Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

19-02-2018 ਨੂੰ ਪ੍ਰਧਾਨ ਮੰਤਰੀ ਸ਼੍ਰਵਣਬੇਲਗੋਲਾ ਬਾਹੂਬਲੀ ਮਹਾਮਸਤਕ ਅਭਿਸ਼ੇਕ ਮਹੋਤਸਵ ਦਾ ਦੌਰਾ ਕੀਤਾ

19-02-2018 ਨੂੰ ਪ੍ਰਧਾਨ ਮੰਤਰੀ ਸ਼੍ਰਵਣਬੇਲਗੋਲਾ ਬਾਹੂਬਲੀ ਮਹਾਮਸਤਕ ਅਭਿਸ਼ੇਕ ਮਹੋਤਸਵ ਦਾ ਦੌਰਾ ਕੀਤਾ

19-02-2018 ਨੂੰ ਪ੍ਰਧਾਨ ਮੰਤਰੀ ਸ਼੍ਰਵਣਬੇਲਗੋਲਾ ਬਾਹੂਬਲੀ ਮਹਾਮਸਤਕ ਅਭਿਸ਼ੇਕ ਮਹੋਤਸਵ ਦਾ ਦੌਰਾ ਕੀਤਾ

19-02-2018 ਨੂੰ ਪ੍ਰਧਾਨ ਮੰਤਰੀ ਸ਼੍ਰਵਣਬੇਲਗੋਲਾ ਬਾਹੂਬਲੀ ਮਹਾਮਸਤਕ ਅਭਿਸ਼ੇਕ ਮਹੋਤਸਵ ਦਾ ਦੌਰਾ ਕੀਤਾ


ਪਰਮ ਪੂਜਯ ਆਚਾਰਿਆ ਮਹਾਰਾਜ ਜੀ, ਸਮਸਤ ਪੂਜਯ ਮੁਨੀਰਾਜ ਜੀ, ਅਤੇ ਪੂਜਯ ਗਣਨੀਯ ਮਾਤਾ ਜੀ, ਅਤੇ ਸਮਸਤਆਰਿਯਕਾ ਮਾਤਾਜੀ ਅਤੇ ਰੰਗ ਮੰਚ ’ਤੇ ਵਿਰਾਜਮਾਨ ਕਰਨਾਟਕ ਦੇ ਰਾਜਪਾਲ ਸ਼੍ਰੀਮਾਨ ਵਜੂਭਾਈ ਵਾਲਾ,ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸਦਾਨੰਦ ਗੌੜਾਜੀ, ਅਨੰਤ ਕੁਮਾਰ ਜੀ, ਪੀਯੂਸ਼ ਗੋਇਲ ਜੀ,ਰਾਜ ਦੇ ਮੰਤਰੀਸ਼੍ਰੀ ਮੰਜੂ ਜੀ, ਇੱਥੋਂ ਦੀ ਪ੍ਰਬੰਧ ਕਮੇਟੀ ਦੇ ਸ਼੍ਰੀਮਾਨ ਵਾਸਤ੍ਰੀ ਸ਼੍ਰੀ ਚਾਰੁਕੇ ਸ਼੍ਰੀ ਭੱਟਾਰਕਾ ਸੁਆਮੀ ਜੀ, ਜਿਲ੍ਹਾ ਪੰਚਾਇਤ ਹਸਨ ਦੇ ਪ੍ਰਧਾਨ ਸ਼੍ਰੀਮਤੀ ਬੀਐੱਸ ਸ਼ਵੇਤਾ ਦੇਵਰਾਜ ਜੀ,  ਵਿਧਾਇਕ ਸ਼੍ਰੀ ਐੱਨਬਾਲਕ੍ਰਿਸ਼ਣਾ ਜੀ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ,ਦੇਸ਼ਦੇ ਕੋਨੇ-ਕੋਨੇ ਤੋਂ ਆਏ ਹੋਏ ਸਾਰੇ ਸ਼ਰਧਾਲੂਓ,  ਮਾਤਾਓ,  ਭੈਣੋ ਅਤੇ ਭਰਾਵੋ ।

