Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

71 ਵੀਂ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਕਬਾਇਲੀ ਮਹਿਮਾਨਾਂ, ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਵਲੰਟੀਅਰਾਂ ਅਤੇ ਝਾਕੀ ਕਲਾਕਾਰਾਂ ਦੇ ਨਾਲ ‘ਐਟ-ਹੋਮ’ (ਪ੍ਰੀਤੀ ਭੋਜਨ) ਆਯੋਜਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਆਪ ਸਾਰੇ ਸਾਥੀਆਂ ਦਾ, ਇੱਥੇ ਸੁਆਗਤ ਹੈ।

ਪਰਸੋਂ ਆਪ ਸਾਰਿਆਂ ਦਾ ਬਹੁਤ ਵੱਡਾ ਇਮਤਿਹਾਨ ਹੈ ਅਤੇ ਮੈਨੂੰ ਪਤਾ ਹੈ ਕਿ ਆਪ ਉਸ ਵਿੱਚ ਸ਼ਾਨਦਾਰ ਨੰਬਰਾਂ ਨਾਲ ਪਾਸ ਹੋਵੋਗੇ, ਸਫ਼ਲ ਹੋਵੋਗੇ ।

ਮੈਂ ਗਣਤੰਤਰ ਦਿਵਸ ਲਈ ਅਤੇ ਗਣਤੰਤਰ ਦਿਵਸ ਪਰੇਡ ਲਈ ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

Friends,

ਇੱਥੇ ਤੁਸੀਂ ਜਿੰਨੇ ਵੀ ਸਾਥੀ ਇਕੱਠੇ ਹੋਏ ਹੋ, ਤੁਸੀਂ ਇੱਕ ਤਰ੍ਹਾਂ ਨਾਲ Mini India ਨੂੰ ਸ਼ੋਕੇਸ ਕਰਨ ਵਾਲੇ ਲੋਕ ਹੋ । ਭਾਰਤ ਅਸਲ ਵਿੱਚ ਕੀ ਹੈ, ਇਹ ਸਾਡਾ ਦੇਸ਼ ਅਤੇ ਪੂਰੀ ਦੁਨੀਆ ਤੁਹਾਡੇ ਮਾਧਿਅਮ ਨਾਲ ਸਮਝਦੀ ਹੈ ।

NCC ਅਤੇ NSS ਦੇ ਮਾਧਿਅਮ ਨਾਲ ਅਨੁਸ਼ਾਸਨ ਅਤੇ ਸੇਵਾ ਦੀ ਇੱਕ ਸਮ੍ਰਿੱਧ ਪਰੰਪਰਾ ਜਦੋਂ ਰਾਜਪਥ ’ਤੇ ਦਿਸਦੀ ਹੈ, ਤਾਂ ਦੇਸ਼ ਦੇ ਕਰੋੜਾਂ ਨੌਜਵਾਨ ਪ੍ਰੇਰਿਤ ਅਤੇ ਪ੍ਰੋਤਸਾਹਿਤ ਹੁੰਦੇ ਹਨ । ਦੇਸ਼ ਦੇ ਸਮ੍ਰਿੱਧ ਕਲਾ-ਸੱਭਿਆਚਾਰ, ਭਾਰਤ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਝਾਕੀਆਂ ਲੈ ਕੇ ਜਦੋਂ ਤੁਸੀਂ ਰਾਜਪਥ ’ਤੇ ਨਿਕਲਦੇ ਹੋ, ਤਾਂ ਪੂਰੀ ਦੁਨੀਆ ਮੰਤਰਮੁਗਧ ਹੋ ਕੇ ਦੇਖਦੀ ਹੈ। ਵਿਸ਼ੇਸ਼ ਤੌਰ ’ਤੇ ਸਾਡੇ ਆਦਿਵਾਸੀ ਸਾਥੀ ਤਾਂ ਆਪਣੇ ਪ੍ਰਦਰਸ਼ਨ ਨਾਲ ਇੱਕ ਅਦਭੁੱਤ ਅਤੇ ਅਨੂਠੀ ਵਿਰਾਸਤ ਨੂੰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਲਿਆਉਂਦੇ ਹਨ ।

ਇੰਨੀ ਠੰਢ ਦੇ ਬਾਵਜੂਦ ਇਸ ਤਰ੍ਹਾਂ ਤੁਹਾਡਾ ਮਿਹਨਤ ਕਰਨਾ, ਲਗਾਤਾਰ ਜੁਟੇ ਰਹਿਣਾ, ਬਹੁਤ ਪ੍ਰਸ਼ੰਸਾਯੋਗ ਹੈ।

ਇਸ ਵਾਰ ਜਦੋਂ ਮੈਂ ਪਰੇਡ ਵਿੱਚ ਰਹਾਂਗਾ, ਤਾਂ ਇਹ ਤਸੱਲੀ ਜ਼ਰੂਰ ਰਹੇਗੀ ਕਿ ਤੁਹਾਡੇ ਸਾਰਿਆਂ, ਹਰ Tableau ਆਰਟਿਸਟ ਨਾਲ ਮਿਲ ਸਕਿਆ, ਉਨ੍ਹਾਂ ਦਾ ਆਭਾਰ ਪ੍ਰਗਟ ਕਰ ਸਕਿਆ ।

ਸਾਥੀਓ

ਤੁਸੀਂ ਸਾਰੇ ਦੇਸ਼ ਦੀਆਂ ਵਿਭਿੰਨਤਾਵਾਂ ਨੂੰ ਦਿੱਲੀ ਤੱਕ ਤਾਂ ਲਿਆਉਂਦੇ ਹੀ ਹੋ, ਦਿੱਲੀ ਵਿੱਚ ਜੋ ਵਿਵਿਧਤਾ ਗਣਤੰਤਰ ਦਿਵਸ ’ਤੇ ਦੇਖਦੇ ਹੋ, ਉਸ ਦਾ ਸੰਦੇਸ਼ ਵੀ ਆਪਣੇ-ਆਪਣੇ ਖੇਤਰਾਂ ਵਿੱਚ ਲੈ ਕੇ ਜਾਂਦੇ ਹੋ । ਤੁਸੀਂ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਸੋਚ ਨੂੰ ਸਾਕਾਰ ਕਰਦੇ ਹੋ ।

ਜਦੋਂ ਅਸੀਂ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਗੱਲ ਕਰਦੇ ਹਾਂ, ਤਾਂ ਅਸੀਂ ਇਹ ਵੀ ਯਾਦ ਰੱਖਣਾ ਹੈ ਕਿ ਭਾਰਤ ਅਸਲ ਵਿੱਚ ਹੈ ਕੀ । ਕੀ ਭਾਰਤ ਸਿਰਫ਼ ਸਰਹੱਦਾਂ ਦੇ ਅੰਦਰ 130 ਕਰੋੜ ਲੋਕਾਂ ਦਾ ਘਰ ਹੀ ਹੈ? ਨਹੀਂ, ਭਾਰਤ ਇੱਕ ਰਾਸ਼ਟਰ ਦੇ ਨਾਲ-ਨਾਲ ਇੱਕ ਜੀਵੰਤ ਪਰੰਪਰਾ ਹੈ, ਇੱਕ ਵਿਚਾਰ ਹੈ, ਇੱਕ ਸੰਸਕਾਰ ਹੈ, ਇੱਕ ਵਿਸਤਾਰ ਹੈ ।

ਭਾਰਤ ਦਾ ਮਤਲਬ – ਵਸੁਧੈਵ ਕੁਟੁੰਬਕੰ

ਭਾਰਤ ਦਾ ਮਤਲਬ – ਸਰਵ ਪੰਥ ਸਮਭਾਵ

ਭਾਰਤ ਦਾ ਮਤਲਬ – ਸਤਯਮੇਵ ਜਯਤੇ

ਭਾਰਤ ਦਾ ਮਤਲਬ – ਅਹਿੰਸਾ ਪਰਮੋ ਧਰਮ:

ਭਾਰਤ ਦਾ ਮਤਲਬ – ਏਕਮ ਸਦ ਵਿਪ੍ਰਾ: ਬਹੁਧਾ: ਵਦੰਤੀ ਸੱਤਿਆ, ਯਾਨੀ ਸੱਚ ਤਾਂ ਇੱਕ ਹੀ ਹੈ, ਇਸ ਨੂੰ ਦੇਖਣ ਦਾ ਨਜ਼ਰੀਆ ਅਲੱਗ-ਅਲੱਗ ਹੈ।

ਭਾਰਤ ਦਾ ਮਤਲਬ – ਵੈਸ਼ਣਵ ਜਨ ਤੋ ਤੇਨੇ ਕਹਿਏ ਜੇ ਪੀੜ ਪਰਾਈ ਜਾਣੇ ਰੇ

ਭਾਰਤ ਦਾ ਮਤਲਬ ਹੈ – ਰੁੱਖਾਂ-ਪੌਦਿਆਂ ਵਿੱਚ ਈਸ਼ਵਰ ਦਾ ਵਾਸ

ਭਾਰਤ ਦਾ ਮਤਲਬ ਹੈ – ਅੱਪ ਦੀਪੋ ਭਵ: ਯਾਨੀ ਦੂਜੇ ਤੋਂ ਉਮੀਦ ਲਗਾਉਣ ਦੀ ਬਜਾਏ ਸਵੈਪ੍ਰੇਰਣਾ ਦੀ ਤਰਫ ਵਧੋ ।

ਭਾਰਤ ਦਾ ਮਤਲਬ – ਤੇਨ ਤਯਕਤੇਨ ਭੁੰਜਿਥਾ ਯਾਨੀ ਜੋ ਤਿਆਗ ਕਰਦੇ ਹਨ ਉਹ ਹੀ ਭੋਗ ਪਾਉਂਦੇ ਹਨ।

ਭਾਰਤ ਦਾ ਮਤਲਬ – ਸਰਵੇ ਭਵੰਤੁ ਸੁਖਿਨ: ਸਰਵੇ ਸੰਤੁ ਨਿਰਾਮਯਾ:

ਭਾਰਤ ਦਾ ਮਤਲਬ – ਜਨ ਸੇਵਾ ਹੀ ਪ੍ਰਭੂ ਸੇਵਾ

ਭਾਰਤ ਦਾ ਮਤਲਬ – ਨਰ ਕਰਨੀ ਕਰੇ ਤਾਂ ਨਰਾਇਣ ਹੋ ਜਾਵੇ

ਭਾਰਤ ਦਾ ਮਤਲਬ – ਨਾਰੀ ਤੂੰ ਨਾਰਾਇਣੀ

ਭਾਰਤ ਦਾ ਮਤਲਬ ਹੈ – ਜਨਨੀ ਜਨਮਭੂਮਿਸ਼ਚ ਸਵਰਗਾਦਪਿ ਗਰੀਯਸੀ ਯਾਨੀ ਮਾਤਾ ਅਤੇ ਜਨਮਭੂਮੀ ਦਾ ਸਥਾਨ ਸਵਰਗ ਤੋਂ ਵੀ ਸ੍ਰੇਸ਼ਟ ਹੈ, ਮਹਾਨ ਹੈ ।

ਭਾਰਤ ਅਜਿਹੇ ਹੀ ਅਨੇਕ ਆਦਰਸ਼ਾਂ ਅਤੇ ਵਿਚਾਰਾਂ ਤੋਂ ਸਮਾਹਿਤ ਇੱਕ ਜੀਵਨ ਸ਼ਕਤੀ ਹੈ, ਊਰਜਾ ਦਾ ਪ੍ਰਵਾਹ ਹੈ ।

ਇਸ ਲਈ ਜਦੋਂ ਵੀ ਭਾਰਤ ਦੀ ਏਕਤਾ ਅਤੇ ਸ੍ਰੇਸ਼ਟਤਾ ਦੀ ਗੱਲ ਕਰਦੇ ਹਾਂ, ਤਾਂ ਆਪਣੀ ਭੂਗੋਲਿਕ ਅਤੇ ਆਰਥਿਕ ਸ੍ਰੇਸ਼ਟਤਾ ਦੇ ਨਾਲ-ਨਾਲ ਇਨ੍ਹਾਂ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਸ੍ਰੇਸ਼ਟਤਾ ਵੀ ਉਸ ਵਿੱਚ ਸ਼ਾਮਲ ਹੈ।

