Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

27 ਜੁਲਾਈ, 2019 ਨੂੰ ਕਰਗਿਲ ਵਿਜੈ ਦਿਵਸ ਯਾਦਗਾਰੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਰੱਖਿਆ ਮੰਤਰੀ, ਸ੍ਰੀਮਾਨ ਰਾਜਨਾਥ ਸਿੰਘ ਜੀ, ਰਾਜ ਰੱਖਿਆ ਮੰਤਰੀ ਸ੍ਰੀਪਦ ਨਾਇੱਕ ਜੀ, ਤਿੰਨੇ ਸੈਨਾਵਾਂ ਦੇ ਮੁਖੀ, ਦੂਸਰੇ ਸੀਨੀਅਰ ਅਧਿਕਾਰੀ ਸਾਹਿਬਾਨ, ਕਰਗਿਲ ਦੇ ਪ੍ਰਾਕਰਮੀ ਸੇਨਾਲੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਇੱਥੇ ਮੌਜੂਦ ਹੋਰ ਸੱਜਣੋ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋ।

ਕਰਗਿਲ ਵਿਜੈ ਦਿਵਸ ਦੇ ਇਸ ਅਵਸਰ ‘ਤੇ ਅੱਜ ਹਰ ਦੇਸ਼ਵਾਸੀ ਬਹਾਦਰੀ ਅਤੇ ਰਾਸ਼ਟਰ ਲਈ ਸਮਰਪਣ ਦੀ ਇੱਕ ਪ੍ਰੇਰਣਾਦਾਇਕ ਗਾਥਾ ਨੂੰ ਯਾਦ ਕਰ ਰਿਹਾ ਹੈ। ਅੱਜ ਦੇ ਇਸ ਅਵਸਰ ‘ਤੇ ਮੈਂ ਉਨ੍ਹਾਂ ਸਾਰੇ ਸੂਰਬੀਰਾਂ ਨੂੰ ਸ਼ਰਧਾ ਸੁਮਨ ਅਰਪਿਤ ਕਰਦਾ ਹਾਂ, ਜਿਨ੍ਹਾਂ ਨੇ ਕਰਗਿਲ ਦੀਆਂ ਚੋਟੀਆਂ ਤੋਂ ਤਿਰੰਗੇ ਨੂੰ ਉਤਾਰਨ ਦੀ ਸਾਜ਼ਿਸ਼ ਨੂੰ ਅਸਫਲ ਕੀਤਾ। ਆਪਣਾ ਖੂਨ ਵਗਾ ਕੇ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ, ਉਨ੍ਹਾਂ ਸ਼ਹੀਦਾਂ ਨੂੰ, ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਬਹਾਦਰ ਮਾਵਾਂ ਨੂੰ ਵੀ ਮੈਂ ਨਮਨ ਕਰਦਾ ਹਾਂ। ਕਰਗਿਲ ਸਹਿਤ ਜੰਮੂ-ਕਸ਼ਮੀਰ ਦੇ ਸਾਰੇ ਨਾਗਰਿਕਾਂ ਦਾ ਅਭਿਨੰਦਰ, ਜਿਨ੍ਹਾਂ ਨੇ ਰਾਸ਼ਟਰ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਇਆ।

ਸਾਥੀਓ, 20 ਵਰ੍ਹੇ ਪਹਿਲਾਂ ਕਰਗਿਲ ਦੀਆਂ ਚੋਟੀਆਂ ‘ਤੇ ਜੋ ਵਿਜੈ-ਗਾਥਾ ਲਿਖੀ ਗਈ, ਉਹ ਸਾਡੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਅਤੇ ਉਸੇ ਪ੍ਰੇਰਣਾ ਨਾਲ ਬੀਤੇ ਦੋ ਤਿੰਨ ਹਫਤਿਆਂ ਤੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ‘ਚ ਵਿਜੈ ਦਿਵਸ ਨਾਲ ਜੁੜੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਦੇਸ਼ ਦੇ ਸਾਰੇ military stations ਤੋਂ ਲੈ ਕੇ ਸੀਮਾਵਰਤੀ ਇਲਾਕਿਆਂ, ਤਟੀ ਇਲਾਕਿਆਂ ਵਿੱਚ ਵੀ ਅਨੇਕ ਪ੍ਰੋਗਰਾਮ ਹੋਏ ਹਨ।

ਥੋੜ੍ਹੀ ਦੇਰ ਪਹਿਲਾਂ ਇੱਥੇ ਵੀ ਸਾਡੇ ਸਪੂਤਾਂ ਦੀ ਉਸ ਬਹਾਦਰੀ ਦੀ ਯਾਦ ਤਾਜ਼ਾ ਕੀਤੀ ਗਈ। ਅਤੇ ਅੱਜ ਦੀ ਇਸ ਪੇਸ਼ਕਾਰੀ ਵਿੱਚ ਅਨੁਸ਼ਾਸਨ, ਸਖ਼ਤ ਮਿਹਨਤ, ਵੀਰਤਾ, ਤਿਆਗ ਅਤੇ ਬਲੀਦਾਨ ਦੀ ਪਰੰਪਰਾ, ਸੰਕਲਪ ਵੀ ਸੀ ਅਤੇ ਸੰਵੇਦਨਾਵਾਂ ਨਾਲ ਭਰੇ ਹੋਏ ਪਲ ਵੀ ਸਨ। ਕਦੇ ਵੀਰਤਾ ਅਤੇ ਪ੍ਰਾਕਰਮ ਦਾ ਦ੍ਰਿਸ਼ ਦੇਖ ਕੇ ਤਾੜੀਆਂ ਗੂੰਜ ਉੱਠਦੀਆਂ ਸਨ, ਤਾਂ ਕਦੇ ਉਸ ਮਾਂ ਨੂੰ ਦੇਖ ਕੇ ਹਰ ਕਿਸੇ ਦੀ ਅੱਖ ‘ਚੋਂ ਅੱਥਰੂ ਵਹਿ ਰਹੇ ਸਨ। ਇਹ ਸ਼ਾਮ ਉਤਸ਼ਾਹ ਵੀ ਭਰਦੀ ਹੈ, ਵਿਜੈ ਦਾ ਵਿਸ਼ਵਾਸ ਵੀ ਭਰਦੀ ਹੈ ਅਤੇ ਤਿਆਗ ਅਤੇ ਤਪੱਸਿਆ ਪ੍ਰਤੀ ਸਿਰ ਝੁਕਾਉਣ ਲਈ ਮਜਬੂਰ ਵੀ ਕਰਦੀ ਹੈ।

ਭਾਈਓ ਅਤੇ ਭੈਣੋਂ, ਕਰਗਿਲ ‘ਚ ਵਿਜੈ ਭਾਰਤ ਦੇ ਵੀਰ ਬੇਟੇ-ਬੇਟਿਆਂ ਦੇ ਅਦੁੱਤੀ ਸਾਹਸ ਦੀ ਜਿੱਤ ਸੀ, ਕਰਗਿਲ ‘ਚ ਵਿਜੈ ਭਾਰਤ ਦੇ ਸੰਕਲਪਾਂ ਦੀ ਜਿੱਤ ਸੀ, ਕਰਗਿਲ ‘ਚ ਵਿਜੈ ਭਾਰਤ ਦੀ ਸਮਰੱਥਾ ਅਤੇ ਸੰਜਮ ਦੀ ਜਿੱਤ ਸੀ, ਕਰਗਿਲ ‘ਚ ਵਿਜੈ ਭਾਰਤ ਦੀ ਮਰਿਆਦਾ ਅਤੇ ਅਨੁਸ਼ਾਸਨ ਦੀ ਜਿੱਤ ਸੀ, ਕਰਗਿਲ ‘ਚ ਵਿਜੈ ਹਰੇਕ ਦੇਸ਼ਵਾਸੀ ਦੀਆਂ ਉਮੀਦਾਂ ਅਤੇ ਫਰਜ਼ਸ਼ਨਾਸੀ ਦੀ ਜਿੱਤ ਸੀ।

ਸਾਥੀਓ, ਯੁੱਧ ਸਰਕਾਰਾਂ ਨਹੀਂ ਲੜਦੀਆਂ, ਯੁੱਧ ਪੂਰਾ ਦੇਸ਼ ਲੜਦਾ ਹੈ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਲੇਕਿਨ ਦੇਸ਼ ਦੇ ਲਈ ਜੋ ਜੀਊਣ ਅਤੇ ਮਰਨ ਦੀ ਪਰਵਾਹ ਨਹੀਂ ਕਰਦੇ, ਉਹ ਅਜਰ-ਅਮਰ ਹੁੰਦੇ ਹਨ। ਸੈਨਿਕ ਅੱਜ ਦੇ ਨਾਲ ਹੀ ਆਉਣ ਵਾਲੀ ਪੀੜ੍ਹੀ ਲਈ ਆਪਣਾ ਜੀਵਨ ਬਲੀਦਾਨ ਕਰਦੇ ਹਨ। ਸਾਡਾ ਆਉਣ ਵਾਲਾ ਕੱਲ੍ਹ ਸੁਰੱਖਿਅਤ ਰਹੇ, ਇਸ ਲਈ ਉਹ ਆਪਣਾ ਅੱਜ ਸਵਾਹ ਕਰ ਦਿੰਦਾ ਹੈ। ਸੈਨਿਕ ਜ਼ਿੰਦਗੀ ਅਤੇ ਮੌਤ ‘ਚ ਭੇਦ ਨਹੀਂ ਕਰਦੇ, ਉਨ੍ਹਾਂ ਲਈ ਤਾਂ ਕਰਤੱਵ ਹੀ ਸਭ ਕੁਝ ਹੁੰਦਾ ਹੈ। ਦੇਸ਼ ਦੇ ਪ੍ਰਾਕਰਮ ਨਾਲ ਜੁੜੇ ਇਨ੍ਹਾਂ ਜਵਾਨਾਂ ਦਾ ਜੀਵਨ ਸਰਕਾਰਾਂ ਦੇ ਕਾਰਜਕਾਲ ਨਾਲ ਬੱਝਿਆਂ ਨਹੀਂ ਹੁੰਦਾ। ਸ਼ਾਸਕ ਅਤੇ ਪ੍ਰਸ਼ਾਸਕ ਕੋਈ ਵੀ ਹੋ ਸਕਦਾ ਹੈ, ਪਰ ਪ੍ਰਾਕਰਮੀ ਅਤੇ ਉਨ੍ਹਾਂ ਦੇ ਪ੍ਰਾਕਰਮ ‘ਤੇ ਹਰ ਹਿੰਦੁਸਤਾਨੀ ਦਾ ਹੱਕ ਹੁੰਦਾ ਹੈ।
ਭਾਈਓ ਅਤੇ ਭੈਣੋਂ, 2014 ‘ਚ ਮੈਨੂੰ ਸਹੁੰ ਚੁੱਕਣ ਦੇ ਕੁਝ ਹੀ ਮਹੀਨੇ ਬਾਅਦ ਕਰਗਿਲ ਜਾਣ ਦਾ ਅਵਸਰ ਮਿਲਿਆ ਸੀ। ਵੈਸੇ ਮੈਂ 20 ਸਾਲ ਪਹਿਲਾਂ ਕਰਗਿਲ ਉਦੋਂ ਵੀ ਗਿਆ ਸੀ, ਜਦੋਂ ਯੁੱਧ ਆਪਣੇ ਸਿਖਰਾਂ ਤੇ ਸੀ। ਦੁਸ਼ਮਣ ਉੱਚੀਆਂ ਚੋਟੀਆਂ ‘ਤੇ ਬੈਠ ਕੇ ਆਪਣਾ ਖੇਲ ਖੇਡ ਰਿਹਾ ਸੀ। ਮੌਤ ਸਾਮ੍ਹਣੇ ਸੀ ਫਿਰ ਵੀ ਸਾਡਾ ਹਰ ਜਵਾਨ ਤਿਰੰਗਾ ਲੈ ਕੇ ਸਭ ਤੋਂ ਪਹਿਲਾਂ ਘਾਟੀ ਤਕ ਪਹੁੰਚਣਾ ਚਾਹੁੰਦਾ ਸੀ। ਇੱਕ ਸਧਾਰਨ ਨਾਗਰਿਕ ਦੇ ਤੌਰ ‘ਤੇ ਮੈਂ ਮੋਰਚੇ ‘ਤੇ ਜੁਟੇ ਆਪਣੇ ਸੈਨਿਕਾਂ ਦੀ ਬਹਾਦਰੀ ਨੂੰ ਉਸ ਮਿੱਟੀ ‘ਚ ਜਾ ਕੇ ਨਮਨ ਕੀਤਾ ਸੀ। ਕਰਗਿਲ ਵਿਜੈ ਦਾ ਸਥਲ ਮੇਰੇ ਲਈ ਤੀਰਥ ਸਥਲ ਦਾ ਅਹਿਸਾਸ ਕਰਾ ਰਿਹਾ ਸੀ।

ਸਾਥੀਓ, ਯੁੱਧ ਭੂਮੀ ਵਿੱਚ ਤਾਂ ਜੋ ਮਾਹੌਲ ਸੀ ਉਹ ਸੀ, ਪੂਰਾ ਦੇਸ਼ ਆਪਣੇ ਸੈਨਿਕਾਂ ਦੇ ਨਾਲ ਖੜ੍ਹਾ ਹੋ ਗਿਆ ਸੀ, ਨੌਜਵਾਨ ਖੂਨ ਦਾਨ ਲਈ ਕਤਾਰਾਂ ‘ਚ ਖੜੇ ਹੋ ਗਏ ਸਨ, ਬੱਚਿਆਂ ਨੇ ਆਪਣੇ ਗੋਲਕ ਵੀਰ ਜਵਾਨਾਂ ਲਈ ਖੋਲ ਦਿੱਤੇ ਸਨ, ਤੋੜ ਦਿੱਤੇ ਸਨ। ਇਸੇ ਦੌਰ ‘ਚ ਅਟਲ ਬਿਹਾਰੀ ਵਾਜਪੇਈ ਜੀ ਨੇ ਦੇਸ਼ਵਾਸੀਆਂ ਨੂੰ ਇੱਕ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੀ ਕਿ ਜਿਹੜੇ ਦੇਸ਼ ਲਈ ਜਾਨ ਦਿੰਦੇ ਹਨ, ਅਸੀਂ ਉਨ੍ਹਾਂ ਦੀ ਜੀਵਨ ਭਰ ਦੇਖ ਭਾਲ ਵੀ ਨਾ ਕਰ ਸਕੀਏ ਤਾਂ ਮਾਤ-ਭੂਮੀ ਪ੍ਰਤੀ ਆਪਣਾ ਕਰੱਤਵ ਨਿਭਾਉਣ ਦੇ ਅਧਿਕਾਰੀ ਨਹੀਂ ਸਮਝੇ ਜਾਵਾਂਗੇ।

ਮੈਨੂੰ ਤਸੱਲੀ ਹੈ ਕਿ ਅਟਲ ਜੀ ਦੇ ਉਸ ਭਰੋਸੇ ਨੂੰ ਆਪ ਸਭ ਦੇ ਅਸ਼ੀਰਵਾਦ ਨਾਲ ਅਸੀਂ ਮਜ਼ਬੂਤ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹਾਂ। ਬੀਤੇ ਪੰਜ ਵਰ੍ਹਿਆਂ ‘ਚ ਸੈਨਿਕਾਂ ਅਤੇ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਨਾਲ ਜੁੜੇ ਅਨੇਕ ਮਹੱਤਵਪੂਰਨ ਫੈਸਲੇ ਲਏ ਗਏ ਹਨ। ਅਜ਼ਾਦੀ ਦੇ ਬਾਅਦ ਦਹਾਕਿਆਂ ਤੋਂ ਜਿਸ ਦਾ ਇੰਤਜ਼ਾਰ ਸੀ, ਉਸ one rank one pension ਨੂੰ ਲਾਗੂ ਕਰਨ ਦਾ ਕੰਮ ਸਾਡੀ ਹੀ ਸਰਕਾਰ ਨੇ ਪੂਰਾ ਕੀਤਾ।

ਇਸ ਵਾਰ ਸਰਕਾਰ ਬਣਦੇ ਹੀ ਪਹਿਲਾ ਫੈਸਲਾ ਸ਼ਹੀਦਾਂ ਦੇ ਬੱਚਿਆਂ ਦੀ scholarship ਵਧਾਉਣ ਦਾ ਕੀਤਾ ਗਿਆ। ਇਸ ਤੋਂ ਇਲਾਵਾ National War Memorial ਵੀ ਅੱਜ ਸਾਡੇ ਵੀਰਾਂ ਦੀਆਂ ਗਾਥਾਵਾਂ ਨਾਲ ਦੇਸ਼ ਨੂੰ ਪ੍ਰੇਰਿਤ ਕਰ ਰਿਹਾ ਹੈ। ਕਈ ਦਹਾਕਿਆਂ ਤੋਂ ਉਸ ਦਾ ਵੀ ਇੰਤਜ਼ਾਰ ਸੀ, ਉਸ ਇੰਤਜ਼ਾਰ ਨੂੰ ਵੀ ਸਮਾਪਤ ਕਰਨ ਦਾ ਸੁਭਾਗ ਆਪ ਸਾਰਿਆਂ ਨੇ ਸਾਨੂੰ ਦਿੱਤਾ।

ਭਾਈਓ ਅਤੇ ਭੈਣੋਂ, ਪਾਕਿਸਤਾਨ ਸ਼ੁਰੂ ਤੋਂ ਹੀ ਕਸ਼ਮੀਰ ਨੂੰ ਲੈ ਕੇ ਛਲ ਕਰਦਾ ਰਿਹਾ। 1948 ‘ਚ, 1965 ‘ਚ, 1971 ‘ਚ, ਉਸਨੇ ਇਹੀ ਕੀਤਾ। ਪਰ 1999 ‘ਚ ਉਸ ਦਾ ਛਲ, ਪਹਿਲਾਂ ਦੀ ਤਰ੍ਹਾਂ ਫਿਰ ਇੱਕ ਵਾਰ ਉਸ ਦੇ ਛਲ ਦੀ ਛਲਨੀ ਕਰ ਦਿੱਤੀ ਗਈ। ਅਸੀਂ ਉਸ ਤੋਂ ਧੋਖਾ ਨਹੀਂ ਖਾਧਾ। ਉਸ ਸਮੇਂ ਅਟਲ ਜੀ ਨੇ ਕਿਹਾ ਸੀ, ‘ਸਾਡੇ ਗੁਆਂਢੀ ਨੂੰ ਲਗਦਾ ਸੀ ਕਿ ਕਰਗਿਲ ਨੂੰ ਲੈ ਕੇ ਭਾਰਤ ਪ੍ਰਤੀਰੋਧ ਕਰੇਗਾ, ਵਿਰੋਧ ਪ੍ਰਗਟ ਕਰੇਗਾ ਅਤੇ ਤਣਾਅ ਤੋਂ ਦੁਨੀਆ ਡਰ ਜਾਵੇਗੀ। ਦਖਲ ਦੇਣ ਲਈ, ਪੰਚਾਇਤ ਕਰਨ ਲਈ ਕੁਝ ਲੋਕ ਕੁੱਦ ਪੈਣਗੇ ਅਤੇ ਇੱਕ ਨਵੀਂ ਰੇਖਾ ਖਿੱਚਣ ‘ਚ ਉਹ ਸਫਲ ਹੋਣਗੇ। ਲੇਕਿਨ ਅਸੀਂ ਜਵਾਬ ਦੇਵਾਂਗੇ, ਪ੍ਰਭਾਵਸ਼ਾਲੀ ਜਵਾਬ ਦੇਵਾਂਗੇ, ਇਸ ਦੀ ਉਮੀਦ ਉਨ੍ਹਾਂ ਨੂੰ ਨਹੀਂ ਸੀ’।

ਸਾਥੀਓ, ਰੋਣ ਤੇ ਤਰਲੇ ਕਰਨ ਦੀ ਬਜਾਏ ਪ੍ਰਭਾਵੀ ਜਵਾਬ ਦੇਣ ਦਾ ਇਹੀ ਰਣਨੀਤਕ ਬਦਲਾਅ ਦੁਸ਼ਮਣ ‘ਤੇ ਭਾਰਾ ਪੈ ਗਿਆ। ਇਸ ਤੋਂ ਪਹਿਲਾਂ ਅਟਲ ਜੀ ਦੀ ਸਰਕਾਰ ਨੇ ਗੁਆਂਢੀ ਦੇ ਨਾਲ ਜੋ ਸ਼ਾਂਤੀ ਦੀ ਪਹਿਲ ਕੀਤੀ ਸੀ, ਉਸ ਦੇ ਕਾਰਨ ਹੀ ਦੁਨੀਆ ਦਾ ਨਜ਼ਰੀਆ ਬਦਲਣ ਲਗਾ ਸੀ। ਉਹ ਦੇਸ਼ ਵੀ ਸਾਡੇ ਪੱਖ ਨੂੰ ਸਮਝਣ ਲੱਗੇ ਸਨ, ਜੋ ਪਹਿਲਾਂ ਸਾਡੇ ਗੁਆਂਢੀ ਦੀਆਂ ਹਰਕਤਾਂ ‘ਤੇ ਅੱਖਾਂ ਮੀਟੀ ਰੱਖਦੇ ਸਨ।

ਭਾਈਓ ਅਤੇ ਭੈਣੋਂ, ਭਾਰਤ ਦਾ ਇਤਿਹਾਸ ਗਵਾਹ ਹੈ ਕਿ ਭਾਰਤ ਕਦੇ ਹਮਲਾਵਰ ਨਹੀਂ ਰਿਹਾ। ਮਾਨਵਤਾ ਦੇ ਹਿਤ ‘ਚ ਸ਼ਾਂਤੀਪੂਰਨ ਆਚਰਣ(ਵਰਤਾਰਾ)-ਇਹ ਸਾਡੇ ਸੰਸਕਾਰਾਂ ‘ਚ ਹੈ। ਸਾਡਾ ਦੇਸ਼ ਇਸੇ ਨੀਤੀ ‘ਤੇ ਚਲਿਆ ਹੈ। ਭਾਰਤ ‘ਚ ਸਾਡੀ ਸੈਨਾ ਦਾ ਅਕਸ ਦੇਸ਼ ਦੀ ਰੱਖਿਆ ਦਾ ਹੈ ਤਾਂ ਸਾਰੇ ਵਿਸ਼ਵ ਵਿੱਚ ਮਾਨਵਤਾ ਅਤੇ ਸ਼ਾਂਤੀ ਦੇ ਰੱਖਿਆ ਦਾ ਵੀ ਹੈ।

ਜਦੋਂ ਮੈਂ ਇਜ਼ਰਾਈਲ ਜਾਂਦਾ ਹਾਂ ਤਾਂ ਉੱਥੋਂ ਦੇ ਨੇਤਾ ਮੈਨੂੰ ਉਹ ਤਸਵੀਰ ਦਿਖਾਉਂਦੇ ਹਨ ਜਿਸ ਵਿੱਚ ਭਾਰਤ ਦੇ ਸਿਪਾਹੀਆਂ ਨੇ ਹਾਇਫਾ ਨੂੰ ਮੁਕਤ ਕਰਵਾਇਆ। ਜਦੋਂ ਮੈਂ ਫ੍ਰਾਂਸ ਜਾਂਦਾ ਹਾਂ ਤਾਂ ਉੱਥੋਂ ਦਾ ਸਮਾਰਕ ਵਿਸ਼ਵ ਯੁੱਧ ਸਮੇਂ ਭਾਰਤੀਆਂ ਦੇ ਬਲੀਦਾਨ ਦੀ ਗਾਥਾ ਗਾਉਂਦਾ ਹੈ।

