• ਅਸੀਂ ਸੰਘੀ ਗਣਤੰਤਰ ਬ੍ਰਾਜ਼ੀਲ, ਰੂਸ ਸੰਘ, ਗਣਤੰਤਰ ਭਾਰਤ, ਪੀਪਲਜ਼ ਗਣਤੰਤਰ ਚੀਨ ਅਤੇ ਗਣਤੰਤਰ ਦੱਖਣੀ ਅਫਰੀਕਾ ਦੇ ਨੇਤਾਵਾਂ ਨੇ ਭਾਰਤ ਦੇ ਗੋਆ ਵਿੱਚ 15-16 ਅਕਤੂਬਰ 2016 ਨੂੰ ਅੱਠਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਮੁਲਾਕਾਤ ਕੀਤੀ ਜੋ ਕਿ ‘ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਸਮੂਹਕ ਹੱਲ ਕਰਦਿਆਂ ‘(“Building Responsive, Inclusive and Collective Solutions”) ਵਿਸ਼ੇ ਅਧੀਨ ਕਰਵਾਇਆ ਗਿਆ।
• ਆਪਣੀਆਂ ਸਾਰੀਆਂ ਪਿਛਲੀਆਂ ਘੋਸ਼ਣਾਵਾਂ ਨੂੰ ਯਾਦ ਕਰਦੇ ਹੋਏ ਅਸੀਂ ਖੁਲ੍ਹਦਿਲੀ, ਇੱਕਜੁੱਟਤਾ, ਸਮਾਨਤਾ, ਆਪਸੀ ਸਹਿਮਤੀ, ਸਮਾਵੇਸ਼ੀ ਅਤੇ ਆਪਸੀ ਲਾਭਕਾਰੀ ਸਹਿਯੋਗ ਦੀ ਭਾਵਨਾ ਵਿੱਚ ਆਪਣੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਸਾਂਝੇ ਹਿਤਾਂ ਅਤੇ ਪ੍ਰਮੁੱਖ ਪਹਿਲਕਦਮੀਆਂ ਉੱਤੇ ਅਧਾਰਤ ਬ੍ਰਿਕਸ ਦੀ ਇੱਕਜੁੱਟਤਾ ਅਤੇ ਸਹਿਯੋਗ ਨੂੰ ਅਗਾਊਂ ਮਜ਼ਬੂਤ ਬਣਾਉਣ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਇਸ ਗੱਲ ਉੱਤੇ ਸਹਿਮਤ ਹਾਂ ਕਿ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਅਤੇ ਸਥਿਰ ਵਿਕਾਸ ਅੱਗੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਅਗਾਊਂ ਸਮੂਹਕ ਯਤਨਾਂ ਨੂੰ ਹੋਰ ਵਧਾਉਣ ਦੀ ਲੋੜ ਹੈ।
• ਅਸੀਂ ਸਹਿਮਤ ਹਾਂ ਕਿ ਬ੍ਰਿਕਸ ਦੇਸ਼ ਸਾਡੇ ਅਸਲ ਸਹਿਯੋਗ ਰਾਹੀਂ ਵਿਸ਼ਵ ਮੰਚ ਉੱਤੇ ਪ੍ਰਭਾਵਸ਼ਾਲੀ ਅਵਾਜ਼ ਬੁਲੰਦ ਕਰਦੇ ਹਨ ਜੋ ਕਿ ਸਾਡੇ ਲੋਕਾਂ ਨੂੰ ਸਿੱਧਾ ਲਾਭ ਪਹੁੰਚਾਉਂਦੀ ਹੈ।ਇਸ ਸੰਦਰਭ ਵਿੱਚ ਸਾਡੇ ਕੋਲ ਨਿਊ ਡਿਵੈਲਪਮੈਂਟ ਬੈਂਕ (ਐੱਨ ਡੀ ਬੀ) ਅਤੇ ਕੋਂਟਿੰਗਜੇਂਟ ਰਿਜਰਵ ਅਰੇਂਜਮੈਂਟ (ਸੀ ਆਰ ਏ) ਦੇ ਸੰਚਾਲਨ ਦੇ ਤਸੱਲੀਬਖਸ਼ ਤੱਥ ਹਨ ਜੋ ਕਿ ਵਿਸ਼ਵ ਆਰਥਿਕਤਾ ਅਤੇ ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਦੀ ਮਜ਼ਬੂਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਅਸੀਂ ਪਹਿਲੇ ਸਾਲ ਦੇ ਆਪਣੇ ਸੰਚਾਲਨ ਦੌਰਾਨ ਬੈਂਕ ਕੰਮਕਾਜ ਉੱਤੇ ਐੱਨ ਡੀ ਬੀ ਦੇ ਪ੍ਰਧਾਨ ਵੱਲੋਂ ਪੇਸ਼ ਰਿਪੋਰਟ ਦਾ ਸੁਆਗਤ ਕਰਦੇ ਹਾਂ। ਅਸੀਂ ਐੱਨ ਡੀ ਬੀ ਦੇ ਅਫਰੀਕਾ ਰੀਜਨਲ ਸੈਂਟਰ (ਏ ਆਰ ਸੀ) ਦੇ ਸੰਚਾਲਨ ਵਿੱਚ ਪ੍ਰਗਤੀ ਉੱਤੇ ਖੁਸ਼ ਹਾਂ ਅਤੇ ਇਸ ਸਬੰਧੀ ਵਿੱਚ ਪੂਰੀ ਸਹਾਇਤਾ ਦਾ ਪ੍ਰਣ ਲੈਂਦੇ ਹਾਂ। ਅਸੀਂ ਆਉਣ ਵਾਲੇ ਅਗਲੇ ਸਾਲਾਂ ਵਿੱਚ ਵੱਡੇ ਪੱਧਰ ਉੱਤੇ ਖੇਤਰਾਂ ਵਿੱਚ ਨਵੀਆਂ ਬ੍ਰਿਕਸ ਪਹਿਲਕਦਮੀਆਂ ਸ਼ੁਰੂ ਕਰਨ ਦੀ ਤਾਂਘ ਵਿੱਚ ਹਾਂ।
• ਅਸੀਂ ਬ੍ਰਿਕਸ ਦੇਸ਼ਾਂ ਵਿੱਚ ਖਾਸ ਤੌਰ ਉੱਤੇ ਅਖੁੱਟ ਊਰਜਾ ਪ੍ਰੋਜੈਕਟਾਂ ਵਿੱਚ ਨਿਊ ਡਿਵੈਲਪਮੈਂਟ ਬੈਂਕ (ਐੱਨ ਡੀ ਬੀ) ਵੱਲੋਂ ਕਰਜ਼ਿਆਂ ਦੇ ਪਹਿਲੇ ਦੌਰ ਨੂੰ ਮਨਜ਼ੂਰੀ ਦੀ ਪ੍ਰਸ਼ੰਸਾ ਕਰਦੇ ਹਾਂ। ਅਸੀਂ ਐੱਨ ਡੀ ਬੀ ਵੱਲੋਂ ਆਰ ਐੱਮ ਬੀ ਵਿੱਚ ਗਰੀਨ ਬਾਂਡ ਦੇ ਪਹਿਲੇ ਸੈੱਟ ਜਾਰੀ ਕਰਨ ਉੱਤੇ ਤਸੱਲੀ ਪ੍ਰਗਟ ਕਰਦੇ ਹਾਂ।ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਬ੍ਰਿਕਸ ਕੰਟਿਜੈਂਟ ਰਿਜਰਵ ਅਰੇਂਜਮੈਂਟਸ (ਸੀ ਆਰ ਏ) ਨੇ ਵਿਸ਼ਵ ਵਿੱਤੀ ਸੁਰੱਖਿਆ ਤੰਤਰ ਨੂੰ ਮਜ਼ਬੂਤੀ ਦਿੱਤੀ ਹੈ।
• ਸਾਡੀਆਂ ਉੱਭਰ ਰਹੀਆਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਨਾਲ ਸਾਡੀ ਸਮਝ ਅਤੇ ਸੰਪਰਕ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਤੱਕ ਪਹੁੰਚ ਬਣਾਉਣ ਲਈ ਅਸੀਂ ਬ੍ਰਿਕਸ ਨੇਤਾਵਾਂ ਦਾ ਬਿਮਸਟੈਕ ਮੈਂਬਰ ਦੇਸ਼ਾਂ-ਬੇਅ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ-ਸੈਕਟਰਲ ਟੈਕਨੀਕਲ ਐਂਡ ਇੱਕਨਾਮਿਕ ਕੋਆਪਰੇਸ਼ਨ ਜਿਨ੍ਹਾਂ ਵਿੱਚ ਬੰਗਲਾਦੇਸ਼, ਭੂਟਾਨ, ਭਾਰਤ, ਮੀਆਂਮਰ, ਨੇਪਾਲ, ਸ੍ਰੀਲੰਕਾ ਅਤੇ ਥਾਈਲੈਂਡ ਸ਼ਾਮਲ ਹਨ, ਦੇ ਨੇਤਾਵਾਂ ਨਾਲ ਆਊਟਰੀਚ ਸਿਖਰ ਸੰਮੇਲਨ ਆਯੋਜਿਤ ਕਰੇਗਾ।ਇਹ ਮੀਟਿੰਗ ਬਿਮਸਟੈਕ ਦੇਸ਼ਾਂ ਨਾਲ ਸਾਡੀ ਦੋਸਤੀ ਨੂੰ ਨਵਿਆਉਣ ਦੇ ਮੌਕੇ ਦੇ ਨਾਲ-ਨਾਲ ਸਾਂਝੇ ਤੌਰ ਉੱਤੇ ਕਾਰੋਬਾਰ ਅਤੇ ਵਪਾਰਕ ਸਬੰਧਾਂ ਦੇ ਵਿਸਥਾਰ ਅਤੇ ਸਾਂਤੀ, ਵਿਕਾਸ, ਲੋਕਤੰਤਰ ਅਤੇ ਖੁਸ਼ਹਾਲੀ ਦੇ ਸਾਡੇ ਸਾਂਝੇ ਹਿਤਾਂ ਵਿੱਚ ਅੱਗੇ ਵਧਦੇ ਹੋਏ ਬ੍ਰਿਕਸ ਅਤੇ ਬਿਮਸਟੈਕ ਦੇਸ਼ਾਂ ਵਿਚਾਲੇ ਨਿਵੇਸ਼ਕ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਮੌਕਾ ਹੋਵੇਗੀ।
• ਅਸੀਂ ਦੁਨੀਆ ਵਿੱਚ ਮੌਜੂਦਾ ਪ੍ਰੋਫਾਊਂਡ ਸ਼ਿਫਟਸ ਦੇ ਸਾਡੇ ਸਾਂਝੇ ਨਜ਼ਈਏ ਨੂੰ ਦੁਹਰਾਉਂਦੇ ਹਾਂ, ਕਿਉਂਕਿ ਇਹ ਪਰਿਵਤਨ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਅਤੇ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਉੱਤੇ ਅਧਾਰਤ ਤੇ ਲੋਕਤਾਂਤਰਿਕ ਤੇ ਬਹੁ-ਧਰੁਵੀ ਅੰਤਰਰਾਸ਼ਟਰੀ ਹੁਕਮਾਂ ਤੋਂ ਵਧ ਕੇ ਹੈ। ਅਸੀਂ ਵਿਸ਼ਵ ਮੁੱਦਿਆਂ ਉੱਤੇ ਕੋਸ਼ਿਸ਼ਾਂ ਦੇ ਤਾਲਮੇਲ ਅਤੇ ਭਰੋਸੇ, ਆਪਸੀ ਸਹਿਮਤੀ, ਇੱਕਜੁੱਟਤਾ ਦੀ ਭਾਵਨਾ ਵਿੱਚ ਵਿਵਹਾਰਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਨੂੰ ਮੁੜ ਦੁਹਰਾਉਂਦੇ ਹਾਂ। ਅਸੀਂ ਅੰਤਰਰਾਸ਼ਟਰੀ ਸਮੱਸਿਆਵਾਂ ਦੇ ਹੱਲ ਅਤੇ ਰਾਜਨੀਤਕ ਅਤੇ ਡਿਪਲੋਮੈਟਿਕ ਮਾਧਿਅਮਾਂ ਜ਼ਰੀਏ ਵਿਵਾਦਾਂ ਦੇ ਸ਼ਾਂਤਮਈ ਸਮਝੌਤੇ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ ਅਤੇ ਇਸ ਸੰਦਰਭ ਵਿੱਚ ਅਸੀਂ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਸਿਧਾਂਤਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ।
• ਅਸੀਂ ਮੌਜੂਦਾ ਸੁਰੱਖਿਆ ਚੁਣੌਤੀਆਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਦਰਪੇਸ਼ ਖਤਰਿਆਂ ਉੱਤੇ ਵਿਸ਼ਵੀ ਚਰਿੱਤਰ ਉੱਤੇ ਧਿਆਨ ਕੇਂਦਰਿਤ ਕਰਦੇ ਹਾਂ। ਅਸੀਂ ਆਪਣੇ ਵਿਚਾਰ ਨੂੰ ਮੁੜ ਦੁਹਰਾਉਂਦੇ ਹਾਂ ਕਿ ਇਨ੍ਹਾਂ ਚੁਣੌਤੀਆਂ ਦੇ ਹੱਲ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ।ਸਥਿਰ ਸ਼ਾਂਤੀ ਦੀ ਸਥਾਪਨਾ ਦੇ ਨਾਲ-ਨਾਲ ਪਰਿਵਰਤਨ ਤੋਂ ਇੱਕ ਜ਼ਿਆਦਾ ਕੇਵਲ, ਨਿਆਂਸੰਗਤ ਅਤੇ ਲੋਕਤਾਂਤਰਿਕ ਬਹੁ-ਧਰੁਵੀ ਅੰਤਰਰਾਸ਼ਟਰੀ ਆਰਡਰ ਨੂੰ ਇੱਕ ਵਿਸਥਾਰਤ, ਠੋਸ ਅਤੇ ਨਿਰਧਾਰਤ ਦ੍ਰਿਸ਼ਟੀਕੋਣ ਦੀ ਲੋੜ ਹੈ ਜੋ ਏਕਤਾ ਦੀ ਭਾਵਨਾ, ਆਪਸੀ ਭਰੋਸੇ ਤੇ ਲਾਭ, ਸਮਾਨਤਾ ਅਤੇ ਸਹਿਯੋਗ, ਅੰਤਰਰਾਸ਼ਟਰੀ ਕਾਨੂੰਨ ਪ੍ਰਤੀ ਮਜ਼ਬੂਤ ਵਚਨਬੱਧਤਾ ਅਤੇ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਉੱਤੇ ਅਧਾਰਤ ਹੈ ਜਿਵੇਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਉਣ, ਅਡਵਾਂਸ ਗਲੋਬਲ ਵਿਕਾਸ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਪ੍ਰਚਾਰ ਲਈ ਯੂਨੀਵਰਸਲ ਬਹੁ-ਧਰੁਵੀ ਸੰਗਠਨ ਨੂੰ ਵਿਵਸਥਾ ਦਿੱਤਾ ਹੈ। ਅਸੀਂ ਇਸ ਸਬੰਧ ਵਿੱਚ ਸਾਡੀਆਂ ਕੋਸ਼ਿਸ਼ਾਂ ਵਿੱਚ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹਾਂ।
• ਅਸੀਂ ਇੱਕ ਨਿਰਪੱਖ ਅਤੇ ਨਿਆਂਸੰਗਤ ਅੰਤਰਰਾਸ਼ਟਰੀ ਵਿਵਸਥਾ ਜੋ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ਉੱਤੇ ਅਧਾਰਤ ਹੋਵੇ, ਦੀ ਸੁਰੱਖਿਆ ਵਿੱਚ ਆਪਣਾ ਯੋਗਦਾਨ ਪਾਉਣ ਦੀ ਪੁਸ਼ਟੀ ਕਰਦੇ ਹਾਂ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀਆਂ ਨਾਲ ਸਾਰੇ ਰਾਜਾਂ ਦੁਆਰਾ ਉਨ੍ਹਾਂ ਦੀ ਅੰਤਰ ਸਬੰਧ, ਅਖੰਡਤਾ, ਅਨੁਪਾਲਣਾ ਵਿੱਚ ਅੰਤਰਰਾਸ਼ਟਰੀ ਕਾਨੂੰਨ ਦੇ ਨਿਯਮਾਂ ਅਤੇ ਸਿਧਾਂਤਾਂ ਦੀ ਪਾਲਣਾ ਅਤੇ ਯੂਨੀਵਰਸਲ ਸਨਮਾਨ ਅਤੇ ਇੱਕਸਾਰਤਾ ਸ਼ਾਮਲ ਹੈ। ਅਸੀਂ ਦੂਜੇ ਵਿਸ਼ਵ ਯੁੱਧ ਦੇ ਨਤੀਜਿਆਂ ਨੂੰ ਗਲਤ ਢੰਗ ਨਾਲ ਲਗਾਤਾਰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਖਤੀ ਨਾਲ ਰੱਦ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟ ਕਰਦੇ ਹਾਂ। ਅਸੀਂ ਅੱਗੇ ਯਾਦ ਦਿਵਾਉਂਦੇ ਹਾਂ ਕਿ ਵਿਕਾਸ ਅਤੇ ਸੁਰੱਖਿਆ ਆਪਸ ਵਿੱਚ ਨਜ਼ਦੀਕੀ ਨਾਲ ਜੁੜੇ ਹੋਏ ਹਨ ਅਤੇ ਆਪਸੀ ਮਜ਼ਬੂਤ ਅਤੇ ਸਥਿਤ ਸ਼ਾਂਤੀ ਪ੍ਰਾਪਤ ਕਰਨ ਲਈ ਪ੍ਰਮੁੱਖ ਹਨ।
• ਸਾਨੂੰ ਭਰੋਸਾ ਹੈ ਕਿ ਅੰਤਰਰਾਸ਼ਟਰੀ ਸਮੱਸਿਆਵਾਂ ਦੇ ਹੱਲ ਲਈ ਰਾਜਨੀਤਕ ਅਤੇ ਡਿਪਲੋਮੈਟਿਕ ਤਰੀਕਿਆਂ ਰਾਹੀਂ ਵਿਵਾਦਾਂ ਦੇ ਸ਼ਾਂਤਮਈ ਸਮਝੌਤੇ ਲਈ ਸਮੂਹਕ ਕੋਸ਼ਿਸ਼ਾਂ ਦੀ ਲੋੜ ਹੈ।ਚੰਗੇ ਭਰੋਸੇ ਦੇ ਸਿਧਾਂਤਾਂ ਦੇ ਲਾਗੂ ਕਰਨ, ਰਾਜਾਂ ਦੀ ਪ੍ਰਭੂਸੱਤਾ ਦੀ ਸਮਾਨਤਾ, ਰਾਜਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਗੈਰ-ਦਖਲਅੰਦਾਜੀ ਅਤੇ ਸਹਿਯੋਗ ਜੋ ਇੱਕਤਰਫਾ ਹਮਲਾਵਰ ਉਪਾਵਾਂ ਨੂੰ ਜਬਰਨ ਥੋਪਣਾ ਜੋ ਕਿ ਅੰਤਰਰਾਸ਼ਟਰੀ ਕਾਨੂੰਨ ਉੱਤੇ ਅਧਾਰਤ ਨਹੀਂ ਹੈ, ਉਸ ਨੂੰ ਛੱਡ ਕੇ। ਅਸੀਂ ਅੰਤਰਰਾਸ਼ਟਰੀ ਸਬੰਧਾਂ ਦੇ ਵਿਸ਼ਵ ਪੱਧਰ ਉੱਤੇ ਮਾਨਤਾ ਪ੍ਰਾਪਤ ਨਿਯਮਾਂ ਅਤੇ ਅੰਤਰਰਾਸ਼ਟਰੀ ਕਾਨੂੰਨੀ ਦੀ ਉਲੰਘਣਾ ਵਿੱਚ ਆਰਥਿਕ ਪਾਬੰਦੀਆਂ ਅਤੇ ਇੱਕਤਰਫਾ ਫੌਜੀ ਦਖਲਅੰਦਾਜੀ ਦੀ ਨਿੰਦਾ ਕਰਦੇ ਹਾਂ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸੁਰੱਖਿਆ ਦੀ ਅਵੰਡ ਪ੍ਰਕਿਰਤੀ ਦੀ ਵਿਲੱਖਣ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ ਅਤੇ ਇਹ ਕਿ ਕਿਸੇ ਵੀ ਰਾਜ ਨੂੰ ਹੋਰਨਾਂ ਦੀ ਸੁਰੱਖਿਆ ਦੇ ਇਵਜ ਵਿੱਚ ਆਪਣੀ ਸੁਰੱਖਿਆ ਨੂੰ ਮਜ਼ਬੂਤ ਨਹੀਂ ਕਰਨਾ ਚਾਹੀਦਾ।
• ਅਸੀਂ 2005 ਵਿਸ਼ਵ ਸਿਖਰ ਸੰਮੇਲਨ ਆਊਟਕਮ ਡਾਕੂਮੈਂਟ ਨੂੰ ਯਾਦ ਕਰਦੇ ਹਾਂ। ਅਸੀਂ ਯੂ ਐੱਨ ਅਤੇ ਇਸ ਦੀ ਸੁਰੱਖਿਆ ਕੌਂਸਲ ਵਿੱਚ ਇੱਕ ਵਿਆਪਕ ਸੁਧਾਰ ਦੀ ਲੋੜ ਦੀ ਮੁੜ ਪੜ੍ਹੋਤਾ ਕਰਦੇ ਹਨ ਜੋ ਇਸ ਨੂੰ ਵਧੇਰੇ ਪ੍ਰਤੀਨਿਧੀ, ਪ੍ਰਭਾਵੀ, ਕੁਸ਼ਲ ਬਣਾਇਆ ਜਾ ਸਕੇ ਅਤੇ ਇਸ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਪ੍ਰਤੀਨਿਧਤਾ ਵਿੱਚ ਵਾਧਾ ਕੀਤਾ ਜਾ ਸਕੇ ਤਾਂ ਕਿ ਇਹ ਵਿਸ਼ਵੀ ਚੁਣੌਤੀਆਂ ਨੂੰ ਠੋਸ ਜਵਾਬ ਦੇ ਸਕੇ। ਚੀਨ ਅਤੇ ਰੂਸ ਨੇ ਉਸ ਮਹੱਤਵ ਨੂੰ ਵਾਰ-ਵਾਰ ਦੁਹਰਾਇਆ ਹੈ ਜਿਸ ਰੁਤਬੇ ਨਾਲ ਉਹ ਜੁੜੇ ਹਨ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਬ੍ਰਾਜ਼ੀਲ, ਭਾਰਤ ਅਤੇ ਦੱਖਣੀ ਅਫਰੀਕਾ ਦੀ ਭੂਮਿਕਾ ਅਤੇ ਸੰਯੁਕਤ ਰਾਸ਼ਟਰ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਦੀ ਉਨ੍ਹਾਂ ਦੀ ਇੱਛਾ ਦੀ ਹਿਮਾਇਤ ਕਰਦੇ ਹਨ।