ਇਹ ਮੇਰਾ ਸੁਭਾਗ ਹੈ ਕਿ 12 ਸਾਲ ਵਿੱਚ ਇੱਕ ਵਾਰ ਜੋ ਮਹਾਪਰਵ ਹੁੰਦਾ ਹੈ,ਉਸੇ ਕਾਰਜਕਾਲ ਵਿੱਚ ਪ੍ਰਧਾਨਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਦੀ ਮੇਰੇ ਕੋਲ ਜਿੰਮੇਵਾਰੀਹੈ ।ਅਤੇ ਇਸਲਈ ਪ੍ਰਧਾਨਮੰਤਰੀ ਦੀ ਜ਼ਿੰਮੇਵਾਰੀ ਤਹਿਤ ਉਸੇ ਕਾਲਖੰਡ ਵਿੱਚ, ਮੈਨੂੰ ਇਸ ਪਵਿਤਰ ਮੌਕੇ ’ਤੇ ਤਹਾਡਾ ਸਭ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ ।

ਸ਼੍ਰਵਣਬੇਲਗੋਲਾ ਆ ਕੇ ਭਗਵਾਨ ਬਾਹੂਬਲੀ,ਮਹਾਮਸਤਕ ਅਭਿਸ਼ੇਕਮ,ਇਸ ਮੌਕੇ ਦਾ ਅਤੇਅੱਜ ਇੱਥੇ ਇੰਨੇ ਆਚਾਰਿਆ, ਭਗਵੰਤ, ਮੁਨੀ ਅਤੇ ਮਾਤਾਜੀ ਦੇ ਇਕੱਠੇ ਦਰਸ਼ਨ ਪ੍ਰਾਪਤ ਕਰਨਾ,  ਉਨ੍ਹਾਂ ਦੇ ਅਸ਼ੀਰਵਾਦ  ਨੂੰ ਪ੍ਰਾਪਤਕਰਨਾ,  ਇਹ ਆਪਣੇ-ਆਪ ਵਿੱਚ ਇੱਕ ਬਹੁਤ ਵੱਡਾ ਸੁਭਾਗ ਹੈ ।

ਜਦੋਂ ਭਾਰਤ ਸਰਕਾਰ ਦੇ ਕੋਲ ਕੁਝ ਪ੍ਰਸਤਾਵ ਆਏ ਸਨ, ਇੱਥੇ ਯਾਤਰੀਆਂ ਦੀ ਸੁਵਿਧਾ ਨੂੰ ਦੇਖ ਕੇ; ਉਂਝਕੁਝ ਵਿਵਸਥਾ ਅਜਿਹੀ ਹੁੰਦੀ ਹੈ ਕਿ ਆਰਕਿਉਲਾਜੀ ਸਰਵੇ ਆਵ੍ਇੰਡੀਆ ਡਿਪਾਰਟਮੈਂਟ ਨੂੰ ਕੁਝ ਚੀਜਾਂ ਕਰਨ ਵਿੱਚ ਵੱਡੀ ਦਿੱਕਤ ਹੁੰਦੀ ਹੈ ।  ਕੁਝ ਅਜਿਹੇ ਕਾਨੂੰਨ ਅਤੇ ਨਿਯਮ ਬਣੇ ਹੁੰਦੇ ਹਨ, ਲੇਕਿਨ ਉਨ੍ਹਾਂ ਸਭ ਦੇ ਬਾਵਜੂਦ ਵੀ ਭਾਰਤ ਸਰਕਾਰ ਇੱਥੇ ਆਉਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਜਿੰਨਾ ਵੀ ਪ੍ਰਬੰਧਨ ਵਿੱਚ ਹਿੱਸਾ ਲੈ ਸਕਦੀ ਹੈ, ਜੋ-ਜੋ ਵਿਵਸਥਾਖੜ੍ਹੀ ਕਰਨ ਦੀ ਜ਼ਰੂਰਤਹੁੰਦੀ ਹੈ,ਉਨ੍ਹਾਂ ਸਭ ਵਿੱਚਪੂਰੀ ਜਿੰਮੇਵਾਰੀ ਨਾਲ ਆਪਣਾ ਫਰਜ਼ ਨਿਭਾਉਣ ਦਾਯਤਨ ਕੀਤਾ ਹੈ ਅਤੇ ਇਹ ਸਾਡੇ ਲਈ ਬਹੁਤ ਹੀ ਤਸੱਲੀ ਦੀ ਗੱਲ ਹੈ ।

