ਮੇਰੇ ਪਿਆਰੇ ਦੇਸ਼ ਵਾਸੀਓ! ਨਮਸਕਾਰ। ਸਰਦੀ ਦਾ ਮੌਸਮ ਹੁਣ ਖ਼ਤਮ ਹੋਣ ਵਾਲਾ ਹੈ। ਬਸੰਤ ਦੇ ਮੌਸਮ ਨੇ ਸਾਡੇ ਸਾਰਿਆਂ ਦੇ ਜੀਵਨ ਵਿੱਚ ਦਸਤਕ ਦੇ ਦਿੱਤੀ ਹੈ। ਪੱਤਝੜ ਤੋਂ ਬਾਅਦ ਦਰੱਖਤਾਂ ਵਿੱਚ ਨਵੇਂ ਪੱਤੇ ਆਉਣ ਲੱਗਦੇ ਹਨ, ਫੁੱਲ ਖਿੜਦੇ ਹਨ, ਬਾਗ-ਬਗੀਚੇ ਹਰੇ-ਭਰੇ ਹੋ ਜਾਂਦੇ ਹਨ, ਪੰਛੀਆਂ ਦਾ ਸ਼ੋਰ ਮੰਨ ਨੂੰ ਭਾਉਣ ਲੱਗਦਾ ਹੈ। ਫੁੱਲ ਹੀ ਨਹੀਂ, ਫਲ ਵੀ ਦਰੱਖਤਾਂ ਦੀਆਂ ਟਾਹਣੀਆਂ ‘ਤੇ ਖਿੜੀ ਧੁੱਪ ਵਿੱਚ ਚਮਕਦੇ ਨਜ਼ਰ ਆਉਂਦੇ ਹਨ। ਗਰਮੀ ਦੀ ਰੁੱਤ ਦੇ ਫਲ ਅੰਬ ਦੇ ਮੰਜ਼ਰ ਬਸੰਤ ਵਿੱਚ ਹੀ ਦਿਖਾਈ ਦੇਣ ਲੱਗ ਜਾਂਦੇ ਹਨ, ਉੱਥੇ ਹੀ ਖੇਤਾਂ ਵਿੱਚ ਸਰ੍ਹੋਂ ਦੇ ਪੀਲੇ ਫੁੱਲ ਕਿਸਾਨਾਂ ਵਿੱਚ ਉਮੀਦਾਂ ਜਗਾਉਂਦੇ ਹਨ। ਟੇਸੂ ਜਾਂ ਪਲਾਸ਼ ਦੇ ਸੁਰਖ ਫੁੱਲ ਹੋਲੀ ਦੇ ਆਉਣ ਦਾ ਸੰਦੇਸ਼ ਦਿੰਦੇ ਹਨ। ਅਮੀਰ ਖ਼ੁਸਰੋ ਨੇ ਮੌਸਮ ਦੇ ਇਸ ਬਦਲਾਓ ਦੇ ਪਲਾਂ ਦਾ ਬੜਾ ਮਜ਼ੇਦਾਰ ਵਰਨਣ ਕੀਤਾ ਹੈ। ਅਮੀਰ ਖ਼ੁਸਰੋ ਨੇ ਲਿਖਿਆ ਹੈ।
‘ਫੂਲ ਰਹੀ ਸਰਸੋਂ ਸਕਲ ਬਨ,
ਅੰਬਵਾ ਫੂਟੇ ਟੇਸੂ ਫੂਲੇ
ਕੋਇਲ ਬੋਲੇ ਡਾਰ-ਡਾਰ।‘
ਜਦੋਂ ਕੁਦਰਤ ਖੁਸ਼ਨੁਮਾ ਹੁੰਦੀ ਹੈ, ਮੌਸਮ ਸੁਹਾਵਣਾ ਹੁੰਦਾ ਹੈ ਤਾਂ ਇਨਸਾਨ ਵੀ ਇਸ ਮੌਸਮ ਦਾ ਪੂਰਾ ਲੁਤਫ਼ ਉਠਾਉਂਦਾ ਹੈ। ਬਸੰਤ ਪੰਚਮੀ, ਮਹਾਸ਼ਿਵਰਾਤਰੀ ਅਤੇ ਹੋਲੀ ਦਾ ਤਿਓਹਾਰ ਇਨਸਾਨ ਦੇ ਜੀਵਨ ਵਿੱਚ ਖੁਸ਼ੀਆਂ ਦੇ ਰੰਗ ਭਰਦਾ ਹੈ। ਪਿਆਰ, ਭਾਈਚਾਰਾ, ਮਨੁੱਖਤਾ ਨਾਲ ਓਤ-ਪੋਤ ਵਾਤਾਵਰਣ ਵਿੱਚ ਅਸੀਂ ਆਖਰੀ ਮਹੀਨੇ ਫੱਗਣ ਨੂੰ ਵਿਦਾ ਕਰਨ ਵਾਲੇ ਹਾਂ ਅਤੇ ਨਵੇਂ ਮਹੀਨੇ ਚੇਤ ਦਾ ਸਵਾਗਤ ਕਰਨ ਨੂੰ ਤਿਆਰ ਬੈਠੇ ਹਾਂ। ਬਸੰਤ ਰੁੱਤ ਇਨ੍ਹਾਂ ਦੋ ਮਹੀਨਿਆਂ ਦਾ ਤਾਂ ਸੰਜੋਗ ਹੈ।
ਮੈਂ ਸਭ ਤੋਂ ਪਹਿਲਾਂ ਦੇਸ਼ ਦੇ ਲੱਖਾਂ ਨਾਗਰਿਕਾਂ ਦਾ ਇਸ ਗੱਲ ਲਈ ਆਭਾਰੀ ਹਾਂ ਕਿ ‘ਮਨ ਕੀ ਬਾਤ’ ਤੋਂ ਪਹਿਲਾਂ ਜਦੋਂ ਮੈਂ ਸੁਝਾਅ ਮੰਗਦਾ ਹਾਂ, ਬਹੁਤ ਸਾਰੇ ਸੁਝਾਅ ਆਉਂਦੇ ਹਨ। Narendramodiapp ‘ਤੇ, ਟਵਿੱਟਰ ‘ਤੇ, ਫੇਸਬੁਕ ‘ਤੇ, ਡਾਕ ਰਾਹੀਂ, ਮੈਂ ਇਸ ਲਈ ਸਭ ਦਾ ਆਭਾਰੀ ਹਾਂ।
ਮੈਨੂੰ ਸ਼ੋਭਾ ਜਾਲਾਨ, ਉਨ੍ਹਾਂ ਨੇ Narendramodiapp ‘ਤੇ ਲਿਖਿਆ ਹੈ ਕਿ ਬਹੁਤ ਸਾਰੇ ਲੋਕਾਂ ਨੇ 9SRO ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਨੇ ਕਿਹਾ ਹੈ ਕਿ ਮੈਂ 104 Satellites ਦੇ Launch ਅਤੇ interceptor Missile ਦੇ ਬਾਰੇ ਮੈਂ ਕੁਝ ਜਾਣਕਾਰੀ ਦੇਵਾਂ। ਸ਼ੋਭਾ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਭਾਰਤ ਦੇ ਫਖ਼ਰ ਦੀ ਮਿਸਾਲ ਨੂੰ ਤੁਸੀਂ ਯਾਦ ਕੀਤਾ। ਭਾਵੇਂ ਗਰੀਬੀ ਨਾਲ ਨਿਪਟਣਾ ਹੋਵੇ, ਬਿਮਾਰੀਆਂ ਤੋਂ ਬਚਣਾ ਹੋਵੇ, ਦੁਨੀਆਂ ਨਾਲ ਜੁੜਨਾ ਹੋਵੇ, ਗਿਆਨ, ਜਾਣਕਾਰੀਆਂ ਪਹੁੰਚਾਉਣੀਆਂ ਹੋਣ – ਟੈਕਨਾਲੋਜੀ ਨੇ, ਵਿਗਿਆਨ ਨੇ ਆਪਣੀ ਜਗ੍ਹਾ ਦਰਜ ਕਰਵਾ ਦਿੱਤੀ ਹੈ। 15 ਫਰਵਰੀ 2017 ਭਾਰਤ ਦੇ ਜੀਵਨ ਵਿੱਚ ਫਖ਼ਰ ਵਾਲਾ ਦਿਨ ਹੈ। ਸਾਡੇ ਵਿਗਿਆਨਕਾਂ ਨੇ ਸੰਸਾਰ ਦੇ ਸਾਹਮਣੇ ਭਾਰਤ ਦਾ ਸਿਰ ਫਖ਼ਰ ਨਾਲ ਉੱਚਾ ਕੀਤਾ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ISRO ਨੇ ਕੁਝ ਸਾਲਾਂ ਵਿੱਚ ਕਈ ਅਨੋਖੇ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਹਨ। ਮੰਗਲ ਗ੍ਰਹਿ ‘ਤੇ ‘Mars Mission’ ਮੰਗਲਯਾਨ’ ਭੇਜਣ ਦੀ ਕਾਮਯਾਬੀ ਤੋਂ ਬਾਅਦ ਅਜੇ ਪਿਛਲੇ ਦਿਨੀਂ ISRO ਨੇ ਪੁਲਾੜ ਦੇ ਖੇਤਰ ਵਿੱਚ ਇਕ ਵਿਸ਼ਵ ਰਿਕਾਰਡ ਬਣਾਇਆ। ਇਸਰੋ ਨੇ Mega Mission ਦੇ ਜ਼ਰੀਏ ਇਕੱਠਿਆਂ ਵੱਖ-ਵੱਖ ਦੇਸ਼ਾਂ, ਜਿਨ੍ਹਾਂ ਵਿੱਚ ਅਮਰੀਕਾ, ਇਜ਼ਰਾਈਲ, ਕਜਾਕਿਸਤਾਨ, ਨੀਦਰਲੈਂਡ, ਸਵਿਟਜਰਲੈਂਡ, ਯੂ. ਏ. ਈ. ਅਤੇ ਭਾਰਤ ਵੀ ਸ਼ਾਮਿਲ ਹੈ, ਇਨ੍ਹਾਂ ਦੇਸ਼ਾਂ ਦੇ 104 ਉਪਗ੍ਰਹਿ ਪੁਲਾੜ ਵਿੱਚ ਸਫਲਤਾਪੂਰਵਕ ਦਾਗੇ ਹਨ। ਇੱਕੋ ਵਾਰੀ 104 ਸੈਟੇਲਾਈਟਸ ਨੂੰ ਪੁਲਾੜ ਵਿੱਚ ਭੇਜ ਕੇ ਇਤਿਹਾਸ ਰਚਣ ਵਾਲਾ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਅਤੇ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਕੀ ਇਹ ਲਗਾਤਾਰ 38ਵਾਂ PSLV ਦਾ ਸਫਲ ਲਾਂਚ ਹੈ। ਇਹ ਨਾ ਸਿਰਫ ਇਸਰੋ ਦੇ ਲਈ, ਬਲਕਿ ਪੂਰੇ ਭਾਰਤ ਦੇ ਲਈ ਇਕ ਇਤਿਹਾਸਕ ਪ੍ਰਾਪਤੀ ਹੈ। ਇਸਰੋ ਦਾ ਇਹ cost effective efficient space programme ਸਾਰੀ ਦੁਨੀਆਂ ਦੇ ਲਈ ਇਕ ਅਜੂਬਾ ਬਣ ਗਿਆ ਹੈ ਅਤੇ ਸੰਸਾਰ ਨੇ ਖੁੱਲ੍ਹੇ ਮਨ ਨਾਲ ਭਾਰਤ ਦੇ ਵਿਗਿਆਨਕਾਂਦੀ ਸਫਲਤਾ ਦੀ ਪ੍ਰਸ਼ੰਸਾ ਕੀਤੀ ਹੈ।
ਭੈਣੋ-ਭਰਾਵੋ! ਇਨ੍ਹਾਂ 104 ਸੈਟੇਲਾਈਟਾਂ ਵਿੱਚ ਇਕ ਬਹੁਤ ਹੀ ਮਹੱਤਵਪੂਰਨ ਹੈ। ਉਹ ਹੈ cartosat 2D- ਇਹ ਭਾਰਤ ਦਾ ਸੈਟੇਲਾਈਟ ਹੈ ਅਤੇ ਇਸ ਦੇ ਮਾਧਿਅਮ ਨਾਲ ਖਿੱਚੀਆਂ ਹੋਈਆਂ ਤਸਵੀਰਾਂ, ਸੰਸਾਧਨਾਂ ਦੀ Mapping, Infrastructure ਵਿਕਾਸ ਦਾ ਮੁਲਾਂਕਣ ਅਤੇ Urban Development ਦੀ ਪਲੈਨਿੰਗ ਵਿੱਚ ਇਸ ਤੋਂ ਬਹੁਤ ਮਦਦ ਮਿਲੇਗੀ।
ਖਾਸ ਕਰਕੇ ਮੇਰੇ ਕਿਸਾਨ ਭੈਣਾਂ-ਭਰਾਵਾਂ ਦੇਸ਼ ਵਿੱਚ ਜੋ ਸਾਰੇ ਜਲ ਸਰੋਤ ਹਨ, ਉਹ ਕਿੰਨੇ ਹਨ, ਉਨ੍ਹਾਂ ਦਾ ਉਪਯੋਗ ਕਿਵੇਂ ਹੋ ਸਕਦਾ ਹੈ, ਕੀ-ਕੀ ਧਿਆਨ ਰੱਖਣਾ ਚਾਹੀਦਾ ਹੈ, ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਇਹ ਸਾਡਾ ਨਵਾਂ satellite cartosat 2D ਬਹੁਤ ਮਦਦ ਕਰੇਗਾ। ਸਾਡੇ ਸੈਟੇਲਾਈਟ ਨੇ ਜਾਂਦਿਆਂ ਹੀ ਕੁਝ ਤਸਵੀਰਾਂ ਭੇਜੀਆਂ ਹਨ। ਓਹਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਸਾਡੇ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਸਾਰੀ ਮੁਹਿੰਮ ਦੀ ਅਗਵਾਈ ਸਾਡੇ ਨੌਜਵਾਨ ਵਿਗਿਆਨਕਾਂ, ਸਾਡੀਆਂ ਮਹਿਲਾ ਵਿਗਿਆਨਕਾਂ ਨੇ ਕੀਤੀ ਹੈ। ਨੌਜਵਾਨਾਂ ਅਤੇ ਮਹਿਲਾਵਾਂ ਦੀ ਏਨੀ ਜ਼ਬਰਦਸਤ ਭਾਗੀਦਾਰੀ ਇਸਰੋ ਦੀ ਸਫਲਤਾ ਵਿੱਚ ਇਕ ਵੱਡਾ ਫਖ਼ਰ ਵਾਲਾ ਪੱਖ ਹੈ। ਮੈਂ ਦੇਸ਼ ਵਾਸੀਆਂ ਵੱਲੋਂ ਇਸਰੋ ਦੇ ਵਿਗਿਆਨਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਆਮ ਜਨਤਾ ਦੇ ਲਈ, ਰਾਸ਼ਟਰ ਦੀ ਸੇਵਾ ਦੇ ਲਈ ਪੁਲਾੜ ਵਿਗਿਆਨ ਨੂੰ ਲਿਆਉਣ ਦੇ ਆਪਣੇ ਟੀਚੇ ਨੂੰ, ਹਮੇਸ਼ਾ ਕਾਇਮ ਰੱਖਿਆ ਅਤੇ ਨਿਤ ਨਵੇਂ-ਨਵੇਂ ਰਿਕਾਰਡ ਉਹ ਰਚਦੇ ਜਾ ਰਹੇ ਹਨ। ਸਾਡੇ ਇਨ੍ਹਾਂ ਵਿਗਿਆਨਕਾਂ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ, ਅਸੀਂ ਜਿੰਨੀਆਂ ਵਧਾਈਆਂ ਦਈਏ, ਓਨੀਆਂ ਹੀ ਘੱਟ ਹਨ।
ਸ਼ੋਭਾ ਜੀ ਨੇ ਇਕ ਹੋਰ ਸਵਾਲ ਪੁੱਛਿਆ ਹੈ ਅਤੇ ਉਹ ਹੈ ਭਾਰਤ ਦੀ ਸੁਰੱਖਿਆ ਦੇ ਸਬੰਧ ਵਿੱਚ। ਭਾਰਤ ਨੇ ਇਕ ਬਹੁਤ ਵੱਡੀ ਸਿੱਧੀ ਪ੍ਰਾਪਤ ਕੀਤੀ ਹੈ, ਓਹਦੇ ਬਾਰੇ ਵਿੱਚ ਇਸ ਗੱਲ ਦੀ ਜ਼ਿਆਦਾ ਚਰਚਾ ਅਜੇ ਨਹੀਂ ਹੋਈ ਹੈ ਪਰ ਫਿਰ ਵੀ ਸ਼ੋਭਾ ਜੀ ਦਾ ਧਿਆਨ ਗਿਆ ਹੈ ਇਸ ਮਹੱਤਵਪੂਰਨ ਗੱਲ ਵੱਲ। ਭਾਰਤ ਨੇ ਰੱਖਿਆ ਦੇ ਖੇਤਰ ਵਿੱਚ ਵੀ Ballistic Interceptor Missile ਦਾ ਸਫਲ ਪ੍ਰੀਖਣ ਕੀਤਾ ਹੈ। Interception technology ਵਾਲੇ ਇਸ ਮਿਸਾਈਲ ਨੇਆਪਣੇ ਟਰਾਇਲ ਦੇ ਦੌਰਾਨ ਜ਼ਮੀਨ ਤੋਂ ਲਗਭਗ 100 ਕਿਲੋਮੀਟਰ ਦੀ ਉਚਾਈ ‘ਤੇ ਦੁਸ਼ਮਣ ਦੀ ਦੀ ਮਿਸਾਈਲ ਨੂੰ ਢੇਰ ਕਰਕੇ ਸਫਲਤਾ ਦਰਜ ਕੀਤੀ। ਸੁਰੱਖਿਆ ਦੇ ਖੇਤਰ ਵਿੱਚ ਵੀ ਇਹ ਬਹੁਤ ਹੀ ਮਹੱਤਵਪੂਰਨ ਸਿੱਧੀ ਹੈ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਦੁਨੀਆਂ ਦੇ ਮੁਸ਼ਕਿਲ ਨਾਲ 4 ਜਾਂ 5 ਹੀ ਅਜਿਹੇ ਦੇਸ਼ ਹਨ, ਜਿਨ੍ਹਾਂ ਨੂੰ ਇਹ ਮੁਹਾਰਤ ਹਾਸਿਲ ਹੈ। ਭਾਰਤ ਦੇ ਵਿਗਿਆਨਕਾਂ ਨੇ ਇਹ ਕਰਕੇ ਵਿਖਾਇਆ ਅਤੇ ਇਸ ਦੀ ਤਾਕਤ ਇਹ ਹੈ ਕਿ ਜੇਕਰ 2000 ਕਿਲੋਮੀਟਰ ਦੂਰ ਤੋਂ ਵੀ ਭਾਰਤ ‘ਤੇ ਹਮਲੇ ਦੇ ਲਈ ਕੋਈ ਮਿਸਾਈਲ ਆਉਂਦੀ ਹੈ ਤਾਂ ਇਹ ਮਿਸਾਈਲ ਪੁਲਾੜ ਵਿੱਚ ਹੀ ਇਸ ਨੂੰ ਨਸ਼ਟ ਕਰ ਦਿੰਦੀ ਹੈ।
ਜਦੋਂ ਨਵੀਂ ਟੈਕਨਾਲੋਜੀ ਵੇਖਦੇ ਹਾਂ, ਕੋਈ ਨਵੀਂ ਵਿਗਿਆਨਕ ਸਿੱਧੀ ਹੁੰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਅਤੇ ਮਨੁੱਖੀ ਜੀਵਨ ਦੀ ਵਿਕਾਸ ਯਾਤਰਾ ਵਿੱਚ ਜਿਗਿਆਸਾ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਅਤੇ ਜੋ ਵਸ਼ਿਸ਼ਟ ਬੁੱਧੀਯੋਗਤਾ ਰੱਖਦੇ ਹਨ, ਉਹ ਜਿਗਿਆਸਾ ਨੂੰ ਜਿਗਿਆਸਾ ਦੇ ਰੂਪ ਵਿੱਚ ਹੀ ਨਹੀਂ ਦਿੰਦੇ, ਉਹ ਉਸ ਦੇ ਅੰਦਰ ਵੀ ਸਵਾਲ ਖੜ੍ਹੇ ਕਰਦੇ ਹਨ, ਨਵੀਆਂ ਜਿਗਿਆਸਾਵਾਂ ਖੋਜਦੇ ਹਨ। ਨਵੀਆਂ ਜਿਗਿਆਸਾਵਾਂ ਪੈਦਾ ਕਰਦੇ ਹਨ ਅਤੇ ਉਹੀ ਜਿਗਿਆਸਾ ਨਵੀਂ ਖੋਜ ਦਾ ਕਾਰਣ ਬਣ ਜਾਂਦੀ ਹੈ। ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਦੇ, ਜਦੋਂ ਤੱਕ ਉਸ ਦਾ ਉੱਤਰ ਨਾ ਮਿਲੇ ਅਤੇ ਹਜ਼ਾਰਾਂ ਸਾਲ ਦੇ ਮਨੁੱਖੀ ਜੀਵਨ ਦੀ ਵਿਕਾਸ ਯਾਤਰਾ ਦਾ ਜੇਕਰ ਅਸੀਂ ਅਵਲੋਕਨ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵਨ ਦੀ ਇਸ ਵਿਕਾਸ ਯਾਤਰਾ ਦਾ ਕਿਤੇ ਪੂਰਨ ਵਿਰਾਮ ਨਹੀਂ ਹੈ। ਪੂਰਨ ਵਿਰਾਮ ਅਸੰਭਵ ਹੈ। ਬ੍ਰਹਿਮੰਡ ਨੂੰ, ਸ੍ਰਿਸ਼ਟੀ ਦੇ ਨਿਯਮਾਂ ਨੂੰ, ਮਨੁੱਖ ਦੇ ਮਨ ਨੂੰ ਜਾਨਣ ਦੀ ਕੋਸ਼ਿਸ਼ ਨਿਰੰਤਰ ਚੱਲਦੀ ਰਹਿੰਦੀ ਹੈ। ਨਵਾਂ ਵਿਗਿਆਨ, ਨਵੀਂ ਟੈਕਨਾਲੋਜੀ ਉਸੇ ਵਿੱਚੋਂ ਪੈਦਾ ਹੁੰਦੀ ਹੈ ਅਤੇ ਹਰ ਇਕ ਟੈਕਨਾਲੋਜੀ, ਹਰ ਨਵੇਂ ਵਿਗਿਆਨ ਦਾ ਰੂਪ, ਇਕ ਨਵੇਂ ਯੁੱਗ ਨੂੰ ਜਨਮ ਦਿੰਦਾ ਹੈ।
