Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹਰਿਦੁਆਰ ਵਿਖੇ ਪਤੰਜਲੀ ਖੋਜ ਸੰਸਥਾਨ ਦੇ ਉਦਘਾਟਨੀ ਸਮਾਰੋਹ ਮੋਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਹਰਿਦੁਆਰ ਵਿਖੇ ਪਤੰਜਲੀ ਖੋਜ ਸੰਸਥਾਨ ਦੇ ਉਦਘਾਟਨੀ ਸਮਾਰੋਹ ਮੋਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਹਰਿਦੁਆਰ ਵਿਖੇ ਪਤੰਜਲੀ ਖੋਜ ਸੰਸਥਾਨ ਦੇ ਉਦਘਾਟਨੀ ਸਮਾਰੋਹ ਮੋਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਹਰਿਦੁਆਰ ਵਿਖੇ ਪਤੰਜਲੀ ਖੋਜ ਸੰਸਥਾਨ ਦੇ ਉਦਘਾਟਨੀ ਸਮਾਰੋਹ ਮੋਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਵੱਡੀ ਗਿਣਤੀ ਵਿਚ ਪਧਾਰੇ ਪਿਆਰੇ ਭਰਾਵੋ ਅਤੇ ਭੈਣੋ,

 

ਅੱਜ ਇਹ ਮੇਰਾ ਸੁਭਾਗ ਸੀ ਕਿ ਕੇਦਾਰਨਾਥ ਜਾ ਕੇ ਬਾਬਾ ਦੇ ਦਰਸ਼ਨ ਕਰਨ ਦਾ ਮੈਨੂੰ  ਮਾਣ ਹਾਸਲ ਹੋਇਆ, ਅਤੇ ਉਥੋਂ ਤੁਹਾਡੇ ਸਭ ਦਰਮਿਆਨ ਆਉਣ ਦਾ ਅਤੇ ਤੁਹਾਡੇ ਸਭ ਦਾ ਆਸ਼ੀਰਵਾਦ ਹਾਸਲ ਕਰਨ ਦਾ ਸੁਭਾਗ ਮਿਲਿਆ। ਮੈਨੂੰ ਪਤਾ ਨਹੀਂ ਸੀ ਕਿ ਬਾਬਾ ਨੇ surprise ਦੇ ਦਿੱਤਾ । ਬੜੀ ਭਾਵੁਕਤਾ ਨਾਲ ਮੈਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ, ਅਲੰਕ੍ਰਿਤ ਕੀਤਾ। ਮੈਂ ਸਵਾਮੀ ਜੀ ਦਾ, ਇਸ ਪੂਰੇ ਪਤੰਜਲੀ ਪਰਿਵਾਰ ਦਾ, ਆਪਣੇ ਪੂਰੇ ਮਨੋਂ ਧੰਨਵਾਦ ਪ੍ਰਗਟ ਕਰਦਾ ਹਾਂ।

 

ਪਰ, ਜਿਨ੍ਹਾਂ ਲੋਕਾਂ ਦਰਮਿਆਨ ਮੇਰੀ ਪਾਲਣਾ ਹੋਈ ਹੈ, ਜਿਨ੍ਹਾਂ ਲੋਕਾਂ ਨੇ ਮੈਨੂੰ ਸੰਸਕਾਰਿਤ ਕੀਤਾ ਹੈ, ਮੈਨੂੰ ਸਿੱਖਿਆ-ਦੀਖਿਆ ਦਿੱਤੀ ਹੈ, ਉਸ ਨਾਲ ਮੈਂ ਇਸ ਗੱਲ ਨੂੰ ਭਲੀ ਭਾਂਤ ਸਮਝਦਾ ਹਾਂ ਕਿ ਜਦੋਂ ਤੁਹਾਨੂੰ ਸਨਮਾਨ ਮਿਲਦਾ ਹੈ, ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ  ਤੁਹਾਡੇ ਤੋਂ ਇਸ ਤਰ੍ਹਾਂ ਦੀਆਂ ਆਸਾਂ ਹਨ, ਜ਼ਰਾ ਵੀ ਅੱਗੇ ਪਿੱਛੇ ਨਾ ਹੋਵੋ, ਇਨ੍ਹਾਂ ਨੂੰ ਪੂਰਾ ਕਰੋ । ਤਾਂ ਇਕ ਤਰ੍ਹਾਂ ਨਾਲ ਮੇਰੇ ਸਾਹਮਣੇ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਵੇਂ ਜੀਣਾ ਚਾਹੀਦਾ ਹੈ, ਇਸ ਦਾ ਇੱਕ  do’s and don’ts ਦਾ ਵੱਡਾ ਦਸਤਾਵੇਜ਼ ਗੁਰੂ ਜੀ ਨੇ ਰੱਖ ਦਿੱਤਾ ਹੈ।

 

ਪਰ ਸਨਮਾਨ ਦੇ ਨਾਲ ਨਾਲ ਤੁਹਾਡੇ ਸਭ ਦੇ ਆਸ਼ੀਰਵਾਦ, ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਆਸ਼ੀਰਵਾਦ ਦੀ ਤਾਕਤ ‘ਤੇ ਮੇਰਾ ਪੂਰਾ ਭਰੋਸਾ ਹੈ। ਮੇਰਾ ਆਪਣੇ ਆਪ ਤੇ ਓਨਾ ਭਰੋਸਾ ਨਹੀਂ ਹੈ, ਮੇਰੇ ਉੱਤੇ ਏਨਾ ਭਰੋਸਾ ਨਹੀਂ ਹੈ ਜਿੰਨਾ ਕਿ ਮੈਨੂੰ ਤੁਹਾਡੇ ਅਤੇ ਦੇਸ਼ਵਾਸੀਆਂ ਦੇ ਆਸ਼ੀਰਵਾਦ ਦੀ ਤਾਕਤ ਤੇ ਭਰੋਸਾ ਹੈ ਅਤੇ ਇਸੇ ਲਈ ਉਹ ਆਸ਼ੀਰਵਾਦ ਊਰਜਾ ਦਾ ਸੋਮਾ ਹੈ। ਸੰਸਕਾਰ ਉਸ ਦੀਆਂ ਮਰਿਆਦਾਵਾਂ ਵਿਚ ਬੰਨ ਕੇ ਰੱਖਦੇ ਹਨ ਅਤੇ ਦੇਸ਼ ਲਈ ਸਮਰਪਿਤ ਜੀਵਨ ਜਿਊਣ ਲਈ ਨਿੱਤ ਨਵੀਂ ਪ੍ਰੇਰਣਾ ਮਿਲਦੀ ਰਹਿੰਦੀ ਹੈ।

 

