Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

2015 ਬੈਚ ਦੇ ਸਹਾਇਕ ਸਕੱਤਰਾਂ ਦਾ ਵਿਦਾਇਗੀ ਸੈਸ਼ਨ- ਆਈਏਐੱਸ ਅਫਸਰਾਂ ਨੇ ਪ੍ਰਧਾਨ ਮੰਤਰੀ ਸਾਹਮਣੇ ਪਰੈਜੈਂਟੇਸ਼ਨਜ਼ (ਪੇਸ਼ਕਾਰੀਆਂ) ਦਿੱਤੀਆਂ

2015 ਬੈਚ ਦੇ ਸਹਾਇਕ ਸਕੱਤਰਾਂ ਦਾ ਵਿਦਾਇਗੀ ਸੈਸ਼ਨ- ਆਈਏਐੱਸ ਅਫਸਰਾਂ ਨੇ ਪ੍ਰਧਾਨ ਮੰਤਰੀ  ਸਾਹਮਣੇ ਪਰੈਜੈਂਟੇਸ਼ਨਜ਼ (ਪੇਸ਼ਕਾਰੀਆਂ) ਦਿੱਤੀਆਂ

2015 ਬੈਚ ਦੇ ਸਹਾਇਕ ਸਕੱਤਰਾਂ ਦਾ ਵਿਦਾਇਗੀ ਸੈਸ਼ਨ- ਆਈਏਐੱਸ ਅਫਸਰਾਂ ਨੇ ਪ੍ਰਧਾਨ ਮੰਤਰੀ  ਸਾਹਮਣੇ ਪਰੈਜੈਂਟੇਸ਼ਨਜ਼ (ਪੇਸ਼ਕਾਰੀਆਂ) ਦਿੱਤੀਆਂ


2015 ਬੈਚ ਦੇ ਆਈਏਐੱਸ ਅਫਸਰਾਂ ਨੇ ਸਹਾਇਕ ਸਕੱਤਰਾਂ ਦੇ ਤੌਰ ਤੇ ਆਪਣੇ ਵਿਦਾਇਗੀ ਸੈਸ਼ਨ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਾਹਮਣੇ ਪਰੈਜੈਂਟੇਸ਼ਨ (ਪੇਸ਼ਕਾਰੀਆਂ) ਦਿੱਤੀਆਂ । ਅਫਸਰਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ 8 ਚੋਣਵੀਆਂ ਪਰੈਜੈਂਟੇਸ਼ਨਜ਼ ਦਿੱਤੀਆਂ ਗਈਆਂ ਜਿਹਨਾਂ ਵਿੱਚੋਂ ਵਿਸ਼ੇਸ਼ ਸਨ – ਦੁਰਘਟਨਾ ਦੇ ਸ਼ਿਕਾਰ ਲੋਕਾਂ ਲਈ ਤੁਰੰਤ ਕਾਰਵਾਈ, ਵਿਅਕਤੀਗਤ ਕਾਰਬਨ ਪਦਚਿਨ੍ਹਾਂ ਤੇ ਨਜ਼ਰ ਰੱਖਣਾ, ਆਰਥਕ ਸ਼ਮੂਲੀਅਤ, ਗ੍ਰਾਮੀਣ ਆਮਦਨਾਂ ਵਿੱਚ ਸੁਧਾਰ, ਡੇਟਾ ਸੰਚਾਲਤ ਗ੍ਰਾਮੀਣ ਖੁਸ਼ਹਾਲੀ, ਵਿਰਾਸਤ ਸੈਰ-ਸਪਾਟਾ, ਰੇਲਵੇ ਸੁਰੱਖਿਆ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਆਦਿ ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਣ ਹੈ ਕਿ ਸਭ ਤੋਂ ਸੀਨੀਅਰ ਅਤੇ ਸਭ ਤੋਂ ਜੂਨੀਅਰ ਅਧਿਕਾਰੀ ਬਹੁਤ ਸਾਰਾ ਸਮਾਂ ਇੱਕ ਦੂਸਰੇ ਨਾਲ ਸੰਵਾਦ ਸਥਾਪਤੀ ਵਿੱਚ ਬਿਤਾ ਰਹੇ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਯੁਵਾ ਅਧਿਕਾਰੀਆਂ ਨੂੰ ਇਹਨਾਂ ਗੱਲਾਂ-ਬਾਤਾਂ ਤੋਂ ਸਾਰੀਆਂ ਸਾਕਾਰਾਤਮਕ ਗੱਲਾਂ ਗ੍ਰਹਿਣ ਕਰ ਲੈਣੀਆਂ ਚਾਹੀਦੀਆਂ ਹਨ । ਪ੍ਰਧਾਨ ਮੰਤਰੀ ਨੇ ਯੁਵਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੀਐੱਸਟੀ ਲਾਗੂ ਕਰਨਾ ਅਤੇ ਡਿਜੀਟਲ ਲੈਣ ਦੇਣ ਨੂੰ ਵਿਸ਼ੇਸ਼ ਕਰਕੇ ਭੀਮ ਐਪ ਰਾਹੀਂ ਉਤਸ਼ਾਹਤ ਕਰਨਾ ਆਦਿ ਵਿਸ਼ਿਆਂ ਤੇ ਫੋਕਸ ਕਰਨ । ਉਨ੍ਹਾਂ ਨੇ ਅਫਸਰਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਮਹਿਕਮਿਆਂ ਵਿੱਚ ਸਰਕਾਰੀ ਈ-ਬਜਾਰ ਸਥਾਨ (ਜੀਈਐੱਮ) ਅਪਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ । ਉਨ੍ਹਾਂ ਕਿਹਾ ਕਿ ਇਸ ਨਾਲ ਵਿਚੋਲਿਆਂ ਦਾ ਖਾਤਮਾ ਹੋਏਗਾ ਅਤੇ ਸਰਕਾਰ ਲਈ ਬੱਚਤਾਂ ਹੋਣਗੀਆਂ ।

