ਮੇਰੇ ਪਿਆਰੇ ਦੇਸ਼ਵਾਸੀਓ,
ਸੁਤੰਤਰਤਾ ਦੇ ਇਸ ਪਵਿੱਤਰ ਦਿਵਸ ਉੱਤੇ, ਸਾਰੇ ਦੇਸ਼ਵਾਸੀਆਂ ਨੂੰ ਅਨੇਕ–ਅਨੇਕ ਸ਼ੁਭਕਾਮਨਾਵਾਂ।
ਅੱਜ ਰਕਸ਼ਾ ਬੰਧਨ (ਰੱਖੜੀ) ਦਾ ਵੀ ਤਿਉਹਾਰ ਹੈ। ਸਦੀਆਂ ਤੋਂ ਚਲੀ ਆਈ ਇਹ ਪਰੰਪਰਾ ਭਾਈ-ਭੈਣ ਦੇ ਪਿਆਰ ਨੂੰ ਪ੍ਰਗਟਾਉਂਦੀ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ, ਸਾਰੇ ਭਾਈਆਂ-ਭੈਣਾਂ ਨੂੰ ਇਸ ਰਕਸ਼ਾ ਬੰਧਨ (ਰੱਖੜੀ) ਦੇ ਇਸ ਪਾਵਨ ਪੁਰਬ ਉੱਤੇ ਅਨੇਕ-ਅਨੇਰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਨੇਹ ਨਾਲ ਭਰਿਆ ਇਹ ਤਿਉਹਾਰ ਸਾਡੇ ਸਾਰੇ ਭਾਈਆਂ-ਭੈਣਾਂ ਦੇ ਜੀਵਨ ਵਿੱਚ ਆਸਾਂ-ਆਕਾਂਕਿਆਵਾਂ (ਉਮੀਦਾਂ-ਖਾਹਿਸ਼ਾਂ) ਨੂੰ ਪੂਰਨ ਕਰਨ ਵਾਲਾ ਹੋਵੇ, ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਹੋਵੇ ਅਤੇ ਸਨੇਹ ਦੀ ਸਰਿਤ (ਨਦੀ) ਨੂੰ ਵਧਾਉਣ ਵਾਲਾ ਹੋਵੇ।
ਅੱਜ ਜਦੋਂ ਦੇਸ਼ ਆਜ਼ਾਦੀ ਦਾ ਤਿਉਹਾਰ ਮਨਾ ਰਿਹਾ ਹੈ, ਉਸੇ ਸਮੇਂ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਭਾਰੀ ਵਰਖਾ ਕਾਰਨ, ਹੜ੍ਹਾਂ ਕਾਰਨ ਲੋਕ ਕਠਿਨਾਈਆਂ ਨਾਲ ਜੂਝ ਰਹੇ ਹਨ। ਕਈਆਂ ਨੇ ਆਪਣੇ ਸਵਜਨ (ਰਿਸ਼ਤੇਦਾਰ) ਖੋਏ ਹਨ। ਮੈਂ ਉਨ੍ਹਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਰਾਜ ਸਰਕਾਰ, ਕੇਂਦਰ ਸਰਕਾਰ, ਐੱਨਡੀਆਰਐੱਫ ਸਾਰੇ ਸੰਗਠਨਾਂ, ਨਾਗਰਿਕਾਂ ਦਾ ਕਸ਼ਟ ਘੱਟ ਕਿਵੇਂ ਹੋਵੇ, ਆਮ ਹਾਲਾਤ ਜਲਦੀ ਕਿਵੇਂ ਲੇਕਿਨਤਣ, ਉਸ ਲਈ ਦਿਨ ਰਾਤ ਪ੍ਰਯਤਨ ਕਰ ਰਹੇ ਹਾਂ।
ਅੱਜ ਜਦੋਂ ਅਸੀਂ ਆਜ਼ਾਦੀ ਦੇ ਇਸ ਪਵਿੱਤਰ ਦਿਵਸ ਨੂੰ ਮਨਾ ਰਹੇ ਹਾਂ, ਤਦ ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਆਪਣਾ ਜੀਵਨ ਦੇ ਦਿੱਤਾ, ਜਿਨ੍ਹਾਂ ਨੇ ਆਪਣੀ ਜਵਾਨੀ ਦੇ ਦਿੱਤੀ, ਜਿਨ੍ਹਾਂ ਨੇ ਜਵਾਨੀ ਜੇਲ੍ਹਾਂ ਵਿੱਚ ਕੱਟ ਦਿੱਤੀ, ਜਿਨ੍ਹਾਂ ਨੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ, ਜਿਨ੍ਹਾਂ ਨੇ ਸੱਤਿਆਗ੍ਰਹਿ ਦੇ ਮਾਧਿਆਮ ਨਾਲ ਆਜ਼ਾਦੀ ਦੇ ਬਿਗੁਲ ਵਿੱਚ ਅਹਿੰਸਾ ਦੇ ਸੁਰ ਭਰ ਦਿੱਤੇ। ਪੂਜਨੀਕ ਬਾਪੂ ਦੀ ਅਗਵਾਈ ਵਿੱਚ ਦੇਸ਼ ਨੇ ਆਜ਼ਾਦੀ ਪ੍ਰਾਪਤ ਕੀਤੀ। ਮੈਂ ਅੱਜ ਦੇਸ਼ ਦੇ ਆਜ਼ਾਦੀ ਦੇ ਉਨ੍ਹਾਂ ਸਾਰੇ ਬਲੀਦਾਨੀਆਂ ਨੂੰ, ਤਿਆਗੀ, ਤਪੱਸਵੀਆਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ।
ਉਸੇ ਪ੍ਰਕਾਰ ਨਾਲ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇੰਨੇ ਵਰ੍ਹਿਆਂ ਵਿੱਚ ਦੇਸ਼ ਦੀ ਸ਼ਾਂਤੀ ਲਈ, ਸੁਰੱਖਿਆ ਲਈ, ਸਮ੍ਰਿੱਧੀ (ਖੁਸ਼ਹਾਲੀ) ਲਈ ਲਕਸ਼ਾਵਧੀ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਹੈ। ਮੈਂ ਅੱਜ ਆਜ਼ਾਦ ਭਾਰਤ ਦੇ ਵਿਕਾਸ ਲਈ, ਸ਼ਾਂਤੀ ਲਈ, ਸਮ੍ਰਿੱਧੀ (ਖੁਸ਼ਹਾਲੀ) ਲਈ, ਜਨ ਸਾਧਾਰਨ ਦੀਆਂ ਆਸਾਂ-ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਯੋਗਦਾਨ ਕੀਤਾ ਹੈ, ਅੱਜ ਮੈਂ ਉਨ੍ਹਾਂ ਨੂੰ ਵੀ ਨਮਨ ਕਰਦਾ ਹਾਂ।
ਨਵੀਂ ਸਰਕਾਰ ਬਣਨ ਤੋਂ ਬਾਅਦ ਲਾਲ ਕਿਲੇ ਤੋਂ ਮੈਨੂੰ ਅੱਜ ਫਿਰ ਤੋਂ ਇੱਕ ਵਾਰ ਆਪ ਸਭ ਦਾ ਗੌਰਵ ਕਰਨ ਦਾ ਅਵਸਰ ਮਿਲਿਆ ਹੈ। ਅਜੇ ਇਸ ਨਵੀਂ ਸਰਕਾਰ ਨੂੰ ਦਸ ਹਫਤੇ ਵੀ ਨਹੀਂ ਹੋਏ ਹਨ, ਲੇਕਿਨ 10 ਹਫਤੇ ਦੇ ਇਸ ਛੋਟੇ ਕਾਰਜਕਾਲ ਵਿੱਚ ਵੀ ਸਾਰੇ ਖੇਤਰਾਂ ਵਿੱਚ, ਸਾਰੀਆਂ ਦਿਸ਼ਾਵਾਂ ਵਿੱਚ ਹਰ ਪ੍ਰਕਾਰ ਦੇ ਪ੍ਰਯਤਨਾਂ ਨੂੰ ਬਲ ਦਿੱਤਾ ਗਿਆ ਹੈ, ਨਵੇਂ ਆਯਾਮ ਦਿੱਤੇ ਗਏ ਹਨ ਅਤੇ ਆਮ ਜਨਤਾ ਨੇ ਜਿਨ੍ਹਾਂ ਆਸਾਂ, ਉਮੀਦਾਂ, ਆਕਾਂਖਿਆਵਾਂ ਨਾਲ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਨ੍ਹਾਂ ਨੂੰ ਪੂਰਾ ਕਰਨ ਵਿੱਚ ਇੱਕ ਪਲ ਦੀ ਵੀ ਦੇਰੀ ਕੀਤੇ ਬਿਨਾ, ਅਸੀਂ ਪੂਰੀ ਸਮਰੱਥਾ ਦੇ ਨਾਲ, ਪੂਰੇ ਸਮਰਪਣ ਭਾਵ ਦੇ ਨਾਲ ਤੁਹਾਡੀ ਸੇਵਾ ਵਿੱਚ ਮਗਨ ਹਾਂ।
ਦਸ ਹਫਤੇ ਦੇ ਅੰਦਰ-ਅੰਦਰ ਹੀ ਧਾਰਾ 370 ਦਾ ਹਟਣਾ, 35-ਏ ਦਾ ਹਟਣਾ ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਦਸ ਹਫਤੇ ਦੇ ਅੰਦਰ-ਅੰਦਰ ਸਾਡੀਆਂ ਮੁਸਲਿਮ ਮਾਤਾਵਾਂ ਅਤੇ ਭੈਣਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਲਈ ਤੀਹਰੇ ਤਲਾਕ ਦੇ ਖ਼ਿਲਾਫ਼ ਕਾਨੂੰਨ ਬਣਾਉਣਾ, ਆਤੰਕ ਨਾਲ ਜੁੜੇ ਕਾਨੂੰਨਾਂ ਵਿੱਚ ਆਮੂਲ-ਚੂਲ ਪਰਿਵਰਤਨ ਕਰਕੇ ਉਸ ਨੂੰ ਇੱਕ ਨਵੀਂ ਤਾਕਤ ਦੇਣ ਦਾ, ਆਤੰਕਵਾਦ ਦੇ ਖ਼ਿਲਾਫ਼ ਲੜਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ, ਸਾਡੇ ਕਿਸਾਨ ਭਾਈਆਂ ਭੈਣਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਨਿਧੀ ਦੇ ਤਹਿਤ 90 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ transfer ਕਰਨ ਦਾ ਇੱਕ ਮਹੱਤਵਪੂਰਨ ਕੰਮ ਅੱਗੇ ਵਧਿਆ ਹੈ।
ਸਾਡੇ ਕਿਸਾਨ ਭਾਈ-ਭੈਣ, ਸਾਡੇ ਛੋਟੇ ਵਪਾਰੀ ਭਾਈ-ਭੈਣ, ਉਨ੍ਹਾਂ ਨੇ ਕਦੇ ਕਲਪਨਾ ਨਹੀਂ ਕੀਤੀ ਸੀ ਕਿ ਕਦੇ ਉਨ੍ਹਾਂ ਦੇ ਜੀਵਨ ਵਿੱਚ ਵੀ ਪੈਨਸ਼ਨ ਦੀ ਵਿਵਸਥਾ ਹੋ ਸਕਦੀ ਹੈ। ਸੱਠ ਸਾਲ ਦੀ ਉਮਰ ਦੇ ਬਾਅਦ ਉਹ ਵੀ ਸਨਮਾਨ ਨਾਲ ਜੀਅ ਸਕਦੇ ਹਨ। ਸਰੀਰ ਜਦੋਂ ਜ਼ਿਆਦਾ ਕੰਮ ਕਰਨ ਲਈ ਮਦਦ ਨਾ ਕਰਦਾ ਹੋਵੇ, ਉਸ ਸਮੇਂ ਕੋਈ ਸਹਾਰਾ ਮਿਲ ਜਾਵੇ, ਅਜਿਹੀ ਪੈਨਸ਼ਨ ਯੋਜਨਾ ਨੂੰ ਵੀ ਲਾਗੂ ਕਰਨ ਦਾ ਕੰਮ ਕਰ ਦਿੱਤਾ ਹੈ।
ਜਲ ਸੰਕਟ ਦੀ ਚਰਚਾ ਬਹੁਤ ਹੁੰਦੀ ਹੈ, ਭਵਿੱਖ ਜਲ ਸੰਕਟ ਵਿੱਚੋਂ ਗੁਜਰੇਗਾ, ਇਹ ਵੀ ਚਰਚਾ ਹੁੰਦੀ ਹੈ, ਉਨ੍ਹਾਂ ਚੀਜ਼ਾਂ ਨੂੰ ਪਹਿਲਾਂ ਤੋਂ ਹੀ ਸੋਚ ਕੇ, ਕੇਂਦਰ ਅਤੇ ਰਾਜ ਮਿਲ ਕੇ ਯੋਜਨਾਵਾਂ ਬਣਾਉਣ ਇਸ ਦੇ ਲਈ ਇੱਕ ਅਲੱਗ ਜਲ-ਸ਼ਕਤੀ ਮੰਤਰਾਲੇ ਦਾ ਵੀ ਨਿਰਮਾਣ ਕੀਤਾ ਗਿਆ ਹੈ।
ਸਾਡੇ ਦੇਸ਼ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਡਾਕਟਰਾਂ ਦੀ ਜ਼ਰੂਰਤ ਹੈ,ਆਰੋਗਯ (ਅਰੋਗਤਾ) ਦੀਆਂ ਸੁਵਿਧਾਵਾਂ ਅਤੇ ਵਿਵਸਥਾਵਾਂ ਦੀ ਲੋੜ ਹੈ, ਉਸ ਨੂੰ ਪੂਰਨ ਕਰਨ ਲਈ ਨਵੇਂ ਕਾਨੂੰਨਾਂ ਦੀ ਜ਼ਰੂਰਤ ਹੈ, ਨਵੀਆਂ ਵਿਵਸਥਾਵਾਂ ਦੀ ਜ਼ਰੂਰਤ ਹੈ, ਨਵੀਂ ਸੋਚ ਦੀ ਜ਼ਰੂਰਤ ਹੈ, ਦੇਸ਼ ਦੇ ਨੌਜਵਾਨਾਂ ਨੂੰ ਡਾਕਟਰ ਬਣਨ ਲਈ ਅਵਸਰ ਦੇਣ ਦੀ ਜ਼ਰੂਰਤ ਹੈ, ਉਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ Medical Education ਨੂੰ ਪਾਰਦਰਸ਼ੀ ਬਣਾਉਣ ਲਈ ਅਨੇਕ ਮਹੱਤਵਪੂਰਨ ਕਾਨੂੰਨ ਅਸੀਂ ਬਣਾਏ ਹਨ, ਮਹੱਤਵਪੂਰਨ ਨਿਰਣੇ ਲਏ ਹਨ।
ਅੱਜ ਪੂਰੇ ਵਿਸ਼ਵ ਵਿੱਚ ਬੱਚਿਆਂ ਦੇ ਨਾਲ ਅੱਤਿਆਚਾਰ ਦੀਆਂ ਘਟਨਾਵਾਂ ਸੁਣਦੇ ਹਾਂ। ਭਾਰਤ ਵੀ ਸਾਡੇ ਛੋਟੇ-ਛੋਟੇ ਬਾਲਕਾਂ ਨੂੰ ਅਸਹਾਇ (ਬੇਸਹਾਰਾ) ਨਹੀਂ ਛੱਡ ਸਕਦਾ। ਉਨ੍ਹਾਂ ਬਾਲਕਾਂ ਦੀ ਸੁਰੱਖਿਆ ਲਈ ਕਠੋਰ ਕਾਨੂੰਨ ਪ੍ਰਬੰਧਨ ਜ਼ਰੂਰੀ ਸੀ। ਅਸੀਂ ਇਸ ਕੰਮ ਨੂੰ ਪੂਰਨ ਕਰ ਲਿਆ ਹੈ।
ਭਾਈਓ-ਭੈਣੋ, 2014 ਤੋਂ 2019, ਪੰਜ ਸਾਲ ਮੈਨੂੰ ਸੇਵਾ ਕਰਨ ਦਾ ਤੁਸੀਂ ਮੌਕਾ ਦਿੱਤਾ। ਅਨੇਕ ਚੀਜ਼ਾਂ ਅਜਿਹੀਆਂ ਸਨ ….. ਸਾਧਾਰਨ ਮਾਨਵ ਆਪਣੀਆਂ ਨਿਜੀ ਲੋੜਾਂ ਲਈ ਜੂਝਦਾ ਸੀ। ਅਸੀਂ ਪੰਜ ਸਾਲ ਲਗਾਤਾਰ ਪ੍ਰਯਤਨ ਕੀਤਾ ਕਿ ਸਾਡੇ ਨਾਗਰਿਕਾਂ ਦੀ ਜੋ ਰੋਜ਼ਮੱਰਾ ਦੀ ਜ਼ਿੰਦਗੀ ਦੀਆਂ ਲੋੜਾਂ ਹਨ, ਖਾਸ ਤੌਰ ‘ਤੇ ਪਿੰਡਾਂ ਦੀਆਂ, ਗ਼ਰੀਬਾਂ ਦੀਆਂ, ਕਿਸਾਨਾਂ ਦੀਆਂ, ਦਲਿਤਾਂ ਦੀਆਂ, ਪੀੜਿਤਾਂ ਦੀਆਂ, ਸ਼ੋਸ਼ਿਤਾਂ ਦੀਆਂ, ਵੰਚਿਤਾਂ (ਵਾਂਝਿਆਂ) ਦੀਆਂ, ਆਦਿਵਾਸੀਆਂ ਦੀਆਂ, ਉਨ੍ਹਾਂ ਉੱਤੇ ਜ਼ੋਰ ਦੇਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਅਤੇ ਗੱਡੀ ਨੂੰ ਅਸੀਂ ਟ੍ਰੈਕ ‘ਤੇ ਲਿਆਏ ਅਤੇ ਉਸ ਦਿਸ਼ਾ ਵਿੱਚ ਅੱਜ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਲੇਕਿਨ ਵਕਤ ਬਦਲਦਾ ਹੈ। ਜੇ 2014 ਤੋਂ 2019 ਜ਼ਰੂਰਤਾਂ ਦੀ ਪੂਰਤੀ ਦਾ ਦੌਰ ਸੀ, ਤਾਂ 2019 ਦੇ ਬਾਅਦ ਦਾ ਕਾਲਖੰਡ ਦੇਸ਼ਵਾਸੀਆਂ ਦੀਆਂ ਆਕਾਂਖਿਆਵਾਂ ਦੀ ਪੂਰਤੀ ਦਾ ਕਾਲਖੰਡ ਹੈ, ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਕਾਲਖੰਡ ਹੈ ਅਤੇ ਇਸ ਲਈ 21ਵੀਂ ਸਦੀ ਦਾ ਭਾਰਤ ਕੈਸਾ (ਕਿਹੋ ਜਿਹਾ) ਹੋਵੇ, ਕਿੰਨੀ ਤੇਜ਼ ਗਤੀ ਨਾਲ ਚਲਦਾ ਹੋਵੇ, ਕਿੰਨੀ ਵਿਆਪਕਤਾ ਨਾਲ ਕੰਮ ਕਰਦਾ ਹੋਵੇ, ਕਿੰਨੀ ਉਚਾਈ ਤੋਂ ਸੋਚਦਾ ਹੋਵੇ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਉਣ ਵਾਲੇ ਪੰਜ ਸਾਲਾਂ ਦੇ ਕਾਰਜਕਾਲ ਨੂੰ ਅੱਗੇ ਵਧਾਉਣ ਦਾ ਇੱਕ ਖਾਕਾ ਅਸੀਂ ਤਿਆਰ ਕਰਕੇ ਇੱਕ ਤੋਂ ਬਾਅਦ ਇੱਕ ਕਦਮ ਉਠਾ ਰਹੇ ਹਾਂ।
2014 ਵਿੱਚ, ਮੈਂ ਦੇਸ਼ ਲਈ ਨਵਾਂ ਸਾਂ। 2013-14 ਵਿੱਚ ਚੋਣ ਤੋਂ ਪਹਿਲਾਂ ਭਾਰਤ ਦੌਰਾ ਕਰਕੇ ਮੈਂ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਪ੍ਰਯਤਨ ਕਰ ਰਿਹਾ ਸਾਂ, ਲੇਕਿਨ ਹਰ ਕਿਸੇ ਦੇ ਚਿਹਰੇ ਉੱਤੇ ਨਿਰਾਸ਼ਾ ਸੀ, ਇੱਕ ਆਸ਼ੰਕਾ ਸੀ। ਲੋਕ ਸੋਚਦੇ ਸਨ ਕਿ ਕੀ ਇਹ ਦੇਸ਼ ਬਦਲ ਸਕਦਾ ਹੈ? ਕੀ ਸਰਕਾਰਾਂ ਬਦਲਣ ਨਾਲ ਦੇਸ਼ ਬਦਲ ਜਾਵੇਗਾ? ਇੱਕ ਨਿਰਾਸ਼ਾ ਜਨ ਸਧਾਰਨ ਦੇ ਮਨ ਵਿੱਚ ਘਰ ਕਰ ਗਈ ਸੀ। ਲੰਬੇ ਕਾਲਖੰਡ ਦੇ ਅਨੁਭਵ ਦਾ ਇਹ ਨਤੀਜਾ ਸੀ – ਆਸਾਂ (ਉਮੀਦਾਂ) ਲੰਬੀਆਂ ਟਿਕਦੀਆਂ ਨਹੀਂ ਸਨ, ਪਲ-ਦੋ ਪਲ ਵਿੱਚ ਆਸ਼ਾ, ਨਿਰਾਸ਼ਾ ਦੇ ਟੋਏ ਵਿੱਚ ਡੁੱਬ ਜਾਂਦੀ ਸੀ। ਲੇਕਿਨ ਜਦੋਂ 2019 ਵਿੱਚ, ਪੰਜ ਸਾਲ ਦੀ ਕਠੋਰ ਮਿਹਨਤ ਦੇ ਬਾਅਦ ਜਨ ਸਧਾਰਨ ਲਈ ਇੱਕ ਮਾਤਰ ਸਮਰਪਣ ਭਾਵ ਦੇ ਨਾਲ, ਦਿਲ-ਦਿਮਾਗ ਵਿੱਚ ਸਿਰਫ ਅਤੇ ਸਿਰਫ ਮੇਰਾ ਦੇਸ਼, ਦਿਲ-ਦਿਮਾਗ ਵਿੱਚ ਸਿਰਫ ਅਤੇ ਸਿਰਫ ਮੇਰੇ ਦੇਸ਼ ਦੇ ਕਰੋੜਾਂ ਦੇਸ਼ਵਾਸੀ ਇਸ ਭਾਵਨਾ ਨੂੰ ਲੈ ਕੇ ਚਲਦੇ ਰਹੇ, ਪਲ-ਪਲ ਉਸੇ ਲਈ ਖਪਦੇ ਰਹੇ ਅਤੇ ਜਦੋਂ 2019 ਵਿੱਚ ਗਏ, ਮੈਂ ਹੈਰਾਨ ਸਾਂ। ਦੇਸ਼ਵਾਸੀਆਂ ਦਾ ਮਿਜ਼ਾਜ਼ ਬਦਲ ਚੁੱਕਾ ਸੀ। ਨਿਰਾਸ਼ਾ, ਆਸ਼ਾ ਵਿੱਚ ਬਦਲ ਚੁੱਕੀ ਸੀ। ਸੁਪਨੇ, ਸੰਕਲਪਾਂ ਨਾਲ ਜੁੜ ਚੁੱਕੇ ਸਨ, ਮੰਜ਼ਿਲ ਸਾਹਮਣੇ ਨਜ਼ਰ ਆ ਰਹੀ ਸੀ ਅਤੇ ਸਧਾਰਨ ਮਾਨਵ ਦਾ ਇੱਕ ਹੀ ਸੁਰ ਸੀ – ਹਾਂ, ਮੇਰਾ ਦੇਸ਼ ਬਦਲ ਸਕਦਾ ਹੈ। ਸਧਾਰਨ ਮਾਨਵ ਦੀ ਇੱਕ ਹੀ ਗੂੰਜ ਸੀ – ਹਾਂ, ਅਸੀਂ ਵੀ ਦੇਸ਼ ਬਦਲ ਸਕਦੇ ਹਾਂ, ਅਸੀਂ ਪਿੱਛੇ ਨਹੀਂ ਰਹਿ ਸਕਦੇ।
130 ਕਰੋੜ ਨਾਗਰਿਕਾਂ ਦੇ ਚਿਹਰੇ ਦੇ ਇਹ ਭਾਵ, ਭਾਵਨਾਵਾਂ ਦੀ ਇਹ ਗੂੰਜ ਸਾਨੂੰ ਨਵੀਂ ਤਾਕਤ, ਨਵਾਂ ਵਿਸ਼ਵਾਸ ਦਿੰਦੀ ਹੈ।
ਸਬਕਾ ਸਾਥ-ਸਬਕਾ ਵਿਕਾਸ ਦਾ ਮੰਤਰ ਲੈ ਕੇ ਚਲੇ ਸਾਂ, ਲੇਕਿਨ ਪੰਜ ਸਾਲ ਦੇ ਅੰਦਰ-ਅੰਦਰ ਹੀ ਦੇਸ਼ਵਾਸੀਆਂ ਨੇ ਸਬਕੇ ਵਿਸ਼ਵਾਸ ਦੇ ਰੰਗ ਨਾਲ ਪੂਰੇ ਮਾਹੌਲ ਨੂੰ ਰੰਗ ਦਿੱਤਾ। ਇਹ ਸਬਕਾ ਵਿਸ਼ਵਾਸ ਹੀ ਪੰਜ ਸਾਲਾਂ ਵਿੱਚ ਪੈਦਾ ਹੋਇਆ ਜੋ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਅਧਿਕ ਸਮਰੱਥਾ ਦੇ ਨਾਲ ਦੇਸ਼ਵਾਸੀਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।
ਇਸ ਚੋਣ ਵਿੱਚ ਮੈਂ ਦੇਖਿਆ ਸੀ ਅਤੇ ਮੈਂ ਉਸ ਸਮੇਂ ਵੀ ਕਿਹਾ ਸੀ – ਨਾ ਕੋਈ ਰਾਜਨੇਤਾ ਚੋਣ ਲੜ ਰਿਹਾ ਸੀ, ਨਾ ਕੋਈ ਰਾਜਨੀਤਕ ਦਲ ਚੋਣ ਲੜ ਰਿਹਾ ਸੀ, ਨਾ ਮੋਦੀ ਚੋਣ ਲੜ ਰਿਹਾ ਸੀ, ਨਾ ਮੋਦੀ ਦੇ ਸਾਥੀ ਚੋਣ ਲੜ ਰਹੇ ਸਨ, ਦੇਸ਼ ਦਾ ਆਮ ਆਦਮੀ, ਜਨਤਾ-ਜਨਾਰਦਨ ਚੋਣ ਲੜ ਰਹੀ ਸੀ, 130 ਕਰੋੜ ਦੇਸ਼ਵਾਸੀ ਚੋਣ ਲੜ ਰਹੇ ਸਨ, ਆਪਣੇ ਸੁਪਨਿਆਂ ਲਈ ਲੜ ਰਹੇ ਸਨ। ਲੋਕਤੰਤਰ ਦਾ ਸਹੀ ਸਰੂਪ ਇਸ ਚੋਣ ਵਿਚ ਨਜ਼ਰ ਆ ਰਿਹਾ ਸੀ।
