Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ


ਦੇਵੀਓ ਅਤੇ ਸੱਜਣੋ,

ਸੈਲਵੀ ਜੈਲਲਿਤਾ ਜੀ ਦੇ ਜਨਮ ਦਿਨ ਦੇ ਮੌਕੇ ਉੱਤੇ ਮੈਂ ਆਪਣੀ ਸ਼ਰਧਾਂਜਲੀ ਉਨ੍ਹਾਂ ਨੂੰ ਅਰਪਿਤ ਕਰਦਾ ਹਾਂ ਅਤੇ ਤੁਹਾਨੂੰ ਸਭ ਨੂੰ ਵਧਾਈ ਅਤੇ ਸ਼ੁਭ ਇੱਛਾਵਾਂ ਦਿੰਦਾ ਹਾਂ। ਉਹ ਜਿੱਥੇ ਵੀ ਹਨ, ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਚਿਹਰੇ ਉੱਤੇ ਖੁਸ਼ੀ ਵੇਖ ਕੇ, ਬਹੁਤ ਹੀ ਖੁਸ਼ ਹੋਣਗੇ।

ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਉਨ੍ਹਾਂ ਦੇ ਸੁਪਨੇ ਦੇ ਇਕ ਪ੍ਰੋਜੈਕਟ —ਅੰਮਾ-ਟੂ ਵ੍ਹੀਲਰ ਸਕੀਮ ਦਾ ਉਦਘਾਟਨ ਕਰ ਰਿਹਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਅੰਮਾ ਦੇ 70ਵੇਂ ਜਨਮ ਦਿਨ ਉੱਤੇ , ਤਾਮਿਲਨਾਡੂ ਭਰ ਵਿੱਚ 70 ਲੱਖ ਬੂਟੇ ਲਗਾਏ ਜਾਣੇ ਹਨ। ਇਹ ਦੋ ਪਹਿਲਕਦਮੀਆਂ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਕੁਦਰਤ ਦੇ ਬਚਾਅ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਮਿੱਤਰੋ,

ਜਦੋਂ ਅਸੀਂ ਇਕ ਪਰਿਵਾਰ ਵਿੱਚ ਔਰਤ ਨੂੰ ਸ਼ਕਤੀ ਪ੍ਰਦਾਨ ਕਰਦੇ ਹਾਂ ਤਾਂ ਅਸੀਂ ਸਾਰੇ ਪਰਿਵਾਰ ਨੂੰ ਸ਼ਕਤੀ ਪ੍ਰਦਾਨ ਕਰਦੇ ਹਾਂ। ਜਦੋਂ ਅਸੀਂ ਕਿਸੇ ਔਰਤ ਨੂੰ ਸਿੱਖਿਆ ਲੈਣ ਵਿੱਚ ਮਦਦ ਕਰਦੇ ਹਾਂ ਤਾਂ ਇਸ ਦਾ ਭਾਵ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਸਾਰਾ ਪਰਿਵਾਰ ਸਿੱਖਿਅਤ ਹੋ ਰਿਹਾ ਹੈ, ਜਦੋਂ ਅਸੀਂ ਕਿਸੇ ਔੌਰਤ ਨੂੰ ਨੂੰ ਚੰਗੀ ਸਿਹਤ ਪ੍ਰਦਾਨ ਕਰਦੇ ਹਾਂ ਤਾਂ ਮਤਲਬ ਕਿ ਪੂਰਾ ਪਰਿਵਾਰ ਸਿਹਤਵੰਦ ਬਣ ਰਿਹਾ ਹੈ, ਜਦੋਂ ਅਸੀਂ ਉਸ ਦੇ ਭਵਿੱਖ ਨੂੰ ਸੁਰੱਖਿਅਤ ਕਰਦੇ ਹਾਂ ਤਾਂ ਪੂਰੇ ਪਰਿਵਾਰ ਨੂੰ ਸੁਰੱਖਿਅਤ ਕਰਦੇ ਹਾਂ। ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।