ਮੇਰੇ ਪਿਆਰੇ ਨੌਜਵਾਨੋ! ਜਦੋਂ ਅਸੀਂ ਵਿਗਿਆਨ ਅਤੇ ਵਿਗਿਆਨਕਾਂ ਦੀ ਕਠਿਨ ਮਿਹਨਤ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਮੈਂ ‘ਮਨ ਕੀ ਬਾਤ’ ਵਿੱਚ ਇਹ ਗੱਲ ਕਹੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦਾ ਵਿਗਿਆਨ ਦੇ ਪ੍ਰਤੀ ਆਕਰਸ਼ਣ ਵਧਣਾ ਚਾਹੀਦਾ ਹੈ। ਦੇਸ਼ ਨੂੰ ਬਹੁਤ ਸਾਰੇ ਵਿਗਿਆਨਕਾਂ ਦੀ ਜ਼ਰੂਰਤ ਹੈ। ਅੱਜ ਦਾ ਵਿਗਿਆਨਕ ਆਉਣ ਵਾਲੇ ਯੁਗਾਂ ਵਿੱਚ, ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਵਿੱਚ ਇਕ ਸਥਾਈ ਬਦਲਾਓ ਦਾ ਕਾਰਣ ਬਣਦਾ ਹੈ।
ਮਹਾਤਮਾ ਗਾਂਧੀ ਕਿਹਾ ਕਰਦੇ ਸਨ – “No science has dropped from the skies in a perfect form. All sciences develop and are built up through experience.’’
ਪੂਜਨੀਕ ਬਾਪੂ ਨੇ ਇਹ ਵੀ ਕਿਹਾ ਸੀ – “I have nothing but praise for the zeal, industry and sacrifice that have animated the modern scientists in the pursuit after truth.’’
ਵਿਗਿਆਨ ਜਦੋਂ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਸਿਧਾਂਤਾਂ ਦਾ ਸਹਿਯੋਗ ਉਪਯੋਗ ਕਿਵੇਂ ਹੋਵੇ, ਉਸ ਦੇ ਲਈ ਮਾਧਿਅਮ ਕੀ ਹੋਵੇ, ਟੈਕਨਾਲੋਜੀ ਕਿਹੜੀ-ਕਿਹੜੀ ਹੋਵੇ, ਕਿਉਂਕਿ ਆਮ ਆਦਮੀ ਦੇ ਲਈ ਤਾਂ ਉਹੀ ਸਭ ਤੋਂ ਵੱਡਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ। ਪਿਛਲੇ ਦਿਨੀਂ ਨੀਤੀ ਆਯੋਗ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ 14ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਸਮੇਂ ਇਕ ਵੱਡੀ Unique ਪ੍ਰਕਾਰ ਦੀ ਕੰਪੀਟੀਸ਼ਨ ਦੀ ਯੋਜਨਾ ਬਣਾਈ ਸੀ। ਸਮਾਜ ਉਪਯੋਗੀ Innovation ਨੂੰ Invite ਕੀਤਾ ਗਿਆ। ਅਜਿਹੇ Innovations ਨੂੰ Identify ਕਰਨਾ, Showcase ਕਰਨਾ, ਲੋਕਾਂ ਨੂੰ ਜਾਣਕਾਰੀ ਦੇਣਾ ਅਤੇ ਅਜਿਹੇ Innovation ਆਮ ਲੋਕਾਂ ਦੇ ਲਈ ਕਿਵੇਂ ਕੰਮ ਆਉਣ, Mass Production ਕਿਵੇਂ ਹੋਵੇ, ਉਸ ਦੀ commercial utilizationਕਿਵੇਂ ਹੋਵੇ ਅਤੇ ਜਦੋਂ ਮੈਂ ਉਸ ਨੂੰ ਵੇਖਿਆ, ਤਾਂ ਮੈਂ ਦੇਖਿਆ ਕਿ ਕਿੰਨੇ ਵੱਡੇ ਮਹੱਤਵਪੂਰਨ ਕੰਮ ਕੀਤੇ ਹਨ। ਜਿਵੇਂ ਹੁਣੇ ਇਕ Innovation ਮੈਂ ਵੇਖਿਆ ਜੋ ਸਾਡੇ ਗ਼ਰੀਬ ਮਛੇਰੇ ਭਰਾਵਾਂ ਦੇ ਲਈ ਬਣਾਇਆ ਗਿਆ ਹੈ। ਇਕ ਆਮ Mobile App ਬਣਾਈ ਹੈ ਪਰ ਉਸ ਦੀ ਤਾਕਤ ਏਨੀ ਹੈ ਕਿ ਮਛੇਰੇ Fishing ਦੇ ਲਈ ਜਦੋਂ ਜਾਂਦਾ ਹੈ ਤਾਂ ਕਿੱਥੇ ਜਾਣਾ ਹੈ, ਸਭ ਤੋਂ ਜ਼ਿਆਦਾ Fish Zone ਚੰਗਾ ਕਿੱਥੇ ਹੈ, ਹਵਾ ਦੀ ਦਿਸ਼ਾ ਕੀ ਹੈ, ਸਪੀਡ ਕੀ ਹੈ, ਲਹਿਰਾਂ ਦੀ ਉਚਾਈ ਕਿੰਨੀ ਹੈ – ਯਾਨੀ ਇਕ Mobile App ‘ਤੇ ਸਾਰੀਆਂ ਜਾਣਕਾਰੀਆਂ ਉਪਲੱਬਧ ਹਨ ਅਤੇ ਇਸ ਨਾਲ ਸਾਡੇ ਮਛੇਰੇ ਭਰਾ ਬਹੁਤ ਹੀ ਘੱਟ ਸਮੇਂ ਵਿੱਚ ਜਿੱਥੇ ਜ਼ਿਆਦਾ ਮੱਛੀਆਂ ਹਨ, ਉੱਥੇ ਪਹੁੰਚ ਕੇ ਆਪਣੀ ਕਮਾਈ ਕਰ ਸਕਦੇ ਹਨ।
ਕਦੇ-ਕਦੇ ਸਮੱਸਿਆ ਵੀ ਹੱਲ ਦੇ ਲਈ ਵਿਗਿਆਨ ਦੀ ਮਹੱਤਤਾ ਨੂੰ ਵਿਖਾਉਂਦੀ ਹੈ। ਮੁੰਬਈ ਵਿੱਚ 2005 ‘ਚ ਬਹੁਤ ਬਾਰਿਸ਼ ਹੋਈ, ਫਲੱਡ ਆਇਆ, ਸਮੁੰਦਰ ਵਿੱਚ ਵੀ ਭਰਤੀ ਆ ਗਈ ਅਤੇ ਬਹੁਤ ਪ੍ਰੇਸ਼ਾਨੀਆਂ ਹੋਈਆਂ ਅਤੇ ਜਦੋਂ ਕੋਈ ਵੀ ਕੁਦਰਤੀ ਬਿਪਤਾ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸੰਕਟ ਗ਼ਰੀਬ ‘ਤੇ ਆਉਂਦੀ ਹੈ। ਦੋ ਲੋਕਾਂ ਨੇ ਬੜੇ ਮਨ ਦੇ ਨਾਲ ਇਸ ਵਿੱਚ ਕੰਮ ਕੀਤਾ ਅਤੇ ਉਨ੍ਹਾਂ ਨੇ ਇਕ ਅਜਿਹੇ ਮਕਾਨ ਦੀ ਰਚਨਾ ਨੂੰ ਵਿਕਸਿਤ ਕੀਤਾ ਜੋ ਅਜਿਹੇ ਸੰਕਟ ਤੋਂ ਘਰ ਨੂੰ ਬਚਾਉਂਦਾ ਹੈ, ਘਰ ਵਿੱਚ ਰਹਿਣ ਵਾਲਿਆਂ ਨੂੰ ਬਚਾਉਂਦਾ ਹੈ, ਜਲ ਸੰਕਟ ਤੋਂ ਵੀ ਬਚਾਉਂਦਾ ਹੈ, Water borne disease ਤੋਂ ਵੀ ਬਚਾਅ ਸਕਦਾ ਹੈ। ਖਹਿਰ ਬਹੁਤ ਸਾਰੇ Innovations ਸਨ।
