ਸਤਿਕਾਰਯੋਗ ਸਪੀਕਰ ਸਾਹਿਬ,
ਸਾਡੇ ਸਾਰਿਆਂ ਦੇ ਲਈ ਅਤੇ ਸਾਰੇ ਦੇਸ਼ਵਾਸੀਆਂ ਦੇ ਲਈ ਹੀ ਨਹੀਂ ਸਗੋਂ ਵਿਸ਼ਵ ਦੇ ਲੋਕਤੰਤਰ ਪ੍ਰੇਮੀ ਨਾਗਰਿਕਾਂ ਦੇ ਲਈ ਵੀ ਇਹ ਬਹੁਤ ਹੀ ਮਾਣ ਵਾਲਾ ਪਲ ਹੈ। ਬੜੇ ਮਾਣ ਦੇ ਨਾਲ਼ ਲੋਕਤੰਤਰ ਦੇ ਉਤਸਵ ਨੂੰ ਮਨਾਉਣ ਦਾ ਇਹ ਅਵਸਰ ਹੈ। ਸੰਵਿਧਾਨ ਦੇ 75 ਸਾਲਾਂ ਦੀ ਇਹ ਯਾਤਰਾ ਇੱਕ ਯਾਦਗਾਰੀ ਯਾਤਰਾ ਅਤੇ ਵਿਸ਼ਵ ਦੇ ਸਭ ਤੋਂ ਮਹਾਨ ਅਤੇ ਵਿਸ਼ਾਲ ਲੋਕਤੰਤਰ ਦੀ ਯਾਤਰਾ ਹੈ, ਇਸਦੇ ਮੂਲ ਵਿੱਚ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਦੈਵੀ ਦ੍ਰਿਸ਼ਟੀ, ਸਾਡੇ ਸੰਵਿਧਾਨ ਨਿਰਮਾਤਾਵਾਂ ਦਾ ਯੋਗਦਾਨ ਅਤੇ ਜਿਸ ਨੂੰ ਲੈ ਕੇ ਅਸੀਂ ਅੱਜ ਅੱਗੇ ਵਧ ਰਹੇ ਹਾਂ, ਇਹ 75 ਸਾਲ ਪੂਰੇ ਹੋਣ ’ਤੇ ਇੱਕ ਉਤਸਵ ਮਨਾਉਣ ਦਾ ਪਲ ਹੈ। ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸੰਸਦ ਵੀ ਇਸ ਉਤਸਵ ਵਿੱਚ ਸ਼ਾਮਲ ਹੋ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰੇਗੀ। ਮੈਂ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਧੰਨਵਾਦ ਵਿਅਕਤ ਕਰਦਾ ਹਾਂ। ਜਿਨ੍ਹਾਂ ਨੇ ਇਸ ਉਤਸਵ ਦੇ ਅੰਦਰ ਹਿੱਸਾ ਲਿਆ, ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।
ਸਤਿਕਾਰਯੋਗ ਸਪੀਕਰ ਜੀ,
75 ਸਾਲਾਂ ਦੀ ਉਪਲਬਧੀ ਸਾਧਾਰਣ ਨਹੀਂ ਹੈ, ਅਸਾਧਾਰਣ ਹੈ ਅਤੇ ਜਦੋਂ ਦੇਸ਼ ਆਜ਼ਾਦ ਹੋਇਆ ਅਤੇ ਉਸ ਸਮੇਂ ਭਾਰਤ ਦੇ ਲਈ ਜੋ ਸੰਭਾਵਨਾਵਾਂ ਵਿਅਕਤ ਕੀਤੀਆਂ ਗਈਆਂ ਸੀ, ਉਨ੍ਹਾਂ ਸਾਰੀਆਂ ਸੰਭਾਵਨਾਵਾਂ ਨੂੰ ਨਿਰਸਤ ਕਰਦੇ ਹੋਏ, ਪਰਾਸਤ ਕਰਦੇ ਹੋਏ ਭਾਰਤ ਦਾ ਸੰਵਿਧਾਨ ਸਾਨੂੰ ਇੱਥੇ ਤੱਕ ਲੈ ਆਇਆ ਹੈ ਅਤੇ ਇਸ ਲਈ ਇਸ ਮਹਾਨ ਉਪਲਬਧੀ ਦੇ ਲਈ ਸੰਵਿਧਾਨ ਨਿਰਮਾਤਾਵਾਂ ਦੇ ਨਾਲ਼-ਨਾਲ਼ ਮੈਂ ਦੇਸ਼ ਦੇ ਕੋਟਿ-ਕੋਟਿ ਨਾਗਰਿਕਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ। ਜਿਨ੍ਹਾਂ ਨੇ ਇਸ ਭਾਵਨਾ ਨੂੰ, ਇਸ ਨਵੀਂ ਵਿਵਸਥਾ ਨੂੰ ਜਿਉਂ ਕੇ ਦਿਖਾਇਆ ਹੈ। ਸੰਵਿਧਾਨ ਨਿਰਮਾਤਾਵਾਂ ਦੀਆਂ ਜੋ ਭਾਵਨਾਵਾਂ ਸੀ ਉਨ੍ਹਾਂ ਨੂੰ ਜਿਉਣ ਵਿੱਚ ਪਿਛਲੇ 75 ਸਾਲ ਭਾਰਤ ਦਾ ਹਰ ਨਾਗਰਿਕ ਕਸੌਟੀ ’ਤੇ ਖਰਾ ਉੱਤਰਿਆ ਹੈ ਅਤੇ ਇਸ ਲਈ ਭਾਰਤ ਦਾ ਹਰ ਨਾਗਰਿਕ ਸਭ ਤੋਂ ਵੱਧ ਪ੍ਰਸ਼ੰਸਾ ਦਾ ਹੱਕਦਾਰ ਹੈ।
ਸਤਿਕਾਰਯੋਗ ਸਪੀਕਰ ਜੀ,
ਸੰਵਿਧਾਨ ਨਿਰਮਾਤਾ ਇਸ ਗੱਲ ਪ੍ਰਤੀ ਬਹੁਤ ਸੁਚੇਤ ਸਨ। ਉਹ ਇਹ ਨਹੀਂ ਮੰਨਦੇ ਸੀ ਕਿ ਭਾਰਤ ਦਾ ਜਨਮ 1947 ਵਿੱਚ ਹੋਇਆ ਹੈ, ਉਹ ਇਹ ਨਹੀਂ ਮੰਨਦੇ ਸੀ ਕਿ ਭਾਰਤ ਵਿੱਚ ਲੋਕਤੰਤਰ 1950 ਤੋਂ ਆਇਆ ਹੈ, ਉਹ ਮੰਨਦੇ ਸੀ ਇੱਥੋਂ ਦੀ ਮਹਾਨ ਪਰੰਪਰਾ ਨੂੰ, ਮਹਾਨ ਸੰਸਕ੍ਰਿਤੀ ਨੂੰ, ਮਹਾਨ ਵਿਰਾਸਤ ਨੂੰ, ਹਜ਼ਾਰਾਂ ਸਾਲ ਦੀ ਉਸ ਯਾਤਰਾ ਨੂੰ ਜਿਸਦੇ ਬਾਰੇ ਉਹ ਸੁਚੇਤ ਸੀ, ਉਹ ਇਸ ਗੱਲ ਬਾਰੇ ਪੂਰੀ ਤਰ੍ਹਾਂ ਜਾਣੂ ਸਨ।
ਸਤਿਕਾਰਯੋਗ ਸਪੀਕਰ ਜੀ,
ਭਾਰਤ ਦਾ ਲੋਕਤੰਤਰ ਭਾਰਤ ਦਾ ਗਣਤੰਤਰਿਕ ਅਤੀਤ ਬਹੁਤ ਹੀ ਖੁਸ਼ਹਾਲ ਰਿਹਾ ਹੈ। ਵਿਸ਼ਵ ਦੇ ਲਈ ਪ੍ਰੇਰਕ ਰਿਹਾ ਹੈ ਅਤੇ ਤਾਹੀਂਓ ਤਾਂ ਭਾਰਤ ਅੱਜ ਮਦਰ ਆਵ੍ ਡੈਮੋਕਰੇਸੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਅਸੀਂ ਸਿਰਫ਼ ਇੱਕ ਵਿਸ਼ਾਲ ਲੋਕਤੰਤਰ ਨਹੀਂ ਹਾਂ, ਅਸੀਂ ਲੋਕਤੰਤਰ ਦੀ ਜਨਨੀ ਹਾਂ।
ਸਤਿਕਾਰਯੋਗ ਸਪੀਕਰ ਜੀ,
ਜਦੋਂ ਮੈਂ ਇਹ ਕਹਿ ਰਿਹਾ ਹਾਂ, ਤਾਂ ਮੈਂ ਤਿੰਨ ਮਹਾਪੁਰਖਾਂ ਦੇ ਕੋਟ ਇਸ ਸਦਨ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ। ਰਾਜਰਿਸ਼ੀ ਪੁਰਸ਼ੋਤਮ ਦਾਸ ਟੰਡਨ ਜੀ, ਮੈਂ ਸੰਵਿਧਾਨ ਸਭਾ ਵਿੱਚ ਹੋਈ ਚਰਚਾ ਨੂੰ ਲੈ ਕੇ ਜ਼ਿਕਰ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਸੀ ਸਦੀਆਂ ਤੋਂ ਬਾਅਦ ਸਾਡੇ ਦੇਸ਼ ਵਿੱਚ ਇੱਕ ਵਾਰ ਫਿਰ ਅਜਿਹੀ ਬੈਠਕ ਬੁਲਾਈ ਗਈ ਹੈ, ਇਹ ਸਾਡੇ ਮਨ ਵਿੱਚ ਆਪਣੇ ਗੌਰਵਸ਼ਾਲੀ ਅਤੀਤ ਦੀ ਯਾਦ ਦਿਵਾਉਂਦੀ ਹੈ। ਜਦੋਂ ਅਸੀਂ ਆਜ਼ਾਦ ਹੋਇਆ ਕਰਦੇ ਸੀ, ਜਦੋਂ ਬੈਠਕਾਂ ਆਯੋਜਿਤ ਕੀਤੀਆਂ ਜਾਂਦੀਆਂ ਸੀ, ਜਿਸ ਵਿੱਚ ਵਿਦਵਾਨ ਲੋਕ ਦੇਸ਼ ਦੇ ਮਹੱਤਵਪੂਰਨ ਮਾਮਲਿਆਂ ਬਾਰੇ ਚਰਚਾ ਕਰਨ ਦੇ ਲਈ ਮਿਲਿਆ ਕਰਦੇ ਸਨ। ਦੂਸਰਾ ਕੋਟ ਮੈਂ ਪੜ੍ਹ ਰਿਹਾ ਹਾਂ ਡਾ: ਰਾਧਾਕ੍ਰਿਸ਼ਨਨ ਜੀ ਦਾ। ਉਹ ਵੀ ਇਸ ਸੰਵਿਧਾਨ ਸਭਾ ਦੇ ਮੈਂਬਰ ਸਨ। ਉਨ੍ਹਾਂ ਨੇ ਕਿਹਾ ਸੀ ਕਿ ਇਸ ਮਹਾਨ ਰਾਸ਼ਟਰ ਦੇ ਲਈ ਗਣਤੰਤਰ ਪ੍ਰਣਾਲੀ ਨਵੀਂ ਨਹੀਂ ਹੈ। ਸਾਡੇ ਇੱਥੇ ਇਹ ਇਤਿਹਾਸ ਦੀ ਸ਼ੁਰੂਆਤ ਤੋਂ ਹੀ ਹੈ ਅਤੇ ਤੀਸਰਾ ਕੋਟ ਮੈਂ ਬਾਬਾ ਸਾਹਿਬ ਅੰਬੇਡਕਰ ਦਾ ਕਹਿ ਰਿਹਾ ਹਾਂ। ਬਾਬਾ ਸਾਹਿਬ ਅੰਬੇਡਕਰ ਜੀ ਨੇ ਕਿਹਾ ਸੀ – ਅਜਿਹਾ ਨਹੀਂ ਹੈ ਕਿ ਭਾਰਤ ਨੂੰ ਪਤਾ ਨਹੀਂ ਸੀ ਕਿ ਲੋਕਤੰਤਰ ਕੀ ਹੁੰਦਾ ਹੈ। ਇੱਕ ਸਮਾਂ ਸੀ ਜਦੋਂ ਭਾਰਤ ਵਿੱਚ ਕਈ ਗਣਤੰਤਰ ਹੋਇਆ ਕਰਦੇ ਸੀ।
ਸਤਿਕਾਰਯੋਗ ਸਪੀਕਰ ਜੀ,
ਸਾਡੇ ਸੰਵਿਧਾਨ ਦੇ ਨਿਰਮਾਣ ਦੀ ਪ੍ਰਕਿਰਿਆ ਵਿੱਚ ਸਾਡੇ ਦੇਸ਼ ਦੀ ਨਾਰੀ ਸ਼ਕਤੀ ਨੇ ਸੰਵਿਧਾਨ ਨੂੰ ਸਸ਼ਕਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਸੰਵਿਧਾਨ ਸਭਾ ਵਿੱਚ 15 ਮਾਣਯੋਗ ਮਹਿਲਾ ਮੈਂਬਰ ਸਨ ਅਤੇ ਉਹ ਸਰਗਰਮ ਮੈਂਬਰ ਸਨ। ਮੌਲਿਕ ਚਿੰਤਨ ਦੇ ਆਧਾਰ ’ਤੇ ਉਨ੍ਹਾਂ ਨੇ ਸੰਵਿਧਾਨ ਸਭਾ ਦੀ ਡਿਬੇਟ ਨੂੰ ਸਮਰਿੱਧ ਕੀਤਾ ਸੀ ਅਤੇ ਉਹ ਸਾਰੀਆਂ ਭੈਣਾਂ ਅਲੱਗ-ਅਲੱਗ ਬੈਕਗ੍ਰਾਉਂਡ ਦੀਆਂ ਸਨ, ਅਲੱਗ-ਅਲੱਗ ਖੇਤਰਾਂ ਤੋਂ ਸਨ। ਅਤੇ ਸੰਵਿਧਾਨ ਵਿੱਚ ਉਨ੍ਹਾਂ ਨੇ ਜੋ-ਜੋ ਸੁਝਾਵਾਂ ਦਿੱਤੇ, ਉਨ੍ਹਾਂ ਸੁਝਾਵਾਂ ਦਾ ਸੰਵਿਧਾਨ ਦੇ ਨਿਰਮਾਣ ਵਿੱਚ ਬਹੁਤ ਵੱਡਾ ਪ੍ਰਭਾਵ ਰਿਹਾ ਸੀ ਅਤੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਦੁਨੀਆਂ ਦੇ ਕਈ ਦੇਸ਼ ਆਜ਼ਾਦ ਵੀ ਹੋਏ, ਸੰਵਿਧਾਨ ਵੀ ਬਣੇ, ਲੋਕਤੰਤਰ ਵੀ ਚੱਲਿਆ, ਪਰ ਮਹਿਲਾਵਾਂ ਨੂੰ ਅਧਿਕਾਰ ਦੇਣ ਵਿੱਚ ਦਹਾਕੇ ਬੀਤ ਗਏ। ਲੇਕਿਨ ਸਾਡੇ ਇੱਥੇ ਸ਼ੁਰੂਆਤ ਤੋਂ ਹੀ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਸੰਵਿਧਾਨ ਵਿੱਚ ਦਿੱਤਾ ਗਿਆ ਹੈ।
ਸਤਿਕਾਰਯੋਗ ਸਪੀਕਰ ਜੀ,
ਜਦੋਂ ਜੀ-20 ਸਮਿਟ ਹੋਈ। ਉਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ, ਕਿਉਂਕਿ ਅਸੀਂ ਸੰਵਿਧਾਨ ਦੀ ਭਾਵਨਾ ਨੂੰ ਲੈ ਕੇ ਜਿਉਣ ਵਾਲੇ ਲੋਕ ਹਾਂ। ਅਸੀਂ ਜੀ-20 ਦੀ ਪ੍ਰਧਾਨਗੀ ਦੇ ਦਰਮਿਆਨ ਵਿਸ਼ਵ ਦੇ ਸਾਹਮਣੇ ਵੀਮੇਨ ਲੈਡ ਡਿਵੈਲਪਮੈਂਟ ਦਾ ਵਿਚਾਰ ਰੱਖਿਆ ਸੀ ਅਤੇ ਵਿਸ਼ਵ ਦੇ ਅੰਦਰ ਵੀਮੇਨ ਡਿਵੈਲਪਮੈਂਟ ਤੋਂ ਹੁਣ ਅੱਗੇ ਜਾਣ ਦੀ ਜ਼ਰੂਰਤ ਹੈ ਅਤੇ ਇਸ ਲਈ ਅਸੀਂ ਵੀਮੇਨ ਲੈਡ ਡਿਵੈਲਪਮੈਂਟ ਦੀ ਚਰਚਾ ਨੂੰ ਅੰਜ਼ਾਮ ਦਿੱਤਾ। ਇੰਨਾ ਹੀ ਨਹੀਂ, ਅਸੀਂ ਸਾਰੇ ਸਾਂਸਦਾਂ ਨੇ ਮਿਲ ਕੇ ਇੱਕ ਸੁਰ ਨਾਲ਼ ਨਾਰੀ ਸ਼ਕਤੀ ਵੰਦਨ ਐਕਟ ਪਾਸ ਕਰਕੇ ਸਾਡੀ ਮਹਿਲਾ ਸ਼ਕਤੀ ਨੂੰ ਭਾਰਤੀ ਲੋਕਤੰਤਰ ਵਿੱਚ ਉਨ੍ਹਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ ਅਸੀਂ ਲੋਕਾਂ ਨੇ ਕਦਮ ਚੁੱਕੇ।
ਸਤਿਕਾਰਯੋਗ ਸਪੀਕਰ ਜੀ,
ਅੱਜ ਅਸੀਂ ਦੇਖ ਰਹੇ ਹਾਂ ਕਿ ਹਰ ਵੱਡੀ ਯੋਜਨਾ ਦੇ ਕੇਂਦਰ ਵਿੱਚ ਮਹਿਲਾਵਾਂ ਹੁੰਦੀਆਂ ਹਨ ਅਤੇ ਇਹ ਉਦੋਂ ਜਦੋਂ ਅਸੀਂ ਸੰਵਿਧਾਨ ਦੇ 75 ਸਾਲ ਮਨਾ ਰਹੇ ਹਾਂ। ਇਹ ਇੱਕ ਇਤਫ਼ਾਕ ਹੈ ਅਤੇ ਚੰਗਾ ਇਤਫ਼ਾਕ ਹੈ ਕਿ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਇੱਕ ਆਦਿਵਾਸੀ ਮਹਿਲਾ ਬਿਰਾਜਮਾਨ ਹੈ। ਇਹ ਸਾਡੇ ਸੰਵਿਧਾਨ ਦੀ ਭਾਵਨਾ ਦਾ ਅਭਿਵਿਅਕਤੀ ਵੀ ਹੈ।
ਸਤਿਕਾਰਯੋਗ ਸਪੀਕਰ ਜੀ,
ਇਸ ਸਦਨ ਵਿੱਚ ਵੀ ਲਗਾਤਾਰ ਸਾਡੀਆਂ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਵਧ ਰਹੀ ਹੈ, ਉਨ੍ਹਾਂ ਦਾ ਯੋਗਦਾਨ ਵੀ ਵਧ ਰਿਹਾ ਹੈ। ਮੰਤਰੀ ਮੰਡਲ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਵਧ ਰਿਹਾ ਹੈ। ਅੱਜ ਸਮਾਜਿਕ ਖੇਤਰ ਹੋਵੇ, ਰਾਜਨੀਤਿਕ ਖੇਤਰ ਹੋਵੇ, ਸਿੱਖਿਆ ਦਾ ਖੇਤਰ ਹੋਵੇ, ਖੇਡਾਂ ਦਾ ਖੇਤਰ ਹੋਵੇ, ਕ੍ਰੀਏਟਿਵ ਵਰਲਡ ਦੀ ਦੁਨੀਆ ਹੋਵੇ, ਜੀਵਨ ਦੇ ਹਰ ਖੇਤਰ ਵਿੱਚ ਮਹਿਲਾਵਾਂ ਦਾ ਯੋਗਦਾਨ, ਮਹਿਲਾਵਾਂ ਦੀ ਨੁਮਾਇੰਦਗੀ ਦੇਸ਼ ਦੇ ਲਈ ਮਾਣ ਦਿਲਾਉਣ ਵਾਲੀ ਰਹੀ ਹੈ। ਵਿਗਿਆਨ ਦੇ ਖੇਤਰ ਵਿੱਚ ਖਾਸ ਕਰਕੇ ਸਪੇਸ ਟੈਕਨੋਲੋਜੀ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਹਰ ਹਿੰਦੁਸਤਾਨੀ ਬੜੇ ਮਾਣ ਨਾਲ ਕਰ ਰਿਹਾ ਹੈ। ਅਤੇ ਸਭ ਤੋਂ ਵੱਡੀ ਪ੍ਰੇਰਨਾ ਸਾਡਾ ਸੰਵਿਧਾਨ ਹੈ।
ਸਤਿਕਾਰਯੋਗ ਸਪੀਕਰ ਜੀ,
ਹੁਣ ਭਾਰਤ ਦੇਸ਼ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਭਾਰਤ ਬਹੁਤ ਹੀ ਜਲਦ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਦੀ ਦਿਸ਼ਾ ਵਿੱਚ ਬਹੁਤ ਮਜ਼ਬੂਤ ਕਦਮ ਰੱਖ ਰਿਹਾ ਹੈ ਅਤੇ ਇੰਨਾ ਹੀ ਨਹੀਂ ਇਹ 140 ਕਰੋੜ ਦੇਸ਼ਵਾਸੀਆਂ ਦਾ ਸੰਕਲਪ ਹੈ ਕਿ ਜਦੋਂ ਅਸੀਂ ਆਜ਼ਾਦੀ ਸ਼ਤਾਬਦੀ ਮਨਾਵਾਂਗੇ, ਅਸੀਂ ਇਸ ਦੇਸ਼ ਨੂੰ ਵਿਕਸਿਤ ਭਾਰਤ ਬਣਾ ਕੇ ਰਹਾਂਗੇ, ਇਹ ਹਰ ਭਾਰਤੀ ਦਾ ਸੰਕਲਪ ਹੈ, ਇਹ ਹਰ ਭਾਰਤੀ ਦਾ ਸੁਪਨਾ ਹੈ। ਲੇਕਿਨ ਇਸ ਸੰਕਲਪ ਦੀ ਪ੍ਰਾਪਤੀ ਦੇ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਭਾਰਤ ਦੀ ਏਕਤਾ ਦੀ। ਸਾਡਾ ਸੰਵਿਧਾਨ ਵੀ ਭਾਰਤ ਦੀ ਏਕਤਾ ਦਾ ਆਧਾਰ ਹੈ। ਸਾਡੇ ਸੰਵਿਧਾਨ ਦੇ ਨਿਰਮਾਣ ਕਾਰਜ ਵਿੱਚ ਇਸ ਦੇਸ਼ ਦੇ ਵੱਡੇ-ਵੱਡੇ ਦਿੱਗਜ ਸਨ, ਸੁਤੰਤਰਤਾ ਸੈਨਾਨੀ ਸਨ, ਸਾਹਿਤਕਾਰ ਸਨ, ਚਿੰਤਕ ਸਨ, ਸਮਾਜ ਸੇਵੀ ਸਨ, ਸਿੱਖਿਆ ਸ਼ਾਸਤਰੀ ਸਨ, ਕਈ ਫੀਲਡ ਦੇ ਪ੍ਰੋਫੈਸ਼ਨਲਜ਼ ਸਨ, ਮਜ਼ਦੂਰ ਨੇਤਾ ਸਨ, ਕਿਸਾਨ ਨੇਤਾ ਸਨ, ਸਮਾਜ ਦੇ ਹਰ ਵਰਗ ਦੇ ਪ੍ਰਤੀਨਿਧੀ ਸਨ ਅਤੇ ਸਾਰੇ ਦੇ ਸਾਰੇ ਭਾਰਤ ਦੀ ਏਕਤਾ ਦੇ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਸਨ। ਜੀਵਨ ਦੇ ਵੱਖ-ਵੱਖ ਖੇਤਰਾਂ ਤੋਂ ਆਏ ਹੋਏ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਹੋਏ ਸਾਰੇ ਲੋਕ ਇਸ ਗੱਲ ਦੇ ਪ੍ਰਤੀ ਸੁਚੇਤ ਸੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਚੇਤਾਵਨੀ ਦਿੱਤੀ ਸੀ, ਮੈਂ ਬਾਬਾ ਸਾਹਿਬ ਦਾ ਕੋਟ ਪੜ੍ਹ ਰਿਹਾ ਹਾਂ। ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ – ਸਮੱਸਿਆ ਇਹ ਹੈ ਕਿ ਦੇਸ਼ ਵਿੱਚ ਜੋ ਵਿਭਿੰਨਤਾ ਵਾਲੇ ਲੋਕ ਹਨ ਉਨ੍ਹਾਂ ਨੂੰ ਕਿਸ ਤਰ੍ਹਾਂ ਇੱਕਮਤ ਕੀਤਾ ਜਾਵੇ। ਕਿਵੇਂ ਦੇਸ਼ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ਼ ਮਿਲ ਕੇ ਫ਼ੈਸਲੇ ਲੈਣ ਦੇ ਲਈ ਪ੍ਰੇਰਿਤ ਕੀਤਾ ਜਾਵੇ। ਜਿਸ ਨਾਲ਼ ਦੇਸ਼ ਵਿੱਚ ਏਕਤਾ ਦੀ ਭਾਵਨਾ ਸਥਾਪਿਤ ਹੋਵੇ।
ਸਤਿਕਾਰਯੋਗ ਸਪੀਕਰ ਜੀ,
ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਇੱਕ ਪਾਸੇ ਸੰਵਿਧਾਨ ਨਿਰਮਾਤਾਵਾਂ ਦੇ ਦਿਲਾਂ-ਦਿਮਾਗਾਂ ਵਿੱਚ ਏਕਤਾ ਸੀ। ਲੇਕਿਨ ਆਜ਼ਾਦੀ ਤੋਂ ਬਾਅਦ ਵੱਖਰੀ ਮਾਨਸਿਕਤਾ ਦੇ ਕਾਰਨ ਜਾਂ ਸਵਾਰਥ ਕਾਰਨ ਜੇਕਰ ਸਭ ਤੋਂ ਵੱਡਾ ਹਮਲਾ ਹੋਇਆ ਹੈ ਤਾਂ ਦੇਸ਼ ਦੀ ਏਕਤਾ ਦੀ ਮੂਲ ਭਾਵਨਾ ’ਤੇ ਹਮਲਾ ਹੋਇਆ ਹੈ। ਅਨੇਕਤਾ ਵਿੱਚ ਏਕਤਾ ਭਾਰਤ ਦੀ ਵਿਸ਼ੇਸ਼ਤਾ ਰਹੀ ਹੈ। ਅਸੀਂ ਵਿਭਿੰਨਤਾ ਨੂੰ ਸੈਲੀਬ੍ਰੈਟ ਕਰਦੇ ਹਾਂ ਅਤੇ ਇਸ ਦੇਸ਼ ਦੀ ਪ੍ਰਗਤੀ ਵੀ ਵਿਭਿੰਨਤਾ ਨੂੰ ਸੈਲੀਬ੍ਰੈਟ ਕਰਨ ਵਿੱਚ ਹੈ। ਲੇਕਿਨ ਗੁਲਾਮੀ ਦੀ ਮਾਨਸਿਕਤਾ ਵਿੱਚ ਪਲੇ ਲੋਕਾਂ ਨੇ, ਭਾਰਤ ਦਾ ਭਲਾ ਨਾ ਦੇਖ ਸਕਣ ਵਾਲੇ ਲੋਕਾਂ ਨੇ ਅਤੇ ਜਿਨ੍ਹਾਂ ਦੇ ਲਈ ਹਿੰਦੁਸਤਾਨ 1947 ਵਿੱਚ ਹੀ ਪੈਦਾ ਹੋਇਆ, ਜੋ ਧਾਰਨਾ ਬਣੀ ਸੀ, ਉਹ ਵਿਭਿੰਨਤਾ ਵਿੱਚ ਵਿਰੋਧਤਾਈ ਲੱਭਦੇ ਰਹੇ। ਇੰਨਾ ਹੀ ਨਹੀਂ, ਵਿਭਿੰਨਤਾ ਜੋ ਸਾਡਾ ਇੱਕ ਅਨਮੋਲ ਖਜ਼ਾਨਾ ਹੈ, ਉਹ ਉਸਨੂੰ ਸੈਲੀਬ੍ਰੈਟ ਕਰਨ ਦੀ ਬਜਾਏ ਉਸ ਵਿਭਿੰਨਤਾ ਵਿੱਚ ਅਜਿਹੇ ਜ਼ਹਿਰੀਲੇ ਬੀਜ ਬੀਜਣ ਦੇ ਯਤਨ ਕਰਦੇ ਰਹੇ ਤਾਕਿ ਦੇਸ਼ ਦੀ ਏਕਤਾ ਨੂੰ ਠੇਸ ਪਹੁੰਚੇ।
ਸਤਿਕਾਰਯੋਗ ਸਪੀਕਰ ਜੀ,
ਸਾਨੂੰ ਵਿਭਿੰਨਤਾ ਦੇ ਉਤਸਵ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਹੋਵੇਗਾ ਅਤੇ ਇਹੀ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸਤਿਕਾਰਯੋਗ ਸਪੀਕਰ ਜੀ,
ਮੈਂ ਸੰਵਿਧਾਨ ਦੀ ਰੌਸ਼ਨੀ ਵਿੱਚ ਹੀ ਮੇਰੀਆਂ ਗੱਲਾਂ ਨੂੰ ਰੱਖਣਾ ਚਾਹੁੰਦਾ ਹਾਂ ਅਤੇ ਇਸ ਲਈ ਜੇਕਰ ਤੁਸੀਂ ਸਾਡੀਆਂ ਨੀਤੀਆਂ ਨੂੰ ਦੇਖੋਂਗੇ। ਪਿਛਲੇ 10 ਸਾਲਾਂ ਵਿੱਚ ਦੇਸ਼ ਦੀ ਜਨਤਾ ਨੇ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਜੇਕਰ ਤੁਸੀਂ ਸਾਡੇ ਫੈਸਲਿਆਂ ਦੀ ਪ੍ਰਕਿਰਿਆ ਨੂੰ ਦੇਖੋਗੇ, ਤਾਂ ਅਸੀਂ ਭਾਰਤ ਦੀ ਏਕਤਾ ਨੂੰ ਮਜ਼ਬੂਤੀ ਦੇਣ ਦਾ ਲਗਾਤਾਰ ਯਤਨ ਕਰਦੇ ਰਹੇ ਹਾਂ। ਧਾਰਾ 370 ਦੇਸ਼ ਦੀ ਏਕਤਾ ਵਿੱਚ ਰੁਕਾਵਟ ਬਣਿਆ ਪਿਆ ਸੀ, ਕੰਧ ਬਣਿਆ ਪਿਆ ਸੀ। ਦੇਸ਼ ਦੀ ਏਕਤਾ ਸਾਡੀ ਪ੍ਰਾਥਮਿਕਤਾ ਸੀ ਜੋ ਸਾਡੇ ਸੰਵਿਧਾਨ ਦੀ ਭਾਵਨਾ ਸੀ ਅਤੇ ਇਸ ਲਈ ਧਾਰਾ 370 ਨੂੰ ਅਸੀਂ ਜ਼ਮੀਨ ਵਿੱਚ ਦਫ਼ਨ ਕਰ ਦਿੱਤਾ। ਕਿਉਂਕਿ ਦੇਸ਼ ਏਕਤਾ ਸਾਡੀ ਪ੍ਰਾਥਮਿਕਤਾ ਹੈ।
ਸਤਿਕਾਰਯੋਗ ਸਪੀਕਰ ਜੀ,
ਇੰਨੇ ਵਿਸ਼ਾਲ ਦੇਸ਼ ਨੂੰ ਜੇਕਰ ਆਰਥਿਕ ਰੂਪ ਨਾਲ਼ ਅੱਗੇ ਵਧਾਉਣਾ ਹੈ ਸਾਡੀਆਂ ਵਿਵਸਥਾਵਾਂ ਨੂੰ, ਅਤੇ ਵਿਸ਼ਵ ਨੇ ਵੀ ਨਿਵੇਸ਼ ਦੇ ਲਈ ਆਉਣਾ ਹੈ, ਤਾਂ ਭਾਰਤ ਵਿੱਚ ਅਨੁਕੂਲ ਵਿਵਸਥਾਵਾਂ ਚਾਹੀਦੀਆਂ ਹਨ ਅਤੇ ਉਸੇ ਵਿੱਚੋਂ ਸਾਡੇ ਦੇਸ਼ ਵਿੱਚ ਲੰਬੇ ਸਮੇਂ ਤੱਕ ਜੀਐੱਸਟੀ ਨੂੰ ਲੈ ਕੇ ਚਰਚਾ ਚੱਲਦੀ ਰਹੀ ਹੈ। ਮੈਂ ਸਮਝਦਾ ਹਾਂ ਇਕੋਨਾਮਿਕ ਯੂਨਿਟੀ ਦੇ ਲਈ ਜੀਐੱਸਟੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਸ ਸਮੇਂ ਪਿਛਲੀ ਸਰਕਾਰ ਦਾ ਵੀ ਕੁਝ ਯੋਗਦਾਨ ਸੀ। ਅਜੋਕੇ ਸਮੇਂ ਵਿੱਚ ਸਾਨੂੰ ਇਸ ਨੂੰ ਅੱਗੇ ਵਧਾਉਣ ਦਾ ਅਵਸਰ ਮਿਲਿਆ ਅਤੇ ਅਸੀਂ ਇਸਨੂੰ ਕੀਤਾ ਅਤੇ ਉਹ ਵੀ ਵਨ ਨੇਸ਼ਨ ਵਨ ਟੈਕਸ ਉਸ ਭੂਮਿਕਾ ਨੂੰ ਅੱਗੇ ਵਧਾ ਰਿਹਾ ਹੈ।
ਸਤਿਕਾਰਯੋਗ ਸਪੀਕਰ ਜੀ,
ਸਾਡੇ ਦੇਸ਼ ਵਿੱਚ ਰਾਸ਼ਨ ਕਾਰਡ ਗ਼ਰੀਬਾਂ ਦੇ ਲਈ ਇੱਕ ਬਹੁਤ ਹੀ ਕੀਮਤੀ ਦਸਤਾਵੇਜ਼ ਰਿਹਾ ਹੈ। ਲੇਕਿਨ ਗ਼ਰੀਬ ਜੇਕਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਂਦਾ ਹੈ ਤਾਂ ਗ਼ਰੀਬ ਉਸਦਾ ਕੁਝ ਵੀ ਪ੍ਰਾਪਤ ਕਰਨ ਦਾ ਹੱਕਦਾਰ ਨਹੀਂ ਬਣਦਾ ਸੀ। ਇੰਨਾ ਵੱਡਾ ਦੇਸ਼, ਹੁਣ ਕਿਸੇ ਵੀ ਕੋਨੇ ਵਿੱਚ ਜਾਏ ਉਸਦਾ ਉਨਾ ਹੀ ਅਧਿਕਾਰ ਹੈ। ਏਕਤਾ ਦੀ ਉਸ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਵਨ ਨੇਸ਼ਨ ਵਨ ਰਾਸ਼ਨ ਕਾਰਡ ਦੇ ਵਿਚਾਰ ਨੂੰ ਮਜ਼ਬੂਤ ਕੀਤਾ ਹੈ।
ਸਤਿਕਾਰਯੋਗ ਸਪੀਕਰ ਜੀ,
ਦੇਸ਼ ਦਾ ਗ਼ਰੀਬ ਨੂੰ, ਦੇਸ਼ ਦਾ ਆਮ ਨਾਗਰਿਕ ਨੂੰ, ਜੇਕਰ ਮੁਫ਼ਤ ਵਿੱਚ ਇਲਾਜ ਮਿਲੇ ਤਾਂ ਗ਼ਰੀਬੀ ਨਾਲ ਲੜਨ ਦੀ ਉਸ ਦੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ। ਲੇਕਿਨ ਉਸਦੇ ਲਈ ਜਿੱਥੇ ਉਹ ਕੰਮ ਕਰਦਾ ਹੈ ਉੱਥੇ ਤਾਂ ਮਿਲ ਜਾਵੇਗਾ। ਲੇਕਿਨ ਜਦੋਂ ਉਹ ਕਿਸੇ ਕੰਮ ਦੇ ਲਈ ਬਾਹਰ ਗਿਆ ਹੈ ਅਤੇ ਉੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਵੇ, ਅਜਿਹੇ ਸਮੇਂ ਜੇਕਰ ਉਸਨੂੰ ਉਹ ਸਹੂਲਤ ਨਹੀਂ ਮਿਲਦੀ ਤਾਂ ਇਹ ਵਿਵਸਥਾ ਕਿਸ ਕੰਮ ਦੀ ਅਤੇ ਇਸ ਲਈ ਦੇਸ਼ ਦੀ ਏਕਤਾ ਦੇ ਮੰਤਰ ਨੂੰ ਜਿਉਣ ਵਾਲੇ ਅਸੀਂ ਲੋਕਾਂ ਨੇ ਇਹ ਤੈਅ ਕੀਤਾ ਹੈ ਕਿ ਵਨ ਨੇਸ਼ਨ ਵਨ ਹੈਲਥ ਕਾਰਡ ਅਤੇ ਇਸ ਲਈ ਅਸੀਂ ਆਯੁਸ਼ਮਾਨ ਭਾਰਤ ਦਾ ਐਲਾਨ ਕੀਤਾ ਹੈ। ਅੱਜ ਬਿਹਾਰ ਦੇ ਦੂਰ-ਦੁਰਾਡੇ ਖੇਤਰ ਦਾ ਵਿਅਕਤੀ ਵੀ ਜੇਕਰ ਪੁਣੇ ਵਿੱਚ ਕੋਈ ਕੰਮ ਕਰ ਰਿਹਾ ਹੈ ਅਤੇ ਅਚਾਨਕ ਬੀਮਾਰ ਹੋ ਗਿਆ ਹੈ ਤਾਂ ਉਸਦੇ ਲਈ ਆਯੁਸ਼ਮਾਨ ਕਾਰਡ ਹੋਣਾ ਬਹੁਤ ਕਾਫੀ ਹੈ, ਉਸਨੂੰ ਸੇਵਾ ਮਿਲ ਸਕਦੀ ਹੈ।
ਸਤਿਕਾਰਯੋਗ ਸਪੀਕਰ ਜੀ,
ਅਸੀਂ ਜਾਣਦੇ ਹਾਂ ਕਿ ਦੇਸ਼ ਵਿੱਚ ਕਈ ਵਾਰ ਅਜਿਹਾ ਹੋਇਆ ਕਿ ਦੇਸ਼ ਦੇ ਇੱਕ ਹਿੱਸੇ ਵਿੱਚ ਬਿਜਲੀ ਸੀ। ਲੇਕਿਨ ਬਿਜਲੀ ਸਪਲਾਈ ਨਹੀਂ ਹੋ ਰਹੀ ਸੀ ਅਤੇ ਉਸਦੇ ਕਾਰਨ ਦੂਸਰੇ ਇਲਾਕੇ ਵਿੱਚ ਹਨੇਰਾ ਸੀ ਅਤੇ ਪਿਛਲੀ ਸਰਕਾਰ ਵਿੱਚ ਵਿਸ਼ਵ ਦੇ ਅੰਦਰ ਭਾਰਤ ਦੀ ਬਦਨਾਮੀ ਹਨੇਰੇ ਦੀ ਹੈਡਲਾਈਨ ਨਾਲ਼ ਹੋਇਆ ਕਰਦੀ ਸੀ। ਅਸੀਂ ਉਹ ਦਿਨ ਦੇਖੇ ਹਨ ਅਤੇ ਉਦੋਂ ਜਾ ਕੇ ਅਸੀਂ ਏਕਤਾ ਦੇ ਮੰਤਰ ਨੂੰ ਸੰਵਿਧਾਨ ਦੀ ਭਾਵਨਾ ਨੂੰ ਜਿਉਣ ਵਾਲੇ ਲੋਕਾਂ ਨੇ ਵਨ ਨੇਸ਼ਨ ਵਨ ਗਰਿੱਡ ਨੂੰ ਲਾਗੂ ਕਰ ਦਿੱਤਾ ਅਤੇ ਇਸ ਲਈ ਅੱਜ ਬਿਜਲੀ ਦੇ ਪ੍ਰਭਾਵ ਨੂੰ ਨਿਰਵਿਰੋਧ ਰੂਪ ਨਾਲ਼ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਲਿਜਾਇਆ ਜਾ ਸਕਦਾ ਹੈ।
ਸਤਿਕਾਰਯੋਗ ਸਪੀਕਰ ਜੀ,
ਸਾਡੇ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਵਿੱਚ ਵੀ ਭੇਦਭਾਵ ਦੀ ਬੋਅ ਆਉਂਦੀ ਰਹੀ ਹੈ। ਅਸੀਂ ਉਸ ਨੂੰ ਮਿਟਾ ਕੇ ਦੇਸ਼ ਦੀ ਏਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸੰਤੁਲਿਤ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਉਸ ਭੇਦਭਾਵ, ਉਸ ਭਾਵਨਾ ਨੂੰ ਖਤਮ ਕਰਕੇ ਏਕਤਾ ਨੂੰ ਮਜ਼ਬੂਤ ਕੀਤਾ। ਅਸੀਂ ਨੌਰਥ ਈਸਟ ਹੋਵੇ ਜਾਂ ਜੰਮੂ ਕਸ਼ਮੀਰ ਹੋਵੇ, ਹਿਮਾਲਯ ਦੇ ਗੋਦ ਦੇ ਇਲਾਕੇ ਹੋਣ ਜਾਂ ਰੇਗਿਸਤਾਨ ਦੇ ਨਾਲ ਲਗਦੇ ਹੋਏ ਇਲਾਕੇ ਹੋਣ, ਅਸੀਂ ਪੂਰੀ ਤਰ੍ਹਾਂ ਇਨਫ੍ਰਾਸਟ੍ਰਕਚਰ ਨੂੰ ਇੱਕ ਸਮਰੱਥ ਦੇਣ ਦਾ ਪ੍ਰਯਾਸ ਕੀਤਾ ਹੈ। ਤਾਂ ਜੋ ਦੂਰੀਆਂ ਦੀ ਘਾਟ ਕਾਰਨ ਏਕਤਾ ਦੀ ਭਾਵਨਾ ਪੈਦਾ ਨਾ ਹੋਵੇ, ਅਸੀਂ ਇਸ ਨੂੰ ਬਦਲਣ ਲਈ ਕੰਮ ਕੀਤਾ ਹੈ।
ਸਤਿਕਾਰਯੋਗ ਸਪੀਕਰ ਜੀ,
ਯੁਗ ਬਦਲ ਚੁੱਕਿਆ ਹੈ ਅਤੇ ਅਸੀਂ ਨਹੀਂ ਚਾਹੁੰਦੇ ਹਾਂ ਕਿ ਡਿਜੀਟਲ ਦੇ ਖੇਤਰ ਵਿੱਚ Haves and Have not ਦੀ ਸਥਿਤੀ ਬਣ ਜਾਵੇ। ਦੇਸ਼ ਦੇ ਸਮਾਨ ਤੌਰ ‘ਤੇ ਅਤੇ ਇਸ ਲਈ ਦੁਨੀਆ ਦੇ ਅੰਦਰ ਬਹੁਤ ਮਾਣ ਨਾਲ ਅਸੀਂ ਕਹਿੰਦੇ ਹਾਂ ਕਿ ਭਾਰਤ ਦਾ ਜੋ ਡਿਜੀਟਲ ਇੰਡੀਆ ਦੀ ਜੋ ਸਕਸੈੱਸ ਸਟੋਰੀ ਹੈ। ਉਸ ਦਾ ਇੱਕ ਕਾਰਨ ਹੈ ਅਸੀਂ ਟੈਕਨੋਲੋਜੀ ਨੂੰ democratize ਕਰਨ ਦਾ ਪ੍ਰਯਾਸ ਕੀਤਾ ਹੈ ਅਤੇ ਉਸੇ ਦਾ ਹਿੱਸਾ ਹੈ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸਾਨੂੰ ਦਿਸ਼ਾ ਦਿਖਾਈ ਹੈ। ਕਿ ਅਸੀਂ ਔਪਟੀਕਲ ਫਾਈਬਰ ਹਿੰਦੁਸਤਾਨ ਦੀਆਂ ਹਰੇਕ ਪੰਚਾਇਤਾਂ ਤੱਕ ਲੈ ਜਾਣ ਦਾ ਪ੍ਰਯਾਸ ਕੀਤਾ ਹੈ ਤਾਕਿ ਭਾਰਤ ਦੀ ਏਕਤਾ ਨੂੰ ਮਜ਼ਬੂਤੀ ਦੇਣ ਵਿੱਚ ਸਾਨੂੰ ਤਾਕਤ ਮਿਲੇ।
ਸਤਿਕਾਰਯੋਗ ਸਪੀਕਰ ਜੀ,
ਸਾਡੇ ਸੰਵਿਧਾਨ ਦੀ ਮੰਗ ਹੈ ਏਕਤਾ ਦੀ ਅਤੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਮਾਤ੍ਰਭਾਸ਼ਾ ਦੇ ਮਹਾਤਮਯ ਨੂੰ ਸਵੀਕਾਰ ਹੈ। ਮਾਤ੍ਰਭਾਸ਼ਾ ਨੂੰ ਦਬਾ ਕੇ ਅਸੀਂ ਦੇਸ਼ ਦੇ ਜਨਮਾਨਸ ਨੂੰ ਸਾਂਸਕਰਿਕ ਨਹੀਂ ਕਰ ਸਕਦੇ ਅਤੇ ਇਸ ਲਈ ਅਸੀਂ ਨਿਊ ਐਜੁਕੇਸ਼ਨ ਪੌਲਿਸੀ ਵਿੱਚ ਵੀ ਮਾਤ੍ਰਭਾਸ਼ਾ ਨੂੰ ਬਹੁਤ ਬਲ ਦਿੱਤਾ ਹੈ ਅਤੇ ਹੁਣ ਮੇਰੇ ਦੇਸ਼ ਦਾ ਗਰੀਬ ਦਾ ਬੱਚਾ ਵੀ ਮਾਤ੍ਰਭਾਸ਼ਾ ਵਿੱਚ ਡਾਕਟਰ ਇੰਜੀਨੀਅਰ ਬਣ ਸਕਦਾ ਹੈ, ਕਿਉਂਕਿ ਸਾਡਾ ਸੰਵਿਧਾਨ ਸਭ ਦੇ ਪਿੱਛੇ ਹੈ ਉਨ੍ਹਾਂ ਦਾ ਸਭ ਤੋਂ ਦਰਕਾਰ ਕਰਨ ਦਾ ਸਾਨੂੰ ਆਦੇਸ਼ ਦਿੰਦਾ ਹੈ। ਇੰਨਾ ਹੀ ਨਹੀਂ ਅਸੀਂ ਕਲਾਸੀਕਲ ਲੈਂਗਵੇਜ ਦੇ ਦਿਸ਼ਾ ਵਿੱਚ ਵੀ ਕਈ ਲੈਂਗਵੇਜ ਜਿਨ੍ਹਾਂ ਦਾ ਹੱਕ ਬਣਦਾ ਸੀ, ਉਨ੍ਹਾਂ ਨੂੰ ਅਸੀਂ ਉਸ ਸਥਾਨ ‘ਤੇ ਰੱਖ ਕੇ ਅਸੀਂ ਉਨ੍ਹਾਂ ਦਾ ਸਨਮਾਨ ਕੀਤਾ ਸੀ। ਦੇਸ਼ ਭਰ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਅਭਿਯਾਨ ਦੇਸ਼ ਦੇ ਏਕਤਾ ਨੂੰ ਮਜ਼ਬੂਤ ਅਤੇ ਨਵੀਂ ਪੀੜ੍ਹੀ ਨੂੰ ਉਹ ਸੰਸਕਾਰਿਤ ਕਰਨ ਦਾ ਕੰਮ ਸਾਡੀ ਤਰਫ਼ ਤੋਂ ਚਲ ਰਿਹਾ ਹੈ।
ਸਤਿਕਾਰਯੋਗ ਸਪੀਕਰ ਜੀ,
ਕਾਸ਼ੀ ਤਮਿਲ ਸੰਗਮਮ ਅਤੇ ਤੇਲਗੂ ਕਾਸ਼ੀ ਸੰਗਮਮ ਇਹ ਅੱਜ ਇੱਕ ਬਹੁਤ ਵੱਡਾ ਇੰਸਟੀਟਿਊਸ਼ਨਲਾਈਜ਼ਡ ਹੋਇਆ ਹੈ ਅਤੇ ਸਮਾਜ ਦੇ ਨਿਕਟਤਾ ਨੂੰ ਮਜ਼ਬੂਤੀ ਦੇਣ ਦਾ ਇੱਕ ਸੱਭਿਆਚਾਰਕ ਪ੍ਰਯਾਸ ਵੀ ਸਾਡਾ ਚਲਦਾ ਰਿਹਾ ਹੈ। ਕਿਉਂਕਿ ਉਸ ਦਾ ਕਾਰਨ ਇਹੀ ਹੈ ਕਿ ਸੰਵਿਧਾਨ ਦੀ ਮੂਲ ਧਾਰਾ ਵਿੱਚ ਭਾਰਤ ਦੀ ਏਕਤਾ ਦਾ ਮਹੱਤਵ ਸਵੀਕਾਰ ਕੀਤਾ ਗਿਆ ਹੈ ਅਤੇ ਉਸ ਨੂੰ ਸਾਨੂੰ ਬਲ ਦੇਣਾ ਚਾਹੀਦਾ ਹੈ।
ਸਤਿਕਾਰਯੋਗ ਸਪੀਕਰ ਜੀ,
ਸੰਵਿਧਾਨ ਦੇ ਅੱਜ 75 ਵਰ੍ਹੇ ਹੋ ਰਹੇ ਹਨ, ਲੇਕਿਨ ਸਾਡੇ ਇੱਥੇ ਤਾਂ 25 ਵਰ੍ਹੇ ਦਾ ਵੀ ਮਹੱਤਵ ਹੁੰਦਾ ਹੈ, 50 ਵਰ੍ਹੇ ਦਾ ਮਹੱਤਵ ਵੀ ਹੁੰਦਾ ਹੈ, 60 ਸਾਲ ਦਾ ਵੀ ਮਹੱਤਵ ਵੀ ਹੁੰਦਾ ਹੈ। ਜਰਾ ਅਸੀਂ ਇਤਿਹਾਸ ਦੀ ਤਰਫ਼ ਨਜ਼ਰ ਕਰੀਏ ਕਿ ਸੰਵਿਧਾਨ ਯਾਤਰਾ ਦੇ ਇਨ੍ਹਾਂ ਮਹੱਤਵਪੂਰਨ ਪੜਾਅ ਦਾ ਕੀ ਹੋਇਆ ਸੀ। ਜਦੋਂ ਦੇਸ਼ ਸੰਵਿਧਾਨ ਦੇ 25 ਵਰ੍ਹੇ ਪੂਰੇ ਕਰ ਰਿਹਾ ਸੀ। ਉਸੇ ਸਮੇਂ ਸਾਡੇ ਦੇਸ਼ ਵਿੱਚ ਸੰਵਿਧਾਨ ਨੂੰ ਨੋਚ ਲਿਆ ਗਿਆ ਸੀ। ਐਮਰਜੇਂਸੀ ਆਪਾਤਕਾਲ ਲਿਆਂਦਾ ਗਿਆ, ਸੰਵਿਧਾਨਕ ਵਿਵਸਥਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ, ਦੇਸ਼ ਨੂੰ ਜੇਲ੍ਹ ਖਾਨਾ ਬਣਾ ਦਿੱਤਾ ਗਿਆ, ਨਾਗਰਿਕਾਂ ਦੇ ਅਧਿਕਾਰਾਂ ਨੂੰ ਲੁੱਟ ਲਿਆ ਗਿਆ, ਪ੍ਰੈੱਸ ਦੇ ਸੁਤੰਤਰਤਾ ਨੂੰ ਤਾਲੇ ਲਗਾ ਦਿੱਤੇ ਗਏ ਅਤੇ ਕਾਂਗਰਸ ਦੇ ਮੱਥੇ ‘ਤੇ ਇਹ ਜੋ ਪਾਪ ਹੈ ਨਾ ਉਹ ਕਦੇ ਵੀ ਧੁਲਣ ਵਾਲਾ ਨਹੀਂ ਹੈ, ਕਦੇ ਵੀ ਧੁਲਣ ਵਾਲੇ ਨਹੀਂ ਹੈ। ਦੁਨੀਆ ਵਿੱਚ ਜਦੋਂ-ਜਦੋਂ ਲੋਕਤੰਤਰ ਦੀ ਚਰਚਾ ਹੋਵੇਗੀ ਕਾਂਗਰਸ ਦੇ ਮੱਥਾ ਦਾ ਇਹ ਪਾਪ ਕਦੇ ਧੁਲਣ ਵਾਲਾ ਨਹੀਂ ਹੈ। ਕਿਉਂਕਿ ਲੋਕਤੰਤਰ ਦਾ ਗਲਾ ਘੋਟ ਦਿੱਤਾ ਗਿਆ ਸੀ। ਭਾਰਤ ਦੇ ਸੰਵਿਧਾਨ ਨਿਰਮਾਤਾ ਦੀ ਤਪੱਸਿਆ ਨੂੰ ਮਿੱਟੀ ਵਿੱਚ ਮਿਲਣ ਦੀ ਕੋਸ਼ਿਸ਼ ਕੀਤੀ ਗਈ ਸੀ।
ਸਤਿਕਾਰਯੋਗ ਸਪੀਕਰ ਜੀ,
ਜਦੋਂ 50 ਸਾਲ ਹੋਏ ਤਦ ਕੀ ਭੁਲਾ ਦਿੱਤਾ ਗਿਆ ਸੀ, ਜੀ ਨਹੀਂ, ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਸੀ ਅਤੇ 26 ਨਵੰਬਰ ਨੂੰ 2000 ਦੇਸ਼ ਭਰ ਵਿੱਚ ਸੰਵਿਧਾਨ ਦਾ 50 ਵਰ੍ਹਾ ਮਨਾਇਆ ਗਿਆ ਸੀ। ਅਟਲ ਬਿਹਾਰੀ ਵਾਜਪੇਈ ਜੀ ਨੇ ਪ੍ਰਧਾਨ ਮੰਤਰੀ ਦੇ ਨਾਅਤੇ ਰਾਸ਼ਟਰ ਨੂੰ ਇੱਕ ਵਿਸ਼ੇਸ਼ ਸੰਦੇਸ਼ ਦਿੱਤਾ ਸੀ। ਏਕਤਾ ਜਨ ਭਾਗੀਦਾਰੀ ਸਾਂਝੇਦਾਰੀ ਉਸ ਦੇ ਮਹੱਤਵ ‘ਤੇ ਬਲ ਦਿੰਦੇ ਹੋਏ, ਉਨ੍ਹਾਂ ਨੇ ਸੰਵਿਧਾਨ ਦੀ ਭਾਵਨਾ ਨੂੰ ਜਿਉਣ ਦਾ ਪ੍ਰਯਾਸ ਕੀਤਾ ਸੀ, ਜਨਤਾ ਨੂੰ ਜਗਾਉਣ ਦੀ ਵੀ ਪ੍ਰਯਾਸ ਕੀਤਾ ਸੀ।
ਅਤੇ ਸਪੀਕਰ ਜੀ,
ਜਦੋਂ ਦੇਸ਼ ਸੰਵਿਧਾਨ ਦਾ 50 ਵਰ੍ਹਾ ਮਨਾ ਰਿਹਾ ਸੀ ਅਤੇ ਜਦੋਂ 50 ਸਾਲ ਦੀ ਪੂਰਣਾਵਰਤੀ ਹੋਈ, ਤਾਂ ਇਹ ਮੇਰਾ ਵੀ ਸੁਭਾਗ ਸੀ ਕਿ ਮੈਨੂੰ ਵੀ ਸੰਵਿਧਾਨ ਦੀ ਪ੍ਰਕਿਰਿਆ ਨਾਲ ਮੁੱਖ ਮੰਤਰੀ ਬਣਨ ਦਾ ਅਵਸਰ ਮਿਲ ਗਿਆ ਅਤੇ ਮੈਂ ਜਦੋਂ ਮੁੱਖ ਮੰਤਰੀ ਸੀ ਉਸੇ ਕਾਰਜਕਾਲ ਵਿੱਚ, ਸੰਵਿਧਾਨ ਦੇ 60 ਸਾਲ ਹੋਏ ਅਤੇ ਤਦ ਮੈਂ ਤੈਅ ਕੀਤਾ ਸੀ ਮੁੱਖ ਮੰਤਰੀ ਦੇ ਨਾਅਤੇ, ਕਿ ਅਸੀਂ ਗੁਜਰਾਤ ਵਿੱਚ ਸੰਵਿਧਾਨ ਦੇ 60 ਸਾਲ ਮਨਾਵਾਂਗੇ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਸੰਵਿਧਾਨ ਦੇ ਗ੍ਰੰਥ ਨੂੰ ਹਾਥੀ ‘ਤੇ ਬਣੇ ਹੋਏ ਅੰਬਾਰੀ ਵਿੱਚ ਰੱਖਿਆ ਗਿਆ, ਉਸੇ ਵਿਸ਼ੇਸ਼ ਵਿਵਸਥਾ ਵਿੱਚ ਰੱਖਿਆ ਗਿਆ। ਹਾਥੀ ‘ਤੇ ਸੰਵਿਧਾਨ ਗੌਰਵ ਯਾਤਰਾ ਕੱਢੀ ਗਈ ਅਤੇ ਰਾਜ ਦਾ ਮੁੱਖ ਮੰਤਰੀ ਉਸ ਸੰਵਿਧਾਨ ਦੇ ਹੇਠਾਂ ਹਾਥੀ ਦੇ ਬਗਲ ਵਿੱਚ ਪੈਦਲ ਚਲ ਰਿਹਾ ਸੀ ਅਤੇ ਦੇਸ਼ ਨੂੰ ਸੰਵਿਧਾਨ ਦੇ ਮਹੱਤਵ ਨੂੰ ਸਮਝਾਉਣ ਦਾ ਸੰਕੇਤਿਕ ਪ੍ਰਯਾਸ ਕਰ ਰਿਹਾ ਸੀ। ਇਹ ਸੁਭਾਗ ਵੀ ਮੈਨੂੰ ਪ੍ਰਾਪਤ ਹੋਇਆ ਸੀ, ਕਿਉਂਕਿ ਸਾਡੇ ਲਈ ਸੰਵਿਧਾਨ ਦਾ ਮਹੱਤਵ ਕੀ ਹੈ ਅਤੇ ਅੱਜ 75 ਸਾਲ ਹੋਏ ਸਾਨੂੰ ਅਵਸਰ ਮਿਲਿਆ ਅਤੇ ਮੈਨੂੰ ਯਾਦ ਹੈ ਜਦੋਂ ਮੈਂ ਲੋਕ ਸਭਾ ਦੇ ਪੁਰਾਣੇ ਸਦਨ ਦੇ ਅੰਦਰ ਜਦੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣ ਦੀ ਗੱਲ ਕਹੀ ਸੀ। ਤਦ ਇੱਕ ਸੀਨੀਅਰ ਨੇਤਾ ਨੇ ਸਾਹਮਣੇ ਤੋਂ ਆਵਾਜ਼ ਉਠਾਈ ਸੀ ਕਿ 26 ਫਰਵਰੀ ਤਾਂ ਹੈ 26 ਨਵੰਬਰ ਦੀ ਕੀ ਜ਼ਰੂਰਤ ਹੈ। ਕੀ ਭਾਵਨਾ ਘਰ ਕਰ ਗਈ ਸੀ ਇਹ ਬਹੁਤ ਪੁਰਾਣੀ ਗੱਲ ਹੈ, ਇਸੇ ਸਦਨ ਵਿੱਚ ਮੇਰੇ ਸਾਹਮਣੇ ਹੋਇਆ ਸੀ।
ਲੇਕਿਨ ਸਤਿਕਾਰਯੋਗ ਸਪੀਕਰ ਜੀ,
ਮੇਰੇ ਲਈ ਖੁਸ਼ੀ ਦੀ ਗੱਲ ਹੈ ਇਸ ਵਿਸ਼ੇਸ਼ ਸੈਸ਼ਨ ਵਿੱਚ ਚੰਗਾ ਹੁੰਦਾ ਸੰਵਿਧਾਨ ਦੀ ਸ਼ਕਤੀ ਸੰਵਿਧਾਨ ਦੀਆਂ ਵਿਵਿਧਤਾਵਾਂ ‘ਤੇ ਚਰਚਾ ਹੁੰਦੀ, ਨਵੀਂ ਪੀੜ੍ਹੀ ਦੇ ਉੱਪਰ ਕੰਮ ਆਉਂਦਾ। ਲੇਕਿਨ ਹਰ ਇੱਕ ਦੀਆਂ ਆਪਣੀਆਂ-ਆਪਣੀਆਂ ਮਜ਼ਬੂਰੀਆਂ ਹੁੰਦੀਆਂ ਹਨ। ਹਰ ਕੋਈ ਆਪਣੇ ਦੁਖ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਕਰਦਾ ਰਹਿੰਦਾ ਹੈ। ਕਈਆਂ ਨੇ ਆਪਣੀਆਂ ਵਿਫਲਤਾਵਾਂ ਦਾ ਦੁਖ ਪ੍ਰਗਟ ਕੀਤਾ ਹੈ। ਚੰਗਾ ਹੁੰਦਾ ਦਲਗਤ ਦੀਆਂ ਭਾਵਨਾਵਾਂ ਤੋਂ ਉਠ ਕੇ ਦੇਸ਼ ਹਿਤ ਵਿੱਚ ਸੰਵਿਧਾਨ ਦੀ ਚਰਚਾ ਹੋਈ ਹੁੰਦੀ ਤਾਂ ਸਮ੍ਰਿੱਧੀ ਮਿਲਦੀ ਦੇਸ਼ ਦੀ ਨਵੀਂ ਪੀੜ੍ਹੀ ਨੂੰ।
ਸਤਿਕਾਰਯੋਗ ਸਪੀਕਰ ਜੀ,
ਮੈਂ ਤਾਂ ਸੰਵਿਧਾਨ ਦੇ ਪ੍ਰਤੀ ਵਿਸ਼ੇਸ਼ ਆਦਰ ਦਾ ਭਾਵ ਵਿਅਕਤ ਕਰਨਾ ਚਾਹੁੰਦਾ ਹਾਂ। ਕਿ ਇਹ ਸੰਵਿਧਾਨ ਦੀ ਭਾਵਨਾ ਸੀ ਕਿ ਮੇਰੇ ਜਿਹੇ ਅਨੇਕ ਲੋਕ ਜੋ ਇੱਥੇ ਪਹੁੰਚ ਨਹੀਂ ਪਾਉਂਦੇ, ਇਹ ਸੰਵਿਧਾਨ ਸੀ ਜਿਸ ਦੇ ਕਾਰਨ ਅਸੀਂ ਪਹੁੰਚ ਪਾਏ। ਕਿਉਂਕਿ ਸਾਡਾ ਕੋਈ ਬੈਕਗ੍ਰਾਉਂਡ ਨਹੀਂ ਸੀ, ਅਸੀਂ ਇੱਥੇ ਤੱਕ ਕਿਵੇਂ ਆਉਂਦੇ, ਇਹ ਸੰਵਿਧਾਨ ਦਾ ਸਮਰੱਥ ਸੀ, ਜਨਤਾ ਜਨਾਰਦਨ ਦਾ ਅਸ਼ੀਰਵਾਦ ਸੀ। ਇੰਨੀ ਵੱਡੀ ਜ਼ਿੰਮੇਵਾਰੀ ਹੈ ਅਤੇ ਮੇਰੇ ਜਿਹੇ ਬਹੁਤ ਲੋਕ ਇੱਥੇ ਵੀ ਜਿਨ੍ਹਾਂ ਦਾ ਅਜਿਹਾ ਕੋਈ ਬੈਕਗ੍ਰਾਉਂਡ ਨਹੀਂ ਹੈ। ਇਹ ਇੱਕ ਸਧਾਰਣ ਪਰਿਵਾਰ ਚਾਹੇਗਾ ਅਤੇ ਅੱਜ ਸੰਵਿਧਾਨ ਵਿੱਚ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ ਅਤੇ ਇਹ ਵੀ ਕਿੰਨਾ ਵੱਡਾ ਸੁਭਾਗ ਹੈ ਕਿ ਸਾਨੂੰ ਦੇਸ਼ ਨੇ ਇੰਨਾ ਸਨੇਹ ਦਿੱਤਾ ਇੱਕ ਵਾਰ ਨਹੀਂ, ਦੋ ਵਾਰ ਨਹੀਂ ਤਿੰਨ ਵਾਰ। ਇਹ ਸਾਡੇ ਸੰਵਿਧਾਨ ਦੇ ਬਿਨਾ ਸੰਭਵ ਨਹੀਂ ਸੀ।
ਸਤਿਕਾਰਯੋਗ ਸਪੀਕਰ ਜੀ,
ਉਤਾਰ-ਚੜ੍ਹਾਅ ਤਾਂ ਆਏ, ਕਠਿਨਾਈਆਂ ਵੀ ਆਈਆਂ, ਰੁਕਾਵਟਾਂ ਵੀ ਆਈਆਂ, ਲੇਕਿਨ ਮੈਂ ਫਿਰ ਇੱਕ ਵਾਰ ਦੇਸ਼ ਦੀ ਜਨਤਾ ਨੂੰ ਨਮਨ ਕਰਦਾ ਹਾਂ ਕਿ ਦੇਸ਼ ਦੀ ਜਨਤਾ ਪੂਰੀ ਤਾਕਤ ਦੇ ਨਾਲ ਸੰਵਿਧਾਨ ਦੇ ਨਾਲ ਖੜੀ ਰਹੀ।
ਸਤਿਕਾਰਯੋਗ ਸਪੀਕਰ ਜੀ,
