Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹੈਦਰਾਬਾਦ ਵਿਖੇ ਆਈਟੀ ਬਾਰੇ ਵਿਸ਼ਵ ਸੰਮੇਲਨ ਸਮੇਂ ਵੀਡੀਓ ਕਾਨਫਰੈਂਸ ਰਾਹੀਂ ਪ੍ਰਧਾਨ ਮੰਤਰੀ ਦਾ ਸੰਬੋਧਨ

ਹੈਦਰਾਬਾਦ ਵਿਖੇ ਆਈਟੀ ਬਾਰੇ ਵਿਸ਼ਵ ਸੰਮੇਲਨ ਸਮੇਂ ਵੀਡੀਓ ਕਾਨਫਰੈਂਸ ਰਾਹੀਂ ਪ੍ਰਧਾਨ ਮੰਤਰੀ ਦਾ ਸੰਬੋਧਨ


ਭੈਣੋ ਅਤੇ ਭਰਾਵੋ

 

ਮੈਨੂੰ ਸੂਚਨਾ ਟੈਕਨੋਲੋਜੀ ਬਾਰੇ ਹੋ ਰਹੀ ਇਸ ਵਿਸ਼ਵ ਕਾਂਗਰਸ ਦਾ ਉਦਘਾਟਨ ਕਰਨ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਸਮਾਰੋਹ ਪਹਿਲੀ ਵਾਰੀ ਭਾਰਤ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਨੂੰ ਨਾਸਕੌਮ, ਵਿਟਸਾ ਅਤੇ ਤੇਲੰਗਾਨਾ ਸਰਕਾਰ ਦੀ ਭਾਈਵਾਲੀ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

 

ਮੈਨੂੰ ਭਰੋਸਾ ਹੈ ਕਿ ਇਹ ਦੁਨੀਆ ਭਰ ਦੇ ਨਿਵੇਸ਼ਕਾਂ, ਖੋਜੀਆਂ, ਥਿੰਕ ਟੈਂਕ ਅਤੇ ਹੋਰ ਭਾਈਵਾਲਾਂ ਲਈ ਸਾਂਝੇ ਤੌਰ ‘ਤੇ ਲਾਹੇਵੰਦ ਸਿੱਧ ਹੋਵੇਗੀ। ਮੈਂ ਚਾਹੁੰਦਾ ਸੀ ਕਿ ਮੈਂ ਨਿਜੀ ਤੌਰ ‘ਤੇ ਉਥੇ ਹੋਵਾਂ। ਮੈਨੂੰ ਖੁਸ਼ੀ ਹੈ ਕਿ ਆਈਟੀ ਦੀ ਸ਼ਕਤੀ ਨੇ ਮੈਨੂੰ ਦੂਰੋਂ ਇਸ ਕਾਨਫਰੰਸ ਨੂੰ ਸੰਬੋਧਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।

 

ਵਿਦੇਸ਼ ਤੋਂ ਸਾਡੇ ਵਿੱਚ ਪਹੁੰਚੇ ਡੈਲੀਗੇਟਾਂ ਦਾ ਭਾਰਤ ਵਿੱਚ ਸੁਆਗਤ ਹੈ, ਹੈਦਰਾਬਾਦ ਵਿੱਚ ਸੁਆਗਤ ਹੈ।

 

ਇਸ ਸੰਮੇਲਨ ਦੇ ਨਾਲ ਨਾਲ ਮੈਨੂੰ ਆਸ ਹੈ ਕਿ ਤੁਸੀਂ  ਹੈਦਰਾਬਾਦ ਦੇ ਇਤਿਹਾਸ ਬਾਰੇ ਸਮਝਣ ਅਤੇ ਇੱਥੋਂ ਦੇ ਸੁਆਦਲੇ ਖਾਣੇ ਦਾ ਆਨੰਦ ਮਾਣਨ ਲਈ ਕੁਝ ਸਮਾਂ ਕੱਢੋਗੇ।

 

ਬਿਨਾ ਸ਼ੱਕ ਭਾਰਤ ਪੁਰਾਤਨ, ਅਮੀਰ ਅਤੇ ਵਿਭਿੰਨਤਾ ਵਾਲੇ ਸੱਭਿਆਚਾਰ ਦਾ ਘਰ ਹੈ,  ਜਿਸ ਰਾਹੀਂ ਇੱਥੇ ਏਕਤਾ ਦੀ ਅੰਦਰੂਨੀ ਭਾਵਨਾ ਨਜ਼ਰ ਆਉਂਦੀ ਹੈ।

