Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ ਸਾਥੀਓ।

2023 ਦਾ ਵਰ੍ਹਾ ਅੱਜ ਬਜਟ ਸੈਸ਼ਨ ਦਾ ਪ੍ਰਾਰੰਭ ਹੋ ਰਿਹਾ ਹੈ ਅਤੇ ਪ੍ਰਾਰੰਭ ਵਿੱਚ ਹੀ ਅਰਥ ਜਗਤ ਦੇ ਜਿਨ੍ਹਾਂ ਦੀ ਆਵਾਜ਼ ਨੂੰ ਮਾਨਤਾ ਹੁੰਦੀ ਹੈ ਵੈਸੀ ਆਵਾਜ਼ ਚਾਰੋਂ ਤਰਫ ਤੋਂ ਸਕਾਰਾਤਮਕ ਸੰਦੇਸ਼ ਲੈ ਕੇ ਆ ਰਹੀ ਹੈ, ਆਸ਼ਾ ਦੀ ਕਿਰਨ ਲੈ ਕੇ ਆ ਰਹੀ ਹੈ, ਉਮੰਗ ਦਾ ਆਗਾਜ਼ ਲੈ ਕੇ ਆ ਰਹੀ ਹੈ। ਅੱਜ ਇੱਕ ਮਹੱਤਵਪੂਰਨ ਅਵਸਰ ਹੈ। ਭਾਰਤ ਦੇ ਵਰਤਮਾਨ ਰਾਸ਼ਟਰਪਤੀ ਜੀ ਦੀ ਅੱਜ ਪਹਿਲੀ ਹੀ ਸੰਯੁਕਤ ਸਦਨ ਨੂੰ ਉਹ ਸੰਬੋਧਿਤ ਕਰਨ ਜਾ ਰਹੇ ਹਨ। ਰਾਸ਼ਟਰਪਤੀ ਜੀ ਦਾ ਭਾਸ਼ਣ ਭਾਰਤ ਦੇ ਸੰਵਿਧਾਨ ਦਾ ਗੌਰਵ ਹੈ, ਭਾਰਤ ਦੀ ਸੰਸਦੀ ਪ੍ਰਣਾਲੀ ਦਾ ਗੌਰਵ ਹੈ ਅਤੇ ਵਿਸ਼ੇਸ਼ ਰੂਪ ਨਾਲ ਅੱਜ ਨਾਰੀ ਸਨਮਾਨ ਦਾ ਵੀ ਅਵਸਰ ਹੈ ਅਤੇ ਦੂਰ-ਸੁਦੂਰ ਜੰਗਲਾਂ ਵਿੱਚ ਜੀਵਨ ਬਸਰ ਕਰਨ ਵਾਲੇ ਸਾਡੇ ਦੇਸ਼ ਦੇ ਮਹਾਨ ਆਦਿਵਾਸੀ ਪਰੰਪਰਾ ਦੇ ਸਨਮਾਨ ਦਾ ਵੀ ਅਵਸਰ ਹੈ। ਨਾ ਸਿਰਫ਼ ਸਾਂਸਦਾਂ ਨੂੰ ਲੇਕਿਨ ਅੱਜ ਪੂਰੇ ਦੇਸ਼ ਦੇ ਲਈ ਗੌਰਵ ਦਾ ਪਲ ਹੈ ਕਿ ਭਾਰਤ ਦੇ ਵਰਤਮਾਨ ਰਾਸ਼ਟਰਪਤੀ ਜੀ ਦਾ ਅੱਜ ਪਹਿਲਾ ਉਦਬੋਧਨ ਹੋ ਰਿਹਾ ਹੈ। ਅਤੇ ਸਾਡੇ ਸੰਸਦੀ ਕਾਰਜ ਵਿੱਚ ਛੇ ਸੱਤ ਦਹਾਕਿਆਂ ਤੋਂ ਪਰੰਪਰਾਵਾਂ ਵਿਕਸਿਤ ਹੋਈਆਂ ਹਨ ਉਨ੍ਹਾਂ ਪਰੰਪਰਾਵਾਂ ਵਿੱਚ ਦੇਖਿਆ ਗਿਆ ਹੈ ਕਿ ਅਗਰ ਕੋਈ ਵੀ ਨਵਾਂ ਸਾਂਸਦ ਜੋਂ ਪਹਿਲਾ ਵਾਰ ਸਦਨ ਵਿੱਚ ਬੋਲਣ ਦੇ ਲਈ ਖੜ੍ਹਾ ਹੁੰਦਾ ਹੈ ਤਾਂ ਕਿਸੇ ਵੀ ਦਲ ਦਾ ਕਿਉਂ ਨਾ ਹੋਵੇ ਜੋ ਉਹ ਪਹਿਲੀ ਵਾਰ ਬੋਲਦਾ ਹੈ ਤਾਂ ਪੂਰਾ ਸਦਨ ਉਨ੍ਹਾਂ ਨੂੰ ਸਨਮਾਨਿਤ ਕਰਦਾ ਹੈ, ਉਨ੍ਹਾਂ ਦਾ ਆਤਮਵਿਸ਼ਵਾਸ ਵਧੇ ਉਸ ਪ੍ਰਕਾਰ ਨਾਲ ਇੱਕ ਸਹਾਨੁਕੂਲ ਵਾਤਾਵਰਣ ਤਿਆਰ ਕਰਦਾ ਹੈ। ਇੱਕ ਉੱਜਵਲ ਅਤੇ ਉੱਤਮ ਪਰੰਪਰਾ ਹੈ। ਅੱਜ ਰਾਸ਼ਟਰਪਤੀ ਜੀ ਦਾ ਉਦਬੋਧਨ ਵੀ ਪਹਿਲਾ ਉਦਬੋਧਨ ਹੈ ਸਾਰੇ ਸਾਂਸਦਾਂ ਦੀ ਤਰਫੋਂ ਉਮੰਗ, ਉਤਸ਼ਾਹ ਅਤੇ ਊਰਜਾ ਨਾਲ ਭਰਿਆ ਹੋਇਆ ਅੱਜ ਦਾ ਇਰ ਪਲ ਹੋਵੋ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਮੈਨੂੰ ਵਿਸ਼ਵਾਸ ਹੈ ਅਸੀਂ ਸਭ ਸਾਂਸਦ ਇਸ ਕਸੌਟੀ ’ਤੇ ਖਰੇ ਉਤਰਾਂਗੇ। ਸਾਡੇ ਦੇਸ਼ ਦੇ ਵਿੱਤ ਮੰਤਰੀ ਵੀ ਮਹਿਲਾ ਹਨ ਉਹ ਕੱਲ੍ਹ ਹੋਰ ਇੱਕ ਬਜਟ ਲੈ ਕੇ ਦੇਸ਼ ਦੇ ਸਾਹਮਣੇ ਆ ਰਹੇ ਹਨ। ਅੱਜ ਦੀ ਆਲਮੀ ਪਰਿਸਥਿਤੀ ਵਿੱਚ ਭਾਰਤ ਦੇ ਬਜਟ ਦੀ ਤਰਫ਼ ਨਾ ਸਿਰਫ਼ ਭਾਰਤ ਦਾ ਲੇਕਿਨ ਪੂਰੇ ਵਿਸ਼ਵ ਦਾ ਧਿਆਨ ਹੈ। ਡਾਵਾਂਡੋਲ ਵਿਸ਼ਵ ਦੀ ਆਰਥਿਕ ਪਰਿਸਥਿਤੀ ਵਿੱਚ ਭਾਰਤ ਦਾ ਬਜਟ ਭਾਰਤ ਦੇ ਸਾਧਾਰਣ ਮਾਨਵੀ ਦੀਆਂ ਆਸ਼ਾ-ਆਕਾਂਖਿਆਵਾਂ ਨੂੰ ਤਾਂ ਪੂਰਾ ਕਰਨ ਦਾ ਪ੍ਰਯਾਸ ਕਰੇਗਾ ਹੀ ਲੇਕਿਨ ਵਿਸ਼ਵ ਜੋ ਆਸ਼ਾ ਦੀ ਕਿਰਨ ਦੇਖ ਰਿਹਾ ਹੈ ਉਸ ਨੂੰ ਉਹ ਹੋਰ ਅਧਿਕ ਪ੍ਰਕਾਸ਼ਮਾਨ ਨਜ਼ਰ ਆਵੇ। ਮੈਨੂੰ ਪੂਰਾ ਭਰੋਸਾ ਹੈ ਨਿਰਮਲਾ ਜੀ ਇਨ੍ਹਾਂ ਅਪੇਖਿਆਵਾਂ (ਉਮੀਦਾਂ) ਨੂੰ ਪੂਰਾ ਕਰਨ ਦੇ ਲਈ ਭਰਪੂਰ ਪ੍ਰਯਾਸ ਕਰਨਗੇ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਐੱਨਡੀਏ ਸਰਕਾਰ ਉਸ ਦਾ ਇੱਕ ਹੀ ਮਕਸਦ ਰਿਹਾ ਹੈ, ਇੱਕ ਹੀ ਮੋਟੋ ਰਿਹਾ ਹੈ, ਇੱਕ ਹੀ ਲਕਸ਼ ਰਿਹਾ ਹੈ ਅਤੇ ਸਾਡੀ ਕਾਰਜ ਸੰਸਕ੍ਰਿਤੀ ਦੇ ਕੇਂਦਰ ਬਿੰਦੂ ਵਿੱਚ ਵੀ ਇੱਕ ਹੀ ਵਿਚਾਰ ਰਿਹਾ ਹੈ ‘India First Citizen First’ ਸਭ ਤੋਂ ਪਹਿਲਾਂ ਦੇਸ਼, ਸਭ ਤੋਂ ਪਹਿਲਾ ਦੇਸ਼ਵਾਸੀ। ਉਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਇਹ ਬਜਟ ਸੈਸ਼ਨ ਵਿੱਚ ਵੀ ਤਕਰਾਰ ਵੀ ਰਹੇਗੀ ਲੇਕਿਨ ਤਕਰੀਰ ਵੀ ਤਾਂ ਹੋਣੀ ਚਾਹੀਦੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਾਡੀ ਵਿਰੋਧੀ ਧਿਰ ਦੇ ਸਾਰੇ ਸਾਥੀ ਬੜੀ ਤਿਆਰੀ ਦੇ ਨਾਲ ਬਹੁਤ ਬਰੀਕੀ ਨਾਲ ਅਧਿਐਨ ਕਰਕੇ ਸਦਨ ਵਿੱਚ ਆਪਣੀ ਬਾਤ ਰੱਖਣਗੇ। ਸਦਨ ਦੇਸ਼ ਦੇ ਨੀਤੀ-ਨਿਰਧਾਰਣ ਵਿੱਚ ਬਹੁਤ ਹੀ ਅੱਛੀ ਤਰ੍ਹਾਂ ਨਾਲ ਚਰਚਾ ਕਰਕੇ ਅੰਮ੍ਰਿਤ ਕੱਢੇਗਾ ਜੋ ਦੇਸ਼ ਦੇ ਕੰਮ  ਆਏਗਾ। ਮੈਂ ਫਿਰ ਇੱਕ ਵਾਰ ਆਪ ਸਭ ਦਾ ਸੁਆਗਤ ਕਰਦਾ ਹਾਂ।

ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ।

***

 

ਡੀਐੱਸ/ਟੀਐੱਸ/ਆਰਕੇ