ਮੰਤਰੀ ਮੰਡਲ ਦੇ ਮੇਰੇ ਸਾਥੀ,
ਸ਼੍ਰੀ ਥਾਵਰਚੰਦ ਗਹਲੋਤ ਜੀ,
ਸ਼੍ਰੀ ਰਾਮ ਵਿਲਾਸ ਪਾਸਵਾਨ ਜੀ,
ਡਾ. ਹਰਸ਼ਵਰਧਨ ਜੀ,
ਸ਼੍ਰੀ ਰਾਮਦਾਸ ਅਠਾਵਲੇ ਜੀ,
ਸ਼੍ਰੀ ਕ੍ਰਿਸ਼ਨ ਪਾਲ ਜੀ,
ਸ਼੍ਰੀ ਵਿਜੈ ਸਾਂਪਲਾ ਜੀ,
ਇੱਥੇ ਮੌਜੂਦ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,ਸਭਤੋਂ ਪਹਿਲਾਂ ਮੈਂ ਦੇਸ਼ ਦੇ ਲੋਕਾਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ਕਿ ਅੱਜ ਉਨ੍ਹਾਂ ਨੂੰ ਡਾਕਟਰ ਅੰਬੇਡਕਰ ਨੈਸ਼ਨਲ ਮੈਮੋਰੀਅਲ ਵਜੋਂ ਇੱਕ ਅਨਮੋਲ ਉਪਹਾਰ ਮਿਲਿਆ ਹੈ ।
ਅੱਜ ਬਾਬਾ ਸਾਹਿਬ ਦੀ ਯਾਦ ਵਿੱਚ ਬਣੇ ਇਸ ਨੈਸ਼ਨਲ ਮੈਮੋਰੀਅਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ,ਮੈਂ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰ ਰਿਹਾ ਹਾਂ । ਦੇਸ਼ ਵਿੱਚ ਵਿਸਾਖੀ ਵੀ ਮਨਾਈ ਜਾ ਰਹੀ ਹੈ।ਇਹ ਸਾਡੇ ਅੰਨਦਾਤਾ – ਸਾਡੇ ਕਿਸਾਨ ਦੀ ਮਿਹਨਤ ਨੂੰ ਪੁਜੱਣ ਦਾ ਦਿਨ ਹੈ । ਮੈਂ ਦੇਸ਼ ਨੂੰ ਵਿਸਾਖੀ ਦੀ ਵੀ ਵਧਾਈ ਦਿੰਦਾ ਹਾਂ ।
ਅੱਜ ਹੀ ਜਲ੍ਹਿਆਂਵਾਲਾ ਬਾਗ਼ ਨਰਸੰਹਾਰ ਦੀ ਬਰਸੀ ਵੀ ਹੈ । 99 ਸਾਲ ਪਹਿਲਾਂ ਆਜ਼ਾਦੀ ਦੇ ਦੀਵਾਨਾਂ ’ਤੇ ਜਿਸ ਤਰ੍ਹਾਂ ਅੰਗਰੇਜ਼ੀ ਹੁਕੂਮਤ ਦਾ ਕਹਿਰ ਬਰਸਿਆ ਸੀ,ਉਹ ਮਨੁੱਖ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾਵਾਂ ਵਿੱਚੋਂ ਇੱਕ ਹੈ ।
ਜਲ੍ਹਿਆਂਵਾਲਾ ਬਾਗ਼ ਗੋਲੀਕਾਂਡ ਵਿੱਚ ਸ਼ਹੀਦ ਹਰ ਸੈਨਾਨੀ ਨੂੰ ਮੈਂ ਨਮਨ ਕਰਦਾ ਹਾਂ ।
ਸਾਥੀਓ,
ਅਜ਼ਾਦੀ ਦੇ ਬਾਅਦ ਇਨਿਆਂ ਸਰਕਾਰਾਂ ਆਈਆਂ, ਇੰਨਾ ਸਮਾਂ ਗੁਜ਼ਰ ਗਿਆ, ਲੇਕਿਨ ਜੋ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਉਹ ਕੰਮ ਹੁਣ ਹੋ ਰਿਹਾ ਹੈ । ਇਸ ਲਈ, ਮੇਰੇ ਲਈ ਇਸ ਜਗ੍ਹਾ ’ਤੇ ਆਉਣਾ , ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ, ਉਸ ਜ਼ਮੀਨ ’ਤੇ ਖੜੇ ਹੋਣਾ , ਜਿੱਥੇ ਬਾਬਾ ਸਾਹਿਬ ਨੇ ਆਖਰੀ ਸਮਾਂ ਗੁਜਾਰਿਆ ਸੀ, ਬਹੁਤ ਹੀ ਪਲ ਹੈ।ਬਾਬਾ ਸਾਹਿਬ ਦੇ ਨਾਮ ’ਤੇ, ਉਨ੍ਹਾਂ ਦੀ ਯਾਦ ਵਿੱਚ ਨਿਰਮਿਤ ਇਹ ਰਾਸ਼ਟਰੀ ਯਾਦਗਾਰ, ਦੇਸ਼ ਵੱਲੋਂ ਉਨ੍ਹਾਂ ਨੂੰ ਭਾਵਭੀਨੀ ਸ਼ਰਧਾਂਜਲੀ ਹੈ।
ਕੱਲ ਬਾਬਾ ਸਾਹਿਬ ਦੀ ਜਨਮ ਜਯੰਤੀ ਹੈ ਅਤੇ ਉਸਤੋਂ ਇੱਕ ਦਿਨ ਪਹਿਲਾਂ ਇੱਥੇ ਇਸ ਸਮਾਰੋਹ ਦਾ ਆਯੋਜਨ ਬਾਬਾ ਸਾਹਿਬ ਦੇ ਪ੍ਰਤੀ ਸਾਡੀ ਅਤੁੱਟ ਸ਼ਰਧਾ ਨੂੰ ਦਰਸ਼ਾਉਂਦਾ ਹੈ ਸਰਕਾਰ ਦੀ ਪ੍ਰਤੀਬੱਧਤਾ ਨੂੰ ਪ੍ਰਗਟ ਕਰਦਾ ਹੈ।
ਇਸ ਪਵਿੱਤਰ ਕੰਮ ਨੂੰ ਪੂਰਾ ਕਰਨ ਲਈ,ਮੈਂ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ ਅਤੇ ਭਾਰਤ ਸਰਕਾਰ ਦੇ ਹੋਰ ਸਬੰਧਤ ਵਿਭਾਗਾਂ ਦੀ ਦਿਲੋਂ ਪ੍ਰਸ਼ੰਸਾ ਕਰਦਾ ਹਾਂ । ਮੈਮੋਰੀਅਲ ਦੇ ਨਿਰਮਾਣ ਵਿੱਚ ਆਪਣਾ ਪਸੀਨਾ ਬਹਾਉਣ ਵਾਲੇ ਇੱਕ-ਇੱਕ ਮਜ਼ਦੂਰ ਨੂੰ ਮੇਰਾ ਨਮਨ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਅੱਜ ਇੱਥੇ ਨਹੀਂ ਹੋਣਗੇ, ਇਸ ਪ੍ਰੋਗਰਾਮ ਤੋਂ ਦੂਰ ਹੋਣਗੇ, ਲੇਕਿਨ ਉਨ੍ਹਾਂ ਨੂੰ ਮੇਰਾ ਕੋਟਿ – ਕੋਟਿ ਪ੍ਰਣਾਮ ਹੈ ।
ਭਰਾਵੋ ਅਤੇ ਭੈਣੋਂ, ਹੁਣ ਅੱਜ ਤੋਂ 26 ਅਲੀਪੁਰ ਰੋਡ ‘ਤੇ ਬਣੀ ਇਹ ਸਮਾਰਕ, ਦਿੱਲੀ ਹੀ ਨਹੀਂ, ਦੇਸ਼ ਦੇ ਨਕਸ਼ੇ ’ਤੇ ਹਮੇਸ਼ਾ-ਹਮੇਸ਼ਾ ਲਈ ਅੰਕਿਤ ਹੋ ਗਈ ਹੈ।
ਇੱਥੇ ਆਕੇ ਲੋਕ ਬਾਬਾ ਸਾਹਿਬ ਦੇ ਜੀਵਨ ਨਾਲ ਜੁੜੀਆਂ ਗੱਲਾਂ ਨੂੰ, ਉਨ੍ਹਾਂ ਦੀ ਦ੍ਰਿਸ਼ਟੀ ਨੂੰ, ਅਤੇ ਬਿਹਤਰ ਤਰੀਕੇ ਨਾਲ ਸਮਝ ਸਕਣਗੇ ।
ਭਰਾਵੋ ਅਤੇ ਭੈਣੋਂ,
ਇਸ ਸਮਾਰਕ ਨੂੰ ਇੱਕ ਕਿਤਾਬ ਦੀ ਸ਼ਕਲ ਵਿੱਚ ਤਿਆਰ ਕੀਤਾ ਗਿਆ ਹੈ । ਉਹ ਕਿਤਾਬ,ਸਾਡੇ ਦੇਸ਼ ਦਾ ਉਹ ਸੰਵਿਧਾਨ, ਜਿਸ ਦੇ ਸ਼ਿਲਪਕਾਰ ਡਾਕਟਰ ਅੰਬੇਡਕਰ ਸਨ ।
ਜਿਸ ਸੰਵਿਧਾਨ ਨੂੰ ਰਚਕੇ ,
ਬਾਬਾ ਸਾਹਿਬ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ, ਲੋਕਤੰਤਰਿਕ ਬਣੇ ਰਹਿਣ ਦਾ ਰਸਤਾ ਦਿਖਾਇਆ ਸੀ ।
ਅੱਜ ਦੀ ਨਵੀਂ ਪੀੜ੍ਹੀ,ਜਦੋਂ ਇਸ ਮੈਮੋਰੀਅਲ ਵਿੱਚ ਆਵੇਗੀ, ਤਾਂ ਇੱਥੇ ਲੱਗੀ ਪ੍ਰਦਰਸ਼ਨੀ ਦੇਖਕੇ, ਇੱਥੇ ਮਿਊਜਿਅਮ ਵਿੱਚ ਆਧੁਨਿਕ ਟੈਕਨੋਲੋਜੀ ਰਾਹੀਂ ਉਨ੍ਹਾਂ ਦੇ ਜੀਵਨ ਦੇ ਅਹਿਮ ਪੜਾਵਾਂ ਨੂੰ ਦੇਖਕੇ , ਬਾਬਾ ਸਾਹਿਬ ਦੇ ਜੀਵਨ ਦੇ ਅਥਾਹ ਵਿਸਤਾਰ ਨੂੰ ਉਹ ਭਲੀ-ਭਾਂਤੀ ਸਮਝ ਪਾਏਗੀ ।
ਸਾਥੀਓ,
ਇਹ ਸਾਡੀ ਸਰਕਾਰ ਲਈ ਸੁਭਾਗ ਦੀ ਗੱਲ ਹੈ ਕਿ ਉਸਨੂੰ ਬਾਬਾ ਸਾਹਿਬ ਅੰਬੇਡਕਰ ਨਾਲ ਜੁੜੇ ਪੰਜ ਸਥਾਨ, ਪੰਜ ਤੀਰਥ ਦੇ ਤੌਰ ’ਤੇ ਵਿਕਸਿਤ ਕਰਨ ਦਾ ਮੌਕਾ ਮਿਲਿਆ ਹੈ ।
ਮੱਧ ਪ੍ਰਦੇਸ਼ ਦੇ ਮਹੂ ਵਿੱਚ ਬਾਬਾ ਸਾਹਿਬ ਦੀ ਜਨਮਭੂਮੀ,
ਲੰਦਨ ਵਿੱਚ ਡਾਕਟਰ ਅੰਬੇਡਕਰ ਮੈਮੋਰੀਅਲ- ਉਨ੍ਹਾਂ ਦੀ ਸਿੱਖਿਆ ਭੂਮੀ,
ਨਾਗਪੁਰ ਵਿੱਚ ਦੀਕਸ਼ਾਭੂਮੀ,
ਮੁੰਬਈ ਵਿੱਚ ਚੈਤਿਅ ਭੂਮੀ ਅਤੇ
ਇੱਥੇ ਦਿੱਲੀ ਵਿੱਚ ਇਸ ਨੈਸ਼ਨਲ ਮੈਮੋਰੀਅਲ ਦੇ ਤੌਰ ’ਤੇ ਉਨ੍ਹਾਂ ਦੀ ਮਹਾਪਰਿਨਿਰਵਾਣ ਭੂਮੀ ।
ਇਹ ਸਥਾਨ , ਇਹ ਤੀਰਥ , ਸਿਰਫ਼ ਇੱਟ-ਗਾਰੇ ਦੀ ਇਮਾਰਤ ਭਰ ਨਹੀਂ ਹਨ,ਸਗੋਂ ਇਹ ਜੀਵੰਤ ਸੰਸਥਾਵਾਂ ਹਨ,ਆਚਾਰ-ਵਿਚਾਰ ਦੇ ਸਭ ਤੋਂ ਵੱਡੇ ਸੰਸਥਾਨ ਹਨ ।
