Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

09 ਜਨਵਰੀ, 2017 ਨੂੰ ਗਾਂਧੀਨਗਰ ਰੇਲਵੇ ਸਟੇਸ਼ਨ ਕੰਪਲੈਕਸ, ਗੁਜਰਾਤ ਦੇ ਮੁੜ ਵਿਕਾਸ ਲਈ ”ਭੂਮੀ ਪੂਜਨ” ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪਾਠ

09 ਜਨਵਰੀ, 2017 ਨੂੰ ਗਾਂਧੀਨਗਰ ਰੇਲਵੇ ਸਟੇਸ਼ਨ ਕੰਪਲੈਕਸ, ਗੁਜਰਾਤ ਦੇ ਮੁੜ ਵਿਕਾਸ ਲਈ ”ਭੂਮੀ ਪੂਜਨ” ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪਾਠ

09 ਜਨਵਰੀ, 2017 ਨੂੰ ਗਾਂਧੀਨਗਰ ਰੇਲਵੇ ਸਟੇਸ਼ਨ ਕੰਪਲੈਕਸ, ਗੁਜਰਾਤ ਦੇ ਮੁੜ ਵਿਕਾਸ ਲਈ ”ਭੂਮੀ ਪੂਜਨ” ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪਾਠ

09 ਜਨਵਰੀ, 2017 ਨੂੰ ਗਾਂਧੀਨਗਰ ਰੇਲਵੇ ਸਟੇਸ਼ਨ ਕੰਪਲੈਕਸ, ਗੁਜਰਾਤ ਦੇ ਮੁੜ ਵਿਕਾਸ ਲਈ ”ਭੂਮੀ ਪੂਜਨ” ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪਾਠ


ਪਿਆਰੇ ਭਾਈਓ ਤੇ ਭੈਣੋਂ,
ਸਾਡੇ ਦੇਸ਼ ਵਿੱਚ ਰੇਲਵੇ, ਦੇਸ਼ ਦੇ ਆਮ ਲੋਕਾਂ ਨਾਲ ਜੁੜੀ ਹੋਈ ਵਿਵਸਥਾ ਹੈ। ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਵੀ ਰੇਲਵੇ ਇੱਕ ਸਹਾਰਾ ਰਹੀ ਹੈ। ਪਰ ਮੰਦਭਾਗੀ ਗੱਲ ਹੈ ਕਿ ਰੇਲਵੇ ਨੂੰ ਉਸ ਦੇ ਨਸੀਬ ‘ਤੇ ਛੱਡ ਦਿੱਤਾ ਗਿਆ ਹੈ। ਅਤੇ ਪਿਛਲੇ 30 ਸਾਲਾਂ ਵਿੱਚ ਖਾਸ ਕਰਕੇ ਜਦੋਂ ਦਿੱਲੀ ਵਿੱਚ ਮਿਲੀਆਂ-ਜੁਲੀਆਂ ਸਰਕਾਰਾਂ ਰਹਿੰਦੀਆਂ ਸਨ ਅਤੇ ਉਨ੍ਹਾਂ ਵਿੱਚ ਇੱਕ ਤਰ੍ਹਾਂ ਨਾਲ ਜਿਹੜੇ ਸਾਥੀ ਦਲ ਰਹਿੰਦੇ ਸਨ, ਉਹ ਉਦੋਂ ਮੰਤਰੀ ਪ੍ਰੀਸ਼ਦ ਨਾਲ ਜੁੜਦੇ ਸਨ ਯਾ ਸਰਕਾਰ ਨੂੰ ਸਮਰਥਨ ਦਿੰਦੇ ਸਨ ਜੇਕਰ ਉਨ੍ਹਾਂ ਨੂੰ ਰੇਲ ਮੰਤਰਾਲੇ ਮਿਲੇ ਤਾਂ। ਯਾਨੀ ਇੱਕ ਤਰ੍ਹਾਂ ਨਾਲ ਰੇਲ ਮੰਤਰਾਲਾ ਸਰਕਾਰਾਂ ਬਣਾਉਣ ਲਈ ਰਿਉੜੀ ਵੰਡਣ ਦੇ ਕੰਮ ਆਉਂਦਾ ਸੀ। ਇਹ ਕੌੜਾ ਸੱਚ ਹੈ ਅਤੇ ਇਸ ਦਾ ਨਤੀਜਾ ਇਹ ਆਇਆ ਕਿ ਜਿਸ ਵੀ ਰਾਜਨੀਤਕ ਦਲ ਦੇ ਵਿਅਕਤੀ ਕੋਲ ਰੇਲਵੇ ਗਈ ਉਸ ਨੂੰ ਰੇਲਵੇ ਦੀ ਚਿੰਤਾ ਘੱਟ ਰਹੀ, ਬਾਕੀ ਕੀ ਰਿਹਾ ਹੋਵੇਗਾ ਮੈਂਨੂੰ ਕਹਿਣ ਦੀ ਲੋੜ ਨਹੀਂ ਹੈ।
ਇਸ ਸਰਕਾਰ ਨੇ ਰੇਲਵੇ ਨੂੰ ਪਹਿਲ ਦਿੱਤੀ ਹੈ, ਰੇਲਵੇ ਦਾ ਵਿਸਥਾਰ ਹੋਵੇ, ਰੇਲਵੇ ਦਾ ਵਿਕਾਸ ਹੋਵੇ, ਰੇਲਵੇ ਆਧੁਨਿਕ ਬਣੇ ਅਤੇ ਰੇਲਵੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਇੱਕ ਮਿਆਰੀ ਬਦਲਾਅ ਦੇ ਨਾਲ ਮਦਦਗਾਰ ਕਿਵੇਂ ਬਣੇ ? ਅਤੇ ਤੁਸੀਂ ਪਿਛਲੇ ਢਾਈ ਸਾਲ ਵਿੱਚ ਰੇਲਵੇ ਦੇ ਕਾਇਆ ਕਲਪ ਨੂੰ ਦੇਖਿਆ ਹੋਵੇਗਾ ਤਾਂ ਤੁਹਾਨੂੰ ਇਹ ਧਿਆਨ ਵਿੱਚ ਆਉਂਦਾ ਹੋਵੇਗਾ ਕਿ ਪਹਿਲਾਂ ਦੇ ਮੁਕਾਬਲੇ ਵਿੱਚ ਬਜਟ ਦੁੱਗਣਾ ਕਰ ਦਿੱਤਾ ਗਿਆ ਇਹ ਛੋਟੀ ਗੱਲ ਨਹੀਂ ਹੈ। ਅਤੇ ਰੇਲਵੇ ਦੀ ਵਰਤੋਂ ਗ਼ਰੀਬ ਤੋਂ ਗ਼ਰੀਬ ਵੀ ਕਰਦਾ ਹੈ ਇਸ ਲਈ ਇੰਨਾ ਵੱਡਾ ਬਜਟ ਰੇਲਵੇ ਦੇ ਲਈ ਖਰਚ ਕਰਨ ਦਾ ਤੈਅ ਕੀਤਾ। ਪਹਿਲਾਂ ਜੇਕਰ ਦਿਨ ਵਿੱਚ ਡਬਲਿੰਗ ਦਾ ਕੰਮ ਸਾਲ ਭਰ ਵਿੱਚ ਕੁਝ ਕਿਲੋਮੀਟਰ ਹੁੰਦਾ ਸੀ ਤਾਂ ਅੱਜ ਡਬਲਿੰਗ ਦਾ ਕੰਮ ਪਹਿਲਾਂ ਨਾਲੋਂ ਦੁੱਗਣਾ, ਤਿੱਗਣਾ ਹੋ ਰਿਹਾ ਹੈ।
ਪਹਿਲਾਂ ਰੇਲਵੇ ਵਿੱਚ ਗੇਜ਼ (ਰੇਲ ਲਾਈਨ ਦੀ ਚੌੜਾਈ) ਵਿੱਚ ਬਦਲਾਅ ਦਾ ਕੰਮ ਮੀਟਰ ਗੇਜ਼ ਤੋਂ ਬਰਾਡ (ਦਰਮਿਆਨੀ ਤੋਂ ਸਭ ਨਾਲੋਂ ਵੱਧ ਚੌੜੀ) ਗੇਜ਼ ਬਣਾਉਣਾ, ਨੈਰੋ ਗੇਜ਼ (ਤੰਗ ਲਾਈਨ) ਤੋਂ ਬਰਾਡ ਗੇਜ਼ ਬਣਾਉਣਾ, ਇਹ ਕੰਮ ਆਖਰੀ ਤਰਜੀਹ ਵਿੱਚ ਰਹਿੰਦਾ ਸੀ, ਉਸ ਨੂੰ ਤਰਜੀਹ ਦਿੱਤੀ ਗਈ। ਪਹਿਲਾਂ ਦੇ ਮੁਕਾਬਲੇ ਵਿੱਚ ਉਸ ਨੂੰ ਕਈ ਗੁਣਾ ਸਫਲਤਾ ਮਿਲੀ। ਰੇਲਵੇ ਡੀਜ਼ਲ ਇੰਜਣ ਨਾਲ ਚਲੇ, ਕੋਇਲੇ ਨਾਲ ਚਲੇ, ਆਬੋਹਵਾ ਦੇ ਸੁਆਲ, ਡੀਜ਼ਲ ਨਾਲ ਚਲੇ ਤਾਂ ਦੁਨੀਆ ਭਰ ਤੋਂ ਵਿਦੇਸ਼ ਤੋਂ ਡੀਜ਼ਲ ਆਯਾਤ ਕਰਨਾ ਪਵੇਗਾ। ਆਬੋਹਵਾ ਦੀ ਵੀ ਰਾਖੀ ਹੋਵੇ, ਵਿਦੇਸ਼ੀ ਮੁਦਰਾ ਵੀ ਨਾ ਜਾਵੇ, ਡੀਜ਼ਲ ਨਾਲ ਰੇਲਵੇ ਨੂੰ ਛੇਤੀ ਤੋਂ ਛੇਤੀ ਬਿਜਲੀਕਰਣ ਦੇ ਵੱਲ ਕਿਵੇਂ ਲਿਜਾਇਆ ਜਾਵੇ, ਬਹੁਤ ਵੱਡੀ ਮਾਤਰਾ ਵਿੱਚ , ਤੇਜ ਰਫਤਾਰ ਨਾਲ ਅੱਜ ਰੇਲ ਲਾਈਨਾਂ ਦਾ ਬਿਜਲੀਕਰਣ ਹੋ ਰਿਹਾ ਹੈ, ਰੇਲ ਇੰਜਣ ਬਿਜਲੀ ਇੰਜਣ ਬਣਾਉਣ ਦਾ ਕੰਮ ਹੋ ਰਿਹਾ ਹੈ। ਅਜ਼ਾਦ ਹਿੰਦੁਸਤਾਨ ਵਿੱਚ ਸਭ ਤੋਂ ਵੱਡਾ ਸਿੱਧਾ ਵਿਦੇਸ਼ੀ ਨਿਵੇਸ਼ (ਐੱਫਡੀਆਈ) ਰੇਲਵੇ ਦੇ ਖੇਤਰ ਵਿੱਚ ਆਇਆ ਹੈ ਅਤੇ ਦੋ ਵੱਡੇ ਲੋਕੋ ਇੰਜੀਨੀਅਰਿੰਗ ਨਿਰਮਾਤਾ ਦੇ ਕੰਮ ਦੇ ਲਈ ਉਹ ਕੰਮ ਆਉਣ ਵਾਲਾ ਹੈ। ਭਵਿੱਖ ਵਿੱਚ ਪੂਰੇ ਰੇਲਵੇ ਦੀ ਰਫਤਾਰ ਬਦਲਣ ਵਾਲੇ ਇੰਜਣ ਬਣਾਉਣ ਦਾ ਕੰਮ ਹੋਣ ਵਾਲਾ ਹੈ।
ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ-ਨਾਲ ਸਫਾਈ ਤੋਂ ਲੈ ਕੇ ਰੇਲਵੇ ਵਿੱਚ ਸਹੂਲਤ ਉਸ ‘ਤੇ ਜ਼ੋਰ ਦਿੱਤਾ ਗਿਆ, ਬਾਇਓ ਟਾਇਲਟ , ਵਰਨਾ ਅਸੀਂ ਜਾਣਦੇ ਹਾਂ ਕਿ ਸਟੇਸ਼ਨ ‘ਤੇ ਰੇਲ ਦੀ ਪਟੜੀਆਂ ਗੰਦਗੀ ਨਾਲ ਭਰੀਆਂ ਰਹਿੰਦੀਆਂ ਸੀ। ਬਹੜੀ ਤੇਜੀ ਨਾਲ ਉਸ ‘ਤੇ ਕੰਮ, ਜ਼ੋਰ ਦਿੱਤਾ, ਬਹੁਤ ਵੱਡਾ ਖਰਚ ਹੈ। ਪਰ ਇਹ ਤੁਰੰਤ ਨਾ ਦਿਸਣ, ਪਰ ਲੰਮੇ ਸਮੇਂ ਤੱਕ ਵੱਡਾ ਫਾਇਦਾ ਕਰਨਵਾਲਾ ਹੈ।
ਸਿਹਤ ਦੀ ਨਜ਼ਰ ਨਾਲ ਇੱਕ ਬਦਲਾਅ ਦਾ ਉਪਰਾਲਾ, ਉਸ ਦਿਸ਼ਾ ਵਿੱਚ ਬੜਾ ਜ਼ੋਰ ਦਿੱਤਾ ਹੈ। ਰੇਲ ਦੀ ਰਫਤਾਰ ਕਿਵੇਂ ਵਧੇ? ਵਰਨਾ ਪਹਿਲਾਂ ਤੋਂ ਚਲ ਰਿਹਾ ਹੈ ਚਲਦੀ ਸੀ, ਚਲਦੀ ਸੀ, ਬੈਠੇ ਹਾਂ ਉਤਰ ਸਕਦੇ ਹਾਂ ਫਿਰ ਦੌੜ ਕੇ ਚੜ੍ਹ ਸਕਦੇ ਹਾਂ, ਇਹ ਸਾਰਾ ਬਦਲਿਆ ਜਾ ਸਕਦਾ ਹੈ। ਵਿਸ਼ੇਸ਼ ਮੁਹਿੰਮ ਤਰੀਕੇ ਵਿੱਚ ਕੰਮ ਚਲ ਰਿਹਾ ਹੈ ਕਿ ਮੌਜੂਦਾ ਜਿਹੜੀਆਂ ਵਿਵਸਥਾਵਾਂ ਹਨ, ਉਨ੍ਹਾਂ ਵਿੱਚ ਕੀ ਸੁਧਾਰ ਕਰੀਏ ਤਾਂਕਿ ਰੇਲ ਦੀ ਰਫਤਾਰ ਵਧਾਈ ਜਾਵੇ। ਤਕਨੀਕ ਵਿੱਚ ਬਦਲਾ ਲਿਆ ਰਹੇ ਹਾਂ, ਵਿਸ਼ਵ ਭਰ ਤੋਂ ਤਕਨੀਕ ਦੀ ਨਜ਼ਰ ਨਾਲ ਲੋਕਾਂ ਨੂੰ ਜੋੜ ਰਹੇ ਹਾਂ ਕਿ ਸੁਰੱਖਿਆ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਚੁਣੌਤੀ ਵੀ ਹੈ।
ਵਿਸ਼ਵ ਵਿੱਚ ਤਕਨੀਕੀ ਬਦਲਾਅ ਇੰਨਾ ਹੋਇਆ ਹੈ ਕਿ ਰੇਲਵੇ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਬਹੁਤ ਵੱਡੀ ਮਾਤਰਾ ਵਿੱਚ ਬਜਟ ਖਰਚ ਕਰਕੇ ਬੋਗੀ ਹੋਵੇ ਤਾਂ ਉਸ ਨੂੰ ਵੀ ਕਿਸ ਤਰ੍ਹਾਂ ਨਾਲ ਸੁਰੱਖਿਆ ਦਿੱਤੀ ਜਾਵੇ ਉਸ ਲਈ ਚਿੰਤਾ ਅਤੇ ਵਿਵਸਥਾਵਾਂ ਅੱਗੇ ਵਧ ਰਹੀਆਂ ਹਨ। ਕਿਰਾਇਆ ਖੇਤਰ, ਰੇਲ ਦੁਨੀਆ ਵਿੱਚ 70 % ਕਾਰਗੋ, ਮਾਲ-ਸਮਾਨ ਰੇਲ ਨਾਲ ਜਾਂਦਾ ਹੈ, 30 % ਸੜਕ ਰਾਹੀਂ ਜਾਂਦਾ ਹੈ। ਅਸੀਂ ਇੱਕ ਅਜਿਹੇ ਦੇਸ਼ ਹਾਂ ਕਿ ਜਿੱਥੇ 15-20% ਰੇਲ ਤੋਂ ਜਾਂਦਾ ਹੈ, 70-80 % ਸੜਕ ਤੋਂ ਜਾਂਦਾ ਹੈ। ਅਤੇ ਜਦ ਸੜਕ ਤੋਂ ਕਾਰਗੋ ਜਾਂਦਾ ਹੈ ਤਾਂ ਬਹੁਤ ਮਹਿੰਗਾ ਹੋ ਜਾਂਦਾ ਹੈ। ਜੇਕਰ ਕੋਈ ਸੋਚੇ ਕਿ ਗੁਜਰਾਤ ਵਿੱਚ ਪੈਦਾ ਹੋਣ ਵਾਲਾ ਨਮਕ ਜੰਮੂ-ਕਸ਼ਮੀਰ ਤੱਕ ਜਾਏ ਅਤੇ ਸੜਕ ਰਾਹੀਂ ਤਾਂ ਉਹ ਇੰਨਾ ਮਹਿੰਗਾ ਹੋ ਜਾਏਗਾ ਕੋਈ ਖਰੀਦ ਨਹੀਂ ਸਕਦਾ। ਅਤੇ ਇਸ ਲਈ ਰੇਲ ਦੇ ਜਰੀਏ ਨਾਲ ਜਿੰਨਾ ਵੱਧ ਕਾਰਗੋ ਟਰਾਂਸਪੋਰਟ ਹੋਵੇਗਾ, ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਸਸਤਾ ਮਿਲੇਗਾ। ਅਤੇ ਇਸ ਲਈ ਕਾਰਗੋ ਨੂੰ ਵਧਾਉਣ ਦੀ ਦਿਸ਼ਾ ਵਿੱਚ ਕੰਮ ਚਲ ਰਿਹਾ ਹੈ।
