Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ


ਨਮਸਕਾਰ ਸਾਥੀਓ,

ਸਰਦ ਰੁੱਤ ਸੈਸ਼ਨ ਦਾ ਅੱਜ ਪ੍ਰਥਮ ਦਿਵਸ ਹੈ। ਇਹ ਸੈਸ਼ਨ ਮਹੱਤਵਪੂਰਨ ਇਸ ਲਈ ਹੈ ਕਿਉਂਕਿ 15 ਅਗਸਤ ਤੋਂ ਪਹਿਲਾਂ ਅਸੀਂ ਮਿਲੇ ਸਾਂ। 15 ਅਗਸਤ  ਨੂੰ ਆਜ਼ਾਦੀ ਦੇ 75 ਵਰ੍ਹੇ ਪੂਰਨ ਹੋਏ ਅਤੇ ਹੁਣ ਅਸੀਂ ਅੰਮ੍ਰਿਤਕਾਲ ਦੀ ਯਾਤਰਾ ਵਿੱਚ ਅੱਗੇ ਵਧ ਰਹੇ ਹਾਂ। ਇੱਕ ਐਸੇ ਸਮੇਂ ਅਸੀਂ ਲੋਕ ਅੱਜ ਮਿਲ ਰਹੇ ਹਾਂ ਜਦੋਂ ਦੇਸ਼ ਨੂੰ, ਸਾਡੇ ਹਿੰਦੁਸਤਾਨ ਨੂੰ ਜੀ-20 ਦੀ ਮੇਜ਼ਬਾਨੀ ਦਾ ਅਵਸਰ ਮਿਲਿਆ ਹੈ। ਵਿਸ਼ਵ ਸਮੁਦਾਇ ਵਿੱਚ ਜਿਸ ਪ੍ਰਕਾਰ ਨਾਲ ਭਾਰਤ ਦਾ ਸਥਾਨ ਬਣਿਆ ਹੈ, ਜਿਸ ਪ੍ਰਕਾਰ ਨਾਲ ਭਾਰਤ ਤੋਂ ਅਪੇਖਿਆਵਾਂ (ਉਮੀਦਾਂ) ਵਧੀਆਂ ਹਨ ਅਤੇ ਜਿਸ ਪ੍ਰਕਾਰ ਨਾਲ ਭਾਰਤ ਵਿਸ਼ਵ ਮੰਚ ’ਤੇ ਆਪਣੀ ਭਾਗੀਦਾਰੀ ਵਧਾਉਂਦਾ ਜਾ ਰਿਹਾ ਹੈ, ਐਸੇ ਸਮੇਂ ਇਹ ਜੀ-20 ਦੀ ਮੇਜ਼ਬਾਨੀ ਭਾਰਤ ਨੂੰ ਮਿਲਣਾ ਇੱਕ ਬਹੁਤ ਹੀ ਬੜਾ ਅਵਸਰ ਹੈ।

ਇਹ ਜੀ-20 ਸਮਿਟ ਇਹ ਸਿਰਫ ਇੱਕ ਡਿਪਲੋਮੈਟਿਕ ਈਵੈਂਟ ਨਹੀਂ ਹੈ। ਲੇਕਿਨ ਜੀ-20 ਸਮਿਟ ਇੱਕ ਸਮੁੱਚੇ ਤੌਰ ਤੇ ਭਾਰਤ ਦੀ ਸਮਰੱਥਾ ਨੂੰ ਵਿਸ਼ਵ ਦੇ ਸਾਹਮਣੇ ਪ੍ਰਸਤੁਤ ਕਰਨ ਦਾ ਅਵਸਰ ਹੈ। ਇਤਨਾ ਬੜਾ ਦੇਸ਼, Mother of Democracy, ਇਤਨੀਆਂ ਵਿਵਿਧਾਤਾਵਾਂ, ਇਤਨੀ ਸਮਰੱਥਾ ਪੂਰੇ ਵਿਸ਼ਵ ਨੂੰ ਭਾਰਤ ਨੂੰ ਜਾਣਨ ਦਾ ਇੱਕ ਬਹੁਤ ਬੜਾ ਅਵਸਰ ਹੈ ਅਤੇ ਭਾਰਤ ਨੂੰ ਪੂਰੇ ਵਿਸ਼ਵ ਨੂੰ ਆਪਣੀ ਸਮਰੱਥਾ ਜਤਾਉਣ ਦਾ ਵੀ ਬਹੁਤ ਬੜਾ ਅਵਸਰ ਹੈ।

