Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹਿਮਾਚਲ ਪ੍ਰਦੇਸ਼ ਵਿਚ ਸੋਲੰਗ ਘਾਟੀ ਵਿਚ ਜਨਤਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ- ਪਾਠ

ਹਿਮਾਚਲ ਪ੍ਰਦੇਸ਼ ਵਿਚ ਸੋਲੰਗ ਘਾਟੀ ਵਿਚ ਜਨਤਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ- ਪਾਠ


ਕੇਂਦਰੀ ਮੰਤਰੀਪਰਿਸ਼ਦ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀਹਿਮਾਚਲ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ‍ਮੰਤਰੀ ਭਾਈ ਜੈਰਾਮ ਠਾਕੁਰ ਜੀਹਿਮਾਚਲ ਤੋਂ ਹੀ ਸਾਂਸਦ ਅਤੇ ਕੇਂਦਰ ਵਿੱਚ ਮੰਤਰੀ ਮੇਰੇ ਸਾਥੀਹਿਮਾਚਲ ਦਾ ਛੋਕਰਾ ਸ਼੍ਰੀ ਅਨੁਰਾਗ ਠਾਕੁਰ ਜੀਸ‍ਥਾਨਕ ਵਿਧਾਇਕਸਾਂਸਦਗਣ ਅਤੇ ਹਿਮਾਚਲ ਸਰਕਾਰ ਵਿੱਚ ਮੰਤਰੀ ਭਾਈ ਗੋਵਿੰਦ ਠਾਕੁਰ  ਜੀਹੋਰ ਮੰਤਰੀਗਣਹੋਰ ਸਾਂਸਦਗਣ ਵਿਧਾਇਕਗਣ ਭੈਣਾਂ ਅਤੇ ਭਾਈਓ

 

ਤੁਸਾ ਸੇਭੀ ਰੇਆਪਨੇ ਪਿਆਰੇ ਅਟਲ ਬਿਹਾਰੀ ਬਾਜਪੇਯੀ ਜੀ ਰੀ ਸੋਚਾ ਰੈ ਬਦੌਲਤ,

ਕੁੱਲੁਲਾਹੁਲਲੇਹ-ਲੱਦਾਖਾ ਰੇ ਲੋਕਾ ਰੀ ਤੈਂਯੀਏ ਸੁਰੰਗਾ ਰਾ ਤੌਹਫਾਤੁਸਾ ਸੇਭੀ ਵੇ ਮੇਲੂ

ਤੁਸਾ ਸੇਭੀ ਵੈ ਬਹੁਤ – ਬਹੁਤ ਬਧਾਈ ਹੋਰ ਮੁਬਾਰਕ ।

 

ਮਾਂ ਹਿਡੰ‍ਬਾ ਦੀਰਿਸ਼ੀ – ਮੁਨੀਆਂ ਦੀ ਤਪਸ‍ਥਲੀ ਜਿੱਥੇ 18 ਕਰੜੂ ਯਾਨੀ ਪਿੰਡ – ਪਿੰਡ ਦੇਵਤਿਆਂ ਦੀ ਜੀਵੰਤ ਅਤੇ ਅਨੌਖੀ ਪਰੰ‍ਪਰਾ ਹੈਅਜਿਹੀ ਦਿਵ‍ਯ ਧਰਤੀਨੂੰ ਮੈਂ ਪ੍ਰਨਾਮ ਕਰਦਾ ਹਾਂਨਮਨ ਕਰਦਾ ਹਾਂ।  ਅਤੇ ਕੰਚਨਨਾਗ ਦੀ ਇਹ ਭੂਮੀਹੁਣੇ ਜੈਰਾਮ ਜੀ ਸਾਡੇ ਮੁੱਖ ਮੰਤਰੀ ਜੀ ਵਰਣਨ ਕਰ ਰਹੇ ਸਨ ਪੈਰਾਗ‍ਲਾਈਡਿੰਗ ਦੇ ਮੇਰੇ ਇਸ ਸ਼ੌਕ ਦਾ।  ਅੱਛਾ ਤਾਂ ਲੱਗਦਾ ਸੀ ਉੱਡਣਾ ਲੇਕਿਨ ਜਦੋਂ ਪੂਰੀ ਕਿੱਟ ਉੱਠਾ ਕੇ ਉਪਰ ਤੱਕ ਜਾਣਾ ਪੈਂਦਾ ਸੀ ਤਾਂ ਦਮ ਉਖੜ ਜਾਂਦਾ ਸੀ। ਅਤੇ ਇੱਕ ਵਾਰ ਸ਼ਾਇਦ ਦੁਨੀਆ ਵਿੱਚ ਹੋਰ ਕਿਸੇ ਨੇ ਕੀਤਾ ਹੋਵੇਗਾ ਕਿ ਨਹੀਂ ਮੈਨੂੰ ਪਤਾ ਨਹੀਂ। ਅਟਲਜੀ ਮਨਾਲੀ ਆਏ ਸਨਮੈਂ ਇੱਥੇ ਸੰਗਠਨ ਦੀ ਵਿਵਸਥਾ ਵਾਲਾ ਵਿਅਕਤੀ ਸੀ ਤਾਂ ਥੋੜ੍ਹਾ ਪਹਿਲਾਂ ਆਇਆ ਸੀ।  ਤਾਂ ਅਸੀਂ ਇੱਕ ਪ੍ਰੋਗਰਾਮ ਬਣਾਇਆ।  11 ਪੈਰਾਗ‍ਲਾਈਡਰਸਪਾਇਲਟਸ ਇਕੱਠੇ ਮਨਾਲੀ ਦੇ ਅਸਮਾਨ ਵਿੱਚਅਤੇ ਜਦੋਂ ਅਟਲਜੀ ਪਹੁੰਚੇ ਤਾਂ ਸਭ ਨੇ ਪੁਸ਼‍ਪ ਵਰਖਾ ਕੀਤੀ ਸੀ। ਸ਼ਾਇਦ ਦੁਨੀਆ ਵਿੱਚ ਪੈਰਾਗ‍ਲਾਈਡਿੰਗ ਦਾ ਅਜਿਹਾ ਉਪਯੋਗ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ। ਲੇਕਿਨ ਜਦੋਂ ਸ਼ਾਮ ਨੂੰ ਮੈਂ ਅਟਲਜੀ ਨੂੰ ਮਿਲਣ ਗਿਆ ਤਾਂ ਕਹਿ ਰਹੇਭਾਈ ਬਹੁਤ ਸਾਹਸ ਕਰਰਹੇ ਹੋਅਜਿਹਾ ਕਿਉਂ ਕਰਦੇ ਹੋ।  ਲੇਕਿਨ ਉਹ ਦਿਨ ਮੇਰੇ ਮਨਾਲੀ ਦੇ ਜੀਵਨ ਵਿੱਚ ਵੀ ਇੱਕ ਬਹੁਤ ਸਹੀਅਵਸਰਬਣ ਗਿਆ ਸੀ ਕਿ ਪੈਰਾਗ‍ਲਾਈਡਿੰਗ ਤੋਂ ਪੁਸ਼‍ਪ ਵਰਖਾ ਕਰਕੇ ਵਾਜਪੇਯੀ ਜੀ  ਦਾ ਸ‍ਵਾਗਤ ਕਰਨ ਦੀ ਕਲ‍ਪਨਾ ਬਹੁਤ ਹੀ ਰੋਚਕ ਸੀ ।