ਮੇਰੇ ਪਿਆਰੇ ਦੇਸ਼ਵਾਸੀਓ, ਸਮੱਸਿਆਵਾਂ ਦਾ ਸਮਾਧਾਨ – ਇਸ ਦੇ ਨਾਲ ਨਾਲ ਸੁਪਨਿਆਂ, ਸੰਕਲਪ ਅਤੇ ਸਿੱਧੀ ਦਾ ਸਮਾਂ – ਅਸੀਂ ਨਾਲ-ਨਾਲ ਚਲਣਾ ਹੈ। ਇਹ ਸਾਫ਼ ਬਾਤ ਹੈ ਕਿ ਸਮੱਸਿਆਵਾਂ ਦਾ ਜਦੋਂ ਸਮਾਧਾਨ ਹੁੰਦਾ ਹੈ ਤਾਂ ਸਵੈ-ਨਿਰਭਰਤਾ ਦਾ ਭਾਵ ਪੈਦਾ ਹੁੰਦਾ ਹੈ। ਸਮਾਧਾਨ ਨਾਲ ਸਵੈ-ਨਿਰਭਰਤਾ ਵੱਲ ਗਤੀ ਵਧਦੀ ਹੈ। ਜਦੋਂ ਸਵੈ-ਨਿਰਭਰਤਾ ਹੁੰਦੀ ਹੈ ਤਾਂ ਆਪਣੇ ਆਪ ਸਵੈਮਾਣ ਉਜਾਗਰ ਹੁੰਦਾ ਹੈ ਅਤੇ ਸਵੈਮਾਣ ਦੀ ਤਾਕਤ ਬਹੁਤ ਹੁੰਦੀ ਹੈ। ਆਤਮ ਸਨਮਾਨ ਦੀ ਤਾਕਤ ਕਿਸੇ ਤੋਂ ਵੀ ਜ਼ਿਆਦਾ ਹੁੰਦੀ ਹੈ ਅਤੇ ਜਦੋਂ ਸਮਾਧਾਨ ਹੋਵੇ, ਸੰਕਲਪ ਹੋਵੇ, ਸਮਰੱਥਾ ਹੋਵੇ, ਸਵੈਮਾਣ ਹੋਵੇ ਤਾਂ ਸਫਲਤਾ ਦੇ ਰਾਹ ਵਿੱਚ ਕੁਝ ਨਹੀਂ ਆ ਸਕਦਾ ਅਤੇ ਅੱਜ ਦੇਸ਼ ਉਸ ਸਵੈਮਾਣ ਦੇ ਨਾਲ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਲਈ, ਅੱਗੇ ਵਧਣ ਲਈ ਦ੍ਰਿੜ ਸੰਕਲਪ ਹੈ। ਜਦੋਂ ਅਸੀਂ ਸਮੱਸਿਆਵਾਂ ਦਾ ਸਮਾਧਾਨ ਦੇਖਦੇ ਹਾਂ ਤਾਂ ਟੁਕੜਿਆਂ ਵਿੱਚ ਨਹੀਂ ਸੋਚਣਾ ਚਾਹੀਦਾ। ਤਕਲੀਫਾਂ ਆਉਣਗੀਆਂ, ਇਕੱਠੇ ਵਾਹ-ਵਾਹੀ ਲਈ ਹੱਥ ਲਗਾ ਕੇ ਛੱਡ ਦੇਣਾ, ਇਹ ਤਰੀਕਾ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਕੰਮ ਨਹੀਂ ਆਵੇਗਾ। ਸਾਨੂੰ ਸਮੱਸਿਆਵਾਂ ਨੂੰ ਜੜ੍ਹੋਂ ਮਿਟਾਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਤੁਸੀਂ ਦੇਖਿਆ ਹੋਵੇਗਾ ਸਾਡੀਆਂ ਮੁਸਲਿਮ ਬੇਟੀਆਂ, ਸਾਡੀਆਂ ਭੈਣਾਂ, ਉਨ੍ਹਾਂ ਦੇ ਸਿਰ ਉੱਤੇ ਤੀਹਰੇ ਤਲਾਕ ਦੀ ਤਲਵਾਰ ਲਟਕਦੀ ਸੀ, ਉਹ ਡਰੀ ਹੋਈ ਜ਼ਿੰਦਗੀ ਜਿਊਂਦੀਆਂ ਸਨ। ਤੀਹਰੇ ਤਲਾਕ ਦੀਆਂ ਸ਼ਿਕਾਰ ਸ਼ਾਇਦ ਨਾ ਹੋਈਆਂ ਹੋਣ, ਲੇਕਿਨ ਕਦੇ ਵੀ ਤੀਹਰੇ ਤਲਾਕ ਦੀਆਂ ਸ਼ਿਕਾਰ ਹੋ ਸਕਦੀਆਂ ਹਨ, ਇਹ ਡਰ ਉਨ੍ਹਾਂ ਨੂੰ ਜਿਊਣ ਨਹੀਂ ਦਿੰਦਾ ਸੀ। ਉਨ੍ਹਾਂ ਨੂੰ ਮਜਬੂਰ ਕਰ ਦਿੰਦਾ ਸੀ। ਦੁਨੀਆ ਦੇ ਕਈ ਦੇਸ਼, ਇਸਲਾਮਿਕ ਦੇਸ਼ ਉਨ੍ਹਾਂ ਨੇ ਵੀ ਇਸ ਕੁਪ੍ਰਥਾ ਨੂੰ ਸਾਡੇ ਤੋਂ ਬਹੁਤ ਪਹਿਲਾਂ ਖਤਮ ਕਰ ਦਿੱਤਾ ਲੇਕਿਨ ਕਿਸੇ ਨਾ ਕਿਸੇ ਕਾਰਨ ਕਰਕੇ ਸਾਡੀਆਂ ਇਨ੍ਹਾਂ ਮੁਸਲਿਮ ਮਾਤਾਵਾਂ-ਭੈਣਾਂ ਨੂੰ ਹੱਕ ਦੇਣ ਤੋਂ ਅਸੀਂ ਝਿਜਕਦੇ ਸਾਂ। ਅਗਰ ਇਸ ਦੇਸ਼ ਵਿੱਚ, ਅਸੀਂ ਸਤੀ ਪ੍ਰਥਾ ਨੂੰ ਖਤਮ ਕਰ ਸਕਦੇ ਹਾਂ, ਅਸੀਂ ਭਰੂਣ ਹੱਤਿਆ ਨੂੰ ਖਤਮ ਕਰਨ ਲਈ ਕਾਨੂੰਨ ਬਣਾ ਸਕਦੇ ਹਾਂ, ਜੇ ਅਸੀਂ ਬਾਲ ਵਿਆਹ ਵਿਰੁੱਧ ਆਵਾਜ਼ ਉਠਾ ਸਕਦੇ ਹਾਂ, ਦਹੇਜ ਲੈਣ-ਦੇਣ ਦੀ ਪ੍ਰਥਾ ਖ਼ਿਲਾਫ਼ ਕਠੋਰ ਕਦਮ ਉਠਾ ਸਕਦੇ ਹਾਂ ਤਾਂ ਕਿਉਂ ਨਾ ਅਸੀਂ ਤੀਹਰੇ ਤਲਾਕ ਦੇ ਖ਼ਿਲਾਫ਼ ਵੀ ਆਵਾਜ਼ ਉਠਾਈਏ ਅਤੇ ਇਸ ਦੇ ਲਈ ਭਾਰਤ ਦੇ ਲੋਕਤੰਤਰ ਦੀ spirit ਨੂੰ ਪਕੜਦੇ ਹੋਏ, ਭਾਰਤ ਦੇ ਸੰਵਿਧਾਨ ਦੀ ਭਾਵਨਾ ਦਾ, ਬਾਬਾ ਸਾਹਿਬ ਅੰਬੇਡਕਰ ਦੀ ਭਾਵਨਾ ਦਾ ਆਦਰ ਕਰਦੇ ਹੋਏ, ਸਾਡੀਆਂ ਮੁਸਲਿਮ ਭੈਣਾਂ ਨੂੰ ਸਮਾਨ ਅਧਿਕਾਰ ਮਿਲੇ, ਉਨ੍ਹਾਂ ਦੇ ਅੰਦਰ ਵੀ ਇਕ ਨਵਾਂ ਵਿਸ਼ਵਾਸ ਪੈਦਾ ਹੋਵੇ, ਭਾਰਤ ਦੀ ਵਿਕਾਸ ਯਾਤਰਾ ਵਿੱਚ ਉਹ ਵੀ ਸਰਗਰਮ ਭਾਗੀਦਾਰ ਬਣਨ, ਇਸੇ ਲਈ ਅਸੀਂ ਇਹ ਮਹੱਤਵਪੂਰਨ ਨਿਰਣਾ ਲਿਆ। ਅਜਿਹੇ ਨਿਰਣੇ ਰਾਜਨੀਤੀ ਦੇ ਤਰਾਜ਼ੂ ਨਾਲ ਤੋਲਣ ਵਾਲੇ ਨਿਰਣੇ ਨਹੀਂ ਹੁੰਦੇ ਹਨ, ਸਦੀਆਂ ਤੱਕ ਮਾਤਾਵਾਂ-ਭੈਣਾਂ ਦੇ ਜੀਵਨ ਦੀ ਰੱਖਿਆ ਦੀ ਗਾਰੰਟੀ ਦਿੰਦੇ ਹਨ।
ਉਸੇ ਤਰ੍ਹਾਂ ਮੈਂ ਇਕ ਦੂਜੀ ਉਦਾਹਰਣ ਦੇਣਾ ਚਾਹੁੰਦਾ ਹਾਂ – ਧਾਰਾ 370, 35-ਏ। ਕੀ ਕਾਰਨ ਸੀ? ਇਸ ਸਰਕਾਰ ਦੀ ਪਹਿਚਾਣ ਹੈ – ਅਸੀਂ ਸਮੱਸਿਆਵਾਂ ਨੂੰ ਟਾਲਦੇ ਵੀ ਨਹੀਂ ਹਾਂ, ਨਾ ਹੀ ਸਮੱਸਿਆਵਾਂ ਨੂੰ ਪਾਲਦੇ ਹਾਂ। ਹੁਣ ਸਮੱਸਿਆਵਾਂ ਨੂੰ ਟਾਲਣ ਦਾ ਸਮਾਂ ਵੀ ਨਹੀਂ ਹੈ, ਹੁਣ ਸਮੱਸਿਆਵਾਂ ਨੂੰ ਪਾਲਣ ਦਾ ਵੀ ਸਮਾਂ ਨਹੀਂ। ਜੋ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ, ਨਵੀਂ ਸਰਕਾਰ ਬਣਨ ਤੋਂ ਬਾਅਦ 70 ਦਿਨਾਂ ਦੇ ਅੰਦਰ ਅੰਦਰ ਧਾਰਾ 370 ਅਤੇ 35-ਏ ਨੂੰ ਹਟਾਉਣ ਦਾ ਕੰਮ ਭਾਰਤ ਦੇ ਦੋਹਾਂ ਸਦਨਾਂ ਨੇ, ਰਾਜ ਸਭਾ ਅਤੇ ਲੋਕ ਸਭਾ ਨੇ, ਦੋ-ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ। ਇਸ ਦਾ ਮਤਲਬ ਇਹ ਹੋਇਆ ਕਿ ਹਰ ਕਿਸੇ ਦੇ ਦਿਲ ਵਿੱਚ ਇਹ ਗੱਲ ਸੀ ਲੇਕਿਨ ਸ਼ੁਰੂ ਕੌਣ ਕਰੇ, ਅੱਗੇ ਕੌਣ ਆਵੇ, ਸ਼ਾਇਦ ਉਸੇ ਦਾ ਇੰਤਜਾਰ ਸੀ ਅਤੇ ਦੇਸ਼ਵਾਸੀਆਂ ਨੇ ਮੈਨੂੰ ਇਹ ਕੰਮ ਦਿੱਤਾ ਅਤੇ ਜੋ ਕੰਮ ਤੁਸੀਂ ਮੈਨੂੰ ਦਿੱਤਾ ਮੈਂ ਓਹੀ ਕਰਨ ਲਈ ਆਇਆ ਹਾਂ। ਮੇਰਾ ਆਪਣਾ ਕੁਝ ਨਹੀਂ ਹੈ।
ਅਸੀਂ ਜੰਮੂ-ਕਸ਼ਮੀਰ reorganisation ਦੀ ਦਿਸ਼ਾ ਵਿੱਚ ਵੀ ਅੱਗੇ ਵਧੇ। 70 ਸਾਲ ਹਰ ਕਿਸੇ ਨੇ ਕੁਝ ਨਾ ਕੁਝ ਪ੍ਰਯਤਨ ਕੀਤਾ, ਹਰ ਸਰਕਾਰ ਨੇ ਕੋਈ ਨਾ ਕੋਈ ਕੋਸ਼ਿਸ਼ ਕੀਤੀ ਪਰੰਤੂ ਲੋੜੀਂਦੇ ਨਤੀਜੇ ਨਹੀਂ ਮਿਲੇ ਅਤੇ ਜਦੋਂ ਲੋੜੀਂਦੇ ਨਤੀਜੇ ਨਹੀਂ ਮਿਲੇ ਹਨ ਤਾਂ ਨਵੇਂ ਸਿਰਿਓਂ ਸੋਚਣ ਦੀ, ਨਵੇਂ ਸਿਰਿਓਂ ਕਦਮ ਵਧਾਉਣ ਦੀ ਲੋੜ ਹੁੰਦੀ ਹੈ। ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨਾਗਰਿਕਾਂ ਦੀ ਆਸ਼ਾ-ਆਕਾਂਖਿਆ ਪੂਰੀ ਹੋਵੇ, ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੇ ਸੁਪਨਿਆਂ ਨੂੰ ਨਵੇਂ ਖੰਭ ਮਿਲਣ, ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ। ਅਤੇ ਉਸ ਦੇ ਲਈ 130 ਕਰੋੜ ਦੇਸ਼ਵਾਸੀਆਂ ਨੇ ਇਸ ਜ਼ਿੰਮੇਦਾਰੀ ਨੂੰ ਉਠਾਉਣਾ ਹੈ ਅਤੇ ਇਸ ਜ਼ਿੰਮੇਦਾਰੀ ਨੂੰ ਪੂਰਾ ਕਰਨ ਲਈ ਜੋ ਵੀ ਰੁਕਾਵਟਾਂ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਦੂਰ ਕਰਨ ਦਾ ਅਸੀਂ ਯਤਨ ਕੀਤਾ ਹੈ।
ਪਿਛਲੇ 70 ਸਾਲਾਂ ਵਿੱਚ ਇਨ੍ਹਾਂ ਵਿਵਸਥਾਵਾਂ ਨੇ ਅਲਗਾਵਵਾਦ ਨੂੰ ਬਲ ਦਿੱਤਾ ਹੈ, ਆਤੰਕਵਾਦ ਨੂੰ ਜਨਮ ਦਿੱਤਾ ਹੈ, ਪਰਿਵਾਰਵਾਦ ਨੂੰ ਪਾਲਿਆ ਹੈ ਅਤੇ ਇਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਭੇਦਭਾਵ ਦੀ ਨੀਂਹ ਨੂੰ ਮਜ਼ਬੂਤੀ ਦੇਣ ਦਾ ਹੀ ਕੰਮ ਕੀਤਾ ਹੈ। ਅਤੇ ਇਸ ਦੇ ਲਈ ਉੱਥੋਂ ਦੀਆਂ ਔਰਤਾਂ ਨੂੰ ਅਧਿਕਾਰ ਮਿਲਣ, ਉਥੋਂ ਦੇ ਮੇਰੇ ਦਲਿਤ ਭਾਈਆਂ-ਭੈਣਾਂ ਨੂੰ, ਦੇਸ਼ ਦੇ ਦਲਿਤਾਂ ਨੂੰ ਜੋ ਅਧਿਕਾਰ ਮਿਲਦਾ ਸੀ, ਉਹ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਸਾਡੇ ਦੇਸ਼ ਦੇ ਜਨਜਾਤੀ ਸਮੂਹਾਂ ਨੂੰ, tribals ਨੂੰ ਜੋ ਅਧਿਕਾਰ ਮਿਲਦੇ ਹਨ, ਉਹ ਉਨ੍ਹਾਂ ਨੂੰ ਵੀ ਮਿਲਣੇ ਚਾਹੀਦੇ ਹਨ। ਉੱਥੇ ਸਾਡੇ ਕਈ ਅਜਿਹੇ ਸਮਾਜ ਅਤੇ ਵਿਵਸਥਾ ਦੇ ਲੋਕ ਭਾਵੇਂ ਉਹ ਗੁਰਜਰ (ਗੁੱਜਰ) ਹੋਣ, ਬਕਰਵਾਲ ਹੋਣ, ਗੱਦੀ ਹੋਣ, ਸਿੱਪੀ ਹੋਣ, ਬਾਲਟੀ ਹੋਣ – ਅਜਿਹੀਆਂ ਕਈ ਜਨਜਾਤੀਆਂ, ਉਨ੍ਹਾਂ ਨੂੰ ਰਾਜਨੀਤਕ ਅਧਿਕਾਰ ਵੀ ਮਿਲਣੇ ਚਾਹੀਦੇ ਹਨ। ਉਸ ਨੂੰ ਦੇਣ ਦੀ ਦਿਸ਼ਾ ਵਿਚ, ਅਸੀਂ ਹੈਰਾਨ ਹੋ ਜਾਵਾਂਗੇ, ਉੱਥੋਂ ਦੇ ਸਾਡੇ ਸਫਾਈ ਕਰਮਚਾਰੀ ਭਾਈਆਂ ਅਤੇ ਭੈਣਾਂ ਉੱਤੇ ਕਾਨੂੰਨੀ ਰੋਕ ਲਗਾ ਦਿੱਤੀ ਗਈ ਸੀ। ਉਨ੍ਹਾਂ ਦੇ ਸੁਪਨਿਆਂ ਨੂੰ ਕੁਚਲ ਦਿੱਤਾ ਗਿਆ ਸੀ। ਅੱਜ ਅਸੀਂ ਉਨ੍ਹਾਂ ਨੂੰ ਇਹ ਆਜ਼ਾਦੀ ਦੇਣ ਦਾ ਕੰਮ ਕੀਤਾ ਹੈ।
ਭਾਰਤ ਦੀ ਵੰਡ ਹੋਈ, ਲੱਖਾਂ-ਕਰੋੜਾਂ ਲੋਕ ਉੱਜੜ ਕੇ ਆਏ ਉਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ ਲੇਕਿਨ ਜੋ ਜੰਮੂ-ਕਸ਼ਮੀਰ ਵਿੱਚ ਆ ਕੇ ਵਸੇ ਉਨ੍ਹਾਂ ਨੂੰ ਮਾਨਵੀ ਅਧਿਕਾਰ ਨਹੀਂ ਮਿਲੇ, ਨਾਗਰਿਕਾਂ ਦੇ ਅਧਿਕਾਰ ਵੀ ਨਹੀਂ ਮਿਲੇ। ਜੰਮੂ-ਕਸ਼ਮੀਰ ਦੇ ਅੰਦਰ ਮੇਰੇ ਪਹਾੜੀ ਭੈਣ-ਭਰਾ ਵੀ ਹਨ, ਉਨ੍ਹਾਂ ਦੀ ਵੀ ਚਿੰਤਾ ਕਰਨ ਦੀ ਦਿਸ਼ਾ ਵਿੱਚ ਅਸੀਂ ਕਦਮ ਉਠਾਉਣਾ ਚਾਹੁੰਦੇ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਜੰਮੂ-ਕਸ਼ਮੀਰ ਅਤੇ ਲੱਦਾਖ ਸੁਖ-ਸਮ੍ਰਿੱਧੀ (ਖੁਸ਼ਹਾਲੀ) ਅਤੇ ਸ਼ਾਂਤੀ ਲਈ ਭਾਰਤ ਲਈ ਪ੍ਰੇਰਕ ਬਣ ਸਕਦਾ ਹੈ। ਭਾਰਤ ਦੀ ਵਿਕਾਸ ਯਾਤਰਾ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ। ਉਸ ਦੇ ਪੁਰਾਣੇ ਉਨ੍ਹਾਂ ਮਹਾਨ ਦਿਨਾਂ ਨੂੰ ਵਾਪਸ ਲਿਆਉਣ ਦਾ ਅਸੀਂ ਯਤਨ ਕਰੀਏ। ਉਨ੍ਹਾਂ ਯਤਨਾਂ ਨੂੰ ਲੈ ਕੇ ਇਹ ਜੋ ਨਵੀਂ ਵਿਵਸਥਾ ਬਣੀ ਹੈ, ਉਹ ਸਿੱਧੇ-ਸਿੱਧੇ ਨਾਗਰਿਕਾਂ ਦੇ ਹਿਤਾਂ ਲਈ ਕੰਮ ਕਰਨ ਲਈ ਸੁਵਿਧਾ ਪੈਦਾ ਕਰੇਗੀ। ਹੁਣ ਦੇਸ਼ ਦਾ, ਜੰਮੂ-ਕਸ਼ਮੀਰ ਦਾ ਆਮ ਨਾਗਰਿਕ ਵੀ ਦਿੱਲੀ ਸਰਕਾਰ ਨੂੰ ਪੁੱਛ ਸਕਦਾ ਹੈ। ਉਸ ਦੇ ਰਸਤੇ ਵਿੱਚ ਕੋਈ ਰੁਕਾਵਟਾਂ ਨਹੀਂ ਆਉਣਗੀਆਂ। ਇਹ ਸਿੱਧੀ ਵਿਵਸਥਾ ਅੱਜ ਅਸੀਂ ਕਰ ਸਕੇ ਹਾਂ। ਲੇਕਿਨ ਜਦੋਂ ਪੂਰਾ ਦੇਸ਼, ਸਾਰੇ ਰਾਜਨੀਤਕ ਦਲਾਂ ਦੇ ਅੰਦਰ ਇੱਕ ਵੀ ਰਾਜਨੀਤਕ ਦਲ ਅਪਵਾਦ ਨਹੀਂ ਹੈ, ਧਾਰਾ 370, 35-ਏ ਨੂੰ ਹਟਾਉਣ ਲਈ ਕੋਈ ਖੁੱਲ੍ਹ ਕੇ ਅਤੇ ਕੋਈ ਚੁੱਪ ਚੁਪੀਤੇ ਸਮਰਥਨ ਦਿੰਦਾ ਰਿਹਾ ਹੈ। ਲੇਕਿਨ ਰਾਜਨੀਤੀ ਦੇ ਗਲਿਆਰਿਆਂ ਵਿੱਚ ਚੋਣ ਦੇ ਤਰਾਜ਼ੂ ਨਾਲ ਤੋਲਣ ਵਾਲੇ ਕੁਝ ਲੋਕ 370 ਦੇ ਪੱਖ ਵਿੱਚ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ। ਜੋ ਲੋਕ 370 ਦੇ ਪੱਖ ਵਿੱਚ ਵਕਾਲਤ ਕਰਦੇ ਹਨ ਉਨ੍ਹਾਂ ਨੂੰ ਦੇਸ਼ ਪੁੱਛ ਰਿਹਾ ਹੈ, ਅਗਰ ਇਹ ਧਾਰਾ 370 ਅਤੇ 35-ਏ ਇੰਨੀਆਂ ਮਹੱਤਵਪੂਰਨ ਸਨ, ਇੰਨੀਆਂ ਲਾਜ਼ਮੀ ਸਨ, ਉਨ੍ਹਾਂ ਨਾਲ ਹੀ ਕਿਸਮਤ ਬਦਲਣ ਵਾਲੀ ਸੀ ਤਾਂ 70 ਸਾਲਾਂ ਤੱਕ ਇੰਨੇ ਭਾਰੀ ਬਹੁਮਤ ਹੋਣ ਦੇ ਬਾਵਜੂਦ ਤੁਸੀਂ ਲੋਕਾਂ ਨੇ ਉਸ ਨੂੰ permanent ਕਿਉਂ ਨਹੀਂ ਕੀਤਾ?Temporary ਕਿਉਂ ਬਣਾਈ ਰੱਖਿਆ? ਜੇ ਇੰਨਾ conviction ਸੀ, ਤਾਂ ਅੱਗੇ ਆਉਂਦੇ ਅਤੇ permanent ਕਰ ਦਿੰਦੇ। ਲੇਕਿਨ ਇਸ ਦਾ ਮਤਲਬ ਇਹ ਹੈ ਕਿ, ਤੁਸੀਂ ਵੀ ਜਾਣਦੇ ਸੀ,ਜੋ ਤੈਅ ਹੋਇਆ ਹੈ, ਉਹ ਸਹੀ ਨਹੀਂ ਹੋਇਆ ਲੇਕਿਨ ਸੁਧਾਰ ਕਰਨ ਦੀ ਤੁਹਾਡੇ ਵਿੱਚ ਹਿੰਮਤ ਨਹੀਂ ਸੀ, ਇਰਾਦਾ ਨਹੀਂ ਸੀ। ਰਾਜਨੀਤਕ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲਗਦੇ ਸਨ। ਮੇਰੇ ਲਈ ਦੇਸ਼ ਦਾ ਭਵਿੱਖ ਹੀ ਸਭ ਕੁਝ ਹੈ, ਸਿਆਸੀ ਭਵਿੱਖ ਕੁਝ ਨਹੀਂ ਹੁੰਦਾ।
ਸਾਡੇ ਸੰਵਿਧਾਨ ਨਿਰਮਾਤਾਵਾਂ ਨੇ, ਸਰਦਾਰ ਵੱਲਭ ਭਾਈ ਪਟੇਲ ਜਿਹੇ ਮਹਾਪੁਰਖਾਂ ਨੇ, ਦੇਸ਼ ਦੀ ਏਕਤਾ ਲਈ, ਸਰਕਾਰੀ ਏਕੀਕਰਨ ਲਈ ਉਸ ਕਠਿਨ ਸਮੇਂ ਵਿੱਚ ਵੀ ਮਹੱਤਵਪੂਰਨ ਫੈਸਲੇ ਲਏ, ਹਿੰਮਤ ਨਾਲ ਫੈਸਲੇ ਲਏ। ਦੇਸ਼ ਦੇ ਏਕੀਕਰਨ ਦਾ ਸਫਲ ਯਤਨ ਕੀਤਾ ਲੇਕਿਨ ਧਾਰਾ 370 ਕਾਰਨ, 35-ਏ ਕਾਰਨ ਕੁਝ ਰੁਕਾਵਟਾਂ ਵੀ ਆਈਆਂ ਹਨ।
ਅੱਜ ਲਾਲ ਕਿਲੇ ਤੋਂ ਮੈਂ ਜਦੋਂ ਦੇਸ਼ ਨੂੰ ਸੰਬੋਧਨ ਕਰ ਰਿਹਾ ਹਾਂ, ਮੈਂ ਇਹ ਮਾਣ ਨਾਲ ਕਹਿੰਦਾ ਹਾਂ ਕਿ ਅੱਜ ਹਰ ਹਿੰਦੁਸਤਾਨੀ ਕਹਿ ਸਕਦਾ ਹੈ – One Nation, One Constitution, ਅਤੇ ਅਸੀਂ ਸਰਦਾਰ ਸਾਹਿਬ ਦਾ ‘ਏਕ ਭਾਰਤ ਸਰੇਸ਼ਠ ਭਾਰਤ, ਇਸੇ ਸੁਪਨੇ ਨੂੰ ਪੂਰਾ ਕਰਨ ਵਿੱਚ ਲਗੇ ਹੋਏ ਹਾਂ। ਤਦ ਇਹ ਸਫ਼-ਸਾਫ਼ ਬਣਦਾ ਹੈ ਕਿ ਅਸੀਂ ਅਜਿਹੀਆਂ ਵਿਵਸਥਾਵਾਂ ਨੂੰ ਵਿਕਸਿਤ ਕਰੀਏ ਜੋ ਦੇਸ਼ ਦੀ ਏਕਤਾ ਨੂੰ ਉਤਸ਼ਾਹ ਦੇਣ, ਦੇਸ਼ ਨੂੰ ਜੋੜਨ ਲਈ cementing force ਦੇ ਰੂਪ ਵਿੱਚ ਉੱਭਰ ਕੇ ਆਉਣ ਅਤੇ ਇਹ ਪ੍ਰਕਿਰਿਆ ਨਿਰੰਤਰ ਚਲਣੀ ਚਾਹੀਦੀ ਹੈ। ਉਹ ਇੱਕ ਸਮੇਂ ਲਈ ਨਹੀਂ ਹੁੰਦੀ ਹੈ, ਨਿਰੰਤਰ ਹੋਣੀ ਚਾਹੀਦੀ ਹੈ।
GST ਦੇ ਜ਼ਰੀਏ ਅਸੀਂ One Nation, One Tax, ਉਸ ਸੁਪਨੇ ਨੂੰ ਸਾਕਾਰ ਕੀਤਾ ਹੈ। ਉਸੇ ਤਰ੍ਹਾਂ ਪਿਛਲੇ ਦਿਨੀਂ ਊਰਜਾ ਦੇ ਖੇਤਰ ਵਿੱਚ One Nation, One Grid ਇਸ ਕੰਮ ਨੂੰ ਅਸੀਂ ਸਫਲਤਾਪੂਰਵਕ ਪਾਰ ਕੀਤਾ ਹੈ।
