Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਵਿਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਤੋਂ ਪਰਦਾ ਹਟਾਉਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

ਸੰਸਦ ਵਿਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਤੋਂ ਪਰਦਾ ਹਟਾਉਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

ਸੰਸਦ ਵਿਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਤੋਂ ਪਰਦਾ ਹਟਾਉਣ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ


ਮਹਾਮਹਿਮ ਰਾਸ਼ਟਰਪਤੀ ਜੀ, ਉਪ ਰਾਸ਼ਟਰਪਤੀ ਜੀ, ਸਪੀਕਰ ਸਹਿਬਾ, ਗੁਲਾਮ ਨਬੀ ਜੀ, ਨਰੇਂਦਰ ਸਿੰਘ ਜੀ, ਅਟਲ ਜੀ ਦੇ ਪਰਿਵਾਰਜਨ ਅਤੇ ਸਾਰੇ ਅਟਲ ਪ੍ਰੇਮੀ ਸੱਜਣੋ।

Parliament ਦੇ Central Hall ਵਿੱਚ ਅਟਲ ਜੀ ਹੁਣ ਇਸ ਨਵੇਂ ਰੂਪ ਵਿੱਚ ਸਾਨੂੰ ਅਸ਼ੀਰਵਾਦ ਵੀ ਦਿੰਦੇ ਰਹਿਣਗੇ ਅਤੇ ਸਾਨੂੰ ਪ੍ਰੇਰਨਾ ਵੀ ਦਿੰਦੇ ਰਹਿਣਗੇ। ਅਟਲ ਜੀ ਦੇ ਜੀਵਨ ਦੀ ਵੱਡੀ ਵਿਸ਼ਵਤਾ ਦੇ ਰੂਪ ਵਿੱਚ ਬਹੁਤ ਚੀਜ਼ਾਂ ਕਹੀਆਂ ਜਾ ਸਕਦੀਆਂ ਹਨ ਅਤੇ ਇੱਕ ਵੀ ਗੱਲ ਦੂਜੀ ਤੋਂ ਘੱਟ ਨਹੀਂ ਹੋ ਸਕਦੀ ਹੈ। ਘੰਟਿਆਂ ਤੱਕ ਕਿਹਾ ਜਾ ਸਕਦਾ ਹੈ ਫਿਰ ਵੀ ਪੂਰਾ ਨਹੀਂ ਹੋ ਸਕਦਾ ਅਤੇ ਘੱਟ ਸ਼ਬਦਾਂ ਵਿੱਚ ਕਹਿਣ ਦੇ ਬਾਅਦ ਵੀ ਸ਼ਾਇਦ ਉਸ ਵਿਸ਼ਾਲ ਵਿਅਕਤਿਤਵ ਦੀ ਪਹਿਚਾਣ ਵੀ ਕੀਤੀ ਜਾ ਸਕਦੀ ਹੈ। ਅਜਿਹੇ ਵਿਅਕਤਿਤਵ ਬਹੁਤ ਘੱਟ ਹੁੰਦੇ ਹਨ । ਇੰਨੇ ਸਾਲ Parliamentਦੇ ਗਲਿਆਰੇ ਵਿੱਚ ਜ਼ਿੰਦਗੀ ਗੁਜਾਰਨ ਦੇ ਬਾਅਦ ਵੀ ਦਹਾਕਿਆਂ ਤੱਕ ਸੱਤਾ ਤੋਂ ਦੂਰ ਰਹਿੰਦੇ ਹੋਏ ਜਨ ਸਧਾਰਨ ਦੀ ਪਵਿੱਤਰਤਾ ਨਾਲ, ਨਿਸ਼ਠਾ ਨਾਲ ਸੇਵਾ ਕਰਦੇ ਰਹਿਣਾ ਸਧਾਰਨ ਮਾਨਵ ਦੀ ਅਵਾਜ਼ ਨੂੰ ਬੁਲੰਦ ਕਰਦੇ ਰਹਿਣਾ ਅਤੇ ਵਿਅਕਤੀਗਤ ਜੀਵਨ ਦੇ ਹਿਤ ਲਈ ਨਾ ਕਦੇ ਰਸਤਾ ਬਦਲਣਾ, ਇਹ ਆਪਣੇ ਆਪ ਵਿੱਚ, ਜਨਤਕ ਜੀਵਨ ਵਿੱਚ ਸਾਡੇ ਜਿਹੇ ਕਈ ਵਰਕਰਾਂ ਵਿੱਚ ਬਹੁਤ ਕੁਝ ਸਿੱਖਣ ਜਿਹਾ ਹੈ।