ਭੈਣੋ ਅਤੇ ਭਰਾਵੋ

 

”ਵਾਸੁਧੈਵਕੁਟੁੰਬਕੁਮ —ਵਿਸ਼ਵ ਇੱਕ ਪਰਿਵਾਰ ਹੈ” ਦੀ ਧਾਰਨਾ ਭਾਰਤੀ ਫ਼ਲਸਫ਼ੇ ਵਿੱਚ ਡੂੰਘੇ ਤੌਰ ‘ਤੇ ਮੌਜੂਦ ਹੈ।

 

ਭਾਰਤ ਵਿੱਚ ਇਸ ਤੋਂ ਸਾਡੀਆਂ ਵਿਸ਼ੇਸ਼ ਰਵਾਇਤਾਂ ਦਾ ਅਹਿਸਾਸ ਹੁੰਦਾ ਹੈ। 21ਵੀਂ ਸਦੀ ਵਿੱਚ ਟੈਕਨੋਲੋਜੀ ਇਸ ਧਾਰਨਾ ਕਕੇ ਫੈਲਦੀ ਜਾ ਰਹੀ ਹੈ। ਇਸ ਨਾਲ ਸਾਨੂੰ ਇਕ ਸੰਗਠਿਤ ਦੁਨੀਆ ਦੀ ਸਥਾਪਨਾ ਵਿੱਚ ਮਦਦ ਮਿਲੀ ਹੈ।

 

ਇਕ ਅਜਿਹੀ ਦੁਨੀਆ ਜਿਥੇ ਚੰਗੇ ਭਵਿੱਖ ਲਈ ਸਹਿਯੋਗ ਕਰਨ ਵਿੱਚ ਦੂਰੀਆਂ ਕੋਈ ਰੁਕਾਵਟ ਨਹੀਂ ਬਣ ਸਕਦੀਆਂ। ਅੱਜ ਭਾਰਤ ਡਿਜੀਟਲ ਖੋਜ ਲਈ ਹਾਟ ਸਪਾਟ ਬਣ ਚੁੱਕਿਆ ਹੈ।

 

ਸਾਡੇ ਕੋਲ ਸਿਰਫ਼ ਖੋਜ ਅਦਾਰੇ ਹੀ ਨਹੀਂ ਵਧ ਰਹੇ ਸਗੋਂ ਅਸੀਂ ਟੈੱਕ ਖੋਜ ਲਈ ਇਕ ਵਿਕਸਤ ਹੋ ਰਹੀ ਮਾਰਕੀਟ ਵੀ ਹਾਂ। ਅਸੀਂ ਦੁਨੀਆ ਦਾ ਇਕ ਟੈੱਕ.- ਮਿੱਤਰ ਪਰਿਵਾਰ ਹਾਂ ਅਤੇ ਰਹਾਂਗੇ ਵੀ। ਸਾਡੇ ਇਕ ਲੱਖ ਤੋਂ ਵੱਧ ਪਿੰਡਾਂ ਦਾ ਆਪਟੀਕਲ  ਫਾਈਬਰ ਰਾਹੀਂ ਸੰਪਰਕ ਹੈ, ਦੇਸ਼ ਵਿੱਚ  121 ਕਰੋੜ ਮੋਬਾਈਲ ਹਨ ਅਤੇ 50 ਕਰੋੜ ਇੰਟਰਨੈਟ ਵਰਤੋਂਕਾਰ ਹਨ।

 