ਕਹਿਣ ਦਾ ਮਤਲਬ ਇਹ ਹੈ ਕਿ ਸਮਾਜ ਵਿੱਚ, ਦੇਸ਼ ਵਿੱਚ ਇਸ ਤਰ੍ਹਾਂ ਦੀ ਭੂਮਿਕਾ ਵਾਲੇ ਲੋਕ ਬਹੁਤ ਹੁੰਦੇ ਹਨ ਅਤੇ ਸਾਡਾ ਸਾਡਾ ਸਮਾਜ ਵੀ ਤਾਂ Technology Driven ਹੁੰਦਾ ਜਾ ਰਿਹਾ ਹੈ। ਵਿਵਸਥਾਵਾਂ Technology Driven ਹੁੰਦੀਆਂ ਜਾ ਰਹੀਆਂ ਹਨ। ਇਕ ਤਰ੍ਹਾਂ ਨਾਲ ਟੈਕਨਾਲੋਜੀ ਸਾਡੇ ਜੀਵਨ ਦਾ ਅਭਿੰਨ ਅੰਗ ਬਣ ਗਈਆਂ ਹਨ। ਪਿਛਲੇ ਦਿਨੀਂ ‘ਡਿਜੀ ਧਨ’ ‘ਤੇ ਬੜਾ ਜ਼ੋਰ ਦਿਖਾਈ ਦੇ ਰਿਹਾ ਹੈ। ਹੌਲੀ-ਹੌਲੀ ਲੋਕ ਨਕਦ ਵਿੱਚੋਂ ਨਿਕਲ ਕੇ ਡਿਜੀਟਲ ਕਰੰਸੀ ਦੇ ਵੱਲ ਅੱਗੇ ਵਧ ਰਹੇ ਹਨ। ਭਾਰਤ ਵਿੱਚ ਵੀ Digital Transaction ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਆਪਣੇ ਮੋਬਾਇਲ ਫ਼ੋਨ ਤੋਂ ਹੀ ਡਿਜੀਟਲ ਪੇਮੈਂਟ ਦੀ ਆਦਿ ਬਣਦੀ ਜਾ ਰਹੀ ਹੈ। ਇਹ ਸ਼ੁਭ ਸੰਕੇਤ ਮੰਨਦਾ ਹਾਂ ਮੈਂ। ਸਾਡੇ ਦੇਸ਼ ਵਿੱਚ ਪਿਛਲੇ ਦਿਨੀਂ ਲੱਕੀ ਗ੍ਰਾਹਕ ਯੋਜਨਾ, ਡਿਜੀ ਧਨ ਵਪਾਰੀ ਯੋਜਨਾ ਓਹਨੂੰ ਭਾਰੀ ਸਮਰਥਨ ਮਿਲਿਆ ਹੈ। ਲਗਭਗ 2 ਮਹੀਨੇ ਹੋ ਗਏ ਹਨ, ਹਰ ਰੋਜ਼ 15 ਹਜ਼ਾਰ ਲੋਕਾਂ ਨੂੰ ਇਕ ਹਜ਼ਾਰ ਰੁਪਏ ਦਾ ਇਨਾਮ ਮਿਲਦਾ ਹੈ ਅਤੇ ਇਨ੍ਹਾਂ ਦੋਹਾਂ ਸਕੀਮਾਂ ਦੇ ਜ਼ਰੀਏ ਭਾਰਤ ਵਿੱਚ ਡਿਜੀਟਲ ਭੁਗਤਾਨ ਨੂੰ ਇਕ ਜਨ ਅੰਦੋਲਨ ਬਣਾਉਣ ਦੀ ਪਹਿਲ ਹੋਈ ਹੈ। ਪੂਰੇ ਦੇਸ਼ ਵਿੱਚ ਇਸ ਦਾ ਸਵਾਗਤ ਹੋਇਆ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਤੱਕ ‘ਡਿਜੀ ਧਨ’ ਯੋਜਨਾ ਦੇ ਤਹਿਤ 10 ਲੱਖ ਲੋਕਾਂ ਨੂੰ ਇਨਾਮ ਮਿਲ ਚੁੱਕਿਆ ਹੈ, 50 ਹਜ਼ਾਰ ਤੋਂ ਜ਼ਿਆਦਾ ਵਪਾਰੀਆਂ ਨੂੰ ਇਨਾਮ ਮਿਲ ਚੁੱਕਾ ਹੈ ਅਤੇ ਲਗਭਗ ਡੇਢ ਸੌ ਕਰੋੜ ਤੋਂ ਵੀ ਜ਼ਿਆਦਾ ਰਕਮ ਇਸ ਇਨਾਮ ਵਿੱਚ, ਇਸ ਮਹਾਨ ਮੁਹਿੰਮ ਨੂੰ ਅੱਗੇ ਵਧਾਉਣ ਵਾਲੇ ਲੋਕਾਂ ਨੂੰ ਮਿਲੀ ਹੈ। ਇਸ ਯੋਜਨਾ ਦੇ ਤਹਿਤ 100 ਤੋਂ ਜ਼ਿਆਦਾ ਗ੍ਰਾਹਕ ਉਹ ਹਨ, ਜਿਨ੍ਹਾਂ ਨੂੰ 1-1 ਲੱਖ ਰੁਪਏ ਦਾ ਇਨਾਮ ਮਿਲਿਆ ਹੈ। ਚਾਰ ਹਜ਼ਾਰ ਤੋਂ ਜ਼ਿਆਦਾ ਵਪਾਰੀ ਉਹ ਹਨ, ਜਿਨ੍ਹਾਂ ਨੂੰ 50-50 ਹਜ਼ਾਰ ਰੁਪਏ ਦੇ ਇਨਾਮ ਮਿਲੇ ਹਨ। ਕਿਸਾਨ ਹੋਣ, ਵਪਾਰੀ ਹੋਣ, ਛੋਟੇ ਉੱਦਮੀ ਹੋਣ, ਪੇਸ਼ੇਵਾਰ ਹੋਣ, ਘਰੇਲੂ ਮਹਿਲਾਵਾਂ ਹੋਣ, ਵਿਦਿਆਰਥੀ ਹੋਣ ਹਰ ਕੋਈ ਏਹਦੇ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਓਹਨੂੰ ਲਾਭ ਵੀ ਮਿਲ ਰਿਹਾ ਹੈ। ਜਦੋਂ ਮੈਂ ਉਸ ਦਾ Analysis ਪੁੱਛਿਆ ਕਿ ਭਾਈ, ਵੇਖੋ ਸਿਰਫ ਨੌਜਵਾਨ ਹੀ ਆਉਂਦੇ ਹਨ ਕਿ ਵੱਡੀ ਉਮਰ ਦੇ ਲੋਕ ਵੀ ਆਉਂਦੇ ਹਨ ਤਾਂ ਮੈਨੂੰ ਖੁਸ਼ੀ ਹੋਈ ਕਿ ਇਨਾਮ ਪ੍ਰਾਪਤ ਕਰਨ ਵਾਲਿਆਂ ਵਿੱਚ 15 ਸਾਲਾਂ ਦੇ ਨੌਜਵਾਨ ਵੀ ਹਨ ਅਤੇ 65-70 ਸਾਲਾਂ ਦੇ ਬਜ਼ੁਰਗ ਵੀ ਹਨ।
ਮੈਸੂਰ ਤੋਂ ਸ਼੍ਰੀਮਾਨ ਸੰਤੋਸ਼ ਜੀ ਨੇ ਖੁਸ਼ੀ ਜਤਾਉਂਦਿਆਂ ਹੋਇਆਂ NarendraModiApp ‘ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ‘ਲੱਕੀ ਗ੍ਰਾਹਕ ਯੋਜਨਾ’ ਦੇ ਤਹਿਤ ਇਕ ਹਜ਼ਾਰ ਰੁਪਏ ਦਾ Reward ਮਿਲਿਆ ਲੇਕਿਨ ਸਭ ਤੋਂ ਵੱਡੀ ਗੱਲ ਜੋ ਉਨ੍ਹਾਂ ਨੇ ਲਿਖੀ ਹੈ, ਉਹ ਮੈਨੂੰ ਲੱਗਦਾ ਹੈ ਕਿ ਮੈਨੂੰ Share ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਕ ਹਜ਼ਾਰ ਦਾ ਇਹ Reward ਮਿਲਿਆ ਤਾਂ ਉਸੇ ਵੇਲੇ ਮੇਰੇ ਧਿਆਨ ਵਿੱਚ ਆਇਆ ਕਿ ਇਕ ਗ਼ਰੀਬ ਬਜ਼ੁਰਗ ਔਰਤ ਦੇ ਘਰ ਵਿੱਚ ਅੱਗ ਲੱਗ ਗਈ ਸੀ, ਸਮਾਨ ਸੜ ਗਿਆ ਸੀ ਤਾਂ ਮੈਨੂੰ ਲੱਗਿਆ ਕਿ ਜੋ ਮੈਨੂੰ ਇਨਾਮ ਮਿਲਿਆ ਹੈ, ਸ਼ਾਇਦ ਇਸ ‘ਤੇ ਹੱਕ ਇਸ ਗ਼ਰੀਬ ਬਜ਼ੁਰਗ ਮਾਂ ਦਾ ਹੈ ਤਾਂ ਮੈਂ ਹਜ਼ਾਰ ਰੁਪਏ ਉਸੇ ਨੂੰ ਦੇ ਦਿੱਤੇ। ਮੈਨੂੰ ਏਨਾ ਸੰਤੋਸ਼ ਮਿਲਿਆ। ਸੰਤੋਸ਼ ਜੀ, ਤੁਹਾਡਾ ਨਾਮ ਅਤੇ ਤੁਹਾਡਾ ਕੰਮ ਸਾਨੂੰ ਸਾਰਿਆਂ ਨੂੰ ਸੰਤੋਸ਼ ਦੇ ਰਿਹਾ ਹੈ। ਤੁਸੀਂ ਇਕ ਬਹੁਤ ਵੱਡਾ ਪ੍ਰੇਰਕ ਕੰਮ ਕੀਤਾ।
ਦਿੱਲੀ ਦੇ 22 ਸਾਲਾਂ ਦੇ ਕਾਰ ਚਾਲਕ ਭਾਈ ਸਬੀਰ, ਨੋਟਬੰਦੀ ਦੇ ਬਾਅਦ ਉਹ ਆਪਣੇ ਕੰਮਕਾਜ ਵਿੱਚ ਡਿਜੀਟਲ ਕਾਰੋਬਾਰ ਨਾਲ ਜੁੜ ਗਏ ਅਤੇ ਸਰਕਾਰ ਦੀ ਜੋ ‘ਲੱਕੀ ਗ੍ਰਾਹਕ ਯੋਜਨਾ’ ਸੀ, ਉਸ ਵਿੱਚੋਂ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਇਨਾਮ ਮਿਲ ਗਿਆ। ਹੁਣ ਜਦੋਂ ਉਹ ਕਾਰ ਚਲਾਉਂਦੇ ਹਨ ਤਾਂ ਇਕ ਤਰ੍ਹਾਂ ਨਾਲ ਇਸ ਯੋਜਨਾ ਦੇ ਅੰਬੈਸਡਰ ਬਣ ਗਏ ਹਨ। ਸਾਰੇ ਪਸਿੰਜਰਾਂ ਨੂੰ ਪੂਰਾ ਸਮਾਂ ਉਹ ਡਿਜੀਟਲ ਦਾ ਗਿਆਨ ਦਿੰਦੇ ਰਹਿੰਦੇ ਹਨ। ਉਹ ਬੜੇ ਉਤਸ਼ਾਹ ਨਾਲ ਇਹ ਗੱਲਾਂ ਦੱਸਦੇ ਰਹਿੰਦੇ ਨੇ ਤੇ ਹੋਰਾਂ ਨੂੰ ਵੀ ਪ੍ਰੋਤਸਾਹਨ ਦਿੰਦੇ ਨੇ।
ਮਹਾਰਾਸ਼ਟਰ ਤੋਂ ਇਕ ਯੁਵਾ ਸਾਥੀ ਪੂਜਾ ਨੇਮਾੜੇ, ਜੋ ਪੀ. ਜੀ. ਦੀ ਵਿਦਿਆਰਥਣ ਹੈ, ਉਹ ਵੀ Rupay Card, e-wallet ਦਾ ਉਪਯੋਗ ਉਨ੍ਹਾਂ ਦੇ ਪਰਿਵਾਰ ਵਿੱਚ ਕਿਵੇਂ ਹੋ ਰਿਹਾ ਹੈ ਅਤੇ ਇਸ ਨੂੰ ਕਰਨ ਵਿੱਚ ਕਿੰਨਾ ਅਨੰਦ ਆ ਰਿਹਾ ਹੈ, ਇਸ ਸਬੰਧੀ ਆਪਣਾ ਤਜ਼ਰਬਾ ਆਪਣੇ ਸਾਥੀਆਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਦੇਖੋ ਇਕ ਲੱਖ ਰੁਪਏ ਦਾ ਇਨਾਮ ਉਸ ਦੇ ਲਈ ਕਿੰਨਾ ਅਰਥ ਰੱਖਦਾ ਹੈ ਪਰ ਉਸ ਨੇ ਇਸ ਨੂੰ ਆਪਣੇ mission mode ਵਿੱਚ ਲੈ ਲਿਆ ਹੈ ਅਤੇ ਉਹ ਹੋਰਾਂ ਨੂੰ ਵੀ ਇਸ ਕੰਮ ਲਈ ਪ੍ਰੇਰਨਾ ਦੇ ਰਹੀ ਹੈ।
