Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ


ਅੱਜ ਸਾਵਣ ਦਾ ਪਹਿਲਾ ਸੋਮਵਾਰ ਹੈ। ਇਸ ਪਵਿੱਤਰ ਦਿਵਸ ‘ਤੇ ਇੱਕ ਮਹੱਤਵਪੂਰਨ ਸੈਸ਼ਨ ਪ੍ਰਾਰੰਭ ਹੋ ਰਿਹਾ ਹੈ, ਅਤੇ ਸਾਵਣ ਦੇ ਇਸ ਪਹਿਲੇ ਸੋਮਵਾਰ ਦੀਆਂ ਮੈਂ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 ਅੱਜ ਸੰਸਦ ਦਾ ਮੌਨਸੂਨ ਸੈਸ਼ਨ ਭੀ ਅਰੰਭ ਹੋ ਰਿਹਾ ਹੈ। ਦੇਸ਼ ਬਹੁਤ ਬਰੀਕੀ ਨਾਲ ਦੇਖ ਰਿਹਾ ਹੈ ਕਿ ਸੰਸਦ ਦਾ ਇਹ ਸੈਸ਼ਨ ਸਕਾਰਾਤਮਕ ਹੋਵੇ, ਸਿਰਜਣਾਤਮਕ ਹੋਵੇ ਅਤੇ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਸਿੱਧ ਕਰਨ ਦੇ ਲਈ ਇੱਕ ਮਜ਼ਬੂਤ ਨੀਂਹ ਰੱਖਣ ਵਾਲਾ ਹੋਵੇ।

 ਸਾਥੀਓ,

ਭਾਰਤ ਦੇ ਲੋਕਤੰਤਰ ਦੀ ਜੋ ਗੌਰਵਯਾਤਰਾ ਹੈ, ਉਸ ਵਿੱਚ ਇਹ ਇੱਕ ਮਹੱਤਵਪੂਰਨ ਪੜਾਅ ਦੇ ਰੂਪ ਵਿੱਚ ਮੈਂ ਦੇਖ ਰਿਹਾ ਹਾਂ। ਵਿਅਕਤੀਗਤ ਤੌਰ ‘ਤੇ ਮੈਨੂੰ ਭੀ, ਸਾਡੇ ਸਾਰੇ ਸਾਥੀਆਂ ਦੇ ਲਈ ਭੀ ਇਹ ਅਤਿਅੰਤ ਗਰਵ (ਮਾਣ) ਦਾ ਵਿਸ਼ਾ ਹੈ ਕਿ ਕਰੀਬ 60 ਸਾਲ ਦੇ ਬਾਅਦ ਕੋਈ ਸਰਕਾਰ ਤੀਸਰੀ ਵਾਰ ਵਾਪਸ ਆਈ ਅਤੇ ਤੀਸਰੀ ਪਾਰੀ ਦਾ ਪਹਿਲਾ ਬਜਟ ਰੱਖਣ ਦਾ ਸੁਭਾਗ ਪ੍ਰਾਪਤ ਹੋਵੇ, ਇਹ ਭਾਰਤ ਦੇ ਲੋਕਤੰਤਰ ਦੀ ਗੌਰਵਯਾਤਰਾ ਦੀ ਅਤਿਅੰਤ ਗਰਿਮਾਪੂਰਨ ਘਟਨਾ ਦੇ ਰੂਪ ਵਿੱਚ ਦੇਸ਼ ਇਸ ਨੂੰ ਦੇਖ ਰਿਹਾ ਹੈ। ਇਹ ਬਜਟ ਸੈਸ਼ਨ ਹੈ। ਮੈਂ ਦੇਸ਼ਵਾਸੀਆਂ ਨੂੰ ਜੋ ਗਰੰਟੀ ਦਿੰਦਾ ਰਿਹਾ ਹਾਂ ਕ੍ਰਮਵਾਰ ਰੂਪ ਵਿੱਚ ਉਨ੍ਹਾਂ ਗਰੰਟੀਆਂ ਨੂੰ ਜ਼ਮੀਨ ‘ਤੇ ਉਤਾਰਨਾ ਇਸ ਲਕਸ਼ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ। ਇਹ ਬਜਟ ਅੰਮ੍ਰਿਤਕਾਲ ਦਾ ਇੱਕ ਮਹੱਤਵਪੂਰਨ ਬਜਟ ਹੈ। ਸਾਨੂੰ 5 ਸਾਲ ਦਾ ਜੋ ਅਵਸਰ ਮਿਲਿਆ ਹੈ,

 ਅੱਜ ਦਾ ਬਜਟ ਸਾਡੇ ਉਨ੍ਹਾਂ 5 ਸਾਲ ਦੇ ਕਾਰਜ ਦੀ ਦਿਸ਼ਾ ਭੀ ਤੈਅ ਕਰੇਗਾ ਅਤੇ ਇਹ ਬਜਟ 2047 ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ, ਤਦ ਵਿਕਸਿਤ ਭਾਰਤ ਦਾ ਜੋ ਸਾਡਾ ਸੁਪਨਾ ਹੈ, ਉਸ ਸੁਪਨੇ ਨੂੰ ਪੂਰਾ ਕਰਨ ਦੀ ਮਜ਼ਬੂਤ ਨੀਂਹ ਵਾਲਾ ਬਜਟ ਲੈ ਕੇ ਅਸੀਂ ਕੱਲ੍ਹ ਦੇਸ਼ ਦੇ ਸਾਹਮਣੇ ਆਵਾਂਗੇ। ਹਰ ਦੇਸ਼ਵਾਸੀ ਦੇ ਲਈ ਇੱਕ ਮਾਣ ਦੀ ਗੱਲ (ਗਰਵ ਕੀ ਬਾਤ) ਹੈ ਕਿ ਭਾਰਤ ਬੜੀ ਇਕੌਨਮੀ ਵਾਲੇ ਦੇਸ਼ਾਂ ਵਿੱਚ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਣ ਵਾਲਾ ਦੇਸ਼ ਹੈ। ਬੀਤੇ 3 ਵਰ੍ਹਿਆਂ ਵਿੱਚ ਲਗਾਤਾਰ 8 ਪ੍ਰਤੀਸ਼ਤ ਗ੍ਰੋਥ ਦੇ ਨਾਲ  ਅਸੀਂ ਅੱਗੇ ਵਧ ਰਹੇ ਹਾਂ, grow ਕਰ ਰਹੇ ਹਾਂ। ਅੱਜ ਭਾਰਤ ਵਿੱਚ positive outlook, investment ਅਤੇ performance ਇੱਕ ਪ੍ਰਕਾਰ ਨਾਲ opportunity ਦੀ peak ‘ਤੇ ਹੈ। ਇਹ ਆਪਣੇ ਆਪ ਵਿੱਚ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਅਹਿਮ ਪੜਾਅ ਹੈ।

ਸਾਥੀਓ,

ਮੈਂ ਦੇਸ਼ ਦੇ ਸਾਰੇ ਸਾਂਸਦਾਂ ਨੂੰ ਕਿਸੇ ਭੀ ਦਲ ਦੇ ਕਿਉਂ ਨਾ ਹੋਣ। ਮੈਂ ਅੱਜ ਆਗਰਹਿਪੂਰਵਕ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਬੀਤੀ ਜਨਵਰੀ ਤੋਂ ਲੈ ਕੇ ਅਸੀਂ ਲੋਕਾਂ ਦੇ ਪਾਸ ਜਿਤਨੀ ਸਮਰੱਥਾ ਸੀ, ਇਸ ਸਮਰੱਥਾ ਨੂੰ ਲੈ ਕੇ ਜਿਤਨੀ ਲੜਾਈ ਲੜਨੀ ਸੀ ਲੜ ਲਈ, ਜਨਤਾ ਨੂੰ ਜੋ ਬਾਤ ਦੱਸਣੀ ਸੀ ਦੱਸ ਦਿੱਤੀ। ਕਿਸੇ ਨੇ ਰਾਹ ਦਿਖਾਉਣ ਦਾ ਪ੍ਰਯਾਸ ਕੀਤਾ, ਕਿਸੇ ਨੇ ਗੁਮਰਾਹ ਕਰਨ ਦਾ ਪ੍ਰਯਾਸ ਕੀਤਾ। ਲੇਕਿਨ ਹੁਣ ਉਹ ਦੌਰ ਸਮਾਪਤ ਹੋਇਆ ਹੈ,