ਵਿਸ਼ਵ ਯੁੱਧ ‘ਚ ਪੂਰੀ ਮਾਨਵਤਾ ਲਈ ਇੱਕ ਲੱਖ ਤੋਂ ਜ਼ਿਆਦਾ ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਵਿਸ਼ਵ ਇਹ ਵੀ ਨਹੀਂ ਭੁੱਲ ਸਕਦਾ ਕਿ ਸੰਯੁਕਤ ਰਾਸ਼ਟਰ ਪੀਸ ਕੀਪਿੰਗ ਮਿਸ਼ਨ ‘ਚ ਸਰਬ-ਉੱਚ ਬਲੀਦਾਨ ਦੇਣ ਵਾਲਿਆਂ ‘ਚ ਸਭ ਤੋਂ ਵੱਡੀ ਸੰਖਿਆ ਭਾਰਤੀ ਸੈਨਿਕਾਂ ਦੀ ਹੀ ਹੈ। ਕੁਦਰਤੀ ਆਫਤਾਂ ‘ਚ ਸੈਨਾ ਦੇ ਸਮਰਪਣ ਅਤੇ ਸੇਵਾ ਦੀ ਭਾਵਨਾ, ਸੰਵੇਦਨਸ਼ੀਲ ਭੂਮਿਕਾ ਅਤੇ ਜਨ-ਜਨ ਤਕ ਪਹੁੰਚਣ ਦੀ ਸਮਰੱਥਾ ਨੇ ਸਾਲ-ਦਰ-ਸਾਲ ਹਰ ਭਾਰਤੀ ਦਾ ਦਿਲ ਛੂਹਿਆ ਹੈ।

ਸਾਥੀਓ, ਸਾਡੇ ਸੂਰਬੀਰ, ਸਾਡੀ ਪ੍ਰਾਕਰਮੀ ਸੈਨਾ ਪਰੰਪਰਾਗਤ ਯੁੱਧ ‘ਚ ਮਾਹਿਰ ਹੈ। ਲੇਕਿਨ ਅੱਜ ਪੂਰਾ ਵਿਸ਼ਵ ਜਿਸ ਸਥਿਤੀ ‘ਚੋਂ ਗੁਜਰ ਰਿਹਾ ਹੈ ਉਸ ਵਿੱਚ ਯੁੱਧ ਦਾ ਰੂਪ ਬਦਲ ਗਿਆ ਹੈ। ਅੱਜ ਵਿਸ਼ਵ, ਮਾਨਵਤਾ ਜਾਤ ਪ੍ਰੋਕਮੀ ਯੁੱਧ ਦਾ ਸ਼ਿਕਾਰ ਹੈ, ਜਿਸ ਵਿੱਚ ਆਤੰਕ ਪੂਰੀ ਮਾਨਵਤਾ ਲਈ ਇੱਕ ਬਹੁਤ ਵੱਡੀ ਚੁਣੌਤੀ ਦੇ ਰਿਹਾ ਹੈ। ਆਪਣੀਆਂ ਆਪਣੀਆਂ ਸਾਜ਼ਿਸ਼ਾਂ ਦੌਰਾਨ ਜੰਗ ‘ਚ ਹਾਰੇ ਕੁਝ ਲੋਕ ਪ੍ਰੋਕਮੀ ਯੁੱਧ ਦੇ ਸਹਾਰੇ ਆਪਣਾ ਸਿਆਸੀ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਆਤੰਕ ਨੂੰ ਹੁਲਾਰਾ ਦੇ ਰਹੇ ਹਨ।

ਅੱਜ ਸਮੇਂ ਦੀ ਮੰਗ ਹੈ ਕਿ ਮਾਨਵਤਾ ‘ਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਸ਼ਕਤੀਆਂ ਹਥਿਆਰਬੰਦ ਬਲਾਂ ਦੇ ਸਮਰਥਨ ‘ਚ ਖੜ੍ਹੀਆਂ ਹੋਣ, ਤਾਂ ਹੀ ਆਤੰਕ ਦਾ ਪ੍ਰਭਾਵੀ ਤੌਰ ‘ਤੇ ਮੁਕਾਬਲਾ ਕੀਤਾ ਜਾ ਸਕਦਾ ਹੈ।

ਭਾਈਓ ਅਤੇ ਭੈਣੋਂ, ਅੱਜ ਦੀਆਂ ਲੜਾਈਆਂ ਪੁਲਾੜ ਤਕ ਪਹੁੰਚ ਗਈਆਂ ਹਨ ਅਤੇ ਸਾਈਬਰ ਵਰਲਡ ‘ਚ ਵੀ ਲੜੀਆਂ ਜਾਂਦੀਆਂ ਹਨ। ਇਸ ਲਈ ਸੈਨਾ ਨੂੰ ਆਧੁਨਿਕ ਬਣਾਉਣਾ, ਸਾਡੀ ਜ਼ਰੂਰਤ ਹੈ, ਸਾਡੀ ਪ੍ਰਾਥਮਿਕਤਾ ਵੀ ਹੈ। ਆਧੁਨਿਕਤਾ ਸਾਡੀ ਸੈਨਾ ਦੀ ਪਹਿਚਾਣ ਬਣਨੀ ਚਾਹੀਦੀ ਹੈ। ਜਲ ਹੋਵੇ, ਥਲ ਹੋਵੇ, ਆਸਮਾਨ ਹੋਵੇ, ਸਾਡੀ ਸੈਨਾ ਆਪਣੇ ਆਪਣੇ ਖੇਤਰ ‘ਚ ਸਭ ਤੋਂ ਉੱਚੇ ਸਿਖਰ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਰੱਖੇ ਅਤੇ ਆਧੁਨਿਕ ਬਣੇ, ਇਹ ਸਾਡੀ ਕੋਸ਼ਿਸ਼ ਹੈ।