ਮੈਂ ਅੱਜ ਇੱਥੇ ਕਿਸੇ ਦੀ ਵਿਅਕਤੀਗਤ ਆਲੋਚਨਾ ਨਹੀਂ ਕਰਨਾ ਚਾਹੁੰਦਾ ਹਾਂ ਲੇਕਿਨ ਤੱਥਾਂ ਨੂੰ ਦੇਸ਼ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ ਅਤੇ ਇਸ ਲਈ ਮੈਂ ਤੱਥਾਂ ਨੂੰ ਰੱਖਣਾ ਚਾਹੁੰਦਾ ਹਾਂ। ਕਾਂਗਰਸ ਦੇ ਇੱਕ ਪਰਿਵਾਰ ਨੇ ਸੰਵਿਧਾਨ ਨੂੰ ਚੋਟ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਅਤੇ ਮੈਂ ਇਸ ਲਈ ਇਸ ਪਰਿਵਾਰ ਦਾ ਜ਼ਿਕਰ ਕਰਦਾ ਹਾਂ ਕਿ 75 ਸਾਲ ਦੀ ਸਾਡੀ ਯਾਤਰਾ ਵਿੱਚ 55 ਸਾਲ ਇੱਕ ਹੀ ਪਰਿਵਾਰ ਨੇ ਰਾਜ ਕੀਤਾ ਹੈ। ਇਸ ਲਈ ਦੇਸ਼ ਨੂੰ ਕੀ-ਕੀ ਹੋਇਆ ਹੈ ਇਹ ਜਾਣਨ ਦਾ ਅਧਿਕਾਰ ਹੈ ਅਤੇ ਇਸ ਪਰਿਵਾਰ ਦੇ ਕੁਵਿਚਾਰ ਕੁਰੀਤੀ ਕੁਨੀਤੀ ਇਸ ਦੀ ਪਰੰਪਰਾ ਨਿਰੰਤਰ ਚਲ ਰਹੀ ਹੈ। ਹਰ ਪੱਧਰ ‘ਤੇ ਇਸ ਪਰਿਵਾਰ ਨੇ ਸੰਵਿਧਾਨ ਨੂੰ ਚੁਣੌਤੀ ਦਿੱਤੀ ਹੈ।
ਸਤਿਕਾਰਯੋਗ ਸਪੀਕਰ ਜੀ,
1947 to 1952, ਇਸ ਦੇਸ਼ ਵਿੱਚ ਇਲੈਕਟੇਡ ਗਵਰਨਮੈਂਟ ਨਹੀਂ ਸੀ, ਇੱਕ ਅਸਥਾਈ ਵਿਵਸਥਾ ਸੀ, ਇੱਕ ਸਿਲੈਕਟੇਡ ਸਰਕਾਰ ਸੀ ਅਤੇ ਚੋਣਾਂ ਨਹੀਂ ਹੋਈਆਂ ਸੀ ਅਤੇ ਜਦੋਂ ਤੱਕ ਚੋਣਾਂ ਨਾ ਹੋਣ ਤਦ ਤੱਕ ਇੱਕ ਇੰਟਰੀਮ ਵਿਵਸਥਾ ਦੇ ਰੂਪ ਵਿੱਚ ਕੋਈ ਖਾਖਾ ਖੜਾ ਕਰਨਾ ਚਾਹੀਦਾ ਹੈ ਕੀਤਾ ਗਿਆ ਸੀ। 1952 ਤੋਂ ਪਹਿਲਾਂ ਰਾਜ ਸਭਾ ਦਾ ਵੀ ਗਠਨ ਨਹੀਂ ਹੋਇਆ ਸੀ। ਰਾਜਾਂ ਵਿੱਚ ਵੀ ਕੋਈ ਚੋਣਾਂ ਨਹੀਂ ਸੀ। ਜਨਤਾ ਦਾ ਕੋਈ ਆਦੇਸ਼ ਨਹੀਂ ਸੀ। ਉਸ ਦੇ ਬਾਵਜੂਦ ਵੀ ਅਤੇ ਹੁਣੇ-ਹੁਣੇ ਤਾਂ ਸੰਵਿਧਾਨ ਨਿਰਮਾਤਾਵਾਂ ਦੇ ਇਨ੍ਹਾਂ ਮੰਥਨ ਕਰਕੇ ਸੰਵਿਧਾਨ ਬਣਾਇਆ ਸੀ। 1951 ਵਿੱਚ ਜਦਕਿ ਚੁਣੀ ਹੋਈ ਸਰਕਾਰ ਨਹੀਂ ਸੀ। ਉਨ੍ਹਾਂ ਨੇ ਔਰਡੀਨੈਂਸ ਕਰਕੇ ਸੰਵਿਧਾਨ ਨੂੰ ਬਦਲਿਆ ਅਤੇ ਕੀਤਾ ਕੀ, ਅਭਿਵਿਅਕਤੀ ਦੀ ਆਜ਼ਾਦੀ ‘ਤੇ ਹਮਲਾ ਕਰ ਦਿੱਤਾ ਗਿਆ ਅਤੇ ਇਹ ਸੰਵਿਧਾਨ ਨਿਰਮਾਤਾ ਦਾ ਵੀ ਅਪਮਾਨ ਸੀ, ਕਿਉਂਕਿ ਅਜਿਹੀਆਂ ਗੱਲਾਂ ਕੋਈ ਸੰਵਿਧਾਨ ਸਭਾ ਵਿੱਚ ਨਹੀਂ ਆਈਆਂ ਹੋਣਗੀਆਂ ਅਜਿਹਾ ਨਹੀਂ ਹੈ। ਲੇਕਿਨ ਉੱਥੇ ਉਨ੍ਹਾਂ ਦੀ ਚਲੀ ਨਹੀਂ ਤਾਂ ਬਾਅਦ ਵਿੱਚ ਜਿਵੇਂ ਹੀ ਮੌਕਾ ਮਿਲਿਆ ਉਨ੍ਹਾਂ ਨੇ ਅਭਿਵਿਅਕਤੀ ਦੀ ਇਸ ਆਜ਼ਾਦੀ ਨੂੰ ਉਸ ‘ਤੇ ਉਨ੍ਹਾਂ ਨੇ ਹਥੋੜਾ ਮਾਰ ਦਿੱਤਾ ਅਤੇ ਇਹ ਸੰਵਿਧਾਨ ਨਿਰਮਾਤਾ ਦਾ ਘੋਰ ਅਪਮਾਨ ਹੈ। ਆਪਣੇ ਮਨ ਦੀਆਂ ਚੀਜ਼ਾਂ ਜੋ ਸੰਵਿਧਾਨ ਸਭਾ ਦੇ ਅੰਦਰ ਨਹੀਂ ਕਰਵਾ ਪਾਏ, ਉਹ ਉਨ੍ਹਾਂ ਨੇ ਪਿਛਲੇ ਦਰਵਾਜ਼ੇ ਤੋਂ ਕੀਤਾ ਅਤੇ ਉਹ ਵੀ ਚੁਣੀ ਹੋਈ ਸਰਕਾਰ ਦੇ ਉਹ ਪ੍ਰਧਾਨ ਮੰਤਰੀ ਨਹੀਂ ਸੀ, ਉਨ੍ਹਾਂ ਨੇ ਪਾਪ ਕੀਤਾ ਸੀ।
ਇੰਨਾ ਹੀ ਨਹੀਂ, ਇੰਨਾ ਹੀ ਨਹੀਂ, ਸਤਿਕਾਰਯੋਗ ਸਪੀਕਰ ਜੀ,
ਉਸੇ ਦੌਰਾਨ, ਉਸੇ ਦਰਮਿਆਨ ਉਸੇ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਨੇਹਰੂ ਜੀ ਨੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਸੀ। ਉਸ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ ਸੀ, ਨੇਹਰੂ ਜੀ ਲਿਖਦੇ ਹਨ ਅਗਰ ਸੰਵਿਧਾਨ ਸਾਡੇ ਅੱਗੇ ਨੇਹਰੂ ਜੀ ਲਿਖਦੇ ਹਨ, ਅਗਰ ਸੰਵਿਧਾਨ ਸਾਡੇ ਰਸਤੇ ਵਿੱਚ ਆ ਜਾਵੇ ਇਹ ਨੇਹਰੂ ਜੀ ਲਿਖ ਰਹੇ ਹਨ, ਅਗਰ ਸੰਵਿਧਾਨ ਸਾਡੇ ਰਸਤੇ ਦੇ ਵਿਚਕਾਰ ਆ ਜਾਵੇ ਅੱਗੇ ਨੇਹਰੂ ਜੀ ਕਹਿ ਰਹੇ ਹਨ, ਤਾਂ ਹਰ ਹਾਲ ਵਿੱਚ ਸੰਵਿਧਾਨ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ ਇਹ ਨੇਹਰੂ ਜੀ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ।
ਅਤੇ ਸਤਿਕਾਰਯੋਗ ਸਪੀਕਰ ਜੀ,
ਇਹ ਵੀ ਦੇਖੋ 1951 ਵਿੱਚ ਇਹ ਪਾਪ ਕੀਤਾ ਗਿਆ, ਲੇਕਿਨ ਦੇਸ਼ ਚੁੱਪ ਨਹੀਂ ਸੀ। ਉਸੇ ਸਮੇਂ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਜੀ ਨੇ ਜਤਾਇਆ ਇਹ ਗਲਤ ਹੋ ਰਿਹਾ ਹੈ। ਉਸ ਸਮੇਂ ਸਪੀਕਰ ਅਹੁਦੇ ‘ਤੇ ਬੈਠੇ ਹੋਏ ਸਾਡੇ ਸਪੀਕਰ ਮਹੋਦਯ ਨੇ ਵੀ ਪੰਡਿਤ ਜੀ ਨੂੰ ਕਿਹਾ ਗਲਤ ਕਰ ਰਹੇ ਹੋ। ਇੰਨਾ ਹੀ ਨਹੀਂ ਆਚਾਰਿਆ ਕ੍ਰਿਪਲਾਨੀ ਜੀ, ਜੈ ਪ੍ਰਕਾਸ਼ ਨਾਰਾਇਣ, ਜਿਵੇਂ ਮਹਾਨ ਕਾਂਗਰਸੀ ਲੋਕਾਂ ਨੇ ਵੀ ਪੰਡਿਤ ਨੇਹਰੂ ਨੇ ਕਿਹਾ ਕਿ ਇਹ ਰੋਕੋ ਲੇਕਿਨ ਪੰਡਿਤ ਜੀ ਦਾ ਆਪਣਾ ਸੰਵਿਧਾਨ ਚਲਦਾ ਸੀ। ਅਤੇ ਇਸ ਲਈ ਉਨ੍ਹਾਂ ਨੇ ਇੰਨੇ ਸੀਨੀਅਰ ਮਹਾਨੁਭਾਵ ਦੀ ਸਲਾਹ ਨਹੀਂ ਮੰਨੀ ਅਤੇ ਉਸ ਨੂੰ ਵੀ ਉਨ੍ਹਾਂ ਨੇ ਦਰਕਿਨਾਰ ਕਰ ਦਿੱਤਾ।
ਅਤੇ ਸਤਿਕਾਰਯੋਗ ਸਪੀਕਰ ਜੀ,
ਇਹ ਸੰਵਿਧਾਨ ਸੰਸ਼ੋਧਨ ਕਰਨ ਦਾ ਅਜਿਹਾ ਖੂਨ ਕਾਂਗਰਸ ਦੇ ਮੂੰਹ ਲਗ ਗਿਆ ਕਿ ਸਮੇਂ-ਸਮੇਂ ‘ਤੇ ਉਹ ਸੰਵਿਧਾਨ ਦਾ ਸ਼ਿਕਾਰ ਕਰਦੇ ਰਹੀ। ਇਹ ਖੂਨ ਮੂੰਹ ‘ਤੇ ਲਗ ਗਿਆ। ਇੰਨਾ ਹੀ ਨਹੀਂ ਸੰਵਿਧਾਨ ਦੇ ਸਪਿਰਿਟ ਨੂੰ ਲਹੂ-ਲੂਹਾਨ ਕਰਦੀ ਰਹੀ।
ਕਰੀਬ 6 ਦਹਾਕੇ ਵਿੱਚ 75 ਵਾਰ ਸੰਵਿਧਾਨ ਬਦਲਿਆ ਗਿਆ।
ਸਤਿਕਾਰਯੋਗ ਸਪੀਕਰ ਜੀ,
ਜੋ ਬੀਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜੀ ਨੇ ਬੋਇਆ ਸੀ। ਉਸ ਬੀਜ ਨੂੰ ਖੁਰਾਕ ਪਾਣੀ ਦੇਣ ਦਾ ਕੰਮ ਇੱਕ ਹੋਰ ਪ੍ਰਧਾਨ ਮੰਤਰੀ ਨੇ ਕੀਤਾ ਉਨ੍ਹਾਂ ਦਾ ਨਾਮ ਸੀ ਸ਼੍ਰੀਮਤੀ ਇੰਦਿਰਾ ਗਾਂਧੀ। ਜੋ ਪਾਪ ਪਹਿਲਾ ਪ੍ਰਧਾਨ ਮੰਤਰੀ ਕਰਕੇ ਗਏ ਅਤੇ ਜੋ ਖੂਨ ਲਗ ਗਿਆ ਸੀ। 1971 ਵਿੱਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ। ਉਸ ਸੁਪਰੀਮ ਕੋਰਟ ਦੇ ਫੈਸਲੇ ਨੂੰ ਸੰਵਿਧਾਨ ਬਦਲ ਕੇ ਪਲਟ ਦਿੱਤਾ ਗਿਆ ਅਤੇ 1971 ਵਿੱਚ ਇਹ ਸੰਵਿਧਾਨ ਸੰਸ਼ੋਧਨ ਕੀਤਾ ਗਿਆ ਸੀ। ਅਤੇ ਕੀ ਸੀ, ਉਨ੍ਹਾਂ ਨੇ ਸਾਡੇ ਦੇਸ਼ ਦੀ ਅਦਾਲਤ ਦੇ ਖੰਭ ਕੱਟ ਦਿੱਤੇ ਸੀ ਅਤੇ ਇੱਥੇ ਕਿਹਾ ਸੀ ਕਿ ਸੰਸਦ ਸੰਵਿਧਾਨ ਦੀ ਕਿਸੇ ਵੀ ਆਰਟੀਕਲ ਵਿੱਚ ਜੋ ਮਰਜੀ ਪ੍ਰਯੋਗ ਕਰ ਸਕਦੀ ਹੈ ਅਤੇ ਅਦਾਲਤ ਉਸ ਦੀ ਤਰਫ ਦੇਖ ਵੀ ਨਹੀਂ ਸਕਦੀ ਹੈ। ਅਦਾਲਤ ਦੇ ਸਾਡੇ ਅਧਿਕਾਰਾਂ ਨੂੰ ਖੋਹ ਲਿਆ ਗਿਆ ਸੀ। ਇਹ ਪਾਪ 1971 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਿਰਾ ਗਾਂਧੀ ਨੇ ਕੀਤਾ ਸੀ। ਅਤੇ ਇਸ ਨੇ, ਇਸ ਪਰਿਵਰਤਨ ਨੇ ਇੰਦਰਾ ਜੀ ਦੀ ਸਰਕਾਰ ਨੂੰ ਮੌਲਿਕ ਅਧਿਕਾਰਾਂ ਨੂੰ ਖੋਹਣ ਦਾ ਅਤੇ ਨਿਆਂ ਪਾਲਿਕਾ ‘ਤੇ ਨਿਯੰਤ੍ਰਣ ਕਰਨ ਦਾ ਅਧਿਕਾਰ ਦਿੱਤਾ, ਸਮਰੱਥ ਬਣਾ ਦਿੱਤਾ ਸੀ।
ਸਤਿਕਾਰਯੋਗ ਸਪੀਕਰ ਜੀ,
ਖੂਨ ਮੂੰਹ ‘ਤੇ ਲਗ ਗਿਆ ਸੀ ਕੋਈ ਰੋਕਣ ਵਾਲਾ ਸੀ ਨਹੀਂ ਅਤੇ ਇਸ ਲਈ ਜਦੋਂ ਇੰਦਰਾ ਜੀ ਦੀਆਂ ਚੋਣਾਂ ਨੂੰ ਗੈਰ ਰੀਤੀ ਦੇ ਕਾਰਨ ਅਤੇ ਸੰਵਿਧਾਨਕ ਤਰੀਕੇ ਨਾਲ ਚੋਣਾਂ ਲੜਣ ਦੇ ਕਾਰਨ ਅਦਾਲਤ ਨੇ ਉਨ੍ਹਾਂ ਦੀਆਂ ਚੋਣਾਂ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਐੱਮਪੀ ਅਹੁਦਾ ਛੱਡਣ ਦੀ ਨੌਬਤ ਆਈ, ਤਾਂ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਦੇਸ਼ ‘ਤੇ ਐਮਰਜੇਂਸੀ ਥੋਪ ਦਿੱਤੀ, ਆਪਾਤਕਾਲ ਲਗਾ ਦਿੱਤਾ, ਆਪਣੀ ਕੁਰਸੀ ਬਚਾਉਣ ਦੇ ਲਈ ਅਤੇ ਉਸ ਦੇ ਬਾਅਦ ਇੰਨਾ ਹੀ ਨਹੀਂ ਉਨ੍ਹਾਂ ਨੇ ਐਮਰਜੇਂਸੀ ਤਾਂ ਲਗਾਈ, ਸੰਵਿਧਾਨ ਦਾ ਦੁਰਉਪਯੋਗ ਤਾਂ ਕੀਤਾ ਹੀ ਕੀਤਾ, ਭਾਰਤ ਦੇ ਲੋਕਤੰਤਰ ਦਾ ਗਲਾ ਤਾਂ ਘੋਟ ਹੀ ਦਿੱਤਾ, ਲੇਕਿਨ 1975 ਵਿੱਚ 39ਵਾਂ ਸੰਸ਼ੋਧਨ ਕੀਤਾ ਅਤੇ ਉਸ ਵਿੱਚ ਉਨ੍ਹਾਂ ਨੇ ਕੀ ਕੀਤਾ, ਰਾਸ਼ਟਰਪਤੀ, ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਪੀਕਰ, ਇਨ੍ਹਾਂ ਦੀਆਂ ਚੋਣਾਂ ਦੇ ਖਿਲਾਫ ਕੋਈ ਕੋਰਟ ਵਿੱਚ ਜਾ ਹੀ ਨਹੀਂ ਸਕਦਾ ਹੈ ਅਜਿਹਾ ਉਨ੍ਹਾਂ ਨੇ ਅਤੇ ਉਹ ਵੀ ਰੇਟ੍ਰੋਸਪੇਕਟਿਵ ਕੀਤਾ। ਅੱਗੇ ਦੇ ਲਈ ਨਹੀਂ ਪਿੱਛੇ ਦਾ ਵੀ ਆਪਣੇ ਪਾਪਾਂ ਦਾ ਵੀ ਉਨ੍ਹਾਂ ਨੇ।
ਮੈਂ ਸੰਵਿਧਾਨ ਦੀ ਗੱਲ ਕਰ ਰਿਹਾ ਹਾਂ ਮੈਂ ਸੰਵਿਧਾਨ ਦੇ ਅੱਗੇ ਪਿੱਛੇ ਕੁੱਝ ਨਹੀਂ ਬੋਲ ਰਿਹਾ ਹਾਂ।
ਸਤਿਕਾਰਯੋਗ ਸਪੀਕਰ ਜੀ,
ਐਮਰਜੇਂਸੀ ਵਿੱਚ ਲੋਕਾਂ ਦੇ ਅਧਿਕਾਰ ਖੋਹ ਲਏ ਗਏ। ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਠੂਸ ਦਿੱਤਾ ਗਿਆ। ਨਿਆਪਾਲਿਕਾ ਦਾ ਗਲਾ ਘੋਟ ਦਿੱਤਾ ਗਿਆ। ਅਖਬਾਰਾਂ ਦੀ ਸੁਤੰਤਰਤਾ ‘ਤੇ ਤਾਲੇ ਲਗਾ ਦਿੱਤੇ ਗਏ। ਇੰਨਾ ਹੀ ਨਹੀਂ ਕਮਿਟੇਡ ਜਿਊਡਿਸ਼ਰੀ ਇਸ ਵਿਚਾਰ ਨੂੰ ਉਨ੍ਹਾਂ ਨੇ ਪੂਰੀ ਤਾਕਤ ਦਿੱਤੀ ਅਤੇ ਇੰਨਾ ਹੀ ਨਹੀਂ ਜਿਸ ਜਸਟਿਸ ਐੱਚ ਆਰ ਖੰਨਾ ਨੇ ਉਨ੍ਹਾਂ ਦੇ ਚੋਣਾਂ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਖਿਲਾਫ ਜੋ ਜਜਮੈਂਟ ਦਿੱਤਾ ਸੀ, ਉਹ ਇੰਨਾ ਗੁੱਸਾ ਭਰਿਆ ਸੀ, ਕਿ ਜਦੋਂ ਜਸਟਿਸ ਐੱਚ ਆਰ ਖੰਨਾ ਜੋ ਸੀਨੀਅਰਿਟੀ ਦੇ ਅਧਾਰ ‘ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬਣਨਾ ਸੀ। ਜਿਨ੍ਹਾਂ ਨੇ ਸੰਵਿਧਾਨ ਦਾ ਸਨਮਾਨ ਕਰਦੇ ਹੋਏ ਉਸ ਨੂੰ ਸਪਿਰਿਟ ਨਾਲ ਇੰਦਰਾ ਜੀ ਨੂੰ ਸਜ਼ਾ ਦਿੱਤੀ ਸੀ, ਉਨ੍ਹਾਂ ਨੇ ਮੁੱਖ ਜੱਜ ਨਹੀਂ ਬਣਨ ਦਿੱਤਾ ਇਹ ਸੰਵਿਧਾਨਕ ਲੋਕਤੰਤਰੀ ਪ੍ਰਕਿਰਿਆ ਰਹੀ।
ਸਤਿਕਾਰਯੋਗ ਸਪੀਕਰ ਜੀ,
ਅਤੇ ਇਹ ਕਾਂਗਰਸ ਪਾਰਟੀ, ਸੰਵਿਧਾਨ ਸ਼ਬਦ ਵੀ ਉਨ੍ਹਾਂ ਦੇ ਮੁੰਹ ‘ਚ ਸ਼ੋਭਾ ਨਹੀਂ ਦਿੰਦਾ ਹੈ। ਇਸੇ ਲਈ ਜੋ ਆਪਣੀ ਪਾਰਟੀ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਹਨ। ਜਿਨ੍ਹਾਂ ਨੇ ਆਪਣੀ ਪਾਰਟੀ ਦੇ ਸੰਵਿਧਾਨ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਹੈ। ਕਿਉਂਕਿ ਸੰਵਿਧਾਨ ਨੂੰ ਸਵੀਕਾਰ ਕਰਨ ਦੇ ਲਈ ਲੋਕਤਾਂਤ੍ਰਿਕ ਭਾਵਨਾ ਦੀ ਲੋੜ ਹੁੰਦੀ ਹੈ ਜੀ, ਜੋ ਉਨ੍ਹਾਂ ਦੀ ਰਗਾਂ ਵਿੱਚ ਨਹੀਂ ਹੈ, ਉਨ੍ਹਾਂ ਦੀ ਰਗਾਂ ਵਿੱਚ ਤਾਨਾਸ਼ਾਹੀ ਅਤੇ ਭਾਈ-ਭਤੀਜਾਵਾਦ ਭਰਿਆ ਹੋਇਆ ਹੈ। ਹੁਣ ਤੁਸੀਂ ਦੇਖਦੇ ਹੋ ਕਿ ਸ਼ੁਰੂਆਤ ਵਿੱਚ ਕਿੰਨੀ ਗੜਬੜ ਹੋਈ ਹੈ। ਮੈਂ ਕਾਂਗਰਸ ਦੀ ਗੱਲ ਕਰ ਰਿਹਾ ਹਾਂ। ਕਾਂਗਰਸ ਦੀਆਂ 12 ਸੂਬਾ ਕਮੇਟੀਆਂ ਅਤੇ 12 ਸੂਬਾਈ ਕਾਮੇਡੀਅਨਾਂ ਨੇ, ਸਰਦਾਰ ਪਟੇਲ ਦੇ ਨਾਂ ‘ਤੇ ਸਹਿਮਤੀ ਦਿੱਤੀ ਸੀ। ਨਹਿਰੂ ਜੀ ਦੇ ਨਾਲ ਇੱਕ ਵੀ ਕਮੇਟੀ ਨਹੀਂ ਸੀ, ਨੋਟ ਏ ਸਿੰਗਲ। ਸੰਵਿਧਾਨ ਦੇ ਤਹਿਤ ਸਿਰਫ਼ ਸਰਦਾਰ ਸਾਹਿਬ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ। ਪਰ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ, ਆਪਣੇ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ, ਆਪਣੇ ਹੀ ਸੰਵਿਧਾਨ ਨੂੰ ਸਵੀਕਾਰ ਨਹੀਂ ਕਰਨਾ ਅਤੇ ਸਰਦਾਰ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਸਕੇ ਅਤੇ ਉਹ ਬੈਠ ਗਏ। ਜਿਹੜੇ ਲੋਕ ਆਪਣੀ ਪਾਰਟੀ ਦੇ ਸੰਵਿਧਾਨ ਨੂੰ ਨਹੀਂ ਮੰਨਦੇ, ਉਹ ਦੇਸ਼ ਦੇ ਸੰਵਿਧਾਨ ਨੂੰ ਕਿਵੇਂ ਸਵੀਕਾਰ ਕਰ ਸਕਦੇ ਹਨ।
ਸਤਿਕਾਰਯੋਗ ਸਪੀਕਰ ਜੀ,
ਜਿਹੜੇ ਲੋਕ ਸੰਵਿਧਾਨ ਵਿੱਚ ਲੋਕਾਂ ਦੇ ਨਾਂ ਲੱਭਦੇ ਰਹਿੰਦੇ ਹਨ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਕਾਂਗਰਸ ਪਾਰਟੀ ਦੇ ਇੱਕ ਪ੍ਰਧਾਨ ਹੋਇਆ ਕਰਦੇ ਸੀ ਅਤੇ ਉਹ ਬਹੁਤ ਪਿਛੜੇ ਸਮਾਜ ਨਾਲ ਸੰਬੰਧਤ ਸਨ, ਬਹੁਤ ਪਿਛੜੇ ਹੋਏ, ਪਿਛੜੇ ਵੀ ਨਹੀਂ ਬਹੁਤ ਪਿਛੜੇ। ਬਹੁਤ ਹੀ ਪਿਛੜੇ ਸਮਾਜ ਵਿੱਚੋਂ ਆਏ ਪ੍ਰਧਾਨ ਸ਼੍ਰੀ ਸੀਤਾਰਾਮ ਕੇਸਰੀ ਜੀ ਦੀ, ਕਿੰਨੀ ਬੇਇੱਜ਼ਤੀ ਕੀਤੀ ਗਈ। ਕਿਹਾ ਜਾਂਦਾ ਹੈ ਉਨ੍ਹਾਂ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ ਗਿਆ ਸੀ। ਚੁੱਕ ਕੇ ਫੁੱਟਪਾਥ ‘ਤੇ ਸੁੱਟ ਦਿੱਤਾ ਗਿਆ। ਇਹ ਗੱਲ ਸਾਡੀ ਪਾਰਟੀ ਦੇ ਸੰਵਿਧਾਨ ਵਿੱਚ ਕਦੇ ਵੀ ਨਹੀਂ ਲਿਖੀ ਗਈ, ਪਰ ਆਪਣੀ ਪਾਰਟੀ ਦੇ ਸੰਵਿਧਾਨ ਨੂੰ ਨਾ ਮੰਨ ਕੇ, ਲੋਕਤੰਤਰ ਦੀ ਪ੍ਰਕ੍ਰਿਆ ਨੂੰ ਨਾ ਮੰਨ ਕੇ ਸਾਰੀ ਕਾਂਗਰਸ ਪਾਰਟੀ ਨੂੰ ਇੱਕ ਪਰਿਵਾਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਲੋਕਤੰਤਰ ਦੀ ਅਣਦੇਖੀ ਕੀਤੀ ਗਈ।
ਸਤਿਕਾਰਯੋਗ ਸਪੀਕਰ ਜੀ,
ਸੰਵਿਧਾਨ ਨਾਲ ਖਿਲਵਾੜ ਕਰਨਾ, ਸੰਵਿਧਾਨ ਦੀ ਭਾਵਨਾ ਨੂੰ ਢਾਹ ਲਾਉਣਾ, ਇਹ ਸਭ ਕਾਂਗਰਸ ਦੀ ਰਗ-ਰਗ ਵਿਚ ਰਿਹਾ ਹੈ। ਸਾਡੇ ਲਈ, ਸੰਵਿਧਾਨ ਦੀ ਪਵਿੱਤਰਤਾ, ਇਸਦੀ ਭਲਾਈ ਸਭ ਤੋਂ ਮਹੱਤਵਪੂਰਨ ਹੈ ਅਤੇ ਇਹ ਸ਼ਬਦਾਂ ਵਿੱਚ ਨਹੀਂ ਹੈ, ਜਦੋਂ ਵੀ ਸਾਡੀ ਪਰਖ ਹੋਈ ਹੈ, ਅਸੀਂ ਉਹ ਲੋਕ ਹਾਂ ਜੋ ਤਪੱਸਿਆ ਤੋਂ ਬਾਅਦ ਆਏ ਹਾਂ। ਮੈਂ ਇੱਕ ਉਦਾਹਰਣ ਦੇਣਾ ਚਾਹੁੰਦਾ ਹਾਂ, 1996 ਵਿੱਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਜਿੱਤੀ, ਇਹ ਸਭ ਤੋਂ ਵੱਡੀ ਪਾਰਟੀ ਸੀ ਅਤੇ ਸੰਵਿਧਾਨ ਦੀ ਭਾਵਨਾ ਤਹਿਤ ਰਾਸ਼ਟਰਪਤੀ ਜੀ ਨੇ ਸਭ ਤੋਂ ਵੱਡੀ ਪਾਰਟੀ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਲਈ ਬੁਲਾਇਆ ਅਤੇ ਸਰਕਾਰ 13 ਦਿਨ ਤੱਕ ਚੱਲੀ। ਜੇਕਰ ਸਾਡੇ ਅੰਦਰ ਸੰਵਿਧਾਨ ਦੀ ਸਪਿਰਿਟ ਪ੍ਰਤੀ ਭਾਵਨਾ ਨਾ ਹੁੰਦੀ ਤਾਂ ਅਸੀਂ ਵੀ ਇਹ ਵੰਡੋ, ਉਹ ਵੰਡੋ, ਇਹ ਦੋ, ਉਹ ਦੋ। ਉਸਨੂੰ ਡਿਪਟੀ ਪੀਐਮ ਬਣਾਓ, ਉਸਨੂੰ ਢੀਕਨਾ ਬਣਾਉ। ਅਸੀਂ ਵੀ ਸੱਤਾ ਦਾ ਆਨੰਦ ਮਾਣ ਸਕਦੇ ਸੀ, ਪਰ ਅਟਲ ਜੀ ਨੇ ਸੌਦੇਬਾਜ਼ੀ ਦਾ ਰਾਹ ਨਹੀਂ ਚੁਣਿਆ, ਸੰਵਿਧਾਨ ਦਾ ਸਨਮਾਨ ਕਰਨ ਦਾ ਰਾਹ ਚੁਣਿਆ ਅਤੇ 13 ਦਿਨਾਂ ਬਾਅਦ ਅਸਤੀਫਾ ਦੇਣਾ ਸਵੀਕਾਰ ਕਰ ਲਿਆ। ਇਹ ਸਾਡੇ ਲੋਕਤੰਤਰ ਦੀ ਉਚਾਈ ਹੈ। ਇੰਨਾ ਹੀ ਨਹੀਂ 1998 ‘ਚ ਐਨਡੀਏ ਦੀ ਸਰਕਾਰ ਸੀ। ਸਰਕਾਰ ਚੱਲ ਰਹੀ ਸੀ ਪਰ ਕੁਝ ਲੋਕਾਂ ਲਈ, ਜੇ ਅਸੀਂ ਨਹੀਂ ਤਾਂ ਕੋਈ ਨਹੀਂ, ਇਹ ਇੱਕ ਪਰਿਵਾਰ ਦੀ ਖੇਡ ਹੈ, ਅਟਲ ਜੀ ਦੀ ਸਰਕਾਰ ਨੂੰ ਸਥਿਰ ਕਰਨ ਦੀ ਖੇਡ ਖੇਡੀ, ਵੋਟਿੰਗ ਹੋਈ, ਖਰੀਦੋ-ਫਰੋਖਤ ਤਾਂ ਵੀ ਹੋ ਸਕਦੀ ਸੀ, ਉਦੋਂ ਵੀ ਬਾਜ਼ਾਰ ‘ਚ ਮਾਲ ਵਿਕਦਾ ਸੀ। ਪਰ ਸੰਵਿਧਾਨ ਦੀ ਭਾਵਨਾ ਨੂੰ ਸਮਰਪਿਤ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਨੇ ਇਕ ਵੋਟ ਨਾਲ ਹਾਰਨ ਨੂੰ ਤਰਜੀਹ ਦਿੱਤੀ, ਅਸਤੀਫਾ ਦੇ ਦਿੱਤਾ, ਪਰ ਗੈਰ-ਸੰਵਿਧਾਨਕ ਅਹੁਦੇ ਨੂੰ ਸਵੀਕਾਰ ਨਹੀਂ ਕੀਤਾ। ਇਹ ਸਾਡਾ ਇਤਿਹਾਸ ਹੈ, ਇਹ ਸਾਡੀਆਂ ਕਦਰਾਂ-ਕੀਮਤਾਂ ਹਨ, ਇਹ ਸਾਡੀ ਪਰੰਪਰਾ ਹੈ ਅਤੇ ਦੂਜੇ ਪਾਸੇ ਅਦਾਲਤ ਨੇ ਵੀ ਜਿਸ ‘ਤੇ ਮੋਹਰ ਲਗਾ ਦਿੱਤੀ, ਕੈਸ਼ ਫਾਰ ਵੋਟ ਦਾ ਕਾਂਡ, ਇੱਕ ਛੋਟੀ ਜਿਹੀ ਸਰਕਾਰ ਨੂੰ ਬਚਾਉਣ ਲਈ ਸੰਸਦ ‘ਚ ਨੋਟਾਂ ਦੇ ਢੇਰ ਲਗਾ ਦਿੱਤੇ ਗਏ। ਸਰਕਾਰ ਨੂੰ ਅਸੰਵਿਧਾਨਕ ਤਰੀਕੇ ਨਾਲ ਬਚਾਉਣ ਲਈ ਭਾਰਤ ਦੇ ਲੋਕਤੰਤਰ ਦੀ ਭਾਵਨਾ ਨੂੰ ਬਾਜਾਰ ਬਣਾ ਦਿੱਤਾ ਗਿਆ। ਵੋਟਾਂ ਖਰੀਦੀਆਂ ਗਈਆਂ।