ਮਿੱਤਰੋ,

ਕੇਂਦਰ ਸਰਕਾਰ ਆਮ ਸ਼ਹਿਰੀ ਲਈ ‘ਈਜ਼ ਆਵ੍ ਲਿਵਿੰਗ’ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਸਾਡੀਆਂ ਸਾਰੀਆਂ ਸਕੀਮਾਂ ਅਤੇ ਪ੍ਰੋਗਰਾਮ ਇਸੇ ਉਦੇਸ਼ ਅਨੁਸਾਰ ਹੀ ਚੱਲ ਰਹੇ ਹਨ। ਭਾਵੇਂ ਇਹ ਵਿੱਤੀ ਸ਼ਮੂਲੀਅਤ ਦੀ ਗੱਲ ਹੋਵੇ, ਕਿਸਾਨਾਂ ਜਾਂ ਛੋਟੇ ਵਪਾਰੀਆਂ ਨੂੰ ਕਰਜ਼ਾ ਅਸਾਨੀ ਨਾਲ ਮਿਲਣ ਦੀ ਗੱਲ ਹੋਵੇ, ਸਿਹਤ ਸੰਭਾਲ ਜਾਂ ਸਫਾਈ ਦੀ ਗੱਲ ਹੋਵੇ, ਇਹ ਉਸ ਦਾ ਮੂਲ ਮੰਤਰ ਹੈ ਹੈ ਜਿਸ ਉੱਤੇ ਕੇਂਦਰ ਦੀ ਐਨ ਡੀ ਏ ਸਰਕਾਰ ਚਲ ਰਹੀ ਹੈ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਅਧੀਨ 11 ਕਰੋੜ ਤੋਂ ਵੱਧ ਕਰਜ਼ੇ ਜਾਰੀ ਕੀਤੇ ਜਾ ਚੁੱਕੇ ਹਨ। ਕਿਸੇ ਬੈਂਕ ਗਾਰੰਟੀ ਤੋਂ ਬਿਨਾ ਹੀ 4 ਲੱਖ 60 ਹਜ਼ਾਰ ਕਰੋੜ ਰੁਪਏ ਦੀ ਰਕਮ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਸਭ ਤੋਂ ਅਹਿਮ ਇਹ ਹੈ ਕਿ ਇਨ੍ਹਾਂ ਵਿੱਚੋਂ 70 % ਤੋਂ ਵੱਧ ਲਾਭਕਾਰੀ ਔਰਤਾਂ ਹਨ।

ਇਸ ਸਕੀਮ ਦੀ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀਆਂ ਔਰਤਾਂ ਪੁਰਾਣੀਆਂ ਜ਼ੰਜੀਰਾਂ ਤੋੜ ਕੇ ਬਾਹਰ ਆ ਰਹੀਆਂ ਹਨ ਅਤੇ ਸਵੈ-ਰੋਜ਼ਗਾਰ ਭਾਲ ਰਹੀਆਂ ਹਨ। ਮਹਿਲਾਵਾਂ ਦੇ ਸਸ਼ਕਤੀਕਰਨ ਲਈ ਅਸੀਂ ਹੋਰ ਵੀ ਕਦਮ ਚੁੱਕੇ ਹਨ। ਤਾਜ਼ਾ ਕੇਂਦਰੀ ਬਜਟ ਵਿੱਚ ਅਸੀਂ ਐਲਾਨ ਕੀਤਾ ਹੈ ਕਿ ਨਵੀਆਂ ਮਹਿਲਾ ਮੁਲਾਜ਼ਮਾਂ ਲਈ ਪਹਿਲੇ ਤਿੰਨ ਸਾਲ ਲਈ ਈਪੀਐੱਫ ਵਿੱਚ ਉਨ੍ਹਾਂ ਨੂੰ 12 % ਦੀ ਥਾਂ ਉੱਤੇ 8 % ਹਿੱਸਾ ਪਾਉਣਾ ਪਵੇਗਾ। ਮਾਲਕਾਂ ਦਾ ਹਿੱਸਾ ਪੂਰਾ 12 % ਹੀ ਰਹੇਗਾ।

