Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

15.02.2018 ਨੂੰ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਰਾਸ਼ਟਰ ਨੂੰ ਵੱਖ-ਵੱਖ ਵਿਕਾਸ ਪ੍ਰੋਜੈਕਟ ਸਮਰਪਿਤ ਕਰਨ ਵੇਲੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

15.02.2018 ਨੂੰ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਰਾਸ਼ਟਰ ਨੂੰ ਵੱਖ-ਵੱਖ ਵਿਕਾਸ ਪ੍ਰੋਜੈਕਟ ਸਮਰਪਿਤ ਕਰਨ ਵੇਲੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

15.02.2018 ਨੂੰ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਰਾਸ਼ਟਰ ਨੂੰ ਵੱਖ-ਵੱਖ ਵਿਕਾਸ ਪ੍ਰੋਜੈਕਟ ਸਮਰਪਿਤ ਕਰਨ ਵੇਲੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

15.02.2018 ਨੂੰ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਰਾਸ਼ਟਰ ਨੂੰ ਵੱਖ-ਵੱਖ ਵਿਕਾਸ ਪ੍ਰੋਜੈਕਟ ਸਮਰਪਿਤ ਕਰਨ ਵੇਲੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਵਿਸ਼ਾਲ ਸੰਖਿਆ ਵਿੱਚ ਪਧਾਰੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ ।

ਜਦੋਂ ਹਿੰਦੁਸਤਾਨ ਨੇ ਚੜਦੇ ਸੂਰਜ ਵੱਲ ਦੇਖਣਾ ਹੁੰਦਾ ਹੈ, ਸੂਰਜ ਉਦੈ ਦੇਖਣਾ ਹੁੰਦਾ ਹੈ;  ਤਾਂ ਪੂਰੇ ਹਿੰਦੁਸਤਾਨ ਨੂੰ ਸਭ ਤੋਂ ਪਹਿਲਾਂ ਅਰੁਣਾਚਲ ਦੀ ਤਰਫ਼ ਆਪਣਾ ਮੂੰਹ ਕਰਨਾ ਪੈਂਦਾ ਹੈ। ਸਾਡਾ ਪੂਰਾ ਦੇਸ਼,  ਸਵਾ ਸੌ ਕਰੋੜ ਦੇਸ਼ਵਾਸੀ – ਸੂਰਜ ਉਦੈ ਦੇਖਦੇ ਹਨ ਤਾਂ ਅਰੁਣਾਚਲ ਵੱਲ ਨਿਗਾਹ ਕੀਤੇ ਬਿਨਾਂ ਸੂਰਜ ਉਦੈ ਦੇਖ ਨਹੀਂ ਪਾਉਂਦੇ । ਅਤੇ ਜਿਸ ਅਰੁਣਾਚਲ ਤੋਂ ਹਨੇਰਾ ਦੂਰ ਹੁੰਦਾ ਹੈ,  ਪ੍ਰਕਾਸ਼ ਫੈਲਦਾ ਹੈ ;  ਆਉਣ ਵਾਲੇ ਦਿਨਾਂ ਵਿੱਚ ਵੀ ਇੱਥੇ ਵਿਕਾਸ ਦਾ ਅਜਿਹਾ ਪ੍ਰਕਾਸ਼ ਫੈਲੇਗਾ ਜੋ ਭਾਰਤ ਨੂੰ ਰੋਸ਼ਨ ਕਰਨ ਦੇ ਕੰਮ ਆਵੇਗਾ ।

ਅਰੁਣਾਚਲ ਮੈਨੂੰ ਕਈ ਵਾਰ ਆਉਣ ਦਾ ਸੁਭਾਗ ਮਿਲਿਆ ਹੈ। ਜਦੋਂ ਸੰਗਠਨ ਦਾ ਕੰਮ ਕਰਦਾ ਸੀ ਤਦ ਵੀ ਆਇਆ, ਗੁਜਰਾਤ ਵਿੱਚ ਮੁੱਖ ਮੰਤਰੀ ਰਿਹਾ ਤਦ ਵੀ ਆਇਆ ਅਤੇ ਪ੍ਰਧਾਨ ਮੰਤਰੀ ਬਨਣ ਦੇ ਬਾਅਦ ਅੱਜ ਦੂਜੀ ਵਾਰ ਤੁਹਾਡੇ ਸਭ ਦੇ ਦਰਮਿਆਨ, ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ ।

ਅਰੁਣਾਚਲ ਇੱਕ ਅਜਿਹਾ ਪ੍ਰਦੇਸ਼ ਹੈ ਕਿ ਅਗਰ ਤੁਸੀਂ ਪੂਰੇ ਹਿੰਦੁਸਤਾਨ ਦੀ ਸੈਰ ਕਰਕੇ ਆਏ,  ਹਫ਼ਤਾ ਭਰ ਸੈਰ ਕਰਕੇ ਆਏ ਅਤੇ ਅਰੁਣਾਚਲ ਵਿੱਚ ਇੱਕ ਦਿਨ ਸੈਰ ਕਰੋ- ਪੂਰੇ ਹਫ਼ਤੇ ਭਰ ਵਿੱਚ ਪੂਰੇ ਹਿੰਦੁਸਤਾਨ ਵਿੱਚ ਜਿੰਨੀ ਵਾਰ ਤੁਸੀਂ ਜੈ ਹਿੰਦ ਸੁਣੋਗੇ, ਉਸ ਤੋਂ ਜ਼ਿਆਦਾ ਵਾਰ ਜੈ ਹਿੰਦ ਅਰੁਣਾਚਲ ਵਿੱਚ ਇੱਕ ਦਿਨ ਵਿੱਚ ਸੁਣਨ ਨੂੰ ਮਿਲੇਗਾ। ਯਾਨੀ ਸ਼ਾਇਦ ਹਿੰਦੁਸਤਾਨ ਵਿੱਚ ਅਜਿਹੀ ਪਰੰਪਰਾ ਅਰੁਣਾਚਲ ਪ੍ਰਦੇਸ਼ ਵਿੱਚ ਮਿਲੇਗੀ ਕਿ ਜਿੱਥੇ ਇੱਕ-ਦੂਜੇ ਨੂੰ greet ਕਰਨ ਲਈ ਸਮਾਜਿਕ ਜੀਵਨ ਦਾ ਸੁਭਾਅ ਜੈ ਹਿੰਦ ਤੋਂ ਸ਼ੁਰੂ ਹੋ ਗਿਆ ਹੈ ਅਤੇ ਜੈ ਹਿੰਦ ਨਾਲ ਜੁੜ ਗਿਆ ਹੈ। ਰਗ-ਰਗ ਵਿੱਚ ਭਰੀ ਹੋਈ ਦੇਸ਼ ਭਗਤੀ,  ਦੇਸ਼  ਦੇ ਪ੍ਰਤੀ ਪਿਆਰ ;  ਇਹ ਆਪਣੇ-ਆਪ ਵਿੱਚ ਅਰੁਣਾਚਲ ਵਾਸੀਆਂ ਨੇ;  ਇਹ ਤਪਸਿਆ ਕਰਕੇ ਇਸ ਨੂੰ ਆਪਣੀ ਰਗ-ਰਗ ਦਾ ਹਿੱਸ ਬਣਾਇਆ ਹੈ, ਕਣ-ਕਣ ਦਾ ਹਿੱਸਾ ਬਣਾਇਆ ਹੈ।

ਜਿਸ ਤਰ੍ਹਾਂ north-east ਵਿੱਚ ਸਭ ਤੋਂ ਜ਼ਿਆਦਾ ਹਿੰਦੀ ਬੋਲਣ-ਸਮਝਣ ਦਾ ਅਗਰ ਕੋਈ ਪ੍ਰਦੇਸ਼ ਹੈ ਤਾਂ ਮੇਰਾ ਅਰੁਣਾਚਲ ਪ੍ਰਦੇਸ਼ ਹੈ। ਅਤੇ ਮੈਨੂੰ ਹੈਰਾਨੀ ਹੋ ਰਹੀ ਹੈ, ਇਨ੍ਹਾਂ ਦਿਨਾਂ ਵਿੱਚ north-east ਵਿੱਚ ਮੇਰਾ ਦੌਰਾ ਹੁੰਦਾ ਰਹਿੰਦਾ ਹੈ, ਪਹਿਲਾਂ ਤਾਂ ਤੁਹਾਨੂੰ ਜਿੱਥੇ ਪਤਾ ਹੈ ਪ੍ਰਧਾਨ ਮੰਤਰੀਆਂ ਨੂੰ ਇੰਨ੍ਹਾਂ ਕੰਮ ਹੋਇਆ ਕਰਦਾ ਸੀ ਉਹ ਇੱਥੇ ਤੱਕ ਆ ਨਹੀਂ ਪਾਉਂਦੇ ਸਨ । ਅਤੇ ਮੈਂ ਇੱਕ ਅਜਿਹਾ ਪ੍ਰਧਾਨ ਮੰਤਰੀ ਹਾਂ ਕਿ ਤੁਹਾਡੇ ਵਿੱਚ ਆਏ ਬਿਨਾ ਰਹਿ ਨਹੀਂ ਪਾਉਂਦਾ ਹਾਂ । ਲੇਕਿਨ north-east ਵਿੱਚ ਇਨ੍ਹੀ ਦਿਨਾਂ ਮੈਂ ਜਾਂਦਾ ਹਾਂ ਤਾਂ ਮੈਂ ਦੇਖ ਰਿਹਾ ਹਾਂ ਕਿ ਸਭ ਨੌਜਵਾਨ ਬੈਨਰ ਲੈ ਕੇ ਖੜ੍ਹੇ ਹੋਏ ਨਜ਼ਰ ਆਉਂਦੇ ਹਨ ਅਤੇ ਮੰਗ ਕਰਦੇ ਹਨ ਕਿ ਸਾਨੂੰ ਹਿੰਦੀ ਸਿੱਖਣੀ ਹੈ, ਸਾਨੂੰ ਹਿੰਦੀ ਸਿਖਾਓ। ਇਹ, ਇਹ ਇੱਕ ਵੱਡਾ  revolution ਹੈ ਜੀ । ਮੇਰੇ ਦੇਸ਼  ਦੇ ਲੋਕਾਂ ਨਾਲ ਉਨ੍ਹਾਂ ਦੀ ਭਾਸ਼ਾ ਵਿੱਚ ਗੱਲਬਾਤ ਕਰ ਪਾਵਾਂ, ਇਹ ਜੋ ਲਲਕ ਹੈ ਅਤੇ ਨੌਜਵਾਨ ਪੀੜ੍ਹੀ ਵਿੱਚ ਹੈ ;  ਇਹ ਆਪਣੇ ਆਪ ਵਿੱਚ ਬਹੁਤ ਵੱਡੀ ਤਾਕਤ ਲੈ ਕਰਕੇ ਆਈ ਹੈ ।