ਸਤਿਕਾਰਯੋਗ ਸਪੀਕਰ ਜੀ,
90 ਦੇ ਦਹਾਕੇ ਵਿੱਚ ਬਹੁਤ ਸਾਰੇ ਸੰਸਦ ਮੈਂਬਰਾਂ ਨੂੰ ਰਿਸ਼ਵਤ ਦੇਣ ਦਾ ਪਾਪ ਇਹ ਸੰਵਿਧਾਨ ਦੀ ਭਾਵਨਾ ਸੀ। ਕੀ ਇਹ 140 ਕਰੋੜ ਦੇਸ਼ਵਾਸੀਆਂ ਦੇ ਮਨਾਂ ਵਿੱਚ ਜੋ ਲੋਕਤੰਤਰ ਪਲਿਆ ਹੈ ਉਸ ਲੋਕਤੰਤਰ ਦੇ ਨਾਲ ਖਿਲਵਾੜ ਨਹੀਂ ਸੀ? ਕਾਂਗਰਸ ਲਈ ਸੱਤਾ ਦਾ ਸੁਖ, ਸੱਤਾ ਦੀ ਭੁੱਖ, ਇਹੀ ਕਾਂਗਰਸ ਦਾ ਇਤਿਹਾਸ ਹੈ, ਕਾਂਗਰਸ ਦਾ ਵਰਤਮਾਨ ਹੈ।
ਸਤਿਕਾਰਯੋਗ ਸਪੀਕਰ ਜੀ,
2014 ਤੋਂ ਬਾਅਦ ਐਨਡੀਏ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਸੰਵਿਧਾਨ ਅਤੇ ਲੋਕਤੰਤਰ ਨੂੰ ਮਜ਼ਬੂਤੀ ਮਿਲੀ। ਅਸੀਂ ਇਨ੍ਹਾਂ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਮੁਹਿੰਮ ਚਲਾਈ ਹੈ। ਇੱਥੋਂ ਪੁੱਛਿਆ ਗਿਆ ਕਿ ਪਿਛਲੇ 10 ਸਾਲਾਂ ਵਿੱਚ ਅਸੀਂ ਸੰਵਿਧਾਨਕ ਸੋਧਾਂ ਵੀ ਕੀਤੀਆਂ ਹਨ। ਹਾਂ, ਅਸੀਂ ਸੰਵਿਧਾਨ ਵਿੱਚ ਸੋਧ ਵੀ ਕੀਤੇ ਹਨ। ਦੇਸ਼ ਦੀ ਏਕਤਾ ਲਈ, ਦੇਸ਼ ਦੀ ਅਖੰਡਤਾ ਲਈ, ਦੇਸ਼ ਦੇ ਉੱਜਵਲ ਭਵਿੱਖ ਲਈ ਅਤੇ ਸੰਵਿਧਾਨ ਦੀ ਭਾਵਨਾ ਲਈ ਪੂਰੀ ਤਨਦੇਹੀ ਨਾਲ ਕੀਤੇ ਹਨ। ਅਸੀਂ ਸੰਵਿਧਾਨ ਵਿੱਚ ਸੋਧ ਕਿਉਂ ਕੀਤਾ, ਇਸ ਦੇਸ਼ ਦਾ ਓਬੀਸੀ ਭਾਈਚਾਰਾ ਤਿੰਨ ਦਹਾਕਿਆਂ ਤੋਂ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਦੀ ਮੰਗ ਕਰ ਰਿਹਾ ਸੀ। ਓ.ਬੀ.ਸੀ. ਨੂੰ ਸਨਮਾਨ ਦੇਣ ਲਈ, ਅਸੀਂ ਉਨ੍ਹਾਂ ਨੂੰ ਸੰਵਿਧਾਨਕ ਦਰਜਾ ਦੇਣ ਲਈ ਸੰਵਿਧਾਨ ਵਿੱਚ ਸੋਧ ਕੀਤੀ ਹੈ, ਸਾਨੂੰ ਅਜਿਹਾ ਕਰਕੇ ਮਾਣ ਹੈ। ਅਸੀਂ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੇ ਨਾਲ ਖੜੇ ਹੋਣਾ ਆਪਣਾ ਫਰਜ਼ ਸਮਝਦੇ ਹਾਂ, ਇਸ ਲਈ ਸੰਵਿਧਾਨ ਵਿੱਚ ਸੋਧ ਕੀਤੀ ਗਈ।
ਸਤਿਕਾਰਯੋਗ ਸਪੀਕਰ ਜੀ,
ਇਸ ਦੇਸ਼ ਵਿੱਚ ਇੱਕ ਬਹੁਤ ਵੱਡਾ ਵਰਗ ਸੀ। ਉਹ ਭਾਵੇਂ ਕਿਸੇ ਵੀ ਜਾਤ ਵਿੱਚ ਪੈਦਾ ਹੋਇਆ ਹੋਵੇ, ਪਰ ਗਰੀਬੀ ਕਾਰਨ ਉਸਨੂੰ ਮੌਕੇ ਨਹੀਂ ਮਿਲਦੇ ਸਨ, ਅੱਗੇ ਨਹੀਂ ਵਧ ਸਕਦਾ ਸੀ ਅਤੇ ਇਸ ਲਈ ਉਸ ਵਿੱਚ ਅਸੰਤੁਸ਼ਟਤਾ ਦੀ ਜਵਾਲਾ ਭੜਕ ਰਹੀ ਸੀ ਅਤੇ ਸਭ ਕੁਝ ਮੰਗਦਾ ਰਿਹਾ, ਕਿਸੇ ਨੇ ਕੋਈ ਫੈਸਲਾ ਨਹੀਂ ਲਿਆ। ਅਸੀਂ ਸੰਵਿਧਾਨ ਵਿੱਚ ਸੋਧ ਕਰਕੇ ਆਮ ਲੋਕਾਂ ਦੇ ਗਰੀਬ ਪਰਿਵਾਰਾਂ ਲਈ 10% ਹੋਰ ਰਾਖਵਾਂਕਰਨ ਕੀਤਾ ਅਤੇ ਇਹ ਪਹਿਲਾ ਰਿਜ਼ਰਵੇਸ਼ਨ ਸੋਧ ਸੀ, ਜਿਸ ਦੇ ਖਿਲਾਫ਼ ਦੇਸ਼ ਵਿੱਚ ਵਿਰੋਧ ਦੀ ਕੋਈ ਆਵਾਜ਼ ਨਹੀਂ ਉੱਠੀ, ਸਾਰਿਆਂ ਨੇ ਇਸ ਨੂੰ ਪਿਆਰ ਨਾਲ ਸਵੀਕਾਰ ਕੀਤਾ, ਸੰਸਦ ਨੇ ਵੀ ਇਸਨੂੰ ਸਹਿਮਤੀ ਨਾਲ ਪਾਸ ਕੀਤਾ। ਕਿਉਂਕਿ ਸਮਾਜ ਦੀ ਏਕਤਾ ਦੀ ਤਾਕਤ ਇਸ ਵਿੱਚ ਪਈ ਸੀ। ਇਸ ਵਿੱਚ ਸੰਵਿਧਾਨ ਪ੍ਰਤੀ ਭਾਵਨਾਵਾਂ ਝਲਕਦੀਆਂ ਸਨ। ਇਹ ਉਦੋਂ ਹੀ ਹੋਇਆ ਜਦੋਂ ਸਾਰਿਆਂ ਨੇ ਸਹਿਯੋਗ ਦਿੱਤਾ।
ਸਤਿਕਾਰਯੋਗ ਸਪੀਕਰ ਜੀ,
ਹਾਂ, ਅਸੀਂ ਸੰਵਿਧਾਨ ਵਿੱਚ ਸੋਧਾਂ ਵੀ ਕੀਤੀਆਂ ਹਨ। ਪਰ ਅਸੀਂ ਔਰਤਾਂ ਨੂੰ ਸ਼ਕਤੀ ਦੇਣ ਲਈ ਸੰਵਿਧਾਨ ਵਿੱਚ ਸੋਧ ਕੀਤੀ। ਪਾਰਲੀਮੈਂਟ ਮੈਂਬਰ ਅਤੇ ਪਾਰਲੀਮੈਂਟ ਦੀ ਪੁਰਾਣੀ ਇਮਾਰਤ ਇਸ ਗੱਲ ਦੀ ਗਵਾਹ ਹੈ, ਜਦੋਂ ਦੇਸ਼ ਔਰਤਾਂ ਨੂੰ ਰਾਖਵਾਂਕਰਨ ਦੇਣ ਵਿੱਚ ਅੱਗੇ ਵੱਧ ਰਿਹਾ ਸੀ ਅਤੇ ਕਾਨੂੰਨ ਬਿੱਲ ਪੇਸ਼ ਕੀਤਾ ਜਾ ਰਿਹਾ ਸੀ, ਤਾਂ ਉਨ੍ਹਾਂ ਦਾ ਇੱਕ ਸਾਥੀ ਕਾਹਲੀ ਵਿੱਚ ਆਉਂਦਾ ਹੈ, ਕਾਗਜ਼ ਖੋਹ ਲੈਂਦਾ ਹੈ, ਪਾੜ ਦਿੰਦਾ ਹੈ ਅਤੇ ਸਦਨ ਸਥਗਿਤ ਹੋ ਜਾਂਦਾ ਹੈ, ਅਤੇ ਵਿਸ਼ਾ 40 ਸਾਲਾਂ ਲਈ ਲਟਕ ਗਿਆ ਅਤੇ ਉਹ ਅੱਜ ਉਨ੍ਹਾਂ ਦਾ ਮਾਰਗਦਰਸ਼ਕ ਹੈ। ਜਿਨ੍ਹਾਂ ਨੇ ਦੇਸ਼ ਦੀਆਂ ਔਰਤਾਂ ਨਾਲ ਬੇਇਨਸਾਫ਼ੀ ਕੀਤੀ, ਉਹ ਉਨ੍ਹਾਂ ਦੇ ਮਾਰਗ ਦਰਸ਼ਕ ਹਨ
ਸਤਿਕਾਰਯੋਗ ਸਪੀਕਰ ਜੀ,
ਅਸੀਂ ਸੰਵਿਧਾਨ ਵਿੱਚ ਸੋਧ ਕੀਤਾ, ਅਸੀਂ ਦੇਸ਼ ਦੀ ਏਕਤਾ ਲਈ ਕੀਤਾ। ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਧਾਰਾ 370 ਦੀ ਦੀਵਾਰ ਕਾਰਨ ਜੰਮੂ-ਕਸ਼ਮੀਰ ਦੇ ਵੱਲ ਦੇਖ ਵੀ ਨਹੀਂ ਸਕਿਆ ਸੀ। ਅਸੀਂ ਚਾਹੁੰਦੇ ਸੀ ਕਿ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਭਾਰਤ ਦੇ ਹਰ ਹਿੱਸੇ ਵਿਚ ਲਾਗੂ ਹੋਵੇ ਅਤੇ ਇਸ ਲਈ ਅਸੀਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਸੀ, ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ, ਅਸੀਂ ਸੰਵਿਧਾਨ ਵਿਚ ਜਲਦੀ ਸੋਧ ਕਰਕੇ ਧਾਰਾ 370 ਨੂੰ ਹਟਾ ਦਿੱਤਾ ਅਤੇ ਹੁਣ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ।
ਸਤਿਕਾਰਯੋਗ ਸਪੀਕਰ ਜੀ,
ਅਸੀਂ ਧਾਰਾ 370 ਨੂੰ ਹਟਾਉਣ ਲਈ ਸੋਧ ਕੀਤੀ ਹੈ। ਅਸੀਂ ਵੀ ਅਜਿਹੇ ਕਾਨੂੰਨ ਬਣਾਏ ਹਨ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਮਹਾਤਮਾ ਗਾਂਧੀ ਸਮੇਤ ਦੇਸ਼ ਦੇ ਸੀਨੀਅਰ ਨੇਤਾਵਾਂ ਨੇ ਜਨਤਕ ਤੌਰ ‘ਤੇ ਕਿਹਾ ਸੀ ਕਿ ਇਹ ਦੇਸ਼ ਸਾਡੇ ਗੁਆਂਢੀ ਦੇਸ਼ਾਂ ਵਿੱਚ ਘੱਟ ਗਿਣਤੀਆਂ ਦਾ ਧਿਆਨ ਰੱਖੇਗਾ, ਜਦੋਂ ਵੀ ਉਹ ਮੁਸੀਬਤ ਵਿੱਚ ਆਉਣਗੇ, ਉਨ੍ਹਾਂ ਦੀ ਚਿੰਤਾ ਕਰੇਗਾ, ਗਾਂਧੀ ਜੀ ਦਾ ਵਾਅਦਾ ਸੀ ਜੋ ਉਨ੍ਹਾਂ ਨੇ ਕੀਤਾ ਸੀ। ਜੋ ਉਨ੍ਹਾਂ ਦੇ ਨਾਂ ‘ਤੇ ਸੱਤਾ ‘ਚ ਆ ਜਾਂਦੇ ਸੀ ਪਰ ਉਨ੍ਹਾਂ ਨੇ ਇਸ ਨੂੰ ਪੂਰਾ ਨਹੀਂ ਕੀਤਾ, ਅਸੀਂ CAA ਕਰਕੇ ਪੂਰਾ ਨਹੀਂ ਕੀਤਾ। ਅਸੀਂ ਉਹ ਕਾਨੂੰਨ ਲਿਆਂਦਾ ਹੈ, ਅਸੀਂ ਕੀਤਾ ਹੈ ਅਤੇ ਅੱਜ ਵੀ ਅਸੀਂ ਮਾਣ ਨਾਲ ਇਸ ਨੂੰ ਚਲਾ ਰਹੇ ਹਾਂ ਅਤੇ ਮੂੰਹ ਨਹੀਂ ਛੁਪਾਉਂਦੇ ਹਾਂ। ਕਿਉਂਕਿ ਅਸੀਂ ਦੇਸ਼ ਦੇ ਸੰਵਿਧਾਨ ਦੀ ਭਾਵਨਾ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦਾ ਕੰਮ ਕੀਤਾ ਹੈ।
ਸਤਿਕਾਰਯੋਗ ਸਪੀਕਰ ਜੀ,
ਅਸੀਂ ਜੋ ਸੰਵਿਧਾਨਕ ਸੋਧਾਂ ਕੀਤੀਆਂ ਹਨ, ਉਹ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਅਤੇ ਸੁਨਹਿਰੇ ਭਵਿੱਖ ਦੇ ਲਈ ਰਾਹ ਪੱਧਰਾ ਕਰਨ ਲਈ ਹਨ ਅਤੇ ਸਮਾਂ ਦੱਸੇਗਾ ਕਿ ਅਸੀਂ ਸਮੇਂ ਦੀ ਕਸੌਟੀ ‘ਤੇ ਖਰੇ ਉਤਰਾਂਗੇ ਜਾਂ ਨਹੀਂ। ਕਿਉਂਕਿ ਸੱਤਾ ਸੁਆਰਥ ਲਈ ਕੀਤਾ ਗਿਆ ਪਾਪ ਨਹੀਂ ਹੈ। ਅਸੀਂ ਦੇਸ਼ ਦੇ ਹਿੱਤ ਵਿੱਚ ਚੰਗੇ ਕੰਮ ਕੀਤੇ ਹਨ ਅਤੇ ਇਸ ਲਈ ਅਸੀਂ ਸਵਾਲ ਪੁੱਛਦੇ ਹਾਂ।
ਸਤਿਕਾਰਯੋਗ ਸਪੀਕਰ ਜੀ,
ਇਥੇ ਸੰਵਿਧਾਨ ‘ਤੇ ਕਈ ਭਾਸ਼ਣ ਦਿੱਤੇ ਗਏ, ਕਈ ਵਿਸ਼ੇ ਉਠਾਏ ਗਏ, ਹਰ ਕਿਸੇ ਦੀ ਆਪਣੀ ਮਜਬੂਰੀ ਹੋਵੇਗੀ। ਸਿਆਸਤ ਕੁਝ ਨਾ ਕੁਝ ਕਰਨ ਲਈ ਜ਼ਰੂਰ ਕਰਨੀ ਚਾਹੀਦੀ ਹੈ। ਪਰ ਮਾਣਯੋਗ ਸਪੀਕਰ ਸਾਹਿਬ ਜੀ, ਜਿਸ ਚੀਜ਼ ਬਾਰੇ ਸਾਡਾ ਸੰਵਿਧਾਨ ਸਭ ਤੋਂ ਵੱਧ ਸੰਵੇਦਨਸ਼ੀਲ ਰਿਹਾ ਹੈ, ਉਹ ਹੈ ਭਾਰਤ ਦੇ ਲੋਕ। ਵੀ ਦ ਪੀਪਲ, ਭਾਰਤ ਦੇ ਨਾਗਰਿਕ, ਸੰਵਿਧਾਨ ਉਨ੍ਹਾਂ ਲਈ ਹੈ, ਉਨ੍ਹਾਂ ਦੇ ਹਿੱਤਾਂ ਦੇ ਲਈ ਹੈ, ਉਨ੍ਹਾਂ ਦੀ ਭਲਾਈ ਲਈ ਹੈ, ਉਹਨਾਂ ਦੀ ਇੱਜ਼ਤ ਲਈ ਹੈ ਅਤੇ ਇਸ ਲਈ ਸੰਵਿਧਾਨ ਸਾਨੂੰ ਭਾਰਤ ਦੇ ਕਲਿਆਣਕਾਰੀ ਰਾਜ ਲਈ ਦਿਸ਼ਾ-ਨਿਰਦੇਸ਼ ਦਿੰਦਾ ਹੈ ਅਤੇ ਕਲਿਆਣਕਾਰੀ ਰਾਜ ਦਾ ਅਰਥ ਹੈ, ਜਿੱਥੇ ਨਾਗਰਿਕ ਨੂੰ ਵੀ ਇੱਜਤ ਪ੍ਰਾਪਤ ਹੈ, ਉਨ੍ਹਾਂ ਨੂੰ ਸਨਮਾਨਜਨਕ ਜੀਵਨ ਦੀ ਗਾਰੰਟੀ ਦਿੱਤੀ ਜਾਣੀ ਚਾਹੀਦੀ ਹੈ। ਸਾਡੇ ਕਾਂਗਰਸੀ ਸਾਥੀਆਂ ਲਈ ਇੱਕ ਸ਼ਬਦ ਬਹੁਤ ਪਿਆਰਾ ਹੈ, ਮੈਂ ਅੱਜ ਉਹ ਸ਼ਬਦ ਵਰਤਣਾ ਚਾਹੁੰਦਾ ਹਾਂ ਅਤੇ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਸ਼ਬਦ ਹੈ ਜਿਸ ਤੋਂ ਬਿਨਾਂ ਉਹ ਰਹਿ ਨਹੀਂ ਸਕਦੇ ਹਨ ਉਹ ਸ਼ਬਦ ਹੈ ਜੁਮਲਾ । ਕਾਂਗਰਸ ਦੇ ਸਾਡੇ ਦੋਸਤ ਦਿਨ-ਰਾਤ ਉਨ੍ਹਾਂ ਨੂੰ ਜੁਮਲਾ ਦਿੰਦੇ ਹਨ, ਪਰ ਇਹ ਦੇਸ਼ ਜਾਣਦਾ ਹੈ ਕਿ ਭਾਰਤ ਵਿੱਚ ਜੇ ਕੋਈ ਵੱਡਾ ਜੁਮਲਾ ਸੀ ਅਤੇ ਚਾਰ ਪੀੜ੍ਹੀਆਂ ਨੇ ਇਹ ਚਲਾਇਆ ਸੀ, ਤਾਂ ਉਹ ਜੁਮਲਾ ਸੀ ‘ਗਰੀਬੀ ਹਟਾਓ’। ਇਹ ਇਹੋ ਜਿਹਾ ਜੁਮਲਾ ਸੀ, ਇਹ ਗਰੀਬੀ ਹਟਾਓ ਇਹੋ ਜਿਹਾ ਜੁਮਲਾ ਸੀ। ਉਹ ਭਾਵੇਂ ਆਪਣੀਆਂ ਸਿਆਸੀ ਰੋਟੀਆਂ ਤਾਂ ਸੇਕ ਸਕਦੇ ਸਨ ਪਰ ਗਰੀਬਾਂ ਦੀ ਹਾਲਤ ਚੰਗੀ ਨਹੀਂ ਹੁੰਦੀ ਸੀ।
ਸਤਿਕਾਰਯੋਗ ਸਪੀਕਰ ਜੀ,
ਜਰਾ ਕੋਈ ਵੀ ਕਹੇ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ, ਕੀ ਇੱਕ ਇੱਜ਼ਤ ਨਾਲ ਰਹਿਣ ਵਾਲੇ ਪਰਿਵਾਰ ਨੂੰ ਵੀ ਟਾਇਲਟ ਨਹੀਂ ਮਿਲਣਾ ਚਾਹੀਦਾ? ਕੀ ਤੁਹਾਨੂੰ ਇਹ ਕੰਮ ਕਰਨ ਲਈ ਸਮਾਂ ਨਹੀਂ ਮਿਲਿਆ? ਅੱਜ ਦੇਸ਼ ਵਿੱਚ ਪਖਾਨੇ ਬਣਾਉਣ ਦੀ ਮੁਹਿੰਮ ਚੱਲ ਰਹੀ ਹੈ ਜੋ ਗਰੀਬਾਂ ਲਈ ਇੱਕ ਸੁਪਨਾ ਸੀ। ਉਨ੍ਹਾਂ ਦੀ ਇੱਜ਼ਤ ਦੀ ਖ਼ਾਤਰ ਅਸੀਂ ਇਹ ਕੰਮ ਆਪਣੇ ਹੱਥ ਵਿੱਚ ਲਿਆ ਅਤੇ ਪੂਰੀ ਤਾਕਤ ਨਾਲ ਮਿਹਨਤ ਕੀਤੀ। ਮੈਂ ਜਾਣਦਾ ਹਾਂ ਕਿ ਉਸ ਦਾ ਮਜ਼ਾਕ ਉਡਾਇਆ ਗਿਆ ਸੀ, ਪਰ ਉਸ ਤੋਂ ਬਾਅਦ ਵੀ, ਕਿਉਂਕਿ ਸਾਡੇ ਦਿਲ-ਦਿਮਾਗ ਵਿਚ ਇਕ ਆਮ ਨਾਗਰਿਕ ਦੀ ਜ਼ਿੰਦਗੀ ਦਾ ਸੁਪਨਾ ਸੀ, ਅਸੀਂ ਡਿਗੇ ਨਹੀਂ, ਅਸੀਂ ਡਟੇ ਨਹੀਂ, ਅੱਗੇ ਵਧਦੇ ਰਹੇ ਅਤੇ ਫਿਰ ਇਹ ਸੁਪਨਾ ਸਾਕਾਰ ਹੋਈਆ। ਮਾਵਾਂ-ਭੈਣਾਂ ਜਾਂ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਸੂਰਜ ਚੜ੍ਹਨ ਤੋਂ ਬਾਅਦ ਖੁੱਲ੍ਹੇ ਵਿਚ ਸ਼ੌਚ ਕਰਦੀਆਂ ਸਨ ਅਤੇ ਤੁਹਾਨੂੰ ਕਦੇ ਤਕਲੀਫ ਨਹੀਂ ਹੁੰਦੀ ਸੀ ਅਤੇ ਇਸ ਦਾ ਕਾਰਨ ਇਹ ਸੀ ਕਿ ਤੁਸੀਂ ਟੀ.ਵੀ. ‘ਤੇ ਅਤੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਗਰੀਬਾਂ ਅਤੇ ਗਰੀਬਾਂ ਨੂੰ ਦੇਖਿਆ ਹੋਵੇਗਾ। ਤੁਸੀਂ ਗਰੀਬ ਦੀ ਜ਼ਿੰਦਗੀ ਨੂੰ ਨਹੀਂ ਜਾਣਦੇ। ਨਹੀਂ ਤਾਂ ਤੁਸੀਂ ਇਸ ਨਾਲ ਅਜਿਹੀ ਬੇਇਨਸਾਫ਼ੀ ਨਹੀਂ ਕਰਨੀ ਸੀ।
ਸਤਿਕਾਰਯੋਗ ਸਪੀਕਰ ਜੀ,
ਇਸ ਦੇਸ਼ ਦੇ 80% ਲੋਕ ਪੀਣ ਵਾਲੇ ਸ਼ੁੱਧ ਪਾਣੀ ਲਈ ਤਰਸਦੇ ਹਨ। ਕੀ ਮੇਰੇ ਸੰਵਿਧਾਨ ਨੇ ਉਨ੍ਹਾਂ ਨੂੰ ਰੋਕਣਾ ਸੀ? ਸੰਵਿਧਾਨ ਚਾਹੁੰਦਾ ਸੀ ਕਿ ਆਮ ਆਦਮੀ ਦੀਆਂ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ।
ਸਤਿਕਾਰਯੋਗ ਸਪੀਕਰ ਜੀ,
ਅਸੀਂ ਵੀ ਇਸ ਕੰਮ ਨੂੰ ਬੜੀ ਲਗਨ ਨਾਲ ਅੱਗੇ ਵਧਾਇਆ ਹੈ।
ਸਤਿਕਾਰਯੋਗ ਸਪੀਕਰ ਜੀ,
ਇਸ ਦੇਸ਼ ਦੀਆਂ ਕਰੋੜਾਂ ਮਾਵਾਂ ਦਾ ਕਹਿਣਾ ਹੈ ਕਿ ਜਦੋਂ ਉਹ ਚੁੱਲ੍ਹੇ ‘ਤੇ ਖਾਣਾ ਪਕਾਉਂਦੀਆਂ ਹਨ ਅਤੇ ਧੂੰਏਂ ਕਾਰਨ ਉਨ੍ਹਾਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ, ਤਾਂ ਸੈਂਕੜੇ ਸਿਗਰਟਾਂ ਦਾ ਧੂੰਆਂ ਸਰੀਰ ਵਿਚ ਦਾਖਲ ਹੁੰਦਾ ਹੈ। ਉਨ੍ਹਾਂ ਮਾਵਾਂ-ਭੈਣਾਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ, ਇੰਨਾ ਹੀ ਨਹੀਂ ਉਨ੍ਹਾਂ ਦਾ ਸ਼ਰੀਰ ਵੀ ਅਸਵਸਥ ਹੋ ਜਾਂਦਾ ਸੀ। ਇਨ੍ਹਾਂ ਨੂੰ ਧੂੰਏਂ ਤੋਂ ਮੁਕਤ ਕਰਵਾਉਣ ਦੇ ਕੰਮ ‘ਤੇ 2013 ਤੱਕ ਵਿਚਾਰ ਵਟਾਂਦਰਾ ਚਲਦਾ ਸੀ। ਕੀ ਉਹ 9 ਸਿਲੰਡਰ ਦੇਣਗੇ ਜਾਂ 6 ਸਿਲੰਡਰ ਦੇਣਗੇ ? ਇਸ ਦੇਸ਼ ਨੇ ਬਿਨਾਂ ਦੇਰੀ ਹਰ ਘਰ ਗੈਸ ਸਿਲੰਡਰ ਪਹੁੰਚਾ ਦਿੱਤਾ ਹੈ ਕਿਉਂਕਿ ਸਾਡਾ ਮਕਸਦ ਸੀ 70 ਸਾਲਾਂ ਬਾਅਦ ਹਰ ਨਾਗਰਿਕ ਨੂੰ ਬੁਨਿਆਦੀ ਸਹੂਲਤਾਂ ਪਹੁੰਚਾਉਣਾ।
ਸਤਿਕਾਰਯੋਗ ਸਪੀਕਰ ਜੀ,
ਜੇਕਰ ਸਾਡੇ ਗਰੀਬ ਪਰਿਵਾਰ ਗਰੀਬੀ ‘ਚੋਂ ਬਾਹਰ ਨਿਕਲਣ ਲਈ ਦਿਨ-ਰਾਤ ਮਿਹਨਤ ਕਰਦੇ ਹਨ, ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ, ਪਰ ਜੇਕਰ ਘਰ ‘ਚ ਕੋਈ ਬੀਮਾਰੀ ਆ ਜਾਵੇ ਤਾਂ ਉਨ੍ਹਾਂ ਦੀਆਂ ਸਾਰੀਆਂ ਯੋਜਨਾਵਾਂ ਬੇਕਾਰ ਹੋ ਜਾਂਦੀਆਂ ਹਨ, ਸਾਰੇ ਪਰਿਵਾਰ ਦੀ ਮਿਹਨਤ ਵਿਅਰਥ ਜਾਂਦੀ ਹੈ। ਕੀ ਤੁਸੀਂ ਇਹਨਾਂ ਗਰੀਬ ਪਰਿਵਾਰਾਂ ਦੇ ਇਲਾਜ ਲਈ ਕੁਝ ਨਹੀਂ ਸੋਚ ਸਕਦੇ? ਸੰਵਿਧਾਨ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ, 50-60 ਕਰੋੜ ਦੇਸ਼ਵਾਸੀਆਂ ਦਾ ਮੁਫਤ ਇਲਾਜ ਹੋਣਾ ਚਾਹੀਦਾ ਹੈ, ਅਸੀਂ ਆਯੂਸ਼ਮਾਨ ਯੋਜਨਾ ਲਾਗੂ ਕੀਤੀ ਅਤੇ ਅੱਜ ਅਸੀਂ ਦੇਸ਼ ਦੇ 70 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ, ਚਾਹੇ ਉਹ ਕਿਸੇ ਵੀ ਵਰਗ ਦੇ ਕਿਉਂ ਨਾ ਹੋਣ, ਲਈ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਹੈ ।
ਸਤਿਕਾਰਯੋਗ ਸਪੀਕਰ ਜੀ,
ਲੋੜਵੰਦਾਂ ਨੂੰ ਰਾਸ਼ਨ ਦੇਣ ਦੇ ਮੁੱਦੇ ਨੂੰ ਵੀ ਮਜ਼ਾਕ ਬਣਾਇਆ ਜਾ ਰਿਹਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ 25 ਕਰੋੜ ਲੋਕ ਗਰੀਬੀ ਨੂੰ ਹਰਾਉਣ ਵਿੱਚ ਕਾਮਯਾਬ ਹੋਏ ਹਨ। ਫਿਰ ਸਾਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਗਰੀਬਾਂ ਨੂੰ ਰਾਸ਼ਨ ਕਿਉਂ ਦਿੰਦੇ ਹੋ?