ਸਟਾਰਟ ਅੱਪ ਸਕੀਮ ਅਧੀਨ ਮਹਿਲਾ ਉੱਦਮੀਆਂ ਨੂੰ 10 ਲੱਖ ਤੋਂ ਲੈਕੇ ਇਕ ਕਰੋੜ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕੀਤਾ ਜਾਣਗੇ। ਅਸੀਂ ਫੈਕਟਰੀ ਕਾਨੂੰਨ ਵਿੱਚ ਵੀ ਸੋਧ ਕੀਤੀ ਹੈ ਅਤੇ ਰਾਜਾਂ ਨੂੰ ਸੁਝਾਅ ਦਿੱਤਾ ਕਿ ਉਹ ਮਹਿਲਾਵਾਂ ਨੂੰ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਦੀ ਵੀ ਇਜਾਜ਼ਤ ਦੇਣ। ਅਸੀਂ ਜਣੇਪਾ ਛੁੱਟੀ ਵੀ 12 ਹਫਤੇ ਤੋਂ ਵਧਾਕੇ 26 ਹਫਤੇ ਕਰ ਦਿੱਤੀ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਘਰ ਦੀ ਰਜਿਸਟਰੀ ਹੁਣ ਔਰਤ ਦੇ ਨਾਂ ਉੱਤੇ ਕੀਤੀ ਜਾ ਰਹੀ ਹੈ।

ਜਨ ਧਨ ਯੋਜਨਾ ਅਧੀਨ ਵੀ ਔਰਤਾਂ ਨੂੰ ਕਾਫੀ ਲਾਭ ਪਹੰਚਿਆ ਹੈ। ਕੁੱਲ 31 ਕਰੋੜ ਖਾਤਿਆਂ ਵਿੱਚੋਂ 16 ਕਰੋੜ ਮਹਿਲਾਵਾਂ ਦੇ ਹਨ।

ਕੁੱਲ ਬੈਂਕ ਖਾਤਿਆਂ ਵਿੱਚੋਂ ਮਹਿਲਾਵਾਂ ਦਾ ਹਿੱਸਾ ਵਧ ਕੇ 40 % ਹੋ ਗਿਆ ਹੈ ਜਦ ਕਿ 2014 ਵਿੱਚ ਇਹ ਹਿੱਸਾ 28 % ਸੀ। ਸਵੱਛ ਭਾਰਤ ਮਿਸ਼ਨ ਨੇ ਮਹਿਲਾਵਾਂ ਨੂੰ ਸਨਮਾਨ ਅਤੇ ਰੁਤਬਾ ਪ੍ਰਦਾਨ ਕੀਤਾ ਹੈ ਜੋ ਕਿ ਉਨ੍ਹਾਂ ਦਾ ਅਧਿਕਾਰ ਹੈ। ਦਿਹਾਤੀ ਸਫਾਈ ਕਵਰੇਜ ਦੇਸ਼ ਭਰ ਵਿੱਚ 40 ਤੋਂ ਵੱਧ ਕੇ 78 % ਉੱਤੇ ਪਹੁੰਚ ਗਈ ਹੈ। ਅਸੀਂ ਮਿਸ਼ਨ ਮੋਡ ਅਧੀਨ ਕੰਮ ਕੀਤਾ ਹੈ ਤਾਂ ਕਿ ਸਰਕਾਰੀ ਸਕੂਲਾਂ ਵਿੱਚ ਬੱਚੀਆਂ ਲਈ ਪਖਾਨਿਆਂ ਦਾ ਪ੍ਰਬੰਧ ਹੋ ਸਕੇ।

ਮਿੱਤਰੋ, ਕੇਂਦਰ ਸਰਕਾਰ ਦੀਆਂ ਸਕੀਮਾਂ ਨਾਲ ਕੁਦਰਤ ਦੀ ਰਾਖੀ ਹੋ ਰਹੀ ਹੈ ਅਤੇ ਲੋਕਾਂ ਨੂੰ ਸ਼ਕਤੀ ਮਿਲ ਰਹੀ ਹੈ। ਉਜਾਲਾ ਸਕੀਮ ਅਧੀਨ 29 ਕਰੋੜ ਐੱਲਈਡੀ ਬਲਬ ਵੰਡੇ ਜਾ ਚੁੱਕੇ ਹਨ। ਉਨ੍ਹਾਂ ਨਾਲ ਬਿਜਲੀ ਬਿਲਾਂ ਵਿੱਚ 15 ਹਜ਼ਾਰ ਕਰੋੜ ਰੁਪਏਦੀ ਬਚਤ ਹੋਈ ਹੈ। ਉਸ ਨਾਲ ਕਾਰਬਨਡਾਈਆਕਸਾਈਡ ਫੈਲਣ ਦੀ ਮਾਤਰਾ ਕਾਫੀ ਘਟੀ ਹੈ।