ਅੱਜ ਮੈਨੂੰ ਇੱਥੇ ਤਿੰਨ ਪ੍ਰੋਗਰਾਮਾਂ ਦਾ ਮੌਕਾ ਮਿਲਿਆ ਹੈ। ਭਾਰਤ ਸਰਕਾਰ ਦੇ ਬਜਟ ਨਾਲ, ਭਾਰਤ ਸਰਕਾਰ ਦੀ ਯੋਜਨਾ ਨਾਲ, ਡੋਨਰ ਮੰਤਰਾਲੇ ਰਾਹੀਂ ਇਹ brand ਸੌਗਾਤ ਅਰੁਣਾਚਲ ਦੀ ਜਨਤਾ ਨੂੰ ਮਿਲੀ ਹੈ। Secretariat ਦਾ ਕੰਮ ਤਾਂ ਸ਼ੁਰੂ ਹੋ ਚੁੱਕਿਆ । ਕਦੇ-ਕਦੇ ਅਸੀਂ ਅਖ਼ਬਾਰਾਂ ਵਿੱਚ ਵੇਖਦੇ ਹਾਂ ਬ੍ਰਿਜ ਬਣ ਜਾਂਦਾ ਹੈ ਲੇਕਿਨ ਨੇਤਾ ਨੂੰ ਸਮਾਂ ਨਹੀਂ,  ਇਸ ਲਈ ਬ੍ਰਿਜ ਦਾ ਉਦਘਾਟਨ ਹੁੰਦਾ ਨਹੀਂ ਅਤੇ ਮਹੀਨਿਆਂ ਤੱਕ ਪਿਆ ਰਹਿੰਦਾ ਹੈ । ਰੋਡ ਬਣ ਜਾਂਦਾ ਹੈ,  ਨੇਤਾ ਨੂੰ ਸਮਾਂ ਨਹੀਂ;  ਰੋਡ ਉਸੇ ਤਰ੍ਹਾਂ ਹੀ ਬਣਿਆ ਪਿਆ ਰਹਿੰਦਾ ਹੈ ।

ਅਸੀਂ ਆ ਕੇ ਇੱਕ ਨਵਾਂ ਕਲਚਰ ਸ਼ੁਰੂ ਕੀਤਾ। ਅਸੀਂ ਨਵਾਂ ਕਲਚਰ ਇਹ ਸ਼ੁਰੂ ਕੀਤਾ ਕਿ ਤੁਸੀਂ ਨੇਤਾ ਦਾ ਇੰਤਜ਼ਾਰ ਨਾ ਕਰੋ ,  ਪ੍ਰਧਾਨ ਮੰਤਰੀ ਦਾ ਇੰਤਜ਼ਾਰ ਨਾ ਕਰੋ । ਅਗਰ ਯੋਜਨਾ ਪੂਰੀ ਹੋ ਚੁੱਕੀ ਹੈ,  ਵਰਤੋਂ ਕਰਨੀ ਸ਼ੁਰੂ ਕਰ ਦਿਉ; ਜਦੋਂ ਆਉਣ ਦਾ ਮੌਕੇ ਮਿਲੇਗਾ ਉਸ ਦਿਨ ਲੋਕ-ਅਰਪਣ ਕਰ ਦੇਵਾਂਗੇ ,  ਕੰਮ ਰੁਕਣਾ ਨਹੀਂ ਚਾਹੀਦਾ । ਅਤੇ ਮੈਂ ਪ੍ਰੇਮਾ ਜੀ ਦੇ ਪ੍ਰਤੀ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ ਕੰਮ ਸ਼ੁਰੂ ਕਰ ਦਿੱਤਾ ਅਤੇ ਲੋਕ-ਅਰਪਣ ਦਾ ਕੰਮ ਅੱਜ ਹੋ ਰਿਹਾ ਹੈ। ਪੈਸੇ ਕਿਵੇਂ ਬਚ ਸਕਦੇ ਹਨ ?  ਪੈਸਿਆਂ ਦਾ ਕਿਵੇਂ ਸਹੀਉਪਯੋਗ ਹੋ ਸਕਦਾ ਹੈ? ਇਸ ਗੱਲ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਛੋਟੇ ਜਿਹੇ ਫੈਸਲੇ ਤੋਂ ਵੀ ਸਮਝ ਸਕਦੇ ਹਾਂ, ਵੇਖ ਸਕਦੇ ਹਾਂ।

ਹੁਣ ਸਰਕਾਰ ਜਦੋਂ ਖਿਲਰੀ-ਪੁਲਰੀ ਹੁੰਦੀ ਹੈ, ਕੋਈ department ਇੱਥੇ, ਕੋਈ ਓਥੇ, ਕੋਈ ਇੱਧਰ ਬੈਠਾ ਹੈ ਕੋਈ ਉੱਧਰ ਬੈਠਾ। ਮਕਾਨ ਵੀ ਪੁਰਾਣਾ, ਜੋ ਅਫਸਰ ਬੈਠਦਾ ਹੈ ਉਹ ਵੀ ਸੋਚਦਾ ਹੈ ਜਲਦੀ ਘਰ ਕਿਵੇਂ ਜਾਵਾਂ। ਅਗਰ environment ਠੀਕ ਹੁੰਦਾ ਹੈ, ਦਫ਼ਤਰ ਦਾ environment ਠੀਕ ਹੁੰਦਾ ਹੈ ਤਾਂ ਉਸ ਦਾ work culture ’ਤੇ ਵੀ ਇੱਕ ਸਾਕਾਰਾਤਮਕ ਪ੍ਰਭਾਵ ਹੁੰਦਾ ਹੈ। ਜਿੰਨੀ ਸਫਾਈ ਹੁੰਦੀ ਹੈ,  ਫਾਈਲਾਂ ਢੰਗ ਨਾਲ ਰੱਖੀਆਂ ਹੋਈਆਂ ਹਨ; ਵਰਨਾ ਕਦੇ ਤਾਂ ਕੀ ਹੁੰਦਾ ਹੈ ਅਫ਼ਸਰ ਜਦੋਂ ਦਫ਼ਤਰ ਜਾਂਦਾ ਹੈ ਤਾਂ ਪਹਿਲਾਂ ਕੁਰਸੀ ਨੂੰ ਝਾੜਦਾ ਹੈ ਤਾਂ ਕਿ ਮਿੱਟੀ ਉੱਡ ਜਾਵੇ, ਅਤੇ ਫਿਰ ਬੈਠਦਾ ਹੈ । 

ਲੇਕਿਨ ਉਸ ਨੂੰ ਪਤਾ ਨਹੀਂ ਉਹ ਇਸ ਤਰ੍ਹਾਂ ਉਡਾਉਂਦਾ ਹੈ, ਬਾਅਦ ਵਿੱਚ ਉਹ ਉੱਥੇ ਹੀ ਪੈਂਦੀ ਹੈ ।  ਲੇਕਿਨ ਇੱਕ ਚੰਗਾ ਦਫ਼ਤਰ ਰਹਿਣ ਦੇ ਕਾਰਨ ਅਤੇ ਇੱਕ ਹੀ ਕੈਂਪਸ ਵਿੱਚ ਸਾਰੇ ਯੂਨਿਟ ਆਉਣ  ਦੇ ਕਾਰਨ ਹੁਣ ਪਿੰਡ ਵਿਚੋਂ ਕੋਈ ਵਿਅਕਤੀ ਆਉਂਦਾ ਹੈ, secretariat ਵਿੱਚ ਉਸ ਨੂੰ ਕੰਮ ਹੈ ਤਾਂ ਉਸ ਵਿਚਾਰੇ ਨੂੰ, ਕੋਈ ਨਹੀਂ ਕਹਿੰਦਾ ਕਿ ਇੱਧਰ ਨਹੀਂ, ਦੂਰ ਜਾਓ ਤਾਂ ਉਸ ਨੂੰ ਉੱਥੇ ਤੋਂ ਦੋ ਕਿਲੋਮੀਟਰ ਦੂਰ ਜਾਣਾ ਪਵੇਗਾ । ਫਿਰ ਉੱਥੇ ਜਾਵੇਗਾ, ਕੋਈ ਕਹੇਗਾ ਇੱਥੇ ਨਹੀਂ, ਫਿਰ ਦੋ ਕਿਲੋਮੀਟਰ ਦੂਰ ਤੀਜੇ ਦਫ਼ਤਰ ਵਿੱਚ ਜਾਣਾ ਪਵੇਗਾ । ਹੁਣ, ਉਹ ਇੱਥੇ ਆਇਆ ਕਿਸੇ ਗਲਤ department ਵਿੱਚ ਪਹੁੰਚ ਗਿਆ ਤਾਂ ਉਹ ਕਹੇਗਾ ਕਿ ਬਾਬੂਜੀ ਤੁਸੀਂ ਆਏ ਹੋ ਚੰਗੀ ਗੱਲ ਹੈ, ਲੇਕਿਨ ਇਹ ਨਾਲ ਵਾਲੇ ਕਮਰੇ ਵਿੱਚ ਚਲੇ ਜਾਓ । ਸਧਾਰਨ ਮਨੁੱਖ ਨੂੰ ਵੀ ਇਸ ਵਿਵਸਥਾ ਦੇ ਕਾਰਨ ਬਹੁਤ ਸੁਵਿਧਾ ਹੋਵੋਗੀ।