ਉਸੇ ਤਰ੍ਹਾਂ One Nation, One Mobility Card ਇਸ ਵਿਵਸਥਾ ਨੂੰ ਵੀ ਅਸੀਂ ਵਿਕਸਿਤ ਕੀਤਾ ਹੈ। ਅਤੇ ਅੱਜ ਦੇਸ਼ ਵਿੱਚ ਵਿਆਪਕ ਤੌਰ ‘ਤੇ ਚਰਚਾ ਚਲ ਰਹੀ ਹੈ, ”ਇੱਕ ਦੇਸ਼, ਇੱਕੋ ਸਮੇਂ ਚੋਣ”, ਇਹ ਚਰਚਾ ਹੋਣੀ ਚਾਹੀਦੀ ਹੈ, ਲੋਕਤਾਂਤਰਿਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਕਦੇ ਨਾ ਕਦੇ ”ਏਕ ਭਾਰਤ ਸ੍ਰੇਸ਼ਠ ਭਾਰਤ” ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੋਰ ਵੀ ਅਜਿਹੀਆਂ ਨਵੀਆਂ ਚੀਜ਼ਾਂ ਨੂੰ ਸਾਨੂੰ ਜੋੜਨਾ ਹੋਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਨੇ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੈ, ਦੇਸ਼ ਨੇ ਦੁਨੀਆ ਅੰਦਰ ਆਪਣਾ ਸਥਾਨ ਬਣਾਉਣਾ ਹੈ ਤਾਂ ਸਾਨੂੰ ਆਪਣੇ ਘਰ ਵਿੱਚ ਵੀ ਗ਼ਰੀਬੀ ਤੋਂ ਮੁਕਤੀ ਦੇ ਭਾਨ (ਅਹਿਸਾਸ) ਨੂੰ ਬਲ ਦੇਣਾ ਹੋਵੇਗਾ। ਇਹ ਕਿਸੇ ਲਈ ਉਪਕਾਰ ਨਹੀਂ ਹੈ, ਭਾਰਤ ਦੇ ਉੱਜਵਲ ਭਵਿੱਖ ਲਈ ਅਸੀਂ ਗ਼ਰੀਬੀ ਤੋਂ ਮੁਕਤ ਹੋਣਾ ਹੀ ਹੋਵੇਗਾ। ਬੀਤੇ 5 ਸਾਲ ਵਿੱਚ ਗ਼ਰੀਬੀ ਘੱਟ ਕਰਨ ਦੀ ਦਿਸ਼ਾ ਵਿੱਚ, ਲੋਕ ਗ਼ਰੀਬੀ ਤੋਂ ਬਾਹਰ ਆਏ, ਬਹੁਤ ਸਫ਼ਲ ਪ੍ਰਯਤਨ ਹੋਏ ਹਨ। ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੇਜ਼ ਗਤੀ ਨਾਲ ਅਤੇ ਜ਼ਿਆਦਾ ਵਿਅਪਕਤਾ ਨਾਲ ਇਸ ਦਿਸ਼ਾ ਵਿੱਚ ਸਫਲਤਾ ਹਾਸਲ ਹੋਈ ਹੈ ਲੇਕਿਨ ਫਿਰ ਵੀ ਗ਼ਰੀਬ ਵਿਅਕਤੀ, ਸਨਮਾਨ ਜੇ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਸਵੈਮਾਣ ਜਾਗ ਜਾਂਦਾ ਹੈ ਤਾਂ ਉਹ ਗ਼ਰੀਬੀ ਨਾਲ ਲੜਨ ਲਈ ਸਰਕਾਰ ਦੀ ਉਡੀਕ ਨਹੀਂ ਕਰੇਗਾ, ਉਹ ਆਪਣੀ ਸਮਰੱਥਾ ਨਾਲ ਗ਼ਰੀਬੀ ਨੂੰ ਹਰਾਉਣ ਲਈ ਆਵੇਗਾ। ਸਾਡੇ ਵਿੱਚੋਂ ਕਿਸੇ ਨਾਲੋਂ ਵੀ ਜ਼ਿਆਦਾ ਉਲਟ ਹਾਲਾਤ ਨਾਲ ਜੂਝਣ ਦੀ ਤਾਕਤ ਜੇ ਕਿਸੇ ਵਿੱਚ ਹੈ ਤਾਂ ਮੇਰੇ ਗ਼ਰੀਬ ਭਾਈਆਂ-ਭੈਣਾਂ ਵਿੱਚ ਹੈ। ਕਿੰਨੀ ਹੀ ਠੰਢ ਕਿਉਂ ਨਾ ਹੋਵੇ, ਉਹ ਮੁੱਠੀ ਬੰਦ ਕਰਕੇ ਗੁਜ਼ਾਰਾ ਕਰ ਸਕਦਾ ਹੈ। ਉਸ ਦੇ ਅੰਦਰ ਇਹ ਸਮਰੱਥਾ ਹੈ। ਆਓ, ਇਸ ਸਮਰੱਥਾ ਦੇ ਪੁਜਾਰੀ ਬਣੀਏ ਅਤੇ ਇਸ ਲਈ ਉਸ ਦੀ ਰੋਜ਼ਮੱਰਾ ਦੀ ਜ਼ਿੰਦਗੀ ਦੀਆਂ ਕਠਿਨਾਈਆਂ ਨੂੰ ਦੂਰ ਕਰੀਏ।
ਕੀ ਕਾਰਣ ਹੈ ਕਿ ਮੇਰੇ ਗ਼ਰੀਬ ਕੋਲ ਸ਼ੌਚਾਲਿਆ ਨਾ ਹੋਵੇ, ਘਰ ਵਿੱਚ ਬਿਜਲੀ ਨਾ ਹੋਵੇ, ਰਹਿਣ ਲਈ ਘਰ ਨਾ ਹੋਵੇ, ਪਾਣੀ ਦੀ ਸੁਵਿਧਾ ਨਾ ਹੋਵੇ, ਬੈਂਕ ਵਿੱਚ ਖਾਤਾ ਨਾ ਹੋਵੇ, ਕਰਜ਼ਾ ਲੈਣ ਲਈ ਸ਼ਾਹੂਕਾਰਾਂ ਦੇ ਘਰ ਜਾ ਕੇ ਇਕ ਤਰ੍ਹਾਂ ਨਾਲ ਸਭ ਕੁਝ ਗਹਿਣੇ ਰੱਖਣਾ ਪੈਂਦਾ ਹੋਵੇ। ਆਓ, ਗ਼ਰੀਬਾਂ ਦੇ ਆਤਮ-ਸਨਮਾਨ, ਆਤਮ-ਵਿਸ਼ਵਾਸ ਨੂੰ, ਉਨ੍ਹਾਂ ਦੇ ਸਵੈਮਾਣ ਨੂੰ ਹੀ ਅੱਗੇ ਵਧਾਉਣ ਲਈ, ਸਮਰੱਥਾ ਦੇਣ ਲਈ ਅਸੀਂ ਯਤਨ ਕਰੀਏ।
ਭਾਈਓ-ਭੈਣੋਂ ਆਜ਼ਾਦੀ ਦੇ 70 ਸਾਲ ਹੋ ਗਏ। ਬਹੁਤ ਸਾਰੇ ਕੰਮ ਸਭ ਸਰਕਾਰਾਂ ਨੇ ਆਪਣੇ-ਆਪਣੇ ਤਰੀਕੇ ਨਾਲ ਕੀਤੇ ਹਨ। ਸਰਕਾਰ ਕਿਸੇ ਵੀ ਦਲ ਦੀ ਕਿਉਂ ਨਾ ਹੋਵੇ, ਕੇਂਦਰ ਦੀ ਹੋਵੇ, ਰਾਜ ਦੀ ਹੋਵੇ, ਹਰ ਕਿਸੇ ਨੇ ਆਪਣੇ-ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ, ਲੇਕਿਨ ਇਹ ਵੀ ਸਚਾਈ ਹੈ ਕਿ ਅੱਜ ਹਿੰਦੁਸਤਾਨ ਵਿੱਚ ਕਰੀਬ-ਕਰੀਬ ਅੱਧੇ ਘਰ ਅਜਿਹੇ ਹਨ ਜਿਨ੍ਹਾਂ ਘਰਾਂ ਵਿੱਚ ਪੀਣ ਦਾ ਪਾਣੀ ਉਪਲੱਬਧ ਨਹੀਂ ਹੈ। ਉਨ੍ਹਾਂ ਨੂੰ ਪੀਣ ਦਾ ਪਾਣੀ ਪ੍ਰਾਪਤ ਕਰਨ ਲਈ ਮੁਸ਼ੱਕਤ ਕਰਨੀ ਪੈਂਦੀ ਹੈ। ਮਾਤਾਵਾਂ-ਭੈਣਾਂ ਨੂੰ ਸਿਰ ‘ਤੇ ਬੋਝ ਉਠਾ ਕੇ ਮਟਕੇ ਲੈ ਕੇ ਦੋ-ਦੋ, ਤਿੰਨ-ਤਿੰਨ, ਪੰਜ-ਪੰਜ ਕਿਲੋਮੀਟਰ ਜਾਣਾ ਪੈਂਦਾ ਹੈ। ਜੀਵਨ ਦਾ ਬਹੁਤ ਸਾਰਾ ਹਿੱਸਾ ਸਿਰਫ਼ ਪਾਣੀ ਵਿੱਚ ਖਪ ਜਾਂਦਾ ਹੈ ਅਤੇ ਇਸ ਲਈ ਇਸ ਸਰਕਾਰ ਨੇ ਇੱਕ ਵਿਸ਼ੇਸ਼ ਕੰਮ ਵੱਲ ਜ਼ੋਰ ਦੇਣ ਦਾ ਫੈਸਲਾ ਕੀਤਾ ਹੈ, ਅਤੇ ਉਹ ਹੈ-ਸਾਡੇ ਹਰ ਘਰ ਵਿੱਚ ਜਲ ਕਿਵੇਂ ਪਹੁੰਚੇ? ਹਰ ਘਰ ਨੂੰ ਜਲ ਕਿਵੇਂ ਮਿਲੇ? ਪੀਣ ਦਾ ਸ਼ੁੱਧ ਪਾਣੀ ਕਿਵੇਂ ਮਿਲੇ? ਅਤੇ ਇਸ ਲਈ ਅੱਜ ਮੈਂ ਲਾਲ ਕਿਲੇ ਤੋਂ ਐਲਾਨ ਕਰਦਾ ਹਾਂ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਜਲ ਜੀਵਨ ਮਿਸ਼ਨ ਨੂੰ ਅੱਗੇ ਲੈ ਕੇ ਵਧਾਂਗੇ। ਇਹ ਜਲ ਜੀਵਨ ਮਿਸ਼ਨ, ਇਸ ਲਈ ਕੇਂਦਰ ਅਤੇ ਰਾਜ ਸਰਕਾਰ ਨਾਲ ਮਿਲ ਕੇ ਕੰਮ ਕਰਨਗੇ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਰਕਮ ਇਸ ਜਲ ਜੀਵਨ ਮਿਸ਼ਨ ਲਈ ਖਰਚ ਕਰਨ ਦਾ ਅਸੀਂ ਸੰਕਲਪ ਲਿਆ ਹੈ। ਜਲ ਸੰਭਾਲ਼ ਹੋਵੇ, ਮੀਂਹ ਦੇ ਬੂੰਦ-ਬੂੰਦ ਪਾਣੀ ਨੂੰ ਰੋਕਣ ਦਾ ਕੰਮ ਹੋਵੇ, ਸਮੁੰਦਰੀ ਪਾਣੀ ਨੂੰ ਜਾਂ Waste Water ਨੂੰ Treatment ਕਰਨ ਦਾ ਵਿਸ਼ਾ ਹੋਵੇ, ਕਿਸਾਨਾਂ ਲਈ Per Drop, More Crop’, Micro Irrigation ਦਾ ਕੰਮ ਹੋਵੇ, ਪਾਣੀ ਬਚਾਉਣ ਦਾ ਅਭਿਆਨ ਹੋਵੇ, ਪਾਣੀ ਪ੍ਰਤੀ ਸਧਾਰਨ ਤੋਂ ਸਧਾਰਨ ਨਾਗਰਿਕ ਸੁਚੇਤ ਬਣੇ, ਸੰਵੇਦਨਸ਼ੀਲ ਬਣੇ, ਪਾਣੀ ਦਾ ਮਹੱਤਵ ਸਮਝੇ, ਸਾਡੇ ਸਿੱਖਿਆ ਕਰਮਾਂ ਵਿੱਚ ਵੀ ਬੱਚਿਆਂ ਨੂੰ ਬਚਪਨ ਤੋਂ ਹੀ ਪਾਣੀ ਦੇ ਮਹੱਤਵ ਦੀ ਸਿੱਖਿਆ ਦਿੱਤੀ ਜਾਵੇ। ਪਾਣੀ ਇਕੱਠਾ ਕਰਨ ਲਈ, ਪਾਣੀ ਦੇ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰੀਏ ਅਤੇ ਅਸੀਂ ਇਸ ਵਿਸ਼ਵਾਸ ਨਾਲ ਅੱਗੇ ਵਧੀਏ ਕਿ ਪਾਣੀ ਦੇ ਖੇਤਰ ਵਿੱਚ ਪਿਛਲੇ 70 ਸਾਲ ਵਿੱਚ ਜੋ ਕੰਮ ਹੋਇਆ ਹੈ, ਸਾਨੂੰ 5 ਸਾਲ ਵਿੱਚ ਚਾਰ ਗੁਣਾ ਤੋਂ ਵੀ ਜ਼ਿਆਦਾ ਉਸ ਕੰਮ ਨੂੰ ਕਰਨਾ ਹੋਵੇਗਾ। ਹੁਣ ਅਸੀਂ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਇਸ ਦੇਸ਼ ਦੇ ਮਹਾਨ ਸੰਤ ਸੈਂਕੜੇ ਸਾਲ ਪਹਿਲਾਂ ਸੰਤ ਤਿਰੁਵੱਲੁਵਰ ਜੀ ਨੇ ਉਸ ਸਮੇਂ ਇੱਕ ਮਹੱਤਵਪੂਰਨ ਗੱਲ ਕਹੀ ਸੀ, ਸੈਂਕੜੇ ਸਾਲ ਪਹਿਲਾਂ ਉਦੋਂ ਤਾਂ ਸ਼ਾਇਦ ਕਿਸੇ ਨੇ ਪਾਣੀ ਦੇ ਸੰਕਟ ਬਾਰੇ ਸੋਚਿਆ ਵੀ ਨਹੀਂ ਹੋਵੇਗਾ, ਪਾਣੀ ਦੇ ਮਹੱਤਵ ਬਾਰੇ ਵੀ ਨਹੀਂ ਸੋਚਿਆ ਹੋਵੇਗਾ ਅਤੇ ਉਦੋਂ ਸੰਤ ਤਿਰੁਵੱਲੁਵਰ ਜੀ ਨੇ ਕਿਹਾ ਸੀ, “ਨੀਰ ਇੰਡ੍ਰੀ ਅਮਿਯਾਦੂ ਉਲਗ: ਨੀਰ ਇੰਡ੍ਰੀ ਅਮਿਯਾਦੂ ਉਲਗ” ਯਾਨੀ ਜਦੋਂ ਪਾਣੀ ਸਮਾਪਤ ਹੋ ਜਾਂਦਾ ਹੈ ਤਾਂ ਪ੍ਰਕਿਰਤੀ ਦਾ ਕਾਰਜ ਥਮ ਜਾਂਦਾ ਹੈ, ਰੁਕ ਜਾਂਦਾ ਹੈ। ਇੱਕ ਪ੍ਰਕਾਰ ਨਾਲ ਵਿਨਾਸ਼ ਸ਼ੁਰੂ ਹੋ ਜਾਂਦਾ ਹੈ।
ਮੇਰਾ ਜਨਮ ਗੁਜਰਾਤ ਵਿੱਚ ਹੋਇਆ, ਗੁਜਰਾਤ ਵਿੱਚ ਤੀਰਥ ਖੇਤਰ ਹੈ ਮਹਡੀ ਜੋ ਉੱਤਰੀ ਗੁਜਰਾਤ ਵਿੱਚ ਹੈ। ਜੈਨ ਸਮੁਦਾਇ ਦੇ ਲੋਕ ਉੱਥੇ ਆਉਂਦੇ-ਜਾਂਦੇ ਰਹਿੰਦੇ ਹਨ। ਅੱਜ ਤੋਂ ਕਰੀਬ 100 ਸਾਲ ਪਹਿਲਾਂ ਉੱਥੇ ਇੱਕ ਜੈਨ ਮੁਨੀ ਹੋਏ, ਉਹ ਕਿਸਾਨ ਦੇ ਘਰ ਵਿੱਚ ਪੈਦਾ ਹੋਏ ਸਨ, ਕਿਸਾਨ ਸਨ, ਖੇਤ ਵਿੱਚ ਕੰਮ ਕਰਦੇ ਸਨ, ਲੇਕਿਨ ਜੈਨ ਪਰੰਪਰਾ ਨਾਲ ਜੁੜ ਕੇ ਉਹ ਦੀਖਿਅਤ ਹੋਏ ਅਤੇ ਜੈਨ ਮੁਨੀ ਬਣੇ।
ਕਰੀਬ 100 ਸਾਲ ਪਹਿਲਾਂ ਉਹ ਲਿਖ ਕੇ ਗਏ ਹਨ। ਬੁੱਧੀ ਸਾਗਰ ਜੀ ਮਹਾਰਾਜ ਨੇ ਲਿਖਿਆ ਹੈ ਕਿ ਇੱਕ ਦਿਨ ਅਜਿਹਾ ਆਏਗਾ, ਜਦੋਂ ਪਾਣੀ ਕਰਿਆਨੇ ਦੀ ਦੁਕਾਨ ਵਿੱਚ ਵਿਕੇਗਾ। ਤੁਸੀਂ ਕਲਪਨਾ ਕਰ ਸਕਦੇ ਹੋ। 100 ਸਾਲ ਪਹਿਲਾਂ ਸੰਤ ਲਿਖ ਕੇ ਗਏ ਕਿ ਪਾਣੀ ਕਰਿਆਨੇ ਦੀ ਦੁਕਾਨ ਵਿੱਚ ਵਿਕੇਗਾ ਅਤੇ ਅੱਜ ਅਸੀਂ ਪੀਣ ਦਾ ਪਾਣੀ ਕਰਿਆਨੇ ਦੀ ਦੁਕਾਨ ਤੋਂ ਲੈਂਦੇ ਹਾਂ। ਅਸੀਂ ਕਿੱਥੋਂ, ਕਿੱਥੇ ਪਹੁੰਚ ਗਏ।
ਮੇਰੇ ਪਿਆਰੇ ਦੇਸ਼ਵਾਸੀਓ ਨਾ ਅਸੀਂ ਥੱਕਣਾ ਹੈ, ਨਾ ਅਸੀਂ ਥਮਣਾ (ਰੁਕਣਾ) ਹੈ ਅਤੇ ਨਾ ਅਸੀਂ ਅੱਗੇ ਵਧਣ ਤੋਂ ਹਿਚਕਚਾਉਣਾ ਹੈ। ਇਹ ਅਭਿਆਨ ਸਰਕਾਰੀ ਨਹੀਂ ਬਣਨਾ ਚਾਹੀਦਾ। ਜਲ ਸੰਚਯ ਦਾ ਇਹ ਅਭਿਆਨ ਜਿਵੇਂ ਸਵੱਛਤਾ ਦਾ ਅਭਿਆਨ ਚਲਿਆ ਸੀ ਜਨ ਸਧਾਰਨ ਦਾ ਅਭਿਆਨ ਬਣਨਾ ਚਾਹੀਦਾ ਹੈ। ਜਨ ਸਧਾਰਨ ਦੇ ਆਦਰਸ਼ਾਂ ਨੂੰ ਲੈ ਕੇ, ਜਨ ਸਧਾਰਨ ਦੀਆਂ ਉਮੀਦਾਂ ਨੂੰ ਲੈ ਕੇ ਜਨ ਸਧਾਰਨ ਦੀ ਸਮਰੱਥਾ ਨੂੰ ਲੈ ਕੇ ਅਸੀਂ ਅੱਗੇ ਵਧਣਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ ਹੁਣ ਸਾਡਾ ਦੇਸ਼ ਉਸ ਦੌਰ ਵਿੱਚ ਪਹੁੰਚਿਆ ਹੈ ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਤੋਂ ਹੁਣ ਸਾਨੂੰ ਆਪਣੇ ਆਪ ਨੂੰ ਛੁਪਾ ਕੇ ਰੱਖਣ ਦੀ ਜ਼ਰੂਰਤ ਨਹੀਂ ਹੈ। ਚੁਣੌਤੀਆਂ ਨੂੰ ਸਾਹਮਣੇ ਤੋਂ ਸਵੀਕਾਰ ਕਰਨ ਦਾ ਵਕਤ ਆ ਚੁੱਕਿਆ ਹੈ। ਕਦੇ ਰਾਜਨੀਤਕ ਨਫਾ-ਨੁਕਸਾਨ ਦੇ ਇਰਾਦੇ ਨਾਲ ਅਸੀਂ ਫੈਸਲਾ ਕਰਦੇ ਹਾਂ, ਲੇਕਿਨ ਇਸ ਨਾਲ ਦੇਸ਼ ਦੀ ਭਾਵੀ ਪੀੜ੍ਹੀ ਦਾ ਬਹੁਤ ਨੁਕਸਾਨ ਹੁੰਦਾ ਹੈ।
ਉਸੇ ਤਰ੍ਹਾਂ ਦਾ ਹੀ ਇੱਕ ਵਿਸ਼ਾ ਹੈ ਜਿਸਨੂੰ ਮੈਂ ਅੱਜ ਲਾਲ ਕਿਲੇ ਤੋਂ ਸਪਸ਼ਟ ਕਰਨਾ ਚਾਹੁੰਦਾ ਹੈ। ਅਤੇ ਉਹ ਵਿਸ਼ਾ ਹੈ ਸਾਡੇ ਇੱਥੇ ਹੋ ਰਿਹਾ ਬੇਤਹਾਸ਼ਾ ਜਨਸੰਖਿਆ ਵਿਸਫੋਟ। ਇਹ ਜਨਸੰਖਿਆ ਵਿਸਫੋਟ ਸਾਡੇ ਲਈ, ਸਾਡੀ ਆਉਣ ਵਾਲੀ ਪੀੜ੍ਹੀ ਲਈ ਅਨੇਕ ਨਵੇਂ ਸੰਕਟ ਪੈਦਾ ਕਰਦਾ ਹੈ, ਲੇਕਿਨ ਇਹ ਗੱਲ ਮੰਨਣੀ ਹੋਵੇਗੀ ਕਿ ਸਾਡੇ ਦੇਸ਼ ਵਿੱਚ ਇੱਕ ਜਾਗਰੂਕ ਵਰਗ ਹੈ ਜੋ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਹ ਆਪਣੇ ਘਰ ਵਿੱਚ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਦਾ ਹੈ ਕਿ ਮੈਂ ਕਿਤੇ ਉਸ ਨਾਲ ਅਨਿਆਂ ਤਾਂ ਨਹੀਂ ਕਰਾਂਗਾ। ਉਸ ਦੀਆਂ ਜੋ ਮਾਨਵੀ ਲੋੜਾਂ ਹਨ, ਉਨ੍ਹਾਂ ਦੀ ਮੈਂ ਪੂਰਤੀ ਕਰ ਸਕਾਂਗਾ ਕਿ ਨਹੀਂ ਕਰ ਸਕਾਂਗਾ। ਉਸਦੇ ਜੋ ਸੁਪਨੇ ਹਨ, ਉਹ ਸੁਪਨੇ ਪੂਰੇ ਕਰਨ ਲਈ ਮੈਂ ਆਪਣੀ ਭੂਮਿਕਾ ਅਦਾ ਕਰ ਸਕਾਂਗਾ ਕਿ ਨਹੀਂ ਕਰ ਸਕਾਂਗਾ। ਇਨ੍ਹਾਂ ਸਾਰੇ parameters ਤੋਂ ਆਪਣੇ ਪਰਿਵਾਰ ਦਾ ਲੇਖਾ-ਜੋਖਾ ਲੈ ਕੇ ਸਾਡੇ ਦੇਸ਼ ਵਿੱਚ ਅੱਜ ਵੀ ਸਵੈ ਪ੍ਰੇਰਣਾ ਨਾਲ ਇੱਕ ਛੋਟਾ ਵਰਗ ਪਰਿਵਾਰ ਨੂੰ ਸੀਮਿਤ ਕਰਕੇ ਆਪਣੇ ਪਰਿਵਾਰ ਦਾ ਵੀ ਭਲਾ ਕਰਦਾ ਹੈ ਅਤੇ ਦੇਸ਼ ਦਾ ਭਲਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ। ਇਹ ਸਾਰੇ ਸਾਮਾਨ ਦੇ ਅਧਿਕਾਰੀ ਹਨ, ਇਹ ਆਦਰ ਦੇ ਅਧਿਕਾਰੀ ਹਨ। ਛੋਟਾ ਪਰਿਵਾਰ ਰੱਖ ਕੇ ਵੀ ਉਹ ਦੇਸ਼ ਭਗਤੀ ਨੂੰ ਹੀ ਪ੍ਰਗਟ ਕਰਦੇ ਹਨ। ਉਹ ਦੇਸ਼ ਭਗਤੀ ਨੂੰ ਅਭਿਵਿਅਕਤ (ਪ੍ਰਗਟ) ਕਰਦੇ ਹਨ। ਮੈਂ ਚਾਹਾਂਗਾ ਕਿ ਅਸੀਂ ਆਪਣੇ ਸਮਾਜ ਦੇ ਲੋਕਾਂ, ਇਨ੍ਹਾਂ ਦੇ ਜੀਵਨ ਨੂੰ ਬਾਰੀਕੀ ਨਾਲ ਦੇਖੀਏ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਜਨਸੰਖਿਆ ਵਾਧੇ ਤੋਂ ਆਪਣੇ ਆਪ ਨੂੰ ਬਚਾ ਕੇ ਪਰਿਵਾਰ ਦੀ ਕਿੰਨੀ ਸੇਵਾ ਕੀਤੀ ਹੈ। ਦੇਖਦੇ ਹੀ ਦੇਖਦੇ ਇੱਕ ਦੋ ਪੀੜ੍ਹੀ ਨਹੀਂ, ਪਰਿਵਾਰ ਕਿਵੇਂ ਅੱਗੇ ਵਧਦਾ ਚਲਾ ਗਿਆ, ਬੱਚਿਆਂ ਨੇ ਕਿਵੇਂ ਸਿੱਖਿਆ ਲਈ ਹੈ, ਉਹ ਪਰਿਵਾਰ ਬਿਮਾਰੀ ਤੋਂ ਮੁਕਤ ਕਿਵੇਂ ਹੈ, ਉਹ ਪਰਿਵਾਰ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਕਿਵੇਂ ਵਧੀਆ ਢੰਗ ਨਾਲ ਪੂਰਾ ਕਰਦਾ ਹੈ। ਅਸੀਂ ਵੀ ਉਨ੍ਹਾਂ ਤੋਂ ਸਿੱਖੀਏ ਅਤੇ ਆਪਣੇ ਘਰ ਵਿੱਚ ਕਿਸੇ ਵੀ ਬੱਚੇ ਦੇ ਆਉਣ ਤੋਂ ਪਹਿਲਾਂ ਅਸੀਂ ਸੋਚੀਏ ਕਿ ਜੋ ਬੱਚਾ ਮੇਰੇ ਘਰ ਵਿੱਚ ਆਏਗਾ, ਕੀ ਉਸ ਦੀਆਂ ਲੋੜਾਂ ਦੀ ਪੂਰਤੀ ਲਈ ਮੈਂ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ? ਕੀ ਮੈਂ ਉਸਨੂੰ ਸਮਾਜ ਦੇ ਭਰੋਸੇ ਹੀ ਛੱਡ ਦੇਵਾਂਗਾ? ਮੈਂ ਉਸਨੂੰ ਉਸਦੇ ਨਸੀਬ ‘ਤੇ ਹੀ ਛੱਡ ਦੇਵਾਂਗਾ? ਕੋਈ ਮਾਂ-ਬਾਪ ਅਜਿਹਾ ਨਹੀਂ ਹੋ ਸਕਦਾ, ਜੋ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਇਸ ਪ੍ਰਕਾਰ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣ ਦੇਵੇ ਅਤੇ ਇਸ ਲਈ ਇੱਕ ਸਮਾਜਿਕ ਜਾਗਰੂਕਤਾ ਦੀ ਲੋੜ ਹੈ।
ਜਿਨ੍ਹਾਂ ਲੋਕਾਂ ਨੇ ਇਹ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ, ਉਨ੍ਹਾਂ ਦੇ ਸਨਮਾਨ ਦੀ ਲੋੜ ਹੈ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਉਦਾਹਰਨ ਲੈ ਕੇ ਸਮਾਜ ਦੇ ਬਾਕੀ ਵਰਗ ਜੋ ਅਜੇ ਵੀ ਇਸ ਤੋਂ ਬਾਹਰ ਹਨ, ਉਨ੍ਹਾਂ ਨੂੰ ਜੋੜ ਕੇ ਜਨਸੰਖਿਆ ਵਿਸਫੋਟ-ਇਸਦੀ ਸਾਨੂੰ ਚਿੰਤਾ ਕਰਨੀ ਹੀ ਹੋਵੇਗੀ।
ਸਰਕਾਰਾਂ ਨੂੰ ਵੀ ਭਿੰਨ-ਭਿੰਨ ਯੋਜਨਾਵਾਂ ਤਹਿਤ ਅੱਗੇ ਆਉਣਾ ਹੋਵੇਗਾ। ਚਾਹੇ ਰਾਜ ਸਰਕਾਰ ਹੋਵੇ, ਕੇਂਦਰ ਸਰਕਾਰ ਹੋਵੇ-ਹਰ ਕਿਸੇ ਨੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਮੋਢੇ ਨਾਲ ਮੋਢਾ ਮਿਲਾ ਕੇ ਚਲਣਾ ਹੋਵੇਗਾ। ਅਸੀਂ ਅਸਵਸਥ ਸਮਾਜ ਨਹੀਂ ਸੋਚ ਸਕਦੇ, ਅਸੀਂ ਅਨਪੜ੍ਹ ਸਮਾਜ ਨਹੀਂ ਸੋਚ ਸਕਦੇ। 21ਵੀਂ ਸਦੀ ਦੇ ਭਾਰਤ ਵਿੱਚ ਸੁਪਨਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਵਿਅਕਤੀ ਤੋਂ ਸ਼ੁਰੂ ਹੁੰਦੀ ਹੈ, ਪਰਿਵਾਰ ਤੋਂ ਸ਼ੁਰੂ ਹੁੰਦੀ ਹੈ, ਲੇਕਿਨ ਅਗਰ ਅਬਾਦੀ ਸਿੱਖਿਅਤ ਨਹੀਂ ਹੈ, ਤੰਦਰੁਸਤ ਨਹੀਂ ਹੈ ਤਾਂ ਨਾ ਹੀ ਉਹ ਘਰ ਸੁਖੀ ਹੁੰਦਾ ਹੈ, ਨਾ ਹੀ ਉਹ ਦੇਸ਼ ਸੁਖੀ ਹੁੰਦਾ ਹੈ।
