Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

19 ਮਈ, 2018 ਨੂੰ ਜੰਮੂ ਨੂੰ ਸ਼ੇਰ-ਏ-ਕਸ਼ਮੀਰ ਖੇਤੀਬਾੜੀ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ – ਪਾਠ

19 ਮਈ, 2018 ਨੂੰ ਜੰਮੂ ਨੂੰ ਸ਼ੇਰ-ਏ-ਕਸ਼ਮੀਰ ਖੇਤੀਬਾੜੀ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ – ਪਾਠ


ਇੱਥੇ ਹਾਜ਼ਰ ਸਾਰੇ ਪਤਵੰਤਿਓ ਅਤੇ ਮੇਰੇ ਨੌਜਵਾਨ ਸਾਥੀਓ।

ਸਾਥੀਓ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਾਣ ਦਾ ਮੈਨੂੰ ਅਵਸਰ ਮਿਲਿਆ। ਮੈਨੂੰ ਇੱਥੇ ਆਉਣ ਵਿੱਚ ਦੇਰੀ ਹੋਈ, ਅਸੀਂ ਲੋਕ ਕਰੀਬ ਘੰਟਾ ਦੇਰ ਨਾਲ ਪਹੁੰਚੇ, ਅਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਚਾਹਾਂਗਾ ਸਾਨੂੰ ਆਉਣ ਵਿੱਚ ਵਿਲੰਬ ਹੋ ਗਿਆ। ਲੇਹ ਤੋਂ ਲੈ ਕੇ ਸ੍ਰੀਨਗਰ ਤੱਕ ਵਿਕਾਸ ਦੇ ਕਈ projects ਦਾ ਅੱਜ ਲੋਕਅਰਪਣ ਹੋਇਆ। ਕੁਝ ਨਵੇਂ ਕਾਰਜਾਂ ਦੀ ਸ਼ੁਰੂਆਤ ਹੋਈ ਹੈ। ਜੰਮੂ ਦੇ ਖੇਤਾਂ ਤੋਂ ਲੈ ਕੇ ਕਸ਼ਮੀਰ ਦੇ ਬਾਗਾਂ ਅਤੇ ਲੇਹ-ਲੱਦਾਖ ਦੀ ਪ੍ਰਾਕ੍ਰਿਤਕ ਅਤੇ ਅਧਿਆਤਮਕ ਤਾਕਤ ਦਾ ਹਮੇਸ਼ਾ ਮੈਂ ਅਨੁਭਵ ਕੀਤਾ ਹੈ। ਮੈਂ ਜਦੋਂ ਵੀ ਇੱਥੇ ਆਉਂਦਾ ਹਾਂ ਮੇਰਾ ਇਹ ਵਿਸ਼ਵਾਸ ਹੋਰ ਮਜ਼ਬੂਤ ਹੋ ਜਾਂਦਾ ਹੈ ਕਿ ਦੇਸ਼ ਦਾ ਇੱਕ ਖੇਤਰ ਵਿਕਾਸ ਦੇ ਰਾਹ ‘ਤੇ ਬਹੁਤ ਅੱਗੇ ਨਿਕਲਣ ਦੀ ਸਮਰੱਥਾ ਰੱਖਦਾ ਹੈ। ਇੱਥੋਂ ਦੇ ਕਰਤ੍ਰਿਤਵਾਨ, ਸ਼੍ਰਮਸ਼ੀਲ ਲੋਕ ਤੁਹਾਡੇ ਵਰਗੇ ਪ੍ਰਤੀਭਾਸ਼ਾਲੀ ਨੌਜਵਾਨਾਂ ਦੇ ਸਾਰਥਕ ਪ੍ਰਯਤਨਾਂ ਨਾਲ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ ਅਤੇ ਸਫ਼ਲਤਾ ਪ੍ਰਾਪਤ ਕਰ ਰਹੇ ਹਾਂ।

ਸਾਥੀਓ ਇਸ ਯੂਨੀਵਰਸਿਟੀ ਦੇ ਲਗਭਗ 20 ਸਾਲ ਹੋ ਗਏ ਹਨ ਅਤੇ ਤਦੋਂ ਤੋਂ ਲੈ ਕੇ ਹੁਣ ਤੱਕ ਅਨੇਕ ਵਿਦਿਆਰਥੀ – ਵਿਦਿਆਰਥਣਾਂ ਇੱਥੋਂ ਤੋਂ ਪੜ੍ਹਕੇ ਗਏ ਹਨ। ਅਤੇ ਉਹ ਸਮਾਜਿਕ ਜੀਵਨ ਵਿੱਚ ਕਿਤੇ ਨਾ ਕਿਤੇ ਆਪਣਾ ਯੋਗਦਾਨ ਦੇ ਰਹੇ ਹਨ।

ਅੱਜ ਯੂਨੀਵਰਸਿਟੀ ਦਾ ਛੇਵਾਂ Convocation ਸਮਾਰੋਹ ਹੈ। ਇਸ ਮੌਕੇ ‘ਤੇ ਮੈਨੂੰ ਤੁਹਾਡੇ ਸਾਰਿਆਂ ਦਰਮਿਆਨ ਆਉਣ ਦਾ ਅਵਸਰ ਮਿਲਿਆ। ਸੱਦੇ ਲਈ ਯੂਨੀਵਰਸਿਟੀ ਪ੍ਰਸ਼ਾਸਨ ਦਾ ਮੈਂ ਬਹੁਤ – ਬਹੁਤ ਆਭਾਰ ਵਿਅਕਤ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਅੱਜ ਇੱਥੇ ਜੰਮੂ ਦੇ ਸਕੂਲਾਂ ਤੋਂ ਵੀ ਕੁਝ ਬੱਚੇ, ਕੁਝ ਵਿਦਿਆਰਥੀ ਹਾਜ਼ਰ ਹਨ। ਅੱਜ ਇੱਥੇ 400 ਤੋਂ ਅਧਿਕ ਵਿਦਿਆਰਥੀ – ਵਿਦਿਆਰਥਣਾਂ ਨੂੰ ਡਿਗਰੀਆਂ,ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਇਹ ਤੁਹਾਡੀ ਉਸ ਮਿਹਨਤ ਦਾ ਨਤੀਜਾ ਹੈ ਜੋ ਦੇਸ਼ ਦੇ ਇਸ ਪ੍ਰਤੀਸ਼ਠਿਤ ਸੰਸਥਾਨ ਦਾ ਹਿੱਸਾ ਰਹਿੰਦੇ ਹੋਏ ਤੁਸੀਂ ਸਾਰਥਕ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ, ਅਤੇ ਵਿਸ਼ੇਸ਼ ਕਰਕੇ ਬੇਟੀਆਂ ਨੂੰ ਕਿਉਂਕਿ ਅੱਜ ਮੈਦਾਨ ਉਨ੍ਹਾਂ ਨੇ ਮਾਰਿਆ ਹੈ।

ਅੱਜ ਦੇਸ਼ ਵਿੱਚ ਖੇਡਾਂ ਦੇਖੋ, ਐਜੂਕੇਸ਼ਨ ਦੇਖੋ, ਸਭ ਥਾਵਾਂ ‘ਤੇ ਬੇਟੀਆਂ ਕਮਾਲ ਕਰ ਰਹੀਆਂ ਹਨ। ਮੈਂ ਮੇਰੇ ਸਾਹਮਣੇ ਦੇਖ ਰਿਹਾ ਹਾਂ ਕਿ ਤੁਹਾਡੀਆਂ ਅੱਖਾਂ ਵਿੱਚ ਇੱਕ ਚਮਕ ਦਿਖਾਈ ਦੇ ਰਹੀ ਹੈ, ਆਤਮਵਿਸ਼ਵਾਸ ਨਜ਼ਰ ਆ ਰਿਹਾ ਹੈ। ਇਹ ਚਮਕ ਭਵਿੱਖ ਦੇ ਸੁਪਨਿਆਂ ਨੂੰ ਵੀ ਅਤੇ ਚੁਣੌਤੀਆਂ ਨੂੰ, ਦੋਹਾਂ ਨੂੰ ਸਮਝਣ ਦਾ ਜਜ਼ਬਾ ਲੈ ਕੇ ਬੈਠੀਆਂ ਹਨ।

