ਭਾਰਤੀ ਵਣਜ ਅਤੇ ਉਦਯੋਗ ਮੰਡਲ ਦੇ ਪ੍ਰਧਾਨ (ASSOCHAM) ਬਾਲਕ੍ਰਿਸ਼ਣ ਗੋਇਨਕਾ ਜੀ, ਸੈਕਟਰੀ ਜਨਰਲ ਦੀਪਕ ਸੂਦ ਜੀ, ASSOCHAM ਦੇ ਲੱਖਾਂ ਮੈਂਬਰ, ਭਾਰਤੀ ਉਦਯੋਗ ਜਗਤ ਦੇ ਮਹਾਰਥੀ, ਇੱਥੇ ਹਾਜ਼ਰ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ !!!
ASSOCHAM ਨੇ ਅੱਜ ਇੱਕ ਬਹੁਤ ਅਹਿਮ ਪੜਾਅ ਪਾਰ ਕੀਤਾ ਹੈ । ਸੌ ਸਾਲ ਦਾ ਅਨੁਭਵ, ਵਿਅਕਤੀ ਹੋਵੇ ਜਾਂ ਸੰਸਥਾ ਬਹੁਤ ਵੱਡੀ ਪੂੰਜੀ ਹੁੰਦਾ ਹੈ । ਮੈਂ ASSOCHAM ਦੇ ਸਾਰੇ ਮੈਬਰਾਂ ਨੂੰ, ਬਹੁਤ – ਬਹੁਤ ਵਧਾਈ ਦਿੰਦਾ ਹਾਂ ।
ਮੈਨੂੰ ਦੱਸਿਆ ਗਿਆ ਹੈ ਕਿ ਕਰੀਬ-ਕਰੀਬ ਸੌ ਲੋਕੇਸ਼ਨਸ ‘ਤੇ ਇਹ ਆਯੋਜਨ ਵੀਡੀਓ ਕਾਨਫਰੰਸ ਰਾਹੀਂ ਲਾਈਵ ਦਿਖਾਇਆ ਜਾ ਰਿਹਾ ਹੈ।
ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ, ਉਦਮੀਆਂ ਨੂੰ ਅਤੇ ਵਿਸ਼ੇਸ ਕਰਕੇ MSME ਸੈਕਟਰ ਨਾਲ ਜੁੜੇ ਲੋਕਾਂ ਦਾ ਮੈਂ ਅਭਿਨੰਦਨ ਕਰਦਾ ਹਾਂ ।
2019 ਵਿੱਚ ਹੁਣ ਸਿਰਫ ਕੁਝ ਹੀ ਦਿਨ ਬਚੇ ਹਨ । 2020 ਦਾ ਨਵਾਂ ਸਾਲ ਅਤੇ ਨਵਾਂ ਦਹਾਕਾ, ਤੁਹਾਡੇ ਸਭ ਲਈ ਸੁਖ, ਸਮ੍ਰਿੱਧੀ (ਖੁਸ਼ਹਾਲੀ) ਅਤੇ ਸਫ਼ਲਤਾ ਲੈ ਕੇ ਆਏ, ਆਪ ਆਪਣੇ ਟੀਚਿਆਂ ਨੂੰ ਪ੍ਰਾਪਤ ਕਰੋ, ਇਸ ਕਾਮਨਾ ਨਾਲ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ।
ਸਾਥੀਓ,
ਤੁਸੀਂ ਆਪਣੇ ਸੈਂਟੇਨਰੀ ਸੈਲੀਬ੍ਰੇਸ਼ਨ ਦਾ ਜੋ ਥੀਮ ਰੱਖਿਆ ਹੈ, ਉਹ ਦੇਸ਼ ਦੇ, ਦੇਸ਼-ਵਾਸੀਆਂ ਦੇ ਟੀਚਿਆਂ ਅਤੇ ਸੁਪਨਿਆਂ ਦੇ ਨਾਲ ਜੁੜਿਆ ਹੋਇਆ ਹੈ। ਅਤੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੀ ਗੱਲ ਅਚਾਨਕ ਆਈ ਹੋਵੇ, ਅਜਿਹਾ ਨਹੀਂ ਹੈ। ਬੀਤੇ ਪੰਜ ਵਰ੍ਹਿਆਂ ਵਿੱਚ ਦੇਸ਼ ਨੇ ਖੁਦ ਨੂੰ ਇੰਨਾ ਮਜ਼ਬੂਤ ਕੀਤਾ ਹੈ ਕਿ ਇਸ ਤਰ੍ਹਾਂ ਦੇ ਟੀਚੇ ਰੱਖੇ ਵੀ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਪ੍ਰਾਪਤ ਵੀ ਕੀਤਾ ਜਾ ਸਕਦਾ ਹੈ। ਇਹ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ 5 – 6 ਸਾਲ ਪਹਿਲਾਂ ਸਾਡੀ ਅਰਥਵਿਵਸਥਾ Disaster ਵੱਲ ਵਧ ਰਹੀ ਸੀ। ਸਾਡੀ ਸਰਕਾਰ ਨੇ ਨਾ ਸਿਰਫ ਇਸ ਨੂੰ ਰੋਕਿਆ ਹੈ ਬਲਕਿ ਅਰਥਵਿਵਸਥਾ ਵਿੱਚ ਇੱਕ Discipline ਲਿਆਉਣ ਦਾ ਪ੍ਰਯਤਨ ਕੀਤਾ ਹੈ ।
ਭਾਰਤ ਦੀ ਅਰਥਵਿਵਸਥਾ ਤੈਅ ਨਿਯਮਾਂ ਨਾਲ ਚਲੇ, ਤੈਅ ਟੀਚਿਆਂ ਵੱਲ ਵਧੇ, ਇਸ ਦੇ ਲਈ ਅਸੀਂ ਵਿਵਸਥਾ ਵਿੱਚ ਮੁੱਢਲੇ ਪਰਿਵਰਤਨ ਕੀਤੇ ਹਨ, ਚੌਤਰਫਾ ਫੈਸਲੇ ਲਏ ਹਨ, ਉਦਯੋਗ ਜਗਤ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਨੂੰ ਪੂਰਾ ਕਰਨ ’ਤੇ ਧਿਆਨ ਦਿੱਤਾ ਹੈ। ਅਤੇ ਇਸ ਲਈ ਅੱਜ 5 ਟ੍ਰਿਲੀਅਨ ਡਾਲਰ ਦੀ ਇਕੌਨੋਮੀ ਲਈ ਇੱਕ ਮਜ਼ਬੂਤ ਅਧਾਰ ਬਣਿਆ ਹੈ। ਅਸੀਂ ਭਾਰਤ ਦੀ ਅਰਥਵਿਵਸਥਾ ਨੂੰ Formalization ਅਤੇ Modernization ਦੇ ਦੋ ਮਹੱਤਵਪੂਰਨ Pillars ’ਤੇ ਖੜ੍ਹਾ ਕਰ ਰਹੇ ਹਾਂ। ਡਿਜੀਟਲ ਟਰਾਂਜ਼ੈਕਸ਼ਨ ਵਧਾਉਣ ਲਈ ਤਮਾਮ ਉਪਰਾਲਿਆਂ ਤੋਂ ਲੈ ਕੇ GST ਤੱਕ, ਆਧਾਰ Linked Payment ਤੋਂ ਲੈ ਕੇ DBT ਤੱਕ,