ਅੱਜ ਮੈਨੂੰ ਇੱਕ ਹਸਪਤਾਲ ਦੇ ਲੋਕਾਰਪਣ ਦਾ ਵੀ ਮੌਕਾ ਮਿਲਿਆ ।ਬਹੁਤ ਲੋਕਾਂ ਦੀ ਮਾਨਤਾ ਇਹ ਹੈ ਕਿ ਸਾਡੇ ਦੇਸ਼ ਵਿੱਚ ਧਾਰਮਿਕ ਪ੍ਰਵਿਰਤੀਆਂ ਤਾਂ ਬਹੁਤ ਹੁੰਦੀਆਂਹਨ ਲੇਕਿਨ ਸਮਾਜਿਕ ਪ੍ਰਵਿਰਤੀਆਂ ਬਹੁਤ ਘੱਟ ਹੁੰਦੀਆਂ ਹਨ । ਇਹ perception ਠੀਕ ਨਹੀਂ ਹੈ।ਭਾਰਤ  ਦੇ ਸੰਤ,  ਮਹੰਤ,  ਆਚਾਰਿਆ,  ਮੁਨੀ,  ਭਗਵੰਤ – ਸਭ ਕੋਈ, ਜਿੱਥੇ ਹਨ, ਜਿਸ ਰੂਪ ਵਿੱਚ ਹਨ,  ਸਮਾਜ ਲਈ ਕੁਝਨਾ ਕੁਝ ਭਲਾ ਕਰਨ ਲਈਕਾਰਜਰਤ ਰਹਿੰਦੇ ਹਨ।

ਅੱਜ ਵੀ ਸਾਡੀ ਅਜਿਹੀ ਮਹਾਨ ਸੰਤ ਪਰੰਪਰਾ ਰਹੀ ਕਿ 20-25 ਕਿਲੋਮੀਟਰ ਦੇ ਫ਼ਾਸਲੇ ਕੱਟਦੇ ਅਗਰ ਕੋਈ ਭੁੱਖਾ ਇਨਸਾਨ ਹੈ ਤਾਂ ਸਾਡੀ ਸੰਤ ਪਰੰਪਰਾ ਦੀ ਵਿਵਸਥਾ ਅਜਿਹੀ ਹੈ, ਕਿਤੇ ਨਾ ਕਿਤੇ ਉਸ ਨੂੰ ਪੇਟ ਭਰਨ ਦਾ ਪ੍ਰਬੰਧ ਕਿਸੇ ਨਾ ਕਿਸੇ ਸੰਤ ਵੱਲੋਂ ਚਲਦਾ ਰਹਿੰਦਾ ਹੈ।

ਕਈ ਸਮਾਜਿਕ ਕੰਮ – ਸਿੱਖਿਆ ਦੇ ਖੇਤਰ ਵਿੱਚ ਕੰਮ, ਆਰੋਗਯ ਦੇ ਖੇਤਰ ਵਿੱਚ ਕੰਮ, ਵਿਅਕਤੀਆਂ ਨੂੰ ਨਸ਼ੇ ਤੋਂ ਮੁਕਤਕਰਨ ਦੇ ਕੰਮ, ਇਹ ਅਨੇਕ ਪ੍ਰਵਿਰਤੀਆਂਸਾਡੀ ਇਸ ਮਹਾਨ ਪਰੰਪਰਾ ਵਿੱਚ ਅੱਜ ਵੀ ਸਾਡੇਰਿਸ਼ੀ-ਮੁਨੀਆਂ ਵੱਲੋਂ ਓਨਾ ਹੀ ਅਥੱਕ ਯਤਨ ਕਰਕੇ ਚਲ ਰਹੇ ਹਨ ।