ਜਨ ਅਬਾਦੀ ਸਿੱਖਿਅਤ ਹੋਵੇ, ਸਮਰੱਥਾਵਾਨ ਹੋਵੇ, Skilled ਹੋਵੇ ਅਤੇ ਆਪਣੀ ਇੱਛਾ ਅਤੇ ਲੋੜਾਂ ਦੀ ਪੂਰਤੀ ਕਰਨ ਲਈ ਢੁਕਵਾਂ ਮਾਹੌਲ ਪ੍ਰਾਪਤ ਕਰਨ ਲਈ ਸੰਸਾਧਨ ਉਪਲੱਬਧ ਹੋਣ ਤਾਂ ਮੈਂ ਸਮਝਦਾ ਹਾਂ ਕਿ ਦੇਸ਼ ਇਨ੍ਹਾਂ ਗੱਲਾਂ ਨੂੰ ਪੂਰਾ ਕਰ ਸਕਦਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਨੇ ਸਾਡੇ ਦੇਸ਼ ਦਾ ਕਲਪਨਾ ਤੋਂ ਪਰੇ ਨੁਕਸਾਨ ਕੀਤਾ ਹੈ ਅਤੇ ਦੀਮਕ ਦੀ ਤਰ੍ਹਾਂ ਸਾਡੇ ਜੀਵਨ ਵਿੱਚ ਸ਼ਾਮਲ (ਘੁਸ) ਹੋ ਗਿਆ ਹੈ। ਉਸਨੂੰ ਬਾਹਰ ਕੱਢਣ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਸਫਲਤਾਵਾਂ ਵੀ ਮਿਲੀਆਂ ਹਨ, ਲੇਕਿਨ ਬਿਮਾਰੀ ਇੰਨੀ ਗਹਿਰੀ ਹੈ, ਬਿਮਾਰੀ ਇੰਨੀ ਫੈਲੀ ਹੋਈ ਹੈ ਕਿ ਸਾਨੂੰ ਹੋਰ ਜ਼ਿਆਦਾ ਕੋਸ਼ਿਸ਼ ਕਰਨੀ ਪਏਗੀ ਅਤੇ ਉਹ ਵੀ ਸਿਰਫ਼ ਸਰਕਾਰੀ ਪੱਧਰ ‘ਤੇ ਨਹੀਂ, ਹਰ ਪੱਧਰ ‘ਤੇ ਕਰਨੀ ਹੀ ਪਏਗੀ ਅਤੇ ਅਜਿਹਾ ਨਿਰੰਤਰ ਕਰਕੇ ਰਹਿਣਾ ਪਏਗਾ। ਇੱਕ ਵਾਰ ਵਿੱਚ ਸਾਰਾ ਕੰਮ ਨਹੀਂ ਹੁੰਦਾ, ਬੁਰੀਆਂ ਆਦਤਾਂ-ਪੁਰਾਣੀ ਬਿਮਾਰੀ ਵਰਗੀਆਂ ਹੁੰਦੀਆਂ ਹਨ, ਕਦੇ ਠੀਕ ਹੋ ਜਾਂਦੀਆਂ ਹਨ, ਲੇਕਿਨ ਮੌਕਾ ਮਿਲਦੇ ਹੀ ਫਿਰ ਤੋਂ ਬਿਮਾਰੀ ਆ ਜਾਂਦੀ ਹੈ। ਉਸ ਤਰ੍ਹਾਂ ਹੀ ਇਹ ਇੱਕ ਅਜਿਹੀ ਬਿਮਾਰੀ ਹੈ ਜਿਸਨੂੰ ਅਸੀਂ ਨਿਰੰਤਰ Technology ਦਾ ਉਪਯੋਗ ਕਰਦਿਆਂ ਇਸਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਕਈ ਕਦਮ ਚੁੱਕੇ ਹਨ। ਹਰ ਪੱਧਰ ‘ਤੇ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਬਲ ਮਿਲੇ, ਇਸ ਲਈ ਵੀ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਤੁਸੀਂ ਦੇਖਿਆ ਹੋਵੇਗਾ ਪਿਛਲੇ ਪੰਜ ਸਾਲ ਵਿੱਚ ਵੀ, ਇਸ ਵਾਰ ਆਉਂਦੇ ਹੀ ਸਰਕਾਰ ਵਿੱਚ ਬੈਠੇ ਹੋਏ ਚੰਗੇ ਚੰਗੇ ਲੋਕਾਂ ਦੀ ਛੁੱਟੀ ਕਰ ਦਿੱਤੀ ਗਈ। ਸਾਡੇ ਇਸ ਅਭਿਆਨ ਵਿੱਚ ਜੋ ਰੁਕਾਵਟ ਬਣਦੇ ਸਨ, ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਕਾਰੋਬਾਰ ਕਰ ਲਓ, ਹੁਣ ਦੇਸ਼ ਨੂੰ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ।
ਮੈਂ ਸਪਸ਼ਟ ਮੰਨਦਾ ਹਾਂ ਵਿਵਸਥਾਵਾਂ ਵਿੱਚ ਬਦਲਾਅ ਹੋਣਾ ਚਾਹੀਦਾ ਹੈ, ਲੇਕਿਨ ਨਾਲ–ਨਾਲ ਸਮਾਜਿਕ ਜੀਵਨ ਵਿੱਚ ਵੀ ਬਦਲਾਅ ਹੋਣਾ ਚਾਹੀਦਾ ਹੈ। ਸਮਾਜਿਕ ਜੀਵਨ ਵਿੱਚ ਬਦਲਾਅ ਹੋਣਾ ਚਾਹੀਦਾ ਹੈ, ਉਸਦੇ ਨਾਲ-ਨਾਲ ਵਿਵਸਥਾਵਾਂ ਨੂੰ ਚਲਾਉਣ ਵਾਲੇ ਲੋਕਾਂ ਦੇ ਦਿਲ ਦਿਮਾਗ ਵਿੱਚ ਵੀ ਬਦਲਾਅ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਜਾ ਕੇ ਅਸੀਂ ਲੋੜੀਂਦੇ ਨਤੀਜਿਆਂ ਨੂੰ ਪ੍ਰਾਪਤ ਕਰ ਸਕਦੇ ਹਾਂ।
ਭਾਈਓ ਅਤੇ ਭੈਣੋਂ, ਦੇਸ਼ ਆਜ਼ਾਦੀ ਦੇ ਇੰਨੇ ਸਾਲ ਬਾਅਦ ਇੱਕ ਪ੍ਰਕਾਰ ਨਾਲ ਪਰਿਪੱਕ ਹੋਇਆ ਹੈ। ਅਸੀਂ ਆਜ਼ਾਦੀ ਦੇ 75 ਸਾਲ ਮਨਾਉਣ ਜਾ ਰਹੇ ਹਾਂ। ਤਦ ਇਹ ਆਜ਼ਾਦੀ ਸਹਿਜ ਸੰਸਕਾਰ, ਸਹਿਜ ਸੁਭਾਅ, ਸਹਿਜ ਅਹਿਸਾਸ, ਇਹ ਵੀ ਜ਼ਰੂਰੀ ਹੁੰਦਾ ਹੈ। ਮੈਂ ਆਪਣੇ ਅਫ਼ਸਰਾਂ ਨਾਲ ਜਦੋਂ ਬੈਠਦਾ ਹਾਂ ਤਾਂ ਇੱਕ ਗੱਲ ਕਰਦਾ ਹਾਂ, ਜਨਤਕ ਰੂਪ ਨਾਲ ਤਾਂ ਬੋਲਦਾ ਨਹੀਂ ਸੀ, ਲੇਕਿਨ ਅੱਜ ਮਨ ਕਰ ਰਿਹਾ ਹੈ ਤਾਂ ਬੋਲ ਹੀ ਦੇਵਾਂ। ਮੈਂ ਆਪਣੇ ਅਫ਼ਸਰਾਂ ਦਰਮਿਆਨ ਵਾਰ-ਵਾਰ ਕਹਿੰਦਾ ਹਾਂ ਕਿ ਕੀ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਰਕਾਰਾਂ ਦਾ ਜੋ ਦਖਲ ਹੈ ਆਮ ਨਾਗਰਿਕ ਦੇ ਜੀਵਨ ਵਿੱਚ, ਕੀ ਅਸੀਂ ਉਸ ਦਖਲ ਨੂੰ ਘੱਟ ਨਹੀਂ ਕਰ ਸਕਦੇ? ਖਤਮ ਨਹੀਂ ਕਰ ਸਕਦੇ? ਆਜ਼ਾਦ ਭਾਰਤ ਦਾ ਮਤਲਬ ਮੇਰੇ ਲਈ ਇਹ ਹੈ ਕਿ ਹੌਲੀ ਹੌਲੀ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਤੋਂ ਬਾਹਰ ਆਉਣ, ਲੋਕ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਲਈ, ਅੱਗੇ ਵਧਣ ਲਈ ਸਾਰੇ ਰਸਤੇ ਉਨ੍ਹਾਂ ਲਈ ਖੁੱਲੇ ਹੋਣੇ ਚਾਹੀਦੇ ਹਨ, ਮਨ-ਮਰਜ਼ੀ ਹੋਵੇ ਤਾਂ ਉਸ ਦਿਸ਼ਾ ਵਿੱਚ, ਦੇਸ਼ ਦੇ ਹਿਤ ਵਿੱਚ ਅਤੇ ਪਰਿਵਾਰ ਦੀ ਭਲਾਈ ਲਈ ਖੁਦ ਦੇ ਸੁਪਨਿਆਂ ਲਈ ਅੱਗੇ ਵਧਣ, ਅਜਿਹਾ Eco-system ਸਾਨੂੰ ਬਣਾਉਣਾ ਹੀ ਹੋਵੇਗਾ। ਅਤੇ ਇਸ ਲਈ ਸਰਕਾਰ ਦਾ ਦਬਾਅ ਨਹੀਂ ਹੋਣਾ ਚਾਹੀਦਾ, ਲੇਕਿਨ ਨਾਲ ਨਾਲ ਜਿੱਥੇ ਮੁਸੀਬਤ ਦੇ ਪਲ ਹੋਣ ਤਾਂ ਸਰਕਾਰ ਦੀ ਅਣਹੋਂਦ ਵੀ ਨਹੀਂ ਹੋਣੀ ਚਾਹੀਦੀ। ਨਾ ਸਰਕਾਰ ਦਾ ਦਬਾਅ ਹੋਵੇ, ਨਾ ਸਰਕਾਰ ਦੀ ਅਣਹੋਂਦ ਹੋਵੇ, ਲੇਕਿਨ ਅਸੀਂ ਸੁਪਨਿਆਂ ਨੂੰ ਲੈ ਕੇ ਅੱਗੇ ਵਧੀਏ। ਸਰਕਾਰ ਸਾਡੇ ਇੱਕ ਸਾਥੀ ਦੇ ਰੂਪ ਵਿੱਚ ਹਰ ਪਲ ਮੌਜੂਦ ਹੋਵੇ। ਜ਼ਰੂਰਤ ਪਏ ਤਾਂ ਲਗਣਾ ਚਾਹੀਦਾ ਹੈ ਕਿ ਹਾਂ ਕੋਈ ਹੈ, ਚਿੰਤਾ ਦਾ ਵਿਸ਼ਾ ਨਹੀਂ ਹੈ। ਕੀ ਉਸ ਪ੍ਰਕਾਰ ਦੀਆਂ ਵਿਵਸਥਾਵਾਂ ਅਸੀਂ ਵਿਕਸਿਤ ਕਰ ਸਕਦੇ ਹਾਂ?
ਅਸੀਂ ਗੈਰ ਜ਼ਰੂਰੀ ਕਈ ਕਾਨੂੰਨਾਂ ਨੂੰ ਖਤਮ ਕੀਤਾ ਹੈ। ਪਿਛਲੇ 5 ਸਾਲ ਵਿੱਚ ਇੱਕ ਪ੍ਰਕਾਰ ਨਾਲ ਮੈਂ ਰੋਜ਼ਾਨਾ ਇੱਕ ਗੈਰ ਜ਼ਰੂਰੀ ਕਾਨੂੰਨ ਖਤਮ ਕੀਤਾ ਸੀ। ਦੇਸ਼ ਦੇ ਲੋਕਾਂ ਤੱਕ ਸ਼ਾਇਦ ਇਹ ਗੱਲ ਪਹੁੰਚੀ ਨਹੀਂ ਹੋਵੇਗੀ। ਹਰ ਦਿਨ ਇੱਕ ਕਾਨੂੰਨ ਖਤਮ ਕੀਤਾ ਸੀ, ਕਰੀਬ-ਕਰੀਬ 1450 ਕਾਨੂੰਨ ਖਤਮ ਕੀਤੇ ਸਨ। ਆਮ ਮਨੁੱਖ ਦੇ ਜੀਵਨ ਤੋਂ ਬੋਝ ਘੱਟ ਹੋਵੇ। ਅਜੇ ਸਰਕਾਰ ਨੂੰ 10 ਹਫ਼ਤੇ ਹੋਏ, ਅਜੇ ਤਾਂ ਇਨ੍ਹਾਂ 10 ਹਫ਼ਤਿਆਂ ਵਿੱਚ 60 ਅਜਿਹੇ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ।
Ease of living ਇਹ ਆਜ਼ਾਦ ਭਾਰਤ ਦੀ ਲੋੜ ਹੈ ਅਤੇ ਇਸ ਲਈ ਅਸੀਂ Ease of living ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ, ਉਸ ਨੂੰ ਅੱਗੇ ਲੈ ਜਾਣਾ ਚਾਹੁੰਦੇ ਹਾਂ। ਅੱਜ Ease of doing business ਵਿੱਚ ਅਸੀਂ ਕਾਫ਼ੀ ਪ੍ਰਗਤੀ ਕਰ ਰਹੇ ਹਾਂ। ਪਹਿਲੇ 50 ਵਿੱਚ ਪਹੁੰਚਣ ਦਾ ਸੁਪਨਾ ਹੈ, ਉਸ ਲਈ ਕਈ reform ਕਰਨ ਦੀ ਲੋੜ ਹੋਵੇਗੀ, ਕਈ ਛੋਟੀਆਂ ਮੋਟੀਆਂ ਰੁਕਾਵਟਾਂ ਹਨ। ਕੋਈ ਵਿਅਕਤੀ ਛੋਟਾ ਜਿਹਾ ਉਦਯੋਗ ਕਰਨਾ ਚਾਹੁੰਦਾ ਹੈ ਜਾਂ ਕੋਈ ਛੋਟਾ ਜਿਹਾ ਕੰਮ ਕਰਨਾ ਚਾਹੁੰਦਾ ਹੈ ਤਾਂ ਇੱਥੇ form ਭਰੋ, ਇਧਰ ਆਓ, ਉਸ office ਜਾਓ, ਸੈਂਕੜੇ ਆਫਿਸਾਂ ਵਿੱਚ ਚੱਕਰ ਲਗਾਉਣ ਵਰਗੀਆਂ ਪਰੇਸ਼ਾਨੀਆਂ ਵਿੱਚ ਉਲਝਿਆ ਰਹਿੰਦਾ ਹੈ, ਉਸਦਾ ਮੇਲ ਹੀ ਨਹੀਂ ਬੈਠਦਾ ਹੈ। ਇਨ੍ਹਾਂ ਨੂੰ ਖਤਮ ਕਰਦੇ ਕਰਦੇ, reform ਕਰਦੇ-ਕਰਦੇ ਕੇਂਦਰ ਅਤੇ ਰਾਜਾਂ ਨੂੰ ਵੀ ਨਾਲ ਲੈਂਦੇ-ਲੈਂਦੇ ਨਗਰਪਾਲਿਕਾ-ਮਹਾਨਗਰਪਾਲਿਕਾਵਾਂ ਨੂੰ ਵੀ ਨਾਲ ਲੈਂਦੇ ਲੈਂਦੇ ਅਸੀਂ Ease of doing business ਦੇ ਕੰਮ ਵਿੱਚ ਬਹੁਤ ਕੁਝ ਕਰਨ ਵਿੱਚ ਸਫਲ ਹੋਏ ਹਾਂ। ਅਤੇ ਦੁਨੀਆ ਵਿੱਚ ਵੀ ਵਿਸ਼ਵਾਸ ਪੈਦਾ ਹੋਇਆ ਹੈ ਕਿ ਭਾਰਤ ਵਰਗਾ ਇੰਨਾ ਵੱਡਾ Developing ਦੇਸ਼ ਇੰਨਾ ਵੱਡਾ ਸੁਪਨਾ ਦੇਖ ਸਕਦਾ ਹੈ ਅਤੇ ਇੰਨੀ ਵੱਡੀ jump ਲਗਾ ਸਕਦਾ ਹੈ। Ease of doing business ਤਾਂ ਇੱਕ ਪੜਾਅ ਹੈ, ਮੇਰੀ ਮੰਜ਼ਿਲ ਤਾਂ ਹੈ Ease of living -ਸਧਾਰਨ ਮਨੁੱਖ ਦੇ ਜੀਵਨ ਵਿੱਚ ਉਸਨੂੰ ਸਰਕਾਰੀ ਕੰਮ ਵਿੱਚ ਕੋਈ ਮੁਸ਼ੱਕਤ ਨਾ ਕਰਨੀ ਪਏ, ਉਸ ਲਈ ਹੱਕ ਉਸਨੂੰ ਸਹਿਜ ਰੂਪ ਨਾਲ ਮਿਲੇ ਅਤੇ ਇਸ ਲਈ ਸਾਨੂੰ ਅੱਗੇ ਵਧਣ ਦੀ ਲੋੜ ਹੈ, ਅਸੀਂ ਉਸ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਦੇਸ਼ ਅੱਗੇ ਵਧੇ, ਲੇਕਿਨ incremental progress, ਉਸ ਦੇ ਲਈ ਦੇਸ਼ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ ਹੈ, ਸਾਨੂੰ high jump ਲਗਾਉਣੇ ਪੈਣਗੇ, ਸਾਨੂੰ ਛਲਾਂਗ ਲਗਾਉਣੀ ਪਏਗੀ, ਸਾਨੂੰ ਆਪਣੀ ਸੋਚ ਨੂੰ ਵੀ ਬਦਲਣਾ ਪਏਗਾ। ਭਾਰਤ ਨੂੰ Global benchmark ਦੇ ਬਰਾਬਰ ਲਿਆਉਣ ਲਈ ਆਪਣੇ ਆਧੁਨਿਕ infrastructure, ਉਸ ਵੱਲ ਜਾਣਾ ਪਏਗਾ ਅਤੇ ਕੋਈ ਕੁਝ ਵੀ ਕਹੇ, ਕੋਈ ਕੁਝ ਵੀ ਲਿਖੇ, ਲੇਕਿਨ ਆਮ ਇਨਸਾਨ ਦਾ ਸੁਪਨਾ ਚੰਗੀਆਂ ਵਿਵਸਥਾਵਾਂ ਦਾ ਹੁੰਦਾ ਹੈ। ਚੰਗੀ ਚੀਜ਼ ਉਸਨੂੰ ਚੰਗੀ ਲੱਗਦੀ ਹੈ, ਉਸਦੀ ਰੁਚੀ ਬਣਦੀ ਹੈ। ਅਤੇ ਇਸ ਲਈ ਅਸੀਂ ਤੈਅ ਕੀਤਾ ਹੈ ਕਿ ਇਸ ਸਮੇਂ ਵਿੱਚ 100 ਲੱਖ ਕਰੋੜ ਰੁਪਏ ਆਧੁਨਿਕ infrastructure ਲਈ ਲਗਾਏ ਜਾਣਗੇ, ਜਿਸ ਨਾਲ ਰੋਜ਼ਗਾਰ ਵੀ ਮਿਲੇਗਾ, ਜੀਵਨ ਵਿੱਚ ਵੀ ਨਵੀਂ ਵਿਵਸਥਾ ਵਿਕਸਤ ਹੋਵੇਗੀ ਜੋ ਜ਼ਰੂਰਤਾਂ ਦੀ ਪੂਰਤੀ ਵੀ ਕਰੇਗੀ। ਚਾਹੇ ਸਾਗਰਮਾਲਾ ਪ੍ਰੋਜੈਕਟ ਹੋਵੇ, ਚਾਹੇ ਭਾਰਤਮਾਲਾ ਪ੍ਰੋਜੈਕਟ ਹੋਵੇ, ਚਾਹੇ ਆਧੁਨਿਕ ਰੇਲਵੇ ਸਟੇਸ਼ਨ ਬਣਾਉਣੇ ਹੋਣ ਜਾਂ ਬੱਸ ਸਟੇਸ਼ਨ ਬਣਾਉਣੇ ਹੋਣ ਜਾਂ ਏਅਰਪੋਰਟ ਬਣਾਉਣੇ ਹੋਣ, ਚਾਹੇ ਆਧੁਨਿਕ ਹਸਪਤਾਲ ਬਣਾਉਣੇ ਹੋਣ, ਚਾਹੇ ਵਿਸ਼ਵ ਪੱਧਰ ਦੇ educational institutions ਦਾ ਨਿਰਮਾਣ ਕਰਨਾ ਹੋਵੇ, infrastructure ਦੀ ਦ੍ਰਿਸ਼ਟੀ ਤੋਂ ਵੀ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਗੇ ਵਧਾਉਣਾ ਚਾਹੁੰਦੇ ਹਾਂ। ਹੁਣ ਦੇਸ਼ ਵਿੱਚ seaport ਦੀ ਵੀ ਲੋੜ ਹੈ। ਆਮ ਜੀਵਨ ਦਾ ਵੀ ਮਨ ਬਦਲਿਆ ਹੈ। ਸਾਨੂੰ ਇਸਨੂੰ ਸਮਝਣਾ ਹੋਵੇਗਾ।
ਪਹਿਲਾਂ ਇੱਕ ਜ਼ਮਾਨਾ ਸੀ ਕਿ ਜੇਕਰ ਕਾਗਜ਼ ‘ਤੇ ਸਿਰਫ਼ ਫੈਸਲਾ ਹੋ ਜਾਵੇ ਕਿ ਇੱਕ ਰੇਲਵੇ ਸਟੇਸ਼ਨ ਫਲਾਣੇ ਇਲਾਕੇ ਵਿੱਚ ਬਣਨ ਵਾਲਾ ਹੈ ਤਾਂ ਮਹੀਨਿਆਂ ਤੱਕ, ਸਾਲਾਂ ਤੱਕ ਇੱਕ ਸਕਾਰਾਤਮਕ ਗੂੰਜ ਬਣੀ ਰਹਿੰਦੀ ਸੀ ਕਿ ਚਲੋ ਸਾਡੇ ਇੱਥੇ ਨਜ਼ਦੀਕ ਵਿੱਚ ਹੁਣ ਨਵਾਂ ਰੇਲਵੇ ਸਟੇਸ਼ਨ ਆ ਰਿਹਾ ਹੈ। ਅੱਜ ਸਮਾਂ ਬਦਲ ਚੁੱਕਾ ਹੈ। ਅੱਜ ਆਮ ਨਾਗਰਿਕ ਰੇਲਵੇ ਸਟੇਸ਼ਨ ਮਿਲਣ ਨਾਲ ਸੰਤੁਸ਼ਟ ਨਹੀਂ ਹੈ, ਉਹ ਤੁਰੰਤ ਪੁੱਛਦਾ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਸਾਡੇ ਇਲਾਕੇ ਵਿੱਚ ਕਦੋਂ ਆਏਗੀ? ਉਸਦੀ ਸੋਚ ਬਦਲ ਗਈ ਹੈ। ਜੇਕਰ ਅਸੀਂ ਇੱਕ ਵਧੀਆ ਤੋਂ ਵਧੀਆ ਬੱਸ ਸਟੇਸ਼ਨ ਬਣਾ ਦੇਈੇਏ, FIVE STAR ਰੇਲਵੇ ਸਟੇਸ਼ਨ ਬਣਾ ਦੇਈਏ ਤਾਂ ਉੱਥੋਂ ਦਾ ਨਾਗਰਿਕ ਇਹ ਨਹੀਂ ਕਹਿੰਦਾ ਹੈ ਸਾਹਿਬ ਅੱਜ ਬਹੁਤ ਵਧੀਆ ਕੰਮ ਕੀਤਾ ਹੈ। ਉਹ ਤੁਰੰਤ ਕਹਿੰਦਾ ਹੈ-ਸਾਹਿਬ ਹਵਾਈ ਅੱਡਾ ਕਦੋਂ ਆਵੇਗਾ? ਯਾਨੀ ਹੁਣ ਉਸਦੀ ਸੋਚ ਬਦਲ ਚੁੱਕੀ ਹੈ। ਕਦੇ ਰੇਲਵੇ ਦੇ stoppage ਨਾਸ ਸੰਤੁਸ਼ਟ ਹੋਣ ਵਾਲਾ ਮੇਰੇ ਦੇਸ਼ ਦਾ ਨਾਗਰਿਕ ਵਧੀਆ ਤੋਂ ਵਧੀਆ ਰੇਲਵੇ ਸਟੇਸ਼ਨ ਮਿਲਣ ਦੇ ਬਾਅਦ ਤੁਰੰਤ ਕਹਿੰਦਾ ਹੈ-ਸਾਹਿਬ ਬਾਕੀ ਤਾਂ ਠੀਕ ਹੈ, ਹਵਾਈ ਅੱਡਾ ਕਦੋਂ ਆਵੇਗਾ?
ਪਹਿਲਾਂ ਕਿਸੇ ਵੀ ਨਾਗਰਿਕ ਨੂੰ ਮਿਲੋ ਤਾਂ ਕਹਿੰਦਾ ਸੀ-ਸਾਹਿਬ ਪੱਕੀ ਸੜਕ ਕਦੋਂ ਬਣੇਗੀ? ਇੱਥੇ ਪੱਕੀ ਸੜਕ ਕਦੋਂ ਬਣੇਗੀ? ਅੱਜ ਕੋਈ ਮਿਲਦਾ ਹੈ ਤਾਂ ਤੁਰੰਤ ਕਹਿੰਦਾ ਹੈ-ਸਾਹਿਬ ੪ lane ਵਾਲਾ ਰੋਡ ਬਣੇਗਾ ਕਿ ੬ lane ਵਾਲਾ? ਸਿਰਫ਼ ਪੱਕੀ ਸੜਕ ਤੱਕ ਉਹ ਸੀਮਿਤ ਰਹਿਣਾ ਨਹੀਂ ਚਾਹੁੰਦਾ ਅਤੇ ਮੈਂ ਮੰਨਦਾ ਹਾਂ ਕਿ ਆਕਾਂਖਿਆਵਾਦੀ ਭਾਰਤ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ।
ਪਹਿਲਾਂ ਪਿੰਡ ਦੇ ਬਾਹਰ ਬਿਜਲੀ ਦਾ ਖੰਭਾ ਇਸ ਤਰ੍ਹਾਂ ਹੀ ਹੇਠ ਲਿਆ ਕੇ ਲਿਟਾ ਦਿੱਤਾ ਜਾਂਦਾ ਤਾਂ ਲੋਕ ਕਹਿੰਦੇ ਕਿ ਚਲੋ ਭਾਈ ਬਿਜਲੀ ਆਈ, ਅਜੇ ਤਾਂ ਖੰਭਾ ਹੇਠਾਂ ਪਿਆ ਹੋਇਆ ਹੈ, ਗੱਡਿਆ ਵੀ ਨਹੀਂ ਹੈ। ਅੱਜ ਬਿਜਲੀ ਦੇ ਤਾਰ ਵੀ ਲੱਗ ਜਾਣ, ਘਰ ਵਿੱਚ ਮੀਟਰ ਵੀ ਲਗ ਜਾਏ ਤਾਂ ਉਹ ਪੁੱਛਦੇ ਹਨ-ਸਾਹਿਬ 24 ਘੰਟੇ ਬਿਜਲੀ ਕਦੋਂ ਆਵੇਗੀ? ਹੁਣ ਉਹ ਖੰਭੇ, ਤਾਰ ਅਤੇ ਮੀਟਰ ਤੋਂ ਸੰਤੁਸ਼ਟ ਨਹੀਂ ਹਨ।
ਪਹਿਲਾਂ ਜਦੋਂ ਮੋਬਾਈਲ ਆਇਆ ਤਾਂ ਉਨ੍ਹਾਂ ਨੂੰ ਲਗਦਾ ਸੀ ਮੋਬਾਈਲ ਫੋਨ ਆ ਗਿਆ। ਉਹ ਇੱਕ ਸੰਤੁਸ਼ਟੀ ਦਾ ਅਨੁਭਵ ਕਰਦੇ ਸਨ, ਲੇਕਿਨ ਅੱਜ ਉਹ ਤੁਰੰਤ ਚਰਚਾ ਕਰਨ ਲੱਗਦੇ ਹਨ ਕਿ data ਦੀ speed ਕੀ ਹੈ?
