Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਹਰਿਆਣਾ ਦੇ ਪਾਨੀਪਤ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਹਰਿਆਣਾ ਦੇ ਪਾਨੀਪਤ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਹਰਿ ਕੇ ਠਿਕਾਣੇ ਹਰਿਆਣੇ ਕੇ ਸਾਰੇ ਭਾਣ ਭਾਈਯਾਂ ਨੈ ਰਾਮ ਰਾਮ।

(हरि के ठिकाणे हरियाणे के सारे भाण भाइयां नै राम राम।)

 

ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਜੀ, ਇੱਥੇ ਦੇ ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਨਾਇਬ ਸਿੰਘ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਨਿਰਮਲਾ ਸੀਤਾਰਮਣ ਜੀ, ਅਤੇ ਇੱਥੇ ਦੀ ਸੰਤਾਨ ਅਤੇ ਇੱਥੇ ਦੇ ਸਾਂਸਦ ਸਾਬਕਾ ਮੁੱਖ ਮੰਤਰੀ ਅਤੇ ਸਰਕਾਰ ਵਿੱਚ ਮੇਰੇ ਸਾਥੀ ਸ਼੍ਰੀ ਮਨੋਹਰ ਲਾਲ ਜੀ, ਸ਼੍ਰੀ ਕ੍ਰਿਸ਼ਣ ਪਾਲ ਜੀ, ਹਰਿਆਣਾ ਸਰਕਾਰ ਵਿੱਚ ਮੰਤਰੀ ਸ਼ਰੁਤੀ ਜੀ, ਆਰਤੀ ਜੀ, ਸਾਂਸਦਗਣ, ਵਿਧਾਇਕਗਣ…ਦੇਸ਼ ਦੇ ਅਨੇਕਾਂ LIC ਕੇਂਦਰਾਂ ਨਾਲ ਜੁੜੇ ਹੋਏ ਸਾਰੇ ਸਾਥੀ, ਅਤੇ ਪਿਆਰੇ ਭਾਈਓ ਅਤੇ ਭੈਣੋਂ।

 

ਅੱਜ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਭਾਰਤ ਇੱਕ ਹੋਰ ਮਜ਼ਬੂਤ ਕਦਮ ਉਠਾ ਰਿਹਾ ਹੈ। ਅੱਜ ਦਾ ਦਿਨ ਹੋਰ ਵੀ ਵਜ੍ਹਾਂ ਨਾਲ ਵਿਸ਼ੇਸ਼ ਹੈ। ਅੱਜ 9 ਤਰੀਕ ਹੈ। ਸ਼ਾਸਤ੍ਰਾਂ ਵਿੱਚ 9 ਅੰਕ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। 9 ਅੰਕ ਨਵ ਦੁਰਗਾ ਦੀਆਂ ਨੌ ਸ਼ਕਤੀਆਂ ਨਾਲ ਜੁੜਿਆ ਹੈ। ਅਸੀਂ ਸਾਰੇ ਸਾਲ ਵਿੱਚ ਨਵਰਾਤ੍ਰੀ ਦੇ 9 ਦਿਨ ਸ਼ਕਤੀ ਦੀ ਉਪਾਸਨਾ ਕਰਦੇ ਹਾਂ। ਅੱਜ ਦਾ ਦਿਨ ਵੀ ਨਾਰੀ ਸ਼ਕਤੀ ਦੀ ਉਪਾਸਨਾ ਜਿਹਾ ਹੀ ਹੈ।

 

ਸਾਥੀਓ,

ਅੱਜ 9 ਦਸੰਬਰ ਨੂੰ ਹੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ। ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਸੰਵਿਧਾਨ ਦੇ 75 ਵਰ੍ਹੇ ਦਾ ਮਹੋਤਸਵ ਮਨਾ ਰਿਹਾ ਹੈ, 9 ਦਸੰਬਰ ਦੀ ਇਹ ਤਰੀਕ ਸਾਨੂੰ ਸਮਾਨਤਾ ਦੀ, ਵਿਕਾਸ ਨੂੰ ਸਰਵਸਪਰਸ਼ੀ ਬਣਾਉਣ ਦੀ ਪ੍ਰੇਰਣਾ ਦਿੰਦੀ ਹੈ।

 

ਸਾਥੀਓ,

ਵਿਸ਼ਵ ਨੂੰ ਨੀਤੀ ਅਤੇ ਧਰਮ ਦਾ ਗਿਆਨ ਦੇਣ ਵਾਲੀ ਮਹਾਨ ਧਰਤੀ ‘ਤੇ ਅੱਜ ਦੇ ਦਿਨ ਆਉਣਾ ਹੋਰ ਵੀ ਸੁਖਦ ਹੈ। ਇਸ ਸਮੇਂ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਵੀ ਚਲ ਰਿਹਾ ਹੈ। ਮੈਂ ਗੀਤਾ ਦੀ ਇਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ, ਨਮਨ ਕਰਦਾ ਹਾਂ। ਮੈਂ ਪੂਰੇ ਹਰਿਆਣਾ ਨੂੰ, ਇੱਥੇ ਦੇ ਦੇਸ਼ਭਗਤ ਲੋਕਾਂ ਨੂੰ ਰਾਮ-ਰਾਮ ਕਰਦਾ ਹਾਂ। ਹਰਿਆਣਾ ਨੇ ਇੱਕ ਹਾਂ ਤਾਂ ਸੇਫ ਹੈ ਇਸ ਮੰਤਰ ਨੂੰ ਜਿਸ ਤਰ੍ਹਾਂ ਅਪਣਾਇਆ, ਉਹ ਪੂਰੇ ਦੇਸ਼ ਦੇ ਲਈ ਉਦਾਹਰਣ ਬਣਿਆ ਹੈ।

 

ਸਾਥੀਓ,

ਹਰਿਆਣਾ ਨਾਲ ਮੇਰਾ ਰਿਸ਼ਤਾ, ਮੇਰਾ ਲਗਾਅ ਕਿਸੇ ਨਾਲ ਛਿਪਿਆ ਨਹੀਂ ਹੈ। ਆਪ ਸਭ ਨੇ ਸਾਨੂੰ ਸਭ ਨੂੰ ਇੰਨਾ ਅਸ਼ੀਰਵਾਦ ਦਿੱਤਾ, ਲਗਾਤਾਰ ਤੀਸਰੀ ਵਾਰ ਹਰਿਆਣਾ ਵਿੱਚ ਭਾਜਪਾ ਸਰਕਾਰ ਬਣਾਈ, ਇਸ ਦੇ ਲਈ ਮੈਂ ਹਰਿਆਣਾ ਦੇ ਹਰ ਪਰਿਵਾਰਜਨ ਦਾ ਵੰਦਨ ਕਰਦਾ ਹਾਂ। ਸੈਨੀ ਜੀ ਦੀ ਨਵੀਂ ਸਰਕਾਰ ਨੂੰ ਹੁਣ ਕੁਝ ਹਫਤੇ ਹੀ ਹੋਏ ਹਨ ਉਂਝ ਤਾਂ, ਅਤੇ ਉਨ੍ਹਾਂ ਦੀ ਪ੍ਰਸ਼ੰਸਾ ਪੂਰੇ ਦੇਸ਼ ਵਿੱਚ ਹੋ ਰਹੀ ਹੈ। ਸਰਕਾਰ ਬਣਨ ਦੇ ਤੁਰੰਤ ਬਾਅਦ ਜਿਸ ਤਰ੍ਹਾਂ ਇੱਥੇ ਬਿਨਾ ਖਰਚੀ, ਬਿਨਾ ਪਰਚੀ ਦੇ ਹਜ਼ਾਰਾਂ ਨੌਜਵਾਨਾਂ ਨੂੰ ਪੱਕੀ ਨੌਕਰੀਆਂ ਮਿਲੀਆਂ ਹਨ, ਉਹ ਦੇਸ਼ ਨੇ ਦੇਖਿਆ ਹੈ। ਹੁਣ ਇੱਥੇ ਡਬਲ ਇੰਜਣ ਦੀ ਸਰਕਾਰ, ਡਬਲ ਰਫਤਾਰ ਨਾਲ ਕੰਮ ਕਰ ਰਹੀ ਹੈ।

 

ਸਾਥੀਓ,

ਚੋਣਾਂ ਦੇ ਦੌਰਾਨ ਆਪ ਸਭ ਮਾਤਾਵਾਂ-ਭੈਣਾਂ ਨੇ ਨਾਅਰਾ ਦਿੱਤਾ ਸੀ- ਮਹਾਰਾ ਹਰਿਆਣਾ, ਨੌਨ ਸਟੌਪ ਹਰਿਆਣਾ (म्हारा हरियाणा, नॉन स्टॉप हरियाणा)। ਉਸ ਨਾਅਰੇ ਨੂੰ ਅਸੀਂ ਸਾਰਿਆਂ ਨੇ ਆਪਣਾ ਸੰਕਲਪ ਬਣਾ ਦਿੱਤਾ ਹੈ। ਉਸੇ ਸੰਕਲਪ ਦੇ ਨਾਲ ਅੱਜ ਮੈਂ ਇੱਥੇ ਆਪ ਸਭ ਦੇ ਦਰਸ਼ਨ ਕਰਨ ਦੇ ਲਈ ਆਇਆ ਹਾਂ। ਅਤੇ ਮੈਂ ਦੇਖ ਰਿਹਾ ਹਾਂ, ਜਿੱਥੇ ਮੇਰੀ ਨਜ਼ਰ ਪਹੁੰਚ ਰਹੀ ਹੈ ਮਾਤਾਵਾਂ-ਭੈਣਾਂ ਇੰਨੀ ਵੱਡੀ ਤਦਾਦ ਵਿੱਚ ਹਨ।

 

ਸਾਥੀਓ,

ਹੁਣ ਇੱਥੇ ਦੇਸ਼ ਦੀਆਂ ਭੈਣਾਂ-ਬੇਟੀਆਂ ਨੂੰ ਰੋਜ਼ਗਾਰ ਦੇਣ ਵਾਲੀ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਬੇਟੀਆਂ ਨੂੰ ਹੁਣ ਇੱਥੇ ਬੀਮਾ ਸਖੀ ਦੇ ਪ੍ਰਮਾਣ ਪੱਤਰ ਦਿੱਤੇ ਗਏ ਹਨ। ਮੈਂ ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕੁਝ ਸਾਲ ਪਹਿਲਾਂ ਮੈਨੂੰ ਇੱਥੇ ਪਾਨੀਪਤ ਤੋਂ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਯਾਨ ਸ਼ੁਰੂ ਕਰਨ ਦਾ ਸੁਭਾਗ ਮਿਲਿਆ ਸੀ। ਇਸ ਦਾ ਸਕਾਰਾਤਮਕ ਪ੍ਰਭਾਵ ਹਰਿਆਣਾ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਹੋਇਆ, ਇਕੱਲੇ ਹਰਿਆਣਾ ਵਿੱਚ ਹੀ, ਬੀਤੇ ਦਹਾਕੇ ਵਿੱਚ ਹਜ਼ਾਰਾਂ ਬੇਟੀਆਂ ਦਾ ਜੀਵਨ ਬਚਿਆ ਹੈ। ਹੁਣ 10 ਸਾਲ ਬਾਅਦ, ਇਸੇ ਪਾਨੀਪਤ ਦੀ ਧਰਤੀ ਤੋਂ ਭੈਣਾਂ-ਬੇਟੀਆਂ ਦੇ ਲਈ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਹੋਈ ਹੈ। ਯਾਨੀ ਸਾਡਾ ਪਾਨੀਪਤ ਇੱਕ ਪ੍ਰਕਾਰ ਨਾਲ ਨਾਰੀਸ਼ਕਤੀ ਦੀ ਪ੍ਰਤੀਕ ਭੂਮੀ ਬਣ ਗਿਆ ਹੈ।

 

ਸਾਥੀਓ,

ਅੱਜ ਭਾਰਤ ਸਾਲ 2047 ਤੱਕ ਵਿਕਸਿਤ ਹੋਣ ਦੇ ਸੰਕਲਪ ਦੇ ਨਾਲ ਚਲ ਰਿਹਾ ਹੈ। 1947 ਤੋਂ ਲੈ ਕੇ ਅੱਜ ਤੱਕ ਦੇ ਕਾਲਖੰਡ ਵਿੱਚ ਹਰ ਵਰਗ, ਹਰ ਖੇਤਰ ਦੀ ਊਰਜਾ ਨੇ ਭਾਰਤ ਨੂੰ ਇਸ ਉਚਾਈ ਤੱਕ ਪਹੁੰਚਾਇਆ। ਲੇਕਿਨ 2047 ਦੇ ਵਿਕਸਿਤ ਭਾਰਤ ਦੇ ਸੰਕਲਪ ਦੀ ਸਿੱਧੀ ਦੇ ਲਈ ਸਾਨੂੰ ਊਰਜਾ ਦੇ ਢੇਰ ਸਾਰੇ ਨਵੇਂ ਸਰੋਤਾਂ ਦੀ ਜ਼ਰੂਰਤ ਹੈ। ਊਰਜਾ ਦਾ ਅਜਿਹਾ ਹੀ ਇੱਕ ਸਰੋਤ, ਸਾਡਾ ਪੂਰਬੀ ਭਾਰਤ ਹੈ, ਸਾਡੇ ਭਾਰਤ ਦਾ ਨੌਰਥ ਈਸਟ ਹੈ। ਅਤੇ ਊਰਜਾ ਦਾ ਅਜਿਹਾ ਹੀ ਮਹੱਤਵਪੂਰਨ ਸਰੋਤ ਹੈ, ਸਾਡੇ ਦੇਸ਼ ਦੀ ਨਾਰੀਸ਼ਕਤੀ, ਭਾਰਤ ਦੀ ਨਾਰੀਸ਼ਕਤੀ। ਭਾਰਤ ਨੂੰ ਵਿਕਸਿਤ ਬਣਾਉਣ ਦੇ ਲਈ ਸਾਨੂੰ ਅਤਿਰਿਕਤ ਊਰਜਾ, ਇਹ ਕੋਟਿ-ਕੋਟਿ ਸਾਡੀਆਂ ਮਾਤਾਵਾਂ-ਭੈਣਾਂ ਹਨ, ਸਾਡੀ ਨਾਰੀਸ਼ਕਤੀ ਹੈ, ਉਹ ਹੀ ਸਾਡੀ ਪ੍ਰੇਰਣਾ ਦੀ ਸਰੋਤ ਰਹਿਣ ਵਾਲੀ ਹੈ। ਅੱਜ ਜੋ ਇਹ ਮਹਿਲਾ ਸੈਲਫ ਹੈਲਪ ਗਰੁੱਪ ਹਨ, ਬੀਮਾ ਸਖੀ ਹਨ, ਬੈਂਕ ਸਖੀ ਹਨ, ਕ੍ਰਿਸ਼ੀ ਸਖੀ ਹਨ, ਇਹ ਵਿਕਸਿਤ ਭਾਰਤ ਦਾ ਬਹੁਤ ਵੱਡਾ ਅਧਾਰ ਥੰਮ੍ਹ ਬਣਨਗੇ।