ਮੈਂ ਆਪਣੇ ਦੇਸ਼ ਵਾਸੀਆਂ ਨੂੰ, ਦੇਸ਼ ਦੇ ਯੁਵਕਾਂ ਨੂੰ, ਖ਼ਾਸ ਕਰਕੇ ਅਤੇ ਇਸ ‘ਲੱਕੀ ਗ੍ਰਾਹਕ ਯੋਜਨਾ’ ਜਾਂ ‘ਡਿਜੀਧਨ ਵਪਾਰ ਯੋਜਨਾ’ ਵਿੱਚ ਜਿਨ੍ਹਾਂ ਨੂੰ ਇਨਾਮ ਮਿਲਿਆ ਹੈ, ਉਨ੍ਹਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪ ਇਸ ਦੇ ਅੰਬੈਸਡਰ ਬਣੋ। ਇਸ ਅੰਦੋਲਨ ਦੀ ਤੁਸੀਂ ਅਗਵਾਈ ਕਰੋ। ਆਪ ਇਸ ਨੂੰ ਅੱਗੇ ਵਧਾਓ ਅਤੇ ਇਹ ਕੰਮ ਇਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ ਜੋ ਲੜਾਈ ਹੈ, ਉਸ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਹੈ ਇਸ ਦੀ। ਇਸ ਕੰਮ ਨਾਲ ਜੁੜਿਆ ਹੋਇਆ ਹਰ ਕੋਈ ਮੇਰੀ ਨਜ਼ਰ ਵਿੱਚ, ਦੇਸ਼ ਵਿੱਚ ਇਕ ਨਵਾਂ Anti Corruption cadre ਹੈ। ਇਕ ਤਰ੍ਹਾਂ ਨਾਲ ਤੁਸੀਂ ਸ਼ੁੱਧੀ ਦੇ ਸੈਨਿਕ ਹੋ। ਤੁਸੀਂ ਜਾਣਦੇ ਹੋ ਕਿ ‘ਲੱਕੀ ਗ੍ਰਾਹਕ ਯੋਜਨਾ’ ਦੇ 100 ਦਿਨ ਜਦੋਂ ਪੂਰੇ ਹੋਣਗੇ, 14 ਅਪ੍ਰੈਲ ਡਾ. ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀ ਦਾ ਪਰਵ ਹੈ, ਯਾਦਗਾਰ ਦਿਵਸ ਹੈ। 14 ਅਪ੍ਰੈਲ ਨੂੰ ਇਕ ਬਹੁਤ ਵੱਡਾ ਕਰੋੜਾਂ ਰੁਪਏ ਦੇ Price ਦਾ Draw ਹੋਣ ਵਾਲਾ ਹੈ। ਅਜੇ ਲਗਭਗ 40-45 ਦਿਨ ਪਏ ਹਨ, ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਰੱਖਦੇ ਹੋਏ ਕੀ ਤੁਸੀਂ ਇਕ ਕੰਮ ਕਰ ਸਕਦੇ ਹੋ? ਹੁਣੇ-ਹੁਣੇ ਬਾਬਾ ਸਾਹਿਬ ਅੰਬੇਡਕਰ ਦੀ 125ਵੀਂ ਜਯੰਤੀ ਲੰਘੀ ਹੈ। ਉਨ੍ਹਾਂ ਨੂੰ ਯਾਦ ਕਰਦੇ ਹੋਏ ਤੁਸੀਂ ਵੀ ਘੱਟੋ-ਘੱਟ 125 ਲੋਕਾਂ ਨੂੰ BHIM App download ਕਰਨਾ ਸਿਖਾਓ। ਉਸ ਨਾਲ ਲੈਣ-ਦੇਣ ਕਿਵੇਂ ਹੁੰਦਾ ਹੈ, ਉਹ ਸਿਖਾਓ ਅਤੇ ਖਾਸ ਕਰਕੇ ਆਪਣੇ ਆਸ-ਪਾਸ ਦੇ ਛੋਟੇ-ਛੋਟੇ ਵਪਾਰੀਆਂ ਨੂੰ ਸਿਖਾਓ, ਇਸ ਵਾਰ ਦੀ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਅਤੇ BHIM App ਇਸ ਨੂੰ ਵਿਸ਼ੇਸ਼ ਮਹੱਤਵ ਦਿਓ ਅਤੇ ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਡਾ. ਬਾਬਾ ਸਾਹਿਬ ਦੁਆਰਾ ਰੱਖੀ ਨੀਂਹ ਨੂੰ ਅਸੀਂ ਮਜ਼ਬੂਤ ਬਣਾਉਣਾ ਹੈ। ਘਰ-ਘਰ ਜਾ ਕੇ, ਸਾਰਿਆਂ ਨੂੰ ਜੋੜ ਕੇ 125 ਕਰੋੜ ਹੱਥਾਂ ਤੱਕ BHIM App ਪਹੁੰਚਾਉਣੀ ਹੈ। ਪਿਛਲੇ 2-3 ਮਹੀਨਿਆਂ ਤੋਂ ਇਹ ਜੋ ਮੂਵਮੈਂਟ ਚੱਲੀ ਹੈ, ਉਸ ਦਾ ਅਸਰ ਇਹ ਹੈ ਕਿ ਕਈ ਟਾਊਨਸ਼ਿਪ, ਕਈ ਪਿੰਡ, ਕਈ ਸ਼ਹਿਰਾਂ ਵਿੱਚ ਬਹੁਤ ਹੀ ਸਫਲਤਾ ਪ੍ਰਾਪਤ ਹੋਈ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਦੀ ਅਰਥ ਵਿਵਸਥਾ ਦੇ ਮੂਲ ਵਿੱਚ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਹੈ। ਪਿੰਡ ਦੀ ਆਰਥਿਕ ਤਾਕਤ, ਦੇਸ਼ ਦੀ ਆਰਥਿਕ ਗਤੀ ਨੂੰ ਤਾਕਤ ਦਿੰਦੀ ਹੈ। ਮੈਂ ਅੱਜ ਇਕ ਬਹੁਤ ਖੁਸ਼ੀ ਦੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਹਾਂ। ਸਾਡੇ ਕਿਸਾਨ ਭੈਣਾਂ-ਭਰਾਵਾਂ ਨੇ ਸਖਤ ਮਿਹਨਤ ਕਰਕੇ ਅੰਨ ਦੇ ਭੰਡਾਰ ਭਰ ਦਿੱਤੇ ਹਨ। ਸਾਡੇ ਦੇਸ਼ ਵਿੱਚ ਕਿਸਾਨਾਂ ਦੀ ਮਿਹਨਤ ਨਾਲ ਇਸ ਸਾਲ ਰਿਕਾਰਡ ਅੰਨ ਉਤਪਾਦਨ ਹੋਇਆ ਹੈ। ਸਾਰੇ ਸੰਕੇਤ ਇਹੀ ਕਹਿ ਰਹੇ ਹਨ ਕਿ ਸਾਡੇ ਕਿਸਾਨਾਂ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਖੇਤਾਂ ਵਿੱਚ ਇਸ ਵਾਰ ਫਸਲ ਅਜਿਹੀ ਲਹਿਰਾਈ ਹੈ, ਹਰ ਰੋਜ਼ ਲੱਗਣ ਲੱਗਾ, ਜਿਵੇਂ ਪੋਂਗਲ ਅਤੇ ਵਿਸਾਖੀ ਅੱਜ ਹੀ ਮਨਾਈ ਹੈ। ਇਸ ਸਾਲ ਦੇਸ਼ ਵਿੱਚ ਲਗਭਗ 2 ਹਜ਼ਾਰ 700 ਲੱਖ ਟਨ ਤੋਂ ਵੀ ਜ਼ਿਆਦਾ ਅੰਨ ਦਾ ਉਤਪਾਦਨ ਹੋਇਆ ਹੈ। ਸਾਡੇ ਕਿਸਾਨਾਂ ਦੇ ਨਾਲ ਜਿਹੜਾ ਆਖਰੀ ਰਿਕਾਰਡ ਦਰਜ ਹੋਇਆ ਸੀ, ਉਸ ਤੋਂ ਵੀ ਇਹ 8 ਪ੍ਰਤੀਸ਼ਤ ਜ਼ਿਆਦਾ ਹੈ ਤਾਂ ਇਹ ਆਪਣੇ ਆਪ ਵਿੱਚ ਅਨੋਖੀ ਸਿੱਧੀ ਹੈ। ਮੈਂ ਵਿਸ਼ੇਸ਼ ਰੂਪ ਨਾਲ ਦੇਸ਼ ਦੇ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਕਿਸਾਨਾਂ ਦਾ ਧੰਨਵਾਦ ਇਸ ਲਈ ਵੀ ਕਰਨਾ ਚਾਹੁੰਦਾ ਹਾਂ ਕਿ ਉਹ ਪ੍ਰੰਪਰਾਗਤ ਫਸਲਾਂ ਦੇ ਨਾਲ-ਨਾਲ ਦੇਸ਼ ਦੇ ਗ਼ਰੀਬ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੱਖ-ਵੱਖ ਦਾਲਾਂ ਦੀ ਵੀ ਖੇਤੀ ਕਰਨ, ਕਿਉਂਕਿ ਦਾਲ ਨਾਲ ਹੀ ਸਭ ਤੋਂ ਜ਼ਿਆਦਾ ਪ੍ਰੋਟੀਨ ਗ਼ਰੀਬ ਨੂੰ ਪ੍ਰਾਪਤ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਦੇਸ਼ ਦੇ ਕਿਸਾਨਾਂ ਨੇ ਗਰੀਬਾਂ ਦੀ ਆਵਾਜ਼ ਸੁਣੀ ਅਤੇ ਲਗਭਗ 290 ਲੱਖ ਹੈਕਟੇਅਰ ਧਰਤੀ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਦਾਲਾਂ ਦੀ ਖੇਤੀ ਕੀਤੀ। ਇਹ ਸਿਰਫ ਦਾਲ ਦਾ ਉਤਪਾਦਨ ਨਹੀਂ ਹੈ, ਬਲਕਿ ਕਿਸਾਨਾਂ ਦੁਆਰਾ ਕੀਤੀ ਗਈ ਮੇਰੇ ਦੇਸ਼ ਦੇ ਗਰੀਬਾਂ ਦੀ ਸਭ ਤੋਂ ਵੱਡੀ ਸੇਵਾ ਹੈ। ਮੇਰੀ ਇਕ ਬੇਨਤੀ ਨੂੰ, ਮੇਰੇ ਇਕ ਨਿਵੇਦਨ ਨੂੰ, ਮੇਰੇ ਦੇਸ਼ ਦੇ ਕਿਸਾਨਾਂ ਨੇ ਜਿਸ ਤਰ੍ਹਾਂ ਨਾਲ ਸਿਰ ਅੱਖਾਂ ‘ਤੇ ਬਿਠਾ ਕੇ ਮਿਹਨਤ ਕੀਤੀ ਅਤੇ ਦਾਲਾਂ ਦਾ ਰਿਕਾਰਡ ਉਤਪਾਦਨ ਕੀਤਾ, ਇਸ ਦੇ ਲਈ ਮੇਰੇ ਕਿਸਾਨ ਭੈਣ-ਭਰਾ ਵਿਸ਼ੇਸ਼ ਧੰਨਵਾਦ ਦੇ ਅਧਿਕਾਰੀ ਹਨ।
ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਇਸ ਦੇਸ਼ ਵਿੱਚ ਸਰਕਾਰ ਦੇ ਦੁਆਰਾ, ਸਮਾਜ ਦੇ ਦੁਆਰਾ, ਸੰਸਥਾਵਾਂ ਦੇ ਦੁਆਰਾ, ਸੰਗਠਨਾਂ ਦੇ ਦੁਆਰਾ, ਹਰ ਕਿਸੇ ਦੇ ਦੁਆਰਾ ਸਵੱਛਤਾ ਦੀ ਇਸ ਦਿਸ਼ਾ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ। ਇਕ ਤਰ੍ਹਾਂ ਨਾਲ ਹਰ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਸਵੱਛਤਾ ਦੇ ਸਬੰਧ ਵਿੱਚ ਜਾਗਰੂਕ ਵਿਵਹਾਰ ਕਰਦਾ ਨਜ਼ਰ ਆ ਰਿਹਾ ਹੈ। ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਦਿਨੀਂ Water and Sanitationਦਾ ਜੋ ਸਾਡਾ ਭਾਰਤ ਸਰਕਾਰ ਦਾ ਮੰਤਰਾਲਾ ਹੈ, ‘ਪੇਅਜਲ ਅਤੇ ਸਵੱਛਤਾ ਮੰਤਰਾਲਾ’ ਸਾਡੇ ਸਕੱਤਰ ਦੀ ਅਗਵਾਈ ਵਿੱਚ 23 ਰਾਜ ਸਰਕਾਰਾਂ ਦੇ ਉੱਚ ਅਧਿਕਾਰੀਆਂ ਦਾ ਇਕ ਕਾਰਜਕ੍ਰਮ ਤੇਲੰਗਾਨਾ ਵਿੱਚ ਹੋਇਆ ਅਤੇ ਤੇਲੰਗਾਨਾ ਰਾਜ ਦੇ ਵਾਰੰਗਲ ਵਿੱਚ ਇਹ ਸਿਰਫ ਇਕ ਬੰਦ ਕਮਰਾ ਸੈਮੀਨਾਰ ਹੀ ਨਹੀਂ ਸੀ, ਬਲਕਿ ਸਵੱਛਤਾ ਦੇ ਕੰਮ ਦਾ ਕੀ ਮਹੱਤਵ ਹੈ, ਉਸ ਨੂੰ ਪ੍ਰਯੋਗ ਕਰਨਾ ਸੀ। 17-18 ਫਰਵਰੀ ਹੈਦਰਾਬਾਦ ਵਿੱਚ toilet pit emptying exercise ਦਾ ਆਯੋਜਨ ਕੀਤਾ। 6 ਘਰਾਂ ਦੇ toilet pits ਖਾਲੀ ਕਰਕੇ ਉਸ ਦੀ ਸਫਾਈ ਕੀਤੀ ਗਈ ਅਤੇ ਅਧਿਕਾਰੀਆਂ ਨੇ ਖੁਦ ਵਿਖਾਇਆ ਕਿ twin pit toilet ਦੇ ਉਪਯੋਗ ਹੋ ਚੁੱਕੇ ਟੋਇਆਂ ਨੂੰ, ਉਨ੍ਹਾਂ ਨੂੰ ਖਾਲੀ ਕਰਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਵਿਖਾਇਆ ਕਿ ਇਸ ਨਵੀਂ ਤਕਨੀਕ ਦਾ ਸ਼ੌਚਾਲਾ ਕਿੰਨਾ ਸੁਵਿਧਾਜਨਕ ਹੈ ਅਤੇ ਇਸ ਨੂੰ ਖਾਲੀ ਕਰਨ ਵਿੱਚ ਸਫਾਈ ਨੂੰ ਲੈ ਕੇ ਵੀ ਕੋਈ ਮੁਸ਼ਕਿਲ ਮਹਿਸੂਸ ਨਹੀਂ ਹੁੰਦੀ, ਕੋਈ ਸੰਕੋਚ ਨਹੀਂ ਹੁੰਦਾ। ਜੋ Psychological barrier ਹੁੰਦਾ ਹੈ, ਉਹ ਵੀ ਰੁਕਾਵਟ ਨਹੀਂ ਪਾਉਂਦਾ ਅਤੇ ਅਸੀਂ ਵੀ ਜਿਵੇਂ ਹੋਰ ਸਫਾਈ ਕਰਦੇ ਹਾਂ, ਉਵੇਂ ਹੀ ਇਕ toilet ਦੇ ਟੋਏ ਸਾਫ ਕਰ ਸਕਦੇ ਹਾਂ ਅਤੇ ਇਸ ਕੋਸ਼ਿਸ਼ ਦਾ ਨਤੀਜਾ ਹੋਇਆ, ਦੇਸ਼ ਦੇ ਮੀਡੀਆ ਨੇ ਇਸ ਨੂੰ ਬਹੁਤ ਪ੍ਰਚਾਰਤ ਵੀ ਕੀਤਾ, ਇਸ ਨੂੰ ਬਹੁਤ ਮਹੱਤਵ ਵੀ ਦਿੱਤਾ ਅਤੇ ਸੁਭਾਵਿਕ ਹੈ ਜਦੋਂ ਇਕ ਆਈ. ਏ. ਐੱਸ. ਅਫਸਰ ਖੁਦ toilet ਦੇ ਟੋਏ ਦੀ ਸਫਾਈ ਕਰਦਾ ਹੋਵੇ ਤਾਂ ਦੇਸ਼ ਦਾ ਧਿਆਨ ਜਾਣਾ ਬਹੁਤ ਸੁਭਾਵਿਕ ਹੈ ਅਤੇ ਇਹ ਜੋ toilet pit ਦੀ ਸਫਾਈ ਹੈ ਅਤੇ ਉਸ ਵਿੱਚ ਜੋ, ਜਿਸ ਨੂੰ ਅਸੀਂ ਕੂੜਾ-ਕਚਰਾ ਮੰਨਦੇ ਹਾਂ ਲੇਕਿਨ ਖਾਦ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਇਹ ਇਕ ਤਰ੍ਹਾਂ ਨਾਲ ਕਾਲਾ ਸੋਨਾ ਹੁੰਦਾ ਹੈ। waste ਤੋਂ wealth ਕਿਵੇਂ ਬਣਦੀ ਹੈ, ਇਹ ਅਸੀਂ ਵੇਖ ਸਕਦੇ ਹਾਂ ਅਤੇ ਇਹ ਸਿੱਧ ਹੋ ਚੁੱਕਾ ਹੈ। 6 ਮੈਂਬਰਾਂ ਦੇ ਪਰਿਵਾਰ ਲਈ ਇਕ ਸਟੈਂਡਰਡ “win pit toilet – ਇਹ Model ਲਗਭਗ 5 ਸਾਲਾਂ ਵਿੱਚ ਭਰ ਜਾਂਦਾ ਹੈ। ਇਸ ਤੋਂ ਬਾਅਦ ਕਚਰੇ ਨੂੰ ਅਸਾਨੀ ਨਾਲ ਦੂਰ ਕਰਕੇ, ਦੂਸਰੇ pit ਵਿੱਚ redirect ਕੀਤਾ ਜਾ ਸਕਦਾ ਹੈ। 6-12 ਮਹੀਨਿਆਂ ਵਿੱਚ pit ਵਿੱਚ ਜਮ੍ਹਾਂ ਕਚਰਾ ਪੂਰੀ ਤਰ੍ਹਾਂ ਨਾਲ decompose ਹੋ ਜਾਂਦਾ ਹੈ। ਇਹ decomposed ਕਚਰਾ ਹੈਂਡਲ ਕਰਨ ਵਿੱਚ ਬਹੁਤ ਹੀ ਸੁਰੱਖਿਅਤ ਹੁੰਦਾ ਹੈ ਅਤੇ ਖਾਦ ਦੀ ਦ੍ਰਿਸ਼ਟੀ ਨਾਲ ਬਹੁਤ ਹੀ ਮਹੱਤਵਪੂਰਨ ਖਾਦ `NPK’ ਕਿਸਾਨ ਚੰਗੀ ਤਰ੍ਹਾਂ NPK’ ਤੋਂ ਜਾਣੂ ਹਨ। Nitrogen, Phosphorous, Potassium – ਇਹ ਪੌਸ਼ਿਕ ਤੱਤਾਂ ਨਾਲ ਪੂਰਨ ਹੁੰਦਾ ਹੈ ਅਤੇ ਇਹ ਖੇਤੀ ਦੇ ਖੇਤਰ ਵਿੱਚ ਬਹੁਤ ਹੀ ਉੱਤਮ ਖਾਦ ਮੰਨਿਆ ਜਾਂਦਾ ਹੈ।
