Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

28 ਜਨਵਰੀ 2018 ਨੂੰ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ‘ਤੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 40 ਵੇਂ ਐਡੀਸ਼ਨ ਦਾ ਮੂਲ-ਪਾਠ


           

ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! 2018 ਦੀ ਮੇਰੀ ਇਹ ਪਹਿਲੀ ‘ਮਨ ਕੀ ਬਾਤ’ ਹੈ ਅਤੇ ਦੋ ਦਿਨ ਪਹਿਲਾਂ ਹੀ ਅਸੀਂ ਗਣਤੰਤਰ ਦਿਵਸ ਬਹੁਤ ਹੀ ਉਤਸਾਹ ਨਾਲ ਮਨਾਇਆ ਹੈ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 10 ਦੇਸ਼ਾਂ ਦੇ ਮੁਖੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ।

            ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਅੱਜ ਸ਼੍ਰੀਮਾਨ ਪ੍ਰਕਾਸ਼ ਤ੍ਰਿਪਾਠੀ ਨੇ  NarendraModiApp ’ਤੇ ਇੱਕ  ਲੰਬੀ ਚਿੱਠੀ ਲਿਖੀ ਹੈ ਅਤੇ ਮੈਨੂੰ ਬੇਨਤੀ ਕੀਤੀ ਹੈ ਕਿ ਮੈਂ ਉਸ ਪੱਤਰ ਵਿੱਚ ਲਿਖੇ ਵਿਸ਼ਿਆਂ ਨੂੰ ਛੋਹਾਂ। ਉਨ੍ਹਾਂ ਨੇ ਲਿਖਿਆ ਹੈ ਕਿ 1 ਫਰਵਰੀ ਨੂੰ ਪੁਲਾੜ ਵਿੱਚ ਜਾਣ ਵਾਲੀ ਕਲਪਨਾ ਚਾਵਲਾ ਦੀ ਬਰਸੀ ਹੈ। ਕੋਲੰਬੀਆ ਪੁਲਾੜ ਯਾਨ ਦੁਰਘਟਨਾ ਵਿੱਚ ਉਹ ਸਾਨੂੰ ਛੱਡ ਕੇ ਚਲੇ ਗਏ ਪਰ ਦੁਨੀਆਂ ਭਰ ਦੇ ਲੱਖਾਂ ਨੌਜਵਾਨਾਂ ਨੂੰ ਪ੍ਰੇਰਣਾ ਦੇ ਗਏ। ਮੈਂ ਭਾਈ ਪ੍ਰਕਾਸ਼ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਆਪਣੀ ਲੰਬੀ ਚਿੱਠੀ ਨੂੰ ਕਲਪਨਾ ਚਾਵਲਾ ਜੀ ਦੀ ਵਿਦਾਈ ਨਾਲ ਆਰੰਭ ਕੀਤਾ। ਇਹ ਸਾਰਿਆਂ ਲਈ ਦੁੱਖ ਦੀ ਗੱਲ ਹੈ ਕਿ ਅਸੀਂ ਕਲਪਨਾ ਚਾਵਲਾ ਜੀ ਨੂੰ ਇੰਨੀ ਛੋਟੀ ਉਮਰ ਵਿੱਚ ਗੁਆ ਲਿਆ ਪਰ ਉਨ੍ਹਾਂ ਨੇ ਆਪਣੇ ਜੀਵਨ ਨਾਲ ਪੂਰੇ ਵਿਸ਼ਵ ਵਿੱਚ ਵਿਸ਼ੇਸ਼ ਤੌਰ ’ਤੇ ਭਾਰਤ ਦੀਆਂ ਹਜ਼ਾਰਾਂ ਕੁੜੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਨਾਰੀ ਸ਼ਕਤੀ ਲਈ ਕੋਈ ਸੀਮਾ ਨਹੀਂ। ਇੱਛਾ ਅਤੇ ਦ੍ਰਿੜ੍ਹ ਸੰਕਲਪ ਹੋਵੇ, ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ। ਇਹ ਵੇਖ ਕੇ ਕਾਫੀ ਖੁਸ਼ੀ ਹੁੰਦੀ ਹੈ ਕਿ ਭਾਰਤ ਵਿੱਚ ਅੱਜ ਔਰਤਾਂ ਹਰ ਖੇਤਰ ’ਚ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ ਅਤੇ ਦੇਸ਼ ਦਾ ਮਾਣ ਵਧਾ ਰਹੀਆਂ ਹਨ।

            ਪ੍ਰਾਚੀਨ ਕਾਲ ਤੋਂ ਹੀ ਸਾਡੇ ਦੇਸ਼ ਵਿੱਚ ਮਹਿਲਾਵਾਂ ਦਾ ਸਨਮਾਨ, ਉਨ੍ਹਾਂ ਦਾ ਸਮਾਜ ਵਿੱਚ ਸਥਾਨ ਅਤੇ ਉਨ੍ਹਾਂ ਦਾ ਯੋਗਦਾਨ ਇਹ ਪੂਰੀ ਦੁਨੀਆਂ ਨੂੰ ਹੈਰਾਨ ਕਰਦਾ ਆਇਆ ਹੈ। ਭਾਰਤੀ ਮਹਿਲਾ ਵਿਦਵਾਨਾਂ ਦੀ ਲੰਬੀ ਪ੍ਰੰਪਰਾ ਰਹੀ ਹੈ। ਵੇਦਾਂ ਦੀਆਂ ਰਿਚਾਵਾਂ ਨੂੰ ਘੜ੍ਹਨ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਮਹਿਲਾ ਵਿਦਵਾਨਾਂ ਦਾ ਯੋਗਦਾਨ ਰਿਹਾ ਹੈ। ਲੋਪਾਮੁਦਰਾ, ਗਾਰਗੀ, ਮੈਤ੍ਰੇਈ ਪਤਾ ਨਹੀਂ ਕਿੰਨੇ ਹੀ ਨਾਮ ਹਨ। ਅੱਜ ਅਸੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੀ ਗੱਲ ਕਰਦੇ ਹਾਂ ਪਰ ਸਦੀਆਂ ਪਹਿਲਾਂ ਸਾਡੇ ਸ਼ਾਸਤਰਾਂ ਵਿੱਚ ਸਕੰਦ ਪੁਰਾਣ ਵਿੱਚ ਕਿਹਾ ਗਿਆ ਹੈ ਕਿ :-

            ਦਸ਼ਪੁਤ੍ਰ, ਸਮਾਕੰਨਿਆ, ਦਸ਼ਪੁਤ੍ਰਾਨ ਪ੍ਰਵਰਧਯਨ।

            ਯਤ੍ ਫਲੰ ਲਭਤੇਮਤਰਯ, ਤਤ੍ ਲਭਯੰ ਕੰਨਿਯਕੈਕਯਾ।।

(दशपुत्र, समाकन्या, दशपुत्रान प्रवर्धयन्।

यत् फलं लभतेमर्त्य, तत् लभ्यं  कन्यकैकया।।)

 

            ਭਾਵ ਇੱਕ ਬੇਟੀ 10 ਪੁੱਤਰਾਂ ਦੇ ਬਰਾਬਰ ਹੈ। 10 ਪੁੱਤਰਾਂ ਤੋਂ ਜਿੰਨਾ ਪੁੰਨ ਮਿਲੇਗਾ, ਇੱਕ  ਬੇਟੀ ਤੋਂ ਓਨਾ ਹੀ ਪੁੰਨ ਮਿਲੇਗਾ। ਇਹ ਸਾਡੇ ਸਮਾਜ ਵਿੱਚ ਨਾਰੀ ਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਇਸੇ ਕਰਕੇ ਸਾਡੇ ਸਮਾਜ ਵਿੱਚ ਨਾਰੀ ਨੂੰ ‘ਸ਼ਕਤੀ’ ਦਾ ਦਰਜਾ ਦਿੱਤਾ ਗਿਆ ਹੈ। ਇਹ ਨਾਰੀ ਸ਼ਕਤੀ ਪੂਰੇ ਦੇਸ਼ ਨੂੰ, ਸਾਰੇ ਸਮਾਜ ਨੂੰ, ਪਰਿਵਾਰ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਦੀ ਹੈ। ਚਾਹੇ ਵੈਦਿਕ ਕਾਲ ਦੀਆਂ ਮਹਿਲਾ ਵਿਦਵਾਨਾਂ, ਲੋਪਾਮੁਦਰਾ, ਗਾਰਗੀ, ਮੈਤ੍ਰੇਈ ਦੀ ਵਿਦਵਤਾ ਹੋਵੇ ਜਾਂ ਅੱਕਾ ਮਹਾਦੇਵੀ ਅਤੇ ਮੀਰਾ ਬਾਈ ਦਾ ਗਿਆਨ ਤੇ ਭਗਤੀ ਹੋਵੇ, ਚਾਹੇ ਅਹਿੱਲਿਆ ਬਾਈ ਹੋਲਕਰ ਦੀ ਸ਼ਾਸਨ ਵਿਵਸਥਾ ਹੋਵੇ ਜਾਂ ਰਾਣੀ ਲਕਸ਼ਮੀ ਬਾਈ ਦੀ ਵੀਰਤਾ ਨਾਰੀ ਸ਼ਕਤੀ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀ ਰਹੀ ਹੈ, ਦੇਸ਼ ਦਾ ਮਾਣ-ਸਨਮਾਨ ਵਧਾਉਂਦੀ  ਆਈ ਹੈ।