ਅੱਜ ਜਦੋਂ ਗੋਮਟੇਕਸੁਦੀ ਵੱਲ ਮੈਂ ਨਜ਼ਰ ਕਰ ਰਿਹਾ ਸੀ ਤਾਂ ਮੈਨੂੰ ਲਗਿਆ ਕਿ ਉਸਨੂੰ ਮੈਂ ਅੱਜ ਤੁਹਾਡੇ ਸਾਹਮਣੇ ਉਦ੍ਰਿਤ ਕਰਾਂ ।ਗੋਮਟੇਕਸੁਦੀ ਵਿੱਚ ਜਿਸ ਤਰ੍ਹਾਂ ਦਾ ਬਾਹੂਬਲੀ ਦਾ ਵਰਣਨ ਕੀਤਾ ਗਿਆ ਹੈ;  ਗੋਮਟੇਕ, ਇਸ ਪੂਰੇ ਸਥਾਨ ਦਾ ਜੋ ਵਰਣਨ ਕੀਤਾ ਗਿਆ ਹੈ –

ਅੱਛਾਏ ਸਵੱਛਮ ਜਲਕੰਤ ਗੰਡਮ,  ਆਬਾਹੂ ਦੌਰਤਮ ਸੁਕੰਨ ਪਾਸਮਂ

ਗਏਂਦ ਸਿੰਧੂ ਜਲ ਬਾਹੁਦੰਡਮ,ਤਮ ਗੋਮਟੇਸ਼ਮ ਪਨਣਾਮਿਰਚਮ

ਅਤੇ ਇਸਦਾ ਮਤਲਬ ਹੁੰਦਾ ਹੈ –  ਜਿਨ੍ਹਾਂਦੀ ਦੇਹ ਅਕਾਸ਼  ਦੇ ਸਮਾਨ ਨਿਰਮਲ ਹੈ, ਜਿਨ੍ਹਾਂ  ਦੇ ਦੋਹੇਂ ਕਪੋਲਜਲ ਦੇ ਸਮਾਨ ਸਵੱਛ ਹਨ, ਜਿਨ੍ਹਾਂ ਦੇ ਕਰਣ ਪਲੱਵਸਕੰਧਾਂ ਤੱਕ ਦੋਲਾਇਤ ਹਨ,  ਜਿਨ੍ਹਾਂਦੀਆਂ ਦੋਹੇਂ ਭੁਜਾਵਾਂ ਗਜਰਾਜ ਦੀ ਸੁੰਡ  ਸਮਾਨ ਲੰਮੀਆਂ ਅਤੇ ਸੁੰਦਰ ਹਨ – ਅਜਿਹੇ ਉਸ ਗੋਮਟੇਸ਼ ਸਵਾਮੀ ਨੂੰ ਮੈਂ ਪ੍ਰਤੀਦਿਨਪ੍ਰਣਾਮ ਕਰਦਾ ਹਾਂ ।

ਪੂਜਯ ਸਵਾਮੀਜੀ ਨੇ ਮੇਰੇ ਉੱਤੇ ਜਿੰਨੇ ਅਸ਼ੀਰਵਾਦਬਰਸਾ ਸਕਦੇ ਹਨ,ਬਰਸਾਏ । ਮੇਰੀ ਮਾਂ ਦਾ ਵੀ ਸਮਰਣ ਕੀਤਾ ।  ਇਸ ਅਸ਼ੀਰਵਾਦ ਨੂੰ ਦੇਣ ਲਈ,ਮੈਂ ਉਨ੍ਹਾਂ ਦਾ ਬਹੁਤ-ਬਹੁਤ ਆਭਾਰੀ ਹਾਂ।ਦੇਸ਼ ਵਿੱਚ ਸਮਾਂ ਬਦਲਦੇ ਹੋਏ ਸਮਾਜ-ਜੀਵਨ ਵਿੱਚ ਬਦਲਾਅ ਲਿਆਉਣ ਦੀ ਪਰੰਪਰਾ,ਇਹ ਭਾਰਤੀ ਸਮਾਜ ਦੀ ਵਿਸ਼ੇਸ਼ਤਾ ਰਹੀ ਹੈ।ਜੋ ਚੀਜਾਂ ਸਮਾਂ ਸਮਾਪਤੀ ਹਨ, ਸਮਾਜ ਵਿੱਚ ਜੋ ਕੁਰੀਤੀਆਂ ਪ੍ਰਵੇਸ਼ ਕਰ ਜਾਂਦੀਆਂ ਹਨਅਤੇ ਕਦੇ-ਕਦੇ ਉਸਨੂੰ ਆਸਥਾਦਾ ਰੂਪ ਦਿੱਤਾ ਜਾਂਦਾ ਹੈ ।