ਮੈਂ ਅੱਜ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਤੁਸੀਂ ਵੀ ਭਲੀ ਭਾਂਤ ਮਹਿਸੂਸ ਕਰਦੇ ਹੋਵੇਗੇ ਕਿ ਤੁਹਾਡੇ ਹੀ ਪਰਿਵਾਰ ਦਾ ਕੋਈ ਮੈਂਬਰ ਤੁਹਾਡੇ ਦਰਮਿਆਨ ਆਇਆ ਹੈ ਅਤੇ ਮੈਂ ਇਥੇ ਪਹਿਲੀ ਵਾਰ ਨਹੀਂ ਆਇਆ, ਤੁਹਾਡੇ ਲੋਕਾਂ ਦਰਮਿਆਨ ਵਾਰ-ਵਾਰ ਆਉਣ ਦਾ ਮੈਨੂੰ ਸੁਭਾਗ ਮਿਲਿਆ ਹੈ, ਇੱਕ ਪਰਿਵਾਰ ਦੇ ਮੈਂਬਰ ਦੇ ਨਾਤੇ ਆਉਣ ਦਾ ਮੈਨੂੰ ਸੁਭਾਗ ਮਿਲਿਆ ਹੈ ਅਤੇ ਇਹ ਵੀ ਮੇਰਾ ਸੁਭਾਗ ਰਿਹਾ ਹੈ ਕਿ ਮੈਂ ਸਵਾਮੀ ਰਾਮਦੇਵ ਜੀ ਨੂੰ, ਕਿਸ ਤਰ੍ਹਾਂ ਉਹ ਦੁਨੀਆ ਸਾਹਮਣੇ ਉੱਭਰ ਕੇ ਆਉਂਦੇ ਗਏ, ਬਹੁਤ ਨੇੜਿਓ ਮੈਨੂੰ ਵੇਖਣ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਦਾ ਸੰਕਲਪ ਅਤੇ ਸੰਕਲਪ ਪ੍ਰਤੀ ਸਮਰਪਣ, ਇਹੋ ਉਨ੍ਹਾਂ ਦੀ ਸਫਲਤਾ ਦੀ ਸਭ ਤੋਂ ਵੱਡੀ ਜੜ੍ਹੀ ਬੂਟੀ ਹੈ ਅਤੇ ਇਹ ਜੜ੍ਹੀ ਬੂਟੀ ਬਾਲ ਕ੍ਰਿਸ਼ਨ ਆਚਾਰੀਆ ਦੀ ਲੱਭੀ ਹੋਈ ਜੜ੍ਹੀ ਬੂਟੀ ਨਹੀਂ ਹੈ। ਇਹ ਸਵਾਮੀ ਜੀ ਦੀ ਆਪਣੀ ਲੱਭੀ ਹੋਈ ਜੜ੍ਹੀ ਬੂਟੀ ਹੈ। ਬਾਲ ਕ੍ਰਿਸ਼ਨ ਜੀ ਦੀ ਜੜ੍ਹੀ ਬੂਟੀ ਸਰੀਰ ਨੂੰ ਸਿਹਤਮੰਦ ਰੱਖਣ ਲਈ ਕੰਮ ਆਉਂਦੀ ਹੈ ਪਰ ਸਵਾਮੀ ਰਾਮਦੇਵ ਜੀ ਵਾਲੀ ਜੜ੍ਹੀ ਬੂਟੀ ਹਰ ਸੰਕਟ ਨੂੰ ਪਾਰ ਕਰਕੇ ਕਿਸ਼ਤੀ ਨੂੰ ਅੱਗੇ ਵਧਾਉਣ ਦੀ ਤਾਕਤ ਦੇਣ ਵਾਲੀ ਹੁੰਦੀ ਹੈ।

 

ਅੱਜ ਮੈਨੂੰ Research Centre ਦੇ ਉਦਘਾਟਨ ਦਾ ਸੁਭਾਗ ਮਿਲਿਆ। ਸਾਡੇ ਦੇਸ਼ ਦਾ, ਜੇ ਬੀਤੇ ਸਮੇਂ ਵੱਲ ਥੋੜੀ ਨਜ਼ਰ ਮਾਰੀਏ, ਤਾਂ ਇੱਕ ਗੱਲ ਸਾਫ ਧਿਆਨ ਵਿਚ ਆਉਂਦੀ ਹੈ, ਅਸੀਂ ਏਨੇ ਛਾਏ ਹੋਏ ਸੀ, ਏਨੇ ਪਹੁੰਚੇ ਹੋਏ ਸੀ, ਏਨੀਆਂ ਉਚਾਈਆਂ ਹਾਸਲ ਕਰ ਚੁੱਕੇ ਸੀ ਕਿ ਜਦੋਂ ਦੁਨੀਆ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਲਈ ਤਾਂ ਇਥੋਂ  ਤੱਕ ਪਹੁੰਚਣਾ ਸ਼ਾਇਦ ਸੰਭਵ ਨਹੀਂ ਲਗਦਾ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਰਾਹ ਅਪਣਾਇਆ ਸੀ, ਜੋ ਸਾਡਾ ਸਰਵਉੱਤਮ ਹੈ, ਉਸ ਨੂੰ ਨਸ਼ਟ ਕਰਨ ਦਾ, ਉਸ ਨੂੰ ਤਬਾਹ ਕਰਨ ਦਾ। ਅਤੇ ਗੁਲਾਮੀ ਦਾ ਪੂਰਾ ਕਾਲਖੰਡ, ਸਾਡੀ ਪੂਰੀ ਤਾਕਤ, ਸਾਡੇ ਰਿਸ਼ੀ ਮੁਨੀ, ਸੰਤ, ਅਚਾਰੀਆ, ਕਿਸਾਨ, ਵਿਗਿਆਨੀ, ਹਰ ਕਿਸੇ ਨੂੰ, ਜੋ ਉੱਤਮ ਸੀ, ਉਸ ਨੂੰ ਬਚਾਏ ਰੱਖਣ ਲਈ 1000, 1200 ਸਾਲ ਦੇ ਗੁਲਾਮੀ ਦੇ ਸਮੇਂ ਵਿਚ ਉਨ੍ਹਾਂ ਦੀ ਤਾਕਤ ਨੂੰ ਖਤਮ ਕਰ ਦਿੱਤਾ।

 

