ਮਾਣਯੋਗ ਰਾਸ਼ਟਰਪਤੀ ਜ਼ੀ ਜਿਨਪਿੰਗ, ਮੇਰੇ ਬ੍ਰਿਕਸ ਦੇ ਸਨਮਾਨਤ ਸਹਿਯੋਗੀਓ, ਪਤਵੰਤੇ ਆਗੂਓ
ਮੈਨੂੰ ਅੱਜ ਇਥੇ ਤੁਹਾਡੇ ਸਭ ਦਰਮਿਆਨ ਮੌਜੂਦ ਹੋਣ ਉੱਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਤੁਹਾਡੇ ਦੇਸ਼, ਭਾਰਤ ਦੇ ਨਜ਼ਦੀਕੀ ਅਤੇ ਕੀਮਤੀ ਮਿੱਤਰ ਹਨ। ਮੈਨੂੰ ਤੁਹਾਡੇ ਨਾਲ ਕਾਇਮ ਰਹਿਣਯੋਗ ਵਿਸਤ੍ਰਿਤ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਵਿਚ ਖੁਸ਼ੀ ਹੋ ਰਹੀ ਹੈ। ਮੈਂ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਇਸ ਗੱਲਬਾਤ ਲਈ ਸਾਨੂੰ ਸਭ ਨੂੰ ਇਸ ਮੰਚ ਤੇ ਇਕੱਠੇ ਕੀਤਾ।
ਮਾਣਯੋਗ, ਸੰਯੁਕਤ ਰਾਸ਼ਟਰ ਦਾ 2030 ਬਾਰੇ ਏਜੰਡਾ ਅਤੇ ਇਸ ਅਧੀਨ 17 ਨਿਰੰਤਰ ਵਿਕਾਸ ਦੇ ਟੀਚਿਆਂ ਨੂੰ ਪਾਸ ਹੋਇਆਂ 2 ਸਾਲ ਬੀਤ ਚੁੱਕੇ ਹਨ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਹਿਯੋਗ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ। ਬੀਤੇ ਜੁਲਾਈ ਮਹੀਨੇ ਵਿਚ ਭਾਰਤ ਨੇ ਐੱਸ ਡੀ ਜੀਜ਼ ਦੀ ਪਹਿਲਾਂ ਸਵੈਇੱਛਕ ਰਾਸ਼ਟਰੀ ਸਮੀਖਿਆ ਪੂਰੀ ਕੀਤੀ। ਸਾਡੇ ਵਿਕਾਸ ਏਜੰਡੇ ਦਾ ਅਧਾਰ ਸਾਡੇ ਇਸ ਨਾਅਰੇ ‘ਸਬ ਕਾ ਸਾਥ ਸਬ ਕਾ ਵਿਕਾਸ’ ਵਿਚ ਨਜ਼ਰ ਆਉਂਦਾ ਹੈ ਅਰਥਾਤ ਸਾਂਝੇ ਯਤਨਾਂ ਵਿਚ ਹੀ ਵਿਕਾਸ ਹੁੰਦਾ ਹੈ। ਅਸੀਂ ਆਪਣੇ ਸਾਰੇ ਐਸ ਡੀ ਜੀਜ਼ ਨੂੰ ਆਪਣੇ ਵਿਕਾਸ ਪ੍ਰੋਗਰਾਮਾਂ ਨਾਲ ਸਬੰਧਤ ਕੀਤਾ ਹੈ ਅਤੇ ਇਹ ਸਬੰਧਤਾ ਸੰਘੀ ਅਤੇ ਸੂਬਾਈ ਪੱਧਰ ਉੱਤੇ ਕੀਤੀ ਗਈ ਹੈ। ਸਾਡੀ ਸੰਸਦ ਨੇ ਐਸ ਡੀ ਜੀਜ਼ ਬਾਰੇ ਸੰਸਦੀ ਬਹਿਸਾਂ ਕਰਵਾਉਣ ਲਈ ਪਹਿਲਕਦਮੀ ਕੀਤੀ ਹੈ। ਸਾਡੇ ਪ੍ਰੋਗਰਾਮ ਇਨ੍ਹਾਂ ਪਹਿਲਾਂ ਵਾਲੇ ਟੀਚਿਆਂ ਨੂੰ ਇੱਕ ਮਿੱਥੇ ਸਮੇਂ ਵਿੱਚ ਪੂਰਾ ਕਰਨ ਲਈ ਨਿਰਧਾਰਿਤ ਕੀਤੇ ਗਏ ਹਨ। ਸਿਰਫ ਇੱਕ ਉਦਾਹਰਣ ਦਿੰਦਾ ਹਾਂ, ਬੈਂਕ ਖਾਤਾ ਰਹਿਤ ਵਿਅਕਤੀਆਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣਾ, ਸਭ ਨੂੰ ਬਾਇਓਮੀਟ੍ਰਿਕ ਪਛਾਣ ਮੁਹੱਈਆ ਕਰਵਾਉਣਾ ਅਤੇ ਖੋਜ ਪੂਰਨ ਮੋਬਾਈਲ ਪ੍ਰਬੰਧਨ ਹੱਲ ਕੱਢਣਾ। ਇਹ ਤਿੰਨ ਪੜਾਵੀ ਨੀਤੀ ਹੈ, ਜਿਸ ਨੇ ਦੇਸ਼ ਦੇ 360 ਮਿਲੀਅਨ ਦੇ ਕਰੀਬ ਲੋਕਾਂ ਨੂੰ ਸਿੱਧੇ ਲਾਭ ਤਬਾਦਲੇ ਦੀ ਸਹੂਲਤ ਪਹਿਲੀ ਵਾਰੀ ਮੁਹੱਈਆ ਕਰਵਾਈ ਹੈ।
ਮਾਣਯੋਗ,
ਅਸੀਂ ਚਾਹੁੰਦੇ ਹਾਂ ਕਿ ਅਜਿਹੀਆਂ ਘਰੇਲੂ ਕੋਸ਼ਿਸ਼ਾਂ ਨੂੰ ਮਜ਼ਬੂਤ ਅੰਤਰਰਾਸ਼ਟਰੀ ਭਾਈਵਾਲੀ ਹਾਸਲ ਹੋਵੇ ਅਤੇ ਇਸ ਲਈ ਅਸੀਂ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ। ਭਾਰਤ ਦੀ ਸਾਥੀ ਵਿਕਾਸਸ਼ੀਲ ਦੇਸ਼ਾਂ ਨਾਲ ਭਾਈਵਾਲੀ ਨਿਭਾਉਣ ਦੀ ਇੱਕ ਲੰਬੀ ਰਵਾਇਤ ਰਹੀ ਹੈ। ਅਜਿਹਾ ਅਸੀਂ ਵਿਕਾਸ ਦੀਆਂ ਆਪਣੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕਰਦੇ ਹਾਂ। ਹਰ ਕਦਮ ‘ਤੇ ਅਸੀਂ ਆਪਣੇ ਤਜਰਬੇ ਅਤੇ ਸੋਮੇ ਬਹੁਤ ਸਾਰੇ ਖੇਤਰਾਂ ਲਈ ਸਾਂਝੇ ਕੀਤੇ ਹਨ। ਇਹ ਸਾਂਝ ਜਨਤਕ ਲਾਭ ਲਈ ਹਾਈਟੈੱਕ ਹੱਲ ਮੁਹੱਈਆ ਕਰਵਾਉਣ ਲਈ ਕੀਤੀ ਜਾਂਦੀ ਹੈ। ਇਸ ਸਾਲ, ਇਸ ਤੋਂ ਪਹਿਲਾਂ ਅਸੀਂ ਦੱਖਣੀ ਏਸ਼ਿਆਈ ਉਪਗ੍ਰਹਿ ਨੂੰ ਖੇਤਰੀ ਭਾਈਵਾਲਾਂ ਦੇ ਲਾਭ ਲਈ ਪੁਲਾੜ੍ਹ ਵਿੱਚ ਭੇਜਿਆ। ਇਸ ਭਾਈਵਾਲੀ ਦਾ ਉਦੇਸ਼ ਇਨ੍ਹਾਂ ਦੇਸ਼ਾਂ ਨੂੰ ਉਨ੍ਹਾਂ ਦੇ ਵਿਕਾਸ ਦੇ ਟੀਚਿਆਂ, ਜਿਵੇਂ ਕਿ ਵਿੱਦਿਆ, ਸਿਹਤ ਸੰਭਾਲ ਅਤੇ ਆਫ਼ਤ ਪ੍ਰਬੰਧਨ ਲਈੇ ਮੌਕੇ ਤੇ ਮਦਦ ਪ੍ਰਦਾਨ ਕਰਨਾ ਸੀ। ਅੱਧੀ ਸਦੀ ਤੋਂ ਵੱਧ ਸਮੇਂ ਤੋਂ ਭਾਰਤ ਦੀ ਉੱਘੀ ਪਹਿਲਕਦਮੀ – ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈ ਟੀ ਈ ਸੀ) ਨੇ ਏਸ਼ੀਆ, ਅਫਰੀਕਾ, ਪੂਰਬੀ ਯੂਰਪ, ਲਾਤੀਨੀ ਅਮਰੀਕਾ, ਕੈਰੇਬੀਅਨ ਦੇਸ਼ਾਂ ਅਤੇ ਪ੍ਰਸ਼ਾਂਤ ਸਾਗਰ ਦੇ ਦੇਸ਼ਾਂ ਨੂੰ ਟ੍ਰੇਨਿੰਗ ਅਤੇ ਮੁਹਾਰਤ ਵਿਕਾਸ ਦੀ ਸਹੂਲਤ ਮੁਹੱਈਆ ਕਰਵਾਈ ਹੈ। ਸਿਰਫ ਅਫਰੀਕਾ ਦੇ ਹੀ 25,000 ਤੋਂ ਵੱਧ ਵਿਦਿਆਰਥੀਆਂ ਨੇ ਪਿਛਲੇ ਇੱਕ ਦਹਾਕੇ ਵਿੱਚ ਆਈ ਟੀ ਈ ਸੀ ਦੇ ਵਜ਼ੀਫਿਆਂ ਰਾਹੀਂ ਭਾਰਤ ਵਿੱਚ ਟਰੇਨਿੰਗ ਪ੍ਰਾਪਤ ਕੀਤੀ ਹੈ । 2015 ਵਿੱਚ ਆਯੋਜਿਤ ਤੀਸਰੇ ਭਾਰਤੀ -ਅਫਰੀਕੀ ਫੋਰਮ ਸਿਖਰ ਸੰਮੇਲਨ ਵਿੱਚ 54 ਅਫਰੀਕੀ ਦੇਸ਼ਾਂ ਨੇ ਹਿੱਸਾ ਲਿਆ ਸੀ ਅਤੇ ਉਸ ਵੇਲੇ ਆਈ ਟੀ ਈ ਸੀ ਦੇ ਵਜ਼ੀਫਿਆਂ ਦੀ ਗਿਣਤੀ 5 ਸਾਲ ਲਈ ਦੁਗਣੀ ਕਰਕੇ 50,000 ਕਰਨ ਦਾ ਫੈਸਲਾ ਹੋਇਆ ਸੀ। ਭਾਰਤ ਵਿੱਚ ਅਫਰੀਕਾ ਦੇ ਜਿਨ੍ਹਾਂ ‘ਸੋਲਰ ਮਾਮਜ਼’ ਨੇ ਟ੍ਰੇਨਿੰਗ ਹਾਸਿਲ ਕੀਤੀ ਸੀ, ਉਹ ਅਫਰੀਕੀ ਮਹਾਦੀਪ ਵਿੱਚ ਹਜ਼ਾਰਾਂ ਘਰਾਂ ਵਿੱਚ ਰੋਸ਼ਨੀ ਪ੍ਰਦਾਨ ਕਰ ਰਹੇ ਹਨ। ਅਫਰੀਕਾ ਨਾਲ ਸਾਡੇ ਵਧ ਰਹੇ ਸਹਿਯੋਗ ਨਾਲ ਅਫਰੀਕੀ ਵਿਕਾਸ ਬੈਂਕ ਨੂੰ ਆਪਣੀ ਸਾਲਾਨਾ ਮੀਟਿੰਗ ਇਸ ਸਾਲ ਪਹਿਲੀ ਵਾਰੀ ਅਫਰੀਕਾ ਤੋਂ ਬਾਹਰ ਭਾਰਤ ਵਿੱਚ ਕਰਨ ਦਾ ਮੌਕਾ ਮਿਲਿਆ ਹੈ। ਸਾਡੀਆਂ ਵਿਕਾਸ ਭਾਈਵਾਲੀਆਂ ਵਾਲੇ ਪ੍ਰਾਜੈਕਟ ਦੁਨੀਆ ਭਰ ਦੇ ਦਰਜਨਾਂ ਦੇਸ਼ਾਂ ਨੂੰ ਪਾਣੀ, ਬਿਜਲੀ, ਸੜਕਾਂ, ਸਿਹਤ ਸੰਭਾਲ, ਟੈਲੀਮੈਡੀਸਨ ਅਤੇ ਮੁਢਲੇ ਢਾਂਚੇ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ ਅਤੇ ਇਸ ਸਭ ਵਿੱਚ ਸਾਡਾ ਜੋ ‘ਕੜੀ ਨਾ ਜੁੜੀ’ ਹੋਣ ਦਾ ਸਹਿਯੋਗ ਦਾ ਮਾਡਲ ਹੈ, ਉਹ ਸਿਰਫ ਭਾਈਵਾਲ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਪਹਿਲਾਂ ਉੱਤੇ ਅਧਾਰਤ ਹੈ।
ਮਾਣਯੋਗ,
ਇਥੇ ਜੋ ਦੇਸ਼ ਮੌਜੂਦ ਹਨ ਉਹ ਤਕਰੀਬਨ ਅੱਧੀ ਦੁਨੀਆ ਦੀ ਨੁਮਾਇੰਦਗੀ ਕਰਦੇ ਹਨ। ਅਸੀਂ ਜੋ ਵੀ ਕਰਦੇ ਹਾਂ ਉਸ ਦਾ ਸਾਰੀ ਦੁਨੀਆ ਉੱਤੇ ਪ੍ਰਭਾਵ ਪੈਂਦਾ ਹੈ। ਇਸ ਲਈ ਇਹ ਸਾਡਾ ਫਰਜ਼ ਬਣਦਾ ਹੈ ਕਿ ਬ੍ਰਿਕਸ ਰਾਹੀਂ ਇਸ ਨੂੰ ਇੱਕ ਵਧੀਆ ਵਿਸ਼ਵ ਬਣਾਈਏ। ਕਲ ਮੈਂ ਅਗਲੇ 10 ਸਾਲਾਂ ਵਿੱਚ ਬ੍ਰਿਕਸ ਨੂੰ ਵਿਸ਼ਵ ਤਬਦੀਲੀ ਦਾ ਇੱਕ ਸਾਧਨ ਬਣਾ ਕੇ ਇਸ ਨੂੰ ਸੁਨਿਹਿਰੀ ਦਹਾਕੇ ਵਿਚ ਲਿਜਾਣ ਦੀ ਗੱਲ ਕਹੀ ਸੀ। ਮੈਂ ਸੁਝਾਅ ਦਿੰਦਾ ਹਾਂ ਕਿ ਅਜਿਹਾ ਸਾਡੀ ਸਰਗਰਮ ਪਹੁੰਚ, ਨੀਤੀਆਂ ਅਤੇ ਕਾਰਵਾਈਆਂ ਨਾਲ ਸੰਭਵ ਹੈ ਜੋ ਕਿ ਹੇਠ ਲਿਖੇ ਪਵਿੱਤਰ ਵਾਅਦਿਆਂ ਉੱਤੇ ਅਧਾਰਤ ਹੋਣਾ ਚਾਹੀਦਾ ਹੈ।
1. ਇੱਕ ਸੁਰੱਖਿਅਤ ਵਿਸ਼ਵ ਕਾਇਮ ਕਰਨਾ – ਅਜਿਹਾ ਘੱਟੋ ਘੱਟ 3 ਮੁੱਦਿਆਂ ਉੱਤੇ ਸੰਗਠਿਤ ਅਤੇ ਤਾਲਮੇਲ ਵਾਲੀ ਕਾਰਵਾਈ ਨਾਲ ਹੀ ਸੰਭਵ ਹੈ — ਦਹਿਸ਼ਤਵਾਦ ਦਾ ਟਾਕਰਾ, ਸਾਈਬਰ ਸੁਰੱਖਿਆ ਅਤੇ ਆਫ਼ਤ ਪ੍ਰਬੰਧਨ।
2. ਇੱਕ ਹਰੀ ਭਰੀ ਦੁਨੀਆ ਕਾਇਮ ਕਰਨਾ – ਅਜਿਹਾ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਕੇ ਹੀ ਸੰਭਵ ਹੈ। ਇਸ ਲਈ ਅੰਤਰਰਾਸ਼ਟਰੀ ਸੂਰਜੀ ਸਹਿਯੋਗ ਵਰਗੀਆਂ ਪਹਿਲਾਂ ਦੀ ਲੋੜ ਹੈ।
3. ਇੱਕ ਸਮਰੱਥ ਵਿਸ਼ਵ ਦੀ ਸਥਾਪਨਾ – ਅਜਿਹਾ ਨਿਪੁੰਨਤਾ, ਅਰਥਵਿਵਸਥਾ ਅਤੇ ਪ੍ਰਭਾਵ ਨੂੰ ਮਜ਼ਬੂਤ ਕਰਨ ਲਈ ਢੁਕਵੀਆਂ ਟੈਕਨੋਲੋਜੀਆਂ ਨੂੰ ਲਾਗੂ ਕਰਨ ਨਾਲ ਸੰਭਵ ਹੈ।
4. ਇੱਕ ਸੰਮਿਲਤ ਵਿਸ਼ਵ ਦੀ ਸਥਾਪਨਾ – ਅਜਿਹਾ ਸਾਡੇ ਲੋਕਾਂ ਨੂੰ ਆਰਥਿਕ ਮੁੱਖ ਧਾਰਾ, ਜਿਸ ਵਿੱਚ ਬੈਂਕਿੰਗ ਅਤੇ ਵਿੱਤੀ ਢਾਂਚੇ ਸ਼ਾਮਲ ਹਨ, ਵਿੱਚ ਲਿਆ ਕੇ ਕੀਤਾ ਜਾ ਸਕਦਾ ਹੈ।
5. ਡਿਜੀਟਲ ਜਗਤ ਦੀ ਸਥਾਪਨਾ – ਸਾਡੀ ਅਰਥਵਿਵਸਥਾ ਦੇ ਅੰਦਰ ਅਤੇ ਬਾਹਰ ਦੇ ਪਾੜੇ ਨੂੰ ਡਿਜੀਟਲ ਢੰਗ ਨਾਲ ਪੂਰ ਕੇ ਅਜਿਹਾ ਸੰਭਵ ਬਣਾਇਆ ਜਾ ਸਕਦਾ ਹੈ।
6. ਨਿਪੁੰਨ ਦੁਨੀਆ ਦੀ ਸਥਾਪਨਾ – ਸਾਡੇ ਲੱਖਾਂ ਨੌਜਵਾਨਾਂ ਨੂੰ ਭਵਿੱਖ ਦੀ ਨਿਪੁੰਨਤਾ ਮੁਹੱਈਆ ਕਰਵਾ ਕੇ ਸੰਭਵ ਬਣਾਇਆ ਜਾ ਸਕਦਾ ਹੈ।
7. ਸਿਹਤਮੰਦ ਵਿਸ਼ਵ ਦੀ ਸਥਾਪਨਾ – ਬਿਮਾਰੀਆਂ ਦੇ ਖ਼ਾਤਮੇ ਅਤੇ ਸਭ ਦੀ ਸਿਹਤ ਲਈ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਕਰਕੇ ਸੰਭਵ ਬਣਾਇਆ ਜਾ ਸਕਦਾ ਹੈ।
8. ਸਮਾਨ ਵਿਸ਼ਵ ਦੀ ਸਥਾਪਨਾ – ਸਭ ਨੂੰ ਬਰਾਬਰ ਦੇ ਮੌਕੇ ਦੇ ਕੇ, ਖ਼ਾਸ ਤੌਰ ‘ਤੇ ਲਿੰਗਕ ਸਮਾਨਤਾ ਰਾਹੀਂ ਅਜਿਹੇ ਮੌਕੇ ਦੇ ਕੇ ਅਜਿਹਾ ਕਰਨਾ ਸੰਭਵ ਹੈ।
9. ਜੁੜੇ ਹੋਏ ਵਿਸ਼ਵ ਦੀ ਸਥਾਪਨਾ – ਅਜਿਹਾ ਵਸਤਾਂ, ਵਿਅਕਤੀਆਂ ਅਤੇ ਸੇਵਾਵਾਂ ਦੇ ਖੁਲ੍ਹੇ ਆਵਾਗਮਨ ਰਾਹੀਂ ਸੰਭਵ ਬਣਾਇਆ ਜਾ ਸਕਦਾ ਹੈ।
10. ਇੱਕਸੁਰ ਵਿਸ਼ਵ ਦੀ ਸਥਾਪਨਾ – ਅਜਿਹਾ ਵਿਚਾਰਧਾਰਾਵਾਂ ਅਤੇ ਸ਼ਾਂਤੀਪੂਰਨ ਸਹਿਹੋਂਦ ਦੇ ਵਿਰਸੇ ਰਾਹੀਂ ਅਤੇ ਕੁਦਰਤ ਅਤੇ ਇੱਕਸੁਰਤਾ ਵਿੱਚ ਰਹਿਣ ਨਾਲ ਸੰਭਵ ਹੋ ਸਕਦਾ ਹੈ।