 

ਹਿਮਾਚਲ ਦੇ ਮੇਰੇ ਪਿਆਰੇਭਾਈਓਭੈਣੋਂਤੁਹਾਨੂੰ ਸਾਰਿਆਂ ਨੂੰ ਅਟਲ ਟਨਲ ਲੋਕਅਰਪਣ ਦੀ ਵੀ ਅੱਜ ਬਹੁਤ – ਬਹੁਤ ਵਧਾਈ ਹੈ ।  ਅਤੇ ਜਿਵੇਂ ਮੈਂ ਪਹਿਲਾਂ ਕਿਹਾ ਇਹ ਜਗ੍ਹਾ ਭਲੇ ਹੀ ਅੱਜ ਸਭਾ ਹੋ ਰਹੀ ਹੋਵੇ ਅਤੇ ਮੈਂ ਤਾਂ ਦੇਖ ਰਿਹਾ ਹਾਂ ਸੋਸ਼ਲ ਡਿਸ‍ਟੈਂਸਿੰਗ ਦਾ ਪਰਫੈਕ‍ਟ ਪ‍ਲਾਨਿੰਗ ਹੋਇਆ ਹੈ।  ਦੂਰ – ਦੂਰ ਤੱਕ ਸਭ ਬਰਾਬਰ ਸੋਸ਼ਲ ਡਿਸ‍ਟੈਸਿੰਗ ਕਰਕੇ ਅਤੇ ਆਪਣਾ ਹੱਥ ਵੀ ਉਠਾ ਕੇ ਮੈਨੂੰ ਅੱਜ ਉਨ੍ਹਾਂ ਸਭ ਦਾ ਵੀ ਅਭਿਵਾਦਨ ਕਰਨ ਦਾ ਅਵਸਰ ਮਿਲਿਆ ਹੈ। ਇਹ ਜਗ੍ਹਾ ਮੇਰੀ ਜਾਣੀ – ਪਹਿਚਾਣੀ ਜਗ੍ਹਾ ਹੈ । ਵੈਸੇ ਮੈਂ ਇੱਕ ਜਗ੍ਹਾ ਤੇ ਜ਼ਿਆਦਾ ਸਮਾਂ ਰੁਕਣ ਵਾਲਾ ਵਿਅਕਤੀ ਨਹੀਂ ਹੁੰਦਾ ਸੀ ਬਹੁਤ ਤੇਜ਼ੀਨਾਲ ਦੌਰਾ ਕਰਦਾ ਸੀ। ਲੇਕਿਨ ਜਦੋਂ ਅਟਲਜੀ ਆਉਂਦੇ ਸਨ ਤਾਂ ਜਿਤਨੇ ਦਿਨ ਰੁਕਦੇ ਸਨਮੈਂ ਵੀ ਰੁਕ ਜਾਂਦਾ ਸੀਤਾਂ ਮੈਨੂੰ ਵੀ ਇੱਥੇ ਕਾਫ਼ੀ ਨਿਕਟਤਾ ਦਾ ਅਨੁਭਵ ਤੁਹਾਡੇਸਾਰਿਆਂ ਤੋਂ ਹੁੰਦਾ ਸੀ ।  ਹੁਣਉਦੋਂ ਉਨ੍ਹਾਂ  ਦੇ  ਨਾਲ ਉਦੋਂ ਉਨ੍ਹਾਂ ਦੇ ਨਾਲ ਮਨਾਲੀ ਦੇਹਿਮਾਚਲ  ਦੇ ਵਿਕਾਸ ਨੂੰ ਲੈ ਕੇ ਕਈ ਵਾਰ ਚਰਚਾ ਹੁੰਦੀ ਸੀ

 

 

ਅਟਲ ਜੀ ਇੱਥੋਂਦੇ ਇਨਫ੍ਰਾਸਟ੍ਰਕਚਰਇੱਥੋਂ ਦੀ ਕਨੈਕਟੀਵਿਟੀ ਅਤੇ ਇੱਥੋਂ ਦੇ ਸੈਰ-ਸਪਾਟਾ ਉਦਯੋਗ ਦੀ ਖਾਸੀ ਚਿੰਤਾ ਵੀ ਕਰਦੇ ਸਨ ।

 

ਉਹ ਅਕਸਰ ਆਪਣੀ ਇੱਕ ਮਸ਼ਹੂਰ ਕਵਿਤਾ ਸੁਣਾਇਆ ਕਰਦੇ ਸਨ।  ਮਨਾਲੀ ਵਾਲਿਆਂ ਨੇ ਤਾਂ ਜ਼ਰੂਰ ਵਾਰ – ਵਾਰ ਸੁਣੀ ਹੈ ਅਤੇ ਸੋਚੋਜਿਨ੍ਹਾਂ ਨੂੰ ਇਹ ਜਗ੍ਹਾ ਆਪਣੇ ਘਰ ਵਰਗੀ ਲੱਗਦੀ ਹੋਵੇਜਿਨ੍ਹਾਂ ਨੂੰ ਪਰਿਣਿ ਪਿੰਡ ਵਿੱਚ ਸਮਾਂ ਬਿਤਾਉਣ ਇਤਨਾ ਅੱਛਾ ਲੱਗਦਾ ਹੋਵੇਜੋ ਇੱਥੋਂਦੇ ਲੋਕਾਂ ਨਾਲਇਤਨਾ ਪ੍ਰੇਮ ਕਰਦੇ ਹੋਣਉਹੀ ਅਟਲ ਜੀ ਕਹਿੰਦੇ ਸਨ ਆਪਣੀ ਕਵਿਤਾ ਵਿੱਚ ਉਹ ਕਹਿੰਦੇ ਸਨ –

 

ਮਨਾਲੀ ਮਤ ਜਈਯੋ,

ਰਾਜਾ ਕੇ ਰਾਜ ਮੇਂ

ਜਈਯੋ ਤੋ ਜਈਯੋ,

ਉੜਿਕੇ ਮਤ ਜਈਯੋ,

ਅਧਰ ਮੇਂ ਲਟਕੀਹੌ,

ਵਾਯੁਦੂਤਕੇ ਜਹਾਜ ਮੇਂ

ਜਈਯੋ ਤੋ ਜਈਯੋ ,

ਸੰਦੇਸਾ ਨ ਪਈਯੋ,

ਟੈਲਿਫੋਨ ਬਿਗੜੇ ਹੈਂ,

ਮਿਰਧਾ ਮਹਾਰਾਜ ਮੇਂ

 

ਸਾਥੀਓ ,

ਮਨਾਲੀ ਨੂੰ ਬਹੁਤ ਅਧਿਕ ਪਸੰਦ ਕਰਨ ਵਾਲੇ ਅਟਲ ਜੀ  ਦੀ ਇਹ ਅਟਲ ਇੱਛਾ ਸੀਕਿ ਇੱਥੇ ਸਥਿਤੀਆਂ ਬਦਲਣਇੱਥੋਂ ਦੀ ਕਨੈਕਟੀਵਿਟੀ ਬਿਹਤਰ ਹੋਵੇ।  ਇਸ ਸੋਚ ਨਾਲ ਉਨ੍ਹਾਂਨੇ ਰੋਹਤਾਂਗ ਵਿੱਚ ਟਨਲ ਬਣਾਉਣ ਦਾ ਫੈਸਲਾ ਲਿਆ ਸੀ

 

ਮੈਨੂੰ ਖੁਸ਼ੀ ਹੈ ਕਿ ਅੱਜ ਅਟਲ ਜੀ ਦਾ ਇਹ ਸੰਕਲਪ ਸਿੱਧ ਹੋ ਗਿਆ ਹੈ। ਇਹ ਅਟਲ ਟਨਲ ਆਪਣੇ ਉੱਪਰ ਭਲੇ ਹੀ ਇਤਨੇ ਵੱਡੇ ਪਹਾੜ ਦਾ  (ਯਾਨੀ ਕਰੀਬ 2 ਕਿਲੋਮੀਟਰ ਉੱਚਾ ਪਹਾੜ ਉਸ ਟਨਲ ਦੇ ਉੱਪਰ ਹੈ )  ਬੋਝ ਚੁੱਕਿਆ ਹੈ।  ਜੋ ਬੋਝ ਕਦੇ ਲਾਹੌਲ – ਸ‍ਪੀਤੀ ਅਤੇ ਮਨਾਲੀ ਦੇ ਲੋਕ ਆਪਣੇ ਮੋਢੇਤੇ ਚੁੱਕਦੇ ਸਨਇਤਨਾਵੱਡਾ ਬੋਝ ਅੱਜ ਉਸ ਟਨਲ ਨੇ ਚੁੱਕਿਆ ਹੈ ਅਤੇ ਉਸ ਟਨਲ ਨੇ ਇੱਥੋਂ ਦੇ ਨਾਗਰਿਕਾਂ ਨੂੰ ਇੱਕ ਤਰ੍ਹਾਂ ਨਾਲ ਬੋਝ ਮੁਕ‍ਤ ਕਰ ਦਿੱਤਾ ਹੈ।  ਸਧਾਰਨ ਲੋਕਾਂ ਦਾ ਇੱਕ ਵੱਡਾ ਬੋਝ ਘੱਟ ਹੋਣਾਉਨ੍ਹਾਂ ਦਾ ਲਾਹੌਲ – ਸਪੀਤੀ ਆਉਣਾ ਜਾਣਾ ਬਹੁਤ ਅਸਾਨ ਹੋਣਾ ਆਪਣੇ ਆਪ ਵਿੱਚ ਸੰਤੋਸ਼ ਦੀਗੌਰਵ ਦੀਆਨੰਦ ਦੀ ਗੱਲ ਹੈ

 

ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਟੂਰਿਸਟ ਕੁੱਲੂ – ਮਨਾਲੀ ਤੋਂ ਸਿੱਡੁ ਘੀ ਦਾ ਨਾਸ਼ਤਾ ਕਰਕੇ ਨਿਕਲਣਗੇ ਅਤੇ ਲਾਹੌਲ ਵਿੱਚ ਜਾਕੇ ਦੂ – ਮਾਰਅਤੇ ਚਿਲੜੇਦਾ ਲੰਚ ਕਰ ਸਕਣਗੇ।  ਇਹ ਪਹਿਲਾਂ ਸੰਭਵ ਨਹੀਂ ਸੀ

 

ਠੀਕ ਹੈਕੋਰੋਨਾ ਹੈਲੇਕਿਨ ਹੁਣ ਹੌਲੀ – ਹੌਲੀ ਦੇਸ਼ ਅਨਲੌਕ ਵੀ ਤਾਂ ਹੋ ਰਿਹਾ ਹੈ । ਮੈਨੂੰ ਉਮੀਦ ਹੈਹੁਣ ਦੇਸ਼  ਦੇ ਹੋਰ ਸੈਕਟਰਾਂ ਦੀ ਤਰ੍ਹਾਂ ਟੂਰਿਜਮ ਵੀ ਹੌਲੀ – ਹੌਲੀ ਗਤੀ ਫੜ ਲਵੇਗਾ ਅਤੇ ਵੱਡੇ ਸ਼ਾਨ ਨਾਲ ਕੁਲ‍ਲੂ ਦੇ ਦਸ਼ਹਿਰਾ ਦੀ ਤਿਆਰੀ ਤਾਂ ਚੱਲਦੀ ਹੀ ਚੱਲਦੀ ਹੋਵੇਗੀ ।

 

ਸਾਥੀਓ ,

ਅਟਲ ਟਨਲ  ਦੇ ਨਾਲ – ਨਾਲ ਹਿਮਾਚਲ  ਦੇ ਲੋਕਾਂ ਲਈ ਇੱਕ ਹੋਰਵੱਡਾ ਫੈਸਲਾ ਲਿਆ ਗਿਆ ਹੈ।  ਹਮੀਰਪੁਰ ਵਿੱਚ 66 ਮੈਗਾਵਾਟ ਦੇ ਧੌਲਾਸਿੱਧ ਹਾਈਡਰੋ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈਇਸ ਪ੍ਰੋਜੈਕਟ ਨਾਲ ਦੇਸ਼ ਨੂੰ ਬਿਜਲੀ ਤਾਂ ਮਿਲੇਗੀ ਹੀਹਿਮਾਚਲ ਦੇ ਅਨੇਕਾਂ ਨੌਜਵਾਨਾਂ ਨੂੰ ਰੋਜਗਾਰ ਵੀ ਮਿਲੇਗਾ ।