ਸਾਥੀਓ ,

ਭਾਰਤ ਦੀ ਸ੍ਰੇਸ਼ਟਤਾ ਦੀ ਇੱਕ ਹੋਰ ਸ਼ਕਤੀ ਇਸ ਦੀ ਭੂਗੋਲਿਕ ਅਤੇ ਸਮਾਜਿਕ ਵਿਵਿਧਤਾ ਵਿੱਚ ਹੀ ਹੈ। ਸਾਡਾ ਇਹ ਦੇਸ਼ ਇੱਕ ਤਰ੍ਹਾਂ ਨਾਲ ਫੁੱਲਾਂ ਦੀ ਮਾਲਾ ਹੈ, ਜਿੱਥੇ ਰੰਗ-ਬਰੰਗੇ ਫੁੱਲ ਭਾਰਤੀਅਤਾ ਦੇ ਧਾਗੇ ਨਾਲ ਪਰੋਏ ਗਏ ਹਨ ।

ਅਸੀਂ ਕਦੇ ਇੱਕਰੂਪਤਾ ਦੇ ਨਹੀਂ, ਏਕਤਾ ਦੇ ਪੱਖ ਵਿੱਚ ਹਾਂ । ਏਕਤਾ ਦੇ ਸੂਤਰ ਨੂੰ ਜੀਵੰਤ ਰੱਖਣਾ, ਏਕਤਾ ਦੇ ਸੂਤਰ ਨੂੰ ਬਲਵੰਤ ਬਣਾਉਣਾ ਇਹੀ ਸਾਡੇ ਲੋਕਾਂ ਦਾ ਪ੍ਰਯਤਨ ਹੈ ਅਤੇ ਇਹੀ ਏਕਤਾ ਦਾ ਸੰਦੇਸ਼ ਹੈ।

ਰਾਜ ਅਨੇਕ ਰਾਸ਼ਟਰ ਏਕ, ਸਮਾਜ ਅਨੇਕ ਭਾਰਤ ਏਕ, ਪੰਥ ਅਨੇਕ ਟੀਚਾ ਏਕ, ਬੋਲੀ ਅਨੇਕ ਸਵਰੂ ਏਕ, ਭਾਸ਼ਾ ਅਨੇਕ ਭਾਵ ਏਕ, ਰੰਗ ਅਨੇਕ ਤਿਰੰਗਾ ਏਕ, ਰਿਵਾਜ ਅਨੇਕ ਸੰਸਕਾਰ ਏਕ, ਕਾਰਜ ਅਨੇਕ ਸੰਕਲਪ ਏਕ, ਰਾਹ ਅਨੇਕ ਮੰਜ਼ਿਲ ਏਕ, ਚਿਹਰੇ ਅਨੇਕ ਮੁਸਕਾਨ ਏਕ, ਇਸ ਏਕਤਾ ਦੇ ਮੰਤਰ ਨੂੰ ਲੈ ਕੇ ਇਹ ਦੇਸ਼ ਅੱਗੇ ਵਧੇ, ਇਸ ਵਿਚਾਰ ਦੇ ਨਾਲ ਅਸੀਂ ਨਿਰੰਤਰ ਕੰਮ ਕਰਦੇ ਰਹਿਣਾ ਹੈ।