ਅਸੀਂ ਅਰਥਵਿਵਸਥਾ ਦੇ ਜ਼ਿਆਦਾਤਰ ਆਯਾਮਾਂ ਨੂੰ Formal ਵਿਵਸਥਾ ਵਿੱਚ ਲਿਆਉਣ ਦਾ ਪ੍ਰਯਤਨ ਕੀਤਾ ਹੈ। ਇਸ ਦੇ ਨਾਲ ਹੀ ਅਸੀਂ ਅਰਥਵਿਵਸਥਾ ਨੂੰ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੋਏ Modernize ਅਤੇ Speed – Up ਕਰਨ ਦੀ ਦਿਸ਼ਾ ਵਿੱਚ ਵੀ ਅੱਗੇ ਵਧੇ ਹਾਂ ।
ਹੁਣ ਕਈ ਹਫ਼ਤਿਆਂ ਦੀ ਬਜਾਏ ਕੁਝ ਘੰਟਿਆਂ ਵਿੱਚ Company Registration ਹੋ ਜਾਣਾ, Trading Across Borders ਵਿੱਚ Automation ਦੇ ਜ਼ਰੀਏ ਸਮਾਂ ਘੱਟ ਕਰਨਾ, Infrastructure ਦੀ ਬਿਹਤਰ Linkage ਦੇ ਜ਼ਰੀਏ Port ਅਤੇ Airport ’ਤੇ Turn Around Time ਦਾ ਘੱਟ ਹੋਣਾ, ਇਹ ਸਭ ਆਧੁਨਿਕ ਹੁੰਦੀ ਅਰਥਵਿਵਸਥਾ ਦੇ ਹੀ ਉਦਾਹਰਨ ਹਨ ।
ਸਾਥੀਓ,
ਅੱਜ ਦੇਸ਼ ਵਿੱਚ ਉਹ ਸਰਕਾਰ ਹੈ ਜੋ ਉਦਯੋਗ ਜਗਤ ਦੀ ਸੁਣਦੀ ਹੈ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਹੈ ਅਤੇ ਉਨ੍ਹਾਂ ਦੇ ਸੁਝਾਵਾਂ ’ਤੇ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰਦੀ ਹੈ। ਕੀ ਉਦਯੋਗ ਜਗਤ ਨਹੀਂ ਚਾਹੁੰਦਾ ਸੀ ਕਿ ਦੇਸ਼ ਵਿੱਚ ਟੈਕਸ ਦਾ ਜਾਲ ਘੱਟ ਹੋਵੇ, ਹਰ ਰਾਜ ਵਿੱਚ ਅਲੱਗ-ਅਲੱਗ ਦਰਾਂ ਦੀਆਂ ਪਰੇਸ਼ਾਨੀਆਂ ਤੋਂ ਉਸ ਨੂੰ ਮੁਕਤੀ ਮਿਲੇ? ਸਾਡੀ ਸਰਕਾਰ ਨੇ ਦਿਨ ਰਾਤ ਇੱਕ ਕਰਕੇ ਤੁਹਾਡੀ ਇਸ ਮੰਗ ਨੂੰ ਪੂਰਾ ਕੀਤਾ, ਅਸੀਂ GST ਲੈ ਕੇ ਆਏ । ਇੰਨਾ ਹੀ ਨਹੀਂ, ਵਪਾਰੀ ਜਗਤ ਤੋਂ ਜੋ-ਜੋ Feed Back ਮਿਲਿਆ, ਅਸੀਂ GST ਵਿੱਚ ਸੁਧਾਰ ਵੀ ਕਰਦੇ ਰਹੇ ।
ਸਾਥੀਓ,
ਵਰ੍ਹਿਆਂ ਤੋਂ ਭਾਰਤ ਦਾ ਉਦਯੋਗ ਜਗਤ Business ਨੂੰ ਅਸਾਨ ਬਣਾਉਣ ਦੀ ਮੰਗ ਕਰ ਰਿਹਾ ਸੀ, ਪ੍ਰਕਿਰਿਆਵਾਂ ਨੂੰ Transparent ਅਤੇ Simple ਕਰਨ ਦੀ ਮੰਗ ਕਰ ਰਿਹਾ ਸੀ । ਤੁਹਾਡੀ ਇਸ ਮੰਗ ’ਤੇ ਵੀ ਸਾਡੀ ਹੀ ਸਰਕਾਰ ਨੇ ਕੰਮ ਕੀਤਾ । ਅੱਜ ਭਾਰਤ ਦੁਨੀਆ ਦੇ ਉਨ੍ਹਾਂ ਟੌਪ ਟੈੱਨ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ Ease of Doing Business ਦੀ ਰੈਕਿੰਗ ਵਿੱਚ, ਪਿਛਲੇ ਤਿੰਨ ਸਾਲਾਂ ਵਿੱਚ ਲਗਾਤਾਰ ਸਭ ਤੋਂ ਚੰਗਾ ਸੁਧਾਰ ਕੀਤਾ ਹੈ। 190 ਦੇਸ਼ਾਂ ਦੀ ਰੈਂਕਿੰਗ ਵਿੱਚ ਅਸੀਂ 142 ਤੋਂ ਹੁਣ 63ਵੇਂ ਰੈਂਕ ’ਤੇ ਆ ਗਏ ਹਾਂ। ਕੀ ਇਹ ਅਸਾਨ ਗੱਲ ਹੈ ?