• ਅਸੀਂ ਯੂ ਐੱਨ ਸਕੱਤਰ-ਜਨਰਲ ਦੀ ਨਿਯੁਕਤੀ ਅਤੇ ਚੋਣ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਅਤੇ ਸੰਮਲਿਤ ਬਣਾਉਣ ਦੀ ਦਿਸ਼ਾ ਵਿੱਚ ਯੂ ਐੱਨ ਮੈਂਬਰਸ਼ਿਪ ਦੁਆਰਾ ਉਠਾਏ ਗਏ ਮੌਲਿਕ ਕਦਮਾਂ ਦਾ ਸੁਆਗਤ ਕਰਦੇ ਹਾਂ।
• ਅਸੀਂ ਪਿਛਲੇ ਦਸ ਸਾਲਾਂ ਤੋਂ ਸੰਯੁਕਤ ਰਾਸ਼ਟਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਯੂ ਐੱਨ ਸਕੱਤਰ-ਜਨਰਲ ਸ੍ਰੀ ਬਾਨ ਕੀ-ਮੂਨ ਦਾ ਧੰਨਵਾਦ ਕਰਦੇ ਹਾਂ। ਅਸੀਂ ਸ੍ਰੀ ਅਨਟੋਨੀਓ ਗੂਟੇਰੇਸ (Mr. AntónioGuterres)ਨੂੰ ਉਨ੍ਹਾਂ ਦੀ ਸੰਯੁਕਤ ਰਾਸ਼ਟਰ ਵਿੱਚ ਸਕੱਤਰ-ਜਨਰਲ ਵਜੋਂ ਨਿਯੁਕਤੀ ਉੱਤੇ ਵਧਾਈ ਦਿੰਦੇ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਆਪਣੀ ਹਿਮਾਇਤ ਦਿੰਦੇ ਹਾਂ।
• ਯੂ ਐੱਨ ਸ਼ਾਂਤੀ ਆਪਰੇਸ਼ਨਾਂ ਵਿੱਚ ਬ੍ਰਿਕਸ ਦੇਸ਼ਾਂ ਦੇ ਮਹੱਤਵਪੂਰਨ ਯੋਗਦਾਨ ਦੇਣ ਪ੍ਰਤੀ ਜਾਗਰੂਕ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਯੂ ਐੱਨ ਸ਼ਾਂਤੀ ਆਪਰੇਸ਼ਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਅਸੀਂ ਯੂ ਐੱਨ ਸ਼ਾਂਤੀ ਆਪਰੇਸ਼ਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਦੇ ਹਾਂ ਅਤੇ ਸ਼ਾਂਤੀ ਸਥਾਪਨਾ ਦੇ ਮੁੱਢਲੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਇਸ ਦੀ ਭੂਮਿਕਾ, ਸਮਰੱਥਾ, ਪ੍ਰਭਾਵਸ਼ੀਲਤਾ, ਜਵਾਬਦੇਹੀ ਅਤੇ ਕੁਸ਼ਲਤਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਯੂ ਐੱਨ ਸ਼ਾਂਤੀ ਸਥਾਪਨਾ ਦੇ ਆਪਰੇਸ਼ਨਾਂ ਨੂੰ ਲੋਕਾਂ ਦੀ ਸੁਰੱਖਿਆ ਲਈ ਡਿਊਟੀ ਨਿਭਾਉਣੀ ਚਾਹੀਦੀ ਹੈ ਜੋ ਕਿ ਇਸ ਸਬੰਧ ਵਿੱਚ ਮੇਜ਼ਬਾਨ ਦੇਸ਼ਾਂ ਦੀ ਮੁੱਢਲੀ ਜ਼ਿੰਮੇਵਾਰੀ ਤਹਿਤ ਅਤੇ ਸਖਤੀ ਨਾਲ ਉਨ੍ਹਾਂ ਦੇ ਸਬੰਧਤ ਫਤਵੇ ਮੁਤਾਬਕ ਹੋਣੇ ਚਾਹੀਦੇ ਹਨ।
• ਅਸੀਂ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਵਿੱਚ ਹਾਲਾਤ ਬਾਰੇ ਗੰਭੀਰ ਚਿੰਤਤ ਹਾਂ। ਅਸੀਂ ਖੇਤਰ ਦੇ ਦੇਸ਼ਾਂ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਅਜ਼ਾਦੀ ਦੇ ਸਿਧਾਂਤਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਵਿਵਾਦਾਂ ਦੇ ਹੱਲ ਲਈ ਢੰਗ-ਤਰੀਕੇ ਤਲਾਸ਼ਣ ਸਬੰਧੀ ਹਰ ਕੋਸ਼ਿਸ਼ ਲਈ ਹਿਮਾਇਤ ਕਰਦੇ ਹਾਂ। ਸੀਰੀਆ ਉੱਤੇ ਅਸੀਂ ਵਿਵਾਦ ਦੇ ਹੱਲ ਲਈ ਇੱਕ ਵਿਸਥਾਰਿਤ ਅਤੇ ਸ਼ਾਤੀ ਪ੍ਰਸਤਾਵ ਦੇ ਕੰਮ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨੂੰ ਸੀਰੀਆ ਦੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਧਿਆਨ ਵਿੱਚ ਰੱਖਣ ਦਾ ਸੱਦਾ ਦਿੰਦੇ ਹਾਂ ਅਤੇ ਇਹ ਹੱਲ 30 ਜੂਨ 2012 ਵਿੱਚ ਜਨੇਵਾ ਘੋਸ਼ਣਾ ਅਤੇ ਯੂ ਐੱਨ ਸੁਰੱਖਿਆ ਕੌਂਸਲ ਪ੍ਰਸਤਾਵ 2254 ਅਤੇ 2268 ਦੇ ਅਧਾਰ ਉੱਤੇ ਉਨ੍ਹਾਂ ਦੇ ਸੰਪੂਰਨ ਅਮਲ ਲਈ ਇੱਕ ਸੀਰੀਅਨ ਅਗਵਾਈ ਵਾਲੀ ਸਿਆਸੀ ਪ੍ਰਕਿਰਿਆ ਅਤੇ ਸੰਚਾਲਿਤ ਰਾਸ਼ਟਰੀ ਵਾਰਤਾ ਰਾਹੀਂ ਹੋਣਾ ਚਾਹੀਦਾ ਹੈ।ਜਦੋਂਕਿ ਯੂ ਐੱਨ ਸੁਰੱਖਿਆ ਕੌਂਸਲ ਵੱਲੋਂ ਨਾਮਜ਼ਦ ਆਤੰਕਵਾਦੀ ਸਮੂਹਾਂ ਜਿਨ੍ਹਾਂ ਵਿੱਚ ਆਈ ਐੱਸ ਆਈ ਐੱਲ, ਜਭਾਤ ਅਲ-ਨੂਸਰਾ ਸ਼ਾਮਲ ਹਨ ਅਤੇ ਯੂ ਐੱਨ ਸੁਰੱਖਿਆ ਕੌਂਸਲ ਵੱਲੋਂ ਨਾਮਜ਼ਦ ਹੋਰ ਆਤੰਕਵਾਦੀ ਸੰਗਠਨਾਂ ਵਿਰੁੱਧ ਅਣਥੱਕ ਯਤਨ ਲਗਾਤਾਰ ਜਾਰੀ ਹਨ।
• ਅਸੀਂ ਯੂ ਐੱਨ ਸੁਰੱਖਿਆ ਕੌਂਸਲ ਦੇ ਉਚਿੱਤ ਪ੍ਰਸਤਾਵਾਂ, ਮੈਡਰਿਡ ਸਿਧਾਂਤਾਂ ਅਤੇ ਅਰਬ ਸ਼ਾਂਤੀ ਪਹਿਲ ਅਤੇ ਦੋਵਾਂ ਧਿਰਾਂ ਵਿਚਾਲੇ ਪਿਛਲੇ ਸਮੇਂ ਵਿੱਚ ਹੋਏ ਸਮਝੌਤਿਆਂ, ਵਾਰਤਾਵਾਂ ਰਾਹੀਂ ਫਿਲਸਤੀਨੀ-ਇਸਰਾਇਲ ਵਿਵਾਦ ਦੇ ਦੋ-ਰਾਜੀ ਹੱਲ ਨੂੰ ਲਾਗੂ ਕਰਨ ਦੀ ਲੋੜ ਨੂੰ ਵੀ ਦੁਹਰਾਉਂਦੇ ਹਾਂ ਜਿਨ੍ਹਾਂ ਦਾ ਉਦੇਸ਼ ਅਜ਼ਾਦ, ਵਿਵਹਾਰਿਕ ਤੇ ਪ੍ਰਦੇਸ਼ਿਕ ਤੌਰ ਉੱਤੇ ਨੇੜੇ ਫਲਸਤੀਨ ਰਾਜ ਦੀ ਸਥਾਪਨਾ ਕਰਨਾ ਹੈ ਜੋ ਕਿ ਉਚਿੱਤ ਯੂ ਐੱਨ ਪ੍ਰਸਤਾਵਾਂ ਦੇ ਅਨੁਰੂਪ 1967 ਦੀ ਲਾਈਨ ਦੇ ਅਧਾਰ ਉੱਤੇ ਸਾਂਝੇ ਤੌਰ ਉੱਤੇ ਪ੍ਰਵਾਨ ਤੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਹੱਦਾਂ, ਸੁਰੱਖਿਅਤਾ ਵਿੱਚ ਇਸਰਾਇਲ ਨਾਲ-ਨਾਲ ਸ਼ਾਂਤਮਈ ਢੰਗ ਨਾਲ ਰਹੇ।
• ਅਸੀਂ ਅਫ਼ਗ਼ਾਨਿਸਤਾਨ ਵਿੱਚ ਮੌਜੂਦਾ ਸੁਰੱਖਿਆ ਚੁਣੌਤੀਆਂ ਅਤੇ ਅਫ਼ਗ਼ਾਨਿਸਤਾਨ ਵਿੱਚ ਆਤੰਕਵਾਦੀ ਗਤੀਵਿਧੀਆਂ ਵਿੱਚ ਭਾਰੀ ਵਾਧੇ ਉੱਤੇ ਚਿੰਤਤ ਹਾਂ। ਅਸੀਂ ਦ੍ਰਿੜਤਾ ਨਾਲ ਅਫ਼ਗ਼ਾਨਿਸਤਾਨ ਸਰਕਾਰ ਦੀ ਅਫ਼ਗ਼ਾਨ ਦੀ ਅਗਵਾਈ ਵਾਲੇ ਅਤੇ ਅਫ਼ਗ਼ਾਨਿਸਤਾਨ ਦੇ ਆਪਣੇ ਰਾਸ਼ਟਰੀ ਪੁਨਰਨਿਰਮਾਣ ਦੇ ਟੀਚੇ ਨੂੰ ਹਾਸਲ ਕਰਨ ਅਤੇ ਆਤੰਕਵਾਦ ਨਾਲ ਨਜਿੱਠਣ ਅਤੇ ਅਫ਼ਗ਼ਾਨਿਸਤਾਨ ਵਿੱਚ ਸੁਰੱਖਿਆ ਸੁਵਿਧਾ ਲਈ ਉਸਾਰੂ ਸਹਿਯੋਗ ਪਾਉਣ, ਉਸ ਦੇ ਅਜ਼ਾਦ ਰਾਜਨੀਤਕ ਅਤੇ ਆਰਥਿਕ ਪ੍ਰਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਡਰੱਗ ਤਸਕਰੀ ਅਤੇ ਆਤੰਕਵਾਦ ਮੁਕਤ ਬਣਨ ਦੀਆਂ ਕੋਸ਼ਿਸ਼ਾਂ ਲਈ ਸਮਰਥਨ ਕਰਦੇ ਹਾਂ। ਨੇਤਾਵਾਂ ਨੇ ਵਿਚਾਰ ਪ੍ਰਗਟ ਕੀਤੇ ਕਿ ਸਮਰੱਥ ਅਤੇ ਪ੍ਰਭਾਵਸ਼ਾਲੀ ਅਫ਼ਗ਼ਾਨ ਰਾਸ਼ਟਰੀ ਸੁਰੱਖਿਆ ਫੋਰਸ (ਏ ਐੱਨ ਐੱਸ ਐੱਫ) ਅਫ਼ਗ਼ਾਨਿਸਤਾਨ ਦੀ ਸਥਿਰਤਾ ਵਿੱਚ ਪ੍ਰਮੁੱਖ ਹੋਣੀ ਚਾਹੀਦੀ ਹਨ। ਇਸ ਸਬੰਧ ਵਿੱਚ ਨੇਤਾਵਾਂ ਨੇ ਖੇਤਰੀ ਦੇਸ਼ਾਂ ਅਤੇ ਵਿਆਪਕ ਅੰਤਰਰਾਸ਼ਟਰੀ ਕਮਿਊਨਿਟੀ ਜਿਨ੍ਹਾਂ ਵਿੱਚ ਨਾਟੋ ਦੀ ਅਗਵਾਈ ਵਾਲੇ ਰੀਸਲਿਊਟ ਸਪੋਰਟ ਮਿਸ਼ਨ ਜਿਸ ਦੀ ਆਈ ਐੱਸ ਏ ਐੱਫ ਦੇ ਉੱਤਰਾਧਿਕਾਰੀ ਵਜੋਂ ਏ ਐੱਨ ਐੱਸ ਐੱਫ ਦੀ ਸਮਰੱਥਾ-ਨਿਰਮਾਣ ਵਿੱਚ ਮੁੱਖ ਭੂਮਿਕਾ ਹੈ, ਦੀ ਲਗਾਤਾਰ ਵਚਨਬੱਧਤਾ ਦੀ ਲੋੜ ਉੱਤੇ ਜ਼ੋਰ ਦਿੱਤਾ। ਨੇਤਾਵਾਂ ਨੇ ਅਫ਼ਗ਼ਾਨਿਸਤਾਨ ਮੁੱਦੇ ਉੱਤੇ ਬਹੁਪੱਖੀ ਖੇਤਰੀ ਅਗਵਾਈ, ਮੁੱਖ ਤੌਰ ਉੱਤੇ ਉਹ ਸੰਗਠਨ ਜਿਨ੍ਹਾਂ ਵਿੱਚ ਅਫ਼ਗ਼ਾਨਿਸਤਾਨ ਦੇ ਗੁਆਂਢੀ ਦੇਸ਼ ਅਤੇ ਸ਼ੰਘਈ ਕਾਰਪੋਰੇਸ਼ਨ ਆਰਗਨਾਈਜੇਸ਼ਨ, ਕੋਲੈਕਟਿਵ ਸਕਿਓਰਿਟੀ ਟਰੀਟੀ ਆਰਗਨਾਈਜੇਸ਼ਨ ਅਤੇ ਹਾਰਟ ਆਵ੍ ਏਸ਼ੀਆ ਕਾਨਫਰੰਸ ਵਰਗੇ ਹੋਰ ਖੇਤਰੀ ਰਾਜ ਸ਼ਾਮਲ ਹਨ, ਉੱਤੇ ਅਧਾਰਤ ਗੱਲਬਾਤ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।
• ਅਸੀਂ ਅਫਰੀਕਾ ਦੇ ਵਿਕਾਸ ਦੇ ਏਜੰਡੇ 2063 ਵਿੱਚ ਅਫਰੀਕਨ ਯੂਨੀਅਨ (ਏ ਯੂ) ਦੇ ਨਜ਼ਰੀਏ, ਉਮੀਦਾਂ, ਟੀਚੇ ਅਤੇ ਪਹਿਲਕਦਮੀਆਂ ਦਾ ਸੁਆਗਤ ਕਰਦੇ ਹਾਂ ਜੋ ਕਿ ਸਥਿਤ ਵਿਕਾਸ ਲਈ 2030 ਏਜੰਡੇ ਦਾ ਪੂਰਕ ਹੈ। ਅਸੀਂ ਸ਼ਾਂਤੀ ਅਤੇ ਸਮਾਜਕ ਵਿਕਾਸ ਲਈ ਅਫਰੀਕਾ ਦੇ ਮਹਾਂਦੀਪੀ ਏਜੰਡੇ ਤਹਿਤ ਵੱਖ-ਵੱਖ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਆਪਣੀ ਹਿਮਾਇਤ ਦੇਣ ਲਈ ਦ੍ਰਿੜ ਹਾਂ। ਅਸੀਂ ਖੇਤਰੀ ਏਕੀਕ੍ਰਿਤ ਅਤੇ ਸਥਿਤ ਵਿਕਾਸ ਲਈ ਸਹਿਯੋਗਪੂਰਨ ਮਾਪਦੰਡਾਂ ਰਾਹੀਂ ਅਫਰੀਕਾ ਦੀ ਇੱਕਜੁੱਟਤਾ, ਏਕਤਾ ਅਤੇ ਮਜ਼ਬੂਤੀ ਨੂੰ ਅੱਗੇ ਵਧਾਉਣ ਲਈ ਸਾਂਝੇ ਯਤਨਾਂ ਵਿੱਚ ਲਗਾਤਾਰ ਸ਼ਾਮਲ ਰਹਾਂਗੇ। ਅਸੀਂ ਅਗਾਂਹ ਹਾਲ ਹੀ ਵਿੱਚ ਹੋਈਆਂ ਚੋਣਾਂ ਦਾ ਸੁਆਗਤ ਕਰਦੇ ਹਾਂ ਜੋ ਕਿ ਮਹਾਂਦੀਪ ਵਿੱਚ ਸ਼ਾਂਤਮਈ ਢੰਗ ਨਾਲ ਹੋਈਆਂ ਹਨ।
• ਅਸੀਂ ਅਫਰੀਕਨ ਯੂਨੀਅਨ ਦੀਆਂ ਸੰਯੁਕਤ ਰਾਸ਼ਟਰ ਅਤੇ ਮਹਾਂਦੀਪ ਦੇ ਖੇਤਰੀ ਸੰਗਠਨਾਂ ਨਾਲ ਮਿਲ ਕੇ ਵਿਵਾਦ ਨੂੰ ਸ਼ਾਂਤਮਈ ਅਤੇ ਸੁਰੱਖਿਆ ਢਾਂਚੇ ਰਾਹੀਂ ਹੱਲ ਕਰਨ ਦੀਆਂ ਕੋਸ਼ਿਸ਼ਾਂ ਅਤੇ ਅਫਰੀਕਾ ਵਿੱਚ ਸਥਾਈ ਅਤੇ ਸਥਿਰ ਸ਼ਾਂਤੀ ਤੇ ਸੁਰੱਖਿਆ ਦੀ ਦਿਸ਼ਾ ਵਿੱਚ ਯੋਗਦਾਨ ਪਾਉਣ ਦੀ ਹਿਮਾਇਤ ਕਰਦੇ ਹਾਂ।
• ਅਸੀਂ ਅਫਰੀਕਨ ਯੂਨੀਅਨ ਦੀ ਅਸੈਂਬਲੀ ਵੱਲੋਂ ਆਪਣੇ ਸ਼ਾਂਤੀ ਅਤੇ ਸੁਰੱਖਿਆ ਆਪਰੇਸ਼ਨਾਂ ਦੀ ਵਿੱਤੀ ਮਦਦ ਵਿੱਚ ਯੋਗਦਾਨ ਪਾਉਣ ਲਈ ਆਪਣਾ ਸ਼ਾਂਤੀ ਫੰਡ ਸੰਚਾਲਨ ਕਰਨ ਦੇ ਫੈਸਲੇ ਦਾ ਸੁਆਗਤ ਕਰਦੇ ਹਾਂ। ਅਸੀਂ ਅਫਰੀਕਨ ਸਟੈਂਡਬਾਈ ਫੋਰਸ (ਏ ਐੱਸ ਐੱਫ) ਦੇ ਸੰਪੂਰਨ ਸੰਚਾਲਨ ਦੀਆਂ ਕੋਸ਼ਿਸ਼ਾਂ ਦੇ ਉਦੇਸ਼ ਦਾ ਸਮਰਥਨ ਕਰਦੇ ਹਾਂ ਅਤੇ ਅਫਰੀਕਨ ਕਪੈਸਿਟੀ ਫਾਰ ਇਮੀਡੀਏਟ ਰਿਸਪਾਂਸਸ ਟੂ ਕ੍ਰਾਈਸਸ (ਏ ਸੀ ਆਈ ਆਰ ਸੀ) ਦੇ ਯੋਗਦਾਨ ਸਮੇਤ ਇਸ ਸਬੰਧ ਵਿੱਚ ਹੋ ਰਹੀ ਪ੍ਰਗਤੀ ਉੱਤੇ ਧਿਆਨ ਕੇਂਦਰਿਤ ਕਰਦੇ ਹਾਂ।
• ਅਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਹਾਂ ਕਿ ਕੁਝ ਦੇਸ਼ਾਂ ਵਿੱਚ ਰਾਜਨੀਤਕ ਅਤੇ ਸੁਰੱਖਿਆ ਅਸਥਿਰਤਾ ਲਗਾਤਾਰ ਬਣੀ ਹੋਈ ਹੈ ਜਿਸ ਨੂੰ ਦਹਿਸ਼ਤਵਾਦ ਅਤੇ ਕੱਟੜਵਾਦ ਨੇ ਹੋਰ ਵਧਾ ਦਿੱਤਾ ਹੈ। ਅਸੀਂ ਵਿਕਾਸ ਦੇ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਪੁਨਰ ਨਿਰਮਾਣ ਸਮੇਤ ਇਨ੍ਹਾਂ ਚੁਣੌਤੀਆਂ ਦੇ ਹੱਲ ਵਿੱਚ ਮਦਦ ਲਈ ਸੰਯੁਕਤ ਰਾਸ਼ਟਰ, ਅਫਰੀਕਨ ਯੂਨੀਅਨ ਅਤੇ ਖੇਤਰੀ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਰਾਹੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਲਗਾਤਾਰ ਸਮਰਥਨ ਦੇਣ ਦਾ ਸੱਦਾ ਦਿੰਦੇ ਹਾਂ।
• ਅਸੀਂ 25 ਸਤੰਬਰ 2015 ਨੂੰ ਸਥਿਰ ਵਿਕਾਸ ਉੱਤੇ ਯੂ ਐੱਨ ਸਿਖਰ ਸੰਮੇਲਨ ਦੌਰਾਨ ਸਥਿਰ ਵਿਕਾਸ ਲਈ ਮਹੱਤਵਪੂਰਨ 2030 ਏਜੰਡਾ ਅਤੇ ਇਸ ਦੇ ਸਥਿਰ ਵਿਕਾਸ ਉਦੇਸ਼ਾਂ ਅਤੇ ਵਿਕਾਸ ਲਈ ਵਿੱਤ ਉੱਤੇ ਤੀਜੀ ਅੰਤਰਾਰਾਸ਼ਟਰੀ ਕਾਨਫਰੰਸ ਵਿਖੇ ਐਡਿਸ ਅਬਾਬਾ ਐਕਸ਼ਨ ਏਜੰਡੇ ਨੂੰ ਅਪਣਾਉਣ ਦਾ ਸੁਆਗਤ ਕਰਦੇ ਹਾਂ। ਅਸੀਂ 2030 ਦੇ ਏਜੰਡੇ ਅਤੇ ਇਸ ਦੇ ਸਮਾਨਤਾ, ਨਿਰਪੱਖਤਾ ਅਤੇ ਸਾਰਿਆਂ ਲਈ ਮਿਆਰੀ ਜੀਵਨ ਉੱਤੇ ਜ਼ੋਰ ਦੇ ਕੇ ਸਥਿਰ ਵਿਕਾਸ ਕਰਨ ਲਈ ਲੋਕ ਕੇਂਦਰਿਤ ਅਤੇ ਸੰਪੂਰਨ ਦ੍ਰਿਸ਼ਟੀਕੋਣ ਅਪਣਾਉਣ ਦਾ ਸੁਆਗਤ ਕਰਦੇ ਹਾਂ। ਅਸੀਂ ‘ਕਾਮਨ ਬਟ ਡਿਫਰੇਂਸ਼ੀਏਟਿਡ ਰਿਸਪਾਂਸੀਬਿਲੀਟੀਜ਼ (ਸੀ ਬੀ ਡੀ ਆਰ) ਦੇ ਸਿਧਾਂਤ ਸਮੇਤ 2030 ਏਜੰਡੇ ਨੂੰ ਲਾਗੂ ਕਰਨ ਲਈ ਮਾਰਗ ਦਰਸ਼ਕ ਸਿਧਾਂਤਾਂ ਦੀ ਮੁੜ ਪ੍ਰੋੜ੍ਹਤਾ ਦਾ ਸੁਆਗਤ ਕਰਦੇ ਹਾਂ।
