Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

24 ਜੁਲਾਈ, 2018 ਨੂੰ ਯੂਗਾਂਡਾ ਵਿੱਚ ਭਾਰਤੀ ਭਾਈਚਾਰਾ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


His Excellency President Museveni, ਉਨ੍ਹਾਂ ਦੀ ਧਰਮ ਪਤਨੀ Janet Museveni ਜੀ ਅਤੇ ਭਾਰੀ ਸੰਖਿਆ ਵਿੱਚ ਪਹੁੰਚੇ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ।

ਮੇਰਾ ਤੁਹਾਡੇ ਸਭ ਨਾਲ ਦੋਸਤੀ ਦਾ ਰਿਸ਼‍ਤਾ ਹੈ, ਆਪਣੇਪਣ ਦਾ ਰਿਸ਼ਤਾ ਹੈ। ਮੈਂ ਤੁਹਾਡੇ ਹੀ ਪਰਿਵਾਰ ਦਾ ਇੱਕ ਹਿੱਸਾ ਹਾਂ । ਇਸ ਵਿਸ਼ਾਲ ਪਰਿਵਾਰ ਦਾ ਇੱਕ ਮੈਂਬਰ ਹਾਂ ਅਤੇ ਇਸ ਨਾਤੇ ਤੁਹਾਨੂੰ ਮਿਲ ਕੇ ਮੇਰੀ ਖੁਸ਼ੀ ਕਈ ਗੁਣਾ ਵਧ ਜਾਂਦੀ ਹੈ। ਸਾਡੇ ਇਸ ਮੇਲਮਿਲਾਪ ਨੂੰ ਹੋਰ ਮਾਣ ਦੇਣ ਲਈ ਅੱਜ ਖ਼ੁਦ ਮਾਣਯੋਗ ਰਾਸ਼ਟਰਪਤੀ ਜੀ ਇੱਥੇ ਮੌਜੂਦ ਹਨਉਨ੍ਹਾਂ ਦੀ ਇੱਥੇ ਹਾਜ਼ਰੀ ਸਵਾ ਸੌ ਕਰੋਡ਼ ਹਿੰਦੁਸਤਾਨੀਆਂ ਅਤੇ ਯੂਗਾਂਡਾ ਵਿੱਚ ਰਹਿਣ ਵਾਲੇ ਹਜ਼ਾਰਾਂ ਭਾਰਤੀਆਂ ਦੇ ਪ੍ਰਤੀ ਉਨ੍ਹਾਂ ਦੇ ਅਪਾਰ ਪਿਆਰ ਦਾ ਪ੍ਰਤੀਕ ਹੈ। ਅਤੇ ਇਸ ਲਈ ਮੈਂ ਰਾਸ਼ਟਰਪਤੀ ਜੀ ਦਾ ਦਿਲੋਂ ਅਭਿਨੰਦਨ ਕਰਦਾ ਹਾਂ, ਅੱਜ ਇੱਥੇ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਆਇਆ ਹਾਂ ਤਾਂ ਕੱਲ੍ਹ ਯੂਗਾਂਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕਰਨ ਦਾ ਮੌਕਾ ਮੈਨੂੰ ਮਿਲਣ ਵਾਲਾ ਹੈ। ਅਤੇ ਦੋ ਦਿਨ ਪਹਿਲਾਂ ਦਿੱਲੀ ਦੇ ਪਾਰਲੀਮੈਂਟ ਵਿੱਚ ਵਿਸਤਾਰ ਨਾਲ ਤੁਸੀਂ ਭਾਸ਼ਣ ਸੁਣਿਆ ਸੀ, ਤੁਸੀਂ ਲੋਕਾਂ ਨੇ ਵੀ ਸੁਣਿਆ ਸੀ,  ਪੂਰਾ ਯੂਗਾਂਡਾ ਸੁਣ ਰਿਹਾ ਸੀ। ਮੈਂ ਤੁਹਾਡਾ ਬਹੁਤ ਆਭਾਰੀ ਹਾਂ ।

ਮੇਰੇ ਪਿਆਰੇ ਭਰਾਵੋਭੈਣੋਂ, ਪਹਿਲੀ ਵਾਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੂੰ ਯੂਗਾਂਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕਰਨ ਦਾ ਮੌਕਾ ਮਿਲੇਗਾ । ਇਸ ਸਨਮਾਨ ਲਈ ਮੈਂ ਰਾਸ਼ਟਰਪਤੀ ਜੀ ਦਾ ਅਤੇ ਯੂਗਾਂਡਾ ਦੀ ਜਨਤਾ ਦਾ ਸਵਾ ਸੌ ਕਰੋਡ਼ ਹਿੰਦੁਸਤਾਨੀਆਂ ਵੱਲੋਂ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਸਾਥੀਓ ਯੂਗਾਂਡਾ ਵਿੱਚ ਆਉਣਾ ਅਤੇ ਤੁਹਾਨੂੰ ਸਾਰੇ ਸੱਜਣਾਂ ਨੂੰ ਮਿਲਣਾ ਅਤੇ ਗੱਲਬਾਤ ਕਰਨਾ ਕਿਸੇ ਵੀ ਹਿੰਦੁਸਤਾਨੀ ਲਈ ਇਹ ਆਨੰਦ ਦਾ ਵਿਸ਼ਾ ਰਿਹਾ ਹੈ, ਖੁਸ਼ੀ ਦਾ ਵਿਸ਼ਾ ਰਿਹਾ ਹੈ। ਤੁਹਾਡਾ ਉਤਸ਼ਾਹ, ਤੁਹਾਡਾ ਸਨੇਹ, ਤੁਹਾਡਾ ਪਿਆਰ, ਤੁਹਾਡਾ ਭਾਵ ਮੈਨੂੰ ਵੀ ਲਗਾਤਾਰ ਇਸ ਤਰ੍ਹਾਂ ਨਾਲ ਮਿਲਦਾ ਰਹੇ, ਇਹੀ ਕਾਮਨਾ ਕਰਦਾ ਹਾਂ। ਇੱਥੇ ਯੂਗਾਂਡਾ ਵਿੱਚ ਤੁਹਾਡੇ ਸਾਰਿਆਂ ਦੇ ਦਰਮਿਆਨ ਆਉਣ ਦਾ ਮੇਰਾ ਇਹ ਦੂਜਾ ਮੌਕਾ ਹੈ। ਇਸ ਤੋਂ ਪਹਿਲਾਂ 11 ਸਾਲ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ  ਵਜੋਂ ਇੱਥੇ ਆਇਆ ਸੀ ਅਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਆਇਆ ਹਾਂ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਤਦ ਵੀ ਤੁਹਾਡੇ ਵਿੱਚੋਂ ਅਨੇਕ ਲੋਕ ਜਿਨ੍ਹਾਂ ਦੇ ਮੈਨੂੰ ਰੂਰੂ ਹੋਣ ਦਾ ਮੌਕਾ ਮਿਲਿਆ, ਜੀਅਭਰ ਕੇ ਗੱਲਾਂ ਕਰਨ ਦਾ ਮੌਕਾ ਮਿਲਿਆ ਸੀ। ਇੱਥੇ ਵੀ ਕਈ ਅਜਿਹੇ ਜਾਣੇਪਹਿਚਾਣੇ ਚਿਹਰੇ, ਮੈਂ ਸਾਹਮਣੇ ਦੇਖ ਰਿਹਾ ਹਾਂ ਅਤੇ ਮੈਨੂੰ ਖੁਸ਼ੀ ਹੋਈ ਰਾਸ਼ਟਰਪਤੀ ਜੀ ਇੱਕਇੱਕ ਦੀ ਪਹਿਚਾਣ ਕਰ ਰਹੇ ਸਨ। ਤੁਹਾਡੇ ਲੋਕਾਂ ਨਾਲ ਇਨ੍ਹਾਂ ਦਾ ਕਿੰਨਾ ਨੇੜੇ ਦਾ ਰਿਸ਼ਤਾ ਹੈ ਅਤੇ ਅੱਜ ਦਿਨ ਭਰ ਅਸੀਂ ਨਾਲ ਸਾਂ ਕਈ ਪਰਿਵਾਰਾਂ ਦਾ ਉਹ ਨਾਮ ਨਾਲ ਜ਼ਿਕਰ ਕਰਦੇ ਸਨ, ਦੱਸਦੇ ਸਨ ਕਿੰਨੇ ਸਾਲਾਂ ਤੋਂ ਜਾਣਦੇ ਹਨ, ਕਿਵੇਂ ਜਾਣਦੇ ਹਨਸਾਰੀਆਂ ਗੱਲਾਂ ਦੱਸ ਰਹੇ ਸਨ। ਇਹ ਇੱਜ਼ਤ ਤੁਸੀਂ ਲੋਕਾਂ ਨੇ ਆਪਣੀ ਮਿਹਨਤ ਨਾਲ, ਆਪਣੇ ਆਚਰਣ ਨਾਲ, ਆਪਣੇ ਚਰਿੱਤਰ ਨਾਲ ਕਮਾਈ ਹੋਈ ਮਿਹਨਤ ਹੈ। ਇਹ ਰਕਮ ਛੋਟੀ ਨਹੀਂ ਹੈ ਜੋ ਤੁਸੀਂ ਪਾਈ ਹੈ ਅਤੇ ਇਸ ਦੇ ਲਈ ਯੂਗਾਂਡਾ ਦੀ ਧਰਤੀ ਤੇ ਹਿੰਦੁਸਤਾਨ ਤੋਂ ਆਈਆਂ ਹੋਈਆਂ ਤਿੰਨਤਿੰਨ, ਚਾਰਚਾਰ ਜਨਰੇਸ਼ਨਾਂ ਨੇ ਇਸ ਮਿੱਟੀ  ਦੇ ਨਾਲ ਆਪਣਾ ਰਿਸ਼ਤਾ ਜੋੜਿਆ ਹੈਉਸ ਨੂੰ ਪਿਆਰ ਕੀਤਾ ਹੈ ।

ਸਾਥੀਓ, ਯੂਗਾਂਡਾ ਨਾਲ ਭਾਰਤ ਦਾ ਰਿਸ਼ਤਾ ਅੱਜ ਦਾ ਨਹੀਂ ਹੈ। ਇਹ ਰਿਸ਼ਤਾ ਸਦੀਆਂ ਪੁਰਾਣਾ ਹੈ। ਸਾਡੇ ਦਰਮਿਆਨ ਮਿਹਨਤ ਦਾ ਰਿਸ਼ਤਾ ਹੈ, ਸ਼ੋਸ਼ਣ ਦੇ ਖ਼ਿਲਾਫ਼ ਸੰਘਰਸ਼ ਦਾ ਰਿਸ਼ਤਾ ਹੈ। ਯੂਗਾਂਡਾ ਵਿਕਾਸ ਦੇ ਜਿਸ ਮੁਕਾਮ ਤੇ ਅੱਜ ਖੜ੍ਹਾ ਹੈ ਉਸ ਦੀ ਬੁਨਿਆਦ ਮਜ਼ਬੂਤ ਕਰ ਰਹੇ ਹਨ ਯੂਗਾਂਡਾ ਵਾਸੀਆਂ ਦੇ ਖੂਨਪਸੀਨੇ ਵਿੱਚ ਭਾਰਤੀਆਂ ਦੇ ਖੂਨਪਸੀਨੇ ਦੀ ਵੀ ਮਹਿਕ ਹੈ। ਤੁਹਾਡੇ ਵਿੱਚੋਂ ਅਨੇਕ ਪਰਿਵਾਰ ਇੱਥੇ ਤਿੰਨਤਿੰਨ, ਚਾਰਚਾਰ ਜਨਰੇਸ਼ਨਾਂ ਤੋਂ ਰਹਿ ਰਹੇ ਹਨ ਮੈਂ ਇੱਥੇ ਮੌਜੂਦ ਨੌਜਵਾਨਾਂ, ਯੂਗਾਂਡਾ ਦੇ ਨੌਜਵਾਨਾਂ ਨੂੰ ਯਾਦ ਦਿਵਾਉਣਾ ਚਾਹੁੰਦਾ ਹੈ, ਅੱਜ ਜਿਸ ਟ੍ਰੇਨ ਵਿੱਚ ਤੁਸੀਂ ਸਫ਼ਰ ਕਰਦੇ ਹੋ, ਉਹ ਭਾਰਤ ਅਤੇ ਯੂਗਾਂਡਾ ਦੇ ਰਿਸ਼ਤਿਆਂ ਨੂੰ ਵੀ ਗਤੀ ਦੇ ਰਹੀ ਹੈ ।  ਉਹ ਕਾਲਖੰਡ ਸੀ, ਜਦੋਂ ਯੂਗਾਂਡਾ ਅਤੇ ਭਾਰਤ ਦੋਹਾਂ ਨੂੰ ਇੱਕ ਹੀ ਤਾਕਤ ਨੇ ਗੁਲਾਮੀ ਦੀਆਂ ਜੰਜੀਰਾਂ ਨਾਲ ਜਕੜਿਆ ਸੀ, ਤੱਦ ਸਾਡੇ ਪੂਰਵਜਾਂ ਨੂੰ ਭਾਰਤ ਤੋਂ ਇੱਥੇ ਲਿਆਂਦਾ ਗਿਆ ਸੀ। ਬੰਦੂਕ ਅਤੇ ਕੋੜੇ ਦੇ ਦਮਤੇ ਉਨ੍ਹਾਂ ਨੂੰ ਰੇਲਵੇ ਲਾਈਨ ਵਿਛਾਉਣ ਲਈ ਮਜ਼ਬੂਰ ਕੀਤਾ ਗਿਆ । ਉਨ੍ਹਾਂ ਮੁਸ਼ਕਲ ਪਰਿਸਥਿਤੀਆਂ ਵਿੱਚ, ਉਨ੍ਹਾਂ ਮਹਾਨ ਆਤਮਾਵਾਂ ਨੇ ਯੂਗਾਂਡਾ ਦੇ ਭਰਾਵਾਂਭੈਣਾਂ ਦੇ ਨਾਲ ਮਿਲ ਕੇ ਸੰਘਰਸ਼ ਕੀਤਾ ਸੀ । ਯੂਗਾਂਡਾ ਅਜ਼ਾਦ ਹੋਇਆ, ਲੇਕਿਨ ਸਾਡੇ ਬਹੁਤ ਸਾਰੇ ਪੂਰਵਜਾਂ ਨੇ ਇੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ। ਜਿਵੇਂ ਦੁੱਧ ਵਿੱਚ ਚੀਨੀ ਘੁਲ ਜਾਂਦੀ ਹੈ, ਉਂਵੇਂ ਹੀ ਇੱਥੇ ਸਾਡੇ ਲੋਕ ਇੱਕ ਹੋ ਗਏਇੱਕ ਰਸ ਹੋ ਗਏ ।