ਰਾਸ਼ਟਰ ਦੀ ਸੁਰੱਖਿਆ ਲਈ ਨਾ ਕਿਸੇ ਦੇ ਦਬਾਅ ‘ਚ ਕੰਮ ਹੋਵੇਗਾ, ਨਾ ਪ੍ਰਭਾਵ ‘ਚ ਅਤੇ ਨਾ ਹੀ ਕਿਸੇ ਅਭਾਵ ‘ਚ। ਭਾਵੇਂ ‘ਅਰਿਹੰਤ’ ਦੇ ਜ਼ਰੀਏ ਪ੍ਰਮਾਣੂ ਤ੍ਰਿਕੋਣ ਦੀ ਸਥਾਪਨਾ ਹੋਵੇ ਜਾਂ ਫਿਰ ‘A-SAT’ ਪਰੀਖਣ, ਭਵਿੱਖ ਦੀਆਂ ਰੱਖਿਆ ਜ਼ਰੂਰਤਾਂ, ਆਪਣੇ ਸੰਸਾਧਨਾਂ ਦੀ ਸੁਰੱਖਿਆ ਲਈ ਦਬਾਵਾਂ ਦੀ ਪਰਵਾਹ ਕੀਤੇ ਬਿਨਾ ਅਸੀਂ ਕਦਮ ਉਠਾਏ ਹਨ ਅਤੇ ਉਠਾਉਂਦੇ ਰਹਾਂਗੇ।

ਗਹਿਰੇ ਸਮੁੰਦਰ ਤੋਂ ਲੈ ਕੇ ਅਸੀਸ ਪੁਲਾੜ ਤਕ, ਜਿਥੇ-ਜਿਥੇ ਵੀ ਭਾਰਤ ਦੇ ਹਿਤਾਂ ਦੀ ਰਾਖੀ ਦੀ ਜ਼ਰੂਰਤ ਹੋਵੇਗੀ, ਭਾਰਤ ਆਪਣੀ ਸਮਰੱਥਾ ਦੀ ਭਰਪੂਰ ਵਰਤੋਂ ਕਰੇਗਾ। ਇਸੇ ਸੋਚ ਦੇ ਨਾਲ ਦੇਸ਼ ‘ਚ ਸੈਨਾ ਦੇ ਆਧੁਨਿਕੀਕਰਨ ਦਾ ਕੰਮ ਵੀ ਤੇਜੀ ਨਾਲ ਚਲ ਰਿਹਾ ਹੈ।

ਆਧੁਨਿਕ ਰਾਈਫਲਾਂ ਤੋਂ ਲੈ ਕੇ ਟੈਂਕ, ਤੋਪਾਂ ਅਤੇ ਲੜਾਕੂ ਜਹਾਜ਼ਾਂ ਤੱਕ, ਅਸੀਂ ਭਾਰਤ ‘ਚ ਤੇਜ਼ੀ ਨਾਲ ਬਣਾ ਰਹੇ ਹਾਂ। ਡਿਫੈਂਸ ‘ਚ ਮੇਕ ਇਨ ਇੰਡੀਆ ਲਈ ਪ੍ਰਾਈਵੇਟ ਸੈਕਟਰ ਦੀ ਅਧਿਕ ਭਾਗੀਦਾਰੀ ਅਤੇ ਵਿਦੇਸ਼ੀ ਨਿਵੇਸ਼ ਲਈ ਵੀ ਅਸੀਂ ਕੋਸ਼ਿਸ਼ ਤੇਜ਼ ਕਰ ਦਿੱਤੀਆਂ ਹਨ। ਜ਼ਰੂਰਤ ਦੇ ਅਨੁਸਾਰ ਆਧੁਨਿਕ ਅਸਤਰ-ਸ਼ਸਤਰ(ਹਥਿਆਰ) ਵੀ ਮੰਗਵਾਏ ਜਾ ਰਹੇ ਹਨ।

ਆਉਣ ਵਾਲੇ ਸਮੇਂ ‘ਚ ਸਾਡੀ ਸੈਨਾ ਨੂੰ ਦੁਨੀਆ ਦਾ ਆਧੁਨਿਕਤਮ ਸਾਜੋ ਸਮਾਨ ਮਿਲਣ ਵਾਲਾ ਹੈ। ਲੇਕਿਨ ਸਾਥੀਓ, ਸੈਨਾ ਦੇ ਪ੍ਰਭਾਵੀ ਹੋਣ ਲਈ ਆਧੁਨਿਕਤਾ ਦੇ ਨਾਲ ਹੀ ਇੱਕ ਹੋਰ ਗੱਲ ਮਹੱਤਵਪੂਰਨ ਹੈ। ਇਹ ਹੈ jointness. ਭਾਵੇਂ ਵਰਦੀ ਕਿਸੇ ਵੀ ਤਰ੍ਹਾਂ ਦੀ ਹੋਵੇ, ਉਸ ਦਾ ਰੰਗ ਕੋਈ ਵੀ ਹੋਵੇ, ਕੋਈ ਵੀ ਪਹਿਨੇ, ਲੈਕਿਨ ਮਕਸਦ ਇੱਕੋ ਹੁੰਦਾ ਹੈ, ਮਨ ਇੱਕ ਹੀ ਹੁੰਦਾ ਹੈ। ਜਿਵੇਂ ਸਾਡੇ ਦੇਸ਼ ਦੇ ਝੰਡੇ ‘ਚ ਤਿੰਨ ਅਲੱਗ-ਅਲੱਗ ਰੰਗ ਹਨ, ਲੇਕਿਨ ਉਹ ਤਿੰਨ ਰੰਗ ਇਕੱਠੇ ਹੋ ਕੇ ਜੋ ਝੰਡਾ ਬਣਦਾ ਹੈ, ਜੋ ਜੀਉਣ-ਮਰਨ ਦੀ ਪ੍ਰੇਰਣਾ ਦਿੰਦਾ ਹੈ। ਉਸੇ ਤਰ੍ਹਾਂ ਸਾਡੀ ਸੈਨਾ ਦੇ ਤਿੰਨੇ ਅੰਗਾਂ ਨੂੰ ਆਧੁਨਿਕ ਸਮਰੱਥਾਵਾਨ ਹੋਣ ਦੇ ਨਾਲ ਹੀ ਵਿਵਹਾਰ ਅਤੇ ਵਿਵਸਥਾ ਵਿੱਚਆਪਸ ‘ਚ ਜੁੜਨਾ, ਇਹ ਸਮੇਂ ਦੀ ਮੰਗ ਹੈ।