ਇਹ ਸਾਡਾ ਸੁਭਾਗ ਹੈ ਕਿ ਸਾਡੀ ਸਮਾਜ ਵਿਵਸਥਾਵਿੱਚੋਂ ਹੀ ਅਜਿਹੇ ਸਿੱਧ ਪੁਰਖ ਪੈਦਾ ਹੁੰਦੇ ਹਨ, ਅਜਿਹੇ ਸੰਤ ਪੁਰਖ ਪੈਦਾ ਹੁੰਦੇ ਹਨ, ਅਜਿਹੇ ਮੁਨੀ ਪੈਦਾ ਹੁੰਦੇ ਹਨ, ਅਜਿਹੇ ਆਚਾਰਿਆ ਭਗਵੰਤ ਪੈਦਾ ਹੁੰਦੇ ਹਨ, ਜੋ ਉਸ ਸਮੇਂ ਸਮਾਜ ਨੂੰ ਸਹੀ ਦਿਸ਼ਾ ਦਿਖਾ ਕੇ ਜੋ ਸਮਾਂ ਸਮਾਪਤੀ ਚੀਜਾਂ ਹਨ ਉਨ੍ਹਾਂ ਤੋਂ ਮੁਕਤੀ ਪਾ ਕੇ ਸਮਾਂ ਅਨੁਕੂਲ ਜੀਵਨ ਜਿਊਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ।

ਹਰ 12 ਸਾਲ ਵਿੱਚ ਮਿਲਣ ਵਾਲਾ ਇਹ ਇੱਕ ਤਰ੍ਹਾਂ ਦਾ ਕੁੰਭ ਦਾ ਹੀ ਮੌਕਾਹੈ।ਇੱਥੇ ਸਭ ਮਿਲ ਕੇ ਸਮਾਜਿਕ ਚਿੰਤਨ ਕਰਦੇ ਹਨ ।ਸਮਾਜ ਨੂੰ ਅੱਗੇ 12ਸਾਲ ਲਈ ਕਿੱਥੇ ਲੈ ਜਾਣਾ ਹੈ,ਸਮਾਜ ਨੂੰ ਹੁਣ ਉਸ ਰਸਤੇ ਨੂੰ ਛੱਡ ਕੇ ਇਸ ਰਾਸਤੇ ’ਤੇ ਚੱਲਣਾ ਹੈਕਿਉਂਕਿ ਦੇਸ਼ ਦੇ ਹਰ ਕੋਨੇ ਤੋਂਸੰਤ, ਮੁਨੀ, ਭਗਵੰਤ,ਆਚਾਰਿਆ , ਸਭ ਮਾਤਾਜੀ, ਉੱਥੋਂ  ਦੇ ਖੇਤਰ ਦਾ ਅਨੁਭਵ ਲੈ ਕੇ ਆਉਂਦੇ ਹਨ ।ਚਿੰਤਨ-ਮਨਨ ਹੁੰਦਾ ਹੈ, ਵਿਚਾਰ-ਵਿਮਰਸ਼ਹੁੰਦਾ ਹੈ।ਅਤੇ ਉਸ ਵਿੱਚੋਂ ਸਮਾਜ ਲਈ ਅੰਮ੍ਰਿਤ ਰੂਪ ਕੁਝ ਚੀਜਾਂ ਅਸੀਂਲੋਕਾਂ ਨੂੰ ਪ੍ਰਸਾਦ ਦੇ ਰੂਪ ਵਿੱਚ ਪ੍ਰਾਪਤ ਹੁੰਦੀਆਂ ਹਨ ।ਅਤੇ ਜਿਸਨੂੰ ਅਸੀਂ ਲੋਕ ਜੀਵਨ ਵਿੱਚ ਉਤਾਰਨ ਲਈ ਭਰਪੂਰਯਤਨ ਕਰਦੇ ਹਾਂ ।