            ਸ਼੍ਰੀਮਾਨ ਪ੍ਰਕਾਸ਼ ਤ੍ਰਿਪਾਠੀ  ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਸਾਡੀ ਦਲੇਰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੇ ਲੜਾਕੂ ਜਹਾਜ਼ ‘ਸੁਖੋਈ 30’ ਵਿੱਚ ਉਡਾਨ ਭਰਨਾ ਉਨ੍ਹਾਂ ਨੂੰ ਪ੍ਰੇਰਣਾ ਦੇਵੇਗਾ। ਉਨ੍ਹਾਂ ਨੇ ਵਰਤਿਕਾ ਜੋਸ਼ੀ ਦੀ ਅਗਵਾਈ ਵਿੱਚ ਭਾਰਤੀ ਜਲ ਸੈਨਾ ਦੇ ਕਰੂ ਮੈਂਬਰਜ਼ ਆਈ. ਐੱਨ. ਐੱਸ. ਵੀ. ਤਰਿਣੀ (INSV Tarini) ਉੱਪਰ ਪੂਰੀ ਦੁਨੀਆਂ ਦੀ ਪਰਿਕਰਮਾ ਕਰ ਰਹੀਆਂ ਨੇ, ਉਸ ਦਾ ਜ਼ਿਕਰ ਕੀਤਾ ਹੈ। ਤਿੰਨ ਬਹਾਦਰ ਮਹਿਲਾਵਾਂ ਭਾਵਨਾ ਕੰਠ, ਮੋਹਨਾ ਸਿੰਘ ਅਤੇ ਅਵਨੀ ਚਤੁਰਵੇਦੀ Fighter Pilots ਬਣੀਆਂ ਹਨ ਅਤੇ ਸੁਖੋਈ-30 ’ਚ ਸਿਖਲਾਈ ਲੈ ਰਹੀਆਂ ਹਨ। ਸ਼ਮਤਾ ਵਾਜਪਾਈ ਦੀ ਅਗਵਾਈ ਵਾਲੀ All Women Crew ਨੇ ਦਿੱਲੀ ਤੋਂ ਅਮਰੀਕਾ ਦੇ  San Francisco ਅਤੇ ਵਾਪਸ ਦਿੱਲੀ ਤੱਕ Air India Boeing Jet ਵਿੱਚ ਉਡਾਨ ਭਰੀ ਅਤੇ ਸਾਰੀਆਂ ਦੀਆਂ ਸਾਰੀਆਂ ਮਹਿਲਾਵਾਂ। ਤੁਸੀਂ ਬਿਲਕੁਲ ਸਹੀ ਕਿਹਾ, ਅੱਜ ਨਾਰੀ ਹਰ ਖੇਤਰ ਵਿੱਚ ਨਾ ਸਿਰਫ ਅੱਗੇ ਵਧ ਰਹੀ ਹੈ, ਸਗੋਂ ਅਗਵਾਈ ਵੀ ਕਰ ਰਹੀ ਹੈ। ਅੱਜ ਕਈ ਖੇਤਰ ਅਜਿਹੇ ਹਨ, ਜਿੱਥੇ ਸਭ ਤੋਂ ਪਹਿਲਾਂ ਸਾਡੀ ਨਾਰੀ ਸ਼ਕਤੀ ਕੁਝ ਕਰਕੇ ਵਿਖਾ ਰਹੀ ਹੈ। ਇੱਕ  milestone ਸਥਾਪਿਤ ਕਰ ਰਹੀਆਂ ਹਨ। ਪਿਛਲੇ ਦਿਨੀਂ ਮਾਣਯੋਗ ਰਾਸ਼ਟਰਪਤੀ ਜੀ ਨੇ ਇੱਕ  ਨਵੀਂ ਪਹਿਲ ਕੀਤੀ।

            ਰਾਸ਼ਟਰਪਤੀ ਜੀ ਨੇ ਉਨ੍ਹਾਂ ਅਸਧਾਰਣ ਮਹਿਲਾਵਾਂ ਦੇ ਇੱਕ  ਗਰੁੱਪ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਸਭ ਤੋਂ ਪਹਿਲਾਂ ਕੁਝ ਕਰਕੇ ਵਿਖਾਇਆ। ਦੇਸ਼ ਦੀਆਂ ਇਹ  women achievers , First female Merchant Navy Captain , passenger train   ਦੀ ਪਹਿਲੀ ਮਹਿਲਾ ਟ੍ਰੇਨ ਡਰਾਈਵਰ, ਪਹਿਲੀ ਮਹਿਲਾ Fire Fighter, ਪਹਿਲੀ ਮਹਿਲਾ Bus Driver, Antarctica ਪਹੁੰਚਣ ਵਾਲੀ ਪਹਿਲੀ ਮਹਿਲਾ, ਐਵਰੈਸਟ ਉੱਪਰ ਪਹੁੰਚਣ ਵਾਲੀ ਪਹਿਲੀ ਮਹਿਲਾ, ਇਸ ਤਰ੍ਹਾਂ ਦੇ ਹਰ ਖੇਤਰ ਵਿੱਚ ‘First Ladies’- ਸਾਡੀਆਂ ਨਾਰੀ ਸ਼ਕਤੀਆਂ ਨੇ ਸਮਾਜ ਦੇ ਰੂੜੀਵਾਦ ਨੂੰ ਤੋੜਦਿਆਂ ਅਸਧਾਰਣ ਉਪਲੱਬਧੀਆਂ ਹਾਸਿਲ ਕੀਤੀਆਂ, ਇੱਕ  ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਇਹ ਵਿਖਾਇਆ ਕਿ ਸਖਤ ਮਿਹਨਤ, ਲਗਨ ਅਤੇ ਦ੍ਰਿੜ੍ਹ  ਸੰਕਲਪ ਦੇ ਬਲ ’ਤੇ ਸਾਰੀਆਂ ਮੁਸ਼ਕਿਲਾਂ ਅਤੇ ਰੁਕਾਵਟਾਂ ਨੂੰ ਪਾਰ ਕਰਦਿਆਂ ਹੋਇਆਂ ਇੱਕ  ਨਵਾਂ ਰਾਹ ਤਿਆਰ ਕੀਤਾ ਜਾ ਸਕਦਾ ਹੈ। ਇੱਕ  ਅਜਿਹਾ ਰਾਹ ਜੋ ਸਿਰਫ ਆਪਣੇ ਸਮਕਾਲੀ ਲੋਕਾਂ ਨੂੰ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰੇਗਾ। ਉਨ੍ਹਾਂ ਨੂੰ ਇੱਕ  ਨਵੇਂ ਜੋਸ਼ ਤੇ ਉਤਸ਼ਾਹ ਨਾਲ ਭਰ ਦੇਵੇਗਾ। ਇਨ੍ਹਾਂ  women achievers, first ladies  ਉੱਪਰ ਇੱਕ  ਕਿਤਾਬ ਵੀ ਤਿਆਰ ਕੀਤੀ ਗਈ ਹੈ ਤਾਂ ਕਿ ਪੂਰਾ ਦੇਸ਼ ਇਨ੍ਹਾਂ ਨਾਰੀ ਸ਼ਕਤੀਆਂ ਬਾਰੇ ਜਾਣੇ, ਉਨ੍ਹਾਂ ਦੇ ਜੀਵਨ ਅਤੇ ਕੰਮਾਂ ਤੋਂ ਪ੍ਰੇਰਣਾ ਲੈ ਸਕੇ। ਇਹ NarendraModi website ਉੱਪਰ ਵੀ e-book ਦੇ ਰੂਪ ਵਿੱਚ ਉਪਲੱਬਧ ਹੈ।