ਰਾਜੀਨੀਤੀ ਵਿੱਚ ਉਤਾਰ-ਚੜ੍ਹਾਅ ਆਏ ਹਨ, ਜਿੱਤ-ਹਾਰ ਆਈ ਹੈ, ਲੇਕਿਨ ਆਦਰਸ਼ ਅਤੇ ਵਿਚਾਰਾਂ ਨਾਲ ਕਦੇ ਸਮਝੌਤਾ ਨਾ ਕਰਦੇ ਹੋਏ ਟੀਚੇ ਵੱਲ ਚਲਦੇ ਰਹਿਣਾ ਅਤੇ ਕਦੇ ਨਾ ਕਦੇ ਉਸਦਾ ਠੀਕ ਨਤੀਜਾ ਮਿਲਦਾ ਹੈ, ਇਹ ਅਸੀਂ ਅਟਲ ਜੀ ਦੇ ਜੀਵਨ ਵਿੱਚ ਦੇਖਿਆ ਹੈ। ਉਨ੍ਹਾਂ ਦੇ ਭਾਸ਼ਣ ਦੀ ਬਹੁਤ ਚਰਚਾ ਹੁੰਦੀ ਹੈ , ਲੇਕਿਨ ਸ਼ਾਇਦ ਭਵਿੱਖ ਵਿੱਚ ਕੋਈ ਮਨੋਵਿਗਿਆਨਕ ਦ੍ਰਿਸ਼ਟੀ ਨਾਲ research ਕਰਨ ਵਾਲੇ ਵਿਅਕਤੀ ਅਗਰ ਉਨ੍ਹਾਂ ਦਾ ਬੜੀ ਗਹਿਰਾਈ ਨਾਲ analysis ਕਰਨਗੇ ਤਾਂ ਜਿੰਨੀ ਤਾਕਤ ਉਨ੍ਹਾਂ ਦੇ ਭਾਸ਼ਣ ਵਿੱਚ ਸੀ ਸ਼ਾਇਦ ਉਸ ਤੋਂ ਕਈ ਗੁਣਾ ਤਾਕਤ ਉਨ੍ਹਾਂ ਦੇ ਮੌਨ ਵਿੱਚ ਸੀ । ਉਹ ਜਨ ਸਭਾ ਵਿੱਚ ਵੀ ਦੋ – ਚਾਰ ਗੱਲਾਂ ਬੋਲਣ ਦੇ ਬਾਅਦ ਜਦੋਂ ਮੌਨ ਹੋ ਜਾਂਦੇ ਸਨ , ਤਾਂ ਇਹ ਬੜਾ ਗਜਬ ਸੀ ਕਿ ਲੱਖਾਂ ਦੀ ਜਨ ਸਭਾ ਦੇ ਆਖਰੀ ਵਿਅਕਤੀ ਨੂੰ ਵੀ ਉਸ ਮੌਨ ਵਿੱਚੋਂ messageਮਿਲ ਜਾਂਦਾ ਸੀ । ਇਹ ਕੌਣ ਸੀ, ਉਨ੍ਹਾਂ ਦੀ communication skill ਵੀ ਸ਼ਾਇਦ ਇਸ ਯੁੱਗ ਵਿੱਚ ਮੌਨ ਦੀ communication skill , ਕਦੋਂ ਬੋਲਣਾ ਅਤੇ ਕਦੋਂ ਮੌਨ ਰਹਿਣਾ ਉਹ ਜੋ ਤਾਕਤ ਸੀ , ਉਹ ਅਦਭੁੱਤ ਸੀ । ਉਸ ਪ੍ਰਕਾਰ ਨਾਲ ਉਹ ਆਪਣੀ ਮਸਤੀ ਵਿੱਚ ਰਹਿੰਦੇ ਸਨ। ਕਦੇ ਨਾਲ ਟ੍ਰੈਵਲ ਕਰਨ ਦਾ ਮੌਕਾ ਮਿਲਿਆ ਤਾਂ ਦੇਖਦੇ ਸਨ ਕਿ ਉਹ ਅੱਖਾਂ ਬੰਦ ਕਰਕੇ ਹੀ ਰਹਿੰਦੇ ਸਨ। ਜ਼ਿਆਦਾ ਗੱਲ ਨਹੀਂ ਕਰਦੇ ਸਨ , ਉਨ੍ਹਾਂ ਦੇ ਸੁਭਾਅ ਵਿੱਚ ਸੀ। ਲੇਕਿਨ ਛੋਟੀ ਜਿਹੀ ਗੱਲ ਵੀ ਸੀ, ਜੰਗ ਕਰਨਾ, ਜੋ ਉਨ੍ਹਾਂ ਦੀ ਵਿਸ਼ੇਸ਼ਤਾ ਸੀ ।