ਮੈਂ ਰੇਲਵੇ ਦੇ ਲੋਕਾਂ ਨੂੰ ਕੰਮ ਦਿੱਤਾ ਸੀ ਆਉਂਦੇ ਹੀ, ਮੈਂ ਕਿਹਾ ਨਮਕ ਜਿਹੜਾ ਰੇਲਵੇ ਦਾ ਕੰਟੇਨਰ ਹੁੰਦਾ ਹੈ ਉਸ ਦਾ ਆਪਣਾ ਭਾਰ 16 ਟਨ ਹੁੰਦਾ ਹੈ ਅਤੇ ਫੇਰ ਉਸ ਵਿੱਚ ਮੁਸ਼ਕਲ ਨਾਲ ਦੋ ਟਨ, ਤਿੰਨ ਟਨ ਨਮਕ ਆਉਂਦਾ ਹੈ, ਮੈਂ ਕਿਹਾ 16 ਟਨ ਦਾ ਕਨਟੇਨਰ 6 ਟਨ ਦਾ ਹੋ ਜਾਂਦਾ ਹੈ ਕੀ? ਜੇਕਰ ਉਹ 6 ਟਨ ਦਾ ਹੋ ਜਾਏ ਤਾਂ 12 ਟਨ ਨਮਕ ਜਾਏਗਾ ਅਤੇ ਨਮਕ ਜਾਏਗਾ ਤਾਂ ਨਮਕ ਜਿੱਥੇ ਪੁੱਜੇਗਾ ਉੱਥੇ ਮੁਫਤ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਨਮਕ ਪੈਦਾ ਕਰਨ ਵਾਲਿਆਂ ਦਾ ਨਮਕ ਵੀ ਬਹੁਤ ਛੇਤੀ ਪੁੱਜ ਪਾਏਗਾ। ਰੇਲਵੇ ਨੇ ਡਿਜਾਈਨ ਤਿਆਰ ਕੀਤਾ ਕੀ ਹੈ, ਨਮਕ ਲਿਜਾਉਣ ਲਈ ਕਿਹੋ ਜਿਹਾ ਕਨਟੇਨਰ ਹੋਵੇ ਤਾਂਕਿ ਭਾਰ ਘੱਟ ਹੋਵੇ। ਯਾਨੀ ਇੱਕ-ਇੱਕ ਚੀਜ਼ ਨੂੰ ਬਰੀਕੀ ਨਾਲ ਬਦਲਾਅ ਕਰਨ ਦੀ ਦਿਸ਼ਾ ਵਿੱਚ ਰੇਲਵੇ ਕਾਰਜਸ਼ੀਲ ਹੈ।
ਅਤੇ ਮੈਂਨੂੰ ਭਰੋਸਾ ਹੈ ਕਿ ਬੜੀ ਤੇਜ ਰਫਤਾਰ ਨਾਲ ਰੇਲ ਬਦਲ ਜਾਵੇਗੀ। ਆਮ ਮਨੁੱਖਾਂ ਨੂੰ ਸਹੂਲਤ ਤਾਂ ਵਧੇਗੀ, ਦੂਰ-ਦਰਾਜ ਖੇਤਰਾਂ ਵਿੱਚ ਰੇਲਵੇ ਪੁੱਜੇਗੀ, ਭਾਰਤ ਦੀਆਂ ਬੰਦਰਗਾਹਾਂ ਨਾਲ ਰੇਲਵੇ ਜੁੜੇਗੀ, ਭਾਰਤ ਦੀ ਖਦਾਨਾਂ ਨਾਲ ਰੇਲ ਜੁੜੇਗੀ, ਭਾਰਤ ਦੇ ਖਪਤਕਾਰਾਂ ਨਾਲ ਰੇਲ ਜੁੜੇਗੀ ਪਰ ਨਾਲ-ਨਾਲ ਆਰਥਕ ਪੱਖੋਂ ਵੀ। ਰੇਲਵੇ ਸਟੇਸ਼ਨ ਜਿਹੜਾ ਵੀ ਹੈ, ਸ਼ਹਿਰ ਦੇ ਦਿਲ ਵਿੱਚ ਹੈ। ਉਹ ਜ਼ਮੀਨ ਕਿੰਨੀ ਕੀਮਤੀ ਹੈ, ਪਰ ਅਸਮਾਨ ਖਾਲੀ ਪਿਆ ਹੈ। ਤਾਂ ਬੜੀ ਸਮਝਦਾਰੀ ਦਾ ਵਿਸ਼ਾ ਹੈ ਕਿ ਭਾਵੇਂ ਹੇਠ ਰੇਲ ਜਾਵੇ ਅਤੇ ਉੱਪਰ ਇੱਕ 10 ਮੰਜ਼ਲਾ, 25 ਮੰਜ਼ਲਾ ਚੀਜਾਂ ਬਣਾ ਦਿਉ, ਉੱਥੇ ਮਾਲ ਹੋਵੇ, ਥੀਏਟਰ ਹੋਵੇ, ਹੋਟਲ ਹੋਵੇ, ਬਜ਼ਾਰ ਹੋਵੇ, ਰੇਲ ਦੇ ਉੱਤੋਂ ਚਲਦਾ ਰਹੇਗਾ, ਹੇਠਾਂ ਰੇਲ ਚਲਦੀ ਜਾਵੇਗੀ। ਥਾਂ ਦੀ ਦੋਹਰੀ ਵਰਤੋਂ ਹੋਵੇਗੀ, ਰੇਲ ਨੂੰ ਆਮਦਨ ਵਧੇਗੀ, ਨਿਵੇਸ਼ ਕਰਨ ਵਾਲੇ ਨਿਵੇਸ਼ ਕਰਨ ਆਉਣਗੇ। ਗੁਜਰਾਤ ਵਿੱਚ ਅਸੀਂ ਲੋਕਾਂ ਨੇ ਸਫਲ ਪ੍ਰਯੋਗ ਕੀਤਾ, ਬੱਸ ਸਟੇਸ਼ਨ ਦਾ ਨਿਜੀ ਜਨਤਕ ਸਾਂਝੇਦਾਰੀ ਮਾਡਲ ਦੇ ਅਧਾਰ ‘ਤੇ ਵਿਕਾਸ ਕੀਤਾ। ਅੱਜ ਗ਼ਰੀਬ ਤੋਂ ਗ਼ਰੀਬ ਬੱਸ ਅੱਡੇ ‘ਤੇ ਜਾਂਦਾ ਹੈ, ਉਸ ਨੂੰ ਉਹੀ ਸਹੂਲਤਾਂ ਮਿਲਦੀਆਂ ਹਨ, ਜਿਹੜੀਆਂ ਅਮੀਰ ਲੋਕ ਏਅਰਪੋਰਟ ‘ਤੇ ਹਾਸਲ ਕਰਦੇ ਹਨ, ਉਹ ਗੁਜਰਾਤ ਨੇ ਕਰਕੇ ਦਿਖਾਇਆ ਹੈ।