 

ਸਾਥੀਓ,

ਨਾਰੀ ਨੂੰ ਸਸ਼ਕਤ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਅੱਗੇ ਵਧਣ ਦੇ ਖੂਬ ਅਵਸਰ ਮਿਲਣ, ਉਨ੍ਹਾਂ ਦੇ ਸਾਹਮਣੇ ਤੋਂ ਹਰ ਰੁਕਾਵਟ ਹਟੇ। ਜਦੋਂ ਨਾਰੀ ਨੂੰ ਅੱਗੇ ਵਧਣ ਦਾ ਅਵਸਰ ਮਿਲਦਾ ਹੈ, ਤਾਂ ਉਹ ਦੇਸ਼ ਦੇ ਸਾਹਮਣੇ ਅਵਸਰਾਂ ਦੇ ਨਵੇਂ ਦਵਾਰ ਖੋਲ੍ਹ ਦਿੰਦੀ ਹੈ। ਲੰਬੇ ਸਮੇਂ ਤੱਕ ਸਾਡੇ ਦੇਸ਼ ਵਿੱਚ ਅਜਿਹੇ ਅਨੇਕ ਕੰਮ ਸੀ, ਜੋ ਮਹਿਲਾਵਾਂ ਦੇ ਲਈ ਵਰਜਿਤ ਸਨ, ਉੱਥੇ ਮਹਿਲਾਵਾਂ ਕੰਮ ਕਰ ਹੀ ਨਹੀਂ ਸਕਦੀਆਂ ਸੀ। ਭਾਜਪਾ ਦੀ ਸਾਡੀ ਸਰਕਾਰ ਨੇ ਬੇਟੀਆਂ ਦੇ ਸਾਹਮਣੇ ਤੋਂ ਹਰ ਰੁਕਾਵਾਟ ਨੂੰ ਹਟਾਉਣ ਦੀ ਠਾਣੀ। ਅੱਜ ਤੁਸੀਂ ਦੇਖੋ, ਸੈਨਾ ਦੇ ਅਗ੍ਰਿਮ ਮੋਰਚਿਆਂ ਵਿੱਚ ਬੇਟੀਆਂ ਦੀ ਤੈਨਾਤੀ ਹੋ ਰਹੀ ਹੈ। ਸਾਡੀਆਂ ਬੇਟੀਆਂ ਹੁਣ ਵੱਡੀ ਸੰਖਿਆ ਵਿੱਚ ਫਾਇਟਰ ਪਾਇਲਟ ਬਣ ਰਹੀਆਂ ਹਨ। ਅੱਜ ਪੁਲਿਸ ਵਿੱਚ ਵੀ ਵੱਡੀ ਸੰਖਿਆ ਵਿੱਚ ਬੇਟੀਆਂ ਦੀ ਭਰਤੀ ਹੋ ਰਹੀ ਹੈ। ਅੱਜ ਵੱਡੀਆਂ-ਵੱਡੀਆਂ ਕੰਪਨੀਆਂ ਨੂੰ, ਅਤੇ ਉਸ ਦੀ ਕਮਾਨ ਸਾਡੀਆਂ ਬੇਟੀਆਂ ਸੰਭਾਲ ਰਹੀਆਂ ਹਨ। ਦੇਸ਼ ਵਿੱਚ ਕਿਸਾਨਾਂ ਦੇ, ਪਸ਼ੂਪਾਲਕਾਂ ਦੇ 1200 ਅਜਿਹੇ ਉਤਪਾਦਕ ਸੰਘ ਜਾਂ ਸਹਿਕਾਰੀ ਕਮੇਟੀਆਂ ਹਨ, ਜਿਨ੍ਹਾਂ ਦੀ ਅਗਵਾਈ ਮਹਿਲਾਵਾਂ ਕਰ ਰਹੀਆਂ ਹਨ। ਖੇਡ ਦਾ ਮੈਦਾਨ ਹੋਵੇ ਜਾਂ ਪੜ੍ਹਾਈ ਦਾ, ਬੇਟੀਆਂ ਹਰ ਖੇਤਰ ਵਿੱਚ ਬਹੁਤ ਅੱਗੇ ਚਲ ਰਹੀਆਂ ਹਨ। ਗਰਭਵਤੀ ਮਹਿਲਾਵਾਂ ਦੀ ਛੁੱਟੀ ਨੂੰ ਵਧਾ ਕੇ 26 ਹਫਤੇ ਕਰਨ ਦਾ ਵੀ ਲਾਭ ਲੱਖਾਂ ਬੇਟੀਆਂ ਨੂੰ ਮਿਲਿਆ ਹੈ।

 

ਸਾਥੀਓ,

ਕਈ ਵਾਰ ਜਦੋਂ ਅਸੀਂ ਕਿਸੇ ਖਿਡਾਰੀ ਨੂੰ ਮੈਡਲ ਪਾ ਕੇ ਮਾਣ ਨਾਲ ਘੁੰਮਦੇ ਦੇਖਦੇ ਹਾਂ ਤਾਂ ਇਹ ਭੁੱਲ ਜਾਂਦੇ ਹਾਂ ਕਿ ਉਸ ਮੈਡਲ ਨੂੰ ਪਾਉਣ ਦੇ ਲਈ ਉਸ ਖਿਡਾਰੀ ਨੇ, ਉਸ ਬੇਟੀ ਨੇ ਵਰ੍ਹਿਆਂ ਤੱਕ ਕਿੰਨੀ ਮਿਹਨਤ ਕੀਤੀ ਹੈ। ਕੋਈ ਐਵਰੇਸਟ ‘ਤੇ ਤਿਰੰਗ ਦੇ ਨਾਲ ਫੋਟੋ ਖਿਚਵਾਉਂਦਾ ਹੈ ਤਾਂ ਉਸ ਖੁਸੀ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹ ਵਿਅਕਤੀ ਕਿੰਨੇ ਵਰ੍ਹਿਆਂ ਦੇ ਸੰਘਰਸ਼ਾਂ ਦੇ ਬਾਅਦ ਐਵਰੇਸਟ ਦੀ ਉਚਾਈ ‘ਤੇ ਪਹੁੰਚਿਆ ਹੈ। ਅੱਜ ਇੱਥੇ ਜਿਸ ਬੀਮਾ ਸਖੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ, ਉਸ ਦੀ ਨੀਂਹ ਵਿੱਚ ਵੀ ਵਰ੍ਹਿਆਂ ਦੀ ਮਿਹਨਤ ਹੈ, ਵਰ੍ਹਿਆਂ ਦੀ ਤਪੱਸਿਆ ਹੈ। ਆਜ਼ਾਦੀ ਦੇ 60-65 ਸਾਲਾਂ ਬਾਅਦ ਵੀ, ਜ਼ਿਆਦਾਤਰ ਮਹਿਲਾਵਾਂ ਦੇ ਕੋਲ ਬੈਂਕ ਖਾਤੇ ਨਹੀਂ ਸਨ। ਯਾਨੀ ਪੂਰੀ ਬੈਂਕਿੰਗ ਵਿਵਸਥਾ ਨਾਲ ਹੀ ਮਹਿਲਾਵਾਂ ਕਟੀ ਹੋਈਆਂ ਸੀ। ਇਸ ਲਈ ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ ਮਾਤਾਵਾਂ-ਭੈਣਾਂ ਦੇ ਜਨਧਨ ਬੈਂਕ ਖਾਤੇ ਖੁਲਵਾਏ। ਅਤੇ ਅੱਜ ਮੈਨੂੰ ਮਾਣ ਹੈ ਕਿ ਜਨਧਨ ਯੋਜਨਾ ਨਾਲ 30 ਕਰੋੜ ਤੋਂ ਜ਼ਿਆਦਾ ਭੈਣਾਂ-ਬੇਟੀਆਂ ਦੇ ਬੈਂਕ ਖਾਤੇ ਖੋਲ੍ਹੇ।