ਸਾਥੀਓ,
ਇਹ ਸ਼ਾਨਦਾਰ ਇਮਾਰਤ ਇਸ ਸਰਕਾਰ ਦੇ ਕੰਮ ਕਰਨ ਦੀ ਸੰਸਕ੍ਰਿਤੀ ਦਾ ਵੀ ਪ੍ਰਤੀਕ ਹੈ । ਜਦੋਂ ਅਟਲ ਜੀ ਦੀ ਸਰਕਾਰ ਸੀ, ਤੱਦ ਇੱਥੇ ਇਸ ਜ਼ਮੀਨ ’ਤੇ ਨੈਸ਼ਨਲ ਮੈਮੋਰੀਅਲ ਦੀ ਗੱਲ ਅੱਗੇ ਵਧੀ ਸੀ ।
ਲੇਕਿਨ ਉਨ੍ਹਾਂ ਦੀ ਸਰਕਾਰ ਜਾਣ ਦੇ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਇਸ ਪ੍ਰੋਜੈਕਟ’ਤੇ ਕੰਮ ਰੁੱਕ ਗਿਆ ।
2014 ਵਿੱਚ ਸਾਡੀ ਸਰਕਾਰ ਬਨਣ ਦੇ ਬਾਅਦ ਇੱਕ ਵਾਰ ਫਿਰ 26 ਅਲੀਪੁਰ ਰੋਡ ਦੀ ਫਾਈਲ ਨੂੰ ਖੋਜ ਕੇ ਕੱਢਿਆ ਗਿਆ । ਫਾਈਲ ਮਿਲਣ ਦੇ ਬਾਅਦ ਫਿਰ ਤੇਜ਼ੀ ਨਾਲ ਕੰਮ ਸ਼ੁਰੂ ਹੋਇਆ ।
21 ਮਾਰਚ , 2016 ਨੂੰ ਮੈਮੋਰੀਅਲ ਦਾ ਨੀਂਹ ਪੱਥਰ ਰੱਖਿਦਆਂ ਮੈਂ ਕਹਿ ਦਿੱਤਾ ਸੀ ਕਿ 2018 ਵਿੱਚ, ਬਾਬਾ ਸਾਹਿਬ ਦੀ ਜਯੰਤੀ’ਤੇ ਇਸਦਾ ਲੋਕਾਰਪਣ ਕਰਨ ਆਵਾਂਗਾਂ । ਸਮੇਂ ਦੀ ਪਾਬੰਦੀ, ਸੰਸਾਧਨਾਂ ’ਤੇ ਵਿਸ਼ਵਾਸ ਅਤੇ ਸਰਕਾਰ ਦੀ ਇੱਛਾਸ਼ਕਤੀ,ਕਿਸ ਤਰ੍ਹਾਂ ਤਬਦੀਲੀ ਲਿਆਉਂਦੀ ਹੈ, ਇਹ ਅੱਜ ਅਸੀਂ ਫਿਰ ਦੇਖ ਰਹੇ ਹਾਂ ।
ਸਾਥੀਓ,
ਲੋਕਤੰਤਰ ਵਿੱਚ ਜਦੋਂ ਜਨਤਾ ਜਵਾਬ ਮੰਗੇ, ਉਸਤੋਂ ਪਹਿਲਾਂ ਤੁਹਾਨੂੰ ਖ਼ੁਦ ਕੋਲੋਂ ਆਪਣੀ ਜਵਾਬਦੇਹੀ ਤੈਅ ਕਰਨੀ ਹੁੰਦੀ ਹੈ । ਤੁਹਾਨੂੰ ਖ਼ੁਦ ਨੂੰ ਜਵਾਬ ਦੇਣਾ ਹੁੰਦਾ ਹੈ ।
ਲੇਕਿਨ ਸਾਡੇ ਇੱਥੇ ਪਹਿਲਾਂ ਦੀਆਂ ਸਰਕਾਰਾਂ ਵਿੱਚੋਂ ਇਸ ਤਰ੍ਹਾਂ ਦੀ ਜਵਾਬਦੇਹੀ, ਘੱਟ ਹੀ ਦੇਖੀ ਗਈ । ਇਸ ਵਿਵਸਥਾ ਨੂੰ ਇਸ ਸਰਕਾਰ ਵਿੱਚ ਬਦਲ ਦਿੱਤਾ ਗਿਆ ਹੈ । ਸੰਭਵ ਤੌਰ ’ਤੇ ਤੁਹਾਡੇ ਵਿੱਚੋਂ ਕੁਝ ਲੋਕ ਦਿੱਲੀ ਦੇ 15 ਜਨਪਥ ’ਤੇ ਬਣੇ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਗਏ ਹੋਣਗੇ । 1992 ਵਿੱਚ ਇਸ ਸੈਂਟਰ ਦਾ ਵਿਚਾਰ ਸਾਹਮਣੇ ਆਇਆ ਸੀ । ਲੇਕਿਨ 22 ਸਾਲ ਤੱਕ ਇਸਦੀ ਵੀ ਫਾਈਲ ਕਿਤੇ ਦੱਬੀ ਰਹਿ ਗਈ ।
ਦਿੱਲੀ ਵਿੱਚ ਕਾਰਜ ਸੰਭਾਲਣ ਦੇ ਸਾਲ ਭਰ ਦੇ ਅੰਦਰ ਹੀ ਅਪ੍ਰੈਲ 2015 ਵਿੱਚ ਮੈਂ ਇਸ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਕੁਝ ਮਹੀਨੇ ਪਹਿਲਾਂ ਹੀ ਦਸੰਬਰ ਵਿੱਚ ਇਸਦਾ ਲੋਕਾਰਪਣ ਵੀ ਕੀਤਾ । ਹੁਣ ਡਾਕਟਰ ਅੰਬੇਡਕਰ ਦੇ ਵਿਚਾਰਾਂ ਦਾ ਪ੍ਰਤੀਕ ਇਹ ਸਟੇਟ ਆਵ੍ ਦ ਆਰਟ ਇੰਟਰਨੈਸ਼ਨਲ ਸੈਂਟਰ ਦਿੱਲੀ ਦੀ ਸ਼ਾਨ ਬਣਿਆ ਹੋਇਆ ਹੈ ।
ਭਰਾਵੋ ਅਤੇ ਭੈਣੋਂ,
ਵਿਵਸਥਾ ਦਾ ਅਜਿਹਾ ਕਾਇਆ-ਕਲਪ ਤੱਦ ਹੁੰਦਾ ਹੈ, ਜਦੋਂ ਬਿਲਕੁਲ ਗਰਾਊਂਡ ਲੈਵਲ ’ਤੇ ਜਾ ਕੇ ਕਮੀਆਂ ਨੂੰ ਸਮਝਿਆ ਜਾਵੇ, ਉਨ੍ਹਾਂਨੂੰ ਦੂਰ ਕੀਤਾ ਜਾਵੇ ।
ਹੁਣੇ ਤਿੰਨ ਦਿਨ ਪਹਿਲਾਂ ਮੈਂ ਚੰਪਾਰਨ ਵਿੱਚ ਸੀ । ਉੱਥੇ ਤੋਂ ਮੈਂ ਮਧੇਪੁਰਾ ਵਿੱਚ ਇਲੈਕਟ੍ਰਿਕ ਲੋਕੋਮੋਟਿਵ ਫੈਕਟਰੀ ਦੇ ਫੇਜ਼ ਵਨ ਦਾ ਵੀ ਲੋਕਾਰਪਣ ਕੀਤਾ । ਇਸ ਪ੍ਰੋਜੈਕਟ ਦੀ ਵੀ ਉਹੀ ਕਹਾਣੀ ਹੈ ।
ਮੰਜੂਰ ਹੋਇਆ ਸਾਲ 2007 ਵਿੱਚ, ਲੇਕਿਨ ਕੰਮ ਸ਼ੁਰੂ ਹੋਇਆ 2015 ਵਿੱਚ । ਪਹਿਲਾਂ ਦੀ ਸਰਕਾਰ ਨੇ ਸੱਤ ਸਾਲ ਇੰਝ ਹੀ ਗੁਜ਼ਾਰ ਦਿੱਤੇ । ਸਾਡੀ ਸਰਕਾਰ ਦੇ ਸਿਰਫ਼ ਦੋ-ਢਾਈ ਸਾਲ ਦੇ ਯਤਨ ਨਾਲ, ਹੁਣ ਇਸ ਫੈਕਟਰੀ ਵਿੱਚ ਦੁਨੀਆ ਦੇ ਸਭਤੋਂ ਸ਼ਕਤੀਸ਼ਾਲੀ ਰੇਲ ਇੰਜਣ ਵਿੱਚੋਂ ਇੱਕ, ਮੈਨੂਫੈਕਚਰ ਵੀ ਹੋਣ ਲੱਗਾ ਹੈ । ਮੈਂ ਤੁਹਾਨੂੰ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੀ ਲਿਸਟ ਗਿਣਾਉਣ ਲੱਗ ਜਾਂਵਾਂ ਤਾਂ ਸਵੇਰ ਹੋ ਜਾਵੇਗੀ। ਦੇਸ਼ ਨੂੰ ਆਜ਼ਾਦੀ ਦੇ ਬਾਅਦ ਅਟਕਾਨੇ-ਭਟਕਾਨੇ-ਲਟਕਾਨੇ ਦੀ ਕਾਰਜਸੰਸਕ੍ਰਿਤੀ ਮਿਲੇਗੀ,ਇਹ ਤਾਂ ਬਾਬਾ ਸਾਹਿਬ ਨੇ ਕਦੇ ਨਹੀਂ ਸੋਚਿਆ ਸੀ । ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਆਉਣ ਵਾਲੀ ਆਂਸਰਕਾਰਾਂ ਵਿੱਚੋਂ ਪ੍ਰੋਜੈਕਟ ਤੀਹ-ਤੀਹ ਚਾਲ੍ਹੀ-ਚਾਲ੍ਹੀ ਸਾਲ ਤੱਕ ਪੂਰੇ ਨਹੀਂ ਹੋਣਗੇ। ਯੋਜਨਾਵਾਂ ਦਾ ਇਸ ਤਰ੍ਹਾਂ ਅਧੂਰਾ ਰਹਿਣਾ,ਦੇਸ਼ਪ੍ਰਤੀ ਬਹੁਤ ਵੱਡਾ ਅਪਰਾਧ ਹੈ।
ਸਾਥੀਓ,
ਪਿਛਲੇ ਚਾਰ ਸਾਲ ਤੋਂ ਸਾਡੀ ਸਰਕਾਰ ਖੋਜ-ਖੋਜ ਕੇ ਵਰ੍ਹਿਆਂ ਤੋਂ ਅਧੂਰੇ ਪਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੀ ਹੈ ।
ਸਿੱਧੇ ਪ੍ਰਧਾਨਮੰਤਰੀ ਦਫ਼ਤਰ ਦੀ ਨਿਗਰਾਨੀ ਵਿੱਚ ਹੋਣ ਵਾਲੀਆਂ ਪ੍ਰਗਤੀ ਦੀਆਂ ਬੈਠਕਾਂ ਰਾਹੀਂ ਸਾਢੇ 9 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਅਧੂਰੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਕੰਮ ਕੀਤਾ ਗਿਆ ਹੈ । ਪਿਛਲੇ ਚਾਰ ਸਾਲ ਵਿੱਚ ਤਰੱਕੀ ਦੀਆਂ ਬੈਠਕਾਂ ਨਾਲ,ਦੇਸ਼ ਦੇ ਵਿਕਾਸ ਵਿੱਚ ਰਫ਼ਤਾਰ ਆਈ ਹੈ ।
ਸਾਥੀਓ,
ਅਭਾਵ ਦਾ ਰੋਣਾ ਨਹੀਂ ਅਤੇ ਪ੍ਰਭਾਵ ਤੋਂ ਵਿਚਲਿਤ ਹੋਣਾ ਨਹੀਂ, ਇਹ ਮੰਤਰ ਹਰ ਕਿਸੇ ਲਈ ਇੱਕ ਤਾਕਤ ਬੰਨ ਜਾਂਦਾ ਹੈ ।ਇਹ ਤਾਕਤ ਦੇਣ ਦਾ ਕੰਮ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਆਪਣੇ ਜੀਵਨ ਤੋਂ ਦਿੱਤਾ ਹੈ । ਇਸ ਲਈ ਇਸ ਸਰਕਾਰ ਵਿੱਚੋਂ ਵੀ ਤੁਹਾਨੂੰ ਅਭਾਵ ਦਾ ਰੋਣਾ ਨਹੀਂ ਵਿਖੇਗਾ । ਅਸੀਂ ਤਾਂ ਆਪਣੇ ਸੰਸਾਧਨਾਂ ’ਤੇ,ਆਪਣੀ ਤਾਕਤ’ਤੇ ਭਰੋਸਾ ਕਰਕੇ ਅੱਗੇ ਵੱਧ ਰਹੇ ਹਾਂ ।ਇਸੇ ਸੋਚ ਨੇ ਸਾਨੂੰ ਟੀਚਾ ਤੈਅ ਕਰਨਾ ਅਤੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀ ਪੂਰੀ ਸ਼ਕਤੀ ਲਗਾ ਦੇਣਾ ਸਿਖਾਇਆ ਹੈ ।