ਭਾਰਤ ਟੈਕਨੋਲੋਜੀ ਦੀ ਸ਼ਕਤੀ ਦੀ ਵਰਤੋਂ ਕਰਨ ਵਾਲਾ, ਭਵਿੱਖ ਉੱਤੇ ਨਜ਼ਰ ਮਾਰਨ ਵਾਲਾ ਅਤੇ ਹਰ ਸ਼ਹਿਰੀ ਦੇ ਸਸ਼ਕਤੀਕਰਨ ਯਕੀਨੀ ਬਣਾਉਣ ਵਾਲਾ ਦੇਸ਼ ਹੈ। ਡਿਜੀਟਲ ਭਾਰਤ ਇਕ ਅਜਿਹੀ   ਯਾਤਰਾ ਹੈ ਜੋ ਕਿ ਡਿਜੀਟਲ ਢਾਂਚੇ ਰਾਹੀਂ  ਸੇਵਾਵਾਂ ਦੀ ਡਿਜੀਟਲ ਡਲਿਵਰੀ ਕਰਕੇ ਡਿਜੀਟਲ ਸ਼ਮੂਲੀਅਤ ਅਤੇ ਡਿਜੀਟਲ ਸਸ਼ਕਤੀਕਰਨ ਲਿਆ ਰਹੀ ਹੈ। ਕੁਝ ਸਾਲ ਪਹਿਲਾਂ ਤੱਕ ਅਜਿਹੀ ਚੀਜ਼ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ।

 

ਇਸ ਤਰਾਂ ਅਸੀਂ ਸਾਢੇ ਤਿੰਨ ਸਾਲ ਵਿੱਚ ਜੀਵਨ ਚੱਕਰ ਪੂਰਾ ਕਰ ਲਿਆ ਹੈ। ਅਜਿਹਾ ਜਨਤਕ ਵਤੀਰੇ ਅਤੇ ਢੰਗਾਂ ਵਿੱਚ ਤਬਦੀਲੀ ਕਰਕੇ ਸੰਭਵ ਹੋ ਸਕਿਆ ਹੈ। ਡਿਜੀਟਲ ਇੰਡੀਆ ਸਿਰਫ ਸਰਕਾਰ ਦੀ ਪਹਿਲਕਦਮੀ ਬਣ ਕੇ ਹੀ ਨਹੀਂ ਰਹਿ ਗਿਆ ਸਗੋਂ ਜੀਵਨ ਦਾ ਇਕ ਢੰਗ ਬਣ ਗਿਆ ਹੈ।

 

ਟੈਕਨੋਲੋਜੀ ਨੇ ਪਾਵਰ ਪੁਆਇੰਟ ਪ੍ਰਸਤੁਤੀਆਂ ਕੀਤੀਆਂ ਹਨ ਅਤੇ  ਇਹ ਲੋਕਾਂ ਦੇ ਜੀਵਨ ਦਾ ਅਟੁੱਟ ਅੰਗ ਬਣ ਗਈ ਹੈ। ਭਾਵੇ ਬਹੁਤ ਸਾਰੀਆਂ ਸਰਕਾਰੀ ਪਹਿਲਕਦਮੀਆਂ ਸਰਕਾਰ ਵਲੋਂ ਲਾਏ ਧੱਕੇ ਤੋਂ ਬਿਨਾ ਅੱਗੇ ਨਹੀਂ ਵਧਦੀਆਂ, ਉੱਥੇ ਡਿਜੀਟਲ ਇੰਡੀਆ ਲੋਕਾਂ ਦੇ ਯਤਨਾਂ ਨਾਲ ਸਫਲ ਹੋ ਰਿਹਾ ਹੈ।

 

ਜੇਏਐੱਮ ਤ੍ਰਿਮੂਰਤੀ  ਜਿਸ ਅਧੀਨ ਗ਼ਰੀਬਾਂ ਲਈ 320 ਮਿਲੀਅਨ ਜਨ ਧਨ ਬੈਂਕ ਖਾਤੇ ਆਧਾਰ ਅਤੇ ਮੋਬਾਈਲ ਦੀ ਮਦਦ ਨਾਲ ਖੁੱਲੇ ਹਨ, ਰਾਹੀਂ ਲੋਕਾਂ ਤੱਕ ਸਿੱਧੇ ਲਾਭ ਪਹੁੰਚਾਕੇ 57 ਹਜ਼ਾਰ ਕਰੋੜ ਰੁਪਏ ਦੀ ਬਚਤ ਕੀਤੀ ਗਈ ਹੈ।

 

ਪੂਰੇ ਭਾਰਤ ਵਿੱਚ 172 ਹਸਪਤਾਲਾਂ ਵਿੱਚ ਤਕਰੀਬਨ 22 ਮਿਲੀਅਨ ਡਿਜੀਟਲ ਲੈਣ-ਦੇਣ ਕਰਕੇ ਮਰੀਜ਼ਾਂ ਦੇ ਜੀਵਨ ਨੂੰ ਸੁਖਾਲਾ ਕੀਤਾ ਗਿਆ ਹੈ। ਸੁਖਾਲੇ ਵਜ਼ੀਫਿਆਂ ਲਈ ਰਾਸ਼ਟਰੀ ਸਕਾਲਰਸ਼ਿਪ ਪੋਰਟਲ ਕੋਲ 124 ਮਿਲੀਅਨ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।