 

ਕੀ ਕਦੇ ਤੁਸੀਂ ਸੋਚਿਆ ਹੈ ਅਗਰ ਇਹ ਜਨਧਨ ਬੈਂਕ ਖਾਤੇ ਨਾ ਹੁੰਦੇ ਤਾਂ ਕੀ ਹੁੰਦਾ? ਜਨਧਨ ਬੈਂਕ ਖਾਤੇ ਨਾ ਹੁੰਦੇ ਤਾਂ ਗੈਸ ਸਬਸਿਡੀ ਦੇ ਪੈਸੇ ਸਿੱਧਾ ਤੁਹਾਡੇ ਖਾਤੇ ਵਿੱਚ ਨਾ ਆਉਂਦੇ, ਕੋਰੋਨਾ ਦੇ ਸਮੇਂ ਮਿਲਣ ਵਾਲੀ ਮਦਦ ਨਾ ਮਿਲੀ ਹੁੰਦੀ, ਕਿਸਾਨ ਭਲਾਈ ਨਿਧੀ ਦੇ ਪੈਸੇ ਮਹਿਲਾਵਾਂ ਦੇ ਖਾਤੇ ਵਿੱਚ ਜਮ੍ਹਾਂ ਨਾ ਹੋ ਪਾਉਂਦੇ, ਬੇਟੀਆਂ ਨੂੰ ਜ਼ਿਆਦਾ ਵਿਆਜ ਦੇਣ ਵਾਲੀ ਸੁਕੰਨਿਆ ਸਮ੍ਰਿਧੀ ਯੋਜਨਾ ਦਾ ਲਾਭ ਮਿਲਣਾ ਮੁਸ਼ਕਿਲ ਹੁੰਦਾ, ਆਪਣਾ ਘਰ ਬਣਾਉਣ ਦੇ ਲਈ ਪੈਸੇ ਬੇਟੀਆਂ ਦੇ ਖਾਤੇ ਵਿੱਚ ਸਿੱਧੇ ਟ੍ਰਾਂਸਫਰ ਨਾ ਹੁੰਦੇ, ਰੇਹੜੀ-ਪਟਰੀ ਲਗਾਉਣ ਵਾਲੀਆਂ ਭੈਣਾਂ ਦੇ ਲਈ ਬੈਂਕ ਦੇ ਦਰਵਾਜ਼ੇ ਬੰਦ ਹੀ ਰਹਿੰਦੇ, ਅਤੇ ਮੁਦ੍ਰਾ ਯੋਜਨਾ ਨਾਲ ਕਰੋੜਾਂ ਭੈਣਾਂ ਨੂੰ ਬਿਨਾ ਗਰੰਟੀ ਦਾ ਲੋਨ ਵੀ ਮਿਲਣਾ ਮੁਸ਼ਕਿਲ ਹੁੰਦਾ। ਮਹਿਲਾਵਾਂ ਦੇ ਕੋਲ ਆਪਣੇ ਬੈਂਕ ਖਾਤੇ ਸੀ, ਇਸ ਲਈ ਉਹ ਮੁਦ੍ਰਾ ਲੋਨ ਲੈ ਪਾਈਆਂ, ਪਹਿਲੀ ਵਾਰ ਆਪਣੇ ਮਨ ਦਾ ਕੰਮ ਸ਼ੁਰੂ ਕਰ ਪਾਈਆਂ।

 

ਸਾਥੀਓ,

ਪਿੰਡ-ਪਿੰਡ ਵਿੱਚ ਬੈਂਕਿੰਗ ਸੁਵਿਧਾਵਾਂ ਪਹੁੰਚਾਉਣ ਵਿੱਚ ਸਾਡੀਆਂ ਭੈਣਾਂ ਨੇ ਹੀ ਵੱਡੀ ਭੂਮਿਕਾ ਨਿਭਾਈ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਜਿਨ੍ਹਾਂ ਦੇ ਬੈਂਕ ਖਾਤੇ ਤੱਕ ਨਹੀਂ ਸੀ, ਉਹ ਹੁਣ ਬੈਂਕ ਸਖੀ ਦੇ ਰੂਪ ਵਿੱਚ ਪਿੰਡ ਦੇ ਲੋਕਾਂ ਨੂੰ ਬੈਂਕਾਂ ਨਾਲ ਜੋੜ ਰਹੀਆਂ ਹਨ। ਬੈਂਕ ਵਿੱਚ ਕਿਵੇਂ ਬਚਤ ਹੁੰਦੀ ਹੈ, ਕਿਵੇਂ ਲੋਨ ਮਿਲਦਾ ਹੈ, ਇਹ ਸਭ ਕੁਝ ਲੋਕਾਂ ਨੂੰ ਸਿਖਾ ਰਹੀਆਂ ਹਨ ਸਾਡੀਆਂ ਮਾਤਾਵਾਂ-ਭੈਣਾਂ। ਅਜਿਹੀਆਂ ਲੱਖਾਂ ਬੈਂਕ ਸਖੀਆਂ ਅੱਜ ਪਿੰਡ ਵਿੱਚ ਸੇਵਾਵਾਂ ਦੇ ਰਹੀਆਂ ਹਨ।

 

