ਨਮਸਕਾਰ ਜੀ,
ਪ੍ਰੋਗਰਾਮ ਵਿੱਚ ਉਪਸਥਿਤ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਵਿਭਿੰਨ ਰਾਜਾਂ ਦੇ ਮਾਣਯੋਗ ਮੁੱਖ ਮੰਤਰੀ ਸਾਥੀ, ਸਾਂਸਦਗਣ, ਵਿਧਾਇਕਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਪਦਮ ਸਨਮਾਨ ਪ੍ਰਾਪਤ ਕਰਨ ਵਾਲੇ ਅਨੇਕ ਵਿਅਕਤੀਗਤ ਵੀ ਸਾਡੇ ਨਾਲ ਜੁੜੇ ਹੋਏ ਹਨ। ਮੈਂ ਉਨ੍ਹਾਂ ਦਾ ਵੀ ਆਦਰਪੂਰਵਕ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਅੱਜ ਆਲ ਇੰਡੀਆ ਰੇਡੀਓ ਦੀ FM ਸਰਵਿਸ ਦਾ ਇਹ expansion ਆਲ ਇੰਡੀਆ FM ਬਣਨ ਦੀ ਦਿਸ਼ਾ ਵਿੱਚ ਇੱਕ ਵੱਡਾ ਅਤੇ ਮਹੱਤਵਪੂਰਨ ਕਦਮ ਹੈ। ਆਲ ਇੰਡੀਆ ਰੇਡੀਓ ਦੇ 91 FM transmitters ਦੀ ਇਹ ਸ਼ੁਰੂਆਤ ਦੇਸ਼ ਦੇ 85 ਜ਼ਿਲ੍ਹਿਆਂ ਦੇ 2 ਕਰੋੜ ਲੋਕਾਂ ਦੇ ਲਈ ਉਪਹਾਰ ਦੀ ਤਰ੍ਹਾ ਹੈ। ਇਸ ਤਰ੍ਹਾਂ ਨਾਲ ਇਸ ਆਯੋਜਨ ਵਿੱਚ ਭਾਰਤ ਦੀ ਵਿਵਿਧਤਾ ਅਤੇ ਅਲੱਗ-ਅਲੱਗ ਰੰਗਾਂ ਦੀ ਇੱਕ ਝਲਕ ਵੀ ਹੈ। ਜਿਨ੍ਹਾਂ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ ਉਸ aspirational districts, Aspirational Blocks ਉਨ੍ਹਾਂ ਨੂੰ ਵੀ ਸਰਵਸਿਜ ਦਾ ਲਾਭ ਮਿਲ ਰਿਹਾ ਹੈ। ਮੈਂ ਆਲ ਇੰਡੀਆ ਰੇਡੀਓ ਨੂੰ ਇਸ ਉਪਲਬਧੀ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਦਾ ਕਾਫੀ ਲਾਭ ਸਾਡੇ ਨੌਰਥ ਈਸਟ ਦੇ ਭਾਈਆਂ-ਭੈਣਾਂ ਨੂੰ ਹੋਵੇਗਾ, ਯੁਵਾ ਮਿੱਤਰਾਂ ਨੂੰ ਹੋਵੇਗਾ। ਇਸ ਦੇ ਲਈ ਉਨ੍ਹਾਂ ਨੂੰ ਮੈਂ ਖਾਸ ਤੌਰ ’ਤੇ ਵਧਾਈ ਦਿੰਦਾ ਹਾਂ।
ਸਾਥੀਓ.
ਜਦੋਂ ਗੱਲ ਰੇਡੀਓ FM ਦੀ ਹੁੰਦੀ ਹੈ, ਤਾਂ ਅਸੀਂ ਜਿਸ ਪੀੜ੍ਹੀ ਦੇ ਲੋਕ ਹਾਂ, ਸਾਡਾ ਸਭ ਦਾ ਰਿਸ਼ਤਾ ਇੱਕ ਭਾਵੁਕ ਸਰੋਤੇ ਦਾ ਵੀ ਹੈ, ਅਤੇ ਮੇਰੇ ਲਈ ਤਾਂ ਇਹ ਵੀ ਖੁਸ਼ੀ ਹੈ ਕਿ ਮੇਰਾ ਰਿਸ਼ਤਾ ਇੱਕ ਹੋਸਟ ਦਾ ਵੀ ਬਣ ਗਿਆ ਹੈ। ਹੁਣ ਕੁਝ ਦਿਨ ਬਾਅਦ ਹੀ ਮੈਂ ਰੇਡੀਓ ’ਤੇ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਕਰਨ ਜਾ ਰਿਹਾ ਹਾਂ। ‘ਮਨ ਕੀ ਬਾਤ’ ਦਾ ਇਹ ਅਨੁਭਵ, ਦੇਸ਼ਵਾਸੀਆਂ ਨੂੰ ਇਸ ਤਰ੍ਹਾਂ ਦਾ ਭਾਵਨਾਤਮ ਜੁੜਾਅ ਕੇਵਲ ਰੇਡੀਓ ਨਾਲ ਹੀ ਸੰਭਵ ਸੀ। ਮੈਂ ਇਸ ਦੇ ਜ਼ਰੀਏ ਦੇਸ਼ਵਾਸੀਆਂ ਦੀ ਸਮਰੱਥਾ ਨਾਲ ਜੁੜਿਆ ਰਿਹਾ, ਦੇਸ਼ ਦੀ ਸਮੂਹਿਕ ਕਰਤੱਵ ਸ਼ਕਤੀ ਨਾਲ ਜੁੜਿਆ ਰਿਹਾ । ਸਵੱਛ ਭਾਰਤ ਅਭਿਯਾਨ ਹੋਵੇ, ਬੇਟੀ ਬਚਾਓ, ਬੇਟੀ ਪੜ੍ਹਾਓ ਹੋਵੇ, ਜਾਂ ਹਰ ਘਰ ਤਿਰੰਗਾ ਅਭਿਯਾਨ ਹੋਵੇ, ‘ਮਨ ਕੀ ਬਾਤ’ ਨੇ ਇਨ੍ਹਾਂ ਅਭਿਯਾਨਾਂ ਨੂੰ ਜਨ ਅੰਦੋਲਨ ਬਣਿਆ ਰਿਹਾ। ਇਸ ਲਈ, ਇੱਕ ਤਰ੍ਹਾਂ ਨਾਲ ਮੈਂ ਆਲ ਇੰਡੀਆ ਰੇਡੀਓ ਦੀ ਤੁਹਾਡੀ ਟੀਮ ਦਾ ਵੀ ਹਿੱਸਾ ਹਾਂ।
ਸਾਥੀਓ,
ਅੱਜ ਦੇ ਇਸ ਆਯੋਜਨ ਦੀ ਇੱਕ ਹੋਰ ਖਾਸ ਗੱਲ ਹੈ। ਇਹ ਵੰਚਿਤਾਂ ਨੂੰ ਵਰੀਅਤਾ ਦੀ ਸਰਕਾਰ ਦੀ ਨੀਤੀ ਨੂੰ ਅੱਗੇ ਵਧਾਉਂਦਾ ਹੈ। ਜੋ ਹੁਣ ਤੱਕ ਇਸ ਸੁਵਿਧਾ ਤੋਂ ਵੰਚਿਤ ਰਹੇ, ਜਿਨ੍ਹਾਂ ਨੂੰ ਬਹੁਤ ਦੂਰ-ਦੁਰਾਡੇ ਵਿੱਚ ਰਹਿਣ ਵਾਲਾ ਮੰਨਿਆ ਜਾਂਦਾ ਸੀ, ਉਹ ਹੁਣ ਸਾਡੇ ਸਭ ਨਾਲ ਹੋਰ ਜ਼ਿਆਦਾ ਕਨੈਕਟ ਹੋਣਗੇ। ਸਮੇਂ ’ਤੇ ਜ਼ਰੂਰੀ ਜਾਣਕਾਰੀ ਪਹੁੰਚਾਉਣਾ ਹੋਵੇ, Community building ਦਾ ਕੰਮ ਹੋਵੇ, Agriculture ਨਾਲ ਜੁੜੀਆਂ ਮੌਸਮ ਦੀਆਂ ਜਾਣਕਾਰੀਆਂ ਹੋਣ, ਕਿਸਾਨਾਂ ਨੂੰ ਫਸਲਾਂ-ਫਲ-ਸਬਜੀਆਂ ਦੀ ਕੀਮਤ ਦੀ ਤਾਜਾ ਜਾਣਕਾਰੀ ਹੋਵੇ, ਕੈਮੀਕਲ ਖੇਤੀ ਤੋਂ ਹੋਣ ਵਾਲੇ ਨੁਕਸਾਨ ਦੀ ਚਰਚਾ ਹੋਵੇ, ਖੇਤੀ ਦੇ ਲਈ ਆਧੁਨਿਕ ਮਸ਼ੀਨਾਂ ਦੀ ਪੂਲਿੰਗ ਹੋਵੇ, ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪ ਨੂੰ ਨਵੇਂ ਬਜ਼ਾਰਾਂ ਬਾਰੇ ਦੱਸਣਾ ਹੋਵੇ, ਜਾਂ ਫਿਰ ਕਿਸੇ ਕੁਦਰਤੀ ਆਪਦਾ ਦੇ ਸਮੇਂ ਪੂਰੇ ਖੇਤਰ ਦੀ ਮਦਦ ਕਰਨਾ, ਇਨ੍ਹਾਂ FM transmitters ਦੀ ਬਹੁਤ ਅਹਿਮ ਭੂਮਿਕਾ ਰਹੇਗੀ। ਇਸ ਦੇ ਇਲਾਵਾ FM ਦੀ ਜੋ Infotainment Value ਹੈ, ਉਹ ਤਾਂ ਹੋਵੇਗੀ ਹੀ।
ਸਾਥੀਓ,
ਸਾਡੀ ਸਰਕਾਰ, ਨਿਰੰਤਰ, ਇਸੇ ਤਰ੍ਹਾਂ ਟੈਕਨੋਲੋਜੀ ਦੇ ਲੋਕਤਾਂਤ੍ਰੀਕਰਣ, Democratization ਇਸ ਦੇ ਲਈ ਕੰਮ ਕਰ ਰਹੀ ਹੈ। ਭਾਰਤ ਆਪਣੀ ,ਸਮਰੱਥਾ ਦਾ ਪੂਰਾ ਇਸਤੇਮਾਲ ਕਰ ਸਕਣ, ਇਸ ਦੇ ਲਈ ਜ਼ਰੂਰੀ ਹੈ ਕਿ ਕਿਸੇ ਵੀ ਭਾਰਤੀ ਦੇ ਪਾਸ ਅਵਸਰਾਂ ਦੀ ਕਮੀ ਨਾ ਹੋਵੇ। ਆਧੁਨਿਕ ਟੈਕਨੋਲੋਜੀ ਨੂੰ ਸਭ ਦੇ ਲਈ accessible ਬਣਾਉਣਾ, affordable ਬਣਾਉਣਾ, ਇਸ ਦਾ ਬਹੁਤ ਵੱਡਾ ਮਾਧਿਅਮ ਹੈ। ਅੱਜ ਭਾਰਤ ਵਿੱਚ ਜਿਸ ਤਰ੍ਹਾਂ ਪਿੰਡ-ਪਿੰਡ ਤੱਕ ਆਪਟੀਕਲ ਫਾਈਬਰ ਪਹੁੰਚਾਇਆ ਜਾ ਰਿਹਾ ਹੈ, ਮੋਬਾਈਲ ਅਤੇ ਮੋਬਾਈਲ ਡੇਟਾ, ਦੋਨੋਂ ਦੀ ਕੀਮਤ ਇਤਨੀ ਘੱਟ ਹੋਈ ਹੈ, ਉਸ ਨੇ access to information ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਅੱਜ ਕੱਲ੍ਹ ਅਸੀਂ ਦੇਖਦਾ ਹਾਂ, ਦੇਸ਼ ਦੇ ਕੋਨੇ-ਕੋਨੇ ਵਿੱਚ, ਪਿੰਡ-ਪਿੰਡ ਵਿੱਚ ਨਵੇਂ ਡਿਜੀਟਲੀ entrepreneurs ਬਣ ਰਹੇ ਹਨ। ਪਿੰਡ ਦੇ ਯੁਵਾ, ਪਿੰਡ ਵਿੱਚ ਰਹਿੰਦੇ ਹੋਏ ਡਿਜੀਟਲੀ ਟੈਕਨੋਲੋਜੀ ਦਾ ਲਾਭ ਉਠਾ ਕੇ ਕਮਾਈ ਕਰ ਰਹੇ ਹਨ। ਇਸੇ ਤਰ੍ਹਾਂ ਜਦੋਂ ਸਾਡੇ ਦੁਕਾਨਦਾਰਾਂ ਨੂੰ ਰੇਹੜੀ-ਪਟਰੀ ਵਾਲੇ ਸਾਥੀਆ ਨੂੰ internet ਅਤੇ UPI ਤੋਂ ਮਦਦ ਮਿਲੀ, ਤਾਂ ਉਨ੍ਹਾਂ ਨੇ ਬੈਂਕਿੰਗ ਸਿਸਟਮ ਦਾ ਲਾਭ ਲੈਣਾ ਵੀ ਸ਼ੁਰੂ ਕਰ ਦਿੱਤਾ। ਅੱਜ ਟੈਕਨੋਲੋਜੀ ਦੀ ਮਦਦ ਨਾਲ ਸਾਡੇ ਮਛੇਰਿਆਂ ਸਾਥੀਆਂ ਦਾ ਮੌਸਮ ਸਬੰਧੀ ਸਹੀ ਜਾਣਕਾਰੀ ਸਹੀ ਸਮੇਂ ’ਤੇ ਮਿਲਦੀ ਹੈ। ਅੱਜ ਟੈਕਨੋਲੋਜੀ ਦੀ ਮਦਦ ਸਾਡੇ ਲਘੂ ਉਦਮੀ, ਆਪਣੇ Products, ਦੇਸ਼ ਦੇ ਕੋਨੇ-ਕੋਨੇ ਵਿੱਚ ਵੇਚ ਪਾ ਰਹੇ ਹਨ। ਇਸ ਵਿੱਚ ਗਵਰਨਮੈਂਟ-ਈ-ਮਾਰਕਿਟ ਪਲੇਸ ਯਾਨੀ GeM ਤੋਂ ਵੀ ਉਨ੍ਹਾਂ ਨੂੰ ਮਦਦ ਮਿਲ ਰਹੀ ਹੈ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ ਦੇਸ਼ ਵਿੱਚ ਜੋ tech revolution ਹੋਇਆ ਹੈ, ਉਸ ਨੇ ਰੇਡੀਓ ਅਤੇ ਖਾਸ ਤੌਰ ’ਤੇ FM ਨੂੰ ਵੀ ਨਵੇਂ ਅਵਤਾਰ ਵਿੱਚ ਘੜਿਆ ਹੈ। ਇੰਟਰਨੈੱਟ ਦੇ ਕਾਰਨ ਰੇਡੀਓ ਪਿਛੜਾ ਨਹੀਂ, ਬਲਕਿ ਔਨਲਾਈਨ FM ਦੇ ਜ਼ਰੀਏ, podcasts ਦੇ ਜ਼ਰੀਏ, ਇਨੋਵੇਟਿਵ ਤਰੀਕਿਆਂ ਨਾਲ ਸਾਹਮਣੇ ਉੱਭਰ ਕੇ ਆਇਆ ਹੈ। ਯਾਨੀ, ਡਿਜੀਟਲ ਇੰਡੀਆ ਨੇ ਰੇਡੀਓ ਨੂੰ ਨਵਾਂ listeners ਵੀ ਦਿੱਤੇ ਹਨ, ਅਤੇ ਨਵੀਂ ਸੋਚ ਵੀ ਦਿੱਤੀ ਹੈ। ਇਹੀ revolution ਤੁਸੀਂ ਸੰਚਾਰ ਦੇ ਹਰ ਮਾਧਿਆਮ ਵਿੱਚ ਦੇਖ ਸਕਦੇ ਹਾਂ। ਜਿਵੇਂ ਅੱਜ ਦੇਸ਼ ਦੇ ਸਭ ਤੋਂ ਵੱਡੇ DTH platform, ਡੀਡੀ ਫ੍ਰੀ ਡਿਸ਼ ਦੀ ਸੇਵਾ 4 ਕਰੋੜ 30 ਲੱਖਾਂ ਘਰਾਂ ਵਿੱਚ ਪਹੁੰਚ ਰਹੀ ਹੈ। ਦੇਸ਼ ਦੇ ਕਰੋੜਾਂ ਗ੍ਰਾਮੀਣ ਘਰਾਂ ਵਿੱਚ, ਬਾਰਡਰ ਦੇ ਕੋਲ ਵਾਲੇ ਇਲਾਕਿਆਂ ਵਿੱਚ, ਅੱਜ ਦੁਨੀਆ ਦੀ ਹਰ ਸੂਚਨਾ, ਰੀਅਲ ਟਾਈਮ ਵਿੱਚ ਪਹੁੰਚ ਰਹੀ ਹੈ। ਸਮਾਜ ਦਾ ਜੋ ਵਰਗ ਦਹਾਕਿਆਂ ਤੱਕ ਕਮਜ਼ੋਰ ਅਤੇ ਵੰਚਿਤ ਰਿਹਾ, ਉਸ ਨੂੰ ਵੀ ਫ੍ਰੀ ਡਿਸ਼ ਤੋਂ education ਅਤੇ entertainment ਦੀ ਸੁਵਿਧਾ ਮਿਲ ਰਹੀ ਹੈ। ਇਸ ਤੋਂ ਸਮਾਜ ਦੇ ਅਲੱਗ-ਅਲੱਗ ਵਰਗਾਂ ਦੇ ਦਰਮਿਆਨ ਅਸਮਾਨਤਾ ਦੂਰ ਕਰਨ ਅਤੇ ਹਰ ਕਿਸੇ ਤੱਕ quality information ਪਹੁੰਚਾਉਣ ਵਿੱਚ ਸਫ਼ਲਤਾ ਮਿਲੀ ਹੈ। ਅੱਜ DTH ਚੈਨਲਾਂ ’ਤੇ ਵਿਭਿੰਨ ਪ੍ਰਕਾਰ ਦੇ educational courses ਉਪਲਬਧ ਹਨ। ਇੱਕ ਤੋਂ ਵੱਧ ਕੇ ਇੱਕ universities ਦਾ ਗਿਆਨ ਸਿੱਧੇ ਤੁਹਾਡੇ ਘਰ ਤੱਕ ਪਹੁੰਚ ਰਿਹਾ ਹੈ। ਕੋਰੋਨਾਕਾਲ ਵਿੱਚ ਇਸ ਨੇ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਦੀ ਬਹੁਤ ਮਦਦ ਕੀਤੀ ਹੈ। DTH ਹੋਵੇ ਜਾਂ ਫਿਰ FM ਰੇਡੀਓ, ਇਨ੍ਹਾਂ ਦੀ ਇਹ ਤਾਕਤ ਅਸੀਂ future India ਵਿੱਚ ਝਾਂਕਣ ਦੇ ਲਈ ਇੱਕ ਵਿੰਡੋ ਦਿੰਦੀ ਹੈ। ਅਸੀਂ ਇਸੇ ਭਵਿੱਖ ਦੇ ਲਈ ਖ਼ੁਦ ਨੂੰ ਤਿਆਰ ਕਰਨਾ ਹੈ।
ਸਾਥੀਓ,
FM transmitters ਤੋਂ ਬਣ ਰਹੀ ਇਸ ਕਨੈਕਟੀਵਿਟੀ ਦਾ ਇੱਕ ਹੋਰ ਆਯਾਮ ਹੈ। ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਅਤੇ ਖਾਸ ਤੌਰ ’ਤੇ 27 ਬੋਲੀਆਂ ਵਾਲੇ ਇਲਾਕਿਆਂ ਵਿੱਚ ਇਨ੍ਹਾਂ FM transmitters ਰਾਹੀਂ ਬ੍ਰੌਡਕਾਸਟ ਹੋਵੇਗਾ। ਯਾਨੀ ਇਹ ਕਨੈਕਟੀਵਿਟੀ ਸਿਰਫ ਕਮਿਊਨੀਕੇਸ਼ਨ ਦੇ ਸਾਧਨਾਂ ਨੂੰ ਹੀ ਆਪਸ ਵਿੱਚ ਨਹੀਂ ਜੋੜਦੀ, ਬਲਕਿ ਲੋਕਾਂ ਨੂੰ ਵੀ ਜੋੜਦੀ ਹੈ। ਇਹ ਸਾਡੀ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਦੀ ਇੱਕ ਪਹਿਚਾਣ ਹੈ। ਅਕਸਰ ਜਦੋਂ ਅਸੀਂ ਕਨੈਕਟੀਵਿਟੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਾਹਮਣੇ ਰੋਡ, ਰੇਲ, ਏਅਰਪੋਰਟ ਦੀ ਤਸਵੀਰ ਉੱਭਰਦੀ ਹੈ। ਲੇਕਿਨ ਸਾਡੀ ਸਰਕਾਰ ਨੇ ਫਿਜੀਕਲ ਕਨੈਕਟੀਵਿਟੀ ਦੇ ਇਲਾਵਾ ਸੋਸ਼ਲ ਕਨੈਕਟੀਵਿਟੀ ਨੂੰ ਵਧਾਉਣ ’ਤੇ ਵੀ ਉਤਨਾ ਹੀ ਜ਼ੋਰ ਦਿੱਤਾ ਹੈ। ਸਾਡੀ ਸਰਕਾਰ, ਕਲਚਰਲ ਕਨੈਕਟੀਵਿਟੀ ਅਤੇ Intellectual connectivity ਨੂੰ ਵੀ ਲਗਾਤਾਰ ਮਜ਼ਬੂਤ ਕਰ ਰਹੀ ਹੈ। ਜਿਵੇਂ ਪਿਛਲੇ 9 ਵਰ੍ਹਿਆਂ ਵਿੱਚ ਅਸੀਂ ਪਦਮ ਅਵਾਰਡ, ਸਾਹਿਤ ਅਤੇ ਕਲਾ ਅਵਾਰਡ ਦੇ ਦੁਆਰਾ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ real heroes ਦੇ ਸਾਹਮਣਾ ਸਨਮਾਨਿਤ ਕੀਤਾ ਹੈ। ਪਹਿਲਾਂ ਦੀ ਤਰ੍ਹਾਂ ਪਦਮ ਸਨਮਾਨ ਸਿਫਾਰਿਸ਼ ਦੇ ਅਧਾਰ ’ਤੇ ਨਹੀਂ, ਬਲਕਿ ਦੇਸ਼ ਅਤੇ ਸਮਾਜ ਦੀ ਸੇਵਾ ਦੇ ਅਧਾਰ ’ਤੇ ਦਿੱਤਾ ਜਾਂਦਾ ਹੈ। ਅੱਜ ਜੋ ਪਦਮ ਸਨਮਾਨ ਪ੍ਰਾਪਤ ਕਰਨ ਵਾਲੇ ਸਾਥੀ ਸਾਡੇ ਨਾਲ ਜੁੜੇ ਹਨ, ਉਹ ਇਸ ਨੂੰ ਭਲੀ-ਭਾਂਤੀ ਜਾਣਦੇ ਹਨ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਤੀਰਥ-ਸਥਾਨਾਂ, ਧਾਰਮਿਕ ਸਥਾਨਾਂ ਦਾ ਕਾਇਆਕਲਪ ਹੋਣ ਦੇ ਬਾਅਦ ਇੱਕ ਰਾਜ ਦਾ ਵਿਅਕਤੀ ਦੂਸਰੇ ਰਾਜ ਵਿੱਚ ਜਾ ਰਿਹਾ ਹੈ।
ਟੂਰਿਸਟ ਸਥਾਨਾਂ ’ਤੇ ਲੋਕਾਂ ਦੀ ਵਧਦੀ ਸੰਖਿਆ ਵਿੱਚ ਦੇਸ਼, Cultural connectivity ਵਧਾਉਣ ਦਾ ਪ੍ਰਮਾਣ ਹੈ। ਆਦਿਵਾਸੀ ਸੁਤੰਤਰਤਾ ਸੈਨਾਨੀਆਂ ਨਾਲ ਜੁੜੇ ਸੰਗ੍ਰਾਹਲਯ ਹੋਵੇ, ਬਾਬਾਸਾਹੇਬ ਅੰਬੇਡਕਰ ਦੇ ਪੰਚਤੀਰਥ ਦਾ ਪੁਨਰਨਿਰਮਾਣ ਹੋਵੇ, ਪੀਐੱਮ ਮਿਊਜ਼ੀਅਮ ਹੋਵੇ, ਜਾਂ ਫਿਰ ਨੈਸ਼ਨਲ ਵਾਰ ਮੈਮੋਰੀਅਲ, ਅਜਿਹੀਆਂ ਪਹਿਲਾਂ ਨੇ ਦੇਸ਼ ਵਿੱਚ Intellectual ਅਤੇ Emotional connectivity ਨੂੰ ਨਵਾਂ ਆਯਾਮ ਦਿੱਤਾ ਹੈ।
ਸਾਥੀਓ,
