Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਸਦ ’ਚ ਅਵਿਸ਼ਵਾਸ ਪ੍ਰਸਤਾਵ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਚੋਂ ਮੁੱਖ ਅੰਸ਼


 

ਮੈਂ ਸਾਰੀਆਂ ਪਾਰਟੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਸਦਨ ਵਿੱਚ ਆਏ ਬੇਭਰੋਸਗੀ ਮਤੇ ਨੂੰ ਖਾਰਜ ਕਰਨ।

ਅੱਜ ਰਾਸ਼ਟਰ ਨੇ ਕੁਝ ਮੈਂਬਰਾ ਵੱਲੋਂ ਪ੍ਰਗਟਾਈ ਨਕਾਰਾਤਮਕਤਾ ਦੇਖੀ ਹੈਭਾਰਤ ਨੇ ਦੇਖਿਆ ਕਿਵੇਂ ਕੁਝ ਲੋਕ ਵਿਕਾਸ ਦਾ ਪੁਰਜ਼ੋਰ ਵਿਰੋਧ ਕਰਦੇ ਹਨ:

ਤੁਸੀਂ ਬਹਿਸ ਲਈ ਤਿਆਰ ਨਹੀਂ ਸੀ ਤਾਂ ਮਤਾ ਕਿਉਂ ਲੈ ਕੇ ਆਏ? ਤੁਸੀਂ ਮਤੇ ਵਿੱਚ ਦੇਰ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਸੀ?

ਉਨ੍ਹਾਂ ਦਾ ਇਹੋ ਕਹਿਣਾ ਹੈ – ਮੋਦੀ ਹਟਾਓ

ਵਿਰੋਧੀ ਧਿਰ ਦੇ ਮੈਂਬਰਾਂ ਵਿੱਚ ਜੋ ਅਸੀਂ ਦੇਖਿਆ ਉਹ ਨਿਰਾ ਹੰਕਾਰ ਸੀ। ਮੈਂ ਇਨ੍ਹਾਂ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਲੋਕ ਸਾਨੂੰ ਚੁਣਦੇ ਹਨ।  ਇਸ ਤਰ੍ਹਾਂ ਅਸੀਂ ਇੱਥੇ ਆਉਂਦੇ ਹਾਂ:

ਸੱਤਾ ਵਿੱਚ ਆਉਣ ਦੀ ਉਸ ਨੂੰ ਕੀ ਕਾਹਲੀ ਹੈ?

ਸਵੇਰੇ, ਵੋਟਿੰਗ ਖ਼ਤਮ ਨਹੀਂ ਹੋਈ ਸੀ, ਬਹਿਸ ਵੀ ਖ਼ਤਮ ਨਹੀਂ ਹੋਈ ਸੀ ਇੱਕ ਮੈਂਬਰ ਦੌੜਦਾ ਉੱਠੋ, ਉੱਠੋ, ਉੱਠੋ ਕਹਿੰਦਾ ਮੇਰੇ ਕੋਲ ਆਇਆ…

ਇੱਕ ਮੋਦੀ ਨੂੰ ਹਟਾਉਣ ਲਈ, ਦੇਖੋ ਉਹ ਸਾਰੇ ਕੌਣ ਹਨ ਜੋ ਇੱਕਠੇ ਹੋ ਰਹੇ ਹਨ:

ਅਸੀਂ ਇੱਥੇ ਸੁਆਰਥੀ ਹਿਤਾਂ ਲਈ ਨਹੀਂ ਹਾਂ :

ਅਸੀਂ 125 ਕਰੋੜ ਭਾਰਤੀਆਂ ਦੇ ਅਸ਼ੀਰਵਾਦ ਸਦਕਾ ਇੱਥੇ ਹਾਂ

ਅਸੀਂ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨਾਲ ਰਾਸ਼ਟਰ ਦੀ ਸੇਵਾ ਕੀਤੀ ਹੈ

ਇਨ੍ਹਾਂ ਵਿੱਚੋਂ ਜ਼ਿਆਦਾਤਰ ਪਿੰਡ ਪੂਰਬੀ ਭਾਰਤ ਅਤੇ ਉੱਤਰ-ਪੂਰਬ ਵਿੱਚ ਸਥਿਤ ਹਨ

70 ਸਾਲਾਂ ਤੋਂ ਹਨੇਰੇ ਵਿੱਚ ਵਿਚਰਦੇ 18,000 ਪਿੰਡਾਂ ਦੇ ਬਿਜਲੀਕਰਨ ਪ੍ਰਤੀ ਕੰਮ ਕਰਨ ਦਾ ਸਾਡੀ ਸਰਕਾਰ ਨੂੰ ਮਾਣ ਹੈ।