 

ਸਾਥੀਓ ,

ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦਾ ਜੋ ਅਭਿਯਾਨ ਪੂਰੇ ਦੇਸ਼ ਵਿੱਚ ਚੱਲ ਰਿਹਾ ਹੈਉਸ ਵਿੱਚ ਬਹੁਤ ਵੱਡੀ ਭਾਗੀਦਾਰੀ ਹਿਮਾਚਲ ਪ੍ਰਦੇਸ਼ ਦੀ ਵੀ ਹੈ।  ਹਿਮਾਚਲ ਵਿੱਚ ਗ੍ਰਾਮੀਣ ਸੜਕਾਂ ਹੋਣਹਾਈਵੇ ਹੋਣ ਪਾਵਰ ਪ੍ਰੋਜੈਕਟਸ ਹੋਣ ਰੇਲ ਕਨੈਕਟੀਵਿਟੀ ਹੋਵੇਹਵਾਈ ਕਨੈਕਟੀਵਿਟੀ ਹੋਵੇਇਸਦੇ ਲਈ ਅਨੇਕ ਪ੍ਰੋਜੈਕਟਾਂ ਤੇ ਤੇਜ਼ੀਨਾਲ ਕੰਮ ਹੋ ਰਿਹਾ ਹੈ ।

ਚਾਹੇ ਕੀਰਤਪੁਰ-ਕੁੱਲੂ – ਮਨਾਲੀ ਰੋਡ ਕੌਰੀਡੋਰ ਹੋਵੇਜੀਰਕਪੁਰ – ਪਰਵਾਨੁ – ਸੋਲਨ – ਕੈਥਲੀਘਾਟ ਕੌਰੀਡੋਰ ਹੋਵੇਨਾਂਗਲਡੈਮ-ਤਲਵਾੜਾ ਰੇਲ ਰੂਟ ਹੋਵੇਭਾਨੂਪੱਲੀ-ਬਿਲਾਸਪੁਰ ਬੇਰੀ ਰੇਲ ਰੂਟ ਹੋਵੇਸਭਤੇ ਤੇਜ਼ਗਤੀਨਾਲ ਕੰਮ ਜਾਰੀ ਹੈ । ਯਤਨ ਇਹੀ ਹੈ ਕਿ ਇਹ ਪ੍ਰੋਜੈਕਟਸ ਜਲਦੀਤੋਂ ਜਲਦੀ ਪੂਰੇ ਹੋਕੇ ਹਿਮਾਚਲ ਦੇ ਲੋਕਾਂ ਦੀ ਸੇਵਾ ਕਰਨਾ ਸ਼ੁਰੂ ਕਰਨ

 

ਸਾਥੀਓ ,

ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਜੀਵਨ ਅਸਾਨ ਬਣਾਉਣ ਲਈ ਸੜਕ,ਬਿਜਲੀ ਵਰਗੀਆਂਮੁੱਢਲੀਆਂ ਜ਼ਰੂਰਤਾਂਦੇ ਨਾਲ – ਨਾਲ ਮੋਬਾਇਲ ਅਤੇ ਇੰਟਰਨੈਟ ਕਨੈਕਟੀਵਿਟੀ ਵੀ ਬਹੁਤ ਜ਼ਰੂਰੀ ਹੈਅਤੇ ਜੋ tourist destinationਹੁੰਦੇ ਹਨ ਉੱਥੇ ਅੱਜਕੱਲ੍ਹ ਇਹ ਬਹੁਤ ਵੱਡੀ requirement ਬਣ ਗਿਆ ਹੈ ।  ਪਹਾੜੀ ਪ੍ਰਦੇਸ਼ ਹੋਣ  ਦੇ ਕਾਰਨ ਹਿਮਾਚਲ ਦੇ ਅਨੇਕ ਸਥਾਨਾਂ ਤੇ ਨੈੱਟਵਰਕ ਦੀ ਸਮੱਸਿਆ ਹੁੰਦੀ ਰਹਿੰਦੀ ਹੈ।  ਇਸਦਾ ਸਥਾਈ ਸਮਾਧਾਨ ਕਰਨ ਲਈ ਹਾਲ ਵਿੱਚ ਦੇਸ਼  ਦੇ 6 ਲੱਖ ਪਿੰਡਾਂ ਵਿੱਚ ਆਪਟੀਕਲ ਫਾਈਬਰ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਆਉਣ ਵਾਲੇ 1 ਹਜ਼ਾਰ ਦਿਨਾਂ ਵਿੱਚ ਇਹ ਕੰਮ ਮਿਸ਼ਨ ਮੋੜ ਤੇ ਪੂਰਾ ਕੀਤਾ ਜਾਣਾ ਹੈਇਸਤਹਿਤ ਪਿੰਡ – ਪਿੰਡ ਵਿੱਚ Wi – Fi Hotspot ਵੀ ਲੱਗਣਗੇ ਅਤੇ ਘਰਾਂ ਨੂੰ ਇੰਟਰਨੈਟ ਕਨੈਕਸ਼ਨ ਵੀ ਮਿਲ ਸਕਣਗੇ । ਇਸ ਨਾਲ ਹਿਮਾਚਲ ਪ੍ਰਦੇਸ਼ ਦੇ ਬੱਚਿਆਂ ਦੀ ਪੜ੍ਹਾਈ ਮਰੀਜ਼ਾਂ ਦੀ ਦਵਾਈ ਅਤੇ ਟੂਰਿਜਮ ਤੋਂ ਕਮਾਈ ਹਰ ਪ੍ਰਕਾਰ ਨਾਲ ਲਾਭ ਹੋਣ ਵਾਲਾ ਹੈ ।

 