 

ਈ-ਨਾਮ ਇਕ ਔਨਲਾਈਨ ਖੇਤੀ ਮੰਡੀ ਹੈ ਜੋ ਕਿ ਕਿਸਾਨਾਂ ਨੂੰ ਢੁਕਵੇਂ ਭਾਅ ਮੁਹੱਈਆ ਕਰਾਉਂਦੀ ਹੈ । ਹੁਣ ਤੱਕ 6.6 ਮਿਲੀਅਨ ਪਰਿਵਾਰ ਇਸ ਕੋਲ ਰਜਿਸਟਰਡ ਹੋ ਚੁੱਕੇ ਹਨ ਅਤੇ470 ਮਾਰਕੀਟ ਕਮੇਟੀਆਂ ਨਾਲ ਜੁੜ ਚੁੱਕੀਆਂ ਹਨ। ਡਿਜੀਟਲ ਭੁਗਤਾਨ ਲਈ ਭੀਮ ਯੂਪੀਆਈ ਕੰਮ ਕਰ ਰਿਹਾ  ਹੈ ਅਤੇ ਜਨਵਰੀ 2018 ਵਿੱਚ  15 ਹਜ਼ਾਰ ਕਰੋੜ ਦਾ ਲੈਣ-ਦੇਣ ਇਸ ਰਾਹੀਂ ਕੀਤਾ ਗਿਆ।

 

ਅਨੋਖਾ ਉਮੰਗ ਐਪ ਜੋ ਕਿ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, 185 ਸਰਕਾਰੀ ਸੇਵਾਵਾਂÎ ਦੀ ਪੇਸ਼ਕਸ਼ ਕਰ ਚੁੱਕਾ ਹੈ।

 

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 2.8 ਲੱਖ ਸਾਂਝੀ ਸੇਵਾ ਦੇ ਕੇਂਦਰ ਹਨ ਜੋ ਕਿ ਲੋਕਾਂ ਨੂੰ ਡਿਜੀਟਲ ਸੇਵਾਵਾਂ ਪ੍ਰਦਾਨ ਕਰਦੇ ਹਨ। ਇਨਾਂ ਕੇਂਦਰਾਂ ਵਿੱਚ 10 ਲੱਖ ਲੋਕ ਕੰਮ ਕਰ ਰਹੇ ਹਨ,  ਜਿਨ੍ਹਾਂ ਵਿੱਚ ਹਜ਼ਾਰਾਂ ਮਹਿਲਾ ਉੱਦਮੀ ਵੀ ਸ਼ਾਮਲ ਹਨ। ਦੇਸ਼ ਦੇ ਨੌਜਵਾਨਾਂ ਦੀ ਮੁਹਾਰਤ ਅਤੇ ਯੋਗਤਾ ਦੀ ਸਹੀ ਵਰਤੋਂ ਕਰਨ ਲਈ ਬੀਪੀਓਜ਼ ਨੇ ਕੋਹਿਮਾ ਅਤੇ ਇੰਫਾਲ ਵਰਗੇ ਉੱਤਰ ਪੂਰਬੀ ਭਾਰਤ ਦੇ ਸਥਾਨਾਂ ਤੋਂ ਜੰਮੂ ਕਸ਼ਮੀਰ ਤੱਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 86 ਯੂਨਿਟ ਇਸ ਵੇਲੇ ਸਰਗਰਮ ਹਨ ਅਤੇ ਜਲਦੀ ਹੀ ਹੋਰ ਵੀ ਸ਼ੁਰੂ ਹੋ ਜਾਣਗੇ।

 

ਘਰ-ਘਰ ਵਿੱਚ ਡਿਜੀਟਲ ਸਾਖਰਤਾ ਨੂੰ ਪਹੁੰਚਾਉਣ ਲਈ ਅਸੀਂ ਪ੍ਰਧਾਨ ਮੰਤਰੀ ਰੂਰਲ ਡਿਜੀਟਲ ਲਿਟਰੇਸੀ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਪਿੰਡਾਂ ਦੇ 60 ਮਿਲੀਅਨ ਬਾਲਗ, ਡਿਜੀਟਲ ਤੌਰ ‘ਤੇ ਸਾਖਰ ਹੋ ਸਕਣ। ਹੁਣ ਤੱਕ 10 ਮਿਲੀਅਨ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।