ਸਾਥੀਓ, ਤੁਹਾਡੇ ਹੱਥ ਇਹ ਸਿਰਫ਼ ਡਿਗਰੀ ਜਾਂ ਸਰਟੀਫਿਕੇਟ ਨਹੀਂ ਹੈ, ਲੇਕਿਨ ਇਹ ਦੇਸ਼ ਦੇ ਕਿਸਾਨਾਂ ਦਾ ਉਮੀਦ ਪੱਤਰ ਹੈ। ਤੁਹਾਡੇ ਹੱਥ ਵਿੱਚ ਜੋ ਸਰਟੀਫਿਕੇਟ ਹੈ ਉਸ ਵਿੱਚ ਦੇਸ਼ ਦੇ ਕਿਸਾਨਾਂ ਦੀਆਂ ਆਸਾਂ-ਅਕਾਖਿਆਵਾਂ ਭਰੀਆਂ ਹੋਈਆਂ ਹਨ। ਇਹ ਉਨ੍ਹਾਂ ਕਰੋੜਾਂ ਉਮੀਦਾਂ ਦਾ ਦਸਤਾਵੇਜ਼ ਹੈ ਜੋ ਦੇਸ਼ ਦਾ ਅੰਨਦਾਤਾ, ਦੇਸ਼ ਦਾ ਕਿਸਾਨ ਤੁਹਾਡੇ ਵਰਗੇ ਹੁਸ਼ਿਆਰ ਲੋਕਾਂ ਤੋਂ ਵੱਡੀ ਆਸ ਲਗਈ ਬੈਠਾ ਹੈ।

ਸਮੇਂ ਦੇ ਨਾਲ ਟੈਕਨੋਲੋਜੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਬਦਲਦੀ ਹੋਈ ਟੈਕਨੋਲੋਜੀ ਤਮਾਮ ਵਿਵਸਥਾਵਾਂ ਨੂੰ ਪੂਰੀ ਤਰ੍ਹਾਂ ਬਦਲ ਰਹੀ ਹੈ। ਇਸ ਰਫ਼ਤਾਰ ਨਾਲ ਅਗਰ ਸਭ ਤੋਂ ਤੇਜ਼ ਚਲਿਆ ਜਾ ਸਕਦਾ ਹੈ ਤਾਂ ਉਹ ਸਾਡੇ ਦੇਸ਼ ਦਾ ਨੌਜਵਾਨ ਹੈ, ਸਾਡੇ ਦੇਸ਼ ਦਾ ਯੁਵਾ ਹੈ। ਅਤੇ ਇਸ ਲਈ ਵੀ ਮੈਂ ਤੁਹਾਡੇ ਦਰਮਿਆਨ, ਅੱਜ ਜਦੋਂ ਤੁਹਾਡੇ ਨਾਲ ਗੱਲ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ, ਮੈਂ ਇਸ ਨੂੰ ਬਹੁਤ ਮਹੱਤਵਪੂਰਨ ਮੰਨਦਾ ਹਾਂ।

ਨੌਜਵਾਨ ਸਾਥੀਓ ਟੈਕਨੋਲੋਜੀ ਜਿਵੇਂ nature of job ਬਦਲ ਰਹੀ ਹੈ, ਰੋਜਗਾਰ ਦੇ ਨਵੇਂ – ਨਵੇਂ ਤਰੀਕੇ ਵਿਕਸਿਤ ਹੋ ਰਹੇ ਹਨ, ਉਵੇਂ ਹੀ ਲੋੜ agriculture sector ਵਿੱਚ ਵੀ ਨਵਾਂ culture ਵਿਕਸਿਤ ਕਰਨ ਦੀ ਜ਼ਰੂਰਤ ਹੈ। ਤੁਸੀਂ ਪਰੰਪਰਾਗਤ ਤਰੀਕਿਆਂ ਨੂੰ ਜਿੰਨਾ ਜ਼ਿਆਦਾ ਅਸੀਂ technique ‘ਤੇ ਕੇਂਦਰਿਤ ਕਰਾਂਗੇ ਉੰਨਾਂ ਹੀ ਕਿਸਾਨ ਨੂੰ ਅਧਿਕ ਲਾਭ ਹੋਵੇਗਾ। ਅਤੇ ਇਸੇ vision ‘ਤੇ ਚਲਦਿਆਂ ਕੇਂਦਰ ਸਰਕਾਰ ਦੇਸ਼ ਵਿੱਚ ਖੇਤੀ ਨਾਲ ਜੁੜੇ ਆਧੁਨਿਕ ਤੌਰ – ਤਰੀਕਿਆਂ ਨੂੰ ਹੁਲਾਰਾ ਦੇ ਰਹੀ ਹੈ।

ਦੇਸ਼ ਵਿੱਚ ਹੁਣ ਤੱਕ 12 ਕਰੋੜ ਤੋਂ ਜ਼ਿਆਦਾ soil health card ਵੰਡੇ ਜਾ ਚੁੱਕੇ ਹਨ। ਇਸ ਵਿੱਚ ਜੰਮੂ-ਕਸ਼ਮੀਰ ਵਿੱਚ ਵੀ 11 ਲੱਖ ਕਿਸਾਨਾਂ ਨੂੰ ਇਹ ਕਾਰਡ ਮਿਲ ਚੁੱਕੇ ਹਨ। ਇਨ੍ਹਾਂ ਕਾਰਡਾਂ ਦੀ ਮਦਦ ਨਾਲ ਕਿਸਾਨਾਂ ਨੂੰ ਇਹ ਪਤਾ ਚਲ ਰਿਹਾ ਹੈ ਕਿ ਉਨ੍ਹਾਂ ਦੇ ਖੇਤ ਨੂੰ ਕਿਸ ਤਰ੍ਹਾਂ ਦੀ ਖਾਦ ਦੀ ਜ਼ਰੂਰਤ ਹੈ, ਕੀ ਲੋੜ ਹੈ।

ਯੂਰੀਆ ਦੀ 100% ਨੀਮ ਕੋਟਿੰਗ ਦਾ ਲਾਭ ਵੀ ਕਿਸਾਨਾਂ ਨੂੰ ਹੋਇਆ ਹੈ। ਇਸ ਨਾਲ ਉਪਜ ਤਾਂ ਵਧੀ ਹੀ ਹੈ, ਪ੍ਰਤੀ ਹੈਕਟੇਅਰ ਯੂਰੀਆ ਦੀ ਖਪਤ ਵੀ ਘੱਟ ਹੋਈ ਹੈ।

ਸਿੰਚਾਈ ਦੀ ਆਧੁਨਿਕ ਤਕਨੀਕ ਅਤੇ ਪਾਣੀ ਦੀ ਹਰੇਕ ਬੂੰਦ ਦਾ ਇਸਤੇਮਾਲ ਕਰਨ ਦੀ ਸੋਚ ਦੇ ਨਾਲ micro ਅਤੇ sprinkler irrigation ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। Per drop more crop ਇਹ ਸਾਡਾ ਮਿਸ਼ਨ ਹੋਣਾ ਚਾਹੀਦਾ ਹੈ।

ਪਿਛਲੇ ਚਾਰ ਸਾਲਾਂ ਵਿੱਚ 24 ਲੱਖ ਹੈਕਟੇਅਰ ਤੋਂ ਜ਼ਿਆਦਾ ਜਮੀਨ ਨੂੰ micro ਅਤੇ sprinkler irrigation ਦੇ ਦਾਇਰੇ ਵਿੱਚ ਲਿਆਇਆ ਗਿਆ ਹੈ। ਹਾਲੇ ਦੋ ਦਿਨ ਪਹਿਲਾਂ ਹੀ ਮੰਤਰੀ ਮੰਡਲ ਨੇ micro irrigation ਲਈ ਪੰਜ ਹਜ਼ਾਰ ਕਰੋੜ ਰੁਪਏ ਦੇ ਫੰਡ ਦਾ ਐਲਾਨ ਕੀਤਾ ਹੈ ਉਸ ਨੂੰ ਮਨਜ਼ੂਰੀ ਦਿੱਤੀ ਹੈ। ਇਹ ਸਾਰੀਆਂ ਨੀਤੀਆਂ, ਇਹ ਸਾਰੇ ਫੈਸਲੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਸਾਡੇ ਟੀਚੇ ਨੂੰ ਹੋਰ ਮਜ਼ਬੂਤ ਕਰਦੇ ਹਨ। ਅਜਿਹੇ ਅਨੇਕ ਪ੍ਰਯਤਨਾਂ ਨਾਲ ਬਣ ਰਹੀ ਵਿਵਸਥਾ ਦਾ ਇੱਕ ਅਹਿਮ ਹਿੱਸਾ ਤੁਸੀਂ ਸਾਰੇ ਲੋਕ ਹੋ।

ਇੱਥੋਂ ਪੜ੍ਹਕੇ ਜਾਣ ਤੋਂ ਬਾਅਦ ਤੋਂ scientific approach, technological innovation ਅਤੇ research and development ਦੇ ਰਾਹੀਂ ਖੇਤੀਬਾੜੀ ਨੂੰ ਲਾਭਕਾਰੀ ਕਿੱਤਾ ਬਣਾਉਣ ਵਿੱਚ ਤੁਸੀਂ ਸਰਗਰਮ ਭੂਮਿਕਾ ਨਿਭਾਓਗੇ, ਇਹ ਦੇਸ਼ ਦੀਆਂ ਤੁਹਾਡੇ ਤੋਂ ਉਮੀਦਾਂ ਹਨ। ਖੇਤੀਬਾੜੀ ਤੋਂ ਲੈ ਕੇ ਪਸ਼ੂਪਾਲਣ ਅਤੇ ਇਸ ਨਾਲ ਜੁੜੇ ਦੂਜੇ ਕਿੱਤਿਆਂ ਨੂੰ ਨਵੀਆਂ ਤਕਨੀਕਾਂ ਨਾਲ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਯੁਵਾ ਪੀੜ੍ਹੀ ਦੇ ਮੋਢਿਆਂ ‘ਤੇ ਹੈ।

ਇੱਥੇ ਆਉਣ ਤੋਂ ਪਹਿਲਾਂ ਤੁਹਾਡੇ ਪ੍ਰਯਤਨਾਂ ਦੇ ਬਾਰੇ ਸੁਣ ਕੇ ਮੇਰੀ ਆਸ਼ਾ ਹੋਰ ਵਧ ਗਈ ਹੈ। ਤੁਹਾਡੇ ਤੋਂ ਮੇਰੀਆਂ ਉਮੀਦਾਂ ਜ਼ਰਾਂ ਵਧ ਗਈਆਂ ਹਨ। ਕਿਸਾਨਾਂ ਦੀ ਆਮਦਨ ਵਧਾਉਣ ਲਈ ਤੁਸੀਂ ਅਤੇ ਤੁਹਾਡੀ ਇਸ ਯੂਨੀਵਰਸਿਟੀ ਨੇ ਆਪਣੇ ਖੇਤਰ ਵਿੱਚ ਜੋ ਮਾਡਲ ਵਿਕਸਿਤ ਕੀਤਾ ਹੈ, ਉਸ ਦੇ ਬਾਰੇ ਵੀ ਮੈਨੂੰ ਦੱਸਿਆ ਗਿਆ। ਤੁਸੀਂ ਇਸ ਨੂੰ  integrated farming system model ਭਾਵ IFS Model ਦਾ ਨਾਮ ਦਿੱਤਾ ਹੈ। ਇਸ Model ਵਿੱਚ ਅਨਾਜ ਵੀ ਹੈ, ਫਲ-ਸਬਜ਼ੀ ਅਤੇ ਫੁੱਲ ਵੀ ਹਨ, ਪਸ਼ੂਧਨ ਵੀ ਹੈ, ਮਛਲੀ ਅਤੇ ਮੁਰਗੀ ਪਾਲਣ ਵੀ ਹੈ, ਕੰਪੋਸਟ ਵੀ ਹੈ, ਮਸ਼ਰੂਮ, ਬਾਇਓਗੈਸ ਅਤੇ ਮੇੜ੍ਹ (ਵੱਟ) ਪਰ ਪੇੜ ਦਾ concept ਵੀ ਹੈ। ਇਸ ਨਾਲ ਹਰ ਮਹੀਨੇ ਆਮਦਨ ਤਾਂ ਸੁਨਿਸ਼ਚਿਤ ਹੋਵੇਗੀ ਬਲਕਿ ਇਹ ਇੱਕ ਸਾਲ ਵਿੱਚ ਲਗਭਗ ਦੋ ਗੁਣਾ ਰੋਜ਼ਗਾਰ ਉਪਲੱਬਧ ਕਰਵਾਏਗਾ।

ਪੂਰੇ ਸਾਲ ਭਰ ਕਿਸਾਨ, ਦੀ ਆਮਦਨ ਸੁਨਿਸ਼ਚਿਤ ਕਰਨ ਵਾਲਾ ਇਹ Model ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ। ਸਾਫ਼-ਸੁਥਰਾ ਈਂਧਨ ਵੀ ਮਿਲਿਆ, ਖੇਤੀਬਾੜੀ ਦੇ ਕਚਰੇ ਤੋਂ ਵੀ ਮੁਕਤੀ ਮਿਲੇਗੀ, ਪਿੰਡ ਵੀ ਸਵੱਛ ਹੋਇਆ, ਪਰੰਪਰਿਕ ਖੇਤੀ ਤੋਂ ਜੋ ਆਮਦਨ ਕਿਸਾਨਾਂ ਨੂੰ ਪ੍ਰਾਪਤ ਹੁੰਦੀ ਹੈ, ਉਸ ਤੋਂ ਜ਼ਿਆਦਾ ਆਮਦਨ ਤੁਹਾਡਾ ਇਹ ਮਾਡਲ ਸੁਨਿਸ਼ਚਿਤ ਕਰਦਾ ਹੈ। ਇੱਥੋਂ ਦੀਆਂ climate conditions ਨੂੰ ਧਿਆਨ ਵਿੱਚ ਰੱਖਦਿਆਂ ਤੁਸੀਂ ਜੋ ਇਹ ਮਾਡਲ ਵਿਕਸਿਤ ਕੀਤਾ ਹੈ, ਮੈਂ ਉਸ ਦੀ ਵਿਸ਼ੇਸ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ। ਮੈਂ ਚਾਹਾਂਗਾ ਇਸ ਮਾਡਲ ਨੂੰ ਜੰਮੂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰਿਤ-ਪ੍ਰਸਾਰਿਤ ਕੀਤਾ ਜਾਵੇ।

ਸਾਥੀਓ, ਸਰਕਾਰ ਕਿਸਾਨ ਨੂੰ ਸਿਰਫ਼ ਇੱਕ ਫਸਲ ‘ਤੇ ਨਿਰਭਰ ਨਹੀਂ ਰੱਖਣਾ ਚਾਹੁੰਦੀ ਬਲਕਿ ਹੋਰ ਕਮਾਈ ਦੇ ਜਿੰਨੇ ਵੀ ਸਾਧਨ ਹਨ, ਉਨ੍ਹਾਂ ਨੂੰ ਹੁਲਾਰਾ ਦੇਣ ਦਾ ਕਾਰਜ ਅਤੇ ਉਸ ਕੰਮ ‘ਤੇ ਅਸੀਂ ਬਲ ਦੇ ਰਹੇ ਹਨ। Agriculture ਵਿੱਚ ਭਵਿੱਖ ਦੇ ਨਵੇਂ sectors ਦੀ ਉੱਨਤੀ ਕਿਸਾਨਾਂ ਦੀ ਉੱਨਤੀ ਵਿੱਚ ਇੱਕ ਜ਼ਰੂਰੀ ਹਿੱਸਾ ਬਣਨ ਵਾਲੀ ਹੈ, ਸਹਾਇਕ ਹੋਣ ਵਾਲੀ ਹੈ।

Green ਅਤੇ White revolution ਦੇ ਨਾਲ ਹੀ ਜਿੰਨਾ ਜ਼ਿਆਦਾ ਅਸੀਂ organic revolution, water revolution, blue revolution, sweet revolution, ਉਸ ‘ਤੇ ਬਲ ਦਿਆਂਗੇ, ਉੰਨਾਂ ਹੀ ਕਿਸਾਨਾਂ ਦੀ ਆਮਦਨ ਵਧੇਗੀ। ਇਸ ਵਾਰ ਅਸੀਂ ਜੋ ਬਜਟ ਪੇਸ਼ ਕੀਤਾ ਉਸ ਵਿੱਚ ਵੀ ਸਰਕਾਰ ਦੀ ਇਹੀ ਸੋਚ ਰਹੀ ਹੈ। ਡੇਅਰੀ ਨੂੰ ਹੁਲਾਰਾ ਦੇਣ ਲਈ ਪਹਿਲਾਂ ਇੱਕ ਅਲੱਗ ਫੰਡ ਦੀ ਵਿਵਸਥਾ ਕੀਤੀ ਸੀ ਲੇਕਿਨ ਇਸ ਵਾਰ ਮੱਛੀ ਪਾਲਣ ਅਤੇ ਪਸ਼ੂਪਾਲਣ ਦੇ ਲਈ ਦਸ ਹਜ਼ਾਰ ਕਰੋੜ ਦੇ ਦੋ ਨਵੇਂ ਫੰਡ ਬਣਾਏ ਗਏ ਹਨ। ਭਾਵੁ ਖੇਤੀਬਾੜੀ ਅਤੇ ਪਸ਼ੂਪਾਲਣ ਦੇ ਲਈ ਕਿਸਾਨਾਂ ਨੂੰ ਹੁਣ ਆਰਥਿਕ ਮਦਦ ਆਸਾਨੀ ਨਾਲ ਮਿਲ ਪਾਵੇਗੀ। ਇਸ ਦੇ ਇਲਾਵਾ ਕਿਸਾਨ ਕ੍ਰੈਡਿਟ ਕਾਰਡ ਦੀ ਜੋ ਸੁਵਿਧਾ ਪਹਿਲਾਂ ਸਿਰਫ਼ ਖੇਤੀ ਤੱਕ ਸੀਮਤ ਸੀ ਹੁਣ ਮੱਛੀ ਅਤੇ ਪਸ਼ੂਪਾਲਣ ਲਈ ਵੀ ਇਹ ਸੁਵਿਧਾ ਕਿਸਾਨ ਨੂੰ ਉਪਲੱਬਧ ਹੋਵੇਗੀ।

ਖੇਤੀਬਾੜੀ ਖੇਤਰ ਵਿੱਚ ਸੁਧਾਰ ਲਈ ਹਾਲ ਹੀ ਵਿੱਚ ਇੱਕ ਵੱਡੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਖੇਤੀਬਾੜੀ ਨਾਲ ਜੁੜੀਆਂ 11 ਯੋਜਨਾਵਾਂ ਨੂੰ ਹਰਿਤ ਕ੍ਰਾਂਤੀ ਖੇਤੀ ਉੱਨਤੀ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਲਈ 33,000 ਕਰੋਰ ਤੋਂ ਅਧਿਕ ਦੀ ਵਿਵਸਥਾ ਕੀਤੀ ਗਈ ਹੈ। ਅਤੇ 33 ਹਜ਼ਾਰ ਕਰੋੜ ਰੁਪਇਆ ਅਮਾਉਂਟ ਕਮ ਨਹੀਂ ਹੈ।

ਸਾਥੀਓ waste ਤੋਂ wealth create ਕਰਨ ਵੱਲ ਵੀ ਸਰਕਾਰ ਦਾ ਵੱਡਾ ਫੋਕਸ ਹੈ। ਦੇਸ਼ ਦੇ ਅਲੱਗ – ਅਲੱਗ ਹਿੱਸਿਆਂ ਵਿੱਚ ਹੁਣ ਇਸ ਤਰ੍ਹਾਂ ਦੀ ਮੁਹਿੰਮ ਜ਼ੋਰ ਪਕੜ੍ਹ ਰਹੀ ਹੈ ਕਿ ਜੋ agriculture waste ਤੋਂ wealth ਲਈ ਕੰਮ ਕਰ ਰਹੀ ਹੈ।

ਇਸ ਸਾਲ ਬਜਟ ਵਿੱਚ ਸਰਕਾਰ ਨੇ ਗੋਬਰ ਧਨ ਯੋਜਨਾ ਦਾ ਐਲਾਨ ਵੀ ਕੀਤਾ ਹੈ। ਇਹ ਯੋਜਨਾ ਗ੍ਰਾਮੀਣ ਸਵੱਛਤਾ ਵਧਾਉਣ ਦੇ ਨਾਲ ਹੀ ਪਿੰਡ ਵਿੱਚ ਨਿਕਲਣ ਵਾਲੇ bio wastage ਤੋਂ ਕਿਸਾਨਾਂ ਅਤੇ ਪਸ਼ੂਪਾਲਕਾਂ ਦੀ ਆਮਦਨੀ ਵਧਾਉਣ ਵਿੱਚ ਮਦਦ ਕਰੇਗੀ। ਅਜਿਹਾ ਵੀ ਨਹੀਂ ਹੈ ਕਿ ਸਿਰਫ by product ਤੋਂ ਹੀ wealth ਬਣ ਸਕਦੀ ਹੈ। ਜੋ ਮੁੱਖ ਫਸਲ ਹੈ main product ਹੈ, ਕਈ ਵਾਰ ਉਸ ਦਾ ਵੀ ਅਲੱਗ ਇਸਤੇਮਾਲ ਕਿਸਾਨਾਂ ਦੀ ਆਮਦਨੀ ਵਧਾ ਸਕਦਾ ਹੈ। Coir waste ਹੋਵੇ, coconut ਸੇਲਸ ਹੋਣ, bamboo waste ਹੋਣ, ਫਸਲ ਕਟਣ ਦੇ ਬਾਅਦ ਖੇਤ ਵਿੱਚ ਜੋ residue ਰਹਿੰਦੇ ਹਨ, ਇਨ੍ਹਾਂ ਸਾਰਿਆਂ ਨਾਲ ਆਮਦਨੀ ਵਧ ਸਕਦੀ ਹੈ।

ਇਸ ਦੇ ਇਲਾਵਾ ਬਾਂਸ ਨਾਲ ਜੁੜੇ, bamboo ਦੇ ਸਬੰਧ ਵਿੱਚ ਜੋ ਪੁਰਾਣਾ ਕਾਨੂੰਨ ਸੀ ਉਸ ਵਿੱਚ ਵੀ ਅਸੀਂ ਸੋਧ ਕੀਤੀ ਹੁਣ ਬਾਂਸ ਦੀ ਖੇਤੀ ਦਾ ਰਾਹ ਵੀ ਅਸਾਨ ਕਰ ਦਿੱਤਾ ਹੈ। ਤੁਸੀਂ ਹੈਰਾਨ ਹੋ ਜਾਓਗੇ ਕਰੀਬ 15 ਹਜ਼ਾਰ ਕਰੋੜ ਰੁਪਏ ਦਾ bamboo ਸਾਡਾ ਦੇਸ਼ import ਕਰਦਾ ਹੈ। ਕੋਈ logic ਨਹੀਂ

ਸਾਥੀਓ, ਮੈਨੂੰ ਵੀ ਇਹ ਵੀ ਜਾਣਕਾਰੀ ਦਿੱਤੀ  ਗਈ ਕਿ ਇੱਥੇ ਤੁਸੀਂ ਲੋਕਾਂ ਨੇ 12 ਫਸਲਾਂ ਦੀ ਵੈਰਾਇਟੀ ਵਿਕਸਿਤ ਕੀਤੀ ਹੈ। ਰਣਬੀਰ ਬਾਸਮਤੀ, ਇਹ ਤਾਂ ਦੇਸ਼ ਭਰ ਵਿੱਚ ਸ਼ਾਇਦ ਬਹੁਤ ਮਸ਼ਹੁਰ ਹੈ। ਤੁਹਾਡਾ ਇਹ ਯਤਨ ਪ੍ਰਸ਼ੰਸਾਯੋਗ ਹੈ। ਲੇਕਿਨ ਅੱਜ ਜੋ ਖੇਤੀ ਦੇ ਸਾਹਮਣੇ ਚੁਣੌਤੀਆਂ ਹਨ ਉਹ ਬੀਜ ਦੀ ਗੁਣਵੱਤਾ ਤੋਂ ਵੀ ਕਿਤੇ ਅੱਗੇ ਹਨ। ਇਹ ਚੁਣੌਤੀ ਜੁੜੀ ਹੋਈ ਹੈ ਮੌਸਮ ਵਿੱਚ ਜੋ ਬਦਲਾਅ ਹੋ ਰਿਹਾ ਹੈ, ਉਸ ਦੇ ਨਾਲ ਵੀ, ਸਾਡੇ ਕਿਸਾਨ, ਖੇਤੀਬਾੜੀ ਵਿਗਿਆਨ ਦੀ ਮਿਹਨਤ ਅਤੇ ਸਰਕਾਰ ਦੀਆਂ ਨੀਤੀਆਂ ਦਾ ਇਹ ਅਸਰ ਹੈ ਕਿ ਪਿਛਲੇ ਵਰ੍ਹੇ ਸਾਡੇ ਦੇਸ਼ ਵਿੱਚ ਕਿਸਾਨਾਂ ਨੇ ਰਿਕਾਰਡ ਉਤਪਾਦਨ ਕੀਤਾ ਹੈ। ਕਣਕ ਹੋਵੇ, ਚਾਵਲ ਹੋਵੇ ਜਾਂ ਫਿਰ ਦਾਲ਼, ਪੁਰਾਣੇ ਰਿਕਾਰਡ ਸਾਰੇ ਟੁੱਟ ਗਏ ਹਨ। ਤਿਲਹਨ ਅਤੇ ਕਪਾਹ ਵਿੱਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਲੇਕਿਨ ਅਗਰ ਤੁਸੀਂ ਬੀਤੇ ਕੁਝ ਵਰ੍ਹਿਆਂ ਦਾ ਡੇਟਾ ਦੇਖੋਗੇ ਤਾਂ ਲੱਭੋਗੇ ਕਿ ਉਤਪਾਦਨ ਵਿੱਚ ਇੱਕ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਸਾਡੀ ਖੇਤੀ ਦੀ ਬਾਰਿਸ਼ ‘ਤੇ ਨਿਰਭਰਤਾ।