ਸਾਥੀਓ,

ਬੈਂਕ ਖਾਤੇ ਦੀ ਤਰ੍ਹਾਂ ਹੀ, ਕਦੇ ਮਹਿਲਾਵਾਂ ਦਾ ਬੀਮਾ ਵੀ ਨਹੀਂ ਹੁੰਦਾ ਸੀ। ਅੱਜ ਲੱਖਾਂ ਬੇਟੀਆਂ, ਉਨ੍ਹਾਂ ਨੂੰ ਬੀਮਾ ਏਜੰਟ, ਬੀਮਾ ਸਖੀ ਬਣਾਉਣ ਦਾ ਅਭਿਯਾਨ ਸ਼ੁਰੂ ਹੋ ਰਿਹਾ ਹੈ। ਯਾਨੀ ਜਿਸ ਸੇਵਾ ਦਾ ਲਾਭ ਪਾਉਣ ਨਾਲ ਕਦੇ ਉਹ ਵੰਚਿਤ ਰਹੀਆਂ, ਅੱਜ ਉਸੀ ਸੇਵਾ ਨਾਲ ਦੂਸਰੇ ਲੋਕਾਂ ਨੂੰ ਜੋੜਣ ਦਾ ਜਿੰਮਾ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ। ਅੱਜ ਬੀਮਾ ਜਿਹੇ ਸੈਕਟਰ ਦੇ ਵਿਸਤਾਰ ਦੀ ਅਗਵਾਈ ਵੀ ਇੱਕ ਪ੍ਰਕਾਰ ਨਾਲ ਹੁਣ ਮਹਿਲਾਵਾਂ ਹੀ ਕਰਨਗੀਆਂ। ਬੀਮਾ ਸਖੀ ਯੋਜਨਾ ਦੇ ਤਹਿਤ 2 ਲੱਖ ਮਹਿਲਾਵਾਂ ਨੂੰ ਰੋਜ਼ਗਾਰ ਦੇ ਅਵਸਰ ਦੇਣ ਦਾ ਲਕਸ਼ ਹੈ। ਬੀਮਾ ਸਖੀ ਪ੍ਰੋਗਰਾਮ ਦੇ ਮਾਧਿਅਮ ਨਾਲ ਦਸਵੀਂ ਪਾਸ ਭੈਣਾਂ-ਬੇਟੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ, ਉਨ੍ਹਾਂ ਤਿੰਨ ਸਾਲ ਤੱਕ ਆਰਥਿਕ ਮਦਦ ਵੀ ਦਿੱਤੀ ਜਾਵੇਗੀ, ਭੱਤਾ ਦਿੱਤਾ ਜਾਵੇਗਾ। ਬੀਮਾ ਦੇ ਸੈਕਟਰ ਨਾਲ ਜੁੜਿਆ ਡੇਟਾ ਦੱਸਦਾ ਹੈ ਕਿ ਇੱਕ LIC ਏਜੈਂਟ, ਹਰ ਮਹੀਨੇ ਔਸਤਨ, average 15 ਹਜ਼ਾਰ ਰੁਪਏ ਕਮਾਉਂਦਾ ਹੈ। ਇਸ ਹਿਸਾਬ ਨਾਲ ਦੇਖੀਏ ਤਾਂ ਸਾਡੀ ਬੀਮਾ ਸਖੀਆਂ, ਹਰ ਵਰ੍ਹੇ ਪੌਣੇ ਦੋ ਲੱਖ ਰੁਪਏ ਤੋਂ ਅਧਿਕ ਕਮਾਉਣਗੀਆਂ। ਭੈਣਾਂ ਦੀ ਇਹ ਕਮਾਈ ਪਰਿਵਾਰ ਨੂੰ ਵਾਧੂ ਆਮਦਨ ਦੇਵੇਗੀ।

 

ਸਾਥੀਓ,

ਬੀਮਾ ਸਖੀਆਂ ਦੇ ਇਸ ਕੰਮ ਦਾ ਮਹੱਤਵ ਸਿਰਫ ਇੰਨਾ ਹੀ ਨਹੀਂ ਹੈ ਕਿ ਉਨ੍ਹਾਂ ਨੂੰ ਹਰ ਮਹੀਨੇ ਹਜ਼ਾਰਾਂ ਰੁਪਏ ਕਮਾਈ ਹੋਵੇਗੀ। ਬੀਮਾ ਸਖੀਆਂ ਦਾ ਯੋਗਦਾਨ ਇਸ ਤੋਂ ਕਿਤੇ ਅਦਿਕ ਹੋਣ ਵਾਲਾ ਹੈ। ਵਿਕਸਿਤ ਹੁੰਦੇ ਸਾਡੇ ਦੇਸ਼ ਵਿੱਚ Insurance for All ਸਾਡਾ ਸਭ ਦਾ ਉਦੇਸ਼ ਹੈ। ਇਹ ਸੋਸ਼ਲ ਸਕਿਓਰਿਟੀ ਦੇ ਲਈ, ਗਰੀਬੀ ਨੂੰ ਜੜ੍ਹ ਤੋਂ ਮਿਟਾਉਣ ਦੇ ਲਈ ਬਹੁਤ ਜ਼ਰੂਰੀ ਹੈ। ਅੱਜ ਬੀਮਾ ਸਖੀ ਦੇ ਰੂਪ ਵਿੱਚ ਤੁਸੀਂ ਜਿਸ ਭੂਮਿਕਾ ਵਿੱਚ ਆ ਰਹੇ ਹੋ, ਉਸ ਨਾਲ Insurance for All ਉਸ ਮਿਸ਼ਨ ਨੂੰ ਬਲ ਮਿਲੇਗਾ।

 

ਸਾਥੀਓ,

ਜਦੋਂ ਵਿਅਕਤੀ ਦੇ ਕੋਲ ਬੀਮਾ ਦੀ ਤਾਕਤ ਹੁੰਦੀ ਹੈ, ਤਾਂ ਕਿੰਨਾ ਲਾਭ ਹੁੰਦਾ ਹੈ, ਉਸ ਦੇ ਉਦਾਹਰਣ ਵੀ ਸਾਡੇ ਸਾਹਮਣੇ ਹਨ। ਸਰਕਾਰ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾਵਾਂ ਚਲਾ ਰਹੀ ਹੈ। ਇਸ ਦੇ ਤਹਿਤ ਬਹੁਤ ਹੀ ਘੱਟ ਪ੍ਰੀਮੀਅਮ ‘ਤੇ 2-2 ਲੱਖ ਰੁਪਏ ਤੱਕ ਦਾ ਬੀਮਾ ਕਰਵਾਇਆ ਜਾਂਦਾ ਹੈ। ਦੇਸ਼ ਦੇ 20 ਕਰੋੜ ਤੋਂ ਜ਼ਿਆਦਾ ਲੋਕ ਜੋ ਕਦੇ ਬੀਮਾ ਬਾਰੇ ਸੋਚ ਵੀ ਨਹੀਂ ਸਕਦੇ ਸੀ, ਉਨ੍ਹਾਂ ਦਾ ਬੀਮਾ ਹੋਇਆ ਹੈ। ਇਨ੍ਹਾਂ ਦੋਨੋਂ ਯੋਜਨਾਵਾਂ ਦੇ ਤਹਿਤ ਹੁਣ ਤੱਕ ਕਰੀਬ 20 ਹਜ਼ਾਰ ਕਰੋੜ ਰੁਪਏ ਦੀ ਕਲੇਮ ਰਾਸ਼ੀ ਦਿੱਤੀ ਜਾ ਚੁੱਕੀ ਹੈ। ਤੁਸੀਂ ਕਲਪਨਾ ਕਰੋ, ਕਿਸੇ ਦਾ ਐਕਸੀਡੈਂਟ ਹੋਇਆ, ਕਿਨੇ ਆਪਣੇ ਪ੍ਰਿਯਜਨ ਨੂੰ ਖੋਇਆ, ਉਸ ਮੁਸ਼ਕਿਲ ਸਥਿਤੀ ਵਿੱਚ ਇਹ 2 ਲੱਖ ਰੁਪਏ ਕਿੰਨੇ ਕੰਮ ਆਏ ਹੋਣਗੇ। ਯਾਨੀ ਬੀਮਾ ਸਖੀਆਂ, ਦੇਸ਼ ਦੇ ਅਨੇਕ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਦਾ ਕਵਚ ਦੇਣ ਜਾ ਰਹੀਆਂ ਹਨ, ਪੁੰਨ ਦਾ ਕੰਮ ਕਰਨ ਜਾ ਰਹੀਆਂ ਹਨ।

 