Ease of Doing Business ਕਹਿਣ ਵਿੱਚ ਚਾਰ ਸ਼ਬਦ ਲਗਦੇ ਹਨ ਲੇਕਿਨ ਇਸ ਦੀ ਰੈਂਕਿੰਗ ਵਿੱਚ ਬਦਲਾਅ ਤਦ ਹੁੰਦਾ ਹੈ ਜਦੋਂ ਦਿਨ-ਰਾਤ ਮਿਹਨਤ ਕੀਤੀ ਜਾਂਦੀ ਹੈ, ਜ਼ਮੀਨੀ ਪੱਧਰ ’ਤੇ ਜਾ ਕੇ ਨੀਤੀਆਂ ਵਿੱਚ, ਨਿਯਮਾਂ ਵਿੱਚ ਬਦਲਾਅ ਹੁੰਦਾ ਹੈ।
ਚਾਹੇ ਬਿਜਲੀ ਕਨੈਕਸ਼ਨ ਦੇਣ ਦੀ ਗੱਲ ਹੋਵੇ, ਕੰਸਟ੍ਰਕਸ਼ਨ ਪਰਮਿਟ ਦੀ ਗੱਲ ਹੋਵੇ, Export – Import ’ਤੇ Clearance ਦੀ ਗੱਲ ਹੋਵੇ, ਸੈਂਕੜੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਬਾਅਦ, ਅਨੇਕਾਂ ਰੁਕਾਵਟਾਂ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਬਾਅਦ ਇਸ ਤਰ੍ਹਾਂ ਦੀ ਰੈਂਕਿੰਗ ਵਿੱਚ ਸੁਧਾਰ ਹੁੰਦਾ ਹੈ। ਅਸੀਂ ਇਸ ਨੂੰ ਅੱਗੇ ਵੀ ਲਗਾਤਾਰ ਸੁਧਾਰਨ ਲਈ ਕੰਮ ਕਰ ਰਹੇ ਹਾਂ ।
Friends,
ਆਪ ਲੋਕ ਇਸ ਗੱਲ ਨੂੰ ਵੀ ਜਾਣਦੇ ਹੋ ਕਿ Companies Act ਵਿੱਚ ਸੈਂਕੜੇ ਅਜਿਹੇ ਪ੍ਰਾਵਧਾਨ ਸਨ, ਜਿਸ ਵਿੱਚ ਛੋਟੀਆਂ-ਛੋਟੀਆਂ ਗਲਤੀਆਂ ਲਈ Criminal Action ਦੀ ਵਿਵਸਥਾ ਸੀ । ਸਾਡੀ ਸਰਕਾਰ ਨੇ ਇਸ ਵਿੱਚੋਂ ਅਨੇਕ ਪ੍ਰਾਵਧਾਨਾਂ ਨੂੰ ਹੁਣ De-Criminalise ਕਰ ਦਿੱਤਾ ਹੈ। ਕਈ ਹੋਰ ਪ੍ਰਾਵਧਾਨਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਅਜੇ ਜਾਰੀ ਹੈ।
ਇਸੇ ਤਰ੍ਹਾਂ ਸਾਡੀ ਸਰਕਾਰ Inverted Duty ਖ਼ਤਮ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ ਵਰ੍ਹਿਆਂ ਵਿੱਚ ਆਏ ਬਜਟ ਵਿੱਚ ਇਸ ਦਾ ਧਿਆਨ ਰੱਖਿਆ ਗਿਆ ਹੈ। ਇਸ ਦੀ ਵਜ੍ਹਾ ਨਾਲ ਭਾਰਤ ਵਿੱਚ Manufacturing ’ਤੇ ਹੋਣ ਵਾਲਾ ਖਰਚ ਵੀ ਘੱਟ ਹੋ ਰਿਹਾ ਹੈ।
ਸਾਥੀਓ,
ਇਸ ਸਾਲ ਅਕਤੂਬਰ ਤੋਂ ਦੇਸ਼ ਦੇ ਟੈਕਸ ਸਿਸਟਮ ਨਾਲ ਜੁੜੀ ਇੱਕ ਹੋਰ ਇਤਿਹਾਸਿਕ ਸ਼ੁਰੂਆਤ ਹੋਈ ਹੈ। ਅਸੀਂ ਉਸ ਦਿਸ਼ਾ ਦੀ ਤਰਫ਼ ਕਦਮ ਵਧਾਇਆ ਹੈ ਜਿੱਥੇ Taxpayer ਅਤੇ Income Tax Department ਦਰਮਿਆਨ Human Interface ਨਹੀਂ ਹੋਵੇਗਾ। ਟੈਕਸ ਸਿਸਟਮ ਵਿੱਚ Transparency, Efficiency ਅਤੇ Accountability ਲਿਆਉਣ ਲਈ ਅਸੀਂ Faceless Tax Administration ਦੇ ਵੱਲ ਵਧ ਰਹੇ ਹਾਂ ।
Friends,
Corporate Tax ਘੱਟ ਕਰਨ, ਉਸ ਦਾ Process Simplify ਕਰਨ ਨੂੰ ਲੈ ਕੇ ਵੀ ਵਰ੍ਹਿਆਂ ਤੋਂ ਦੇਸ਼ ਵਿੱਚ ਤਮਾਮ ਚਰਚਾਵਾਂ ਹੁੰਦੀਆਂ ਸਨ । ਇਸ ਨੂੰ ਲੈ ਕੇ ਵੀ ਠੋਸ ਕਦਮ ਕਿਸਨੇ ਚੁੱਕਿਆ ? ਸਾਡੀ ਹੀ ਸਰਕਾਰ ਨੇ । ਦੇਸ਼ ਵਿੱਚ ਜਿਤਨਾ CorporateTax ਅੱਜ ਹੈ, ਉਤਨਾ ਘੱਟ ਕਦੇ ਨਹੀਂ ਰਿਹਾ ਹੈ। ਮਤਲਬ ਉਦਯੋਗ ਜਗਤ ਤੋਂ ਸਭ ਤੋਂ ਘੱਟ CorporateTax ਲੈਣ ਵਾਲੀ ਸਰਕਾਰ ਅਗਰ ਕੋਈ ਹੈ, ਤਾਂ ਉਹ ਸਾਡੀ ਸਰਕਾਰ ਹੈ।
ਸਾਥੀਓ,
Labor Reforms ਦੀਆਂ ਗੱਲਾਂ ਵੀ ਬਹੁਤ ਵਰ੍ਹਿਆਂ ਤੋਂ ਦੇਸ਼ ਵਿੱਚ ਚਲਦੀਆਂ ਰਹੀਆਂ ਹਨ । ਕੁਝ ਲੋਕ ਇਹ ਵੀ ਮੰਨਦੇ ਸਨ ਕਿ ਇਸ ਖੇਤਰ ਵਿੱਚ ਕੁਝ ਨਾ ਕਰਨਾ ਹੀ ਲੇਬਰ ਵਰਗ ਦੇ ਹਿਤ ਵਿੱਚ ਹੈ। ਯਾਨੀ ਉਨ੍ਹਾਂ ਨੂੰ ਆਪਣੇ ਹਾਲ ’ਤੇ ਛੱਡ ਦਿਓ, ਜਿਵੇਂ ਚਲਦਾ ਰਿਹਾ ਹੈ, ਉਂਜ ਹੀ ਅੱਗੇ ਵੀ ਚਲੇਗਾ । ਲੇਕਿਨ ਸਾਡੀ ਸਰਕਾਰ ਅਜਿਹਾ ਨਹੀਂ ਮੰਨਦੀ ।
ਅਸੀਂ ਮੰਨਦੇ ਹਾਂ ਕਿ ਜੋ Labour Force ਹੈ ਉਸ ਦੀ ਵੀ ਹਰ ਤਰ੍ਹਾਂ ਨਾਲ ਦੇਖਭਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਜੀਵਨ ਅਸਾਨ ਬਣੇ, ਉਨ੍ਹਾਂ ਨੂੰ ਪ੍ਰੌਵੀਡੈਂਟ ਫੰਡ ਸਮੇਂ ਸਿਰ ਮਿਲੇ, ਸਿਹਤ ਸੇਵਾਵਾਂ ਦਾ ਲਾਭ ਮਿਲੇ, ਇਨ੍ਹਾਂ ਸਾਰੇ ਖੇਤਰਾਂ ਵਿੱਚ ਸਰਕਾਰ ਨੇ ਕੰਮ ਕੀਤਾ ਹੈ।