ਪਿਛਲੇ ਦਿਨੀਂ ਮੇਰੀ ਸਾਰੇ ਦਲਾਂ ਦੇ ਪ੍ਰਧਾਨਾਂ ਨਾਲ ਬਹੁਤ ਹੀ ਸਾਨੁਕੂਲ ਵਾਤਾਵਰਣ ਵਿੱਚ ਚਰਚਾ ਹੋਈ ਹੈ। ਸਦਨ ਵਿੱਚ ਵੀ ਇਸ ਦਾ ਪ੍ਰਤੀਬਿੰਬ ਜ਼ਰੂਰ ਨਜ਼ਰ ਆਏਗਾ। ਸਦਨ ਤੋਂ  ਵੀ ਓਹੀ ਸਵਰ ਉੱਠੇਗਾ ਜੋ ਭਾਰਤ ਦੀ ਸਮਰੱਥਾ ਨੂੰ ਦੁਨੀਆ ਵਿੱਚ ਪ੍ਰਸਤੁਤ ਕਰਨ ਦੇ ਲਈ ਕੰਮ ਆਏਗਾ। ਇਸ ਸੈਸ਼ਨ ਵਿੱਚ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲਿਜਾਣ ਦੇ ਲਈ ਵਰਤਮਾਨ ਆਲਮੀ ਪਰਿਸਥਿਤੀਆਂ ਵਿੱਚ ਭਾਰਤ ਨੂੰ ਅੱਗੇ ਵਧਾਉਣ ਦੇ ਨਵੇਂ ਅਵਸਰ ਉਨ੍ਹਾਂ ਸਭ ਨੂੰ ਧਿਆਨ ਵਿੱਚ ਰੱਖ ਕੇ ਕਈ ਮਹੱਤਵਪੂਰਨ ਨਿਰਣੇ ਇਸ ਸੈਸ਼ਨ ਵਿੱਚ ਕਰਨ ਦਾ ਪ੍ਰਯਾਸ ਹੋਵੇਗਾ।

ਮੈਨੂੰ ਵਿਸ਼ਵਾਸ ਹੈ ਕਿ ਸਾਰੇ ਰਾਜਨੀਤਕ ਦਲ ਚਰਚਾ ਨੂੰ ਹੋਰ ਮੁੱਲਵ੍ਰਿਧੀ ਕਰਨਗੇ, ਆਪਣੇ ਵਿਚਾਰਾਂ ਨਾਲ ਨਿਰਣਿਆਂ ਨੂੰ ਨਵੀਂ ਤਾਕਤ ਦੇਣਗੇ, ਦਿਸ਼ਾ ਨੂੰ ਹੋਰ ਸਪਸ਼ਟ ਰੂਪ ਨਾਲ ਉਜਾਗਰ ਕਰਨ ਵਿੱਚ ਮਦਦ ਕਰਨਗੇ। ਪਾਰਲੀਮੈਂਟ ਦੇ ਇਸ ਟਰਮ ਦਾ ਕਾਰਜਕਾਲ ਦਾ ਜੋ ਸਮਾਂ ਅਜੇ ਬਚਿਆ ਹੈ, ਮੈਂ ਸਾਰੀਆਂ ਪਾਰਟੀਆਂ ਦੇ ਲੀਡਰਸ ਨੂੰ ਅਤੇ ਸਾਰੇ ਫਲੋਰ ਲੀਡਰਸ ਨੂੰ ਬਹੁਤ ਹੀ ਆਗ੍ਰਹ ਕਰਨਾ ਚਾਹੁੰਦਾ ਹਾਂ ਕਿ ਜੋ ਪਹਿਲੀ ਵਾਰ ਸਦਨ ਵਿੱਚ ਆਏ ਹਨ, ਜੋ ਨਵੇਂ ਸਾਂਸਦ ਹਨ, ਜੋ ਯੁਵਾ ਸਾਂਸਦ ਹਨ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਅਤੇ ਲੋਕਤੰਤਰ ਦੀ ਭਾਵੀ ਪੀੜ੍ਹੀ ਨੂੰ ਤਿਆਰ ਕਰਨ ਦੇ ਲਈ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਵਸਰ ਉਨ੍ਹਾਂ ਸਭ ਨੂੰ ਦੇਈਏ, ਚਰਚਾਵਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧੇ।