ਸਤਿਕਾਰਯੋਗ ਸਪੀਕਰ ਜੀ,
ਇੱਥੇ ਵੀ ਅਜਿਹੀਆਂ ਕਈ ਪਾਰਟੀਆਂ ਬੈਠੀਆਂ ਹਨ ਜਿਨ੍ਹਾਂ ਦੇ ਆਗੂ ਵੀ ਸਾਰੇ ਜੇਲ੍ਹ ਵਿੱਚ ਹੋਇਆ ਕਰਦੇ ਸਨ। ਇਹ ਇਨ੍ਹਾਂ ਦੀ ਮਜ਼ਬੂਰੀ ਹੈ ਕਿ ਹੁਣ ਇੱਥੇ ਜਾ ਕੇ ਬੈਠੇ ਹਨ, ਉਨ੍ਹਾਂ ਨੂੰ ਵੀ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਹੈ।
ਸਤਿਕਾਰਯੋਗ ਸਪੀਕਰ ਜੀ,
ਦੇਸ਼ ‘ਤੇ ਜ਼ੁਲਮ ਅਤੇ ਅੱਤਿਆਚਾਰ ਚਲ ਰਿਹਾ ਸੀ। ਨਿਰਦੋਸ਼ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਸੀ। ਲਾਠੀਆਂ ਵਰਸਾਈਆਂ ਜਾਂਦੀਆਂ ਸਨ। ਕਈ ਲੋਕ ਜੇਲ੍ਹਾਂ ਵਿੱਚ ਮੌਤ ਦੀ ਸ਼ਰਣ ਹੋ ਗਏ ਸਨ ਅਤੇ ਇੱਕ ਬੇਰਹਿਮ ਸਰਕਾਰ ਸੰਵਿਧਾਨ ਨੂੰ ਚੂਰ-ਚੂਰ ਕਰਦੀ ਰਹੀ ਸੀ।
ਸਤਿਕਾਰਯੋਗ ਸਪੀਕਰ ਜੀ,
ਇਹ ਪਰੰਪਰਾ ਇੱਥੇ ਨਹੀਂ ਰੁਕੀ, ਜੋ ਪਰੰਪਰਾ ਨੇਹਰੂ ਜੀ ਨੇ ਸ਼ੁਰੂ ਕੀਤੀ ਸੀ। ਜਿਸ ਨੂੰ ਦੂਸਰੇ ਪ੍ਰਧਾਨ ਮੰਤਰੀ ਇੰਦਰਾ ਜੀ ਨੇ ਅੱਗੇ ਵਧਾਇਆ ਕਿਉਂਕਿ ਖੂਨ ਮੂੰਹ ‘ਤੇ ਲੱਗ ਗਿਆ ਸੀ ਅਤੇ ਇਸ ਲਈ ਰਾਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੇ ਸੰਵਿਧਾਨ ਨੂੰ ਇੱਕ ਹੋਰ ਗੰਭੀਰ ਝਟਕਾ ਦੇ ਦਿੱਤਾ। ਸਭ ਨੂੰ ਸਮਾਨਤਾ, ਸਭ ਨੂੰ ਸਮਾਨਤਾ, ਸਭ ਨੂੰ ਨਿਆਂ, ਉਸ ਭਾਵਨਾ ਨੂੰ ਠੇਸ ਪਹੁੰਚਾਈ।
ਸਤਿਕਾਰਯੋਗ ਸਪੀਕਰ ਜੀ,
ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਸ਼ਾਹ ਬਾਨੋ ਦਾ ਜਜਮੈਂਟ ਦਿੱਤਾ ਸੀ। ਇੱਕ ਭਾਰਤ ਦੀ ਮਹਿਲਾ ਨੂੰ ਨਿਆਂ ਦੇਣ ਦਾ ਕੰਮ ਸੰਵਿਧਾਨ ਦੀ ਮਰਿਆਦਾ ਅਤੇ ਸਿਪਰਿਟ ਦੇ ਅਧਾਰ ‘ਤੇ ਦੇਸ਼ ਦੀ ਸੁਪਰੀਮ ਕੋਰਟ ਨੇ ਦਿੱਤਾ ਸੀ। ਇੱਕ ਬਜ਼ੁਰਗ ਮਹਿਲਾ ਨੂੰ ਉਸ ਦਾ ਹਕ ਮਿਲਿਆ ਸੀ ਸੁਪਰੀਮ ਕੋਰਟ ਤੋਂ ਲੇਕਿਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸ਼ਾਹ ਬਾਨੋ ਦੀ ਉਸ ਭਾਵਨਾ ਨੂੰ ਸੁਪਰੀਮ ਕੋਰਟ ਵਿੱਚ ਉਸ ਭਾਵਨਾ ਨੂੰ ਨਕਾਰ ਦਿੱਤਾ ਅਤੇ ਉਨ੍ਹਾਂ ਨੇ ਵੋਟ ਬੈਂਕ ਦੀ ਰਾਜਨੀਤੀ ਦੇ ਖ਼ਾਤਿਰ ਸੰਵਿਧਾਨ ਦੀ ਭਾਵਨਾ ਨੂੰ ਬਲੀ ਚੜ੍ਹਾ ਦਿੱਤਾ ਅਤੇ ਕੱਟੜਪੰਥੀਆਂ ਦੇ ਸਾਹਮਣੇ ਸਿਰ ਝੁਕਾਉਣ ਦਾ ਕੰਮ ਕਰ ਦਿੱਤਾ। ਉਨ੍ਹਾਂ ਨੇ ਨਿਆਂ ਦੇ ਲਈ ਤੜਪ ਰਹੀ ਇੱਕ ਬਜ਼ੁਰਗ ਮਹਿਲਾ ਨੂੰ ਸਾਥ ਦੇਣ ਦੀ ਬਜਾਏ ਉਨ੍ਹਾਂ ਨੇ ਕੱਟੜਪੰਥੀਆਂ ਦਾ ਸਾਥ ਦਿੱਤਾ। ਸੰਸਦ ਵਿੱਚ ਕਾਨੂੰਨ ਬਣਾ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਫਿਰ ਤੋਂ ਇੱਕ ਵਾਰ ਪਲਟ ਦਿੱਤਾ ਗਿਆ।
ਸਤਿਕਾਰਯੋਗ ਸਪੀਕਰ ਜੀ,
ਗੱਲ ਉੱਥੇ ਤੱਕ ਨਹੀਂ ਅਟਕੀ ਹੈ। ਨੇਹਰੂ ਜੀ ਨੇ ਸ਼ੁਰੂ ਕੀਤਾ, ਇੰਦਰਾ ਜੀ ਨੇ ਅੱਗੇ ਵਧਾਇਆ ਅਤੇ ਰਾਜੀਵ ਜੀ ਨੇ ਵੀ ਉਸ ਨੂੰ ਤਾਕਤ ਦਿੱਤੀ। ਖਾਦ-ਪਾਣੀ ਦੇਣ ਦਾ ਕੰਮ ਕੀਤਾ ਕਿਉਂ? ਸੰਵਿਧਾਨ ਦੇ ਨਾਲ ਖਿਲਵਾੜ ਕਰਨ ਦਾ ਲਹੂ ਉਨ੍ਹਾਂ ਦੇ ਮੂੰਹ ਲੱਗ ਗਿਆ ਸੀ।
ਸਤਿਕਾਰਯੋਗ ਸਪੀਕਰ ਜੀ,
ਅਗਲੀ ਪੀੜ੍ਹੀ ਵੀ ਇਸੇ ਖਿਲਵਾੜ ਵਿੱਚ ਡੁੱਬੀ ਪਈ ਹੈ। ਇੱਕ ਕਿਤਾਬ ਨੂੰ ਮੈਂ quote ਕਰ ਰਿਹਾ ਹਾਂ। ਉਸ ਕਿਤਾਬ ਵਿੱਚ ਜੋ ਲਿਖਿਆ ਗਿਆ ਹੈ ਅਤੇ ਉਸ ਵਿੱਚ ਇੱਕ ਪ੍ਰਧਾਨ ਮੰਤਰੀ ਉਸ ਸਮੇਂ ਦੇ ਮੇਰੇ ਪਹਿਲੇ ਜੋ ਪ੍ਰਧਾਨ ਮੰਤਰੀ ਸਨ, ਉਨ੍ਹਾਂ ਨੂੰ quote ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ, ਮੈਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਪਾਰਟੀ ਪ੍ਰਧਾਨ ਸੱਤਾ ਦਾ ਕੇਂਦਰ ਹੈ। ਇਹ ਮਨਮੋਹਨ ਸਿੰਘ ਜੀ ਨੇ ਕਿਹਾ ਹੈ ਕਿ ਜੋ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ। ਮੈਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਪਾਰਟੀ ਪ੍ਰਧਾਨ ਸੱਤਾ ਦਾ ਕੇਂਦਰ ਹੈ। ਸਰਕਾਰ ਪਾਰਟੀ ਦੇ ਪ੍ਰਤੀ ਜਵਾਬਦੇਹ ਹੈ। ਇਤਿਹਾਸ ਵਿੱਚ ਪਹਿਲੀ ਵਾਰ…..
ਸਤਿਕਾਰਯੋਗ ਸਪੀਕਰ ਜੀ,
ਇਤਿਹਾਸ ਵਿੱਚ ਪਹਿਲੀ ਵਾਰ…..
ਸਤਿਕਾਰਯੋਗ ਸਪੀਕਰ ਜੀ,
ਇਤਿਹਾਸ ਵਿੱਚ ਪਹਿਲੀ ਵਾਰ ਸੰਵਿਧਾਨ ਨੂੰ ਅਜਿਹੀ ਗਹਿਰੀ ਠੇਸ ਪਹੁੰਚਾ ਦਿੱਤੀ ਗਈ, ਸੰਵਿਧਾਨ ਨਿਰਮਾਤਾਵਾਂ ਨੇ ਚੁਣੀ ਹੋਈ ਸਰਕਾਰ ਅਤੇ ਚੁਣੀ ਹੋਈ ਪ੍ਰਧਾਨ ਮੰਤਰੀ ਦੀ ਕਲਪਨਾ ਦੀ ਹੱਤਿਆ ਕੀਤੀ, ਸਾਡਾ ਸੰਵਿਧਾਨ ਸੀ। ਲੇਕਿਨ ਇਨ੍ਹਾਂ ਨੇ ਤਾਂ ਪ੍ਰਧਾਨ ਮੰਤਰੀ ਦੇ ਉਪਰ ਇੱਕ ਗੈਰ ਸੰਵਿਧਾਨਕ ਅਤੇ ਜਿਸ ਨੇ ਕੋਈ ਸਹੁੰ ਵੀ ਨਹੀਂ ਲਈ ਸੀ, ਨੈਸ਼ਨਲ ਐਡਵਾਈਜ਼ਰੀ ਕੌਂਸਲ ਪੀਐੱਮਓ ਦੇ ਵੀ ਉਪਰ ਬੈਠਾ ਦਿੱਤਾ। ਪੀਐੱਮਓ ਦੇ ਉਪਰ ਅਣਐਲਾਨਿਆਂ ਦਰਜਾ ਦੇ ਦਿੱਤਾ ਗਿਆ।
ਸਤਿਕਾਰਯੋਗ ਸਪੀਕਰ ਜੀ,
ਇੰਨਾ ਹੀ ਨਹੀਂ ਅਤੇ ਇੱਕ ਪੀੜ੍ਹੀ ਅੱਗੇ ਚਲੀਏ ਅਤੇ ਉਸ ਪੀੜ੍ਹੀ ਨੇ ਕੀ ਕੀਤਾ, ਭਾਰਤ ਦੇ ਸੰਵਿਧਾਨ ਦੇ ਤਹਿਤ ਦੇਸ਼ ਦੀ ਜਨਤਾ ਜਨਾਰਦਨ ਸਰਕਾਰ ਚੁਣਦੀ ਹੈ ਅਤੇ ਉਸ ਸਰਕਾਰ ਦਾ ਮੁਖੀਆ ਕੈਬਨਿਟ ਬਣਾਉਂਦਾ ਹੈ, ਇਹ ਸੰਵਿਧਾਨ ਦੇ ਤਹਿਤ ਹੈ। ਇਸ ਕੈਬਨਿਟ ਨੇ ਜੋ ਫ਼ੈਸਲਾ ਕੀਤਾ ਸੰਵਿਧਾਨ ਦਾ ਅਪਮਾਨ ਕਰਨ ਵਾਲੇ ਹੰਕਾਰ ਨਾਲ ਭਰੇ ਲੋਕਾਂ ਨੇ ਪੱਤਰਕਾਰਾਂ ਦੇ ਸਾਹਮਣੇ ਕੈਬਨਿਟ ਦੇ ਫ਼ੈਸਲੇ ਨੂੰ ਫਾੜ ਦਿੱਤਾ। ਸੰਵਿਧਾਨ ਨੂੰ ਹਰ ਮੌਕੇ ‘ਤੇ ਸੰਵਿਧਾਨ ਦੇ ਨਾਲ ਖਿਲਵਾੜ ਕਰਨਾ, ਸੰਵਿਧਾਨ ਨੂੰ ਨਾ ਮੰਨਣਾ, ਇਹ ਜਿਨ੍ਹਾਂ ਦੀ ਆਦਤ ਹੋ ਗਈ ਸੀ ਅਤੇ ਬਦਕਿਸਮਤੀ ਦੇਖੋ, ਇੱਹ ਹੰਕਾਰੀ ਵਿਅਕਤੀ ਕੈਬਨਿਟ ਦੇ ਫ਼ੈਸਲੇ ਨੂੰ ਫਾੜ ਦੇਵੇ ਅਤੇ ਕੈਬਨਿਟ ਆਪਣਾ ਫ਼ੈਸਲਾ ਬਦਲ ਦੇ, ਇਹ ਕਿਹੋ ਜਿਹੀ, ਕਿਹੋ ਜਿਹੀ ਵਿਵਸਥਾ ਹੈ?
ਸਤਿਕਾਰਯੋਗ ਸਪੀਕਰ ਜੀ,
ਮੈਂ ਜੋ ਕੁਝ ਵੀ ਕਹਿ ਰਿਹਾ ਹਾਂ ਉਹ ਸੰਵਿਧਾਨ ਦੇ ਨਾਲ ਕੀ ਹੋਇਆ ਉਸੇ ਦੀ ਗੱਲ ਕਰ ਰਿਹਾ ਹਾਂ। ਉਸ ਸਮੇਂ ਕਰਨ ਵਾਲੇ ਪਾਤਰਾਂ ਨੂੰ ਲੈ ਕੇ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੋਵੇਗੀ ਲੇਕਿਨ ਗੱਲ ਸੰਵਿਧਾਨ ਦੀ ਹੈ। ਮੇਰੇ ਮਨ ਦੇ ਅਤੇ ਮੇਰੇ ਵਿਚਾਰਾਂ ਨੂੰ ਮੈਂ ਪ੍ਰਗਟ ਨਹੀਂ ਕਰ ਰਿਹਾ ਹਾਂ।
ਸਤਿਕਾਰਯੋਗ ਸਪੀਕਰ ਜੀ,
ਕਾਂਗਰਸ ਨੇ ਨਿਰੰਤਰ ਸੰਵਿਧਾਨ ਦੀ ਬੇਅਦਬੀ ਕੀਤੀ ਹੈ। ਸੰਵਿਧਾਨ ਦੇ ਮਹੱਤਵ ਨੂੰ ਘੱਟ ਕੀਤਾ ਹੈ। ਕਾਂਗਰਸ ਇਸ ਦੀਆਂ ਕਈ ਉਦਾਹਰਣਾਂ ਨਾਲ ਭਰੀ ਹੋਈ ਹੈ। ਸੰਵਿਧਾਨ ਦੇ ਨਾਲ ਧੋਖੇਬਾਜ਼ੀ ਕਿਵੇਂ ਕਰਦੇ ਸਨ, ਸੰਵਿਧਾਨਕ ਸੰਸਥਾਵਾਂ ਨੂੰ ਕਿਵੇਂ ਨਹੀਂ ਮੰਨਦੇ ਸਨ। ਇਸ ਦੇਸ਼ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, 370 ਦੀ ਤਾਂ ਪਤਾ ਹੈ ਸਭ ਨੂੰ, 35A ਦਾ ਪਤਾ ਬਹੁਤ ਘੱਟ ਹੈ। ਸੰਸਦ ਵਿੱਚ ਆਏ ਬਿਨਾ ਜਦਕਿ ਸੰਸਦ ਵਿੱਚ ਆਉਣਾ ਪੈਂਦਾ, ਸੰਸਦ ਨੂੰ ਹੀ ਅਸਵੀਕਾਰ ਕਰ ਦਿੱਤਾ ਗਿਆ। ਭਾਰਤ ਦੇ ਸੰਵਿਧਾਨ ਦਾ ਜੇਕਰ ਕੋਈ ਪਹਿਲਾ ਪੁੱਤਰ ਹੈ ਤਾਂ ਇਹ ਸੰਸਦ ਹੈ, ਉਸ ਨੂੰ ਵੀ ਉਨ੍ਹਾਂ ਨੇ ਗਲਾ ਘੁੱਟਣ ਦਾ ਕੰਮ ਕੀਤਾ। 35 A ਜੋ ਸੰਸਦ ਵਿੱਚ ਲਿਆਏ ਬਿਨਾਂ ਉਨ੍ਹਾਂ ਨੇ ਦੇਸ਼ ‘ਤੇ ਥੋਪ ਦਿੱਤੀ ਅਤੇ ਜੇਕਰ 35 A ਨਾ ਹੁੰਦੀ ਤਾਂ ਜੰਮੂ-ਕਸ਼ਮੀਰ ਵਿੱਚ ਜੋ ਹਾਲਾਤ ਪੈਦਾ ਹੋਏ ਉਹ ਹਾਲਾਤ ਪੈਦਾ ਨਹੀਂ ਹੁੰਦੇ। ਰਾਸ਼ਟਰਪਤੀ ਦੇ ਆਦੇਸ਼ ‘ਤੇ ਇਹ ਕੰਮ ਕੀਤਾ ਗਿਆ ਅਤੇ ਦੇਸ਼ ਦੀ ਸੰਸਦ ਨੂੰ ਹਨ੍ਹੇਰੇ ਵਿੱਚ ਰੱਖਿਆ ਗਿਆ।
ਸਤਿਕਾਰਯੋਗ ਸਪੀਕਰ ਜੀ,
ਇਹ ਸੰਸਦ ਦਾ ਅਧਿਕਾਰ ਸੀ, ਕੋਈ ਆਪਣੀ ਮਨਮਾਨੀ ਨਾਲ ਨਹੀਂ ਕਰ ਸਕਦਾ ਸੀ ਲੇਕਿਨ ਉਨ੍ਹਾਂ ਕੋਲ ਬਹੁਮਤ ਸੀ, ਕਰ ਸਕਦੇ ਸਨ। ਲੇਕਿਨ ਉਹ ਨਹੀਂ ਕੀਤਾ ਕਿਉਂਕਿ ਪੇਟ ਵਿੱਚ ਪਾਪ ਸੀ। ਦੇਸ਼ ਦੀ ਜਨਤਾ ਤੋਂ ਛੁਪਾਉਣਾ ਚਾਹੁੰਦੇ ਸਨ।
ਸਤਿਕਾਰਯੋਗ ਸਪੀਕਰ ਜੀ,
ਇਨ੍ਹਾਂ ਹੀ ਨਹੀਂ ਬਾਬਾ ਸਾਹਬ ਅੰਬੇਡਕਰ ਜਿਨ੍ਹਾਂ ਦੇ ਪ੍ਰਤੀ ਅੱਜ ਸਨਮਾਨ ਦਾ ਭਾਵ ਸਭ ਨੂੰ ਹੀ ਅਨੁਭਵ ਕਰ ਰਿਹਾ ਹੈ ਅਤੇ ਸਾਡੇ ਲੋਕਾਂ ਲਈ ਤਾ ਬਹੁਤ ਵਿਸ਼ੇਸ਼ ਹੈ ਕਿਉਂਕਿ ਸਾਡੇ ਲੋਕਾਂ ਲਈ ਤਾਂ ਜੀਵਨ ਵਿੱਚ ਬਹੁਤ ਵੱਡੇ ਜੋ ਕੁਝ ਵੀ ਰਸਤੇ ਮਿਲੇ ਹਨ ਉੱਥੋਂ ਤੋਂ ਹੀ ਮਿਲੇ ਹਨ।
ਸਤਿਕਾਰਯੋਗ ਸਪੀਕਰ ਜੀ,
ਬਾਬਾ ਸਾਹਬ ਅੰਬੇਡਕਰ ਇਨ੍ਹਾਂ ਦੇ ਪ੍ਰਤੀ ਵੀ ਇਨ੍ਹਾਂ ਦੇ ਮਨ ਵਿੱਚ ਕਿੰਨ੍ਹੀ ਕੁੜੱਤਣ ਭਰੀ ਸੀ, ਕਿੰਨੀ ਨਫ਼ਰਤ ਭਰੀ ਸੀ, ਮੈਂ ਅੱਜ ਉਸ ਦੇ ਡਿਟੇਲ ਵਿੱਚ ਜਾਣਾ ਨਹੀਂ ਚਾਹੁੰਦਾ ਹਾਂ ਲੇਕਿਨ ਜਦੋਂ ਅਟਲ ਜੀ ਦੀ ਸਰਕਾਰ ਸੀ ਤਦ ਬਾਬਾ ਸਾਹਬ ਅੰਬੇਡਕਰ ਜੀ ਦੇ ਯਾਦ ਵਿੱਚ ਇੱਕ ਸਮਾਰਕ ਬਣਵਾਉਣਾ ਤੈਅ ਹੋਇਆ, ਅਟਲ ਜੀ ਦੇ ਸਮੇਂ ਵਿੱਚ ਇਹ ਹੋਇਆ। ਬਦਕਿਸਮਤੀ ਦੇਖੋ 10 ਸਾਲ ਯੂਪੀਏ ਦੀ ਸਰਕਾਰ ਹੋਈ, ਉਸ ਨੇ ਇਹ ਕੰਮ ਨਹੀਂ ਕੀਤਾ, ਨਾ ਹੋਣ ਦਿੱਤਾ। ਬਾਬਾ ਸਾਹਬ ਅੰਬੇਡਕਰ ਦਾ ਜਦੋਂ ਸਾਡੀ ਸਰਕਾਰ ਆਈ, ਬਾਬਾ ਸਾਹਬ ਅੰਬੇਡਕਰ ਦੇ ਪ੍ਰਤੀ ਸਾਡੀ ਸ਼ਰਧਾ ਹੋਣ ਦੇ ਕਾਰਨ ਅਸੀਂ ਅਲੀਪੁਰ ਰੋਡ ‘ਤੇ ਬਾਬਾ ਸਾਹਬ ਮੈਮੋਰੀਅਲ ਬਣਵਾਇਆ ਅਤੇ ਉਸ ਦਾ ਕੰਮ ਕੀਤਾ।
ਸਤਿਕਾਰਯੋਗ ਸਪੀਕਰ ਜੀ,
ਦਿੱਲੀ ਵਿੱਚ ਜਦੋਂ ਬਾਬਾ ਸਾਹਬ ਅੰਬੇਡਕਰ ਦੇ 1992 ਵਿੱਚ, ਉਸ ਸਮੇਂ ਚੰਦਰਸ਼ੇਖਰ ਜੀ ਕੁਝ ਸਮੇਂ ਸਨ, ਤਦ ਫ਼ੈਸਲਾ ਕੀਤਾ ਗਿਆ ਸੀ। ਅੰਬੇਡਕਰ ਇੰਟਰਨੈਸ਼ਨਲ ਸੈਂਟਰ ਇੱਥੇ ਜਨਪਥ ਦੇ ਕੋਲ, 40 ਸਾਲਾਂ ਤੱਕ ਉਹ ਕਾਗਜ਼ ‘ਤੇ ਹੀ ਪਿਆ ਰਿਹਾ, ਨਹੀਂ ਕੀਤਾ ਗਿਆ ਅਤੇ ਤਦ ਜਾ ਕੇ 2015 ਵਿੱਚ ਸਾਡੀ ਸਰਕਾਰ ਆਈ ਅਤੇ ਅਸੀਂ ਆ ਕੇ ਇਸ ਕੰਮ ਨੂੰ ਪੂਰਾ ਕੀਤਾ। ਬਾਬਾ ਸਾਹਬ ਨੂੰ ਭਾਰਤ ਰਤਨ ਦੇਣ ਦਾ ਕੰਮ ਵੀ ਜਦੋਂ ਕਾਂਗਰਸ ਸੱਤਾ ਤੋਂ ਬਾਹਰ ਗਈ ਤਦ ਸੰਭਵ ਹੋਇਆ। ਇਤਨਾ ਹੀ ਨਹੀਂ….