ਓਡੀਐਫ ਟੀਚਿਆਂ ਅਤੇ ਗ੍ਰਾਮੀਣ ਖੇਤਰਾਂ ਦੇ ਬਿਜਲੀਕਰਣ ਦੀਆਂ ਉਦਾਹਰਣਾਂ ਦੇਂਦੇ ਹੋਏ ਉਨ੍ਹਾਂ ਨੇ ਅਫਸਰਾਂ ਨੂੰ ਤਾਕੀਦ ਕੀਤੀ ਕਿ ਉਹ ਟੀਚਿਆਂ ਦੀ 100 ਪ੍ਰਤੀਸ਼ਤ ਪ੍ਰਾਪਤੀ ਲਈ ਕੰਮ ਕਰਨ । ਉਨ੍ਹਾਂ ਇਹ ਵੀ ਤਾਕੀਦ ਕੀਤੀ ਕਿ ਉਹ 2022 ਤੱਕ ਭਾਰਤ ਨੂੰ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਣ । ਉਨ੍ਹਾਂ ਕਿਹਾ ਕਿ ਜੋ ਅਧਿਕਾਰੀ ਨਿਮਰ ਪਿੱਠਭੂਮੀ ਤੋਂ ਉੱਠ ਕੇ ਆਏ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਯੁਵਾ ਵਿਦਿਆਰਥੀਆਂ ਨੂੰ ਮਿਲਣ ਤੇ ਉਨ੍ਹਾਂ ਨੂੰ ਪ੍ਰੇਰਤ ਕਰਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਗੱਲ-ਬਾਤ ਨਾਲ ਦਇਆ ਭਾਵ ਪੈਦਾ ਹੁੰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਅਫਸਰਾਂ ਦਾ ਮੁੱਖ ਉਦੇਸ਼ ਹੈ ਰਾਸ਼ਟਰ ਅਤੇ ਇਸ ਦੇ ਨਾਗਰਿਕਾਂ ਦੀ ਭਲਾਈ ਕਰਨਾ । ਉਨ੍ਹਾਂ ਅਫਸਰਾਂ ਨੂੰ ਤਾਕੀਦ ਕੀਤੀ ਕਿ ਉਹ ਟੀਮ ਭਾਵਨਾ ਨਾਲ ਕੰਮ ਕਰਨ ਅਤੇ ਉਹ ਜਿਥੇ ਵੀ ਜਾਣ ਟੀਮਾਂ ਬਣਾ ਲੈਣ ।

*****

AKT/HS