            ਅੱਜ ਦੇਸ਼ ਅਤੇ ਸਮਾਜ ਵਿੱਚ ਹੋ ਰਹੀ ਹਾਂਪੱਖੀ ਤਬਦੀਲੀ ਵਿੱਚ ਦੇਸ਼ ਦੀ ਨਾਰੀ ਸ਼ਕਤੀ ਦੀ ਮਹੱਤਵਪੂਰਨ ਭੂਮਿਕਾ ਹੈ। ਅੱਜ ਜਦ ਅਸੀਂ ਸਸ਼ਕਤੀਕਰਨ ਉੱਪਰ ਚਰਚਾ ਕਰ ਰਹੇ ਹਾਂ ਤਾਂ ਮੈਂ ਇੱਕ  ਰੇਲਵੇ ਸਟੇਸ਼ਨ ਦਾ ਜ਼ਿਕਰ ਕਰਨਾ ਚਾਹਾਂਗਾ, ਇੱਕ  ਰੇਲਵੇ ਸਟੇਸ਼ਨ ਅਤੇ ਨਾਰੀ ਸਸ਼ਕਤੀਕਰਨ, ਤੁਸੀਂ ਸੋਚ ਰਹੇ ਹੋਵੋਗੇ ਕਿ ਇਨ੍ਹਾਂ ਵਿੱਚ ਕੀ ਕੁਨੈਕਸ਼ਨ ਹੈ। ਮੁੰਬਈ ਦਾ ਮਾਟੁੰਗਾ ਸਟੇਸ਼ਨ ਭਾਰਤ ਦਾ ਅਜਿਹਾ ਪਹਿਲਾ ਸਟੇਸ਼ਨ ਹੈ, ਜਿੱਥੇ ਸਾਰੇ ਕਰਮਚਾਰੀ ਮਹਿਲਾਵਾਂ ਨੇ, ਸਾਰੇ ਵਿਭਾਗਾਂ ਵਿੱਚ  women staff -, ਭਾਵੇਂ Commercial Department ਹੋਵੇ, ਭਾਵੇਂ ਰੇਲਵੇ ਪੁਲਿਸ ਹੋਵੇ, ਟਿਕਟ ਚੈਕਿੰਗ ਹੋਵੇ, Announcing ਹੋਵੇ, Point Person  ਹੋਵੇ, ਪੂਰਾ 40 ਤੋਂ ਵੀ ਜ਼ਿਆਦਾ ਮਹਿਲਾਵਾਂ ਦਾ ਸਟਾਫ ਹੈ। ਇਸ ਵਾਰੀ ਬਹੁਤ ਸਾਰੇ ਲੋਕਾਂ ਨੇ ਗਣਤੰਤਰ ਦਿਵਸ ਦੀ ਪਰੇਡ ਵੇਖਣ ਤੋਂ ਬਾਅਦ ਟਵਿੱਟਰ  ’ਤੇ ਅਤੇ ਦੂਜੇ Social Media ’ਤੇ ਲਿਖਿਆ ਕਿ ਪਰੇਡ ਦੀ ਇੱਕ  ਮੁੱਖ ਗੱਲ ਸੀ, BSF Biker Contingent  ਜਿਸ ਵਿੱਚ ਸਾਰੀਆਂ ਦੀਆਂ ਸਾਰੀਆਂ ਮਹਿਲਾਵਾਂ ਭਾਗ ਲੈ ਰਹੀਆਂ ਸਨ। ਦਲੇਰੀ ਭਰਿਆ ਪ੍ਰਯੋਗ ਕਰਦੀਆਂ ਸਨ ਅਤੇ ਇਹ ਦ੍ਰਿਸ਼ ਵਿਦੇਸ਼ ਤੋਂ ਆਏ ਮਹਿਮਾਨਾਂ ਨੂੰ ਵੀ ਹੈਰਾਨ ਕਰ ਰਿਹਾ ਸੀ। ਸਸ਼ਕਤੀਕਰਨ ਆਤਮ ਨਿਰਭਰਤਾ ਦਾ ਹੀ ਇੱਕ  ਰੂਪ ਹੈ। ਅੱਜ ਸਾਡੀ ਨਾਰੀ ਸ਼ਕਤੀ ਅਗਵਾਈ ਕਰ ਰਹੀ ਹੈ। ਆਤਮ ਨਿਰਭਰ ਬਣ ਰਹੀ ਹੈ। ਵੈਸੇ ਇੱਕ  ਗੱਲ ਮੇਰੇ ਧਿਆਨ ’ਚ ਆਈ ਹੈ ਛੱਤੀਸਗੜ੍ਹ ਦੀਆਂ ਸਾਡੀਆਂ ਆਦਿਵਾਸੀ ਮਹਿਲਾਵਾਂ ਨੇ ਵੀ ਕਮਾਲ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ  ਨਵੀਂ ਮਿਸਾਲ ਪੇਸ਼ ਕੀਤੀ ਹੈ। ਆਦਿਵਾਸੀ ਮਹਿਲਾਵਾਂ ਦਾ ਜਦੋਂ ਜ਼ਿਕਰ ਆਉਂਦਾ  ਹੈ ਤਾਂ ਸਾਰਿਆਂ ਦੇ ਮਨਾਂ ਵਿੱਚ ਇੱਕ  ਨਿਸ਼ਚਿਤ ਤਸਵੀਰ ਉੱਭਰਦੀ ਹੈ, ਜਿਸ ਵਿੱਚ ਜੰਗਲ ਹੁੰਦਾ ਹੈ, ਪਗਡੰਡੀਆਂ ਹੁੰਦੀਆਂ ਹਨ, ਉਨ੍ਹਾਂ ’ਤੇ ਲੱਕੜਾਂ ਦਾ ਬੋਝ ਸਿਰ ਉੱਪਰ ਚੁੱਕ ਕੇ ਤੁਰ ਰਹੀਆਂ ਮਹਿਲਾਵਾਂ, ਪਰ ਛੱਤੀਸਗੜ੍ਹ ਦੀ ਸਾਡੀ ਆਦਿਵਾਸੀ ਨਾਰੀ, ਸਾਡੀ ਇਸ ਨਾਰੀ ਸ਼ਕਤੀ ਨੇ ਦੇਸ਼ ਦੇ ਸਾਹਮਣੇ ਇੱਕ  ਨਵੀਂ ਤਸਵੀਰ ਬਣਾਈ ਹੈ। ਛੱਤੀਸਗੜ੍ਹ ਦਾ ਦੰਤੇਵਾੜਾ ਇਲਾਕਾ ਜੋ ਕਿ ਮਾਓਵਾਦ ਪ੍ਰਭਾਵਿਤ ਖੇਤਰ ਹੈ, ਹਿੰਸਾ, ਅੱਤਿਆਚਾਰ, ਬੰਬ, ਬੰਦੂਕ, ਪਿਸਤੌਲ ਮਾਓਵਾਦੀਆਂ ਨੇ ਇਸੇ ਤਰ੍ਹਾਂ ਦਾ ਭਿਆਨਕ ਵਾਤਾਵਰਣ ਪੈਦਾ ਕੀਤਾ ਹੋਇਆ ਹੈ। ਅਜਿਹੇ ਖ਼ਤਰਨਾਕ ਇਲਾਕੇ ਵਿੱਚ ਆਦਿਵਾਸੀ ਮਹਿਲਾਵਾਂ E-Rickshaw ਚਲਾ ਕੇ ਆਤਮ ਨਿਰਭਰ ਬਣ ਰਹੀਆਂ ਹਨ। ਬਹੁਤ ਥੋੜ੍ਹੇ ਅਰਸੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਇਸ ਨਾਲ ਜੁੜ ਗਈਆਂ ਹਨ ਅਤੇ ਇਸ ਨਾਲ ਤਿੰਨ ਲਾਭ ਹੋ ਰਹੇ ਹਨ। ਇੱਕ  ਪਾਸੇ ਜਿੱਥੇ ਸਵੈ-ਰੋਜ਼ਗਾਰ ਨੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਕੰਮ ਕੀਤਾ ਹੈ, ਉੱਥੇ ਇਸ ਨਾਲ ਮਾਓਵਾਦ ਪ੍ਰਭਾਵਿਤ ਇਲਾਕੇ ਦੀ ਤਸਵੀਰ ਵੀ ਬਦਲ ਰਹੀ ਹੈ ਅਤੇ ਇਸ ਸਭ ਕੁਝ ਨਾਲ ਵਾਤਾਵਰਣ ਰੱਖਿਆ ਦੇ ਕੰਮ ਨੂੰ ਵੀ ਬਲ ਮਿਲ ਰਿਹਾ ਹੈ। ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਤਾਰੀਫ ਕਰਦਾ ਹਾਂ, ਗ੍ਰਾਂਟ ਮੁਹੱਈਆ ਕਰਵਾਉਣ ਤੋਂ ਲੈ ਕੇ ਟਰੇਨਿੰਗ ਦੇਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਸਾਰੀਆਂ ਮਹਿਲਾਵਾਂ ਦੀ ਸਫਲਤਾ ਵਿੱਚ ਇੱਕ  ਮਹੱਤਵਪੂਰਨ ਭੂਮਿਕਾ ਨਿਭਾਈ ਹੈ।