ਕੇਂਦਰ ਸਰਕਾਰ ਨੇ ਹੁਣ ਤੱਕ ਉਜਵਲਾ ਯੋਜਨਾ ਅਧੀਨ 3.4 ਕਰੋੜ ਮੁਫਤ ਗੈਸ ਕੁਨੈਕਸ਼ਨਦਿੱਤੇ ਹਨ। ਇਸ ਨਾਲ ਔਰਤਾਂ ਨੂੰ ਧੂੰਆਂ ਰਹਿਤ ਮਾਹੌਲ ਮੁਹੱਈਆ ਹੁੰਦਾ ਹੈ , ਮਿੱਟੀ ਦੇ ਤੇਲ ਦੀ ਖਪਤ ਘਟਦੀ ਹੈ ਅਤੇ ਵਾਤਾਵਰਣ ਸਾਫ ਸੁਥਰਾ ਰਹਿੰਦਾ ਹੈ। ਇਸ ਸਕੀਮ ਅਧੀਨ ਤਾਮਿਲਨਾਡੂ ਵਿੱਚ ਹੁਣ ਤੱਕ ਸਾਢੇ 9 ਲੱਖ ਔਰਤਾਂ ਨੂੰ ਲਾਭ ਹੋਇਆ ਹੈ।

ਗੈਸ ਸਪਲਾਈ ਅਤੇ ਦਿਹਾਤੀ ਖੇਤਰਾਂ ਵਿੱਚ ਸਫਾਈ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ , ਕੇਂਦਰ ਸਰਕਾਰ ਨੇ ਗੋਬਰ ਧਨ ਸਕੀਮ ਹੱਥ ਵਿੱਚ ਲਈ ਹੈ। ਇਸ ਦਾ ਉਦੇਸ਼ ਪਸ਼ੂਆਂ ਦੇ ਗੋਹੇ ਅਤੇ ਖੇਤੀ ਦੀ ਰਹਿੰਦ ਖੂਹੰਦ ਦੀ ਮਦਦ ਨਾਲ ਕੰਪੋਸਟ, ਬਾਇਓੋ-ਗੈਸ ਅਤੇ ਬਾਇਓ ਸੀਐੱ ਜੀ ਗੈਸ ਤਿਆਰ ਕਰਨਾ ਹੈ। ਇਸ ਨਾਲ ਆਮਦਨ ਵਧੇਗੀ ਅਤੇ ਗੈਸ ਉੱਤੇ ਖਰਚਾ ਘਟੇਗਾ।

ਦੋਸਤੋ,

ਕੇਂਦਰ ਵਲੋਂ ਤਾਮਿਲਨਾਡੂ ਵਿੱਚ ਇਸ ਵੇਲੇ 24, 000 ਕਰੋੜ ਰੁਪਏ ਦੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ। ਇਹ ਸਾਰੇ ਪ੍ਰਾਜੈਕਟ ਐਨ ਡੀ ਏ ਸਰਕਾਰ ਨੇ ਸੱਤਾ ਵਿੱਚ ਆ ਕੇ ਹੀ ਸ਼ੁਰੂ ਕੀਤੇ ਸਨ। ਇਨ੍ਹਾਂ ਵਿੱਚ ਸੂਰਜੀ ਊਰਜਾ ਪਲਾਂਟਸ, ਕੱਚੇ ਤੇਲ ਦੀਆਂ ਪਾਈਪਲਾਈਨਾਂ, ਰਾਸ਼ਟਰੀ ਹਾਈਵੇਜ਼ ਅਤੇ ਬੰਦਰਗਾਹਾਂ ਨਾਲ ਸਬੰਧਤ ਕੰਮ ਸ਼ਾਮਲ ਹਨ। ਚੇਨਈ ਮੈਟਰੋ ਰੇਲ ਲਈ 3700 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ।