ਕਲਾਈਮੇਟ ਚੇਂਜ ਦੇ ਪ੍ਰਭਾਵ ਦੀ ਵਜ੍ਹਾ ਤੋਂ ਜਿੱਥੇ ਇੱਕ ਪਾਸੇ, ਤਾਪਮਾਨ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਉੱਥੇ ਹੀ ਕੁਝ ਖੇਤਰਾਂ ਵਿੱਚ ਬਾਰਿਸ਼ ਦੀ ਕਮੀ ਹੁੰਦੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ ਵੀ ਇਸ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਧਾਨ ਦੀ ਖੇਤੀ ਹੋਵੇ, ਬਾਗਬਾਨੀ ਹੋਵੇ ਜਾ ਫਿਰ ਟੂਰਿਜਮ, ਕਾਫੀ ਮਾਤਰਾ ਵਿੱਚ ਪਾਣੀ ਇਨ੍ਹਾਂ ਸਾਰਿਆਂ ਲਈ ਬੇਹੱਦ ਜ਼ਰੂਰੀ ਹੈ। ਜੰਮੂ-ਕਸ਼ਮੀਰ ਦੀ ਪਾਣੀ ਦੀ ਜ਼ਰੂਰ ਗਲੇਸ਼ੀਅਰ ਪੂਰਾ ਕਰਦੇ ਹਨ। ਲੇਕਿਨ ਜਿਸ ਤਰ੍ਹਾਂ ਤਾਪਮਾਨ ਵਧਿਆ ਹੈ ਉਸ ਨਾਲ ਗਲੈਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਦਾ ਨਤੀਜਾ ਕੁਝ ਹਿੱਸਿਆਂ ਵਿੱਚ ਘੱਟ ਪਾਣੀ ਅਤੇ ਕੁਝ ਖੇਤਰਾਂ ਵਿੱਚ ਹੜ ਦੇ ਰੂਪ ਵਿੱਚ ਵੀ ਸਾਹਮਣੇ ਆ ਰਿਹਾ ਹੈ।

ਸਾਥੀਓ, ਇੱਥੇ ਆਉਣ ਤੋਂ  ਪਹਿਲਾਂ ਜਦੋਂ ਮੈਂ ਤੁਹਾਡੀ ਯੂਨੀਵਰਸਿਟੀ ਬਾਰੇ ਪੜ ਰਿਹਾ ਸੀ ਤਾਂ ਮੈਨੂੰ ਤੁਹਾਡੇ FASAL ਫਸਲ, ਪ੍ਰੋਜੈਕਟ ਬਾਰੇ ਵੀ ਪਤਾ ਚੱਲਿਆ। ਇਸ ਦੇ ਰਾਹੀਂ ਤੁਸੀਂ ਖੇਤੀ ਦੇ ਸੀਜ਼ਨ ਵਿੱਚ ਪਹਿਲਾਂ ਹੀ ਫਸਲ ਦੀ ਆਉਟਪੁੱਟ ਅਤੇ ਸਾਲ ਭਰ ਕਿੰਨੀ ਨਮੀ ਰਹਿਣ ਵਾਲੀ ਹੈ, ਇਸ ਦਾ ਅਨੁਮਾਨ ਲਗਾਉਂਦੇ ਹਾਂ। ਲੇਕਿਨ ਹੁਣ ਇਸ ਤੋਂ ਅੱਗੇ ਜਾਣ ਦੀ ਜ਼ਰੂਰਤ ਹੈ। ਨਵੇਂ ਹਾਲਾਤਾਂ ਨਾਲ ਨਿਪਟਣ ਲਈ ਨਵੀਂ ਰਣਨੀਤੀ ਦੀ ਜ਼ਰੂਰਤ ਹੈ। ਇਹ ਰਣਨੀਤੀ ਫਸਲਾਂ ਦੇ ਪੱਧਰ ‘ਕਤੇ ਵੀ  ਚਾਹੀਦੀ  ਹੈ ਅਤੇ ਟੈਕਨੋਲੋਜੀ ਦੇ ਪੱਧਰ ‘ਤੇ ਵੀ ਚਾਹੀਦੀ ਹੈ। ਸਾਨੂੰ ਅਜਿਹੀਆਂ ਫਸਲਾਂ ਦੀ ਵੈਰਾਇਟੀ ‘ਤੇ ਧਿਆਨ ਦੇਣਾ ਹੋਵੇਗਾ ਜੇ ਘੱਟ ਪਾਣੀ ਲੈਂਦੀਆਂ ਹੋਣ। ਇਸ ਦੇ ਇਲਾਵਾ agriculture products ਦਾ ਕਿਸ ਤਰ੍ਹਾਂ value addition ਕੀਤਾ ਜਾ ਸਕਦਾ ਹੈ, ਇਹ ਵੀ ਨਿਰੰਤਰ ਤੁਹਾਡੇ thought process ਵਿੱਚ ਹੋਣਾ ਚਾਹੀਦਾ ਹੈ।

ਜਿਵੇਂ ਮੈਂ ਤੁਹਾਨੂੰ sea buckthorn ਦਾ ਉਦਾਹਰਣ ਦਿੰਦਾ ਹਾਂ। ਤੁਸੀਂ ਸਾਰੇ sea buckthorn ਬਾਰੇ ਜਾਣਦੇ ਹੋਵੋਗੇ। ਲੱਦਾਖ ਖੇਤਰ ਵਿੱਚ ਪਾਏ ਜਾਣ ਵਾਲਾ ਇਹ ਪਲਾਂਟ ਮਾਇਨਸ 40 ਤੋਂ +40 ਡਿਗਰੀ ਸੈਟੀਗ੍ਰੇਡ ਵਿੱਚ ਕਠੋਰਤਮ ਤਾਪਮਾਨ ਨੂੰ ਸਹਿਣ ਕਰਨ ਦੀ ਤਾਕਤ ਰੱਖਦਾ ਹੈ। ਚਾਹੇ ਜਿੰਨਾ ਸੋਕਾ ਹੋਵੇ, ਇਹ ਆਪਣੇ-ਆਪ ਫਲਦਾ-ਫੁੱਲਦਾ ਹੈ। ਇਸ ਦੇ ਔਸ਼ਧੀ ਗੁਣਾਂ ਦਾ ਜ਼ਿਕਰ 8ਵੀ ਸਦੀ ਵਿੱਚ ਲਿਖੇ ਗਏ ਤਿੱਬਤੀ ਸਾਹਿਤ ਵਿੱਚ ਵੀ ਮਿਲਦਾ ਹੈ। ਦੇਸ਼ ਅਤੇ ਵਿਦੇਸ਼ ਦੇ ਕਈ ਆਧੁਨਿਕ ਰਿਸਰਚ ਸੰਸਥਾਨਾਂ ਨੇ ਇਸ sea buckthorn ਨੂੰ ਬਹੁਤ ਹੀ ਕੀਮਤੀ ਮੰਨਿਆ ਹੈ। ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ, ਬੁਖਾਰ ਹੋਵੇ, ਟਿਊਮਰ ਹੋਵੇ, ਸਟੇਨ ਹੋਵੇ, ਅਲਸਰ ਹੋਵੇ ਜਾਂ ਫਿਰ ਸਰਦੀ-ਖਾਂਸੀ ਹੋਵੇ, sea buckthorn ਤੋਂ ਬਣੀਆਂ ਅਨੇਕ ਤਰ੍ਹਾਂ ਦੀਆਂ ਦਵਾਈਆਂ ਇਨ੍ਹਾਂ ਵਿੱਚ ਲਾਭ ਦਿੰਦੀਆਂ ਹਨ।

