ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਅਲ ਮੈਕ੍ਰੌਂ ਦੇ ਕੂਟਨੀਤਕ ਸਲਾਹਕਾਰ ਸ਼੍ਰੀ ਇਮੈਨੁਅਲ ਬੌਨੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਆਤੰਕਵਾਦ ਵਿਰੋਧੀ, ਸਾਈਬਰ–ਸੁਰੱਖਿਆ, ਰੱਖਿਆ ਤੇ ਰਣਨੀਤਕ ਸਹਿਯੋਗ ਆਦਿ ਸਮੇਤ ਭਾਰਤ–ਫ਼ਰਾਂਸ ਦੀ ਰਣਨੀਤਕ ਭਾਈਵਾਲੀ ਦੇ ਪ੍ਰਮੁੱਖ ਪੱਖਾਂ ਉੱਤੇ ਦੋਵੇਂ ਦੇਸ਼ਾਂ ਦੀ ਪ੍ਰਗਤੀ ਉੱਤੇ ਆਪਣੀ ਤਸੱਲੀ ਪ੍ਰਗਟਾਈ।
ਸ਼੍ਰੀ ਬੌਨੇ ਨੇ ਸਮੁੰਦਰੀ ਯਾਤਰਾਵਾਂ ਤੇ ਬਹੁ–ਪੱਖੀ ਸਹਿਯੋਗ ਸਮੇਤ ਵਿਭਿੰਨ ਖੇਤਰੀ ਤੇ ਅੰਤਰਰਾਸ਼ਟਰੀ ਮਸਲਿਆਂ ਉੱਤੇ ਭਾਰਤ–ਫ਼ਰਾਂਸ ਸਹਿਯੋਗ ਬਾਰੇ ਵੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕ੍ਰੌਂ ਨਾਲ ਕੀਤੇ ਆਪਣੇ ਹਾਲੀਆ ਵਟਾਂਦਰਿਆਂ ਨੂੰ ਬਹੁਤ ਚਾਅ ਨਾਲ ਯਾਦ ਕੀਤਾ ਅਤੇ ਉਨ੍ਹਾਂ ਦੀ ਸਿਹਤ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਪਰਿਸਥਿਤੀਆਂ ਵਿੱਚ ਸੁਧਾਰ ਹੋਣ ਤੋਂ ਬਾਅਦ ਰਾਸ਼ਟਰਪਤੀ ਮੈਕ੍ਰੌਂ ਨੂੰ ਭਾਰਤ ਦੌਰੇ ਲਈ ਆਪਣਾ ਸੱਦਾ ਵੀ ਦੁਹਰਾਇਆ।
ਸ਼੍ਰੀ ਇਮੈਨੁਅਲ 7 ਜਨਵਰੀ, 2021 ਨੂੰ ਹੋਣ ਵਾਲੀ ਭਾਰਤ–ਫ਼ਰਾਂਸ ਰਣਨੀਤਕ ਗੱਲਬਾਤ ਲਈ ਭਾਰਤ ਦੌਰੇ ’ਤੇ ਆਏ ਹਨ।
*****
ਡੀਐੱਸ/ਐੱਸਐੱਚ
Had a productive meeting with Mr. Emmanuel Bonne, Diplomatic Advisor to President Macron. Expressed joy at the progress in India-France Strategic Partnership, a force for global good in the post-COVID world. Reiterated the invitation to my friend @EmmanuelMacron to visit India. pic.twitter.com/YQHmbqJXST
— Narendra Modi (@narendramodi) January 8, 2021