ਜਦੋਂ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ, ਤਾਮਿਲਨਾਡੂ ਨੂੰ 13ਵੇਂ ਵਿੱਤ ਕਮਿਸ਼ਨ ਤੋਂ 81000 ਕਰੋੜ ਰੁਪਏ ਮਿਲੇ ਸਨ। ਐਨ ਡੀ ਏ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤਾਮਿਲਨਾਡੂ ਨੂੰ 14 ਵੇਂ ਵਿੱਤ ਕਮਿਸ਼ਨ ਅਧੀਨ 1 ਲੱਖ 80 ਹਜ਼ਾਰ ਕਰੋੜ ਰੁਪਏ ਮਿਲੇ। ਇਹ ਵਾਧਾ ਤਕਰੀਬਨ 120 % ਹੈ।

ਸਰਕਾਰ 2022 ਤੱਕ ਹਰ ਵਿਅਕਤੀ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਪਿਛਲੇ ਤਿੰਨ ਸਾਲ ਵਿੱਚ 1 ਕਰੋੜ ਮਕਾਨ ਬਣਾਏ ਗਏ ਹਨ।

ਤਾਮਿਲਨਾਡੂ ਨੂੰ ਦਿਹਾਤੀ ਮਕਾਨ ਉਸਾਰੀ ਲਈ 2016-17 ਵਿੱਚ 700 ਕਰੋੜ ਰੁਪਏ ਦਿੱਤੇ ਗਏ ਸਨ ਅਤੇ 2017-18 ਵਿੱਚ 200 ਕਰੋੜ ਰੁਪਏ ਦਿੱਤੇ ਗਏ। ਸ਼ਹਿਰੀ ਮਕਾਨ ਉਸਾਰੀ ਲਈ ਰਾਜ ਨੂੰ 6000 ਕਰੋੜ ਰੁਪਏ ਦਿੱਤੇ ਗਏ।

ਦੋਸਤੋ,

ਤਾਮਿਲਨਾਡੂ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੋਂ ਲਾਭ ਹੋਇਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਤਾਮਿਲਨਾਡੂ ਵਿੱਚ ਇਸ ਸਕੀਮ ਅਧੀਨ ਹੁਣ ਤੱਕ 2600 ਕਰੋੜ ਰੁਪਏ ਦੇ ਦਾਅਵਿਆਂ ਦੇ ਭੁਗਤਾਨ ਕੀਤੇ ਗਏ ਹਨ।

ਕੇਂਦਰ ਸਰਕਾਰ ਤਾਮਿਲਨਾਡੂ ਵਿੱਚ ਮੱਛੀ ਫੜਨ ਦੇ ਕੰਮ ਨੂੰ ਆਧੁਨਿਕ ਬਣਾਉਣ ਲਈ ਯਤਨ ਕਰ ਰਹੀ ਹੈ। ਨੀਲੀ ਕ੍ਰਾਂਤੀ ਸਕੀਮ ਅਧੀਨ ਲੰਬੀ ਲਾਈਨ ਵਾਲੇ ਟਰਾਲਰ ਖਰੀਦਣ ਲਈ ਮੱਛੀ ਪਾਲਕਾਂ ਦੀ ਮਦਦ ਕੀਤਾ ਜਾ ਰਹੀ ਹੈ। ਪਿਛਲੇ ਸਾਲ ਅਸੀਂ ਸੂਬਾ ਸਰਕਾਰ ਨੂੰ 100 ਕਰੋੜ ਰੁਪਏ 750 ਕਿਸ਼ਤੀਆਂ ਨੂੰ ਲੰਬੀਲਾਈਨ ਦੇ ਟਰਾਲਰਾਂ ਵਿੱਚ ਤਬਦੀਲ ਕਰਵਾਉਣ ਲਈ ਪ੍ਰਦਾਨ ਕੀਤੇ ਸਨ। ਇਹ ਟਰਾਲਰ ਉਨ੍ਹਾਂ ਦਾ ਜੀਵਨ ਸੁਖਾਲਾ ਬਣਾਉਣ ਤੋਂ ਇਲਾਵਾ ਉਨ੍ਹਾਂ ਦੀ ਕਮਾਈ ਵਿੱਚ ਵੀ ਵਾਧਾ ਕਰਨਗੇ।

