Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ਦੇ ਇਤਿਹਾਸਕ ਅੱਧੀ ਰਾਤ ਦੇ ਸੈਸ਼ਨ ਵਿੱਚ ਭਾਰਤ ਵਿੱਚ ਜੀਐੱਸਟੀ ਦੀ ਸ਼ੁਰੂਆਤ

s20170701110499


ਸੰਸਦ ਦੇ ਸੈਂਟਰਲ ਹਾਲ ਵਿੱਚ ਆਯੋਜਿਤ ਇਤਿਹਾਸਕ ਅੱਧੀ ਰਾਤ ਦੇ ਸੈਸ਼ਨ ਵਿੱਚ ਅੱਜ ਅੱਧੀ ਰਾਤ ਤੋਂ ਮਾਲ ਅਤੇ ਸੇਵਾ ਕਰ ਜੀਐੱਸਟੀ(GST) ਵਿਵਸਥਾ ਲਾਗੂ ਹੋ ਗਈ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਬਟਨ ਦਬਾ ਕੇ ਦੇਸ਼ ਵਿੱਚ ਜੀਐੱਸਟੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਸਭਾ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਦੇਸ਼ ਦਾ ਭਵਿੱਖ ਨਿਰਧਾਰਤ ਕਰਨ ਦੇ ਲਿਹਾਜ ਨਾਲ ਇੱਕ ਫੈਸਲਾਕੁੰਨ ਮੋੜ ਹੈ।

ਉਨ੍ਹਾਂ ਨੇ ਯਾਦ ਕੀਤਾ ਕਿ ਸੰਸਦ ਦਾ ਇਹ ਸੈਂਟਰਲ ਹਾਲ ਪਹਿਲਾਂ ਵੀ ਕਈ ਇਤਿਹਾਸਕ ਅਵਸਰਾਂ ਦਾ ਗਵਾਹ ਰਿਹਾ ਹੈ ਜਿਸ ਵਿੱਚ ਸੰਵਿਧਾਨ ਸਭਾ ਦਾ ਪਹਿਲਾ ਸੈਸ਼ਨ, ਭਾਰਤ ਦੀ ਅਜ਼ਾਦੀ ਅਤੇ ਸੰਵਿਧਾਨ ਨੂੰ ਅਪਣਾਉਣਾ ਸ਼ਾਮਲ ਹੈ। ਉਨ੍ਹਾਂ ਨੇ ਜੀਐੱਸਟੀ ਨੂੰ ਸਹਿਕਾਰੀ ਸੰਘਵਾਦ ਦੀ ਇੱਕ ਉਦਾਹਰਨ ਦੱਸਿਆ।

ਉਨ੍ਹਾਂ ਨੇ ਚਾਣਕਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਖ਼ਤ ਮਿਹਨਤ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਸਕਦੀ ਹੈ ਅਤੇ ਇਹ ਸਾਨੂੰ ਮੁਸ਼ਕਿਲ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਦਾਰ ਪਟੇਲ ਨੇ ਦੇਸ਼ ਦਾ ਰਾਜਨੀਤਕ ਏਕੀਕਰਨ ਸੁਨਿਸ਼ਚਿਤ ਕੀਤਾ ਸੀ, ਉਸੇ ਤਰ੍ਹਾਂ ਜੀਐੱਸਟੀ ਆਰਥਿਕ ਏਕੀਕਰਨ ਸੁਨਿਸ਼ਚਿਤ ਕਰੇਗਾ। ਪ੍ਰਸਿੱਧ ਵਿਗਿਆਨਕ ਅਲਬਰਟ ਆਈਨਸਟਾਈਨ ਜਿਨ੍ਹਾਂ ਨੇ ਕਿਹਾ ਸੀ ਕਿ ਆਮਦਨ ਕਰ ਦੁਨੀਆ ਵਿੱਚ ਸਮਝਣ ਲਈ ਸਭ ਤੋਂ ਮੁਸ਼ਕਿਲ ਚੀਜ਼ ਹੈ, ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਇੱਕ ਰਾਸ਼ਟਰ-ਇੱਕ ਕਰ ਸੁਨਿਸ਼ਚਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਨਾਲ ਸਮਾਂ ਅਤੇ ਲਾਗਤ ਵਿੱਚ ਕਾਫ਼ੀ ਬੱਚਤ ਹੋਏਗੀ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੀਆਂ ਸੀਮਾਵਾਂ ਨੂੰ ਪਾਰ ਕਰਦੇ ਸਮੇਂ ਹੋਣ ਵਾਲੀ ਦੇਰੀ ਨਾਲ ਜਲਣ ਵਾਲੇ ਈਂਧਣ ਦੀ ਹੁਣ ਬੱਚਤ ਹੋਏਗੀ ਅਤੇ ਇਸ ਨਾਲ ਵਾਤਾਵਰਣ ਨੂੰ ਵੀ ਫਾਇਦਾ ਪਹੁੰਚੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐੱਸਟੀ ਇੱਕ ਆਧੁਨਿਕ ਕਰ ਪ੍ਰਸ਼ਾਸਨ ਨੂੰ ਪ੍ਰੋਤਸਾਹਨ ਦੇਵੇਗਾ ਜੋ ਜ਼ਿਆਦਾ ਅਸਾਨ ਅਤੇ ਜ਼ਿਆਦਾ ਪਾਰਦਰਸ਼ੀ ਹੋਵੇਗਾ ਅਤੇ ਇਸ ਨਾਲ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣ ਵਿੱਚ ਮਦਦ ਮਿਲੇਗੀ।

ਉਨ੍ਹਾਂ ਨੇ ਜੀਐੱਸਟੀ ਨੂੰ “ਗੁੱਡ ਐਂਡ ਸਿੰਪਲ ਟੈਕਸ” ( “Good and Simple Tax”) ਮਤਲਬ ਚੰਗਾ ਅਤੇ ਸਰਲ ਕਰ ਕਿਹਾ ਜਿਸ ਨਾਲ ਅੰਤ ਲੋਕਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਸਮਾਜ ਦੇ ਪਰਸਪਰ ਅਤੇ ਸਾਂਝੇ ਲਾਭ ਲਈ ਸਾਂਝਾ ਟੀਚਾ ਅਤੇ ਸਮਾਨ ਦ੍ਰਿੜ੍ਹ ਸੰਕਲਪ ਦੀ ਭਾਵਨਾ ਦਾ ਵਰਣਨ ਕਰਨ ਲਈ ਰਿਗਵੇਦ ਦੇ ਸਲੋਕ ਦਾ ਵੀ ਜ਼ਿਕਰ ਕੀਤਾ।

*****

AKT/AK