• ਗ਼ਰੀਬੀ ਦੇ ਖ਼ਾਤਮੇ ਉੱਤੇ ਕੇਂਦਰਿਤ 2030 ਏਜੰਡਾ ਸਥਿਰ ਵਿਕਾਸ ਦੇ ਆਰਥਿਕ, ਸਮਾਜਕ ਅਤੇ ਵਾਤਾਵਰਣ ਬਾਰੇ ਪੈਮਾਨਿਆਂ ਉੱਤੇ ਸਮਾਨ ਅਤੇ ਸੰਤੁਲਿਤ ਜ਼ੋਰ ਦਿੰਦਾ ਹੈ। ਅਸੀਂ ਵਿਕਸਤ ਦੇਸ਼ਾਂ ਨੂੰ ਆਪਣੀਆਂ ਆਫੀਸ਼ੀਅਲ ਡਿਵੈਲਪਮੈਂਟ ਅਸਿਸਟੈਂਸ ਵਚਨਬੱਧਤਾਵਾਂ ਦਾ ਸਨਮਾਨ ਕਰਦੇ ਹੋਏ ਵਿਕਾਸਸ਼ੀਲ ਦੇਸ਼ਾਂ ਨੂੰ ਆਫੀਸ਼ੀਅਲ ਡਿਵੈਲਪਮੈਂਟ ਅਸਿਸਟੈਂਸ ਲਈ ਕੁੱਲ ਰਾਸ਼ਟਰੀ ਆਮਦਨ ਦਾ 0.7% ਹਾਸਲ ਕਰਨ ਦਾ ਸੱਦਾ ਦਿੰਦੇ ਹਾਂ। ਇਹ ਵਚਨਬੱਧਤਾਵਾਂ ਐੱਸਡੀਜੀਸ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਅਸੀਂ ਅਗਾਂਹ ਐੱਸਡੀਜੀਸ ਨੂੰ ਲਾਗੂ ਕਰਨ ਲਈ ਤਕਨੀਕੀ ਸਹੂਲਤ ਦੇਣ ਦੇ ਹੁਕਮਾਂ ਨਾਲ ਯੂ ਐੱਨ ਅੰਦਰ ਇੱਕ ਤਕਨਾਲੋਜੀ ਸਹੂਲਤ ਤੰਤਰ ਸਥਾਪਿਤ ਕਰਨ ਦਾ ਸੁਆਗਤ ਕਰਦੇ ਹਾਂ।
• ਅਸੀਂ ਰਾਸ਼ਟਰੀ ਨੀਤੀ ਦਾ ਸਨਮਾਨ ਕਰਦੇ ਹੋਏ ਵਿਕਾਸ ਪ੍ਰਸੰਗ ਅਤੇ ਰਾਸ਼ਟਰੀ ਸਥਿਤੀਆਂ ਦੇ ਨਾਲ ਸਥਿਰ ਵਿਕਾਸ ਲਈ 2030 ਏਜੰਡੇ ਨੂੰ ਲਾਗੂ ਕਰਨ ਦੀ ਉਦਾਹਰਨ ਨਾਲ ਅਗਵਾਈ ਕਰਨ ਲਈ ਵਚਨਬੱਧ ਹਾਂ। ਅਸੀਂ ਜੀ-20 ਹੰਗਜ਼ਹੂ ਸਿਖਰ ਸੰਮੇਲਨ ਦੌਰਾਨ ਸਥਿਰ ਵਿਕਾਸ ਲਈ ਏਜੰਡਾ 2030 ਉੱਤੇ ਜੀ 20 ਐਕਸ਼ਨ ਪਲਾਨ ਨੂੰ ਅਪਣਾਉਣ ਦਾ ਸੁਆਗਤ ਕਰਦੇ ਹਾਂ ਅਤੇ ਦੋਵੇਂ ਸਾਂਝੀਆਂ ਅਤੇ ਵਿਅਕਤੀਗਤ ਠੋਸ ਕਾਰਵਾਈਆਂ ਰਾਹੀਂ ਸਾਹਸੀ ਪਰਿਵਰਤਨਕਾਰੀ ਕਦਮ ਉਠਾ ਕੇ ਇਸ ਨੂੰ ਲਾਗੂ ਕਰਨ ਦੀ ਵਚਨਬੱਧ ਹਾਂ।
• ਅਸੀਂ ਉਸ ਸਮੇਂ ਮਿਲਦੇ ਹਾਂ ਜਦੋਂ ਵਾਧੇ ਦੇ ਨਵੇਂ ਸੰਸਾਧਨਾਂ ਦੇ ਪੈਦਾ ਹੋਣ ਅਤੇ ਸੁਧਾਰ ਨਾਲ ਪਹਿਲੀ ਅਵਸਥਾ ਹਾਸਲ ਕਰਨ ਦੇ ਨਾਲ ਵਿਸ਼ਵ ਆਰਥਿਕਤਾ ਦੇ ਲੀਹਾਂ ਉੱਤੇ ਆਉਣ ਦੀ ਪ੍ਰਕਿਰਿਆ ਚਲ ਰਹੀ ਹੈ।ਹਾਲਾਂਕਿ ਵਿਸ਼ਵ ਆਰਥਿਕਤਾ ਨੂੰ ਨਾਕਾਰਤਮਕ ਜੋਖਮਾਂ ਦੇ ਲਗਾਤਾਰ ਬਣੇ ਰਹਿਣ ਦੇ ਚਲਦਿਆਂ ਵਾਧਾ ਉਮੀਦ ਤੋਂ ਕਮਜ਼ੋਰ ਹੈ।ਇਸ ਨਾਲ ਵਸਤਾਂ ਦੀਆਂ ਕੀਮਤਾਂ ਵਿੱਚ ਅਸਥਿਰਤਾ, ਕਮਜ਼ੋਰ ਕਾਰੋਬਾਰ, ਉੱਚ ਨਿਜੀ ਅਤੇ ਜਨਤਕ ਕਰਜ਼ਾ, ਗੈਰ-ਸਮਾਨਤਾ ਅਤੇ ਆਰਥਿਕ ਵਾਧੇ ਵਿੱਚ ਸਮਾਵੇਸ਼ੀ ਦੀ ਘਾਟ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ। ਇਸੇ ਦੌਰਾਨ, ਵਿਕਾਸ ਦਰ ਤੋਂ ਲਾਭ ਸੰਮਲਿਤ ਢੰਗ ਨਾਲ ਮੁੱਖ ਰੂਪ ਵਿੱਚ ਸਾਂਝਾ ਕਰਨ ਦੀ ਲੋੜ ਹੈ। ਭੂ -ਰਾਜਨੀਤਕ ਵਿਵਾਦ, ਆਤੰਕਵਾਦ, ਸ਼ਰਨਾਰਥੀਆਂ ਦੇ ਪ੍ਰਵਾਹ, ਗੈਰ-ਕਾਨੂੰਨੀ ਵਿੱਤੀ ਪ੍ਰਵਾਹ ਅਤੇ ਯੂ ਕੇ ਰਾਏਸ਼ੁਮਾਰੀ ਦੇ ਨਤੀਜਿਆਂ ਨੇ ਵਿਸ਼ਵ ਆਰਥਿਕਤਾ ਵਿੱਚ ਹੋਰ ਅਸਥਿਰਤਾ ਪੈਦਾ ਕਰ ਦਿੱਤੀ ਹੈ।
ਅਸੀਂ ਇੱਕ ਮਜ਼ਬੂਤ, ਸਥਿਰ, ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਦਰ ਦੇ ਉਦੇਸ਼ ਨੂੰ ਹਾਸਲ ਕਰਨ ਲਈ ਸਾਰੇ ਨੀਤੀਗਤ ਉਪਕਰਨਾਂ- ਮੁਦਰਾ ਬਾਰੇ, ਆਮਦਨ, ਢਾਂਚਾਗਤ, ਨਿਜੀ ਅਤੇ ਸਮੂਹਕ, ਦੇ ਇਸਤੇਮਾਲ ਲਈ ਸਾਡੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ।ਮੁਦਰਾ ਨੀਤੀ ਆਰਥਿਕ ਗਤੀਵਿਧੀਆਂ ਨੂੰ ਲਗਾਤਾਰ ਸਮਰਥਨ ਦੇਵੇਗੀ ਅਤੇ ਕੀਮਤਾਂ ਵਿੱਚ ਸਥਿਰਤਾ ਨੂੰ ਯਕੀਨੀ ਬਣਾਏਗੀ ਅਤੇ ਸੈਂਟਰਲ ਬੈਂਕ ਦੇ ਆਦੇਸ਼ਾਂ ਨੂੰ ਇੱਕਸਾਰ ਰੱਖੇਗੀ। ਹਾਲਾਂਕਿ ਇਕੱਲੀ ਮੁਦਰਾ ਬਾਰੇ ਨੀਤੀ ਸੰਤੁਲਿਤ ਅਤੇ ਸਥਿਰ ਵਿਕਾਸ ਦਰ ਦੀ ਅਗਵਾਈ ਨਹੀਂ ਕਰ ਸਕਦੀ। ਇਸ ਸਬੰਧ ਵਿੱਚ ਅਸੀਂ ਢਾਂਚਾਗਤ ਸੁਧਾਰਾਂ ਦੀ ਲੋੜੀਂਦੀ ਭੂਮਿਕਾ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਸਾਡੀਆਂ ਵਿੱਤੀ ਨੀਤੀਆਂ ਸਾਡੇ ਸਾਂਝੇ ਵਾਧਾ ਦਰ ਉਦੇਸ਼ਾਂ ਨੂੰ ਸਮਰਥਨ ਦੇਣ ਲਈ ਸਮਾਨ ਮਹੱਤਵਪੂਰਨ ਹਨ। ਅਸੀਂ ਇਹ ਵੀ ਨੋਟ ਕੀਤਾ ਹੈ ਕਿ ਕੁਝ ਯੋਜਨਾਬੱਧ ਮਹੱਤਵਪੂਰਨ ਅਡਵਾਂਸ ਅਰਥਵਿਵਸਥਾਵਾਂ ਵਿੱਚ ਕੁਝ ਨੀਤੀਗਤ ਮਾਪਦੰਡਾਂ ਦੇ ‘ਸਪਿੱਲ-ਓਵਰ’ ਪ੍ਰਭਾਵ ਉੱਭਰ ਰਹੀਆਂ ਅਰਥਵਿਵਸਥਾਵਾਂ ਦੀ ਸੰਭਾਵਤ ਵਿਕਾਸ ਦਰ ਉੱਤੇ ਮਾੜੇ ਪ੍ਰਭਾਵ ਪੈ ਸਕਦੇ ਹਨ।
• ਅਸੀਂ ਇਸ ਗੱਲ ਨੂੰ ਮਾਨਤਾ ਦਿੰਦੇ ਹਾਂ ਕਿ ਮੱਧ ਅਤੇ ਲੰਮੀ ਮਿਆਦ ਦੀ ਵਿਕਾਸ ਦਰ ਅਤੇ ਸਥਿਰ ਵਿਕਾਸ ਲਈ ਨਵੀਨਤਾ ਇੱਕ ਮੁੱਖ ਸੰਚਾਲਕ ਹੈ। ਅਸੀਂ ਉਦਯੋਗੀਕਰਨ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮਾਪਦੰਡਾਂ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ ਜੋ ਕਿ ਢਾਂਚਾਗਤ ਪਰਿਵਰਤਨ ਦੇ ਮੁੱਖ ਥੰਮ੍ਹ ਹਨ।
• ਅਸੀਂ ਟੈਕਸ ਨੀਤੀ ਦੀ ਵਰਤੋਂ ਅਤੇ ਜਨਤਕ ਖ਼ਰਚੇ ਉਪਲੱਬਧ ਸੰਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੇਰੇ ਵਿਕਾਸ ਦਰ ਅਨੁਕੂਲ ਢੰਗ ਕਰਨ ਦੀ ਲੋੜ ਨੂੰ ਉਭਾਰਦੇ ਹਾਂ ਜਿਸ ਨਾਲ ਸਮਾਵੇਸ਼ਨ ਨੂੰ ਉਤਸ਼ਾਹ ਮਿਲਦਾ ਹੈ, ਲਚਕਤਾ ਬਰਕਰਾਰ ਰਹਿੰਦੀ ਹੈ ਅਤੇ ਜੀ ਡੀ ਪੀ ਦੇ ਹਿੱਸੇ ਵਜੋਂ ਕਰਜ਼ ਦੀ ਸਥਿਰਤਾ ਯਕੀਨੀ ਬਣਦੀ ਹੈ।
• ਅਸੀਂ ਵਿਸ਼ਵ ਭਰ ਦੇ ਖੇਤਰਾਂ ਵਿਸ਼ੇਸ਼ ਕਰਕੇ ਏਸ਼ੀਆ, ਅਫਰੀਕਾ ਅਤੇ ਦੱਖਣੀ ਅਫਰੀਕਾ ਵਿੱਚ ਗਤੀਸ਼ੀਲ ਏਕੀਕਰਨ ਪ੍ਰਕਿਰਿਆ ਨੂੰ ਦੇਖਿਆ ਹੈ। ਅਸੀਂ ਸਮਾਨਤਾ, ਖੁੱਲ੍ਹੇਪਣ ਅਤੇ ਸਮਾਵੇਸ਼ੀ ਸਿਧਾਂਤਾਂ ਦੇ ਅਧਾਰ ਉੱਤੇ ਖੇਤਰੀ ਏਕੀਕਰਨ ਦੇ ਸੰਦਰਭ ਵਿੱਚ ਵਿਕਾਸ ਦਰ ਨੂੰ ਵਧਾਉਣ ਦੇ ਆਪਣੇ ਭਰੋਸੇ ਉੱਤੇ ਦ੍ਰਿੜ ਹਾਂ। ਅਸੀਂ ਅੱਗੇ ਵਿਸ਼ਵਾਸ ਕਰਦੇ ਹਾਂ ਕਿ ਇਹ ਵਧੇ ਵਪਾਰ, ਵਪਾਰਕ ਅਤੇ ਨਿਵੇਸ਼ ਸੰਪਰਕਾਂ ਜ਼ਰੀਏ ਆਰਥਿਕ ਵਿਸਥਾਰ ਨੂੰ ਹੋਰ ਪ੍ਰਫੁੱਲਤ ਕਰੇਗਾ।
• ਅਸੀਂ ਨਿਰੰਤਰ ਲੰਬੇ ਸਮੇਂ ਦੀ ਵਿਕਾਸ ਦਰ ਨੂੰ ਯਕੀਨੀ ਬਣਾਉਣ ਲਈ ਸੰਪਰਕ ਸਮੇਤ ਢਾਂਚਾਗਤ ਖੇਤਰ ਵਿੱਚ ਜਨਤਕ ਅਤੇ ਪ੍ਰਾਈਵੇਟ ਨਿਵੇਸ਼ਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਾਂ। ਅਸੀਂ ਇਸ ਸਬੰਧ ਵਿੱਚ ਮਲਟੀਲੇਟਰਲ ਡਿਵੈਲਪਮੈਂਟ ਬੈਂਕਾਂ ਦੀ ਵਧੇਰੇ ਸ਼ਮੂਲੀਅਤ ਜ਼ਰੀਏ ਢਾਂਚੇ ਵਿੱਚ ਵਿੱਤੀ ਪਾੜੇ ਨੂੰ ਭਰਨ ਲਈ ਦ੍ਰਿਸ਼ਟੀਕੋਣਾਂ ਲਈ ਕਹਿੰਦੇ ਹਾਂ।
• ਅਸੀਂ ਇੱਕ ਮਜ਼ਬੂਤ, ਕੋਟਾ ਅਧਾਰਤ ਅਤੇ ਪੂਰੀ ਤਰ੍ਹਾਂ ਸੰਸਾਧਨਾਂ ਨਾਲ ਸੰਪੰਨ ਆਈ ਐੱਮ ਐੱਫ ਲਈ ਸਾਡੀ ਵਚਨਬੱਧਤਾ ਦੀ ਮੁੜ ਪ੍ਰੋੜ੍ਹਤਾ ਕਰਦੇ ਹਾਂ। ਆਈ ਐੱਮ ਐੱਫ ਦੁਆਰਾ ਕਰਜ਼ ਵਿੱਚ ਲਏ ਸੰਸਾਧਨ ਆਰਜ਼ੀ ਅਧਾਰ ਉੱਤੇ ਹੋਣੇ ਚਾਹੀਦੇ ਹਨ।
• ਅਸੀਂ 1 ਅਕਤੂਬਰ, 2016 ਨੂੰ ਆਰ ਐੱਮ ਬੀ ਦੇ ਸਪੈਸ਼ਲ ਡਰਾਈਇੰਗ ਰਾਈਟਸ (ਐੱਸ ਡੀ ਆਰ) ਕਰੰਸੀ ਬਾਸਕਿਟ ਵਿੱਚ ਦਾਖਲ ਕਰਨ ਦਾ ਸੁਆਗਤ ਕਰਦੇ ਹਾਂ।
• ਅਸੀਂ ਅਡਵਾਂਸ ਯੂਰਪੀਅਨ ਅਰਥਵਿਵਸਥਾਵਾਂ ਤੋਂ ਆਈ ਐੱਮ ਐੱਫ ਦੇ ਕਾਰਜਕਾਰੀ ਬੋਰਡ ਉੱਤੇ ਦੋ ਚੇਅਰਾਂ ਦੇਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਮੰਗ ਕਰਦੇ ਹਾਂ। ਆਈ ਐੱਮ ਐੱਫ ਦੇ ਸੁਧਾਰਾਂ ਨਾਲ ਸਬ-ਸਹਾਰਨ ਅਫਰੀਕਾ ਸਮੇਤ ਆਈ ਐੱਮ ਐੱਫ ਦੇ ਗ਼ਰੀਬ ਮੈਂਬਰਾਂ ਦੀ ਪ੍ਰਤੀਨਿਧਤਾ ਅਤੇ ਅਵਾਜ਼ ਨੂੰ ਮਜ਼ਬੂਤੀ ਦੇਣੀ ਚਾਹੀਦੀ ਹੈ।
• ਅਸੀਂ ਸਾਵੇਰਨ ਕਰਜ਼ ਪੁਨਰ ਸੰਗਠਨ ਦੀਆਂ ਚੁਣੌਤੀਆਂ ਸਬੰਧੀ ਚਿੰਤਾਵਾਂ ਸਾਂਝੀਆਂ ਕਰਦੇ ਹਾਂ ਅਤੇ ਪਾਇਆ ਹੈ ਕਿ ਸਮੇਂ ਉੱਤੇ ਅਤੇ ਸਫਲ ਕਰਜ਼ ਪੁਨਰ ਗਠਨ ਉੱਚ ਕਰਜ਼ ਪੱਧਰ ਵਾਲੇ ਦੇਸ਼ਾਂ ਲਈ ਅੰਤਰਰਾਸ਼ਟਰੀ ਕੈਪੀਟਲ ਬਜ਼ਾਰਾਂ ਅਤੇ ਆਰਥਿਕ ਵਿਕਾਸ ਦਰ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਪ੍ਰਮੁੱਖ ਹੈ। ਅਸੀਂ ਕਰਜ਼ ਪੁਨਰ ਗਠਨ ਪ੍ਰਕਿਰਿਆ ਅਤੇ ਸੋਧੀਆਂ ਕਲੈਕਟਿਵ ਐਕਸ਼ਨ ਧਾਰਾਵਾਂ (ਸੀ ਏ ਸੀਸ) ਵਿੱਚ ਸੁਧਾਰ ਲਈ ਮੌਜੂਦਾ ਵਾਰਤਾਵਾਂ ਦਾ ਸੁਆਗਤ ਕਰਦੇ ਹਾਂ।
• ਅਸੀਂ ਬਾਲੀ ਅਤੇ ਨੈਰੋਬੀ ਮੰਤਰੀ ਪੱਧਰੀ ਕਾਨਫਰੰਸਾਂ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਦੋਹਾ ਡਿਵੈਲਪਮੈਂਟ ਏਜੰਡਾ (ਡੀ ਡੀ ਏ) ਮੁੱਦਿਆਂ ਉੱਤੇ ਰਹਿੰਦੀ ਗੱਲਬਾਤ ਨੂੰ ਪਹਿਲ ਦੇ ਅਧਾਰ ਉੱਤੇ ਅੱਗੇ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਸਾਰੇ ਡਬਲਿਊ ਟੀ ਓ ਮੈਂਬਰਾਂ ਨੂੰ ਐੱਮ ਸੀ 11 ਅਤੇ ਪਾਰ ਲਈ ਇੱਕ ਮਜ਼ਬੂਤ ਵਿਕਾਸ ਮੁਖੀ ਨਤੀਜੇ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹਾਂ।
• ਅਸੀਂ ਬ੍ਰਿਕਸ ਆਰਥਿਕ ਭਾਈਵਾਲੀ ਲਈ ਰਣਨੀਤੀ ਨੂੰ ਲਾਗੂ ਕਰਨ ਵਿੱਚ ਪ੍ਰਗਤੀ ਦੀ ਸ਼ਲਾਘਾ ਕਰਦੇ ਹਾਂ ਅਤੇ 2020 ਤੱਕ ਵਪਾਰ, ਆਰਥਿਕ ਅਤੇ ਨਿਵੇਸ਼ ਸਹਿਯੋਗ ਲਈ ਬ੍ਰਿਕਸ ਰੋਡਮੈਪ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ। ਸਾਡਾ ਮੰਨਣਾ ਹੈ ਕਿ ਸੈਕਟਰਲ ਕੋਆਪਰੇਸ਼ਨ ਤੰਤਰਾਂ, ਆਰਥਿਕ ਅਤੇ ਵਪਾਰ ਮੁੱਦਿਆਂ ਉੱਤੇ ਬ੍ਰਿਕਸ ਕੰਟੈਕਟ ਗਰੁੱਪ, ਬ੍ਰਿਕਸ ਬਿਜ਼ਨਸ ਕੌਂਸਲ, ਨਿਊ ਡਿਵੈਲਪਮੈਂਟ ਬੈਂਕ ਅਤੇ ਬ੍ਰਿਕਸ ਇੰਟਰਬੈਂਕ ਕੋਆਪਰੇਸ਼ਨ ਤੰਤਰ ਵਿਚਾਲੇ ਨਜ਼ਦੀਕੀ ਸਹਿਯੋਗ ਬ੍ਰਿਕਸ ਆਰਥਿਕ ਭਾਈਵਾਲੀ ਦੀ ਮਬਜ਼ੂਤੀ ਲਈ ਮਹੱਤਵਪੂਰਨ ਹੈ। ਇਸ ਸਬੰਧ ਵਿੱਚ ਅਸੀਂ ਈ-ਕਮਰਸ ਵਿੱਚ ਵੱਧ ਸਹਿਯੋਗ, “ਸਿੰਗਲ ਵਿੰਡੋ”, ਆਈ ਪੀ ਆਰ ਸਹਿਯੋਗ, ਵਪਾਰ ਦੀ ਪ੍ਰਫੁੱਲਤਾ ਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮ ਐੱਸ ਐੱਮ ਈਜ਼) ਵਰਗੀਆਂ ਮੁੱਖ ਬ੍ਰਿਕਸ ਆਰਥਿਕ ਪਹਿਲਕਦਮੀਆਂ ਨੂੰ ਲਗਾਤਾਰ ਅਮਲੀਜਾਮਾ ਪਹਿਨਾਉਣ ਦਾ ਸੁਆਗਤ ਕਰਦੇ ਹਾਂ। ਅਸੀਂ ਭਵਿੱਖ ਵਿੱਚ ਸਹਿਯੋਗ ਦੇ ਸੰਭਾਵਤ ਖੇਤਰਾਂ ਵਿੱਚ ਗੈਰ-ਟੈਰਿਫ ਮਾਪਦੰਡ (ਐੱਨ ਟੀ ਐੱਮਜ਼), ਸੇਵਾ ਖੇਤਰ ਅਤੇ ਸਟੈਂਡਰਡ ਤੇ ਅਨੁਕੂਲਤਾ ਸਮੀਖਿਆਵਾਂ ਨੂੰ ਮਾਨਤਾ ਦਿੰਦੇ ਹਾਂ। ਅਸੀਂ ਨਵੀਂ ਦਿੱਲੀ ਵਿੱਚ 13 ਅਕਤੂਬਰ 2016 ਨੂੰ ਬ੍ਰਿਕਸ ਵਣਜ ਮੰਤਰੀਆਂ ਦੀ ਮੀਟਿੰਗ ਵਿੱਚ ਇਸ ਉੱਤੇ ਧਿਆਨ ਕੇਂਦਰਿਤ ਕੀਤਾ ਅਤੇ ਇਸ ਦੇ ਅਸਲ ਨਤੀਜਿਆਂ ਦਾ ਸੁਆਗਤ ਕਰਦੇ ਹਾਂ।
• ਬ੍ਰਿਕਸ ਆਰਥਿਕ ਭਾਈਵਾਲੀ ਲਈ ਰਣਨੀਤੀ ਦੇ ਸੰਚਾਲਨ ਲਈ ਅਸੀਂ ਉਦਯੋਗਿਕ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਪਾਲਿਸੀ ਸਪੇਸ ਦੇ ਬਚਾਅ ਸਮੇਤ ਅਜਿਹੇ ਮਾਪਦੰਡਾਂ ਨੂੰ ਉਤਸ਼ਾਹਿਤ ਕਰਦੇ ਹਾਂ ਜੋ ਸਾਡੀਆਂ ਫਰਮਾਂ ਦੀ ਗਲੋਬਲ ਵੈਲਿਊ ਚੇਨਸ ਵਿੱਚ ਭਾਗੀਦਾਰੀ, ਮੁੱਲ ਵਾਧਾ ਅਤੇ ਅੱਗੇ ਵਧਣ ਦੀ ਹਿਮਾਇਤ ਕਰਦੇ ਹਾਂ।
• ਅਸੀਂ ਨਵੀਂ ਦਿੱਲੀ ਵਿੱਚ ਪਹਿਲੇ ਬ੍ਰਿਕਸ ਵਪਾਰ ਉਤਸਵ ਦੀ ਭਾਰਤ ਵੱਲੋਂ ਮੇਜ਼ਬਾਨੀ ਕਰਨ ਦੀ ਪਹਿਲਕਦਮੀ ਦਾ ਸੁਆਗਤ ਕਰਦੇ ਹਾਂ। ਇਹ ਬ੍ਰਿਕਸ ਆਰਥਿਕ ਭਾਈਵਾਲੀ ਲਈ ਰਣਨੀਤੀ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਅਸੀਂ ਮੰਨਦੇ ਹਾਂ ਕਿ ਇਹ ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ ਅਤੇ ਵਪਾਰਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਅਸੀਂ ਨਵੀਂ ਦਿੱਲੀ ਵਿੱਚ 13 ਅਕਤੂਬਰ ਨੂੰ ਬ੍ਰਿਕਸ ਵਣਜ ਮੰਤਰੀਆਂ ਦੀ ਹੋਈ ਮੀਟਿੰਗ ਵਿੱਚ ਵਿਚਾਰ-ਚਰਚਾ ਅਤੇ ਨਤੀਜਿਆਂ ਦਾ ਸੁਆਗਤ ਕਰਦੇ ਹਾਂ।