            ਅਸੀਂ ਵਾਰ-ਵਾਰ ਸੁਣਦੇ ਆਏ ਹਾਂ ਕਿ ਲੋਕ ਆਖਦੇ ਹਨ ‘ਕੁਛ ਬਾਤ ਐਸੀ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ’ ਉਹ ‘ਬਾਤ’ ਕੀ ਹੈ, Flexibility –  ਲਚਕੀਲਾਪਣ Transformation । ਜੋ ਵੇਲਾ ਵਿਹਾ ਚੁੱਕਿਐ, ਉਨ੍ਹਾਂ ਨੂੰ ਛੱਡਣਾ ਹੈ ਜੋ ਜ਼ਰੂਰੀ ਹੈ, ਉਸ ਦਾ ਸੁਧਾਰ ਸਵੀਕਾਰ ਕਰਨਾ ਅਤੇ ਸਾਡੇ ਸਮਾਜ ਦੀ ਵਿਸ਼ੇਸ਼ਤਾ ਹੈ ਆਤਮ ਸੁਧਾਰ ਕਰਨ ਦੀ ਨਿਰੰਤਰ ਕੋਸ਼ਿਸ਼।  Self-Correction ਇਹ ਭਾਰਤੀ ਪ੍ਰੰਪਰਾ, ਇਹ ਸਾਡੀ ਸੰਸਕ੍ਰਿਤੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ। ਕਿਸੇ ਵੀ ਜੀਵਨ-ਸਮਾਜ ਪਛਾਣ ਹੁੰਦੀ ਹੈ, ਉਸ  Self  Correcting Mechanism, ਸਮਾਜਿਕ ਕੁ-ਪ੍ਰਥਾਵਾਂ/ਬੁਰਾਈਆਂ ਅਤੇ ਕੁਰੀਤੀਆਂ ਦੇ ਖਿਲਾਫ ਸਦੀਆਂ ਤੋਂ ਸਾਡੇ ਦੇਸ਼ ਵਿੱਚ ਨਿਜੀ ਅਤੇ ਸਮਾਜਿਕ ਪੱਧਰ ਉੱਪਰ ਲਗਾਤਾਰ ਯਤਨ ਹੁੰਦੇ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਬਿਹਾਰ ਨੇ ਇੱਕ  ਰੋਚਕ ਪਹਿਲ ਕੀਤੀ, ਰਾਜ ਵਿੱਚ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਜੜੋਂ ਪੁੱਟਣ ਲਈ 13 ਹਜ਼ਾਰ ਤੋਂ ਜ਼ਿਆਦਾ ਕਿਲੋਮੀਟਰ ਦੀ ਵਿਸ਼ਵ ਦੀ ਸਭ ਤੋਂ ਲੰਬੀ ਮਨੁੱਖੀ-ਲੜੀ, Human Chain  ਬਣਾਈ ਗਈ। ਇਸ ਮੁਹਿੰਮ ਦੁਆਰਾ ਲੋਕਾਂ ਨੂੰ ਬਾਲ ਵਿਆਹ ਅਤੇ ਦਾਜ ਪ੍ਰਥਾ ਵਰਗੀਆਂ ਬੁਰਾਈਆਂ ਖਿਲਾਫ ਜਾਗਰੂਕ ਕੀਤਾ ਗਿਆ। ਦਾਜ ਅਤੇ ਬਾਲ ਵਿਆਹ ਵਰਗੀਆਂ ਕੁਰੀਤੀਆਂ ਨਾਲ ਪੂਰੇ ਰਾਜ ਨੇ ਲੜਨ ਦਾ ਸੰਕਲਪ ਲਿਆ। ਬੱਚੇ, ਬਜ਼ੁਰਗ, ਜੋਸ਼ ਅਤੇ ਉਤਸ਼ਾਹ ਨਾਲ ਭਰੇ ਨੌਜਵਾਨ, ਮਾਵਾਂ, ਭੈਣਾਂ ਹਰ ਕੋਈ ਇਸ ਜੰਗ ਵਿੱਚ ਸ਼ਾਮਿਲ ਸੀ। ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਤੋਂ ਸ਼ੁਰੂ ਹੋਈ ਮਨੁੱਖੀ-ਲੜੀ ਰਾਜ ਦੀਆਂ ਹੱਦਾਂ ਨਾਲ ਅਟੁੱਟ ਰੂਪ ਵਿੱਚ ਜੁੜਦੀ ਗਈ। ਸਮਾਜ ਦੇ ਸਾਰੇ ਲੋਕਾਂ ਨੂੰ ਸਹੀ ਅਰਥਾ ਵਿੱਚ ਵਿਕਾਸ ਦਾ ਲਾਭ ਮਿਲੇ, ਇਸ ਲਈ ਜ਼ਰੂਰੀ ਹੈ ਕਿ ਸਾਡਾ ਸਮਾਜ ਇਨ੍ਹਾਂ ਕੁਰੀਤੀਆਂ ਤੋਂ ਮੁਕਤ ਹੋਵੇ। ਆਓ, ਅਸੀਂ ਸਾਰੇ ਮਿਲ ਕੇ ਅਜਿਹੀਆਂ ਕੁਰੀਤੀਆਂ ਨੂੰ ਸਮਾਜ ਵਿੱਚੋਂ ਖਤਮ ਕਰਨ ਦੀ ਪ੍ਰਤਿੱਗਿਆ ਲਈਏ ਅਤੇ ਇੱਕ   New India,  ਇੱਕ  ਸਸ਼ਕਤ ਅਤੇ ਸਮਰੱਥ ਭਾਰਤ ਦਾ ਨਿਰਮਾਣ ਕਰੀਏ। ਮੈਂ ਬਿਹਾਰ ਦੀ ਜਨਤਾ, ਰਾਜ ਦੇ ਮੁੱਖ ਮੰਤਰੀ, ਉੱਥੋਂ ਦੇ ਪ੍ਰਸ਼ਾਸਨ ਅਤੇ ਮਨੁੱਖੀ-ਲੜੀ ’ਚ ਸ਼ਾਮਿਲ ਹਰ ਵਿਅਕਤੀ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਉਨ੍ਹਾਂ ਨੇ ਸਮਾਜ ਭਲਾਈ ਦੀ ਦਿਸ਼ਾ ਵਿੱਚ ਇੰਨੀ ਵਿਸ਼ੇਸ਼ ਅਤੇ ਵਿਆਪਕ ਪਹਿਲ ਕੀਤੀ।

            ਮੇਰੇ ਪਿਆਰੇ ਦੇਸ਼ ਵਾਸੀਓ, ਮੈਸੂਰ, ਕਰਨਾਟਕ ਦੇ ਸ਼੍ਰੀਮਾਨ ਦਰਸ਼ਨ ਨੇ MyGov  ਉੱਪਰ ਲਿਖਿਆ ਹੈ ਕਿ ਉਨ੍ਹਾਂ ਦੇ ਪਿਤਾ ਦੇ ਇਲਾਜ ਲਈ ਮਹੀਨੇ ਦਾ ਦਵਾਈਆਂ ਦਾ ਖ਼ਰਚ 6 ਹਜ਼ਾਰ ਰੁਪਏ ਹੁੰਦਾ ਸੀ, ਉਨ੍ਹਾਂ ਨੂੰ ਪਹਿਲਾਂ ਪ੍ਰਧਾਨ ਮੰਤਰੀ ਜਨ-ਔਸ਼ਧੀ ਯੋਜਨਾ ਬਾਰੇ ਜਾਣਕਾਰੀ ਨਹੀਂ ਸੀ ਪਰ ਜਦ ਉਨ੍ਹਾਂ ਨੂੰ ਜਨ ਔਸ਼ਧੀ ਕੇਂਦਰ ਬਾਰੇ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਉੱਥੋਂ ਦਵਾਈਆਂ ਖਰੀਦੀਆਂ ਤਾਂ ਉਨ੍ਹਾਂ ਦਾ ਦਵਾਈਆਂ ਦਾ ਖ਼ਰਚ 75 ਫੀਸਦ ਤੱਕ ਘੱਟ ਹੋ ਗਿਆ। ਉਨ੍ਹਾਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਮੈਂ ਇਸ ਬਾਰੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਗੱਲ ਕਰਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਸ ਦੀ ਜਾਣਕਾਰੀ ਪਹੁੰਚੇ ਤੇ ਉਹ ਇਸ ਦਾ ਫਾਇਦਾ ਲੈ ਸਕਣ। ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਲੋਕ ਮੈਨੂੰ ਇਸ ਵਿਸ਼ੇ ਬਾਰੇ ਲਿਖਦੇ ਰਹਿੰਦੇ ਸਨ, ਦੱਸਦੇ ਰਹਿੰਦੇ ਹਨ। ਮੈਂ ਵੀ ਕਈ ਲੋਕਾਂ ਦੇ ਵੀਡੀਓ ਸੋਸ਼ਲ ਮੀਡੀਆ ਉੱਪਰ ਵੀ ਵੇਖੇ ਹਨ, ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ ਅਤੇ ਇਸ ਤਰ੍ਹਾਂ ਦੀ ਜਾਣਕਾਰੀ ਜਦ ਮਿਲਦੀ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ। ਇੱਕ  ਗਹਿਰੀ ਸੰਤੁਸ਼ਟੀ ਮਿਲਦੀ  ਹੈ ਅਤੇ ਮੈਨੂੰ ਇਹ ਵੀ ਬਹੁਤ ਚੰਗਾ ਲੱਗਿਆ ਕਿ ਸ਼੍ਰੀਮਾਨ ਦਰਸ਼ਨ ਜੀ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਜੋ ਉਨ੍ਹਾਂ ਨੂੰ ਮਿਲਿਆ ਹੈ, ਉਹ ਹੋਰਨਾਂ ਨੂੰ ਵੀ ਮਿਲੇ। ਇਸ ਯੋਜਨਾ ਦੇ ਪਿੱਛੇ ਮੰਤਵ ਹੈ Health Care ਨੂੰ affordable ਬਣਾਉਣਾ ਅਤੇ Ease of Living   ਨੂੰ ਉਤਸ਼ਾਹ ਦੇਣਾ। ਜਨ ਔਸ਼ਧੀ ਕੇਂਦਰਾਂ ਉੱਪਰ ਮਿਲਣ ਵਾਲੀਆਂ ਦਵਾਈਆਂ ਬਾਜ਼ਾਰ ਵਿੱਚ ਵਿਕਣ ਵਾਲੀਆਂ Branded ਦਵਾਈਆਂ ਤੋਂ ਲੱਗਭਗ 50% ਤੋਂ 90% ਪ੍ਰਤੀਸ਼ਤ ਤੱਕ ਸਸਤੀਆਂ ਹਨ। ਇਸ ਨਾਲ ਜਨ ਸਧਾਰਣ ਵਿਸ਼ੇਸ਼ ਤੌਰ ’ਤੇ ਰੋਜ਼ਾਨਾ ਦਵਾਈਆਂ ਲੈਣ ਵਾਲੇ ਨਾਗਰਿਕਾਂ ਦੀ ਬਹੁਤ ਆਰਥਿਕ ਮਦਦ ਹੁੰਦੀ ਹੈ, ਬਹੁਤ ਬੱਚਤ ਹੁੰਦੀ ਹੈ। ਇਸ ਵਿੱਚ ਖਰੀਦੀਆਂ ਜਾਣ ਵਾਲੀਆਂ generic ਦਵਾਈਆਂ  World Health Organisation ਦੁਆਰਾ ਤੈਅ ਕੀਤੇ ਸਟੈਂਡਰਡ (standard)  ਦੇ ਹਿਸਾਬ ਨਾਲ ਹੁੰਦੀਆਂ ਹਨ। ਇਹੀ ਕਾਰਣ ਹੈ ਕਿ ਵਧੀਆ ਕੁਆਲਿਟੀ ਦੀਆਂ ਦਵਾਈਆਂ ਸਸਤੇ ਭਾਅ ਮਿਲ ਜਾਂਦੀਆਂ ਹਨ। ਅੱਜ ਦੇਸ਼ ਭਰ ਵਿੱਚ 3 ਹਜ਼ਾਰ ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਨਾਲ ਨਾ ਸਿਰਫ ਦਵਾਈਆਂ ਸਸਤੀਆਂ ਮਿਲਦੀਆਂ ਹਨ, ਸਗੋਂ Individual Entrepreneurs ਲਈ ਵੀ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਸਸਤੀਆਂ ਦਵਾਈਆਂ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰਾਂ ਅਤੇ ਹਸਪਤਾਲਾਂ ਦੇ ਅੰਮਿ੍ਰਤ ਸਟੋਰਜ਼ ਉੱਪਰ ਵੀ ਉਪਲੱਬਧ ਹਨ। ਇਸ ਸਭ ਕੁਝ ਦੇ ਪਿੱਛੇ ਇੱਕੋ-ਇੱਕ  ਮੰਤਵ ਹੈ, ਦੇਸ਼ ਦੇ ਗ਼ਰੀਬ  ਤੋਂ ਗ਼ਰੀਬ  ਵਿਅਕਤੀ ਨੂੰ   Quality and affordable health service ਮੁਹੱਈਆ ਕਰਵਾਉਣਾ ਤਾਂ ਇੱਕ  ਸਿਹਤਮੰਦ ਅਤੇ ਸਮਰਿੱਧ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ।