ਆਉਣ ਵਾਲੇ ਦਿਨਾਂ ਵਿੱਚ ਹਿੰਦੁਸਤਾਨ ਵਿੱਚ ਹਜ਼ਾਰਾਂ ਰੇਲਵੇ ਸਟੇਸ਼ਨ ਹਨ, ਜਿਨ੍ਹਾਂ ਦਾ ਇਸ ਤਰ੍ਹਾਂ ਦਾ ਵਿਕਾਸ ਹੋ ਸਕਦਾ ਹੈ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਜਿਸ ਦਿਨ ਇਹ ਮਹਾਤਮਾ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ, ਗੋਲਡਨ ਜੁਬਲੀ ਵਰ੍ਹਾ ਸੀ, 2010 ਵਿੱਚ , ਅਤੇ ਪਹਿਲੀ ਮਈ ਦੇ ਦਿਨ ਇਸੇ ਥਾਂ ‘ਤੇ ਬੋਲਦੇ ਹੋਇਆਂ ਮੈਂ ਕਿਹਾ ਸੀ ਕਿ ਮਹਾਤਮਾ ਮੰਦਰ ਦੀ ਅੱਜ ਜਿਹੜੀ ਨੀਂਹ ਰੱਖੀ ਗਈ ਹੈ ਅਤੇ ਮੈਂ ਸਾਫ ਦੇਖ ਰਿਹਾ ਹਾਂ ਇੱਕ ਦਿਨ ਅਜਿਹਾ ਆਵੇਗਾ ਜਦ ਇਸੇ ਮਹਾਤਮਾ ਮੰਦਰ ਵਿੱਚ ਵਿਸ਼ਵ ਦੇ ਦਿੱਗਜ ਲੋਕ ਬੈਠ ਕੇ ਵਿਸ਼ਵ ਸ਼ਾਂਤੀ ਦੀ ਚਰਚਾ ਕਰਦੇ ਹੋਣਗੇ।
ਮਹਾਤਮਾ ਗਾਂਧੀ ਦੇ ਨਾਮ ਨਾਲ ਜੁੜਿਆ ਹੋਇਆ ਮਹਾਤਮਾ ਮੰਦਰ, ਪਰ ਉਸ ਮਹਾਤਮਾ ਮੰਦਰ ਨੂੰ ਤਾਂ ਅਸੀਂ ਬਣਾ ਦਿੱਤਾ ਇੰਨਾ ਤੇਜੀ ਨਾਲ ਬਣਾ ਦਿੱਤਾ, ਹੁਣ ਉਨ੍ਹਾਂ ਵਿਵਸਥਾਵਾਂ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਦੁਨੀਆ ਦੇ ਦਿੱਗਜ ਆ ਕੇ ਠਹਿਰਣ, ਇਹ ਰੇਲਵੇ ਸਟੇਸ਼ਨ ‘ਤੇ ਜਿਹੜਾ ਹੋਟਲ ਬਣ ਰਿਹਾ ਹੈ ਇਸ ਵਿੱਚ ਆਉਣ ਵਾਲੇ ਲੋਕ ਸੁਭਾਵਕ ਤੌਰ ‘ਤੇ ਮਹਾਤਮਾ ਮੰਦਰ ਦੇ ਕਨਵੈਨਸ਼ਨ ਸੈਂਟਰ ਦੀ ਵਰਤੋਂ ਕਰਨਗੇ, ਰੁਕਣਗੇ ਇੱਥੇ ਮੀਟਿੰਗਾਂ ਕਰਨਗੇ ਅਤੇ ਉਹ ਹੈਲੀ ਪੈਡ ਗਰਾਉਂਡ ‘ਤੇ ਨੁਮਾਇਸ਼ ਹੋਵੇਗੀ। ਯਾਨੀ ਇੱਕ ਤਰ੍ਹਾਂ ਨਾਲ ਪੂਰਾ ਕੌਰੀਡੋਰ, ਰੇਲਵੇ ਹੋਵੇ, ਮਹਾਤਮਾ ਮੰਦਰ ਹੋਵੇ, ਹੈਲੀ ਪੈਡ ਦਾ ਖੇਤਰ ਹੋਵੇ, ਇਹ ਸਮੁੱਚਾ ਦਾ ਸਮੁੱਚਾ ਇੱਕ ਸਮੁੱਚੇ ਹਿੰਦੁਸਤਾਨ ਦੀ ਕਾਰੋਬਾਰੀ ਸਰਗਰਮੀ ਦਾ ਇੱਕ ਖਿੱਚ ਕੇਂਦਰ ਦੀ ਸੰਭਾਵਨਾ ਮੈਂ ਦੇਖ ਰਿਹਾ ਹਾਂ । ਅਤੇ ਇਸੇ ਲਈ ਰੇਲਵੇ ਸਟੇਸ਼ਨ ‘ਤੇ ਬਣ ਰਿਹਾ ਢਾਂਚਾ ਰੇਲਵੇ ਤਾਂ ਜਾ ਹੀ ਰਹੀ ਸੀ,ਜ਼ਮੀਨ ਪਈ ਸੀ ਪਰ ਉਸ ਦਾ ਇਸ ਦੇ ਨਾਲ ਜੋੜ ਕੇ ਵਰਤੋਂ ਕਰਨੀ ਅਤੇ ਜਿਸ ਕਾਰਨ ਮਹਾਤਮਾ ਮੰਦਰ ‘ਤੇ 365 ਦਿਨ ਵਿੱਚ 300 ਦਿਨ ਤੱਕ ਰੁੱਝਿਆ ਰਹੇ, ਅਜਿਹੀ ਉਸ ਦੇ ਨਾਲ ਸਿੱਧੀ-ਸਿੱਧੀ ਸੰਭਾਵਨਾ ਬਣੀ ਹੈ। ਵਿਸ਼ਵ ਪੱਧਰ ਦੇ ਕੋਈ ਪ੍ਰੋਗਰਾਮ ਬਣਨੇ ਹਨ ਉਸ ਲਈ ਵੀ ਸੰਭਾਵਨਾ ਇਸ ਦੇ ਨਾਲ ਹੀ ਪੈਦਾ ਹੋ ਰਹੀ ਹੈ ਅਤੇ ਰੇਲਵੇ ਦੇ ਵਿਕਾਸ ਦਾ ਵੀ ਇਹ ਅਧਾਰ ਬਣਦੀ ਹੈ।
ਇਹ ਹਿੰਦੁਸਤਾਨ ਦਾ ਪਹਿਲਾ (ਪ੍ਰਕਲਪ) ਅੱਜ ਗਾਂਧੀਨਗਰ ਸ਼ੁਰੂ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਹਿੰਦੁਸਤਾਨ ਦੀਆਂ ਹੋਰ ਥਾਵਾਂ ‘ਤੇ ਵੀ ਅੱਗੇ ਵਧੇਗਾ। ਸਾਡੇ ਸੁਰੇਸ਼ ਪ੍ਰਭੂ ਜੀ ਨੇ ਰੇਲਵੇ ਸਟੇਸ਼ਨਾ ‘ਤੇ ਵਾਈ-ਫਾਈ ਦੀ ਸਹੂਲਤ ਦਿੱਤੀ ਹੈ। ਡਿਜੀਟਲ ਇੰਡੀਆ ਦਾ ਜਿਹੜਾ ਸੁਪਨਾ ਹੈ ਉਸ ਦਾ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਹੋ ਰਿਹਾ ਹੈ। ਕੁਝ ਲੋਕਾਂ ਨੂੰ ਇਹ ਹਿੰਦੁਸਤਾਨ ਦੇ ਗ਼ਰੀਬ ਲੋਕ ਹਨ ਉਨ੍ਹਾਂਨੂੰ ਕੀ ਸਮਝ ਅਤੇ ਤੁਹਾਨੂੰ ਹੈਰਾਨੀ ਹੋਵੇਗੀ, ਭਾਰਤ ਦੀ ਰੇਲਵੇ ਵਿੱਚ 60-70 % ਲੋਕ ਆਨਲਾਈਨ ਟਿਕਟ ਖਰੀਦ ਕਰਦੇ ਹਨ, 60-70 % ਹੋਇਆ, ਆਨਲਾਈਨ ਖਰੀਦ ਕਰਦੇ ਹਨ, ਇਹ ਹਿੰਦੁਸਤਾਨ ਦੀ ਤਾਕਤ ਹੈ।
ਆਮ ਮਨੁੱਖ ਜਿਹੜਾ ਰੇਲ ਵਿੱਚ ਜਾਂਦਾ ਹੈ ਉਹ ਵੀ ਅੱਜ ਆਨਲਾਈਨ ਰੇਲਵੇ ਦੀ ਟਿਕਟ ਬੁਕਿੰਗ ਕਰਵਾ ਰਿਹਾ ਹੈ ਅਤੇ ਲੈ ਰਿਹਾ ਹੈ। ਵਾਈ-ਫਾਈ ਦੇ ਕਾਰਨ ਤਜਰਬਾ ਹੈ ਕਿ ਅੱਜ ਹਿੰਦੁਸਤਾਨ ਵਿੱਚ ਅਤੇ ਵਿਸ਼ਵ ਦੇ ਸਾਰੇ ਲੋਕਾਂ ਦਾ ਮੁੱਲਅੰਕਣ ਹੈ, ਗੂਗਲ ਦੇ ਲੋਕ ਆਏ ਤਾਂ ਉਹ ਚਰਚਾ ਕਰ ਰਹੇ ਸਨ, ਭਾਰਤ ਦੇ ਰੇਲਵੇ ਸਟੇਸ਼ਨ ‘ਤੇ ਵਾਈ-ਫਾਈ ਦੀ ਜੋ ਸਮਰੱਥਾ ਹੈ ਉਹ ਸ਼ਾਇਦ ਦੁਨੀਆ ਵਿੱਚ ਸਭ ਤੋਂ ਵੱਧ ਹੈ, ਸਟੇਸ਼ਨ ਦੇ ਇਲਾਕੇ ਵਿੱਚ । ਅਤੇ ਉਸ ਦਾ ਨਤੀਜਾ ਇਹ ਹੋਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਆਨਲਾਈਨ ਪੜ੍ਹਾਈ ਕਰਨਾ ਪਸੰਦ ਕਰਦੇ ਹਨ, ਚੀਜਾਂ ਡਾਊਨਲੋਡ ਕਰ-ਕਰਕੇ ਵਿਦਿਆ ਦੇ ਲਈ ਵਰਤੋਂ ਕਰਦੇ ਹਨ, ਉਹ ਕੋਸ਼ਿਸ਼ ਕਰਦੇ ਹਨ ਕਿ ਰੇਲਵੇ ਸਟੇਸ਼ਨ ‘ਤੇ ਪੁੱਜਿਆ ਜਾਵੇ ਅਤੇ ਆਪਣੇ ਕੰਪਿਊਟਰ, ਲੈਪਟਾਪ ‘ਤੇ ਬੈਠ ਕੇ ਉਹ ਮੁਫਤ ਦਾ ਕੰਮ ਹੋ ਜਾਂਦਾ ਹੈ ਅਤੇ ਉਸ ਨੂੰ ਦੁਨੀਆ ਦੀ ਜਿਹੜੀ ਚੀਜ਼ ਚਾਹੀਦੀ ਹੈ, ਮੁਹੱਈਆ ਹੋ ਜਾਂਦੀ ਹੈ। ਯਾਨੀ ਇੱਕ ਵਿਵਸਥਾ ਕਿਵੇਂ ਬਦਲਾਅ ਲਿਆ ਸਕਦੀ ਹੈ ਇਸ ਦੀ ਮਿਸਾਲ ਢਾਈ ਸਾਲ ਦੇ ਵਿੱਚ ਹਿੰਦੁਸਤਾਨ ਦੀ ਰੇਲਵੇ ਨੇ ਕਰਕੇ ਵਿਖਾਈ ਹੈ।
ਉਸੇ ਦੇ ਤਹਿਤ ਅੱਜ ਗੁਜਰਾਤ ਵਿੱਚ ਪੂਰੇ ਦੇਸ਼ ਦੇ ਲਈ ਉਪਯੋਗੀ ਅਜਿਹਾ ਇੱਕ ਪ੍ਰਕਲਪ ਸ਼ੁਰੂ ਹੋ ਰਿਹਾ ਹੈ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਹਿੰਦੁਸਤਾਨ ਦੇ ਹੋਰ ਸ਼ਹਿਰਾਂ ਵਿੱਚ ਵੀ ਹੋਵੇਗਾ ਅਤੇ ਰੇਲਵੇ ਨੂੰ ਨਵੀਂ ਉਚਾਈਆਂ ‘ਤੇ ਲੈ ਜਾਣਾ, ਰੇਲਵੇ ਨੂੰ ਆਮ ਮਨੁੱਖਾਂ ਵਾਲੀਆਂ ਸਹੂਲਤਾਂ ਦਾ ਇੱਕ ਜਰੀਆ ਬਣਾਉਣਾ ਅਤੇ ਰੇਲਵੇ ਹੈ ਜਿਹੜੀ ਦੇਸ਼ ਨੂੰ ਰਫਤਾਰ ਵੀ ਦਿੰਦੀ ਹੈ, ਰੇਲਵੇ ਹੈ ਜਿਹੜੀ ਦੇਸ਼ ਨੂੰ ਤਰੱਕੀ ਵੀ ਦਿੰਦੀ ਹੈ। ਮੈਂਨੂੰ ਮੈਂ ਗੁਜਰਾਤ ਦੇ ਲੋਕਾਂ ਨੂੰ, ਗਾਂਧੀਨਗਰ ਦੇ ਲੋਕਾਂ ਨੂੰ ਅਤੇ ਅੱਜ ਵਾਇਬਰੈਂਟ ਸਮਿਟ ਦੀ ਪੂਰਵ ਸੰਧਿਆ ‘ਤੇ ਇਹ ਨਜ਼ਰਾਨਾ ਦਿੰਦੇ ਹੋਏ ਬਹੁਤ ਮਾਣ ਅਤੇ ਸੰਤੁਸ਼ਟੀ ਦਾ ਅਹਿਸਾਸ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।