ਇਹ ਬਦਲਦੇ ਹੋਏ ਮਿਜ਼ਾਜ ਨੂੰ, ਬਦਲਦੇ ਹੋਏ ਵਕਤ ਨੂੰ ਸਾਨੂੰ ਸਮਝਣਾ ਹੋਵੇਗਾ ਅਤੇ ਉਸੇ ਪ੍ਰਕਾਰ ਨਾਲ Global Benchmark ਨਾਲ ਸਾਨੂੰ ਆਪਣੇ ਦੇਸ਼ ਨੂੰ ਆਧੁਨਿਕ infrastructure ਨਾਲ clean energy ਹੋਵੇ, gas based economy ਹੋਵੇ, gas grid ਹੋਵੇ, e-mobility ਹੋਵੇ, ਅਜਿਹੇ ਅਨੇਕ ਖੇਤਰਾਂ ਵਿੱਚ ਸਾਨੂੰ ਅੱਗੇ ਵਧਣਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ ਆਮ ਤੌਰ ‘ਤੇ ਸਾਡੇ ਦੇਸ਼ ਵਿੱਚ ਸਰਕਾਰਾਂ ਦੀ ਪਹਿਚਾਣ ਇਹ ਬਣਦੀ ਰਹੀ ਹੈ ਕਿ ਸਰਕਾਰ ਨੇ ਫਲਾਣੇ ਇਲਾਕੇ ਲਈ ਕੀ ਕੀਤਾ, ਫਲਾਣੇ ਵਰਗ ਲਈ ਕੀ ਕੀਤਾ, ਫਲਾਣੇ ਸਮੂਹ ਲਈ ਕੀ ਕੀਤਾ? ਆਮ ਤੌਰ ‘ਤੇ ਕੀ ਦਿੱਤਾ, ਕਿੰਨਾ ਦਿੱਤਾ, ਕਿਸਨੂੰ ਦਿੱਤਾ, ਕਿਸ ਨੂੰ ਮਿਲਿਆ, ਉਸੇ ਦੇ ਆਸਪਾਸ ਸਰਕਾਰ ਅਤੇ ਜਨਮਾਨਸ ਚੱਲਦੇ ਰਹੇ ਅਤੇ ਉਸਨੂੰ ਚੰਗਾ ਵੀ ਮੰਨਿਆ ਗਿਆ। ਸ਼ਾਇਦ ਉਸ ਸਮੇਂ ਦੀ ਮੰਗ ਰਹੀ ਹੋਵੇਗੀ, ਜ਼ਰੂਰਤ ਰਹੀ ਹੋਵੇਗੀ, ਲੇਕਿਨ ਹੁਣ ਕਿਸਨੂੰ ਕੀ ਮਿਲਿਆ, ਕਿਵੇਂ ਮਿਲਿਆ, ਕਦੋਂ ਮਿਲਿਆ, ਕਿੰਨਾ ਮਿਲਿਆ। ਇਨ੍ਹਾਂ ਸਾਰਿਆਂ ਦੇ ਰਹਿੰਦੇ ਹੋਏ ਵੀ ਅਸੀਂ ਸਭ ਮਿਲ ਕੇ ਦੇਸ਼ ਨੂੰ ਕਿੱਥੇ ਲੈ ਜਾਵਾਂਗੇ, ਅਸੀਂ ਸਭ ਮਿਲ ਕੇ ਦੇਸ਼ ਨੂੰ ਕਿੱਥੇ ਪਹੁੰਚਾਵਾਂਗੇ, ਅਸੀਂ ਸਭ ਮਿਲ ਕੇ ਦੇਸ਼ ਲਈ ਕੀ achieve ਕਰਾਂਗੇ, ਇਨ੍ਹਾਂ ਸੁਪਨਿਆਂ ਨੂੰ ਲੈ ਕੇ ਜਿਊਣਾ, ਜੂਝਣਾ ਅਤੇ ਚਲ ਪੈਣਾ ਇਹ ਸਮੇਂ ਦੀ ਮੰਗ ਹੈ। ਅਤੇ ਇਸ ਲਈ 5 Trillion Dollar Economy ਦਾ ਸੁਪਨਾ ਸੰਜੋਇਆ ਹੈ। 130 ਕਰੋੜ ਦੇਸ਼ਵਾਸੀ ਅਗਰ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਚਲ ਪਏ ਤਾਂ 5 Trillion Dollar Economy , ਕਈ ਲੋਕਾਂ ਨੂੰ ਮੁਸ਼ਕਿਲ ਲਗਦਾ ਹੈ, ਉਹ ਗਲਤ ਨਹੀਂ ਹੋ ਸਕਦੇ, ਲੇਕਿਨ ਜੇਕਰ ਮੁਸ਼ਕਿਲ ਕੰਮ ਨਹੀਂ ਕਰਾਂਗੇ ਤਾਂ ਦੇਸ਼ ਅੱਗੇ ਕਿਵੇਂ ਵਧੇਗਾ? ਮੁਸ਼ਕਿਲ ਚੁਣੌਤੀਆਂ ਨੂੰ ਨਹੀਂ ਉਠਾਵਾਂਗੇ ਤਾਂ ਚੱਲਣ ਦਾ ਮਿਜ਼ਾਜ ਕਿੱਥੋਂ ਬਣੇਗਾ? ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵੀ ਸਾਨੂੰ ਹਮੇਸ਼ਾ ਉੱਚੇ ਨਿਸ਼ਾਨ ਰੱਖਣੇ ਚਾਹੀਦੇ ਹਨ ਅਤੇ ਅਸੀਂ ਰੱਖਿਆ ਹੈ, ਲੇਕਿਨ ਉਹ ਹਵਾ ਵਿੱਚ ਨਹੀਂ ਹੈ। ਆਜ਼ਾਦੀ ਦੇ 70 ਸਾਲ ਬਾਅਦ ਅਸੀਂ ਦੋ Trillion Dollar Economy ‘ਤੇ ਪਹੁੰਚੇ ਸੀ, 70 ਸਾਲ ਦੀ ਵਿਕਾਸ ਯਾਤਰਾ ਵਿੱਚ ਸਾਨੂੰ ਦੋ Trillion Dollar Economy ‘ਤੇ ਪਹੁੰਚਾਇਆ ਗਿਆ ਸੀ, ਲੇਕਿਨ 2014 ਤੋਂ 2019 ਪੰਜ ਸਾਲ ਦੇ ਅੰਦਰ ਅੰਦਰ ਅਸੀਂ ਲੋਕ ਦੋ Trillion ਤੋਂ ਤਿੰਨ Trillion ‘ਤੇ ਪਹੁੰਚ ਗਏ, ਅਸੀਂ ਇੱਕ Trillion Dollar ਜੋੜ ਦਿੱਤਾ। ਜੇਕਰ ਪੰਜ ਸਾਲ ਵਿੱਚ 70 ਸਾਲ ਵਿੱਚ ਜੋ ਹੋਇਆ, ਉਸ ਵਿੱਚ ਇੰਨਾ ਵੱਡਾ jump ਲਗਾਇਆ ਤਾਂ ਆਉਣ ਵਾਲੇ ਪੰਜ ਸਾਲ ਵਿੱਚ ਅਸੀਂ 5 Trillion Dollar Economy ਬਣ ਸਕਦੇ ਹਾਂ ਅਤੇ ਇਹ ਸੁਪਨਾ ਹਰ ਹਿੰਦੁਸਤਾਨੀ ਦਾ ਹੋਣਾ ਚਾਹੀਦਾ ਹੈ। ਜਦੋਂ Economy ਵਧਦੀ ਹੈ ਤਾਂ ਜੀਵਨ ਵੀ ਬਿਹਤਰ ਬਣਾਉਣ ਦੀ ਸੁਵਿਧਾ ਬਣਦੀ ਹੈ। ਛੋਟੇ ਤੋਂ ਛੋਟੇ ਵਿਅਕਤੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਵਸਰ ਪੈਦਾ ਹੁੰਦੇ ਹਨ ਅਤੇ ਇਹ ਅਵਸਰ ਪੈਦਾ ਕਰਨ ਲਈ ਦੇਸ਼ ਦੇ ਆਰਥਿਕ ਖੇਤਰ ਵਿੱਚ ਅਸੀਂ ਇਸ ਗੱਲ ਨੂੰ ਅੱਗੇ ਲੈ ਜਾਣਾ ਹੈ।
ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਦੇਸ਼ ਦੇ ਕਿਸਾਨ ਦੀ ਆਮਦਨ ਦੁੱਗਣੀ ਹੋਣੀ ਚਾਹੀਦੀ ਹੈ, ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਆਜ਼ਾਦੀ ਦੇ 75 ਸਾਲ ਵਿੱਚ ਹਿੰਦੁਸਤਾਨ ਵਿੱਚ ਕੋਈ ਪਰਿਵਾਰ ਗ਼ਰੀਬ ਤੋਂ ਗ਼ਰੀਬ ਵੀ ਉਸਦਾ ਪੱਕਾ ਘਰ ਹੋਣਾ ਚਾਹੀਦਾ ਹੈ। ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਆਜ਼ਾਦੀ ਦੇ 75 ਸਾਲ ਹੋਣ ਤਾਂ ਦੇਸ਼ ਦੇ ਹਰ ਪਰਿਵਾਰ ਕੋਲ ਬਿਜਲੀ ਹੋਣੀ ਚਾਹੀਦੀ ਹੈ, ਜਦੋਂ ਅਸੀਂ ਸੁਪਨਾ ਦੇਖਦੇ ਹਾਂ ਕਿ ਆਜ਼ਾਦੀ ਦੇ 75 ਸਾਲ ਹੋਣ, ਤਾਂ ਹਿੰਦੁਸਤਾਨ ਦੇ ਹਰ ਪਿੰਡ ਵਿੱਚ Optical Fiber Network ਹੋਵੇ, Broadband ਦੀ Connectivity ਹੋਵੇ, Long Distance Education ਦੀ ਸੁਵਿਧਾ ਹੋਵੇ।
ਸਾਡੀ ਸਮੁੰਦਰੀ ਸੰਪਤੀ, Blue Economy ਇਸ ਖੇਤਰ ਨੂੰ ਅਸੀਂ ਬਲ ਦੇਈਏ। ਸਾਡੇ ਮਛੇਰੇ ਭਾਈਆਂ-ਭੈਣਾਂ ਨੂੰ ਅਸੀਂ ਤਾਕਤ ਦਈਏ। ਸਾਡੇ ਕਿਸਾਨ ਅੰਨਦਾਤਾ ਹਨ, ਊਰਜਾਵਾਨ ਬਣਨ। ਸਾਡੇ ਕਿਸਾਨ, ਇਹ ਵੀ Exporter ਕਿਉਂ ਨਾ ਬਣਨ। ਦੁਨੀਆ ਦੇ ਅੰਦਰ ਸਾਡੇ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਦਾ ਡੰਕਾ ਕਿਉਂ ਨਾ ਵੱਜੇ। ਇਨ੍ਹਾਂ ਸੁਪਨਿਆਂ ਨੂੰ ਲੈ ਕੇ ਅਸੀਂ ਚਲਣਾ ਚਾਹੁੰਦੇ ਹਾਂ। ਸਾਡੇ ਦੇਸ਼ ਨੂੰ Export ਵਧਾਉਣਾ ਹੀ ਹੋਵੇਗਾ, ਅਸੀਂ ਸਿਰਫ਼ ਦੁਨੀਆ, ਹਿੰਦੁਸਤਾਨ ਨੂੰ ਬਜ਼ਾਰ ਬਣਾ ਕੇ ਦੇਖੀਏ, ਅਸੀਂ ਵੀ ਦੁਨੀਆ ਦੇ ਬਜ਼ਾਰ ਵਿੱਚ ਪਹੁੰਚਣ ਲਈ ਭਰਪੂਰ ਕੋਸ਼ਿਸ਼ ਕਰੀਏ।
ਸਾਡੇ ਹਰ District ਵਿੱਚ ਦੁਨੀਆ ਦੇ ਇੱਕ-ਇੱਕ ਦੇਸ਼ ਦੀ ਜੋ ਤਾਕਤ ਹੁੰਦੀ ਹੈ, ਛੋਟੇ ਛੋਟੇ ਦੇਸ਼ਾਂ ਦੀ, ਉਹ ਤਾਕਤ ਸਾਡੇ ਇੱਕ-ਇੱਕ District ਵਿੱਚ ਹੁੰਦੀ ਹੈ। ਸਾਨੂੰ ਇਸ ਸਮਰੱਥਾ ਨੂੰ ਸਮਝਣਾ ਹੈ, ਇਸ ਸਮਰੱਥਾ ਨੂੰ ਸਾਨੂੰ Channelize ਕਰਨਾ ਹੈ ਅਤੇ ਸਾਡਾ ਹਰ ਜ਼ਿਲ੍ਹਾ Export Hub ਬਣਨ ਦੀ ਦਿਸ਼ਾ ਵਿੱਚ ਕਿਉਂ ਨਾ ਸੋਚੇ, ਹਰ ਜ਼ਿਲ੍ਹੇ ਦਾ ਆਪਣਾ Handicraft ਹੈ, ਹਰ ਜ਼ਿਲ੍ਹੇ ਅੰਦਰ ਆਪਣੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਜੇਕਰ ਕਿਸੇ ਜ਼ਿਲ੍ਹੇ ਕੋਲ ਇਤਰ ਦੀ ਪਹਿਚਾਣ ਹੈ ਤਾਂ ਕਿਸੇ ਜ਼ਿਲ੍ਹੇ ਕੋਲ ਸਾੜ੍ਹੀਆਂ ਦੀ ਪਹਿਚਾਣ ਹੈ, ਕਿਸੇ ਜ਼ਿਲ੍ਹਾ ਦੇ ਬਰਤਨ ਮਸ਼ਹੂਰ ਹਨ ਤਾਂ ਕਿਸੇ ਜ਼ਿਲ੍ਹੇ ਵਿੱਚ ਮਠਿਆਈ ਮਸ਼ਹੂਰ ਹੈ। ਹਰ ਇੱਕ ਕੋਲ ਵਿਭਿੰਨਤਾ ਹੈ, ਸਮਰੱਥਾ ਹੈ, ਅਸੀਂ global Market ਲਈ zero defect, zero effect ਨਾਲ ਉਸਦਾ manufacturing ਕਿਵੇਂ ਹੋਵੇ, ਅਤੇ ਇਸ ਵਿਭਿੰਨਤਾ ਤੋਂ ਦੁਨੀਆ ਨੂੰ ਜਾਣੂ ਕਰਵਾਉਂਦੇ ਹੋਏ ਜੇਕਰ ਅਸੀਂ ਉਸਦੇ export ‘ਤੇ ਜ਼ੋਰ ਦੇਵਾਂਗੇ, ਦੁਨੀਆ ਦੀ ਮਾਰਕੀਟ ਨੂੰ capture ਕਰਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰਾਂਗੇ ਤਾਂ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਸਾਡੇ small scale industries ਨੂੰ micro level industries ਨੂੰ ਇਸਦੇ ਕਾਰਨ ਇੱਕ ਬਹੁਤ ਵੱਡੀ ਤਾਕਤ ਮਿਲੇਗੀ ਅਤੇ ਅਸੀਂ ਉਸ ਤਾਕਤ ਨੂੰ ਵਧਾਉਣਾ ਹੈ।
ਸਾਡਾ ਦੇਸ਼ Tourist Destination ਲਈ ਦੁਨੀਆ ਦੇ ਲਈ ਅਜੂਬਾ ਹੋ ਸਕਦਾ ਹੈ, ਲੇਕਿਨ ਕਿਸੇ ਨਾ ਕਿਸੇ ਕਾਰਨ ਨਾਲ ਜਿੰਨੀ ਤੇਜ਼ੀ ਨਾਲ ਸਾਨੂੰ ਉਹ ਕੰਮ ਕਰਨਾ ਚਾਹੀਦਾ ਹੈ, ਉਹ ਅਸੀਂ ਨਹੀਂ ਕਰ ਰਹੇ ਹਾਂ। ਆਓ, ਅਸੀਂ ਸਾਰੇ ਦੇਸ਼ਵਾਸੀ ਤੈਅ ਕਰੀਏ ਕਿ ਸਾਨੂੰ ਦੇਸ਼ ਦੇ tourism ‘ਤੇ ਬਲ ਦੇਣਾ ਹੈ, ਜਦੋਂ tourism ਵਧਦਾ ਹੈ, ਘੱਟ ਤੋਂ ਘੱਟ ਪੂੰਜੀ ਨਿਵੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਮਿਲਦਾ ਹੈ। ਦੇਸ਼ ਦੀ economy ਨੂੰ ਬਲ ਮਿਲਦਾ ਹੈ ਅਤੇ ਦੁਨੀਆ ਭਰ ਦੇ ਲੋਕ ਅੱਜ ਭਾਰਤ ਨੂੰ ਨਵੇਂ ਸਿਰੇ ਤੋਂ ਦੇਖਣ ਲਈ ਤਿਆਰ ਹਨ। ਅਸੀਂ ਸੋਚੀਏ ਕਿ ਦੁਨੀਆ ਸਾਡੇ ਦੇਸ਼ ਵਿੱਚ ਕਿਵੇਂ ਆਏ, ਸਾਡੇ tourism ਦੇ ਖੇਤਰ ਨੂੰ ਕਿਵੇਂ ਬਲ ਮਿਲੇ ਅਤੇ ਇਸ ਲਈ Tourist Destination ਦੀ ਵਿਵਸਥਾ ਹੋਵੇ। ਆਮ ਇਨਸਾਨ ਦੀ ਆਮਦਨ ਵਧਾਉਣ ਦੀ ਗੱਲ ਹੋਵੇ, ਬਿਹਤਰ ਸਿੱਖਿਆ, ਨਵੇਂ ਰੋਜ਼ਗਾਰ ਦੇ ਅਵਸਰ ਪ੍ਰਾਪਤ ਹੋਣ, ਮੱਧ ਵਰਗ ਦੇ ਲੋਕਾਂ ਦੇ ਬਿਹਤਰ ਸੁਪਨਿਆਂ ਨੂੰ ਸਾਕਾਰ ਕਰਨ ਲਈ ਉੱਚੀ ਉਡਾਣ ਲਈ ਸਾਰੇ launching pad ਉਨ੍ਹਾਂਲਈ available ਹੋਣੇ ਚਾਹੀਦੇ ਹਨ। ਸਾਡੇ ਵਿਗਿਆਨਿਕਾਂ ਕੋਲ ਬਿਹਤਰ ਸੰਸਾਧਨਾਂ ਦੀ ਪੂਰੀ ਸੁਵਿਧਾ ਹੋਵੇ, ਸਾਡੀ ਸੈਨਾ ਕੋਲ ਬਿਹਤਰ ਇੰਤਜ਼ਾਮ ਹੋਵੇ, ਉਹ ਵੀ ਦੇਸ਼ ਵਿੱਚ ਬਣਿਆ ਹੋਇਆ ਹੋਵੇ, ਤਾਂ ਮੈਂ ਮੰਨਦਾ ਹਾਂ ਅਜਿਹੇ ਅਨੇਕ ਖੇਤਰ ਹਨ ਜੋ 5 trillion dollar economy ਲਈ ਭਾਰਤ ਨੂੰ ਇੱਕ ਨਵੀਂ ਸ਼ਕਤੀ ਦੇ ਸਕਦੇ ਹਨ।
ਮੇਰੇ ਪਿਆਰੇ ਭਾਈਓ-ਭੈਣੋਂ ਅੱਜ ਦੇਸ਼ ਵਿੱਚ ਆਰਥਿਕ ਸਿੱਧੀ ਪ੍ਰਾਪਤ ਕਰਨ ਲਈ ਬਹੁਤ ਹੀ ਅਨੁਕੂਲ ਵਾਤਾਵਰਣ ਹੈ। ਜਦੋਂ Government stable ਹੁੰਦੀ ਹੈ, policy predictable ਹੁੰਦੀ ਹੈ, ਵਿਵਸਥਾਵਾਂ stable ਹੁੰਦੀਆਂ ਹਨ ਤਾਂ ਦੁਨੀਆ ਦਾ ਵੀ ਇੱਕ ਭਰੋਸਾ ਬਣਦਾ ਹੈ। ਦੇਸ਼ ਦੀ ਜਨਤਾ ਨੇ ਇਹ ਕੰਮ ਕਰਕੇ ਦਿਖਾਇਆ ਹੈ। ਵਿਸ਼ਵ ਵੀ ਭਾਰਤ ਦੀ political stability ਨੂੰ ਬੜੇ ਮਾਣ ਅਤੇ ਆਦਰ ਨਾਲ ਦੇਖ ਰਿਹਾ ਹੈ। ਸਾਨੂੰ ਇਸ ਅਵਸਰ ਨੂੰ ਜਾਣ ਨਹੀਂ ਦੇਣਾ ਚਾਹੀਦਾ। ਅੱਜ ਵਿਸ਼ਵ ਸਾਡੇ ਨਾਲ ਵਪਾਰ ਕਰਨ ਨੂੰ ਉਤਸੁਕ ਹੈ। ਉਹ ਸਾਡੇ ਨਾਲ ਜੁੜਨਾ ਚਾਹੁੰਦਾ ਹੈ। ਅੱਜ ਸਾਡੇ ਲਈ ਮਾਣ ਦਾ ਵਿਸ਼ਾ ਹੈ ਕਿ ਮਹਿੰਗਾਈ ਨੂੰ control ਕਰਦੇ ਹੋਏ ਅਸੀਂ ਵਿਕਾਸ ਦਰ ਨੂੰ ਵਧਾਉਣ ਵਾਲੇ ਇੱਕ ਮਹੱਤਵਪੂਰਨ ਸਮੀਕਰਨ ਨੂੰ ਲੈ ਕੇ ਚੱਲੇ ਹਾਂ। ਕਦੇ ਵਿਕਾਸ ਦਰ ਤਾਂ ਵਧ ਜਾਂਦੀ ਹੈ, ਲੇਕਿਨ ਮਹਿੰਗਾਈ control ਵਿੱਚ ਨਹੀਂ ਰਹਿੰਦੀ ਹੈ। ਕਦੇ ਮਹਿੰਗਾਈ ਵਧ ਜਾਂਦੀ ਹੈ ਤਾਂ ਵਿਕਾਸ ਦਰ ਦਾ ਠਿਕਾਣਾ ਨਹੀਂ ਹੁੰਦਾ ਹੈ, ਲੇਕਿਨ ਇਹ ਅਜਿਹੀ ਸਰਕਾਰ ਹੈ ਜਿਸਨੇ ਮਹਿੰਗਾਈ ਨੂੰ control ਵੀ ਕੀਤਾ ਅਤੇ ਵਿਕਾਸ ਦਰ ਨੂੰ ਅੱਗੇ ਵੀ ਵਧਾਇਆ।
ਸਾਡੀ ਅਰਥਵਿਵਸਥਾ ਦੇ fundamentals ਬਹੁਤ ਮਜ਼ਬੂਤ ਹਨ। ਇਹ ਮਜ਼ਬੂਤੀ ਸਾਨੂੰ ਅੱਗੇ ਲੈ ਜਾਣ ਲਈ ਭਰੋਸਾ ਦਿੰਦੀ ਹੈ। ਉਸੇ ਪ੍ਰਕਾਰ ਨਾਲ ਜੀਐੱਸਟੀ ਵਰਗੀ ਵਿਵਸਥਾ ਵਿਕਸਿਤ ਕਰਕੇ, IBC ਜਿਹੇ reform ਲਿਆਉਣਾ ਆਪਣੇ ਆਪ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹਨ। ਸਾਡੇ ਦੇਸ਼ ਵਿੱਚ ਉਤਪਾਦਨ ਵਧੇ, ਸਾਡੀ ਪ੍ਰਾਕਿਰਤਿਕ ਸੰਪਦਾ ਦੀ processing ਵਧੇ, value addition ਹੋਵੇ, value addition ਵਾਲੀਆਂ ਚੀਜ਼ਾਂ ਦੁਨੀਆ ਦੇ ਅੰਦਰ export ਹੋਣ ਅਤੇ ਦੁਨੀਆ ਦੇ ਅਨੇਕ ਦੇਸ਼ਾਂ ਤੱਕ export ਹੋਵੇ। ਅਸੀਂ ਕਿਉਂ ਨਾ ਸੁਪਨਾ ਦੇਖੀਏ ਕਿ ਦੁਨੀਆ ਦਾ ਕੋਈ ਦੇਸ਼ ਅਜਿਹਾ ਨਹੀਂ ਹੋਵੇਗਾ ਜਿੱਥੇ ਕੋਈ ਨਾ ਕੋਈ ਚੀਜ਼ ਭਾਰਤ ਤੋਂ ਨਾ ਜਾਂਦੀ ਹੋਵੇ, ਹਿੰਦੁਸਤਾਨ ਦਾ ਕੋਈ ਜ਼ਿਲ੍ਹਾ ਅਜਿਹਾ ਨਹੀਂ ਹੋਵੇਗਾ ਜਿੱਥੋਂ ਕੁਝ ਨਾ ਕੁਝ export ਨਾ ਹੁੰਦਾ ਹੋਵੇ। ਜੇਕਰ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਲੈ ਕੇ ਅਸੀਂ ਚੱਲੀਏ ਤਾਂ ਅਸੀਂ ਆਮਦਨੀ ਵੀ ਵਧਾ ਸਕਦੇ ਹਾਂ। ਸਾਡੀਆਂ ਕੰਪਨੀਆਂ ਸਾਡੇ ਉੱਦਮੀ ਉਹ ਵੀ ਦੁਨੀਆ ਦੇ ਬਜ਼ਾਰ ਵਿੱਚ ਜਾਣ ਦੇ ਸੁਪਨੇ ਦੇਖਦੇ ਹਨ। ਦੁਨੀਆ ਦੇ ਬਜ਼ਾਰ ਵਿੱਚ ਜਾ ਕੇ ਭਾਰਤ ਦੇ ਰੁਤਬੇ ਨੂੰ ਉੱਥੋਂ ਆਵਾਜ਼ ਦੇਣ ਦੀ ਤਾਕਤ ਦਈਏ, ਸਾਡੇ ਨਿਵੇਸ਼ਕ ਜ਼ਿਆਦਾ ਕਮਾਉਣ, ਸਾਡੇ ਨਿਵੇਸ਼ਕ ਜ਼ਿਆਦਾ ਨਿਵੇਸ਼ ਕਰਨ, ਸਾਡੇ ਨਿਵੇਸ਼ਕ ਜ਼ਿਆਦਾ ਰੋਜ਼ਗਾਰ ਪੈਦਾ ਕਰਨ-ਇਸਨੂੰ ਪ੍ਰੋਤਸਾਹਨ ਦੇਣ ਲਈ ਅਸੀਂ ਪੂਰੀ ਤਰ੍ਹਾਂ ਨਾਲ ਅੱਗੇ ਆਉਣ ਨੂੰ ਤਿਆਰ ਹਾਂ।