ਇੱਕ ਸਟਡੀ ਦੇ ਮੁਤਾਬਿਕ ਦੁਨੀਆ ਵਿੱਚ ਉਪਲੱਬਧ sea buckthorn ਵਿੱਚ ਪੂਰੀ ਮਾਨਵ ਜਾਤੀ ਦੀ ਵਿਟਾਮਿਨ ਸੀ ਦੀ ਜ਼ਰੂਰਤ ਇੱਕਲਿਆਂ ਹੀ ਪੂਰੀ ਕਰਨ ਦੀ ਸਮਰੱਥਾ ਹੈ। ਇਸ ਐਗਰੀਕਲਚਰ ਪ੍ਰੋਡਕਟ ਦੇ value addition ਨੇ ਤਸਵੀਰ ਬਦਲ ਦਿੱਤੀ ਹੈ। sea buckthorn ਦਾ ਇਸਤੇਮਾਲ ਹੁਣ ਹਰਬਲ ਟੀ ਵਿੱਚ, ਜੈਮ, protective oil, protective cream ਅਤੇ health drink ਵਿੱਚ ਵੀ ਬਹੁਤ ਵੱਡੀ ਮਾਤਰਾ ਵਿੱਚ ਹੋ ਰਿਹਾ ਹੈ। ਬਹੁਤ ਉੱਚੇ ਪਹਾੜਾ ‘ਤੇ ਤੈਨਾਤ ਸੁਰੱਖਿਆ ਬਲਾਂ ਦੇ ਜਵਾਨਾਂ ਲਈ ਇਹ ਬਹੁਤ ਉਪਯੋਗੀ ਹੋ ਰਿਹਾ ਹੈ। sea buckthorn ਨਾਲ ਕਈ ਤਰ੍ਹਾਂ ਦੇ antioxidant product ਬਣਾਏ ਜਾ ਰਹੇ ਹਨ।

ਅੱਜ ਇਸ ਮੰਚ ‘ਤੇ ਮੈਂ ਉਦਾਹਰਣ ਇਸ ਲਈ ਦੇ ਰਿਹਾ ਹਾਂ, ਇਹ ਗੱਲ ਇਸ ਲਈ ਵੀ ਕਹਿ ਰਿਹਾ ਹਾਂ ਕਿਉਂਕਿ ਭਵਿੱਖ ਵਿੱਚ ਦੇਸ਼ ਦੇ ਜਿਸ ਵੀ ਹਿੱਸੇ ਨੂੰ ਤੁਸੀਂ ਆਪਣਾ ਕਾਰਜਖੇਤਰ ਬਣਾਓਗੇ ਉੱਥੇ ਅਜਿਹੇ ਤੁਹਾਨੂੰ ਅਨੇਕ product ਮਿਲਣਗੇ। ਉੱਥੇ ਆਪਣੇ ਪ੍ਰਯਤਨਾਂ ਨਾਲ ਤੁਸੀਂ ਇੱਕ ਮਾਡਲ ਵਿਕਸਿਤ ਕਰ ਸਕਦੇ ਹੋ। ਖੇਤੀਬਾੜੀ ਵਿਦਿਆਰਥੀ ਤੋਂ ਖੇਤੀਬਾੜੀ ਵਿਗਿਆਨੀ ਬਣਦਿਆਂ, value addition ਕਰਦਿਆਂ ਤੁਸੀਂ ਆਪਣੇ ਸਿਰ ‘ਤੇ ਖੇਤੀਬਾੜੀ ਕ੍ਰਾਂਤੀ ਦੀ ਅਗਵਾਈ ਕਰ ਸਕਦੇ ਹੋ।

ਜਿਵੇਂ ਇੱਕ ਮਹੱਤਵਪੂਰਨ ਵਿਸ਼ਾ ਹੈ ਐਗਰੀਕਲਚਰ ਵਿੱਚ artificial intelligence ਇਹ ਆਉਣ ਵਾਲੇ ਸਮੇਂ ਵਿੱਚ ਖੇਤੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਵਾਲਾ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਸੀਮਤ ਪੱਧਰ ‘ਤੇ ਕਿਸਾਨ ਇਸ ਦਾ ਇਸਤੇਮਾਲ ਕਰ ਵੀ ਰਹੇ ਹਨ ਜਿਵੇਂ ਦਵਾਈ ਅਤੇ ਪੈਸਟ ਕੰਟਰੋਲ ਲਈ drone ਵਰਗੀ ਤਕਨੀਕ ਦਾ ਇਸਤੇਮਾਲ ਅੱਜ, ਹੁਣ ਹੌਲੀ-ਹੌਲੀ ਸ਼ੁਰੂ ਹੋ ਰਿਹਾ ਹੈ।

ਇਸ ਦੇ ਇਲਾਵਾ soil mapping ਅਤੇ community pricing ਵਿੱਚ ਵੀ ਟੈਕਨੋਲੋਜੀ ਕੰਮ ਕਰ ਰਹੀ ਹੈ। ਇਸ ਦੇ ਇਲਾਵਾ ਆਉਣ ਵਾਲੇ ਦਿਨਾਂ ਵਿੱਚ block chain technology ਦਾ ਵੀ ਵੱਡਾ ਅਹਿਮ ਰੋਲ ਰਹੇਗਾ। ਇਸ ਤਕਨੀਕ ਨਾਲ supply chain ਦੀ real time monitoring ਹੋ ਸਕੇਗੀ, ਇਸ ਨਾਲ ਖੇਤੀ ਵਿੱਚ ਹੋਣ ਵਾਲੇ ਲੈਣ-ਦੇਣ ਵਿੱਚ ਪਾਰਦਰਸ਼ਤਾ ਆਵੇਗੀ। ਸਭ ਤੋਂ ਵੱਡੀ ਗੱਲ, ਵਿਚੋਲੀਆਂ ਦੀ ਬਦਮਾਸ਼ੀ ‘ਤੇ ਵੀ ਲਗਾਮ ਲਗੇਗੀ ਅਤੇ ਉਪਜ ਦੀ ਬਰਬਾਦੀ ‘ਤੇ ਵੀ ਲਗਾਮ ਲਗੇਗੀ।

ਸਾਥੀਓ, ਇਹ ਵੀ ਸਾਨੂੰ ਸਾਰਿਆਂ ਨੂੰ ਭਲੀਭਾਂਤ ਪਤਾ ਹੈ ਕਿ ਕਿਸਾਨ ਦੀ ਲਾਗਤ ਵਧਣ ਦੀ ਵਜ੍ਹਾਂ ਖਰਾਬ ਕਵਾਲਿਟੀ ਦੇ ਬੀਜ, ਫਰਟੀਲਾਈਜਰ ਅਤੇ ਦਵਾਈਆਂ ਵੀ ਹੁੰਦੀਆਂ ਹਨ। Block chain technology ਨਾਲ ਇਸ ਸਮੱਸਿਆ ‘ਤੇ ਨਿਯੰਤਰਣ ਕੀਤਾ ਜਾ ਸਕਦਾ ਹੈ। ਇਸ ਤਕਨੀਕ ਦੇ ਰਾਹੀਂ ਪ੍ਰੋਡਕਸ਼ਨ ਦੀ ਪ੍ਰਕਿਰਿਆ ਤੋਂ ਲੈ ਕੇ ਕਿਸਾਨਾਂ ਤੱਕ ਪਹੁੰਚਣ ਤੱਕ, ਕਿਸੇ ਵੀ ਫੇਜ਼ ‘ਤੇ ਪ੍ਰੋਡਕਟਸ ਦੀ ਜਾਂਚ ਸਾਨੀ ਨਾਲ ਕੀਤੀ ਜਾ ਸਕਦੀ ਹੈ।