            ਮੇਰੇ ਪਿਆਰੇ ਦੇਸ਼ ਵਾਸੀਓ, ਮਹਾਰਾਸ਼ਟਰ ਤੋਂ ਸ਼੍ਰੀਮਾਨ ਮੰਗੇਸ਼ ਨੇ Narendra Modi Mobile App     ਉੱਪਰ ਇੱਕ  ਫੋਟੋ ਸ਼ੇਅਰ ਕੀਤੀ, ਉਹ ਫੋਟੋ ਅਜਿਹੀ ਸੀ ਕਿ ਮੇਰਾ ਧਿਆਨ ਉਸ ਫੋਟੋ ਵੱਲ ਖਿੱਚਿਆ ਗਿਆ। ਉਹ ਫੋਟੋ ਅਜਿਹੀ ਸੀ, ਜਿਸ ਵਿੱਚ ਇੱਕ  ਪੋਤਾ ਆਪਣੇ ਦਾਦੇ ਨਾਲ ‘Clean Morna River’ ਸਫਾਈ ਮੁਹਿੰਮ ਵਿੱਚ ਹਿੱਸਾ ਲੈ ਰਿਹਾ ਸੀ। ਮੈਨੂੰ ਪਤਾ ਲੱਗਾ ਕਿ ਅਕੋਲਾ ਦੇ ਨਾਗਰਿਕਾਂ ਨੇ ‘ਸਵੱਛ ਭਾਰਤ ਅਭਿਆਨ’ ਦੇ ਤਹਿਤ ਮੋਰਨਾ ਨਦੀ ਨੂੰ ਸਾਫ ਕਰਨ ਲਈ ਸਫਾਈ ਅਭਿਆਨ ਦਾ ਆਯੋਜਨ ਕੀਤਾ ਸੀ। ਮੋਰਨਾ ਨਦੀ ਪਹਿਲਾਂ 12 ਮਹੀਨੇ ਵਗਿਆ ਕਰਦੀ ਸੀ ਪਰ ਹੁਣ ਉਹ seasonal ਹੋ ਗਈ ਹੈ। ਦੂਜੀ ਦੁੱਖ ਦੀ ਗੱਲ ਇਹ ਹੈ ਕਿ ਨਦੀ ਪੂਰੀ ਤਰ੍ਹਾਂ ਨਾਲ ਜੰਗਲੀ ਘਾਹ, ਜਲ ਕੁੰਭੀ/ਕਾਈ ਨਾਲ ਭਰ ਗਈ ਸੀ, ਨਦੀ ਅਤੇ ਉਸ ਦੇ ਕੰਢੇ ਉੱਪਰ ਕਾਫੀ ਕੂੜਾ ਸੁੱਟਿਆ ਜਾ ਰਿਹਾ ਸੀ। ਇੱਕ  ਐਕਸ਼ਨ ਪਲਾਨ ਤਿਆਰ ਕੀਤਾ ਗਿਆ ਅਤੇ ਮੱਕਰ ਸੰਕ੍ਰਾਂਤੀ ਤੋਂ ਇੱਕ  ਦਿਨ ਪਹਿਲਾਂ 13 ਜਨਵਰੀ ਨੂੰ  ‘Mission Clean Morna’  ਦੇ ਪਹਿਲੇ ਪੜਾਅ ਦੇ ਤਹਿਤ 4 ਕਿਲੋਮੀਟਰ ਦੇ ਖੇਤਰ ਵਿੱਚ 14 ਥਾਵਾਂ ਉੱਪਰ ਮੋਰਨਾ ਨਦੀ ਦੇ ਤੱਟ ਦੇ ਦੋਹਾਂ ਕਿਨਾਰਿਆਂ ਦੀ ਸਫਾਈ ਕੀਤੀ ਗਈ।  ‘Mission Clean Morna’ ਦੇ ਇਸ ਨੇਕ ਕਾਰਜ ਵਿੱਚ ਅਕੋਲਾ ਦੇ 6 ਹਜ਼ਾਰ ਤੋਂ ਜ਼ਿਆਦਾ ਨਾਗਰਿਕਾਂ, 100 ਤੋਂ ਜ਼ਿਆਦਾ NGOs , Colleges, Students,  ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਹਰ ਕਿਸੇ ਨੇ ਇਸ ਵਿੱਚ ਭਾਗ ਲਿਆ। 20 ਜਨਵਰੀ 2018 ਨੂੰ ਵੀ ਇਹ ਸਫਾਈ ਮੁਹਿੰਮ ਇਸੇ ਤਰ੍ਹਾਂ ਜਾਰੀ ਰੱਖੀ ਗਈ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਤੱਕ ਮੋਰਨਾ ਨਦੀ ਪੂਰੀ ਤਰ੍ਹਾਂ ਸਾਫ ਨਹੀਂ ਹੋ ਜਾਂਦੀ, ਇਹ ਮੁਹਿੰਮ ਹਰ ਸ਼ਨੀਵਾਰ ਦੀ ਸਵੇਰ ਨੂੰ ਚੱਲੇਗੀ। ਇਹ ਗੱਲ ਦਰਸਾਉਦੀ ਹੈ ਕਿ ਜੇਕਰ ਵਿਅਕਤੀ ਕੁਝ ਕਰਨ ਦੀ ਧਾਰ ਲਵੇ ਤਾਂ ਕੁਝ ਵੀ ਅਸੰਭਵ ਨਹੀਂ। ਜਨ-ਅੰਦੋਲਨ ਦੇ ਮਾਧਿਅਮ ਰਾਹੀਂ ਵੱਡੀ ਤੋਂ ਵੱਡੀ ਤਬਦੀਲੀ ਲਿਆਂਦੀ ਜਾ ਸਕਦੀ ਹੈ। ਮੈਂ ਅਕੋਲਾ ਦੀ ਜਨਤਾ ਨੂੰ, ਉੱਥੋਂ ਦੇ ਜ਼ਿਲ੍ਹਾ ਅਤੇ ਨਗਰ ਨਿਗਮ ਦੇ ਪ੍ਰਸ਼ਾਸਨ ਨੂੰ, ਇਸ ਕੰਮ ਨੂੰ ਜਨ-ਅੰਦੋਲਨ ਬਣਾਉਣ ਲਈ ਜੁਟੇ ਹੋਏ ਸਾਰੇ ਨਾਗਰਿਕਾਂ ਨੂੰ, ਤੁਹਾਡੇ ਇਨ੍ਹਾਂ ਯਤਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਤੁਹਾਡਾ ਇਹ ਯਤਨ ਦੇਸ਼ ਦੇ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਿਤ ਕਰੇਗਾ।