ਸਾਡੇ ਦੇਸ਼ ਵਿੱਚ ਕੁਝ ਅਜਿਹੀਆਂ ਗਲਤ ਮਾਨਤਾਵਾਂ ਨੇ ਘਰ ਕਰ ਲਿਆ ਹੈ। ਉਨ੍ਹਾਂ ਮਾਨਤਾਵਾਂ ਤੋਂ ਬਾਹਰ ਨਿਕਲਣਾ ਪਏਗਾ। ਜੋ ਦੇਸ਼ ਦੀ wealth ਨੂੰ create ਕਰਦਾ ਹੈ, ਜੋ ਦੇਸ਼ ਦੀ wealth creation ਵਿੱਚ contribute ਕਰਦਾ ਹੈ,ਉਹ ਸਭ ਦੇਸ਼ ਦੀ ਸੇਵਾ ਕਰ ਰਹੇ ਹਨ। ਅਸੀਂ wealth creator ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਨਾ ਦੇਖੀਏ, ਉਨ੍ਹਾਂ ਪਤੀ ਹੀਣ ਭਾਵ ਨਾਲ ਨਾ ਦੇਖੀਏ। ਲੋੜ ਹੈ ਦੇਸ਼ ਵਿੱਚ wealth create ਕਰਨ ਵਾਲਿਆਂ ਦਾ ਵੀ ਓਨਾ ਹੀ ਮਾਨ ਸਨਮਾਨ ਅਤੇ ਪ੍ਰੋਤਸਾਹਨ ਹੋਣਾ ਚਾਹੀਦਾ ਹੈ। ਉਨ੍ਹਾਂਦਾ ਮਾਣ ਵਧਣਾ ਚਾਹੀਦਾ ਹੈ ਅਤੇ wealth create ਨਹੀਂ ਹੋਵੇਗੀ ਤਾਂ wealth distribute ਵੀ ਨਹੀਂ ਹੋਵੇਗੀ। ਜੇਕਰ wealth distribute ਨਹੀਂ ਹੋਵੇਗੀ ਤਾਂ ਦੇਸ਼ ਦੇ ਗ਼ਰੀਬ ਆਦਮੀ ਦੀ ਭਲਾਈ ਨਹੀਂ ਹੋਵੇਗੀ। ਅਤੇ ਇਸ ਲਈ ਤਾਂ wealth creation, ਇਹ ਵੀ ਸਾਡੇ ਵਰਗੇ ਦੇਸ਼ ਲਈ ਇੱਕ ਮਹੱਤਵਪੂਰਨ ਅਹਿਮਤੀਅਤ ਰੱਖਦਾ ਹੈ ਅਤੇ ਉਸਨੂੰ ਵੀ ਅਸੀਂ ਅੱਗੇ ਲੈ ਜਾਣਾ ਹੈ। ਜੋ ਲੋਕ wealth create ਕਰਨ ਵਿੱਚ ਲਗੇ ਹਨ, ਮੇਰੇ ਲਈ ਉਹ ਵੀ ਸਾਡੇ ਦੇਸ਼ ਦੀ wealth ਹਨ। ਉਨ੍ਹਾਂ ਦਾ ਸਨਮਾਨ ਅਤੇ ਉਨ੍ਹਾਂ ਦਾ ਮਾਣ ਇਸ ਕਦਮ ਨੂੰ ਨਵੀਂ ਤਾਕਤ ਦੇਵੇਗਾ।
ਮੇਰੇ ਪਿਆਰੇ ਦੇਸ਼ਵਾਸੀਓ ਅੱਜ ਸ਼ਾਂਤੀ ਅਤੇ ਸੁਰੱਖਿਆ ਵਿਕਾਸ ਦੇ ਲਾਜ਼ਮੀ ਪਹਿਲੂ ਹਨ। ਦੁਨੀਆ ਅੱਜ ਅਸੁਰੱਖਿਆ ਨਾਲ ਘਿਰੀ ਹੋਈ ਹੈ। ਦੁਨੀਆ ਦੇ ਕਿਸੇ ਨਾ ਕਿਸੇ ਭਾਗ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੌਤ ਦਾ ਪ੍ਰਛਾਵਾਂ ਮੰਡਰਾ ਰਿਹਾ ਹੈ। ਵਿਸ਼ਵ ਸ਼ਾਂਤੀ ਦੀ ਸਮ੍ਰਿੱਧੀ ਲਈ ਭਾਰਤ ਨੂੰ ਆਪਣੀ ਭੂਮਿਕਾ ਅਦਾ ਕਰਨੀ ਹੋਵੇਗੀ। ਵਿਸ਼ਵ ਪਰਿਵੇਸ਼ ਵਿੱਚ ਭਾਰਤ ਮੂਕਦਰਸ਼ਕ ਬਣ ਕੇ ਨਹੀਂ ਰਹਿ ਸਕਦਾ ਹੈ ਅਤੇ ਭਾਰਤ ਦਹਿਸ਼ਤ ਫੈਲਾਉਣ ਵਾਲਿਆਂ ਖਿਲਾਫ਼ ਮਜ਼ਬੂਤੀ ਨਾਲ ਲੜ ਰਿਹਾ ਹੈ। ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਦਹਿਸ਼ਤੀ ਘਟਨਾ ਮਨੁੱਖਤਾਵਾਦ ਖਿਲਾਫ਼ ਛੇੜਿਆ ਹੋਇਆ ਯੁੱਧ ਹੈ। ਇਸ ਲਈ ਇਹ ਬੇਨਤੀ ਹੈ ਕਿ ਵਿਸ਼ਵ ਭਰ ਦੀਆਂ ਮਾਨਵਤਵਾਦੀ ਸ਼ਕਤੀਆਂ ਇੱਕ ਹੋਣ। ਆਤੰਕਵਾਦ ਨੂੰ ਪਨਾਹ ਦੇਣ ਵਾਲੇ, ਆਤੰਕਵਾਦ ਨੂੰ ਪ੍ਰੋਤਸਾਹਨ ਦੇਣ ਵਾਲੇ, ਆਤੰਕਵਾਦ ਨੂੰ export ਕਰਨ ਵਾਲੇ, ਅਜਿਹੀਆਂ ਸਾਰੀਆਂ ਤਾਕਤਾਂ ਨੂੰ ਦੁਨੀਆ ਦੇ ਸਾਹਮਣੇ ਉਨ੍ਹਾਂ ਦੇ ਸਹੀ ਸਰੂਪ ਵਿੱਚ ਪੇਸ਼ ਕਰਦੇ ਹੋਏ ਦੁਨੀਆ ਦੀ ਤਾਕਤ ਨੂੰ ਜੋੜ ਕੇ ਆਤੰਕਵਾਦ ਨੂੰ ਨਸ਼ਟ ਕਰਨ ਦੇ ਯਤਨਾਂ ਵਿੱਚ ਭਾਰਤ ਆਪਣੀ ਭੂਮਿਕਾ ਅਦਾ ਕਰੇ, ਅਸੀਂ ਇਹ ਹੀ ਚਾਹੁੰਦੇ ਹਾਂ।
ਕੁਝ ਲੋਕਾਂ ਨੇ ਨਾ ਸਿਰਫ਼ ਭਾਰਤ ਸਗੋਂ ਸਾਡੇ ਗੁਆਂਢੀ ਦੇਸ਼ਾਂ ਨੂੰ ਵੀ ਆਤੰਕਵਾਦ ਨਾਲ ਤਬਾਹ ਕਰਕੇ ਰੱਖਿਆ ਹੋਇਆ ਹੈ। ਬੰਗਲਾਦੇਸ਼ ਵੀ ਆਤੰਕਵਾਦ ਨਾਲ ਜੂਝ ਰਿਹਾ ਹੈ, ਅਫ਼ਗਾਨਿਸਤਾਨ ਵੀ ਆਤੰਕਵਾਦ ਨਾਲ ਜੂਝ ਰਿਹਾ ਹੈ। ਸ੍ਰੀਲੰਕਾ ਵਿੱਚ ਚਰਚ ਅੰਦਰ ਬੈਠੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਿੰਨੀਆਂ ਵੱਡੀਆਂ ਦਰਦਨਾਕ ਗੱਲਾਂ ਹਨ ਅਤੇ ਇਸ ਲਈ ਜਦੋਂ ਅਸੀਂ ਆਤੰਕਵਾਦ ਵਿਰੁੱਧ ਲੜਦੇ ਹਾਂ ਤਾਂ ਅਸੀਂ ਇਸ ਪੂਰੇ ਖਿੱਤੇ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਆਪਣੀ ਭੂਮਿਕਾ ਨਿਭਾਉਣ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੇ ਹੁੰਦੇ ਹਾਂ।
ਸਾਡਾ ਗੁਆਂਢੀ, ਸਾਡਾ ਇੱਕ ਚੰਗਾ ਮਿੱਤਰ ਅਫ਼ਗਾਨਿਸਤਾਨ ਚਾਰ ਦਿਨ ਬਾਅਦ ਆਪਣੀ ਆਜ਼ਾਦੀ ਦਾ ਜਸ਼ਨ ਮਨਾਏਗਾ ਅਤੇ ਇਹ ਉਨ੍ਹਾਂ ਦੀ ਆਜ਼ਾਦੀ ਦਾ 100 ਵਾਂ ਸਾਲ ਹੈ। ਮੈਂ ਅੱਜ ਲਾਲ ਕਿਲੇ ਤੋਂ ਅਫ਼ਗਾਨਿਸਤਾਨ ਦੇ ਮੇਰੇ ਦੋਸਤਾਂ ਨੂੰ, ਜੋ ਚਾਰ ਦਿਨਾਂ ਮਗਰੋਂ 100ਵੀਂ ਆਜ਼ਾਦੀ ਦਾ ਉਤਸਵ ਮਨਾਉਣ ਜਾ ਰਹੇ ਹਨ, ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਆਤੰਕ ਅਤੇ ਹਿੰਸਾ ਦਾ ਮਾਹੌਲ ਬਣਾਉਣ ਵਾਲਿਆਂ ਨੂੰ, ਉਨ੍ਹਾਂ ਨੂੰ ਫੈਲਾਉਣ ਵਾਲਿਆਂ ਨੂੰ, ਭੈਅ ਦਾ ਵਾਤਾਵਰਣ ਪੈਦਾ ਕਰਨ ਵਾਲਿਆਂ ਨੂੰ ਨੇਸਤਾਨਾਬੂਤ ਕਰਨਾ ਸਰਕਾਰ ਦੀ ਨੀਤੀ, ਸਰਕਾਰ ਦੀ ਰਣਨੀਤੀ ਅਤੇ ਉਸ ’ਚ ਸਾਡੀ ਸਪਸ਼ਟਤਾ ਸਾਫ਼ ਹੈ।
ਸਾਨੂੰ ਕੋਈ ਹਿਚਕਿਚਾਹਟ ਨਹੀਂ ਹੈ| ਸਾਡੇ ਸੈਨਿਕਾਂ ਨੇ, ਸਾਡੇ ਸੁਰੱਖਿਆ ਬਲਾਂ ਨੇ, ਸੁਰੱਖਿਆ ਏਜੰਸੀਆਂ ਨੇ ਬਹੁਤ ਹੀ ਪ੍ਰਸ਼ੰਸਾ ਦਾ ਕੰਮ ਕੀਤਾ ਹੈ। ਸੰਕਟ ਦੀ ਘੜੀ ਵਿੱਚ ਵੀ ਦੇਸ਼ ਨੂੰ ਸ਼ਾਂਤੀ ਦੇਣ ਲਈ ਵਰਦੀ ’ਚ ਖੜ੍ਹੇ ਹੋਏ ਸਾਰੇ ਲੋਕਾਂ ਨੇ ਅੱਜ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਸਾਡੇ ਕੱਲ੍ਹ ਨੂੰ ਰੌਸ਼ਨ ਕਰਨ ਲਈ ਆਪਣੀ ਜ਼ਿੰਦਗੀ ਲਾਈ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਸਲੂਟ ਕਰਦਾ ਹਾਂ| ਮੈਂ ਉਨ੍ਹਾਂ ਨੂੰ ਮੱਥਾ ਟੇਕਦਾ ਹਾਂ| ਲੇਕਿਨ ਸਮੇਂ ਦੇ ਨਾਲ ਸੁਧਾਰ ਦੀ ਵੀ ਬਹੁਤ ਲੋੜ ਹੁੰਦੀ ਹੈ।
ਤੁਸੀਂ ਦੇਖਿਆ ਹੋਵੇਗਾ ਸਾਡੇ ਦੇਸ਼ ਵਿੱਚ ਫ਼ੌਜੀ ਵਿਵਸਥਾ, ਫ਼ੌਜੀ ਸ਼ਕਤੀ, ਫੌਜੀ ਸੰਸਾਧਨਾਂ – ਉਨ੍ਹਾਂ ਦੇ ਸੁਧਾਰ ਉੱਤੇ ਲੰਮੇ ਸਮੇਂ ਤੋਂ ਚਰਚਾ ਚੱਲ ਰਹੀ ਹੈ| ਕਈ ਸਰਕਾਰਾਂ ਨੇ ਇਸ ਦੀ ਚਰਚਾ ਕੀਤੀ ਹੈ| ਕਈ ਕਮਿਸ਼ਨ ਬੈਠੇ ਹਨ, ਕਈ ਰਿਪੋਰਟਾਂ ਆਈਆਂ ਹਨ ਅਤੇ ਸਾਰੀਆਂ ਰਿਪੋਰਟਾਂ ਤਕਰੀਬਨ – ਇੱਕ ਹੀ ਸੁਰ ਨੂੰ ਉਜਾਗਰ ਕਰਦੀਆਂ ਰਹੀਆਂ ਹਨ। ਉੱਨੀ – ਇੱਕੀ ਦਾ ਫ਼ਰਕ ਹੈ, ਜ਼ਿਆਦਾ ਫ਼ਰਕ ਨਹੀਂ, ਲੇਕਿਨ ਇਨ੍ਹਾਂ ਗੱਲਾਂ ਨੂੰ ਲਗਾਤਾਰ ਕਿਹਾ ਗਿਆ ਹੈ| ਸਾਡੀਆਂ ਤਿੰਨੇ ਸੈਨਾਵਾਂ – ਜਲ, ਥਲ, ਨਭ, ਉਨ੍ਹਾਂ ਵਿੱਚ Coordination ਤਾਂ ਹੈ, ਅਸੀਂ ਮਾਣ ਕਰ ਸਕੀਏ , ਐਸੀ ਸਾਡੀ ਸੈਨਾ ਦੀ ਵਿਵਸਥਾ ਹੈ|
ਕਿਸੇ ਵੀ ਹਿੰਦੁਸਤਾਨੀ ਨੂੰ ਮਾਣ ਹੋਵੇ, ਅਜਿਹਾ ਹੋਵੇ। ਉਹ ਆਪਣੇ – ਆਪਣੇ ਤਰੀਕੇ ਨਾਲ ਆਧੁਨਿਕਤਾ ਲਈ ਕੋਸ਼ਿਸ਼ ਕਰਦੇ ਹਨ| ਲੇਕਿਨ ਅੱਜ ਜਿਸ ਤਰ੍ਹਾਂ ਦੁਨੀਆਂ ਬਦਲ ਰਹੀ ਹੈ, ਅੱਜ ਯੁੱਧ ਦੇ ਦਾਇਰੇ ਬਦਲ ਰਹੇ ਹਨ, ਰੂਪ – ਰੰਗ ਬਦਲ ਰਹੇ ਹਨ। ਅੱਜ ਜਿਸ ਤਰ੍ਹਾਂ ਟੈਕਨੋਲੋਜੀ ਅਧਾਰਤ ਵਿਵਸਥਾਵਾਂ ਬਣ ਰਹੀਆਂ ਹਨ, ਤਾਂ ਭਾਰਤ ਦਾ ਵੀ ਟੁਕੜਿਆਂ ਵਿੱਚ ਸੋਚਣ ਨਾਲ ਕੰਮ ਨਹੀਂ ਚੱਲੇਗਾ।
ਸਾਡੀ ਪੂਰੀ ਸੈਨਿਕ ਸ਼ਕਤੀ ਨੂੰ ਇੱਕਮੁੱਠ ਹੋ ਕੇ ਨਾਲ – ਨਾਲ ਅੱਗੇ ਵਧਣ ਦੀ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ। ਜਲ, ਥਲ, ਸਮੁੰਦਰੀ ਸੈਨਾ ਵਿੱਚੋਂ ਇੱਕ ਅੱਗੇ ਰਹੇ ਦੂਜਾ ਦੋ ਕਦਮ ਪਿੱਛੇ ਰਹੇ, ਤੀਜਾ ਤਿੰਨ ਕਦਮ ਪਿੱਛੇ ਰਹੇ, ਤਾਂ ਨਹੀਂ ਚੱਲ ਸਕਦਾ। ਤਿੰਨੇ ਇਕੱਠੇ ਇੱਕ ਹੀ ਉੱਚਾਈ ਨਾਲ ਅੱਗੇ ਵਧਣ। ਤਾਲਮੇਲ ਚੰਗਾ ਹੋਵੇ, ਆਮ ਮਨੁੱਖਾਂ ਦੀਆਂ ਆਸਾਂ-ਆਕਾਂਖਿਆਵਾਂ ਦੇ ਅਨੁਰੂਪ ਹੋਵੇ, ਦੁਨੀਆਂ ਵਿੱਚ ਬਦਲਦੇ ਹੋਏ ਯੁੱਧ ਦੇ ਅਤੇ ਸੁਰੱਖਿਆ ਦੇ ਮਾਹੌਲ ਦੇ ਅਨੁਰੂਪ ਹੋਵੇ, ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮੈਂ ਲਾਲ ਕਿਲੇ ਤੋਂ ਇੱਕ ਮਹੱਤਵਪੂਰਨ ਫੈਸਲੇ ਦਾ ਐਲਾਨ ਕਰਨਾ ਚਾਹੁੰਦਾ ਹਾਂ| ਇਸ ਵਿਸ਼ੇ ਦੇ ਜੋ ਜਾਣਕਾਰ ਹਨ, ਉਹ ਬਹੁਤ ਲੰਮੇ ਅਰਸੇ ਤੋਂ ਇਸ ਦੀ ਮੰਗ ਕਰਦੇ ਰਹੇ ਹਨ।
ਅੱਜ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਅਸੀਂ chief of Defence CDS ਦੀ ਵਿਵਸਥਾ ਕਰਾਂਗੇ ਅਤੇ ਇਸ ਪਦ ਦੇ ਗਠਨ ਮਗਰੋਂ ਤਿੰਨੇ ਸੈਨਾਵਾਂ ਨੂੰ ਸਿਖਰਲੇ ਪੱਧਰ ’ਤੇ ਪ੍ਰਭਾਵੀ ਅਗਵਾਈ ਮਿਲੇਗੀ। ਹਿੰਦੁਸਤਾਨ ਦੀ ਸਾਮਰਿਕ ਦੁਨੀਆਂ ਦੀ ਗਤੀ ਵਿੱਚ ਇਹ ਸੀਡੀਐੱਸ ਇੱਕ ਬਹੁਤ ਅਹਿਮ ਅਤੇ ਸੁਧਾਰ ਕਰਨ ਦਾ ਜੋ ਸਾਡਾ ਸੁਪਨਾ ਹੈ, ਉਸ ਨੂੰ ਤਾਕਤ ਦੇਣ ਵਾਲਾ ਕੰਮ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਲੋਕ ਕਿਸਮਤ ਵਾਲੇ ਹਾਂ ਕਿ ਅਸੀਂ ਇੱਕ ਐਸੇ ਦੌਰ ਵਿੱਚ ਜੰਮੇ ਹਾਂ, ਅਸੀਂ ਇੱਕ ਅਜਿਹੇ ਕਾਲਖੰਡ ਵਿੱਚ ਜੀ ਰਹੇ ਹਾਂ, ਇੱਕ ਅਜਿਹੇ ਕਾਲਖੰਡ ਵਿੱਚ ਹਾਂ, ਜਦੋਂ ਅਸੀਂ ਕੁਝ ਨਾ ਕੁਝ ਕਰਨ ਦੀ ਸਮਰੱਥਾ ਰੱਖਦੇ ਹਾਂ। ਕਦੀ – ਕਦੀ ਮਨ ਵਿੱਚ ਹਮੇਸ਼ਾ ਰਹਿੰਦਾ ਹੈ ਕਿ ਜਦੋਂ ਆਜ਼ਾਦੀ ਦੀ ਜੰਗ ਚਲ ਰਹੀ ਸੀ, ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਮਹਾਪੁਰਖ ਆਪਣੀ ਕੁਰਬਾਨੀ ਲਈ ਮੁਕਾਬਲਾ ਕਰ ਰਹੇ ਸਨ| ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਆਜ਼ਾਦੀ ਦੇ ਦੀਵਾਨੇ ਘਰ – ਘਰ, ਗਲੀ – ਗਲੀ, ਜਾ ਕੇ ਆਜ਼ਾਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਦੇਸ਼ ਨੂੰ ਜਗਾ ਰਹੇ ਸਨ। ਅਸੀਂ ਉਸ ਸਮੇਂ ਨਹੀਂ ਸਾਂ, ਅਸੀਂ ਪੈਦਾ ਨਹੀਂ ਹੋਏ ਸਾਂ, ਦੇਸ਼ ਲਈ ਸਾਨੂੰ ਮਰਨ ਦਾ ਮੌਕਾ ਨਹੀਂ ਮਿਲਿਆ, ਲੇਕਿਨ ਦੇਸ਼ ਲਈ ਜੀਣ ਦਾ ਮੌਕਾ ਜ਼ਰੂਰ ਮਿਲਿਆ ਹੈ| ਅਤੇ ਇਹ ਸੁਭਾਗ ਹੈ ਕਿ ਇਹ ਦੌਰ ਅਜਿਹਾ ਹੈ, ਇਹ ਸਾਲ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਪੂਜਨੀਕ ਬਾਪੂ ਮਹਾਤਮਾ ਗਾਂਧੀ, ਉਨ੍ਹਾਂ ਦੀ 150ਵੀਂ ਜਨਮ ਸ਼ਤਾਬਦੀ ਦਾ ਵਰ੍ਹਾ ਹੈ। ਅਜਿਹੇ ਮੌਕੇ ਸਾਨੂੰ ਸਾਡੇ ਦੌਰ ਵਿੱਚ ਮਿਲੇ, ਇਹ ਆਪਣੇ ਆਪ ਵਿੱਚ ਸਾਡਾ ਸੁਭਾਗ ਹੈ। ਅਤੇ ਦੂਜਾ ਸਾਡੀ ਆਜ਼ਾਦੀ ਦੇ 75 ਸਾਲ, ਦੇਸ਼ ਦੀ ਆਜ਼ਾਦੀ ਲਈ ਮਰ – ਮਿਟਣ ਵਾਲਿਆਂ ਦੀ ਯਾਦ ਸਾਨੂੰ ਕੁਝ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਨੂੰ ਅਸੀਂ ਖੋਣ ਨਹੀਂ ਦੇਣਾ| ਇੱਕ ਸੌ ਤੀਹ ਕਰੋੜ ਦੇਸ਼ ਵਾਸੀਆਂ ਦੇ ਦਿਲ ਵਿੱਚ ਮਹਾਤਮਾ ਗਾਂਧੀ ਦੇ ਸੁਪਨਿਆਂ ਮੁਤਾਬਕ, ਦੇਸ਼ ਦੀ ਆਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਮੁਤਾਬਕ ਆਜ਼ਾਦੀ ਦੇ 75 ਸਾਲ ਅਤੇ ਗਾਂਧੀ ਦੇ ਡੇਢ ਸੌ ਸਾਲ, ਇਸ ਦਿਹਾੜੇ ਨੂੰ ਸਾਡੀ ਪ੍ਰੇਰਨਾ ਦਾ ਮਹਾਨ ਮੌਕਾ ਬਣਾ ਕੇ ਅਸੀਂ ਅੱਗੇ ਵਧਣਾ ਹੈ।
ਮੈਂ ਇਸੇ ਲਾਲ ਕਿਲੇ ਤੋਂ 2014 ਵਿੱਚ ਸਵੱਛਤਾ ਲਈ ਗੱਲ ਕਹੀ ਸੀ। 2019 ਵਿੱਚ ਕੁਝ ਹੀ ਹਫ਼ਤਿਆਂ ਮਗਰੋਂ, ਮੈਨੂੰ ਯਕੀਨ ਹੈ, ਭਾਰਤ ਆਪਣੇ – ਆਪ ਨੂੰ Open Defencation free ਘੋਸ਼ਿਤ ਕਰ ਸਕੇਗਾ। ਰਾਜਾਂ ਨੇ, ਪਿੰਡਾਂ ਨੇ, ਨਗਰ ਪਾਲਿਕਾਵਾਂ ਨੇ – ਸਭ ਨੇ, ਮੀਡੀਆ ਨੇ ਜਨ – ਅੰਦੋਲਨ ਖੜ੍ਹਾ ਕਰ ਦਿੱਤਾ| ਸਰਕਾਰ ਕਿਤੇ ਦਿਸੀ ਹੀ ਨਹੀਂ, ਲੋਕਾਂ ਨੇ ਜ਼ਿੰਮੇਵਾਰੀ ਚੁੱਕ ਲਈ ਤੇ ਸਿੱਟੇ ਸਾਡੇ ਸਾਹਮਣੇ ਹਨ।
ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਇੱਕ ਛੋਟੀ ਜਿਹੀ ਉਮੀਦ ਅੱਜ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ| ਇਸ ਦੋ ਅਕਤੂਬਰ ਨੂੰ ਅਸੀਂ ਭਾਰਤ ਨੂੰ Single use plastic, ਕੀ ਇਸ ਤੋਂ ਦੇਸ਼ ਨੂੰ ਮੁਕਤੀ ਦਿਵਾ ਸਕਦੇ ਹਾਂ। ਅਸੀਂ ਨਿਕਲ ਪਈਏ, ਟੋਲੀਆਂ ਬਣਾ ਕੇ ਨਿਕਲ ਪਈਏ, ਸਕੂਲ, ਕਾਲਜ ਅਸੀਂ ਸਭ ਪੂਜਨੀਕ ਬਾਪੂ ਨੂੰ ਯਾਦ ਕਰਦੇ ਹੋਏ ਅਤੇ ਘਰ ਵਿੱਚ ਪਲਾਸਟਿਕ ਹੋਵੇ – Single use plastic ਹੋਵੇ ਜਾਂ ਬਾਹਰ ਚੌਰਾਹਿਆਂ ‘ਤੇ ਪਿਆ ਹੋਵੇ, ਗੰਦੀ ਨਾਲੀ ਵਿੱਚ ਪਿਆ ਹੋਵੇ, ਉਹ ਸਭ ਇਕੱਠਾ ਕਰੀਏ, ਨਗਰਪਾਲਿਕਾਵਾਂ, ਮਹਾਨਗਰ – ਪਾਲਿਕਾਵਾਂ, ਗ੍ਰਾਮ ਪੰਚਾਇਤਾਂ ਸਭ ਇਸ ਨੂੰ ਜਮ੍ਹਾਂ ਕਰਨ ਦੀ ਵਿਵਸਥਾ ਕਰਨ। ਅਸੀਂ ਪਲਾਸਟਿਕ ਨੂੰ ਵਿਦਾਈ ਦੇਣ ਦੀ ਦਿਸ਼ਾ ਵਿੱਚ ਦੋ ਅਕਤੂਬਰ ਨੂੰ ਪਹਿਲਾ ਮਜ਼ਬੂਤ ਕਦਮ ਚੁੱਕ ਸਕਦੇ ਹਾਂ ਕੀ?