ਸਾਥੀਓ,

ਭਾਰਤ ਵਿੱਚ ਪਿਛਲੇ 10 ਸਾਲ ਵਿੱਚ ਗ੍ਰਾਮੀਣ ਮਹਿਲਾਵਾਂ ਦੇ ਲਈ ਜੋ ਕ੍ਰਾਂਤੀਕਾਰੀ ਨੀਤੀਆਂ ਬਣੀਆਂ, ਜੋ ਫੈਸਲੇ ਲਏ ਹਨ ਉਹ ਵਾਕਈ ਸਟਡੀ ਦਾ ਵਿਸ਼ਾ ਹਨ। ਬੀਮਾ ਸਖੀ, ਬੈਂਕ ਸਖੀ, ਕ੍ਰਿਸ਼ੀ ਸਖੀ, ਪਸ਼ੂ ਸਖੀ, ਡ੍ਰੋਨ ਦੀਦੀ, ਲਖਪਤੀ ਦੀਦੀ ਇਹ ਨਾਮ ਭਲੇ ਹੀ ਬਹੁਤ ਸਹਿਜ ਜਿਹੇ ਲਗਦੇ ਹੋਣ, ਸਧਾਰਣ ਲਗਦੇ ਹੋਣ, ਲੇਕਿਨ ਇਹ ਭਾਰਤ ਦੀ ਕਿਸਮਤ ਬਦਲ ਰਹੇ ਹਨ। ਖਾਸ ਤੌਰ ‘ਤੇ ਭਾਰਤ ਦਾ ਸੈਲਫ ਹੈਲਪ ਗਰੁੱਪ ਅਭਿਯਾਨ, ਮਹਿਲਾ ਸਸ਼ਕਤੀਕਰਣ ਦੀ ਅਜਿਹੀ ਗਾਥਾ ਹੈ, ਜਿਸ ਨੂੰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਅਸੀਂ ਮਹਿਲਾ ਸੈਲਫ ਹੈਲਪ ਗਰੁੱਪ ਨੂੰ ਗ੍ਰਾਮੀਣ ਅਰਥਵਿਵਸਥਾ ਵਿੱਚ ਪਰਿਵਰਤਨ ਲਿਆਉਣ ਦਾ ਵੱਡਾ ਮਾਧਿਅਮ ਬਣਾਇਆ ਹੈ। ਅੱਜ ਦੇਸ਼ਭਰ ਦੀਆਂ 10 ਕਰੋੜ ਭੈਣਾਂ, ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਹਨ, ਉਨ੍ਹਾਂ ਨਾਲ ਜੁੜ ਕੇ ਮਹਿਲਾਵਾਂ ਦੀ ਕਮਾਈ ਹੋ ਰਹੀ ਹੈ। ਬੀਤੇ 10 ਸਾਲ ਵਿੱਚ ਅਸੀਂ ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਨੂੰ 8 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਮਦਦ ਦਿੱਤੀ ਹੈ।

 

ਸਾਥੀਓ,

ਮੈਂ ਦੇਸ਼ ਭਰ ਵਿੱਚ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਭੈਣਾਂ ਨੂੰ ਵੀ ਕਹਾਂਗਾ, ਤੁਹਾਡੀ ਭੂਮਿਕਾ ਅਸਧਾਰਣ ਹੈ, ਤੁਹਾਡਾ ਯੋਗਦਾਨ ਬਹੁਤ ਵੱਡਾ ਹੈ। ਆਪ ਸਭ, ਭਾਰਤ ਨੂੰ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਤਾਕਤ ਬਣਾਉਣ ਦੇ ਲਈ ਕੰਮ ਰਹੇ ਹੋ। ਇਸ ਵਿੱਚ ਹਰ ਸਮਾਜ, ਹਰ ਵਰਗ, ਹਰ ਪਰਿਵਾਰ ਦੀਆਂ ਭੈਣਾਂ ਜੁੜੀਆਂ ਹਨ। ਇਸ ਵਿੱਚ ਸਭ ਨੂੰ ਅਵਸਰ ਮਿਲ ਰਹੇ ਹਨ। ਯਾਨੀ ਸੈਲਫ ਹੈਲਪ ਗਰੁੱਪਸ ਦਾ ਇਹ ਅੰਦੋਲਨ, ਸਮਾਜਿਕ ਸਮਰਸਤਾ ਨੂੰ, ਸਮਾਜਿਕ ਨਿਆਂ ਨੂੰ ਵੀ ਸਸ਼ਕਤ ਕਰ ਰਿਹਾ ਹੈ। ਸਾਡੇ ਇੱਥੇ ਕਿਹਾ ਜਾਂਦਾ ਹੈ ਕਿ ਇੱਕ ਬੇਟੀ ਪੜ੍ਹਦੀ ਹੈ, ਤਾਂ ਦੋ ਪਰਿਵਾਰ ਪੜ੍ਹਦੇ ਹਨ। ਉਂਝ ਹੀ ਸੈਲਫ ਹੈਲਪ ਗਰੁੱਪ ਨਾਲ ਸਿਰਫ ਇੱਕ ਮਹਿਲਾ ਦੀ ਆਮਦਨ ਵਧਦੀ ਹੈ, ਇੰਨਾ ਹੀ ਨਹੀਂ ਹੈ, ਇਸ ਨਾਲ ਇੱਕ ਪਰਿਵਾਰ ਦਾ ਆਤਮਵਿਸ਼ਵਾਸ ਵਧਦਾ ਹੈ, ਪੂਰੇ ਪਿੰਡ ਦਾ ਆਤਮਵਿਸ਼ਵਾਸ ਵਧਦਾ ਹੈ। ਇੰਨਾ ਕੰਮ, ਇੰਨਾ ਵੱਡਾ ਕੰਮ ਆਪ ਸਭ ਕਰ ਰਹੇ ਹੋ।

 

ਸਾਥੀਓ,

ਮੈਂ ਲਾਲ ਕਿਲੇ ਤੋਂ 3 ਕਰੋੜ ਲਖਪਤੀ ਦੀਦੀ ਬਣਾਉਣ ਦਾ ਵੀ ਐਲਾਨ ਕੀਤਾ ਹੈ। ਹੁਣ ਤੱਕ ਦੇਸ਼ ਭਰ ਵਿੱਚ 1 ਕਰੋੜ 15 ਲੱਖ ਤੋਂ ਅਧਿਕ ਲਖਪਤੀ ਦੀਦੀ ਬਣ ਚੁੱਕੀਆਂ ਹਨ। ਇਹ ਭੈਣਾਂ ਹਰ ਸਾਲ ਇੱਕ ਲੱਖ ਰੁਪਏ ਤੋਂ ਅਧਿਕ ਦੀ ਕਮਾਈ ਕਰਨ ਲਗੀਆਂ ਹਨ। ਸਰਕਾਰ ਦੀ ਨਮੋ ਡ੍ਰੋਨ ਦੀਦੀ ਯੋਜਨਾ ਨਾਲ ਵੀ ਲਖਪਤੀ ਦੀਦੀ ਅਭਿਯਾਨ ਨੂੰ ਬਲ ਮਿਲ ਰਿਹਾ ਹੈ। ਹਰਿਆਣਾ ਵਿੱਚ ਤਾਂ ਨਮੋ ਡ੍ਰੋਨ ਦੀਦੀ ਦੀ ਬਹੁਤ ਚਰਚਾ ਹੈ। ਹਰਿਆਣਾ ਚੋਣਾ ਦੇ ਦੌਰਾਨ ਮੈਂ ਕੁਝ ਭੈਣਾਂ ਦੇ ਇੰਟਰਵਿਊ ਪੜ੍ਹੇ ਸੀ। ਉਸ ਵਿੱਚ ਇੱਕ ਭੈਣ ਨੇ ਦੱਸਿਆ ਕਿ ਕਿਵੇਂ ਉਸ ਨੇ ਡ੍ਰੋਨ ਪਾਇਲਟ ਦੀ ਟ੍ਰੇਨਿੰਗ ਲਈ, ਉਨ੍ਹਾਂ ਦੇ ਗਰੁੱਪ ਨੂੰ ਡ੍ਰੋਨ ਮਿਲਿਆ। ਉਸ ਭੈਣ ਨੇ ਦੱਸਿਆ ਕਿ ਪਿਛਲੇ ਖਰੀਫ ਸੀਜ਼ਨ ਵਿੱਚ ਉਨ੍ਹਾਂ ਨੂੰ ਡ੍ਰੋਨ ਤੋਂ ਸਪ੍ਰੇਅ ਕਰਨ ਦਾ ਕੰਮ ਮਿਲਿਆ। ਉਨ੍ਹਾਂ ਨੇ ਲਗਭਗ 800 ਏਕੜ ਖੇਤੀ ਵਿੱਚ ਡ੍ਰੋਨ ਸਪ੍ਰੇਅ ਦਵਾਈ ਦਾ ਛਿੜਕਾਅ ਕੀਤਾ। ਤੁਸੀਂ ਜਾਣਦੇ ਹੋ ਉਨ੍ਹਾਂ ਨੂੰ ਇਸ ਤੋਂ ਕਿੰਨਾ ਪੈਸਾ ਮਿਲਿਆ? ਇਸ ਨਾਲ ਉਨ੍ਹਾਂ ਨੂੰ 3 ਲੱਖ ਰੁਪਏ ਦੀ ਕਮਾਈ ਹੋਈ। ਯਾਨੀ ਇੱਕ ਸੀਜ਼ਨ ਵਿੱਚ ਹੀ ਲੱਖਾਂ ਦੀ ਕਮਾਈ ਹੋ ਰਹੀ ਹੈ। ਇਸ ਯੋਜਨਾ ਨਾਲ ਹੀ ਖੇਤੀ ਅਤੇ ਭੈਣਾਂ ਦਾ ਜੀਵਨ, ਦੋਨੋਂ ਬਦਲ ਰਿਹਾ ਹੈ।