Connectivity ਚਾਹੇ ਕਿਸੇ ਵੀ ਸਵਰੂਪ ਵਿੱਚ ਕਿਉਂ ਨਾ ਹੋਵੇ, ਉਸ ਦਾ ਉਦੇਸ਼ ਹੁੰਦਾ ਹੈ- ਦੇਸ਼ ਨੂੰ ਜੋੜਨਾ, 140 ਕਰੋੜ ਦੇਸ਼ਵਾਸੀਆਂ ਨੂੰ ਜੋੜਨਾ। ਆਲ ਇੰਡੀਆ ਰੇਡੀਓ ਜਿਹੇ ਸਭ communication channels ਦੇ ਲਈ ਵੀ ਇਹੀ ਵਿਜ਼ਨ ਹੋਣਾ ਚਾਹੀਦਾ ਹੈ, ਇਹੀ ਮਿਸ਼ਨ ਹੋਣਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ, ਤੁਸੀਂ ਇਸ ਵਿਜ਼ਨ ਨੂੰ ਲੈ ਕੇ ਇਸੇ ਤਰ੍ਹਾਂ ਅੱਗੇ ਵਧਾਉਂਦੇ ਰਹਿਣਗੇ, ਤੁਹਾਡਾ ਇਹ ਵਿਸਤਾਰ ਸੰਵਾਦ ਦੇ ਜ਼ਰੀਏ ਦੇਸ਼ ਨੂੰ ਨਵੀਂ ਤਾਕਤ ਦਿੰਦਾ ਰਹੇਗਾ। ਇੱਕ ਵਾਰ ਫਿਰ ਆਕਾਸ਼ਵਾਣੀ ਨੂੰ, ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰ ਦੇ ਮੇਰੇ ਪਿਆਰੇ ਭਾਈਆਂ-ਭੈਣਾਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ।
***
ਡੀਐੱਸ/ਐੱਸਟੀ/ਡੀਕੇ
Inauguration of 91 FM transmitters will revolutionise the radio industry in India. https://t.co/wYkBbxGHqT
— Narendra Modi (@narendramodi) April 28, 2023
जब बात रेडियो और FM की होती है, तो इससे मेरा रिश्ता एक भावुक श्रोता का भी है, और एक होस्ट का भी है: PM @narendramodi pic.twitter.com/NTrdW7S1Ty
— PMO India (@PMOIndia) April 28, 2023
हमारी सरकार, निरंतर, टेक्नोलॉजी के लोकतंत्रिकरण, Democratization के लिए काम कर रही है। pic.twitter.com/fDNnOH9ADc
— PMO India (@PMOIndia) April 28, 2023
डिजिटल इंडिया ने रेडियो को नए listeners भी दिये हैं, और नई सोच भी दी है। pic.twitter.com/JIH9cI2NNF
— PMO India (@PMOIndia) April 28, 2023