ਪਿਛਲੇ ਦਿਨੀਂ ਕਰੀਬ-ਕਰੀਬ ਸਾਰੇ ਦਲਾਂ ਦੇ ਕਿਸੇ ਨਾ ਕਿਸੇ ਸਾਂਸਦ ਨਾਲ ਮੇਰੀਆਂ ਗ਼ੈਰ-ਰਸਮੀ  ਮੁਲਾਕਾਤਾਂ ਜਦੋਂ ਵੀ ਹੋਈਆਂ ਹੋਈਆਂ ਹਨ ਇੱਕ ਬਾਤ ਜ਼ਰੂਰ ਸਭ ਸਾਂਸਦ ਕਹਿੰਦੇ ਹਨ ਕਿ ਸਦਨ ਵਿੱਚ ਹੋ-ਹੱਲਾ ਅਤੇ ਫਿਰ ਸਦਨ ਸਥਗਿਤ ਹੋ ਜਾਂਦਾ ਹੈ ਉਸ ਨਾਲ ਅਸੀਂ ਸਾਂਸਦਾਂ ਦਾ ਨੁਕਸਾਨ ਬਹੁਤ ਹੁੰਦਾ ਹੈ। ਯੁਵਾ ਸਾਂਸਦਾਂ ਦਾ ਕਹਿਣਾ ਹੈ ਕਿ ਸੈਸ਼ਨ ਨਾ ਚਲਣ ਦੇ ਕਾਰਨ, ਚਰਚਾ ਨਾ ਹੋਣ ਦੇ ਕਾਰਨ ਅਸੀਂ ਜੋ ਇੱਥੇ ਸਿੱਖਣਾ ਚਾਹੁੰਦੇ ਹਾਂ, ਅਸੀਂ ਜੋ ਸਮਝਣਾ ਚਾਹੁੰਦੇ ਹਾਂ ਕਿਉਂਕਿ ਇਹ ਲੋਕਤੰਤਰ ਦੀ ਬਹੁਤ ਹੀ ਬੜੀ ਵਿਸ਼ਵਵਿਦਿਆਲਾ (ਯੂਨੀਵਰਸਿਟੀ) ਹੈ। ਅਸੀਂ ਉਸ ਤੋਂ ਅਛੂਤੇ (ਅਣਛੋਹੇ ) ਰਹਿ ਜਾਂਦੇ ਹਾਂ। ਸਾਨੂੰ ਉਹ ਸੁਭਾਗ ਨਹੀਂ ਮਿਲ ਰਿਹਾ ਹੈ ਅਤੇ ਇਸ ਲਈ ਸਦਨ ਦਾ ਚਲਣਾ ਬਹੁਤ ਜ਼ਰੂਰੀ ਹੈ। ਇਹ ਸਾਰੇ ਦਲਾਂ ਦੇ ਯੁਵਾ ਸਾਂਸਦਾਂ ਨੂੰ ਖਾਸ ਤੌਰ ’ਤੇ ਸਵਰ ਨਿਕਲਦਾ ਹੈ।