ਸਾਥੀਓ,

ਰਾਜਪਥ ’ਤੇ ਤੁਹਾਡੇ ਪ੍ਰਦਰਸ਼ਨ ਨਾਲ ਪੂਰੀ ਦੁਨੀਆ ਭਾਰਤ ਦੀ ਇਸ ਸ਼ਕਤੀ ਦੇ ਵੀ ਦਰਸ਼ਨ ਕਰਦੀ ਹੈ। ਇਸ ਦਾ ਅਸਰ ਭਾਰਤ ਦੀ ਸੌਫਟ ਪਾਵਰ ਦੇ ਪ੍ਰਚਾਰ-ਪ੍ਰਸਾਰ ਵਿੱਚ ਵੀ ਹੁੰਦਾ ਹੈ ਅਤੇ ਭਾਰਤ ਦੇ ਟੂਰਿਜ਼ਮ ਸੈਕਟਰ ਨੂੰ ਵੀ ਇਸ ਤੋਂ ਮਜ਼ਬੂਤੀ ਮਿਲਦੀ ਹੈ। ਇਸ ਭਾਵਨਾ ਨੂੰ ਸਾਡੇ ਯੂਥ ਐਕਸਚੇਂਜ ਪ੍ਰੋਗਰਾਮ ਤੋਂ ਹੋਰ ਮਜ਼ਬੂਤੀ ਮਿਲਦੀ ਹੈ ।

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਇਸ ਸਾਲ NCC ਅਤੇ NSS ਦੇ ਯੁਵਾ ਸਾਥੀਆਂ ਨੇ ਖੇਡਾਂ ਤੋਂ ਲੈ ਕੇ ਆਪਦਾਵਾਂ ਵਿੱਚ ਰਾਹਤ ਅਤੇ ਬਚਾਅ ਕੰਮਾਂ ਵਿੱਚ ਆਪਣੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ। NSS ਦੇਸ਼ ਦੀ ਸਭ ਤੋਂ ਵੱਡੀ ਬਲੱਡ ਡੋਨੇਸ਼ਨ ਔਰਗੇਨਾਈਜ਼ੇਸ਼ਨ ਤਾਂ ਹੈ ਹੀ, ‘ਫਿਟ ਇੰਡੀਆ ਅਭਿਯਾਨ’ ਲਈ ਹੋਏ ਸਾਇਕਲਾਥੋਨ ਵਿੱਚ ਵੀ 8 ਲੱਖ ਯੁਵਾਵਾਂ ਨੇ ਹਿੱਸਾ ਲਿਆ ।

ਇਸੇ ਤਰ੍ਹਾਂ NCC ਦੇ ਕੈਡਿਟਸ ਨੇ ਗਾਂਧੀ ਜੀ ਦੀ 150ਵੀਂ ਜਯੰਤੀ ’ਤੇ ਦੇਸ਼ ਭਰ ਵਿੱਚ, 8 ਹਜ਼ਾਰ ਕਿਲੋਮੀਟਰ ਦੀ ਸਵੱਛਤਾ ਯਾਤਰਾ ਕੱਢ ਕੇ, ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਇਹੀ ਨਹੀਂ ਬਿਹਾਰ, ਕੇਰਲ, ਕਰਨਾਟਕ, ਓਡੀਸ਼ਾ ਅਤੇ ਮਹਾਰਾਸ਼ਟਰ ਵਿੱਚ ਆਏ ਹੜ੍ਹ ਅਤੇ ਦੂਜੀਆਂ ਆਪਦਾਵਾਂ ਵਿੱਚ 1 ਲੱਖ ਤੋਂ ਅਧਿਕ NCC ਕੈਡਿਟਸ ਨੇ ਰਾਹਤ ਅਤੇ ਬਚਾਅ ਦੇ ਕੰਮ ਵਿੱਚ ਮਦਦ ਕੀਤੀ ।

ਇਹ ਅੰਕੜੇ ਮੈਂ ਇਸ ਲਈ ਦੱਸ ਰਿਹਾ ਹਾਂ ਕਿ ਦੇਸ਼ ਵਿੱਚ ਬਾਕੀ ਹਲਚਲ ਦਰਮਿਆਨ ਇਨ੍ਹਾਂ ਸ਼ਲਾਘਾਯੋਗ ਕੰਮਾਂ ਦੀ ਓਨੀ ਚਰਚਾ ਨਹੀਂ ਹੋ ਪਾਉਂਦੀ । ਲੇਕਿਨ ਤੁਹਾਡੀ ਇਹ ਮਿਹਨਤ ਅਤੇ ਦੇਸ਼ ਲਈ ਕੀਤਾ ਗਿਆ ਕੰਮ, ਮੇਰੇ ਲਈ ਵੀ ਬਹੁਤ ਵੱਡੀ ਪ੍ਰੇਰਨਾ ਬਣਦਾ ਹੈ ।