ਸਾਥੀਓ ,

ਸਰਕਾਰ ਦਾ ਨਿਰੰਤਰਇਹ ਯਤਨ ਹੈ ਕਿ ਸਧਾਰਨ ਮਾਨਵੀ ਦੀ ਪਰੇਸ਼ਾਨੀ ਕਿਵੇਂ ਘੱਟ ਹੋਵੇ ਅਤੇ ਉਸਨੂੰਉਸਦੇ ਹੱਕ ਦਾ ਪੂਰਾ ਲਾਭ ਕਿਵੇਂ ਮਿਲੇ ਅਤੇ ਇਸਦੇ ਲਈ ਕਰੀਬ – ਕਰੀਬ ਸਾਰੀਆਂ ਸਰਕਾਰੀ ਸੇਵਾਵਾਂ ਦਾ ਡਿਜੀਟਲੀਕਰਨ ਕਰ ਦਿੱਤਾ ਗਿਆ ਹੈ । ਹੁਣ ਸੈਲਰੀ ਪੈਂਸ਼ਨ ਵਰਗੀਆਂ ਅਨੇਕ ਸੁਵਿਧਾਵਾਂ ਲਈ ਵਾਰ – ਵਾਰ ਦਫਤਰਾਂ  ਦੇ ਚੱਕਰ ਨਹੀਂ ਕੱਟਣੇ ਪੈਂਦੇ

 

ਪਹਿਲਾਂ ਹਿਮਾਚਲ ਦੇ ਦੂਰ -ਦੁਰਾਡੇ ਖੇਤਰਾਂ ਤੋਂ ਸਿਰਫ ਦਸਤਾਵੇਜ਼ ਦੇ ਅਟੇਸਟੇਸ਼ਨ ਲਈ ਸਾਡੇ ਨੌਜਵਾਨ ਸਾਥੀ ਰਿਟਾਇਰਡ ਲੋਕ ਅਫਸਰਾਂ ਅਤੇ ਨੇਤਾਵਾਂ  ਦੇ ਚੱਕਰ ਕੱਟਦੇ ਰਹਿੰਦੇ ਸਨ । ਹੁਣ ਦਸਤਾਵੇਜ਼ਾਂ  ਦੇ ਅਟੇਸਟੇਸ਼ਨ ਦੀ ਜ਼ਰੂਰਤ ਨੂੰ ਵੀ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ

 

ਤੁਸੀਂ ਯਾਦ ਕਰੋਪਹਿਲਾਂ ਬਿਜਲੀ ਅਤੇ ਟੈਲੀਫੋਨ  ਦੇ ਬਿਲ ਭਰਨ ਲਈ ਪੂਰਾ ਦਿਨ ਲੱਗ ਜਾਂਦਾ ਸੀਅੱਜ ਇਹ ਕੰਮ ਤੁਸੀਂ ਘਰ ਬੈਠੇ ਇੱਕ ਕਲਿਕਤੇ ਉਂਗਲੀ ਦਬਾ ਕੇ ਕਰ ਪਾ ਰਹੇ ਹੋ।  ਹੁਣ ਬੈਂਕ ਨਾਲ ਜੁੜੀਆਂ ਅਨੇਕ ਸੇਵਾਵਾਂ ਜੋ ਬੈਂਕ ਵਿੱਚ ਜਾਕੇ ਹੀ ਮਿਲਦੀਆਂ ਸਨ ਉਹ ਵੀ ਹੁਣ ਘਰ ਬੈਠੇ ਹੀ ਮਿਲਣ ਲੱਗੀਆਂ ਹਨ

 

ਸਾਥੀਓ ,

ਅਜਿਹੇ ਅਨੇਕ ਸੁਧਾਰਾਂ ਨਾਲਸਮੇਂ ਦੀ ਵੀ ਬਚਤ ਹੋ ਰਹੀ ਹੈਪੈਸਾ ਵੀ ਬਚ ਰਿਹਾ ਹੈ ਅਤੇ ਕਰਪਸ਼ਨ ਲਈ ਸਕੋਪ ਸਮਾਪਤ ਹੋਇਆ ਹੈ।  ਕੋਰੋਨਾ ਕਾਲ ਵਿੱਚ ਹੀ ਹਿਮਾਚਲ ਪ੍ਰਦੇਸ਼ ਦੇ 5 ਲੱਖ ਤੋਂ ਜ਼ਿਆਦਾ ਪੈਂਸ਼ਨਰ ਅਤੇ ਲਗਭਗ 6 ਲੱਖ ਭੈਣਾਂ ਦੇ ਜਨਧਨ ਖਾਤੇ ਵਿੱਚ ਸੈਂਕੜੇ ਕਰੋੜ ਰੁਪਏ ਇੱਕ ਕਲਿਕ ਵਿੱਚ ਜਮ੍ਹਾਂ ਕੀਤੇ ਗਏ ਹਨ । ਸਵਾ ਲੱਖ ਤੋਂ ਜ਼ਿਆਦਾ ਗ਼ਰੀਬ ਭੈਣਾਂ ਨੂੰ ਉੱਜਵਲਾ ਦਾ ਮੁਫਤ ਸਿਲੰਡਰ ਮਿਲ ਸਕਿਆ ਹੈ

 

ਸਾਥੀਓ ,

ਦੇਸ਼ ਵਿੱਚ ਅੱਜ ਜੋ ਰਿਫਾਰਮਸ ਕੀਤੇ ਜਾ ਰਹੇ ਹਨਉਨ੍ਹਾਂਨੇ ਅਜਿਹੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਜਿਨ੍ਹਾਂ ਨੇ ਹਮੇਸ਼ਾ ਸਿਰਫ ਆਪਣੇ ਰਾਜਨੀਤਿਕ ਹਿਤਾਂ ਲਈ ਕੰਮ ਕੀਤਾ।  ਸਦੀ ਬਦਲ ਗਈ ਲੇਕਿਨ ਉਨ੍ਹਾਂ ਦੀ ਸੋਚ ਨਹੀਂ ਬਦਲੀ  ਹੁਣ ਸਦੀ ਬਦਲ ਗਈ ਹੈ ਸੋਚ ਵੀ ਬਦਲਣੀ ਹੈ ਅਤੇ ਨਵੀਂ ਸਦੀ ਦੇ ਹਿਸਾਬ ਨਾਲ ਦੇਸ਼ ਨੂੰ ਵੀ ਬਦਲ ਕੇ ਬਣਾਉਣਾ ਹੈ। ਅੱਜ ਜਦੋਂ ਅਜਿਹੇ ਲੋਕਾਂ ਦੁਆਰਾ ਬਣਾਏ ਵਿਚੌਲਿਆਂ ਅਤੇ ਦਲਾਲਾਂ  ਦੇ ਤੰਤਰ ਤੇ ਪ੍ਰਹਾਰ ਹੋ ਰਿਹਾ ਹੈ ਤਾਂ ਉਹ ਬੌਖਲਾ ਗਏ ਹਨਵਿਚੌਲਿਆਂ ਨੂੰ ਬੜਾਵਾ (ਹੁਲਾਰਾ) ਦੇਣ ਵਾਲਿਆਂ ਨੇ ਦੇਸ਼  ਦੇ ਕਿਸਾਨਾਂ ਦੀ ਸਥਿਤੀ ਕੀ ਕਰ ਦਿੱਤੀ ਸੀ ਇਹ ਹਿਮਾਚਲ  ਦੇ ਲੋਕ ਵੀ ਭਲੀ – ਭਾਂਤੀ ਜਾਣਦੇ ਹਨ