• ਅਸੀਂ ਬ੍ਰਿਕਸ ਬਿਜ਼ਨਸ ਕੌਂਸਲ ਵੱਲੋਂ ਸਲਾਨਾ ਰਿਪੋਰਟ ਸਮੇਤ ਇਸ ਦੇ ਵਰਕਿੰਗ ਗਰੁੱਪਾਂ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਨੋਟ ਕੀਤਾ ਹੈ। ਅਸੀਂ ਕੌਂਸਲ ਨੂੰ ਅੱਗੇ ਵਿਕਾਸ ਦੀ ਰਫਤਾਰ ਤੇਜ਼ ਕਰਨ ਅਤੇ ਸਾਂਝੇ ਪ੍ਰੋਜੈਕਟਾਂ ਜੋ ਕਿ ਬ੍ਰਿਕਸ ਦੇ ਆਰਥਿਕ ਉਦੇਸ਼ਾਂ ਵਿੱਚ ਯੋਗਦਾਨ ਪਾਉਣ ਅਤੇ ਆਪਸੀ ਲਾਭਾਂ ਉੱਤੇ ਅਧਾਰਤ ਹਨ, ਨੂੰ ਨੇਪਰੇ ਚਾੜ੍ਹਨ ਦੀ ਹਦਾਇਤ ਕਰਦੇ ਹਾਂ।
• ਅਸੀਂ ਇਸ ਗੱਲ ਉੱਤੇ ਸਹਿਮਤ ਹਾਂ ਕਿ ਐੱਮ ਐੱਸ ਐੱਮ ਈਜ਼ ਮੁਕਾਬਲਤਨ ਘੱਟ ਪੂੰਜੀ ਲਾਗਤ ਉੱਤੇ ਰੋਜ਼ਗਾਰ ਦੇ ਪ੍ਰਮੁੱਖ ਮੌਕੇ ਮੁਹੱਈਆ ਕਰਵਾਉਂਦਾ ਹੈ ਅਤੇ ਅਵਿਕਸਤ ਅਤੇ ਦਿਹਾਤੀ ਖੇਤਰਾਂ ਵਿੱਚ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ। ਇਸ ਲਈ ਐੱਮ ਐੱਸ ਐੱਮ ਈਜ਼ ਦੀ ਮਦਦ ਰਾਸ਼ਟਰੀ ਅਤੇ ਗਲੋਬਲੀ ਨਿਆਂ-ਸੰਗਤ ਧਨ ਵੰਡ ਨੂੰ ਯਕੀਨੀ ਬਣਾਉਂਦੀ ਹੈ। ਅਸੀਂ ਭਾਰਤ ਵੱਲੋਂ ਐੱਮ ਐੱਸ ਐੱਮ ਈਜ਼ ਉੱਤੇ ਦੂਜੀ ਗੋਲਮੇਜ ਕਾਨਫਰੰਸ ਦੇ ਆਯੋਜਨ ਦੀ ਸ਼ਲਾਘਾ ਕਰਦੇ ਹਾਂ ਜੋ ਐੱਮ ਐੱਸ ਐੱਮ ਈਜ਼ ਖੇਤਰ ਵਿੱਚ ਟੈਕਨੀਕਲ ਅਤੇ ਬਿਜ਼ਨਸ ਗੱਠਜੋੜ ਉੱਤੇ ਕੇਂਦਰਿਤ ਹੈ। ਅਸੀਂ ਰੀਜਨਲ ਅਤੇ ਗਲੋਬਲ ਵੈਲਿਊ ਚੇਨਸ ਵਿੱਚ ਐੱਮ ਐੱਸ ਐੱਮ ਈਜ਼ ਦੇ ਮਹਾਨ ਏਕੀਕਰਨ ਲਈ ਕੰਮ ਕਰਨ ਉੱਤੇ ਸਹਿਮਤ ਹਾਂ।
• ਅਸੀਂ ਹੰਗਜ਼ੌ ਵਿੱਚ 11ਵੇਂ ਜੀ-20 ਲੀਡਰਸ ਸਿਖਰ ਸੰਮੇਲਨ ਦੀ ਸਫਲ ਮੇਜ਼ਬਾਨੀ ਲਈ ਚੀਨ ਦੀ ਸ਼ਲਾਘਾ ਕਰਦੇ ਹਾਂ ਜੋ ਕਿ ਦਰਮਿਆਨੇ ਅਤੇ ਲੰਬੇ ਸਮੇਂ ਦੀ ਆਰਥਿਕ ਵਿਕਾਸ ਦਰ ਦੇ ਚਾਲਕ ਦੇ ਤੌਰ ਉੱਤੇ ਨਵੀਨਤਾ, ਢਾਂਚਾਗਤ ਸੁਧਾਰ ਅਤੇ ਵਿਕਾਸ ਉੱਤੇ ਕੇਂਦਰਿਤ ਸੀ। ਅਸੀਂ ਅੰਤਰਰਾਸ਼ਟਰੀ ਅਤੇ ਵਿੱਤੀ ਸਹਿਯੋਗ ਲਈ ਜੀ-20 ਦੀ ਭੂਮਿਕਾ ਨੂੰ ਪ੍ਰੀਮੀਅਰ ਫੋਰਮ ਵਜੋਂ ਮਾਨਤਾ ਦਿੰਦੇ ਹਾਂ ਅਤੇ ਹੰਗਜ਼ਊ ਜੀ 20 ਸਿਖਰ ਸੰਮੇਲਨ ਦੇ ਨਤੀਜਿਆਂ ਨੂੰ ਲਾਗੂ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ ਜਿਨ੍ਹਾਂ ਬਾਰੇ ਸਾਡਾ ਮੰਨਣਾ ਹੈ ਕਿ ਇਹ ਮਜ਼ਬੂਤ, ਸਥਿਰ ਅਤੇ ਸਮਾਵੇਸ਼ੀ ਵਾਧਾ ਦਰ ਨੂੰ ਉਤਸ਼ਾਹਿਤ ਕਰਨਗੇ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਭੂਮਿਕਾ ਨੂੰ ਵਧਾਉਣ ਅਤੇ ਸੁਧਰੀ ਗਲੋਬਲ ਆਰਥਿਕ ਪ੍ਰਸ਼ਾਸਨ ਵਿੱਚ ਯੋਗਦਾਨ ਪਾਉਣਗੇ।
• ਅਸੀਂ ਇੱਕ ਨਵੀਨਤਾਕਾਰੀ, ਸਸ਼ਕਤ, ਪਰਸਪਰ ਸਬੰਧਤ ਅਤੇ ਸਮਾਵੇਸ਼ੀ ਵਿਸ਼ਵ ਆਰਥਿਕਤਾ ਨੂੰ ਪ੍ਰਫੁੱਲਤ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਜੀ-20 ਏਜੰਡੇ ਉੱਤੇ ਆਪਣੀ ਵਿਚਾਰ-ਚਰਚਾ ਅਤੇ ਤਾਲਮੇਲ ਵਿੱਚ ਵਾਧਾ ਕਰਾਂਗੇ ਵਿਸ਼ੇਸ਼ ਕਰਕੇ ਬ੍ਰਿਕਸ ਦੇਸ਼ਾਂ ਦੇ ਸਾਂਝੇ ਹਿਤਾਂ ਦੇ ਮੁੱਦਿਆਂ ਅਤੇ ਇਮਰਜਿੰਗ ਮਾਰਕਿਟ ਐਂਡ ਡਿਵੈਲਪਿੰਗ ਇੱਕਨਾਮੀਜ਼ (ਈ ਐੱਮ ਡੀ ਈਜ਼) ਲਈ ਮਹੱਤਵਪੂਰਨ ਮੁੱਦਿਆਂ ਉੱਤੇ ਉਤਸ਼ਾਹਿਤ ਕਰਾਂਗੇ। ਅਸੀਂ ਲੰਬੇ ਸਮੇਂ ਦੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ ਸਾਰੇ ਜੀ 20 ਮੈਂਬਰਾਂ ਨਾਲ ਲਗਾਤਾਰ ਨਜ਼ਦੀਕੀ ਨਾਲ ਕੰਮ ਕਰਾਂਗੇ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵਿਸ਼ਵ ਵਿਕਾਸ ਦਰ ਨੂੰ ਵਧਾਉਣ ਲਈ ਮਜ਼ਬੂਤ ਅਤੇ ਸਥਿਰ ਨਿਵੇਸ਼, ਵਿਸ਼ਵ ਆਰਥਿਕ ਪ੍ਰਸ਼ਾਸਨ ਵਿੱਚ ਸੁਧਾਰ, ਵਿਕਾਸਸ਼ੀਲ ਦੇਸ਼ਾਂ ਦੀ ਭੂਮਿਕਾ ਵਿੱਚ ਵਾਧਾ, ਅੰਤਰਰਾਸ਼ਟਰੀ ਵਿੱਤੀ ਢਾਂਚੇ ਦੀ ਮਜ਼ਬੂਤੀ, ਅਫਰੀਕਾ ਅਤੇ ਸਭ ਤੋਂ ਘੱਟ ਵਿਕਸਤ ਦੇਸ਼ਾਂ ਵਿੱਚ ਉਦਯੋਗੀਕਰਨ ਲਈ ਸਮਰਥਨ ਅਤੇ ਊਰਜਾ ਤੱਕ ਪਹੁੰਚ ਅਤੇ ਕੁਸ਼ਲਤਾ ਉੱਤੇ ਸਹਿਯੋਗ ਨੂੰ ਵਧਾਉਣ ਉੱਤੇ ਧਿਆਨ ਕੇਂਦਰਿਤ ਕਰਾਂਗੇ। ਅਸੀਂ ਸਰਹੱਦ ਪਾਰ ਗੈਰ-ਕਾਨੂੰਨੀ ਵਿੱਤੀ ਪ੍ਰਵਾਹ, ਟੈਕਸ ਚੋਰੀ ਅਤੇ ਵਪਾਰਕ ਗੈਰ-ਕਾਨੂੰਨ ਧਨ ਰਾਸ਼ੀ ਪ੍ਰਵਾਹ ਨਾਲ ਨਜਿੱਠਣ ਲਈ ਅੰਤਰਾਸ਼ਟਰੀ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੰਦੇ ਹਾਂ।
• ਬ੍ਰਿਕਸ ਦੀ ਭੂਮਿਕਾ ਅਤੇ ਆਰਥਿਕ ਅਤੇ ਵਿੱਤੀ ਸਹਿਯੋਗ ਵਿੱਚ ਇਸ ਦੇ ਸਮੂਹਕ ਯਤਨਾਂ ਨਾਲ ਸਾਕਾਰਤਮਕ ਨਤੀਜੇ ਮਿਲ ਰਹੇ ਹਨ। ਅਸੀਂ ਵਿਕਾਸ ਦਰ ਨੂੰ ਮੁੜ ਲੀਹਾਂ ਉੱਤੇ ਲਿਆਉਣ ਅਤੇ ਵਿਸ਼ਵ ਆਰਥਿਕਤਾ ਨੂੰ ਸਥਿਰ ਕਰਨ ਵਿੱਚ ਮਦਦ ਕਰਨ ਦੇ ਮੱਦੇਨਜ਼ਰ ਸਾਡੇ ਸਹਿਯੋਗ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ।
• ਅਸੀਂ ਮਾਹਰਾਂ ਵੱਲੋਂ ਵਿਸ਼ਵ ਪ੍ਰਸ਼ਾਸਨ ਢਾਂਚੇ ਨੂੰ ਅਗਾਊਂ ਮਜ਼ਬੂਤ ਬਣਾਉਣ ਦੇ ਮੱਦੇਨਜ਼ਰ ਅਤੇ ਬਜ਼ਾਰ ਮੁਖੀ ਸਿਧਾਂਤ ਉੱਤੇ ਅਧਾਰਤ ਇੱਕ ਅਜ਼ਾਦ ਬ੍ਰਿਕਸ ਰੇਟਿੰਗ ਏਜੰਸੀ ਦੀ ਸਥਾਪਨਾ ਦੀ ਸੰਭਾਵਨਾ ਉੱਤੇ ਤਲਾਸ਼ਣ ਦਾ ਸੁਆਗਤ ਕਰਦੇ ਹਾਂ।
• ਅਸੀਂ ਬ੍ਰਿਕਸ ਥਿੰਕ ਟੈਂਕਸ ਕੌਂਸਲ ਅਤੇ ਬ੍ਰਿਕਸ ਅਕੈਡਮੀ ਫੋਰਮ ਦੀਆਂ ਰਿਪੋਰਟਾਂ ਦਾ ਸੁਆਗਤ ਕਰਦੇ ਹਾਂ ਜੋ ਸਾਡੇ ਮਾਹਰਾਂ ਦੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਮੁੱਲਵਾਨ ਮੰਚ ਵਜੋਂ ਉੱਭਰੇ ਹਨ। ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਅਤੇ ਬ੍ਰਿਕਸ ਵਿੱਚ ਸਮੀਖਿਆ ਅਤੇ ਮਾਰਕਿਟ ਅਧਿਐਨ ਨੂੰ ਉਤਸ਼ਾਹਿਤ ਕਰਨ ਅਤੇ ਇਸ ਪ੍ਰਕਿਰਿਆ ਨੂੰ ਅੱਗੇ ਲਿਜਾਣ ਲਈ ਸੰਭਾਵਨਾਵਾਂ ਤਲਾਸ਼ਣ ਦੇ ਸਬੰਧ ਵਿੱਚ ਆਪਣੇ ਮੁੱਲਵਾਨ ਸੁਝਾਅ ਦਿੱਤੇ ਹਨ। ਸਾਡਾ ਮੰਨਣਾ ਹੈ ਕਿ ਬ੍ਰਿਕਸ ਇੰਸਟੀਟਿਊਸ਼ਨ -ਬਿਲਡਿੰਗ ਗਲੋਬਲ ਵਿੱਤੀ ਢਾਂਚੇ ਨੂੰ ਇੱਕ ਨਿਰਪੱਖ ਅਤੇ ਸਮਾਨਤਾ ਦੇ ਸਿਧਾਂਤਾਂ ਦੇ ਅਧਾਰ ਉੱਤੇ ਤਬਦੀਲ ਕਰਨ ਦੇ ਸਾਂਝੇ ਨਜ਼ਰੀਏ ਲਈ ਮਹੱਤਵਪੂਰਨ ਹੈ।
• ਅਸੀਂ ਬ੍ਰਿਕਸ ਉਦਯੋਗ ਮੰਤਰੀਆਂ ਦੀਆਂ ਮੀਟਿੰਗਾਂ ਰਾਹੀਂ, ਤੇਜ਼ ਅਤੇ ਸਥਿਰ ਵਿਕਾਸ ਦਰ ਵਿੱਚ ਯੋਗਦਾਨ ਪਾਉਣ, ਵਿਆਪਕ ਉਦਯੋਗਿਕ ਸਬੰਧਾਂ ਨੂੰ ਮਜ਼ਬੂਤੀ ਦੇਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਕਰੀਆਂ ਦੇ ਮੌਕੇ ਪੈਦਾ ਕਰਨ ਅਤੇ ਬ੍ਰਿਕਸ ਦੇਸ਼ਾਂ ਦੇ ਲੋਕਾਂ ਦੇ ਜੀਵਨ ਦੇ ਮਿਆਰ ਵਿੱਚ ਸੁਧਾਰ ਸਮੇਤ ਉਦਯੋਗਿਕ ਖੇਤਰ ਵਿੱਚ ਅੰਤਰ-ਬ੍ਰਿਕਸ ਸਹਿਯੋਗ ਨੂੰ ਵਧਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹਾਂ।
• ਅਸੀਂ ਯੂਨਾਈਟਿਡ ਨੇਸ਼ਨਸ ਇੰਡਸਟਰੀਅਲ ਡਿਵੈਲਪਮੈਂਟ ਆਰਗਨਾਈਜੇਸ਼ਨ (ਯੂ ਐੱਨ ਆਈ ਡੀ ਓ) ਦੇ ਸਥਾਪਨਾ ਦੀ 50ਵੀਂ ਵਰ੍ਹੇਗੰਢ ਉੱਤੇ ਉਸ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਇਸ ਦੇ ਅਫਰੀਕਾ ਵਿੱਚ ਉਦਯੋਗੀਕਰਨ ਨੂੰ ਪ੍ਰਫੁਲਿਤ ਕਰਨ ਯੋਗਦਾਨ ਅਤੇ ਸਮਾਵੇਸ਼ੀ ਅਤੇ ਸਥਿਰ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ ਅਤੇ ਉਤਸ਼ਾਹਿਤ ਕਰਨ ਲਈ ਵਿਲੱਖਣ ਫਤਬੇ ਨੂੰ ਯਾਦ ਕਰਦੇ ਹਾਂ। ਇਸ ਸਬੰਧ ਵਿੱਚ ਅਸੀਂ ਯੂ ਐੱਨ ਆਈ ਡੀ ਓ-ਬ੍ਰਿਕਸ ਟੈਕਨਾਲੋਜੀ ਪਲੇਟਫਾਰਮ ਦੀ ਸਥਾਪਨਾ ਤੋਂ ਹੁਣ ਤੱਕ ਹਾਸਲ ਕੀਤੀ ਪ੍ਰਗਤੀ ਨੂੰ ਨੋਟ ਕੀਤਾ ਹੈ।
• ਅਸੀਂ ਬ੍ਰਿਕਸ ਦੀ ਕਸਟਮਸ ਕੋਆਪਰੇਸ਼ਨ ਕਮੇਟੀ ਦੀ ਸਥਾਪਨਾ ਉੱਤੇ ਸਾਡੇ ਕਸਟਮਸ ਪ੍ਰਸ਼ਾਸਨਾਂ ਅਤੇ ਭਵਿੱਖ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ਨੂੰ ਤਲਾਸ਼ਣ ਦੀ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ਦਾ
ਉਦੇਸ਼ ਕਸਟਮਸ ਸਹਿਯੋਗ ਲਈ ਕਾਨੂੰਨੀ ਅਧਾਰਤ ਕਾਇਮ ਕਰਨਾ ਅਤੇ ਕਸਟਮਸ ਕੰਟਰੋਲ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣਾ ਹੈ।
• ਅਸੀਂ ਕਸਟਮਸ ਪ੍ਰਸ਼ਾਸਨਾਂ ਵਿਚਾਲੇ ਗੱਲਬਾਤ,ਅਤੇ ਬ੍ਰਿਕਸ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਬਣਾਉਣ ਲਈ ਬ੍ਰਿਕਸ ਦੀ ਕਮਟਮਸ ਕੋਆਪਰੇਸ਼ਨ ਕਮੇਟੀ ਦੀਆਂ ਰੈਗੂਲੇਸ਼ਨਸ ਉੱਤੇ ਹਸਤਾਖਰ ਕਰਨ ਉੱਤੇ ਧਿਆਨ ਕੇਂਦਰਿਤ ਕੀਤਾ ਹੈ।
• ਅਸੀਂ ਫੋਰਟਲੇਜ਼ਾ ਘੋਸ਼ਣਾ ਨੂੰ ਯਾਦ ਕਰਦੇ ਹਾਂ ਜਿੱਥੇ ਅਸੀਂ ਪੂਲ ਸਮਰਥਾਵਾਂ ਲਈ ਬ੍ਰਿਕਸ ਬੀਮਾ ਅਤੇ ਪੁਨਰ-ਬੀਮਾ ਬਜ਼ਾਰਾਂ ਲਈ ਸੰਭਾਨਾਵਾਂ ਨੂੰ ਮਾਨਤਾ ਦਿੱਤੀ ਹੈ ਅਤੇ ਇਸ ਸਬੰਧ ਵਿੱਚ ਸਹਿਯੋਗ ਲਈ ਰਸਤੇ ਤਲਾਸ਼ਣ ਲਈ ਸਾਡੀ ਸਬੰਧਤ ਅਥਾਰਟੀ ਨੂੰ ਹਿਦਾਇਤ ਦਿੱਤੀ ਹੈ। ਅਸੀਂ ਇਸ ਕੰਮ ਨੂੰ ਛੇਤੀ ਨੇਪਰੇ ਚਾੜ੍ਹਨਾ ਪਸੰਦ ਕਰਾਂਗੇ।
• ਅਸੀਂ ਵਿਸ਼ਵ ਪੱਧਰ ਉੱਤੇ ਇੱਕ ਨਿਰਪੱਖ ਅਤੇ ਆਧੁਨਿਕ ਟੈਕਸ ਪ੍ਰਣਾਲੀ ਲਈ ਆਪਣੀ ਵਚਨਬੱਧਤਾ ਉੱਤੇ ਮੁੜ ਦ੍ਰਿੜ ਹਾਂ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮਨਜ਼ੂਰ ਮਾਪਦੰਡਾਂ ਨੂੰ ਵਿਆਪਕ ਪੱਧਰ ਉੱਤੇ ਲਾਗੂ ਅਤੇ ਕਿਰਿਆਸ਼ੀਲ ਕਰਨ ਉੱਤੇ ਕੀਤੀ ਤਰੱਕੀ ਦਾ ਸੁਆਗਤ ਕਰਦੇ ਹਾਂ। ਅਸੀਂ ਦੇਸ਼ਾਂ ਦੀਆਂ ਰਾਸ਼ਟਰੀ ਹਕੀਕਤਾਂ ਦੇ ਸਬੰਧ ਵਿੱਚ ਬੇਸ ਇਰੋਜਨ ਐਂਡ ਪ੍ਰੋਫਿਟ ਸ਼ਿਫਟਿੰਗ ਪ੍ਰੋਜੈਕਟ (ਬੀ ਈ ਪੀ ਐੱਸ) ਨੂੰ ਲਾਗੂ ਕਰਨ ਦਾ ਸਮਰਥਨ ਕਰਦੇ ਹਾਂ। ਅਸੀਂ ਟੈਕਸ ਸਮਰਥਾ ਬਣਾਉਣ ਵਿੱਚ ਵਿਕਾਸਸ਼ੀਲ ਅਰਥਵਿਵਸਥਾਵਾਂ ਦੀ ਦੀ ਮਦਦ ਲਈ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਉਤਸ਼ਾਹਿਤ ਕਰਦੇ ਹਾਂ।
• ਅਸੀਂ ਧਿਆਨ ਦਿੱਤਾ ਹੈ ਕਿ ਅਗਰੈਸਿਵ ਟੈਕਸ ਪਲਾਨਿੰਗ ਅਤੇ ਟੈਕਸ ਪ੍ਰੈਕਟਿਸ ਸਮਾਨ ਵਿਕਾਸ ਅਤੇ ਆਰਥਿਕ ਵਿਕਾਸ ਦਰ ਦਾ ਨੁਕਸਾਨ ਕਰਦੀ ਹੈ। ਬੇਸ ਇਰੋਜਨ ਅਤੇ ਪ੍ਰੋਫਿਟ ਸ਼ਿਫਟਿੰਗ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣਾ ਚਾਹੀਦਾ ਹੈ। ਅਸੀਂ ਇਸ ਗੱਲ ਉੱਤੇ ਦ੍ਰਿੜ ਹਾਂ ਕਿ ਲਾਭ ਉੱਤੇ ਉਸ ਅਧਿਕਾਰ ਖੇਤਰ ਵਿੱਚ ਟੈਕਸ ਲਾਇਆ ਜਾਣਾ ਚਾਹੀਦਾ ਹੈ ਜਿੱਥੇ ਆਰਥਿਕ ਗਤੀਵਿਧੀ ਹੋਈ ਹੈ ਅਤੇ ਰਾਸ਼ੀ ਜਮ੍ਹਾਂ ਕੀਤੀ ਗਈ ਹੈ। ਅਸੀਂ ਕਾਮਨ ਰਿਪੋਰਟਿੰਗ ਸਟੈਂਡਰਡ ਫਾਰ ਆਟੋਮਿਕ ਐਕਸਚੇਂਜ ਆਵ੍ ਟੈਕਸ ਇੰਫਰਮੇਸ਼ਨ (ਏ ਈ ਓ ਆਈ) ਸਮੇਤ ਇਸ ਸਬੰਧ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਹਿਮਾਇਤ ਲਈ ਆਪਣੀ ਵਚਨਬੱਧਤਾ ਦੀ ਇੱਕ ਵਾਰ ਫਿਰ ਪੁਸ਼ਟੀ ਕਰਦੇ ਹਾਂ।
• ਅਸੀਂ ਅੰਤਰਰਾਸ਼ਟਰੀ ਟੈਕਸ ਮੁੱਦਿਆਂ ਉੱਤੇ ਮੌਜੂਦਾ ਵਾਰਤਾ ਉੱਤੇ ਧਿਆਨ ਦਿੱਤਾ ਹੈ। ਇਸ ਸਬੰਧ ਵਿੱਚ ਅਸੀਂ ਵਿਕਾਸ ਲਈ ਵਿੱਤੀ ਸਹਾਇਤਾ ਉੱਤੇ ਐਡਿਸ ਅਬਾਬਾ ਐਕਸ਼ਨ ਏਜੰਡੇ ਨੂੰ ਯਾਦ ਕਰਦੇ ਹਾਂ ਜਿਸ ਵਿੱਚ ਇਹ ਏਜੰਡਾ ਵਿਕਾਸਸ਼ੀਲ ਦੇਸ਼ਾਂ ਦੀ ਵਧੀ ਹਿੱਸੇਦਾਰੀ ਅਤੇ ਯੋਗ, ਸਮਾਨ, ਭੂਗੋਲਿਕ ਵੰਡ, ਵੱਖਰੇ ਟੈਕਸ ਸਿਸਟਮ ਦੀ ਪ੍ਰਤੀਨਿਧਤਾ ਨੂੰ ਦਰਸਾਉਣ ਦੇ ਨਾਲ ਅੰਤਰਰਾਸ਼ਟਰੀ ਟੈਕਸ ਮੁੱਦਿਆਂ ਉੱਤੇ ਨੈਸ਼ਨਲ ਟੈਕਸ ਅਥਾਰਟੀਜ਼ ਵਿਚਾਲੇ ਸਮਾਵੇਸ਼ੀ ਸਹਿਯੋਗ ਅਤੇ ਵਾਰਤਾ ਉੱਤੇ ਜ਼ੋਰ ਦਿੰਦਾ ਹੈ।