ਸਤਿਕਾਰਯੋਗ ਸਪੀਕਰ ਜੀ,
ਬਾਬਾ ਸਾਹਬ ਅੰਬੇਡਕਰ ਦੇ ਸਵਾ ਸੌਂ ਸਾਲ ਤਾਂ ਅਸੀਂ ਪੂਰੀ ਦੁਨੀਆ ਵਿੱਚ ਬਣਾਏ ਸਨ। ਵਿਸ਼ਵ ਦੇ 120 ਦੇਸ਼ਾਂ ਵਿੱਚ ਬਣਾਉਣ ਦਾ ਕੰਮ ਕੀਤਾ ਸੀ ਲੇਕਿਨ ਜਦੋਂ ਬਾਬਾ ਸਾਹਬ ਅੰਬੇਡਕਰ ਦੀ ਸ਼ਤਾਬਦੀ ਸੀ, ਤਦ ਇਕੱਲੀ ਬੀਜੇਪੀ ਦੀ ਸਰਕਾਰ ਸੀ ਮੱਧ ਪ੍ਰਦੇਸ਼ ਵਿੱਚ ਸੁੰਦਰ ਲਾਲ ਜੀ ਪਟਵਾ ਸਾਡੇ ਮੁੱਖ ਮੰਤਰੀ ਜੀ ਸਨ ਅਤੇ ਮਹੂ ਵਿੱਚ, ਜਿੱਥੇ ਬਾਬਾ ਸਾਹਬ ਅੰਬੇਡਕਰ ਜੀ ਦਾ ਜਨਮ ਹੋਇਆ ਸੀ ਉਸ ਨੂੰ ਇੱਕ ਸਮਾਰਕ ਦੇ ਰੂਪ ਵਿੱਚ ਪੁਨਰ ਨਿਰਮਾਣ ਕਰਨ ਦਾ ਕੰਮ ਸੁੰਦਰਲਾਲ ਜੀ ਪਟਵਾ ਜੀ ਜਦੋਂ ਮੁੱਖ ਮੰਤਰੀ ਸਨ ਤਦ ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਸ਼ਤਾਬਦੀ ਦੇ ਸਮੇਂ ਵੀ ਉਨ੍ਹਾਂ ਦੇ ਨਾਲ ਇਹੀ ਕੀਤਾ ਗਿਆ ਸੀ।
ਸਤਿਕਾਰਯੋਗ ਸਪੀਕਰ ਜੀ,
ਸਾਡੇ ਬਾਬਾ ਸਾਹੇਬ ਅੰਬੇਡਕਰ ਇੱਕ ਦੂਰਦਰਸ਼ੀ ਸਨ। ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਉਹ ਪ੍ਰਤੀਬੱਧ ਸਨ ਅਤੇ ਲੰਬੀ ਸੋਚ ਦੇ ਨਾਲ ਭਾਰਤ ਨੂੰ ਜੇਕਰ ਵਿਕਸਿਤ ਹੋਣਾ ਹੈ ਤਾਂ ਭਾਰਤ ਦਾ ਕੋਈ ਅੰਗ ਕਮਜ਼ੋਰ ਨਹੀਂ ਰਹਿਣਾ ਚਾਹੀਦਾ, ਇਹ ਚਿੰਤਾ ਬਾਬਾ ਸਾਹਬ ਨੂੰ ਸਤਾਉਂਦੀ ਸੀ ਅਤੇ ਤਦ ਜਾ ਕੇ ਸਾਡੇ ਦੇਸ਼ ਵਿੱਚ ਰਿਜ਼ਰਵੇਸ਼ਨ ਦੀ ਵਿਵਸਥਾ ਬਣੀ। ਲੇਕਿਨ ਵੋਟ ਬੈਂਕ ਦੀ ਰਾਜਨੀਤੀ ਵਿੱਚ ਖਪੇ ਹੋਏ ਲੋਕਾਂ ਨੇ, ਡੁੱਬੇ ਹੋਏ ਲੋਕਾਂ ਨੇ ਧਰਮ ਦੇ ਅਧਾਰ ‘ਤੇ ਤੁਸ਼ਟੀਕਰਣ ਦੇ ਨਾਮ ‘ਤੇ ਰਿਜ਼ਰਵੇਸ਼ਨ ਦੇ ਅੰਦਰ ਕੁਝ ਨਾ ਕੁਝ ਨੁਸਖੇ ਦੇਣ ਦਾ ਪ੍ਰਯਾਸ ਕੀਤਾ ਅਤੇ ਇਸ ਦਾ ਸਭ ਤੋਂ ਵੱਡਾ ਨੁਕਸਾਨ ਐੱਸਸੀ, ਐੱਸਟੀ ਅਤੇ ਓਬੀਸੀ ਸਮਾਜ ਨੂੰ ਹੋਇਆ ਹੈ।
ਸਤਿਕਾਰਯੋਗ ਸਪੀਕਰ ਜੀ,
ਰਿਜ਼ਰਵੇਸ਼ਨ ਦੀ ਕਹਾਣੀ ਬਹੁਤ ਲੰਬੀ ਹੈ। ਨੇਹਰੂ ਜੀ ਤੋਂ ਲੈ ਕੇ ਰਾਜੀਵ ਗਾਂਧੀ ਤੱਕ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਨੇ ਰਿਜ਼ਰਵੇਸ਼ਨ ਦਾ ਘੋਰ ਵਿਰੋਧ ਕੀਤਾ ਹੈ। ਹਿਸਟਰੀ ਕਹਿ ਰਹੀ ਹੈ, ਰਿਜ਼ਰਵੇਸ਼ਨ ਦੇ ਵਿਰੋਧ ਵਿੱਚ ਲੰਬੀ-ਲੰਬੀ ਚਿੱਠੀਆਂ ਖੁਦ ਨੇਹਰੂ ਜੀ ਨੇ ਲਿਖੀਆਂ ਹਨ, ਮੁੱਖ ਮੰਤਰੀਆਂ ਨੂੰ ਲਿਖੀਆਂ ਹਨ। ਇਤਨਾ ਹੀ ਨਹੀਂ ਸਦਨ ਵਿੱਚ ਰਿਜ਼ਰਵੇਸ਼ਨ ਦੇ ਵਿਰੁੱਧ ਲੰਬੇ-ਲੰਬੇ ਭਾਸ਼ਣ ਇਨ੍ਹਾਂ ਲੋਕਾਂ ਨੇ ਕੀਤੇ ਹਨ। ਬਾਬਾ ਸਾਹਬ ਅੰਬੇਡਕਰ, ਬਰਾਬਰੀ ਲਈ,ਅਤੇ ਭਾਰਤ ਵਿੱਚ ਸੰਤੁਲਿਤ ਵਿਕਾਸ ਲਈ ਰਿਜ਼ਰਵੇਸ਼ਨ ਲੈ ਕੇ ਆਏ, ਉਨ੍ਹਾਂ ਨੇ ਉਸ ਦੇ ਵਿਰੁੱਧ ਵੀ ਝੰਡਾ ਉੱਚਾ ਕੀਤਾ ਹੋਇਆ ਸੀ। ਦਹਾਕਿਆਂ ਤੱਕ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਡਿੱਬੇ ਵਿੱਚ ਪਾ ਦਿੱਤਾ ਸੀ। ਜਦੋਂ ਕਾਂਗਰਸ ਨੂੰ ਦੇਸ਼ ਨੇ ਹਟਾਇਆ, ਜਦੋਂ ਕਾਂਗਰਸ ਗਈ ਤਦ ਜਾ ਕੇ ਓਬੀਸੀ ਨੂੰ ਰਿਜ਼ਰਵੇਸ਼ਨ ਮਿਲਿਆ, ਤਦ ਤੱਕ ਓਬੀਸੀ ਨੂੰ ਰਿਜ਼ਰਵੇਸ਼ਨ ਨਹੀਂ ਮਿਲਿਆ, ਇਹ ਕਾਂਗਰਸ ਦਾ ਪਾਪ ਹੈ। ਜੇਕਰ ਉਸ ਸਮੇਂ ਮਿਲਿਆ ਹੁੰਦਾ ਤਾਂ ਅੱਜ ਦੇਸ਼ ਦੇ ਕਈ ਅਹੁਦਿਆਂ ‘ਤੇ ਓਬੀਸੀ ਸਮਾਜ ਦੇ ਲੋਕ ਵੀ ਦੇਸ਼ ਦੀ ਸੇਵਾ ਕਰਦੇ , ਲੇਕਿਨ ਨਹੀਂ ਚਲਣ ਦਿੱਤਾ, ਨਹੀਂ ਹੋਣ ਦਿੱਤਾ, ਇਹ ਪਾਪ ਇਨ੍ਹਾਂ ਨੇ ਕੀਤਾ ਸੀ।
ਸਤਿਕਾਰਯੋਗ ਸਪੀਕਰ ਜੀ,
ਜਦੋਂ ਸਾਡੇ ਇੱਥੇ ਸੰਵਿਧਨ ਦਾ ਨਿਰਮਾਣ ਚਲ ਰਿਹਾ ਸੀ, ਤਦ ਸੰਵਿਧਾਨ ਨਿਰਮਾਤਾਵਾਂ ਨੇ ਧਰਮ ਦੇ ਅਧਾਰ ‘ਤੇ ਰਿਜ਼ਰਵ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਇਸ ਵਿਸ਼ੇ ‘ਤੇ ਘੰਟਿਆਂ ਤੱਕ ਦਿਨਾਂ ਤੱਕ ਗਹਿਨ ਚਰਚਾ ਕੀਤੀ ਹੈ। ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਸਭ ਦਾ ਮਤ ਬਣਿਆ ਹੈ ਕਿ ਭਾਰਤ ਜਿਹੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਧਰਮ ਦੇ, ਸੰਪ੍ਰਦਾਇ ਦੇ ਅਧਾਰ ‘ਤੇ ਰਿਜ਼ਰਵੇਸ਼ਨ ਨਹੀਂ ਹੋ ਸਕਦਾ ਹੈ। ਸੁਵਿਚਾਰਿਤ ਮਤ ਸੀ, ਅਜਿਹਾ ਨਹੀਂ ਕਿ ਭੁੱਲ ਗਏ ਸਨ, ਰਹਿ ਗਿਆ ਸੀ। ਸੋਚ ਵਿਚਾਰ ਕੇ ਤੈਅ ਕੀਤਾ ਗਿਆ ਸੀ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਸੰਪਰਦਾ ਅਤੇ ਧਰਮ ਦੇ ਅਧਾਰ ‘ਤੇ ਇਹ ਨਹੀਂ ਹੋਵੇਗ। ਲੇਕਿਨ ਕਾਂਗਰਸ ਨੇ ਸੱਤਾ ਸੁੱਖ ਲਈ, ਸੱਤਾ ਭੁੱਖ ਲਈ ਆਪਣੀ ਵੋਟ ਬੈਂਕ ਨੂੰ ਖੁਸ਼ ਕਰਨ ਲਈ ਧਰਮ ਦੇ ਅਧਾਰ ‘ਤੇ ਰਿਜ਼ਰਵੇਸ਼ਨ ਦਾ ਨਵਾਂ ਖੇਡ ਖੇਡਿਆ ਹੈ, ਜੋ ਸੰਵਿਧਾਨ, ਉਨ੍ਹਾਂ ਦੀ ਭਾਵਨਾ ਦੇ ਵਿਰੁੱਧ ਹੈ।
ਇਤਨਾ ਹੀ ਨਹੀਂ, ਦੇ ਵੀ ਦਿੱਤਾ ਕੁਝ ਜਗ੍ਹਾ ‘ਤੇ ਅਤੇ ਸੁਪਰੀਮ ਕੋਰਟ ਤੋਂ ਝਟਕੇ ਲੱਗ ਰਹੇ ਹਨ ਅਤੇ ਇਸ ਲਈ ਹੁਣ ਦੂਸਰੇ ਬਹਾਨੇ ਨਾਲ ਬਹਾਨੇ ਦੱਸ ਰਹੇ ਹਨ, ਇਹ ਕਰਨਗੇ ਉਹ ਕਰਨਗੇ, ਮਨ ਵਿੱਚ ਸਾਫ਼ ਹੈ ਧਰਮ ਦੇ ਅਧਾਰ ‘ਤੇ ਰਿਜ਼ਰਵੇਸ਼ਨ ਦੇਣਾ ਚਾਹੁੰਦੇ ਹਨ, ਇਸ ਲਈ ਇਹ ਖੇਡ ਖੇਡੇ ਜਾ ਰਹੇ ਹਨ। ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ‘ਤੇ ਗਹਿਰੀ ਠੇਸ ਕਰਨ ਦਾ ਇਹ ਨਿਰਲਜ਼ ਪ੍ਰਯਾਸ ਹੈ ਸਤਿਕਾਰਯੋਗ ਸਪੀਕਰ ਜੀ !
ਸਤਿਕਾਰਯੋਗ ਸਪੀਕਰ ਜੀ,
ਇੱਕ ਜਵੰਲਤ ਵਿਸ਼ਾ ਹੈ ਜਿਸ ਦੀ ਵੀ ਮੈਂ ਚਰਚਾ ਕਰਨਾ ਚਾਹੁੰਦਾ ਹਾਂ ਅਤੇ ਉਹ ਜਵੰਲਤ ਵਿਸ਼ਾ ਸਮਾਨ ਨਾਗਰਿਕ ਸੰਹਿਤਾ, ਯੂਨੀਫਾਰਮ ਸਿਵਿਲ ਕੋਡ! ਇਹ ਵਿਸ਼ਾ ਵੀ ਸੰਵਿਧਾਨ ਸਭਾ ਦੇ ਧਿਆਨ ਬਾਹਰ ਨਹੀਂ ਸੀ। ਸੰਵਿਧਾਨ ਸਭਾ ਨੇ ਇਸ ਯੂਨੀਫਾਰਮ ਸਿਵਿਲ ਕੋਡ ਨੂੰ ਲੈ ਕੇ ਲੰਬੀ ਚਰਚਾ ਕੀਤੀ, ਗਹਿਨ ਚਰਚਾ ਕੀਤੀ ਅਤੇ ਉਨ੍ਹਾਂ ਨੇ ਬਹਿਸ ਦੇ ਬਾਅਦ ਫ਼ੈਸਲਾ ਕੀਤਾ ਕਿ ਚੰਗਾ ਹੋਵੇਗਾ ਕਿ ਜੋ ਵੀ ਸਰਕਾਰ ਚੁਣ ਕੇ ਆਵੇ, ਉਹ ਉਸ ਦਾ ਫ਼ੈਸਲਾ ਕਰੇ ਅਤੇ ਦੇਸ਼ ਵਿੱਚ ਯੂਨੀਫਾਰਮ ਸਿਵਿਲ ਕੋਡ ਲਾਗੂ ਕਰੇ। ਇਹ ਸੰਵਧਾਨ ਸਭਾ ਦਾ ਆਦੇਸ਼ ਸੀ ਅਤੇ ਬਾਬਾ ਸਾਹੇਬ ਅੰਬੇਡਕਰ ਨੇ ਕਿਹਾ ਸੀ, ਜੋ ਲੋਕ ਸੰਵਿਧਾਨ ਨੂੰ ਸਮਝਦੇ ਨਹੀਂ ਹਨ, ਦੇਸ਼ ਨੂੰ ਸਮਝਦੇ ਨਹੀਂ ਹਨ, ਸੱਤਾ ਭੁੱਖ ਦੇ ਸਿਵਾ ਕੁਝ ਪੜ੍ਹਿਆ ਨਹੀਂ ਹੈ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਬਾਬਾ ਸਾਹੇਬ ਨੇ ਕੀ ਕਿਹਾ ਸੀ। ਬਾਬਾ ਸਾਹੇਬ ਨੇ ਕਿਹਾ ਸੀ ਧਾਰਮਿਕ ਅਧਾਰ ‘ਤੇ ਬਣੇ, ਇਹ ਮੈਂ ਬਾਬਾ ਸਾਹੇਬ ਦੀ ਗੱਲ ਕਰ ਰਿਹਾ ਹਾਂ। ਇਹ ਇਨ੍ਹਾਂ ਵੀਡੀਓ ਕਟ ਕਰਕੇ ਘੁਮਾਉਣਾ ਮਤ!
ਸਤਿਕਾਰਯੋਗ ਸਪੀਕਰ ਜੀ,
ਬਾਬਾ ਸਾਹੇਬ ਨੇ ਕਿਹਾ ਸੀ, ਧਾਰਮਿਕ ਅਧਾਰ ‘ਤੇ ਬਣੇ, ਪਰਸਨਲ ਲਾਅ ਨੂੰ ਖ਼ਤਮ ਕਰਨ ਦੀ ਬਾਬਾ ਸਾਹੇਬ ਨੇ ਜ਼ੋਰਦਾਰ ਵਕਾਲਤ ਕੀਤੀ ਸੀ। ਉਸ ਸਮੇਂ ਦੇ ਮੈਂਬਰ ਕੇ.ਐੱਮ.ਮੁਨਸ਼ੀ, ਮੁਨਸ਼ੀ ਜੀ ਨੇ ਕਿਹਾ ਸੀ ਸਮਾਨ ਨਾਗਰਿਕ ਸੰਹਿਤਾ ਨੂੰ ਰਾਸ਼ਟਰ ਦੀ ਏਕਤਾ ਅਤੇ ਆਧੁਨਿਕਤਾ ਲਈ ਲਾਜ਼ਮੀ ਦੱਸਿਆ ਸੀ ਕੇ.ਐੱਮ. ਮੁਨਸ਼ੀ ਨੇ….ਸੁਪਰੀਮ ਕੋਰਟ ਨੇ ਵੀ ਕਈ ਵਾਰ ਕਿਹਾ ਹੈ ਕਿ ਦੇਸ਼ ਵਿੱਚ ਯੂਨੀਫਾਰਮ ਸਿਵਿਲ ਕੋਡ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ, ਸਰਕਾਰਾਂ ਨੂੰ ਆਦੇਸ਼ ਦਿੱਤੇ ਹਨ ਸੁਪਰੀਮ ਕੋਰਟ ਨੇ ਅਤੇ ਉਸੇ ਸੰਵਿਧਾਨ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਪੂਰੀ ਤਾਕਤ ਨਾਲ ਲਗੇ ਹੋਏ ਹਾਂ ਸੈਕੂਲਰ ਸਿਵਿਲ ਕੋਡ ਲਈ ਅਤੇ ਅੱਜ ਕਾਂਗਰਸ ਦੇ ਲੋਕ ਸੰਵਿਧਾਨ ਨਿਰਮਾਤਾਵਾਂ ਦੀ ਇਸ ਭਾਵਨਾ ਨੂੰ ਵੀ ਸੁਪਰੀਮ ਕੋਰਟ ਦੀ ਭਾਵਨਾ ਦਾ ਵੀ ਅਪਮਾਨ ਕਰ ਰਹੇ ਹਨ। ਕਿਉਂਕਿ ਉਨ੍ਹਾਂ ਦੀ ਰਾਜਨੀਤੀ ਨੂੰ ਉਹ ਸੂਟ ਨਹੀਂ ਕਰਦਾ ਹੈ, ਉਨ੍ਹਾਂ ਦੇ ਲਈ ਸੰਵਿਧਾਨ ਉਹ ਪਵਿੱਤਰ ਗ੍ਰੰਥ ਨਹੀਂ ਹੈ, ਉਨ੍ਹਾਂ ਦੇ ਲਈ ਇੱਕ ਹਥਿਆਰ ਹੈ ਰਾਜਨੀਤੀ ਦਾ। ਖੇਡ ਖੇਡਣ ਦਾ ਹਥਿਆਰ ਬਣਾ ਦਿੱਤਾ ਹੈ। ਲੋਕਾਂ ਨੂੰ ਡਰਾਉਣ ਲਈ ਸੰਵਿਧਾਨ ਦਾ ਹਥਿਆਰ ਬਣਾਇਆ ਜਾਂਦਾ ਹੈ।
ਸਤਿਕਾਰਯੋਗ ਸਪੀਕਰ ਜੀ,
ਜੋ ਗਰੀਬੀ ਤੋਂ ਨਿਕਲ ਕੇ ਆਇਆ ਹੈ ਉਸ ਨੂੰ ਪਤਾ ਹੁੰਦਾ ਹੈ, ਕਿ ਹਸਪਤਾਲ ਵਿੱਚ ਵੀ ਇੱਕ ਪੇਸ਼ੈਂਟ ਠੀਕ ਹੋਣ ਤੋਂ ਬਾਅਦ ਜਦੋਂ ਛੁੱਟੀ ਦਿੰਦੇ ਹਨ ਤਾਂ ਨਾ ਤਾਂ ਡਾਕਟਰ ਵੀ ਕਹਿੰਦਾ ਹੈ ਆਪਣੇ ਘਰ ਜਾਉ ਤਬੀਅਤ ਠੀਕ ਹੈ, ਆਪਰੇਸ਼ਨ ਵਧੀਆ ਹੋਇਆ ਹੈ। ਲੇਕਿਨ ਮਹੀਨੇ ਤੱਕ ਇਹ ਥੋੜਾ ਸੰਭਲਣਾ, ਇਹ ਨਾ ਕਰਨਾ ਕਿਉਂਕਿ ਪੇਸ਼ੈਂਟ ਦੁਬਾਰਾ ਤਕਲੀਫ ਵਿੱਚ ਨਾ ਆਵੇ। ਗਰੀਬ ਦੁਬਾਰਾ ਗਰੀਬ ਨਾ ਬਣੇ ਇਸ ਲਈ ਉਸਦਾ ਹੈਂਡ ਹੋਲਡਿੰਗ ਜ਼ਰੂਰੀ ਹੈ ਅਤੇ ਇਸ ਲਈ ਅਸੀਂ ਉਸਨੂੰ ਮੁਫਤ ਰਾਸ਼ਨ ਦੇ ਰਹੇ ਹਾਂ ਉਸਦਾ ਮਜਾਕ ਨਾ ਉਡਾਉ ਕਿਉਂਕਿ ਅਸੀਂ ਗਰੀਬੀ ਤੋਂ ਬਾਹਰ ਕੱਢਿਆ ਹੈ ਉਸਨੂੰ ਦੁਬਾਰਾ ਗਰੀਬੀ ਵਿੱਚ ਜਾਣ ਨਹੀਂ ਦੇਣਾ ਹੈ ਅਤੇ ਜੋ ਹੁਣ ਵੀ ਗਰੀਬੀ ਵਿੱਚ ਹੈ ਉਸ ਨੂੰ ਅਸੀਂ ਗਰੀਬਾਂ ਤੋਂ ਬਾਹਰ ਲਿਆਉਣਾ ਹੈ।
ਸਤਿਕਾਰਯੋਗ ਸਪੀਕਰ ਜੀ,
ਸਾਡੇ ਦੇਸ਼ ਵਿੱਚ ਗਰੀਬਾਂ ਦੇ ਨਾਮ ‘ਤੇ ਜੋ ਜੁਮਲੇ ਚੱਲੇ, ਉਨ੍ਹਾਂ ਗਰੀਬਾਂ ਦੇ ਨਾਮ ‘ਤੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ। ਕੀਤਾ ਗਿਆ ਗਰੀਬਾਂ ਦੇ ਨਾਮ ‘ਤੇ ਲੇਕਿਨ 2014 ਤੱਕ ਇਸ ਦੇਸ਼ ਦੇ 50 ਕਰੋੜ ਨਾਗਰਿਕ ਅਜਿਹੇ ਸਨ ਜਿਨ੍ਹਾਂ ਨੇ ਬੈਂਕ ਦਾ ਦਰਵਾਜਾ ਤੱਕ ਨਹੀਂ ਦੇਖਿਆ ਸੀ।
ਸਤਿਕਾਰਯੋਗ ਸਪੀਕਰ ਜੀ,
ਗਰੀਬ ਨੂੰ ਬੈਂਕ ਵਿੱਚ ਪ੍ਰਵੇਸ਼ ਤੱਕ ਨਹੀਂ ਸੀ ਇਹ ਪਾਪ ਤੁਸੀਂ ਕੀਤਾ ਅਤੇ ਅੱਜ 50 ਕਰੋੜ ਗਰੀਬਾਂ ਦੇ ਬੈਂਕ ਖਾਤੇ ਖੋਲ੍ਹ ਕੇ ਅਸੀਂ ਬੈਂਕ ਦੇ ਦਰਵਾਜੇ ਗਰੀਬਾਂ ਦੇ ਲਈ ਖੋਲ੍ਹ ਦਿੱਤੇ ਹਨ। ਇਨ੍ਹਾਂ ਹੀ ਨਹੀਂ ਇਹ ਇੱਕ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਦਿੱਲੀ ਤੋਂ 1 ਰੁਪਈਆ ਨਿਕਲਦਾ ਹੈ ਤਾਂ 15 ਪੈਸੇ ਪਹੁੰਚਦਾ ਹੈ। ਲੇਕਿਨ ਉਪਾਅ ਉਨ੍ਹਾਂ ਨੂੰ ਆਉਂਦਾ ਨਹੀਂ ਸੀ ਉਪਾਅ ਅਸੀਂ ਦਿਖਾਇਆ ਅੱਜ ਦਿੱਲੀ ਤੋਂ 1 ਰੁਪਈਆ ਨਿਕਲਦਾ ਹੈ 100 ਦੇ 100 ਪੈਸੇ ਗਰੀਬ ਦੇ ਖਾਤੇ ਵਿੱਚ ਜਮ੍ਹਾਂ ਹੁੰਦੇ ਹਨ। ਕਿਉਂ ਅਸੀਂ ਬੈਂਕ ਦਾ ਸਹੀ ਇਸਤੇਮਾਲ ਕਿਉਂ ਕਰਨਾ, ਬੈਂਕ ਦਾ ਸਹੀ ਉਪਯੋਗ ਕਿਉਂ ਕਰਨਾ।
ਸਤਿਕਾਰਯੋਗ ਸਪੀਕਰ ਜੀ,
ਬਿਨ੍ਹਾਂ ਗਾਰੰਟੀ ਦੇ ਲੋਨ ਦੇਸ਼ ਦੇ ਅੰਦਰ ਜਿਨ੍ਹਾਂ ਲੋਕਾਂ ਨੂੰ ਬੈਂਕ ਦੇ ਦਰਵਾਜੇ ਤੱਕ ਜਾਣ ਦੀ ਇਜਾਜਤ ਨਹੀਂ ਸੀ। ਅੱਜ ਸਥਗਿਤ ਸਰਕਾਰ ਸੰਵਿਧਾਨ ਦੇ ਪ੍ਰਤੀ ਜੋ ਸਮਰਪਣ ਹੈ ਨਾ, ਅੱਜ ਬਿਨਾਂ ਗਾਰੰਟੀ ਉਹ ਬੈਂਕ ਤੋਂ ਲੋਨ ਲੈ ਸਕਦਾ ਹੈ ਇਹ ਤਾਕਤ ਅਸੀਂ ਗਰੀਬ ਨੂੰ ਦਿੱਤੀ ਹੈ।
ਸਤਿਕਾਰਯੋਗ ਸਪੀਕਰ ਜੀ,
ਗਰੀਬੀ ਹਟਾਉ ਦਾ ਜੁਮਲਾ ਇਸੇ ਦੇ ਕਾਰਨ ਜੁਮਲਾ ਬਣਕੇ ਰਹਿ ਗਿਆ। ਗਰੀਬ ਨੂੰ ਇਸ ਮੁਸ਼ਕਲ ਤੋਂ ਮੁਕਤੀ ਮਿਲੇ ਇਹ ਸਾਡਾ ਬਹੁਤ ਵੱਡਾ ਮਿਸ਼ਨ ਅਤੇ ਸਾਡਾ ਸਕੰਲਪ ਹੈ ਅਤੇ ਅਸੀਂ ਇਸ ਦੇ ਲਈ ਦਿਨ-ਰਾਤ ਇੱਕ ਕਰ ਰਹੇ ਹਾਂ। ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਨ੍ਹਾਂ ਨੂੰ ਮੋਦੀ ਪੂਜਦਾ ਹੈ।
ਸਤਿਕਾਰਯੋਗ ਸਪੀਕਰ ਜੀ,
ਅਪਾਹਜ ਵਿਅਕਤੀ ਹਰ ਦਿਨ ਸੰਘਰਸ਼ ਕਰਦਾ ਹੈ ਸਾਡਾ ਅਪਾਹਜ ਹੁਣ ਜਾ ਕੇ ਸਾਡੇ ਅਪਾਹਜ ਨੂੰ ਫ੍ਰੈਂਡਲੀ ਇੰਫ੍ਰਾਸਟ੍ਰਕਚਰ ਮਿਲਿਆ, ਉਸਦੀ ਵ੍ਹੀਲਚੇਅਰ ਅੱਗੇ ਤੱਕ ਜਾਵੇ ਟ੍ਰੇਨ ਦੇ ਡਿੱਬੇ ਤੱਕ ਜਾਵੇ, ਇਹ ਵਿਵਸਥਾ ਅਪਾਹਜ ਵਿਅਕਤੀ ਦੇ ਲਈ ਕਰਨ ਦਾ ਸਾਡੇ ਦਿਲ ਵਿੱਚ ਉਦੋਂ ਆਇਆ, ਕਿਉਂਕਿ ਸਮਾਜ ਦੇ ਦੱਬੇ ਕੁੱਚਲੇ ਵਾਂਝੇ ਲੋਕਾਂ ਦੀ ਚਿੰਤਾ ਕਰਨਾ ਸਾਡੇ ਮਨ ਵਿੱਚ ਸੀ ਉਦੋਂ ਹੋਇਆ।
ਸਤਿਕਾਰਯੋਗ ਸਪੀਕਰ ਜੀ,
ਤੁਸੀਂ ਮੈਨੂੰ ਦੱਸੋ ਇੱਕ ਤਾਂ ਭਾਸ਼ਾ ਦੇ ਨਾਮ ‘ਤੇ ਝਗੜਾ ਕਰਨਾ ਤਾਂ ਸਿਖਾ ਦਿੱਤਾ ਤੁਸੀ, ਲੇਕਿਨ ਮੇਰੇ ਅਪਾਹਜ ਵਿਅਕਤੀਆਂ ਦੇ ਨਾਲ ਕਿੰਨਾ ਅਨਿਆਂ ਕੀਤਾ। ਜੋ ਸਾਡੇ ਇਥੇ ਸਾਈਨ ਲੈਂਗਵੇਜ ਜੋ ਹੈ, ਸਾਈਨ ਲੈਂਗਵੇਜ਼ ਦੀ ਜੋ ਵਿਵਸਥਾ ਹੈ ਖਾਸ ਕਰਕੇ ਗੂੰਗੇ ਬੋਲਿਆਂ ਦੇ ਲਈ। ਹੁਣ ਬਦਕਿਸਮਤੀ ਅਜਿਹਾ ਦੇਸ਼ ਦਾ ਕਿ ਅਸਮ ਵਿੱਚ ਜੋ ਭਾਸ਼ਾ ਸਿਖਾਈ ਜਾਵੇ ਉੱਤਰ ਪ੍ਰਦੇਸ਼ ਵਿੱਚ ਦੂਸਰੀ ਸਿਖਾਈ ਜਾਵੇ। ਉੱਤਰ ਪ੍ਰਦੇਸ਼ ਵਿੱਚ ਸਿਖਾਈ ਜਾਵੇ ਮਹਾਰਾਸ਼ਟਰ ਵਿੱਚ ਤੀਸਰੀ ਸਾਡੇ ਜਾਵੇ। ਸਾਡੇ ਅਪਾਹਜ ਵਿਅਕਤੀਆਂ ਦੇ ਲਈ ਇੱਕ ਸਾਈਨ ਲੈਂਗਵੇਜ ਦਾ ਹੋਣਾ ਬਹੁਤ ਜ਼ਰੂਰੀ ਸੀ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਅਪਾਹਜ ਵਿਅਕਤੀਆਂ ਦੀ ਯਾਦ ਨਹੀਂ ਆਈ। ਇੱਕ ਕਾਮਨ ਸਾਈਨ ਲੈਂਗਵੇਜ ਬਣਾਉਣ ਦਾ ਕੰਮ ਅਸੀਂ ਕੀਤਾ ਜੋ ਅੱਜ ਮੇਰੇ ਦੇਸ਼ ਦੇ ਸਾਰੇ ਅਪਾਹਜ ਭਰਾ ਭੈਣਾਂ ਦੇ ਲਈ ਕੰਮ ਆ ਰਹੀ ਹੈ।