ਦੂਜਾ, ਸਰਕਾਰ ਫ਼ਾਇਲਾਂ ਵਿੱਚ ਨਹੀਂ ਚੱਲ ਸਕਦੀ । ਸਭ ਮਿਲ-ਜੁਲ ਕੇ ਇੱਕ ਦਿਸ਼ਾ ਵਿੱਚ ਚਲਦੇ ਹਨ ਤਾਂ ਹੀ ਸਰਕਾਰ ਵਿੱਚ ਪਰਿਣਾਮਕਾਰੀ ਬਣਦੀ ਹੈ। ਲੇਕਿਨ ਅਗਰ technical ਰੂਪ ਵਿੱਚ coordination ਹੁੰਦਾ ਰਹਿੰਦਾ ਹੈ ਤਾਂ ਉਸਦੀ ਤਾਕਤ ਥੋੜ੍ਹੀ ਘੱਟ ਹੁੰਦੀ ਹੈ,  ਲੇਕਿਨ ਜੇਕਰ ਸਹਿਜ ਰੂਪ ਨਾਲ coordination ਹੁੰਦਾ ਹੈ ਤਾਂ ਉਸ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਕੈਂਪਸ ਵਿੱਚ ਸਭ ਦਫ਼ਤਰ ਹੁੰਦੇ ਹਨ ਤਾਂ ਸਹਿਜ ਰੂਪ ਨਾਲ ਮਿਲਣਾ-ਜੁਲਣਾ ਹੁੰਦਾ ਹੈ, ਕੈਨਟੀਨ ਵਿੱਚ ਵੀ ਅਫਸਰ ਇਕੱਠੇ ਚਲੇ ਜਾਂਦੇ ਹਨ, ਇੱਕ-ਦੂਜੇ ਦੀ ਸਮੱਸਿਆ ਦੀ ਚਰਚਾ ਕਰ-ਕਰਕੇ ਸਮਾਧਾਨ ਕਰ ਲੈਂਦੇ ਹਨ । ਯਾਨੀ ਕੰਮ ਦੇ ਫ਼ੈਸਲੇ ਦੀ ਪ੍ਰਕਿਰਿਆ ਵਿੱਚ coordination ਵਧਦਾ ਹੈ,  delivery system ਤੇਜ਼ ਹੋ ਜਾਂਦਾ ਹੈ ,  ਫ਼ੈਸਲਾ ਪ੍ਰਕਿਰਿਆ ਬਹੁਤ ਹੀ ਸਰਲ ਹੋ ਜਾਂਦੀ ਹੈ । ਅਤੇ ਇਸ ਲਈ ਇਹ ਨਵੇਂ secretariat  ਦੇ ਕਾਰਨ ਅਰੁਣਾਚਲ ਦੇ ਲੋਕਾਂ ਦੇ ਸਧਾਰਨ ਮਨੁੱਖੀ ਜੀਵਨ ਦੀਆਂ ਆਸ਼ਾ-ਅਕਾਂਖਿਆਵਾਂ ਦੀ ਪੂਰਤੀ ਲਈ…… । ਉਸੇ ਪ੍ਰਕਾਰ ਨਾਲ ਇੱਕ ਮਹੱਤਵਪੂਰਨ ਕੰਮ, ਅਤੇ ਉਹ ਮੈਂ ਆਪਣੇ-ਆਪ ਵਿੱਚ ਗਰਵ ਸਮਝਦਾ ਹਾਂ ਸ਼੍ਰੀਮਾਨ Dorjee Khandu State Convention Centre Itanagar ਦਾ ਅੱਜ ਲੋਕ-ਅਰਪਣ ਕਰਦੇ ਹੋਏ।  ਇਹ ਸਿਰਫ਼ ਇੱਕ ਇਮਾਰਤ ਦਾ ਲੋਕ-ਅਰਪਣ ਨਹੀਂ ਹੈ। ਇਹ ਇੱਕ ਤਰ੍ਹਾਂ ਨਾਲ ਅਰੁਣਾਚਲ  ਦੇ ਸੁਪਨਿਆਂ ਦਾ ਇੱਕ ਜਿਊਂਦਾ-ਜਾਗਦਾ ਊਰਜਾ ਕੇਂਦਰ ਬਣ ਸਕਦਾ ਹੈ। ਇੱਕ ਅਜਿਹੀ ਜਗ੍ਹਾ ਜਿੱਥੇ conferences ਲਈ ਸੁਵਿਧਾ ਹੋਵੇਗੀ ,  cultural activity ਲਈ ਸੁਵਿਧਾ ਹੋਵੋਗੀ ਅਤੇ ਅਗਰ ਅਸੀਂ ਅਰੁਣਾਚਲ ਵਿੱਚ tourism ਵਧਾਉਣਾ ਚਾਹੁੰਦੇ ਹਾਂ ਤਾਂ ਮੈਂ ਵੀ ਭਾਰਤ ਸਰਕਾਰ ਦੀਆਂ ਅਲੱਗ-ਅਲੱਗ ਕੰਪਨੀਆਂ ਨੂੰ ਕਹਾਂਗਾ ਕਿ ਹੁਣ ਉੱਥੇ convention centre ਬਣਿਆ ਹੈ,  ਤੁਹਾਡੀ general board ਦੀ ਮੀਟਿੰਗ ਜਾਓ ਅਰੁਣਾਚਲ ਵਿੱਚ ਕਰੋ । ਮੈਂ ਪ੍ਰਾਈਵੇਟ ਲੋਕਾਂ ਨੂੰ ਦੱਸਾਂਗਾ ਕਿ ਭਈ ਠੀਕ ਹੈ ਇਹ ਦਿੱਲੀ-ਮੁੰਬਈ ਵਿੱਚ ਬਹੁਤ ਕਰ ਲਿਆ,  ਜਰਾ ਜਾਓ ਤਾਂ ਕਿੰਨਾ ਪਿਆਰਾ ਮੇਰਾ ਪ੍ਰਦੇਸ਼ ਹੈ ਅਰੁਣਾਚਲ, ਜਰਾ ਉੱਗਦੇ ਸੂਰਜ ਨੂੰ ਉੱਥੇ ਜਾ ਕੇ ਦੇਖੋ । ਮੈਂ ਲੋਕਾਂ ਨੂੰ ਧੱਕਾ ਲਗਾਊਂਗਾ । ਅਤੇ ਇੰਨੀ ਵੱਡੀ ਮਾਤਰਾ ਵਿੱਚ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋਵੇਗਾ। ਤਾਂ ਅੱਜਕੱਲ੍ਹ tourism ਦਾ ਇੱਕ ਖੇਤਰ ਹੁੰਦਾ ਹੈ conference tourism ਅਤੇ ਅਜਿਹੀ ਵਿਵਸਥਾ ਅਗਰ ਬਣਦੀ ਹੈ ਤਾਂ ਸਭ ਲੋਕਾਂ ਦਾ ਆਉਣਾ ਬਹੁਤ ਕੁਦਰਤੀ ਹੁੰਦਾ ਹੈ ।

ਸਾਡੇ ਲੋਕਾਂ ਨੇ ਸਰਕਾਰ ਵਿੱਚ ਵੀ ਇੱਕ ਨਵਾਂ ਪ੍ਰਯੋਗ ਸ਼ੁਰੂ ਕੀਤਾ ਹੈ।  ਸਾਡੀ ਸਰਕਾਰ ਦਿੱਲੀ ਤੋਂ 70 ਸਾਲ ਤੱਕ ਚੱਲੀ ਹੈ ਅਤੇ ਲੋਕ ਦਿੱਲੀ ਵੱਲ ਦੇਖਦੇ ਸਨ ।  ਅਸੀਂ ਆ ਕੇ ਸਰਕਾਰ ਨੂੰ ਹਿੰਦੁਸਤਾਨ  ਦੇ ਹਰ ਕੋਨੇ ਵਿੱਚ ਲੈ ਜਾਣ ਦਾ ਬੀੜਾ ਚੁੱਕਿਆ ਹੈ । ਹੁਣ ਸਰਕਾਰ ਦਿੱਲੀ ਤੋਂ ਨਹੀਂ ,  ਹਿੰਦੁਸਤਾਨ ਦੇ ਹਰ ਕੋਨੇ ਨੂੰ ਲੱਗਣਾ ਚਾਹੀਦਾ ਹੈ ਕਿ ਸਰਕਾਰ ਉਹ ਚਲਾ ਰਹੇ ਹਨ।

ਅਸੀਂ ਸਾਡਾ ਇੱਕ agriculture summit ਕੀਤਾ ਤਾਂ ਸਿੱਕਮ ਵਿੱਚ ਕੀਤਾ, ਪੂਰੇ ਦੇਸ਼  ਦੇ ਮੰਤਰੀਆਂ ਨੂੰ ਬੁਲਾਇਆ । ਅਸੀਂ ਕਿਹਾ ਜ਼ਰਾ ਦੇਖੋ,  ਸਿੱਕਮ ਦੇਖੋ ,  ਕਿਵੇਂ organic farming ਦਾ ਕੰਮ ਹੋਇਆ ਹੈ ।  ਆਉਣ ਵਾਲੇ ਦਿਨਾਂ ਵਿੱਚ North – East  ਦੇ ਅਲੱਗ-ਅਲੱਗ ਰਾਜਾਂ ਵਿੱਚ ਭਾਰਤ ਸਰਕਾਰ  ਦੇ ਅਲੱਗ-ਅਲੱਗ ਵਿਭਾਗਾਂ ਦੇ ਮੰਤਰਾਲਿਆਂ ਦੀ ਵੱਡੀ-ਵੱਡੀ ਮੀਟਿੰਗ ਵਾਰੀ-ਵਾਰੀ ਨਾਲ ਅਲੱਗ-ਅਲੱਗ ਜਗ੍ਹਾ ’ਤੇ ਹੋਵੇ। North-East Council ਦੀ ਮੀਟਿੰਗ ਵਿੱਚ ਸ਼ਾਇਦ ਮੋਰਾਰਜੀ ਭਾਈ ਦੇਸਾਈ , ਆਖ਼ਰੀ ਪ੍ਰਧਾਨ ਮੰਤਰੀ ਆਏ ਸਨ । ਉਸ ਤੋਂ ਬਾਅਦ ਕਿਸੇ ਨੂੰ ਫੁਰਸਤ ਹੀ ਨਹੀਂ ਮਿਲੀ ,  ਬਹੁਤ busy ਹੁੰਦੇ ਹਨ ਨਾ PM.  ਲੇਕਿਨ ਮੈਂ ਤੁਹਾਡੇ ਲਈ ਹੀ ਤਾਂ ਆਇਆ ਹਾਂ, ਤੁਹਾਡੇ ਕਾਰਨ ਆਇਆ ਹਾਂ ਅਤੇ ਤੁਹਾਡੀ ਖਾਤਰ ਆਇਆ ਹਾਂ ।

ਅਤੇ ਇਸ ਲਈ North-East Council ਦੀ ਮੀਟਿੰਗ ਵਿੱਚ ਮੈਂ ਰਿਹਾ, ਵਿਸਤਾਰ ਨਾਲ ਚਰਚਾ ਕੀਤੀ। ਇੰਨਾ ਹੀ ਨਹੀਂ, ਅਸੀਂ ਪੂਰੀ ਦਿੱਲੀ ਸਰਕਾਰ ਵਿੱਚੋਂ ਮੰਤਰੀਆਂ ਨੂੰ ਮੈਂ ਆਦੇਸ਼ ਦਿੱਤਾ ਕਿ ਵਾਰੀ-ਵਾਰੀ ਨਾਲ ਹਰ ਮੰਤਰੀ ਆਪਣੇ ਸਟਾਫ ਨੂੰ ਲੈ ਕੇ North-East  ਦੇ ਅਲੱਗ-ਅਲੱਗ ਰਾਜਾਂ ਵਿੱਚ ਜਾਣਗੇ ।  ਮਹੀਨੇ ਵਿੱਚ ਕੋਈ ਸਪਤਾਹ ਅਜਿਹਾ ਨਹੀਂ ਹੋਣਾ ਚਾਹੀਦਾ ਹੈ ਕਿ ਭਾਰਤ ਸਰਕਾਰ ਦਾ ਕੋਈ ਨਹੀਂ ਕੋਈ ਮੰਤਰੀ,  North-East ਦੇ ਕਿਸੇ ਨਾ ਕਿਸੇ ਰਾਜ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਗਿਆ ਨਹੀਂ ਹੈ ਅਤੇ ਇਹ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਚਲ ਰਿਹਾ ਹੈ ।

ਇੰਨਾ ਹੀ ਨਹੀਂ,  ਡੋਨਰ ਮੰਤਰਾਲਾ ਦਿੱਲੀ ਵਿੱਚ ਬੈਠ ਕੇ North- East ਦਾ ਭਲਾ ਕਰਨ ਵਿੱਚ ਲਗਿਆ ਹੋਇਆ ਸੀ । ਅਸੀਂ ਕਿਹਾ, ਕਿਹਾ-ਅੱਛਾ ਕਿਹਾ ;  ਹੁਣ ਇੱਕ ਹੋਰ ਕੰਮ ਕਰੋ ।  ਪੂਰਾ ਡੋਨਰ ਮੰਤਰਾਲਾ  ਹਰ ਮਹੀਨੇ ,  ਉਸ ਦਾ ਪੂਰਾ secretariat ,  North – East ਵਿੱਚ ਆਉਂਦਾ ਹੈ ।  ਅਲੱਗ-ਅਲੱਗ ਰਾਜਾਂ ਵਿੱਚ ਜਾਂਦਾ ਹੈ,  ਉੱਥੇ ਰੁਕਦਾ ਹੈ, ਅਤੇ North- East  ਦੇ ਵਿਕਾਸ ਲਈ ਸਰਕਾਰ- ਭਾਰਤ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ,  ਮਿਲ ਬੈਠ ਕੇ ਚਰਚਾ ਕਰ ਕੇ ਇਹ ਯੋਜਨਾ ਹੁੰਦੀ ਹੈ,  review ਹੁੰਦਾ ਹੈ,  ਮਾਨਿਟਰਿੰਗ ਹੁੰਦੀ ਹੈ,  accountability ਹੁੰਦੀ ਹੈ , ਅਤੇ ਉਸ ਦੇ ਕਾਰਨ transparency ਵੀ ਆਉਂਦੀ ਹੈ,  ਕੰਮ ਹੇਠਾਂ ਦਿਖਾਈ ਦੇਣ ਲੱਗਦਾ ਹੈ ।  ਤਾਂ ਇਸ ਪ੍ਰਕਾਰ ਨਾਲ ਇਹ ਵਿਵਸਥਾ ਜੋ ਖੜ੍ਹੀ ਹੁੰਦੀ ਹੈ ,  ਇਹ ਜੋ convention centre ਬਣਿਆ ਹੈ,  ਉਹ ਭਾਰਤ ਸਰਕਾਰ ਦੀਆਂ ਅਨੇਕਾਂ ਮੀਟਿੰਗਾਂ ਲਈ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ , ਅਤੇ ਉਸ ਦਾ ਵੀ ਲਾਭ ਹੋਵੇਗਾ ।

ਅੱਜ ਇੱਥੇ ਇੱਕ ਮੈਡੀਕਲ ਕਾਲਜ, ਮੈਡੀਕਲ ਹਸਪਤਾਲ ;  ਉਸ ਦੇ ਨੀਂਹ ਪੱਥਰ ਦਾ ਮੈਨੂੰ ਮੌਕਾ ਮਿਲਿਆ ਹੈ । ਸਾਡੇ ਦੇਸ਼ ਵਿੱਚ ਆਰੋਗਤਾ ਦੇ ਖੇਤਰ ਵਿੱਚ ਬਹੁਤ ਕੁਝ ਕਰਨ ਦੀ ਅਸੀਂ ਜ਼ਰੂਰਤ ਮਹਿਸੂਸ ਕਰਦੇ ਹਾਂ। ਇੱਕ ਹੁੰਦਾ ਹੈ human resource development, ਦੂਜਾ ਹੁੰਦਾ ਹੈ Infrastructure ,  ਤੀਜਾ ਹੁੰਦਾ ਹੈ most modern technology equipments ;  ਅਸੀਂ ਇਨ੍ਹਾਂ ਤਿੰਨਾਂ ਦਿਸ਼ਾਵਾਂ ਵਿੱਚ health sector ਨੂੰ ਤਾਕਤ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ।

ਸਾਡਾ ਇੱਕ ਸੁਪਨਾ ਹੈ ਕਿ ਜਿੰਨੀ ਜਲਦੀ ਹੋ ਸਕੇ ਹਿੰਦੁਸਤਾਨ ਵਿੱਚ ਤਿੰਨ parliament constituency  ਵਿਚਕਾਰ ਘੱਟ ਤੋਂ ਘੱਟ ਇੱਕ ਵੱਡਾ ਹਸਪਤਾਲ ਅਤੇ ਇੱਕ ਚੰਗਾ ਮੈਡੀਕਲ ਕਾਲਜ ਬਣ ਜਾਵੇ । ਭਾਰਤ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਮੈਡੀਕਲ ਕਾਲਜ ਬਣਨਗੇ ਅਤੇ ਉੱਥੇ ਦਾ ਰਹਿਣ ਵਾਲਾ ਬੱਚਾ , ਸਟੂ‍ਡੈਂਟ,  ਅਗਰ ਉੱਥੇ ਮੈਡੀਕਲ ਕਾਲਜ ਵਿੱਚ ਪੜ੍ਹਦਾ ਹੈ ਤਾਂ ਉੱਥੇ ਦੀਆਂ ਬਿਮਾਰੀਆਂ ,  ਕੁਦਰਤੀ ਹੋਣ ਵਾਲੀ ਬਿਮਾਰੀਆਂ,  ਉਸ ਦਾ ਉਸ ਨੂੰ ਅਤਾ- ਪਤਾ ਹੁੰਦਾ ਹੈ ।

ਉਹ ਦਿੱਲੀ ਵਿੱਚ ਪੜ੍ਹ ਕੇ ਆਵੇਗਾ ਤਾਂ ਦੂਜਾ ਸਬਜੇਕਟ ਪੜ੍ਹੇਗਾ ,  ਅਤੇ ਅਰੁਣਾਚਲ ਦੀ ਬਿਮਾਰੀ ਕੁਝ ਹੋਰ ਹੋਵੇਗੀ । ਲੇਕਿਨ ਅਰੁਣਾਚਲ ਵਿੱਚ ਪੜ੍ਹੇਗਾ ਤਾਂ ਉਸ ਨੂੰ ਪਤਾ ਹੋਵੇਗਾ ਕਿ ਇੱਥੇ ਦੇ ਲੋਕਾਂ ਨੂੰ ਆਮ ਤੌਰ ‘ਤੇ ਇਹ ਚਾਰ-ਪੰਜ ਪ੍ਰਕਾਰ ਦੀਆਂ ਤਕਲੀਫਾਂ ਹੁੰਦੀਆਂ ਹਨ ।  ਇਸ ਦੇ ਕਾਰਨ treatment ਵਿੱਚ ਇੱਕ qualitative ਸੁਧਾਰ ਆਉਂਦਾ ਹੈ ,  ਕਿਉਂ ਕਿ human resource development ਵਿੱਚ local touch ਹੁੰਦਾ ਹੈ । ਅਤੇ ਇਸ ਲਈ ਅਸੀਂ medical education ਨੂੰ ਦੂਰ-ਦਰਾਜ interior ਵਿੱਚ ਲੈ ਜਾਣਾ ਚਾਹੁੰਦੇ ਹਾਂ ।  ਅਤੇ ਦੂਜਾ, ਜਦੋਂ ਉੱਥੇ ਹੀ ਉਹ ਮੈਡੀਕਲ ਕਾਲਜ ਵਿੱਚ ਪੜ੍ਹ ਕੇ ਨਿਕਲਦਾ ਹੈ ਤਾਂ ਬਾਅਦ ਵਿੱਚ ਵੀ ਉਹ ਉੱਥੇ ਹੀ ਰਹਿਣਾ ਪਸੰਦ ਕਰਦਾ ਹੈ , ਉਨ੍ਹਾਂ ਲੋਕਾਂ ਦੀ ਚਿੰਤਾ ਕਰਨਾ ਪਸੰਦ ਕਰਦਾ ਹੈ ਅਤੇ ਉਸ ਦੇ ਕਾਰਨ ਉਸਦੀ ਵੀ ਰੋਜ਼ੀ-ਰੋਟੀ ਚੱਲਦੀ ਹੈ ਅਤੇ ਲੋਕਾਂ ਨੂੰ ਵੀ ਸਿਹਤ ਦੀਆਂ ਸੁਵਿਧਾਵਾਂ ਮਿਲਦੀਆਂ ਹਨ । ਤਾਂ ਮੈਨੂੰ ਖੁਸ਼ੀ ਹੈ ਕਿ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਉਵੇਂ ਹੀ ਇੱਕ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣ ਦਾ ਮੈਨੂੰ ਮੌਕਾ ਮਿਲਿਆ ਹੈ ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਲਾਭ ਹੋਵੇਗਾ ।