ਸਾਥੀਓ,

ਇਹ ਸਾਡਾ 71ਵਾਂ ਗਣਤੰਤਰ ਦਿਵਸ ਹੈ। ਬੀਤੇ 70 ਸਾਲ ਤੋਂ ਅਸੀਂ ਇੱਕ ਰਿਪਬਲਿਕ ਵਜੋਂ, ਪੂਰੇ ਵਿਸ਼ਵ ਦੇ ਸਾਹਮਣੇ ਇੱਕ ਉੱਤਮ ਉਦਾਹਰਨ ਰੱਖਿਆ ਹੈ।

ਅਜਿਹੇ ਵਿੱਚ ਸਾਨੂੰ ਦੇਸ਼ ਦੇ ਸੰਵਿਧਾਨ ਦੇ ਇੱਕ ਅਜਿਹੇ ਪਹਿਲੂ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਸ ਦੀ ਚਰਚਾ ਬੀਤੇ 7 ਦਹਾਕਿਆਂ ਵਿੱਚ ਓਨੇ ਵਿਸਤਾਰ ਨਾਲ ਨਹੀਂ ਹੋ ਸਕੀ । ਸਾਨੂੰ ਨਾਗਰਿਕ ਵਜੋਂ ਆਪਣੇ ਕਰਤੱਵਾਂ ਨੂੰ ਪ੍ਰਮੁੱਖਤਾ ਅਤੇ ਪ੍ਰਾਥਮਿਕਤਾ ਦੇਣੀ ਹੋਵੇਗੀ । ਅਗਰ ਆਪਣੇ ਕਰਤੱਵਾਂ ਨੂੰ ਅਸੀਂ ਠੀਕ ਤਰ੍ਹਾਂ ਨਿਭਾ ਪਾਵਾਂਗੇ, ਤਾਂ ਸਾਨੂੰ ਆਪਣੇ ਅਧਿਕਾਰ ਲਈ ਲੜਨ ਦੀ ਜ਼ਰੂਰਤ ਨਹੀਂ ਪਵੇਗੀ ।

ਇੱਥੇ ਜਿੰਨੇ ਵੀ ਯੁਵਾ ਸਾਥੀ ਆਏ ਹਨ, ਮੇਰੀ ਤੁਹਾਨੂੰ ਤਾਕੀਦ ਰਹੇਗੀ ਕਿ ਰਾਸ਼ਟਰ ਦੇ ਪ੍ਰਤੀ ਆਪਣੇ ਕਰਤੱਵਾਂ ਦੀ ਜ਼ਿਆਦਾ ਤੋਂ ਜ਼ਿਆਦਾ ਚਰਚਾ ਕਰੋ। ਚਰਚਾ ਹੀ ਨਹੀਂ ਸਗੋਂ ਖ਼ੁਦ ਅਮਲ ਕਰਕੇ, ਉਦਾਹਰਨ ਪੇਸ਼ ਕਰੋ। ਸਾਡੇ ਅਜਿਹੇ ਹੀ ਪ੍ਰਯਤਨ ਨਿਊ ਇੰਡੀਆ ਦਾ ਨਿਰਮਾਣ ਕਰਨਗੇ ।

ਸਾਥੀਓ,

ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਮੇਰੇ ਸਪਨੋਂ ਕਾ ਭਾਰਤ ਨਾਮ ’ਤੇ ਇੱਕ ਆਰਟੀਕਲ ਲਿਖਿਆ ਸੀ। ਉਸ ਵਿੱਚ ਉਨ੍ਹਾਂ ਨੇ ਲਿਖਿਆ, ਕਿ ਸਰਬ ਉੱਚ ਅਕਾਂਖਿਆਵਾਂ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਆਪਣੇ ਵਿਕਾਸ ਲਈ ਜੋ ਕੁਝ ਵੀ ਚਾਹੀਦਾ ਹੈ, ਉਹ ਸਭ ਉਸ ਨੂੰ ਭਾਰਤ ਵਿੱਚ ਮਿਲ ਸਕਦਾ ਹੈ।