ਇਸ ਲਈ ਲੇਬਰ ਯੂਨੀਅਨਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੰਡਸਟਰੀ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ , ਅਸੀਂ ਲੇਬਰ ਕਾਨੂੰਨ ਵਿੱਚ ਬਹੁਤ ਸਾਰੇ ਅਜਿਹੇ ਬਦਲਾਅ ਵੀ ਕੀਤੇ ਹਨ ਜੋ ਸਮੇਂ ਦੀ ਮੰਗ ਹਨ। ਲੇਕਿਨ Friends, ਅਰਥਵਿਵਸਥਾ ਨੂੰ ਪਾਰਦਰਸ਼ੀ ਬਣਾਉਣ ਲਈ, ਉਸ ਨੂੰ ਮਜ਼ਬੂਤ ਬਣਾਉਣ ਲਈ, ਉਦਯੋਗ ਜਗਤ ਦੇ ਹਿਤ ਵਿੱਚ ਚੁੱਕੇ ਜਾ ਰਹੇ ਅਜਿਹੇ ਹਰ ਫੈਸਲੇ ਉੱਤੇ ਸਵਾਲ ਚੁੱਕਣ ਨੂੰ ਹੀ ਕੁਝ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਲਿਆ ਹੈ ।
ਜਦੋਂ 2014 ਤੋਂ ਪਹਿਲਾਂ ਦੇ ਵਰ੍ਹਿਆਂ ਵਿੱਚ ਅਰਥਵਿਵਸਥਾ ਤਬਾਹ ਹੋ ਰਹੀ ਸੀ, ਉਸ ਸਮੇਂ ਅਰਥਵਿਵਸਥਾ ਨੂੰ ਸੰਭਾਲਣ ਵਾਲੇ ਲੋਕ ਕਿਸ ਤਰ੍ਹਾਂ ਤਮਾਸ਼ਾ ਦੇਖਦੇ ਰਹੇ, ਇਹ ਦੇਸ਼ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ ।
ਸਾਨੂੰ ਵਿਰਾਸਤ ਵਿੱਚ ਕਿਸ ਤਰ੍ਹਾਂ ਦੀ ਅਰਥਵਿਵਸਥਾ ਮਿਲੀ ਸੀ, ਤਦ ਅਖ਼ਬਾਰਾਂ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ, ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਸਾਖ ਕਿੱਥੇ ਸੀ, ਮੈਂ ਇਸ ਦੇ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ । ਲੇਕਿਨ ਉਸ ਦੌਰਾਨ ਜੋ ਸਥਿਤੀਆਂ ਸਨ, ਉਨ੍ਹਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਜੋ ਸਥਾਈ ਉਪਾਅ ਅਸੀਂ ਕੀਤੇ, ਉਹ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਲਈ ਬਹੁਤ ਵੱਡਾ ਅਧਾਰ ਬਣੇ ਹਨ ।
Friends ,
ਤੁਸੀਂ ਇਹ ਵੀ ਭਲੀ-ਭਾਂਤੀ ਜਾਣਦੇ ਹੋ ਕਿ 2014 ਤੋਂ ਪਹਿਲਾਂ ਦੇਸ਼ ਦਾ ਬੈਂਕਿੰਗ ਸਿਸਟਮ ਕਿਸ ਤਰ੍ਹਾਂ ਦੇ ਸੰਕਟ ਵਿੱਚ ਸੀ । ਤਦ ਹਾਲਤ ਇਹ ਸੀ ਕਿ ਬੈਂਕਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਕਰੀਬ-ਕਰੀਬ 6 ਲੱਖ ਕਰੋੜ ਰੁਪਏ ਦੀ ਪੂੰਜੀ ਦੀ ਵਿਵਸਥਾ ਕਰਨੀ ਪਈ ਸੀ । ਇਸ ਵਿੱਚ ਸਰਕਾਰ ਦੁਆਰਾ ਪਹਿਲਾਂ ਇੰਦਰਧਨੁਸ਼ ਯੋਜਨਾ ਦੇ ਤਹਿਤ 70 ਹਜ਼ਾਰ ਕਰੋੜ ਰੁਪਏ ਅਤੇ ਫਿਰ recap ਦੇ ਮਾਧਿਅਮ ਨਾਲ 2 ਲੱਖ 36 ਹਜ਼ਾਰ ਕਰੋੜ ਰੁਪਏ ਉਪਲੱਬਧ ਕਰਾਏ ਗਏ ।
ਸਾਥੀਓ,
ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦੀ ਵਜ੍ਹਾ ਨਾਲ ਹੁਣ 13 ਬੈਂਕ ਮੁਨਾਫੇ ਵਿੱਚ ਵਾਪਸ ਆ ਚੁੱਕੇ ਹਨ । 6 ਬੈਂਕ PCA ਤੋਂ ਵੀ ਬਾਹਰ ਨਿਕਲ ਚੁੱਕੇ ਹਨ । ਅਸੀਂ ਬੈਂਕਾਂ ਦਾ ਏਕੀਕਰਨ ਵੀ ਤੇਜ਼ ਕੀਤਾ ਹੈ। ਬੈਂਕ ਹੁਣ ਆਪਣਾ ਦੇਸ਼ਵਿਆਪੀ ਨੈੱਟਵਰਕ ਵਧਾ ਰਹੇ ਹਨ ਅਤੇ ਆਪਣੀ ਗਲੋਬਲ ਪਹੁੰਚ ਕਾਇਮ ਕਰਨ ਵੱਲ ਅਗ੍ਰਸਰ ਹਨ । ਸਾਡੀ ਸਰਕਾਰ ਨੇ ਬੈਂਕਾਂ ਦੇ ਕਾਰੋਬਾਰੀ ਫੈਸਲਿਆਂ ਵਿੱਚ, ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨੂੰ ਸਮਾਪਤ ਕਰ ਦਿੱਤਾ ਹੈ।
ਸਰਕਾਰ ਦੇ ਦਖਲ ਦੇ ਬਿਨਾ ਕਾਬਲ ਲੋਕਾਂ ਦੀ ਪਾਰਦਰਸ਼ੀ ਤਰੀਕੇ ਨਾਲ ਨਿਯੁਕਤੀ ਹੋਵੇ, ਇਸ ਦੇ ਲਈ ਬੈਂਕ ਬੋਰਡ ਬਿਊਰੋ ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਆਰਬੀਆਈ ਅਤੇ ਬਾਹਰੀ ਐਕਸਪਰਟਸ ਰੱਖ ਕੇ ਉਨ੍ਹਾਂ ਨੂੰ ਪੂਰੀ ਔਟੋਨੋਮੀ ਦਿੱਤੀ ਗਈ ਹੈ। ਹੁਣ ਤੁਸੀਂ ਬੈਂਕਾਂ ਵਿੱਚ ਸੀਨੀਅਰ ਪਦਾਂ ’ਤੇ ਨਿਯੁਕਤੀ ਹੋਣ ’ਤੇ ਕੋਈ murmuring ਨਹੀਂ ਸੁਣਦੇ ਹੋਵੋਗੇ !!!
Friends ,
ਸਾਡੀ ਸਰਕਾਰ ਮੰਨਦੀ ਹੈ ਕਿ ਵਧਦੀ ਹੋਈ ਅਰਥਵਿਵਸਥਾ ਵਿੱਚ ਕਈ ਵਾਰ ਸਾਨੂੰ ਕੰਪਨੀਆਂ ਦੀ ਅਸਫ਼ਲਤਾ ਨੂੰ, ਉਨ੍ਹਾਂ ਦੇ Failures ਨੂੰ ਵੀ ਸਵੀਕਾਰ ਕਰਨਾ ਪੈਂਦਾ ਹੈ। ਸਾਰੀਆਂ ਅਸਫ਼ਲਤਾਵਾਂ, ਕਿਸੇ ਆਰਥਿਕ ਦੋਸ਼ ਦੀ ਵਜ੍ਹਾ ਨਾਲ ਹੋਣ, ਅਜਿਹਾ ਵੀ ਨਹੀਂ ਹੈ। ਇਸ ਲਈ, ਕੰਪਨੀਆਂ ਨੂੰ, ਕੰਪਨੀਆਂ ਚਲਾਉਣ ਵਾਲਿਆਂ ਨੂੰ ਇੱਕ ਬਿਹਤਰ Exit Route ਮਿਲੇ, ਇਸ ਵੱਲ ਵੀ ਸਰਕਾਰ ਨੇ ਧਿਆਨ ਦਿੱਤਾ ਹੈ।
IBC- Insolvency and Bankruptcy Code ਅੱਜ ਅਜਿਹੀਆਂ ਅਨੇਕ ਕੰਪਨੀਆਂ ਦਾ ਮਦਦਗਾਰ ਬਣ ਰਿਹਾ ਹੈ, ਜੋ ਕਿਸੇ ਵਜ੍ਹਾ ਨਾਲ Failures ਦਾ ਸਾਹਮਣਾ ਕਰ ਰਹੀਆਂ ਹਨ।
ਇਹ ਸਰਕਾਰ ਦੀ ਤਰਫ਼ੋਂ ਉਦਯੋਗ ਜਗਤ ਲਈ ਇੱਕ ਤਰ੍ਹਾਂ ਨਾਲ Hand Holding ਦਾ ਪ੍ਰਯਤਨ ਹੈ ਤਾਕਿ ਅਜਿਹੀਆਂ ਕੰਪਨੀਆਂ ਆਪਣੇ ਅਨੁਭਵਾਂ ਤੋਂ ਸਿਖ ਸਕਣ, ਭਵਿੱਖ ਵਿੱਚ ਕੁਝ ਹੋਰ ਚੰਗਾ ਕਰ ਸਕਣ ।
ਸਾਥੀਓ ,
ਇਹ ਜਿਤਨੇ ਵੀ ਫੈਸਲੇ ਮੈਂ ਦੱਸੇ ਹਨ, ਉਹ ਉਦਯੋਗ ਜਗਤ ਨੂੰ, ਉਸ ਦੀ ਪੂੰਜੀ ਨੂੰ Safe – Guard ਕਰਨ ਵਿੱਚ ਬਹੁਤ ਮਦਦ ਕਰਨ ਵਾਲੇ ਹਨ ।
ਮੈਂ ਅੱਜ ASSOCHAM ਦੇ ਇਸ ਮੰਚ ਤੋਂ, ਦੇਸ਼ ਦੀ ਬੈਂਕਿੰਗ ਨਾਲ ਜੁੜੇ ਲੋਕਾਂ ਨੂੰ, ਕਾਰਪੋਰੇਟ ਜਗਤ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਹੁਣ ਜੋ ਪੁਰਾਣੀਆਂ ਕਮਜ਼ੋਰੀਆਂ ਸਨ, ਉਸ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਇਸ ਲਈ ਖੁੱਲ੍ਹ ਕੇ ਫੈਸਲੇ ਲਓ, ਖੁੱਲ੍ਹ ਕੇ ਨਿਵੇਸ਼ ਕਰੋ, ਖੁੱਲ੍ਹ ਕੇ ਖਰਚ ਕਰੋ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਠੀਕ ਫੈਸਲਿਆਂ ’ਤੇ ਅਤੇ Genuine Commercial Decision ’ਤੇ ਕੋਈ ਅਨੁਚਿਤ ਕਾਰਵਾਈ ਨਹੀਂ ਹੋਵੇਗੀ ।
Friends ,
ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਦੇਸ਼ ਦੀ ਬੈਕਿੰਗ ਪ੍ਰਣਾਲੀ ਦੀ ਨੀਂਹ ਹੁਣ ਇੰਨੀ ਪਾਰਦਰਸ਼ੀ ਅਤੇ ਮਜ਼ਬੂਤ ਹੋਈ ਹੈ ਕਿ ਉਹ 5 ਟ੍ਰਿਲੀਅਨ ਡਾਲਰ ਦੀ ਇਕੋਨੋਮੀ ਦੇ ਟੀਚੇ ਨੂੰ Power ਦੇ ਸਕਦੀ ਹੈ, ਊਰਜਾ ਦੇ ਸਕਦੀ ਹੈ। ਅੱਜ ਵੀ ਅਸੀਂ ਦੁਨਿਆ ਦੇ 10 ਸੱਭ ਤੋਂ ਉੱਤਮ FDI destinations ਵਿੱਚੋਂ ਇੱਕ ਹਾਂ । ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ FDI ਆਉਣ ਦੀ ਰਫ਼ਤਾਰ ਵਧੀ ਹੈ ।
ਮੇਰਾ ਮੰਨਣਾ ਹੈ ਕਿ ਐੱਫਡੀਆਈ ਦੇ ਦੋ ਅਰਥ ਹਨ । ਅਵਸਰ ਦੇ ਹਿਸਾਬ ਨਾਲ ਮੈਂ ਉਨ੍ਹਾਂ ਦੋਹਾਂ ਦੀ ਵਰਤੋਂ ਕਰਦਾ ਹਾਂ । ਇੱਕ ਅਰਥ ਵਿਦੇਸ਼ੀ ਪ੍ਰਤੱਖ ਨਿਵੇਸ਼ ਹੈ ਜਿਸ ਨੂੰ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਜਾਣਦੇ ਹਨ, ਅਤੇ ਮੇਰੇ ਲਈ “ਪਹਿਲਾਂ ਵਿਕਸਿਤ ਭਾਰਤ” ਹੈ। ਪਿਛਲੇ 20 ਸਾਲ ਵਿੱਚ ਜਿਤਨੀ FDI ਦੇਸ਼ ਵਿੱਚ ਆਈ ਉਸ ਦੀ ਲਗਭਗ 50 ਪ੍ਰਤੀਸ਼ਤ ਪਿਛਲੇ 5 ਵਰ੍ਹਿਆਂ ਵਿੱਚ ਆਈ ਹੈ। ਅਸੀਂ ਪਿਛਲੇ ਵਰ੍ਹਿਆਂ ਵਿੱਚ ਆਪਣੀ global competitiveness ਵਿੱਚ ਵੀ ਵਿਆਪਕ ਸੁਧਾਰ ਕੀਤਾ ਹੈ । ਅੱਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ Start-Up Ecosystem ਸਾਡੇ ਦੇਸ਼ ਵਿੱਚ ਹੈ। ਦੇਸ਼ ਵਿੱਚ Innovation ਅਤੇ Enterprise ਦਾ ਇੱਕ ਨਵਾਂ ਮਾਹੌਲ ਬਣਿਆ ਹੈ। ਅੱਜ ਦੁਨੀਆ ਦੇ ਜ਼ਿਆਦਾਤਰ ਨਿਵੇਸ਼ਕ ਭਾਰਤ ਦੀ ਤਰਫ਼ ਪੂਰੇ ਵਿਸ਼ਵਾਸ ਅਤੇ ਆਸ ਦੇ ਨਾਲ ਦੇਖ ਰਹੇ ਹਨ । ਭਾਰਤ ਦੀ ਸਮਰੱਥਾ ਨੂੰ ਲੈ ਕੇ ਦੁਨੀਆ ਵਿੱਚ ਬੇਮਿਸਾਲ ਭਰੋਸਾ ਪੈਦਾ ਹੋਇਆ ਹੈ।
ਸਾਥੀਓ,