ਆਓ ਮੇਰੇ ਦੇਸ਼ਵਾਸੀਓ, ਅਸੀਂ ਸਭ ਇਸ ਨੂੰ ਅੱਗੇ ਵਧਾਈਏ| ਅਤੇ ਫਿਰ ਮੈਂ ਸਟਾਰਟ – ਅੱਪ ਵਾਲਿਆਂ ਨੂੰ, ਟੈਕਨੀਸ਼ੀਅਨਾਂ ਨੂੰ, ਉੱਦਮੀਆਂ ਨੂੰ ਤਾਕੀਦ ਕਰਦਾ ਹਾਂ ਕਿ ਅਸੀਂ ਇਸ ਪਲਾਸਟਿਕ ਦੇ recycle ਲਈ ਕੀ ਕਰੀਏ? ਜਿਵੇਂ highways ਬਣਾਉਣ ਲਈ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ। ਅਜਿਹੇ ਬਹੁਤ ਤਰੀਕੇ ਹੋ ਸਕਦੇ ਹਨ, ਲੇਕਿਨ ਜਿਸ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਉਸ ਤੋਂ ਮੁਕਤੀ ਲਈ ਸਾਨੂੰ ਇਹ ਅਭਿਆਨ ਛੇੜਨਾ ਹੋਵੇਗਾ। ਲੇਕਿਨ ਨਾਲ – ਨਾਲ ਹੀ ਸਾਨੂੰ alternate ਵਿਵਸਥਾਵਾਂ ਵੀ ਦੇਣੀ ਪਵੇਗੀ। ਮੈਂ ਤਾਂ ਸਾਰੇ ਦੁਕਾਨਦਾਰਾਂ ਨੂੰ ਦਰਖਾਸਤ ਕਰੂੰਗਾ, ਤੁਸੀਂ ਆਪਣੀ ਦੁਕਾਨ ਤੇ ਹਮੇਸ਼ਾ ਬੋਰਡ ਲਾਉਂਦੇ ਹੋ, ਇੱਕ ਬੋਰਡ ਇਹ ਵੀ ਲਾ ਦਿਓ, ਕਿਰਪਾ ਕਰਕੇ ਸਾਥੋਂ ਪਲਾਸਟਿਕ ਦੇ ਲਿਫਾਫੇ ਦੀ ਆਸ ਨਾ ਕਰੋ| ਤੁਸੀਂ ਆਪਣੇ ਘਰ ਤੋਂ ਕੱਪੜੇ ਦਾ ਥੈਲਾ ਲੈ ਕੇ ਆਓ ਜਾਂ ਤਾਂ ਅਸੀਂ ਕੱਪੜੇ ਦਾ ਥੈਲਾ ਵੀ ਵੇਚਾਂਗੇ ਲੈ ਜਾਓ। ਅਸੀਂ ਇੱਕ ਮਾਹੌਲ ਬਣਾਈਏ। ਦੀਵਾਲੀ ’ਤੇ ਵੀ ਜਿੱਥੇ ਅਸੀਂ ਲੋਕਾਂ ਨੂੰ ਵੱਖੋ – ਵੱਖਰੇ ਤੋਹਫ਼ੇ ਦਿੰਦੇ ਹਾਂ, ਕਿਉਂ ਨਾ ਇਸ ਵਾਰ ਤੇ ਹਰੇਕ ਵਾਰ ਕੱਪੜੇ ਦੇ ਥੈਲੇ ਤੋਹਫ਼ੇ ਵਿੱਚ ਦੇਈਏ, ਤਾਂ ਕਿ ਕੋਈ ਕੱਪੜੇ ਦਾ ਥੈਲਾ ਲੈ ਕੇ ਮਾਰਕੀਟ ਜਾਏਗਾ, ਤਾਂ ਤੁਹਾਡੀ ਕੰਪਨੀ ਦੀ ਮਸ਼ਹੂਰੀ ਵੀ ਹੋਵੇਗੀ| ਤੁਸੀਂ ਸਿਰਫ਼ ਡਾਇਰੀ ਦਿੰਦੇ ਹੋ, ਤਾਂ ਸ਼ਾਇਦ ਕੁਝ ਨਹੀਂ ਹੁੰਦਾ, ਕੈਲੰਡਰ ਵੀ ਦਿੰਦੇ ਹੋ ਤਾਂ ਕੁਝ ਨਹੀਂ ਹੁੰਦਾ, ਥੈਲਾ ਦੇਵੋਗੇ, ਤਾਂ ਜਿੱਥੇ ਜਾਵੇਗਾ ਤੁਹਾਡੀ ਮਸ਼ਹੂਰੀ ਵੀ ਕਰਦਾ ਰਹੇਗਾ। ਜੂਟ ਦੇ ਥੈਲੇ ਹੋਣ, ਮੇਰੇ ਕਿਸਾਨਾਂ ਦੀ ਸਹਾਇਤਾ ਹੋਵੇਗੀ, ਕੱਪੜੇ ਦੇ ਥੈਲੇ ਹੋਣ,ਮੇਰੇ ਕਿਸਾਨਾਂ ਨੂੰ ਮਦਦ ਮਿਲੇਗੀ| ਛੋਟੇ – ਛੋਟੇ ਕੰਮ ਹਨ| ਗ਼ਰੀਬ ਵਿਧਵਾ ਮਾਂ ਜੋ ਸਲਾਈ ਕਰਦੀ ਹੋਵੇਗੀ, ਉਸ ਦੀ ਮਦਦ ਹੋਵੇਗੀ ਮਤਲਬ ਸਾਡਾ ਨਿੱਕਾ ਜਿਹਾ ਫੈਸਲਾ ਵੀ ਆਮ ਆਦਮੀ ਦੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਲਿਆ ਸਕਦਾ ਹੈ, ਉਸ ਦਿਸ਼ਾ ਵਿੱਚ ਕੰਮ ਕਰੀਏ।
ਮੇਰੇ ਪਿਆਰੇ ਦੇਸ਼ਵਾਸੀਓ, five Trillon dollar economy ਦਾ ਸੁਪਨਾ ਹੋਵੇ, ਆਤਮ ਨਿਰਭਰ ਭਾਰਤ ਦਾ ਸੁਪਨਾ ਹੋਵੇ, ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਜਿਊਣਾ ਅੱਜ ਵੀ ਪ੍ਰਸੰਗਕ ਹੈ| ਮਹਾਤਮਾ ਗਾਂਧੀ ਦੇ ਵਿਚਾਰ ਸਥਾਈ ਹਨ ਅਤੇ ਇਸ ਲਈ make in India ਦਾ ਜੋ ਮਿਸ਼ਨ ਅਸੀਂ ਲਿਆ ਹੈ, ਉਸ ਨੂੰ ਅੱਗੇ ਵਧਾਉਣਾ ਹੈ। Made in India product, ਸਾਡੀ ਪਹਿਲੀ ਪਸੰਦ ਕਿਉਂ ਨਹੀਂ ਹੋਣੀ ਚਾਹੀਦੀ? ਅਸੀਂ ਤੈਅ ਕਰੀਏ ਸਾਡੀ ਜ਼ਿੰਦਗੀ ਵਿੱਚ ਮੇਰੇ ਦੇਸ਼ ਵਿੱਚ ਜੋ ਬਣਦਾ ਹੈ, ਮਿਲਦਾ ਹੈ, ਉਹ ਸਾਡੀ ਪਹਿਲੀ ਪਸੰਦ ਹੋਵੇਗੀ ਅਤੇ ਆਉਣ ਵਾਲੇ ਚੰਗੇ ਕੱਲ੍ਹ ਲਈ ਵੀ ……. ਚੰਗੇ ਕੱਲ ਲਈ ਘਰੇਲੂ ਉਤਪਾਦਾਂ ’ਤੇ ਜ਼ੋਰ ਦੇਣਾ ਹੈ। ਚੰਗੇ ਕੱਲ ਲਈ ਘਰੇਲੂ, ਸੋਹਣੇ ਕੱਲ੍ਹ ਲਈ ਘਰੇਲੂ, ਰੌਸ਼ਨ ਕੱਲ੍ਹ ਲਈ ਘਰੇਲੂ ਜੋ ਪਿੰਡ ਵਿੱਚ ਬਣਦਾ ਹੈ ਪਹਿਲਾਂ ਉਸ ਲਈ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ| ਉੱਥੇ ਨਹੀਂ ਤਾਂ ਤਹਿਸੀਲ ਵਿੱਚ, ਤਹਿਸੀਲ ਤੋਂ ਬਾਹਰ ਜਾਣਾ ਪਵੇ ਤਾਂ, ਜ਼ਿਲ੍ਹੇ ਵਿੱਚ, ਜ਼ਿਲ੍ਹੇ ਤੋਂ ਬਾਹਰ ਜਾਣਾ ਪਵੇ ਤਾਂ, ਸੂਬੇ ਵਿੱਚ ਅਤੇ ਮੈਂ ਨਹੀਂ ਮੰਨਦਾ ਕਿ ਉਸ ਤੋਂ ਬਾਅਦ ਆਪਣੀਆਂ ਜ਼ਰੂਰਤਾਂ ਲਈ ਕਿਤੇ ਜਾਣਾ ਪਵੇਗਾ| ਕਿੰਨੀ ਤਾਕਤ ਮਿਲੇਗੀ? ਸਾਡੇ ਪੇਂਡੂ ਅਰਥਚਾਰੇ ਨੂੰ ਕਿੰਨੀ ਤਾਕਤ ਮਿਲੇਗੀ? ਛੋਟੇ ਉੱਦਮੀਆਂ ਨੂੰ ਕਿੰਨੀ ਤਾਕਤ ਮਿਲੇਗੀ? ਸਾਡੀਆਂ ਪਰੰਪਰਾਗਤ ਚੀਜਾਂ ਨੂੰ ਕਿੰਨੀ ਤਾਕਤ ਮਿਲੇਗੀ? ਭਾਈਓ ਤੇ ਭੈਣੋਂ ਸਾਨੂੰ ਮੋਬਾਇਲ ਫੋਨ ਚੰਗਾ ਲੱਗਦਾ ਹੈ, ਸਾਨੂੰ ਵਟਸਐਪ ਭੇਜਣਾ ਚੰਗਾ ਲੱਗਦਾ ਹੈ, ਸਾਨੂੰ ਫੇਸਬੁੱਕ – ਟਵਿੱਟਰ ’ਤੇ ਰਹਿਣਾ ਚੰਗਾ ਲੱਗਦਾ ਹੈ, ਲੇਕਿਨ ਦੇਸ਼ ਦੀ ਆਰਥਿਕਤਾ ਵਿੱਚ ਵੀ ਇਸ ਨਾਲ ਮਦਦ ਕਰ ਸਕਦੇ ਹਾਂ| ਜਾਣਕਾਰੀਆਂ ਲਈ ਤਕਨਾਲੋਜੀ ਦਾ ਜਿੰਨਾ ਉਪਯੋਗ ਹੈ, ਆਧੁਨਿਕ ਭਾਰਤ ਦੇ ਨਿਰਮਾਣ ਲਈ ਵੀ ਤਕਨਾਲੋਜੀ ਦਾ ਓਨਾ ਹੀ ਉਪਯੋਗ ਹੈ ਅਤੇ ਅਸੀਂ ਸਭ ਆਮ ਨਾਗਰਿਕ ਡਿਜ਼ੀਟਲ ਪੇਮੈਂਟ ਕਿਉਂ ਨਾ ਕਰੀਏ? ਅੱਜ ਸਾਨੂੰ ਮਾਣ ਹੈ ਕਿ ਸਾਡਾ ਰੁਪੇ ਕਾਰਡ ਸਿੰਗਾਪੁਰ ਵਿੱਚ ਚੱਲ ਰਿਹਾ ਹੈ, ਸਾਡਾ ਰੁਪੇ ਕਾਰਡ ਆਉਣ ਵਾਲੇ ਦਿਨਾਂ ਵਿੱਚ, ਹੋਰ ਦੇਸ਼ਾਂ ਵਿੱਚ ਵੀ ਚੱਲੇਗਾ| ਸਾਡਾ ਇੱਕ ਡਿਜ਼ੀਟਲ ਪਲੇਟਫਾਰਮ ਵੱਡੀ ਮਜ਼ਬੂਤੀ ਨਾਲ ਉੱਭਰ ਰਿਹਾ ਹੈ, ਲੇਕਿਨ ਸਾਡੇ ਪਿੰਡਾਂ ਵਿੱਚ ਛੋਟੀਆਂ – ਛੋਟੀਆਂ ਦੁਕਾਨਾਂ ਵਿੱਚ ਵੀ, ਸਾਡੇ ਸ਼ਹਿਰਾਂ ਦੇ ਛੋਟੇ – ਛੋਟੇ ਮਾਲਾਂ ਵਿੱਚ ਵੀ ਅਸੀਂ ਕਿਉਂ ਨਾ ਡਿਜੀਟਲ ਪੇਮੈਂਟ ’ਤੇ ਜੋਰ ਦੇਈਏ? ਆਓ ਇਮਾਨਦਾਰੀ ਲਈ, ਪਾਰਦਰਸ਼ਤਾ ਲਈ, ਅਤੇ ਦੇਸ਼ ਨੂੰ ਆਰਥਿਕ ਤਾਕਤ ਦੇਣ ਲਈ ਅਸੀਂ ਡਿਜੀਟਲ ਪੇਮੈਂਟ ਨੂੰ ਅਪਣਾਈਏ| ਅਤੇ ਮੈਂ ਤਾਂ ਵਪਾਰੀਆਂ ਨੂੰ ਕਹੂੰਗਾ, ਤੁਸੀਂ board ਲਾਉਂਦੇ ਹੋ ਜ਼ਿਆਦਾਤਰ ਪਿੰਡਾਂ ਵਿੱਚ ਜਾਓਗੇ ਵਪਾਰੀਆਂ ਦੇ ਬੋਰਡ ਹੁੰਦੇ ਹਨ – ਅੱਜ ਨਕਦ – ਕੱਲ੍ਹ ਉਧਾਰ| ਮੈਂ ਚਾਹੁੰਦਾ ਹਾਂ ਕਿ ਹੁਣ ਤੋਂ ਸਾਨੂੰ board ਲਾਉਣਾ ਚਾਹੀਦਾ ਹੈ digital payment ਨੂੰ ਨਕਦ ਨੂੰ ਇੱਕੋ ਮਾਹੌਲ ਬਣਾਉਣਾ ਚਾਹੀਦਾ ਹੈ। ਮੈਂ banking ਖੇਤਰ ਨੂੰ ਤਾਕੀਦ ਕਰਦਾ ਹਾਂ, ਮੈਂ ਵਪਾਰ ਜਗਤ ਦੇ ਲੋਕਾਂ ਨੂੰ ਤਾਕੀਦ ਕਰਦਾ ਹਾਂ ਕਿ ਆਓ ਅਸੀਂ ਇਨ੍ਹਾਂ ਚੀਜ਼ਾਂ ‘ਤੇ ਬਲ ਦੇਈਏ।
ਸਾਡੇ ਦੇਸ਼ ਵਿੱਚ Middle class, Higher Middle class ਦਾ bulk ਵਧਦਾ ਜਾ ਰਿਹਾ ਹੈ, ਚੰਗੀ ਗੱਲ ਹੈ। ਸਾਲ ਵਿੱਚ ਇੱਕ-ਦੋ ਵਾਰ ਪਰਿਵਾਰ ਦੇ ਨਾਲ, ਬੱਚਿਆਂ ਨਾਲ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ tourist ਦੇ ਰੂਪ ਵਿੱਚ ਵੀ ਜਾਂਦੇ ਹਾਂ, ਬੱਚਿਆਂ ਨੂੰ exposure ਮਿਲਦਾ ਹੈ। ਚੰਗੀ ਗੱਲ ਹੈ। ਲੇਕਿਨ ਮੈਂ ਅੱਜ ਅਜਿਹੇ ਸਾਰੇ ਪਰਿਵਾਰਾਂ ਨੂੰ ਤਾਕੀਦ ਕਰਦਾ ਹਾਂ, ਦੇਸ਼ ਲਈ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਦੇਸ਼ ਲਈ ਇੰਨੇ ਮਹਾਪੁਰਖਾਂ ਨੇ ਬਲੀਦਾਨ ਦਿੱਤੇ ਹਨ ਤਦ, ਜ਼ਿੰਦਗੀ ਖਪਾ ਦਿੱਤੀ ਹੈ, ਤਦ ਕੀ ਤੁਸੀਂ ਨਹੀਂ ਚਾਹੁੰਦੇ ਹੋ ਕਿ ਤੁਹਾਡੀ ਸੰਤਾਨ ਵੀ ਸਾਡੇ ਦੇਸ਼ ਦੀਆਂ ਬਰੀਕੀਆਂ ਨੂੰ ਸਮਝੇ। ਕਿਹੜਾ ਮਾਂ-ਬਾਪ ਨਹੀਂ ਚਾਹੇਗਾ ਕਿ ਸਾਡੀ-ਤੁਹਾਡੀ ਆਉਣ ਵਾਲੀ ਪੀੜ੍ਹੀ ਭਾਵਨਾਤਮਕ ਰੂਪ ਨਾਲ ਇਸ ਮਿੱਟੀ ਨਾਲ ਜੁੜੇ, ਇਸ ਦੇ ਇਤਿਹਾਸ ਨਾਲ ਜੁੜੇ, ਇਸ ਦੀਆਂ ਹਵਾਵਾਂ ਤੋਂ, ਇਸ ਦੇ ਪਾਣੀ ਤੋਂ ਨਵੀਂ ਊਰਜਾ ਪ੍ਰਾਪਤ ਕਰਨ। ਇਹ ਸਾਨੂੰ ਪ੍ਰਯਤਨ ਪੂਰਵਕ ਕਰਨਾ ਚਾਹੀਦਾ ਹੈ। ਅਸੀਂ ਕਿੰਨੇ ਹੀ ਅੱਗੇ ਵਧੇ ਲੇਕਿਨ ਜੜ੍ਹਾਂ ਨਾਲੋਂ ਕਟਣਾ ਸਾਨੂੰ ਕਦੇ ਵੀ ਬਚਾ ਨਹੀਂ ਸਕਦਾ ਹੈ, ਵਧਾ ਨਹੀਂ ਸਕਦਾ ਹੈ। ਅਤੇ ਇਸ ਲਈ ਜੋ ਦੁਨੀਆ ਵਿੱਚ Tourist ਦੇ ਰੂਪ ਵਿੱਚ ਭਲੇ ਹੀ ਜਾਂਦੇ ਹੋਣ, ਕੀ ਮੈਂ ਤੁਹਾਡੇ ਕੋਲੋਂ ਇੱਕ ਚੀਜ਼ ਮੰਗ ਸਕਦਾ ਹਾਂ, ਲਾਲ ਕਿਲੇ ਤੋਂ ਦੇਸ਼ ਦੇ ਨੌਜਵਾਨਾਂ ਦੇ ਰੋਜ਼ਗਾਰ ਲਈ, ਵਿਸ਼ਵ ਵਿੱਚ ਭਾਰਤ ਦੀ ਪਹਿਚਾਣ ਬਣਾਉਣ ਲਈ, ਭਾਰਤ ਦੀ ਸਮਰੱਥਾ ਪ੍ਰਗਟ ਕਰਨ ਲਈ ਮੇਰੇ ਪਿਆਰੇ ਦੇਸ਼ਵਾਸੀਓ ਅੱਜ ਮੈਂ ਤੁਹਾਡੇ ਕੋਲੋਂ ਇੱਕ ਛੋਟੀ-ਜਿਹੀ ਮੰਗ ਕਰ ਰਿਹਾ ਹਾਂ – ਕੀ ਤੁਸੀਂ ਤੈਅ ਕਰ ਸਕਦੇ ਹੋ ਕਿ 2022, ਆਜ਼ਾਦੀ ਦੇ 75 ਸਾਲ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਦੇ ਨਾਲ ਭਾਰਤ ਦੇ ਘੱਟ ਤੋਂ ਘੱਟ 15 tourist destinations ਉੱਤੇ ਜਾਵਾਂਗੇ। ਉੱਥੇ ਕਠਿਨਾਈਆਂ ਹੋਣਗੀਆਂ ਤਾਂ ਵੀ ਜਾਵਾਂਗੇ। ਉੱਥੇ ਚੰਗੇ ਹੋਟਲ ਨਹੀਂ ਹੋਣਗੇ ਤਾਂ ਵੀ ਜਾਵਾਂਗੇ। ਕਦੇ-ਕਦੇ ਕਠਿਨਾਈਆਂ ਵੀ ਜ਼ਿੰਦਗੀ ਜੀਣ ਲਈ ਕੰਮ ਆਉਂਦੀਆਂ ਹਨ। ਅਸੀਂ ਬੱਚਿਆਂ ਵਿੱਚ ਆਦਤ ਪਾਈਏ, ਇਹੀ ਸਾਡਾ ਦੇਸ਼ ਹੈ। ਇੱਕ ਵਾਰ ਜਾਣਾ ਸ਼ੁਰੂ ਕਰਾਂਗੇ ਤਾਂ ਉੱਥੇ ਵਿਵਸਥਾਵਾਂ ਵਿਕਸਿਤ ਕਰਨ ਵਾਲੇ ਲੋਕ ਵੀ ਆਉਣ ਲਗ ਜਾਣਗੇ। ਕਿਉਂ ਨਾ ਸਾਡੇ ਦੇਸ਼ ਵਿੱਚ 100 ਅਜਿਹੇ ਵਧੀਆ tourist destination develop ਨਾ ਕਰੀਏ, ਕਿਉਂ ਨਾ ਹਰ ਰਾਜ ਵਿੱਚ 2 ਜਾਂ 5 ਜਾਂ 7 top class tourist destination ਤਿਆਰ ਕਰੀਏ, target ਕਰਕੇ ਤਿਆਰ ਕਰੀਏ। ਅਸੀਂ ਤੈਅ ਕਰੀਏ- ਸਾਡੇ North-east ਵਿੱਚ ਇੰਨੀ ਪ੍ਰਾਕ੍ਰਿਤਕ ਸੰਪਦਾ ਹੈ ਲੇਕਿਨ ਕਿੰਨੀਆਂ ਯੂਨੀਵਰਸਿਟੀਜ਼ ਹੋਣਗੀਆਂ ਜੋ ਆਪਣਾ tourist destination north – east ਨੂੰ ਬਣਾਉਂਦੀਆਂ ਹਨ? ਜ਼ਿਆਦਾ contribute ਨਹੀਂ ਕਰਨਾ ਪੈਂਦਾ ਹੈ। ਤੁਹਾਨੂੰ 7 ਦਿਨ, 10 ਦਿਨ ਕੱਢਣੇ ਹਨ ਲੇਕਿਨ ਦੇਸ਼ ਦੇ ਅੰਦਰ ਹੀ ਕੱਢੋ।
ਤੁਸੀਂ ਦੇਖੋ, ਤੁਸੀਂ ਜਿੱਥੇ ਜਾ ਕੇ ਆਉਗੇ, ਉੱਥੇ ਨਵੀਂ ਦੁਨੀਆ ਖੜ੍ਹੀ ਕਰਕੇ ਆਉਗੇ, ਬੀਜ, ਬੀਜ ਬੀਜ ਕੇ ਆ ਜਾਉਗੇ ਅਤੇ ਜੀਵਨ ਵਿੱਚ ਤੁਹਾਨੂੰ ਵੀ ਸੰਤੋਖ (ਤਸੱਲੀ) ਮਿਲੇਗਾ। ਹਿੰਦੁਸਤਾਨ ਦੇ ਲੋਕ ਜਾਣਾ ਸ਼ੁਰੂ ਕਰਨ ਤਾਂ ਦੁਨੀਆ ਦੇ ਲੋਕ ਵੀ ਆਉਣਾ ਸ਼ੁਰੂ ਕਰਨਗੇ। ਅਸੀਂ ਦੁਨੀਆ ਵਿੱਚ ਜਾਵਾਂਗੇ ਅਤੇ ਕਹਾਂਗੇ ਕਿ ਤੁਸੀਂ ਉਹ ਦੇਖਿਆ ਹੈ? ਕੋਈ tourist ਸਾਨੂੰ ਪੁੱਛੇਗਾ ਕੀ ਤੁਸੀਂ ਹਿੰਦੁਸਤਾਨ ਤੋਂ ਆ ਰਹੇ ਹੋ, ਤੁਸੀਂ ਤਮਿਲਨਾਡੂ ਦਾ ਉਹ temple ਦੇਖਿਆ ਹੈ? ਅਤੇ ਅਸੀਂ ਕਹਾਂਗੇ ਕਿ ਮੈਂ ਨਹੀਂ ਗਿਆ ਤਾਂ ਉਹ ਸਾਨੂੰ ਕਹੇਗਾ ਕਿ ਭਾਈ ਕਮਾਲ ਹੈ ਮੈਂ ਤਾਂ ਤੁਹਾਡੇ ਦੇਸ਼ ਵਿੱਚ ਤਮਿਲਨਾਡੂ ਦੇ ਮੰਦਿਰ ਦੇਖਣ ਚਲਾ ਗਿਆ ਸੀ ਅਤੇ ਤੁਸੀਂ ਇੱਥੇ ਦੇਖਣ ਆਏ ਹੋ। ਅਸੀਂ ਦੁਨੀਆ ਵਿੱਚ ਜਾਈਏ ਆਪਣੇ ਦੇਸ਼ ਨੂੰ ਜਾਣਨ ਦੇ ਬਾਅਦ ਜਾਈਏ। ਅਸੀਂ ਇੰਨਾ ਕੰਮ ਕਰ ਸਕਦੇ ਹਾਂ।
ਮੈਂ, ਮੇਰੇ ਕਿਸਾਨ ਭਾਈਆਂ ਨੂੰ ਅੱਜ ਤਾਕੀਦ ਕਰਨਾ ਚਾਹੁੰਦਾ ਹਾਂ। ਤੁਹਾਡੇ ਕੋਲੋਂ ਮੈਂ ਕੁਝ ਮੰਗਣਾ ਚਾਹੁੰਦਾ ਹਾਂ। ਮੇਰੇ ਕਿਸਾਨ ਦੇ ਲਈ, ਮੇਰੇ ਦੇਸ਼ਵਾਸੀਆਂ ਦੇ ਲਈ, ਇਹ ਧਰਤੀ ਸਾਡੀ ਮਾਂ ਹੈ। ਭਾਰਤ ਮਾਤਾ ਕੀ ਜੈ ਬੋਲਦਿਆਂ ਹੀ ਸਾਡੇ ਅੰਦਰ ਊਰਜਾ ਦਾ ਸੰਚਾਰ ਹੁੰਦਾ ਹੈ। ਵੰਦੇ ਮਾਤਰਮ ਬੋਲਦਿਆਂ ਹੀ ਇਸ ਧਰਤੀ ਮਾਂ ਦੇ ਲਈ ਖਪ ਜਾਣ ਦੀ ਪ੍ਰੇਰਣਾ ਮਿਲਦੀ ਹੈ। ਇੱਕ ਦੀਰਘਕਾਲੀ ਇਤਿਹਾਸ ਸਾਡੇ ਸਾਹਮਣੇ ਆ ਜਾਂਦਾ ਹੈ ਲੇਕਿਨ ਕੀ ਕਦੇ ਅਸੀਂ ਇਸ ਧਰਤੀ ਮਾਂ ਦੀ ਸਿਹਤ ਦੀ ਚਿੰਤਾ ਕੀਤੀ ਹੈ। ਅਸੀਂ ਜਿਸ ਤਰ੍ਹਾਂ ਨਾਲ chemical ਦਾ ਉਪਯੋਗ ਕਰ ਰਹੇ ਹਾਂ chemical fertilizer ਦਾ ਉਪਯੋਗ ਕਰ ਰਹੇ ਹਾਂ pesticides ਦਾ ਉਪਯੋਗ ਕਰ ਰਹੇ ਹਾਂ। ਅਸੀਂ ਸਾਡੀ ਇਸ ਧਰਤੀ ਮਾਂ ਨੂੰ ਤਬਾਹ ਕਰ ਰਹੇ ਹਾਂ। ਇਸ ਮਾਂ ਦੀ ਸੰਤਾਨ ਦੇ ਰੂਪ ਵਿੱਚ, ਇੱਕ ਕਿਸਾਨ ਦੇ ਰੂਪ ਵਿੱਚ ਮੈਨੂੰ ਮੇਰੀ ਧਰਤੀ ਮਾਂ ਨੂੰ ਤਬਾਹ ਕਰਨ ਦਾ ਹੱਕ ਨਹੀਂ ਹੈ। ਮੇਰੀ ਧਰਤੀ ਮਾਂ ਨੂੰ ਦੁਖੀ ਕਰਨ ਦਾ ਹੱਕ ਨਹੀਂ ਹੈ, ਮੇਰੀ ਧਰਤੀ ਮਾਂ ਨੂੰ ਬਿਮਾਰ ਬਣਾ ਦੇਣ ਦਾ ਹੱਕ ਨਹੀਂ ਹੈ।
ਆਓ, ਆਜ਼ਾਦੀ ਦੇ 75 ਸਾਲ ਹੋਣ ਜਾ ਰਹੇ ਹਨ। ਪੂਜਨੀਕ ਬਾਪੂ ਨੇ ਸਾਨੂੰ ਰਸਤਾ ਦਿਖਾਇਆ ਹੈ, ਕੀ ਅਸੀਂ 10 percent, 20 percent, 25 percent ਆਪਣੇ ਖੇਤ ਵਿੱਚ ਇਸ chemical fertilizer ਨੂੰ ਘੱਟ ਕਰਾਂਗੇ, ਹੋ ਸਕੇ ਤਾਂ ਮੁਕਤੀਕਰ ਅਭਿਯਾਨ ਚਲਾਵਾਂਗੇ। ਤੁਸੀਂ ਦੇਖੋ, ਦੇਸ਼ ਦੀ ਕਿੰਨੀ ਵੱਡੀ ਸੇਵਾ ਹੋਵੇਗੀ। ਸਾਡੀ ਧਰਤੀ ਮਾਂ ਨੂੰ ਬਚਾਉਣ ਵਿੱਚ ਤੁਹਾਡਾ ਕਿੰਨਾ ਵੱਡਾ ਯੋਗਦਾਨ ਹੋਵੇਗਾ। ਵੰਦੇ ਮਾਤਰਮ ਕਹਿ ਕੇ ਜੋ ਫਾਂਸੀ ਦੇ ਤਖ਼ਤ ‘ਤੇ ਚੜ੍ਹ ਗਿਆ ਸੀ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ, ਇਸ ਧਰਤੀ ਮਾਂ ਨੂੰ ਬਚਾਉਣ ਦਾ ਤੁਹਾਡਾ ਕੰਮ, ਉਸ ਦਾ ਅਸ਼ੀਰਵਾਦ ਪ੍ਰਾਪਤ ਕਰੇਗਾ ਜੋ ਕਦੇ ਫਾਂਸੀ ਦੇ ਤਖਤ ‘ਤੇ ਚੜ੍ਹ ਕੇ ਵੰਦੇ ਮਾਤਰਮ ਕਿਹਾ ਕਰਦਾ ਸੀ। ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਮੇਰੇ ਦੇਸ਼ਵਾਸੀ ਇਹ ਕਰਕੇ ਰਹਿਣਗੇ। ਮੇਰੇ ਕਿਸਾਨ ਮੇਰੀ ਇਸ ਮੰਗ ਨੂੰ ਪੂਰਾ ਕਰਨਗੇ ਇਹ ਮੈਨੂੰ ਪੂਰਾ ਵਿਸ਼ਵਾਸ਼ ਹੈ।
ਮੇਰੇ ਪਿਆਰੇ ਭਾਈਓ-ਭੈਣੋ, ਸਾਡੇ ਦੇਸ਼ ਦੇ professionals, ਉਨ੍ਹਾਂ ਦੀ ਅੱਜ ਪੂਰੀ ਦੁਨੀਆ ਵਿੱਚ ਗੂੰਜ ਹੈ। ਉਨ੍ਹਾਂ ਦੀ ਸਮਰੱਥਾ ਦੀ ਚਰਚਾ ਹੈ। ਲੋਕ ਉਨ੍ਹਾਂ ਦਾ ਲੋਹਾ ਮੰਨਦੇ ਹਨ। Space ਹੋਵੇ, technology ਹੋਵੇ, ਅਸੀਂ ਨਵੇਂ ਮੁਕਾਮ ਪ੍ਰਾਪਤ ਕੀਤੇ ਹਨ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡਾ ਚੰਦਰਯਾਨ ਤੇਜ਼ੀ ਨਾਲ ਚੰਨ ਦੇ ਉਸ ਛੋਰ ਵੱਲ ਅੱਗੇ ਵਧ ਰਿਹਾ ਹੈ, ਜਿੱਥੇ ਹੁਣ ਤੱਕ ਕੋਈ ਨਹੀਂ ਗਿਆ ਹੈ। ਸਾਡੇ ਵਿਗਿਆਨੀਆਂ ਦੀ ਸਿੱਧੀ ਹੈ।
ਉਸੇ ਤਰ੍ਹਾਂ ਖੇਡ ਦੇ ਮੈਦਾਨਾਂ ਵਿੱਚ ਅਸੀਂ ਬਹੁਤ ਘੱਟ ਨਜ਼ਰ ਆਉਂਦੇ ਸਾਂ। ਅੱਜ ਦੁਨੀਆ ਦੇ ਖੇਡ ਦੇ ਮੈਦਾਨਾਂ ਵਿੱਚ ਮੇਰੇ ਦੇਸ਼ ਦੇ 18-20 ਸਾਲ, 22 ਸਾਲ ਦੇ ਬੇਟੇ-ਬੇਟੀਆਂ ਹਿੰਦੁਸਤਾਨ ਦਾ ਤਿਰੰਗਾ ਝੰਡਾ ਲਹਿਰਾ ਰਹੇ ਹਨ। ਕਿੰਨਾ ਮਾਣ ਹੁੰਦਾ ਹੈ। ਦੇਸ਼ ਦੇ ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ।
ਮੇਰੇ ਦੇਸ਼ਵਾਸੀਓ, ਸਾਨੂੰ ਸਾਡੇ ਦੇਸ਼ ਨੂੰ ਅੱਗੇ ਵਧਾਉਣਾ ਹੈ। ਸਾਨੂੰ ਸਾਡੇ ਦੇਸ਼ ਵਿੱਚ ਬਦਲਾਅ ਲਿਆਉਣਾ ਹੈ। ਸਾਨੂੰ ਦੇਸ਼ ਵਿੱਚ ਨਵੀਂਆਂ ਉਚਾਈਆਂ ਨੂੰ ਪਾਰ ਕਰਨਾ ਹੈ ਅਤੇ ਮਿਲ-ਜੁਲ ਕੇ ਕਰਨਾ ਹੈ। ਸਰਕਾਰ ਅਤੇ ਜਨਤਾ ਨੂੰ ਮਿਲਕੇ ਕਰਨਾ ਹੈ। 130 ਕਰੋੜ ਦੇਸ਼ਵਾਸੀਆਂ ਨੇ ਕਰਨਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਵੀ ਤੁਹਾਡੀ ਤਰ੍ਹਾਂ ਇਸ ਦੇਸ਼ ਦਾ ਇੱਕ ਬਾਲਕ ਹੈ, ਇਸ ਦੇਸ਼ ਦਾ ਇੱਕ ਨਾਗਰਿਕ ਹੈ। ਅਸੀਂ ਸਭ ਨੇ ਮਿਲ ਕੇ ਕਰਨਾ ਹੈ।
ਚਾਹੇ ਆਉਣ ਵਾਲੇ ਦਿਨਾਂ ਵਿੱਚ ਪਿੰਡ ਵਿੱਚ ਡੇਢ ਲੱਖ wellness center ਬਣਾਉਣੇ ਹੋਣਗੇ, health center ਬਣਾਉਣੇ ਹੋਣਗੇ, ਹਰ ਤਿੰਨ ਲੋਕ ਸਭਾ ਹਲਕਿਆਂ ਦਰਮਿਆਨ ਇੱਕ medical college ਸਾਡੇ ਨੌਜਵਾਨਾਂ ਨੂੰ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਵਾਉਣਾ ਹੈ। ਦੋ ਕਰੋੜ ਤੋਂ ਜ਼ਿਆਦਾ ਗ਼ਰੀਬ ਲੋਕਾਂ ਲਈ ਘਰ ਬਣਾਉਣੇ ਹਨ। ਸਾਨੂੰ 15 ਕਰੋੜ ਗ੍ਰਾਮੀਣ ਘਰਾਂ ਵਿੱਚ ਪੀਣ ਦਾ ਪਾਣੀ ਪਹੁੰਚਾਉਣਾ ਹੈ। ਸਵਾ ਲੱਖ ਕਿਲੋਮੀਟਰ ਪਿੰਡਾਂ ਦੀਆਂ ਸੜਕਾਂ ਬਣਾਉਣੀਆਂ ਹਨ। ਹਰ ਪਿੰਡ ਨੂੰ Broadband connectivity, optical fiber network ਨਾਲ ਜੋੜਨਾ ਹੈ। 50 ਹਜ਼ਾਰ ਤੋਂ ਜ਼ਿਆਦਾ ਨਵੇਂ start up ਦਾ ਜਾਲ ਵਿਛਾਉਣਾ ਹੈ। ਅਨੇਕ ਸੁਪਨਿਆਂ ਨੂੰ ਲੈ ਕੇ ਅੱਗੇ ਵਧਣਾ ਹੈ।ਇਸ ਲਈ ਭਾਈਓ-ਭੈਣੋਂ, ਅਸੀਂ ਦੇਸ਼ਵਾਸੀਆਂ ਨੇ ਮਿਲ ਕੇ, ਸੁਪਨਿਆਂ ਨੂੰ ਲੈ ਕੇ ਦੇਸ਼ ਨੂੰ ਅੱਗੇ ਵਧਾਉਣ ਲਈ ਚਲਣਾ ਹੈ ਅਤੇ ਆਜ਼ਾਦੀ ਦੇ 75 ਸਾਲ ਇਸ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ।
ਮੈਂ ਜਾਣਦਾ ਹਾਂ ਕਿ ਲਾਲ ਕਿਲੇ ਦੀ ਫਸੀਲ ਉੱਤੇ ਸਮੇਂ ਦੀ ਵੀ ਇੱਕ ਸੀਮਾ ਹੈ। 130 ਕਰੋੜ ਦੇਸ਼ਵਾਸੀ, ਉਨ੍ਹਾਂ ਦੇ ਸੁਪਨੇ ਵੀ ਹਨ, 130 ਕਰੋੜ ਦੇਸ਼ਵਾਸੀਆਂ ਦੀਆਂ ਆਪਣੀਆਂ ਚੁਣੌਤੀਆਂ ਵੀ ਹਨ। ਹਰ ਸੁਪਨੇ ਦਾ, ਹਰ ਚੁਣੌਤੀ ਦਾ ਆਪਣਾ ਮਹੱਤਵ ਵੀ ਹੈ। ਕੋਈ ਜ਼ਿਆਦਾ ਮਹੱਤਵਪੂਰਨ ਹੈ ਕੋਈ ਘੱਟ ਮਹੱਤਪੂਰਨ ਹੈ ਅਜਿਹਾ ਨਹੀਂ ਹੈ। ਲੇਕਿਨ ਬਾਰਿਸ਼ ਦਾ ਮੌਸਮ ਹੈ, ਲੰਬਾ ਬੋਲਦੇ-ਬੋਲਦੇ speech ਪੂਰੇ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਲਈ ਹਰ issue ਦਾ ਆਪਣਾ ਮਹੱਤਵ ਹੋਣ ਦੇ ਬਾਵਜੂਦ ਜਿੰਨੀਆਂ ਚੀਜ਼ਾਂ ਅੱਜ ਕਹਿ ਸਕਿਆ ਹਾਂ ਅਤੇ ਜੋ ਨਹੀਂ ਕਹਿ ਸਕਿਆ ਹਾਂ ਉਹ ਵੀ ਮਹੱਤਵਪੂਰਨ ਹਨ। ਉਨ੍ਹਾਂ ਗੱਲਾਂ ਨੂੰ ਲੈ ਕੇ ਅਸੀਂ ਅੱਗੇ ਵਧੀਏ, ਦੇਸ਼ ਨੂੰ ਅਸੀਂ ਅੱਗੇ ਵਧਾਉਣਾ ਹੈ।
ਆਜ਼ਾਦੀ ਦੇ 75 ਸਾਲ, ਗਾਂਧੀ ਦੇ 150 ਸਾਲ ਅਤੇ ਭਾਰਤ ਦੇ ਸੰਵਿਧਾਨ ਦੇ 70 ਸਾਲ ਹੋ ਗਏ ਹਨ। ਬਾਬਾ ਸਾਹਿਬ ਅੰਬੇਡਕਰ ਦੇ ਸੁਪਨੇ ਅਤੇ ਇਹ ਵਰ੍ਹਾ ਮਹੱਤਵਪੂਰਨ ਹੈ, ਗੁਰੂ ਨਾਨਕ ਦੇਵ ਜੀ ਦਾ 550ਵਾਂ ਲੇਕਿਨਵ ਵੀ ਹੈ। ਆਓ, ਬਾਬਾ ਸਾਹਿਬ ਅੰਬੇਡਕਰ, ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਲੈ ਕੇ ਅਸੀਂ ਅੱਗੇ ਵਧੀਏ ਅਤੇ ਇੱਕ ਉੱਤਮ ਸਮਾਜ ਦਾ ਨਿਰਮਾਣ, ਉੱਤਮ ਦੇਸ਼ ਦਾ ਨਿਰਮਾਣ, ਵਿਸ਼ਵ ਦੀਆਂ ਆਸਾਂ-ਆਕਾਂਖਿਆਂਵਾਂ ਦੇ ਅਨੁਰੂਪ ਭਾਰਤ ਦਾ ਨਿਰਮਾਣ ਅਸੀਂ ਕਰਨਾ ਹੈ।
ਮੇਰੇ ਪਿਆਰੇ ਭਾਈਓ-ਭੈਣੋਂ ਅਸੀਂ ਜਾਣਦੇ ਹਾਂ ਕਿ ਸਾਡੇ ਟੀਚੇ ਹਿਮਾਲਿਆ ਜਿੰਨੇ ਹੀ ਉੱਚੇ ਹਨ, ਸਾਡੇ ਸੁਪਨੇ ਅਣਗਿਣਤ ਅਸੰਖ ਤਾਰਿਆਂ ਤੋਂ ਵੀ ਜ਼ਿਆਦਾ ਹਨ ਲੇਕਿਨ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡੇ ਹੌਸਲਿਆਂ ਦੀ ਉਡਾਨ ਦੇ ਅੱਗੇ ਅਸਮਾਨ ਵੀ ਕੁਝ ਨਹੀਂ ਹੈ। ਇਹ ਸੰਕਲਪ ਹੈ, ਸਾਡੀ ਸਮਰੱਥਾ ਹਿੰਦ ਮਹਾਸਾਗਰ ਜਿੰਨੀ ਅਥਾਹ ਹੈ, ਸਾਡੀਆਂ ਕੋਸ਼ਿਸ਼ਾਂ ਗੰਗਾ ਦੀ ਧਾਰਾ ਜਿੰਨੀਆਂ ਪਵਿੱਤਰ ਹਨ, ਨਿਰੰਤਰ ਹਨ ਅਤੇ ਸਭ ਤੋਂ ਵੱਡੀ ਗੱਲ ਸਾਡੀਆਂ ਕਦਰਾਂ-ਕੀਮਤਾਂ ਦੇ ਪਿੱਛੇ ਹਜ਼ਾਰਾਂ ਸਾਲ ਦੀ ਪੁਰਾਣੀ ਸੰਸਕ੍ਰਿਤੀ (ਸੱਭਿਆਚਾਰ), ਰਿਸ਼ੀਆਂ ਦੀ, ਮੁਨੀਆਂ ਦੀ ਤਪੱਸਿਆ, ਦੇਸ਼ਵਾਸੀਆਂ ਦਾ ਤਿਆਗ, ਕਠੋਰ ਮਿਹਨਤ – ਇਹ ਸਾਡੀ ਪ੍ਰੇਰਣਾ ਹੈ।
ਆਓ, ਅਸੀਂ ਇਨ੍ਹਾਂ ਵਿਚਾਰਾਂ ਦੇ ਨਾਲ, ਇਨ੍ਹਾਂ ਆਦਰਸ਼ਾਂ ਦੇ ਨਾਲ, ਇਨ੍ਹਾਂ ਸੰਕਲਪਾਂ ਦੇ ਨਾਲ ਸਿੱਧੀ ਪ੍ਰਾਪਤ ਕਰਨ ਦੇ ਟੀਚੇ ਨੂੰ ਲੈ ਕੇ ਅਸੀਂ ਚਲ ਪਈਏ ਨਵਾਂ ਭਾਰਤ ਨਿਰਮਾਣ ਕਰਨ ਲਈ, ਆਪਣੀਆਂ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਹੋਏ, ਨਵਾਂ ਆਤਮਵਿਸ਼ਵਾਸ, ਨਵਾਂ ਸੰਕਲਪ, ਨਵਾਂ ਭਾਰਤ ਬਣਾਉਣ ਦੀ ਜੜ੍ਹੀ-ਬੂਟੀ ਹੈ। ਆਓ, ਅਸੀਂ ਮਿਲ ਕੇ ਦੇਸ਼ ਨੂੰ ਅੱਗੇ ਵਧਾਈਏ। ਇਸੇ ਇੱਕ ਉਮੀਦ ਦੇ ਨਾਲ, ਮੈਂ ਫਿਰ ਇੱਕ ਵਾਰ ਦੇਸ਼ ਦੇ ਲਈ ਜੀਣ ਵਾਲੇ, ਦੇਸ਼ ਦੇ ਲਈ ਜੂਝਣ ਵਾਲੇ, ਦੇਸ਼ ਦੇ ਲਈ ਮਰਨ ਵਾਲੇ, ਦੇਸ਼ ਦੇ ਲਈ ਕੁਝ ਕਰ- ਗੁਜਰਨ ਵਾਲੇ ਹਰ ਕਿਸੇ ਨੂੰ ਨਮਨ ਕਰਦੇ ਹੋਏ ਮੇਰੇ ਨਾਲ ਬੋਲੋ –
‘ਜੈ ਹਿੰਦ’।
‘ਜੈ ਹਿੰਦ’।
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਵੰਦੇ ਮਾਤਰਮ।
ਵੰਦੇ ਮਾਤਰਮ।
ਬਹੁਤ-ਬਹੁਤ ਧੰਨਵਾਦ।
*****
Some glimpses from the Independence Day celebrations in Delhi this morning. pic.twitter.com/nUMgn1JJHg
— Narendra Modi (@narendramodi) August 15, 2019