 ਦੇਸ਼ਵਾਸੀਆਂ ਨੇ ਆਪਣਾ ਨਿਰਣਾ ਦੇ ਦਿੱਤਾ ਹੈ। ਹੁਣ ਚੁਣੇ ਹੋਏ ਸਾਰੇ ਸਾਂਸਦਾਂ ਦਾ ਕਰਤੱਵ ਹੈ, ਸਾਰੇ ਰਾਜਨੀਤਕ ਦਲਾਂ ਦੀ ਵਿਸ਼ੇਸ਼ ਜ਼ਿੰਮੇਦਾਰੀ ਹੈ ਕਿ ਅਸੀਂ ਦਲ ਦੇ ਲਈ ਜਿਤਨੀ ਲੜਾਈ ਲੜਨੀ ਸੀ, ਲੜ ਲਈ, ਹੁਣ ਆਉਣ ਵਾਲੇ 5 ਵਰ੍ਹੇ ਦੇ ਲਈ ਸਾਨੂੰ ਦੇਸ਼ ਦੇ ਲਈ ਲੜਨਾ ਹੈ, ਦੇਸ਼ ਦੇ ਲਈ ਜੂਝਣਾ ਹੈ, ਇੱਕ ਹੋਰ ਨੇਕ ਬਣ ਕੇ ਜੂਝਣਾ ਹੈ। ਮੈਂ ਸਾਰੇ ਰਾਜਨੀਤਕ ਦਲਾਂ ਨੂੰ ਭੀ ਕਹਾਂਗਾ ਕਿ ਆਓ ਅਸੀਂ ਆਉਣ ਵਾਲੇ ਚਾਰ, ਸਾਢੇ ਚਾਰ ਸਾਲ ਦਲ ਤੋਂ ਉੱਪਰ ਉੱਠ ਕੇ, ਸਿਰਫ਼ ਅਤੇ ਸਿਰਫ਼ ਦੇਸ਼ ਨੂੰ ਸਮਰਪਿਤ ਹੋ ਕੇ ਸੰਸਦ ਦੇ ਇਸ ਗਰਿਮਾਪੂਰਨ ਮੰਚ ਦਾ ਅਸੀਂ ਉਪਯੋਗ ਕਰੀਏ।

 ਜਨਵਰੀ 2029, ਜਦੋਂ ਚੋਣਾਂ ਦਾ ਵਰ੍ਹਾ ਹੋਵੇਗਾ ਆਪ (ਤੁਸੀਂ) ਉਸ ਦੇ ਬਾਅਦ ਜਾਇਓ ਮੈਦਾਨ ਵਿੱਚ, ਸਦਨ ਦਾ ਭੀ ਉਪਯੋਗ ਕਰਨਾ ਹੈ, ਕਰ ਲਵੋ। ਉਹ 6 ਮਹੀਨੇ ਜੋ ਖੇਲ, ਖੇਲਣੇ ਹਨ- ਖੇਲ ਲਵੋ। ਲੇਕਿਨ ਤਦ ਤੱਕ ਸਿਰਫ਼ ਅਤੇ ਸਿਰਫ਼ ਦੇਸ਼, ਦੇਸ਼ ਦੇ ਗ਼ਰੀਬ, ਦੇਸ਼ ਦੇ ਕਿਸਾਨ, ਦੇਸ਼ ਦੇ ਯੁਵਾ, ਦੇਸ਼ ਦੀਆਂ ਮਹਿਲਾਵਾਂ ਉਨ੍ਹਾਂ ਦੀ ਸਮਰੱਥਾ ਦੇ ਲਈ, ਉਨ੍ਹਾਂ ਨੂੰ empower ਕਰਨ ਦੇ ਲਈ ਜਨਭਾਗੀਦਾਰੀ ਦਾ ਇੱਕ ਜਨਅੰਦੋਲਨ ਖੜ੍ਹਾ ਕਰਕੇ  2047 ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਅਸੀਂ ਪੂਰੀ ਤਾਕਤ ਲਗਾਈਏ। ਮੈਨੂੰ ਅੱਜ ਬਹੁਤ ਦੁਖ ਦੇ ਨਾਲ ਕਹਿਣਾ ਹੈ ਕਿ 2014 ਦੇ ਬਾਅਦ ਕੋਈ ਸਾਂਸਦ 5 ਸਾਲ ਦੇ ਲਈ ਆਏ, ਕੁਝ ਸਾਂਸਦਾਂ ਨੂੰ 10 ਸਾਲ ਦੇ ਲਈ  ਮੌਕਾ ਮਿਲਿਆ।