ਆਜ਼ਾਦੀ ਤੋਂ ਬਾਅਦ ਜੋ ਬਚਿਆ ਸੀ, ਉਸ ਨੂੰ ਵਧਦੇ ਫੁਲਦੇ, ਉਸ ਨੂੰ ਪੁਰਸਕਾਰਤ ਕਰਦੇ, ਸਮੇਂ ਅਨੁਸਾਰ ਤਬਦੀਲੀ ਕਰਦੇ, ਨਵੇਂ ਰੰਗ ਰੂਪ ਨਾਲ ਸਜਾਉਂਦੇ ਅਤੇ ਅਜ਼ਾਦ ਭਾਰਤ ਦੇ ਸਾਹ ਦਰਮਿਆਨ ਦੁਨੀਆ ਸਾਹਮਣੇ ਸਾਨੂੰ ਪੇਸ਼ ਕਰਦੇ, ਪਰ ਉਹ ਨਹੀਂ ਹੋਇਆ। ਗੁਲਾਮੀ ਦੇ ਸਮੇਂ ਵਿਚ ਸਾਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੋਈ, ਆਜ਼ਾਦੀ ਦਾ ਇੱਕ ਲੰਬਾ ਸਮਾਂ ਅਜਿਹਾ ਗਿਆ ਜਿਸ ਵਿਚ ਇਹਨਾਂ ਉੱਤਮਤਾਵਾਂ ਨੂੰ ਭੁਲਾਉਣ ਦੀ ਕੋਸ਼ਿਸ਼ ਹੋਈ। ਦੁਸ਼ਮਣਾਂ ਨੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨਾਲ ਤਾਂ ਅਸੀਂ ਲੜ ਸਕੇ, ਨਿਕਲ ਸਕੇ, ਆਪਣੇ ਆਪ ਨੂੰ ਬਚਾਅ ਸਕੇ, ਪਰ ਆਪਣਿਆਂ ਨੇ ਜਦੋਂ ਭੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੀਆਂ 3-3 ਪੀੜ੍ਹੀਆਂ ਦੁਚਿੱਤੀ ਦੇ ਕਾਲਖੰਡ ਵਿਚ ਜ਼ਿੰਦਗੀ ਗੁਜ਼ਾਰਦੀਆਂ ਰਹੀਆਂ।

 

ਮੈਂ ਅੱਜ ਬੜੇ ਮਾਣ ਨਾਲ ਕਹਿੰਦਾ ਹਾਂ, ਬੜੀ ਤਸੱਲੀ ਨਾਲ ਕਹਿੰਦਾ ਹਾਂ ਕਿ ਹੁਣ ਭੁਲਾਉਣ ਦਾ ਸਮਾਂ ਨਹੀਂ ਹੈ, ਜੋ ਉੱਤਮ ਹੈ ਉਸ ਦਾ ਮਾਣ ਕਰਨ ਦਾ ਸਮਾਂ ਹੈ ਅਤੇ ਇਹੋ ਉਹ ਸਮਾਂ ਹੈ ਜੋ ਦੁਨੀਆ ਵਿਚ ਭਾਰਤ ਦੀ ਆਨ, ਬਾਨ ਅਤੇ ਸ਼ਾਨ ਦੀ ਜਾਣ ਪਛਾਣ ਕਰਵਾਉਂਦਾ ਹੈ। ਪਰ ਅਸੀਂ ਇਸ ਗੱਲ ਨੂੰ ਨਾ ਭੁੱਲੀਏ ਕਿ ਭਾਰਤ ਦੁਨੀਆ ਵਿਚ ਅਜਿਹੀ ਉਚਾਈ ਉੱਤੇ ਕਿਵੇਂ ਸੀ। ਉਹ ਇਸ ਲਈ ਸੀ ਕਿ ਹਜ਼ਾਰਾਂ ਸਾਲ ਪਹਿਲਾਂ ਸਾਡੇ ਪੁਰਖਾਂ ਨੇ ਲਗਾਤਾਰ Innovation, ਵਿਚ ਆਪਣੀ ਜ਼ਿੰਦਗੀ ਖਪਾਈ ਸੀ। ਨਵੀਆਂ-ਨਵੀਆਂ ਖੋਜਾਂ ਕਰਨਾ, ਨਵੀਆਂ ਨਵੀਆਂ ਚੀਜ਼ਾਂ ਨੂੰ ਹਾਸਲ ਕਰਨਾ ਅਤੇ ਮਨੁੱਖੀ ਜਾਤੀ ਦੇ ਕਲਿਆਣ ਲਈ ਉਸਨੂੰ ਪੇਸ਼ ਕਰਦੇ ਸਮੇਂ, ਢੁਕਵੇਂ ਢੰਗ ਨਾਲ ਢਾਲਦੇ ਰਹਿਣਾ। ਜਦ ਤੋਂ Innovation  ਦੀ research  ਦੀ ਉਦਾਸੀਨਤਾ ਸਾਡੇ ਅੰਦਰ ਘਰ ਕਰ ਗਈ, ਅਸੀਂ ਦੁਨੀਆ ਸਾਹਮਣੇ ਪ੍ਰਭਾਵ ਪੈਦਾ ਕਰਨ ਵਿਚ ਅਸਮਰੱਥ ਹੋਣ ਲੱਗੇ।

 

ਕਈ ਸਾਲਾਂ ਬਾਅਦ ਜਦੋਂ  IT Revolution  ਆਇਆ, ਜਦੋਂ ਸਾਡੇ ਦੇਸ਼ ਦੇ  18, 20, 22 ਸਾਲ ਦੇ ਬੱਚੇ mouse ਨਾਲ ਖੇਡਦੇ ਖੇਡਦੇ ਦੁਨੀਆ ਨੂੰ ਹੈਰਾਨ ਕਰਨ ਲੱਗੇ, ਤਦ ਫਿਰ ਤੋਂ ਦੁਨੀਆ ਦਾ ਧਿਆਨ ਸਾਡੇ ਵੱਲ ਗਿਆ। IT ਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ। ਸਾਡੇ ਦੇਸ਼ ਦੇ 18, 20 ਸਾਲ ਦੀ ਉਮਰ ਦੇ ਨੌਜਵਾਨਾਂ ਨੇ ਦੁਨੀਆ ਨੂੰ ਪ੍ਰਭਾਵਿਤ ਕਰ ਦਿੱਤਾ।  Research, Innovation ਇਸ ਦੀ ਕੀ ਤਾਕਤ ਹੁੰਦੀ ਹੈ, ਅਸੀਂ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਹੈ। ਅੱਜ ਪੂਰੀ ਦੁਨੀਆ Holistic Health Care , ਇਸ ਦੇ ਵਿਸ਼ੇ ਵਿਚ ਬੜੀ ਸੰਵੇਦਨਸ਼ੀਲ ਹੈ, ਚੌਕਸ ਹੈ, ਪਰ ਰਾਹ ਨਹੀਂ ਮਿਲ ਰਿਹਾ। ਭਾਰਤ ਦੇ ਰਿਸ਼ੀਆਂ-ਮੁਨੀਆਂ ਦੀ ਮਹਾਨ ਪ੍ਰੰਪਰਾ, ਯੋਗ, ਉਸ ਵੱਲ ਦੁਨੀਆ ਖਿੱਚੀ ਗਈ ਹੈ, ਉਹ ਸ਼ਾਂਤੀ ਦੀ ਭਾਲ ਵਿਚ ਹਨ। ਉਹ ਬਾਹਰ ਦੀ ਦੁਨੀਆ ਤੋਂ ਤੰਗ ਆ ਕੇ ਅੰਦਰ ਦੀ ਦੁਨੀਆ ਨੂੰ ਜਾਨਣ, ਪਰਖਣ ਦੀ ਕੋਸ਼ਿਸ਼ ਕਰ ਰਹੇ ਹਨ।