ਜਿਸ ਤਰ੍ਹਾਂ ਨਾਲ ਸਰਕਾਰ ਨੇ ਇਹ ਪਹਿਲਕਦਮੀ ਕੀਤੀ ਐ, ਹੋਰਨਾਂ ਨੇ ਵੀ ਅਜਿਹੀਆਂ ਬਹੁਤ ਪਹਿਲਕਦਮੀਆਂ ਕੀਤੀਆਂ ਹੋਣਗੀਆਂ ਅਤੇ ਹੁਣ ਤਾਂ ਦੂਰਦਰਸ਼ਨ ਵਿੱਚ ਸਵੱਛਤਾ ਸਮਾਚਾਰ ਦਾ ਇਕ ਵਿਸ਼ੇਸ਼ ਪ੍ਰੋਗਰਾਮ ਆਉਂਦਾ ਹੈ, ਉਸ ਵਿੱਚ ਅਜਿਹੀਆਂ ਗੱਲਾਂ ਜਿੰਨੀਆਂ ਉਜਾਗਰ ਹੋਣਗੀਆਂ, ਓਨਾ ਹੀ ਲਾਭ ਹੋਵੇਗਾ। ਸਰਕਾਰ ਵਿੱਚ ਵੀ ਵੱਖ-ਵੱਖ ਡਿਪਾਰਟਮੈਂਟ ਸਵੱਛਤਾ ਪੰਦਰਵਾੜਾ ਰੈਗੂਲਰ ਮਨਾਉਂਦੇ ਹਨ। ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਉਨ੍ਹਾਂ ਦੇ ਨਾਲ ਜਨਜਾਤੀ ਵਿਕਾਸ ਮੰਤਰਾਲਾ – Tribal Affairs Ministry – ਇਹ ਸਵੱਛਤਾ ਮੁਹਿੰਮ ਨੂੰ ਬੱਲ ਦੇਣ ਵਾਲੇ ਹਨ ਅਤੇ ਮਾਰਚ ਦੇ ਦੂਸਰੇ ਪੰਦਰਵਾੜੇ ਵਿੱਚ ਹੋਰ ਦੋ ਮੰਤਰਾਲੇ Ministry of Shipping ਅਤੇ Ministry of Water Resources, River Development and Ganga Rejuvenation – ਇਹ ਮੰਤਰਾਲੇ ਵੀ ਮਾਰਚ ਦੇ ਆਖਰੀ ਦੋ ਹਫ਼ਤੇ ਸਵੱਛਤਾ ਮੁਹਿੰਮ ਨੂੰ ਅੱਗੇ ਵਧਾਉਣ ਵਾਲੇ ਹਨ।
ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਜਦੋਂ ਵੀ ਕੁਝ ਚੰਗਾ ਕਰਦਾ ਹੈ ਤਾਂ ਪੂਰਾ ਦੇਸ਼ ਇਕ ਨਵੀਂ ਊਰਜਾ ਦਾ ਅਨੁਭਵ ਕਰਦਾ ਹੈ, ਆਤਮ ਵਿਸ਼ਵਾਸ ਨੂੰ ਵਧਾਉਂਦਾ ਹੈ, Rio Paralympics ਵਿੱਚ ਸਾਡੇ ਦਿਵਿਯਾਂਗ ਖਿਡਾਰੀਆਂ ਨੇ ਜੋ ਪ੍ਰਦਰਸ਼ਨ ਕੀਤਾ, ਅਸੀਂ ਸਾਰਿਆਂ ਨੇ ਉਸ ਦਾ ਸਵਾਗਤ ਕੀਤਾ ਸੀ। ਇਸੇ ਮਹੀਨੇ ਆਯੋਜਿਤ Blind T-20World Cup ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਉਂਦੇ ਹੋਏ ਲਗਾਤਾਰ ਦੂਸਰੀ ਵਾਰ World Champion ਬਣ ਕੇ ਦੇਸ਼ ਦਾ ਮਾਣ ਵਧਾਇਆ। ਮੈਂ ਇਕ ਵਾਰੀ ਫਿਰ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ। ਦੇਸ਼ ਨੂੰ ਸਾਡੇ ਇਨ੍ਹਾਂ ਦਿਵਿਯਾਂਗ ਸਾਥੀਆਂ ਦੀ ਪ੍ਰਾਪਤੀ ‘ਤੇ ਫਖ਼ਰ ਹੈ। ਮੈਂ ਇਹ ਹਮੇਸ਼ਾ ਮੰਨਦਾ ਹਾਂ ਕਿ ਦਿਵਿਯਾਂਗ ਭੈਣ-ਭਰਾ ਸਮਰੱਥ ਹੁੰਦੇ ਹਨ, ਪੱਕੇ ਨਿਸ਼ਚੇ ਵਾਲੇ ਹੁੰਦੇ ਹਨ, ਹੌਂਸਲੇ ਵਾਲੇ ਹੁੰਦੇ ਹਨ, ਸੰਕਲਪਵਾਨ ਹੁੰਦੇ ਹਨ। ਹਰ ਪਲ ਸਾਨੂੰ ਉਨ੍ਹਾਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਗੱਲ ਚਾਹੇ ਖੇਡ ਦੀ ਹੋਵੇ ਜਾਂ ਪੁਲਾੜ ਵਿਗਿਆਨ ਦੀ – ਸਾਡੇ ਦੇਸ਼ ਦੀਆਂ ਮਹਿਲਾਵਾਂ ਕਿਸੇ ਤੋਂ ਪਿੱਛੇ ਨਹੀਂ ਹਨ। ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧ ਰਹੀਆਂ ਹਨ ਅਤੇ ਆਪਣੀਆਂ ਪ੍ਰਾਪਤੀਆਂ ਨਾਲ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿੱਚ ਏਸ਼ੀਆਈ Rugby Sevens Trophy ਵਿੱਚ ਸਾਡੀਆਂ ਮਹਿਲਾ ਖਿਡਾਰੀਆਂ ਨੇ ਸਿਵਲਰ ਮੈਡਲ ਜਿੱਤਿਆ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਮੇਰੀਆਂ ਢੇਰ ਸਾਰੀਆਂ ਵਧਾਈਆਂ।
8 ਮਾਰਚ ਪੂਰਾ ਵਿਸ਼ਵ ਮਹਿਲਾ ਦਿਵਸ ਮਨਾਉਂਦਾ ਹੈ। ਭਾਰਤ ਵਿੱਚ ਵੀ ਬੇਟੀਆਂ ਨੂੰ ਮਹੱਤਵ ਦਿੱਤਾ ਜਾਵੇ ਤਾਂ ਜੋ ਪਰਿਵਾਰ ਅਤੇ ਸਮਾਜ ਵਿੱਚ ਉਨ੍ਹਾਂ ਪ੍ਰਤੀ ਜਾਗਰੂਕਤਾ ਵਧੇ, ਸੰਵੇਦਨਸ਼ੀਲਤਾ ਵਧੇ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਇਹ ਅੰਦੋਲਨ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਅੱਜ ਇਹ ਸਿਰਫ ਸਰਕਾਰੀ ਪ੍ਰੋਗਰਾਮ ਨਹੀਂ ਰਿਹਾ, ਇਹ ਇਕ ਸਮਾਜਿਕ ਸੰਵੇਦਨਾ ਦੀ, ਲੋਕ ਸਿੱਖਿਆ ਦੀ ਮੁਹਿੰਮ ਬਣ ਗਈ ਐ। ਪਿਛਲੇ 2 ਵਰ੍ਹਿਆਂ ਦੇ ਦੌਰਾਨ ਇਸ ਪ੍ਰੋਗਰਾਮ ਨੇ ਆਮ ਲੋਕਾਂ ਨੂੰ ਜੋੜ ਲਿਆ ਹੈ। ਦੇਸ਼ ਦੇ ਹਰ ਇਕ ਕੋਨੇ ਵਿੱਚ ਭਖਦੇ ਮੁੱਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਅਤੇ ਸਾਲਾਂ ਤੋਂ ਚੱਲੇ ਆ ਰਹੇ ਪੁਰਾਣੇ ਰੀਤੀ-ਰਿਵਾਜ਼ਾਂ ਦੇ ਪ੍ਰਤੀ ਲੋਕਾਂ ਦੀ ਸੋਚ ਵਿੱਚ ਬਦਲਾਓ ਲਿਆਂਦਾ ਹੈ, ਜਦੋਂ ਇਹ ਸਮਾਚਾਰ ਮਿਲਦੇ ਹਨ ਕਿ ਬੇਟੀ ਦੇ ਜਨਮ ‘ਤੇ ਉਤਸਵ ਮਨਾਇਆ ਗਿਆ, ਏਨਾ ਅਨੰਦ ਆਉਂਦਾ ਹੈ, ਇਸ ਤਰ੍ਹਾਂ ਨਾਲ ਬੇਟੀਆਂ ਦੇ ਪ੍ਰਤੀ ਸਾਕਾਰਾਤਮਕ ਸੋਚ ਸਮਾਜਿਕ ਮਾਨਤਾ ਦਾ ਕਾਰਣ ਬਣ ਰਹੀ ਹੈ। ਮੈਂ ਸੁਣਿਆ ਹੈ ਕਿ ਤਾਮਿਲਨਾਡੂ ਰਾਜ ਦੇ Cuddalore ਜ਼ਿਲ੍ਹੇ ਨੇ ਇਕ ਵਿਸ਼ੇਸ਼ ਮੁਹਿੰਮ ਦੇ ਤਹਿਤ ਬਾਲ ਵਿਆਹ ‘ਤੇ ਰੋਕ ਲਗਾਈ। ਹੁਣ ਤੱਕ ਲਗਭਗ 175 ਤੋਂ ਜ਼ਿਆਦਾ ਬਾਲ ਵਿਆਹ ਰੋਕੇ ਜਾ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ‘ਸੁਕੰਨਿਆ ਸਮ੍ਰਿਧੀ ਯੋਜਨਾ’ ਦੇ ਤਹਿਤ ਲਗਭਗ 55-60 ਹਜ਼ਾਰ ਤੋਂ ਜ਼ਿਆਦਾ ਬੇਟੀਆਂ ਦੇ ਬੈਂਕ ਅਕਾਊਂਟ ਖੋਲ੍ਹੇ ਹਨ। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ convergence model ਦੇ ਤਹਿਤ ਸਾਰੇ ਵਿਭਾਗਾਂ ਨੂੰ ‘ਬੇਟੀ ਬਚਾਓ ਬੇਟੀ ਪੜ੍ਹਾਓ’ ਯੋਜਨਾ ਨਾਲ ਜੋੜਿਆ ਹੈ ਅਤੇ ਗ੍ਰਾਮ ਸਭਾਵਾਂ ਦੇ ਆਯੋਜਨ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਅਨਾਥ ਬੱਚਿਆਂ ਨੂੰ ਗੋਦ ਲੈਣਾ, ਉਨ੍ਹਾਂ ਦੀ ਸਿੱਖਿਆ ਨੂੰ ਨਿਸ਼ਚਿਤ ਕਰਨਾ, ਇਸ ਦੇ ਭਰਪੂਰ ਯਤਨ ਹੋ ਰਹੇ ਹਨ। ਮੱਧ ਪ੍ਰਦੇਸ਼ ਵਿੱਚ ‘ਹਰ ਘਰ ਦਸਤਕ’ ਦੇ ਪ੍ਰੋਗਰਾਮ ਦੇ ਅਧੀਨ ਪਿੰਡ-ਪਿੰਡ, ਘਰ-ਘਰ ਬੇਟੀਆਂ ਦੀ ਸਿੱਖਿਆ ਦੇ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ। ਰਾਜਸਥਾਨ ਨੇ ‘ਆਪਣਾ ਬੱਚਾ ਆਪਣਾ ਵਿਦਿਆਲਾ’ ਮੁਹਿੰਮ ਚਲਾ ਕੇ ਜਿਨ੍ਹਾਂ ਬੱਚੀਆਂ ਦਾ drop-out ਹੋਇਆ ਸੀ, ਉਨ੍ਹਾਂ ਨੂੰ ਫਿਰ ਸਕੂਲ ਵਿੱਚ ਭਰਤੀ ਕਰਵਾਉਣਾ, ਫਿਰ ਤੋਂ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਚਲਾਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’ ਇਸ ਅੰਦੋਲਨ ਨੇ ਵੀ ਅਨੇਕ ਰੂਪ ਧਾਰਨ ਕੀਤੇ ਹਨ। ਪੂਰਾ ਅੰਦੋਲਨ ਜਨ ਅੰਦੋਲਨ ਬਣਿਆ ਹੈ। ਨਵੀਆਂ-ਨਵੀਆਂ ਕਲਪਨਾਵਾਂ ਉਸ ਦੇ ਨਾਲ ਜੁੜੀਆਂ ਹਨ। ਸਥਾਨਕ ਜ਼ਰੂਰਤਾਂ ਦੇ ਅਨੁਸਾਰ ਉਸ ਨੂੰ ਮੋੜਿਆ ਗਿਆ ਹੈ। ਮੈਂ ਇਸ ਨੂੰ ਇਕ ਚੰਗੀ ਨਿਸ਼ਾਨੀ ਮੰਨਦਾ ਹਾਂ। ਜਦੋਂ ਅਸੀਂ 8 ਮਾਰਚ ਨੂੰ ਮਹਿਲਾ ਦਿਵਸ ਮਨਾਉਣ ਵਾਲੇ ਹਾਂ ਤਾਂ ਸਾਡਾ ਇਕ ਹੀ ਮਤਲਬ ਹੈ:-
‘ਮਹਿਲਾ, ਉਹ ਸ਼ਕਤੀ ਹੈ, ਸਸ਼ਕਤ ਹੈ, ਉਹ ਭਾਰਤ ਦੀ ਨਾਰੀ ਹੈ
ਨਾ ਜ਼ਿਆਦਾ ਵਿੱਚ, ਨਾ ਘੱਟ ਵਿੱਚ, ਉਹ ਸਭ ਵਿੱਚ ਬਰਾਬਰ ਦੀ ਅਧਿਕਾਰੀ ਹੈ।‘
ਮੇਰੇ ਪਿਆਰੇ ਦੇਸ਼ ਵਾਸੀਓ! ਤੁਹਾਨੂੰ ਸਾਰਿਆਂ ਨੂੰ ‘ਮਨ ਕੀ ਬਾਤ’ ਵਿੱਚ ਸਮੇਂ-ਸਮੇਂ ‘ਤੇ ਕੁਝ ਨਾ ਕੁਝ ਸੰਵਾਦ ਕਰਨ ਦਾ ਮੌਕਾ ਮਿਲਦਾ ਹੈ। ਤੁਸੀਂ ਵੀ ਸਰਗਰਮ ਹੋ ਕੇ ਨਾਲ ਜੁੜਦੇ ਰਹਿੰਦੇ ਹੋ। ਤੁਹਾਡੇ ਕੋਲੋਂ ਮੈਨੂੰ ਬਹੁਤ ਕੁਝ ਜਾਨਣ ਨੂੰ ਮਿਲਦਾ ਹੈ। ਧਰਤੀ ‘ਤੇ ਕੀ ਚੱਲ ਰਿਹਾ ਹੈ, ਪਿੰਡ, ਗ਼ਰੀਬ ਦੇ ਮੰਨ ਵਿੱਚ ਕੀ ਚੱਲ ਰਿਹਾ ਹੈ। ਉਹ ਮੇਰੇ ਤੱਕ ਪਹੁੰਚਦਾ ਹੈ। ਤੁਹਾਡੇ ਯੋਗਦਾਨ ਦੇ ਲਈ ਮੈਂ ਤੁਹਾਡਾ ਬਹੁਤ ਆਭਾਰੀ ਹਾਂ।
ਬਹੁਤ-ਬਹੁਤ ਧੰਨਵਾਦ
***
AKT/AK
Lauded @isro for their outstanding achievement of launching 104 satellites in one go, during today’s #MannKiBaat https://t.co/CdfWUJud8F
— Narendra Modi (@narendramodi) 26 February 2017
Spoke about Digi Dhan Melas & their role in furthering digital transactions & creating a corruption-free India. https://t.co/VnIyL1Zjfj
— Narendra Modi (@narendramodi) 26 February 2017
I call upon the people of India to download the BHIM App & get 125 more people to download the App by 14th April, Dr. Ambedkar’s Jayanti
— Narendra Modi (@narendramodi) 26 February 2017
Congratulated team for winning Blind T20 cricket world cup. India is immensely proud of their success. #MannKiBaathttps://t.co/srAq2h2rq8
— Narendra Modi (@narendramodi) 26 February 2017
This toilet pit emptying exercise undertaken by the Drinking Water & Sanitation Ministry is remarkable! https://t.co/rSX6GEyvhQ
— Narendra Modi (@narendramodi) 26 February 2017
“भारत की नारी है, सब में बराबर की अधिकारी है”…a tribute to Nari Shakti in today’s #MannKiBaat https://t.co/2Uj0XrrGE1
— Narendra Modi (@narendramodi) 26 February 2017
Hear the complete #MannKiBaat episode of February 2017 here. https://t.co/vM7B0MaFBh
— Narendra Modi (@narendramodi) 26 February 2017
असमिया, बंगाली, गुजराती, मैथिली, मराठी, पंजाबी, तमिल, कन्नड़ सहित 20 से भी ज्यादा भाषाओं में सुनें #MannKiBaat https://t.co/tTkaXQYi90
— Narendra Modi (@narendramodi) 26 February 2017