ਸਤਿਕਾਰਯੋਗ ਸਪੀਕਰ ਜੀ,
ਖਾਨਾਬਦੋਸ਼ ਅਤੇ ਅਰਧ ਖਾਨਾਬਦੋਸ਼ ਜਨ ਸਮੂਹ ਸਮਾਜ ਦਾ ਇਸਦਾ ਕੋਈ ਪੁੱਛਣ ਵਾਲਾ ਨਹੀਂ ਸੀ। ਉਨ੍ਹਾਂ ਦੇ ਕਲਿਆਣ ਦੇ ਲਈ ਵੈੱਲਫੇਅਰ ਬੋਰਡ ਬਣਾਉਣ ਦਾ ਕੰਮ ਅਸੀਂ ਕੀਤਾ, ਕਿਉਂਕਿ ਸੰਵਿਧਾਨ ਦੀ ਤਰਜੀਹ ਹੈ ਇਹ ਲੋਕ, ਅਸੀਂ ਉਸਨੂੰ ਦਰਜਾ ਦੇਣ ਦਾ ਕੰਮ ਕੀਤਾ ਹੈ।
ਸਤਿਕਾਰਯੋਗ ਸਪੀਕਰ ਜੀ,
ਹਰ ਕੋਈ ਰੇਹੜੀ ਪਟੜੀ ਦੇ ਲੋਕਾਂ ਨੂੰ ਜਾਣਦਾ ਹੈ ਹਰ ਮੁਹੱਲੇ ਵਿੱਚ, ਹਰ ਇਲਾਕੇ ਵਿੱਚ, ਹਰ ਫਲੈਟ ਵਿੱਚ, ਹਰ ਸੋਸਾਇਟੀ ਵਿੱਚ, ਸਵੇਰ ਹੁੰਦੇ ਹੀ ਉਹ ਰੇੜੀ ਪਟੜੀ ਵਾਲਾ ਆ ਕੇ ਮਿਹਨਤ ਕਰ ਕਰਕੇ ਅਤੇ ਲੋਕਾਂ ਦਾ ਜੀਵਨ ਚਲਾਉਣ ਵਿੱਚ ਮਦਦ ਕਰਦਾ ਹੈ ਉਸਨੂੰ ਬੇਚਾਰੇ ਨੂੰ 12 12 ਘੰਟੇ ਕੰਮ ਕਰਨ, ਰੇਹੜੀ ਵੀ ਕਿਸੇ ਤੋਂ ਕਿਰਾਏ ‘ਤੇ ਲੈ ਲੈ, ਕਿਸੇ ਤੋਂ ਵਿਆਜ ‘ਤੇ ਪੈਸੇ ਲੈ, ਪੈਸੇ ਨਾਲ ਸਾਮਾਨ ਖਰੀਦੇ, ਸ਼ਾਮ ਦਾ ਵਿਆਜ ਦਾ ਉਹ ਪੈਸਾ ਲੈ ਜਾਵੇ ਵੱਡੀ ਮੁਸ਼ਕਲ ਨਾਲ ਆਪਣੇ ਬੱਚਿਆਂ ਦੇ ਲਈ ਬ੍ਰੈਡ ਦਾ ਟੁੱਕੜਾ ਲੈ ਜਾ ਸਕੇ ਇਹ ਹਾਲਤ ਸੀ। ਇਹ ਸਾਡੀ ਸਰਕਾਰ ਨੇ ਰੇਹੜੀ ਪਟੜੀ ਵਾਲਿਆਂ ਦੇ ਲਈ ਸਵਨਿਧੀ ਯੋਜਨਾ ਬਣਾ ਕੇ ਬੈਂਕ ਤੋਂ ਉਨ੍ਹਾਂ ਦਾ ਬਿੰਨਾਂ ਗਾਰੰਟੀ ਲੋਨ ਦੇਣ ਦਾ ਸ਼ੁਰੂ ਕੀਤਾ ਅਤੇ ਅੱਜ ਉਸਦੇ ਕਾਰਨ ਇਹ ਸਵਨਿਧੀ ਯੋਜਨਾ ਦੇ ਕਾਰਨ ਉਹ ਤੀਸਰੇ ਰਾਊਂਡ ਤੱਕ ਪਹੁੰਚਿਆ ਹੈ ਅਤੇ ਵੱਧ ਤੋਂ ਵੱਧ loan ਬੈਂਕ ਤੋਂ ਉਸਨੂੰ ਸਾਹਮਣੇ ਤੋਂ ਮਿਲ ਰਿਹਾ ਹੈ ਉਸਦੀ ਪ੍ਰਤਿਸ਼ਠਾ ਦਾ ਹੋਰ ਵਿਕਾਸ ਹੋ ਰਿਹਾ ਹੈ, ਵਿਸਥਾਰ ਵੀ ਹੋ ਰਿਹਾ ਹੈ।
ਸਤਿਕਾਰਯੋਗ ਸਪੀਕਰ ਜੀ,
ਇਸ ਦੇਸ਼ ਵਿੱਚ ਸਾਡੀ ਵਿਚੋਂ ਕੋਈ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਵਿਸ਼ਵਕਰਮਾ ਦੀ ਜ਼ਰੂਰਤ ਨਾ ਪੈਂਦੀ ਹੋਵੇ। ਸਮਾਜ ਦੀ ਵਿਵਸਥਾ ਦੀ ਇੱਕ ਬਹੁਤ ਵੱਡੀ ਵਿਵਸਥਾ ਬਣੀ ਸੀ। ਸਦੀਆਂ ਤੋਂ ਚਲੀ ਆ ਰਹੀ ਸੀ। ਲੇਕਿਨ ਉਹ ਵਿਸ਼ਵਕਰਮਾ ਸਾਥੀਆਂ ਦੇ ਲਈ ਕਦੇ ਪੁੱਛਣ ਨਹੀਂ ਗਿਆ। ਅਸੀਂ ਵਿਸ਼ਵਕਰਮਾ ਦੇ ਕਲਿਆਣ ਦੇ ਲਈ ਯੋਜਨਾ ਬਣਾਈ, ਬੈਂਕ ਤੋਂ ਲੋਨ ਲੈਣ ਦੀ ਵਿਵਸਥਾ ਕੀਤੀ, ਉਨ੍ਹਾਂ ਨੂੰ ਨਵੀਂ ਟ੍ਰੇਨਿੰਗ ਦੇਣ ਦੀ ਵਿਵਸਥਾ ਕੀਤੀ, ਉਨ੍ਹਾਂ ਨੂੰ ਆਧੁਨਿਕ ਟੂਲ ਦੇਣ ਦੀ ਵਿਵਸਥਾ ਕੀਤੀ, ਨਵੇਂ ਡਿਜਾਈਨ ਤੋਂ ਕੰਮ ਬਣਾਉਣ ਦੀ ਚਿੰਤਾ ਕੀਤੀ ਅਤੇ ਉਸਨੂੰ ਅਸੀਂ ਮਜਬੂਤ ਬਣਾਉਣ ਦਾ ਕੰਮ ਕੀਤਾ।
ਸਤਿਕਾਰਯੋਗ ਸਪੀਕਰ ਜੀ,
ਟ੍ਰਾਂਸਜੈਂਡਰ ਜਿਸਨੂੰ ਪਰਿਵਾਰ ਨੇ ਦੁਰਕਾਰ ਦਿੱਤਾ, ਜਿਸ ਨੂੰ ਸਮਾਜ ਨੇ ਦੁਰਕਾਰ ਦਿੱਤਾ, ਜਿਸਦੀ ਕੋਈ ਚਿੰਤਾ ਕਰਨ ਵਾਲਾ ਨਹੀਂ ਸੀ, ਇਹ ਸਾਡੀ ਸਰਕਾਰ ਹੈ ਕਿ ਇਸ ਨੂੰ ਵੀ ਭਾਰਤ ਦੇ ਸੰਵਿਧਾਨ ਵਿੱਚ ਹੱਕ ਦਿੱਤਾ ਹੈ, ਉਸ ਟ੍ਰਾਂਸਜੈਂਡਰ ਦੇ ਅਧਿਕਾਰਾਂ ਦੇ ਲਈ ਕਾਨੂੰਨੀ ਵਿਵਸਥਾਵਾਂ ਬਣਾਉਣ ਦਾ ਕੰਮ ਭੀ ਕੀਤਾ। ਉਨ੍ਹਾਂ ਨੂੰ ਸਨਮਾਨਯੋਗ ਜੀਵਨ ਮਿਲੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਅਸੀਂ ਕੰਮ ਕੀਤਾ।
ਸਤਿਕਾਰਯੋਗ ਸਪੀਕਰ ਜੀ,
ਸਾਡੇ ਆਦਿਵਾਸੀ ਸਮਾਜ ਇੰਨੀਆਂ ਸਾਰੀਆਂ ਗੱਲਾਂ ਕਰਕੇ ਤਾਂ ਮੈਨੂੰ ਯਾਦ ਹੈ, ਮੈਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ, ਤਾਂ ਸਾਡੇ ਇਥੇ ਉਮਰ ਪਿੰਡ ਤੋਂ ਅੰਬਾ ਜੀ ਤੱਕ ਪੂਰਾ ਬੈਲਟ ਗੁਜਰਾਤ ਦਾ ਪੂਰਵ ਹਿੱਸਾ ਪੂਰਾ ਆਦਿਵਾਸੀ ਬੈਲਟ ਅਤੇ ਇੱਕ ਕਾਂਗਰਸ ਦੇ ਮੁੱਖ ਮੰਤਰੀ ਆਦਿਵਾਸੀ ਰਹਿ ਚੁੱਕੇ ਸਨ। ਇੰਨੇ ਸਾਲਾਂ ਦੇ ਬਾਅਦ ਵੀ ਉਸ ਪੂਰੇ ਇੱਕ ਇਲਾਕੇ ਵਿੱਚ ਇੱਕ ਵੀ ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਸੀ। ਮੇਰੇ ਆਉਣ ਤੋਂ ਪਹਿਲਾਂ ਇੱਕ ਵੀ ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਸੀ। ਅਗਰ ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਹੈ ਤਾਂ ਕਿੰਨ੍ਹੀ ਰਾਖਵੇਂਕਰਨ ਦੀ ਗੱਲਾਂ ਕਰੋ ਉਹ ਬੇਚਾਰਾ ਇੰਜੀਨੀਅਰ ਅਤੇ ਡਾਕਟਰ ਕਿਵੇਂ ਬਣ ਸਕਦਾ ਹੈ ਇਹ ਮੈਂ ਉਸ ਇਲਾਕੇ ਵਿੱਚ ਕੰਮ ਕੀਤਾ। ਅਤੇ ਉਥੇ ਸਾਇੰਸ ਸਟ੍ਰੀਮ ਦੇ ਸਕੂਲ ਹਨ ਉਥੇ, ਹੁਣ ਤਾਂ ਉਥੇ ਯੂਨੀਵਰਸਿਟੀ ਬਣ ਗਈ ਹੈ ਲੇਕਿਨ, ਭਾਵ ਰਾਜਨੀਤੀ ਦੀ ਚਰਚਾ ਕਰਨਾ ਸੰਵਿਧਾਨ ਦੇ ਅਨੁਸਾਰ ਕੰਮ ਨਾ ਕਰਨਾ, ਇਹ ਜਿਨ੍ਹਾਂ ਦੀ ਸੱਤਾ ਭੁੱਖ ਹੈ ਨਾ ਉਸਦਾ… ਅਸੀਂ ਆਦਿਵਾਸੀ ਸਮਾਜ ਵਿੱਚ ਭੀ ਜੋ ਅਤਿ ਪਿਛੜੇ ਲੋਕ ਹਨ ਅਤੇ ਉਸ ਵਿੱਚ ਮੈਂ ਰਾਸ਼ਟਰਪਤੀ ਜੀ ਦਾ ਧੰਨਵਾਦ ਕਰਦਾ ਹਾਂ, ਉਨ੍ਹਾਂ ਨੇ ਮੇਰਾ ਕਾਫੀ ਮਾਰਗਦਰਸ਼ਨ ਕੀਤਾ। ਰਾਸ਼ਟਰਪਤੀ ਸਾਹਿਬ ਨੇ ਮੇਰਾ ਮਾਰਗਦਰਸ਼ਨ ਕੀਤਾ, ਹੁਣ ਉਸ ਵਿੱਚੋਂ ਪੀਐੱਮ ਜਨ ਮਨ ਯੋਜਨਾ ਬਣੀ, ਸਾਡੇ ਦੇਸ਼ ਵਿੱਚ ਪਿਛੜੀ-ਪਿਛੜੇ ਆਦਿਵਾਸੀ ਸਮਾਜ ਦੇ ਛੋਟੇ-ਛੋਟੇ ਸਮੂਹ ਹਨ ਜੋ ਅੱਜ ਵੀ, ਅੱਜ ਵੀ ਉਨ੍ਹਾਂ ਨੂੰ ਕੋਈ ਸਹੂਲਤ ਪ੍ਰਾਪਤ ਨਹੀਂ ਹੋਈ ਸੀ, ਅਸੀਂ ਲੱਭ-ਲੱਭਕੇ ਸੰਖਿਆ ਬਹੁਤ ਘੱਟ ਹੈ, ਵੋਟ ਦੀ ਰਾਜਨੀਤੀ ਵਿੱਚ ਉਨ੍ਹਾਂ ਵੱਲ ਦੇਖਣ ਵਾਲਾ ਕੋਈ ਸੀ, ਲੇਕਿਨ ਮੋਦੀ ਹੈ ਜੋ ਆਖਰੀ ਨੂੰ ਵੀ ਲੱਭਦਾ ਹੈ ਅਤੇ ਇਸ ਲਈ ਅਸੀਂ ਉਨ੍ਹਾਂ ਦੇ ਲਈ ਪੀਐੱਮ ਜਨ ਮਨ ਯੋਜਨਾ ਦੇ ਦੁਆਰਾ ਉਨ੍ਹਾਂ ਦਾ ਵਿਕਾਸ ਕੀਤਾ।
ਸਤਿਕਾਰਯੋਗ ਸਪੀਕਰ ਜੀ,
ਜਿਵੇਂ ਸਮਾਜਿਕ ਵਿੱਚ ਉਨ੍ਹਾਂ ਦਾ ਵਿਕਾਸ ਸੰਤੁਲਿਤ ਹੋਣਾ ਚਾਹੀਦਾ ਹੈ। ਪਿਛੜੇ ਤੋਂ ਪਿਛੜੇ ਵਿਅਕਤੀ ਨੂੰ ਵੀ ਸੰਵਿਧਾਨ ਅਵਸਰ ਦਿੰਦਾ ਹੈ। ਜਿੰਮੇਦਾਰੀ ਵੀ ਸੰਵਿਧਾਨ ਨੂੰ ਦਿੰਦਾ ਹੈ, ਉਸੇ ਪ੍ਰਕਾਰ ਨਾਲ ਕੋਈ ਜ਼ਮੀਨ ਦਾ ਹਿੱਸਾ ਵੀ ਕੋਈ ਸਾਡਾ ਜਿਓਗ੍ਰਾਫੀਕਲ ਇਲਾਕਾ ਵੀ ਤਾਂ ਪਿੱਛੇ ਨਹੀਂ ਰਹਿਣਾ ਚਾਹੀਦਾ ਅਤੇ ਸਾਡੇ ਦੇਸ਼ ਵਿੱਚ ਕੀਤਾ ਕੀ, 60 ਵਰ੍ਹੇ ਦੇ ਦਰਮਿਆਨ 100 ਡਿਸਟ੍ਰਿਕਟ ਆਈਡੈਂਟੀਫਾਈ ਕਰਕੇ ਕਹਿ ਦਿੱਤਾ ਕਿ ਇਹ ਤਾਂ ਬੈਕਵਰਡ ਡਿਸਟ੍ਰਿਕਟ ਹੈ ਅਤੇ ਬੈਕਵਰਡ ਡਿਸਟ੍ਰਿਕਟ ਦਾ ਅਜਿਹਾ ਲੇਵਲ ਲੱਗ ਗਿਆ ਕਿ ਕਿਸੇ ਦਾ ਟ੍ਰਾਂਸਫਰ ਹੁੰਦਾ ਸੀ ਤਾਂ ਉਹ ਕਹਿੰਦਾ ਸੀ ਪਨਿਸ਼ਮੈਂਟ ਪੋਸਟਿੰਗ ਤਾਂ ਕੋਈ ਜ਼ਿੰਮੇਵਾਰ ਅਵਸਰ ਜਾਂਦੀ ਹੀ ਨਹੀਂ ਸੀ ਅਤੇ ਉਨ੍ਹਾਂ ਨੂੰ ਤਾਂ, ਅਸੀਂ ਪੂਰੀ ਸਥਿਤੀ ਨੂੰ ਬਦਲ ਦਿੱਤਾ। ਅਸੀਂ ਐਸਪਿਰੇਸ਼ਨਲ ਡਿਸਟ੍ਰਿਕਟ ਉਸ ਰਾਜ ਦੇ ਚੰਗੇ ਜ਼ਿਲ੍ਹਿਆਂ ਦੀ ਬਰਾਬਰੀ ਕਰਨ ਲਗ ਗਏ ਅਤੇ ਕੁਝ ਤਾਂ ਨੈਸ਼ਨਲ ਐਵਰੇਜ਼ ਦੀ ਬਰਾਬਰੀ ਕਰਨ ਲਗੇ। ਜ਼ਮੀਨ ਦਾ ਹਿੱਸਾ ਵੀ ਪਿੱਛੇ ਨਾ ਰਹੇ ਕੋਈ ਜ਼ਿਲ੍ਹਾ ਹੁਣ ਇਸ ਨੂੰ ਅੱਗੇ ਲਿਜਾ ਕੇ ਅਸੀਂ 500 ਬਲਾਕ ਨੂੰ ਐਸਪਿਰੇਸ਼ਨਲ ਬਲੌਕ ਬਣਾ ਕੇ ਉਨ੍ਹਾਂ ਦੇ ਡਿਵੈਲਪ ’ਤੇ ਸਪੈਸ਼ਲ ਫੋਕਸ ਕਰਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।
ਸਤਿਕਾਰਯੋਗ ਸਪੀਕਰ ਜੀ,
ਮੈਂ ਹੈਰਾਨ ਹਾਂ, ਜੋ ਲੋਕ ਵੱਡੀਆਂ-ਵੱਡੀਆਂ ਕਥਾਵਾਂ ਸੁਣਾਉਂਦੇ ਹਨ ਕੀ ਇਸ ਦੇਸ਼ ਵਿੱਚ ਕਬਾਇਲੀ ਸਮਾਜ 1947 ਦੇ ਬਾਅਦ ਆਇਆ ਹੈ ਕੀ? ਕੀ ਰਾਮ ਅਤੇ ਕ੍ਰਿਸ਼ਣ ਸਨ ਤਦ ਕਬਾਇਲੀ ਸਮਾਜ ਸੀ ਕਿ ਨਹੀਂ ਸੀ? ਜੋ ਕਬਾਇਲੀ ਸਮਾਜ ਨੂੰ ਆਦਿਪੁਰਸ਼ ਜੋ ਅਸੀਂ ਕਹਿੰਦੇ ਹਾਂ ਲੇਕਿਨ ਆਜ਼ਾਦੀ ਦੇ ਕਈ ਦਹਾਕਿਆਂ ਦੇ ਬਾਅਦ ਵੀ ਇੰਨਾ ਵੱਡਾ ਕਬਾਇਲੀ ਸਮੂਹ ਉਨ੍ਹਾਂ ਲਈ ਵੱਖਰਾ ਮੰਤਰਾਲਾ ਨਹੀਂ ਬਣਾਇਆ ਗਿਆ। ਪਹਿਲੀ ਵਾਰ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਆਈ ਅਤੇ ਉਨ੍ਹਾਂ ਨੇ ਵੱਖਰਾ ਕਬਾਇਲੀ ਮੰਤਰਾਲਾ ਬਣਾਇਆ। ਵੱਖਰਾ ਕਬਾਇਲੀ ਵਿਕਾਸ ਅਤੇ ਵਿਸਤਾਰ ਲਈ ਬਜਟ ਦਿੱਤਾ।
ਸਤਿਕਾਰਯੋਗ ਸਪੀਕਰ ਜੀ,
ਸਾਡੇ ਮਾਛਿਵਾ ਸਮਾਜ, ਮਛਵਾਰਾ ਸਮਾਜ ਕੀ ਹੁਣ ਵੀ ਆਇਆ ਹੈ ਕੀ? ਕੀ ਉਨ੍ਹਾਂ ‘ਤੇ ਨਜ਼ਰ ਨਹੀਂ ਗਈ ਤੁਹਾਡੀ? ਇਨ੍ਹਾਂ ਮਛਵਾਰੇ ਸਮਾਜ ਦੀ ਭਲਾਈ ਲਈ ਪਹਿਲੀ ਵਾਰ ਸਾਡੀ ਸਰਕਾਰ ਨੇ ਆ ਕੇ ਵੱਖਰਾ ਮੰਤਰਾਲਾ ਬਣਾਇਆ ਹੈ ਫਿਸ਼ਰੀਜ਼ ਦਾ, ਉਨ੍ਹਾਂ ਦੀ ਭਲਾਈ ਲਈ ਅਲੱਗ ਤੋਂ ਅਸੀਂ ਬਜਟ ਦਿੱਤਾ, ਸਮਾਜ ਦੇ ਇਸ ਤਬਕੇ ਦੀ ਵੀ ਚਿੰਤਾ ਕੀਤੀ।
ਸਤਿਕਾਰਯੋਗ ਸਪੀਕਰ ਜੀ,
ਮੇਰੇ ਦੇਸ਼ ਦਾ ਛੋਟਾ ਕਿਸਾਨ, ਉਸ ਦੇ ਜੀਵਨ ਵਿੱਚ ਸਹਿਕਾਰਤਾ ਇੱਕ ਮੁੱਖ ਅੰਗ ਹੈ। ਛੋਟੇ ਕਿਸਾਨ ਦੀ ਜ਼ਿੰਦਗੀ ਨੂੰ ਸਮਰੱਥਾ ਦੇਣ ਲਈ ਸਹਿਕਾਰਤਾ ਖੇਤਰ ਨੂੰ ਜ਼ਿੰਮੇਦਾਰ ਬਣਾਉਣਾ, ਸਹਿਕਾਰਤਾ ਖੇਤਰ ਨੂੰ ਸਮਰੱਥਾਵਾਨ ਬਣਾਉਣਾ, ਸਹਿਕਾਰਤਾ ਖੇਤਰ ਨੂੰ ਬਲ ਦੇਣਾ, ਇਸ ਦੀ ਮਹੱਤਤਾ ਅਸੀਂ ਸਮਝਦੇ ਹਾਂ ਕਿਉਂਕਿ ਛੋਟਾ ਕਿਸਾਨ ਉਸ ਦੀ ਚਿੰਤਾ ਸਾਡੇ ਦਿਲ ਵਿੱਚ ਸੀ ਅਤੇ ਇਸ ਲਈ ਅਸੀਂ ਵੱਖਰਾ ਸਹਿਕਾਰਤਾ ਮੰਤਰਾਲਾ ਬਣਾਇਆ। ਸਾਡੇ ਸੋਚਣ ਦਾ ਤਰੀਕਾ ਕੀ ਹੈ,ਸਾਡੇ ਦੇਸ਼ ਵਿੱਚ ਨੌਜਵਾਨ ਹੈ, ਪੂਰਾ ਵਿਸ਼ਵ ਅੱਜ ਵਰਕ ਫੋਰਸ ਦੇ ਲਈ ਤਰਸ ਰਿਹਾ ਹੈ। ਦੇਸ਼ ਵਿੱਚ ਡੈਮੋਗ੍ਰਾਫਿਕ ਡਿਵਿਡੈਂਡ ਲੈਣਾ ਹੈ ਤਾਂ ਸਾਡੇ ਇਸ ਵਰਕ ਫੋਰਸ ਨੂੰ ਸਕਿੱਲਡ ਬਣਾਉਣਾ ਚਾਹੀਦਾ ਹੈ। ਅਸੀਂ ਵੱਖਰਾ ਸਕਿੱਲ ਮੰਤਰਾਲਾ ਬਣਾਇਆ ਤਾਕਿ ਦੁਨੀਆ ਦੀ ਜ਼ਰੂਰਤ ਦੇ ਅਨੁਸਾਰ ਮੇਰੇ ਦੇਸ਼ ਦਾ ਨੌਜਵਾਨ ਤਿਆਰ ਹੋਵੇ ਅਤੇ ਵਿਸ਼ਵ ਦੇ ਨਾਲ ਉਹ ਅੱਗੇ ਵਧੇ।
ਸਤਿਕਾਰਯੋਗ ਸਪੀਕਰ ਜੀ,
ਸਾਡਾ ਨੌਰਥ-ਈਸਟ ਇਸ ਲਈ ਕਿ ਉੱਥੇ ਵੋਟਾਂ ਘੱਟ ਹਨ, ਸੀਟਾਂ ਘੱਟ ਹਨ, ਇਸ ਦੀ ਕੋਈ ਪਰਵਾਹ ਨਹੀਂ ਹੈ। ਇਹ ਅਟਲ ਜੀ ਦੀ ਸਰਕਾਰ ਸੀ ਜਿਸ ਤੋਂ ਪਹਿਲੀ ਵਾਰ ਨੌਰਥ-ਈਸਟ ਦੀ ਭਲਾਈ ਲਈ ਡੋਰਨਿਯਰ ਮੰਤਰਾਲੇ ਦੀ ਵਿਵਸਥਾ ਕੀਤੀ ਅਤੇ ਅੱਜ ਉਸ ਦਾ ਨਤੀਜਾ ਹੈ ਕਿ ਨੌਰਥ-ਈਸਟ ਦੇ ਵਿਕਾਸ ਦੀਆਂ ਨਵੀਆਂ ਚੀਜਾਂ ਨੂੰ ਅਸੀਂ ਪ੍ਰਪਤ ਕਰ ਸਕੇ। ਇਸੇ ਕਾਰਨ, ਰੇਲ, ਰੋਡ, ਪੋਰਟ, ਏਅਰਪੋਰਟ ਇਹ ਬਣਨ ਦੀ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ।
ਸਤਿਕਾਰਯੋਗ ਸਪੀਕਰ ਜੀ,
ਅੱਜ ਵੀ ਦੁਨੀਆ ਦੇ ਦੇਸ਼ਾਂ ਵਿੱਚ, ਅੱਜ ਵੀ ਦੁਨੀਆ ਦੇ ਦੇਸ਼ਾਂ ਵਿੱਚ ਲੈਂਡ ਰਿਕਾਰਡ ਨੂੰ ਲੈ ਕੇ ਸਮ੍ਰਿੱਧ ਦੇਸ਼ਾਂ ਦੇ ਵੀ ਕਈ ਸੰਕਟ ਹਨ। ਅਸੀਂ ਪਿੰਡ ਦੇ ਹਰ ਸਧਾਰਣ ਵਿਅਕਤੀ ਨੂੰ ਆਪਣਾ ਲੈਂਡ ਰਿਕਾਰਡ ਉਸ ਦੇ ਘਰ ਦੀ ਮਾਲਕਣ ਦੇ ਹੱਕ ਦੇ ਕਾਗਜ਼ ਨਹੀਂ ਹੈ, ਉਸ ਦੇ ਕਾਰਨ ਉਸ ਨੂੰ ਬੈਂਕ ਤੋਂ ਲੋਨ ਚਾਹੀਦਾ ਹੈ ਜੋ, ਕਿਤੇ ਬਾਹਰ ਜਾਓ ਤਾਂ ਕੋਈ ਕਬਜ਼ਾ ਕਰ ਲਵੇ, ਇੱਕ ਸਵਾਮੀਤਵ ਯੋਜਨਾ ਬਣਾਈ ਅਤੇ ਦੇਸ਼ ਦੇ, ਪਿੰਡ ਦੇ ਅਜਿਹੇ ਸਮਾਜ ਦੇ ਦਬੇ-ਕੁਚਲੇ ਲੋਕਾਂ ਨੂੰ ਉਹ ਕਾਗਜ਼ ਅਸੀਂ ਦੇ ਰਹੇ ਹਾਂ ਜਿਸ ਦੇ ਕਾਰਨ ਉਸ ਦਾ ਮਾਲਕੀ ਹੱਕ ਬਣ ਰਿਹਾ ਹੈ, ਜੋ ਸਵਾਮੀਤਵ ਯੋਜਨਾ ਇੱਕ ਬਹੁਤ ਵੱਡੀ ਦਿਸ਼ਾ ਦੇ ਰਿਹਾ ਹੈ।
ਸਤਿਕਾਰਯੋਗ ਸਪੀਕਰ ਜੀ,
ਇਨ੍ਹਾਂ ਸਾਰੇ ਕੰਮਾਂ ਦੇ ਕਾਰਨ ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਜੋ ਪ੍ਰਯਾਸ ਕੀਤਾ, ਅਸੀਂ ਜਿਸ ਪ੍ਰਕਾਰ ਨਾਲ ਗ਼ਰੀਬ ਨੂੰ ਮਜ਼ਬੂਤੀ ਦੇਣ ਦਾ ਕੰਮ ਕੀਤਾ ਹੈ। ਅਸੀਂ ਜਿਸ ਪ੍ਰਕਾਰ ਨਾਲ ਗ਼ਰੀਬ ਦੇ ਅੰਦਰ ਇੱਕ ਨਵਾਂ ਆਤਮਵਿਸ਼ਵਾਸ ਪੈਦਾ ਕੀਤਾ ਹੈ ਅਤੇ ਇੱਕ ਸਹੀ ਦਿਸ਼ਾ ਵਿੱਚ ਚੱਲਣ ਦਾ ਨਤੀਜਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਮੇਰੇ ਦੇਸ਼ ਦੇ 25 ਕਰੋੜ ਮੇਰੇ ਗ਼ਰੀਬ ਸਾਥੀ ਗ਼ਰੀਬੀ ਨੂੰ ਹਰਾਉਣ ਵਿੱਚ ਸਫਲ ਹੋਏ ਹਨ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਅਤੇ ਮੈਂ ਸੰਵਿਧਾਨ ਨਿਰਮਾਤਾਵਾਂ ਦੇ ਸਾਹਮਣੇ ਸਿਰ ਝੁਕਾ ਕੇ ਕਹਿੰਦਾ ਹਾਂ ਜੋ ਸੰਵਿਧਾਨ ਸਾਨੂੰ ਇਹ ਦਿਸ਼ਾ ਦੇ ਰਿਹਾ ਹੈ, ਉਸ ਦੇ ਤਹਿਤ ਮੈਂ ਇਹ ਕੰਮ ਕਰ ਰਿਹਾ ਹਾਂ ਅਤੇ ਮੈਂ ….