ਇਨ੍ਹਾਂ ਏਜੰਡਾ ਨੁਕਤਿਆਂ ਰਾਹੀਂ ਅਤੇ ਉਨ੍ਹਾਂ ਉੱਤੇ ਕਾਰਵਾਈ ਨਾਲ ਅਸੀਂ ਆਪਣੇ ਲੋਕਾਂ ਦੀ ਭਲਾਈ ਕਰਨ ਤੋਂ ਇਲਾਵਾ ਸਿੱਧੇ ਤੌਰ ‘ਤੇ ਵਿਸ਼ਵ ਭਾਈਚਾਰੇ ਦੀ ਭਲਾਈ ਵਿੱਚ ਹਿੱਸਾ ਪਾ ਸਕਦੇ ਹਾਂ। ਇਸ ਲਈ ਭਾਰਤ ਇੱਕ ਦੂਜੇ ਦੀਆਂ ਰਾਸ਼ਟਰੀ ਕੋਸ਼ਿਸ਼ਾਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਮੁਹੱਈਆ ਕਰਵਾਉਣ ਲਈ ਤਿਆਰ ਹੈ। ਮੈਂ ਇਸ ਰਾਹ ਉੱਤੇ ਇਕੱਠੇ ਮਿਲ ਕੇ ਤਰੱਕੀ ਦੇ ਰਾਹ ਉੱਤੇ ਵਧਣ ਵੱਲ ਵੇਖ ਰਿਹਾ ਹਾਂ। ਮੈਂ ਰਾਸ਼ਟਰਪਤੀ ਜੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ 2017 ਵਿੱਚ ਬ੍ਰਿਕਸ ਦੀ ਚੇਅਰਮੈਨਸ਼ਿਪ ਪੂਰੀ ਯੋਗਤਾ ਨਾਲ ਸੰਭਾਲੀ ਅਤੇ ਇਸ ਸ਼ਾਨਦਾਰ ਸ਼ਹਿਰ ਜ਼ਿਆਮੇਨ ਵਿੱਚ ਸਾਡਾ ਏਨਾ ਸ਼ਾਨਦਾਰ ਸੁਆਗਤ ਅਤੇ ਮੇਜ਼ਬਾਨੀ ਕੀਤੀ। ਮੈਂ ਰਾਸ਼ਟਰਪਤੀ ਜ਼ੂਮਾ ਦਾ ਵੀ ਸਵਾਗਤ ਕਰਦਾ ਹਾਂ ਅਤੇ ਅਗਲੇ ਸਾਲ ਜੋਹਨਸਬਰਗ (Johannesburg) ਵਿੱਚ ਹੋਣ ਵਾਲੇ ਸਿਖਰ ਸੰਮੇਲਨ ਲਈ ਭਾਰਤ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੰਦਾ ਹਾਂ।
ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
******
AKT/AK
Addressed the BRICS Emerging Markets and Developing Countries Dialogue. Sharing my speech. https://t.co/0Oed2c4igl
— Narendra Modi (@narendramodi) September 5, 2017
Emphasised on India’s commitment & endeavours towards expanding developmental cooperation with other nations, particularly Africa.
— Narendra Modi (@narendramodi) September 5, 2017