 

ਸਾਥੀਓ,

ਅੱਜ ਦੇਸ਼ ਵਿੱਚ ਆਧੁਨਿਕ ਖੇਤੀ, ਕੁਦਰਤੀ ਖੇਤੀ, ਨੈਚੁਰਲ ਫਾਰਮਿੰਗ ਇਸ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਜ਼ਾਰਾਂ ਕ੍ਰਿਸ਼ੀ ਸਖੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕਰੀਬ 70 ਹਜ਼ਾਰ ਕ੍ਰਿਸ਼ੀ ਸਖੀਆਂ ਨੂੰ ਸਰਟੀਫਿਕੇਟ ਮਿਲ ਵੀ ਚੁੱਕੇ ਹਨ। ਇਹ ਕ੍ਰਿਸ਼ੀ ਸਖੀਆਂ ਵੀ ਹਰ ਵਰ੍ਹੇ 60 ਹਜ਼ਾਰ ਰੁਪਏ ਤੋਂ ਅਧਿਕ ਕਮਾਉਣ ਦੀ ਸਮਰੱਥਾ ਰੱਖਦੀਆਂ ਹਨ। ਇਵੇਂ ਹੀ, ਸਵਾ ਲੱਖ ਤੋਂ ਅਧਿਕ ਪਸ਼ੂ ਸਖੀਆਂ ਅੱਜ ਪਸ਼ੂਪਾਲਨ ਨੂੰ ਲੈ ਕੇ ਜਾਗਰੂਕਤਾ ਅਭਿਯਾਨ ਦਾ ਹਿੱਸਾ ਬਣੀਆਂ ਹਨ। ਕ੍ਰਿਸ਼ੀ ਸਖੀ, ਪਸ਼ੂ ਸਖੀ ਇਹ ਵੀ ਸਿਰਫ ਰੋਜ਼ਗਾਰ ਦਾ ਮਾਧਿਅਮ ਨਹੀਂ ਹਨ, ਆਪ ਸਭ ਮਨੁੱਖਤਾ ਦੀ ਵੀ ਬਹੁਤ ਵੱਡੀ ਸੇਵਾ ਕਰ ਰਹੀਆਂ ਹਨ। ਜਿਵੇਂ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਨਰਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਓਵੇਂ ਹੀ ਸਾਡੀ ਕ੍ਰਿਸ਼ੀ ਸਖੀਆਂ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਧਰਤੀ ਮਾਤਾ ਨੂੰ ਬਚਾਉਣ ਦਾ ਕੰਮ ਕਰ ਰਹੀਆਂ ਹਨ। ਇਹ ਕੁਦਰਤੀ ਖੇਤੀ ਦੇ ਲਈ ਜਾਗਰੂਕਤਾ ਫੈਲਾ ਕੇ ਮਿੱਟੀ ਦੀ, ਸਾਡੇ ਕਿਸਾਨਾਂ ਦੀ, ਧਰਤੀ ਮਾਤਾ ਦੀ ਸੇਵਾ ਕਰ ਰਹੀਆਂ ਹਨ। ਇਸੇ ਪ੍ਰਕਾਰ ਸਾਡੀ ਪਸ਼ੂ ਸਖੀਆਂ ਵੀ, ਪਸ਼ੂਆਂ ਦੀ ਸੇਵਾ ਤੋਂ ਮਾਨਵ ਸੇਵਾ ਦਾ ਬਹੁਤ ਪੁੰਨ ਕਮਾ ਰਹੀਆਂ ਹਨ।

 

ਸਾਥੀਓ,

ਹਰ ਚੀਜ਼ ਨੂੰ ਰਾਜਨੀਤੀ ਦੇ, ਵੋਟਬੈਂਕ ਨੂੰ ਉਸ ਤਰਾਜ਼ੂ ‘ਤੇ ਤੌਲਣ ਵਾਲੇ ਲੋਕ, ਅੱਜ ਕੱਲ੍ਹ ਬਹੁਤ ਹੈਰਾਨ-ਪਰੇਸ਼ਾਨ ਹਨ। ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਿਹਾ ਹੈ ਕਿ ਚੋਣਾਂ ਦਰ ਚੋਣਾਂ, ਮੋਦੀ ਦੇ ਖਾਤੇ ਵਿੱਚ ਮਾਤਾਵਾਂ-ਭੈਣਾਂ-ਬੇਟੀਆਂ ਦਾ ਅਸ਼ੀਰਵਾਦ ਵਧਦਾ ਹੀ ਕਿਉਂ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਮਾਤਾਵਾਂ-ਭੈਣਾਂ ਨੂੰ ਸਿਰਫ ਵੋਟ ਬੈਂਕ ਸਮਝਿਆ ਅਤੇ ਚੋਣਾਂ ਦੇ ਸਮੇਂ ਐਲਾਨਾਂ ਕਰਨ ਦੀ ਹੀ ਰਾਜਨੀਤੀ ਕੀਤੀ, ਉਹ ਇਸ ਮਜ਼ਬੂਤ ਰਿਸ਼ਤੇ ਨੂੰ ਸਮਝ ਵੀ ਨਹੀਂ ਪਾਉਣਗੇ। ਅੱਜ ਮਾਤਾਵਾਂ-ਭੈਣਾਂ ਦਾ ਇੰਨਾ ਲਾਡ-ਪਿਆਰ ਮੋਦੀ ਨੂੰ ਕਿਉਂ ਮਿਲਦਾ ਹੈ, ਇਹ ਸਮਝਣ ਦੇ ਲਈ ਉਨ੍ਹਾਂ ਨੂੰ ਬੀਤੇ 10 ਵਰ੍ਹਿਆਂ ਦੇ ਸਫਰ ਨੂੰ ਯਾਦ ਕਰਨਾ ਹੋਵੇਗਾ। 10 ਸਾਲ ਪਹਿਲਾਂ ਕਰੋੜਾਂ ਭੈਣਾਂ ਦੇ ਕੋਲ ਇੱਕ ਅਲੱਗ ਸ਼ੌਚਾਲਯ ਨਹੀਂ ਸੀ।