ਇਹ ਤੁਹਾਨੂੰ ਵੀ ਪਤਾ ਹੈ ਕਿ ਹਿਮਾਚਲ ਦੇਸ਼ ਦੇ ਸਭਤੋਂ ਵੱਡੇ ਫਲ ਉਤਪਾਦਕ ਰਾਜਾਂ ਵਿੱਚੋਂ ਇੱਕ ਹੈਇੱਥੋਂ  ਦੇ ਟਮਾਟਰ ਮਸ਼ਰੂਮ ਵਰਗੀਆਂ ਸਬਜੀਆਂ ਵੀ ਅਨੇਕ ਸ਼ਹਿਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ । ਲੇਕਿਨ ਸਥਿਤੀ ਕੀ ਰਹੀ ਹੈ ? ਕੁੱਲੂ ਦਾਸ਼ਿਮਲਾ ਦਾ ਜਾਂ ਕਿੰਨੌਰ ਦਾ ਜੋ ਸੇਬ ਕਿਸਾਨ  ਦੇ ਬਾਗ ਤੋਂ 40 – 50 ਰੁਪਏ ਕਿੱਲੋ ਦੇ ਹਿਸਾਬ ਨਾਲ ਨਿਕਲਦਾ ਹੈ ਉਹ ਦਿੱਲੀ ਵਿੱਚ ਰਹਿਣ ਵਾਲਿਆਂ  ਦੇ ਘਰਾਂ ਵਿੱਚ ਕਰੀਬ – ਕਰੀਬ 100 – 150 ਰੁਪਏ ਤੱਕ ਪਹੁੰਚਦਾ ਹੈਵਿੱਚ ਦਾ ਲਗਭਗ 100 ਰੁਪਏ ਦਾ ਜੋ ਹਿਸਾਬ ਹੈ ਨਾ ਤਾਂ ਕਦੇ ਕਿਸਾਨ ਨੂੰ ਮਿਲਿਆ ਅਤੇ ਨਾ ਕਦੇ ਉਹ ਖਰੀਦਦਾਰ ਨੂੰ ਮਿਲਿਆਤਾਂ ਉਹ ਗਿਆ ਕਿੱਥੇ ਕਿਸਾਨ ਦਾ ਵੀ ਨੁਕਸਾਨ ਅਤੇ ਸ਼ਹਿਰ ਵਿੱਚ ਲੈ ਕੇ ਖਰੀਦ ਕਰਨ ਵਾਲੇ ਦਾ ਵੀ ਨੁਕਸਾਨ । ਇਹੀ ਨਹੀਂ ਇੱਥੋਂ ਦੇ ਬਾਗਵਾਨ ਸਾਥੀ ਜਾਣਦੇ ਹਨ ਕਿ ਸੇਬ ਦਾ ਸੀਜਨ ਜਿਵੇਂ – ਜਿਵੇਂ ਪੀਕ ਤੇ ਜਾਂਦਾ ਹੈ ਤਾਂ ਕੀਮਤਾਂ ਧੜਾਮ ਨਾਲ ਡਿੱਗ ਜਾਂਦੀਆਂ ਹਨਇਸ ਵਿੱਚ ਸਭਤੋਂ ਅਧਿਕ ਮਾਰ ਅਜਿਹੇ ਕਿਸਾਨਾਂ ਤੇ ਤੇ ਪੈਂਦੀ ਹੈ ਜਿਨ੍ਹਾਂ  ਦੇ ਕੋਲ ਛੋਟੇ ਬਗੀਚੇ ਹਨ

ਸਾਥੀਓ ,

 

ਖੇਤੀਬਾੜੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਹਿੰਦੇ ਹਨ ਕਿ ਇਹੋ ਸਥਿਤੀ ਬਣਾਈ ਰੱਖੋਪਿਛਲੀ ਸਦੀ ਵਿੱਚ ਜੀਉਣਾ ਹੈ ਜੀਉਣ ਦਿਓਲੇਕਿਨ ਦੇਸ਼ ਅੱਜ ਪਰਿਵਰਤਨ ਲਈ ਪ੍ਰਤੀਬੱਧ ਹੈ।  ਅਤੇ ਇਸ ਲਈ ਹੀ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਕਾਨੂੰਨਾਂ ਵਿੱਚ ਇਤਿਹਾਸਿਕ ਸੁਧਾਰ ਕੀਤਾ ਗਿਆ ਹੈ। ਅਤੇ ਇਹ ਜੋ ਸੁਧਾਰ ਹਨ ਉਹ ਉਨ੍ਹਾਂ ਨੇ ਵੀ ਪਹਿਲਾਂ ਸੋਚੇ ਸਨਉਹ ਵੀ ਜਾਣਦੇ ਸਨਸੋਚ ਤਾਂ ਉਨ੍ਹਾਂ ਦੀ ਵੀ ਸੀਸਾਡੀ ਵੀਲੇਕਿਨ ਉਨ੍ਹਾਂ ਵਿੱਚ ਹਿੰ‍ਮਤ ਦੀ ਕਮੀ ਸੀਸਾਡੇ ਵਿੱਚ ਹਿੰ‍ਮਤ ਹੈ।  ਉਨ੍ਹਾਂ  ਦੇ  ਲਈ ਚੋਣ ਸਾਹਮਣੇ ਸੀਸਾਡੇ ਲਈ ਦੇਸ਼ ਸਾਹਮਣੇ ਹੈ ਸਾਡੇ ਲਈ ਸਾਡਾ ਦੇਸ਼ ਦਾ ਕਿਸਾਨ ਸਾਹਮਣੇ ਹੈ ਸਾਡੇ ਲਈ ਸਾਡੇ ਦੇਸ਼ ਦੇ ਕਿਸਾਨ ਦਾ ਉੱਜ‍ਵਲਭਵਿੱਖ ਸਾਹਮਣੇ ਹੈ ਅਤੇ ਇਸ ਲਈ ਅਸੀਂ ਫੈਸਲੇ ਲੈ ਕੇ ਅੱਗੇ ਕਿਸਾਨ ਨੂੰ ਲਿਜਾਣਾ ਚਾਹੁੰਦੇ ਹਾਂ ।

 