 

ਅਸੀਂ ਮੇਕ ਇਨ ਇੰਡੀਆ ਅਤੇ ਡਿਜੀਟਲ ਇੰਡੀਆ ਦੇ ਪ੍ਰੋਗਰਾਮਾਂ ਨਾਲ ਕਾਫੀ ਅੱਗੇ ਨਿਕਲ ਆਏ ਹਾਂ। 2014 ਵਿੱਚ ਦੇਸ਼ ਵਿੱਚ ਸਿਰਫ 2 ਮੋਬਾਈਲ ਬਣਾਉਣ ਵਾਲੇ ਯੂਨਿਟ ਸਨ ਅਤੇ ਇਸ  ਵੇਲੇ 118 ਯੂਨਿਟ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਕੁਝ ਸਭ ਤੋਂ ਵਧੀਆ ਵਿਸ਼ਵ ਬਰਾਂਡਾਂ ਦੇ ਮੋਬਾਈਲ ਬਣਾ ਰਹੇ ਹਨ।

 

ਸਰਕਾਰੀ ਈ-ਮਾਰਕੀਟ ਪਲੇਸ ਦਾ ਵਿਕਾਸ ਦੇਸ਼ ਦੇ ਰਾਸ਼ਟਰੀ ਵਸੂਲੀ ਪੋਰਟਲ ਵਜੋਂ ਕੀਤਾ ਗਿਆ ਹੈ। ਇਸ ਨਾਲ ਛੋਟੇ ਅਤੇ ਦਰਮਿਆਨੇ ਦਾਇਰਿਆਂ ਨੂੰ ਸਰਕਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਸ ਵਿੱਚ ਮੁਕਾਬਲਾ ਕਰਨਾ ਪੈਂਦਾ ਹੈ। ਇਸ ਸਾਦੇ ਆਈਟੀ ਢਾਂਚੇ ਨਾਲ ਸਰਕਾਰੀ ਵਸੂਲੀ ਵਿੱਚ ਪਾਰਦਰਸ਼ਤਾ ਵਧ ਰਹੀ ਹੈ ਜਿਸ ਨਾਲ ਵਸੂਲੀ ਆਮਦ ਵਿੱਚ ਤੇਜ਼ੀ ਆਈ ਹੈ ਅਤੇ ਹਜ਼ਾਰਾਂ ਛੋਟੇ ਅਤੇ ਦਰਮਿਆਨੇ ਅਦਾਰਿਆਂ ਨੂੰ ਸ਼ਕਤੀ ਮਿਲੀ ਹੈ।

 

ਬੀਤੇ ਕੱਲ੍ਹ ਮੁੰਬਈ ਯੂਨੀਵਰਸਿਟੀ ਵਿਖੇ ਮੈਨੂੰ ਵਾਧਵਾਨੀ ਇੰਸਟੀਟਿਊਟ ਫਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇਸ਼ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ। ਇਹ ਇਕ ਸੁਤੰਤਰ, ਗੈਰ ਮੁਨਾਫੇ  ਵਾਲੀ ਖੋਜ ਸੰਸਥਾ ਹੈ ਜਿਸ ਦਾ ਉਦੇਸ਼ ਸਮਾਜਿਕ ਭਲੇ ਲਈ ਆਰਟੀਫਿਸ਼ੀਲ ਇੰਟੈਲੀਜੈਂਸ ਦਾ ਪ੍ਰਬੰਧ ਕਰਨਾ ਹੈ।

 