ਭਰਾਵੋ ਅਤੇ ਭੈਣੋਂ,
ਅੱਜ ਤੋਂ ਠੀਕ ਇੱਕ ਮਹੀਨਾ ਪਹਿਲਾਂ,ਇੱਥੇ ਦਿੱਲੀ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ । ਪੂਰੀ ਦੁਨੀਆ ਦੇ ਲੋਕ ਜੁਟੇ ਸਨ । ਉਸ ਪ੍ਰੋਗਰਾਮ ਵਿੱਚ ਦੁਨੀਆ ਦੇ ਬਾਕੀ ਦੇਸ਼ਾਂ ਨੇ ਗੱਲ ਰੱਖੀ ਕਿ ਕਿਵੇਂ TB ਨੂੰ 2030 ਤੱਕ ਖ਼ਤਮ ਕੀਤਾ ਜਾਵੇ । ਉਸੇ ਬੈਠਕ ਵਿੱਚ ਭਾਰਤ ਨੇ ਐਲਾਨ ਕੀਤਾ ਕਿ ਉਹ ਸਾਲ 2025 ਤੱਕ TB ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੰਮ ਕਰੇਗਾ ।
ਯਾਨੀ ਅਸੀਂ ਆਪਣੇ ਲਈ ਟੀਚਾ ਪ੍ਰਾਪਤ ਕਰਨ ਦੀ ਸਮੇਂ ਸੀਮਾ ਨੂੰ, ਬਾਕੀ ਦੇਸ਼ਾਂ ਦੇ ਮੁਕਾਬਲੇ 5 ਸਾਲ ਹੋਰ ਘੱਟ ਕਰ ਲਿਆ ਹੈ ।
ਹੁਣ ਤੁਸੀਂ ਸੋਚੋ । ਪਹਿਲਾਂ ਦੀਆਂ ਸਰਕਾਰਾਂ, ਕੰਮ ਪੂਰਾ ਹੋਣ ਦੀ ਤਾਰੀਖ ਅੱਗੇ ਵਧਾਉਣ ਵਿੱਚ ਦਿਮਾਗ ਖਪਾਉਂਦੀ ਸਨ, ਇਹ ਸਰਕਾਰ ਕੰਮ ਪੂਰਾ ਕਰਨ ਦੀ ਤਾਰੀਖ ਨੂੰ ਹੋਰ ਪਹਿਲਾਂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ । ਚਾਹੇ ਦੇਸ਼ ਦੇ ਦੂਰ-ਦਰਾਜ ਵਾਲੇ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਦਾ ਪ੍ਰੋਗਰਾਮ ਹੋਵੇ ਜਾਂ ਗ੍ਰਾਮੀਣ ਸੜਕਾਂ ਨੂੰ ਜੋੜਨ ਦੀ ਯੋਜਨਾ, ਇਸ ਸਰਕਾਰ ਵਿੱਚ ਟੀਚਾ ਪੂਰਾ ਹੋਣ ਦੀ ਆਖਰੀ ਤਾਰੀਖ ਨੂੰ ਦੋ-ਦੋ, ਤਿੰਨ-ਤਿੰਨ ਸਾਲ ਘੱਟ ਕਰ ਦਿੱਤਾ ਹੈ ।
ਸਾਥੀਓ,
ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਮੂਲ ਵਿੱਚ ਸਮਾਨਤਾ ਅਨੇਕ ਰੂਪਾਂ ਵਿੱਚ ਰਹੀ ਹੈ ।
ਸਨਮਾਨ ਦੀ ਸਮਾਨਤਾ ,
ਕਾਨੂੰਨ ਦੀ ਸਮਾਨਤਾ ,
ਅਧਿਕਾਰ ਦੀ ਸਮਾਨਤਾ ,
ਮਾਨਵੀ ਗਰਿਮਾ ਦੀ ਸਮਾਨਤਾ ,
ਮੌਕੇ ਦੀ ਸਮਾਨਤਾ ।
ਅਜਿਹੇ ਕਿੰਨੇ ਹੀ ਵਿਸ਼ਿਆਂ ਨੂੰ ਬਾਬਾ ਸਾਹਿਬ ਨੇ ਆਪਣੇ ਜੀਵਨ ਵਿੱਚ ਲਗਾਤਾਰ ਉਠਾਇਆ । ਉਨ੍ਹਾਂ ਨੇ ਹਮੇਸ਼ਾ ਉਮੀਦ ਜਤਾਈ ਸੀ ਕਿ ਭਾਰਤ ਵਿੱਚ ਸਰਕਾਰਾਂ ਸੰਵਿਧਾਨ ਦਾ ਪਾਲਣ ਕਰਦਿਆਂ ਹੋਏ ਬਿਨਾਂ ਪੰਥ ਦਾ ਭੇਦ ਕੀਤੇ ਹੋਏ,ਬਿਨਾਂ ਜਾਤੀ ਦਾ ਭੇਦ ਕੀਤੇ ਹੋਏ ਚਲੱਣਗੀਆਂ।ਅੱਜ ਇਸ ਸਰਕਾਰ ਦੀ ਹਰ ਯੋਜਨਾ ਵਿੱਚ ਤੁਹਾਨੂੰ ਸਮਾਜਿਕ ਨਿਆਂ ਅਤੇ ਬਿਨਾਂ ਕਿਸੇ ਭੇਦਭਾਵ,ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਦੇਣ ਦਾ ਯਤਨ ਦਿਖੇਗਾ । ਦਹਾਕਿਆਂ ਨਾਲ ਸਾਡੇ ਦੇਸ਼ ਵਿੱਚ ਜੋ ਅਸੰਤੁਲਨ ਬਣਿਆਂ ਹੋਇਆ ਸੀ, ਉਸਨੂੰ ਇਸ ਸਰਕਾਰ ਦੀਆਂ ਯੋਜਨਾਵਾਂ ਸਮਾਪਤ ਕਰਨ ਦਾ ਕੰਮ ਕਰ ਰਹੀ ਹਨ ।
ਜਿਵੇਂ ਜਨਧਨ ਯੋਜਨਾ। ਆਜ਼ਾਦੀ ਦੇ ਇਨ੍ਹੇ ਸਾਲਾਂ ਦੇ ਬਾਅਦ ਵੀ ਕਰੋੜਾਂ ਲੋਕਾਂ ਦੇ ਕੋਲ ਬੈਂਕ ਅਕਾਉਂਟ ਨਾ ਹੋਣਾ, ਬਹੁਤ ਵੱਡੀ ਸਮਾਜਿਕ ਬੇਇਨਸਾਫ਼ੀ ਸੀ । ਇਸ ਨੂੰ ਖ਼ਤਮ ਕਰਨ ਦਾ ਕੰਮ ਅਸੀਂ ਕੀਤਾ । ਜਨਧਨ ਯੋਜਨਾ ਤਹਿਤ ਹੁਣ ਤੱਕ ਦੇਸ਼ ਵਿੱਚ 31 ਕਰੋੜ ਤੋਂ ਜ਼ਿਆਦਾ ਬੈਂਕ ਖਾਤੇ ਖੁਲਵਾਏ ਜਾ ਚੁੱਕੇ ਹਨ । ਇਸੇ ਤਰ੍ਹਾਂ ਦੇਸ਼ ਦੇ ਕਰੋੜਾਂ ਘਰਾਂ ਵਿੱਚ ਪਖ਼ਾਨੇ ਨਾ ਹੋਣਾ ਵੀ ਸਮਾਜਿਕ ਬੇਇਨਸਾਫ਼ੀ ਦਾ ਹੀ ਇੱਕ ਪਹਿਲੂ ਸੀ । ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਵਿੱਚ ਇਸ ਸਰਕਾਰ ਨੇ 7 ਕਰੋੜ ਪਖ਼ਾਨੇ ਬਣਵਾਏ ਹਨ । ਇਨ੍ਹਾਂ ਵਿਚੋਂ ਲਗਭਗ ਸਵਾ 2 ਕਰੋੜ ਪਖ਼ਾਨੇ ਗ੍ਰਾਮੀਣ ਇਲਾਕਿਆਂ ਵਿੱਚ ਰਹਿਣ ਵਾਲੇ ਦਲਿਤ ਅਤੇ ਆਦਿਵਾਸੀਆਂ ਦੇ ਘਰਾਂ ਵਿੱਚ ਬਣੇ ਹਨ । ਪਿਛਲੇ ਚਾਰ ਸਾਲਾਂ ਵਿੱਚ ਦੇਸ਼ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਪਖ਼ਾਨਿਆਂ ਨਾਲ ਇੱਜਤ ਵੀ ਆਉਂਦੀ ਹੈ,ਸਮਾਨਤਾ ਵੀ ਆਉਂਦੀ ਹੈ।
ਭਰਾਵੋ ਅਤੇ ਭੈਣੋਂ ।
ਅੱਜ ਦੇ ਇਸ ਆਧੁਨਿਕ ਦੌਰ ਵਿੱਚ ਕਿਸੇ ਦੇ ਘਰ ਵਿੱਚ ਬਿਜਲੀ ਨਾ ਹੋਵੇ, ਇਹ ਵੀ ਬਹੁਤ ਵੱਡੀ ਸਮਾਜਿਕ ਬੇਇਨਸਾਫ਼ੀ ਹੈ ।ਸਾਡੇ ਇੱਥੇ ਤਾਂ 2014 ਵਿੱਚ 18 ਹਜ਼ਾਰ ਤੋਂ ਜ਼ਿਆਦਾ ਪਿੰਡ ਅਜਿਹੇ ਸਨ, ਜਿੱਥੋਂ ਤੱਕ ਬਿਜਲੀ ਪਹੁੰਚੀ ਹੀ ਨਹੀਂ ਸੀ । ਉਹ 18ਵੀਂ ਸਦੀ ਵਿੱਚ ਹੀ ਜੀ ਰਹੇ ਸਨ । ਡੰਕੇ ਦੀ ਚੋਟ ’ਤੇ ਲਾਲ ਕਿਲੇ ਤੋਂ ਐਲਾਨ ਕਰਕੇ ਸਾਡੀ ਸਰਕਾਰ ਇਨ੍ਹਾਂ ਪਿੰਡਾਂ ਤੱਕ ਬਿਜਲੀ ਪਹੁੰਚਾ ਰਹੀ ਹੈ । ਹੁਣ ਤੱਕ 16 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਵਿੱਚ ਬਿਜਲੀ ਪਹੁੰਚਾਈ ਵੀ ਜਾ ਚੁੱਕੀ ਹੈ ।
ਹੁਣ ਤਾਂ ਅਸੀਂ ਹਰ ਘਰ ਨੂੰ ਬਿਜਲੀ ਕਨੈਕਸ਼ਨ ਨਾਲ ਜੋੜਨ ਦਾ ਭਗੀਰਥ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਸੁਭਾਗਿਆ ਯੋਜਨਾ ਤਹਿਤ ਦੇਸ਼ ਦੇ 4 ਕਰੋੜ ਘਰਾਂ ਵਿੱਚ ਬਿਜਲੀ ਕਨੈਕਸ਼ਨ ਮੁਫ਼ਤ ਦਿੱਤਾ ਜਾ ਰਿਹਾ ਹੈ। ਜਦੋਂ ਘਰ ਵਿੱਚ ਰੋਸ਼ਨੀ ਹੋਵੇਗੀ, ਤਾਂ ਪੂਰੇ ਸਮਾਜ ਵਿੱਚ ਵੀ ਪ੍ਰਕਾਸ਼ ਫੈਲੇਗਾ । ਸਵੈ ਰੋਜ਼ਗਾਰ ਨੂੰ ਹੁਲਾਰਾ ਦੇਣ ਵਾਲੀ ਮੁਦਰਾ ਯੋਜਨਾ ਵੀ ਦਹਾਕਿਆਂ ਤੋਂ ਹੋ ਰਹੀ ਬੇਇਨਸਾਫ਼ੀ ਨੂੰ ਖ਼ਤਮ ਕਰਨ ਦਾ ਕੰਮ ਕਰ ਰਹੀ ਹੈ ।