ਕਿੰਨਾ ਹੀ ਸਾਡੀ Party Meeting ਵਿੱਚ ਕਦੇ ਮਾਹੌਲ ਗਰਮਾਇਆ ਵੀ ਹੋਵੇ , ਤਾਂ ਇੰਜ ਹੀ ਛੋਟੀ ਜਿਹੀ ਗੱਲ ਰੱਖ ਦਿੰਦੇ ਸਨ , ਇੱਕ ਦਮ ਨਾਲ ਹਲਕਾ- ਫੁਲਕਾ ਮਾਹੌਲ ਕਰ ਦਿੰਦੇ ਸਨ । ਯਾਨੀ ਇੱਕ ਪ੍ਰਕਾਰ ਪ੍ਰਸਥਿਤੀਆਂ ਨੂੰ ਸਾਧ ਲਿਆ ਸੀ ਉਨ੍ਹਾਂ ਨੇ , ਆਪਣੇ ਅੰਦਰ ਸਮਾਹਿਤ ਕਰ ਲਿਆ ਸੀ । ਅਜਿਹਾ ਵਿਅਕਤਿਤਵ ਲੋਕਤੰਤਰ ਦੀ ਜੋ ਸਭ ਤੋਂ ਵੱਡੀ ਤਾਕਤ ਹੁੰਦੀ ਹੈ , ਉਸ ਤਾਕਤ ਨੂੰ ਸਮਰਪਤ ਸਨ ਅਤੇ ਲੋਕਤੰਤਰ ਵਿੱਚ ਕੋਈ ਦੁਸ਼ਮਨ ਨਹੀਂ ਹੁੰਦਾ ਹੈ । ਲੋਕਤੰਤਰ ਵਿੱਚ ਮੁਕਾਬਲਾ ਹੁੰਦਾ ਹੈ , ਵਿਰੋਧੀ ਧਿਰ ਹੁੰਦੀ ਹੈ। ਆਦਰ ਅਤੇ ਸਨਮਾਨ‍ ਉਸੇ ਭਾਵ ਨਾਲ ਬਣਾਈ ਰੱਖਣਾ ਇਹ ਸਾਡੀ ਨਵੀਂ ਪੀੜ੍ਹੀ ਲਈ ਸਭ ਕੁਝ ਸਿੱਖਣ ਜਿਹਾ ਹੈ। ਸਾਡੇ ਸਾਰਿਆਂ ਲਈ ਸਿੱਖਣ ਜੈਸਾ ਹੈ ਕਿ ਅਸੀਂ ਕਿਸ ਪ੍ਰਕਾਰ ਨਾਲ ਵਿਰੋਧੀ ਨੂੰ ਵੀ , ਕਠੋਰ ਤੋਂ ਕਠੋਰ ਆਲੋਚਨਾ ਨੂੰ ਵੀ ਆਦਰ ਨਾਲ , ਸਨਮਾਨ ਦੇ ਨਾਲ ਉਸ ਵਿਅਕਤਿਤਵ ਦੀ ਤਰਫ ਦੇਖਦੇ ਰਹੀਏ, ਇਹ ਅਟਲ ਜੀ ਤੋਂ ਸਿੱਖਣ ਵਾਲਾ ਵਿਸ਼ਾ ਹੈ।
ਅੱਜ ਅਟਲ ਜੀ ਨੂੰ ਆਦਰਾਂਜਲੀ ਅਰਪਿਤ ਕਰਨ ਦਾ ਇਹ ਅਵਸਰ ਹੈ। ਮੈਂ ਆਪਣੇ ਵੱਲੋਂ ਸਦਨ ਦੇ ਮੇਰੇ ਸਾਰੇ ਸਾਥੀਆਂ ਵੱਲੋਂ ਆਦਰਯੋਗ ਅਟਲ ਜੀ ਨੂੰ ਆਦਰਾਂਜਲੀ ਦਿੰਦਾ ਹਾਂ।

*****

ਏਕੇਟੀ/ਵੀਜੇ/ਤਾਰਾ