਆਂ ਵਿੱਚੋਂ ਸੀ, ਮਹਾਰਾਸ਼ਟਰ ਦੇ ਵਾਦਵਣ ਪੋਰਟ ਨੂੰ ਮਨਜ਼ੂਰੀ। ਪੰਝਤਰ ਹਜ਼ਾਰ ਕਰੋੜ ਰੁਪਏ ਦੇ ਖਰਚ ਨਾਲ ਇਸ ਆਧੁਨਿਕ ਪੋਰਟ ਦੇ ਨਿਰਮਾਣ ਦਾ ਕੰਮ ਸ਼ੁਰੂ ਵੀ ਹੋ ਚੁੱਕਿਆ ਹੈ। ਇਸ ਨਾਲ ਵੀ ਮਹਾਰਾਸ਼ਟਰ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਨ ਵਾਲੇ ਹਨ। 

ਸਾਥੀਓ,

ਬਹੁਤ ਲੰਬੇ ਸਮੇਂ ਤੱਕ ਬੌਰਡਰ ਅਤੇ ਕੋਸਟ ਲਾਈਨ ਨਾਲ ਜੁੜੇ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ‘ਤੇ ਉਨਾ ਧਿਆਨ ਨਹੀਂ ਦਿੱਤਾ ਗਿਆ। ਬੀਤੇ ਦਸ ਦਹਾਕਿਆਂ ਵਿੱਚ ਇਸ ਦੇ ਲਈ ਵੀ ਬੇਮਿਸਾਲ ਕੰਮ ਹੋਇਆ ਹੈ। ਦੋ ਦਿਨ ਪਹਿਲਾਂ ਹੀ ਮੈਨੂੰ ਜੰਮੂ ਕਸ਼ਮੀਰ ਵਿੱਚ ਸੋਨਮਰਗ ਟਨਲ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਹੈ। ਇਸ ਨਾਲ ਕਾਰਗਿਲ, ਲੱਦਾਖ ਜਿਹੇ ਸਾਡੇ ਸਰਹੱਦੀ ਇਲਾਕਿਆਂ ਤੱਕ ਪਹੁੰਚਣਾ, ਉਸ ਵਿੱਚ ਬਹੁਤ ਅਸਾਨੀ ਹੋਵੇਗੀ, ਸੁਲਭ ਹੋਵੇਗੀ। ਪਿਛਲੇ ਸਾਲ ਅਰੁਣਾਚਲ ਪ੍ਰਦੇਸ਼ ਵਿੱਚ ਸੇਲਾ ਟਨਲ ਦਾ ਉਦਘਾਟਨ ਹੋਇਆ ਹੈ। ਇਹ LAC ਤੱਕ ਸਾਡੀ ਸੈਨਾ ਦੀ ਪਹੁੰਚ ਨੂੰ ਅਸਾਨ ਬਣਾ ਰਹੀ ਹੈ। ਅੱਜ ਸ਼ਿੰਕੁਨ ਲਾ ਟਨਲ ਅਤੇ ਜੋਜਿਲਾ ਟਨਲ ਜਿਹੇ ਕਈ ਕ੍ਰਿਟੀਕਲ ਇਨਫ੍ਰਾਸਟ੍ਰਕਚਰ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। 

ਭਾਰਤਮਾਲਾ ਪਰਿਯੋਜਨਾ ਨਾਲ ਬੌਰਡਰ ਏਰੀਆ ਵਿੱਚ ਸ਼ਾਨਦਾਰ ਨੈਸ਼ਨਲ ਹਾਈਵੇਅਜ਼ ਦਾ ਨੈੱਟਵਰਕ ਬਣਾਇਆ ਜਾ ਰਿਹਾ ਹੈ। ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ, ਅੱਜ ਬੌਰਡਰ ਦੇ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬੀਤੇ ਦਹਾਕੇ ਵਿੱਚ ਆਪਣੇ ਦੂਰ-ਦੁਰਾਡੇ ਦੇ ਆਈਸਲੈਂਡਸ ‘ਤੇ ਵੀ ਅਸੀਂ ਫੋਕਸ ਕੀਤਾ ਹੈ। ਜਿੱਥੇ ਕੋਈ ਵੀ ਨਹੀਂ ਰਹਿੰਦਾ, ਉਨ੍ਹਾਂ ਆਈਸਲੈਂਡਸ ਦੀ ਵੀ ਰੈਗੂਲਰ ਮੌਨੀਟਰਿੰਗ ਕੀਤੀ ਜਾ ਰਹੀ ਹੈ, ਇੰਨਾ ਹੀ ਨਹੀਂ, ਹੁਣ ਉਸ ਆਈਲੈਂਡ ਦੀ ਨਵੀਂ ਪਹਿਚਾਣ ਵੀ ਬਣਾਈ ਜਾ ਰਹੀ ਹੈ, ਉਨ੍ਹਾਂ ਨੂੰ ਨਵਾਂ ਨਾਮ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਹਿੰਦ ਮਹਾਸਾਗਰ ਵਿੱਚ ਸਮੁੰਦਰ ਤਟ ‘ਤੇ ਵੀ ਜੋ ਸਮੁੰਦਰੀ ਪਰਬਤ ਜਾਂ ਸੀਮਾਉਂਟ ਹਨ, ਉਨ੍ਹਾਂ ਦਾ ਵੀ ਨਾਮਕਰਣ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਭਾਰਤ ਦੀ ਪਹਿਲ ‘ਤੇ ਇੰਟਰਨੈਸ਼ਨਲ ਸੰਸਥਾ ਨੇ 5 ਅਜਿਹੇ ਸਥਾਨਾਂ ਨੂੰ ਨਾਮ ਦਿੱਤੇ ਹਨ। ਹਿੰਦ ਮਹਾਸਾਗਰ ਵਿੱਚ ਅਸ਼ੋਕ ਸੀਮਾਉਂਟ, ਹਰਸ਼ਵਰਧਨ ਸੀਮਾਉਂਟ, ਰਾਜਾ ਰਾਜ ਚੋਲ ਸੀਮਾਉਂਟ, ਕਲਪਤਰੂ ਰਿਜ ਅਤੇ ਚੰਦਰਗੁਪਤ ਰਿਜ ਭਾਰਤ ਦਾ ਮਾਣ ਵਧਾ ਰਹੇ ਹਨ। 

ਸਾਥੀਓ,

ਅਸੀਂ ਸਾਰੇ ਜਾਣਦੇ ਹਾਂ, ਭਵਿੱਖ ਵਿੱਚ ਅਸੀਮ ਪੁਲਾੜ ਅਤੇ ਡੀਪ ਸੀ, ਦੋਵਾਂ ਦਾ ਕਿੰਨਾ ਮਹੱਤਵ ਹੈ। ਇਸ ਲਈ ਅੱਜ ਸਪੇਸ ਅਤੇ ਡੀਪ ਸੀ, ਦੋਵੇਂ ਥਾਵਾਂ ‘ਤੇ ਭਾਰਤ ਆਪਣੀਆਂ ਸਮਰੱਥਾਵਾਂ ਨੂੰ ਵਧਾ ਰਿਹਾ ਹੈ। ਸਾਡਾ ਸਮੁੰਦਰਯਾਨ ਪ੍ਰੋਜੈਕਟ, ਵਿਗਿਆਨਕਾਂ ਨੂੰ ਸਮੁੰਦਰ ਵਿੱਚ 6 ਹਜ਼ਾਰ ਮੀਟਰ ਦੀ ਉਸ ਡੂੰਘਾਈ ਤੱਕ ਲੈ ਜਾਣ ਵਾਲਾ ਹੈ, ਜਿੱਥੇ ਕੁਝ ਹੀ ਦੇਸ਼ ਪਹੁੰਚ ਸਕੇ ਹਨ। ਯਾਨੀ ਭਵਿੱਖ ਦੀ ਕਿਸੇ ਵੀ ਸੰਭਾਵਨਾ ‘ਤੇ ਕੰਮ ਕਰਨ ਵਿੱਚ ਸਾਡੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। 