ਬੈਂਕਾਂਤੋਂਕਰਜ਼, ਸਿਰਫ਼ ਵੱਡੀਆਂ-ਵੱਡੀਆਂ ਯੋਜਨਾਵਾਂ ਬਣਾਉਣ ਵਾਲੇ ਲੋਕਾਂ ਨੂੰ ਹੀ ਮਿਲੇ,ਆਪਣੇ ਦਮ ’ਤੇ ਕੁਝ ਕਰਨ ਦਾ ਸੁਪਨਾ ਦੇਖ ਰਿਹਾ ਨੌਜਵਾਨ, ਬੈਂਕ ਗਾਰੰਟੀ ਦੇ ਨਾਮ ’ਤੇ ਭਟਕਦਾ ਰਹੇ,ਇਹ ਸਥਿਤੀ ਠੀਕ ਨਹੀਂ ।ਇਸਲਈ ਸਾਡੀ ਸਰਕਾਰ ਨੇ ਬਿਨਾਂ ਬੈਂਕ ਗਾਰੰਟੀ ਲੋਨ ਲੈਣ ਦਾ ਵਿਕਲਪ ਦਿੱਤਾ। ਮੁਦਰਾ ਯੋਜਨਾ ਤਹਿਤ ਹੁਣ ਤੱਕ 12 ਕਰੋੜ ਤੋਂ ਜ਼ਿਆਦਾ Loan ਮਨਜ਼ੂਰ ਕੀਤੇ ਗਏ ਹਨ । ਇਸ ਨਾਲ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਸਵੈਰੋਜ਼ਗਾਰ ਦੇ ਅਸੀਮਿਤ ਦਰਵਾਜੇ ਖੁਲ੍ਹਣਾ ਸੰਭਵ ਹੋਇਆ ਹੈ । ਮੁਦਰਾ ਯੋਜਨਾ ਤਹਿਤ 2 ਕਰੋੜ 16 ਲੱਖ ਤੋਂ ਜ਼ਿਆਦਾ ਦਲਿਤ ਲਾਭਾਰਥੀਆਂ ਦਾ ਫਾਇਦਾ ਵੀ ਹੋਇਆ ਹੈ ।
ਸਾਥੀਓ,
ਇਸ ਬਜਟ ਵਿੱਚ ਸਰਕਾਰ ਨੇ ਇੱਕ ਹੋਰ ਵੱਡੀ ਯੋਜਨਾ ਦਾ ਐਲਾਨ ਕੀਤਾ ਹੈ। ਪੂਰੀ ਦੁਨੀਆ ਵਿੱਚ ਇਸ ਯੋਜਨਾ ਦੀ ਚਰਚਾ ਹੋ ਰਹੀ ਹੈ। ਇਹ ਯੋਜਨਾ, ਸਮਾਜਿਕ ਅਸੰਤੁਲਨ ਦੂਰ ਕਰਨ ਦੀ ਦਿਸ਼ਾ ਵਿੱਚ ਸਾਡਾ ਬਹੁਤ ਵੱਡਾ ਯਤਨ ਹੈ।ਇਸ ਯੋਜਨਾ ਦਾ ਨਾਮ ਹੈ-ਆਯੁਸ਼ਮਾਨ ਭਾਰਤ ।ਇਸ ਯੋਜਨਾ ਤਹਿਤ ਸਰਕਾਰ, ਦੇਸ਼ ਦੇ ਲਗਭਗ 11 ਕਰੋੜ ਗ਼ਰੀਬ ਪਰਿਵਾਰਾਂ ਯਾਨੀ ਕਰੀਬ-ਕਰੀਬ 45 ਤੋਂ 50 ਕਰੋੜ ਲੋਕਾਂ ਨੂੰ ਹੈਲਥ ਇੰਸ਼ੋਰੈਂਸ ਦੇਣ ਜਾ ਰਹੀ ਹੈ । ਗ਼ਰੀਬ ਪਰਿਵਾਰ ਵਿੱਚ ਜੇਕਰ ਕੋਈ ਬੀਮਾਰ ਪੈਂਦਾ ਹੈ, ਤਾਂ ਉਸ ਨੂੰ 5 ਲੱਖ ਰੁਪਏ ਤੱਕ ਦਾ ਇਲਾਜ ਸੁਨਿਸਚਿਤ ਕੀਤਾ ਜਾਵੇਗਾ ।
ਸਾਥੀਓ,
ਅੱਜ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਚਲੇ ਜਾਓ,ਤਾਂ ਉੱਥੇ ਗ੍ਰਾਮੀਣ ਔਰਤਾਂ ਵਿੱਚ ਜਿਸ ਯੋਜਨਾ ਦੀ ਸਭ ਤੋਂ ਜ਼ਿਆਦਾ ਚਰਚਾ ਹੈ, ਉਹ ਹੈ ਉੱਜਵਲਾ । ਦਸ਼ਕਾਂ ਤੱਕ ਦੇਸ਼ ਵਿੱਚ ਅਜਿਹੀ ਸਥਿਤੀ ਰਹੀ ਕਿ ਪਿੰਡ ਦੇ ਕੁਝ ਘਰਾਂ ਵਿੱਚ ਹੀ ਗੈਸ ਕਨੈਕਸ਼ਨ ਸੀ । ਗੈਸ ਕਨੈਕਸ਼ਨ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਘਰਾਂ ਦੀ ਆਪਣੀ ਪਹਿਚਾਣ ਸੀ । ਜਿਨ੍ਹਾਂ ਘਰਾਂ ਵਿੱਚ ਗੈਸ ਨਹੀਂ ਸੀ, ਉਹ ਸਮਾਜਿਕ ਬੇਇਨਸਾਫ਼ੀ ਦਾ ਹੀ ਇੱਕ ਉਦਾਹਰਣ ਸਨ । ਉੱਜਵਲਾ ਯੋਜਨਾ ਤਹਿਤ ਸਰਕਾਰ ਨੇ ਦੇਸ਼ ਵਿੱਚ ਸਾਢੇ ਤਿੰਨ ਕਰੋੜ ਤੋਂ ਜ਼ਿਆਦਾ ਗੈਸ ਕਨੈਕਸ਼ਨ ਮੁਫ਼ਤ ਦਿੱਤੇ ਹਨ । ਹੁਣ ਇਸਦਾ ਟੀਚਾ ਵਧਾਕੇ 8 ਕਰੋੜ ਕਨੈਕਸ਼ਨ ਕਰ ਦਿੱਤਾ ਗਿਆ ਹੈ । ਮੈਂ ਸਮਝਦਾ ਹਾਂ ਕਿ ਗੁਜ਼ਰੇ ਕਈ ਦਸ਼ਕਾਂ ਦੀਆਂ ਯੋਜਨਾਵਾਂ ਦੀ ਤੁਲਨਾ ਕਰ ਲਈਏ,ਤਾਂ ਵੀ ਸਮਾਜਿਕ ਨਿਆਂ ਸਥਾਪਤ ਕਰਨ ਵਾਲੀ ਇਹ ਸਭ ਤੋਂ ਲੋਕ ਪ੍ਰਿਯ ਯੋਜਨਾ ਹੈ।
ਸਾਥੀਓ,
ਇਸ ਸਰਕਾਰ ਵਿੱਚ ਕਾਨੂੰਨ ਰਾਹੀਂ ਸਮਾਜਿਕ ਸੰਤੁਲਨ ਨੂੰ ਸਥਾਪਤ ਕਰਨ ਦਾ ਵੀ ਲਗਾਤਾਰ ਯਤਨ ਕੀਤਾ ਗਿਆ ਹੈ । ਇਹ ਸਾਡੀ ਹੀ ਸਰਕਾਰ ਹੈ ਜਿਨ੍ਹੇ ਸਾਲ 2015 ਵਿੱਚ ਦਲਿਤਾਂ ’ਤੇ ਹੋਣ ਵਾਲੇ ਅਤਿਆਚਾਰ ਨੂੰ ਰੋਕਣ ਲਈ ਕਾਨੂੰਨ ਨੂੰ ਹੋਰ ਸਖ਼ਤ ਕੀਤਾ ਸੀ ।
ਦਲਿਤਾਂ ’ਤੇ ਹੋਣ ਵਾਲੇ ਅਤਿਆਚਾਰਾਂ ਦੀ ਲਿਸਟ ਨੂੰ 22 ਅਲੱਗ-ਅਲੱਗ ਅਪਰਾਧਾਂ ਤੋਂ ਵਧਾਕੇ 47 ਕਰ ਦਿੱਤਾ ਸੀ । ਯਾਨੀ ਹੁਣ ਦਲਿਤਾਂ ਦੇ ਖਿਲਾਫ਼ 47 ਅਲੱਗ-ਅਲੱਗ ਅਪਰਾਧਾਂ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਸਾਥੀਓ, ਜਦੋਂ ਸਾਡੀ ਸਰਕਾਰ ਨੇ ਇਸ ਕਾਨੂੰਨ ਨੂੰ ਸੋਧ ਕੀਤਾ ਸੀ, ਤੱਦ ਦੋਸ਼ੀਆਂ ਨੂੰ ਪਹਿਲਾਂ ਤੋਂ ਹੀ ਜ਼ਮਾਨਤ ਨਾ ਦੇਣ ਦਾ ਜੋ ਪ੍ਰਬੰਧ ਸੀ,ਉਸਨੂੰ ਉਸੇ ਤਰ੍ਹਾਂ ਰੱਖਿਆ ਗਿਆ ਸੀ । ਪੀੜਤਾਂ ਨੂੰ ਮਿਲਣ ਵਾਲੀ ਰਕਮ ਵੀ ਇਸ ਸਰਕਾਰ ਨੇ ਵਧਾਈ। ਇਸ ਕਾਨੂੰਨ ਦਾ ਸਖ਼ਤੀ ਨਾਲ ਪਾਲਣ ਹੋਵੇ, ਇਸਦੇ ਲਈ, ਸਾਡੀ ਸਰਕਾਰ ਨੇ ਪਹਿਲਾਂ ਦੀ ਸਰਕਾਰ ਦੇ ਮੁਕਾਬਲੇ ਦੁੱਗਣੇ ਤੋਂ ਜ਼ਿਆਦਾ ਰਕਮ ਖ਼ਰਚ ਕੀਤੀ । ਜਦੋਂ ਮਾਣਯੋਗ ਸੁਪਰੀਮ ਕੋਰਟ ਨੇ 20 ਮਾਰਚ ਨੂੰ ਇਸ ਐਕਟਨਾਲ ਜੁੜਿਆ ਫੈਸਲਾ ਦਿੱਤਾ , ਤਾਂ ਸਿਰਫ਼ 12 ਦਿਨਾਂ ਵਿੱਚ ਮੁੜ ਵਿਚਾਰ ਮੰਗ ਵੀ ਦਾਖ਼ਲ ਕੀਤੀ ਗਈ ।
ਸਾਥੀਓ,
ਆਪਣੇ ਦਲਿਤ ਭਰਾ-ਭੈਣਾਂ, ਪਿਛੜੇ-ਆਦੀਵਾਸੀਆਂ ਦੇ ਸਨਮਾਨ ਲਈ, ਉਨ੍ਹਾਂ ਦੇ ਅਧਿਕਾਰ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਪ੍ਰਤਿਬੱਧ ਹੈ ।
SC / ST ’ਤੇ ਅਤਿਆਚਾਰ ਨਾਲ ਜੁੜੇ ਮਾਮਲਿਆਂ ਦੀ ਤੇਜ਼ ਸੁਣਵਾਈ ਲਈ special courts ਦਾ ਗਠਨ ਕੀਤਾ ਜਾ ਰਿਹਾ ਹੈ । ਸਰਕਾਰ ਨੇ ਪਛੜੀ ਜਾਤੀਆਂ ਦੇ ਸਬ-ਕੈਟੇਗਰੀ ਲਈ ਕਮੀਸ਼ਨ ਦੇ ਗਠਨ ਦਾ ਫ਼ੈਸਲਾ ਵੀ ਕੀਤਾ ਹੈ । ਸਰਕਾਰ ਚਾਹੁੰਦੀ ਹੈ ਕਿ OBC ਸਮੁਦਾਏ ਵਿੱਚ ਜੋ ਬਹੁਤ ਪਛੜੇ ਹਨ, ਉਨ੍ਹਾਂ ਨੂੰ ਸਰਕਾਰ ਅਤੇ ਸਿੱਖਿਆ ਸੰਸਥਾਵਾਂ ਵਿੱਚ ਤੈਅ ਸੀਮਾ ਵਿੱਚ ਰਹਿੰਦੇ ਹੋਏ ਰਿਜ਼ਰਵੇਸ਼ਣ ਦਾ ਹੋਰ ਜ਼ਿਆਦਾ ਫਾਇਦਾ ਮਿਲੇ । ਇਸਲਈ OBC ਸਮੁਦਾਏ ਵਿੱਚ ਸਬ-ਕੈਟੇਗਰੀ ਬਣਾਉਣ ਲਈ ਕਮੀਸ਼ਨ ਬਣਾਇਆ ਗਿਆ ਹੈ ।
ਸਾਥੀਓ,