ਮੈਂ ਸਮਝਦਾ ਹਾਂ ਕਿ ਹੋਰ ਵਿਰੋਧੀ ਧਿਰ ਦੇ ਜੋ ਸਾਂਸਦ ਹਨ ਉਨ੍ਹਾਂ ਦਾ ਵੀ ਇਹ ਕਹਿਣਾ ਹੈ ਕਿ ਡਿਬੇਟ ਵਿੱਚ ਸਾਨੂੰ ਬੋਲਣ ਦਾ ਅਵਸਰ ਨਹੀਂ ਮਿਲਦਾ ਹੈ। ਉਸ ਦੇ ਕਾਰਨ, ਸਦਨ ਸਥਗਿਤ ਹੋ ਜਾਂਦਾ ਹੈ ਉਸ ਦੇ ਕਾਰਨ ਹੋ-ਹੱਲਾ ਹੁੰਦਾ ਹੈ, ਉਸ ਦੇ ਕਾਰਨ ਸਾਨੂੰ ਬਹੁਤ ਨੁਕਸਾਨ ਹੁੰਦਾ ਹੈ। ਮੈਂ ਸਮਝਦਾ ਹਾਂ ਕਿ ਸਾਰੇ ਫਲੋਰ ਲੀਡਰਸ, ਸਾਰੇ ਪਾਰਟੀ ਲੀਡਰਸ ਸਾਡੇ ਇਨ੍ਹਾਂ ਸਾਂਸਦਾਂ ਦੀ ਵੇਦਨਾ ਨੂੰ ਸਮਝਣਗੇ। ਉਨ੍ਹਾਂ ਦੇ ਵਿਕਾਸ ਦੇ ਲਈ, ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀ ਸਮਰੱਥਾ ਨੂੰ ਜੋੜਨ ਦੇ ਲਈ ਉਨ੍ਹਾਂ ਦਾ ਜੋ ਉਤਸ਼ਾਹ ਹੈ, ਉਮੰਗ ਹੈ ਉਨ੍ਹਾਂ ਦਾ  ਜੋ ਤਜ਼ਰਬਾ ਉਨ੍ਹਾਂ  ਸਭ ਦਾ ਲਾਭ ਦੇਸ਼ ਨੂੰ ਮਿਲੇ, ਨਿਰਣਿਆਂ ਵਿੱਚ ਮਿਲੇ, ਨਿਰਣੇ ਪ੍ਰਕਿਰਿਆਵਾਂ ਵਿੱਚ ਮਿਲੇ, ਇਹ ਲੋਕਤੰਤਰ ਦੇ ਲਈ ਬਹੁਤ ਜ਼ਰੂਰੀ ਹੈ। ਮੈਂ ਬਹੁਤ ਹੀ ਆਗ੍ਰਹ ਦੇ ਨਾਲ ਸਾਰੇ ਦਲਾਂ ਨੂੰ, ਸਾਰੇ ਸਾਂਸਦਾਂ ਨੂੰ ਇਸ ਸੈਸ਼ਨ ਨੂੰ ਹੋਰ ਅਧਿਕ ਪ੍ਰੋਡਕਟਿਵ ਬਣਾਉਣ ਦੀ ਦਿਸ਼ਾ ਵਿੱਚ ਸਮੂਹਿਕ ਪ੍ਰਯਾਸ ਹੋਵੇ।

ਇਸ ਸੈਸ਼ਨ ਵਿੱਚ ਇੱਕ ਹੋਰ ਵੀ ਸੁਭਾਗ ਹੈ ਕਿ ਅੱਜ ਪਹਿਲੀ ਵਾਰ ਸਾਡੇ ਉਪ ਰਾਸ਼ਟਰਪਤੀ ਜੀ, ਰਾਜ ਸਭਾ ਦੇ ਸਭਾਪਤੀ(ਚੇਅਰਮੈਨ) ਦੇ ਰੂਪ ਵਿੱਚ ਆਪਣਾ ਕਾਰਜਕਾਲ ਪ੍ਰਾਰੰਭ ਕਰਨਗੇ, ਉਨ੍ਹਾਂ ਦਾ ਇਹ ਪਹਿਲਾ ਸੈਸ਼ਨ ਹੋਵੇਗਾ ਅਤੇ ਪਹਿਲਾ ਦਿਨ ਹੋਵੇਗਾ। ਜਿਸ ਪ੍ਰਕਾਰ ਨਾਲ ਸਾਡੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨੇ ਭਾਰਤ ਦੀ ਮਹਾਨ ਵਿਰਾਸਤ, ਸਾਡੀਆਂ ਆਦਿਵਾਸੀ ਪਰੰਪਰਾਵਾਂ ਦੇ ਨਾਲ ਦੇਸ਼ ਦਾ ਗੌਰਵ ਵਧਾਉਣ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ ਹੈ, ਉਸੇ ਪ੍ਰਕਾਰ ਨਾਲ ਇੱਕ ਕਿਸਾਨ ਪੁੱਤਰ ਉਪ ਰਾਸ਼ਟਰਪਤੀ ਪਦ ਅਤੇ ਅੱਜ ਰਾਜ ਸਭਾ ਦੇ ਸਭਾਪਤੀ (ਚੇਅਰਮੈਨ) ਦੇ ਰੂਪ ਵਿੱਚ ਦੇਸ਼ ਦੇ ਗੌਰਵ ਨੂੰ ਵਧਾਉਣਗੇ, ਸਾਂਸਦਾਂ ਨੂੰ ਪ੍ਰੇਰਿਤ ਕਰਨਗੇ, ਪ੍ਰੋਤਸਾਹਿਤ ਕਰਨਗੇ। ਉਨ੍ਹਾਂ ਨੂੰ ਵੀ ਮੇਰੀ ਤਰਫ਼ੋਂ ਮੈਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ ਸਾਥੀਓ।

ਨਮਸਕਾਰ।

 

***

ਐੱਸਐੱਨਸੀ/ਵੀਜੇ/ਏਕੇ