 

 

ਅਜਿਹੇ ਸਮੇਂ ਸਾਡਾ ਫਰਜ਼ ਬਣ ਜਾਂਦਾ ਹੈ ਕਿ ਆਧੁਨਿਕ ਸਰੂਪ ਵਿਚ Research & Analysis ਦੇ ਨਾਲ ਯੋਗ ਇੱਕ ਅਜਿਹਾ ਵਿਗਿਆਨ ਹੈ, ਤਨ ਅਤੇ ਮਨ ਦੀ ਤੰਦਰੁਸਤੀ ਲਈ, ਆਤਮਾ ਦੀ ਚੇਤਨਾ ਲਈ ਇਹ ਸ਼ਾਸਤਰ ਕਿੰਨਾ ਸੁਖਾਲਾ ਮੁਹੱਈਆ ਹੋ ਸਕਦਾ ਹੈ। ਮੈਂ ਬਾਬਾ ਰਾਮ ਦੇਵ ਜੀ ਦਾ ਅਭਿਨੰਦਨ ਕਰਦਾ ਹਾਂ, ਉਨ੍ਹਾਂ ਨੇ ਯੋਗ ਨੂੰ ਇੱਕ ਅੰਦੋਲਨ ਬਣਾ ਦਿੱਤਾ। ਆਮ ਮਨੁੱਖਾਂ ਵਿਚ ਵਿਸ਼ਵਾਸ ਪੈਦਾ ਕਰ ਦਿੱਤਾ ਕਿ ਯੋਗ ਲਈ ਹਿਮਾਲੀਆ ਦੀਆਂ ਗੁਫਾਵਾਂ ਵਿਚ ਜਾਣ ਦੀ ਲੋੜ ਨਹੀਂ ਹੈ, ਆਪਣੇ ਘਰ ਵਿਚ  kitchen ਦੇ ਲਾਗੇ ਬੈਠ ਕੇ ਵੀ ਯੋਗ ਕਰ ਸਕਦੇ ਹੋ, ਫੁਟਪਾਥ ਉੱਤੇ ਵੀ ਕਰ ਸਕਦੇ ਹੋ, ਮੈਦਾਨ ਵਿਚ ਵੀ ਕਰ ਸਕਦੇ ਹੋ, ਬਗ਼ੀਚੇ ਵਿਚ ਵੀ ਕਰ ਸਕਦੇ ਹੋ, ਮੰਦਰ ਦੇ ਕੰਪਲੈਕਸ ਵਿਚ ਵੀ ਕਰ ਸਕਦੇ ਹੋ।

 

ਇਹ ਬਹੁਤ ਵੱਡੀ ਤਬਦੀਲੀ ਆਈ ਹੈ। ਅਤੇ ਅੱਜ ਇਸ ਦਾ ਨਤੀਜਾ ਹੈ ਕਿ 21 ਜੂਨ ਨੂੰ ਜਦੋਂ ਵਿਸ਼ਵ ਕੌਮਾਂਤਰੀ ਯੋਗ ਦਿਵਸ ਮਨਾਉਂਦਾ ਹੈ, ਦੁਨੀਆ ਦੇ ਹਰ ਦੇਸ਼ ਵਿਚ ਯੋਗ ਦਾ ਉਤਸਵ ਮਨਾਇਆ ਜਾਂਦਾ ਹੈ। ਵੱਧ ਤੋਂ ਵੱਧ ਲੋਕ ਇਸ ਨਾਲ ਜੁੜਨ, ਉਸ ਦੇ ਲਈ ਕੋਸ਼ਿਸ਼ ਹੁੰਦੀ ਹੈ। ਮੈਂ ਦੁਨੀਆ ਦੇ ਜਿੰਨੇ ਲੋਕਾਂ ਨੂੰ ਮਿਲਦਾ ਹਾਂ ਮੇਰਾ ਤਜਰਬਾ ਹੈ ਕਿ ਦੇਸ਼ ਦੀ ਗੱਲ ਕਰਾਂਗੇ, ਵਿਕਾਸ ਦੀ ਗੱਲ ਕਰਾਂਗੇ,  Investment ਦੀ ਚਰਚਾ ਕਰਾਂਗੇ, ਸਿਆਸੀ ਸਥਿਤੀ ਦੀ ਚਰਚਾ ਕਰਾਂਗੇ ਪਰ ਇੱਕ ਗੱਲ ਜ਼ਰੂਰ ਕਰਦੇ ਹਾਂ ਕਿ ਉਹ  ਮੇਰੇ ਕੋਲੋਂ ਯੋਗ ਦੇ ਸਬੰਧ ਵਿਚ 1-2 ਸਵਾਲ ਜ਼ਰੂਰ ਪੁਛਦੇ ਹਨ। ਇਹ ਜਗਿਆਸਾ ਪੈਦਾ ਹੋਈ ਹੈ।

 

ਸਾਡੇ ਆਯੁਰਵੇਦ ਦੀ ਤਾਕਤ, ਥੋੜਾ ਬਹੁਤ ਤਾਂ ਅਸੀਂ ਹੀ ਉਸ ਨੂੰ ਨੁਕਸਾਨ ਪਹੁੰਚਾ ਦਿੱਤਾ। ਆਧੁਨਿਕ ਵਿਗਿਆਨ ਦਾ ਜੋ medical science ਹੈ, ਉਨ੍ਹਾਂ ਨੂੰ ਲੱਗਿਆ ਕਿ ਤੁਹਾਡੀਆਂ ਸਾਰੀਆਂ ਗੱਲਾਂ ਕੋਈ ਸ਼ਾਸਤਰ ਆਧਾਰਤ ਨਹੀਂ ਹਨ, ਆਯੁਰਵੇਦ ਵਾਲਿਆਂ ਨੂੰ ਲੱਗਾ ਕਿ ਤੁਹਾਡੀਆਂ ਦਵਾਈਆਂ ਵਿਚ ਦਮ ਨਹੀਂ ਹੈ, ਹੁਣ ਤੁਸੀਂ ਲੋਕਾਂ ਨੂੰ ਠੀਕ ਕਰ ਦਿੰਦੇ ਹੋ, ਪਰ ਉਹ ਠੀਕ ਹੁੰਦੇ ਨਹੀਂ। ਤੁਸੀਂ ਵੱਡੇ ਕਿ ਅਸੀਂ ਵੱਡੇ, ਇਸੇ ਲੜਾਈ ਵਿਚ ਸਾਰਾ ਸਮਾਂ ਬੀਤਦਾ ਗਿਆ। ਚੰਗਾ ਹੁੰਦਾ ਕਿ ਸਾਡਾ ਸਾਰਾ ਗਿਆਨ, ਆਧੁਨਿਕ ਗਿਆਨ ਵੀ, ਉਸ ਨੂੰ ਵੀ ਸਾਡੀਆਂ ਇਹਨਾਂ ਰਵਾਇਤਾਂ ਨਾਲ ਜੋੜ ਕੇ ਅੱਗੇ ਵਧਾਇਆ ਹੁੰਦਾ ਤਾਂ ਸ਼ਾਇਦ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੋਈ ਹੁੰਦੀ।