            ਮੇਰੇ ਪਿਆਰੇ ਦੇਸ਼ ਵਾਸੀਓ, ਇਨ੍ਹੀਂ ਦਿਨੀਂ ਪਦਮ ਪੁਰਸਕਾਰਾਂ ਦੇ ਸਬੰਧ ਵਿੱਚ ਕਾਫੀ ਸਾਰੀ ਚਰਚਾ ਤੁਸੀਂ ਵੀ ਸੁਣਦੇ ਹੋਵੋਗੇ। ਅਖ਼ਬਾਰਾਂ ਵਿੱਚ ਵੀ ਇਸ ਵਿਸ਼ੇ ਬਾਰੇ, ਟੀ. ਵੀ. ਉੱਪਰ ਵੀ ਇਸ ਉੱਪਰ ਧਿਆਨ ਖਿੱਚਿਆ ਜਾਂਦਾ ਹੈ ਪਰ ਜੇਕਰ ਥੋੜ੍ਹਾ ਬਰੀਕੀ ਨਾਲ ਵੇਖੋ ਤਾਂ ਤੁਹਾਨੂੰ ਮਾਣ ਹੋਵੇਗਾ। ਮਾਣ ਇਸ ਗੱਲ ਦਾ ਕਿ ਕਿਹੋ ਜਿਹੇ ਮਹਾਨ ਲੋਕ ਸਾਡੇ ਵਿਚਕਾਰ ਹਨ ਅਤੇ ਸੁਭਾਵਿਕ ਰੂਪ ਵਿੱਚ ਇਸ ਗੱਲ ਉੱਪਰ ਵੀ ਮਾਣ ਹੁੰਦਾ ਹੋਵੇਗਾ ਕਿ ਕਿਵੇਂ ਅੱਜ ਸਾਡੇ ਦੇਸ਼ ਦੇ ਸਧਾਰਣ ਵਿਅਕਤੀ ਬਿਨਾਂ ਕਿਸੇ ਸਿਫਾਰਸ਼ ਤੋਂ ਇਨ੍ਹਾਂ ਉਚਾਈਆਂ ਤੱਕ ਪਹੁੰਚ ਰਹੇ ਹਨ। ਹਰ ਵਰ੍ਹੇ ਪਦਮ ਪੁਰਸਕਾਰ ਦੇਣ ਦੀ ਪ੍ਰੰਪਰਾ ਰਹੀ ਹੈ ਪਰ ਪਿਛਲੇ 3 ਵਰ੍ਹਿਆਂ ਤੋਂ ਇਸ ਦੀ ਪੂਰੀ ਪ੍ਰਕਿਰਿਆ ਬਦਲ ਗਈ ਹੈ। ਅੱਜ ਕੋਈ ਵੀ ਨਾਗਰਿਕ ਕਿਸੇ ਨੂੰ ਵੀ nominate   ਕਰ ਸਕਦਾ ਹੈ। ਪੂਰੀ ਪ੍ਰਕਿਰਿਆ online  ਹੋ ਜਾਣ ਨਾਲ transparency  ਆ ਗਈ ਹੈ। ਇੱਕ  ਤਰ੍ਹਾਂ ਨਾਲ ਇਨ੍ਹਾਂ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਦੀ ਪੂਰੀ transformation  ਹੋ ਗਈ ਹੈ। ਤੁਹਾਡਾ ਧਿਆਨ ਵੀ ਇਸ ਗੱਲ ਗਿਆ ਹੋਵੇਗਾ ਕਿ ਬਹੁਤ ਸਾਰੇ ਸਧਾਰਣ ਲੋਕਾਂ ਨੂੰ ਪਦਮ ਪੁਰਸਕਾਰ ਮਿਲ ਰਹੇ ਹਨ। ਅਜਿਹੇ ਲੋਕਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ ਹਨ ਜੋ ਆਮ ਤੌਰ ’ਤੇ ਵੱਡੇ-ਵੱਡੇ ਸ਼ਹਿਰਾਂ ਵਿੱਚ, ਅਖ਼ਬਾਰਾਂ ਵਿੱਚ, ਟੀ. ਵੀ. ਵਿੱਚ, ਸਮਾਗਮਾਂ ਵਿੱਚ ਨਜ਼ਰ ਨਹੀਂ ਆਉਂਦੇ।  ਹੁਣ ਪੁਰਸਕਾਰ ਦੇਣ ਲਈ ਵਿਅਕਤੀ ਦੀ ਪਛਾਣ ਨਹੀਂ, ਉਸ ਦੇ ਕੰਮ ਦਾ ਮਹੱਤਵ ਵਧ ਰਿਹਾ ਹੈ। ਤੁਸੀਂ ਸੁਣਿਆ ਹੋਣਾ ਸ਼੍ਰੀਮਾਨ ਅਰਵਿੰਦ ਗੁਪਤਾ ਜੀ ਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ, ਆਈ. ਆਈ. ਟੀ. ਕਾਨਪੁਰ ਦੇ ਵਿਦਿਆਰਥੀ ਰਹੇ ਅਰਵਿੰਦ ਜੀ ਨੇ ਬੱਚਿਆਂ ਲਈ ਖਿਡੌਣੇ ਬਣਾਉਣ ਵਿੱਚ ਆਪਣੀ ਸਾਰੀ ਜ਼ਿੰਦਗੀ ਖਪਾ ਦਿੱਤੀ। ਉਹ ਚਾਰ ਦਹਾਕਿਆਂ ਤੋਂ ਕੂੜੇ ਤੋਂ ਖਿਡੌਣੇ ਬਣਾ ਰਹੇ ਹਨ ਤਾਂ ਕਿ ਬੱਚਿਆਂ ਦੀ ਵਿਗਿਆਨ ਪ੍ਰਤੀ ਰੁਚੀ ਵਧ ਸਕੇ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਬੱਚੇ ਬੇਕਾਰ ਚੀਜ਼ਾਂ ਨਾਲ ਵਿਗਿਆਨਕ ਪ੍ਰਯੋਗਾਂ ਵੱਲ ਪ੍ਰੇਰਿਤ ਹੋਣ, ਇਸ ਵਾਸਤੇ ਉਹ ਦੇਸ਼ ਭਰ ਦੇ 3 ਹਜ਼ਾਰ ਸਕੂਲਾਂ ’ਚ ਜਾ  ਕੇ 18 ਭਾਸ਼ਾਵਾਂ ’ਚ ਬਣੀਆਂ ਫ਼ਿਲਮਾਂ ਵਿਖਾ ਕੇ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਨ। ਕਿਹੋ ਜਿਹਾ ਅਦੁੱਤੀ ਜੀਵਨ, ਕਿਹੋ ਜਿਹਾ ਸਮਰਪਣ! ਇੱਕ  ਅਜਿਹੀ ਕਹਾਣੀ ਕਰਨਾਟਕ ਦੇ ਸਿਤਾਵਾ ਜੋਦੱਤੀ (SITAVAA JODATTI) ਦੀ ਹੈ। ਇਨ੍ਹਾਂ ਨੂੰ ‘ਮਹਿਲਾ ਸਸ਼ਕਤੀਕਰਨ ਦੀ ਦੇਵੀ’ ਐਵੇਂ ਹੀ ਨਹੀਂ ਕਿਹਾ ਗਿਆ। ਪਿਛਲੇ 3 ਦਹਾਕਿਆਂ ਤੋਂ ਬੇਲਾਗਵੀ (BELAGAVI) ਵਿੱਚ ਇਨ੍ਹਾਂ ਨੇ ਅਣਗਿਣਤ ਮਹਿਲਾਵਾਂ ਦਾ ਜੀਵਨ ਬਦਲਣ ਵਿੱਚ ਮਹਾਨ ਯੋਗਦਾਨ ਦਿੱਤਾ ਹੈ। ਇਨ੍ਹਾਂ 7 ਵਰ੍ਹਿਆਂ ਦੀ ਉਮਰ ਵਿੱਚ ਹੀ ਖੁਦ ਨੂੰ ਦੇਵਦਾਸੀ ਦੇ ਰੂਪ ਵਿੱਚ ਸਮਰਪਿਤ ਕਰ ਦਿੱਤਾ ਸੀ ਪਰ ਫਿਰ ਦੇਵਦਾਸੀਆਂ ਦੀ ਭਲਾਈ ਲਈ ਹੀ ਆਪਣਾ ਪੂਰਾ ਜੀਵਨ ਲਗਾ ਦਿੱਤਾ। ਇੰਨਾ ਹੀ ਨਹੀਂ, ਇਨ੍ਹਾਂ ਨੇ ਦਲਿਤ ਮਹਿਲਾਵਾਂ ਦੀ ਭਲਾਈ ਲਈ ਵੀ ਮਹੱਤਵਪੂਰਨ ਕੰਮ ਕੀਤੇ ਹਨ। ਤੁਸੀਂ ਨਾਮ ਸੁਣਿਆ ਹੋਵੇਗਾ ਮੱਧ ਪ੍ਰਦੇਸ਼ ਦੇ ਭੱਜੂ ਸ਼ਿਆਮ ਬਾਰੇ। ਸ਼੍ਰੀਮਾਨ ਭੱਜੂ ਸ਼ਿਆਮ ਦਾ ਜਨਮ ਇੱਕ  ਬਿਲਕੁਲ ਗ਼ਰੀਬ  ਪਰਿਵਾਰ, ਆਦਿਵਾਸੀ ਪਰਿਵਾਰ ਵਿੱਚ ਹੋਇਆ ਸੀ। ਉਹ ਜੀਵਨ ਨਿਰਬਾਹ ਲਈ ਸਧਾਰਣ ਨੌਕਰੀ ਕਰਦੇ ਸਨ ਪਰ ਉਨ੍ਹਾਂ ਨੂੰ ਪ੍ਰੰਪਰਾਵਾਦੀ ਆਦਿਵਾਸੀ ਪੇਂਟਿੰਗ ਬਣਾਉਣ ਦਾ ਸ਼ੌਕ ਸੀ। ਅੱਜ ਇਸੇ ਸ਼ੌਕ ਦੀ ਵਜ੍ਹਾ ਕਰਕੇ ਇਨ੍ਹਾਂ ਦਾ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੇ ਵਿਸ਼ਵ ਵਿੱਚ ਸਨਮਾਨ ਕੀਤਾ ਜਾਂਦਾ ਹੈ। Netherlands, Germany, England, Italy  ਵਰਗੇ ਕਈ ਦੇਸ਼ਾਂ ’ਚ ਇਨ੍ਹਾਂ ਦੀ painting  ਦੀ ਪ੍ਰਦਰਸ਼ਨੀ ਲੱਗ ਚੁੱਕੀ ਹੈ। ਵਿਦੇਸ਼ਾਂ ਵਿੱਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਭੱਜੂ ਸ਼ਿਆਮ ਜੀ ਦੀ ਪ੍ਰਤਿਭਾ ਨੂੰ ਪਛਾਣਿਆ ਗਿਆ ਅਤੇ ਉਨ੍ਹਾਂ ਨੂੰ ਪਦਮਸ਼੍ਰੀ ਸਨਮਾਨ ਪ੍ਰਦਾਨ ਕੀਤਾ ਗਿਆ।