ਭਾਰਤ ਸਰਕਾਰ ਨੇ ਹਰ ਪਿੰਡ ਵਿੱਚ ਸਿਹਤ ਦੀ ਸੁਵਿਧਾ ਚੰਗੀ ਮਿਲੇ ,  ਉਹਨੂੰ ਦੂਰ-ਦਰਾਜ ਤੱਕ ,  ਕਿਉਂਕਿ ਹਰ ਕਿਸੇ ਨੂੰ major ਬਿਮਾਰੀ ਨਹੀਂ ਹੁੰਦੀ ਹੈ ।  ਇੱਕੋ ਜਿਹੀਆਂ ਬਿਮਾਰੀਆਂ ਪ੍ਰਤੀ ਲਾਪ੍ਰਵਾਹੀ ਦਾ ਭਾਵ ,  ਅਸੁਵਿਧਾ ਦੇ ਕਾਰਨ ਚਲੋ ਥੋੜ੍ਹੇ ਦਿਨ ਵਿੱਚ ਠੀਕ ਹੋ ਜਾਵਾਂਗੇ ,  ਫਿਰ ਇੱਧਰ-ਉੱਧਰ ਦੀ ਕੋਈ ਵੀ ਚੀਜ਼ ਲੈ ਕੇ ਚਲਾ ਲੈਣਾ ,  ਅਤੇ ਗੱਡੀ ਫਿਰ ਨਿਕਲ ਜਾਵੇ ਫਿਰ ਬਿਮਾਰ ਹੋ ਜਾਵੇ ,  ਅਤੇ ਗੰਭੀਰ ਬਿਮਾਰੀ ਹੋਣ ਤੱਕ ਉਸ ਨੂੰ ਪਤਾ ਹੀ ਨਹੀਂ ਚੱਲੇ ।  ਇਸ ਸਥਿਤੀ ਨੂੰ ਬਦਲਣ ਲਈ ਇਸ ਬਜਟ ਵਿੱਚ ਭਾਰਤ ਸਰਕਾਰ ਨੇ ਹਿੰਦੁਸਤਾਨ ਦੀਆਂ 22 ਹਜ਼ਾਰ ਪੰਚਾਇਤਾਂ ਵਿੱਚ ,  ਮੈਂ ਸੰਖਿਆ, ਸ਼ਾਇਦ ਕੁੱਝ ਮੇਰੀ ਗਲਤੀ ਹੋ ਗਈ ਹੈ ;  ਡੇਢ  ਲੱਖ ਜਾਂ ਦੋ ਲੱਖ ;  ਜਿੱਥੇ ਅਸੀਂ wellness centre ਕਰਨ ਵਾਲੇ ਹਾਂ ,  wellness centre ;  ਤਾਂ ਕਿ ਆਸ-ਪਾਸ  ਦੇ ਦੋ – ਤਿੰਨ ਪਿੰਡ  ਦੇ ਲੋਕ ਉਸ wellness centre ਦਾ ਲਾਭ ਉਠਾ ਸਕਣ ।  ਅਤੇ ਉਸ wellness centre ਤੋਂ ਉੱਥੇ ਉੱਤੇ minimum parameter ਦੀਆਂ ਚੀਜ਼ਾਂ , ਵਿਵਸਥਾਵਾਂ ਅਤੇ  ਸਟਾਫ ਉਪਲੱਬਧ  ਹੋਣਾ ਚਾਹੀਦਾ ਹੈ ।  ਇਹ ਬਹੁਤ ਵੱਡਾ ਕੰਮ ,  ਗ੍ਰਾਮੀਣ ਹੈਲਥ  ਸੈਕਟਰ ਨੂੰ ਇਸ ਵਾਰ ਬਜਟ ਵਿੱਚ ਅਸੀਂ ਘੋਸ਼ਿਤ ਕੀਤਾ ਹੈ ।  Wellness centre ਨੂੰ ,  ਕਰੀਬ – ਕਰੀਬ ਹਿੰਦੁਸਤਾਨ ਦੀਆਂ ਸਾਰੀਆਂ ਪੰਚਾਇਤਾਂ ਤੱਕ ਪਹੁੰਚਾਉਣ ਦਾ ਇਹ ਸਾਡਾ ਯਤਨ ਹੈ ।

ਅਤੇ ਜੋ ਮੈਂ 22 ਹਜ਼ਾਰ ਕਹਿ ਰਿਹਾ ਸੀ ,  ਉਹ ਕਿਸਾਨਾਂ  ਦੇ ਲਈ ।  ਅਸੀਂ ਆਧੁਨਿਕ ਮਾਰਕੀਟ ਲਈ ਕੰਮ ਕਰਨ ਵਾਲੇ ਹਾਂ ਦੇਸ਼ ਵਿੱਚ ਤਾਂਕਿ ਆਸ – ਪਾਸ  ਦੇ 12 ,  15 ,  20 ਪਿੰਡਾਂ  ਦੇ ਲੋਕ ,  ਉਸ ਮੰਡੀ ਵਿੱਚ ਕਿਸਾਨ ਆ ਕੇ ਆਪਣਾ ਮਾਲ ਵੇਚ ਸਕਣ ।  ਤਾਂ ਹਰ ਪੰਚਾਇਤ ਵਿੱਚ wellness centre ਅਤੇ ਇੱਕ ਬਲਾਕ ਵਿੱਚ ਦੋ ਜਾਂ ਤਿੰਨ ,  ਕਰੀਬ – ਕਰੀਬ 22 ਹਜ਼ਾਰ ,  ਕਿਸਾਨਾਂ ਲਈ ਖ਼ਰੀਦ – ਵਿਕਰੀ  ਦੇ ਵੱਡੇ ਸੈਂਟਰਸ ;  ਤਾਂ ਇਹ ਦੋਵੇਂ ਪਾਸੇ ਅਸੀ ਕੰਮ ਗ੍ਰਾਮੀਣ ਸੁਵਿਧਾ ਲਈ ਕਰ ਰਹੇ ਹਾਂ ।

ਲੇਕਿਨ ਇਸ ਤੋਂ ਅੱਗੇ ਇੱਕ ਵੱਡਾ ਕੰਮ –  ਸਾਡੇ ਦੇਸ਼ ਵਿੱਚ ਬਿਮਾਰ ਵਿਅਕਤੀ ਦੀ ਚਿੰਤਾ ਕਰਨ ਲਈ ਅਸੀਂ ਕਈ ਕਦਮ ਚੁੱਕੇ ਹਨ,  holistic ਕਦਮ ਚੁੱਕੇ ਹਨ,  ਟੁਕੜਿਆਂ ਵਿੱਚ ਨਹੀਂ ।  ਜਿਵੇਂ- ਇੱਕ ਪਾਸੇ human resource development ,  ਦੂਜੇ ਪਾਸੇ ਹਸਪਤਾਲ ਬਣਾਉਣਾ,  ਮੈਡੀਕਲ ਕਾਲਜ ਬਣਾਉਣਾ,  infrastructure ਖੜ੍ਹਾ ਕਰਨਾ ,  ਤੀਜੇ ਪਾਸੇ – ਅੱਜ ਗ਼ਰੀਬ ਨੂੰ ਜੇਕਰ ਬਿਮਾਰੀ ਘਰ ਵਿੱਚ ਆ ਗਈ ,  ਮੱਧ ਵਰਗ ਦਾ ਪਰਿਵਾਰ ਹੋਵੇ ,  ਬੇਟੀ ਦਾ ਵਿਆਹ ਕਰਨਾ ਤੈਅ ਕੀਤਾ ਹੋਵੇ ,  ਕਾਰ ਖਰੀਦਣੀ ਤੈਅ ਕੀਤੀ ਹੋਵੇ ;  ਬੱਸ ਅਗਲੀ ਦਿਵਾਲੀ ਵਿੱਚ ਕਾਰ ਲਵਾਂਗੇ – ਤੈਅ ਕੀਤਾ ਹੋਵੇ ਅਤੇ ਅਚਾਨਕ ਪਤਾ ਚਲੇ ਕਿ ਪਰਿਵਾਰ ਵਿੱਚ ਕਿਸੇ ਨੂੰ ਬਿਮਾਰੀ ਆਈ ਹੈ ਤਾਂ ਬੇਟੀ ਦਾ ਵਿਆਹ ਵੀ ਰੁਕ ਜਾਂਦਾ ਹੈ ,  ਮੱਧ ਵਰਗ ਦਾ ਪਰਿਵਾਰ ਕਾਰ ਲਿਆਉਣ ਦਾ ਸੁਪਨਾ ਵਿਚਾਰਾ ਛੱਡ ਕੇ ਸਾਈਕਲ ਉੱਤੇ ਆ ਜਾਂਦਾ ਹੈ ਅਤੇ ਸਭ ਤੋਂ ਪਹਿਲਾਂ ਪਰਿਵਾਰ  ਦੇ ਵਿਅਰਕਤੀ ਦੀ ਬਿਮਾਰੀ ਦੀ ਚਿੰਤਾ ਕਰਦਾ ਹੈ ।  ਹੁਣ ਇਹ ਸਥਿਤੀ ਇੰਨੀਆਂ ਮਹਿੰਗੀਆਂ ਦਵਾਈਆਂ ,  ਇੰਨ੍ਹੇ ਮਹਿੰਗੇ ਅਪਰੇਸ਼ਨ ,  ਮੱਧ ਵਰਗ ਦਾ ਮਾਨਵ ਵੀ ਟਿਕ ਨਹੀਂ ਸਕਦਾ ਹੈ ।