• ਅਸੀਂ ਭ੍ਰਿਸ਼ਟਾਚਾਰ ਲਈ ਲੋੜੀਂਦੇ ਵਿਅਕਤੀਆਂ ਅਤੇ ਜਾਇਦਾਦ ਵਸੂਲੀ ਨਾਲ ਸਬੰਧਤ ਮਾਮਲਿਆਂ ਦੇ ਨਾਲ-ਨਾਲ ਬ੍ਰਿਕਸ ਭ੍ਰਿਸ਼ਟਾਚਾਰ ਰੋਧੀ ਵਰਕਿੰਗ ਗਰੁੱਪ ਰਾਹੀਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਹਿਮਾਇਤ ਕਰਦੇ ਹਾਂ। ਅਸੀਂ ਸਵੀਕਾਰ ਕਰਦੇ ਹਾਂ ਕਿ ਵਿਦੇਸ਼ ਅਧਿਕਾਰ ਖੇਤਰ ਵਿੱਚ ਗੈਰ-ਕਾਨੂੰਨੀ ਧਨ ਅਤੇ ਵਿੱਤੀ ਪ੍ਰਵਾਹ ਅਤੇ ਗੈਰ-ਕਾਨੂੰਨੀ ਢੰਗ ਨਾਲ ਕਮਾਈ ਰਾਸ਼ੀ ਸਮੇਤ ਭ੍ਰਿਸ਼ਟਾਚਾਰ ਇੱਕ ਵਿਸ਼ਵ ਵਿਆਪੀ ਚੁਣੌਤੀ ਹੈ ਜੋ ਸਥਿਰ ਵਿਕਾਸ ਅਤੇ ਆਰਥਿਕ ਵਿਕਾਸ ਦਰਜ ਉੱਤੇ ਨਕਾਰਤਮਕ ਅਸਰ ਪਾ ਸਕਦੀ ਹੈ। ਅਸੀਂ ਇਸ ਸਬੰਧ ਵਿੱਚ ਆਪਣੇ ਦ੍ਰਿਸ਼ਟੀਕੋਣ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਭ੍ਰਿਸ਼ਟਾਚਾਰ ਵਿਰੁੱਧ ਸੰਯੁਕਤ ਰਾਸ਼ਟਰ ਕਨਵੈਨਸ਼ਨ ਅਤੇ ਹੋਰਨਾਂ ਸਬੰਧਤ ਅੰਤਰਰਾਸ਼ਟਰੀ ਕਾਨੂੰਨੀ ਉਪਕਰਨਾਂ ਦੇ ਅਧਾਰ ਉੱਤੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਅਤੇ ਰੋਕਣ ਲਈ ਇੱਕ ਮਜ਼ਬੂਤ ਵਿਸ਼ਵ ਵਿਆਪੀ ਵਚਨਬੱਧਤਾ ਨੂੰ ਉਤਸ਼ਾਹਿਤ ਕਰਦੇ ਹਾਂ।
• ਅਸੀਂ ਇਸ ਗੱਲ ਨੂੰ ਮਾਨਤਾ ਦਿੰਦੇ ਹਾਂ ਕਿ ਲੰਬੇ ਸਮੇਂ ਲਈ ਵਿਸ਼ਵ ਗਰੀਨ ਹਾਊਸ ਗੈਸ ਦੀ ਪੈਦਾਵਾਰ ਨੂੰ ਘਟਾਉਣ ਲਈ ਅਤੇ 2015 ਪੈਰਿਸ ਵਾਤਾਵਰਨ ਤਬਦੀਲੀ ਸਮਝੌਤੇ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਕੁਝ ਬ੍ਰਿਕਸ ਦੇਸ਼ਾਂ ਲਈ ਪ੍ਰਮਾਣੂ ਊਰਜਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਸਬੰਧ ਵਿੱਚ ਅਸੀਂ ਸਿਵਲ ਪ੍ਰਮਾਣੂ ਊਰਜਾ ਸਮਰੱਥਾ ਜੋ ਕਿ ਬ੍ਰਿਕਸ ਦੇਸ਼ਾਂ ਦੇ ਸਥਿਤ ਵਿਕਾਸ ਵਿੱਚ ਯੋਗਦਾਨ ਪਾਵੇਗੀ, ਦੇ ਵਿਸਥਾਰ ਲਈ ਤਕਨੀਕ ਅਤੇ ਵਿੱਤ ਸਹਾਇਤਾ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹਾਂ।
• ਅਸੀਂ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਬਾਹਰੀ ਪੁਲਾੜ ਸ਼ਾਂਤੀਪੂਰਨ ਉਦੇਸ਼ਾਂ ਦੀ ਤਲਾਸ਼ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਸਮਾਨਤਾ ਦੇ ਅਧਾਰ ਉੱਤੇ ਸਾਰੇ ਦੇਸ਼ਾਂ ਦੀ ਵਰਤੋਂ ਲਈ ਮੁਕਤ ਹੋਣਾ ਚਾਹੀਦਾ ਹੈ।ਮੁੜ ਪੁਸ਼ਟੀ ਕਰਦੇ ਹਾਂ ਕਿ ਬਾਹਰੀ ਪੁਲਾੜ ਕਿਸੇ ਵੀ ਕਿਸਮ ਦੇ ਹਥਿਆਰ ਅਤੇ ਫੋਰਸ ਦੀ ਕਿਸੇ ਵਰਤੋਂ ਤੋਂ ਹਮੇਸ਼ਾ ਮੁਕਤ ਹੋਣਾ ਚਾਹੀਦਾ ਹੈ।
• ਬਾਹਰੀ ਪੁਲਾੜ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਪਹਿਲਕਦਮੀਆਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਆਉਣ ਵਾਲੀ ਪੀੜ੍ਹੀ ਲਈ ਬਾਹਰੀ ਪੁਲਾੜ ਨੂੰ ਸੰਭਾਲਣ ਦੇ ਰਸਤੇ ਅਤੇ ਢੰਗ ਤਰੀਕੇ ਲੱਭਣੇ ਚਾਹੀਦੇ ਹਨ। ਅਸੀਂ ਨੋਟ ਕਰਦੇ ਹਾਂ ਕਿ ਪੀਸਫੁੱਲ ਯੂਜਸ ਆਵ੍ ਆਊਟਰ ਸਪੇਸ (ਯੂ ਐੱਨ ਸੀ ਓ ਪੀ ਯੂ ਓ ਐੱਸ) ਉੱਤੇ ਯੂ ਐੱਨ ਕਮੇਟੀ ਦੇ ਮੌਜੂਦਾ ਏਜੰਡੇ ਉੱਤੇ ਇਹ ਮਹੱਤਵਪੂਰਨ ਉਦੇਸ਼ ਹੈ।ਇਸ ਸੰਦਰਭ ਵਿੱਚ ਅਸੀਂ ਲਾਂਗ ਟਰਮ ਸਸਟੇਨੇਬਿਲਿਟੀ ਆਵ੍ ਆਊਟਰ ਸਪੇਸ ਐਕਟੀਵਿਟੀ ਉੱਤੇ ਯੂ ਐੱਨ ਸੀ ਓ ਪੀ ਯੂ ਓ ਐੱਸ ਵਿਗਿਆਨਿਕ ਅਤੇ ਟੈਕਨੀਕਲ ਸਬ-ਕਮੇਟੀ ਵਰਕਿੰਗ ਗਰੁੱਪ ਵੱਲੋਂ ਹਾਲ ਹੀ ਵਿੱਚ ਲਏ ਫੈਸਲਿਆਂ ਦਾ ਸੁਆਗਤ ਕਰਦੇ ਹਾਂ ਜਿਨ੍ਹਾਂ ਵਿੱਚ 2018 ਤੱਕ ਬਾਹਰੀ ਪੁਲਾੜ ਗਤੀਵਿਧੀਆਂ ਦੀ ਲੰਬੇ ਸਮੇਂ ਦੀ ਸਥਿਰਤਾ ਲਈ ਦਿਸ਼ਾ-ਨਿਰਦੇਸ਼ਾਂ ਦੇ ਖਾਕੇ ਉੱਤੇ ਇੱਕਮਤ ਕਾਇਮ ਕਰਨਾ ਸ਼ਾਮਲ ਹੈ।
• ਅਸੀਂ ਭਾਰਤ ਸਮੇਤ ਕੁਝ ਬ੍ਰਿਕਸ ਦੇਸ਼ਾਂ ਵਿਰੁੱਧ ਹਾਲ ਹੀ ਵਿੱਚ ਹੋਏ ਕਈ ਹਮਲਿਆਂ ਦੀ ਨਿੰਦਾ ਕਰਦੇ ਹਨ।ਅਸੀਂ ਆਤੰਕਵਾਦ ਦੀ ਹਰ ਕਿਸਮ ਦੀ ਨਿੰਦਾ ਕਰਦੇ ਹਾਂ ਅਤੇ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਆਤੰਕਵਾਦ ਭਾਵੇਂ ਇਹ ਵਿਚਾਰਧਾਰਾ, ਧਾਰਮਕ, ਰਾਜਨੀਤਕ, ਕੱਟੜਤਾ, ਜਾਤੀ ਅਤੇ ਕੋਈ ਹੋਰਨਾਂ ਕਾਰਨਾਂ ਉੱਤੇ ਅਧਾਰਤ ਹੋਵੇ, ਦੀ ਕਿਸੇ ਵੀ ਕਾਰਵਾਈ ਜੋ ਵੀ ਹੋਵੇ, ਉਸ ਦਾ ਕੋਈ ਅਧਿਕਾਰ ਖੇਤਰ ਨਹੀਂ ਹੋ ਸਕਦਾ ਹੈ। ਅਸੀਂ ਇਸ ਗੱਲ ਉੱਤੇ ਸਹਿਮਤ ਹਾਂ ਕਿ ਦੋਵੇਂ ਦੁਵੱਲੇ ਪੱਧਰ ਉੱਤੇ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਅੰਤਰਰਾਸ਼ਟਰੀ ਆਤੰਕਵਾਦ ਨਾਲ ਨਜਿੱਠਣ ਲਈ ਮਜ਼ਬੂਤ ਸਹਿਯੋਗ ਹੋਣਾ ਚਾਹੀਦਾ ਹੈ।
• ਕੈਮੀਕਲ ਅਤੇ ਬਾਇਲਾਜੀਕਲ ਆਤੰਕਵਾਦ ਦੇ ਖਤਰੇ ਨਾਲ ਨਜਿੱਠਣ ਲਈ ਅਸੀਂ ਕੈਮੀਕਲ ਅਤੇ ਬਾਇਓਲਾਜੀਕਲ ਆਤੰਕਵਾਦ ਦੇ ਖਾਤਮੇ ਲਈ ਨਿਸਸ਼ਤਰੀਕਰਨ ਉੱਤੇ ਕਾਨਫਰੰਸ ਸਮੇਤ ਅੰਤਰਰਾਸ਼ਟਰੀ ਕੰਨਵੈਨਸ਼ਨ ਉੱਤੇ ਬਹੁਪੱਖੀ ਗੱਲਬਾਤ ਸ਼ੁਰੂ ਕਰਨ ਦੀ ਲੋੜ ਉੱਤੇ ਜ਼ੋਰ ਅਤੇ ਹਿਮਾਇਤ ਕਰਦੇ ਹਾਂ।ਇਸ ਸਬੰਧ ਵਿੱਚ ਅਸੀਂ 2018 ਵਿੱਚ ਭਾਰਤ ਵੱਲੋਂ ਇੱਕ ਕਾਨਫਰੰਸ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਦਾ ਸੁਆਗਤ ਕਰਦੇ ਹਾਂ, ਜਿਸ ਦਾ ਉਦੇਸ਼ ਡਬਲਿਊ ਐੱਮ ਡੀ-ਆਤੰਕਵਾਦ ਨੈੱਟਵਰਕ ਦੀਆਂ ਦਰਪੇਸ਼ ਚੁਣੌਤੀਆਂ ਵਿੱਚ ਅੰਤਰਰਾਸ਼ਟਰੀ ਸੰਕਲਪ ਨੂੰ ਮਜ਼ਬੂਤ ਕਰਨਾ ਹੈ।
• ਅਸੀਂ ਸਾਰੇ ਦੇਸ਼ਾਂ ਨੂੰ ਦਹਿਸ਼ਤਵਾਦ ਦਾ ਟਾਕਰਾ ਕਰਨ ਲਈ ਇੱਕ ਵਿਆਪਕ ਪਹੁੰਚ ਅਪਨਾਉਣ ਦਾ ਸੱਦਾ ਦਿੰਦੇ ਹਾਂ, ਜਿਸ ਵਿੱਚ ਤਦ ਹਿੰਸਕ ਆਤੰਕਵਾਦ ਦਾ ਸਾਹਮਣਾ ਕਰਨਾ ਸ਼ਾਮਲ ਹੋਵੇ, ਜਦੋਂ ਵੀ ਕਿਤੇ ਦਹਿਸ਼ਤਗਰਦੀ, ਕੱਟੜਪੰਥੀ, ਦਹਿਸ਼ਤਗਰਦਾਂ ਦੀ ਭਰਤੀ ਤੇ ਵਿਦੇਸ਼ੀ ਦਹਿਸ਼ਗਰਦ ਲੜਾਕਿਆਂ ਸਮੇਤ ਉਨ੍ਹਾਂ ਦੀ ਕੋਈ ਹਿੱਲਜੁੱਲ ਵਿਖਾਈ ਦੇਵੇ, ਦਹਿਸ਼ਤਗਰਦੀ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਦੇ ਸਰੋਤ ਬੰਦ ਕੀਤੇ ਜਾਣ ਅਤੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ, ਨਸ਼ਿਆਂ ਦੀ ਸਮੱਗਲਿੰਗ, ਅਪਰਾਧਕ ਗਤੀਵਿਧੀਆਂ ਰਾਹੀਂ ਜਥੇਬੰਦਕ ਅਪਰਾਧਾਂ ਅਤੇ ਦਹਿਸ਼ਤਗਰਦਾਂ ਦੇ ਟਿਕਾਣੇ ਖ਼ਤਮ ਕੀਤੇ ਜਾਣ ਅਤੇ ਸੋਸ਼ਲ ਮੀਡੀਆ ਸਮੇਤ ਇੰਟਰਨੈੱਟ ਦੀ ਦੁਰਵਰਤੋਂ ਦਾ ਮੁਕਾਬਲਾ ਕੀਤਾ ਜਾਵੇ, ਤਾਂ ਜੋ ਦਹਿਸ਼ਗਰਦ ਇਕਾਈਆਂ ਕਿਤੇ ਤਾਜ਼ਾ ਜਾਣਕਾਰੀ ਅਤੇ ਸੰਚਾਰ ਤਕਨਾਲੋਜੀਆਂ (ਆਈ.ਸੀ.ਟੀਜ਼) ਦੀ ਦੁਰਵਰਤੋਂ ਨਾ ਕਰ ਸਕਣ। ਦਹਿਸ਼ਤਗਰਦੀ ਦਾ ਸਫ਼ਲਤਾਪੂਰਬਕ ਮੁਕਾਬਲਾ ਕਰਨ ਲਈ ਇੱਕ ਸਮੂਹਕ ਪਹੁੰਚ ਅਪਨਾਉਣ ਦੀ ਲੋੜ ਹੈ। ਦਹਿਸ਼ਗਰਦੀ ਵਿਰੋਧੀ ਸਾਰੇ ਕਦਮ ਕੌਮਾਂਤਰੀ ਕਾਨੂੰਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਚੁੱਕੇ ਜਾਣ ਅਤੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਵੇ।
• ਅਸੀਂ ਜਾਣਦੇ ਹਾਂ ਕਿ ਰਾਸ਼ਟਰੀ ਸੁਰੱਖਿਆ ਬਾਰੇ ਬ੍ਰਿਕਸ ਦੇ ਉੱਚ ਪ੍ਰਤੀਨਿਧਾਂ ਦੀ ਮੀਟਿੰਗ ਪਿੱਛੇ ਜਿਹੇ ਹੋਈ ਸੀ ਅਤੇ ਉਸ ਸੰਦਰਭ ਵਿੱਚ, ਨਵੀਂ ਦਿੱਲੀ ਵਿਖੇ 14 ਸਤੰਬਰ, 2016 ਨੂੰ ‘ਦਹਿਸ਼ਤਗਰਦੀ ਦਾ ਟਾਕਰਾ’ ਮੁੱਦੇ ‘ਤੇ ਹੋਈ ਬ੍ਰਿਕਸ ਦੇ ਸਾਂਝੇ ਕਾਰਜ ਦਲ ਦੀ ਪਹਿਲੀ ਮੀਟਿੰਗ ਦਾ ਸੁਆਗਤ ਕਰਦੇ ਹਾਂ। ਸਾਨੂੰ ਯਕੀਨ ਹੈ ਕਿ ਇਸ ਨਾਲ ਦਹਿਸ਼ਤਗਰਦੀ ਦਾ ਟਾਕਰਾ ਕੀਤੇ ਜਾਣ ਦੇ ਮੁੱਦੇ ‘ਤੇ ਬ੍ਰਿਕਸ ਦੇਸ਼ਾਂ ਵਿਚਾਲੇ ਅਗਲੇਰੀ ਗੱਲਬਾਤ ਤੇ ਆਪਸੀ ਸਮਝ ਨੂੰ ਉਤਸ਼ਾਹ ਮਿਲੇਗਾ ਅਤੇ ਇਸ ਦੇ ਨਾਲ ਹੀ ਦਹਿਸ਼ਗਰਦੀ ਦੀ ਲਾਹਨਤ ਦਾ ਮਿਲ ਕੇ ਕੋਈ ਸਾਰਥਕ ਹੱਲ ਲੱਭੇ ਜਾ ਸਕਣਗੇ।
• ਅਸੀਂ ਇਹ ਮੰਨਦੇ ਹਾਂ ਕਿ ਅੰਤਰਰਾਸ਼ਟਰੀ ਦਹਿਸ਼ਗਰਦੀ, ਖ਼ਾਸ ਕਰ ਕੇ ਇਰਾਕ ਵਿੱਚ ‘ਇਸਲਾਮਿਕ ਸਟੇਟ’ ਅਤੇ ਲੀਵੈਂਟ (ਆਈ.ਐੱਸ.ਆਈ.ਐੱਲ., ਜਿਸ ਨੂੰ ‘ਡੈਸ਼’ (Daesh) ਵੀ ਕਹਿੰਦੇ ਹਨ) ਅਤੇ ਉਨ੍ਹਾਂ ਨਾਲ ਜੁੜੇ ਹੋਏ ਹੋਰ ਦਹਿਸ਼ਤਗਰਦ ਸਮੂਹਾਂ ਅਤੇ ਵਿਅਕਤੀਆਂ ਤੋਂ ਸਮੁੱਚੇ ਵਿਸ਼ਵ ਨੂੰ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਨੂੰ ਡਾਢਾ ਖ਼ਤਰਾ ਹੈ। ਦਹਿਸ਼ਤਗਰਦੀ ਵਿਰੁੱਧ ਤਾਲਮੇਲ ਨਾਲ ਬਹੁ-ਪੱਖੀ ਪਹੁੰਚਾਂ ਅਪਣਾਉਂਦੇ ਹੋਏ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਉੱਤੇ ਜ਼ੋਰ ਦਿੰਦਿਆਂ, ਅਸੀਂ ਸਾਰੇ ਦੇਸ਼ਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਸਾਰੇ ਵਾਜਬ ਮਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਸੰਯੁਕਤ ਰਾਸ਼ਟਰ ਦੇ ਦਹਿਸ਼ਤਗਰਦੀ ਵਿਰੋਧੀ ਤਾਣੇ-ਬਾਣੇ ਦੀ ਪ੍ਰਭਾਵਕਤਾ ਵਿੱਚ ਵਾਧਾ ਕਰਨ ਦੀ ਸਾਡੀ ਪ੍ਰਤੀਬੱਧਤਾ ਨੂੰ ਮੁੜ ਦ੍ਰਿੜ੍ਹ ਕਰਨ। ਅਸੀਂ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਵਿੱਚ ‘ਅੰਤਰਰਾਸ਼ਟਰੀ ਦਹਿਸ਼ਤਗਰਦੀ ਬਾਰੇ ਵਿਆਪਕ ਕਨਵੈਨਸ਼ਨ’ (ਸੀ.ਸੀ.ਆਈ.ਟੀ. – ਕੰਪਰੀਹੈਂਸਿਵ ਕਨਵੈਨਸ਼ਨ ਆੱਨ ਇੰਟਰਨੈਸ਼ਨਲ ਟੈਰਰਿਜ਼ਮ) ਨੂੰ ਬਿਨਾ ਕਿਸੇ ਹੋਰ ਢਿੱਲ-ਮੱਠ ਦੇ ਛੇਤੀ ਤੋਂ ਛੇਤੀ ਅਪਨਾਉਣ ਲਈ ਸਾਰੇ ਰਾਸ਼ਟਰਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਸਾਰੇ ਦੇਸ਼ਾਂ ਨੂੰ ਮੁੜ ਚੇਤੇ ਕਰਵਾਉਂਦੇ ਹਾਂ ਕਿ ਉਹ ਆਪੋ-ਆਪਣੀਆਂ ਧਰਤੀਆਂ ਅਤੇ ਅਧਿਕਾਰ-ਖੇਤਰਾਂ ਵਿੱਚ ਦਹਿਸ਼ਤਗਰਦ ਕਾਰਵਾਈਆਂ ਨੂੰ ਰੋਕਣ ਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ।
• ਅਸੀਂ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਤੇ ਦਹਿਸ਼ਗਰਦਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਤੇ ਉਨ੍ਹਾਂ ਦੇ ਪਾਸਾਰ ਦਾ ਟਾਕਰਾ ਕਰਨ ਲਈ ਐੱਫ਼.ਏ.ਟੀ.ਐੱਫ਼. ਦੇ ਅੰਤਰਰਾਸ਼ਟਰੀ ਮਾਪਦੰਡਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਮੁੜ ਦ੍ਰਿੜਾਉਂਦੇ ਹਾਂ ਅਤੇ ਦਹਿਸ਼ਤਗਰਦਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਨੂੰ ਰੋਕਣ ਲਈ ਐੱਫ਼.ਏ.ਟੀ.ਐੱਫ਼. ਸੰਗਠਤ ਰਣਨੀਤੀ, ਇਸ ‘ਤੇ ਅਮਲ ਕਰਨ ਦੀ ਪ੍ਰਭਾਵਸ਼ਾਲੀ ਯੋਜਨਾ ਸਮੇਤ, ਨੂੰ ਤੇਜ਼ੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਵਿਆਪਕ ਰੂਪ ਵਿੱਚ ਲਾਗੂ ਕਰਨ ਦਾ ਸੱਦਾ ਦਿੰਦਾ ਹਾਂ। ਅਸੀਂ ਐੱਫ਼.ਏ.ਟੀ.ਐੱਫ਼. ਅਤੇ ਐੱਫ਼.ਏ.ਟੀ.ਐੱਫ਼.-ਸ਼ੈਲੀ ਵਾਲੀਆਂ ਖੇਤਰੀ ਇਕਾਈਆਂ (ਐੱਫ਼.ਐੱਸ.ਆਰ.ਬੀਜ਼) ਵਿੱਚ ਆਪਣੇ ਸਹਿਯੋਗ ਨੂੰ ਹੋਰ ਵੀ ਤੀਖਣ ਕਰਨਾ ਚਾਹੁੰਦੇ ਹਾਂ।