            ਕੇਰਲ ਦੀ ਆਦਿਵਾਸੀ ਮਹਿਲਾ ਲਕਸ਼ਮੀਕੁੱਟੀ ਦੀ ਕਹਾਣੀ ਸੁਣ ਕੇ ਤੁਸੀਂ ਸੁਖਦ ਹੈਰਾਨੀ ਨਾਲ ਭਰ ਜਾਓਗੇ। ਲਕਸ਼ਮੀਕੁੱਟੀ ਕੱਲਾਰ ਵਿੱਚ ਅਧਿਆਪਕਾ ਹਨ ਅਤੇ ਹੁਣ ਵੀ ਸੰਘਣੇ ਜੰਗਲਾਂ ਦੇ ਵਿੱਚ ਆਦਿਵਾਸੀ ਇਲਾਕੇ ’ਚ ਤਾੜ ਦੇ ਪੱਤਿਆਂ ਨਾਲ ਬਣੀ ਝੌਂਪੜੀ ’ਚ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਸਮਿ੍ਰਤੀ/ਯਾਦ ਸ਼ਕਤੀ ਦੇ ਅਧਾਰ ਉੱਪਰ ਹੀ 500 herbal medicine  ਬਣਾਈਆਂ ਹਨ। ਜੜ੍ਹੀਆਂ-ਬੂਟੀਆਂ ਤੋਂ ਦਵਾਈਆਂ ਬਣਾਈਆਂ ਹਨ। ਸੱਪ ਦੇ ਕੱਟਣ ਤੋਂ ਬਾਅਦ ਵਰਤੀ ਜਾਣ ਵਾਲੀ ਦਵਾਈ ਬਣਾਉਣ ਵਿੱਚ ਉਨ੍ਹਾਂ ਨੂੰ ਮੁਹਾਰਤ ਹਾਸਿਲ ਹੈ। ਲਕਸ਼ਮੀ ਜੀ ਹਰਬਲ ਦਵਾਈਆਂ ਬਾਰੇ ਆਪਣੀ ਜਾਣਕਾਰੀ ਨਾਲ ਲਗਾਤਾਰ ਸਮਾਜ ਦੀ ਸੇਵਾ ਕਰ ਰਹੇ ਹਨ। ਇਸ ਗੁੰਮਨਾਮ ਸ਼ਖਸੀਅਤ ਨੂੰ ਪਛਾਣ ਕੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਅੱਜ ਮੇਰਾ ਇੱਕ  ਹੋਰ ਨਾਮ ਦਾ ਜ਼ਿਕਰ ਕਰਨ ਦਾ ਵੀ ਮਨ ਕਰ ਰਿਹਾ ਹੈ, ਪੱਛਮੀ ਬੰਗਾਲ ਦੀ 75 ਵਰ੍ਹੇ ਦੀ ਸੁਭਾਸਿਨੀ ਮਿਸਤ੍ਰੀ ਨੂੰ ਵੀ ਉਨ੍ਹਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ। ਸੁਭਾਸਿਨੀ ਮਿਸਤ੍ਰੀ ਇੱਕ  ਅਜਿਹੀ ਮਹਿਲਾ ਹਨ, ਜਿਨ੍ਹਾਂ ਨੇ ਹਸਪਤਾਲ ਬਣਾਉਣ ਲਈ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜੇ, ਸਬਜ਼ੀ ਵੇਚੀ, ਜਦ ਉਹ 23 ਵਰ੍ਹਿਆਂ ਦੇ ਸਨ ਤਾਂ ਇਲਾਜ ਖੁਣੋ ਇਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਇਸੇ ਘਟਨਾ ਨੇ ਉਨ੍ਹਾਂ ਨੂੰ ਗ਼ਰੀਬਾਂ  ਲਈ ਹਸਪਤਾਲ ਬਣਾਉਣ ਲਈ ਪ੍ਰੇਰਿਤ ਕੀਤਾ। ਅੱਜ ਇਨ੍ਹਾਂ ਦੀ ਸਖ਼ਤ ਮਿਹਨਤ ਨਾਲ ਬਣਾਏ ਗਏ ਹਸਪਤਾਲ ਵਿੱਚ ਹਜ਼ਾਰਾਂ ਗ਼ਰੀਬਾਂ  ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਮੋਤੀਆਂ ਭਰੀ ਧਰਤੀ ਵਿੱਚ ਅਜਿਹੇ ਕਈ ਨਰ-ਰਤਨ, ਨਾਰੀ-ਰਤਨ ਹਨ, ਜਿਨ੍ਹਾਂ ਨੂੰ ਨਾ ਕੋਈ ਜਾਣਦਾ ਹੈ, ਨਾ ਕੋਈ ਪਹਿਚਾਣਦਾ ਹੈ, ਅਜਿਹੇ ਵਿਅਕਤੀਆਂ ਦੀ ਪਹਿਚਾਣ ਨਾ ਬਣਨਾ ਉਸ ਦੇ ਸਮਾਜ ਦਾ ਘਾਟਾ ਹੋ ਜਾਂਦਾ ਹੈ। ਪਦਮ ਪੁਰਸਕਾਰ ਇੱਕ  ਮਾਧਿਅਮ ਹੈ ਪਰ ਮੈਂ ਦੇਸ਼ ਵਾਸੀਆਂ ਨੂੰ ਵੀ ਕਹਾਂਗਾ ਕਿ ਸਾਡੇ ਆਸ-ਪਾਸ ਸਮਾਜ ਦੇ ਲਈ ਜੀਣ ਵਾਲੇ, ਸਮਾਜ ਦੇ ਲਈ ਖਪਣ ਵਾਲੇ, ਕਿਸੇ ਨਾ ਕਿਸੇ ਵਿਸ਼ੇਸ਼ਤਾ ਨੂੰ ਲੈ ਕੇ ਜੀਵਨ ਭਰ ਕੰਮ ਕਰਨ ਵਾਲੇ, ਟੀਚਾ ਹਾਸਿਲ ਕਰਨ ਵਾਲੇ ਲੋਕ ਹਨ। ਕਦੇ ਨਾ ਕਦੇ ਉਨ੍ਹਾਂ ਨੂੰ ਵੀ ਸਮਾਜ ਵਿੱਚ ਲਿਆਉਣਾ ਚਾਹੀਦਾ ਹੈ। ਉਹ ਮਾਣ-ਸਨਮਾਨ ਲਈ ਕੰਮ ਨਹੀਂ ਕਰਦੇ ਪਰ ਉਨ੍ਹਾਂ ਦੇ ਕਾਰਜ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਕਦੀ ਸਕੂਲਾਂ ਵਿੱਚ, ਕਾਲਜਾਂ ਵਿੱਚ ਅਜਿਹੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਤਜਰਬਿਆਂ ਨੂੰ ਸੁਣਨਾ ਚਾਹੀਦਾ ਹੈ। ਪੁਰਸਕਾਰ ਤੋਂ ਵੀ ਅੱਗੇ ਸਮਾਜ ਵਿੱਚ ਵੀ ਕੁਝ ਯਤਨ ਹੋਣਾ ਚਾਹੀਦਾ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ, ਹਰ ਵਰ੍ਹੇ 9 ਜਨਵਰੀ ਨੂੰ ਅਸੀਂ ਪ੍ਰਵਾਸੀ ਭਾਰਤੀ ਦਿਵਸ ਮਨਾਉਦੇ ਹਾਂ। ਇਹੀ 9 ਜਨਵਰੀ ਹੈ, ਜਦ ਪੂਜਨੀਕ ਮਹਾਤਮਾ ਗਾਂਧੀ ਸਾਊਥ ਅਫਰੀਕਾ ਤੋਂ ਭਾਰਤ ਵਾਪਸ ਆਏ ਸਨ। ਇਸ ਦਿਨ ਅਸੀਂ ਭਾਰਤ ਅਤੇ ਵਿਸ਼ਵ ਭਰ ਵਿੱਚ ਰਹਿ ਰਹੇ ਭਾਰਤੀਆਂ ਵਿਚਕਾਰ ਅਟੁੱਟ ਸਬੰਧ ਦਾ ਜਸ਼ਨ ਮਨਾਉਦੇ ਹਾਂ। ਇਸ ਵਰ੍ਹੇ ਪ੍ਰਵਾਸੀ ਭਾਰਤੀ ਦਿਵਸ ਉੱਪਰ ਅਸੀਂ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜਿੱਥੇ ਦੁਨੀਆਂ ਭਰ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਸਾਂਸਦਾਂ ਅਤੇ ਮੇਅਰਾਂ ਨੂੰ ਸੱਦਾ ਦਿੱਤਾ ਗਿਆ ਸੀ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਸ ਪ੍ਰੋਗਰਾਮ ਵਿੱਚ Malaysia, New Zealand, Switzerland, Portugal, Mauritius, Fiji, Tanzania, Kenya, Canada, Britain, Surinam,  ਦੱਖਣੀ ਅਫਰੀਕਾ ਅਤੇ America ਤੋਂ ਅਤੇ ਹੋਰਨਾਂ ਵੀ ਕਈ ਦੇਸ਼ਾਂ ਤੋਂ ਜਿੱਥੇ-ਜਿੱਥੇ ਸਾਡੇ ਭਾਰਤੀ ਮੂਲ ਦੇ ਮੇਅਰ ਹਨ, ਭਾਰਤੀ ਮੂਲ ਦੇ ਸਾਂਸਦ ਹਨ, ਉਨ੍ਹਾਂ ਸਾਰਿਆਂ ਨੇ ਭਾਗ ਲਿਆ। ਮੈਨੂੰ ਖੁਸ਼ੀ ਹੈ ਕਿ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕ ਉਨ੍ਹਾਂ ਦੇਸ਼ਾਂ ਦੀ ਸੇਵਾ ਤਾਂ ਕਰ ਹੀ ਰਹੇ ਹਨ, ਨਾਲ ਹੀ ਨਾਲ ਉਨ੍ਹਾਂ ਨੇ ਭਾਰਤ ਨਾਲ ਵੀ ਆਪਣੇ ਸਬੰਧ ਮਜ਼ਬੂਤ ਬਣਾਏ ਹੋਏ ਹਨ। ਇਸ ਵਾਰੀ ਯੂਰਪੀ ਸੰਘ, ਯੂਰਪੀਅਨ ਯੂਨੀਅਨ ਨੇ ਮੈਨੂੰ ਕੈਲੰਡਰ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਇੱਕ  ਵਧੀਆ ਢੰਗ ਨਾਲ ਦਰਸਾਇਆ ਹੈ। ਸਾਡੇ ਭਾਰਤੀ ਮੂਲ ਦੇ ਲੋਕ ਜੋ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸਦੇ ਹਨ, ਕੋਈ ਸਾਈਬਰ ਸਕਿਓਰਟੀ ’ਚ ਕੰਮ ਕਰ ਰਿਹਾ ਹੈ ਤਾਂ ਕੋਈ ਆਯੁਰਵੈਦ ਨੂੰ ਸਮਰਪਿਤ ਹੈ, ਕੋਈ ਆਪਣੇ ਸੰਗੀਤ ਨਾਲ ਸਮਾਜ ਦੇ ਮਨ ਨੂੰ ਮੋਂਹਦਾ ਹੈ ਤੇ ਕੋਈ ਆਪਣੀਆਂ ਕਵਿਤਾਵਾਂ ਨਾਲ। ਕੋਈ ਕਲਾਈਮੇਟ ਚੇਂਜ ਉੱਪਰ ਖੋਜ ਕਰ ਰਿਹਾ ਹੈ ਤਾਂ ਕੋਈ ਭਾਰਤੀ ਗ੍ਰੰਥਾਂ ਉੱਪਰ ਕੰਮ ਕਰ ਰਿਹਾ ਹੈ। ਕਿਸੇ ਨੇ ਟਰੱਕ ਚਲਾ ਕੇ ਗੁਰਦੁਆਰਾ ਖੜ੍ਹਾ ਕੀਤਾ ਹੈ ਤਾਂ ਕਿਸੇ ਨੇ ਮਸਜਿਦ ਬਣਾਈ ਹੈ। ਭਾਵ ਜਿੱਥੇ ਵੀ ਸਾਡੇ ਲੋਕ ਹਨ, ਉਨ੍ਹਾਂ ਨੇ ਉੱਥੋਂ ਦੀ ਧਰਤੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜਾਇਆ ਹੈ। ਮੈਂ ਧੰਨਵਾਦ ਕਰਨਾ ਚਾਹਾਂਗਾ ਯੂਰਪੀਅਨ ਯੂਨੀਅਨ ਦੇ ਵਰਨਣਯੋਗ ਕਾਰਜ ਲਈ, ਭਾਰਤੀ ਮੂਲ ਦੇ ਲੋਕਾਂ ਨੂੰ recognise  ਕਰਨ ਲਈ ਅਤੇ ਉਨ੍ਹਾਂ ਦੇ ਮਾਧਿਅਮ ਰਾਹੀਂ ਦੁਨੀਆਂ ਭਰ ਦੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਵੀ।