ਇਸ Positivity ਦੇ ਅਧਾਰ ’ਤੇ ਅਸੀਂ 5 ਟ੍ਰਿਲੀਅਨ ਡਾਲਰ ਦੀ ਇਕੋਨੋਮੀ ਦੀ ਤਰਫ਼ ਵਧਣ ਵਾਲੇ ਹਾਂ। ਆਉਣ ਵਾਲੇ ਵਰ੍ਹਿਆਂ ਵਿੱਚ ਇੰਫਰਾਸਟ੍ਰਕਚਰ ’ਤੇ 100 ਲੱਖ ਕਰੋੜ ਰੁਪਏ ਦਾ ਨਿਵੇਸ਼, ਇਸਨੂੰ ਤਾਕਤ ਦੇਵੇਗਾ । ਦੇਸ਼ ਦੀ ਗ੍ਰਾਮੀਣ ਅਰਥਵਿਵਸਥਾ ’ਤੇ 25 ਲੱਖ ਕਰੋੜ ਰੁਪਏ ਦਾ ਨਿਵੇਸ਼ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ । ਹਰ ਘਰ ਤੱਕ ਪਾਣੀ ਪਹੁੰਚਾਉਣ ਲਈ ਹੋਣ ਵਾਲਾ ਸਾਢੇ 3 ਲੱਖ ਕਰੋੜ ਰੁਪਏ ਦਾ ਨਿਵੇਸ਼ ਇਸ ਨੂੰ ਨਵੀਂ ਸ਼ਕਤੀ ਦੇਵੇਗਾ ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 2 ਕਰੋੜ ਨਵੇਂ ਘਰਾਂ ਦਾ ਨਿਰਮਾਣ ਹੋਵੇ ਜਾਂ ਹਰ ਦੇਸ਼ਵਾਸੀ ਤੱਕ Affordable Healthcare ਪਹੁੰਚਾਉਣ ਦਾ ਸੰਕਲਪ, ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਪ੍ਰਯਤਨ ਹੋਣ ਜਾਂ ਦੇਸ਼ ਦੇ ਲੱਖਾਂ MSMEs, ਕਰੋੜਾਂ ਸੈੱਲਫ ਹੈੱਲਪ ਗਰੁੱਪ ਲਈ ਅਸਾਨ ਫੰਡਿੰਗ, ਅਜਿਹੇ ਅਨੇਕ ਪ੍ਰਯਤਨ, 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਨੂੰ ਪ੍ਰਾਪਤ ਕਰਨ ਲਈ ਨਵੀਂ ਊਰਜਾ ਦੇਣਗੇ, ਨਵਾਂ ਵਿਸ਼ਵਾਸ ਦੇਣਗੇ ।
ਸਾਥੀਓ,
ਭਾਰਤ ਦੀ ਅਰਥਵਿਵਸਥਾ ਨੂੰ ਕਰੀਬ-ਕਰੀਬ ਦੁੱਗਣਾ ਕਰਨ ਲਈ ਸਾਡੇ ਪ੍ਰਯਤਨ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਹਨ, ਇਸ ਦੇ ਲਈ ਅਸੀਂ ਰਾਜਾਂ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ । Manufacturing ਅਤੇ Export ਨੂੰ ਵਧਾਉਣ ਲਈ, Make In India ਨੂੰ ਵਿਸਤਾਰ ਦੇਣ ਲਈ ਅਨੇਕ ਕਦਮ ਚੁੱਕੇ ਜਾ ਰਹੇ ਹਨ। ਟੈਕਨੋਲੋਜੀ ਤੇ ਡਿਫੇਂਸ ਦੇ ਖੇਤਰ ਵਿੱਚ ਮੈਨੂਫੈਕਚਰਿੰਗ ਸਾਡੀ ਪ੍ਰਾਥਮਿਕਤਾ ਵਿੱਚ ਹੈ । ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਨੂੰ ਲੈ ਕੇ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ ।
ਸਾਥੀਓ,
ਇਨ੍ਹਾਂ ਸਾਰੀਆਂ ਗੱਲਾਂ ਦੇ ਦਰਮਿਆਨ ਅਰਥਵਿਵਸਥਾ ਨੂੰ ਲੈ ਕੇ ਅੱਜ ਜੋ ਚਰਚਾਵਾਂ ਹੋ ਰਹੀਆਂ ਹਨ, ਮੈਂ ਉਸ ਤੋਂ ਵੀ ਭਲੀ-ਭਾਂਤੀ ਪਰੀਚਿਤ ਹਾਂ । ਲੇਕਿਨ ਉਨ੍ਹਾਂ ਚਰਚਾਵਾਂ ਦਰਮਿਆਨ ਸਾਨੂੰ ਇਹ ਵੀ ਯਾਦ ਕਰਨਾ ਹੋਵੇਗਾ ਕਿ ਪਹਿਲਾਂ ਦੀ ਸਰਕਾਰ ਦੇ ਸਮੇਂ ਇੱਕ ਕੁਆਟਰ ਵਿੱਚ GDP ਦੀ ਵਿਕਾਸ ਦਰ 3.5 Percent ਤੱਕ ਪਹੁੰਚ ਗਈ ਸੀ ।
ਯਾਦ ਕਰੋ, ਉਸ ਦੌਰ ਵਿੱਚ CPI headline inflation ਕਿੱਥੋਂ ਤੱਕ ਪਹੁੰਚੀ ? 9.4 percent ਤੱਕ । CPI core inflation ਕਿੱਥੇ ਸੀ ? 7.3 percent . . ! ! ! WPI inflation ਕਿੰਨੇ ਤੱਕ ਪਹੁੰਚੀ ਸੀ? 5.2 percent ਤੱਕ । Fiscal Deficit ਕਿੱਥੇ ਤੱਕ ਗਿਆ ਸੀ ? GDP ਦੇ 5.6 percent ਤੱਕ । ਉਸ ਸਮੇਂ GDP ਦੇ ਅਨੇਕ ਕਵਾਰਟਰਸ ਅਜਿਹੇ ਗਏ ਜੋ ਅਰਥਵਿਵਸਥਾ ਲਈ ਬਹੁਤ ਜ਼ਿਆਦਾ ਨਿਰਾਸ਼ਾਜਨਕ ਸਨ । ਮੈਂ ਇਸ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਉਸ ਸਮੇਂ ਕੁਝ ਲੋਕ ਕਿਉਂ ਚੁਪ ਰਹੇ ।
Friends ,
ਦੇਸ਼ ਦੀ ਅਰਥਵਿਵਸਥਾ ਵਿੱਚ ਅਜਿਹੇ ਉਤਾਰ-ਚੜ੍ਹਾ ਪਹਿਲਾਂ ਵੀ ਆਏ ਹਨ । ਲੇਕਿਨ ਦੇਸ਼ ਵਿੱਚ ਉਹ ਸਮਰੱਥਾ ਹੈ ਕਿ ਉਹ ਹਰ ਵਾਰ ਅਜਿਹੀ ਸਥਿਤੀ ਵਿੱਚੋਂ ਬਾਹਰ ਨਿਕਲਿਆ ਹੈ ਅਤੇ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਨਿਕਲਿਆ ਹੈ। ਇਸ ਲਈ ਹੁਣ ਦੀ ਸਥਿਤੀ ਵਿੱਚੋਂ ਵੀ ਭਾਰਤ ਜ਼ਰੂਰ ਬਾਹਰ ਨਿਕਲੇਗਾ ।
ਸਾਥੀਓ ,
