ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਹਰਿਆਣਾ ਦੇ ਗਵਰਨਰ ਬੰਡਾਰੂ ਦੱਤਾਤ੍ਰੇਯ ਜੀ, ਇੱਥੋਂ ਦੇ ਕਰਮਠ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ, ਕੇਂਦਰ ਵਿੱਚ ਮੇਰੇ ਵਰਿਸ਼ਠ ਸਾਥੀ ਸ਼੍ਰੀ ਨਿਤਿਨ ਗਡਕਰੀ ਜੀ, ਰਾਓ ਇੰਦਰਜੀਤ ਸਿੰਘ, ਕ੍ਰਿਸ਼ਣ ਪਾਲ ਗੁਰਜਰ ਜੀ, ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਜੀ, ਬੀਜੇਪੀ ਦੇ ਪ੍ਰਦੇਸ਼ ਦੇ ਪ੍ਰਧਾਨ ਅਤੇ ਪਾਰਲੀਮੈਂਟ ਵਿੱਚ ਮੇਰੇ ਸਾਥੀ ਨਾਇਬ ਸਿੰਘ ਸੈਣੀ ਜੀ, ਹੋਰ ਸਾਰੇ ਮਹਾਨੁਭਾਵ, ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਮੈਂ ਹੁਣੇ ਮੇਰੇ ਸਾਹਮਣੇ ਸਕ੍ਰੀਨ ‘ਤੇ ਦੇਖ ਰਿਹਾ ਸਾਂ, ਆਧੁਨਿਕ ਟੈਕਨੋਲੋਜੀ ਕਨੈਕਟਿਵਿਟੀ ਦੁਆਰਾ ਦੇਸ਼ ਦੇ ਕੋਣੇ-ਕੋਣੇ ਵਿੱਚ ਲੱਖਾਂ ਲੋਕ ਸਾਡੇ ਇਸ ਕਾਰਜਕ੍ਰਮ ਨਾਲ ਜੁੜੇ ਹਨ। ਇੱਕ ਜ਼ਮਾਨਾ ਸੀ ਦਿੱਲੀ ਤੋਂ ਵਿਗਿਆਨ ਭਵਨ ਤੋਂ ਪ੍ਰੋ ਕਾਰਜਕ੍ਰਮ ਹੁੰਦਾ ਸੀ, ਦੇਸ਼ ਜੁੜਦਾ ਸੀ। ਵਕਤ ਬਦਲ ਚੁੱਕਿਆ ਹੈ, ਗੁਰੂਗ੍ਰਾਮ ਵਿੱਚ ਕਾਰਜਕ੍ਰਮ ਹੁੰਦਾ ਹੈ, ਦੇਸ਼ ਜੁੜ ਜਾਂਦਾ ਹੈ। ਇਹ ਸਮਰੱਥਾ ਹਰਿਆਣਾ ਦਿਖਾ ਰਿਹਾ ਹੈ। ਦੇਸ਼ ਨੇ ਅੱਜ ਆਧੁਨਿਕ ਕਨੈਕਟਿਵਿਟੀ ਦੀ ਤਰਫ਼ ਇੱਕ ਹੋਰ ਬੜਾ ਅਹਿਮ ਕਦਮ ਉਠਾਇਆ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਮੈਨੂੰ, ਦਵਾਰਕਾ ਐਕਸਪ੍ਰੈੱਸਵੇ ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਅਵਸਰ ਮਿਲਿਆ ਹੈ। ਇਸ ਐਕਸਪ੍ਰੈੱਸਵੇ ‘ਤੇ 9 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਹਨ। ਅੱਜ ਤੋਂ, ਦਿੱਲੀ-ਹਰਿਆਣਾ ਦੇ ਦਰਮਿਆਨ ਯਾਤਾਯਾਤ ਦਾ ਅਨੁਭਵ ਹਮੇਸ਼ਾ ਦੇ ਲਈ ਬਦਲ ਜਾਵੇਗਾ। ਇਹ ਆਧੁਨਿਕ ਐਕਸਪ੍ਰੈੱਸਵੇ ਕੇਵਲ ਗੱਡੀਆਂ ਵਿੱਚ ਹੀ ਨਹੀਂ, ਬਲਕਿ ਦਿੱਲੀ-ਐੱਨਸੀਆਰ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਭੀ ਗਿਅਰ ਸ਼ਿਫਟ ਕਰਨ ਦਾ ਕੰਮ ਕਰੇਗਾ। ਮੈਂ ਦਿੱਲੀ-NCR ਅਤੇ ਹਰਿਆਣਾ ਦੀ ਜਨਤਾ ਨੂੰ ਇਸ ਆਧੁਨਿਕ ਐਕਸਪ੍ਰੈੱਸਵੇ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਪਹਿਲੇ ਦੀਆਂ ਸਰਕਾਰਾਂ ਛੋਟੀ ਜਿਹੀ ਕੋਈ ਯੋਜਨਾ ਬਣਾ ਕੇ, ਛੋਟਾ ਜਿਹਾ ਕਾਰਜਕ੍ਰਮ ਕਰਕੇ ਉਸ ਦੀ ਡੁਗਡੁਗੀ ਪੰਜ ਸਾਲ ਤੱਕ ਵਜਾਉਂਦੇ ਰਹਿੰਦੇ ਸਨ। ਉੱਥੇ ਹੀ ਭਾਜਪਾ ਸਰਕਾਰ ਜਿਸ ਰਫ਼ਤਾਰ ਨਾਲ ਕੰਮ ਕਰ ਰਹੀ ਹੈ, ਉਸ ਵਿੱਚ ਨੀਂਹ ਪੱਥਰ ਰੱਖਣ-ਲੋਕਅਰਪਣ ਕਰਨ ਦੇ ਲਈ ਸਮਾਂ ਘੱਟ ਪੈ ਰਿਹਾ ਹੈ, ਦਿਨ ਘੱਟ ਪੈ ਰਹੇ ਹਨ ਜੀ। ਸਾਲ 2024 ਵਿੱਚ ਹੀ, ਇੱਥੋਂ ਦੇ ਲੋਕ ਤਾਂ ਜ਼ਿਆਦਾ ਸਮਝਦਾਰ ਹਨ। ਆਪ (ਤੁਸੀਂ) ਸੁਣੋ 2024 ਵਿੱਚ ਹੀ,ਯਾਨੀ ਅਜੇ 2024 ਦਾ ਤਿੰਨ ਮਹੀਨਾ ਭੀ ਪੂਰਾ ਨਹੀਂ ਹੋਇਆ ਹੈ। ਇਤਨੇ ਘੱਟ ਸਮੇਂ ਵਿੱਚ ਹੁਣ ਤੱਕ 10 ਲੱਖ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਦਾ ਜਾਂ ਤਾਂ ਨੀਂਹ ਪੱਥਰ ਰੱਖਿਆ ਗਿਆ ਹੈ, ਜਾਂ ਤਾਂ ਲੋਕਅਰਪਣ ਹੋ ਚੁੱਕਿਆ ਹੈ। ਅਤੇ ਮੈਂ ਇਹ ਜੋ ਕਹਿ ਰਿਹਾ ਹਾਂ ਨਾ, ਇਹ ਤਾਂ ਮੈਂ ਸਿਰਫ਼ ਉਨ੍ਹਾਂ ਪ੍ਰੋਜੈਕਟਸ ਦੀ ਚਰਚਾ ਕਰ ਰਿਹਾ ਹਾਂ ਜਿਨ੍ਹਾਂ ਵਿੱਚ ਮੈਂ ਖ਼ੁਦ ਸ਼ਾਮਲ ਹੋਇਆ ਹਾਂ। ਉਸ ਦੇ ਸਿਵਾਏ ਮੇਰੇ ਮੰਤਰੀਆਂ ਨੇ, ਸਾਡੇ ਮੁੱਖ ਮੰਤਰੀਆਂ ਨੇ ਜੋ ਕੀਤਾ ਹੈ ਉਹ ਅਲੱਗ। ਅਤੇ ਆਪ ਦੇਖੋ 5-5 ਸਾਲ ਵਿੱਚ ਕਦੇ ਤੁਸੀਂ ਸੁਣਿਆ ਨਹੀਂ ਹੋਵੇਗਾ, ਦੇਖਿਆ ਨਹੀਂ ਹੋਵੇਗਾ 2014 ਦੇ ਪਹਿਲੇ ਦਾ ਜ਼ਮਾਨਾ, ਜ਼ਰਾ ਯਾਦ ਕਰੋ। ਅੱਜ ਭੀ ਇੱਥੇ ਇੱਕ ਦਿਨ ਵਿੱਚ ਦੇਸ਼ ਭਰ ਦੇ ਲਈ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ 100 ਤੋਂ ਅਧਿਕ ਪਰਿਯੋਜਨਾਵਾਂ ਦਾ ਜਾਂ ਤਾ ਲੋਕਅਰਪਣ ਹੋਇਆ ਹੈ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਦੱਖਣ ਵਿੱਚ ਕਰਨਾਟਕਾ, ਕੇਰਲਾ, ਆਂਧਰ ਪ੍ਰਦੇਸ਼ ਦੇ ਵਿਕਾਸ ਕਾਰਜ ਹਨ, ਉੱਤਰ ਵਿੱਚ ਹਰਿਆਣਾ ਅਤੇ ਯੂਪੀ ਦੇ ਵਿਕਾਸ ਕਾਰਜ ਹਨ, ਪੂਰਬ ਵਿੱਚ ਬਿਹਾਰ ਅਤੇ ਬੰਗਾਲ ਦੇ ਪ੍ਰੋਜੈਕਟਸ ਹਨ, ਅਤੇ ਪੱਛਮ ਵਿੱਚ ਮਹਾਰਾਸ਼ਟਰ, ਪੰਜਾਬ ਅਤੇ ਰਾਜਸਥਾਨ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੀਆਂ ਵਿਕਾਸ ਪਰਿਯੋਜਨਾਵਾਂ ਹਨ। ਅੱਜ ਜੋ ਲੋਕਅਰਪਣ ਹੋਇਆ ਹੈ ਉਸ ਵਿੱਚ ਰਾਜਸਥਾਨ ਵਿੱਚ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਕੌਰੀਡੋਰ ਦੀ ਲੰਬਾਈ 540 ਕਿਲੋਮੀਟਰ ਤੱਕ ਵਧਾਈ ਜਾਵੇਗੀ। ਬੰਗਲੁਰੂ ਰਿੰਗ ਰੋਡ ਦੇ ਵਿਕਾਸ ਨਾਲ ਉੱਥੇ ਟ੍ਰੈਫਿਕ ਦੀਆਂ ਮੁਸ਼ਕਿਲਾਂ ਕਾਫੀ ਮਾਤਰਾ ਵਿੱਚ ਘੱਟ ਹੋਣਗੀਆਂ। ਮੈਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ, ਸਾਰੇ ਰਾਜਾਂ ਦੇ ਕਰੋੜਾਂ-ਕਰੋੜਾਂ ਨਾਗਰਿਕਾਂ ਨੂੰ ਇਤਨੀਆਂ ਸਾਰੀਆਂ ਵਿਕਾਸ ਦੀਆਂ ਯੋਜਨਾਵਾਂ ਲਈ ਅਨੇਕ-ਅਨੇਕ ਵਧਾਈ ਦਿੰਦਾ ਹਾਂ।
ਸਾਥੀਓ,
ਸਮੱਸਿਆ ਅਤੇ ਸੰਭਾਵਨਾ ਵਿੱਚ ਕੇਵਲ ਸੋਚ ਦਾ ਫਰਕ ਹੁੰਦਾ ਹੈ। ਅਤੇ ਸਮੱਸਿਆਵਾਂ ਨੂੰ ਸੰਭਾਵਨਾਵਾਂ ਵਿੱਚ ਬਦਲ ਦੇਣਾ, ਇਹ ਮੋਦੀ ਕੀ ਗਰੰਟੀ ਹੈ। ਦਵਾਰਕਾ ਐਕਸਪ੍ਰੈੱਸਵੇ ਖ਼ੁਦ ਇਸ ਦੀ ਬਹੁਤ ਬੜੀ ਉਦਾਹਰਣ ਹੈ। ਅੱਜ ਜਿੱਥੇ ਦਵਾਰਕਾ ਐਕਸਪ੍ਰੈੱਸਵੇ ਦਾ ਨਿਰਮਾਣ ਹੋਇਆ ਹੈ, ਇੱਕ ਸਮੇਂ ਸ਼ਾਮ ਢਲਣ ਦੇ ਬਾਅਦ ਲੋਕ ਇੱਧਰ ਆਉਣ ਤੋਂ ਬਚਦੇ ਸਨ। ਟੈਕਸੀ ਡਰਾਇਵਰ ਭੀ ਮਨਾ ਕਰ ਦਿੰਦੇ ਸਨ ਕਿ ਇੱਧਰ ਨਹੀਂ ਆਉਣਾ ਹੈ। ਇਸ ਪੂਰੇ ਇਲਾਕੇ ਨੂੰ ਅਸੁਰੱਖਿਅਤ ਸਮਝਿਆ ਜਾਂਦਾ ਸੀ। ਲੇਕਿਨ, ਅੱਜ ਕਈ ਬੜੀਆਂ ਕੰਪਨੀਆਂ ਇੱਥੇ ਆ ਕੇ ਆਪਣੇ ਪ੍ਰੋਜੈਕਟਸ ਲਗਾ ਰਹੀਆਂ ਹਨ। ਇਹ ਇਲਾਕਾ ਐੱਨਸੀਆਰ ਦੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਇਲਾਕਿਆਂ ਵਿੱਚ ਸ਼ਾਮਲ ਹੋ ਰਿਹਾ ਹੈ। ਇਹ ਐਕਸਪ੍ਰੈੱਸਵੇ ਦਿੱਲੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਕਨੈਕਟਿਵਿਟੀ ਨੂੰ ਬਿਹਤਰ ਬਣਾਏਗਾ। ਇਸ ਨਾਲ ਐੱਨਸੀਆਰ ਦਾ integration ਬਿਹਤਰ ਹੋਵੇਗਾ, ਇੱਥੇ Economic Activities ਨੂੰ ਗਤੀ ਮਿਲੇਗੀ।
ਔਰ ਸਾਥੀਓ,
ਦਵਾਰਕਾ ਐਕਸਪ੍ਰੈੱਸਵੇ ਜਦੋਂ ਦਿੱਲੀ-ਮੁੰਬਈ ਐਕਸਪ੍ਰੈੱਸਵੇ ਨਾਲ ਜੁੜੇਗਾ, ਤਾਂ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਵੇਗੀ। ਪੂਰੇ ਪੱਛਮੀ ਭਾਰਤ ਵਿੱਚ ਇਹ ਕੌਰੀਡੋਰ, ਇੰਡਸਟ੍ਰੀ ਅਤੇ ਐਕਸਪੋਰਟ ਨੂੰ ਇੱਕ ਨਵੀਂ ਐਨਰਜੀ ਦੇਣ ਦਾ ਕੰਮ ਕਰੇਗਾ। ਇਸ ਐਕਸਪ੍ਰੈੱਸਵੇ ਦੇ ਨਿਰਮਾਣ ਵਿੱਚ ਹਰਿਆਣਾ ਸਰਕਾਰ ਅਤੇ ਵਿਸ਼ੇਸ਼ ਕਰਕੇ ਮੁੱਖ ਮੰਤਰੀ ਮਨੋਹਰ ਲਾਲ ਜੀ ਨੂੰ, ਉਨ੍ਹਾਂ ਦੀ ਜੋ ਤਤਪਰਤਾ ਰਹੀ ਹੈ, ਮੈਂ ਅੱਜ ਇਸ ਦੀ ਭੀ ਸਰਾਹਨਾ ਕਰਾਂਗਾ। ਹਰਿਆਣਾ ਦੇ ਵਿਕਾਸ ਦੇ ਲਈ ਜਿਸ ਤਰ੍ਹਾਂ ਮਨੋਹਰ ਲਾਲ ਜੀ ਦਿਨ-ਰਾਤ ਕੰਮ ਕਰਦੇ ਰਹੇ ਹਨ, ਉਸ ਨੇ ਰਾਜ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਇੱਕ ਬੜਾ ਨੈੱਟਵਰਕ ਤਿਆਰ ਕਰ ਦਿੱਤਾ ਹੈ। ਅਤੇ ਮਨੋਹਰ ਲਾਲ ਜੀ ਅਤੇ ਮੈਂ ਬਹੁਤ ਪੁਰਾਣੇ ਸਾਥੀ ਹਾਂ, ਦਰੀ ‘ਤੇ ਸੌਣ ਦਾ ਜ਼ਮਾਨਾ ਸੀ ਤਦ ਭੀ ਨਾਲ ਕੰਮ ਕਰਦੇ ਸਾਂ। ਅਤੇ ਮਨੋਹਰ ਲਾਲ ਜੀ ਦੇ ਪਾਸ ਇੱਕ ਮੋਟਰ ਸਾਇਕਲ ਹੁੰਦੀ ਸੀ, ਤਾਂ ਉਹ ਮੋਟਰ ਸਾਇਕਲ ਚਲਾਉਂਦੇ ਸਨ, ਮੈਂ ਪਿੱਛੇ ਬੈਠਦਾ ਸਾਂ। ਰੋਹਤਕ ਤੋਂ ਨਿਕਲਦਾ ਸਾਂ ਅਤੇ ਗੁਰੂਗ੍ਰਾਮ ਆ ਕੇ ਰੁਕਦਾ ਸਾਂ। ਇਹ ਸਾਡਾ ਲਗਾਤਾਰ ਹਰਿਆਣਾ ਦਾ ਦੌਰਾ ਮੋਟਰ ਸਾਇਕਲ ‘ਤੇ ਹੋਇਆ ਕਰਦਾ ਸੀ। ਅਤੇ ਮੈਨੂੰ ਯਾਦ ਹੈ ਉਸ ਸਮੇਂ ਗੁਰੂਗ੍ਰਾਮ ਵਿੱਚ ਮੋਟਰ ਸਾਇਕਲ ‘ਤੇ ਆਉਂਦੇ ਸਾਂ, ਰਸਤੇ ਛੋਟੇ ਸਨ, ਇਤਨੀ ਦਿੱਕਤ ਹੁੰਦੀ ਸੀ। ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਭੀ ਨਾਲ ਹਾਂ ਅਤੇ ਤੁਹਾਡਾ ਭਵਿੱਖ ਭੀ ਨਾਲ ਹੈ। ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਮੂਲ ਮੰਤਰ ਨੂੰ ਹਰਿਆਣਾ ਦੀ ਰਾਜ ਸਰਕਾਰ ਮਨੋਹਰ ਜੀ ਦੀ ਅਗਵਾਈ ਵਿੱਚ ਨਿਰੰਤਰ ਸਸ਼ਕਤ ਕਰ ਰਹੀ ਹੈ।
ਸਾਥੀਓ,