ਕੁਝ ਦਿਨ ਪਹਿਲਾਂ ਦੁਬਈ ਵਿੱਚ ਵਿਸ਼ਵ ਸਰਕਾਰੀ ਸਿਖਰ ਸੰਮੇਲਨ ਮੌਕੇ ਮੈਨੂੰ ਇਕ ਪ੍ਰਦਰਸ਼ਨੀ ”ਮਿਊਜ਼ੀਅਮ ਆਵ੍ ਦਿ ਫਿਊਚਰ” ਵਿੱਚ ਜਾਣ ਦਾ ਮੌਕਾ ਮਿਲਿਆ। ਇਸ ਦੀ ਯੋਜਨਾਬੰਦੀ ਵਿਚਾਰਾਂ ਦੇ ਇਨਕਿਊਬੇਟਰ ਅਤੇ ਖੋਜਾਂ ਦੇ ਡਰਾਈਵਰ ਵਜੋਂ ਕੀਤੀ ਗਈ ਸੀ। ਮੈਂ ਟੈਕਨੋਲੋਜੀ ਦੇ ਮਾਹਰਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਵਿੱਚੋਂ ਕਈ ਅੱਜ ਇੱਥੇ ਬੈਠੇ ਹੋਏ ਹਨ। ਉਹ ਲੋਕਾਂ ਲਈ ਇਕ ਵਧੀਆ,  ਵਧੇਰੇ ਅਰਾਮਦਾਇਕ ਭਵਿੱਖ ਬਣਾਉਣ ਵਿੱਚ ਮਦਦ ਕਰ ਰਹੇ ਹਨ।

 

ਅਸੀਂ ਅੱਜ ਚੌਥੀ ਉਦਯੋਗਿਕ ਕ੍ਰਾਂਤੀ ਦੇ ਦਰਵਾਜ਼ੇ ‘ਤੇ ਖੜੇ ਹਾਂ। ਟੈਕਨੋਲੋਜੀ ਦੀ ਜੇ ਜਨਤਾ ਦੀ ਭਲਾਈ  ਲਈ ਵਰਤੋਂ ਕੀਤੀ ਜਾਵੇ ਤਾਂ ਉਹ ਮਨੁੱਖਤਾ ਲਈ ਲੰਮੀ ਖੁਸ਼ਹਾਲੀ ਦਾ ਸਬੱਬ ਬਣ ਸਕਦੀ ਹੈ ਅਤੇ ਸਾਡੇ ਗ੍ਰਹਿ ਲਈ ਵਧੀਆ ਭਵਿੱਖ ਦਾ ਪ੍ਰਬੰਧ ਕਰ ਸਕਦੀ ਹੈ। ਇਸੇ ਸੰਦਰਭ ਵਿੱਚ ਮੈਂ ਭਾਰਤ ਵਿੱਚ ਸੂਚਨਾ ਟੈਕਨੋਲੋਜੀ ਬਾਰੇ ਵਿਸ਼ਵ ਸੰਮੇਲਨ ਦਾ ਉਦਘਾਟਨ ਕਰ ਰਿਹਾ ਹਾਂ।

 

ਸੰਮੇਲਨ ਦੇ ਮੁੱਖ ਵਿਸ਼ੇ ਉਨ੍ਹਾਂ ਮੌਕਿਆਂ ਬਾਰੇ ਦੱਸਦੇ ਹਨ ਜੋ ਕਿ ਸਾਡੇ ਸਾਹਮਣੇ ਆਉਣ ਵਾਲੇ ਹਨ। ਤਬਾਹਕੁੰਨ ਟੈਕਨੋਲੋਜੀਆਂ ਜਿਵੇਂ ਕਿ ਬਲਾਕ-ਚੇਨ ਅਤੇ ਇੰਟਰਨੈੱਟ ਆਵ੍ ਥਿੰਗਜ਼ ਦਾ ਕਾਫੀ ਜ਼ਿਆਦਾ ਪ੍ਰਭਾਵ ਸਾਡੇ ਜੀਵਨ ਅਤੇ ਕੰਮ ਉੱਤੇ ਪਵੇਗਾ। ਉਨ੍ਹਾਂ ਨੂੰ ਸਾਡੇ ਕੰਮ ਵਾਲੇ ਸਥਾਨਾਂ ਲਈ ਤੇਜ਼ੀ ਨਾਲ ਢਾਲੇ ਜਾਣ ਦੀ ਲੋੜ ਹੈ।

 