 

ਮੈਨੂੰ ਖੁਸ਼ੀ ਹੈ ਕਿ ਪਤੰਜਲੀ ਯੋਗ ਵਿੱਦਿਆਪੀਠ ਰਾਹੀਂ ਬਾਬਾ ਰਾਮਦੇਵ ਜੀ ਨੇ ਜੋ ਮੁਹਿੰਮ ਚਲਾਈ, ਅੰਦੋਲਨ ਚਲਾਇਆ ਹੈ ਉਸ ਵਿਚ ਆਯੁਰਵੇਦ ਦੀ ਪ੍ਰਸ਼ੰਸਾ ਕਰਨ ਤੱਕ ਆਪਣੇਆਪ ਨੂੰ ਸੀਮਿਤ ਨਹੀਂ ਰੱਖਿਆ। ਦੁਨੀਆ ਜੋ ਭਾਸ਼ਾ ਸਮਝਦੀ ਹੈ, research  ਦੇ ਜਿੰਨਾਂ ਅਧਾਰਾਂ ਉੱਤੇ ਸਮਝਦੀ ਹੈ,  medical science ਵਿਚ ਸਥਾਪਿਤ ਵਿਵਸਥਾਵਾਂ ਅਧੀਨ ਸਮਝਦੀ ਹੈ, ਬਾਬਾ ਰਾਮਦੇਵ ਨੇ ਬੀੜਾ ਚੁੱਕਿਆ ਹੈ, ਉਸੇ ਭਾਸ਼ਾ ਵਿਚ ਭਾਰਤ ਦੇ ਆਯੁਰਵੇਦ ਨੂੰ ਉਹ ਲੈ ਕੇ ਆਉਣਗੇ ਅਤੇ ਦੁਨੀਆ ਨੂੰ ਪ੍ਰੇਰਿਤ ਕਰਨਗੇ। ਇੱਕ ਤਰ੍ਹਾਂ ਨਾਲ  ਉਹ ਇਹ ਹਿੰਦੁਸਤਾਨ ਦੀ ਸੇਵਾ ਹੀ ਕਰ ਰਹੇ ਹਨ। ਹਜ਼ਾਰਾਂ ਸਾਲ ਤੋਂ ਸਾਡੇ ਰਿਸ਼ੀਆਂ ਮੁਨੀਆਂ ਨੇ ਤਪੱਸਿਆ ਕੀਤੀ ਹੈ, ਜੋ ਹਾਸਲ ਕੀਤਾ ਹੈ ਉਹ ਦੁਨੀਆ ਨੂੰ ਵੰਡਣ ਲਈ ਨਿਕਲੇ ਹਨ। ਵਿਗਿਆਨਕ ਖੋਜ ਉੱਤੇ ਨਿਕਲੇ ਹਨ, ਅਤੇ ਮੈਨੂੰ ਯਕੀਨ ਹੈ ਕਿ ਅੱਜ ਮੈਂ ਜੋ  Research Centre  ਵੇਖਿਆ, ਕੋਈ ਵੀ ਆਧੁਨਿਕ  Research Centre ਵੇਖ ਲਓ,  ਬਿਲਕੁਲ ਉਸ ਦੀ  ਬਰਾਬਰੀ ਤੇ ਖੜਾ ਹੈ, ਮਾਂ ਗੰਗਾ ਦੇ ਕੰਢੇ ਤੇ ।

ਅਤੇ ਇਸ ਲਈ ਮੈਂ ਬਾਬੇ ਦਾ ਤਹਿ ਦਿਲੋਂ ਬਹੁਤ ਬਹੁਤ ਅਭਿਨੰਦਨ ਕਰਦਾ ਹਾਂ। ਭਾਰਤ ਸਰਕਾਰ, ਜਦੋਂ ਅਟਲ ਜੀ ਦੀ ਸਰਕਾਰ ਸੀ ਦੇਸ਼ ਵਿਚ, ਤਦ ਸਾਡੇ ਦੇਸ਼ ਵਿਚ ਇੱਕ Health Policy ਆਈ ਸੀ। ਏਨੇ ਸਾਲਾਂ ਬਾਅਦ ਜਦੋਂ ਸਾਡੀ ਸਰਕਾਰ ਬਣੀ ਤਾਂ ਫਿਰ ਤੋਂ ਸਾਡੇ ਦੇਸ਼ ਲਈ ਇੱਕ  Health Policy ਲੈ ਕੇ ਆਏ ਹਾਂ।  Holistic Health Care ਦਾ view ਲੈ ਕੇ ਆਏ ਹਾਂ। ਅਤੇ ਹੁਣ ਦੁਨੀਆ ਸਿਰਫ਼   Healthy  ਰਹਿਣੀ ਚਾਹੁੰਦੀ ਹੈ ਅਜਿਹਾ ਨਹੀਂ ਹੈ, ਬੀਮਾਰੀ ਨਾ ਹੋਵੇ, ਇਥੋਂ ਤੱਕ ਅਟਕਣਾ ਨਹੀਂ ਚਾਹੁੰਦੀ, ਹੁਣ ਲੋਕਾਂ ਨੂੰ Wellness   ਚਾਹੀਦੀ ਹੈ, ਅਤੇ ਇਸ ਲਈ solution ਵੀ holistic ਦੇਣੇ ਪੈਣਗੇ। Preventive Health Care ਉੱਤੇ ਜ਼ੋਰ ਦੇਣਾ ਪਵੇਗਾ ਅਤੇ Preventive Health Care ਦਾ ਵਧੀਆ ਤੋਂ ਵਧੀਆ ਰਸਤਾ ਜੋ ਹੈ ਅਤੇ ਸਸਤੇ ਤੋਂ ਸਸਤਾ ਰਸਤਾ ਹੈ, ਉਹ ਹੈ ਸਵੱਛਤਾ। ਅਤੇ ਸਵੱਛਤਾ ਵਿਚ ਕੌਣ ਕੀ ਕਰਦਾ ਹੈ, ਉਹ ਬਾਅਦ ਉੱਤੇ ਛੱਡੀਏ ਅਸੀਂ। ਅਸੀਂ ਤੈਅ ਕਰੀਏ, ਸਵਾ ਸੌ ਕਰੋੜ ਦੇਸ਼ ਵਾਸੀ ਤੈਅ ਕਰਨ ਕਿ ਮੈਂ ਗੰਦਗੀ ਨਹੀਂ ਕਰਾਂਗਾ। ਕੋਈ ਵੱਡਾ ਸੰਕਲਪ ਲੈਣ ਦੀ ਲੋੜ ਨਹੀਂ, ਇਸ ਵਿਚ ਜੇਲ ਜਾਣ ਦੀ ਲੋੜ ਨਹੀਂ, ਫਾਂਸੀ ਤੇ ਲਟਕਣ ਦੀ ਲੋੜ ਨਹੀਂ, ਦੇਸ਼ ਲਈ ਸਰਹੱਦ ਉੱਤੇ ਜਾ ਕੇ ਜਵਾਨਾਂ ਵਾਂਗ ਮਰਨ- ਮਿਟਣ ਦੀ ਲੋੜ ਨਹੀਂ, ਛੋਟਾ ਜਿਹਾ ਕੰਮ ਮੈਂ ਗੰਦਗੀ ਨਹੀਂ ਕਰਾਂਗਾ।