• ਅਸੀਂ ਵਿਸ਼ਵ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ 19-21 ਅਪ੍ਰੈਲ, 2016 ਨੂੰ ਨਿਊਯਾਰਕ ਵਿਖੇ ਆਮ ਇਜਲਾਸ ਦੇ ਵਿਸ਼ੇਸ਼ ਸੈਸ਼ਨ ਰਾਹੀਂ ਸਾਹਮਣੇ ਆਏ ਦਸਤਾਵੇਜ਼ ਦਾ ਸੁਆਗਤ ਕਰਦੇ ਹਾਂ। ਅਸੀਂ ਨਸ਼ਿਆਂ, ਖ਼ਾਸ ਕਰ ਕੇ ਅਫ਼ੀਮ ਤੇ ਹੋਰ ਸਬੰਧਤ ਗ਼ੈਰ-ਕਾਨੂੰਨੀ ਉਤਪਾਦਨ ਤੇ ਉਨ੍ਹਾਂ ਦੀ ਸਮੱਗਲਿੰਗ ਕਾਰਨ ਵਿਸ਼ਵ ਨੂੰ ਦਰਪੇਸ਼ ਖ਼ਤਰੇ ਦਾ ਟਾਕਰਾ ਕਰਨ ਲਈ ਅੰਤਰਰਾਸ਼ਟਰੀ ਤੇ ਖੇਤਰੀ ਸਹਿਯੋਗ ਅਤੇ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਨਸ਼ਿਆਂ ਦੇ ਸਮੱਗਲਰਾਂ ਅਤੇ ਦਹਿਸ਼ਤਗਰਦਾਂ, ਧਨ ਦਾ ਗ਼ੈਰ-ਕਾਨੂੰਨੀ ਲੈਣ-ਦੇਣ ਕਰਨ ਵਾਲਿਆਂ ਤੇ ਜੱਥੇਬੰਦਕ ਅਪਰਾਧਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਵਧਦੇ ਜਾ ਰਹੇ ਆਪਸੀ ਸੰਪਰਕਾਂ ਨੂੰ ਲੈ ਕੇ ਡਾਢੇ ਚਿੰਤਤ ਹਾਂ। ਅਸੀਂ ਬ੍ਰਿਕਸ ਦੀਆਂ ਨਸ਼ਾ-ਨਿਯੰਤ੍ਰਣ ਏਜੰਸੀਆਂ ਵਿਚਾਲੇ ਆਪਸੀ ਤਾਲਮੇਲ ਦੀ ਸ਼ਲਾਘਾ ਕਰਦੇ ਹਾਂ ਅਤੇ 8 ਜੁਲਾਈ, 2016 ਨੂੰ ਨਵੀਂ ਦਿੱਲੀ ‘ਚ ਹੋਈ ਨਸ਼ਾ-ਵਿਰੋਧੀ ਕਾਰਜ ਦਲ ਦੀ ਦੂਜੀ ਮੀਟਿੰਗ ਦੌਰਾਨ ਹੋਏ ਵਿਚਾਰ-ਵਟਾਂਦਰਿਆਂ ਦਾ ਸੁਆਗਤ ਕਰਦੇ ਹਾਂ।
• ਅਸੀਂ ਇਹ ਤਸਦੀਕ ਕਰਦੇ ਹਾਂ ਕਿ ਆਈ.ਸੀ.ਟੀ. ਦਾ ਪਾਸਾਰ; ਟਿਕਾਊ ਵਿਕਾਸ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਹੁਤ ਜ਼ਰੂਰੀ ਹੈ। ਅਸੀਂ ਆਈ.ਸੀ.ਟੀਜ਼ ਦੀ ਵਰਤੋਂ ਵਿੱਚ ਸੁਰੱਖਿਆ ਵਧਾਉਣ, ਅਪਰਾਧੀ ਅਤੇ ਦਹਿਸ਼ਤਗਰਦ ਮੰਤਵਾਂ ਲਈ ਆਈ.ਸੀ.ਟੀਜ਼ ਦੀ ਵਰਤੋਂ ਨੂੰ ਰੋਕਣ ਅਤੇ ਆਈ.ਸੀ.ਟੀਜ਼ ਅਤੇ ਸਮਰੱਥਾ-ਨਿਰਮਾਣ ਸੰਸਥਾਨਾਂ ਦੇ ਖੇਤਰ ਵਿੱਚ ਸਾਡੇ ਤਕਨੀਕੀ, ਕਾਨੂੰਨੀ ਇਨਫ਼ੋਰਸਮੈਂਟ, ਆਰ. ਐਂਡ ਡੀ ਵਿਚਾਲੇ ਸਹਿਯੋਗ ਵਿੱਚ ਸੁਧਾਰ ਲਿਆਉਣ ਅਤੇ ਨਵੀਨਤਾ ਦੇ ਖੇਤਰ ਵਿੱਚ ਸਾਂਝੇ ਜਤਨ ਹੋਰ ਮਜ਼ਬੂਤ ਕਰਨ ਲਈ ਸਹਿਮਤ ਹਾਂ।
• ਅਸੀਂ ਆਪਣੀ ਉਸ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ ਕਿ ਅਸੀਂ ਡਿਜੀਟਲ ਅਤੇ ਤਕਨਾਲੋਜੀਕਲ ਵਖਰੇਵੇਂ ਖ਼ਤਮ ਕਰ ਦੇਵਾਂਗੇ, ਖ਼ਾਸ ਕਰ ਕੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚਾਲੇ। ਅਸੀਂ ਇਹ ਮੰਨਦੇ ਹਾਂ ਕਿ ਸਾਡੀ ਪਹੁੰਚ ਜ਼ਰੂਰ ਹੀ ਬਹੁ-ਪਸਾਰੀ ਅਤੇ ਸਭ ਨੂੰ ਨਾਲ ਲੈ ਕੇ ਚਲਣ ਦੀ ਹੋਣੀ ਚਾਹੀਦੀ ਹੈ ਅਤੇ ਉਸ ਵਿੱਚ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਪਹੁੰਚ ਕੀ ਹੈ ਅਤੇ ਉਸ ਪਹੁੰਚ ਦੇ ਮਿਆਰ ਉੱਤੇ ਜ਼ੋਰ ਦਿੱਤਾ ਜਾਣਾ ਹੈ।
• ਅਸੀਂ ਇਹ ਦੁਹਰਾਉਂਦੇ ਹਾਂ ਕਿ ਆਈ.ਸੀ.ਟੀਜ਼ ਦੀ ਸ਼ਾਂਤੀਪੂਰਨ, ਸੁਰੱਖਿਅਤ, ਖੁੱਲ੍ਹੀ ਅਤੇ ਸਹਿਯੋਗਪੂਰਨ ਵਰਤੋਂ ਨੂੰ ਯਕੀਨੀ ਬਣਾਉਣ ਲਈ ਕੌਮਾਂਤਰੀ ਅਤੇ ਖੇਤਰੀ ਸਹਿਯੋਗ ਰਾਹੀਂ ਆਈ.ਸੀ.ਟੀਜ਼ ਦੀ ਵਰਤੋਂ ਅਤੇ ਵਿਕਾਸ ਕੀਤਾ ਜਾਵੇਗਾ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਢੰਗ ਨਾਲ ਨਿਬੇੜੇ ਸਰਬਵਿਆਪਕ ਤੇ ਪ੍ਰਵਾਨਤ ਨੇਮਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੇ ਅਧਾਰ ਉੱਤੇ; ਖ਼ਾਸ ਕਰ ਕੇ ਸੰਯੁਕਤ ਰਾਸ਼ਟਰ ਦੇ ਚਾਰਟਰ; ਸਿਆਸੀ ਅਜ਼ਾਦੀ, ਦੇਸ਼ਾਂ ਦੀ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਸੰਪੰਨ ਸਮਾਨਤਾ ਵਿੱਚ ਕੀਤੇ ਜਾਣਗੇ ਅਤੇ ਇਸ ਪ੍ਰਕਿਰਿਆ ਦੌਰਾਨ ਹੋਰਨਾਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਕੋਈ ਦਖ਼ਲ ਨਹੀਂ ਦਿੱਤਾ ਜਾਵੇਗਾ ਅਤੇ ਭੇਤਦਾਰੀ ਦੇ ਅਧਿਕਾਰ ਅਤੇ ਵਧੇਰੇ ਮਹੱਤਵ ਵਾਲੀਆਂ ਗੱਲਾਂ ਸਮੇਤ ਮਨੁੱਖੀ ਅਧਿਕਾਰਾਂ ਦੇ ਬੁਨਿਆਦੀ ਅਜ਼ਾਦੀਆਂ ਦਾ ਸਤਿਕਾਰ ਕੀਤਾ ਜਾਵੇਗਾ।
• ਦਹਿਸ਼ਤਗਰਦ ਉਦੇਸ਼ਾਂ ਲਈ ਆਈ.ਸੀ.ਟੀਜ਼ ਦੀ ਵਧਦੀ ਜਾ ਰਹੀ ਦੁਰਵਰਤੋਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਇੱਕ ਖ਼ਤਰਾ ਬਣੀ ਹੋਈ ਹੈ। ਅਸੀਂ ਦਹਿਸ਼ਤਗਰਦਾਂ ਅਤੇ ਅਪਰਾਧਕ ਅਨਸਰਾਂ ਵੱਲੋਂ ਆਈ.ਸੀ.ਟੀਜ਼ ਦੀ ਦੁਰਵਰਤੋ ਨੂੰ ਰੋਕਣ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੰਦੇ ਹਾਂ ਅਤੇ ਇਸ ਸਬੰਧੀ ਈ-ਦੇਕਵਿਨੀ, ਫ਼ੋਰਟਾਲੀਜ਼ਾ ਅਤੇ ਉਫ਼ਾ (eThekwini, Fortaleza and Ufa) ਐਲਾਨਨਾਮਿਆਂ ਵਿੱਚ ਦਰਜ ਆਮ ਪਹੁੰਚ ਦੀ ਤਸਦੀਕ ਕਰਦੇ ਹਾਂ। ਅਸੀਂ ਦੇਸ਼ਾਂ ਦੇ ਜ਼ਿੰਮੇਵਾਰ ਵਿਵਹਾਰ ਦੇ ਨਿਯਮਾਂ, ਸ਼ਰਤਾਂ ਅਤੇ ਸਿਧਾਂਤਾਂ ਨੂੰ ਅਪਨਾਉਣ ਲਈ, ਸਮੇਤ UNGGE ਦੀ ਪ੍ਰਕਿਰਿਆ ਦੁਆਰਾ ਇਕੱਠੇ ਕੰਮ ਕਰਨਾ ਜਾਰੀ ਰੱਖਾਂਗੇ। ਅਸੀਂ ਇਹ ਕਬੂਲ ਕਰਦੇ ਹਾਂ ਕਿ ਆਈ.ਸੀ.ਟੀਜ਼ ਦੀ ਸਥਿਰਤਾ ਅਤੇ ਸੁਰੱਖਿਅਤ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਦੇਸ਼ਾਂ ਦੀ ਇੱਕ ਮੋਹਰੀ ਭੂਮਿਕਾ ਹੁੰਦੀ ਹੈ।
• ਅਸੀਂ ਇੱਕ ਖੁੱਲ੍ਹੇ, ਅਖੰਡਤ ਅਤੇ ਸੁਰੱਖਿਅਤ ਇੰਟਰਨੈੱਟ ਦੀ ਵੀ ਵਕਾਲਤ ਕਰਦੇ ਹਾਂ ਅਤੇ ਇਹ ਪੁਸ਼ਟੀ ਕਰਦੇ ਹਾਂ ਕਿ ਇੰਟਰਨੈੱਟ ਇੱਕ ਅੰਤਰਰਾਸ਼ਟਰੀ ਸਰੋਧ ਹੈ ਅਤੇ ਦੇਸ਼ਾਂ ਨੂੰ ਇਸ ਦੇ ਵਿਕਾਸ ਤੇ ਇਸ ਦੀ ਕਾਰਜ-ਪ੍ਰਣਾਲੀ ਵਿੱਚ ਸਮਾਨ ਪੱਧਰ ‘ਤੇ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪੋ-ਆਪਣੀਆਂ ਸਬੰਧਤ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਵਿੱਚ ਸਬੰਧਤ ਵਾਜਬ ਧਿਰਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਦਾ ਖ਼ਿਆਲ ਵੀ ਰੱਖਣਾ ਹੋਵੇਗਾ।
• ਅਸੀਂ ਇਹ ਮੰਨਦੇ ਹਾਂ ਕਿ ਇੱਕ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਊਰਜਾ ਦੀ ਬੱਚਤ ਕਰਨ ਅਤੇ ਊਰਜਾ-ਕਾਰਜਕੁਸ਼ਲਤਾ ਦਾ ਮਹੱਤਵ ਹੁੰਦਾ ਹੈ ਅਤੇ ਇਸ ਸਬੰਧੀ ਸਹਿਮਤੀ-ਪੱਤਰ ਦਾ ਸੁਆਗਤ ਕਰਦੇ ਹਾਂ, ਜਿਸ ਉੱਤੇ ਹਸਤਾਖਰ ਕੀਤੇ ਗਏ ਸਨ।
• ਅਸੀਂ ਬਿਜਲੀ ਉਤਪਾਦਨ ਵਧਾਉਣ ਤੇ ਇਸ ਦੀ ਕਾਰਜਕੁਸ਼ਲ ਵੰਡ ਦੇ ਨਾਲ-ਨਾਲ ਘੱਟ ਕਾਰਬਨ ਦੀ ਨਿਕਾਸੀ ਵਾਲੇ ਈਂਧਨਾਂ ਅਤੇ ਹੋਰ ਸਵੱਛ ਊਰਜਾ ਦੇ ਹੋਰ ਸਰੋਤਾਂ ਦੀ ਵਰਤੋਂ ਵਧਾਉਣ ਦੀ ਚੁਣੌਤੀ ਨੂੰ ਸਮਝਦੇ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਇਸ ਸਬੰਧੀ ਅਖੁੱਟ ਊਰਜਾ ਵਿੱਚ ਲੋੜੀਂਦੇ ਨਿਵੇਸ਼ ਵੱਡੇ ਪੱਧਰ ‘ਤੇ ਵਧਾਉਣੇ ਹੋਣਗੇ। ਇਸ ਲਈ ਸਾਡਾ ਇਹ ਮੰਨਣਾ ਹੈ ਕਿ ਇਸ ਖੇਤਰ ਵਿੱਚ ਸਵੱਛ ਊਰਜਾ ਤਕਨਾਲੋਜੀ ਅਤੇ ਵਿੱਤ ਤੱਕ ਪਹੁੰਚ ਉੱਤੇ ਧਿਆਨ ਕੇਂਦ੍ਰਿਤ ਕੀਤੇ ਜਾਣ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਸਹਿਯੋਗ ਹੋਣਾ ਚਾਹੀਦਾ ਹੈ। ਅਸੀਂ ਟਿਕਾਊ ਵਿਕਾਸ ਦੇ ਟੀਚਿਆਂ ਦੀ ਪੂਰਤੀ ਲਈ ਸਵੱਛ ਊਰਜਾ ਦੇ ਮਹੱਤਵ ਨੂੰ ਵੀ ਸਮਝਦੇ ਹਾਂ। ਅਸੀਂ ਇਹ ਮੰਨਦੇ ਹਾਂ ਕਿ ਇਸ ਧਰਤੀ ਦੀ ਸਾਂਝੀ ਖ਼ੁਸ਼ਹਾਲੀ ਅਤੇ ਭਵਿੱਖ ਲਈ ਊਰਜਾ ਸੁਰੱਖਿਆ ਬਹੁਤ ਅਹਿਮ ਹੈ। ਅਸੀਂ ਇਹ ਮੰਨਦੇ ਹਾਂ ਕਿ ਸਵੱਛ ਤੇ ਅਖੁੱਟ ਊਰਜਾ ਸਭ ਦੀ ਪਹੁੰਚ ਵਿੱਚ ਭਾਵ ਸਸਤੀ ਹੋਣੀ ਚਾਹੀਦੀ ਹੈ।
• ਅਸੀਂ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੁਦਰਤੀ ਗੈਸ ਦੇ ਘੱਟ-ਖ਼ਰਚੀਲੀ, ਕਾਰਜਕੁਸ਼ਲ ਅਤੇ ਸਵੱਛ ਈਂਧਨ ਵਜੋਂ ਵਿਆਪਕ ਵਰਤੋਂ ਦਾ ਸਮਰਥਨ ਕਰਦੇ ਹਾਂ, ਤਾਂ ਜੋ ਜਲਵਾਯੂ ਤਬਦੀਲੀ ਬਾਰੇ ਪੈਰਿਸ ਸਮਝੌਤੇ ਅਨੁਸਾਰ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਘਟ ਸਕੇ।
• ਅਸੀਂ ਇਹ ਮੰਨਦੇ ਹਾਂ ਕਿ ਬ੍ਰਿਕਸ ਦੇਸ਼ਾਂ ਨੂੰ ਐਚ.ਆਈ.ਵੀ. ਅਤੇ ਤਪੇਦਿਕ (ਟੀ.ਬੀ.) ਸਮੇਤ ਲਾਗ ਵਾਲੀਆਂ ਹੋਰ ਬੀਮਾਰੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਅਸੀਂ ਸਾਲ 2020 ਤੱਕ 90-90-90 ਐਚ.ਆਈ.ਵੀ. ਇਲਾਜ ਦਾ ਟੀਚਾ ਹਾਸਲ ਕਰਨ ਲਈ ਬ੍ਰਿਕਸ ਦੇਸ਼ਾਂ ਦੇ ਸਿਹਤ ਮੰਤਰੀਆਂ ਵੱਲੋਂ ਕੀਤੇ ਜਾਣ ਵਾਲੇ ਜਤਨਾਂ ਦੀ ਲੋੜ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਵਿੱਚ ਐੱਚ.ਆਈ.ਵੀ. ਅਤੇ ਤਪੇਦਿਕ ਰੋਗਾਂ ਦੇ ਮਾਮਲੇ ਵਿੱਚ ਸਹਿਯੋਗ ਤੇ ਕਾਰਵਾਈ ਨੂੰ ਹੋਰ ਵਧਾੳਣਾ ਅਤੇ ਯਕੀਨੀ ਤੌਰ ‘ਤੇ ਮਿਆਰੀ ਦਵਾਈਆਂ ਅਤੇ ਡਾਇਓਗਨੌਸਟਿਕਸ ਨੂੰ ਜ਼ਰੂਰੀ ਸਮਝਦੇ ਹਾਂ।
• ਅਸੀਂ ਜੂਨ 2016 ਵਿੱਚ ‘ਏਡਜ਼ ਦੇ ਖ਼ਾਤਮੇ’ ਦੇ ਵਿਸ਼ੇ ‘ਤੇ ਹੋਈ ਸੰਯੁਕਤ ਰਾਸ਼ਟਰ ਦੀ ਇੱਕ ਉੱਚ-ਪੱਧਰੀ ਮੀਟਿੰਗ ਦਾ ਨੋਟਿਸ ਵੀ ਲੈਂਦੇ ਹਾਂ ਅਤੇ ਸਾਨੂੰ 2017 ਵਿੱਚ ਮਾਸਕੋ ਵਿਖੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਅਗਵਾਈ ਹੇਠ ਟੀ.ਬੀ. ਰੋਗ ਬਾਰੇ ਹੋਣ ਵਾਲੀ ਵਿਸ਼ਵ ਪੱਧਰੀ ਕਾਨਫ਼ਰੰਸ ਦਾ ਵੀ ਪੂਰਾ ਖ਼ਿਆਲ ਹੈ।
• ਅੰਤਰਰਾਸ਼ਟਰੀ ਸਿਹਤ ਚੁਣੌਤੀਆਂ ਨੂੰ ਵੇਖਦਿਆਂ ਅਸੀਂ ਮਹਾਂਮਾਰੀਆਂ ਦਾ ਮੁਕੰਮਲ ਖ਼ਾਤਮਾ ਕਰਨ ਲਈ ਦਵਾਈਆਂ ਅਤੇ ਡਾਇਓਗਨੌਸਟਿਕ ਔਜ਼ਾਰਾਂ ਸਬੰਧੀ ਖੋਜ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬ੍ਰਿਕਸ ਦੇਸ਼ਾਂ ਵਿਚਾਲੇ ਸਹਿਯੋਗ ਦੇ ਨਾਲ-ਨਾਲ ਜ਼ਰੂਰੀ ਦਵਾਈਆਂ ਦੇ ਸੁਰੱਖਿਅਤ, ਪ੍ਰਭਾਵਸ਼ਾਲੀ, ਮਿਆਰੀ ਅਤੇ ਸਸਤੀਆਂ ਹੋਣ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹਾਂ।
• ਸੰਯੁਕਤ ਰਾਸ਼ਟਰ ਦੇ 71ਵੇਂ ਆਮ ਇਜਲਾਸ ਦੌਰਾਨ ‘ਐਂਟੀ-ਮਾਈਕ੍ਰੋਬੀਅਲ ਰਜ਼ਿਸਟੈਂਸ’ (ਏ.ਐੱਮ.ਆਰ.) ਦੇ ਮੁੱਦੇ ‘ਤੇ ਹੋਈ ਉੱਚ-ਪੱਧਰੀ ਮੀਟਿੰਗ ਦਾ ਅਸੀਂ ਸੁਆਗਤ ਕਰਦੇ ਹਾਂ, ਜਿਸ ਵਿੱਚ ਏ.ਐੱਮ.ਆਰ. ਕਾਰਨ ਆਮ ਲੋਕਾਂ ਦੀ ਸਿਹਤ, ਵਿਸ਼ਵ ਦੇ ਆਰਥਿਕ ਵਿਕਾਸ ਤੇ ਸਥਿਰਤਾ ਨੂੰ ਪੈਦਾ ਹੋਣ ਵਾਲੇ ਗੰਭੀਰ ਖ਼ਤਰੇ ਬਾਰੇ ਵਿਚਾਰ ਕੀਤਾ ਗਿਆ ਸੀ। ਅਸੀਂ ਆਪਣੀਆਂ ਸਿਹਤ ਅਤੇ/ਜਾਂ ਰੈਗੂਲੇਟਰੀ ਅਥਾਰਟੀਜ਼ ਵਿਚਾਲੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਸ਼ਨਾਖ਼ਤ ਕਰਨੀ ਚਾਹੁੰਦੇ ਹਾਂ, ਤਾਂ ਜੋ ਬਿਹਤਰੀਨ ਪਿਰਤਾਂ ਸਾਂਝੀਆਂ ਕੀਤੀਆਂ ਜਾ ਸਕਣ ਅਤੇ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਅਤੇ ਨਾਲ ਹੀ ਕੇਂਦਰਮੁਖਤਾ ਲਈ ਸੰਭਾਵੀ ਖੇਤਰਾਂ ਦੀ ਸ਼ਨਾਖ਼ਤ ਵੀ ਹੋ ਸਕੇ।
• ਅਸੀਂ ਆਪਣੀ ਉਸ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜਿਸ ਰਾਹੀਂ 2015-2020 ਲਈ ਅਬਾਦੀ ਨਾਲ ਸਬੰਧਤ ਮਾਮਲਿਆਂ ਬਾਰੇ ਬ੍ਰਿਕਸ ਸਹਿਯੋਗ ਦੇ ਏਜੰਡੇ ਅਨੁਸਾਰ ਅਬਾਦੀ ਨਾਲ ਸਬੰਧਤ ਮਾਮਲਿਆਂ ਬਾਰੇ ਇੱਕ ਲੰਮਾ ਸਮਾਂ ਚਲਣ ਵਾਲੇ ਅਤੇ ਸੰਤੁਲਿਤ ਜਨ-ਸੰਖਿਆ ਅਧਿਐਨ ਵਿਕਾਸ ਤੇ ਇਸ ਮੁੱਦੇ ‘ਤੇ ਨਿਰੰਤਰ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਣਾ ਹੈ।