ਪਹਿਲਾਂ 6 ਲੱਖ ਰੁਪਏ ਸਲਾਨਾ ਦੀ ਕਮਾਈ ਵਾਲੇ ਕਰਮਚਾਰੀ ਕਰੀਮੀ ਲੇਅਰ ਦੇ ਦਾਇਰੇ ਵਿੱਚ ਆ ਜਾਂਦੇ ਸੀ । ਸਰਕਾਰ ਨੇ ਇਸ ਨੂੰ ਵਧਾਕੇ 8 ਲੱਖ ਰੁਪਏ ਪ੍ਰਤੇਕ ਸਾਲ ਕਰ ਦਿੱਤਾ ਹੈ । ਯਾਨੀ ਹੁਣ ਪਛੜੇ ਵਰਗ ਦੇ ਹੋਰ ਜ਼ਿਆਦਾ ਲੋਕਾਂ ਨੂੰ OBC ਰਿਜ਼ਰਵੇਸ਼ਣ ਦਾ ਫਾਇਦਾ ਮਿਲ ਰਿਹਾ ਹੈ । ਪਹਿਲਾਂ ਸਰਕਾਰ ਅਤੇ ਜਨਤਕ ਖੇਤਰ ਦੀਆਂ ਕੰਪਨਿਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਵਿੱਚ ਕਰੀਮੀ ਲੇਅਰ ਦੀ ਸਮਾਨਤਾ ਨਹੀਂ ਸੀ । ਇਸ ਅਸੰਤੁਲਨ ਨੂੰ ਖ਼ਤਮ ਕਰਨ ਦੀ ਮੰਗ ਪਿਛਲੇ 24 ਸਾਲਾਂ ਤੋਂ ਕੀਤੀ ਜਾ ਰਹੀ ਸੀ । ਇਸ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਇਹ ਅਸੰਤੁਲਨ ਖ਼ਤਮ ਕਰ ਦਿੱਤਾ ਹੈ । ਕੇਂਦਰ ਵਿੱਚ ਆਉਣ ਦੇ ਬਾਅਦ ਸਰਕਾਰ ਨੇ ਅਜਿਹੇ ਪਦਾਂ ਨੂੰ ਭਰਨ ਵਿੱਚ ਵੀ ਤੇਜ਼ੀ ਦਿਖਾਈ ਹੈ ਜੋ ਦਲਿਤਾਂ- ਪਿਛੜੀਆਂ ਲਈ ਰਾਖਵੀਆਂ ਹਨ ।
ਸਾਥੀਓ,
ਸਮਾਜਿਕ ਅਧਿਕਾਰ ਇਸ ਸਰਕਾਰ ਲਈ ਸਿਰਫ਼ ਕਹਿਣ-ਸੁਣਨ ਦੀ ਗੱਲ ਨਹੀਂ, ਸਗੋਂ ਇੱਕ ਕਮਿਟਮੈਂਟ ਹੈ ।
ਜਿਸ ‘ਨਿਊ ਇੰਡਿਆ’ ਦੀ ਗੱਲ ਮੈਂ ਕਰਦਾ ਹਾਂ ਉਹ ਬਾਬਾ ਸਾਹਿਬ ਦੇ ਵੀ ਸੁਪਨਿਆ ਦਾ ਵੀ ਭਾਰਤ ਹੈ। ਡਾਕਟਰ ਅੰਬੇਡਕਰ ਦੀ125ਵੀਂ ਜਨਮ ਜਯੰਤੀ ਨੂੰ ਦੇਸ਼-ਵਿਦੇਸ਼ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਵਜੋਂ ਮਨਾਇਆ ਗਿਆ । ਇਸ ਦੌਰਾਨ ਵਿਸ਼ੇਸ਼ ਡਾਕ ਟਿਕਟ, ਸਿੱਕੇ ਜਾਰੀ ਕੀਤੇ ਗਏ ।
ਗਣਤੰਤਰ ਦਿਵਸ’ਤੇ ਬਾਬਾ ਸਾਹਿਬ ਨਾਲ ਸਬੰਧਤ ਝਾਂਕੀ ਕੱਢੀ ਗਈ । ਅਮਰੀਕਾ ਅਤੇ ਬ੍ਰਿਟੇਨ ਵਿੱਚ ਜਿੱਥੇ ਬਾਬਾ ਸਾਹਿਬ ਨੇ ਪੜਾਈ ਕੀਤੀ ਸੀ,ਉੱਥੇ ਅਨੇਕਾਂ ਵਿਦਿਆਰਥੀਆਂ ਨੂੰ ਭੇਜਿਆ ਗਿਆ ।
ਸਰਕਾਰ ਨੇ ਇਤਿਹਾਸਕ ਫ਼ੈਸਲਾ ਲੈਂਦਿਆਂ 26 ਨਵੰਬਰ ਨੂੰ ਜਿਸ ਦਿਨ, ਸੰਵਿਧਾਨ ਨੂੰ ਸਵੀਕਾਰ ਕੀਤਾ ਗਿਆ ਸੀ, ਉਸਨੂੰ ਸੰਵਿਧਾਨ ਦਿਵਸ ਘੋਸ਼ਿਤ ਕੀਤਾ ਅਤੇ ਪਹਿਲੀ ਵਾਰ ਸੰਵਿਧਾਨ ’ਤੇ ਸੰਸਦ ਵਿੱਚ ਦੋ ਦਿਨ ਤੱਕ ਚਰਚਾ ਵੀ ਕੀਤੀ ਗਈ ।
ਭਰਾਵੋ ਅਤੇ ਭੈਣੋਂ,
ਮੈਂ ਅੱਜ ਦੇਸ਼ ਦੇ ਲੋਕਾਂ ਨੂੰ ਸਪੱਸ਼ਟ ਕਹਿਣਾ ਚਾਹੁੰਦਾ ਹਾਂ ਕਿ ਇਹ ਬਾਬਾ ਸਾਹਿਬ ਦੀ ਈਮਾਨਦਾਰੀ, ਕਰੱਤਵਨਿਸ਼ਠਾ ਅਤੇ ਰਾਸ਼ਟਰ ਨਿਰਮਾਣ ਦੇ ਪਵਿੱਤਰ ਯੱਗ ਵਿੱਚ ਉਨ੍ਹਾਂ ਦਾ ਯੋਗਦਾਨ ਹੀ ਹੈ ਜਿਸਦੀ ਵਜ੍ਹਾ ਨਾਲ ਉਹ ਭਾਰਤੀਆਂ ਦੇ ਦਿਲ ਵਿੱਚ ਨਿਵਾਸ ਕਰਦੇ ਹਨ ।
ਵਰਨਾ ਕਾਂਗਰਸ ਨੇ ਪੂਰੀ ਸ਼ਕਤੀ ਲਗਾ ਦਿੱਤੀ ਸੀ ਦੇਸ਼ ਦੇ ਇਤਿਹਾਸ ਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇ। ਇਹ ਇਤਹਾਸ ਦੀ ਬਹੁਤ ਕੌੜੀ ਸੱਚਾਈ ਹੈ ਕਿ ਜਦੋਂ ਬਾਬਾ ਸਾਹਿਬ ਜ਼ਿੰਦਾ ਸਨ,ਤੱਦ ਵੀ ਕਾਂਗਰਸ ਨੇ ਉਨ੍ਹਾਂ ਦੇ ਅਪਮਾਨ ਵਿੱਚ ਕੋਈ
ਕੋਰ-ਕਸਰ ਬਾਕੀ ਨਹੀਂ ਛੱਡੀ ਸੀ ।
ਇਸ ਲਈ ਭਰਾਵੋ ਅਤੇ ਭੈਣੋਂ,
ਸਾਮ – ਦਾਮ – ਦੰਡ – ਭੇਦ , ਹਰ ਤਰ੍ਹਾਂ ਤੋਂ ਸਾਜਿਸ਼ ਰਚਣ ਲੱਗੀ ਹੈ ।
ਕਾਂਗਰਸ ਅਤੇ ਬਾਬਾ ਸਾਹਿਬ ਦਰਮਿਆਨ ਜਦੋਂ ਸਬੰਧ ਟੁੱਟਣ ਦਾ ਅਖੀਰ ਦੌਰ ਸੀ , ਉਸ ਸਮੇਂ ਦੇ ਬਾਰੇ ਵਿੱਚ ਤੁਹਾਡੇ ਨਾਲ ਵਿਸਤਾਰ ਨਾਲ ਗੱਲ ਕਰਨਾ ਚਾਹੁੰਦਾ ਹਾਂ । ਇਹ ਗੱਲਾਂ ਯਾਦ ਕਰਣੀਆਂ ਇਸ ਲਈ ਜ਼ਰੂਰੀ ਹਨ, ਕਿਉਂਕਿ ਇਹ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਲਿਆਉਂਦੀਆਂ ਹਨ ।
ਸਾਥੀਓ,
ਤਮਾਮ ਵਿਵਾਦਾਂ ਦੀ ਵਜ੍ਹਾ ਨਾਲ ਬਾਬਾ ਸਾਹਿਬ ਨੇ ਨਹਿਰੂ ਜੀ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ । ਆਪਣੇ ਬਿਆਨ ਵਿੱਚ ਬਾਬਾ ਸਾਹਿਬ ਨੇ ਇੱਕ-ਇੱਕ ਕਰਕੇ ਆਪਣੀਆਂ ਤਕਲੀਫਾਂ ਦਾ ਜ਼ਿਕਰ ਕੀਤਾ ਸੀ ।
ਉਹ ਵਜ੍ਹਾ ਵੀ ਵਿਸਤਾਰ ਨਾਲ ਦੱਸੀ ਗਈ ਸੀ, ਜਿਨ੍ਹਾਂ ਦੀ ਵਜ੍ਹਾ ਨਾਲ ਉਨ੍ਹਾਂ ਨੇ ਅਸਤੀਫ਼ਾ ਦਿੱਤਾ । ਮੈਂ ਉਸ ਬਿਆਨ ਦੀ ਕੁਝ ਪੰਕਤੀਆਂ ਦੇ ਬਾਰੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ ।
ਇਹ ਦੱਸਣਾ ਇਸ ਲਈ ਬਹੁਤ ਮਹੱਤਵਪੂਰਨ ਹੈ , ਤਾਂਕਿ ਦੇਸ਼ਭਰ ਦਾ ਦਲਿਤ ਸਮਾਜ ,
ਦੇਸ਼ ਭਰ ਦੇ ਆਦਿਵਾਸੀ, ਪਿਛੜਿਆ ਸਮਾਜ, ਹਰ ਇੱਕ ਭਾਰਤ ਵਾਸੀ ਇਹ ਜਾਣ ਕਿ, ਦੇਸ਼ ਵਿੱਚ ਐਮਰਜੈਂਸੀ ਲਗਾਉਣ ਵਾਲੀ ਕਾਂਗਰਸ ਨੇ ਸੰਵਿਧਾਨ ਦੇ ਰਚਣਹਾਰ ਨਾਲ ਕਿਹੋ ਜਿਹਾ ਸਲੂਕ ਕੀਤਾ ਸੀ ।
ਸਾਥੀਓ, ਬਾਬਾ ਸਾਹਿਬ ਨੇ ਲਿਖਿਆ ਸੀ –
“ਮੈਨੂੰ ਕੈਬਿਨਟ ਦੀ ਕਿਸੇ ਕਮੇਟੀ ਵਿੱਚ ਨਹੀਂ ਲਿਆ ਗਿਆ ।
ਨਾ ਹੀ ਵਿਦੇਸ਼ ਮਾਮਲਿਆਂ ਦੀ ਕਮੇਟੀ ਵਿੱਚ ,
ਨਹੀਂ ਹੀ ਰੱਖਿਆ ਕਮੇਟੀ ਵਿੱਚ ।
ਜਦੋਂ ਆਰਥਕ ਮਾਮਲਿਆਂ ਦੀ ਕਮੇਟੀ ਬਣ ਰਹੀ ਸੀ , ਤਾਂ ਮੈਨੂੰ ਲੱਗਾ ਕਿ ਉਸ ਵਿੱਚ ਮੈਨੂੰ ਜ਼ਰੂਰ ਸ਼ਾਮਲ ਕੀਤਾ ਜਾਵੇਗਾ , ਕਿਉਂਕਿ ਮੈਂ ਅਰਥ ਸ਼ਾਸਤਰ ਅਤੇ ਵਿੱਤੀ ਮਾਮਲਿਆਂ ਦਾ ਵਿਦਿਆਰਥੀ ਰਿਹਾ ਹਾਂ । ਲੇਕਿਨ ਮੈਨੂੰ ਉਸ ਵਿੱਚੋਂ ਵੀ ਛੱਡ ਦਿੱਤਾ ਗਿਆ ।
ਬਾਬਾ ਸਾਹਿਬ ਨੂੰ ਲੈ ਕੇ ਕਾਂਗਰਸ ਦੀ ਕੀ ਸੋਚ ਸੀ , ਉਸਦੀ ਇਹ ਸੱਚਾਈ 70 ਸਾਲ ਪਹਿਲਾਂ ਕੀਤੀ ਹੈ ।
ਜਿਸ ਵਿਅਕਤੀ ਨੇ ਦੁਨੀਆ ਦੇ ਇੱਕ ਤੋਂ ਇੱਕ ਵਧਕੇ ਸਕੂਲਾਂ ਵਿੱਚ ਪੜ੍ਹਾਈ ਕੀਤੀ ਹੋਵੇ, ਉਸ ਵਿਅਕਤੀ ਦਾ ਕਾਂਗਰਸ ਵਿੱਚ ਪਲ-ਪਲ ਅਪਮਾਨ ਕੀਤਾ ਗਿਆ ।