ਤੁਸੀਂ ਸਾਰੇ ਸਾਥੀ ਗਾਂਧੀ ਜੀ ਦੇ ਇਸੇ ਸੁਪਨੇ, ਇਸੇ ਭਾਵਨਾ ਦਾ ਹਿੱਸਾ ਹੋ। ਅਸੀਂ ਜਿਸ ਨਿਊ ਇੰਡੀਆ ਵੱਲ ਅੱਗੇ ਵਧ ਰਹੇ ਹਾਂ, ਉੱਥੇ ਇਹੀ ਅਕਾਂਖਿਆਵਾਂ, ਇਹੀ ਸੁਪਨੇ ਅਸੀਂ ਪੂਰੇ ਕਰਨੇ ਹਨ। ਭਾਰਤ ਦਾ ਕੋਈ ਵੀ ਵਿਅਕਤੀ, ਕੋਈ ਵੀ ਖੇਤਰ ਪਿੱਛੇ ਨਾ ਰਹਿ ਜਾਵੇ, ਇਹ ਅਸੀਂ ਸੁਨਿਸ਼ਚਿਤ ਕਰਨਾ ਹੈ। ਗਣਤੰਤਰ ਦਿਵਸ ਦੀ ਪਰੇਡ ਦੇ ਪਿੱਛੇ ਵੀ ਇਹੀ ਟੀਚਾ ਹੈ।

ਸਾਥੀਓ,

ਸਾਨੂੰ ਸਾਰਿਆਂ ਨੂੰ ਰਾਸ਼ਟਰ ਦੇ ਸਮੂਹਿਕ ਸੰਕਲਪਾਂ ਦੇ ਨਾਲ ਖ਼ੁਦ ਨੂੰ ਜੋੜਨਾ ਹੋਵੇਗਾ। ਦੇਸ਼ ਦੇ ਇੱਕ-ਇੱਕ ਸਾਥੀ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਮਿਲ ਕੇ ਪ੍ਰਯਤਨ ਕਰਨੇ ਹੋਣਗੇ। ਤੁਹਾਡੇ ਵਿੱਚੋਂ ਅਨੇਕ ਸਾਥੀ, ਕੁਝ ਸਮੇਂ ਬਾਅਦ ਪ੍ਰੀਖਿਆਵਾਂ ਵਿੱਚ ਵੀ ਬੈਠਣ ਵਾਲੇ ਹਨ। ਇਹ ਤੁਹਾਡੇ ਲਈ ਮਹੱਤਵਪੂਰਨ ਸਮਾਂ ਹੈ।

ਮੈਂ ਆਉਣ ਵਾਲੇ ਐਗਜ਼ਾਮਸ ਲਈ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਦੇ ਨਾਲ-ਨਾਲ ਗਣਤੰਤਰ ਦਿਵਸ ਦੀ ਪਰੇਡ ਵਿੱਚ ਤੁਹਾਡੇ ਸ਼੍ਰੇਸ਼ਠ ਪ੍ਰਦਰਸ਼ਨ ਦੀ ਵੀ ਫਿਰ ਤੋਂ ਕਾਮਨਾ ਕਰਦਾ ਹਾਂ।

ਤੁਸੀਂ ਇੱਥੇ ਮੈਨੂੰ ਮਿਲਣ ਆਏ, ਇਸ ਦੇ ਲਈ ਬਹੁਤ-ਬਹੁਤ ਆਭਾਰ।

ਧੰਨਵਾਦ !!!

*******

ਵੀ.ਰਵੀ ਰਾਮਾ ਕ੍ਰਿਸ਼ਣਾ/ਅਰੁਣ ਕੁਮਾਰ/ਬਾਲਮੀਕਿ ਮਹਤੋ