ਹੁਣ ਜੇਕਰ ਹਿਮਾਚਲ ਦੇ ਛੋਟੇ – ਛੋਟੇ ਬਾਗਬਾਨ , ਕਿਸਾਨ ਸਮੂਹ ਬਣਾ ਕੇ ਆਪਣੇ ਸੇਬ ਦੂਸਰੇ ਰਾਜਾਂ ਵਿੱਚ ਜਾਕੇ ਸਿੱਧੇ ਵੇਚਣਾ ਚਾਹੇ, ਤਾਂ ਉਨ੍ਹਾਂ ਨੂੰ ਉਹ ਆਜ਼ਾਦੀ ਮਿਲ ਗਈ ਹੈ । ਹਾਂ ਜੇਕਰ ਉਨ੍ਹਾਂ ਨੂੰ ਸਥਾਨਕ ਮੰਡੀ ਵਿੱਚ ਫਾਇਦਾ ਮਿਲਦਾ ਹੈ , ਪਹਿਲਾਂ ਦੀ ਵਿਵਸਥਾ ਨਾਲ ਫਾਇਦਾ ਮਿਲਦਾ ਹੈ ਤਾਂ ਉਹ ਵਿਕਲਪ ਤਾਂ ਹੈ ਹੀ , ਉਸ ਨੂੰ ਕਿਸੇ ਨੇ ਖ਼ਤ‍ਮ ਨਹੀਂ ਕੀਤਾ ਹੈ । ਯਾਨੀ ਹਰ ਪ੍ਰਕਾਰ ਨਾਲ ਕਿਸਾਨਾਂ – ਬਾਗਬਾਨਾਂ ਨੂੰ ਲਾਭ ਪਹੁੰਚਾਣ ਦੇ ਲਈ ਹੀ ਇਹ ਸੁਧਾਰ ਕੀਤੇ ਗਏ ਹਨ

 

ਸਾਥੀਓ ,

ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ , ਖੇਤੀ ਨਾਲ ਜੁੜੀ ਉਨ੍ਹਾਂ ਦੀ ਛੋਟੀ – ਛੋਟੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪ੍ਰਤੀਬੱਧ ਹੈ । ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਦੇਸ਼ ਦੇ ਲਗਭਗ ਸਵਾ 10 ਕਰੋੜ ਕਿਸਾਨ , ਉਨ੍ਹਾਂ ਪਰਿਵਾਰਾਂ ਦੇ ਖਾਤਿਆਂ ਵਿੱਚ ਹੁਣ ਤੱਕ ਕਰੀਬ 1 ਲੱਖ ਕਰੋੜ ਰੁਪਏ ਜਮਾਂ ਕੀਤੇ ਜਾ ਚੁੱਕੇ ਹਨ । ਇਸ ਵਿੱਚ ਹਿਮਾਚਲ ਦੇ ਸਵਾ 9 ਲੱਖ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਵੀ ਲਗਭਗ 1000 ਕਰੋੜ ਰੁਪਏ ਜਮਾਂ ਕੀਤੇ ਗਏ ਹਨ

ਕਲਪਨਾ ਕਰੋ ਜੇਕਰ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ 1000 ਕਰੋੜ ਰੁਪਏ ਦਾ ਕੋਈ ਪੈਕੇਜ ਹਿਮਾਚਲ ਲਈ ਐਲਾਨ ਹੁੰਦਾ ਤਾਂ ਉਹ ਪੈਸਾ ਪਤਾ ਨਹੀਂ ਕਿੱਥੇ-ਕਿੱਥੇ , ਕਿਸ – ਕਿਸ ਦੀ ਜੇਬ ਵਿੱਚ ਪਹੁੰਚ ਜਾਂਦਾ ? ਉਸ ਤੇ ਰਾਜਨੀਤਿਕ ਪੁੰਨ ਲੈਣ ਦੀ ਕਿੰਨੀ ਕੋਸ਼ਿਸ਼ਾਂ ਹੁੰਦੀ ? ਲੇਕਿਨ ਇੱਥੇ ਛੋਟੇ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਰੁਪਏ ਚਲੇ ਗਏ ਅਤੇ ਕੋਈ ਹੋ-ਹੱਲਾ ਨਹੀਂ ਹੋਇਆ ।

 

ਸਾਥੀਓ ,

ਹਾਲ ਹੀ ਇੱਕ ਅਤੇ ਬਹੁਤ ਰਿਫਾਰਮ ਦੇਸ਼ ਵਿੱਚ ਸਾਡੀ ਸ਼੍ਰਮਸ਼ਕਤੀ ਨੂੰ , ਵਿਸ਼ੇਸ਼ਤੌਰ ਤੇ ਭੈਣਾਂ ਅਤੇ ਬੇਟੀਆਂ ਨੂੰ ਅਧਿਕਾਰ ਦੇਣ ਦੇ ਲਈ ਕੀਤਾ ਗਿਆ ਹੈ । ਹਿਮਾਚਲ ਦੀਆਂ ਭੈਣਾਂ ਅਤੇ ਬੇਟੀਆਂ ਤਾਂ ਉਂਜ ਵੀ ਹਰ ਖੇਤਰ ਵਿੱਚ , ਮੁਸ਼ਕਲ ਤੋਂ ਮੁਸ਼ਕਲ ਕੰਮ ਕਰਨ ਵਿੱਚ ਆਗੂ ਰਹਿੰਦੀਆਂ ਹਨ । ਲੇਕਿਨ ਹੁਣ ਤੱਕ ਸਥਿਤੀ ਇਹੀ ਸੀ ਕਿ ਦੇਸ਼ ਵਿੱਚ ਅਨੇਕ ਸੈਕਟਰ ਅਜਿਹੇ ਸਨ , ਜਿਨ੍ਹਾਂ ਵਿੱਚ ਭੈਣਾਂ ਨੂੰ ਕੰਮ ਕਰਨ ਦੀ ਮਨਾਹੀ ਸੀ । ਹਾਲ ਵਿੱਚ ਜੋ ਸ਼੍ਰਮ ਕਾਨੂੰਨਾਂ ਵਿੱਚ ਸੁਧਾਰ ਕੀਤਾ ਗਿਆ ਹੈ , ਉਨ੍ਹਾਂ ਨਾਲ ਹੁਣ ਮਹਿਲਾਵਾਂ ਨੂੰ ਵੀ ਤਨਖਾਹ ਨਾਲ ਲੈ ਕੇ ਕੰਮ ਤੱਕ ਦੇ ਉਹ ਸਾਰੇ ਅਧਿਕਾਰ ਦੇ ਦਿੱਤੇ ਗਏ ਹਨ , ਜੋ ਪੁਰਸ਼ਾਂ ਦੇ ਕੋਲ ਪਹਿਲਾਂ ਤੋਂ ਹਨ