21ਵੀਂ ਸਦੀ ਦਾ ਭਾਰਤ ਬੜੇ ਵਿਜ਼ਨ ਦਾ ਭਾਰਤ ਹੈ। ਇਹ ਬੜੇ ਲਕਸ਼ਾਂ ਦਾ ਭਾਰਤ ਹੈ। ਅੱਜ ਦਾ ਭਾਰਤ ਪ੍ਰਗਤੀ ਦੀ ਰਫ਼ਤਾਰ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਅਤੇ ਆਪ ਲੋਕਾਂ ਨੇ ਮੈਨੂੰ ਭਲੀ-ਭਾਂਤ ਜਾਣਿਆ ਭੀ ਹੈ, ਪਹਿਚਾਣਿਆ ਭੀ ਹੈ, ਸਮਝਿਆ ਭੀ ਹੈ। ਤੁਸੀਂ ਦੇਖਿਆ ਹੋਵੇਗਾ ਨਾ ਮੈਂ ਛੋਟਾ ਸੋਚ ਸਕਦਾ ਹਾਂ, ਨਾ ਮੈਂ ਮਾਮੂਲੀ ਸੁਪਨੇ ਦੇਖਦਾਂ ਹਾਂ, ਨਹੀਂ ਮੈਂ ਮਾਮੂਲੀ ਸੰਕਲਪ ਕਰਦਾ ਹਾਂ। ਮੈਨੂੰ ਜੋ ਭੀ ਕਰਨਾ ਹੈ ਵਿਰਾਟ ਚਾਹੀਦਾ ਹੈ, ਵਿਸ਼ਾਲ ਚਾਹੀਦਾ ਹੈ, ਤੇਜ਼ ਗਤੀ ਨਾਲ ਚਾਹੀਦਾ ਹੈ। ਇਸ ਲਈ ਕਿ ਮੈਨੂੰ 2047 ਵਿੱਚ ਹਿੰਦੁਸਤਾਨ ਨੂੰ ਵਿਕਸਿਤ ਭਾਰਤ ਦੇ ਰੂਪ ਵਿੱਚ ਦੇਖਣਾ ਹੈ ਦੋਸਤੋ। ਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਜੀ-ਜਾਨ ਨਾਲ ਜੁਟੇ ਰਹਿਣਾ ਹੈ ਜੀ।
ਸਾਥੀਓ,
ਇਸੇ ਰਫ਼ਤਾਰ ਨੂੰ ਵਧਾਉਣ ਲਈ ਅਸੀਂ ਦਿੱਲੀ-ਐੱਨਸੀਆਰ ਵਿੱਚ ਹੋਲਿਸਟਿਕ ਵਿਜ਼ਨ ਦੇ ਨਾਲ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਦਾ ਕੰਮ ਸ਼ੁਰੂ ਕੀਤਾ। ਅਸੀਂ ਬੜੇ ਪ੍ਰੋਜੈਕਟਸ ਨੂੰ ਤੈਅ ਸਮਾਂਸੀਮਾ ਵਿੱਚ ਪੂਰਾ ਕਰਨ ਦਾ ਟਾਰਗਟ ਰੱਖਿਆ। ਇਹ ਦਵਾਰਕਾ ਐਕਸਪ੍ਰੈੱਸਵੇ ਹੋਵੇ, ਪੈਰਿਫਿਰਲ ਐਕਸਪ੍ਰੈੱਸਵੇ ਦਾ ਨਿਰਮਾਣ ਹੋਵੇ…ਈਸਟਰਨ ਪੈਰਿਫਿਰਲ ਐਕਸਪ੍ਰੈੱਸਵੇ ਹੋਵੇ…. ਦਿੱਲੀ ਮੇਰਠ ਐਕਸਪ੍ਰੈੱਸਵੇ ਹੋਵੇ… ਐਸੇ ਅਨੇਕ ਬੜੇ ਪ੍ਰੋਜੈਕਟਸ ਸਾਡੀ ਸਰਕਾਰ ਨੇ ਪੂਰੇ ਕੀਤੇ ਹਨ। ਅਤੇ ਕੋਵਿਡ ਦੇ 2 ਸਾਲ ਦੇ ਸੰਕਟ ਦੇ ਦਰਮਿਆਨ ਦੇਸ਼ ਨੂੰ ਇਤਨੀ ਤੇਜ਼ੀ ਨਾਲ ਅਸੀਂ ਅੱਗੇ ਵਧਾ ਪਾਏ ਹਾਂ। ਦਿੱਲੀ-NCR ਵਿੱਚ ਪਿਛਲੇ 10 ਵਰ੍ਹਿਆਂ ਵਿੱਚ 230 ਕਿਲੋਮੀਟਰ ਤੋਂ ਜ਼ਿਆਦਾ ਨਵੀਆਂ ਮੈਟਰੋ ਲਾਇਨਾਂ ਸ਼ੁਰੂ ਹੋਈਆਂ ਹਨ। ਜੇਵਰ ਵਿੱਚ ਇੰਟਰਨੈਸ਼ਨਲ ਏਅਰਪੋਰਟ ਦੇ ਨਿਰਮਾਣ ਦਾ ਕੰਮ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ‘DND ਸੋਹਨਾ ਸਪਰ’ ਜਿਹੀਆਂ ਪਰਿਯੋਜਨਾਵਾਂ ਭੀ ਨਿਰਮਾਣ ਦੇ ਅੰਤਿਮ ਪੜਾਅ ਵਿੱਚ ਹਨ। ਇਨ੍ਹਾਂ ਪਰਿਯੋਜਨਾਵਾਂ ਨਾਲ ਯਾਤਾਯਾਤ ਤਾਂ ਅਸਾਨ ਹੋਵੇਗਾ ਹੀ, ਨਾਲ ਹੀ ਦਿੱਲੀ-ਐੱਨਸੀਆਰ ਦੀ ਪ੍ਰਦੂਸ਼ਣ ਦੀ ਸਮੱਸਿਆ ਵਿੱਚ ਭੀ ਕਮੀ ਆਵੇਗੀ।
ਸਾਥੀਓ,
ਵਿਕਸਿਤ ਹੁੰਦੇ ਭਾਰਤ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਅਤੇ ਦੇਸ਼ ਵਿੱਚ ਘੱਟ ਹੁੰਦੀ ਗ਼ਰੀਬੀ, ਦੋਨੋਂ ਆਪਸ ਵਿੱਚ ਜੁੜੇ ਹੋਏ ਹਨ। ਜਦੋਂ ਐਕਸਪ੍ਰੈੱਸਵੇ ਗ੍ਰਾਮੀਣ ਇਲਾਕਿਆਂ ਤੋਂ ਹੋ ਕੇ ਜਾਂਦੇ ਹਨ, ਜਦੋਂ ਪਿੰਡਾਂ ਨੂੰ ਅੱਛੀਆਂ ਸੜਕਾਂ ਨਾਲ ਜੋੜਿਆ ਜਾਂਦਾ ਹੈ, ਤਾਂ ਪਿੰਡ ਵਿੱਚ ਅਨੇਕ ਨਵੇਂ ਅਵਸਰ ਲੋਕਾਂ ਦੇ ਘਰ ਦੇ ਦਰਵਾਜ਼ੇ ਤੱਕ ਪਹੁੰਚ ਜਾਂਦੇ ਹਨ। ਪਹਿਲੇ ਪਿੰਡ ਦੇ ਲੋਕ ਕੋਈ ਭੀ ਨਵਾਂ ਅਵਸਰ ਖੋਜਣ ਸ਼ਹਿਰ ਤੱਕ ਚਲੇ ਜਾਂਦੇ ਸਨ। ਲੇਕਿਨ ਹੁਣ, ਸਸਤੇ ਡੇਟਾ ਅਤੇ ਕਨੈਕਟਿਵਿਟੀ ਦੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਕਾਰਨ ਪਿੰਡਾਂ ਵਿੱਚ ਹੀ ਨਵੀਆਂ ਸੰਭਾਵਨਾਵਾਂ ਦਾ ਜਨਮ ਹੋ ਰਿਹਾ ਹੈ। ਜਦੋਂ ਹਸਪਤਾਲ, ਸ਼ੌਚਾਲਯ(ਟਾਇਲਟ), ਨਲ ਸੇ ਜਲ ਅਤੇ ਘਰਾਂ ਦਾ ਰਿਕਾਰਡ ਗਤੀ ਨਾਲ ਨਿਰਮਾਣ ਹੁੰਦਾ ਹੈ, ਤਾਂ ਸਭ ਤੋਂ ਗ਼ਰੀਬ ਨੂੰ ਭੀ ਦੇਸ਼ ਦੇ ਵਿਕਾਸ ਦਾ ਲਾਭ ਮਿਲਦਾ ਹੈ। ਜਦੋਂ ਕਾਲਜ, ਯੂਨੀਵਰਸਿਟੀ ਅਤੇ ਇੰਡਸਟ੍ਰੀ ਜਿਹੇ ਇਨਫ੍ਰਾਸਟ੍ਰਕਚਰ ਵਧਦੇ ਹਨ, ਤਾਂ ਇਸ ਨਾਲ ਨੌਜਵਾਨਾਂ ਨੂੰ ਪ੍ਰਗਤੀ ਦੀ ਸੰਭਾਵਨਾ ਅਣਗਿਣਤ ਅਵਸਰ ਲੈ ਕੇ ਆਉਂਦੀ ਹੈ। ਐਸੇ ਹੀ ਅਨੇਕ ਪ੍ਰਯਾਸਾਂ ਕਾਰਨ, ਬੀਤੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਸਕੇ ਹਨ। ਅਤੇ ਲੋਕਾਂ ਦੀ ਇਸੇ ਪ੍ਰਗਤੀ ਦੀ ਸ਼ਕਤੀ ਨਾਲ ਅਸੀਂ 11ਵੀਂ ਬੜੀ ਅਰਥਵਿਵਸਥਾ ਤੋਂ ਪੰਜਵੀਂ ਸਭ ਤੋਂ ਇਕੌਨਮੀ ਬਣ ਗਏ ਹਾਂ।
ਸਾਥੀਓ,
ਦੇਸ਼ ਵਿੱਚ ਤੇਜ਼ੀ ਨਾਲ ਹੋ ਰਿਹਾ ਇਹ ਇਨਫ੍ਰਾਸਟ੍ਰਕਚਰ ਨਿਰਮਾਣ ਦਾ ਕੰਮ, ਭਾਰਤ ਨੂੰ ਉਤਨੀ ਹੀ ਤੇਜ਼ੀ ਨਾਲ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਤਾਕਤ ਭੀ ਬਣਾਏਗਾ। ਅਤੇ ਇਸ ਨਾਲ ਉਤਨੇ ਹੀ ਜ਼ਿਆਦਾ ਰੋਜ਼ਗਾਰ-ਸਵੈਰੋਜ਼ਗਾਰ ਦੇ ਭੀ ਮੌਕੇ ਬਣਨਗੇ। ਇਸ ਸਕੇਲ ਦੇ ਇਨਫ੍ਰਾ ਨੂੰ ਬਣਾਉਣ ਵਿੱਚ, ਹਾਈਵੇਜ਼ ਅਤੇ ਐਕਪ੍ਰੈੱਸਵੇਜ਼ ਨੂੰ ਬਣਾਉਣ ਵਿੱਚ ਬੜੀ ਸੰਖਿਆ ਵਿੱਚ ਇੰਜੀਨੀਅਰਸ ਅਤੇ ਵਰਕਰਸ ਦੀ ਜ਼ਰੂਰਤ ਪੈਂਦੀ ਹੈ। ਸੀਮਿੰਟ, ਸਟੀਲ ਜਿਹੇ ਉਦਯੋਗਾਂ ਨੂੰ ਬਲ ਮਿਲਦਾ ਹੈ, ਉੱਥੇ ਭੀ ਬੜੀ ਸੰਖਿਆ ਵਿੱਚ ਯੁਵਾ ਕੰਮ ਕਰਦੇ ਹਨ। ਇਨ੍ਹਾਂ ਹੀ ਐਕਪ੍ਰੈੱਸਵੇਜ਼ ਦੇ ਕਿਨਾਰੇ ਅੱਜ ਇੰਡਸਟ੍ਰੀਅਲ ਕੌਰੀਡੋਰ ਬਣ ਰਹੇ ਹਨ। ਨਵੀਆਂ ਕੰਪਨੀਆਂ, ਨਵੀਆਂ ਫੈਕਟਰੀਆਂ skilled ਨੌਜਵਾਨਾਂ ਦੇ ਲਈ ਲੱਖਾਂ ਰੋਜ਼ਗਾਰ ਲੈ ਕੇ ਆ ਰਹੀਆਂ ਹਨ। ਇਸ ਦੇ ਇਲਾਵਾ, ਅੱਛੀਆਂ ਸੜਕਾਂ ਹੋਣ ਨਾਲ ਟੂ ਵ੍ਹੀਲਰ ਅਤੇ ਫੋਰ ਵ੍ਹੀਲਰ ਇੰਡਸਟ੍ਰੀ ਨੂੰ ਭੀ ਗਤੀ ਮਿਲਦੀ ਹੈ। ਇਸ ਤੋਂ ਸਾਫ ਹੈ ਕਿ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਿਤਨੇ ਨਵੇਂ ਅਵਸਰ ਮਿਲ ਰਹੇ ਹਨ, ਦੇਸ਼ ਦੇ manufacturing ਸੈਕਟਰ ਨੂੰ ਕਿਤਨੀ ਤਾਕਤ ਮਿਲ ਰਹੀ ਹੈ।
ਸਾਥੀਓ,