ਸਾਥੀਓ, ਸੈਨਾ ਦੇ ਸਸ਼ਕਤੀਕਰਨ ਦੇ ਨਾਲ-ਨਾਲ ਅਸੀਂ ਸੀਮਾ ਨਾਲ ਲਗਦੇ ਪਿੰਡਾਂ ਨੂੰ ਵੀ ਰਾਸ਼ਟਰ ਦੀ ਸੁਰੱਖਿਆ ਅਤੇ ਵਿਕਾਸ ‘ਚ ਭਾਗੀਦਾਰ ਬਣਾ ਰਹੇ ਹਾਂ। ਭਾਵੇਂ ਦੂਸਰੇ ਦੇਸ਼ਾਂ ਨਾਲ ਲਗੀ ਸਾਡੀ ਸਰਹੱਦ ਹੋਵੇ ਜਾਂ ਫਿਰ ਸਮੁੰਦਰੀ ਤਟ ‘ਤੇ ਵਸੇ ਪਿੰਡ, infrastructure ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਾਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਸੀਮਾ ‘ਤੇ ਵਸੇ ਪਿੰਡਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮੁਸ਼ਕਿਲ ਹਾਲਾਤ ਦੇ ਕਾਰਨ ਸੀਮਾ ‘ਤੇ ਵਸੇ ਲੋਕਾਂ ਨੂੰ ਹਿਜਰਤ(ਪਲਾਇਨ) ਲਈ ਮਜਬੂਰ ਹੋਣਾ ਪੈਂਦਾ ਹੈ।

ਇਸ ਸਥਿਤੀ ਨੂੰ ਬਦਲਣ ਲਈ ਬੀਤੇ ਪੰਜ ਵਰ੍ਹਿਆਂ ‘ਚ Border Area Development Program ਨੂੰ ਸਸ਼ਕਤ(ਮਜ਼ਬੂਤ) ਕੀਤਾ ਗਿਆ। ਦੇਸ਼ ਦੇ 17 ਰਾਜਾਂ ਨੂੰ ਸਾਢੇ ਚਾਰ ਹਜ਼ਾਰ ਕਰੋੜ ਤੋਂ ਅਧਿਕ ਦੀ ਮਦਦ ਇਸੇ ਇੱਕ ਕੰਮ ਲਈ ਦਿੱਤੀ ਗਈ ਹੈ।

ਜੰਮੂ-ਕਸ਼ਮੀਰ ‘ਚ ਅੰਤਰਰਾਸ਼ਟਰੀ ਸੀਮਾ ਨਾਲ ਲਗਦੇ ਲੋਕਾਂ ਨੂੰ ਰਾਖਵਾਂਕਰਨ – ਇਹ ਵੀ ਇਸੇ ਕੜੀ ‘ਚ ਲਿਆ ਗਿਆ ਇੱਕ ਅਹਿਮ ਫੈਸਲਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੇ ਹਰ ਨਾਗਰਿਕ ਅਤੇ ਆਪਣੇ ਸੂਰਬੀਰਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਦੇਸ਼ ਦੀ ਸੁਰੱਖਿਆ ਅਖੰਡ (ਮਜ਼ਬੂਤ) ਹੈ ਅਤੇ ਅਖੰਡ(ਮਜ਼ਬੂਤ) ਰਹੇਗਾ। ਜਦੋਂ ਦੇਸ਼ ਸੁਰੱਖਿਅਤ ਰਹੇਗਾ, ਤਾਂ ਹੀ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਸਕੇਗਾ। ਪਰ ਰਾਸ਼ਟਰ ਨਿਰਮਾਣ ਦੇ ਪਥ ‘ਤੇ ਸਾਨੂੰ ਕੁਝ ਗੱਲਾਂ ਦਾ ਵੀ ਧਿਆਨ ਰਖਣਾ ਹੋਵੇਗਾ।

ਭਾਈਓ ਅਤੇ ਭੈਣੋ, 1947 ‘ਚ ਕੀ ਸਿਰਫ਼ ਇੱਕ ਭਾਸ਼ਾ ਵਿਸ਼ੇਸ਼ ਬੋਲਣ ਵਾਲੇ ਆਜ਼ਾਦ ਹੋਏ ਸਨ ਜਾਂ ਸਿਰਫ਼ ਇੱਕ ਪੰਥ ਦੇ ਲੋਕ ਆਜ਼ਾਦ ਹੋਏ ਸਨ? ਕੀ ਸਿਰਫ਼ ਇੱਕ ਜਾਤ ਦੇ ਲੋਕ ਆਜ਼ਾਦ ਹੋਏ ਸਨ? ਜੀ ਨਹੀਂ, ਪੂਰਾ ਭਾਰਤ ਆਜ਼ਾਦ ਹੋਇਆ ਸੀ।