ਸਾਰੇ ਭਾਰਤ ਵਿੱਚ ਰਿਕਾਰਡ ਗਤੀ ਨਾਲ ਪਖਾਨਿਆਂ ਦਾ ਨਿਰਮਾਣ ਹੋਇਆ ਹੈ:

ਉੱਜਵਲਾ ਯੋਜਨਾ ਸਦਕਾ ਔਰਤਾਂ ਧੂੰਆਂ ਰਹਿਤ ਜੀਵਨ ਨਿਰਬਾਹ ਕਰ ਰਹੀਆਂ ਹਨ।

ਸਾਡੀ ਸਰਕਾਰ ਨੇ ਗ਼ਰੀਬਾਂ ਲਈ ਬੈਂਕ ਖਾਤੇ ਖੋਲ੍ਹੇ ਹਨਇਸ ਤੋਂ ਪਹਿਲਾਂ, ਬੈਂਕਾਂ ਦੇ ਦਰਵਾਜ਼ੇ ਗ਼ਰੀਬਾਂ ਲਈ ਕਦੇ ਨਹੀਂ ਖੁੱਲ੍ਹੇ

ਇਹੀ ਸਰਕਾਰ ਹੈ ਜੋ ਆਯੁਸ਼ਮਾਨ ਭਾਰਤ ਵਰਗਾ ਪ੍ਰੋਗਰਾਮ ਲਿਆ ਰਹੀ ਹੈ ਜੋ ਗ਼ਰੀਬਾਂ ਨੂੰ ਅੱਵਲ ਕੁਆਲਿਟੀ ਦੀ ਸਿਹਤ ਸੰਭਾਲ ਪ੍ਰਦਾਨ ਕਰੇਗਾ: ਪ੍ਰਧਾਨ ਮੰਤਰੀ

ਨਿੰਮ – ਕੋਟਿੰਗ ਵਾਲੇ ਯੂਰੀਏ ਦੇ ਫੈਸਲੇ ਨੇ ਭਾਰਤ ਦੇ ਕਿਸਾਨਾਂ ਦੀ ਮਦਦ ਕੀਤੀ ਹੈ :

ਸਟਾਰਟ ਅੱਪ ਈਕੋ-ਸਿਸਟਮ ਵਿੱਚ ਭਾਰਤ ਮਿਸਾਲ ਕਾਇਮ ਕਰ ਰਿਹਾ ਹੈ। ਮੁਦਰਾ ਯੋਜਨਾ ਬਹੁਤ ਸਾਰੇ ਨੌਜਵਾਨਾਂ ਦੇ ਸੁਪਨੇ ਪੂਰੇ ਕਰ ਰਹੀ ਹੈ।

ਭਾਰਤ ਦੀ ਅਰਥਵਿਵਸਥਾ ਮਜ਼ਬੂਤ ਕੀਤੀ ਜਾ ਰਹੀ ਹੈ ਅਤੇ ਭਾਰਤ ਵੀ ਗਲੋਬਲ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਿਹਾ ਹੈ।

ਕਾਲ਼ੇ ਧਨ ਖ਼ਿਲਾਫ਼ ਲੜਾਈ ਨਿਰੰਤਰ ਜਾਰੀ ਹੈ। ਮੈਨੂੰ ਪਤਾ ਹੈ ਕਿ ਇਸ ਕਾਰਨ ਮੈਂ ਬਹੁਤ ਸਾਰੇ ਦੁਸ਼ਮਣ ਬਣਾਏ ਲੇਕਿਨ ਇਹ ਠੀਕ ਹੈ

 

ਕਾਂਗਰਸ ਨੂੰ ਚੋਣ ਕਮਿਸ਼ਨ, ਨਿਆਂਪਾਲਿਕਾ, ਭਾਰਤੀ ਰਿਜ਼ਰਵ ਬੈਂਕ, ਅੰਤਰਰਾਸ਼ਟਰੀ ਏਜੰਸੀਆਂ ਕਿਸੇ ’ਤੇ ਵੀ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨੂੰ ਕਿਸੇ ਚੀਜ਼ ਉੱਤੇ ਭਰੋਸਾ ਨਹੀਂ ਹੈ।