 

ਤੁਸੀਂ ਸੋਚੋ ਕਿ ਇੱਕ ਡਾਕਟਰ ਜਿੰਨੀਆਂ ਜ਼ਿੰਦਗੀਆਂ ਬਚਾ ਲੈਂਦਾ ਹੈ ਉਸ ਤੋਂ ਜ਼ਿਆਦਾ ਬੱਚਿਆਂ ਦੀ ਜ਼ਿੰਦਗੀ ਅਸੀਂ ਗੰਦਗੀ ਨਾ ਕਰਕੇ ਬਚਾ ਸਕਦੇ ਹਾਂ। ਤੁਸੀਂ ਇੱਕ ਗਰੀਬ ਨੂੰ ਦਾਨ-ਪੁੰਨ ਦੇ ਕੇ ਜਿੰਨਾ ਪੁੰਨ ਕਮਾਉਂਦੇ ਹੋ, ਗੰਦਗੀ ਨਾ ਕਰਕੇ ਇੱਕ ਗਰੀਬ ਜਦੋਂ ਸਿਹਤਮੰਦ ਰਹਿੰਦਾ ਹੈ, ਤਾਂ ਤੁਹਾਡਾ ਦਾਨ ਰੁਪਈਆਂ ਵਿਚ ਦਿੱਤੇ ਦਾਨ ਤੋਂ ਵੀ ਜ਼ਿਆਦਾ ਕੀਮਤੀ ਹੋ ਜਾਂਦਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਦੇਸ਼ ਦੀ ਜੋ ਨਵੀਂ ਪੀੜ੍ਹੀ ਹੈ, ਆਉਣ ਵਾਲੀ ਪੀੜ੍ਹੀ, ਛੋਟੇ-ਛੋਟੇ ਬੱਚੇ, ਹਰ ਘਰ ਵਿਚ ਉਹ ਝਗੜਾ ਕਰਦੇ ਹਨ। ਜੇ ਪਰਿਵਾਰ ਦੇ ਬਜ਼ੁਰਗ ਵਿਅਕਤੀ ਨੇ ਕੋਈੇ ਛੋਟੀ ਜਿਹੀ ਚੀਜ਼ ਸੁੱਟ ਦਿੱਤੀ, ਕਾਰ ਵਿਚ ਜਾ ਰਹੇ ਹੋ, ਪਾਣੀ ਦੀ  bottle  ਬੋਤਲ ਜੇ ਬਾਹਰ ਸੁੱਟ ਦਿੱਤੀ ਤਾਂ ਬੇਟਾ ਕਾਰ ਰੁਕਵਾਉਂਦਾ ਹੈ, ਛੋਟਾ  ਪੋਤਾ 5 ਸਾਲ ਦਾ ਕਾਰ ਰੁਕਵਾਉਂਦਾ ਹੈ, ਠਹਿਰੋ ਮੋਦੀ ਦਾਦਾ ਨੇ ਮਨ੍ਹਾ ਕੀਤਾ ਹੈ, ਇਹ bottle ਵਾਪਸ ਲੈ ਆਓ, ਇਹ ਮਾਹੌਲ ਬਣ ਰਿਹਾ ਹੈ। ਛੋਟੇ-ਛੋਟੇ ਬੱਚੇ ਵੀ ਮੇਰੇ ਇਸ ਸਫਾਈ ਅੰਦੋਲਨ ਦੇ ਸਿਪਾਹੀ ਬਣ ਗਏ ਹਨ  ਅਤੇ ਇਸ ਲਈ Preventive Health Care  ਇਸ ਉੱਤੇ ਅਸੀਂ ਜਿੰਨਾ ਜ਼ੋਰ ਦੇਵਾਂਗੇ, ਆਪਣੇ ਹੀ ਦੇਸ਼ ਦੇ ਗਰੀਬਾਂ ਦੀ ਸਭ ਤੋਂ ਜ਼ਿਆਦਾ ਸੇਵਾ ਕਰਾਂਗੇ।

 

ਗੰਦਗੀ ਕੋਈ ਨਹੀਂ ਕਰਦਾ, ਗੰਦਗੀ ਅਸੀਂ ਕਰਦੇ ਹਾਂ ਅਤੇ ਫਿਰ ਅਸੀਂ ਗੰਦਗੀ ‘ਤੇ ਭਾਸ਼ਨ ਦਿੰਦੇ ਹਾਂ। ਜੇ ਇੱਕ ਵਾਰੀ ਅਸੀਂ ਦੇਸ਼ ਵਾਸੀ ਗੰਦਗੀ ਨਾ ਕਰਨ ਦਾ ਫੈਸਲਾ ਕਰ ਲਈਏ, ਇੱਸ ਦੇਸ਼ ਤੋਂ ਬੀਮਾਰੀ ਨੂੰ ਕੱਢਣ ਵਿਚ, ਤੰਦਰੁਸਤੀ ਨੂੰ ਲਿਆਉਣ ਲਈ ਸਾਨੂੰ  ਸਫਲਤਾ ਹਾਸਲ ਕਰਨ ਵਿਚ ਕੋਈ ਰੁਕਾਵਟ ਨਹੀਂ ਆਵੇਗੀ।

 