ਸਾਥੀਓ,

21ਵੀਂ ਸਦੀ ਦਾ ਭਾਰਤ ਪੂਰੇ ਆਤਮਵਿਸ਼ਵਾਸ ਨਾਲ ਅੱਗੇ ਵਧੇ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਗ਼ੁਲਾਮੀ ਦੇ ਪ੍ਰਤੀਕਾਂ ਤੋਂ ਵੀ ਮੁਕਤ ਹੋਈਏ। ਅਤੇ ਸਾਡੀ ਜਲ ਸੈਨਾ ਨੇ ਇਸ ਵਿੱਚ ਵੀ ਅਗਵਾਈ ਦਿਖਾਈ ਹੈ। ਜਲ ਸੈਨਾ ਨੇ ਆਪਣੇ ਝੰਡੇ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਗੌਰਵਸ਼ਾਲੀ ਪਰੰਪਰਾ ਨਾਲ ਜੋੜਿਆ ਹੈ। ਨੇਵੀ ਨੇ ਐਡਮਿਰਲ ਰੈਂਕ ਦੇ ਏਪੋਲੇਟਸ, ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਰੰਪਰਾ ਦੇ ਅਨੁਸਾਰ ਰੀ-ਡਿਜ਼ਾਈਨ ਕੀਤੇ ਹਨ। ਮੇਕ ਇਨ ਇੰਡੀਆ ਦਾ ਅਭਿਯਾਨ, ਭਾਰਤ ਦੀ ਆਤਮਨਿਰਭਰਤਾ ਦਾ ਅਭਿਯਾਨ ਵੀ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਨੂੰ ਹੁਲਾਰਾ ਦਿੰਦਾ ਹੈ। ਮੈਨੂੰ ਵਿਸ਼ਵਾਸ ਹੈ, ਤੁਸੀ ਸਾਰੇ ਇਸੇ ਤਰ੍ਹਾਂ ਹੀ ਦੇਸ਼ ਨੂੰ ਮਾਣ ਨਾਲ ਭਰੇ ਪਲ ਦਿੰਦੇ ਰਹੋਗੇ, ਹਰ ਉਹ ਕੰਮ, ਜੋ ਭਾਰਤ ਨੂੰ ਵਿਕਸਿਤ ਬਣਾਉਣ ਵਿੱਚ ਯੋਗਦਾਨ ਦੇਵੇ, ਉਹ ਅਸੀਂ ਮਿਲ ਕੇ ਕਰਨਾ ਹੈ। ਸਾਡੀਆਂ ਜ਼ਿੰਮੇਦਾਰੀਆਂ ਵੱਖ ਹੋ ਸਕਦੀਆਂ ਹਨ, ਲੇਕਿਨ ਸਾਰਿਆਂ ਦਾ ਉਦੇਸ਼ ਇੱਕ ਹੀ ਹੈ-ਵਿਕਸਿਤ ਭਾਰਤ। ਅੱਜ ਜੋ ਇਹ ਨਵੇਂ ਫ੍ਰੰਟੀਅਰ ਪਲੈਟਫਾਰਮ ਦੇਸ਼ ਨੂੰ ਮਿਲੇ ਹਨ, ਇਨ੍ਹਾਂ ਨਾਲ ਸਾਡੇ ਸੰਕਲਪ ਨੂੰ ਮਜ਼ਬੂਤੀ ਮਿਲੇਗੀ। 