ਦੇਸ਼ ਵਿੱਚ ਲੱਖਾਂ ਕਰੋੜ ਰੁਪਏ ਦੇ ਇਨ੍ਹਾਂ ਵਿਕਾਸ ਕਾਰਜਾਂ ਨਾਲ ਸਭ ਤੋਂ ਜ਼ਿਆਦਾ ਦਿੱਕਤ ਅਗਰ ਕਿਸੇ ਨੂੰ ਹੈ ਤਾਂ ਉਹ ਹੈ ਕਾਂਗਰਸ ਅਤੇ ਉਸ ਦੇ ਘਮੰਡੀਆ ਗਠਬੰਧਨ। ਉਨ੍ਹਾਂ ਦੀ ਨੀਂਦ ਹਰਾਮ ਹੋ ਗਈ ਹੈ। ਇਤਨੇ ਸਾਰੇ ਵਿਕਾਸ ਦੇ ਕੰਮ ਅਤੇ ਉਹ ਭੀ ਇੱਕ ਦੀ ਬਾਤ ਕਰ ਰਹੇ ਹਨ ਤਾਂ ਮੋਦੀ 10 ਹੋਰ ਕਰ ਦਿੰਦਾ ਹੈ। ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਿਹਾ ਹੈ ਕੀ ਇਤਨੀ ਤੇਜ਼ੀ ਨਾਲ ਕੰਮ ਭੀ ਹੋ ਸਕਦੇ ਹਨ ਕੀ। ਅਤੇ ਇਸ ਲਈ ਹੁਣ ਵਿਕਾਸ ਦੇ ਮੁੱਦਿਆਂ ‘ਤੇ ਚਰਚਾ ਕਰਨ ਦੀ ਉਨ੍ਹਾਂ ਦੀ ਤਾਕਤ ਬਚੀ ਨਹੀਂ ਹੈ। ਅਤੇ ਇਸ ਲਈ ਉਹ ਲੋਕ ਕਹਿ ਰਹੇ ਹਨ ਕਿ ਮੋਦੀ ਚੋਣਾਂ ਦੀ ਵਜ੍ਹਾ ਨਾਲ ਲੱਖਾਂ ਕਰੋੜ ਰੁਪਏ ਦੇ ਕੰਮ ਕਰ ਰਿਹਾ ਹੈ। 10 ਵਰ੍ਹਿਆਂ ਵਿੱਚ ਦੇਸ਼ ਇਤਨਾ ਬਦਲ ਗਿਆ। ਲੇਕਿਨ, ਕਾਂਗਰਸ ਅਤੇ ਉਸ ਦੇ ਦੋਸਤਾਂ ਦਾ ਚਸ਼ਮਾ ਨਹੀਂ ਬਦਲਿਆ ਹੈ। ਇਨ੍ਹਾਂ ਦੇ ਚਸ਼ਮੇ ਦਾ ਨੰਬਰ ਅਜੇ ਭੀ ਉਹੀ ਹੈ- ‘ਆਲ ਨੈਗੇਟਿਵ’! ‘ਆਲ ਨੈਗੇਟਿਵ’! Negativity ਅਤੇ ਕੇਵਲ Negativity, ਇਹੀ ਕਾਂਗਰਸ ਅਤੇ ਇੰਡੀ ਗਠਬੰਧਨ ਵਾਲਿਆਂ ਦਾ ਚਰਿੱਤਰ ਬਣ ਗਿਆ ਹੈ। ਇਹ ਤਾਂ ਉਹ ਲੋਕ ਹਨ ਜੋ ਕੇਵਲ ਚੁਣਾਵੀ ਘੋਸ਼ਣਾਵਾਂ ਦੀ ਸਰਕਾਰ ਚਲਾਉਂਦੇ ਸਨ। ਇਨ੍ਹਾਂ ਨੇ 2006 ਵਿੱਚ ਨੈਸ਼ਨਲ ਹਾਈਵੇ ਡਿਵੈਲਪਮੈਂਟ ਪ੍ਰੋਜੈਕਟ ਦੇ ਤਹਿਤ 1 ਹਜ਼ਾਰ ਕਿਲੋਮੀਟਰ ਐਕਪ੍ਰੈੱਸਵੇ ਬਣਾਉਣ ਦਾ ਐਲਾਨ ਕੀਤਾ ਸੀ। ਲੇਕਿਨ ਇਹ ਲੋਕ ਐਲਾਨ ਕਰ-ਕਰ ਕੇ ਘੌਂਸਲੇ ਵਿੱਚ ਘੁਸ ਗਏ, ਹੱਥ ‘ਤੇ ਹੱਥ ਰੱਖ ਕੇ ਬੈਠੇ ਰਹੇ। ਈਸਟਰਨ ਪੈਰਿਫਿਰਲ ਐਕਪ੍ਰੈੱਸਵੇ ਦੀਆਂ ਬਾਤਾਂ 2008 ਵਿੱਚ ਕੀਤੀਆਂ ਗਈਆਂ ਸਨ। ਲੇਕਿਨ, ਇਸ ਨੂੰ ਪੂਰਾ ਸਾਡੀ ਸਰਕਾਰ ਨੇ 2018 ਵਿੱਚ ਕੀਤਾ। ਦਵਾਰਕਾ ਐਕਪ੍ਰੈੱਸਵੇ ਅਤੇ ਅਰਬਨ ਐਕਸਟੈਂਸ਼ਨ ਰੋਡ ਦਾ ਕੰਮ ਭੀ 20 ਵਰ੍ਹੇ ਤੋਂ ਲਟਕਿਆ ਸੀ। ਸਾਡੀ ਡਬਲ ਇੰਜਣ ਦੀ ਸਰਕਾਰ ਨੇ ਸਾਰੇ ਮੁੱਦਿਆਂ ਨੂੰ ਸੁਲਝਾਇਆ ਅਤੇ ਹਰ ਪ੍ਰੋਜੈਕਟ ਨੂੰ ਪੂਰਾ ਭੀ ਕੀਤਾ।
ਅੱਜ ਸਾਡੀ ਸਰਕਾਰ ਜਿਸ ਕੰਮ ਦਾ ਨੀਂਹ ਪੱਥਰ ਰੱਖਦੀ ਹੈ, ਉਸ ਨੂੰ ਸਮੇਂ ‘ਤੇ ਪੂਰਾ ਕਰਨ ਲਈ ਭੀ ਉਤਨੀ ਹੀ ਮਿਹਨਤ ਕਰਦੀ ਹੈ। ਅਤੇ ਤਦ ਅਸੀਂ ਇਹ ਨਹੀਂ ਦੇਖਦੇ ਹਾਂ ਕਿ ਚੋਣਾਂ ਹਨ ਜਾਂ ਨਹੀਂ। ਅੱਜ ਆਪ (ਤੁਸੀਂ) ਦੇਖ ਲਵੋ… ਦੇਸ਼ ਦੇ ਪਿੰਡਾਂ ਨੂੰ ਲੱਖਾਂ ਕਿਲੋਮੀਟਰ ਔਪਟੀਕਲ ਫਾਇਬਰ ਕੇਬਲਸ ਨਾਲ ਜੋੜਿਆ ਗਿਆ ਹੈ। ਚਾਹੇ ਚੋਣਾਂ ਹੋਣ ਜਾਂ ਨਾ ਹੋਣ। ਅੱਜ ਦੇਸ਼ ਦੇ ਛੋਟੇ-ਛੋਟੇ ਸ਼ਹਿਰਾਂ ਤੱਕ ਵਿੱਚ ਏਅਰਪੋਰਟਸ ਬਣਾਏ ਜਾ ਰਹੇ ਹਨ, ਚਾਹੇ ਚੋਣਾਂ ਹੋਣ ਜਾਂ ਨਾ ਹੋਣ। ਅੱਜ ਦੇਸ਼ ਦੇ ਪਿੰਡ-ਪਿੰਡ ਤੱਕ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ, ਚਾਹੇ ਚੋਣਾਂ ਹੋਣ ਜਾਂ ਨਾ ਹੋਣ। ਅਸੀਂ ਟੈਕਸ ਪੇਅਰ ਦੇ ਇੱਕ-ਇੱਕ ਪੈਸੇ ਦੀ ਕੀਮਤ ਜਾਣਦੇ ਹਾਂ, ਇਹੀ ਕਾਰਨ ਹੈ ਕਿ ਅਸੀਂ ਯੋਜਨਾਵਾਂ ਨੂੰ ਤੈਅ ਬਜਟ ਅਤੇ ਤੈਅ ਸਮੇਂ ਵਿੱਚ ਪੂਰਾ ਕੀਤਾ ਹੈ।
ਪਹਿਲੇ ਇਨਫ੍ਰਾਸਟ੍ਰਕਚਰ ਦਾ ਐਲਾਨ ਚੋਣਾਂ ਜਿੱਤਣ ਦੇ ਲਈ ਹੁੰਦਾ ਸੀ। ਹੁਣ ਚੋਣਾਂ ਵਿੱਚ ਇਨਫ੍ਰਾਸਟ੍ਰਕਚਰ ਦੇ ਕੰਮ ਪੂਰੇ ਹੋਣ ਦੀ ਬਾਤ ਹੁੰਦੀ ਹੈ। ਇਹੀ ਨਵਾਂ ਭਾਰਤ ਹੈ। ਪਹਿਲੇ Delay ਹੁੰਦੇ ਸਨ, ਹੁਣ Delivery ਹੁੰਦੀ ਹੈ। ਪਹਿਲਾਂ ਵਿਲੰਬ ਹੁੰਦਾ ਸੀ, ਹੁਣ ਵਿਕਾਸ ਹੁੰਦਾ ਹੈ। ਅੱਜ ਅਸੀਂ ਦੇਸ਼ ਵਿੱਚ 9 ਹਜ਼ਾਰ ਕਿਲੋਮੀਟਰ ਹਾਈਸਪੀਡ ਕੌਰੀਡੋਰ ਬਣਾਉਣ ‘ਤੇ ਫੋਕਸ ਕਰ ਰਹੇ ਹਾਂ। ਇਸ ਵਿੱਚੋਂ ਕਰੀਬ 4 ਹਜ਼ਾਰ ਕਿਲੋਮੀਟਰ ਹਾਈਸਪੀਡ ਕੌਰੀਡੋਰ ਬਣ ਕੇ ਤਿਆਰ ਹੋ ਚੁੱਕਿਆ ਹੈ। 2014 ਤੱਕ ਸਿਰਫ਼ 5 ਸ਼ਹਿਰਾਂ ਵਿੱਚ ਮੈਟਰੋ ਦੀ ਸੁਵਿਧਾ ਸੀ, ਅੱਜ 21 ਸ਼ਹਿਰਾਂ ਵਿੱਚ ਮੈਟਰੋ ਦੀ ਸੁਵਿਧਾ ਹੈ। ਇਨ੍ਹਾਂ ਕੰਮਾਂ ਦੇ ਪਿੱਛੇ ਲੰਬੀ ਪਲਾਨਿੰਗ ਲਗਦੀ ਹੈ, ਦਿਨ-ਰਾਤ ਦੀ ਮਿਹਨਤ ਲਗਦੀ ਹੈ। ਇਹ ਕੰਮ ਵਿਕਾਸ ਦੇ ਵਿਜ਼ਨ ਨਾਲ ਹੁੰਦੇ ਹਨ। ਇਹ ਕੰਮ ਤਦ ਹੁੰਦੇ ਹਨ, ਜਦੋਂ ਨੀਅਤ ਸਹੀ ਹੁੰਦੀ ਹੈ। ਅਗਲੇ 5 ਵਰ੍ਹਿਆਂ ਵਿੱਚ ਵਿਕਾਸ ਦੀ ਇਹ ਗਤੀ ਹੋਰ ਕਈ ਗੁਣਾ ਤੇਜ਼ ਹੋਵੇਗੀ। ਕਾਂਗਰਸ ਨੇ ਸੱਤ ਦਹਾਕਿਆਂ ਤੱਕ ਜੋ ਖੱਡੇ ਖੋਦੇ ਸਨ, ਉਹ ਹੁਣ ਤੇਜ਼ੀ ਨਾਲ ਭਰੇ ਜਾ ਰਹੇ ਹਨ। ਅਗਲੇ 5 ਵਰ੍ਹੇ ਆਪਣੀ ਇਸ ਨੀਂਹ ‘ਤੇ ਬੁਲੰਦ ਇਮਾਰਤ ਬਣਾਉਣ ਦਾ ਕੰਮ ਹੋਣ ਵਾਲਾ ਹੈ। ਅਤੇ ਇਹ ਮੋਦੀ ਕੀ ਗਰੰਟੀ ਹੈ।
ਸਾਥੀਓ,
ਆਪ ਸਭ ਨੂੰ ਇਸ ਵਿਕਾਸ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹੈਂ। ਆਪ, ਮੇਰਾ ਸੁਪਨਾ ਹੋ- 2047 ਤੱਕ ਸਾਡਾ ਦੇਸ਼ ਵਿਕਸਿਤ ਹੋ ਕੇ ਰਹਿਣਾ ਚਾਹੀਦਾ ਹੈ। ਆਪ ਸਹਿਮਤ ਹੋ…ਦੇਸ਼ ਵਿਕਸਿਤ ਹੋਣਾ ਚਾਹੀਦਾ ਹੈ…ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ। ਕੀ ਸਾਡਾ ਹਰਿਆਣਾ ਵਿਕਸਿਤ ਹੋਣਾ ਚਾਹੀਦਾ ਹੈ? ਇਹ ਸਾਡਾ ਗੁਰੂਗ੍ਰਾਮ ਵਿਕਸਿਤ ਹੋਣਾ ਚਾਹੀਦਾ ਹੈ। ਇਹ ਸਾਡਾ ਮਾਨੇਸਰ ਵਿਕਸਿਤ ਹੋਣਾ ਚਾਹੀਦਾ ਹੈ। ਹਿੰਦੁਸਤਾਨ ਦਾ ਕੋਣਾ-ਕੋਣਾ ਵਿਕਸਿਤ ਹੋਣਾ ਚਾਹੀਦਾ ਹੈ। ਹਿੰਦੁਸਤਾਨ ਦਾ ਪਿੰਡ-ਪਿੰਡ ਦਾ ਵਿਕਸਿਤ ਹੋਣਾ ਚਾਹੀਦਾ ਹੈ। ਤਾਂ ਵਿਕਾਸ ਦੇ ਉਸ ਉਤਸਵ ਲਈ ਆਓ ਮੇਰੇ ਨਾਲ ਆਪਣੇ ਮੋਬਾਈਲ ਫੋਨ ਬਾਹਰ ਨਿਕਾਲੋ(ਕੱਢੋ).. ਆਪਣੇ ਮੋਬਾਈਲ ਫੋਨ ਦੀ ਫਲੈਸ਼ਲਾਇਟ ਚਾਲੂ ਕਰੋ ਅਤੇ ਇਹ ਵਿਕਾਸ ਦੇ ਉਤਸਵ ਨੂੰ ਇਨਵਾਇਟ ਕਰੋ ਆਪ। ਚਾਰੋਂ ਤਰਫ਼, ਮੰਚ ‘ਤੇ ਭੀ ਮੋਬਾਈਲ ਫੋਨ ਵਾਲੇ ਜਰਾ…ਚਾਰੋਂ ਤਰਫ਼ ਜਿਨ੍ਹਾਂ-ਜਿਨ੍ਹਾਂ ਦੇ ਪਾਸ ਮੋਬਾਈਲ ਹੈ, ਹਰ ਇੱਕ ਦੇ ਮੋਬਾਈਲ ਫੋਨ ਦਾ ਫਲੈਸ਼ਲਾਇਟ ਚਲੇ। ਇਸ ਵਿਕਾਸ ਦਾ ਉਤਸਵ ਹੈ ਇਹ, ਵਿਕਾਸ ਦਾ ਸੰਕਲਪ ਹੈ ਇਹ। ਇਹ ਤੁਹਾਡੀ ਭਾਵੀ ਪੀੜ੍ਹੀ ਦੇ ਉੱਜਵਲ ਭਵਿੱਖ ਦੇ ਲਈ ਮਿਹਨਤ ਕਰਨ ਦਾ ਸੰਕਲਪ ਹੈ, ਜੀ-ਜਾਨ ਨਾਲ ਜੁਟਣ ਦਾ ਸੰਕਲਪ ਹੈ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਬਹੁਤ ਬਹੁਤ ਧੰਨਵਾਦ!