ਇੱਕ ਪੂਰਾ ਨੈੱਟਵਰਕ ਹੋਵੇਗਾ ਜਿਸ ਵਿੱਚ ਕਿਸਾਨ processing units, ਵਿਤਰਕ, regulatory authorities, ਅਤੇ ਖਪਤਕਾਰ ਦੀ ਇੱਕ chain ਹੋਵੇਗੀ। ਇਨ੍ਹਾਂ ਸਾਰਿਆਂ ਦਰਮਿਆਨ ਨਿਯਮ ਅਤੇ ਸ਼ਰਤਾਂ ਦੇ ਅਧਾਰ ‘ਤੇ ਬਣਾਏ ਗਏ smart contract ‘ਤੇ ਇਹ ਤਕਨੀਕ ਵਿਕਸਿਤ ਕੀਤੀ ਜਾ ਸਕਦੀ ਹੈ। ਇਸ ਪੂਰੀ chain ਨਾਲ ਜੁੜਿਆ ਵਿਅਕਤੀ ਕਿਉਂਕਿ ਇਸ ‘ਤੇ ਨਜ਼ਰ ਰੱਖ ਸਕਦਾ ਹੈ, ਲਿਹਾਜਾ ਇਸ ਵਿੱਚ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਦੀ ਨਹੀਂ ਰਹੇਗੀ।

ਇਸ ਦੇ ਇਲਾਵਾ, ਹਾਲਾਤ ਦੇ ਹਿਸਾਬ ਨਾਲ ਫਸਲ ਦੀਆਂ ਬਦਲਦੀਆਂ ਕੀਮਤਾਂ ਦੀ ਵਜ੍ਹਾਂ ਨਾਲ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਇਹ ਤਕਨੀਕ ਨਿਜਾਤ ਦਿਵਾ ਸਕਦੀ ਹੈ। ਇਸ chain ਨਾਲ ਜੁੜਿਆ ਹਰ ਵਿਅਕਤੀ ਇੱਕ-ਦੂਜੇ ਵੱਲੋਂ real time ਵਿੱਚ ਜਾਣਕਾਰੀਆਂ ਸਾਝੀਆਂ ਕਰ ਸਕਦਾ ਹੈ ਅਤੇ ਆਪਸੀ ਸ਼ਰਤਾਂ ਦੇ ਅਧਾਰ ‘ਤੇ ਹਰੇਕ ਪੱਧਰ ‘ਤੇ ਕੀਮਤਾਂ ਤੈਅ ਕੀਤੀਆਂ ਜਾ ਸਕਦੀਆਂ ਹਨ।

ਸਾਥੀਓ, ਸਰਕਾਰ ਪਹਿਲਾਂ ਹੀ e-NAM ਵਰਗੀ ਯੋਜਨਾ ਜ਼ਰੀਏ ਦੇਸ਼ ਭਰ ਦੀਆਂ ਮੰਡੀਆਂ ਨੂੰ ਜੋੜ ਰਹੀ ਹੈ। ਇਸ ਦੇ ਇਲਾਵਾ 22 thousand ਗ੍ਰਾਮ ਮੰਡੀਆਂ ਨੂੰ ਥੋਕ ਮੰਡੀਆਂ ਅਤੇ ਵੈਸ਼ਵਿਕ ਬਾਜ਼ਾਰ ਨਾਲ ਜੋੜਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਸਰਕਾਰ famer producer organization FPO ਨੂੰ ਵੀ ਬਲ ਦੇ ਰਹੀ ਹੈ, ਹੁਲਾਰਾ ਦੇ ਰਹੀ ਹੈ। ਕਿਸਾਨ ਆਪਣੇ ਖੇਤਰ ਵਿੱਚ, ਆਪਣੇ ਪੱਧਰ ‘ਤੇ ਛੋਟੇ-ਛੋਟੇ ਸੰਗਠਨ ਬਣਾਕੇ ਵੀ ਗ੍ਰਾਮੀਣ ਹਾਟ ਅਤੇ ਵੱਡੀ ਮੰਡੀਆਂ ਨਾਲ ਬੜੀ ਅਸਾਨੀ ਨਾਲ ਜੁੜ ਸਕਦੇ ਹਨ।

ਹੁਣ Block chain ਵਰਗੀ ਤਕਨੀਕ ਸਾਡੇ ਇਨ੍ਹਾਂ ਪ੍ਰਯਤਨਾਂ ਨੂੰ ਹੋਰ ਵੀ ਅਧਿਕ ਲਾਭਦਾਇਕ ਬਣਵੇਗੀ। ਸਾਥੀਓ ਤੁਸੀਂ ਲੋਕਾਂ ਨੂੰ ਅਜਿਹੇ ਮਾਡਲ ਵਿਕਸਿਤ ਕਰਨ ਬਾਰੇ ਵੀ ਸੋਚਣਾ ਹੋਵੇਗਾ ਜੋ ਸਥਾਨਕ ਜ਼ਰੂਰਤਾਂ ਦੇ ਨਾਲ-ਨਾਲ futuristic technology friendly ਵੀ ਹੋਣ।

Agriculture sector ਵਿੱਚ ਨਵੇਂ startup ਕਿਵੇਂ ਆਉਣ, ਨਵੇਂ innovation ਕਿਵੇਂ ਆਉਣ, ਇਸ ‘ਤੇ ਸਾਡਾ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ। ਸਥਾਨਕ ਕਿਸਾਨਾਂ ਨੂੰ ਵੀ ਤਕਨੀਕ ਨਾਲ ਜੋੜਨ ਲਈ ਤੁਹਾਡੇ ਪ੍ਰਯਤਨ ਨਿਰੰਤਰ ਹੁੰਦੇ ਰਹਿਣੇ ਚਾਹੀਦੇ ਹਨ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਤੁਸੀ ਸਾਰਿਆ ਨੇ ਪੜ੍ਹਾਈ ਦੌਰਾਨ ਪਿੰਡ ਪੱਧਰ ‘ਤੇ ਲੋਕਾਂ ਨੂੰ organic ਖੇਤੀ ਨਾਲ ਜੋੜਨ ਲਈ ਕਾਫੀ ਕੰਮ ਕੀਤਾ ਹੈ। organic ਖੇਤੀ ਦੇ ਅਨੁਕੂਲ ਫਸਲਾਂ ਦੀ ਵੇਰਾਇਟੀ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਰਿਸਰਚ ਕੀਤੀ ਜਾ ਰਹੀ ਹੈ। ਹਰ ਪੱਧਰ ‘ਤੇ ਇਸ ਤਰ੍ਹਾਂ ਦੇ ਅਲੱਗ-ਅਲੱਗ ਪ੍ਰਯਤਨ ਵੀ ਕਿਸਾਨਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਕੰਮ ਕਰਨਗੇ।

ਸਾਥੀਓ, ਜੰਮੂ-ਕਸ਼ਮੀਰ ਦੇ ਕਿਸਾਨਾਂ ਅਤੇ ਬਾਗਬਾਨਾਂ ਲਈ ਬੀਤੇ ਚਾਰ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਵੀ ਕਈ ਯੋਜਨਾਵਾਂ ਮਨਜ਼ੂਰ ਕੀਤੀਆਂ ਹਨ। ਬਾਗਬਾਨੀ ਅਤੇ ਖੇਤੀਬਾੜੀ ਨਾਲ ਜੁੜੀਆਂ ਹੋਰ ਯੋਜਨਾਵਾਂ ਲਈ 500 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਜਿਸ ਵਿੱਚੋਂ 150 ਕਰੋਰ ਰੁਪਏ ਰਿਲੀਜ਼ ਵੀ ਕੀਤੇ ਜਾ ਚੁੱਕੇ ਹਨ। ਲੇਹ ਅਤੇ ਕਰਗਿਲ ਵਿੱਚ ਕੋਲਡ ਸਟੋਰੇਜ ਬਣਾਉਣ ਲਈ ਵੀ ਕੰਮ ਹੋ ਰਿਹਾ ਹੈ। ਇਸ ਦੇ ਇਲਾਵਾ ਵਾਧੂ solar dryer setup ਕਰਨ ਵਾਲਿਆਂ ਲਈ 20 ਕਰੋੜ ਰੁਪਏ ਦੀ ਸਬਸਿਡੀ ਦੀ ਵੀ ਵਿਵਸਥਾ ਕੀਤੀ ਗਈ ਹੈ।

ਮੈਨੂੰ ਉਮੀਦ ਹੈ ਕਿ ਬੀਜ ਤੋਂ ਲੈ ਕੇ ਬਜ਼ਾਰ ਤੱਕ ਕੀਤੇ ਜਾ ਰਹੇ ਸਰਕਾਰ ਦੇ ਇਹ ਪ੍ਰਯਤਨ ਇੱਥੋਂ ਦੇ ਕਿਸਾਨਾਂ ਨੂੰ ਹੋਰ ਅਧਿਕ ਸਸ਼ਕਤ ਕਰਨਗੇ।