ਅੱਜ, ਤੁਸੀਂ ਸਭ ਯੂਗਾਂਡਾ ਦੇ ਵਿਕਾਸ, ਇੱਥੋਂ ਦੇ ਬਿਜ਼ਨਸ, ਕਲਾ, ਖੇਡਾਂ, ਸਮਾਜ ਦੇ ਸਾਰੇ ਖੇਤਰਾਂ ਵਿੱਚ ਆਪਣੀ ਊਰਜਾ ਦੇ ਰਹੇ ਹੋ, ਆਪਣਾ ਜੀਵਨ ਖਪਾ ਰਹੇ ਹੋਇੱਥੋਂ ਦੇ Jinja ਵਿੱਚ ਮਹਾਤਮਾ ਗਾਂਧੀ ਦੀਆਂ ਅਸਥੀਆਂ ਦਾ ਵਿਸਰਜਨ ਹੋਇਆ ਸੀ । ਇੱਥੇ ਦੀ ਰਾਜਨੀਤੀ ਵਿੱਚ ਵੀ ਅਨੇਕ ਭਾਰਤੀਆਂ ਨੇ ਆਪਣਾ ਸਰਗਰਮ ਯੋਗਦਾਨ ਦਿੱਤਾ ਹੈ ਅਤੇ ਅੱਜ ਵੀ ਦੇ ਰਹੇ ਹਨਸਵਰਗਵਾਸੀ ਨਰੇਂਦਰ ਭਾਈ ਪਟੇਲ ਸੁਤੰਤਰ ਯੂਗਾਂਡਾ ਦੀ ਸੰਸਦ ਵਿੱਚ ਪਹਿਲੇ non european speaker ਸਨ ਅਤੇ ਉਨ੍ਹਾਂ ਦੀ ਚੋਣ ਸਰਵਸਹਿਮਤੀ ਨਾਲ ਹੋਈ ਸੀ। ਹਾਲਾਂਕਿ ਫਿਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਸਾਰਿਆਂ ਨੂੰ ਪਰੇਸ਼ਾਨੀਆਂ ਵੀ ਝੱਲਣੀਆਂ ਪਈਆਂ, ਕਈ ਲੋਕਾਂ ਨੂੰ ਦੇਸ਼ ਛੱਡ ਕੇ ਵੀ ਜਾਣਾ ਪਿਆ, ਲੇਕਿਨ ਯੂਗਾਂਡਾ ਦੀ ਸਰਕਾਰ ਅਤੇ ਯੂਗਾਂਡਾ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਦਿਲਾਂ ਤੋਂ ਨਹੀਂ ਜਾਣ ਦਿੱਤਾ। ਮੈਂ ਵਿਸ਼ੇਸ਼ ਰੂਪ ਨਾਲ ਰਾਸ਼ਟਰਪਤੀ ਜੀ ਦਾ ਅਤੇ ਯੂਗਾਂਡਾ ਦੇ ਜਨਜਨ ਦਾ ਅੱਜ ਉਨ੍ਹਾਂ ਦੇ ਇਸ ਸਾਥ ਲਈ ਭਾਰਤੀ ਭਾਈਚਾਰੇ ਨੂੰ ਜਿਸ ਤਰ੍ਹਾਂ ਨਾਲ ਫਿਰ ਤੋਂ ਗਲੇ ਲਗਾਇਆ ਹੈ। ਮੈਂ ਦਿਲੋਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ। ਤੁਹਾਡੇ ਵਿੱਚੋਂ ਅਨੇਕ ਲੋਕ ਅਜਿਹੇ ਵੀ ਹਨ ਜਿਨ੍ਹਾਂ ਦਾ ਜਨਮ ਇੱਥੇ ਹੀ ਹੋਇਆ ਹੈ, ਸ਼ਾਇਦ ਕੁਝ ਲੋਕਾਂ ਨੂੰ ਤਾਂ ਕਦੇ ਭਾਰਤ ਦੇਖਣ ਦਾ ਮੌਕਾ ਵੀ ਮਿਲਿਆ ਨਹੀਂ ਹੋਵੇਗਾ । ਕੁਝ ਤਾਂ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਉੱਥੇ ਆਪਣੀਆਂ ਜੜ੍ਹਾਂ ਦੇ ਬਾਰੇ ਵਿੱਚ ਕਿੱਥੇ, ਕਿਸ ਰਾਜ ਤੋਂ ਆਏ ਸਨ, ਕਿਸ ਪਿੰਡ ਜਾਂ ਸ਼ਹਿਰ ਤੋਂ ਆਏ ਸਨ ਇਸ ਦੀ ਵੀ ਸ਼ਾਇਦ ਜਾਣਕਾਰੀ ਨਹੀਂ ਹੋਵੋਗੀ ਲੇਕਿਨ ਫਿਰ ਵੀ ਤੁਸੀਂ ਭਾਰਤ ਨੂੰ ਆਪਣੇ ਦਿਲਾਂ ਵਿੱਚ ਜ਼ਿੰਦਾ ਰੱਖਿਆ ਹੈ। ਦਿਲ ਦੀ ਇੱਕ ਧੜਕਨ ਯੂਗਾਂਡਾ ਲਈ ਹੈ ਤਾਂ ਇੱਕ ਭਾਰਤ ਲਈ ਵੀ ਹੈ। ਵਿਸ਼ਵ ਦੇ ਸਾਹਮਣੇ ਤੁਸੀਂ ਲੋਕ ਹੀ ਸਹੀ ਮਾਅਨਿਆਂ ਵਿੱਚ ਭਾਰਤ ਦੇ ਰਾਜਦੂਤ ਹੋ, ਭਾਰਤ ਦੇ ਰਾਸ਼ਟਰਦੂਤ ਹੋ। ਥੋੜ੍ਹੀ ਦੇਰ ਪਹਿਲਾਂ ਜਦੋਂ ਰਾਸ਼ਟਰਪਤੀ ਜੀ ਦੇ ਨਾਲ ਮੈਂ ਸਟੇਜ ਤੇ ਆ ਰਿਹਾ ਸੀ, ਤਾਂ ਮੈਂ ਦੇਖ ਰਿਹਾ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਇੱਥੇ ਕਿਸ ਤਰ੍ਹਾਂ ਨਾਲ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਹੋਇਆ । ਇਹ ਸੱਚ ਵਿੱਚ ਮੰਤਰ ਮੁਗਧ ਕਰਨ ਵਾਲੀ ਭਾਰਤੀਅਤਾ ਨੂੰ ਤੁਸੀਂ ਜਿਸ ਤਰ੍ਹਾਂ ਬਣਾਈ ਰੱਖਿਆ ਹੈ, ਉਹ ਆਪਣੇ ਆਪ ਵਿੱਚ ਪ੍ਰਸ਼ੰਸਾਯੋਗ ਹੈਆਪਣੇ ਪਹਿਲਾਂ ਦੇ ਅਨੁਭਵ ਅਤੇ ਅੱਜ ਜਦੋਂ ਇੱਥੇ ਆਇਆ ਹਾਂ ਤਾਂ ਇਸ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਭਾਰਤੀ ਭਾਸ਼ਾਵਾਂ ਨੂੰਖਾਣਪਾਣ ਨੂੰ, ਕਲਾ ਅਤੇ ਸੱਭਿਆਚਾਰ ਨੂੰਅਨੇਕਤਾ ਵਿੱਚ ਏਕਤਾ ਪਰਿਵਾਰਿਕ ਕਦਰਾਂਕੀਮਤਾਂ ਮਿਲਦੀਆਂ ਹਨ ਅਤੇ ਵਸੁਦੇਵ ਕੁਟੰਭ ਦੀਆਂ ਭਾਵਨਾਵਾਂ ਨੂੰ ਜਿਸ ਤਰ੍ਹਾਂ ਤੁਸੀਂ ਜੀ ਰਹੇ ਹੋ, ਅਜਿਹੇ ਉਦਾਹਰਣ ਬਹੁਤ ਘੱਟ ਮਿਲਦੇ ਹਨ ਅਤੇ ਇਸ ਲਈ ਹਰ ਹਿੰਦੁਸਤਾਨੀ ਨੂੰ ਤੁਹਾਡੇ ਤੇ ਮਾਣ ਹੈ, ਸਵਾ ਸੌ ਕਰੋਡ਼ ਦੇਸ਼ ਵਾਸੀਆਂ ਨੂੰ ਤੁਹਾਡੇ ਤੇ ਮਾਣ ਹੈਮੈਂ ਵੀ ਤੁਹਾਡਾ ਅਭਿਨੰਦਨ ਕਰਦਾ ਹਾਂ। ਮੈਂ ਤੁਹਾਨੂੰ ਨਮਨ ਕਰਦਾ ਹਾਂ ।

ਸਾਥੀਓ ਯੂਗਾਂਡਾ ਸਮੇਤ ਅਫਰੀਕਾ ਦੇ ਬਹੁਤ ਸਾਰੇ ਦੇਸ਼ ਭਾਰਤ ਲਈ ਬਹੁਤ ਮਹੱਤਵਪੂਰਨ ਹਨਇੱਕ ਕਾਰਣ ਤਾਂ ਤੁਹਾਡੇ ਵਰਗੇ ਭਾਰਤੀਆਂ ਦੀ ਇੱਥੇ ਬਹੁਤ ਜ਼ਿਆਦਾ ਸੰਖਿਆ ਵਿੱਚ ਹਾਜ਼ਰੀ ਹੈ ਅਤੇ ਦੂਜਾ ਅਸੀਂ ਸਭ ਨੇ ਗੁਲਾਮੀ ਦੇ ਖ਼ਿਲਾਫ ਸਾਂਝੀ ਲੜ੍ਹਾਈ ਲੜ੍ਹੀ ਹੈ, ਤੀਜਾ ਸਾਡੇ ਸਭ ਦੇ ਸਾਹਮਣੇ ਵਿਕਾਸ ਦੀ ਬਰਾਬਰ ਚੁਣੌਤੀਆਂ ਹਨ। ਇੱਕ-ਦੂਜੇ ਨਾਲ ਸੁਖ-ਦੁਖ ਨੂੰ ਵੰਡਣ ਦਾ ਸਾਡਾ ਬਹੁਤ ਲੰਬਾ ਇਤਿਹਾਸ ਰਿਹਾ ਹੈ। ਅਸੀਂ ਸਭ ਨੇ ਇੱਕ-ਦੂਜੇ ਤੋਂ ਕੁਝ ਨਾ ਕੁਝ ਸਿੱਖਿਆ ਹੈ। ਯਥ ਸ਼ਕਤੀ ਇੱਕ-ਦੂਜੇ ਨੂੰ ਸਹਾਰਾ ਵੀ ਦਿੱਤਾ ਹੈ, ਸਹਾਇਤਾ ਵੀ ਦਿੱਤੀ ਹੈ। ਅੱਜ ਵੀ ਅਸੀਂ ਸਾਰੇ ਭਾਵਨਾ ਨਾਲ ਮਿਲ ਕੇ ਅੱਗੇ ਵਧ ਰਹੇ ਹਾਂ। ਅਸੀਂ ਯੂਗਾਂਡਾ ਨਾਲ ਮਜ਼ਬੂਤ ਰੱਖਿਆ ਸਬੰਧ ਚਾਹੁੰਦੇ ਹਾਂ। ਯੂਗਾਂਡਾ ਦੀ ਸੈਨਾਵਾਂ ਦੀਆਂ ਜ਼ਰੂਰਤਾਂ ਅਨੁਸਾਰ ਭਾਰਤ ਵਿੱਚ ਟ੍ਰੇਨਿੰਗ ਲਈ ਅਸੀ ਵਿਵਸਥਾ ਕਰ ਰਹੇ ਹਾਂ। ਯੂਗਾਂਡਾ ਤੋਂ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਇਨ੍ਹਾਂ ਦਿਨੀਂ ਭਾਰਤ ਵਿੱਚ ਅਧਿਐਨ ਕਰ ਰਹੇ ਹਨ। ਸਾਥੀਓ ਤੁਹਾਡੇ ਵਿੱਚੋਂ ਜਦੋਂ ਭਾਰਤ ਤੋਂ ਯੂਗਾਂਡਾ ਆਏ ਸੀ, ਉਦੋਂ ਦੇ ਭਾਰਤ ਅਤੇ ਅੱਜ ਦੇ ਭਾਰਤ ਵਿੱਚ ਬਹੁਤ ਬਦਲਾਅ ਆ ਚੁੱਕਾ ਹੈ। ਅੱਜ ਜਿਸ ਪ੍ਰਕਾਰ ਯੂਗਾਂਡਾ ਅਫਰੀਕਾ ਦੀ ਤੇਜ਼ ਗਤੀ ਨਾਲ ਵੱਧਦੀ ਹੋਈ ਅਰਥਵਿਵਸਥਾ ਹੈ, ਉਸੇ ਪ੍ਰਕਾਰ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਗਤੀ ਨਾਲ ਵੱਧਦੀ ਅਰਥਵਿਵਸਥਾ ਵਿੱਚੋਂ ਹੈ। ਭਾਰਤ ਦੀ ਅਰਥਵਿਵਸਥਾ ਪੂਰੀ ਦੁਨੀਆ ਦੇ ਵਿਕਾਸ ਨੂੰ ਗਤੀ ਦੇ ਰਹੀ ਹੈ। ‘ਮੇਕ ਇੰਨ ਇੰਡੀਆ’ ਅੱਜ ਭਾਰਤ ਦੀ ਪਹਿਚਾਣ ਬਣ ਗਿਆ ਹੈ। ਭਾਰਤ ਵਿੱਚ ਬਣੀ ਕਾਰ ਅਤੇ ਸਮਾਰਟਫੋਨ ਅਜਿਹੀਆਂ ਅਨੇਕ ਚੀਜ਼ਾਂ ਅੱਜ ਉਨ੍ਹਾਂ ਦੇਸ਼ਾਂ ਨੂੰ ਵੇਚ ਰਹੇ ਹਾਂ ਜਿੱਥੋਂ ਕਦੇ ਅਸੀਂ ਇਹ ਸਮਾਨ ਭਾਰਤ ਵਿੱਚ ਆਯਾਤ ਕਰਦੇ ਸੀ। ਸੰਭਵ ਹੈ ਕਿ ਬਹੁਤ ਜਲਦ ਯੂਗਾਂਡਾ ਵਿੱਚ ਜਦੋਂ ਤੁਸੀਂ ਸਮਾਰਟ ਫੋਨ ਖਰੀਦਣ ਲਈ ਜਾਓਗੇ ਤਾਂ ਤਾਹਾਨੂੰ ‘ਮੇਕ ਇੰਨ ਇੰਡੀਆ’ ਦਾ ਲੇਬਲ ਨਜ਼ਰ ਆਵੇਗਾ। ਹੁਣੇ ਹੀ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਮੈਨੂਫੈਕਚਰਿੰਗ ਕੰਪਨੀ ਦਾ ਨੀਂਹ ਭਾਰਤ ਵਿੱਚ ਰੱਖਿਆ ਗਿਆ ਹੈ। ਭਾਰਤ ਤੇਜ਼ੀ ਨਾਲ ਦੁਨੀਆ ਦੇ ਲਈ ਮੈਨੂੰਫਕੈਚਰਿੰਗ ਦਾ ਹਬ ਬਣਦਾ ਜਾ ਰਿਹਾ ਹੈ। ਨਾਲ ਹੀ ਡਿਜੀਟਲ ਟੈਕਨੋਲੋਜੀ ਨੂੰ ਭਾਰਤ ਨੇ ਲੋਕਾਂ ਦੇ ਸੁਸ਼ਕਤੀਕਰਣ ਦਾ, empowerment ਦਾ ਇੱਕ ਮਾਧਿਅਮ ਬਣਾਇਆ ਹੈ। ਸਰਕਾਰ ਨਾਲ ਜੁੜੇ ਬਹੁਤ ਸਾਰੇ ਕੰਮ ਇੱਕ ਮੋਬਾਈਲ ਫੋਨ ‘ਤੇ ਉਪਲੱਬਧ ਹਨ। ਬੱਚੇ ਦੇ ਜਨਮ ਤੋਂ ਲੈ ਕੇ ਮੌਤ ਦੇ ਪੰਜੀਕਰਨ ਤੱਕ ਦੀ ਜ਼ਿਆਦਾਤਰ ਵਿਵਸਥਾਵਾਂ ਡਿਜੀਟਲ ਹੋ ਚੁੱਕੀਆਂ ਹਨ, ਔਨਲਾਈਨ ਹੋ ਚੁੱਕੀਆਂ ਹਨ। ਦੇਸ਼ ਦੀ ਹਰ ਵੱਡੀ ਪੰਚਾਇਤ ਨੂੰ broadband internet ਤੋਂ connect ਕਰਨ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਅੱਜ ਸੂਈ ਤੋਂ ਲੈ ਕੇ ਰੇਲ ਦੀਆਂ ਪਟੜੀਆਂ, ਮੈਟਰੋ ਟ੍ਰੇਨ ਦੇ ਕੋਚ ਅਤੇ ਉਪਗ੍ਰਹਿ ਤੱਕ ਭਾਰਤ ਵਿੱਚ ਹੀ ਬਣੇ ਸਟੀਲ ਨਾਲ ਭਾਰਤ ਵਿੱਚ ਹੀ ਬਣੇ ਰਹੇ ਹਨ। Manufacturing ਹੀ ਨਹੀਂ, ਬਲਕਿ start-up ਦਾ  hub ਬਣਾਉਣ ਵੱਲਵੀ ਭਾਰਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।

ਦੁਨੀਆ ਵਿੱਚ, ਮੈਂ ਜਿੱਥੇ ਵੀ ਜਾਂਦਾ ਹਾਂ ਤੁਹਾਡੇ ਵਰਗੇ ਸੱਜਣਾਂ ਨੂੰ ਜ਼ਰੂਰ ਯਾਦ ਦਿਵਾਉਂਦਾ ਹਾਂ ਕਿ ਪਹਿਲਾਂ ਦੁਨੀਆ ਵਿੱਚ ਦੇਸ਼ ਦੀ ਕਿਸ ਤਰ੍ਹਾਂ ਦੀ ਛਵੀ ਬਣਾ ਦਿੱਤੀ ਗਈ ਸੀ।  ਹਜ਼ਾਰਾਂ ਸਾਲ ਦਾ ਗੌਰਵਮਈ ਇਤਿਹਾਸ ਸਮੇਟੇ ਹੋਏ ਦੇਸ਼ ਨੂੰ ਸੱਪ – ਸਪੇਰਿਆਂ ਦਾ ਦੇਸ਼ ਇਸ ਤਰ੍ਹਾਂ  ਹੀ ਹਿੰਦੁਸਤਾਨ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ।  ਭਾਰਤ ਯਾਨੀ ਸੱਪ – ਸਪੇਰਿਆਂਜਾਦੂ-ਟੂਣਾ … ਇਹੀ ਸੀ ਨਾ ਪਹਿਚਾਣ? ਸਾਡੇ ਨੌਜਵਾਨਾਂ ਨੇ ਇਸ ਛਵੀ, ਇਸ ਧਾਰਨਾ ਨੂੰ ਬਦਲਿਆਂ ਅਤੇ ਭਾਰਤ ਨੂੰ mouse ਯਾਨੀ IT software ਦੀ ਧਰਤੀ ਬਣਾ ਦਿੱਤਾ ਹੈ। ਅੱਜ ਇਹੀ ਹੋਇਆ ਭਾਰਤ ਦੇਸ਼ ਅਤੇ ਦੁਨੀਆ ਲਈ ਹਜ਼ਾਰਾਂ start-up ਦੀ ਸ਼ੁਰੂਆਤ ਕਰ ਰਹੇ ਹਨਤੁਹਾਨੂੰ ਇਹ ਜਾਣ ਕੇ ਮਾਣ ਹੋਵੇਗਾ ਕਿ ਸਿਰਫ ਦੋ ਵਰ੍ਹਿਆਂ ਅੰਦਰ ਹੀ ਦੇਸ਼ ਵਿੱਚ ਲਗਭਗ 11 ਹਜ਼ਾਰ start-up ਰਜਿਸਟਰ ਹੋਏ ਹਨ ਦੇਸ਼ ਅਤੇ ਦੁਨੀਆ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਸਾਡਾ ਨੌਜਵਾਨ innovation ਕਰ ਰਿਹਾ ਹੈ।  