• ਅਸੀਂ ਜਨੇਵਾ ‘ਚ 9 ਜੂਨ, 2016 ਅਤੇ ਨਵੀਂ ਦਿੱਲੀ ਵਿਖੇ 27-28 ਸਤੰਬਰ, 2016 ਨੂੰ ਬ੍ਰਿਕਸ ਦੇਸ਼ਾਂ ਦੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ ਦੀਆਂ ਮੀਟਿੰਗਾਂ ਦੌਰਾਨ ਲਏ ਫ਼ੈਸਲਿਆਂ ਦਾ ਸੁਆਗਤ ਕਰਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਵਿਚਾਲੇ ਦੁਵੱਲੇ ਸਮਾਜਕ ਸੁਰੱਖਿਆ ਸਮਝੌਤਿਆਂ ਅਤੇ ਕਿਰਤ-ਖੋਜ ਤੇ ਸਿਖਲਾਈ ਸੰਸਥਾਨਾਂ ਦਾ ਇੱਕ ਨੈੱਟਵਰਕ ਸਥਾਪਤ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਪ੍ਰਤੀ ਪ੍ਰਤੀਬੱਧਤਾ ਦੀ ਸੰਭਾਵਨਾ ਨੂੰ ਸਮਝਦੇ ਹਾਂ; ਤਾਂ ਜੋ ਸਮਰੱਥਾ ਨਿਰਮਾਣ, ਸੂਚਨਾ ਦਾ ਆਦਾਨ-ਪ੍ਰਦਾਨ ਅਤੇ ਬ੍ਰਿਕਸ ਦੇਸ਼ਾਂ ਵਿਚਾਲੇ ਬਿਹਤਰੀਨ ਪਿਰਤਾਂ ਸਾਂਝੀਆਂ ਕੀਤੀਆਂ ਜਾ ਸਕਣ। ਅਸੀਂ ਵਧੀਆ ਕੰਮ ਦੇ ਏਜੰਡੇ ਸਮੇਤ ਮਿਆਰੀ ਰੋਜ਼ਗਾਰ, ਟਿਕਾਊ ਸਮਾਜਕ ਸੁਰੱਖਿਆ ਅਤੇ ਕੰਮਕਾਜ ਵਾਲੇ ਸਥਾਨ ਉੱਤੇ ਅਧਿਕਾਰਾਂ ‘ਚ ਵਾਧਾ ਅਤੇ ਲੋਕਾਂ ਦੀ ਸ਼ਮੂਲੀਅਤ ਨਾਲ ਟਿਕਾਊ ਵਿਕਾਸ ਨੂੰ ਵੀ ਸਮਝਦੇ ਹਾਂ।
• ਅਸੀਂ ਨਵੀਂ ਦਿੱਲੀ ‘ਚ 30 ਸਤੰਬਰ ਨੂੰ ਹੋਈ ਬ੍ਰਿਕਸ ਦੇਸ਼ਾਂ ਦੇ ਸਿੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਲਏ ਫ਼ੈਸਲਿਆਂ ਅਤੇ ਸਿੱਖਿਆ ਬਾਰੇ ‘ਨਵੀਂ ਦਿੱਲੀ ਐਲਾਨਨਾਮੇ’ ਦਾ ਸੁਆਗਤ ਕਰਦੇ ਹਾਂ। ਅਸੀਂ ਆਰਥਿਕ ਵਿਕਾਸ ਲਈ ਸਿੱਖਿਆ ਅਤੇ ਹੁਨਰਾਂ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ ਉੱਚ-ਮਿਆਰੀ ਸਿੱਖਿਆ ਤੱਕ ਸਾਰਿਆਂ ਦੀ ਪਹੁੰਚ ਦੀ ਲੋੜ ਦੀ ਪੁਸ਼ਟੀ ਕਰਦੇ ਹਾਂ। ਅਸੀਂ ਬ੍ਰਿਕਸ ਨੈੱਟਵਰਕ ਯੂਨੀਵਰਸਿਟੀ (BRICSNU) ਦੇ ਨਾਲ-ਨਾਲ ਬ੍ਰਿਕਸ ਯੂਨੀਵਰਸਿਟੀ ਲੀਗ (BRICSUL) ਦੀ ਪ੍ਰਗਤੀ ਤੋਂ ਸੰਤੁਸ਼ਟ ਹਾਂ, ਜਿਸ ਰਾਹੀਂ 2017 ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ। ਇਹ ਦੋ ਪਹਿਲਕਦਮੀਆਂ ਸਾਰੇ ਬ੍ਰਿਕਸ ਦੇਸ਼ਾਂ ਵਿੱਚ ਉੱਚ-ਸਿੱਖਿਆ ਦੇ ਮਾਮਲੇ ਵਿੱਚ ਆਪਸੀ ਤਾਲਮੇਲ ਤੇ ਭਾਈਵਾਲੀਆਂ ਨੂੰ ਸੁਵਿਧਾਜਨਕ ਬਣਾਉਣਗੀਆਂ।
• ਅਸੀਂ 3-6 ਸਤੰਬਰ, 2016 ਨੂੰ ਕੋਲਕਾਤਾ ਵਿਖੇ ਹੋਈ ‘ਯੰਗ ਡਿਪਲੋਮੈਟਸ’ ਫ਼ੋਰਮ’ ਦੇ ਗਠਨ ਦੀ ਸ਼ਲਾਘਾ ਕਰਦੇ ਹਾਂ। ਅਸੀਂ ਗਿਆਨ ਅਤੇ ਤਜਰਬਿਆਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਬ੍ਰਿਕਸ ਡਿਪਲੋਮੈਟਿਕ ਅਕੈਡਮੀਆਂ ਵਿਚਾਲੇ ਇੱਕ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਦਾ ਵੀ ਸੁਆਗਤ ਕਰਦੇ ਹਾਂ।
• ਅਸੀਂ 8 ਅਕਤੂਬਰ, 2016 ਨੂੰ ਬ੍ਰਿਕਸ ਦੇਸ਼ਾਂ ਦੀ ਐੱਸ.ਟੀ.ਆਈ. ਮੰਤਰੀ ਪੱਧਰ ਦੀ ਚੌਥੀ ਮੀਟਿੰਗ ਦੇ ਨਤੀਜਿਆਂ ਦਾ ਸੁਆਗਤ ਕਰਦੇ ਹਾਂ, ਜਿਨ੍ਹਾਂ ਵਿੱਚ ‘ਜੈਪੁਰ ਐਲਾਨਾਮੇ’ ਨੂੰ ਅਪਣਾਇਆ ਗਿਆ ਸੀ ਅਤੇ ਉਸ ਅਪਡੇਟਡ ਕਾਰਜ-ਯੋਜਨਾ (2015-2018) ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਦਾ ਉਦੇਸ਼ ਸਮਾਜਕ ਚੁਣੌਤੀਆਂ ਦਾ ਕੋਈ ਹੱਲ ਲੱਭਣ ਲਈ ਨੌਜਵਾਨਾਂ ਦੀ ਵਿਗਿਆਨਕ ਪ੍ਰਤਿਭਾ ਸਾਹਮਣੇ ਲਿਆਉਣ ਲਈ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ, ਬ੍ਰਿਕਸ ਦੇਸ਼ਾਂ ਦੇ ਨੌਜਵਾਨ ਵਿਗਿਆਨੀਆਂ ਲਈ ਇੱਕ ਨੈੱਟਵਰਕਿੰਗ ਮੰਚ ਦੀ ਸਥਾਪਨਾ ਕਰਨਾ, ਨਵੇਂ ਗਿਆਨ ਤੇ ਨਵੀਨਤਮ ਉਤਪਾਦਾਂ, ਸੇਵਾਵਾਂ ਤੇ ਪ੍ਰਕਿਰਿਆਵਾਂ ਦਾ ਸਹਿ-ਉਤਪਾਦ ਕਰਨਾ ਅਤੇ ਤਜਰਬੇ ਸਾਂਝੇ ਕਰ ਕੇ ਅਤੇ ਇੱਕ-ਦੂਜੇ ਦੇ ਸਹਿਯੋਗ ਦੇ ਉਪਯੋਗ ਨਾਲ ਸਾਂਝੀਆਂ ਵਿਸ਼ਵ-ਪੱਧਰੀ ਸਮਾਜਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ
• ਅਸੀਂ ਬ੍ਰਿਕਸ ਖੋਜ ਤੇ ਨਵੀਨਤਾ ਦੀ ਪਹਿਲਕਦਮੀ ਨੂੰ ਲਾਗੂ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਭਾਰਤ ਵਿੱਚ ਬ੍ਰਿਕਸ ਦੇਸ਼ਾਂ ਦੇ ਨੌਜਵਾਨ ਵਿਗਿਆਨੀਆਂ ਦੀ ਉਨ੍ਹਾਂ ਦੇ ਪਹਿਲੇ ਕਨਕਲੇਵ (ਮੀਟਿੰਗ) ਦੌਰਾਨ ਮੇਜ਼ਬਾਨੀ, ਨੌਜਵਾਨ ਵਿਗਿਆਨੀਆਂ ਲਈ ‘ਬ੍ਰਿਕਸ ਇਨੋਵੇਟਿਵ ਆਈਡੀਆ’ ਪੁਰਸਕਾਰ ਸਥਾਪਨ ਕਰਨ ਦਾ ਸੁਆਗਤ ਕਰਦੇ ਹਾਂ। ਅਸੀਂ 10 ਵਿਸ਼ਾਗਤ ਖੇਤਰਾਂ ਵਿੱਚ ‘ਬ੍ਰਿਕਸ ਐੱਸ.ਟੀ.ਆਈ. ਫ਼ਰੇਮਵਰਕ ਪ੍ਰੋਗਰਾਮ’ ਅਧੀਨ ਤਜਵੀਜ਼ਾਂ ਲਈ ਪਹਿਲੇ ਸੱਦੇ ਦੀ ਪ੍ਰਗਤੀ ਨੂੰ ਸਮਝਦੇ ਹਾਂ; ਜਿਸ ਅਧੀਨ ਪੰਜ ਬ੍ਰਿਕਸ ਦੇਸ਼ਾਂ ਦੇ ਐੱਸ.ਟੀ.ਆਈ. ਮੰਤਰਾਲਿਆਂ ਅਤੇ ਸਬੰਧਤ ਫ਼ੰਡਿੰਗ ਇਕਾਈਆਂ ਨੇ ਫ਼ੰਡ ਮੁਹੱਈਆ ਕਰਵਾਉਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ। ਅਸੀਂ ਬ੍ਰਿਕਸ ਦੇਸ਼ਾਂ ਦੀ ਵਿਸ਼ਵ-ਪੱਧਰੀ ਖੋਜ ਤੇ ਅਗਾਂਹਵਧੂ ਬੁਨਿਆਦੀ ਢਾਂਚੇ ਦੇ ਨੈੱਟਵਰਕ (BRICS-GRAIN) ਨੂੰ ਮਜ਼ਬੂਤ ਕਰਨ ਲਈ ਖੋਜ ਨਾਲ ਸਬੰਧਤ ਬੁਨਿਆਦੀ ਢਾਂਚੇ ਅਤੇ ਮੈਗਾ-ਸਾਇੰਸ ਬਾਰੇ ਬ੍ਰਿਕਸ ਦੇਸ਼ਾਂ ਦਾ ਕਾਰਜ-ਦਲ ਸਥਾਪਤ ਕੀਤੇ ਜਾਣ ਦਾ ਸੁਆਗਤ ਕਰਦੇ ਹਾਂ।
• ਅਸੀਂ 23 ਸਤੰਬਰ, 2016 ਨੂੰ ਹੋਈ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਦੌਰਾਨ ਲਏ ਫ਼ੈਸਲਿਆਂ ਤੇ ਸਾਂਝੇ ਐਲਾਨਨਾਮੇ ਦਾ ਸੁਆਗਤ ਕਰਦੇ ਹਾਂ। ਅਸੀਂ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਉਣ, ਕੁਪੋਸ਼ਣ ਦਾ ਹੱਲ ਲੱਭਣ, ਭੁੱਖ, ਅਸਮਾਨਤਾ ਤੇ ਗ਼ਰੀਬੀ ਦਾ ਖ਼ਾਤਮਾ ਖੇਤੀ ਉਤਪਾਦਨ, ਉਤਪਾਦਕਤਾ ਵਿੱਚ ਵਾਧੇ ਰਾਹੀਂ ਕੁਦਰਤੀ ਸਰੋਤਾਂ ਦੇ ਟਿਕਾਊ ਪ੍ਰਬੰਧ ਅਤੇ ਬ੍ਰਿਕਸ ਦੇਸ਼ਾਂ ਵਿਚਾਲੇ ਖੇਤੀਬਾੜੀ ਨਾਲ ਸਬੰਧਤ ਵਪਾਰ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹਾਂ। ਇਹ ਦੇਸ਼ ਕਿਉਂਕਿ ਵਿਸ਼ਵ ‘ਚ ਖੇਤੀ ਉਤਪਾਦਾਂ ਦੇ ਮੋਹਰੀ ਉਤਪਾਦਕ ਹਾਂ ਤੇ ਸਾਡੀ ਅਬਾਦੀ ਵਿਸ਼ਾਲ ਹੈ; ਇਸੇ ਲਈ ਅਸੀਂ ਖੇਤੀਬਾੜੀ ਵਿੱਚ ਬ੍ਰਿਕਸ ਦੇਸ਼ਾਂ ਦੇ ਸਹਿਯੋਗ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਵਿਗਿਆਨ-ਅਧਾਰਤ ਖੇਤੀਬਾੜੀ ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀ (ਆਈ.ਸੀ.ਟੀ.) ਦਾ ਲਾਭ ਲੈਣ ਦੇ ਮਹੱਤਵ ਨੂੰ ਸਮਝਦੇ ਹਾਂ।
• ਖੇਤੀਬਾੜੀ ਦੇ ਖੇਤਰ ਵਿੱਚ ਖੋਜ ਸਬੰਧੀ ਨੀਤੀ, ਵਿਗਿਆਨ ਤੇ ਤਕਨਾਲੋਜੀ, ਨਵੀਨਤਾ ਤੇ ਸਮਰੱਥਾ ਨਿਰਮਾਣ ਦੇ ਨਾਲ-ਨਾਲ ਬ੍ਰਿਕਸ ਦੇਸ਼ਾਂ ਦੇ ਛੋਟੇ ਕਿਸਾਨਾਂ ਲਈ ਤਕਨਾਲੋਜੀਆਂ ਵਿੱਚ ਬ੍ਰਿਕਸ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਹੋਰ ਵਧਾਉਣ ਲਈ ਅਸੀਂ ‘ਬ੍ਰਿਕਸ ਖੇਤੀ ਖੋਜ ਮੰਚ’ ਦੀ ਸਥਾਪਨਾ ਲਈ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕਰਦੇ ਹਾਂ।
• ਖੇਤੀਬਾੜੀ ਦੀ ਪਾਣੀ ਉੱਤੇ ਨਿਰਭਰਤਾ ਦੇ ਮੱਦੇਨਜ਼ਰ ਅਸੀਂ ਸੋਕੇ ਦੇ ਸਮਿਆਂ ਨੂੰ ਝੱਲਣ ਦੀ ਸਮਰੱਥਾ ਵਧਾਉਣ ਵਿੱਚ ਕਿਸਾਨਾਂ ਦੀ ਸਹਾਇਤਾ ਲਈ ਸਿੰਜਾਈ ਵਾਸਤੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਸੱਦਾ ਦਿੰਦੇ ਹਾਂ ਅਤੇ ਇਨ੍ਹਾਂ ਖੇਤਰਾਂ ਵਿੱਚ ਤਜਰਬਿਆਂ ਤੇ ਮੁਹਾਰਤ ਨੂੰ ਸਾਂਝੇ ਕੀਤੇ ਜਾਣ ਦਾ ਸੁਆਗਤ ਕਰਦੇ ਹਾਂ।
• ਅਸੀਂ ਈ-ਸ਼ਾਸਨ, ਵਿੱਤੀ ਸ਼ਮੂਲੀਅਤ ਤੇ ਲਾਭਾਂ ਦੀ ਟੀਚਾਗਤ ਡਿਲੀਵਰੀ, ਈ-ਕਮਰਸ, ਖੁੱਲ੍ਹੀ ਸਰਕਾਰ, ਡਿਜੀਟਲ ਵਿਸ਼ਾ ਤੇ ਸੇਵਾਵਾਂ ਅਤੇ ਡਿਜੀਟਲ ਵਖਰੇਵਿਆਂ ਨੂੰ ਪੂਰਨ ਦੇ ਖੇਤਰਾਂ ਵਿੱਚ ਸੂਚਨਾ ਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਦੇ ਸਬੰਧ ਵਿੱਚ ਬ੍ਰਿਕਸ ਦੇਸ਼ਾਂ ਵਿਚਾਲੇ ਮੁਹਾਰਤ ਤੇ ਤਜਰਬੇ ਸਾਂਝੇ ਕਰਨ ਦੀ ਕੀਮਤ ਦੀ ਪੁਸ਼ਟੀ ਕਰਦੇ ਹਾਂ। ਅਸੀਂ ਸਾਂਝੇ ਫ਼ਾਇਦਿਆਂ ਨੂੰ ਯਕੀਨੀ ਬਣਾਉਣ ਲਈ ਈ-ਕਮਰਸ ਵਪਾਰ ਵਿੱਚ ਪ੍ਰਭਾਵਸ਼ਾਲੀ ਸ਼ਮੂਲੀਅਤ ਲਈ ਸਮਰੱਥਾ ਨਿਰਮਾਣ ਦੇ ਉਦੇਸ਼ ਲਈ ਕੀਤੇ ਜਾਣ ਵਾਲੇ ਜਤਨਾਂ ਦਾ ਸਮਰਥਨ ਕਰਦੇ ਹਾਂ।
• ਅਸੀਂ ਬ੍ਰਿਕਸ ਦੇਸ਼ਾਂ ਦੇ ਦੂਰਸੰਚਾਰ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਦਾ ਸੁਆਗਤ ਕਰਦੇ ਹਾਂ, ਜੋ ਤਕਨਾਲੋਜੀ ਰੁਝਾਨਾਂ, ਮਿਆਰਾਂ ਦੇ ਵਿਕਾਸ, ਹੁਨਰ ਵਿਕਾਸ ਤੇ ਨੀਤੀਗਤ ਤਾਣੇ-ਬਾਣਿਆਂ ਸਮੇਤ ਸਾਡੇ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ।
• ਸਾਡਾ ਮੰਨਣਾ ਹੈ ਕਿ ਸਾਫ਼ਟਵੇਅਰ ਅਤੇ ਸੂਚਨਾ ਤਕਨਾਲੋਜੀ ਉਪਕਰਨਾਂ ਦੇ ਵਿਸ਼ਵ-ਬਜ਼ਾਰ ਦੀ ਵਿਭਿੰਨਤਾ ਲਈ ਸਾਂਝੇ ਕਦਮ ਯਕੀਨੀ ਬਣਾਉਣੇ ਜ਼ਰੂਰੀ ਹਨ। ਅਸੀਂ ਆਈ.ਸੀ.ਟੀ. ਸਹਿਯੋਗ ਬਾਰੇ ਬ੍ਰਿਕਸ ਦੇਸ਼ਾਂ ਦੇ ਕਾਰਜ ਦਲ ਦੇ ਤਾਣੇ-ਬਾਣੇ ਵਿੱਚ ਆਈ.ਸੀ.ਟੀ. ਸਹਿਯੋਗ ਨੂੰ ਵਿਕਸਤ ਤੇ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਹਾਂ।
• ਅਸੀਂ 19-20 ਅਪ੍ਰੈਲ 2016 ਨੂੰ ਸੇਂਟ ਪੀਟਰਜ਼ਬਰਗ ਅਤੇ 22 ਅਗਸਤ, 2016 ਨੂੰ ਉਦੈਪੁਰ ਵਿਖੇ ਆਫ਼ਤ ਪ੍ਰਬੰਧ ਲਈ ਜ਼ਿੰਮੇਵਾਰ ਬ੍ਰਿਕਸ ਦੇਸ਼ਾਂ ਦੇ ਮੰਤਰੀਆਂ ਦੀਆਂ ਮੀਟਿੰਗਾਂ ਦੌਰਾਨ ਲਏ ਫ਼ੈਸਲਿਆਂ ਦਾ ਸੁਆਗਤ ਕਰਦੇ ਹਾਂ। ਅਸੀਂ ਦੂਜੀ ਮੀਟਿੰਗ ਵਿੱਚ ਅਪਣਾਏ ਉਦੇਪੁਰ ਐਲਾਨਨਾਮੇ ਦਾ ਵੀ ਸੁਆਗਤ ਕਰਦੇ ਹਾਂ ਅਤੇ ਆਫ਼ਤ-ਖ਼ਤਰੇ ਦੇ ਪ੍ਰਬੰਧ ਬਾਰੇ ਬ੍ਰਿਕਸ ਦੇਸ਼ਾਂ ਦਾ ਸਾਂਝਾ ਕਾਰਜ ਬਲ ਕਾਇਮ ਕੀਤੇ ਜਾਣ ਦੀ ਸ਼ਲਾਘਾ ਕਰਦੇ ਹਾਂ।
• ਅਸੀਂ ਮੈਥਿਊ ਤੁਫ਼ਾਨ ਕਾਰਨ ਹੈਤੀ ਅਤੇ ਕੈਰੀਬੀਆਈ ਮੁਲਕਾਂ ਵਿੱਚ ਹੋਏ ਜਾਨੀ ਨੁਕਸਾਨ ਉੱਤੇ
ਉੱਥੋਂ ਦੀ ਜਨਤਾ ਪ੍ਰਤੀ ਆਪਣੀਆਂ ਡੂੰਘੀਆਂ ਸੰਵੇਦਨਾਵਾਂ ਪ੍ਰਗਟਾਉਂਦੇ ਹਾਂ। ਅਸੀਂ ਇਸ ਦੁਖਾਂਤ ਦੇ ਜਵਾਬ ਵਿੱਚ ਸੰਯੁਕਤ ਰਾਸ਼ਟਰ ਅਤੇ ਮਨੁੱਖੀ ਭਾਈਵਾਲਾਂ ਦੇ ਜਤਨਾਂ ਦਾ ਸਮਰਥਨ ਕਰਦੇ ਹਾਂ।
• ਅਸੀਂ 15-16 ਸਤੰਬਰ, 2016 ਨੂੰ ਗੋਆ ‘ਚ ਵਾਤਾਵਰਨ ਦੇ ਮੁੱਦੇ ‘ਤੇ ਹੋਈ ਬ੍ਰਿਕਸ ਦੇਸ਼ਾਂ ਦੇ ਮੰਤਰੀਆਂ ਦੀ ਮੀਟਿੰਗ ਵਿੱਚ ਲਏ ਫ਼ੈਸਲਿਆਂ ਅਤੇ ਵਾਤਾਵਰਨ ਬਾਰੇ ਗੋਆ-ਕਥਨ ਦਾ ਸੁਆਗਤ ਕਰਦੇ ਹਾਂ। ਅਸੀਂ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨੂੰ ਘਟਾਉਣ ਤੇ ਉਨ੍ਹਾਂ ਨੂੰ ਕਾਬੂ ਕੀਤੇ ਜਾਣ, ਕੂੜੇ-ਕਰਕਟ ਦੇ ਕਾਰਜਕੁਸ਼ਲ ਪ੍ਰਬੰਧ ਅਤੇ ਜੈਵਿਕ-ਵਿਭਿੰਨਤਾ ਦੇ ਟਿਕਾਊ ਪ੍ਰਬੰਧ ਦੇ ਖੇਤਰਾਂ ਵਿੱਚ ਤਕਨੀਕੀ ਮੁਹਾਰਤ ਸਾਂਝੀ ਕੀਤੇ ਜਾਣ ਦੇ ਫ਼ੈਸਲੇ ਦਾ ਸੁਆਗਤ ਕਰਦੇ ਹਾਂ। ਅਸੀਂ ਵਾਤਾਵਰਨ ਸਹਿਯੋਗ ਪਹਿਲਕਦਮੀਆਂ ਵਿੱਚ ਬ੍ਰਿਕਸ ਦੇਸ਼ਾਂ ਦੀ ਸ਼ਮੂਲੀਅਤ ਵਾਤਾਵਰਨਕ ਪੱਧਰ ਦੀਆਂ ਮਜ਼ਬੂਤ ਤਕਨਾਲੋਜੀਆਂ ਸਾਂਝੀਆਂ ਕਰਨ ਲਈ ਇੱਕ ਮੰਚ ਵਿਕਸਤ ਕੀਤੇ ਜਾਣ ਦੀ ਅਹਿਮੀਅਤ ਨੂੰ ਸਮਝਦੇ ਹਾਂ।
• ਅਸੀਂ 24 ਸਤੰਬਰ ਤੋਂ ਲੈ ਕੇ 4 ਅਕਤੂਬਰ, 2016 ਤੱਕ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੇ ਕੌਮਾਂਤਰੀ ਵਪਾਰ ਨੂੰ ਨਿਯੰਤ੍ਰਿਤ ਕਰਨ ਲਈ ਅਹਿਮ ਪ੍ਰਗਤੀ ਵਜੋਂ ਦੱਖਣੀ ਅਫ਼ਰੀਕਾ ‘ਚ ਜੌਹਨਸਬਰਗ ਵਿਖੇ ਆਯੋਜਿਤ ‘ਜੰਗਲੀ ਜੀਵਾਂ ਤੇ ਪੌਦਿਆਂ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੇ ਕੌਮਾਂਤਰੀ ਵਪਾਰ ਬਾਰੇ ਕਨਵੈਨਸ਼ਨ’ (ਕਨਵੈਨਸ਼ਨ ਆੱਨ ਇੰਟਰਨੈਸ਼ਨਲ ਟਰੇਡ ਇਨ ਐੱਨਡੇਂਜਰਡ ਸਪੀਸ਼ੀਜ਼ ਆਵ੍ ਵਾਈਲਡ ਫ਼ੌਨਾ ਐਂਡ ਫ਼ਲੋਰਾ – CITES) ਨਾਲ ਸਬੰਧਤ ਧਿਰਾਂ ਦੀ 17ਵੀਂ ਕਾਨਫ਼ਰੰਸ ਦੌਰਾਨ ਲਏ ਫ਼ੈਸਲਿਆਂ ਦਾ ਸੁਆਗਤ ਕਰਦੇ ਹਾਂ।