ਇਸ ਸਰਕਾਰ ਨੇ ਵਿਸ਼ੇਸ਼ ਕਰ ਕੇ , ਕਿਉਂਕਿ ਗ਼ਰੀਬਾਂ ਲਈ ਕਈ ਯੋਜਨਾਵਾਂ ਹਨ ਲਾਭਦਾਇਕ ,  ਲੇਕਿਨ ਮੱਧ ਵਰਗ ਲਈ ਅਸੁਵਿਧਾ ਹੋ ਜਾਂਦੀ ਹੈ ।  ਸਾਨੂੰ ਪਹਿਲਾਂ ਜੇਕਰ ਹਾਰਟ ਦੀ ਬਿਮਾਰੀ ਹੁੰਦੀ ਹੈ ,  ਸਟੈਂਟ ਲਗਾਉਣਾ ਹੁੰਦਾ ਸੀ ਤਾਂ ਉਸ ਦੀ ਕੀਮਤ ਲੱਖ ,  ਸਵਾ ਲੱਖ ,  ਡੇਢ  ਲੱਖ ਹੁੰਦੀ ਸੀ ।  ਅਤੇ ਉਹ ਵਿਚਾਰਾ ਜਾਂਦਾ ਸੀ ,  ਡਾਕਟਰ ਨੂੰ ਪੁੱਛਦਾ ਸੀ ਕਿ ਸਾਹਿਬ ਸਟੈਂਟ ਦਾ ,  ਤਾਂ ਡਾਕਟਰ ਕਹਿੰਦਾ ਸੀ ਇਹ ਲਗਾਓਗੇ ਤਾਂ ਡੇਢ  ਲੱਖ ,  ਇਹ ਲਗਾਓਗੇ ਤਾਂ ਇੱਕ ਲੱਖ ।  ਫਿਰ ਉਹ ਪੁੱਛਦਾ ਸੀ ਸਾਹਿਬ ਇਹ ਦੋਹਾਂ ਵਿੱਚ ਫ਼ਰਕ ਕੀ ਹੈ ?  ਤਾਂ ਉਹ ਸਮਝਾਉਂਦਾ ਸੀ ਕਿ ਇੱਕ ਲੱਖ ਵਾਲਾ ਹੈ ਤਾਂ ਪੰਜ ਸਾਲ ਤਾਂ ਕੱਢ ਦੇਵੇਗਾ ,  ਲੇਕਿਨ ਡੇਢ  ਲੱਖ ਵਾਲੇ ਵਿੱਚ ਕੋਈ ਚਿੰਤਾ ਨਹੀਂ –  ਜ਼ਿੰਦਗੀ ਭਰ ਰਹੇਗਾ ।  ਤਾਂ ਹੁਣ ਕੌਣ ਕਹੇਗਾ ਕਿ ਪੰਜ ਸਾਲ ਲਈ ਜੀਵਾਂ ਕਿ ਜ਼ਿੰਦਗੀ ਪੂਰੀ ਕਰਾਂ ?  ਉਹ ਡੇਢ  ਲੱਖ ਵਾਲਾ ਹੀ ਕਰੇਗਾ ।

ਅਸੀਂ ਕਿਹਾ ਭਾਈ ਇੰਨਾ ਖਰਚਾ ਕਿਵੇਂ ਹੁੰਦਾ ਹੈ ?  ਸਾਡੀ ਸਰਕਾਰ ਨੇ ਮੀਟਿੰਗਾਂ ਕੀਤੀਆਂ ,  ਗੱਲਬਾਤ ਕੀਤੀ ,  ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ।  ਅਤੇ ਮੇਰੇ ਪਿਆਰੇ ਦੇਸ਼ ਵਾਸੀਓ ,  ਮੇਰੇ ਪਿਆਰੇ ਅਰੁਣਾਚਲ  ਦੇ ਭਾਈਓ – ਭੈਣੋ ,  ਅਸੀਂ ਸਟੈਂਟ ਦੀ ਕੀਮਤ 70 – 80 percent ਘੱਟ ਕਰ ਦਿੱਤੀ ਹੈ ।  ਜੋ ਲੱਖ – ਡੇਢ  ਲੱਖ ਵਿੱਚ ਸੀ ਉਹ ਅੱਜ 15 ਹਜ਼ਾਰ ,  20 ਹਜ਼ਾਰ ,  25 ਹਜ਼ਾਰ ਵਿੱਚ ਅੱਜ ਉਸੇ ਬਿਮਾਰੀ ਵਿੱਚ ਉਨ੍ਹਾਂ ਨੂੰ ਜ਼ਰੂਰੀ ਉਪਚਾਰ ਹੋ ਜਾਂਦਾ ਹੈ।

ਦਵਾਈਆਂ , ਅਸੀਂ ਕਰੀਬ – ਕਰੀਬ 800 ਦਵਾਈਆਂ ,  ਜੋ ਰੋਜ਼ ਦੀ ਜ਼ਰੂਰਤ ਹੁੰਦੀ ਹੈ ।  ਤਿੰਨ ਹਜ਼ਾਰ  ਦੇ ਕਰੀਬ ਹਸਪਤਾਲਾਂ ਵਿੱਚ ਸਰਕਾਰ  ਦੇ ਵੱਲੋਂ ਜਨ- ਔਸ਼ਧਾਲਿਆ ਪਰਿਯੋਜਨਾ ਸ਼ੁਰੂ ਕੀਤੀ ਹੈ ।  ਪ੍ਰਧਾਨ ਮੰਤਰੀ ਭਾਰਤੀ ਜਨ- ਔਸ਼ਧੀ ਪਰਿਯੋਜਨਾ –  PMBJP ।   ਹੁਣ ਇਸ ਵਿੱਚ 800  ਦੇ ਕਰੀਬ ਦਵਾਈਆਂ –  ਪਹਿਲਾਂ ਜੋ ਦਵਾਈ 150 ਰੁਪਏ ਵਿੱਚ ਮਿਲਦੀ ਸੀ ,  ਉਹੀ ਦਵਾਈ ,  ਉਹੀ ਕਵਾਲਿਟੀ ਸਿਰਫ਼ 15 ਰੁਪਏ ਵਿੱਚ ਮਿਲ ਜਾਵੇ ,  ਅਜਿਹਾ ਪ੍ਰਬੰਧ ਕਰਨ ਦਾ ਕੰਮ ਕੀਤਾ ਹੈ ।

ਹੁਣ ਇੱਕ ਕੰਮ ਕੀਤਾ ਹੈ ਕਿ ਗ਼ਰੀਬ ਵਿਅਕਤੀ ਇਸ ਦੇ ਬਾਵਜੂਦ ਵੀ ,  ਦਸ ਕਰੋੜ ਪਰਿਵਾਰ ਅਜਿਹੇ ਹਨ ਕਿ ਬਿਮਾਰ ਹੋਣ  ਦੇ ਬਾਅਦ ਨ ਉਹ ਦਵਾਈ ਲੈਂਦੇ ਹਨ ,  ਨ ਉਨ੍ਹਾਂ ਦੇ ਕੋਲ ਪੈਸੇ ਹੁੰਦੇ ਹਨ ।  ਅਤੇ ਇਸ ਦੇਸ਼ ਦਾ ਗ਼ਰੀਬ ਜੇਕਰ ਬਿਮਾਰ ਰਹੇਗਾ ਤਾਂ ਉਹ ਰੋਜ਼ੀ – ਰੋਟੀ ਵੀ ਨਹੀਂ ਕਮਾ ਸਕਦਾ ਹੈ ।  ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ ਅਤੇ ਪੂਰੇ ਸਮਾਜ ਨੂੰ ਇੱਕ ਤਰ੍ਹਾਂ ਨਾਲ ਬਿਮਾਰੀ ਲੱਗ ਜਾਂਦੀ ਹੈ ।  ਰਾਸ਼ਟਰ ਦੇ ਜੀਵਨ ਨੂੰ ਬਿਮਾਰੀ ਲੱਗ ਜਾਂਦੀ ਹੈ ।  ਅਰਥਵਿਵਸਥਾ  ਨੂੰ ਰੋਕਣ ਵਾਲੀ ਪਰਿਸਥਿਤੀ ਪੈਦਾ ਹੋ ਜਾਂਦੀ ਹੈ ।

ਅਤੇ ਇਸ ਲਈ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ ।  ਅਸੀਂ ਇੱਕ ਆਯੁਸਮਾਨ ਭਾਰਤ –  ਇਸ ਯੋਜਨਾ ਅਤੇ ਇਸ ਦੇ ਤਹਿਤ ਗ਼ਰੀਬੀ ਦੀ ਰੇਖਾ ਦੇ ਹੇਠਾਂ ਵਾਲੇ ਜੋ ਪਰਿਵਾਰ ਹਨ –  ਉਨ੍ਹਾਂ ਦੇ ਪਰਿਵਾਰਾਂ ਵਿੱਚ ਕੋਈ ਵੀ ਬਿਮਾਰੀ ਆਵੇਗੀ ਤਾਂ ਸਰਕਾਰ ਉਸ ਦਾ Insurance ਕੱਢੇਗੀ ਅਤੇ ਪੰਜ ਲੱਖ ਰੁਪਏ ਤੱਕ –  ਇੱਕ ਸਾਲ ਵਿੱਚ ਪੰਜ ਲੱਖ ਰੁਪਏ ਤੱਕ ਜੇਕਰ ਦਵਾਈ ਦਾ ਖਰਚਾ ਹੋਇਆ ਤਾਂ ਉਹ ਪੇਮੈਂਟ ਉਹਨੂੰ Insurance ਤੋਂ ਮਿਲ ਜਾਵੇਗੀ ,  ਉਸ ਨੂੰ ਹਸਪਤਾਲ ਵਿੱਚ ਇੱਕ ਰੁਪਿਆ ਨਹੀਂ ਦੇਣਾ ਪਵੇਗਾ ।

