Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਯੁਕਤ ਰਾਸ਼ਟਰ ਮਹਾ ਸਭਾ ਦੇ ਚੁਣੇ ਗਏ ਪ੍ਰਧਾਨ ਤੇ ਮਾਲਦੀਵਜ਼ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ 23 ਜੁਲਾਈ, 2021 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

ਸੰਯੁਕਤ ਰਾਸ਼ਟਰ ਮਹਾ ਸਭਾ ਦੇ ਚੁਣੇ ਗਏ ਪ੍ਰਧਾਨ ਤੇ ਮਾਲਦੀਵਜ਼ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ 23 ਜੁਲਾਈ, 2021 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ


ਸੰਯੁਕਤ ਰਾਸ਼ਟਰ ਮਹਾ ਸਭਾ (ਯੂਐੱਨਜੀਏ) ਦੇ 76ਵੇਂ ਸੈਸ਼ਨ ਲਈ ਚੁਣੇ ਗਏ ਪ੍ਰਧਾਨ ਅਤੇ ਮਾਲਦੀਵਜ਼ ਦੇ ਵਿਦੇਸ਼ ਮੰਤਰੀ, ਮਹਾਮਹਿਮ ਅਬਦੁੱਲਾ ਸ਼ਾਹਿਦ ਨਾਲ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

 

ਮਹਾਮਹਿਮ ਅਬਦੁੱਲਾ ਸ਼ਾਹਿਦ 7 ਜੁਲਾਈ, 2021 ਨੂੰ ਨਿਊ ਯਾਰਕ ਵਿਖੇ ਹੋਈ ਚੋਣ ਦੌਰਾਨ ਸੰਯੁਕਤ ਰਾਸ਼ਟਰ ਮਹਾ ਸਭਾ (ਯੂਐੱਨਜੀਏ) ਦੇ 76ਵੇਂ ਸੈਸ਼ਨ ਲਈ ਚੁਣੇ ਗਏ ਪ੍ਰਧਾਨ ਦੇ ਤੌਰ ਤੇ ਭਾਰਤ ਦਾ ਦੌਰਾ ਕਰ ਰਹੇ ਹਨ।

 

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਮਹਾਮਹਿਮ ਅਬਦੁੱਲਾ ਸ਼ਾਹਿਦ ਨੂੰ ਚੋਣ ਦੌਰਾਨ ਉਨ੍ਹਾਂ ਦੀ ਸ਼ਾਨਦਾਰ ਜਿੱਤ ਉੱਤੇ ਵਧਾਈ ਦਿੱਤੀ, ਅਤੇ ਨਾਲ ਹੀ ਇਹ ਗੱਲ ਰੇਖਾਂਕਿਤ ਕੀਤੀ ਕਿ ਇਹ ਵਿਸ਼ਵ ਪੱਧਰ ਉੱਤੇ ਮਾਲਦੀਵਜ਼ ਦੇ ਵਧਦੇ ਕੱਦ ਨੂੰ ਦਰਸਾਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਚੁਣੇ ਗਏ ਪ੍ਰਧਾਨ ਨੂੰ ਉਨ੍ਹਾਂ ਦੀ ਉਮੀਦਾਂ ਭਰੀ ਪ੍ਰਧਾਨਗੀਲਈ ਉਨ੍ਹਾਂ ਦੇ ਦੂਰਦ੍ਰਿਸ਼ਟੀ ਨਾਲ ਭਰਪੂਰ ਬਿਆਨਵਾਸਤੇ ਵਧਾਈ ਦਿੰਦੇ ਹੋਏ, ਉਨ੍ਹਾਂ ਨੂੰ ਭਾਰਤ ਦੇ ਮੁਕੰਮਲ ਸਮਰਥਨ ਤੇ ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਸਹਿਯੋਗ ਦਾ ਭਰੋਸਾ ਦਿਵਾਇਆ।

 

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਦੀਆਂ ਸ਼ਾਖਾਵਾਂ ਸਮੇਤ ਬਹੁਪੱਖੀ ਪ੍ਰਣਾਲੀ ਦੇ ਸੁਧਾਰ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਤਾਂ ਜੋ ਵਿਸ਼ਵ ਦੀਆਂ ਮੌਜੂਦਾ ਹਕੀਕਤਾਂ ਅਤੇ ਵਿਸ਼ਵ ਦੀ ਵਿਸ਼ਾਲ ਬਹੁਗਿਣਤੀ ਦੀਆਂ ਖ਼ਾਹਿਸ਼ਾਂ ਪ੍ਰਤੀਬਿੰਬਤ ਹੋ ਸਕਣ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮਹਾਮਹਿਮ ਅਬਦੁੱਲਾ ਸ਼ਾਹਿਦ ਨੇ ਹਾਲੀਆ ਵਰ੍ਹਿਆਂ ਦੇ ਦੌਰਾਨ ਭਾਰਤਮਾਲਦੀਵਜ਼ ਦੇ ਦੁਵੱਲੇ ਸਬੰਧਾਂ ਵਿੱਚ ਤੇਜ਼ੀ ਨਾਲ ਹੋਏ ਵਿਕਾਸ ਬਾਰੇ ਵੀ ਵਿਚਾਰਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਕੋਵਿਡ–19 ਮਹਾਮਾਰੀ ਦੀਆਂ ਬੰਦਸ਼ਾਂ ਦੇ ਬਾਵਜੂਦ ਦੁਵੱਲੇ ਪ੍ਰੋਜੈਕਟ ਵਧੀਆ ਤਰੀਕੇ ਨਾਲ ਪ੍ਰਫ਼ੁੱਲਤ ਹੋ ਰਹੇ ਹਨ। ਉਨ੍ਹਾਂ ਭਾਰਤ ਦੀ ਗੁਆਂਢੀ ਪਹਿਲਾਂਦੀ ਨੀਤੀ ਤੇ ਸਾਗਰ (SAGAR) ਦੀ ਦੂਰਦ੍ਰਿਸ਼ਟੀ ਲਈ ਮਾਲਦੀਵਜ਼ ਦੀ ਇੱਕ ਪ੍ਰਮੁੱਖ ਥੰਮ੍ਹ ਵਜੋਂ ਮਹੱਤਤਾ ਉੱਤੇ ਜ਼ੋਰ ਦਿੱਤਾ।

 

***

 

ਡੀਐੱਸ/ਐੱਸਐੱਚ