ਭਵਿੱਖ ਲਈ ਸਾਡੇ ਇਰਾਦੇ ਵੀ ਸਾਫ਼ ਹਨ ਅਤੇ ਹੌਂਸਲੇ ਵੀ ਬੁਲੰਦ ਹਨ । ਇਸ ਸਰਕਾਰ ਦੀ ਪਹਿਚਾਣ ਹੀ ਇਹੀ ਹੈ ਕਿ ਜੋ ਕਹਿੰਦੀ ਹੈ ਉਹ ਕਰਦੀ ਹੈ। 5 ਟ੍ਰਿਲੀਅਨ ਡਾਲਰ ਦਾ ਟੀਚਾ ਵੀ ਇਸ ਲਈ ਸੰਭਵ ਹੈ ਕਿਉਂਕਿ ਅਜਿਹੀਆਂ ਅਨੇਕ ਗੱਲਾਂ, ਜੋ ਪਹਿਲਾਂ ਵੀ ਅਸੰਭਵ ਲੱਗਦੀਆਂ ਸਨ, ਉਨ੍ਹਾਂ ਨੂੰ ਦੇਸ਼ ਨੇ ਸੰਭਵ ਕਰਕੇ ਦਿਖਾਇਆ ਹੈ । 60 ਮਹੀਨੇ ਵਿੱਚ 60 ਕਰੋੜ ਅਬਾਦੀ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀ ਦਿਵਾਉਣਾ ਅਸੰਭਵ ਦਿਸਦਾ ਸੀ, ਅੱਜ ਇਹ ਸੰਭਵ ਹੋਇਆ ਹੈ । 3 ਸਾਲ ਤੋਂ ਵੀ ਘੱਟ ਸਮੇਂ ਵਿੱਚ 8 ਕਰੋੜ ਘਰਾਂ ਤੱਕ ਗੈਸ ਕਨੈਕਸ਼ਨ ਪੰਹੁਚਾਉਣਾ, 10 ਲੱਖ ਤੋਂ ਜ਼ਿਆਦਾ ਗੈਸ ਡਿਸਟ੍ਰੀਬਿਊਸ਼ਨ ਸੈਂਟਰ ਖੜ੍ਹੇ ਕਰਨਾ, ਅਸੰਭਵ ਲੱਗਦਾ ਸੀ ਲੇਕਿਨ ਸੰਭਵ ਹੋਇਆ ਹੈ।
ਹਰ ਪਰਿਵਾਰ ਨੂੰ ਇੰਨੇ ਘੱਟ ਸਮੇਂ ਵਿੱਚ ਬੈਂਕਿੰਗ ਨਾਲ ਜੋੜਨਾ ਪਹਿਲਾਂ ਅਸੰਭਵ ਲੱਗਦਾ ਸੀ, ਲੇਕਿਨ ਸੰਭਵ ਹੋਇਆ ਹੈ। ਦੇਸ਼ ਦੀ ਇੱਕ ਵੱਡੀ ਅਬਾਦੀ ਤੱਕ ਡਿਜੀਟਲ ਬੈਂਕਿੰਗ ਨੂੰ ਪਹੁੰਚਾਉਣਾ ਵੀ ਪਹਿਲਾਂ ਅਸੰਭਵ ਜਾਪਦਾ ਸੀ । ਅੱਜ ਦੇਸ਼ ਵਿੱਚ ਹਰ ਰੋਜ਼ ਕਰੋੜਾਂ ਡਿਜੀਟਲ ਟਰਾਂਜ਼ੈਕਸ਼ਨ ਹੋ ਰਹੇ ਹਨ । BHIM app ਅਤੇ Rupay card ਵੀ ਇਸ ਦੇਸ਼ ਵਿੱਚ ਇੰਨ੍ਹੇ ਪ੍ਰਚਲਿਤ ਹੋ ਜਾਣਗੇ, ਇਹ ਕਿਸਨੇ ਸੋਚਿਆ ਸੀ ? ਲੇਕਿਨ ਅੱਜ ਇਹ ਸੰਭਵ ਹੋਇਆ ਹੈ । ਹਰ ਬੇਘਰ ਨੂੰ ਆਪਣਾ ਪੱਕਾ ਘਰ ਦੇਣਾ ਅਸੰਭਵ ਲੱਗਦਾ ਸੀ , ਲੇਕਿਨ ਇਹ ਸੰਭਵ ਹੋ ਰਿਹਾ ਹੈ । ਹੁਣ ਇਸ ਵਿੱਚ ਮੈਂ ਬੀਤੇ 6 ਮਹੀਨੇ ਦੇ ਉਦਾਹਰਨ ਹੋਰ ਦੇਣ ਲੱਗਾਂਗਾ, ਤਾਂ ਤੁਹਾਡਾ ਲੰਚ ਬ੍ਰੇਕ ਤਾਂ ਗਿਆ ਸਮਝੋ ।
ਸਾਥੀਓ ,
ਸੰਕਲਪ ਤੋਂ ਸਿੱਧਿ ਦੇ, ਇਸ ਸਕਾਰਾਤਮਿਕ ਅਤੇ ਪਾਰਦਰਸ਼ੀ ਮਾਹੌਲ ਵਿੱਚ, ਤੁਹਾਡੇ ਲਈ ਵੀ ਮੌਕਿਆਂ ਦਾ ਵਿਸਤਾਰ ਹੋ ਰਿਹਾ ਹੈ ।
ਤੁਹਾਡਾ ਹੌਂਸਲਾ ਪਹਿਲਾਂ ਨਾਲੋਂ ਬਿਹਤਰ ਹੋਵੇ, ਖੇਤੀਬਾੜੀ ਤੋਂ ਲੈ ਕੇ ਕੰਪਨੀਆਂ ਤੱਕ ਵਿੱਚ Production ਪਹਿਲਾਂ ਤੋਂ ਬਿਹਤਰ ਹੋਵੇ, ਅਤੇ ਤੁਹਾਡੇ ਦੁਆਰਾ Wealth Creation ਅਤੇ Job Creation ਵੀ ਪਹਿਲਾਂ ਨਾਲੋਂ ਬਿਹਤਰ ਹੋਵੇ, ਇਸ ਦੇ ਲਈ ਸਰਕਾਰ ਹਰ ਤਰ੍ਹਾਂ ਨਾਲ ਭਾਰਤ ਦੇ ਉਦਯੋਗ ਜਗਤ ਦੇ ਨਾਲ ਖੜ੍ਹੀ ਹੈ । ਮੈਂ ਇਸ ਮੰਚ ਦੇ ਮਾਧਿਅਮ ਨਾਲ, ਦੇਸ਼ ਦੇ ਉੱਦਮੀ ਨੂੰ ਇਹੀ ਕਹਾਂਗਾ ਕਿ ਤੁਸੀਂ ਅੱਗੇ ਵਧੋ, ਤੁਸੀਂ ਸਮਰੱਥ ਹੋ, ਸਮਰੱਥਾਵਾਨ ਹੋ । ਪੂਰੀ ਦੁਨੀਆ ਦਾ ਬਜ਼ਾਰ ਸਾਡੇ ਸਾਹਮਣੇ ਹੈ। ਪੂਰੀ ਦੁਨੀਆ ਨੂੰ ਟੱਕਰ ਦੇਣ ਦਾ ਸਾਹਸ ਸਾਡੇ ਅੰਦਰ ਹੈ। ਤੁਹਾਡਾ ਸੰਕਲਪ, ਤੁਹਾਡੀ ਸਮਰੱਥਾ 5 ਟ੍ਰਿਲੀਅਨ ਡਾਲਰ ਦੇ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੇ ਹਨ।
ਤੁਹਾਡੀ ਸਮ੍ਰਿੱਧ ਪਰੰਪਰਾ, 21ਵੀਂ ਸਦੀ ਦੇ ਨਿਊ ਇੰਡਿਆ ਨੂੰ ਵੀ ਵਿਸਤਾਰ ਦੇਣ ਵਾਲੀ ਹੈ, ਮਜ਼ਬੂਤ ਕਰਨ ਵਾਲੀ ਹੈ। ਤੁਸੀਂ ਸਾਰੇ ਆਪਣੇ ਪ੍ਰਯਤਨਾਂ ਵਿੱਚ ਸਫ਼ਲ ਹੋਵੋ, ਇਸੇ ਕਾਮਨਾ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ ।
ਇੱਕ ਵਾਰ ਫਿਰ ਤੁਹਾਨੂੰ ਸਾਰੀਆਂ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ।
ਧੰਨਵਾਦ ! ! !
*****
ਵੀਆਰਆਰਕੇ/ਵੀਜੇ
आपने अपने सेन्टेनरी सेलीब्रेशन की जो थीम रखी है, वो देश के, देशवासियों के लक्ष्यों और सपनों के साथ जुड़ी है: PM @narendramodi
— PMO India (@PMOIndia) December 20, 2019
बीते पाँच वर्षों में देश ने खुद को इतना मजबूत किया है कि इस तरह के लक्ष्य रखे भी जा सकते हैं और उन्हें प्राप्त भी किया जा सकता है: PM @narendramodi
— PMO India (@PMOIndia) December 20, 2019