 ਲੇਕਿਨ ਬਹੁਤ ਸਾਰੇ ਸਾਂਸਦ ਐਸੇ ਸਨ, ਜਿਨ੍ਹਾਂ ਨੂੰ ਆਪਣੇ ਖੇਤਰ ਦੀ ਬਾਤ ਕਰਨ ਦਾ ਅਵਸਰ ਨਹੀਂ ਮਿਲਿਆ, ਆਪਣੇ ਵਿਚਾਰਾਂ ਨਾਲ ਸੰਸਦ ਨੂੰ ਸਮ੍ਰਿੱਧ ਕਰਨ ਦਾ ਅਵਸਰ ਨਹੀਂ ਮਿਲਿਆ, ਕਿਉਂਕਿ ਕੁਝ ਦਲਾਂ ਦੀ ਨਕਾਰਾਤਮਕ ਰਾਜਨੀਤੀ ਨੇ ਦੇਸ਼ ਦੇ ਸੰਸਦ ਦੇ ਮਹੱਤਵਪੂਰਵ ਸਮੇਂ ਨੂੰ ਇੱਕ ਪ੍ਰਕਾਰ ਨਾਲ ਆਪਣੀਆਂ ਰਾਜਨੀਤਕ ਵਿਫਲਤਾਵਾਂ ਨੂੰ ਢਕਣ ਦੇ ਲਈ ਦੁਰਉਪਯੋਗ ਕੀਤਾ ਹੈ। ਮੈਂ ਸਾਰੇ ਦਲਾਂ ਨੂੰ ਆਗਰਹਿਪੂਰਵਕ ਕਹਿੰਦਾ ਹਾਂ ਕਿ ਘੱਟ ਤੋਂ ਘੱਟ ਜੋ ਪਹਿਲੀ ਵਾਰ ਸਦਨ ਵਿੱਚ ਆਏ ਹਨ, ਐਸੇ ਬਹੁਤ ਬੜੀ ਸੰਖਿਆ ਵਿੱਚ ਸਾਡੇ ਮਾਣਯੋਗ ਸਾਂਸਦ ਹਨ ਅਤੇ ਸਾਰੇ ਦਲਾਂ ਵਿੱਚ ਹਨ, ਉਨ੍ਹਾਂ ਨੂੰ ਅਵਸਰ ਦਿਓ, ਚਰਚਾ ਵਿੱਚ ਉਨ੍ਹਾਂ ਦੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਮੌਕਾ ਦਿਓ।

 ਜ਼ਿਆਦਾ ਤੋਂ ਜ਼ਿਆਦਾ  ਲੋਕਾਂ ਨੂੰ ਅੱਗੇ ਆਉਣ ਦਾ ਅਵਸਰ ਦਿਓ। ਅਤੇ ਤੁਸੀਂ ਦੇਖਿਆ ਹੋਵੇਗਾ ਕਿ ਪਾਰਲੀਮੈਂਟ ਦੇ ਨਵੇਂ ਸੰਸਦ ਗਠਨ ਹੋਣ ਦੇ ਬਾਅਦ ਜੋ ਪਹਿਲਾ ਸੈਸ਼ਨ ਸੀ, 140 ਕਰੋੜ ਦੇਸ਼ਵਾਸੀਆਂ ਦੇ ਬਹੁਮਤ ਦੇ ਨਾਲ ਜਿਸ ਸਰਕਾਰ ਨੂੰ ਸੇਵਾ ਕਰਨ ਦਾ ਹੁਕਮ ਕੀਤਾ ਹੈ ਦੇਸ਼ਵਾਸੀਆਂ ਨੇ, ਉਸ ਦੀ ਆਵਾਜ਼ ਨੂੰ ਕੁਚਲਣ ਦਾ ਅਲੋਕਤੰਤਰੀ ਪ੍ਰਯਾਸ ਹੋਇਆ। ਢਾਈ ਘੰਟੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗਲਾ ਘੋਟਣ ਦਾ, ਉਨ੍ਹਾਂ ਦੀ ਆਵਾਜ਼ ਨੂੰ ਰੋਕਣ ਦਾ, ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਲੋਕਤੰਤਰੀ ਪਰੰਪਰਾਵਾਂ ਵਿੱਚ ਕੋਈ ਸਥਾਨ ਨਹੀਂ ਹੋ ਸਕਦਾ ਹੈ। ਅਤੇ ਇਨ੍ਹਾਂ ਸਭ ਦਾ ਪਸ਼ਚਾਤਾਪ ਤੱਕ ਨਹੀਂ ਹੈ, ਦਿਲ ਵਿੱਚ ਦਰਦ ਤੱਕ ਨਹੀਂ ਹੈ।