ਮੁਸ਼ਕਲਾਂ ਦੇ ਸਮਾਧਾਨ ਲੱਭ ਰਿਹਾ ਹੈ, ਸਾਥੀਓ ਅੱਜ ਭਾਰਤ ਦੇ ਛੇ ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ ਬਿਜਲੀ ਪਹੁੰਚ ਚੁੱਕੀ ਹੈ। ਅੱਜ ਭਾਰਤ ਵਿੱਚ ਅਜਿਹਾ ਕੋਈ ਪਿੰਡ ਨਹੀਂ ਹੈ, ਜਿੱਥੇ ਬਿਜਲੀ ਨਾ ਪਹੁੰਚੀ ਹੋਵੇ ਭਾਰਤ ਵਿੱਚ ਬਿਜਲੀ ਮਿਲਣਾ ਕਿੰਨਾ ਆਸਾਨ ਹੋ ਗਿਆ ਹੈ ਇਸਦਾ ਅੰਦਾਜ਼ਾ ਤੁਸੀਂ world bank ਦੀ ranking ਤੋਂ ਲਗਾ ਸਕਦੇ ਹੋਂease of getting electricity ਦੀ ranking ਵਿੱਚ ਭਾਰਤ ਬੀਤੇ ਚਾਰ ਸਾਲ ਵਿੱਚ 82 ਪਾਏਦਾਨ ‘ਤੇ ਛਾਂਲ ਲਗਾਈ ਹੈ।  ਅੱਜ ਅਸੀ ਸੰਸਾਰ ਵਿੱਚ 29ਵੇਂ ਨੰਬਰ ‘ਤੇ ਪਹੁੰਚੇ ਹਾਂ ਸਿਰਫ ਬਿਜਲੀ ਉਪੱਲਬਧ ਨਹੀਂ ਹੋਈ ਹੈ। ਪਰ ਇੱਕ ਅਭਿਆਨ ਚਲਾ ਕੇ ਲੋਕਾਂ ਦੇ ਬਿਜਲੀ ਬਿਲ ਦਾ ਖ਼ਰਚ ਘੱਟ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਚਾਰ ਸਾਲ ਵਿੱਚ ਦੇਸ਼ ਵਿੱਚ ਸੌ ਕਰੋੜ LED ਬੱਲਬ ਦੀ ਵਿਕਰੀ ਹੋਈ ਹੈ। ਸੌ ਕਰੋੜ ਲੋਂ ਜ਼ਿਆਦਾ। ਸਾਥੀਓ ਇਸ ਤਰ੍ਹਾਂ ਦੇ ਅਨੇਕ ਪਰਵਰਤਨ ਭਾਰਤ ਵਿੱਚ ਹੋ ਰਹੇ ਹਨ, ਕਿਉਂਕਿ ਉੱਥੇ ਵਿਵਸਥਾ ਅਤੇ ਸਮਾਜ ਵਿੱਚ ਬਹੁਤ ਵੱਡਾ ਪਰਵਰਤਨ ਆਇਆ ਹੈ ਭਾਰਤ ਅੱਜ New India ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ ।

ਸਾਥੀਓ, ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਹੀ ਮੈਂ ਇੱਥੇ ਆਉਣ ਲਈ ਬਹੁਤ ਉਤਸੁਕ ਸੀ। ਤਿੰਨ ਸਾਲ ਪਹਿਲਾਂ ਰਾਸ਼ਟਰਪਤੀ ਜੀ ਜਦੋਂ ਇੰਡੀਆ-ਅਫਰੀਕਾ ਸਮਿਟ ਲਈ ਭਾਰਤ ਆਏ ਸਨ, ਉਦੋਂ ਉਨ੍ਹਾਂ ਨੇ ਬਹੁਤ ਆਗਹ ਪੂਰਵ ਸੱਦਾ ਵੀ ਦਿੱਤਾ ਸੀ, ਪਰ ਕਿਸੇ ਨਾ ਕਿਸੇ ਕਾਰਣ ਪ੍ਰੋਗਰਾਮ ਨਹੀਂ ਬਣਿਆਮੈਨੂੰ ਖੁਸ਼ੀ ਹੈ ਕਿ ਅੱਜ ਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆਬੀਤੇ ਚਾਰ ਵਰ੍ਹਿਆਂ ਵਿੱਚ ਅਫਰੀਕਾ ਨਾਲ ਸਾਡੇ ਇਤਿਹਾਸਕ ਰਿਸ਼ਤਿਆਂ ਨੂੰ ਅਸੀਂ ਵਿਸ਼ੇਸ਼ ਮੱਹਤਵ ਦਿੱਤਾ ਹੈ। ਭਾਰਤ ਦੀ ਵਿਦੇਸ਼ ਨੀਤੀ ਵਿੱਚ ਅੱਜ ਅਫਰੀਕਾ ਦੀ ਅਹਿਮ ਭੂਮਿਕਾ ਹੈ। 2015 ਵਿੱਚ ਜਦੋਂ ਅਸੀਂ ਇੰਡੀਆ-ਅਫਰੀਕਾ ਫਰਮ ਸਮਿਟ ਦਾ ਪ੍ਰਬੰਧ ਕੀਤਾ ਤਾਂ ਪਹਿਲੀ ਵਾਰ ਅਫਰੀਕਾ ਦੇ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ।  ਇਸ ਦੇ ਬਾਅਦ ਕੁੱਝ ਚੁਨਿੰਦਾ ਦੇਸ਼ਾਂ ਨਾਲ ਹੀ ਮੁਲਾਕਾਤ ਹੁੰਦੀ ਸੀ, ਖੁਸ਼ੀ ਦੀ ਗੱਲ ਇਹੀ ਸੀ ਕਿ ਨਾ ਸਿਰਫ ਸਾਰੇ ਦੇਸ਼ਾਂ ਨੇ ਸਾਡਾ ਸੱਦਾ ਪ੍ਰਵਾਨ ਕੀਤਾ,ਪਰ 41 ਦੇਸ਼ਾਂ  ਦੇ ਸਿਖਰ ਸੰਮੇਲਨ ਦੀ ਅਗਵਾਈ ਵਿੱਚ ਹਿੱਸਾ ਲਿਆ ਉਹ ਸਭ ਦਿੱਲੀ ਆਏ ਅਸੀਂ ਹੱਥ ਅੱਗੇ ਵਧਾਇਆ ਤਾਂ ਅਫਰੀਕਾ ਨੇ ਵੀ ਅੱਗੇ ਵਧ ਕੇ ਹਿੰਦੁਸਤਾਨ ਨੂੰ ਗਲੇ ਲਗਾਇਆ।  