हमने अर्थव्यवस्था के ज्यादातर आयामों को Formal व्यवस्था में लाने का प्रयास किया है।इसके साथ ही हम अर्थव्यवस्था को आधुनिक टेक्नोलॉजी का इस्तेमाल करते हुए Modernize और Speed-Up करने की दिशा में भी आगे बढ़े हैं: PM @narendramodi
— PMO India (@PMOIndia) December 20, 2019
हमने अर्थव्यवस्था के ज्यादातर आयामों को Formal व्यवस्था में लाने का प्रयास किया है।इसके साथ ही हम अर्थव्यवस्था को आधुनिक टेक्नोलॉजी का इस्तेमाल करते हुए Modernize और Speed-Up करने की दिशा में भी आगे बढ़े हैं: PM @narendramodi
— PMO India (@PMOIndia) December 20, 2019
Ease of Doing Business कहने में चार शब्द लगते हैं लेकिन इसकी रैंकिंग में बदलाव तब होता है जब दिन-रात मेहनत की जाती है, जमीनी स्तर पर जाकर नीतियों में, नियमों में बदलाव होता है: PM @narendramodi
— PMO India (@PMOIndia) December 20, 2019
टैक्स सिस्टम में Transparency, Efficiency और Accountability लाने के लिए हम Faceless Tax Administration की ओर बढ़ रहे हैं: PM @narendramodi pic.twitter.com/xmtthdx7AT
— PMO India (@PMOIndia) December 20, 2019
Labor Reforms की बातें भी बहुत वर्षों से देश में चलती रही हैं।कुछ लोग ये भी मानते थे कि इस क्षेत्र में कुछ न करना ही लेबर वर्ग के हित में है। यानि उन्हें अपने हाल पर छोड़ दो, जैसे चलता रहा है, वैसे ही आगे भी चलेगा।लेकिन हमारी सरकार ऐसा नहीं मानती: PM @narendramodi pic.twitter.com/8K6oJdDEOG
— PMO India (@PMOIndia) December 20, 2019
सरकार द्वारा उठाए गए कदमों की वजह से अब 13 बैंक मुनाफे में वापस आ चुके हैं। 6 बैंक PCA से भी बाहर निकल चुके हैं।हमने बैंकों का एकीकरण भी तेज किया है।बैंक अब अपना देशव्यापी नेटवर्क बढ़ा रहे हैं और अपनी ग्लोबल पहुंच कायम करने की ओर अग्रसर हैं: PM @narendramodi pic.twitter.com/PTqtQqxCx9
— PMO India (@PMOIndia) December 20, 2019
मैं आज Assocham के इस मंच से, देश की बैंकिंग से जुड़े लोगों को, कॉरपोरेट जगत के लोगों को ये विश्वास दिलाना चाहता हूं कि अब जो पुरानी कमजोरियां थीं, उस पर काफी हद तक काबू पा लिया गया है।इसलिए खुलकर फैसले लें, खुलकर निवेश करें, खुलकर खर्च करें: PM @narendramodi pic.twitter.com/548muR79M1
— PMO India (@PMOIndia) December 20, 2019
इसी Positivity के आधार पर हम 5 ट्रिलियन डॉलर की इकोनॉमी की तरफ बढ़ने वाले हैं।आने वाले वर्षों में इंफ्रास्ट्रक्चर पर 100 लाख करोड़ रुपए का निवेश, इसे ताकत देगा।देश की ग्रामीण अर्थव्यवस्था पर 25 लाख करोड़ रुपए का निवेश इस लक्ष्य को प्राप्त करने में मदद करेगा: PM @narendramodi pic.twitter.com/tp7LlMKeR8
— PMO India (@PMOIndia) December 20, 2019