ਖ਼ੁਦ ਬਾਬਾ ਸਾਹਿਬ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਿਰਫ਼ ਇੱਕ ਮੰਤਰਾਲਾ ਦਿੱਤਾ ਗਿਆ ਜਿਸ ਵਿੱਚ ਬਹੁਤ ਕੰਮ ਨਹੀਂ ਸੀ । ਉਹ ਸੋਚਦੇ ਸਨ ਯੋਜਨਾਵਾਂ ਬਣਾਉਣ ਦੇ ਕੰਮ ਨਾਲ ਜੁੜਣਗੇ, ਜਿਨ੍ਹਾਂ ਵਿਸ਼ਿਆਂ ਦੇ ਉਹ ਉਹ ਜਾਣੂ ਹਨ, ਉਨ੍ਹਾਂ ਵਿੱਚ ਆਪਣੇ ਅਨੁਭਵ ਦਾ ਫਾਇਦਾ ਦੇਸ਼ ਨੂੰ ਦੇਣਗੇ, ਲੇਕਿਨ ਉਨ੍ਹਾਂ ਨੂੰ ਇਸ ਸਭ ਤੋਂ ਦੂਰ ਰੱਖਿਆ ਗਿਆ । ਇੱਥੋਂ ਤੱਕ ਕੀ ਮੰਤਰੀ ਮੰਡਲ ਵਿਸਤਾਰ ਦੇ ਸਮੇਂ, ਕਿਸੇ ਮੰਤਰਾਲਾ ਦੀ ਵਾਧੂ ਜ਼ਿੰਮੇਦਾਰੀ ਤੱਕ ਬਾਬਾ ਸਾਹਿਬ ਨੂੰ ਨਹੀਂ ਦਿੱਤੀ ਗਈ ।
ਸਾਥੀਓ,
ਇੱਕ ਹੋਰ ਵੱਡੀ ਵਜ੍ਹਾ ਸੀ ਜਿਸਦੀ ਵਜ੍ਹਾ ਨਾਲ ਬਾਬਾ ਸਾਹਿਬ ਨੇ ਅਸਤੀਫ਼ਾ ਦਿੱਤਾ । ਇਹ ਵਜ੍ਹਾ ਵੀ ਦੱਸਦੀ ਹੈ ਕਿ ਕਾਂਗਰਸ ਦਾ ਦੇਸ਼ ਦੇ ਦਲਿਤਾਂ , ਦੇਸ਼ ਦੇ ਪਿਛੜਿਆਂ ਦੇ ਨਾਲ ਕੀ ਵਿਹਾਰ ਰਿਹਾ ਹੈ ।
ਆਪਣੇ ਬਿਆਨ ਵਿੱਚ ਬਾਬਾ ਸਾਹਿਬ ਨੇ ਲਿਖਿਆ ਸੀ –
“ਹੁਣ ਮੈਂ ਤੁਹਾਨੂੰ ਵਜ੍ਹਾ ਦੱਸਣਾ ਚਾਹੁੰਦਾ ਹਾਂ ਜਿਸ ਨੇ ਸਰਕਾਰ ਤੋਂ ਮੇਰਾ ਮੋਹ ਭੰਗ ਕਰ ਦਿੱਤਾ । ਇਹ ਪਿਛੜਿਆਂ ਅਤੇ ਦਲਿਤਾਂ ਦੇ ਨਾਲ ਕੀਤੇ ਜਾ ਰਹੇ ਵਰਤਾਓ ਤੋਂ ਜੁੜਿਆ ਹੈ ।
ਮੈਨੂੰ ਇਸਦਾ ਅਫਸੋਸ ਹੈ ਕਿ ਸੰਵਿਧਾਨ ਵਿੱਚ ਪਛੜੀ ਜਾਤੀਆਂ ਦੇ ਹਿਤਾਂ ਦੀ ਸੁਰੱਖਿਆ ਲਈ ਉਚਿਤ ਪ੍ਰਾਵਧਾਨ ਨਹੀਂ ਹਨ । ਇਹ ਕੰਮ ਇੱਕ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ’ਤੇ ਹੋਣਾ ਸੀ ।
ਸੰਵਿਧਾਨ ਨੂੰ ਲਾਗੂ ਹੋਏ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਲੇਕਿਨ ਸਰਕਾਰ ਨੇ ਹੁਣ ਤੱਕ ਕਮਿਸ਼ਨ ਨਿਯੁਕਤ ਕਰਨ ਦੇ ਬਾਰੇ ਵਿੱਚ ਸੋਚਿਆ ਤੱਕ ਨਹੀਂ ਹੈ” ।
ਸਾਥੀਓ,
ਉਦੋਂ ਤੋਂ ਲੈ ਕੇ ਅੱਜ ਤੱਕ , ਕਾਂਗਰਸ ਦੀ ਸੋਚ ਨਹੀਂ ਬਦਲੀ ਹੈ । 70 ਸਾਲ ਪਹਿਲਾਂ ਪਛੜੀ ਜਾਤੀਆਂ ਦੇ ਖਿਲਾਫ਼ ਕਮਿਸ਼ਨ ਨੂੰ ਲੈ ਕੇ ਕਾਂਗਰਸ ਨੇ ਗੱਲ ਅੱਗੇ ਨਹੀਂ ਵਧਣ ਦਿੱਤੀ । ਇੱਥੋਂ ਤੱਕ ਦੀ ਡਾਕਟਰ ਅੰਬੇਡਕਰ ਨੂੰ ਅਸਤੀਫ਼ਾ ਤੱਕ ਦੇਣਾ ਪਿਆ ।
ਅੱਜ 70 ਸਾਲ ਵੀ ਕਾਂਗਰਸ ਸੰਸਦ ਵਿੱਚ OBC ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਦੇ ਕੰਮ ਨੂੰ ਰੋਕਣ ਦਾ ਕੰਮ ਕਰ ਰਹੀ ਹੈ । OBC ਕਮੀਸ਼ਨ ਨੂੰ ਸੰਵਿਧਾਨਿਕ ਦਰਜਾ ਮਿਲਣ ਦੇ ਬਾਅਦ ਇਸ ਕਮਿਸ਼ਨ ਨੂੰ ਵੀ ST / SC ਕਮਿਸ਼ਨ ਦੀ ਤਰ੍ਹਾਂ ਸ਼ਕਤੀਆਂ ਹਾਸਲ ਹੋ ਜਾਣਗੀਆਂ । ਲੇਕਿਨ ਕਾਂਗਰਸ ਇਸ ਵਿੱਚ ਵੀ ਅੜੰਗਾ ਲਗਾ ਰਹੀ ਹੈ ।
ਸਾਥੀਓ,
ਤੁਸੀਂ ਸਾਰਿਆਂ ਤੋਂ ਮੈਂ ਬਾਬਾ ਸਾਹਿਬ ਦੇ ਅਸਤੀਫ਼ੇ ਦੇ ਪ੍ਰਕਰਨ’ਤੇ ਇੰਨਾ ਵਿਸਤਾਰ ਨਾਲ ਇਸ ਲਈ ਗੱਲ ਕੀਤੀ , ਕਿਉਂਕਿ ਕਾਂਗਰਸ ਵੱਲੋਂ ਇਹ ਭੁਲੇਖਾ ਫੈਲਾਇਆ ਜਾਂਦਾ ਹੈ ਕਿ ਉਸਨੇ ਤਾਂ ਬਾਬਾ ਸਾਹਿਬ ਨੂੰ ਦੇਸ਼ ਦਾ ਕਾਨੂੰਨ ਮੰਤਰੀ ਬਣਾਇਆ ਸੀ ।
ਕਾਨੂੰਨ ਮੰਤਰੀ ਬਣਾਉਣ ਦੇ ਬਾਅਦ ਬਾਬਾ ਸਾਹਿਬ ਦੇ ਨਾਲ ਜੋ ਵਰਤਾਓ ਕਾਂਗਰਸ ਨੇ ਕੀਤਾ , ਉਹ ਹਰ ਭਾਰਤੀ ਨੂੰ ਜਾਨਣਾ ਚਾਹੀਦਾ ਹੈ । ਕਿਉਂਕਿ ਆਜ਼ਾਦੀ ਦੇ ਬਾਅਦ ਕਾਂਗਰਸ ਨੇ ਇਕੋਸਿਸਟਮ ਅਜਿਹਾ ਬਣਾਇਆ ਕਿ ਦੇਸ਼ ਦਾ ਇਤਿਹਾਸ ਸਿਰਫ਼ ਇੱਕ ਪਰਿਵਾਰ ਦੇ ਇਰਦ-ਗਿਰਦ ਸਿਮਟਕੇ ਰਹਿ ਗਿਆ ।
ਜਿਸ ਨੇ ਕਾਂਗਰਸ ਦੇ ਇਕੋਸਿਸਟਮ ਦੇ ਅੱਗੇ ਘੁਟਣੇ ਨਹੀਂ ਟੇਕੇ , ਉਸਨੂੰ ਕਿਤਾਬਾਂ ਤੱਕ ਵਿੱਚ ਜਗ੍ਹਾ ਨਹੀਂ ਮਿਲੀ ।
ਸਾਥੀਓ,
1951 ਵਿੱਚ ਕੈਬੀਨਟ ਵਲੋਂ ਅਸਤੀਫ਼ਾ ਦੇਣ ਦੇ ਬਾਅਦ ਬਾਬਾ ਸਾਹਿਬ ਨੇ 1952 ਵਿੱਚ ਲੋਕਸਭਾ ਦੀਆਂ ਆਮ ਚੋਣਾਂ ਲੜੀਆਂ ਸੀ ।
ਕਾਂਗਰਸ ਨੇ ਉਸ ਸਮੇਂ ਨਾ ਸਿਰਫ਼ ਉਨ੍ਹਾਂ ਦੇ ਖਿਲਾਫ਼ ਆਪਣਾ ਉਮੀਦਵਾਰ ਉਤਾਰਾ ਬਲਕਿ ਖ਼ੁਦ ਆਪ ਨਹਿਰੂ ਜੀ, ਬਾਬਾ ਸਾਹਿਬ ਦੇ ਖਿਲਾਫ਼ ਪ੍ਰਚਾਰ ਕਰਨ ਵੀ ਗਏ । ਕਾਂਗਰਸ ਵੱਲੋਂ ਪੂਰੀ ਸ਼ਕਤੀ ਲਗਾਉਣ ਦੀ ਵਜ੍ਹਾ ਨਾਲ ਬਾਬਾ ਸਾਹਿਬ ਨੂੰ ਹਾਰ ਦਾ ਅਪਮਾਨ ਸਹਿਨਾ ਪਿਆ ।
ਇਸਦੇ ਬਾਅਦ ਉਨ੍ਹਾਂ ਨੇ 1953 ਵਿੱਚ ਭੰਡਾਰਾ ਸੀਟ ਤੋਂ ਲੋਕਸਭਾ ਦੀਆਂ ਉਪਚੋਣਾਂ ਲੜੀਆਂ । ਕਾਂਗਰਸ ਨੇ ਫਿਰ ਉਨ੍ਹਾਂ ਦੇ ਖਿਲਾਫ਼ ਉਮੀਦਵਾਰ ਉਤਾਰਿਆ ਅਤੇ ਫਿਰ ਬਾਬਾ ਸਾਹਿਬ ਨੂੰ ਲੋਕਸਭਾ ਵਿੱਚ ਪੁੱਜਣ ਤੋਂ ਰੋਕ ਦਿੱਤਾ । ਇਸ ਲਗਾਤਾਰ ਅਪਮਾਨ ਦੇ ਸਮੇਂ ਉਨ੍ਹਾਂ ਦਾ ਸਾਥ ਦਿੱਤਾ ਸੀ , ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ । ਉਨ੍ਹਾਂ ਦੇ ਯਤਨਾਂ ਨਾਲ ਬਾਬਾ ਸਾਹਿਬ ਰਾਜ ਸਭਾ ਵਿੱਚ ਪੁੱਜੇ ।
ਸਾਥੀਓ,
ਮੈਂ ਚੁਣੋਤੀ ਦਿੰਦਾ ਹਾਂ ਕਾਂਗਰਸ ਨੂੰ ।
ਉਹ ਇੱਕ ਕੰਮ ਦੱਸ ਦੇਣ ਜੋ ਉਸਨੇ ਬਾਬਾ ਸਾਹਿਬ ਲਈ ਕੀਤਾ ਹੈ ।
ਉਹ ਇੱਕ ਕੰਮ ਦੱਸ ਦੇਣ ਜੋ ਉਸਨੇ ਬਾਬਾ ਸਾਹਿਬ ਦੇ ਸਨਮਾਨ ਲਈ ਕੀਤਾ ਹੈ ।
ਭਰਾਵੋ ਅਤੇ ਭੈਣੋਂ,
ਸਾਨੂੰ, ਤੁਹਾਨੂੰ, ਪਤਾ ਹੈ ਕਿ ਕਾਂਗਰਸ ਦੇ ਕੋਲ ਇਸਦਾ ਕੋਈ ਜਵਾਬ ਨਹੀਂ ਹੈ । ਜਵਾਬ ਦੇ ਨਾਮ ‘ਤੇ ਉਹ ਸਿਰਫ਼ ਝੂਠ ਬੋਲ ਸਕਦੀ ਹੈ । ਸੱਚਾਈ ਇਹ ਹੈ ਕਿ ਬਾਬਾ ਸਾਹਿਬ ਦੇ ਦੇਹਾਂਤ ਦੇ ਬਾਅਦ ਕਾਂਗਰਸ ਨੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕੀਤੀ । ਨਹਿਰੂ ਜੀ ਤੋਂ ਲੈ ਕੇ ਰਾਜੀਵ ਗਾਂਧੀ ਤੱਕ , ਕਾਂਗਰਸ ਨੇ ਤਮਾਮ ਲੋਕਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ , ਲੇਕਿਨ ਉਸਨੂੰ ਕਦੇ ਬਾਬਾ ਸਾਹਿਬ ‘ਭਾਰਤ ਦੇ ਰਤਨ’ ਨਹੀਂ ਲੱਗੇ ।