ਸਾਡੀ ਉਦਾਸੀਨਤਾ ਏਨੀ ਹੈ ਕਿ ਅਸੀਂ ਏਨਾ ਵੱਡਾ ਹਿਮਾਲੀਆ, ਹਿਮਾਲੀਆ ਦੀਆਂ ਜੜ੍ਹੀਆਂ ਬੂਟੀਆਂ, ਭਗਵਾਨ ਰਾਮ ਚੰਦਰ ਜੀ ਅਤੇ ਲਕਸ਼ਮਣ ਜੀ ਦੀ ਘਟਨਾ ਤੋਂ ਜਾਣੂ, ਹਨੂਮਾਨ ਜੀ ਜੜ੍ਹੀ-ਬੂਟੀਆਂ ਲਈ ਕੀ-ਕੀ ਨਹੀਂ ਕਰਦੇ ਸਨ, ਉਹ ਸਾਰੀਆਂ ਗੱਲਾਂ ਤੋਂ ਜਾਣੂ, ਅਤੇ ਅਸੀਂ ਏਨੇ ਸਹਿਜ ਹੋ ਗਏ ਸੀ ਕਿ ਦੁਨੀਆ ਦੇ ਦੇਸ਼, ਜਿਨ੍ਹਾਂ ਨੂੰ ਜੜ੍ਹੀ-ਬੂਟੀ ਕੀ ਹੁੰਦੀ ਹੈ, ਇਹ ਪਤਾ ਨਹੀਂ ਸੀ, ਪਰ ਹੁਣ ਉਨ੍ਹਾਂ ਨੂੰ ਪਤਾ ਹੈ ਕਿ ਇਸ ਦੀ ਵੱਡੀ commercial value ਹੈ, ਅਤੇ ਦੁਨੀਆ ਦੇ ਹੋਰ ਦੇਸ਼ਾਂ ਨੇ patent  ਕਰਵਾ ਦਿੱਤਾ ਹੈ,  ਹਲਦੀ ਦਾ patent ਵੀ ਕੋਈ ਹੋਰ ਦੇਸ਼ ਕਰਵਾ ਦੇਂਦਾ ਹੈ, ਇਮਲੀ ਦਾ patent ਵੀ ਕੋਈ ਹੋਰ ਦੇਸ਼ ਕਰਵਾ ਦੇਂਦਾ ਹੈ। ਸਾਡੀ ਇਹ ਉਦਾਸੀਨਤਾ, ਆਪਣੀ ਸ਼ਕਤੀ ਨੂੰ ਭੁਲਾ ਦੇਣ ਦੀਆਂ ਆਦਤਾਂ, ਇਸ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ।

 

ਅੱਜ ਦੁਨੀਆ ਵਿਚ   Herbal Medicine , ਉਸਦੀ ਇੱਕ ਬਹੁਤ ਵੱਡੀ ਮਾਰਕੀਟ ਖੜੀ ਹੋਈ ਹੈ। ਪਰ ਜਿੰਨੀ ਮਾਤਰਾ ਵਿਚ ਦੁਨੀਆ ਵਿਚ ਇਸ Herbal Medicine ਨੂੰ ਪਹੁੰਚਾਉਣ ਵਿਚ ਭਾਰਤ ਨੂੰ ਜੋ ਤਾਕਤ ਦਿਖਾਉਣੀ ਚਾਹੀਦੀ ਹੈ, ਉਸ ਲਈ ਅਜੇ ਬਹੁਤ ਕੁਝ ਕਰਨਾ  ਬਾਕੀ ਹੈ।

 

ਇਸ ਪਤੰਜਲੀ ਸੰਸਥਾਨ ਵਲੋਂ ਇਹ ਜੋ  Research ਅਤੇ Innovation ਹੋ ਰਹੀ ਹੈ, ਇਹ ਦੁਨੀਆ ਦੇ ਲੋਕਾਂ ਨੂੰ Holistic ਅਤੇ  Wellness ਦੇ ਲਈ ਜੋ structure ਹੈ, ਉਨ੍ਹਾਂ ਨੂੰ ਇਹ ਦਵਾਈਆਂ ਆਉਣ ਵਾਲੇ ਦਿਨਾਂ ਵਿਚ ਕੰਮ ਆਉਣਗੀਆਂ। ਸਾਡੇ ਦੇਸ਼ ਵਿਚ ਬਹੁਤ ਸਾਲ ਪਹਿਲਾਂ ਭਾਰਤ ਨੇ ਆਯੁਰਵੇਦ ਦਾ ਪ੍ਰਚਾਰ ਕਿਵੇਂ ਹੋਵੇ, ਉਸ ਦੇ ਲਈ ਇੱਕ ਹਾਥੀ ਕਮਿਸ਼ਨ ਬਿਠਾਇਆ ਸੀ। ਜੈਸੁੱਖਲਾਲ ਹਾਥੀ ਕਰਕੇ, ਉਨ੍ਹਾਂ ਦਾ ਇੱਕ ਕਮਿਸ਼ਨ ਬਿਠਾਇਆ ਸੀ। ਉਸ ਕਮਿਸ਼ਨ ਨੇ ਜੋ ਰਿਪੋਰਟ ਦਿੱਤੀ ਸੀ ਉਹ ਰਿਪੋਰਟ ਬੜੀ interesting ਸੀ। ਉਸ ਰਿਪੋਰਟ ਦੇ ਸ਼ੁਰੂ ਵਿਚ ਲਿਖਿਆ ਹੈ ਕਿ ਸਾਡਾ ਆਯੁਰਵੇਦ ਲੋਕਾਂ ਤੱਕ ਇਸ ਲਈ ਨਹੀਂ ਪਹੁੰਚਦਾ ਕਿਉਂਕਿ ਉਸ ਦੀ ਜੋ ਪ੍ਰਣਾਲੀ ਹੈ, ਉਹ ਅੱਜ ਦੇ ਯੁੱਗ ਲਈ ਢੁਕਵੀਂ ਨਹੀਂ। ਉਹ ਏਨੀਆਂ ਸਾਰੀਆਂ ਥੈਲਾ ਭਰਕੇ ਜੜ੍ਹੀਆਂ ਬੂਟੀਆਂ ਦੇਣਗੇ ਅਤੇ ਫਿਰ ਕਹਿਣਗੇ ਕਿ ਇਸ ਨੂੰ ਉਬਾਲਣਾ, ਏਨੇ ਪਾਣੀ ਵਿਚ ਉਬਾਲਣਾ, ਫਿਰ ਏਨਾ ਰਸ  ਰਹਿ ਜਾਵੇਗਾ, ਇੱਕ ਚਮਚ ਵਿਚ ਲੈਣਾ ਅਤੇ ਫਿਰ ਉਸ ਵਿਚ ਫਲਾਣੀ ਚੀਜ਼ ਮਿਲਾਉਣਾ ਅਤੇ ਫਿਰ ਲੈਣਾ। ਤਾਂ ਜੋ ਆਮ ਵਿਅਕਤੀ ਹੁੰਦਾ ਹੈ ਉਸ ਨੂੰ ਲਗਦਾ ਹੈ ਕਿ ਭਰਾਵਾ ਇਹ ਕੌਣ ਕੂੜਾ ਕਚਰਾ ਕਰੇਗਾ, ਇਸ ਦੀ ਬਜਾਏ ਚਲੋ ਭਰਾਵਾ medicine ਲੈ ਲਈਏ, ਦਵਾਈ ਦੀ ਗੋਲੀ ਖਾ ਲਈਏ, ਆਪਣੀ ਗੱਡੀ ਚੱਲ ਜਾਵੇਗੀ ਅਤੇ ਇਸ ਲਈ ਉਨ੍ਹਾਂ ਕਿਹਾ ਸੀ ਕਿ ਸਭ ਤੋਂ ਪਹਿਲੀ ਲੋੜ ਹੈ, ਬਹੁਤ ਸਾਲ ਪਹਿਲਾਂ ਦੀ report ਹੈ ਇਹ। ਸਭ ਤੋਂ ਪਹਿਲੀ ਲੋੜ ਹੈ ਆਯੁਰਵੈਦਿਕ ਦਵਾਈਆਂ ਦੀ packaging ।  ਜੇ ਉਸ ਦੀ packaging, modern ਦਵਾਈਆਂ ਵਾਂਗ ਕਰ ਦੇਵਾਂਗੇ ਤਾਂ ਲੋਕ ਇਹ Holistic Health Care ਵੱਲ ਮੁੜ ਜਾਣਗੇ ਅਤੇ ਅੱਜ ਅਸੀਂ ਇਹ ਵੇਖ ਰਹੇ ਹਾਂ ਕਿ ਸਾਨੂੰ ਉਹ ਉਬਾਲਣ ਵਾਲੀਆਂ ਜੜ੍ਹੀਆਂ ਬੂਟੀਆਂ ਲੈਣ ਲਈ ਕਿਤੇ ਜਾਣਾ ਨਹੀਂ ਪੈਂਦਾ, ਹਰ ਚੀਜ਼ ready-made ਮਿਲਦੀ ਹੈ।

