Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

2017 ਬੈਚ ਦੇ ਆਈਪੀਐੱਸ ਪ੍ਰੋਬੇਸ਼ਨਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਭਾਰਤੀ ਪੁਲਿਸ ਸੇਵਾ( ਆਈਪੀਐੱਸ ) ਦੇ 2017 ਬੈਚ ਦੇ ਲਗਭਗ 100 ਪ੍ਰੋਬੇਸ਼ਨਰਾਂ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕਰਦਿਆਂ ਸਮਰਪਣ ਨਾਲ ਕੰਮ ਕਰਨ, ਮੁਹਾਰਤ ਨਾਲ ਕਾਰਜ ਪ੍ਰਦਰਸ਼ਨ ਕਰਨ ਅਤੇ ਦਿੱਤੀਆਂ ਗਈਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਪ੍ਰੋਬੇਸ਼ਨਰਾਂ ਨੂੰ ਡਿਊਟੀ ਨਿਭਾਉਂਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ 33,000 ਤੋਂ ਅਧਿਕ ਪੁਲਿਸ ਕਰਮਚਾਰੀਆਂ ਦੇ ਬਲੀਦਾਨ ਦੀ ਯਾਦ ਦਿਵਾਈ।

ਪ੍ਰਧਾਨ ਮੰਤਰੀ ਨਾਲ ਸੁਸ਼ਾਸਨ, ਅਨੁਸ਼ਾਸਨ ਅਤੇ ਆਚਾਰ-ਵਿਵਹਾਰ, ਮਹਿਲਾ ਸਸ਼ਕਤੀਕਰਨ ਅਤੇ ਫੋਰੈਂਸਿਕ ਵਿਗਿਆਨ, ਵਰਗੇ ਵਿਸ਼ਿਆਂ ਉੱਤੇ ਵੀ ਚਰਚਾ ਕੀਤੀ ਗਈ।

ਐੱਸਪੀ /ਕੇਪੀ /ਐੱਸਕੇ