ਸ਼ਹਿਰੀਆਂ ਨੂੰ ਭਵਿੱਖ ਦੇ ਕੰਮ ਵਾਲੀਆਂ ਥਾਵਾਂ ਲਈ ਮੁਹਾਰਤ ਪ੍ਰਦਾਨ ਕਰਨਾ ਬਹੁਤ ਅਹਿਮ ਹੈ। ਅਸੀਂ ਦੇਸ਼ ਵਿੱਚ ਰਾਸ਼ਟਰੀ ਮੁਹਾਰਤ ਵਿਕਾਸ ਮਿਸ਼ਨ ਸ਼ੁਰੂ ਕੀਤਾ ਹੈ ਤਾਂ ਕਿ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਕ ਵਧੀਆ ਭਵਿੱਖ ਪ੍ਰਦਾਨ ਕੀਤਾ ਜਾ ਸਕੇ। ਸਾਡੇ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਡੀਆਂ ਭਵਿੱਖ ਦੀਆਂ ਕੰਮਕਾਜੀ ਤਾਕਤਾਂ ਨਵੀਆਂ ਟੈਕਨੋਲੋਜੀਆਂ ਦੀ ਆਮਦ ਉੱਤੇ ਮੁੜ ਨਿਪੁੰਨਤਾ ਹਾਸਲ ਕਰਨ।

 

ਇਸ ਸਮਾਰੋਹ ਵਿੱਚ ਸੱਦੇ ਗਏ ਬੁਲਾਰਿਆਂ ਵਿੱਚੋਂ ਇੱਕ ਰੋਬੋਟ ਸੋਫੀਆ ਨੇ ਦਿਖਾਇਆ ਹੈ ਕਿ ਨਵੀਆਂ ਟੈਕਨੋਲੋਜੀਆਂ ਦੀ ਸਮਰੱਥਾ ਕੀ ਹੈ। ਸਾਨੂੰ ਕੰਮ ਦੇ ਬਦਲ ਰਹੇ ਸਰੂਪ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਮੈਂ ”ਭਵਿੱਖ ਦੀਆਂ ਯੋਗਤਾਵਾਂ” ਪਲੇਟਫਾਰਮ ਵਿਕਸਿਤ ਕਰਨ ਲਈ ਨੈਸਕੌਮ ਨੂੰ ਵਧਾਈ ਦਿੰਦਾ ਹਾਂ।

 

ਮੈਨੂੰ ਦੱਸਿਆ ਗਿਆ ਹੈ ਕਿ ਨੈਸਕੌਮ ਨੇ 8 ਅਹਿਮ ਟੈਕਨੋਲੋਜੀਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਰਚੁਅਲ ਰਿਐਲਿਟੀ, ਰੋਬੋਟਿਕ ਪ੍ਰੋਸੈਸ ਆਟੋਮੇਸ਼ਨ, ਇੰਟਰਨੈੱਟ ਆਵ੍ ਥਿੰਗਜ਼ ਸ਼ਾਮਲ ਹਨ।

 

ਬਿੱਗ ਡਾਟਾ ਐਨਾਲੈਟਿਕਸ, 3-ਡੀ ਪ੍ਰਿੰਟਿੰਗ, ਕਲਾਊਡ ਕੰਪਿਊਟਿੰਗ, ਸੋਸ਼ਲ ਐਂਡ ਮੋਬਾਈਲ। ਨੈਸਕੌਮ ਨੇ 55 ਜੌਬ ਰੋਲਜ਼ ਦੀ ਪਹਿਚਾਣ  ਵੀ ਕੀਤੀ ਹੈ ਜੋ ਕਿ ਦੁਨੀਆ ਭਰ ਵਿੱਚ ਕਾਫੀ ਮੰਗ ਵਿੱਚ ਹਨ।

 

ਮੈਨੂੰ ਯਕੀਨ ਹੈ ਕਿ ”ਸਕਿੱਲ ਆਵ੍ ਫਿਊਚਰ” ਪਲੇਟਫਾਰਮ ਆਪਣੀ ਮੁਕਾਬਲੇ ਦੀ ਭਾਵਨਾ ਨੂੰ ਕਾਇਮ ਰੱਖ ਸਕੇਗਾ। ਡਿਜੀਟਲ ਟੈਕਨੋਲੋਜੀ ਇਸ ਵੇਲੇ ਹਰ ਵਪਾਰੀ ਦੇ ਦਿਲ ਵਿੱਚ ਛਾਈ ਹੋਈ ਹੈ।

 

