Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਦੇ ਸਰਦ-ਰੁੱਤ ਦੀ ਸ਼ੁਰੂਆਤ ਮੌਕੇ ਸੰਸਦ ਭਵਨ ਦੇ ਬਾਹਰ ਪ੍ਰਧਾਨ ਮੰਤਰੀ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ-ਪਾਠ

ਸੰਸਦ ਦੇ ਸਰਦ-ਰੁੱਤ ਦੀ ਸ਼ੁਰੂਆਤ ਮੌਕੇ ਸੰਸਦ ਭਵਨ ਦੇ ਬਾਹਰ ਪ੍ਰਧਾਨ ਮੰਤਰੀ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ-ਪਾਠ


ਤੁਹਾਨੂੰ ਸਭ ਨੂੰ ਨਮਸਕਾਰ ਸਾਥੀਓ।

ਅੱਜ ਸੰਸਦ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ।

ਪਿਛਲੇ ਸੈਸ਼ਨ ਦੌਰਾਨ ਜੀ.ਐੱਸ.ਟੀ. ਜਿਹਾ ਅਹਿਮ ਫ਼ੈਸਲਾ ਹੋਣ ਕਾਰਨ ਇੱਕ ਦੇਸ਼ ਵਿੱਚ ਇੱਕ ਟੈਕਸ ਵਿਵਸਥਾ ਦਾ ਜੋ ਸੁਫ਼ਨਾ ਹੈ, ਉਸ ਦਿਸ਼ਾ ਵਿੱਚ ਬਹੁਤ ਅਹਿਮ ਕੰਮ ਸਦਨ ਨੇ ਕੀਤਾ ਹੈ। ਮੈਂ ਉਸ ਦਿਨ ਵੀ ਸਾਰੀਆਂ ਪਾਰਟੀਆਂ ਦਾ ਧੰਨਵਾਦ ਕੀਤਾ ਸੀ। ਦੇਸ਼ ਹਿਤ ਵਿੱਚ ਜਦੋਂ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਚੱਲਦੀਆਂ ਹਨ, ਤਾਂ ਫ਼ੈਸਲੇ ਵੀ ਵਧੀਆ ਹੁੰਦੇ ਹਨ, ਛੇਤੀ ਹੁੰਦੇ ਹਨ, ਨਤੀਜਾ ਵੀ ਚੰਗਾ ਮਿਲਦਾ ਹੈ। ਇਸ ਸੈਸ਼ਨ ‘ਚ ਵੀ ਵਧੀਆ ਚਰਚਾ ਹੋਵੇਗੀ। ਸਾਰੇ ਵਿਸ਼ਿਆਂ ‘ਤੇ ਚਰਚਾ ਹੋਵੇਗੀ। ਪਾਰਟੀਆਂ ਆਪਣੀ ਸਿਆਸੀ ਸੋਚ ਦੇ ਅਧਾਰ ‘ਤੇ ਵੀ ਚਰਚਾ ਹੋਵੇਗੀ। ਆਮ ਨਾਗਰਿਕ ਦੀਆਂ ਆਸਾਂ ਅਤੇ ਜ਼ਰੂਰਤਾਂ ਦੇ ਸੰਦਰਭ ਵਿੱਚ ਚਰਚਾ ਹੋਵੇਗੀ। ਸਰਕਾਰ ਦੀ ਜੋ ਸੋਚ ਹੈ, ਉਸ ਉੱਤੇ ਚਰਚਾ ਹੋਵੇਗੀ ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਵਧੀਆ debate ਵੀ ਸੈਸ਼ਨ ਦੌਰਾਨ ਹੋਵੇਗੀ। ਸਾਰੀਆਂ ਪਾਰਟੀਆਂ ਦਾ ਬਹੁਤ ਹੀ ਵਧੀਆ ਉੱਤਮ ਯੋਗਦਾਨ ਹੋਵੇਗਾ।

ਸਰਕਾਰ ਵੱਲੋਂ ਜੋ ਪ੍ਰਸਤਾਵਿਤ ਕੰਮ-ਕਾਜ ਦੇ ਵਿਸ਼ੇ ਹਨ, ਉਸ ਨੂੰ ਮੁਕੰਮਲ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਭਰਪੂਰ ਯਤਨ ਕੀਤਾ ਜਾਵੇਗਾ। ਜੀ.ਐੱਸ.ਟੀ. ਦੇ ਕੰਮ ਨੂੰ ਅੱਗੇ ਵਧਾਉਣ ਲਈ ਸਾਰੀਆਂ ਰਾਜ ਸਰਕਾਰਾਂ ਨਾਲ, ਉਸ ਵਿੱਚ ਵੀ, ਸਾਰੀਆਂ ਪਾਰਟੀਆਂ ਇੱਕ ਤਰ੍ਹਾਂ ਹੈ ਹੀ ਹਨ, ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ, ਸਦਨ ਤੋਂ ਪਹਿਲਾਂ ਵੀ, ਸਾਰੀਆਂ ਪਾਰਟੀਆਂ ਨਾਲ ਲਗਾਤਾਰ ਵਿਚਾਰ-ਵਟਾਂਦਰਾ ਹੁੰਦਾ ਰਿਹਾ ਹੈ।

ਸਰਕਾਰ ਦਾ ਇਹ ਮੱਤ ਰਿਹਾ ਹੈ ਕਿ ਹਰੇ ਵਿਸ਼ੇ ਲਈ ਚਰਚਾ ਵਾਸਤੇ ਅਸੀਂ ਤਿਆਰ ਹਾਂ। ਖੁੱਲ੍ਹ ਕੇ ਚਰਚਾ ਹੋਵੇ, ਇਸ ਲਈ ਅਸੀਂ ਤਿਆਰ ਹਾਂ। ਅਤੇ ਉਸ ਕਾਰਨ ਬਹੁਤ ਹੀ ਵਧੀਆ ਫ਼ੈਸਲੇ ਲਈ ਅਨੁਕੂਲਤਾ ਬਣੇਗੀ।

ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।