ਜਦੋਂ ਅਸੀਂ ਆਪਣਾ ਸੰਵਿਧਾਨ ਲਿਖਿਆ ਸੀ ਤਾਂ ਕੀ ਸਿਰਫ਼ ਇੱਕ ਭਾਸ਼ਾ, ਪੰਥ ਜਾਂ ਜਾਤ ਦੇ ਲੋਕਾਂ ਲਈ ਲਿਖਿਆ ਸੀ? ਜੀ ਨਹੀਂ, ਪੂਰੇ ਭਾਰਤ ਲਈ ਲਿਖਿਆ ਸੀ। ਅਤੇ ਜਦੋਂ 20 ਸਾਲ ਪਹਿਲਾਂ ਸਾਡੇ 500 ਤੋਂ ਅਧਿਕ ਵੀਰ ਸੈਨਾਨੀਆਂ (ਬਹਾਦਰ ਜੋਧਿਆਂ) ਨੇ ਕਰਗਿਲ ਦੀਆਂ ਬਰਫ਼ੀਲੀਆਂ ਪਹਾੜੀਆਂ ‘ਚ ਕੁਰਬਾਨੀਆਂ ਦਿੱਤੀਆਂ ਸਨ, ਤਾਂ ਕਿਸ ਦੇ ਲਈ ਦਿੱਤੀਆਂ ਸਨ? ਵੀਰ ਚੱਕਰ ਹਾਸਲ ਕਰਨ ਵਾਲੇ ਤਮਿਲਨਾਡੂ ਦੇ ਰਹਿਣ ਵਾਲੇ, ਬਿਹਾਰ ਰੈਜੀਮੈਂਟ ਦੇ ਮੇਜਰ ਸਰਵਾਣਨਹੀਰੇ ਆਵ੍ ਬਟਾਲਿਕ ਨੇ ਕਿਸ ਦੇ ਲਈ ਸ਼ਹੀਦੀ ਦਿੱਤੀ ਸੀ? ਵੀਰ ਚੱਕਰ ਹਾਸਲ ਕਰਨ ਵਾਲੇ, ਦਿੱਲੀ ਦੇ ਰਹਿਣ ਵਾਲੇ ਰਾਜਪੂਤਾਨਾ ਰਾਈਫਲਸ ਦੇ ਕੈਪਟਨ ਹਨੀਫ ਉਦਦੀਨ ਨੇ ਕਿਸ ਦੇ ਲਈ ਕੁਰਬਾਨੀ ਦਿੱਤੀ ਸੀ? ਅਤੇ ਪਰਮਵੀਰ ਚੱਕਰ ਹਾਸਲ ਕਰਨ ਵਾਲੇ, ਹਿਮਾਚਲ ਪ੍ਰਦੇਸ਼ ਦੇ ਸਪੂਤ, ਜੰਮੂ ਐਂਡ ਕਸ਼ਮੀਰ ਰਾਈਫਲਸ ਦੇ ਕੈਪਟਨ ਵਿਕਰਮ ਬੱਤਰਾ ਨੇ ਜਦੋਂ ਕਿਹਾ ਸੀ-ਯੇ ਦਿਲ ਮਾਂਗੇ ਮੋਰ, ਤਾਂ ਉਨ੍ਹਾਂ ਦਾ ਦਿਲ ਕਿਸ ਦੇ ਲਈ ਮੰਗ ਰਿਹਾ ਸੀ? ਆਪਣੇ ਲਈ ਨਹੀਂ, ਕਿਸੇ ਇੱਕ ਭਾਸ਼ਾ, ਧਰਮ ਜਾਂ ਜਾਤ ਲਈ ਨਹੀਂ, ਪੂਰੇ ਭਾਰਤ ਲਈ; ਮਾਂ ਭਾਰਤੀ ਲਈ।

ਆਓ, ਅਸੀਂ ਸਾਰੇ ਮਿਲ ਕੇ ਧਾਰ ਲਈਏ ਕਿ ਇਹ ਬਲੀਦਾਨ, ਇਹ ਕੁਰਬਾਨੀਆਂ ਅਸੀਂ ਵਿਅਰਥ ਨਹੀਂ ਜਾਣ ਦਿਆਂਗੇ। ਅਸੀਂ ਉਨ੍ਹਾਂ ਤੋਂ ਪ੍ਰੇਰਣਾ ਲਵਾਂਗੇ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਅਸੀਂ ਵੀ ਆਪਣੀ ਜ਼ਿੰਦਗੀ ਖਪਾਉਂਦੇ ਰਹਾਂਗੇ।

ਅੱਜ ਇਸ ਕਰਗਿਲ ਦੇ ਵਿਜੈ ਪਰੁਬ ‘ਤੇ ਅਸੀਂ ਵੀਰਾਂ ਤੋਂ ਪ੍ਰੇਰਣਾ ਲੈਂਦੇ ਹੋਏ, ਉਨ੍ਹਾਂ ਬਹਾਦਰ ਮਾਵਾਂ ਤੋਂ ਪ੍ਰੇਰਣਾ ਲੈਂਦੇ ਹੋਏ, ਦੇਸ਼ ਲਈ ਆਪਣੇ ਕਰਤੱਵਾਂ (ਫਰਜ਼ਾਂ) ਨੂੰ ਅਸੀਂ ਆਪਣੇ ਆਪ ਨੂੰ ਸਮਰਪਿਤ ਕਰੀਏ। ਇਸੇ ਇੱਕ ਭਾਵ ਨਾਲ ਉਨ੍ਹਾਂ ਵੀਰਾਂ ਨੂੰ ਨਮਨ ਕਰਦੇ ਹੋਏ ਆਪ ਸਭ ਮੇਰੇ ਨਾਲ ਬੋਲੋ :

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ– ਜੈ

ਭਾਰਤ ਮਾਤਾ ਕੀ – ਜੈ

ਬਹੁਤ-ਬਹੁਤ ਧੰਨਵਾਦ।

ਵੀਆਰਆਰਕੇ/ਐੱਚਐੱਚ/ਐੱਨਐੱਸ