            30 ਜਨਵਰੀ ਨੂੰ ਪੂਜਨੀਕ ਬਾਪੂ ਜੀ ਦੀ ਬਰਸੀ ਹੈ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ  ਨਵਾਂ ਰਾਹ ਵਿਖਾਇਆ ਹੈ। ਉਸ ਦਿਨ ਅਸੀਂ ‘ਸ਼ਹੀਦ ਦਿਵਸ’ ਮਨਾਉਦੇ ਹਾਂ। ਉਸ ਦਿਨ ਅਸੀਂ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਗੁਆ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ 11 ਵਜੇ ਸ਼ਰਧਾਂਜਲੀ ਅਰਪਿਤ ਕਰਦੇ ਹਾਂ। ਸ਼ਾਂਤੀ ਅਤੇ ਅਹਿੰਸਾ ਦਾ ਰਾਹ ਇਹੀ ਬਾਪੂ ਦਾ ਰਾਹ। ਚਾਹੇ ਭਾਰਤ ਹੋਵੇ ਜਾਂ ਦੁਨੀਆਂ, ਚਾਹੇ ਵਿਅਕਤੀ ਹੋਵੇ, ਪਰਿਵਾਰ ਹੋਵੇ ਜਾਂ ਸਮਾਜ ਪੂਜਨੀਕ ਬਾਪੂ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਜੀਵੇ, ਪੂਜਨੀਕ ਬਾਪੂ ਨੇ ਜੋ ਗੱਲਾਂ ਸਾਨੂੰ ਦੱਸੀਆਂ, ਉਹ ਅੱਜ ਵੀ ਬਹੁਤ relevant   ਹਨ। ਇਹ ਸਿਰਫ ਕੋਰੇ ਸਿਧਾਂਤ ਨਹੀਂ ਸਨ, ਵਰਤਮਾਨ ਵਿੱਚ ਵੀ ਅਸੀਂ ਹਰ ਰਾਹ ਉੱਪਰ ਵੇਖਦੇ ਹਾਂ ਕਿ ਬਾਪੂ ਦੀਆਂ ਗੱਲਾਂ ਕਿੰਨੀਆਂ ਸਹੀ ਸਨ। ਜੇਕਰ ਅਸੀਂ ਸੰਕਲਪ ਕਰੀਏ ਕਿ ਬਾਪੂ ਦੇ ਰਾਹ ਉੱਪਰ ਚੱਲੀਏ, ਜਿੰਨਾ ਚੱਲ ਸਕੀਏ, ਚੱਲੀਏ ਤਾਂ ਇਸ ਤੋਂ ਵੱਡੀ ਸ਼ਰਧਾਂਜਲੀ ਕੀ ਹੋ ਸਕਦੀ ਹੈ?

            ਮੇਰੇ ਪਿਆਰੇ ਦੇਸ਼ ਵਾਸੀਓ, ਤੁਹਾਨੂੰ ਸਾਰਿਆਂ ਨੂੰ 2018 ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

ਨਮਸਕਾਰ

*****

ਏਕੇਟੀ/ਐੱਸਐੱਚ