ਭਾਰਤ ਦੇ ਵਿਸ਼ਾਲ ਸਮੁੰਦਰੀ ਸੋਮੇ ਅਤੇ ਲੰਬੀ ਸਮੁੰਦਰੀ ਲਾਈਨ ਕਾਫੀ ਸੰਭਾਵਨਾਵਾਂ ਪੇਸ਼ ਕਰਦੀ ਹੈ। ਕੇਂਦਰ ਸਰਕਾਰ ਸਾਗਰਮਾਲਾ ਪ੍ਰੋਗਰਾਮ ਉੱਤੇ ਕੰਮ ਕਰ ਰਹੀ ਹੈ ਤਾਂਕਿ ਲਾਜਿਸਟਿਕਸ ਸੈਕਟਰ ਨੂੰ ਓਵਰਹਾਲ ਕੀਤਾ ਜਾ ਸਕੇ। ਇਸ ਨਾਲ ਘਰੇਲੂ ਅਤੇ ਵਿਦੇਸ਼ੀ ਵਪਾਰ ਦੀ ਲਾਗਤ ਘਟੇਗੀ ਅਤੇ ਸਮੁੰਦਰੀ ਕੰਢੇ ਦੇ ਨੇੜੇ ਰਹਿ ਰਹੇ ਲੋਕਾਂ ਨੂੰ ਲਾਭ ਮਿਲੇਗਾ।

ਅਸੀਂ ਪਿਛਲੇ ਦਿਨੀਂ ਬਜਟ ਵਿੱਚ ਆਯੁਸ਼ਮਾਨ ਭਾਰਤ ਸਕੀਮ ਦਾ ਐਲਾਨ ਕੀਤਾ ਹੈ। ਹਰ ਗਰੀਬ ਪਰਿਵਾਰ ਨੂੰ ਪ੍ਰਤੀ ਸਾਲ ਕੁਝ ਚੋਣਵੇਂ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਉਣ ਦੀ ਸਹੁਲਤ ਮਿਲੇਗੀ। ਇਸ ਨਾਲ ਦੇਸ਼ ਦੇ 45 ਤੋਂ 50 ਕਰੋੜ ਲੋਕਾਂ ਨੂੰ ਲਭ ਪਹੁੰਚੇਗਾ।

ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਅਤੇ ਜੀਵਨ ਜਯੋਤੀ ਯੋਜਨਾ ਨੇ 18 ਕਰੋੜ ਤੋਂ ਵੱਧ ਲੋਕਾਂ ਨੂੰ ਬੀਮੇ ਦੀ ਸਹੂਲਤ ਮੁਹੱਈਆ ਕਰਵਾਈ ਹੈ। ਅਸੀਂ ਹੋਰ ਕਦਮ ਵੀ ਚੁੱਕੇ ਹਨ ਜਿਵੇਂ ਕਿ 800 ਜਨ ਔਸ਼ਧੀ ਕੇਂਦਰਾਂ ਰਾਹੀਂ ਸਸਤੀਆਂ ਦਰਾਂ ਉੱਤੇ ਦਵਾਈਆਂ ਮੁਹੱਈਆ ਕਰਵਾਉਣਾ।

ਅਸੀਂ ਲੋਕਾਂ ਦੇ ਜੀਵਨ ਵਿੱਚ ਹਾਂਪੱਖੀ ਤਬਦੀਲੀ ਲਿਆਉਣ ਲਈ ਵਚਨਬੱਧ ਹਾਂ।

ਮੈਂ ਇਕ ਵਾਰੀ ਫੇਰ ਸੈਲਵੀ ਜੈਲਲਿਤਾ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਅਤੇ ਤੁਹਾਡੇ ਭਲੇ ਦੀ ਕਾਮਨਾ ਕਰਦਾਂ ਹਾਂ।

ਧੰਨਵਾਦ

ਬਹੁਤ-ਬਹੁਤ ਧੰਨਵਾਦ।

ਏਕੇਟੀ/ਐੱਸਐੱਚ