ਅੱਜ ਬਦਲਦੇ ਹੋਏ ਯੁੱਗ ਵਿੱਚ ਵੀ ਇੱਥੇ ਇੱਕ ਹਸਪਤਾਲ ਦਾ ਮੈਨੂੰ ਲੋਕਾਰਪਣ ਦਾ ਮੌਕਾ ਮਿਲਿਆ । ਇੰਨੇ ਵੱਡੇ ਮੌਕੇ  ਦੇ ਨਾਲ ਇੱਕ ਬਹੁਤ ਵੱਡਾ ਸਮਾਜਿਕ ਕੰਮ । ਤੁਸੀਂ ਦੇਖਿਆ ਹੋਵੇਗਾ ਇਸ ਬਜਟ ਵਿੱਚ ਸਾਡੀ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਉਠਾਇਆ ਹੈ ।

ਆਯੁਸ਼ਮਾਨ ਭਾਰਤ -ਇਸ ਯੋਜਨਾ ਤਹਿਤ ਕੋਈ ਵੀ ਗ਼ਰੀਬ ਪਰਿਵਾਰ,ਉਸ ਵਿੱਚ ਅਗਰ ਪਰਿਵਾਰ ਵਿੱਚ ਬਿਮਾਰੀ ਆ ਜਾਵੇ ਤਾਂ ਸਿਰਫ ਇੱਕ ਵਿਅਕਤੀ ਬਿਮਾਰ ਨਹੀਂ ਹੁੰਦਾ ਹੈ, ਇੱਕ ਤਰ੍ਹਾਂ ਨਾਲ ਉਸ ਪਰਿਵਾਰ ਦੀਆਂ ਦੋ-ਤਿੰਨ ਪੀੜ੍ਹੀਆਂ ਬਿਮਾਰ ਹੋ ਜਾਂਦੀਆਂ ਹਨ ਕਿਉਂਕਿ ਇੰਨਾ ਆਰਥਿਕ ਕਰਜ ਹੋ ਜਾਂਦਾ ਹੈ ਕਿ ਬੱਚੇ ਵੀ ਭਰ ਨਹੀਂ ਪਾਂਦੇ ਹਨ ਅਤੇ ਪੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ।ਇੱਕ ਬਿਮਾਰੀ ਪੂਰੇ ਪਰਿਵਾਰ ਨੂੰ ਖਾ ਜਾਂਦੀ ਹੈ ।