ਬਾਬਾ ਸਾਹਿਬ ਨੂੰ ਭਾਰਤ ਰਤਨ ਤੱਦ ਮਿਲਿਆ , ਜਦੋਂ ਵੀਪੀ ਸਿੰਘ ਜੀ ਦੀ ਸਰਕਾਰ ਬਣੀ , ਜਦੋਂ ਅਟਲਜੀ , ਅਡਵਾਣੀ ਜੀ ਨੇ ਉਨ੍ਹਾਂ ਨੂੰ ਬਾਬਾ ਸਾਹਿਬ ਨੂੰ ਭਾਰਤ ਰਤਨ ਦੇਣ ਦੀ ਤਾਕੀਦ ਕੀਤੀ ।
ਇਹ ਬੀਜੇਪੀ ਦੀ ਹੀ ਕੋਸ਼ਿਸ਼ ਸੀ , ਕਿ ਸੰਸਦ ਦੇ ਸੈਂਟਰਲ ਹਾਲ ਵਿੱਚ ਬਾਬਾ ਸਾਹਿਬ ਦਾ ਚਿੱਤਰ ਲਗਾਇਆ ਗਿਆ ।
ਵਰਨਾ ਬਾਬਾ ਸਾਹਿਬ ਦਾ ਚਿੱਤਰ ਲਗਾਉਣ ਦੇ ਖਿਲਾਫ਼ ਇਹ ਤਰਕ ਦਿੱਤਾ ਜਾਂਦਾ ਸੀ ਕਿ ਸੈਂਟਰਲ ਹਾਲ ਵਿੱਚ ਜਗ੍ਹਾ ਨਹੀਂ ਹੈ ।
ਸੋਚੋ, ਜਿਸ ਵਿਅਕਤੀ ਨੇ ਸੈਂਟਰਲ ਹਾਲ ਵਿੱਚ ਬੈਠੇ ਕੇ ਸੰਵਿਧਾਨ ਨੂੰ ਰਚਿਆ ਹੋਵੇ, ਉਸਦੀ ਬਰੀਕੀ ’ਤੇ ਘੰਟਿਆਂ ਚਰਚਾ ਕੀਤੀ ਹੋਵੇ, ਕਾਂਗਰਸ ਸ਼ਾਸਨ ਦੌਰਾਨ ਉਸੇ ਲਈ ਸੈਂਟਰਲ ਹਾਲ ਵਿੱਚ ਕੋਈ ਜਗ੍ਹਾ ਨਹੀਂ ਸੀ ।
ਭਰਾਵੋ ਅਤੇ ਭੈਣੋਂ,
ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ 90 ਦੇ ਦਸ਼ਕ ਵਿੱਚ ਦੇਸ਼ ਵਿੱਚ ਪਿਛੜੀਆਂ ਅਤੇ ਦਲਿਤਾਂ ਦੇ ਅਧਿਕਾਰਾਂ ’ਤੇ ਰਾਸ਼ਟਰ ਵਿਆਪੀ ਚਰਚਾ ਨਹੀਂ ਸ਼ੁਰੂ ਹੋਈ ਹੁੰਦੀ , ਤਾਂ ਕਾਂਗਰਸ ਅੱਜ ਵੀ ਬਾਬਾ ਸਾਹਿਬ ਨਾਲ ਆਪਣੀ ਨਫ਼ਰਤ ਸਾਰਵਜਨਿਕ ਤੌਰ ’ਤੇ ਉਂਝ ਹੀ ਵਿਖਾਂਦੀ , ਜਿਵੇਂ ਪਹਿਲਾਂ ਵਿਖਾਂਦੀ ਸੀ ।
ਕਾਂਗਰਸ ਨੂੰ ਬਾਬਾ ਸਾਹਿਬ ਦੇ ਨਾਮ ਵਿੱਚ ਵੋਟਬੈਂਕ ਨਜ਼ਰ ਆਉਂਦਾ ਹੈ , ਸੱਤਾ ਨਜ਼ਰ ਆਉਂਦੀ ਹੈ , ਇਸ ਲਈ ਉਹ ਹੁਣ ਮਜ਼ਬੂਰੀ ਵਿੱਚ ਉਨ੍ਹਾਂ ਦਾ ਨਾਮ ਲੈਣ ਦਾ ਦਿਖਾਵਾ ਕਰਨ ਲੱਗੀ ਹੈ ।
ਮੈਂ ਸੱਮਝਦਾ ਹਾਂ , ਕਾਂਗਰਸ ਦੇ ਆਪਣੇ ਇਤਹਾਸ ਵਿੱਚ , ਬਾਬਾ ਸਾਹਿਬ ਦਾ ਨਾਮ ਲੈਣਾ ਉਸਦੀ ਸਭ ਤੋਂ ਵੱਡੀ ਮਜ਼ਬੂਰੀਆਂ ਵਿੱਚੋਂ ਇੱਕ ਹੈ ।
ਇਹ ਬਾਬਾ ਸਾਹਿਬ ਦੇ ਮਹਾਨ ਕਰਮਾਂ ਦਾ , ਦੇਸ਼ ਲਈ ਉਨ੍ਹਾਂ ਦੀ ਸੇਵਾ ਦਾ ਫਲ ਹੈ ਕਿ ਇੱਕ ਪਰਿਵਾਰ ਦੀ ਪੂਜਾ ਕਰਨ ਵਾਲੇ , ਉਸ ਪਰਿਵਾਰ ਨੂੰ ਦੇਸ਼ ਦਾ ਭਾਗਯਵਿਧਾਤਾ ਸਮਝਣ ਵਾਲੇ , ਹੁਣ ਦਿਲ ’ਤੇ ਪੱਥਰ ਰੱਖਕੇ ਬਾਬਾ ਸਾਹਿਬ ਦਾ ਨਾਮ ਲੈ ਰਹੇ ਹਨ ।
ਲੇਕਿਨ ਮੈਨੂੰ ਪਤਾ ਹੈ , ਕਾਂਗਰਸ ਇਹ ਵੀ ਨਹੀਂ ਕਰੇਗੀ । ਉਹ ਸਿਰਫ਼ ਭ੍ਰਮ ਫੈਲਾ ਸਕਦੀ ਹੈ , ਦਲਿਤਾਂ -ਪਿਛੜੀਆਂ – ਆਦਿਵਾਸੀਆਂ ਨੂੰ ਝੂਠ ਬੋਲ ਸਕਦੀ ਹੈ , ਉਨ੍ਹਾਂ ਵਿੱਚ ਅਫ਼ਵਾਹ ਫੈਲਾ ਸਕਦੀ ਹੈ। ਇਸ ਕੋਸ਼ਿਸ਼ ਦੀ ਇੱਕ ਤਸਵੀਰ ਇਸ ਮਹੀਨੇ ਦੀ ਦੋ ਤਾਰੀਖ ਨੂੰ ਅਸੀਂ ਵੇਖ ਚੁੱਕੇ ਹਾਂ । ਕਦੇ ਰਾਖਵਾਂਕਰਨ ਖ਼ਤਮ ਕੀਤੇ ਜਾਣ ਦੀ ਅਫਵਾਹ ਫੈਲਾਉਣਾ, ਕਦੇ ਦਲਿਤਾਂ ਦੇ ਜ਼ੁਲਮ ਨਾਲ ਜੁੜੇ ਕਾਨੂੰਨ ਨੂੰ ਖ਼ਤਮ ਕੀਤੇ ਜਾਣ ਦੀ ਅਫਵਾਹ ਫੈਲਾਉਣਾ, ਭਰਾ ਨਾਲ ਭਰਾ ਨੂੰ ਲੜਾਉਣ ਵਿੱਚ ਕਾਂਗਰਸ ਕੋਈ ਕੋਰ – ਕਸਰ ਨਹੀਂ ਛੱਡ ਰਹੀ ।
ਸਾਥੀਓ,
ਕਾਂਗਰਸ ਕਦੇ ਨਹੀਂ ਚਾਹੁੰਦੀ ਸੀ ਅਤੇ ਨਾ ਅੱਜ ਚਾਹੁੰਦੀ ਹੈ ਕਿ ਦਲਿਤ ਅਤੇ ਪਿਛੜੇ ਵਿਕਾਸ ਦੀ ਮੁੱਖਧਾਰਾ ਵਿੱਚ ਆਉਣ ।
ਜਦੋਂ ਕਿ ਸਾਡੀ ਸਰਕਾਰ , ਬਾਬਾ ਸਾਹਿਬ ਦੇ ਦਿਖਾਏ ਰਸਤੇ ’ਤੇ ਚਲਦੇ ਹੋਏ , ਸਭਦਾ ਸਾਥ ਸਭਦਾ ਵਿਕਾਸ ਦੇ ਮੰਤਰ ਨਾਲ ਸਮਾਜ ਦੇ ਹਰ ਵਰਗ ਤੱਕ ਵਿਕਾਸ ਦਾ ਲਾਭ ਪਹੁੰਚਾਉਣ ਦਾ ਯਤਨ ਕਰ ਰਹੀ ਹੈ ।
ਕੋਈ ਵੀ ਰਾਜਨੀਤਕ ਦਲ ਅਤੇ ਵਿਅਕਤੀ ਜੋ ਈਮਾਨਦਾਰੀ ਨਾਲ ਬਾਬਾ ਸਾਹਿਬ ਦੇ ਨਾਮ ਦੀ ਮਾਲਾ ਜਪਦਾ ਹੈ , ਉਨ੍ਹਾਂ ਵਿੱਚ ਸ਼ਰਧਾ ਰੱਖਦਾ ਹੈ , ਕਦੇ ਕਾਂਗਰਸ ਦੇ ਨਾਲ ਨਹੀਂ ਜਾ ਸਕਦਾ ।
ਸਾਥੀਓ,
ਮੈਂ ਜੇਕਰ ਗ਼ਰੀਬ ਅਤੇ ਪਛੜੇ ਪਰਿਵਾਰ ਵਿੱਚ ਪੈਦਾ ਨਹੀਂ ਹੋਇਆ ਹੁੰਦਾ , ਤਾਂ ਬਾਬਾ ਸਾਹਿਬ ਨੂੰ ਇੰਨੀ ਆਸਾਨੀਨਾਲ ਸਮਝ ਹੀ ਨਹੀਂ ਪਾਉਂਦਾ । ਮੈਂ ਗ਼ਰੀਬੀ ਵੇਖੀ ਹੈ, ਜਾਤੀ ਨਾਲ ਜੁੜੇ ਅਪਸ਼ਬਦ ਵੀ ਸੁਣੇ ਹਨ , ਤਾਣੇ ਵੀ ਸੁਣੇ ਹਨ । ਇਸਲਈ ਮੇਰੇ ਜਿਹੇ ਵਿਅਕਤੀ ਲਈ ਇਹ ਅਨੁਭਵ ਸਹਿਜ ਰਿਹਾ ਕਿ ਉਸ ਕਾਲਖੰਡ ਵਿੱਚ ਬਾਬਾ ਸਾਹਿਬ ਨੂੰ ਕੀ – ਕੀ ਸਹਿਣਾ ਪਿਆ । ਬਾਬਾ ਸਾਹਿਬ ਦੀ ਪ੍ਰੇਰਨਾ ਤੋਂ ਹੀ, ਕੱਲ ਤੋਂ, ਯਾਨੀ ਉਨ੍ਹਾਂ ਦੀ ਜਯੰਤੀ ਤੋਂ, ਦੇਸ਼ ਵਿੱਚ ਗ੍ਰਾਮ ਸਵਰਾਜ ਅਭਿਆਨ ਦੀ ਸ਼ੁਰੁਆਤ ਹੋਣ ਜਾ ਰਹੀ ਹੈ। ਮੈਂ ਖ਼ੁਦ ਵੀ ਛੱਤੀਸਗੜ ਦੇ ਬੀਜਾਪੁਰ ਵਿੱਚ ਰਹਾਂਗਾ । ਕੱਲ ਤੋਂ ਦੇਸ਼ ਵਿੱਚ ਖੇਤਰੀ ਵਿਕਾਸ ਵਿੱਚ ਹੋਣ ਵਾਲੇ ਅਸੰਤੁਲਨ , ਸਿਹਤ ਵਿੱਚ ਹੋਣ ਵਾਲੇ ਅਸੰਤੁਲਨ ਨੂੰ ਖ਼ਤਮ ਕਰਨ ਲਈ ਇੱਕ ਨਵੇਂ ਅਧਿਆਏ ਦੀ ਵੀ ਸ਼ੁਰੁਆਤ ਹੋਵੇਗੀ ।
ਸਾਥੀਓ,
ਸਾਮਾਜਕ ਨਿਆ ਇਸ ਸਰਕਾਰ ਲਈ ਸਿਰਫ਼ ਕਹਿਣ – ਸੁਣਨ ਦੀ ਗੱਲ ਨਹੀਂ , ਸਗੋਂ ਇੱਕ ਕਮਿਟਮੈਂਟ ਹੈ । ਲੇਕਿਨ ਜਿਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਬੀਤੇ ਦਿਨਾਂ ਵਿੱਚ ਵੇਖੀਆਂ ਹਨ , ਉਹ ਸਾਮਜਿਕ ਨਿਆ ਦੀ ਅਵਧਾਰਣਾ ਨੂੰ ਚੁਣੋਤੀ ਦਿੰਦੀਆਂ ਹਨ ।
ਪਿਛਲੇ ਦੋ ਦਿਨਾਂ ਤੋਂ ਜੋ ਘਟਨਾਵਾਂ ਚਰਚਾ ਵਿੱਚ ਹਨ ਉਹ ਨਿਸ਼ਚਿਤ ਰੂਪ ਨਾਲ ਕਿਸੇ ਵੀ ਸਭਿਆਚਾਰੀ ਸਮਾਜ ਲਈ ਸ਼ਰਮਨਾਕ ਹੈ । ਸਾਡੇ ਸੁਤੰਤਰਾ ਸੈਨਾਨਿਆਂ ਨੇ ਜਿਨ੍ਹਾਂ ਨੇ ਆਪਣੀ ਜਿੰਦਗੀ ਇਸ ਦੇਸ਼ ਦੇ ਭਵਿੱਖ ਲਈ ਬਲਿਦਾਨ ਕਰ ਦਿੱਤੀ ਇਹ ਉਨ੍ਹਾਂ ਦੇ ਬਲਿਦਾਨ ਦਾ ਅਪਮਾਨ ਹੈ ।