 

ਮੈਂ ਸਮਝਦਾ ਹਾਂ ਕਿ ਆਚਾਰੀਆ ਜੀ ਨੇ ਆਪਣੇ ਆਪ ਨੂੰ ਇਸ ਵਿਚ ਖਪਾਇਆ ਹੋਇਆ ਹੈ ਅਤੇ ਅੱਜ   ਜਿਸ ਕਿਤਾਬ ਨੂੰ ਜਾਰੀ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ, ਮੈਨੂੰ ਯਕੀਨ ਹੈ ਕਿ ਦੁਨੀਆ ਦਾ ਇਸ ਕਿਤਾਬ ਵੱਲ ਧਿਆਨ ਜਾਵੇਗਾ। Medical Science ਨਾਲ ਜੁੜੇ ਹੋਏ ਲੋਕਾਂ ਦਾ ਧਿਆਨ ਜਾਵੇਗਾ। ਕੁਦਰਤ ਵੱਲੋਂ ਮੁਹੱਈਆ ਕਰਵਾਈ ਵਿਵਸਥਾ ਕਿੰਨੀ ਤਾਕਤਵਰ ਹੈ, ਉਸ ਸਮਰੱਥਾ ਨੂੰ ਜੇ ਅਸੀਂ ਸਮਝਦੇ ਹਾਂ ਤਾਂ ਜੀਵਨ ਕਿੰਨਾ ਉਜਵਲ ਹੋ ਸਕਦਾ ਹੈ, ਇਹ ਜੇ  ਵਿਅਕਤੀ ਨੂੰ ਇੱਕ ਖਿੜਕੀ ਖੋਲ੍ਹ ਕੇ ਦੇ ਦਿੰਦਾ ਹੈ, ਅੱਗੇ ਵਧਣ ਲਈ ਬਹੁਤ ਵੱਡਾ ਮੌਕਾ ਦੇ ਦਿੰਦਾ ਹੈ।

 

ਮੈਨੂੰ ਯਕੀਨ ਹੈ ਕਿ ਬਾਲ ਕ੍ਰਿਸ਼ਨ ਜੀ ਦੀ ਇਹ ਸਾਧਨਾ, ਬਾਬਾ ਰਾਮਦੇਵ ਦਾ mission mode ਵਿਚ ਸਮਰਪਿਤ ਇਹ ਕੰਮ ਅਤੇ ਭਾਰਤ ਦੀ ਮਹਾਨ ਉੱਜਵਲ ਰਵਾਇਤ, ਉਸ ਨੂੰ ਆਧੁਨਿਕ ਰੂਪ-ਰੰਗ ਨਾਲ, ਵਿਗਿਆਨਕ ਇਰਾਦੇ ਨਾਲ ਅੱਗੇ ਵਧਣ ਦਾ ਜੋ ਯਤਨ ਹੈ, ਉਹ ਭਾਰਤ ਲਈ ਦੁਨੀਆ ਵਿਚ ਆਪਣੀ ਇੱਕ ਜਗ੍ਹਾ ਬਣਾਉਣ ਦਾ ਆਧਾਰ  ਬਣ ਸਕਦਾ ਹੈ। ਦੁਨੀਆ ਦਾ ਬਹੁਤ ਵੱਡਾ ਵਰਗ ਹੈ ਜੋ ਯੋਗ ਨਾਲ ਜੁੜਿਆ ਹੈ, ਆਯੁਰਵੇਦ ਨਾਲ ਵੀ ਜੁੜਨਾ ਚਾਹੁੰਦਾ ਹੈ, ਅਸੀਂ ਉਸ ਦਿਸ਼ਾ ਵਿਚ ਯਤਨ ਕਰਾਂਗੇ।

 

ਮੈਂ ਇੱਕ ਵਾਰੀ ਫਿਰ ਤੁਹਾਡੇ ਸਭ ਦਰਮਿਆਨ ਮੈਨੂੰ ਆਉਣ ਦਾ ਜੋ ਮੌਕਾ ਮਿਲਿਆ, ਖਾਸ ਤੌਰ ਤੇ ਮੈਨੂੰ ਸਨਮਾਨਿਤ ਕੀਤਾ, ਮੈਂ ਸਿਰ ਝੁਕਾ ਕੇ ਬਾਬਾ ਨੂੰ ਪ੍ਰਣਾਮ ਕਰਦਾ ਹਾਂ, ਤੁਹਾਡਾ ਸਭ ਦਾ ਅਭਿਨੰਦਨ ਕਰਦਾ ਹਾਂ, ਅਤੇ ਆਪਣੇ ਵੱਲੋਂ ਮੈਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ। ਧੰਨਵਾਦ।