ਅਜਿਹੇ ਸਮੇਂ ਸਮਾਜ ਅਤੇ ਸਰਕਾਰ, ਸਾਡਾ ਸਾਰਿਆਂਦਾ ਕਰਤੱਵ ਬਣਦਾ ਹੈ ਕਿ ਅਜਿਹੇ ਪਰਿਵਾਰ ਨੂੰ ਸੰਕਟ ਦੇ ਸਮੇਂ ਅਸੀਂ ਉਸਦੇ ਹੱਥ ਫੜੀਏ, ਉਸਦੀਚਿੰਤਾ ਕਰੀਏ ।ਅਤੇ ਇਸਲਈ ਭਾਰਤਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ  ਤਹਿਤ ਇੱਕ ਸਾਲ ਵਿੱਚ ਪਰਿਵਾਰ ਵਿੱਚ ਕੋਈ ਵੀ ਬਿਮਾਰ ਹੋ ਜਾਵੇ।ਇੱਕ ਸਾਲ ਵਿੱਚ ਪੰਜ ਲੱਖ ਰੁਪਏ ਤੱਕ ਦਾ ਇਲਾਜ ਦਾ ਖਰਚਾ,ਦਵਾਈ ਦਾ ਖਰਚਾ,ਅਪਰੇਸ਼ਨ ਦਾ ਖਰਚਾ,ਹਸਪਤਾਲ ਵਿੱਚ ਰਹਿਣ ਦਾ ਖਰਚਾ,ਪੰਜ ਲੱਖ ਰੁਪਏ ਤੱਕ ਦੇ ਖਰਚੇ ਦਾ ਪ੍ਰਬੰਧ ਇੰਸ਼ੋਰੈਂਸ ਰਾਹੀਂ ਭਾਰਤ ਸਰਕਾਰ ਕਰੇਗੀ ।ਇਹ ਅਜ਼ਾਦੀ ਦੇ ਬਾਅਦ ਭਾਰਤ ਵਿੱਚ ਕੀਤਾ ਗਿਆ ਕਦਮ ਪੂਰੇ ਵਿਸ਼ਵ ਵਿੱਚ,ਪੂਰੀ ਦੁਨੀਆ ਵਿੱਚ ਇੰਨਾ ਵੱਡਾ ਕਦਮਕਿਸੇ ਨੇ ਨਹੀਂ ਸੋਚਿਆ ਹੈ,ਨਾ ਹੀ ਕਦੇ ਕਿਸੇ ਨੇ ਉਠਾਇਆ ਹੈ,ਜੋ ਇਸ ਸਰਕਾਰ ਨੇ ਉਠਾਇਆ ਹੈ ।

ਅਤੇ ਇਹ ਉਦੋਂ ਸੰਭਵ ਹੁੰਦਾ ਹੈ ਕਿ ਜਦੋਂ ਸਾਡੇ ਸ਼ਾਸਤਰਾਂ ਨੇ, ਸਾਡੇ ਰਿਸ਼ੀਆਂ ਨੇ,ਸਾਡੇ ਮੁਨੀਆਂ ਨੇ ਸਾਨੂੰ ਇਹੀ ਉਪਦੇਸ਼ ਦਿੱਤਾ –

ਸਰਵੇ ਸੁਖੇਨਾ ਭਵੰਤੁ ।  ਸਰਵੇ ਸੰਤੁ ਨਿਰਾਮਯਾ (सर्वे सुखेना भवन्‍तु। सर्वे सन्‍तु निरामया)

ਅਤੇ ਇਹ ਸਰਵੇ ਸੰਤੁ ਨਿਰਾਮਯਾ – ਇਸ ਸੰਕਲਪ ਨੂੰ ਪੂਰਾ ਕਰਨ ਲਈ ਅਸੀਂ ਇੱਕ ਦੇ ਬਾਅਦ ਇੱਕ ਕਦਮ ਉਠਾ ਰਹੇ ਹਾਂ। ਮੈਨੂੰ ਅੱਜ ਸਭ ਆਚਾਰਿਆਗਣ ਦਾ, ਸਭ ਮੁਨੀਵਰਾਂ ਦਾ,ਸਭ ਮਾਤਾਵਾਂ ਜੀ ਦਾ ਅਸ਼ੀਰਵਾਦ ਪ੍ਰਾਪਤ  ਕਰਨ ਦਾ ,  ਪੂਜਯ ਸਵਾਮੀਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ । ਮੈਂ ਆਪਣੇ- ਆਪ ਨੂੰ ਸੁਭਾਗਸ਼ਾਲੀ ਸਮਝਦਾ ਹਾਂ ।

ਮੈਂ ਇੱਕ ਵਾਰ ਫਿਰ ਇਸ ਪਵਿਤਰ ਮੌਕੇ ’ਤੇ ਆ ਕੇ ਆਪਣੇ-ਆਪ ਨੂੰ ਧੰਨ ਅਨੁਭਵ ਕਰਦਾ ਹਾਂ ।

ਬਹੁਤ-ਬਹੁਤ ਧੰਨਵਾਦ ।

*****

 

ਅਤੁਲ ਤਿਵਾਰੀ/ਹਿਮਾਂਸ਼ੂ ਸਿੰਘ/ਨਿਰਮਲ ਸ਼ਰਮਾ