ਅਤੇ ਇਸ ਦੇ ਕਾਰਣ ਪ੍ਰਾਈਵੇਟ ਲੋਕ ਹੁਣ ਹਸਪਤਾਲ ਬਣਾਉਣ ਲਈ ਵੀ ਅੱਗੇ ਆਉਣਗੇ ।  ਅਤੇ ਮੈਂ ਤਾਂ ਸਾਰੀਆਂ ਰਾਜ ਸਰਕਾਰਾਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਇੱਥੇ health sector ਦੀ ਨਵੀਂ policy ਬਣਾਈ ,  ਪ੍ਰਾਈਵੇਟ ਲੋਕ ਹਸਪਤਾਲ ਬਣਾਉਣ ਲਈ ਅੱਗੇ ਆਏ ਤਾਂ ਉਨ੍ਹਾਂ ਨੂੰ ਜ਼ਮੀਨ ਕਿਵੇਂ ਦੇਵਾਂਗੇ ,  ਕਿਸ ਪ੍ਰਕਾਰ ਨਾਲ ਕਰਾਂਗੇ ,  ਕਿਵੇਂ ਪਬਲਿਕ – ਪ੍ਰਾਈਵੇਟ ਪਾਰਟਨਰਸ਼ਿਪ ਕਰੀਏ ,  ਉਨ੍ਹਾਂ ਨੂੰ encourage ਕਰੀਏ ।  ਅਤੇ ਹਰ ਰਾਜ ਵਿੱਚ 50-50,  100-100 ਨਵੇਂ ਹਸਪਤਾਲ ਆ ਜਾਣ ,  ਉਸ ਦਿਸ਼ਾ ਵਿੱਚ ਵੱਡੇ – ਵੱਡੇ ਰਾਜ ਕੰਮ ਕਰ ਸਕਦੇ ਹਨ ।

ਅਤੇ ਦੇਸ਼  ਦੇ ਮੈਡੀਕਲ ਸੈਕਟਰ ਤਾਂ ਇੱਕ ਬਹੁਤ ਵੱਡਾ revolution ਲਿਆਉਣ ਦੀ ਸੰਭਾਵਨਾ ਇਸ ਆਯੂਸ਼ਮਾਨ ਭਾਰਤ ਯੋਜਨਾ ਦੇ ਅੰਦਰ ਹੈ ਅਤੇ ਉਸ ਦੇ ਕਾਰਨ ਸਰਕਾਰੀ ਹਸਪਤਾਲ ਵੀ ਤੇਜ਼ ਚੱਲਣਗੇ ,  ਪ੍ਰਾਈਵੇਟ ਹਸਪਤਾਲ ਵੀ ਅੱਗੇ ਆਉਣਗੇ ਅਤੇ ਗ਼ਰੀਬ ਤੋਂ ਗ਼ਰੀਬ ਆਦਮੀ ਨੂੰ ਪੰਜ ਲੱਖ ਰੁਪਏ ਤੱਕ ਬਿਮਾਰੀ ਦੀ ਸਥਿਤੀ ਵਿੱਚ ਹਰ ਸਾਲ ,  ਪਰਿਵਾਰ ਦਾ ਕੋਈ ਵੀ ਮੈਂਬਰ ਬਿਮਾਰ ਹੋ ਜਾਵੇ ,  ਅਪਰੇਸ਼ਨ ਕਰਨ ਦੀ ਜ਼ਰੂਰਤ ਪਵੇ ,  ਉਸ ਦੀ ਚਿੰਤਾ ਹੋਵੇਗੀ ।  ਤਾਂ ਇਹ ਅੱਜ ਭਾਰਤ ਸਰਕਾਰ ਨੇ ਵੱਡੇ mission mod ਵਿੱਚ ਕਦਮ ਚੁੱਕਿਆ ਹੈ ।  ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਲਾਭ ਮਿਲੇਗਾ ।

ਭਾਈਓ,  ਭੈਣੋ –  ਅੱਜ ਮੈਂ ਤੁਹਾਡੇ ਦਰਮਿਆਨ ਆਇਆ ਹਾਂ ,  ਤਿੰਨ ਪ੍ਰੋਗਰਾਮਾਂ ਦੀ ਤਾਂ ਤੁਹਾਨੂੰ ਸੂਚਨਾ ਸੀ ਲੇਕਿਨ ਇੱਕ ਚੌਥੀ ਸੌਗਾਤ ਵੀ ਲੈ ਕੇ ਆਇਆ ਹਾਂ –  ਦੱਸਾਂ ?  ਅਤੇ ਇਹ ਚੌਥੀ ਸੌਗਾਤ ਹੈ ਨਵੀਂ ਦਿੱਲੀ ਤੋਂ ਨਹਾਰਲਾਗੋਨ ਐੱਕਸਪ੍ਰੈੱਸ ਹੁਣ ਹਫ਼ਤੇ ਵਿੱਚ ਦੋ ਦਿਨ ਚੱਲੇਗੀ ਅਤੇ ਉਸ ਦਾ ਨਾਮ ਅਰੁਣਾਚਲ ਐੱਕਸਪ੍ਰੈੱਸ ਹੋਵੇਗਾ ।

ਤੁਸੀ ਹੁਣੇ –  ਸਾਡੇ ਮੁੱਖ ਮੰਤਰੀ ਜੀ ਦੱਸ ਰਹੇ ਸਨ ਕਿ connectivity ਚਾਹੇ digital connectivity ਹੋਵੇ ,  ਚਾਹੇ air connectivity ਹੋਵੇ ,  ਚਾਹੇ ਰੇਲ connectivity ਹੋਵੇ ,  ਚਾਹੇ ਰੋਡ connectivity ਹੋਵੇ ,  ਸਾਡੇ ਨਾਰਥ-ਈਸਟ ਦੇ ਲੋਕ ਇੰਨੇ ਤਾਕਤਵਰ ਹਨ ,  ਇੰਨ੍ਹੇ ਸਮਰੱਥਾਵਾਨ ਹਨ ,  ਇੰਨੇ ਊਰਜਾਵਾਨ ਹਨ ,  ਇੰਨੇ ਤੇਜੱਸਵੀ ਹਨ ,  ਜੇਕਰ ਇਹ connectivity ਮਿਲ ਜਾਵੇ ਤਾਂ ਪੂਰਾ ਹਿੰਦੁਸਤਾਨ ਉਨ੍ਹਾਂ  ਦੇ  ਇੱਥੇ ਆ ਕੇ ਖੜ੍ਹਾ ਹੋ ਜਾਵੇਗਾ ,  ਇੰਨੀ ਸੰਭਾਵਨਾ ਹੈ ।

ਅਤੇ ਇਸ ਲਈ ,  ਜਿਵੇਂ ਹੁਣੇ ਸਾਡੇ ਮੰਤਰੀ ਜੀ ,  ਸਾਡੇ ਨਿਤਿਨ ਗਡਕਰੀ ਜੀ ਦੀ ਭਰਪੂਰ ਤਾਰੀਫ਼ ਕਰ ਰਹੇ ਸਨ ।  18 ਹਜ਼ਾਰ ਕਰੋੜ ਰੁਪਏ  ਦੇ ਅਲੱਗ-ਅਲੱਗ ਪ੍ਰੋਜੈਕਟ  ਇਨ੍ਹੀ ਦਿਨੀਂ ਇਕੱਲੇ ਅਰੁਣਾਚਲ ਵਿੱਚ ਚੱਲ ਰਹੇ ਹਨ ,  18 ਹਜ਼ਾਰ ਕਰੋੜ ਰੁਪਏ  ਦੇ ਭਾਰਤ ਸਰਕਾਰ  ਦੇ ਪ੍ਰੋਜੈਕਟ ਚਲ ਰਹੇ ਹਨ ।  ਚਾਹੇ ਰੋਡ ਨੂੰ ਚੌੜਾ ਕਰਨਾ ਹੋਵੇ ,  Four line ਕਰਨਾ ਹੋਵੇ ;  ਚਾਹੇ ਪੇਂਡੂ ਸੜਕ ਬਣਾਉਣਾ ਹੋਵੇ ,  ਚਾਹੇ national highway ਬਣਾਉਣਾ ਹੋਵੇ ,  ਇੱਕ ਵੱਡੇ mission mode ਵਿੱਚ ਅੱਜ ਅਸੀਂ ਕਦਮ ਚੁੱਕਿਆ ਹੈ ,  Digital connectivity  ਦੇ ਲਈ ।