 ਮੈਂ ਅੱਜ ਆਗਰਹਿਪੂਰਵਕ ਕਹਿਣਾ ਚਾਹੁੰਦਾ ਹਾਂ ਦੇਸ਼ਵਾਸੀਆਂ ਨੇ ਸਾਨੂੰ ਇੱਥੇ ਦੇਸ਼ ਦੇ ਲਈ ਭੇਜਿਆ ਹੈ, ਦਲ ਦੇ ਨਹੀਂ ਭੇਜਿਆ ਹੈ। ਇਹ ਸਦਨ ਦਲ ਦੇ ਲਈ ਨਹੀਂ, ਇਹ ਸਦਨ ਦੇਸ਼ ਦੇ ਲਈ ਹੈ। ਇਹ ਸਦਨ ਸਾਂਸਦਾਂ ਦੀ ਸੀਮਾ ਤੱਕ ਨਹੀਂ ਹੈ, 140 ਕਰੋੜ ਦੇਸ਼ਵਾਸੀਆਂ ਦੀ ਇੱਕ ਵਿਰਾਟ ਸੀਮਾ ਤੱਕ ਦੇ ਲਈ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਸਾਰੇ ਮਾਣਯੋਗ ਸਾਂਸਦ ਪੂਰੀ ਤਿਆਰੀ ਦੇ ਨਾਲ ਚਰਚਾ ਨੂੰ ਸਮ੍ਰਿੱਧ ਕਰਨਗੇ, ਕਿਤਨੇ ਹੀ ਵਿਰੁੱਧ ਵਿਚਾਰ ਹੋਣਗੇ, ਵਿਰੁੱਧ ਵਿਚਾਰ ਬੁਰੇ ਨਹੀਂ ਹੁੰਦੇ ਹਨ, ਨਕਾਰਾਤਮਕ ਵਿਚਾਰ ਬੁਰੇ ਹੁੰਦੇ ਹਨ। ਜਿੱਥੇ ਸੋਚਣ ਦੀਆਂ ਸੀਮਾਵਾਂ ਸਮਾਪਤ ਹੋ ਜਾਂਦੀਆਂ ਹਨ, ਦੇਸ਼ ਨੂੰ ਨਕਾਰਾਤਮਕਤਾ ਦੀ ਜ਼ਰੂਰਤ ਨਹੀਂ ਹੈ, ਦੇਸ਼ ਨੂੰ ਇੱਕ ਵਿਚਾਰਧਾਰਾ, ਪ੍ਰਗਤੀ ਦੀ ਵਿਚਾਰਧਾਰਾ, ਵਿਕਾਸ ਦੀ ਵਿਚਾਰਧਾਰਾ, ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੀ ਵਿਚਾਰਧਾਰਾ ਨਾਲ ਸਾਨੂੰ ਅੱਗੇ ਵਧਣਾ ਹੋਵੇਗਾ। ਮੈਂ ਪੂਰੀ ਆਸ਼ਾ ਕਰਦਾ ਹਾਂ ਕਿ ਅਸੀਂ ਲੋਕਤੰਤਰ ਦੇ ਇਸ ਮੰਦਿਰ ਦਾ, ਭਾਰਤ ਦੇ ਸਾਧਾਰਣ ਮਾਨਵੀ ਦੇ ਆਸ਼ਾ, ਆਕਾਂਖਿਆਵਾਂ ਨੂੰ ਪੂਰਨ ਕਰਨ ਦੇ ਲਈ ਸਕਾਰਾਤਮਕ ਰੂਪ ਨਾਲ ਉਪਯੋਗ ਕਰਾਂਗੇ।

ਬਹੁਤ-ਬਹੁਤ ਧੰਨਵਾਦ ਸਾਥੀਓ                            

*********

 

ਡੀਐੱਸ/ਐੱਸਟੀ/ਆਰਕੇ