नई सरकार को बने हुए कुछ हफ्ते ही हुए, लेकिन फिर भी हर क्षेत्र, हर दिशा में उत्तम प्रयास किए जा रहे हैं। #स्वतंत्रतादिवस pic.twitter.com/b1GhdImyOU
— Narendra Modi (@narendramodi) August 15, 2019
हम समस्याओं को टालते भी नहीं हैं, ना ही समस्याओं को पालते हैं।
— Narendra Modi (@narendramodi) August 15, 2019
आर्टिकल 370 और 35(A) से महिलाओं, बच्चों और एससी-एसटी समुदाय के साथ अन्याय हो रहा था।
इसलिए जो काम पिछले 70 वर्षों में नहीं किया जा सका, उसे नई सरकार बनने के 70 दिनों में पूरा कर दिया गया। #स्वतंत्रतादिवस pic.twitter.com/4aSkjP15gD
आज जो लोग आर्टिकल 370 का समर्थन कर रहे हैं, उनके पास प्रचंड बहुमत रहा था, लेकिन उन्होंने इस आर्टिकल को स्थायी नहीं बनाया। क्यों? उन्हें इस बात का जवाब देना चाहिए। #स्वतंत्रतादिवस pic.twitter.com/UiygJoYpRV
— Narendra Modi (@narendramodi) August 15, 2019
आइए, धरती मां को बचाने के हरसंभव प्रयत्न करें।
— Narendra Modi (@narendramodi) August 15, 2019
भारत के परिश्रमी अन्नदाताओं से मेरी विनती है। #स्वतंत्रतादिवस pic.twitter.com/Pu7rBQPOPN
Population explosion is a subject our nation must discuss as widely as possible. We owe this to the future generations... pic.twitter.com/SWkne1uvwG
— Narendra Modi (@narendramodi) August 15, 2019
Our forces are courageous and always prepared to give a befitting answer to those who disturb tranquility in the nation.
— Narendra Modi (@narendramodi) August 15, 2019
To further improve coordination and preparedness, India will now have a Chief of Defence Staff. pic.twitter.com/IULeoV3Zv6
The Prime Minister begins his address from the ramparts of the Red Fort by conveying Independence Day greetings.
— PMO India (@PMOIndia) August 15, 2019
PM also conveys wishes on Raksha Bandhan.
Today, when we are marking Independence Day, many of our citizens are suffering due to floods in various parts of the nation.
— PMO India (@PMOIndia) August 15, 2019
We stand in complete solidarity with those affected by the floods and I assure that all possible support that is needed will be provided to them: PM
I bow to all those great women and men who devoted their lives so that India becomes free: PM @narendramodi
— PMO India (@PMOIndia) August 15, 2019
It has been under ten weeks since the new Government was formed but several pathbreaking decisions have been taken.
— PMO India (@PMOIndia) August 15, 2019
This includes decisions for Jammu, Kashmir, Ladakh, the end of Triple Talaq, steps for the welfare of farmers and traders: PM @narendramodi
India understands the important of water conservation and thus, a new ministry for Jal Shakti has been created.
— PMO India (@PMOIndia) August 15, 2019
Steps have been taken to make the medical sector even more people friendly: PM @narendramodi
This is the time to think about the India of the 21st century and how the dreams of the people will be fulfilled: PM @narendramodi
— PMO India (@PMOIndia) August 15, 2019
अगर 2014 से 2019 आवश्यकताओं की पूरी का दौर था तो 2019 के बाद का कालखंड देशवासियों की आकांक्षाओं की पूर्ति का कालखंड है, उनके सपनों को पूरा करने का कालखंड है: PM @narendramodi
— PMO India (@PMOIndia) August 15, 2019
‘सबका साथ, सबका विकास’ का मंत्र लेकर हम चले थे लेकिन 5 साल में ही देशवासियों ने ‘सबका विश्वास’ के रंग से पूरे माहौल को रंग दिया: PM @narendramodi
— PMO India (@PMOIndia) August 15, 2019
We have to think about solutions to the problems people face.
— PMO India (@PMOIndia) August 15, 2019
Yes, there will be obstacles on the way but we have to work to overcome them.
Remember how scared the Muslim women were, who suffered due to Triple Talaq but we ended the practice: PM @narendramodi
समस्यों का जब समाधान होता है तो स्वावलंबन का भाव पैदा होता है, समाधान से स्वालंबन की ओर गति बढ़ती है। जब स्वावलंबन होता है तो अपने आप स्वाभिमान उजागर होता है और स्वाभिमान का सामर्थ्य बहुत होता है: PM @narendramodi
— PMO India (@PMOIndia) August 15, 2019
We do not believe in creating problems or prolonging them.
— PMO India (@PMOIndia) August 15, 2019
In less than 70 days of the new Government, Article 370 has become history, and in both Houses of Parliament, 2/3rd of the members supported this step.
We want to serve Jammu, Kashmir, Ladakh: PM @narendramodi
The old arrangement in Jammu, Kashmir and Ladakh encouraged corruption, nepotism but there was injustice when it came to rights of women, children, Dalits, tribal communities. The dreams of sanitation workers were incomplete. How can we accept such a situation: PM @narendramodi
— PMO India (@PMOIndia) August 15, 2019
Five years ago, people always thought- ‘क्या देश बदलेगा’ or ‘क्या बदलाव हो सकता है’?
— PMO India (@PMOIndia) August 15, 2019
Now, the people say- “हां, मेरा देश बदल सकता है: PM @narendramodi
Those who supported Article 370, India is asking them:
— PMO India (@PMOIndia) August 15, 2019
If this was so important and life changing, why was this Article not made permanent. After all, those people had large mandates and could have removed the temporary status of Article 370: PM @narendramodi
One Nation, One Constitution- this spirit has become a reality and India is proud of that: PM @narendramodi
— PMO India (@PMOIndia) August 15, 2019
GST brought to life the dream of One Nation, One Tax.
— PMO India (@PMOIndia) August 15, 2019
India has also achieved One Nation, One Grid in the energy sector.
Arrangements have been made for One Nation, One Mobility Card.
Today, India is talking about One Nation, One Election: PM @narendramodi
जम्मू-कश्मीर और लद्दाख सुख समृद्धि और शांति के लिए भारत के लिए प्रेरक बन सकता है और भारत की विकास यात्रा में बहुत बड़ा प्रेरक बन सकता है: PM @narendramodi
— PMO India (@PMOIndia) August 15, 2019
जो लोग इसकी वकालत करते हैं उनसे देश पूछता है अगर ये धारा इतनी महत्वपूर्ण थी तो 70 साल तक इतना भारी बहुमत होने के बाद भी आप लोगों ने उसे permanent क्यों नहीं किया: PM @narendramodi
— PMO India (@PMOIndia) August 15, 2019
In the last 70 years, every Government at the Centre and the various States, irrespective of which party they belonged to, have worked for the welfare of the people: PM @narendramodi
— PMO India (@PMOIndia) August 15, 2019
It is unfortunate, however, that so many people lack access to water even 70 years after Independence.
— PMO India (@PMOIndia) August 15, 2019
Work on the Jal Jeevan Mission will progress with great vigour in the years to come: PM @narendramodi
देश को नई ऊंचाइयों को पार करना है, विश्व में अपना स्थान बनाना है और हमें अपने घर में ही गरीबी से मुक्ति पर बल देना है और ये किसी पर उपकार नहीं है: PM @narendramodi
— PMO India (@PMOIndia) August 15, 2019
भारत के उज्ज्वल भविष्य के लिए हमें गरीबी से मुक्त होना ही है और पिछले 5 वर्षों में गरीबी कम करने की दिशा में, गरीबीं को गरीबी से बाहर लाने की दिशा में बहुत सफल प्रयास हुए हैं: PM @narendramodi
— PMO India (@PMOIndia) August 15, 2019
The movement towards water conservation has to take place at the grassroots level. It cannot become a mere Government programme. People from all walks of life have to be integrated in this movement: PM @narendramodi
— PMO India (@PMOIndia) August 15, 2019
There is one issue I want to highlight today- population explosion.
— PMO India (@PMOIndia) August 15, 2019
We have to think- can we do justice to the aspirations of our children.
There is a need to have greater discussion and awareness on population explosion: PM @narendramodi
Every effort made to remove corruption and black money is welcome. These are menaces that have ruined India for 70 long years. Let us always reward honesty: PM @narendramodi
— PMO India (@PMOIndia) August 15, 2019
I always ask- can we not remove the excess influence of Governments on people's lives. Let our people have the freedom of pursuing their own aspirations, let the right eco-system be made in this regard: PM @narendramodi
— PMO India (@PMOIndia) August 15, 2019
India does not want incremental progress. A high jump is needed, our thought process has to be expanded. We have to keep in mind global best practices and build good systems: PM @narendramodi
— PMO India (@PMOIndia) August 15, 2019
आज देश में 21वीं सदी की आवश्यकता के मुताबिक आधुनिक इंफ्रास्ट्रक्चर का निर्माण हो रहा है। देश के इंफ्रास्ट्रक्चर पर 100 लाख करोड़ रुपए का निवेश करने का फैसला किया गया है: PM @narendramodi
— PMO India (@PMOIndia) August 15, 2019
People's thinking has changed.
— PMO India (@PMOIndia) August 15, 2019
Earlier, people were happy with merely a plan to make a railway station.
Now people ask- when will Vande Bharat Express come to my area.
People do not want only good railway stations or bus stations, they ask- when is a good airport coming: PM
Earlier the aspiration was to have a good mobile phone but now, people aspire better data speed.
— PMO India (@PMOIndia) August 15, 2019
Times are changing and we have to accept that: PM @narendramodi
Time has come to think about how we can boost exports. Each district of India has so much to offer.
— PMO India (@PMOIndia) August 15, 2019
Let us make local products attractive.
May more export hubs emerge.
Our guiding principle is Zero Defect, Zero Effect: PM @narendramodi
Today, the Government in India is stable, policy regime is predictable...the world is eager to explore trade with India.
— PMO India (@PMOIndia) August 15, 2019
We are working to keep prices under check and increase development.
The fundamentals of our economy are strong: PM @narendramodi
हमारी अर्थव्यवस्था के fundamentals बहुत मजबूत हैं और ये मजबूती हमें आगे ले जाने का भरोसा दिलाती है: PM @narendramodi
— PMO India (@PMOIndia) August 15, 2019
Wealth creation is a great national service.
— PMO India (@PMOIndia) August 15, 2019
Let us never see wealth creators with suspicion.
Only when wealth is created, wealth will be distributed.
Wealth creation is absolutely essential. Those who create wealth are India's wealth and we respect them: PM @narendramodi
From the ramparts of the Red Fort, I give my greetings to the people of Afghanistan who are marking 100 years of freedom: PM @narendramodi
— PMO India (@PMOIndia) August 15, 2019
Our forces are India's pride.
— PMO India (@PMOIndia) August 15, 2019
To further sharpen coordination between the forces, I want to announce a major decision from the Red Fort:
India will have a Chief of Defence Staff- CDS.
This is going to make the forces even more effective: PM @narendramodi
Can we free India from single use plastic? The time for implementing such an idea has come. May teams be mobilised to work in this direction. Let a significant step be made on 2nd October: PM @narendramodi
— PMO India (@PMOIndia) August 15, 2019
Our priority should be a 'Made in India' product.
— PMO India (@PMOIndia) August 15, 2019
Can we think of consuming local products, improving rural economy and the MSME sector: PM @narendramodi
“डिजिटल पेमेंट को हां, नकद को ना”...
— PMO India (@PMOIndia) August 15, 2019
Can we make this our motto.
Let us further the use of digital payments all over the nation: PM @narendramodi
India has much to offer.
— PMO India (@PMOIndia) August 15, 2019
I know people travel abroad for holidays but can we think of visiting at least 15 tourist destinations across India before 2022, when we mark 75 years of freedom: PM @narendramodi
हम जानते हैं कि हमारे लक्ष्य हिमालय जितने ऊंचे हैं,
— PMO India (@PMOIndia) August 15, 2019
हमारे सपने अनगिनत-असंख्य तारों से भी ज्यादा हैं,
हमारा सामर्थ्य हिन्द महासागर जितना अथाह है,
— PMO India (@PMOIndia) August 15, 2019
हमारी कोशिशें गंगा की धारा जितनी पवित्र हैं, निरंतर हैं।
और सबसे बड़ी बात,
हमारे मूल्यों के पीछे हजारों वर्ष पुरानी संस्कृति की प्रेरणा है: PM @narendramodi