ਸਾਡਾ ਹੱਥ ਫੜ ਲਿਆਪਿਛਲੇ ਚਾਰ ਵਰ੍ਹਿਆਂ ਵਿੱਚ ਅਫਰੀਕਾ ਦਾ ਇੱਕ ਵੀ ਦੇਸ਼ ਅਜਿਹਾ ਨਹੀਂ ਹੈ ਜਿੱਥੇ ਭਾਰਤ ਤੋਂ ਘੱਟ ਤੋਂ ਘੱਟ ਮੰਤਰੀ ਪੱਧਰ ਦੀ ਯਾਤਰਾ ਨਾ ਹੋਈ ਹੋਵੇਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਪੱਧਰ ਦੀ 20 ਤੋਂ ਜ਼ਿਆਦਾ ਯਾਤਰਾ ਹੋਈਆਂ ਹਨ। ਇੰਡੀਆ-ਅਫਰੀਕਾ ਫਰਮ ਸਮਿਟ ਦੇ ਇਲਾਵਾ ਅਫਰੀਕਾ ਤੋਂ 32 ਰਾਸ਼ਟਰ ਮੁਖੀਆਂ ਨੇ ਭਾਰਤ ਵਿੱਚ ਆ ਕੇ ਭਾਰਤ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈਅਸੀਂ 18 ਦੇਸ਼ਾਂ ਵਿੱਚ ਆਪਣੇ ਦੂਤਵਾਸ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਅਫਰੀਕਾ ਵਿੱਚ ਸਾਡੇ ਦੂਤਵਾਸਾਂ ਦੀ ਸੰਖਿਆ ਵੱਧ ਕੇ 47 ਹੋ ਜਾਵੇਗੀਅਫਰੀਕਾ ਦੇ ਸਾਮਜਕ ਵਿਕਾਸ ਅਤੇ ਸੰਘਰਸ਼ ਵਿੱਚ ਸਾਡਾ ਸਹਿਯੋਗ ਰਿਹਾ ਹੀ ਹੈ। ਇੱਥੋਂ  ਦੀ ਅਰਥਵਿਵਸਥਾ ਦੇ ਵਿਕਾਸ ਵਿੱਚ ਵੀ ਅਸੀਂ ਸਰਗਰਮ ਹਿੱਸੇਦਾਰੀ ਸੁਨਿਸ਼ਚਿਤ ਕਰ ਰਹੇ ਹਾਂ। ਇਹੀ ਕਾਰਨ ਹੈ ਕਿ ਪਿਛਲੇ ਸਾਲ African development bank ਦੀ ਸਲਾਨਾ ਬੈਠਕ ਵੀ ਭਾਰਤ ਵਿੱਚ ਆਯੋਜਿਤ ਕੀਤੀ ਗਈ। ਅਫਰੀਕਾ ਲਈ three billion dollar ਤੋਂ ਜ਼ਿਆਦਾ ਦੇ line of credit  ਦੇ ਪ੍ਰੋਜੇਕਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇੰਡੀਆ-ਅਫਰੀਕਾ ਫਰਮ ਸਮਿਟ ਅਨੁਸਾਰ ਸਾਡਾ ten billion dollar ਦਾ commitment  ਵੀ ਹੈ।  ਇਸ ਦੇ ਇਲਾਵਾ six hundred million dollar ਦੀ ਵਿੱਤੀ ਸਹਾਇਤਾ ਅਤੇ fifty thousand ਵਿਦਿਆਰਥੀਆ ਲਈ ਭਾਰਤ ਵਿੱਚ ਅਧਿਐਨ ਇਸ ਦੇ ਲਈ Scholarship ਲਈ ਵੀ ਅਸੀ ਪ੍ਰਤੀਬੱਧ ਹਾਂ ਅਫਰੀਕਾ  ਦੇ 33 ਦੇਸ਼ਾਂ ਲਈ ਭਾਰਤ ਵਿੱਚ ਈ-ਵੀਜਾ ਦਾ ਪ੍ਰੰਬਨ ਕੀਤਾ ਗਿਆ ਹੈ ਅਤੇ ਅਫਰੀਕਾ ਪ੍ਰਤੀ ਸਾਡੇ ਮਜ਼ਬੂਤ commitment  ਦੇ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ

ਪਿਛਲੇ ਸਾਲ ਅਫਰੀਕਾ ਦੇ ਦੇਸ਼ਾਂ ਨਾਲ ਭਾਰਤ  ਦੇ trade ਵਿੱਚ 32 percent ਵਾਧਾ ਹੋਇਆ ਹੈ। international solar alliance ਦਾ ਮੈਂਬਰ ਬਨਣ ਲਈ ਮੈਂ ਅਫਰੀਕਾ ਦੇ ਸਾਰੇ ਦੇਸ਼ਾਂ ਨੂੰ ਆਗਰਹ ਕੀਤਾ ਸੀ ਅਤੇ ਮੇਰੇ ਆਹਵਨ ਦੇ ਬਾਅਦ ਅੱਜ ਮੈਂਬਰ ਦੇਸ਼ਾਂ ਵਿੱਚ ਲਗਭਗ ਅੱਧੇ ਦੇਸ਼ ਅਫਰੀਕਾ ਦੇ ਹਨ। ਅੰਤਰਾਸ਼ਟਰੀ ਮੰਚ ‘ਤੇ ਵੀ ਅਫਰੀਕਾ ਦੇ ਦੇਸ਼ਾਂ ਤੋਂ ਇੱਕ ਵਚਨ ਵਿੱਚ ਭਾਰਤ ਦਾ ਸਮਰਥਨ ਕੀਤਾ ਹੈ।  