 

ਸਾਥੀਓ ,

ਦੇਸ਼ ਦੇ ਹਰ ਖੇਤਰ , ਹਰ ਨਾਗਰਿਕ , ਦੇ ‍ਆਤਮਵਿਸ਼ਵਾਸ ਨੂੰ ਜਗਾਉਣ ਦੇ ਲਈ , ਆਤਮਨਿਰਭਰ ਭਾਰਤ ਬਣਾਉਣ ਦੇ ਲਈ , ਸੁਧਾਰਾਂ ਦਾ ਸਿਲਸਿਲਾ ਲਗਾਤਾਰ ਚਲਦਾ ਰਹੇਗਾ । ਪਿੱਛਲੀ ਸ਼ਤਾਬ‍ਦੀ ਦੇ ਨਿਯਮ – ਕਾਨੂੰਨਾਂ ਤੋਂ ਅਗਲੀ ਸ਼ਤਾਬ‍ਦੀ ਵਿੱਚ ਨਹੀਂ ਪਹੁੰਚ ਸਕਦੇ। ਸਮਾਜ ਅਤੇ ਵਿਵਸਥਾਵਾਂ ਵਿੱਚ ਸਾਰਥਕ ਬਦਲਾਵ ਦੇ ਵਿਰੋਧੀ ਜਿੰਨੀ ਵੀ ਆਪਣੇ ਸਵਾਰਥ ਦੀ ਰਾਜਨੀਤੀ ਕਰ ਲੈਣ, ਇਹ ਦੇਸ਼ ਰੁਕਣ ਵਾਲਾ ਨਹੀਂ ਹੈ

ਹਿਮਾਚਲ , ਇੱਥੇ ਦੇ ਸਾਡੇ ਨੌਜਵਾਨ , ਦੇਸ਼ ਦੇ ਹਰ ਹਰ ਜਵਾਨ ਦੇ ਸਪਨੇ ਅਤੇ ਅਕਾਂਖਿਆਵਾਂ, ਸਾਡੇ ਲਈ ਸਰਵੋਪਰ ਹਨ । ਅਤੇ ਉਸੀ ਸੰਭਾਵਨਾਵਾਂ ਨੂੰ ਲੈ ਕੇ ਅਸੀਂ ਦੇਸ਼ ਨੂੰ ਪ੍ਰਗਤੀ ਦੀ ਨਵੀਂ ਉਚਾਈਆਂ ਤੇ ਲੈ ਜਾਣ ਤੇ ਲਗੇ ਰਹਾਂਗੇ

 

ਸਾਥੀਓ ,

 

ਮੈਂ ਅੱਜ ਫਿਰ ਇੱਕ ਵਾਰ ਅਟਲ ਟਨਲ ਦੇ ਲਈ, ਅਤੇ ਤੁਸੀਂ ਕਲ‍ਪਨਾ ਕਰ ਸਕਦੇ ਹੋ ਇਸ ਤੋਂ ਕਿੰਨਾ ਬਹੁਤ ਬਦਲਾਵ ਆਉਣ ਵਾਲਾ ਹੈ ਕਿੰਨੀ ਸੰਭਾਵਨਾਵਾਂ ਦੇ ਦਰਵਾਜੇ ਖੁੱਲ ਗਏ ਹਨ । ਉਸ ਦਾ ਜਿਨ੍ਹਾਂ ਫਾਇਦਾ ਅਸੀਂ ਉਠਾਈਏ

ਮੇਰੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ । ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ

ਕੋਰੋਨਾ ਦਾ ਕਾਲ ਹੈ , ਹਿਮਾਚਲ ਨੇ ਸਥਿਤੀ ਨੂੰ ਬਹੁਤ ਚੰਗੇ ਢੰਗ ਨਾਲ ਸੰਭਾਲਿਆ ਹੈ । ਲੇਕਿਨ ਫਿਰ ਵੀ ਇਸ ਸੰਕ੍ਰਮਣ ਤੋਂ ਖੁਦ ਨੂੰ ਸੁਰੱਖਿਅਤ ਰੱਖੋ

ਦੇਵਧਰਤੀ ਨੂੰ ਪ੍ਰਨਾਮ ਕਰਦੇ ਹੋਏ , ਕੰਚਨਨਾਗ ਜੀ ਦੀ ਇਸ ਧਰਾ ਨੂੰ ਪ੍ਰਨਾਮ ਕਰਦੇ ਹੋਏ , ਤੁਸੀਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਮਿਲਣ ਦਾ , ਦਰਸ਼ਨ ਕਰਨ ਦਾ ਮੌਕਾ ਮਿਲਿਆ । ਚੰਗਾ ਹੁੰਦਾ ਕਿ ਕੋਰੋਨਾ ਦਾ ਕਾਲ ਨਹੀਂ ਹੁੰਦਾ ਤਾਂ ਬਹੁਤ ਪਿਆਰ ਨਾਲ ਤੁਸੀਂ ਲੋਕਾਂ ਨਾਲ ਮਿਲਦਾ, ਕਾਫ਼ੀ ਚਿਹਰੇ ਵਾਕਫ਼ ਮੇਰੇ ਸਾਹਮਣੇ ਹਨ । ਲੇਕਿਨ ਅੱਜ ਇਹ ਸਥਿਤੀ ਹੈ ਕਿ ਨਹੀਂ ਮਿਲ ਪਾ ਰਿਹਾ ਹਾਂ , ਲੇਕਿਨ ਤੁਹਾਡੇ ਦਰਸ਼ਨ ਦਾ ਮੈਨੂੰ ਮੌਕਾ ਮਿਲ ਗਿਆ , ਇਹ ਵੀ ਮੇਰੇ ਲਈ ਖੁਸ਼ੀ ਦੀ ਗੱਲ ਹੈ । ਮੈਨੂੰ ਇੱਥੋਂ ਤੁਰੰਤ ਨਿਕਲਨਾ ਹੈ , ਇਸ ਲਈ ਤੁਹਾਡੀ ਸਭ ਦੀ ਇਜਾਜਤ ਲੈਂਦੇ ਹੋਏ , ਤੁਹਾਨੂੰ ਵਧਾਈ ਦਿੰਦੇ ਹੋਏ

 

ਬਹੁਤ – ਬਹੁਤ ਧੰਨਵਾਦ

 

****

 

ਵੀਆਰਆਰਕੇ / ਐੱਸਐੱਚ / ਐੱਨਐੱਸ