ਸਾਥੀਓ, ਸਾਲ 2022, ਦੇਸ਼ ਆਪਣੀ ਸੁਤੰਤਰਤਾ ਦੇ 75 ਵਰ੍ਹਿਆਂ ਦਾ ਪੁਰਬ ਮਨਾ ਰਿਹਾ ਹੈ। ਮੇਰਾ ਵਿਸ਼ਵਾਸ ਹੈ ਕਿ ਤਦ ਤੱਕ ਤੁਹਾਡੇ ਵਿੱਚੋਂ ਅਨੇਕ ਵਿਦਿਆਰਥੀ ਖੁਦ ਨੂੰ ਇੱਕ ਬਿਹਤਰੀਨ ਵਿਗਿਆਨੀ ਦੇ ਤੌਰ ‘ਤੇ ਸਥਾਪਿਤ ਕਰ ਚੁੱਕੇ ਹੋਣਗੇ। ਮੇਰੀ ਤਾਕੀਦ ਹੈ ਕਿ ਸਾਲ 2022 ਨੂੰ ਧਿਆਨ ਵਿੱਚ ਰੱਖਦਿਆਂ ਤੁਹਾਡੀ ਯੂਨੀਵਰਸਿਟੀ ਅਤੇ ਇੱਥੋਂ ਦੇ ਵਿਦਿਆਰਥੀ ਆਪਣੇ ਲਈ ਕੋਈ ਨਾ ਕੋਈ ਟੀਚਾ ਜ਼ਰੂਰ ਨਿਰਧਾਰਿਤ ਕਰਨਗੇ। ਜਿਵੇਂ ਯੂਨੀਵਰਸਿਟੀ ਦੇ ਪੱਧਰ ‘ਤੇ ਇਹ ਸੋਚਿਆ ਜਾ ਸਕਦਾ ਹੈ ਕਿ ਕਿਵੇ ਇਸ ਨੂੰ ਦੇਸ਼ ਹੀ ਨਹੀਂ ਬਲਕਿ ਦੁਨੀਆ ਦੀਆਂ top 200 universities ਦੀਆਂ ਲਿਸਟ ਵਿੱਚ ਸ਼ਾਮਲ ਕੀਤਾ ਜਾਵੇ।

ਇਸੇ ਤਰ੍ਹਾਂ ਇੱਥੋਂ ਦੇ ਵਿਦਿਆਰਥੀ ਪ੍ਰਤੀ ਹੈਕਟੇਅਰ ਖੇਤੀ ਉਤਪਾਦਨ ਵਧਾਉਣ, ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤਕ ਆਧੁਨਿਕ ਤਕਨੀਕ ਨੂੰ ਲੈ ਜਾਣ ਸਬੰਧੀ ਕੋਈ ਨਾ ਕੋਈ ਸੰਕਲਪ ਲੈ ਸਕਦੇ ਹਨ। ਸਾਥੀਓ ਜਦੋਂ ਅਸੀ ਖੇਤੀ ਨੂੰ technology lead ਅਤੇ entrepreneurship driven ਬਣਾਉਣ ਦੀ ਗੱਲ ਕਰਦੇ ਹਾਂ ਤਦ quality human resources ਤਿਆਰ ਕਰਨਾ ਆਪਣੇ-ਆਪ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ।

ਤੁਹਾਡੀ ਯੂਨੀਵਰਸਿਟੀ ਸਮੇਤ ਦੇਸ਼ ਦੇ ਜਿੰਨੇ ਵੀ ਅਜਿਹੇ ਸੰਸਥਾਨ ਹਨ ਉਨ੍ਹਾਂ ਦੀ ਜ਼ਿੰਮੇਦਾਰੀ ਹੋਰ ਵਧ ਜਾਂਦੀ ਹੈ। ਅਤੇ ਅਜਿਹੇ ਵਿੱਚ five T ਪੰਜ-ਟੀ training, talent, technology, timely action ਅਤੇ trouble free approach ਦਾ ਮਹੱਤਵ ਮੇਰੀ ਦ੍ਰਿਸ਼ਟੀ ਨਾਲ ਬਹੁਤ ਵਧਦਾ ਜਾਂਦਾ ਹੈ। ਇਹ ਪੰਜ ਟੀ ਦੇਸ਼ ਦੀ ਖੇਤੀਬਾੜੀ ਵਿਵਸਥਾ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਬਹੁਤ ਜ਼ਰੂਰੀ ਹਨ। ਮੈਨੂੰ ਉਮੀਦ ਹੈ ਕਿ ਆਪਣੇ ਸੰਕਲਪ ਤੈਅ ਕਰਦੇ ਸਮੇ ਇਨ੍ਹਾਂ ਦਾ ਵੀ ਧਿਆਨ ਰੱਖਿਆ ਜਾਵੇਗਾ।

ਸਾਥੀਓ, ਅੱਜ ਤੁਸੀਂ ਇੱਕ close classroom environment ਤੋਂ ਬਾਹਰ ਨਿਕਲ ਰਹੇ ਹੋ, ਮੇਰੀ ਤੁਹਾਨੂੰ ਸ਼ੁਭਕਾਮਨਾਵਾਂ ਹਨ। ਲੇਕਿਨ ਇਹ ਦੀਵਾਰਾਂ ਵਾਲਾ ਕਲਾਸ ਰੂਮ ਹੁਣ ਛੁਟ ਰਿਹਾ ਹੈ ਇੱਕ ਬਹੁਤ ਵੱਡਾ ਓਪਨ ਕਲਾਸਰੂਮ ਬਾਹਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਇੱਥੇ ਤੁਹਾਡੀ ਸਿੱਖਣ ਦੀ ਪ੍ਰਕਿਰਿਆ ਦਾ ਸਿਰਫ਼ ਇੱਕ ਪੜਾਅ ਖਤਮ ਹੋਇਆ ਹੈ, ਅਸਲ ਜੀਵਨ ਦੀ ਗੰਭੀਰ ਸਿੱਖਿਆ ਹੁਣ ਸ਼ੁਰੂ ਹੋ ਰਹੀ ਹੈ। ਇਸ ਲਈ ਆਪਣੇ ਸਟੂਡੈਂਟ ਵਾਲੇ mind set ਨੂੰ ਹਮੇਸ਼ਾ ਜੀਊਂਦਾ ਰੱਖਣਾ ਹੋਵੇਗਾ। ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਾ ਦਿਓ। ਤਦੇ ਤੁਸੀਂ innovative ideas ਨਾਲ ਦੇਸ਼ ਦੇ ਕਿਸਾਨਾਂ ਲਈ ਬਿਹਤਰ ਮਾਡਲ ਵਿਕਸਿਤ ਕਰ ਸਕੋਗੇ।

ਤੁਸੀਂ ਸੰਕਲਪ ਲਓ ਆਪਣਿਆਂ ਸੁਪਨਿਆਂ ਨੂੰ , ਆਪਣੇ ਮਾਤਾ-ਪਿਤਾ ਦੇ ਸੁਪਨਿਆ ਨੂੰ ਪੂਰਾ ਕਰੋ। ਰਾਸ਼ਟਰ ਨਿਰਮਾਣ ਵਿੱਚ ਆਪਣਾ ਵੀ ਸਰਗਰਮ ਯੋਗਦਾਨ ਦਿਉ। ਇਸੇ ਕਾਮਨਾ ਦੇ ਨਾਲ ਮੈਂ ਮੇਰੀ ਆਪਣੀ ਬਾਤ ਨੂੰ ਸਮਾਪਤ ਕਰਦਾ ਹਾਂ ਅਤੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾਂ ਹਾਂ। ਉਨ੍ਹਾਂ ਦੇ ਪਰਿਵਾਰ ਜਨਾਂ ਨੂੰ ਵੀ ਹਿਰਦੇਪੂਰਵਕ ਬਹੁਤ ਸ਼ੁਭਕਾਮਨਾਵਾਂ, ਵਧਾਈ।

ਬਹੁਤ-ਬਹੁਤ ਧੰਨਵਾਦ।

***

ਅਤੁਲ ਤਿਵਾਰੀ / ਸ਼ਹਬਾਜ਼ ਹਸੀਬੀ / ਨਿਰਮਲ ਸ਼ਰਮਾਂ