The inauguration of the Haryana section of the Dwarka Expressway and the launch of 112 National Highway projects mark a milestone in the country's infrastructure development.https://t.co/6yvkh7vmwA
— Narendra Modi (@narendramodi) March 11, 2024
Next-gen infrastructure for 'Viksit Bharat.' pic.twitter.com/htVRhqeC3A
— PMO India (@PMOIndia) March 11, 2024
21वीं सदी का भारत बड़े विजन का भारत है।
— PMO India (@PMOIndia) March 11, 2024
ये बड़े लक्ष्यों का भारत है। pic.twitter.com/VJE6k5dYeD
देश में तेजी से हो रहा इंफ्रास्ट्रक्चर निर्माण का काम, भारत को उतनी ही तेजी से दुनिया की तीसरी सबसे बड़ी आर्थिक ताकत भी बनाएगा। pic.twitter.com/tZONdCcjIo
— PMO India (@PMOIndia) March 11, 2024
Honouring taxpayers. pic.twitter.com/0WkABpNQlO
— PMO India (@PMOIndia) March 11, 2024
विकास को लेकर भाजपा सरकार की स्पीड और स्केल की एक मिसाल ये भी है कि प्रोजेक्ट्स के शिलान्यास-लोकार्पण के लिए दिन कम पड़ रहे हैं। pic.twitter.com/4oFSXAX3PT
— Narendra Modi (@narendramodi) March 11, 2024
समस्याओं को संभावनाओं में बदलना मोदी की गारंटी रही है, जिसका एक बड़ा उदाहरण है- द्वारका एक्सप्रेस वे। pic.twitter.com/7a6LbwfCFF
— Narendra Modi (@narendramodi) March 11, 2024
बड़े लक्ष्यों को लेकर चल रहा आज का भारत प्रगति की तेज गति से समझौता नहीं कर सकता। pic.twitter.com/E9ZVeHeXbj
— Narendra Modi (@narendramodi) March 11, 2024
आज देशभर के हमारे गरीब से गरीब भाई-बहनों तक भी विकास का लाभ ऐसे पहुंच रहा है… pic.twitter.com/SFyGerjm6C
— Narendra Modi (@narendramodi) March 11, 2024
बीते 10 वर्षों में भारत इतना बदल गया, लेकिन कांग्रेस और उसके दोस्तों का चश्मा नहीं बदला! pic.twitter.com/xcMAw1oMgR
— Narendra Modi (@narendramodi) March 11, 2024