ਅਤੇ ਸਾਥੀਓ,

ਜਰਾ ਹਲਕੀ-ਫੁਲਕੀ ਗੱਲ ਕਰਨੀ ਹੈ ਤਾਂ, ਮੇਰਾ ਅਨੁਭਵ ਰਿਹਾ ਹੈ, ਮੈਂ ਸੈਨਾ ਦੇ ਜਿੰਨੇ ਵੀ ਪ੍ਰੋਗਰਾਮਾਂ ਵਿੱਚ ਗਿਆ ਹਾਂ, ਅਤੇ ਖਾਣ ਵਿੱਚ ਸਭ ਤੋਂ ਉੱਤਮ ਵਿਵਸਥਾ ਕਿਸੇ ਦੀ ਹੈ, ਤਾਂ ਨੇਵੀ ਦੀ ਹੈ, ਵਿਭਿੰਨਤਾਵਾਂ ਨਾਲ ਭਰਪੂਰ। ਹੁਣ ਅੱਜ ਉਸ ਵਿੱਚ ਸੂਰਤ ਸਿਰਫ ਜੁੜ ਗਿਆ ਹੈ, ਅਤੇ ਸਾਨੂੰ ਲੋਕਾਂ ਨੂੰ ਇੱਕ ਕਹਾਵਤ ਪਤਾ ਹੋਵੇਗੀ, ਬਹੁਤ ਪ੍ਰਸਿੱਧ ਕਹਾਵਤ ਹੈ, ਅਤੇ ਮੈਂ ਕੈਪਟਨ ਸੰਦੀਪ ਨੂੰ ਕਹਾਂਗਾ ਕਿ ਇਸ ਗੱਲ ਨੂੰ ਜਰਾ ਗੌਰ ਨਾਲ ਸੁਣੋ, ਉਹ ਕਹਾਵਤ ਹੈ- ਸੂਰਤ ਕਾ ਜਮਣ ਅਤੇ ਕਾਸ਼ੀ ਕਾ ਮਰਣ ਯਾਨੀ ਸੂਰਤ ਦਾ ਜੋ ਭੋਜਨ ਹੁੰਦਾ ਹੈ, ਉਹ ਉਨਾ ਹੀ ਮਹਾਨ ਹੁੰਦਾ ਹੈ, ਸ਼੍ਰੇਸ਼ਠ ਹੁੰਦਾ ਹੈ, ਹੁਣ ਜਦੋਂ ਸੂਰਤ ਲਾਂਚ ਹੋ ਰਿਹਾ ਹੈ, ਤਾਂ ਮੈਨੂੰ ਵਿਸ਼ਵਾਸ ਹੈ ਕੈਪਟਨ ਸੰਦੀਪ ਸੂਰਤੀ ਖਾਣਾ ਵੀ ਲੋਕਾਂ ਨੂੰ ਖਿਲਾਉਣਗੇ। 

ਸਾਥੀਓ,

ਇਹ ਬਹੁਤ ਹੀ ਉੱਤਮ ਅਵਸਰ ਹੈ, ਪੂਰਾ ਦੇਸ਼ ਤੁਹਾਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ, ਪੂਰਾ ਦੇਸ਼ ਮਾਣ ਨਾਲ ਭਰ ਰਿਹਾ ਹੈ, ਅਤੇ ਇਸ ਲਈ, ਇੱਕ ਨਵੇਂ ਵਿਸ਼ਵਾਸ ਦੇ ਨਾਲ, ਨਵੀਂ ਉਮੰਗ ਅਤੇ ਉਤਸ਼ਾਹ ਦੇ ਨਾਲ, ਨਵੇਂ ਸੰਕਲਪ ਦੇ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਅਸੀਂ ਪੂਰੀ ਸਮਰੱਥਾ ਨਾਲ ਜੁੜੀਏ। ਅੱਜ ਦੇ ਅਵਸਰ ‘ਤੇ ਇਨ੍ਹਾਂ ਤਿੰਨ ਮਹੱਤਵਪੂਰਨ ਕਦਮਾਂ ਦੇ ਲਈ, ਮਹੱਤਵਪੂਰਨ ਸੌਗਾਤ ਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੇ ਹੋਏ, ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਪੂਰੀ ਤਾਕਤ ਨਾਲ ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਘੱਟ ਤੋਂ ਘੱਟ ਇਸ ਪ੍ਰੋਗਰਾਮ ਵਿੱਚ ਇਹ ਆਵਾਜ਼ ਸਭ ਤੋਂ ਜ਼ਿਆਦਾ ਗੁੰਜਣੀ ਚਾਹੀਦੀ ਹੈ। 

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ ।

***

ਐੱਮਜੇਪੀਐੱਸ/ਐੱਸਟੀ/ਆਰਕੇ