ਅਤੇ ਮੈਂ ਮੁੱਖ ਮੰਤਰੀ ਜੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ।  ਕੁੱਝ ਚੀਜ੍ਹਾਂ ਉਨ੍ਹਾਂ ਨੇ ਅਜਿਹੀ ਕੀਤੀਆਂ ਹਨ ਜੋ ਸ਼ਾਇਦ ਇਹ ਅਰੁਣਾਚਲ ਪ੍ਰਦੇਸ਼ ਦਿੱਲੀ  ਦੇ ਕੋਲ ਹੁੰਦਾ ਨਾ ਤਾਂ ਰੋਜ ਪ੍ਰੇਮਾ ਖਾਂਡੂ ਟੀਵੀ ਉੱਤੇ ਦਿਖਾਈ ਦਿੰਦੇ ,  ਸਭ ਅਖਬਾਰਾਂ ਵਿੱਚ ਪ੍ਰੇਮਾ ਖਾਂਡੂ ਦਾ ਫੋਟੋ ਦਿਖਾਈ ਦਿੰਦਾ ।  ਲੇਕਿਨ ਇੰਨ੍ਹੇ ਦੂਰ ਹਾਂ ਕਿ ਲੋਕਾਂ ਦਾ ਧਿਆਨ ਨਹੀਂ ਜਾਂਦਾ ।  ਉਨ੍ਹਾਂ ਨੇ 2027 –  twenty – twenty seven ,  ਦਸ ਸਾਲ  ਦੇ ਅੰਦਰ-ਅੰਦਰ ਅਰੁਣਾਚਲ ਕਿੱਥੇ ਪੁੱਜਣਾ ਚਾਹੀਦਾ ਹੈ ,  ਕਿਵੇਂ ਪੁੱਜਣਾ ਚਾਹੀਦਾ ਹੈ –  ਇਸ ਦੇ ਲਈ ਸਿਰਫ਼ ਸਰਕਾਰ ਦੀ ਸੀਮਾ ਵਿੱਚ ਨਹੀਂ ,  ਉਨ੍ਹਾਂ ਨੇ ਅਨੁਭਵੀ ਲੋਕਾਂ ਨੂੰ ਬੁਲਾਇਆ ,  ਦੇਸ਼ਭਰ ਤੋਂ ਲੋਕਾਂ ਨੂੰ ਬੁਲਾਇਆ ,  ਪੁਰਾਣੇ ਜਾਣਕਾਰ ਲੋਕਾਂ ਨੂੰ ਬੁਲਾਇਆ ਅਤੇ ਉਨ੍ਹਾਂ    ਨਾਲ ਬੈਠ ਕੇ ਸਲਾਹ-ਮਸ਼ਵਰਾ ਕੀਤਾ ਅਤੇ ਇੱਕ blueprint ਬਣਾਇਆ ਕਿ ਹੁਣ ਇਸ ਰਾਸਤੇ ਉੱਤੇ ਜਾਣਾ ਹੈ ਅਤੇ twenty – twenty seven ਤੱਕ ਅਸੀਂ ਅਰੁਣਾਚਲ ਨੂੰ ਇੱਥੇ ਲੈ ਕੇ ਜਾਵਾਂਗੇ।  Good Governance ਲਈ ਇਹ ਬਹੁਤ ਵੱਡਾ ਕੰਮ ਮੁੱਖ ਮੰਤਰੀ ਜੀ ਨੇ ਕੀਤਾ ਹੈ ਅਤੇ ਮੈਂ ਉਨ੍ਹਾਂ ਨੂੰ ਧੰਨਵਾਦ ਦਿੰਦਾ ਹਾਂ ,  ਵਧਾਈ ਦਿੰਦਾ ਹਾਂ ,  ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ ।

ਦੂਜਾ,  ਭਾਰਤ ਸਰਕਾਰ ਭ੍ਰਿਸ਼ਟਾਚਾਰ  ਦੇ ਖ਼ਿਲਾਫ਼ ਲੜਾਈ ਲੜ ਰਹੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਪ੍ਰੇਮਾ ਖਾਂਡੂ ਜੀ  ਦੇ ਵੱਲੋਂ ਮੈਨੂੰ ਉਸ ਕੰਮ ਵਿੱਚ ਭਰਪੂਰ ਸਹਿਯੋਗ ਮਿਲ ਰਿਹਾ ਹੈ ।  Transparency ,  accountability ,  ਇਸ ਦੇਸ਼ ਵਿੱਚ ਸੰਸਾਧਨਾਂ ਦੀ ਕਮੀ ਨਹੀਂ ਹੈ ,  ਇਸ ਦੇਸ਼ ਵਿੱਚ ਪੈਸਿਆਂ ਦੀ ਕਮੀ ਨਹੀਂ ਹੈ ।  ਲੇਕਿਨ ਜਿਸ ਬਾਲਟੀ ਵਿੱਚ ਪਾਣੀ ਪਾਓ ,  ਉਸ ਬਾਲਟੀ  ਦੇ ਹੇਠਾਂ ਛੇਦ ਹੋਵੇ ਤਾਂ ਬਾਲਟੀ ਭਰੇਗੀ ਕੀ?  ਸਾਡੇ ਦੇਸ਼ ਵਿੱਚ ਪਹਿਲਾਂ ਅਜਿਹਾ ਹੀ ਚਲ ਰਿਹਾ ਸੀ।

ਅਸੀਂ ਆਧਾਰ ਕਾਰਡ ਦਾ ਉਪਯੋਗ ਕਰਨਾ ਸ਼ੁਰੂ ਕੀਤਾ ,  direct benefit transfer ਦਾ ਕੰਮ ਕੀਤਾ ।  ਤੁਸੀ ਹੈਰਾਨ ਹੋਵੋਗੇ ,  ਸਾਡੇ ਦੇਸ਼ ਵਿੱਚ ਵਿਧਵਾਵਾਂ ਦੀ ਜੋ ਸੂਚੀ ਸੀ ਨਾ ,  widows ਦੀ ;  ਜਿਨ੍ਹਾਂ ਨੂੰ ਭਾਰਤ ਸਰਕਾਰ  ਦੇ ਵੱਲੋਂ ਹਰ ਮਹੀਨੇ ਕੋਈ ਨ ਕੋਈ ਪੈਸਾ ਮਿਲਦਾ ਸੀ ,  ਪੈਂਸ਼ਨ ਜਾਂਦੀ ਸੀ ।  ਅਜਿਹੇ – ਅਜਿਹੇ ਲੋਕਾਂ  ਦੇ ਉਸ ਵਿੱਚ ਨਾਮ ਸਨ ਕਿ ਜੋ ਬੱਚੀ ਕਦੇ ਇਸ ਧਰਤੀ ਉੱਤੇ ਪੈਦਾ ਹੀ ਨਹੀਂ ਹੋਈ ,  ਲੇਕਿਨ ਸਰਕਾਰੀ ਦਫ਼ਤਰ ਵਿੱਚ ਉਹ widow ਹੋ ਗਈ ਸੀ ਅਤੇ ਉਸ ਦੇ ਨਾਮ ਤੋਂ ਪੈਸੇ ਜਾਂਦੇ ਸਨ ।  ਹੁਣ ਦੱਸੋ ਉਹ ਪੈਸਾ ਕਿੱਥੇ ਜਾਂਦਾ ਹੋਵੇਗਾ ?  ਕੋਈ ਤਾਂ ਹੋਵੇਗਾ ਨਾ ?

ਹੁਣ ਅਸੀਂ direct benefit transfer ਕਰਕੇ ਸਭ ਬੰਦ ਕਰ ਦਿੱਤਾ ਅਤੇ ਦੇਸ਼ ਦਾ ਕਰੀਬ – ਕਰੀਬ ਅਜਿਹੀ ਯੋਜਨਾਵਾਂ ਵਿੱਚ 57 ਹਜ਼ਾਰ ਕਰੋੜ ਰੁਪਿਆ ਬਚਾਇਆ ਹੈ ,  ਦੱਸੋ ,  57 ਹਜ਼ਾਰ ਕਰੋੜ ਰੁਪਿਆ ।  ਹੁਣ ਇਹ ਪਹਿਲਾਂ ਕਿਸੇ ਦੀ ਜੇਬ ਵਿੱਚ ਜਾਂਦਾ ਸੀ ਹੁਣ ਦੇਸ਼  ਦੇ ਵਿਕਾਸ ਵਿੱਚ ਕੰਮ ਆ ਰਿਹਾ ਹੈ ।  ਅਰੁਣਾਚਲ  ਦੇ ਵਿਕਾਸ  ਵਿੱਚ ਕੰਮ ਆ ਰਿਹਾ ਹੈ –  ਅਜਿਹੇ ਕਈ ਕਦਮ   ਚੁੱਕੇ ਹਨ ।

ਅਤੇ ਇਸ ਲਈ ਭਾਈਓ-ਭੈਣੋ ,  ਅੱਜ ਮੇਰਾ ਜੋ ਸਵਾਗਤ-ਸਨਮਾਨ ਕੀਤਾ ,  ਮੈਨੂੰ ਵੀ ਤੁਸੀਂ ਆਪਣਾ ਅਰੁਣਾਚਲੀ ਬਣਾ ਦਿੱਤਾ ।  ਮੇਰਾ ਸੁਭਾਗ  ਹੈ ਕਿ ਭਾਰਤ ਨੂੰ ਪ੍ਰਕਾਸ਼ ਜਿੱਥੋਂ ਮਿਲਣ ਦੀ ਸ਼ੁਰੂਆਤ ਹੁੰਦੀ ਹੈ ,  ਉੱਥੇ ਵਿਕਾਸ ਦਾ ਪ੍ਰਭਾਤ ਹੋ ਰਿਹਾ ਹੈ ;  ਜੋ ਵਿਕਾਸ ਦਾ ਪ੍ਰਭਾਤ ਪੂਰੇ ਰਾਸ਼ਟਰ ਨੂੰ ਵਿਕਾਸ  ਦੇ ਪ੍ਰਕਾਸ਼ ਨਾਲ ਪ੍ਰਕਾਸ਼ਿਤ ਕਰੇਗਾ ।  ਇਸ ਇੱਕ ਵਿਸ਼ਵਾਸ  ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਹਾਂ ।  ਤੁਹਾਡਾ ਸਭ ਦਾ ਬਹੁਤ – ਬਹੁਤ ਧੰਨਵਾਦ ਕਰਦਾ ਹਾਂ ।

ਮੇਰੇ ਨਾਲ ਬੋਲੋ –  ਜੈ ਹਿੰਦ ।

ਅਰੁਣਾਚਲ ਦਾ ਜੈ ਹਿੰਦ ਤਾਂ ਪੂਰੇ ਹਿਦੁੰਸਤਾਨ ਨੂੰ ਸੁਣਾਈ ਦਿੰਦਾ ਹੈ ।

ਜੈ ਹਿੰਦ – ਜੈ ਹਿੰਦ

ਜੈ ਹਿੰਦ – ਜੈ ਹਿੰਦ

ਜੈ ਹਿੰਦ – ਜੈ ਹਿੰਦ

ਬਹੁਤ – ਬਹੁਤ ਧੰਨਵਾਦ ।

***

ਅਤੁਲ ਤਿਵਾਰੀ/ ਸ਼ਾਹਬਾਜ਼ ਹਸੀਬੀ/ਨਿਰਮਲ ਸ਼ਰਮਾ