ਇੱਕ ਸਮਾਜ ਦੇ ਰੂਪ ਵਿੱਚ , ਇੱਕ ਦੇਸ਼ ਦੇ ਰੂਪ ਵਿੱਚ ਅਸੀਂ ਸਭ ਇਸ ਲਈ ਸ਼ਰਮਸਾਰ ਹਾਂ, ਦੇਸ਼ ਦੇ ਕਿਸੇ ਵੀ ਰਾਜ ਵਿੱਚ, ਕਿਸੇ ਵੀ ਖੇਤਰ ਵਿੱਚ ਹੋਣ ਵਾਲੀਆਂ ਅਜਿਹੀਆਂ ਵਾਰਦਾਤਾਂ , ਸਾਡੀ ਮਾਨਵੀ ਸੰਵੇਦਨਾਵਾਂ ਨੂੰ ਝਕਝੋਰ ਦਿੰਦੀਆਂ ਹਨ । ਮੈਂ ਦੇਸ਼ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਦੀ ਕੋਈ ਅਪਰਾਧੀ ਬਚੇਗਾ ਨਹੀਂ , ਨਿਆ ਹੋਵੇਗਾ ਅਤੇ ਪੂਰਾ ਹੋਵੇਗਾ । ਸਾਡੇ ਸਮਾਜ ਦੀ ਇਸ ਆਂਤਰਿਕ ਬੁਰਾਈ ਨੂੰ ਖ਼ਤਮ ਕਰਨ ਦਾ ਕੰਮ , ਅਸੀਂ ਸਾਰਿਆਂ ਨੂੰ ਮਿਲਕੇ ਕਰਨਾ ਹੋਵੇਗਾ ।
ਮੈਂ ਤਾਂ ਲਾਲ ਕਿਲੇ ਤੋਂ ਬੋਲਣ ਦਾ ਸਾਹਸ ਕੀਤਾ ਸੀ ਕਿ ਲੜਕੀ ਤੋਂ ਨਹੀਂ , ਲੜਕਿਆਂ ਤੋਂ ਪੁੱਛੋ । ਸਾਨੂੰ ਪਰਿਵਾਰਿਕ ਵਿਵਸਥਾ , Social Values ਤੋਂ ਲੈ ਕੇ ਨਿਆ ਵਿਵਸਥਾ ਤੱਕ , ਸਾਰਿਆਂ ਨੂੰ ਇਸਦੇ ਲਈ ਮਜਬੂਤ ਕਰਨਾ ਹੋਵੇਗਾ ।
ਤਾਂ ਹੀ ਅਸੀਂ ਬਾਬਾ ਸਾਹਿਬ ਦੇ ਸੁਪਨੀਆਂ ਦਾ ਭਾਰਤ ਬਣਾ ਪਾਵਾਂਗੇ , ਨਿਊ ਇੰਡਿਆ ਬਣਾ ਪਾਵਾਂਗੇ ।
ਬਾਬਾ ਸਾਹਿਬ ਦਾ ਅਸ਼ੀਰਵਾਦ ਤੁਹਾਡੇ ਸਾਰਿਆਂ’ਤੇ ਵੀ ਬਣਿਆ ਰਹੇ , ਉਨ੍ਹਾਂ ਦੇ ਵਿਚਾਰਾਂ ਨਾਲ ਤੁਸੀਂ ਵੀ ਲਗਾਤਾਰ ਪ੍ਰੇਰਨਾ ਲੈਂਦੇ ਰਹੋ, ਇਸੀ ਕਾਮਨਾ ਨਾਲ ਮੈਂ ਆਪਣੀ ਗੱਲ ਖ਼ਤਮ ਕਰਦਾ ਹਾਂ ।
ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ , ਦੇਸ਼ ਦੇ ਸਾਰੇ ਲੋਕਾਂ ਨੂੰ , ਡਾਕਟਰ ਅੰਬੇਡਕਰ ਨੈਸ਼ਨਲ ਮੈਮੋਰੀਅਲ ਲਈ ਬਹੁਤ – ਬਹੁਤ ਸ਼ੁਭਕਾਮਨਾਵਾਂ ।
ਧੰਨਵਾਦ !!!
*****
ਅਤੁਲ ਕੁਮਾਰ ਤਿਵਾਰੀ/ਕੰਚਨ ਪਤੀਯਾਲ
26, अलीपुर रोड पर बना यह स्मारक देश के मानचित्र पर हमेशा के लिए अंकित हो गया है। pic.twitter.com/CLGo3WqV7D
— Narendra Modi (@narendramodi) April 13, 2018
हमारी सरकार का बड़ा सौभाग्य रहा है कि हमें पूज्य बाबासाहेब से जुड़े हुए 5 स्थानों को पंचतीर्थ के रूप में विकसित करने का अवसर मिला। ये स्थान, ये तीर्थ सिर्फ ईंट-गारे की इमारत भर नहीं हैं, बल्कि ये जीवंत संस्थाएं हैं, प्रेरणा के स्रोत हैं। pic.twitter.com/MSZ3bxp08M
— Narendra Modi (@narendramodi) April 13, 2018
पूज्य बाबासाहेब के विचारों का मूल तत्व है - समानता। हमारी सरकार की प्रत्येक योजना में सामाजिक न्याय और बिना किसी भेदभाव के सभी को समानता का अधिकार देने का प्रयास दिखेगा। pic.twitter.com/OEWTZydZeq
— Narendra Modi (@narendramodi) April 13, 2018
दलित, पिछड़े और आदिवासी भाइयों-बहनों के सम्मान के लिए हम पूरी तरह प्रतिबद्ध हैं। pic.twitter.com/MsxYOSbIL7
— Narendra Modi (@narendramodi) April 13, 2018
आज के युवाओं को जानना आवश्यक है कि किस तरह कांग्रेस ने पूज्य बाबासाहेब को हर समय अपमानित किया! pic.twitter.com/ZeIR6SsntW
— Narendra Modi (@narendramodi) April 13, 2018
आज भी कांग्रेस नहीं बदली। वो बाबासाहेब को अपमानित करती रहती है।
— Narendra Modi (@narendramodi) April 13, 2018
ओबीसी कमीशन के मामले में कांग्रेस का नकारात्मक रुख सब जानते हैं। pic.twitter.com/U2Fzd4IaDU
एक नहीं, दो बार कांग्रेस ने पूज्य बाबासाहेब को चुनाव में हराया।
— Narendra Modi (@narendramodi) April 13, 2018
उस समय अगर कोई पूज्य बाबासाहेब के साथ डटकर खड़े रहे तो वे थे डॉ. श्यामा प्रसाद मुखर्जी और जनसंघ। pic.twitter.com/sjxXBWkGVb
पूज्य बाबासाहेब के महापरिनिर्वाण के बाद कांग्रेस ने राष्ट्र निर्माण में उनके योगदान को भी मिटाने की कोशिश की।
— Narendra Modi (@narendramodi) April 13, 2018
भाजपा के प्रयासों के कारण उनकी तस्वीर सेंट्रल हॉल में लगाई गई, उन्हें भारत रत्न से सम्मानित किया गया। pic.twitter.com/9kCuBQbm2k
सबका साथ, सबका विकास के मंत्र के साथ हम बाबासाहेब की दिखाई राह पर चलते रहेंगे। pic.twitter.com/mdCnPvQVwg
— Narendra Modi (@narendramodi) April 13, 2018
Honoured to inaugurate the Dr. Ambedkar National Memorial at 26, Alipur Road in Delhi. Sharing my speech on the occasion. https://t.co/SEi55s07DQ pic.twitter.com/qNXBWXDbAW
— Narendra Modi (@narendramodi) April 13, 2018