• ਅਸੀਂ ਜਲਵਾਯੂ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੀ ਫ਼ਰੇਮਵਰਕ ਕਨਵੈਨਸ਼ਨ (ਯੂਨਾਈਟਡ ਨੇਸ਼ਨਜ਼ ਫ਼ਰੇਮਵਰਕ ਕਨਵੈਨਸ਼ਨ ਆੱਨ ਕਲਾਈਮੇਟ ਚੇਂਜ – UNFCCC) ਵਿੱਚ ਤੈਅ ਕੀਤੇ ਪੈਰਿਸ ਸਮਝੌਤੇ ਨੂੰ ਅਪਣਾਏ ਜਾਣ ਅਤੇ 22 ਅਪ੍ਰੈਲ, 2016 ਨੂੰ ਵੱਡੀ ਗਿਣਤੀ ਵਿੱਚ ਦੇਸ਼ਾਂ ਵੱਲੋਂ ਇਸ ਉੱਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕਰਦੇ ਹਾਂ। ਅਸੀਂ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਪੈਰਿਸ ਸਮਝੌਤੇ ਦੀ ਵਿਆਪਕ, ਸੰਤੁਲਿਤ ਅਤੇ ਉਦੇਸ਼ਮੁਖੀ ਪ੍ਰਕਿਰਤੀ; ਇੱਕਸਮਾਨ ਤੇ ਸਾਂਝੇ ਸਿਧਾਂਤ ਸਮੇਤ ਯੂ.ਐੱਨ.ਐੱਫ਼.ਸੀ.ਸੀ.ਸੀ. ਦੇ ਸਿਧਾਂਤਾਂ, ਪਰ ਵੱਖੋ-ਵੱਖਰੇ ਰਾਸ਼ਟਰੀ ਹਾਲਾਤ ਦੇ ਮੱਦੇਨਜ਼ਰ ਵਿਲੱਖਣ ਜ਼ਿੰਮੇਵਾਰੀਆਂ ਤੇ ਸਬੰਧਤ ਸਮਰੱਥਾਵਾਂ ਦੀ ਹੀ ਪੁਸ਼ਟੀ ਕਰਦੀ ਹੈ।
• ਅਸੀਂ ਪੈਰਿਸ ਸਮਝੌਤੇ ਅਤੇ 4 ਨਵੰਬਰ, 2016 ਨੂੰ ਇਸ ਦੇ ਲਾਗੂ ਕੀਤੇ ਜਾਣ ਦਾ ਸਆਗਤ ਕਰਦੇ ਹਾਂ। ਅਸੀਂ ਵਿਕਾਸਸ਼ੀਲ ਦੇਸ਼ਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਲੋੜੀਂਦੇ ਵਿੱਤੀ ਸਰੋਤਾਂ, ਤਕਨਾਲੋਜੀ ਅਤੇ ਸਮਰੱਥਾ ਨਿਰਮਾਣਾ ਸਹਾਇਤਾ ਪ੍ਰਦਾਨ ਕਰਨ ਲਈ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣ; ਤਾਂ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਪੈਰਿਸ ਸਮਝੌਤਾ ਲਾਗੂ ਕਰਨ ਲਈ ਕਾਰਬਨ ਗੈਸਾਂ ਦੀ ਨਿਕਾਸੀ ਘਟਾਉਣ ਅਤੇ ਇਸ ਸਮਝੌਤੇ ਨੂੰ ਅਪਨਾਉਣ ਦੋਵਾਂ ਵਿੱਚ ਮਦਦ ਮਿਲੇ।
• ਅਸੀਂ 2030 ਦੇ ਏਜੰਡੇ ਵਿੱਚ ਦਰਜ ਅਨੁਸਾਰ ਸਾਰੀਆਂ ਔਰਤਾਂ ਤੇ ਕੁੜੀਆਂ ਦੇ ਸਸ਼ਕਤੀਕਰਨ ਤੇ ਲਿੰਗਕ ਸਮਾਨਤਾ ਪ੍ਰਤੀ ਪ੍ਰਤੀਬੱਧਤਾਵਾਂ ਨੂੰ ਦੁਹਰਾਉਂਦੇ ਹਾਂ। ਅਸੀਂ ਮੰਨਦੇ ਹਾਂ ਕਿ ਔਰਤਾਂ ਵਿਕਾਸ ਦੇ ਪ੍ਰਤੀਨਿਧਾਂ ਵਜੋਂ ਇੱਕ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਹ ਵੀ ਕਬੂਲ ਕਰਦੇ ਹਾਂ ਕਿ ਉਹ ਟਿਕਾਊ ਵਿਕਾਸ ਦੇ ਸਾਰੇ ਨਿਸ਼ਾਨਿਆਂ ਤੇ ਟੀਚਿਆਂ ਦੀ ਪ੍ਰਗਤੀ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਹਨ। ਅਸੀਂ ਇਨ੍ਹਾਂ ਪ੍ਰਤੀਬੱਧਤਾਵਾਂ ਨੂੰ ਲਾਗੂ ਕਰਨ ਲਈ ਜਵਾਬਦੇਹੀ ਵਧਾਉਣ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹਾਂ।
• ਸਾਡੇ ਦੇਸ਼ਾਂ ਵਿੱਚ ਨੌਜਵਾਨ-ਅਬਾਦੀ ਦੀਆਂ ਸੰਭਾਵਨਾਵਾਂ ਤੇ ਵਿਭਿੰਨਤਾ, ਉਨ੍ਹਾਂ ਦੀਆਂ ਜ਼ਰੂਰਤਾਂ ਤੇ ਇੱਛਾਵਾਂ ਨੂੰ ਵੇਖਦਿਆਂ ਅਸੀਂ ਗੁਵਾਹਾਟੀ ਵਿਖੇ ਬ੍ਰਿਕਸ ਦੇਸ਼ਾਂ ਦੇ ਯੁਵਾ ਸਿਖ਼ਰ ਸਿਖਰ ਸੰਮੇਲਨ ਵਿੱਚ ਲਏ ਗਏ ਫ਼ੈਸਲਿਆਂ ਦੇ ਨਾਲ-ਨਾਲ ‘ਕਾਰਵਾਈ ਲਈ ਗੁਵਾਹਾਟੀ ਬ੍ਰਿਕਸ ਯੁਵਾ ਸਿਖ਼ਰ ਸਿਖਰ ਸੰਮੇਲਨ 2016 ਦੇ ਸੱਦੇ’ ਦਾ ਸੁਆਗਤ ਕਰਦੇ ਹਾਂ; ਜੋ ਉਨ੍ਹਾਂ ਨੂੰ ਸਮਾਜਕ ਤੇ ਆਰਥਿਕ ਤੌਰ ਉੱਤੇ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੀ ਸਿੱਖਿਆ, ਰੋਜ਼ਗਾਰ, ਉੱਦਮਤਾ ਤੇ ਹੁਨਰ ਦੀ ਸਿਖਲਾਈ ਨੂੰ ਸਮਝਦੇ ਹਾਂ।
• ਅਸੀਂ ਸੈਰ-ਸਪਾਟੇ ਬਾਰੇ ਬ੍ਰਿਕਸ ਕਨਵੈਨਸ਼ਨ ਦਾ ਸੁਆਗਤ ਕਰਦੇ ਹਾਂ, ਜਿਸ ਦਾ ਆਯੋਜਨ 1-2 ਸਤੰਬਰ, 2016 ਨੂੰ ਖਜੁਰਾਹੋ, ਮੱਧ ਪ੍ਰਦੇਸ਼ ਵਿਖੇ ਕੀਤਾ ਗਿਆ ਸੀ ਕਿ ਤਾਂ ਜੋ ਬ੍ਰਿਕਸ ਦੇਸ਼ਾਂ ਵਿਚਾਲੇ ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ਨੂੰ ਪ੍ਰਭਾਵਸ਼ਾਲੀ ਸਾਧਨਾਂ ਵਜੋਂ ਉਤਸ਼ਾਹਿਤ ਕੀਤਾ ਜਾ ਸਕੇ।
• ਵਿਸ਼ਵ ਦੀ 43 ਫ਼ੀ ਸਦੀ ਅਬਾਦੀ ਦਾ ਘਰ ਹੋਣ ਅਤੇ ਤੇਜ਼ੀ ਨਾਲ ਵਧਦੇ ਜਾ ਰਹੇ ਸ਼ਹਿਰੀ ਸਮਾਜਾਂ ਵਿੱਚ ਸ਼ਾਮਲ ਹੋਣ ਕਾਰਨ, ਅਸੀਂ ਸ਼ਹਿਰੀਕਰਨ ਦੀਆਂ ਬਹੁ-ਪਸਾਰੀ ਚੁਣੌਤੀਆਂ ਤੇ ਮੌਕਿਆਂ ਨੂੰ ਸਮਝਦੇ ਹਾਂ। ਅਸੀਂ ਇਸ ਪ੍ਰਕਿਰਿਆ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕਰਦੇ ਹਾਂ, ਜਿਸ ਨਾਲ ‘ਰਿਹਾਇਸ਼/ਆਵਾਸ ਤੇ ਟਿਕਾਊ ਸ਼ਹਿਰੀ ਵਿਕਾਸ ਬਾਰੇ ਸੰਯੁਕਤ ਰਾਸ਼ਟਰ ਦੀ ਕਾਨਫ਼ਰੰਸ’ – ਹੈਬੀਟੈਟ-3 (ਕੁਇਟੋ, 17-20 ਅਕਤੂਬਰ, 2016) ਦਾ ਨਵਾਂ ਅਰਬਨ ਏਜੰਡਾ ਅਪਣਾਇਆ ਜਾਣਾ ਹੈ। ਅਸੀਂ 14-16 ਸਤੰਬਰ, 2016 ਨੂੰ ਵਿਸ਼ਾਖਾਪਟਨਮ ਅਤੇ 14-16 ਅਪ੍ਰੈਲ, 2016 ਨੂੰ ਮੁੰਬਈ ਵਿਖੇ ਹੋਏ ਕ੍ਰਮਵਾਰ ਬ੍ਰਿਕਸ ਸ਼ਹਿਰੀਕਰਨ ਫ਼ੋਰਮ, ਬ੍ਰਿਕਸ ਦੋਸਤੀ ਨਗਰਾਂ ਦੇ ਕਨਕਲੇਵ ਵਿੱਚ ਲਏ ਫ਼ੈਸਲਿਆਂ ਦਾ ਸੁਆਗਤ ਕਰਦੇ ਹਾਂ, ਜਿਸ ਨੇ ਸਾਡੇ ਸ਼ਹਿਰਾਂ ਤੇ ਸਬੰਧਤ ਧਿਰਾਂ ਵਿਚਾਲੇ ਆਪਸੀ ਗਤੀਵਿਧੀਆਂ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਅਸੀਂ ਸ਼ਹਿਰੀ ਸ਼ਾਸਨ ਨੂੰ ਮਜ਼ਬੂਤ ਕਰਨ, ਆਪਣੇ ਸ਼ਹਿਰਾਂ ਨੂੰ ਸੁਰੱਖਿਅਤ ਤੇ ਲੋਕਾਂ ਦੀ ਸ਼ਮੂਲੀਅਤ ਵਾਲੇ ਬਣਾਉਣ, ਸ਼ਹਿਰੀ ਆਵਾਜਾਈ ਵਿੱਚ ਸੁਧਾਰ ਲਿਆਉਣ, ਸ਼ਹਿਰੀ ਬੁਨਿਆਦੀ ਢਾਂਚਿਆਂ ਦੀ ਫ਼ਾਈਨਾਂਸਿੰਗ ਅਤੇ ਸ਼ਹਿਰਾਂ ਨੂੰ ਟਿਕਾਉਣ ਬਣਾਉਣ ਲਈ ਸਹਿਯੋਗ ਵਧਾਉਣ ਦਾ ਸੱਦਾ ਦਿੰਦੇ ਹਾਂ।
• ਅਸੀਂ ਸਥਾਨਕ ਬਜਟ ਸਮੇਤ ਮੁਹਾਰਤ ਤੇ ਬਿਹਤਰੀਨ ਅਭਿਆਸਾਂ ਦੇ ਆਦਾਨ-ਪ੍ਰਦਾਨ ਲਈ ਹੋਣ ਵਾਲੀ ਬ੍ਰਿਕਸ ਦੀਆਂ ਸਥਾਨਕ ਸਰਕਾਰਾਂ ਦੀ ਕਾਨਫ਼ਰੰਸ ਸਬੰਧੀ ਭਾਰਤ ਦੀ ਪਹਿਲਕਦਮੀ ਨੂੰ ਸਮਝਦੇ ਹਾਂ।
• ਅਸੀਂ ਲੋਕਾਂ ਦੀ ਵਿਵਸਥਾਤਮਕ, ਸੁਰੱਖਿਅਤ, ਨਿਯਮ ਤੇ ਜ਼ਿੰਮੇਵਾਰ ਹਿਜਰਤ ਤੇ ਗਤੀਸ਼ੀਲਤਾ ਦੇ ਮਹੱਤਵ ਨੂੰ ਸਮਝਦੇ ਹੋਏ 8 ਅਕਤੂਬਰ, 2015 ਨੂੰ ਰੂਸੀ ਸੰਘ ‘ਚ ਸੋਸ਼ੀ ਵਿਖੇ ਹੋਈ ਬ੍ਰਿਕਸ ਦੇਸ਼ਾਂ ਦੇ ਮਾਈਗ੍ਰੇਸ਼ਨ ਮੰਤਰੀਆਂ ਦੀ ਪਹਿਲੀ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਦਾ ਸੁਆਗਤ ਕਰਦੇ ਹਾਂ।
• ਅਸੀਂ ਟਿਕਾਊ ਵਿਕਾਸ ਵਿੱਚ ਸਭਿਆਚਾਰ ਅਤੇ ਸਾਡੇ ਲੋਕਾਂ ਵਿਚਾਲੇ ਆਪਸੀ ਸਮਝ ਤੇ ਨੇੜਲਾ ਸਹਿਯੋਗ ਵਧਾਉਣ ਦੀ ਅਹਿਮ ਭੂਮਿਕਾ ਨੂੰ ਸਮਝਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਦੀ ਜਨਤਾ ਵਿਚਾਲੇ ਸੱਭਿਆਚਾਰਕ ਆਦਾਨ-ਪ੍ਰਦਾਨ ਵਧਾਉਣ ਨੂੰ ਉਤਸ਼ਾਹਿਤ ਕਰਦੇ ਹਾਂ। ਇਸ ਸੰਦਰਭ ਵਿੱਚ, ਅਸੀਂ 2-6 ਸਤੰਬਰ, 2016 ਨੂੰ ਨਵੀਂ ਦਿੱਲੀ ‘ਚ ਬ੍ਰਿਕਸ ਦੇਸ਼ਾਂ ਦੇ ਪਹਿਲੇ ਫ਼ਿਲਮ ਮੇਲੇ ਦੀ ਮੇਜ਼ਬਾਨੀ ਦੀ ਸ਼ਲਾਘਾ ਕਰਦੇ ਹਾਂ।
• ਅਸੀਂ ਐੱਸ.ਡੀ.ਜੀਸ ਲਾਗੂ ਕਰਨ ਲਈ ‘ਬ੍ਰਿਕਸ ਦੇਸ਼ਾਂ ਦੇ ਸੰਸਦੀ ਸਹਿਯੋਗ’ ਦੇ ਵਿਸ਼ੇ ਅਧੀਨ 23 ਅਕਤੂਬਰ, 2016 ਨੂੰ ਜਨਵੇ ਵਿਖੇ ਬ੍ਰਿਕਸ ਦੇਸ਼ਾਂ ਦੀ ਦੂਜੀ ਪਾਰਲੀਮੈਂਟਰੀ ਫ਼ੋਰਮ ਦੀ ਹੋਣ ਵਾਲੀ ਮੀਟਿੰਗ ਦਾ ਸੁਆਗਤ ਕਰਦੇ ਹਾਂ।
• ਅਸੀਂ 20-21 ਅਗਸਤ, 2016 ਨੂੰ ਜੈਪੁਰ ‘ਚ ਬ੍ਰਿਕਸ ਦੇਸ਼ਾਂ ਦੀਆਂ ਮਹਿਲਾ ਸੰਸਦ ਮੈਂਬਰਾਂ ਦੀ ਫ਼ੋਰਮ ਵੱਲੋਂ ਕੀਤੇ ਗਏ ਵਿਚਾਰ ਵਟਾਂਦਰੇ ਅਤੇ ਜੈਪੁਰ ਐਲਾਨਨਾਮਾ ਅਪਨਾਉਣ ਦੀ ਸ਼ਲਾਘਾ ਕਰਦੇ ਹਾਂ, ਜੋ ਐੱਸ.ਡੀ.ਜੀਸ ਉੱਤੇ ਕੇਂਦ੍ਰਿਤ ਸੀ ਅਤੇ ਟਿਕਾਊ ਵਿਕਾਸ, ਲਿੰਗਕ ਸਮਾਨਤਾ ਤੇ ਮਹਿਲਾ ਸਸ਼ਕਤੀਕਰਨ ਦੇ ਸਾਰੇ ਤਿੰਨ ਪਸਾਰਾਂ ਲਈ ਸੰਸਦੀ ਨੀਤੀਗਤ ਭਾਈਵਾਲੀਆਂ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਉੱਤੇ ਜ਼ੋਰ ਦਿੰਦਾ ਹੈ।
• ਸਾਨੂੰ ਬ੍ਰਿਕਸ ਦੇਸ਼ਾਂ ਦੇ ਰੇਲਵੇਜ਼ ਖੋਜ ਨੈੱਟਵਰਕ ਬਾਰੇ ਉਨ੍ਹਾਂ ਵਿਚਾਰ-ਵਟਾਂਦਰਿਆਂ ਬਾਰੇ ਜਾਣਕਾਰੀ ਹੈ, ਜਿਸ ਦਾ ਉਦੇਸ਼ ਇਸ ਖੇਤਰ ਵਿੱਚ ਖੋਜ ਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ; ਤਾਂ ਜੋ ਘੱਟ ਲਾਗਤ ਤੇ ਟਿਕਾਊ ਢੰਗ ਨਾਲ ਸਾਡੇ ਅਰਥਚਾਰੇ ਹੋਰ ਵਿਕਾਸ ਕਰ ਸਕਣ।
• ਅਸੀਂ 5-15 ਅਕਤੂਬਰ, 2016 ਨੂੰ ਗੋਆ ਵਿਖੇ ਬ੍ਰਿਕਸ ਦੇਸ਼ਾਂ ਦੇ ਪਹਿਲਾ ਅੰਡਰ-17 ਫ਼ੁੱਟਬਾਲ ਟੂਰਨਾਮੈਂਟ ਆਯੋਜਿਤ ਕਰਵਾਉਣ ਲਈ ਭਾਰਤ ਨੂੰ ਮੁਬਾਰਕਬਾਦ ਦਿੰਦੇ ਹਨ। ਇਸ ਸਬੰਧ ਵਿੱਚ, ਅਸੀਂ ਬ੍ਰਿਕਸ ਦੇਸ਼ਾਂ ਵਿਚਾਲੇ ਆਦਾਨ-ਪ੍ਰਦਾਨ ਵਧਾਉਣ ਲਈ ਬ੍ਰਿਕਸ ਖੇਡ ਕੌਂਸਲ ਦੀ ਪਹਿਲਕਦਮੀ ਨੂੰ ਸਮਝਦੇ ਹਾਂ।
• ਬ੍ਰਿਕਸ ਦੇਸ਼ਾਂ ਵਿਚਾਲੇ ਵਧਦੇ ਜਾ ਰਹੇ ਵਪਾਰ, ਕਾਰੋਬਾਰ ਤੇ ਨਿਵੇਸ਼ ਅਤੇ ‘ਬ੍ਰਿਕਸ ਇੰਟਰਬੈਂਕ ਕੋਆਪ੍ਰੇਸ਼ਨ ਮਕੈਨਿਜ਼ਮ’ ਦੀ ਅਹਿਮ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਵਿਕਾਸ ਬੈਂਕਾਂ ਅਤੇ ਨਵੇਂ ਵਿਕਾਸ ਬੈਂਕ (ਐੱਨ.ਡੀ.ਬੀ.) ਵਿਚਾਲੇ ਇੱਕ ਸਹਿਮਤੀ-ਪੱਤਰ ਉੱਤੇ ਹੋਏ ਹਸਤਾਖਰਾਂ ਦਾ ਸੁਆਗਤ ਕਰਦੇ ਹਾਂ। ਅਸੀਂ ਭਾਰਤ ਦੇ ਐਕਸਪੋਰਟ-ਇੰਪੋਰਟ ਬੈਂਕ ਵੱਲੋਂ ਸਲਾਨਾ ‘ਬ੍ਰਿਕਸ ਆਰਥਿਕ ਖੋਜ ਪੁਰਸਕਾਰ’ ਸਥਾਪਤ ਕੀਤੇ ਜਾਣ ਦੀ ਪਹਿਲਕਦਮੀ ਦਾ ਸੁਆਗਤ ਕਰਦੇ ਹਾਂ, ਤਾਂ ਜੋ ਬ੍ਰਿਕਸ ਦੇਸ਼ਾਂ ਵਿੱਚ ਪ੍ਰਸੰਗਿਕਤਾ ਦੇ ਅਰਥ ਸ਼ਾਸਤਰ ‘ਚ ਅਗਾਂਹਵਧੂ ਖੋਜ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
• ਅਸੀਂ ਸਾਂਝੇ ਵਿਕਾਸ ਲਈ ਆਪਣੀਆਂ ਭਾਈਵਾਲੀਆਂ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਇਸ ਮਾਮਲੇ ਵਿੱਚ ਅਸੀਂ ਗੋਆ ਕਾਰਜ-ਯੋਜਨਾ ਦੀ ਪੁਸ਼ਟੀ ਕਰਦੇ ਹਾਂ।
• ਚੀਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਅਤੇ ਰੂਸ; ਭਾਰਤ ਦੀ ਬ੍ਰਿਕਸ ਪ੍ਰਧਾਨਗੀ ਅਤੇ ਬ੍ਰਿਕਸ ਦੇ ਸਹਿਯੋਗ ਏਜੰਡੇ ਦੀ ਵਧੀਆ ਰਫ਼ਤਾਰ ਦੀ ਸ਼ਲਾਘਾ ਕਰਦੇ ਹਨ।
• ਅਸੀਂ ਬ੍ਰਿਕਸ ਦੇਸ਼ਾਂ ਦੇ ਸਿਖ਼ਰ ਸੰਮੇਲਨਾਂ ਦੇ ਫ਼ੈਸਲਿਆਂ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਕੰਮ ਆਪਣੇ ਸ਼ੇਰਪਿਆਂ ਨੂੰ ਸੌਂਪਦੇ ਹਾਂ।
• ਗੋਆ ‘ਚ ਅੱਠਵੇਂ ਬ੍ਰਿਕਸ ਸਿਖ਼ਰ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਚੀਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਤੇ ਰੂਸ; ਭਾਰਤ ਸਰਕਾਰ ਤੇ ਇਸ ਦੇਸ਼ ਦੀ ਜਨਤਾ ਦਾ ਹਾਰਦਿਕ ਧੰਨਵਾਦ ਕਰਦੇ ਹਨ।
• ਭਾਰਤ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਅਤੇ ਰੂਸ ਸਾਲ 2017 ‘ਚ 9ਵੇਂ ਬ੍ਰਿਕਸ ਸਿਖ਼ਰ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਚੀਨ ਵੱਲੋਂ ਕੀਤੀ ਗਈ ਪੇਸ਼ਕਸ਼ ਦੀ ਸ਼ਲਾਘਾ ਕਰਦੇ ਹਨ ਤੇ ਉਸ ਲਈ ਉਸ ਨੂੰ ਆਪਣੀ ਮੁਕੰਮਲ ਹਿਮਾਇਤ ਦਿੰਦੇ ਹਨ।
*****
AKT/HS