ਅਸੀਂ ਕਿਸ ਵਾਸਤੇ ਹਾਂ? ਹਰੇਕ ਚੀਜ਼ ਲਈ ਬਚਕਾਨਾ ਵਿਵਹਾਰ ਨਹੀਂ ਸੋਭਦਾ।

ਇੱਕ ਨੇਤਾ ਨੇ ਡੋਕਲਾਮ ਬਾਰੇ ਬੋਲਿਆ। ਉਸੇ ਨੇਤਾ ਨੂੰ ਸਾਡੀ ਸੈਨਾ ਨਾਲੋਂ ਚੀਨ ਦੇ ਰਾਜਦੂਤ ’ਤੇ ਭਰੋਸਾ ਜ਼ਿਆਦਾ ਹੈ।

ਸੰਸਦ ਵਿੱਚ ਰਾਫੇਲ ਬਾਰੇ ਇੱਕ ਲਾਪਰਵਾਹ ਦੋਸ਼ ਕਾਰਨ, ਦੋਵਾਂ ਰਾਸ਼ਟਰਾਂ ਨੂੰ ਬਿਆਨ ਜਾਰੀ ਕਰਨੇ ਪਏ:

ਮੇਰੀ ਕਾਂਗਰਸ ਨੂੰ ਅਪੀਲ ਹੈ ਕਿਰਪਾ ਕਰਕੇ ਰਾਸ਼ਟਰੀ ਸੁਰੱਖਿਆ ਵਿੱਚ ਰਾਜਨੀਤੀ ਨਾ ਲਿਆਓ:

ਮੈਂ ਸਾਡੇ ਹਥਿਆਰਬੰਦ ਬਲਾਂ ਦਾ ਇਹ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ

ਤੁਸੀਂ ਮੈਨੂੰ ਜਿੰਨੀਆਂ ਚਾਹੋ ਗਾਲ਼ਾਂ ਕੱਢ ਸਕਦੇ ਹੋ। ਭਾਰਤ ਦੇ ਜਵਾਨਾਂ ਦਾ ਅਪਮਾਨ ਕਰਨਾ ਬੰਦ ਕਰੋ।

ਤੁਸੀਂ ਸਰਜੀਕਲ ਸਟ੍ਰਾਈਕ ਨੂੰ ਜੁਮਲਾ ਸਟ੍ਰਾਈਕ ਦੱਸਿਆ

ਮੈਨੂੰ 1999 ਬਾਰੇ ਯਾਦ ਆਇਆ, ਉਹ ਰਾਸ਼ਟਰਪਤੀ ਭਵਨ ਦੇ ਬਾਹਰ ਖੜ੍ਹੇ ਸਨ ਅਤੇ ਕਿਹਾ – ਸਾਡੇ ਕੋਲ 272 ਹਨ ਅਤੇ ਹੋਰ ਸਾਡੇ ਨਾਲ ਜੁੜ ਰਹੇ ਹਨ।  ਉਨ੍ਹਾਂ ਨੇ ਅਟਲ ਜੀ ਦੀ ਸਰਕਾਰ ਨੂੰ ਅਸਥਿਰ ਕਰ ਦਿੱਤਾ ਅਤੇ ਕਦੇ ਆਪਣੀ ਨਹੀਂ ਬਣਾਈ।

ਮੈਂ ਇੱਕ ਬਿਆਨ ਪੜ੍ਹਿਆ – “ ਕੌਣ ਕਹਿੰਦਾ ਹੈ ਸਾਡੇ ਕੋਲ ਨੰਬਰ ਨਹੀਂ ਹਨ”

ਕਾਂਗਰਸ ਨੇ ਚਰਨ ਸਿੰਘ  ਜੀ ਨਾਲ ਕੀ ਕੀਤਾ, ਇਨ੍ਹਾਂ ਨੇ  ਚੰਦਰ ਸ਼ੇਖਰ ਜੀ ਨਾਲ ਕੀ ਕੀਤਾ,  ਇਨ੍ਹਾਂ ਨੇ ਦੇਵੇਗੌੜਾ ਜੀ ਨਾਲ ਕੀ ਕੀਤਾ, ਇਨ੍ਹਾਂ ਨੇ ਆਈਕੇ ਗੁਜਰਾਲ ਨਾਲ ਕੀ ਕੀਤਾ ਦੋ ਵਾਰ ਕਾਂਗਰਸ ਨੋਟਾਂ ਦੀ ਤਾਕਤ ਨਾਲ ਵੋਟਾਂ ਖਰੀਦਣ ਵਿੱਚ ਸ਼ਾਮਲ ਸੀ:

ਸਾਰੇ ਰਾਸ਼ਟਰ ਨੇ ਦੇਖਿਆ ਅੱਜ ਅੱਖਾਂ ਨੇ ਕੀ ਕੀਤਾ। ਇਹ ਸਭ ਦੇ ਸਾਹਮਣੇ ਸਪਸ਼ਟ ਹੈ

ਕਾਂਗਰਸ ਨੇ ਆਂਧਰਾ ਪ੍ਰਦੇਸ਼ ਨੂੰ ਵੰਡਿਆ ਅਤੇ ਉਨ੍ਹਾਂ ਦਾ ਆਚਰਣ ਸ਼ਰਮਨਾਕ ਸੀ

ਆਂਧਰਾ ਪ੍ਰਦੇਸ਼ ਅਤੇ ਤੇਲੰਗਨਾ ਦੇ ਵਿਕਾਸ ਲਈ ਐੱਨਡੀਏ ਸਰਕਾਰ ਵਚਨਬੱਧ ਹੈ।

ਮੈਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਦੱਸਿਆ, ਵਾਈਐੱਸਆਰਸੀਪੀ ਨਾਲ ਆਪਣੀ ਅੰਦਰੂਨੀ ਰਾਜਨੀਤੀ ਕਾਰਨ ਹੀ ਤੁਸੀਂ ਇਹ ਕਰ ਰਹੇ ਹੋ

ਮੈਂ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਲਈ ਕੰਮ ਕਰਦੇ ਰਹਾਂਗੇ। ਆਂਧਰਾ ਪ੍ਰਦੇਸ਼ ਦੇ ਵਿਕਾਸ ਲਈ ਜੋ ਕੁਝ ਵੀ ਸੰਭਵ ਹੋਇਆ ਅਸੀਂ ਕਰਾਂਗੇ।

ਉਨ੍ਹਾਂ ਦੇ ਚਮਚਿਆਂ ਨੂੰ ਇੱਕ ਫੋਨ ਕਾਲ ਨਾਲ ਕਰਜ਼ੇ ਮਿਲ ਜਾਂਦੇ ਸਨ ਅਤੇ ਰਾਸ਼ਟਰ ਨੇ ਮੁਸੀਬਤ ਝੱਲੀ।

ਮੈਂ ਤੁਹਾਨੂੰ ਐੱਨਪੀਏ ਸਮੱਸਿਆ ਬਾਰੇ ਦੱਸਣਾ ਚਾਹੁੰਦਾ ਹਾਂ। ਇੰਟਰਨੈੱਟ ਬੈਂਕਿੰਗ ਤੋਂ ਬਹੁਤ ਪਹਿਲਾਂ, ਕਾਂਗਰਸ ਪਾਰਟੀ ਨੇ ਫੋਨ ਬੈਂਕਿੰਗ ਦੀ ਖੋਜ ਕੀਤੀ ਅਤੇ ਇਸ ਕਾਰਨ ਐੱਨਪੀਏ ਗੜਬੜ ਹੋਈ।

ਇਹ ਸਰਕਾਰ ਮੁਸਲਿਮ ਔਰਤਾਂ ਦੇ ਨਿਆਂ ਦੀ ਭਾਲ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਹਿੰਸਾ ਦਾ ਕੋਈ ਵੀ ਉਦਾਹਰਣ ਦੇਸ਼ ਲਈ ਸ਼ਰਮਨਾਕ ਹੈ। ਜੋ ਹਿੰਸਾ ਵਿੱਚ ਸ਼ਾਮਲ ਹਨ ਉਨ੍ਹਾਂ ਨੂੰ ਸਜ਼ਾ ਦੇਣ ਲਈ ਮੈਂ ਇੱਕ ਵਾਰ ਫੇਰ ਰਾਜ ਸਰਕਾਰਾਂ ਨੂੰ ਤਾਕੀਦ ਕਰਦਾ ਹਾਂ।

ਰਿਕਾਰਡ ਗਤੀ ਨਾਲ ਬਣਾਈਆਂ ਜਾ ਰਹੀਆਂ ਸੜਕਾਂ, ਜੋੜੇ ਜਾ ਰਹੇ ਪਿੰਡਾਂ, ਬਣਾਏ ਜਾ ਰਹੇ ਆਈ-ਵੇਜ਼, ਹੋ ਰਹੇ ਰੇਲਵੇ ਦੇ ਵਿਕਾਸ ਨੂੰ ਭਾਰਤ ਦੇਖ ਰਿਹਾ ਹੈ

***

 

ਏਕੇਟੀ/ਐੱਸਐੱਚ