Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਸੰਵਿਧਾਨ ਹੱਤਿਆ ਦਿਵਸ’ (Samvidhaan Hatya Diwas) ਉਸ ਗੱਲ ਦੀ ਯਾਦ ਦਿਲਾਏਗਾ ਜਦੋਂ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ ਗਿਆ ਸੀ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਦੇ ਰੂਪ ਵਿੱਚ ਐਲਾਨ ਕਰਨਾ ਉਸ ਸਮੇਂ ਦੀ ਯਾਦ ਦਿਲਾਏਗਾ ਜਦੋਂ ਭਾਰਤ ਦੇ ਸੰਵਿਧਾਨ ਨੂੰ ਕੁਚਲ ਦਿੱਤਾ ਗਿਆ ਸੀ।

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ, ਦੀ ਇੱਕ ਪੋਸਟ ਨੂੰ ਐਕਸ (X) ‘ਤੇ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ;

“25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਦੇ ਰੂਪ ਵਿੱਚ ਮਨਾਉਣਾ ਇਸ ਗੱਲ ਦੀ ਯਾਦ ਦਿਲਾਏਗਾ ਕਿ ਕੀ ਹੋਇਆ ਸੀ ਜਦੋਂ ਭਾਰਤ ਦੇ ਸੰਵਿਧਾਨ ਨੂੰ ਕੁਚਲ ਦਿੱਤਾ ਗਿਆ ਸੀ। ਇਹ ਹਰ ਉਸ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਦਾ ਵੀ ਦਿਨ ਹੈ, ਜੋ ਐਮਰਜੈਂਸੀ ਦੀਆਂ ਜ਼ਿਆਦਤੀਆਂ ਤੋਂ ਪੀੜਤ ਹੋਏ ਸਨ ਅਤੇ ਜੋ ਭਾਰਤੀ ਇਤਿਹਾਸ ਵਿੱਚ ਕਾਂਗਰਸ ਦੁਆਰਾ ਲਿਆਇਆ ਗਿਆ ਇੱਕ ਕਾਲਾ ਦੌਰ ਸੀ।”

***

ਡੀਐੱਸ/ਟੀਐੱਸ