ਮੈਂ ਸਮਝਦਾ ਹਾਂ ਕਿ ਨਵੇਂ world order ਵਿੱਚ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਦੀ ਹਾਜ਼ਰੀ ਦਿਨੋਂ-ਦਿਨ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸ ਦਿਸ਼ਾ ਵਿੱਚ ਅਸੀ ਜਿਵੇਂ ਦੇਸ਼ਾਂ ਦਾ ਪਾਰਸਪਰਿਕ ਸਹਿਯੋਗ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕਤਾ, ਸਕਾਰਾਤਮਕ ਬਦਲਾਵ ਲਿਆ ਕੇ ਰਹੇਗੀ।  ਜਿਸ ਉਤਸ਼ਾਹ ਅਤੇ ਉਮੰਗ ਨਾਲ ਤੁਸੀਂ ਸਭ ਸਮਾਂ ਕੱਢ ਕੇ ਅੱਜ ਇੱਥੇ ਆਏ ਹੋਂਮੈਨੂੰ ਤੁਸੀਂ ਪਿਆਰ ਦਿੱਤਾ ਹੈਅਸ਼ੀਰਵਾਦ ਦਿੱਤਾ ਹੈ, ਸਨਮਾਣ ਦਿੱਤਾ ਹੈ, ਇਸ ਦੇ ਲਈ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂਰਾਸ਼ਟਰਪਤੀ ਜੀ  ਦਾ ਅਤੇ ਯੂਗਾਂਡਾ ਦੀ ਸਰਕਾਰ ਅਤੇ ਜਨ ਮਾਨਸ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਅਤੇ ਤੁਹਾਨੂੰ ਪਤਾ ਹੈ 2019 ਜੋ ਤੁਹਾਡੇ ਦਿਮਾਗ ਹੈ ਉਹ ਮੇਰੇ ਦਿਮਾਗ ਵਿੱਚ ਨਹੀਂ ਹੈ। ਤੁਸੀ ਕੀ ਸੋਚ ਰਹੇ ਹੋਂ 2019 ਦਾ? ਕੀ  ਸੋਚ ਰਹੇ ਹੋ। ਓਏ 2019 ਵਿੱਚ ਜਨਵਰੀ ਮਹੀਨੇ ਵਿੱਚ ਪ੍ਰਵਾਸੀ ਭਾਰਤੀ ਦਿਵਸ 22-23 ਜਨਵਰੀ ਨੂੰ ਹੋਣ ਵਾਲਾ ਹੈ ਅਤੇ ਇਸ ਵਾਰ ਪ੍ਰਵਾਸੀ ਭਾਰਤੀ ਦਿਵਸ ਦਾ ਸਥਾਨ ਹੈ ਕਾਸ਼ੀ,ਬਨਾਰਸ। ਅਤੇ ਇੱਥੇ ਦੀ ਜਨਤਾ ਨੇ ਮੈਨੂੰ ਪ੍ਰਧਾਨ ਮੰਤਰੀ ਬਣਾਇਆ ਹੈ, ਐੱਮਪੀ ਬਣਾਇਆ ਅਤੇ ਦੇਸ਼ ਨੇ ਮੈਨੂੰ ਪ੍ਰਧਾਨ ਮੰਤਰੀ ਬਣਾਇਆ, ਉਸ ਕਾਸ਼ੀ ਲਈ ਮੈਂ ਤੁਹਾਨੂੰ ਸੱਦਾ ਦੇਣ ਆਇਆ ਹਾਂ। ਅਤੇ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਪ੍ਰਵਾਸੀ ਭਾਰਤੀ ਦਿਵਸ ਦੇ ਪਹਿਲਾ ਗੁਜਰਾਤ ਵਿੱਚ Vibrant Gujarat Global Investors Summit ਹੁੰਦਾ ਹੈ, ਉਹ ਵੀ ਹੈ 18,19,20 ਨੇੜੇ-ਤੇੜੇ, 22, 23 ਕਾਸ਼ੀ ਵਿੱਚ ਅਤੇ ਉਸ ਦੇ ਬਾਅਦ 14 ਜਨਵਰੀ ਤੋਂ ਕੁੰਭ ਦਾ ਮੇਲਾ ਸ਼ੁਰੂ ਹੋ ਰਿਹਾ ਹੈ ਤਾਂ 22, 23 ਪ੍ਰਵਾਸੀ ਭਾਰਤੀ ਦਿਵਸ ਕਹਿ ਕੇ ਬਨਾਰਸ ਤੋਂ ਕੁੰਭ ਮੇਲੇ ਵਿੱਚ ਹੋ ਆਓ ਪ੍ਰਯਾਗ ਰਾਜ ਵਿੱਚ ਡੁਬਕੀ ਲਗਾਓ ਅਤੇ ਫਿਰ 26 ਜਨਵਰੀ ਤੁਸੀ ਦਿੱਲੀ ਆਓ, ਇੱਕ ਹਫ਼ਤੇ ਦਾ ਪੂਰਾ ਪੈਕੇਜ ਤੁਹਾਡੇ ਲਈ ਹਿੰਦੁਸਤਾਨ ਵਿੱਚ ਇੱਕ ਦੇ ਬਾਅਦ ਇੱਕ ਇੰਨ੍ਹੇ ਮੌਕੇ ਹਨਮੈਂ ਅੱਜ ਰੂ-ਬ-ਰੂ ਮੇਰੇ ਯੂਗਾਂਡਾ ਦੇ ਭਾਈਆਂ-ਭੈਣਾਂ ਨੂੰ ਸੱਦਾ ਦੇਣ ਆਇਆ ਹਾਂ ਅਤੇ ਤੁਸੀਂ ਵੀ ਆਓਤੁਸੀਂ ਜੋ ਪਿਆਰ ਦਿੱਤਾ, ਸਨੇਹ ਦਿੱਤਾ ਤੁਹਾਡੀ ਤਰੱਕੀ ਲਈ ਭਾਰਤ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨਅਤੇ ਤੁਹਾਡਾ ਇੱਥੇ ਦਾ ਜੀਵਨ ਭਾਰਤ ਦੇ ਮਾਣ ਵਧਾਉਣ ਵਿੱਚ ਯੋਗਦਾਨ ਦੇ ਰਿਹਾ ਹੈ, ਇਸ ਲਈ ਵੀ ਅਸੀ ਮਾਣ ਮਹਿਸੂਸ ਕਰਦੇ ਹਾਂਮੈਂ ਫਿਰ ਇੱਕ ਵਾਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।  ਬਹੁਤ-ਬਹੁਤ ਧੰਨਵਾਦ ।

***

ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼/ਸਤੀਸ਼/ਤਾਰਾ