ਸਤਿਕਾਰਯੋਗ ਸਪੀਕਰ ਜੀ,
ਜਦੋਂ ਅਸੀਂ ਸਬਕਾ ਸਾਥ, ਸਬਕਾ ਵਿਕਾਸ ਦੀ ਗੱਲ ਕਰਦੇ ਹਾਂ, ਉਹ ਨਾਅਰਾ ਨਹੀਂ ਹੈ। ਉਹ ਸਾਡੇ ਆਰਟੀਕਲ ਆਫ ਫੇਥ ਹਨ ਅਤੇ ਇਸ ਲਈ ਅਸੀਂ ਸਰਕਾਰ ਦੀਆਂ ਯੋਜਨਾਵਾਂ ਵੀ ਬਿਨਾ ਭੇਦਭਾਵ ਨੂੰ ਚਲਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ ਅਤੇ ਸੰਵਿਧਾਨ ਸਾਨੂੰ ਭੇਦਭਾਵ ਦੀ ਮਨਜ਼ੂਰੀ ਨਹੀਂ ਦਿੰਦਾ ਹੈ ਅਤੇ ਇਸ ਲਈ ਅਸੀਂ ਅੱਗੇ ਚੱਲ ਕੇ ਕਿਹਾ ਹੈ ਸੈਚੂਰੇਸ਼ਨ ਜਿਸ ਦੇ ਲਈ ਜੋ ਯੋਜਨਾ ਬਣੀ ਹੈ ਉਸ ਦਾ ਲਾਭ ਉਨ੍ਹਾਂ ਲਾਭਾਰਥੀਆਂ ਨੂੰ 100% ਲਾਭਾਰਥੀ ਨੂੰ ਮਿਲਣਾ ਚਾਹੀਦਾ ਹੈ। ਇਹ ਸੈਚੂਰੇਸ਼ਨ ਜੇਕਰ ਸੱਚਾ, ਸੱਚਾ ਸੈਕਿਯੂਲਰਿਜ਼ਮ ਕੋਈ ਹੈ ਨਾ ਤਾਂ ਇਹ ਸੈਚੂਰੇਸ਼ਨ ਵਿੱਚ ਹੈ। ਸੱਚਾ ਸਮਾਜਿਕ ਨਿਆਂ ਜੇਕਰ ਕਿਸੇ ਵਿੱਚ ਹ ਤਾਂ ਇਹ ਸੈਚੂਰੇਸ਼ਨ, 100 ਫੀਸਦੀ, ਸ਼ਤ ਪ੍ਰਤੀਸ਼ਤ ਉਸ ਨੂੰ ਬੈਨਿਫਿਟ ਜਿਸ ਨੂੰ ਜਿਸ ਦਾ ਹੱਕ ਹੈ ਮਿਲਣਾ ਚਾਹੀਦਾ ਹੈ, ਬਿਨਾ ਭੇਦਭਾਵ ਦੇ ਮਿਲਣਾ ਚਾਹੀਦਾ ਹੈ। ਤਾਂ ਇਹ ਭਾਵ ਨੂੰ ਲੈ ਕੇ ਅਸੀਂ ਸੱਚੇ ਸੈਕਿਯੂਲਰਿਜ਼ਮ ਨੂੰ ਅਤੇ ਸੱਚੇ ਸਮਾਜਿਕ ਨਿਆਂ ਨੂੰ ਲੈ ਕੇ ਜੀਅ ਰਹੇ ਹਾਂ।
ਸਤਿਕਾਰਯੋਗ ਸਪੀਕਰ ਜੀ,
ਸੰਵਿਧਾਨ ਦੀ ਸਾਡੇ ਇੱਕ ਹੋਰ ਸਪਿਰਿਟ ਵੀ ਹੈ ਅਤੇ ਸਾਡੇ ਦੇਸ਼ ਨੂੰ ਦਿਸ਼ਾ ਦੇਣ ਦਾ ਜ਼ਰੀਆ, ਦੇਸ਼ ਨੂੰ ਚਾਲਕ ਬਲ ਦੇ ਰੂਪ ਵਿੱਚ ਰਾਜਨੀਤੀ ਕੇਂਦਰ ਵਿੱਚ ਰਹਿੰਦੀ ਹੈ। ਆਉਣ ਵਾਲੇ ਦਹਾਕਿਆਂ ਵਿੱਚ ਸਾਡਾ ਲੋਕਤੰਤਰ, ਸਾਡੀ ਰਾਜਨੀਤੀ ਦੀ ਦਿਸ਼ਾ ਕੀ ਹੋਣੀ ਚਾਹੀਦੀ ਹੈ, ਅੱਜ ਸਾਨੂੰ ਮੰਥਨ ਕਰਨਾ ਚਾਹੀਦਾ ਹੈ।
ਸਤਿਕਾਰਯੋਗ ਸਪੀਕਰ ਜੀ,
ਕੁਝ ਦਲਾਂ ਦਾ ਰਾਜਨੀਤਕ ਸੁਆਰਥ ਅਤੇ ਸੱਤਾ ਦਾ ਭਾਵ, ਮੈਂ ਜ਼ਰਾ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾ ਕੀ ਇਹ ਕਦੇ ਆਪਣੇ ਆਪ ਨੂੰ ਅਤੇ ਮੈਂ ਇਹ ਸਾਰੇ ਦਲਾਂ ਦੇ ਲਈ ਕਹਿ ਰਿਹਾ ਹਾਂ। ਇੱਧਰ ਅਤੇ ਉਧਰ ਇਹ ਮੇਰਾ ਵਿਸ਼ਾ ਨਹੀਂ ਹੈ।ਇਹ ਮੇਰੇ ਮਨ ਦੇ ਵਿਚਾਰ ਹਨ ਜੋ ਮੈਂ ਇਸ ਸਦਨ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਕੀ ਇਸ ਦੇਸ਼ ਵਿੱਚ ਯੋਗ ਅਗਵਾਈ ਦਾ ਅਵਸਰ ਮਿਲਣਾ ਚਾਹੀਦਾ ਹੈ ਕਿ ਨਹੀਂ ਮਿਲਣਾ ਚਾਹੀਦਾ? ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਰਾਜਨੀਤੀ ਵਿੱਚ ਨਹੀਂ ਹੈ, ਕੀ ਉਨ੍ਹਾਂ ਲਈ ਦਰਵਾਜ਼ੇ ਬੰਦ ਹੋ ਜਾਣਗੇ? ਕੀ ਦੇਸ਼ ਨੂੰ, ਲੋਕਤੰਤਰ ਦੀ ਸਪਿਰਿਟ ਨੂੰ ਪਰਿਵਾਰਵਾਦ ਨੇ ਗਹਿਰਾ ਨੁਕਸਾਨ ਕੀਤਾ ਹੈ ਕਿ ਨਹੀਂ ਕੀਤਾ ਹੈ? ਕੀ ਪਰਿਵਾਰਵਾਦ ਤੋਂ ਭਾਰਤ ਦੀ ਲੋਕਤੰਤਰ ਦੀ ਮੁਕਤੀ ਦਾ ਅਭਿਯਾਨ ਚਲਾਉਣਾ, ਇਹ ਸੰਵਿਧਾਨ ਦੇ ਤਹਿਤ ਸਾਡੀ ਜ਼ਿੰਮੇਦਾਰੀ ਹੈ ਕਿ ਨਹੀੰ ਹੈ?
ਅਤੇ ਇਸ ਲਈ ਸਮਾਨਤਾ ਦੇ ਸਿਧਾਂਤਵਾਦ ਦੇ ਅਵਸਰਵਾਦ ਦੇ ਹਿੰਦੁਸਤਾਨ ਦੇ ਹਰ ਕਿਸੇ ਨੂੰ ਅਤੇ ਜੋ ਪਰਿਵਾਰਵਾਦੀ ਰਾਜਨੀਤੀ ਹੈ ਉਸ ਦਾ ਧੁਰਾ ਹੀ ਪਰਿਵਾਰ ਹੁੰਦਾ ਹੈ, ਸਭ ਕੁਝ ਪਰਿਵਾਰ ਦੇ ਲਈ। ਦੇਸ਼ ਨੂੰ, ਦੇਸ਼ ਦੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ, ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਆਉਣ ਲਈ ਅਸੀਂ ਸਾਰੇ ਰਾਜਨੀਤਕ ਦਲਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਾਰੇ ਰਾਜਨੀਤਕ ਦਲਾਂ ਨੇ ਜਿਨ੍ਹਾਂ ਦੀ ਪੁਰਾਣੀ ਭੂਮੀ ਵਿੱਚ ਰਾਜਨੀਤਕ ਪਰਿਵਾਰ ਨਹੀਂ ਹੈ, ਅਜਿਹੇ ਫ੍ਰੈਸ਼ ਬਲੱਡ ਨੂੰ ਲਿਆਉਣ ਦੇ ਲਈ ਪ੍ਰਯਾਸ ਕਰਨਾ , ਇਹ ਅਸੀਂ ਮੰਨਦੇ ਹਾਂ ਕਿ ਦੇਸ਼ ਦੀ ਲੋਕਤੰਤਰ ਦੀ ਅਤੇ ਇਸ ਲਈ ਮੈਂ ਲਾਲ ਕਿਲੇ ਤੋਂ ਕਿਹਾ ਹੈ ਕਿ ਮੇਰਾ ਇੱਕ ਵਿਸ਼ਾ ਲੈ ਕੇ ਲਗਾਤਾਰ ਬੋਲ ਰਿਹਾ ਹਾਂ, ਬੋਲਦਾ ਰਹਾਂਗਾ। 1 ਲੱਖ ਅਜਿਹੇ ਨੌਜਵਾਨਾਂ ਨੂੰ ਦੇਸ਼ ਦੀ ਰਾਜਨੀਤੀ ਵਿੱਚ ਲਿਆਉਣਾ ਹੈ, ਜਿਨ੍ਹਾਂ ਦਾ ਕੋਈ ਪਰਿਵਾਰ ਦਾ ਬੈਕਗ੍ਰਾਉਂਡ ਰਾਜਨੀਤਕ ਪਰਿਵਾਰ ਦਾ ਨਹੀਂ ਹੈ ਅਤੇ ਇਸ ਲਈ ਦੇਸ਼ ਨੂੰ ਇੱਕ ਫ੍ਰੈਸ਼ ਏਅਰ ਦੀ ਜ਼ਰੂਰਤ ਹੈ, ਦੇਸ਼ ਨੂੰ ਨਵੀਂ ਊਰਜਾ ਦੀ ਜ਼ਰੂਰਤ ਹੈ, ਦੇਸ਼ ਨੂੰ ਨਵੇਂ ਸੰਕਲਪ ਅਤੇ ਸੁਪਨੇ ਲੈ ਕੇ ਆਉਣ ਵਾਲੇ ਨੌਜਵਾਨਾਂ ਦੀ ਜ਼ਰੂਰਤ ਹੈ ਅਤੇ ਭਾਰਤ ਦੇ ਸੰਵਿਧਾਨ ਦੇ ਜਦੋਂ 75 ਵਰ੍ਹੇ ਮਨਾ ਰਹੇ ਹਾਂ ਤਦ ਅਸੀਂ ਉਸ ਦਿਸ਼ਾ ਵਿੱਚ ਅੱਗੇ ਵਧੇ।
ਸਤਿਕਾਰਯੋਗ ਸਪੀਕਰ ਜੀ,
ਮੈਨੂੰ ਯਾਦ ਹੈ ਮੈਂ ਇੱਕ ਵਾਰ ਲਾਲ ਕਿਲੇ ਤੋਂ ਸੰਵਿਧਾਨ ਵਿੱਚ ਸਾਡੇ ਕਰਤੱਵ ਨੂੰ ਲੈ ਕੇ ਜ਼ਿਕਰ ਕੀਤਾ ਸੀ ਅਤੇ ਮੈਂ ਹੈਰਾਨ ਹਾਂ ਕਿ ਜਿਨ੍ਹਾਂ ਨੂੰ ਸੰਵਿਧਾਨ ਦਾ ਸ ਸਮਝ ਨਹੀਂ ਆਉਂਦਾ ਹੈ ਉਹ ਕਰਤੱਵ ਦਾ ਵੀ ਮਜਾਕ ਉਡਾਉਣ ਲਗ ਗਏ। ਮੈਂ ਅਜਿਹਾ ਕੋਈ ਇਨਸਾਨ ਨਹੀਂ ਦੇਖਿਆ ਇਸ ਦੁਨੀਆ ਵਿੱਚ ਕਿ ਜਿਸ ਨੂੰ ਇਸ ਵਿੱਚ ਵੀ ਇਤਰਾਜ ਹੋ ਸਕਦਾ ਹੈ ਅਤੇ ਨਹੀਂ ਲੇਕਿਨ ਦੇਸ਼ ਦੀ ਬਦਕਿਸਮਤੀ ਹੈ ਸਾਡੇ ਸੰਵਿਧਾਨ ਨੇ ਨਾਗਰਿਕਾਂ ਦੇ ਅਧਿਕਾਰ ਤੈਅ ਕੀਤੇ ਹਨ, ਲੇਕਿਨ ਸੰਵਿਧਾਨ ਨੂੰ ਸਾਡੇ ਤੋਂ ਕਰਤੱਵ ਦੀ ਵੀ ਉਮੀਦ ਹੈ ਅਤੇ ਸਾਡੀ ਸੱਭਿਅਤਾ ਦਾ ਸਾਰ ਹੈ ਧਰਮ, ਡਿਊਟੀ, ਕਰਤੱਵ, ਇਹ ਸਾਡੀ ਸੱਭਿਅਤਾ ਦਾ ਸਾਰ ਹੈ। ਅਤੇ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ, ਮਹਾਤਮਾ ਜੀ ਦੀ Quote ਹੈ, ਉਨ੍ਹਾਂ ਨੇ ਕਿਹਾ ਸੀ ਮੈਂ ਇਹ ਆਪਣੀ ਅਸਿੱਖਿਅਤ ਲੇਕਿਨ ਵਿਦਵਾਨ ਮਾਂ ਤੋਂ ਸਿੱਖਿਆ ਹੈ ਕਿ ਅਸੀਂ ਆਪਣੇ ਕਰਤੱਵਾਂ ਨੂੰ ਜਿੰਨੀ ਚੰਗੀ ਤਰ੍ਹਾਂ ਨਾਲ ਨਿਭਾਉਂਦੇ ਹਾਂ, ਉਸੇ ਤੋਂ ਅਧਿਕਾਰ ਨਿਕਲ ਕੇ ਆਉਂਦਾ ਹੈ, ਇਹ ਮਹਾਤਮਾ ਜੀ ਨੇ ਕਿਹਾ ਸੀ। ਮੈਂ ਮਹਾਤਮਾ ਜੀ ਦੀ ਗੱਲ ਨੂੰ ਅੱਗੇ ਵਧਾਉਂਦਾ ਹਾਂ ਅਤੇ ਮੈਂ ਕਹਿਣਾ ਚਾਹਾਂਗਾ ਜੇਕਰ ਅਸੀਂ ਆਪਣੇ ਮੌਲਿਕ ਕਰਤੱਵਾਂ ਦੀ ਪਾਲਨਾ ਕਰੀਏ ਤਾਂ ਕੋਈ ਵੀ ਸਾਨੂੰ ਵਿਕਸਿਤ ਭਾਰਤ ਬਣਾਉਣ ਤੋਂ ਰੋਕ ਨਹੀਂ ਸਕਦਾ ਹੈ। ਸੰਵਿਧਾਨ ਦਾ 75ਵਾਂ ਵਰ੍ਹਾ ਕਰਤੱਵ ਦੇ ਪ੍ਰਤੀ ਸਾਡੇ ਸਮਰਪਣ ਭਾਵ ਨੂੰ, ਸਾਡੀ ਪ੍ਰਤੀਬੱਧਤਾ ਨੂੰ ਹੋਰ ਤਾਕਤ ਦੇਵੇ, ਦੇਸ਼ ਕਰਤੱਵ ਭਾਵਨਾ ਨਾਲ ਅੱਗੇ ਵਧੇ, ਇਹ ਮੈਂ ਮੰਨਦਾ ਹਾ ਕਿ ਸਮੇਂ ਦੀ ਮੰਗ ਹੈ।
ਸਤਿਕਾਰਯੋਗ ਸਪੀਕਰ ਜੀ,
ਭਾਰਤ ਦੇ ਭਵਿੱਖ ਲਈ ਸੰਵਿਧਾਨ ਦੀ ਸਪਿਰਿਟ ਤੋਂ ਪ੍ਰੇਰਿਤ ਹੋ ਕੇ ਮੈਂ ਅੱਜ ਇਸ ਸਦਨ ਦੇ ਪਵਿੱਤਰ ਮੰਚ ਤੋਂ 11 ਸੰਕਲਪ ਸਦਨ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਪਹਿਲਾ ਸੰਕਲਪ ਹੈ, ਭਾਵੇਂ ਨਾਗਰਿਕ ਹੋਵੇ ਜਾਂ ਸਰਕਾਰ ਹੋਵੇ, ਸਾਰੇ ਆਪਣੇ ਕਰਤੱਵਾਂ ਦੀ ਪਾਲਣਾ ਕਰਨ। ਦੂਸਰਾ ਸੰਕਲਪ ਹੈ, ਹਰ ਖੇਤਰ, ਹਰ ਸਮਾਜ ਨੂੰ ਵਿਕਾਸ ਦਾ ਲਾਭ ਮਿਲੇ, ਸਬਕਾ ਸਾਥ ਸਬਕਾ ਵਿਕਾਸ ਹੋਵੇ। ਤੀਸਰਾ ਸੰਕਲਪ ਹੈ, ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੌਰਰੈਂਸ ਹੋਵੇ, ਭ੍ਰਿਸ਼ਟਾਚਾਰੀ ਦੀ…. ਭ੍ਰਿਸ਼ਟਾਚਾਰੀ ਦੀ ਸਮਾਜਿਕ ਮਨਜ਼ੂਰੀ ਨਾ ਹੋਵੇ, ਭ੍ਰਿਸ਼ਟਾਚਾਰੀ ਦੀ ਸਮਾਜਿਕ ਮਨਜ਼ੂਰੀ ਨਾ ਹੋਵੇ। ਚੌਥਾ ਸੰਕਲਪ ਹੈ ਦੇਸ਼ ਦੇ ਕਾਨੂੰਨ, ਦੇਸ਼ ਦੇ ਨਿਯਮ, ਦੇਸ਼ ਦੀਆਂ ਪਰੰਪਰਾਵਾਂ ਦੇ ਪਾਲਨ ਵਿੱਚ ਦੇਸ਼ ਦੇ ਨਾਗਰਿਕਾਂ ਨੂੰ ਮਾਣ ਹੋਣਾ ਚਾਹੀਦਾ ਹੈ, ਮਾਣ ਦਾ ਭਾਵ ਹੋਵੇ। ਪੰਜਵਾਂ ਸੰਕਲਪ, ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਹੋਵੇ, ਦੇਸ਼ ਦੀ ਵਿਰਾਸਤ ‘ਤੇ ਮਾਣ ਹੋਵੇ। ਛੇਵਾਂ ਸੰਕਲਪ, ਦੇਸ਼ ਦੀ ਰਾਜਨੀਤੀ ਨੂੰ ਪਰਿਵਾਰਵਾਦ ਤੋਂ ਮੁਕਤੀ ਮਿਲੇ। ਸੱਤਵਾਂ ਸੰਕਲਪ, ਸੰਵਿਧਾਨ ਦੀ ਭਾਵਨਾ ਪ੍ਰਤੀ ਸਮਰਪਣ ਰੱਖਦੇ ਹੋਏ ਜਿਨ੍ਹਾਂ ਨੂੰ ਰਾਖਵਾਂਕਰਨ ਮਿਲ ਰਿਹਾ ਹੈ, ਉਹ ਨਾ ਖੋਹਿਆ ਜਾਵੇ ਅਤੇ ਧਰਮ ਦੇ ਅਧਾਰ ‘ਤੇ ਰਾਖਵਾਂਕਰਨ ਦੀ ਹਰ ਕੋਸ਼ਿਸ਼ ‘ਤੇ ਰੋਕ ਲਗੇ। ਨੌਵਾਂ ਸੰਕਲਪ, ਵਿਮੈਨ ਲੇਡ ਡਿਵੈਲਪਮੈਂਟ ਵਿੱਚ ਭਾਰਤ ਦੁਨੀਆ ਦੇ ਲਈ ਮਿਸਾਲ ਬਣੇ। ਦਸਵਾਂ ਸੰਕਲਪ, ਰਾਜ ਦੇ ਵਿਕਾਸ ਤੋਂ ਰਾਸ਼ਟਰ ਦਾ ਵਿਕਾਸ, ਇਹ ਸਾਡੇ ਵਿਕਾਸ ਦਾ ਮੰਤਰ ਹੋਵੇ। ਗਿਆਰ੍ਹਵਾਂ ਸੰਕਲਪ, ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਵਿਚਾਰ ਸਭ ਤੋਂ ਉੱਪਰ ਹੈ।
ਸਤਿਕਾਰਯੋਗ ਸਪੀਕਰ ਜੀ,
ਇਸੇ ਸੰਕਲਪ ਦੇ ਨਾਲ ਅਸੀਂ ਸਾਰੇ ਮਿਲ ਕੇ ਜੇਕਰ ਅਸੀਂ ਅੱਗੇ ਵਧਦੇ ਹਾਂ, ਤਾਂ ਸੰਵਿਧਾਨ ਦੀ ਜੋ ਨਿਹਿਤ ਭਾਵਨਾ ਹੈ, We the people, ਸਬਕਾ ਪ੍ਰਯਾਸ ਅਸੀਂ ਇਸੇ ਮੰਤਰ ਨੂੰ ਲੈ ਕੇ ਅੱਗੇ ਚਲੀਏ ਅਤੇ ਵਿਕਸਿਤ ਭਾਰਤ ਦਾ ਸੁਪਨਾ ਇਸ ਸਦਨ ਵਿੱਚ ਬੈਠੇ ਹੋਏ ਸਬਕਾ ਤਾਂ ਹੋਣਾ ਹੀ ਚਾਹੀਦਾ ਹੈ, 140 ਕਰੋੜ ਦੇਸ਼ਵਾਸੀਆਂ ਦਾ ਸੁਪਨਾ ਜਦੋਂ ਬਣ ਜਾਂਦਾ ਹੈ ਅਤੇ ਸੰਕਲਪ ਲੈ ਕੇ ਜੋ ਦੇਸ਼ ਚਲ ਪੈਂਦਾ ਹੈ ਤਾਂ ਇੱਛੁਕ ਨਤੀਜੇ ਲੈ ਕੇ ਰਹਿੰਦਾ ਹੈ। ਮੇਰਾ 140 ਕਰੋੜ ਦੇਸ਼ਵਾਸੀਆਂ ਦੇ ਪ੍ਰਤੀ ਮੇਰੀ ਅਪਾਰ ਸ਼ਰਧਾ ਰਹੀ ਹੈ। ਉਨ੍ਹਾਂ ਦੀ ਸਮਰੱਥਾ ‘ਤੇ ਮੇਰੀ ਸ਼ਰਧਾ ਹੈ। ਦੇਸ਼ ਦੀ ਯੁਵਾਸ਼ਕਤੀ ‘ਤੇ ਮੇਰੀ ਸ਼ਰਧਾ ਹੈ। ਦੇਸ਼ ਦੀ ਨਾਰੀ ਸ਼ਕਤੀ ‘ਤੇ ਮੇਰੀ ਸ਼ਰਧਾ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਦੇਸ਼ 2047, ਦੇਸ਼ ਜਦੋਂ ਆਜ਼ਾਦੀ ਦੇ 100 ਵਰ੍ਹੇ ਮਨਾਏਗਾ ਤਦ ਵਿਕਸਿਤ ਭਾਰਤ ਦੇ ਰੂਪ ਵਿੱਚ ਮਨਾਏਗਾ, ਇਹ ਸੰਕਲਪ ਦੇ ਨਾਲ ਅੱਗੇ ਵਧੀਏ। ਮੈਂ ਫਿਰ ਇੱਕ ਵਾਰ ਇਸ ਮਹਾਨ ਪਵਿੱਤਰ ਕਾਰਜ ਨੂੰ ਅੱਗੇ ਵਧਾਉਣ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਮਾਣਯੋਗ ਸਪੀਕਰ ਸਾਹਿਬ ਜੀ ਤੁਸੀਂ ਸਮਾਂ ਵਧਾਇਆ, ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਵੀਜੇ/ਆਰਕੇ/ਡੀਕੇ/ਏਵੀ
Speaking in the Lok Sabha.https://t.co/iSrP6pOV2p
— Narendra Modi (@narendramodi) December 14, 2024
India is the Mother of Democracy. pic.twitter.com/LwGrMBw8d8
— PMO India (@PMOIndia) December 14, 2024
हमारा संविधान भारत की एकता का आधार है। pic.twitter.com/BexBouiw9m
— PMO India (@PMOIndia) December 14, 2024
2014 में जब एनडीए को सरकार बनाने का मौका मिला तो लोकतंत्र और संविधान को मजबूती मिली। pic.twitter.com/g6N0PvOgq0
— PMO India (@PMOIndia) December 14, 2024
गरीबों को मुश्किलों से मुक्ति मिले, यह हमारा बहुत बड़ा मिशन और संकल्प है। pic.twitter.com/bTIuENWnVB
— PMO India (@PMOIndia) December 14, 2024
अगर हम अपने मौलिक कर्तव्यों का पालन करें, तो कोई भी हमें विकसित भारत बनाने से नहीं रोक सकता। pic.twitter.com/j1hl7QfwJk
— PMO India (@PMOIndia) December 14, 2024
आज हमारी माताओं-बहनों और बेटियों का योगदान हर क्षेत्र में देश को गौरव दिला रहा है, तो इसके पीछे हमारे संविधान की बड़ी प्रेरणा है। pic.twitter.com/seWpemuZ7n
— Narendra Modi (@narendramodi) December 14, 2024
हमारा संविधान हमारी एकता का आधार है, जो विकसित भारत के संकल्प की सिद्धि के लिए देश की सबसे बड़ी आवश्यकता है। pic.twitter.com/lz4Cp7FTAC
— Narendra Modi (@narendramodi) December 14, 2024
जब संविधान के 25 वर्ष पूरे हुए थे, तब आपातकाल लाकर कांग्रेस ने संविधान और लोकतंत्र का गला घोंट दिया था। उसके माथे पर लगा ये पाप कभी धुलने वाला नहीं है। pic.twitter.com/PCvKXN4NX0
— Narendra Modi (@narendramodi) December 14, 2024
कांग्रेस की हर पीढ़ी ने संविधान का अपमान किया है, जिसके एक नहीं अनेक उदाहरण हैं… pic.twitter.com/2DBtsPJxzA
— Narendra Modi (@narendramodi) December 14, 2024
कांग्रेस ने सत्ता-सुख और अपने वोट बैंक को खुश करने के लिए धर्म के आधार पर आरक्षण का जो नया खेल खेला है, वो संविधान के खिलाफ एक बड़ी साजिश है। pic.twitter.com/eYB00an4sV
— Narendra Modi (@narendramodi) December 14, 2024
संविधान निर्माताओं की भावनाओं को ध्यान में रखते हुए हम पूरी ताकत के साथ सेक्युलर सिविल कोड के लिए निरंतर प्रयास कर रहे हैं। pic.twitter.com/v5MiooA4O8
— Narendra Modi (@narendramodi) December 14, 2024
2014 में एनडीए की सरकार बनने के बाद हमारे लोकतंत्र और संविधान को नई मजबूती मिली है। pic.twitter.com/GsxRMUrcwZ
— Narendra Modi (@narendramodi) December 15, 2024
‘गरीबी हटाओ’ हिंदुस्तान का सबसे बड़ा जुमला रहा है, जिसे कांग्रेस की चार-चार पीढ़ियों ने चलाया है। pic.twitter.com/KE5kdtzT13
— Narendra Modi (@narendramodi) December 15, 2024
संविधान की भावना से प्रेरित हमारे ये 11 संकल्प… pic.twitter.com/esuhYJACXD
— Narendra Modi (@narendramodi) December 15, 2024