ਨਵੀਆਂ ਟੈਕਨੋਲੋਜੀਆਂ ਵਪਾਰਕ ਭਾਈਚਾਰੇ ਦੇ ਵੱਖ ਵੱਖ ਅਪ੍ਰੇਸ਼ਨਜ਼ ਅਤੇ ਪ੍ਰੋਸੈੱਸਾਂ ਵਿੱਚ  ਮੜ੍ਹੀਆਂ ਹੋਣੀਆਂ ਚਾਹੀਦੀਆਂ ਹਨ। 

 

ਇਸ ਤਬਦੀਲੀ ਲਈ ਕੀ ਅਸੀਂ ਆਪਣੇ ਲੱਖਾਂ ਦਰਮਿਆਨੇ ਅਤੇ ਛੋਟੇ ਵਪਾਰੀਆਂ ਨੂੰ ਏਨੇ ਥੋੜੇ ਸਮੇਂ ਵਿੱਚ ਤਿਆਰ ਕਰ ਸਕਦੇ ਹਾਂ? ਖੋਜ ਦੀ ਅਹਿਮੀਅਤ ਨੂੰ ਮਹਿਸੂਸ ਕਰਦਿਆਂ, ਆਰਥਿਕਤਾ ਅਤੇ ਵਪਾਰ ਦੇ ਭਵਿੱਖ ਲਈ ਭਾਰਤ ਸਰਕਾਰ ਨੇ ਸਟਾਰਟ ਅੱਪ ਇੰਡੀਆ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ।

 

ਸਾਨੂੰ ਆਪਣੇ ਸਟਾਰਟ ਅੱਪਸ ਉੱਤੇ ਪੂਰਾ ਭਰੋਸਾ ਹੈ ਕਿ ਉਹ ਸਾਰੇ ਖੇਤਰਾਂ ਲਈ ਆਰਥਿਕ ਹੱਲ ਲੱਭਣ ਵਿੱਚ ਸਹਾਈ ਹੋਣਗੇ।

 

ਅਟਲ ਇਨੋਵੇਸ਼ਨ ਮਿਸ਼ਨ ਅਧੀਨ ਅਸੀਂ ਅਟਲ ਟਿਕਰਿੰਗ ਲੈਬਸਿਨ ਸਕੂਲ਼ਜ਼ ਦੇਸ਼ ਭਰ ਵਿੱਚ ਸਥਾਪਿਤ ਕਰ ਰਹੇ ਹਾਂ। ਇਸ  ਸਕੀਮ ਦਾ ਉੁਦੇਸ਼ ਨੌਜਵਾਨਾਂ ਦੇ ਮਨਾਂ ਵਿੱਚ ਉਤਸੁਕਤਾ, ਸਿਰਜਣਾਤਮਕਤਾ ਅਤੇ ਕਲਪਨਾ ਸ਼ਕਤੀ ਦੀ ਭਾਵਨਾ ਭਰਨਾ ਹੈ।

 

ਭੈਣੋ ਅਤੇ ਭਰਾਵੋ

 

ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਤੁਸੀਂ ਸੂਚਨਾ ਟੈਕਨੋਲੋਜੀ ਦੇ ਵੱਖ-ਵੱਖ ਵਿਸ਼ਿਆਂ ਬਾਰੇ ਚਰਚਾ ਕਰੋਗੇ, ਉਸ ਵੇਲੇ ਆਮ ਆਦਮੀ ਦੇ ਹਿਤਾਂ ਨੂੰ ਵੀ ਮਨ ਵਿੱਚ ਰੱਖੋਗੇ। ਮੈਂ ਇੱਕ ਵਾਰੀ ਫੇਰ ਦੁਨੀਆ ਭਰ ਤੋ ਆਏ ਪਤਵੰਤੇ ਡੈਲੀਗੇਟਾਂ ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ। ਤੁਹਾਡੀ ਵਿਚਾਰ ਚਰਚਾ ਦੇ ਉਸਾਰੂ ਨਤੀਜੇ ਨਿਕਲਣ।

 

ਇਸ ਗੱਲਬਾਤ ਦੇ ਨਤੀਜਿਆਂ ਦੇ  ਲਾਭ ਦੁਨੀਆ ਭਰ ਦੇ ਗ਼ਰੀਬਾਂ ਅਤੇ ਵਾਂਝਿਆਂ ਤੱਕ ਵੀ ਪਹੁੰਚਣ।

 

ਧੰਨਵਾਦ ।

                                      ****

ਏਕੇਟੀ/ਐੱਚਐੱਸ