 

ਮੋਦੀ ਨੇ ਦੇਸ਼ ਵਿੱਚ 12 ਕਰੋੜ ਤੋਂ ਵੱਧ ਸ਼ੌਚਾਲਯ ਬਣਾਏ। 10 ਸਾਲ ਪਹਿਲਾਂ ਕਰੋੜਾਂ ਭੈਣਾਂ ਦੇ ਕੋਲ ਗੈਸ ਕਨੈਕਸ਼ਨ ਨਹੀਂ ਸੀ, ਮੋਦੀ ਨੇ ਉਨ੍ਹਾਂ ਨੂੰ ਉੱਜਵਲਾ ਦੇ ਮੁਫਤ ਕਨੈਕਸ਼ਨ ਦਿੱਤੇ, ਸਿਲੰਡਰ ਸਸਤੇ ਕੀਤੇ। ਭੈਣਾਂ ਦੇ ਘਰਾਂ ਵਿੱਚ ਪਾਣੀ ਦਾ ਨਲ ਨਹੀਂ ਸੀ, ਅਸੀਂ ਘਰ-ਘਰ ਨਲ ਤੋਂ ਜਲ ਪਹੁੰਚਾਉਣਾ ਸ਼ੁਰੂ ਕੀਤਾ। ਪਹਿਲਾਂ ਕੋਈ ਪ੍ਰੌਪਰਟੀ ਮਹਿਲਾਵਾਂ ਦੇ ਨਾਮ ਨਹੀਂ ਹੁੰਦੀ ਸੀ, ਅਸੀਂ ਕਰੋੜਾਂ ਭੈਣਾਂ ਨੂੰ ਪੱਕੇ ਘਰ ਦੀ ਮਾਲਕਿਨ ਬਣਾ ਦਿੱਤਾ। ਕਿੰਨੇ ਲੰਮੇ ਸਮੇਂ ਤੋਂ ਮਹਿਲਾਵਾਂ ਮੰਗ ਕਰ ਰਹੀਆਂ ਸੀ, ਕਿ ਉਨ੍ਹਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ 33 ਪ੍ਰਤੀਸ਼ਤ ਰਿਜ਼ਰਵੇਸ਼ਨ ਦਿੱਤਾ ਜਾਵੇ। ਤੁਹਾਡੇ ਅਸ਼ੀਰਵਾਦ ਨਾਲ ਇਸ ਮੰਗ ਨੂੰ ਪੂਰਾ ਕਰਨ ਦਾ ਸੁਭਾਗ ਵੀ ਸਾਨੂੰ ਮਿਲਿਆ। ਜਦੋਂ ਸਹੀ ਨੀਅਤ ਨਾਲ, ਅਜਿਹੇ ਇਮਾਨਦਾਰ ਯਤਨ ਹੁੰਦੇ ਹਨ, ਤਦ ਆਪ ਭੈਣਾਂ ਦਾ ਅਸ਼ੀਰਵਾਦ ਮਿਲਦਾ ਹੈ।

 

ਸਾਥੀਓ,

ਸਾਡੀ ਡਬਲ ਇੰਜਣ ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਵੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਪਹਿਲਾਂ ਦੋ ਕਾਰਜਕਾਲ ਵਿੱਚ ਹਰਿਆਣਾ ਦੇ ਕਿਸਾਨਾਂ ਨੂੰ MSP ਦੇ ਰੂਪ ਵਿੱਚ ਸਵਾ ਲੱਖ ਕਰੋੜ ਰੁਪਏ ਤੋਂ ਅਧਿਕ ਮਿਲਿਆ ਹੈ। ਇੱਥੇ ਤੀਸਰੀ ਵਾਰ ਸਰਕਾਰ ਬਣਨ ਦੇ ਬਾਅਦ ਝੋਨਾ, ਬਾਜਰਾ ਅਤੇ ਮੂੰਗ ਕਿਸਾਨਾਂ ਨੂੰ MSP ਦੇ ਰੂਪ ਵਿੱਚ 14 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ। ਸੁੱਕਾ ਪ੍ਰਭਾਵਿਤ ਕਿਸਾਨਾਂ ਦੀ ਮਦਦ ਦੇ ਲਈ ਵੀ 800 ਕਰੋੜ ਰੁਪਏ ਤੋਂ ਅਧਿਕ ਦਿੱਤੇ ਗਏ ਹਨ। ਅਸੀਂ ਸਾਰੇ ਜਾਣਦੇ ਹਾਂ, ਹਰਿਆਣਾ ਨੂੰ ਹਰਿਤ ਕ੍ਰਾਂਤੀ ਦਾ ਅਗੁਆ ਬਣਾਉਣ ਵਿੱਚ ਚੌਧਰੀ ਚਰਣ ਸਿੰਘ ਯੂਨੀਵਰਸਿਟੀ ਨੇ ਵੱਡੀ ਭੂਮਿਕਾ ਨਿਭਾਈ। ਹੁਣ 21ਵੀਂ ਸਦੀ ਵਿੱਚ ਹਰਿਆਣਾ ਨੂੰ ਫਲ ਅਤੇ ਸਬਜ਼ੀ ਦੇ ਖੇਤਰ ਵਿੱਚ ਅਗ੍ਰਣੀ ਬਣਾਉਣ ਵਿੱਚ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਦਾ ਰੋਲ ਅਹਿਮ ਹੋਵੇਗਾ। ਅੱਜ ਮਹਾਰਾਣਾ ਪ੍ਰਤਾਪ ਬਾਗਵਾਨੀ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਨੀਂਹ ਪੱਥਰ ਰੱਖਿਆ ਹੈ। ਇਸ ਨਾਲ ਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਨੌਜਵਾਨਾਂ ਨੂੰ ਨਵੀਂ ਸਹੂਲੀਅਤ ਮਿਲੇਗੀ।

 

ਸਾਥੀਓ,

ਅੱਜ ਮੈਂ ਹਰਿਆਣਾ ਦੇ ਆਪ ਸਭ ਲੋਕਾਂ ਨੂੰ, ਸਾਰੀਆਂ ਭੈਣਾਂ ਨੂੰ ਫਿਰ ਤੋਂ ਇਹ ਭਰੋਸਾ ਦੇ ਰਿਹਾ ਹਾਂ ਕਿ ਰਾਜ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ, ਡਬਲ ਇੰਜਣ ਦੀ ਸਰਕਾਰ, ਤੀਸਰੇ ਕਾਰਜਕਾਲ ਵਿੱਚ ਤਿੰਨ ਗੁਣਾ ਤੇਜ਼ੀ ਨਾਲ ਕੰਮ ਕਰੇਗੀ। ਅਤੇ ਇਸ ਵਿੱਚ ਇੱਥੇ ਦੀ ਨਾਰੀਸ਼ਕਤੀ ਦੀ ਭੂਮਿਕਾ ਇਸੇ ਤਰ੍ਹਾਂ ਲਗਾਤਾਰ ਵਧਦੀ ਰਹੇਗੀ। ਤੁਹਾਡਾ ਪਿਆਰ, ਤੁਹਾਡਾ ਅਸ਼ੀਰਵਾਦ, ਇੰਝ ਹੀ ਸਾਡੇ ‘ਤੇ ਬਣਿਆ ਰਹੇ। ਇਸੇ ਕਾਮਨਾ ਦੇ ਨਾਲ ਫਿਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

*****

ਐੱਮਜੇਪੀਐੱਸ/ਐੱਸਟੀ/ਆਰਕੇ