ਮਹਾਮਹਿਮ ਸ਼੍ਰੀ ਵੌਲਕਨ ਬੋਜਕਿਰ, ਮਹਾਸਭਾ ਦੇ ਪ੍ਰਧਾਨ,
ਮਹਾਮਹਿਮ, ਦੇਵੀਓ ਅਤੇ ਸੱਜਣੋਂ,
ਨਮਸਤੇ!
75 ਸਾਲ ਪਹਿਲਾਂ ਯੁੱਧ ਦੀ ਵਿਭਿਸ਼ਿਕਾ ਤੋਂ ਇੱਕ ਨਵੀਂ ਉਮੀਦ ਪੈਦਾ ਹੋਈ। ਮਾਨਵ ਇਤਿਹਾਸ ਵਿੱਚ ਪਹਿਲੀ ਵਾਰ ਪੂਰੀ ਦੁਨੀਆ ਦੇ ਲਈ ਇੱਕ ਸੰਸਥਾ ਬਣਾਈ ਗਈ ਸੀ। ਸੰਯੁਕਤ ਰਾਸ਼ਟਰ ਚਾਰਟਰ ਦੇ ਇੱਕ ਸੰਸਥਾਪਕ ਹਸਤਾਖ਼ਰਕਰਤਾ ਦੇ ਰੂਪ ਵਿੱਚ ਭਾਰਤ ਉਸ ਮਹਾਨ ਦ੍ਰਿਸ਼ਟੀਕੋਣ ਦਾ ਹਿੱਸਾ ਸੀ। ਇਸ ਨੇ ਭਾਰਤ ਦੇ ਆਪਣੇ ਦਰਸ਼ਨ ‘ਵਸੁਧੈਵ ਕੁਟੁੰਬਕਮ’ ਨੂੰ ਪ੍ਰਤੀਬਿੰਬਿਤ ਕੀਤਾ ਜੋ ਪੂਰੀ ਸ੍ਰਿਸ਼ਟੀ ਨੂੰ ਇੱਕ ਪਰਿਵਾਰ ਦੇ ਰੂਪ ‘ਚ ਦੇਖਦਾ ਹੈ।
ਸੰਯੁਕਤ ਰਾਸ਼ਟਰ ਦੇ ਕਾਰਨ ਅੱਜ ਸਾਡੀ ਦੁਨੀਆ ਵਿੱਚ ਬਿਹਤਰ ਜਗ੍ਹਾ ਬਣ ਪਾਈ ਹੈ। ਅਸੀਂ ਉਨ੍ਹਾਂ ਸਭ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੈ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਧਵਜ ਤਲੇ ਸ਼ਾਂਤੀ ਅਤੇ ਵਿਕਾਸ ਦੇ ਕਾਰਜਾਂ ਨੂੰ ਬਿਹਤਰ ਕੀਤਾ ਹੈ। ਇਸ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਵੀ ਸ਼ਾਮਲ ਹੈ ਜਿੱਥੇ ਭਾਰਤ ਦਾ ਮੋਹਰੀ ਯੋਗਦਾਨ ਰਿਹਾ ਹੈ।
ਹਾਲਾਂਕਿ ਅਸੀਂ ਕਾਫ਼ੀ ਕੁਝ ਹਾਸਲ ਕੀਤਾ ਹੈ ਲੇਕਿਨ ਮੂਲ ਮਿਸ਼ਨ ਹੁਣ ਵੀ ਅਧੂਰਾ ਰਹਿ ਗਿਆ ਹੈ। ਅਸੀਂ ਅੱਜ ਜਿਸ ਦੂਰਗਾਮੀ ਐਲਾਨ ਪੱਤਰ ਨੂੰ ਅਪਣਾ ਰਹੇ ਹਾਂ ਉਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਹਾਲੇ ਵੀ ਕਾਫ਼ੀ ਕੰਮ ਕਰਨ ਦੀ ਜ਼ਰੂਰਤ ਹੈ: ਸੰਘਰਸ਼ ਨੂੰ ਰੋਕਣ ਵਿੱਚ, ਵਿਕਾਸ ਸੁਨਿਸ਼ਚਿਤ ਕਰਨ ਵਿੱਚ, ਜਲਵਾਯੂ ਪਰਿਵਰਤਨ ਨੂੰ ਰੋਕਣ ਵਿੱਚ, ਅਸਮਾਨਤਾਵਾਂ ਨੂੰ ਘੱਟ ਕਰਨ ਵਿੱਚ ਅਤੇ ਡਿਜੀਟਲ ਟੈਕਨੋਲੋਜੀਆਂ ਦਾ ਲਾਭ ਉਠਾਉਣ ਵਿੱਚ। ਇਸ ਐਲਾਨ ਪੱਤਰ ਵਿੱਚ ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਜ਼ਰੂਰਤ ਨੂੰ ਵੀ ਸਵੀਕਾਰ ਕੀਤਾ ਗਿਆ ਹੈ।
ਅਸੀਂ ਪੁਰਾਣੇ ਢਾਂਚੇ ਦੇ ਨਾਲ ਅੱਜ ਦੀਆਂ ਚੁਣੌਤੀਆਂ ਤੋਂ ਨਹੀਂ ਨਿਪਟ ਸਕਦੇ। ਸੰਯੁਕਤ ਰਾਸ਼ਟਰ ਵਿਆਪਕ ਸੁਧਾਰ ਦੇ ਬਿਨਾ ਵਿਸ਼ਵਾਸ ਸਬੰਧੀ ਸੰਕਟ ਨਾਲ ਜੂਝ ਰਿਹਾ ਹੈ। ਅੱਜ ਦੀ ਪਰਸਪਰ ਸਬੰਧ ਦੁਨੀਆ ਦੇ ਲਈ ਸਾਨੂੰ ਇੱਕ ਅਜਿਹੇ ਬਹੁਪੱਖੀ ਸੁਧਾਰ ਦੀ ਜ਼ਰੂਰਤ ਹੈ : ਜੋ ਅੱਜ ਦੀਆਂ ਅਸਲੀਅਤਾਂ ਨੂੰ ਦਰਸਾਉਂਦਾ ਹੋਵੇ, ਸਾਰੇ ਹਿਤਧਾਰਕਾਂ ਨੂੰ ਅਵਾਜ ਦਿੰਦਾ ਹੋਵੇ, ਸਮਕਾਲੀ ਚੁਣੌਤੀਆਂ ਨੂੰ ਦੂਰ ਕਰਦਾ ਹੋਵੇ ਅਤੇ ਮਾਨਵ ਕਲਿਆਣ ’ਤੇ ਧਿਆਨ ਕੇਂਦ੍ਰਿਤ ਕਰਦਾ ਹੋਵੇ।
ਭਾਰਤ ਇਸ ਦਿਸ਼ਾ ਵਿੱਚ ਹੋਰ ਸਾਰੇ ਦੇਸ਼ਾਂ ਦੇ ਨਾਲ ਕੰਮ ਕਰਨ ਦੇ ਲਈ ਤਤਪਰ ਹੈ।
ਧੰਨਵਾਦ ।
ਨਮਸਤੇ !
****
ਵੀਆਰਆਰਕੇ/ਕੇਪੀ
Marking 75 years of the @UN. https://t.co/2j7HPYjEGA
— Narendra Modi (@narendramodi) September 21, 2020