ਭਾਰਤ-ਯੂਰੋਪੀਅਨ ਸੰਘ ਵਪਾਰ ਅਤੇ ਟੈਕਨੋਲੋਜੀ ਪ੍ਰੀਸ਼ਦ (ਟੀਟੀਸੀ) ਦੀ ਦੂਜੀ ਮੀਟਿੰਗ 28 ਫਰਵਰੀ 2025 ਨੂੰ ਨਵੀਂ ਦਿੱਲੀ ਵਿੱਚ ਹੋਈ। ਭਾਰਤੀ ਪੱਖ ਤੋਂ ਸਹਿ-ਪ੍ਰਧਾਨਗੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕੀਤੀ । ਯੂਰੋਪੀਅਨ ਯੂਨੀਅਨ ਵੱਲੋਂ ਇਸ ਦੀ ਸਹਿ-ਪ੍ਰਧਾਨਗੀ ਟੈਕਨੋਲੋਜੀ ਪ੍ਰਭੂਸੱਤਾ, ਸੁਰੱਖਿਆ ਅਤੇ ਲੋਕਤੰਤਰ ਲਈ ਕਾਰਜਕਾਰੀ ਉਪ-ਪ੍ਰਧਾਨ ਸ਼੍ਰੀਮਤੀ ਹੇਨਾ ਵਿਰਕੂਨੇਨ, ਵਪਾਰ ਅਤੇ ਆਰਥਿਕ ਸੁਰੱਖਿਆ, ਅੰਤਰ-ਸੰਸਥਾਗਤ ਸਬੰਧਾਂ ਅਤੇ ਪਾਰਦਰਸ਼ਿਤਾ ਮਾਮਲੇ ਕਮਿਸ਼ਨਰ ਸ਼੍ਰੀ ਮਾਰੋਸ ਸੇਫੋਵਿਚ, ਅਤੇ ਸਟਾਰਟਅੱਪਸ, ਰਿਸਰਚ ਅਤੇ ਇਨੋਵੇਸ਼ਨ ਮਾਮਲੇ ਕਮਿਸ਼ਨਰ ਸ਼੍ਰੀਮਤੀ ਏਕਾਤੇਰੀਨਾ ਜ਼ਹਰੀਵਾ ਨੇ ਕੀਤੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਅਪ੍ਰੈਲ 2022 ਵਿੱਚ ਭਾਰਤ-ਯੂਰੋਪੀਅਨ ਕਮਿਸ਼ਨ ਟੀਟੀਸੀ ਦੀ ਸਥਾਪਨਾ ਕੀਤੀ, ਜੋ ਕਿ ਵਪਾਰ, ਭਰੋਸੇਯੋਗ ਟੈਕਨੋਲੋਜੀ ਅਤੇ ਸੁਰੱਖਿਆ ਦੇ ਖੇਤਰਾਂ ਵਿੱਚ ਚੁਣੌਤੀਆਂ ਦਾ ਹੱਲ ਕਰਨ ਲਈ ਇੱਕ ਮਹੱਤਵਪੂਰਨ ਦੁਵੱਲਾ ਪਲੈਟਫਾਰਮ ਹੈ। ਭਾਰਤ ਅਤੇ ਯੂਰੋਪੀਅਨ ਸੰਘ, ਮੁਕਤ ਬਜ਼ਾਰ ਦੀਆਂ ਅਰਥਵਿਵਸਥਾਵਾਂ, ਸਾਂਝੀਆਂ ਕਦਰਾਂ-ਕੀਮਤਾਂ ਅਤੇ ਬਹੁਲਵਾਦੀ ਸਮਾਜ ਵਾਲੇ ਦੋ ਵੱਡੇ ਅਤੇ ਜੀਵੰਤ ਲੋਕਤੰਤਰਾਂ ਦੇ ਰੂਪ ਵਿੱਚ ਇੱਕ ਬਹੁਧਰੁਵੀ ਦੁਨੀਆ ਵਿੱਚ ਸੁਭਾਵਿਕ ਭਾਈਵਾਲ ਹਨ।
ਯੂਰੋਪੀਅਨ ਸੰਘ ਅਤੇ ਭਾਰਤ ਦਰਮਿਆਨ ਦੁਵੱਲੇ ਸਬੰਧਾਂ ਵਿੱਚ ਡੂੰਘਾ ਅਤੇ ਵਧਦਾ ਰਣਨੀਤਕ ਮੇਲ-ਜੋਲ ਵਿਸ਼ਵ ਭੂ-ਰਾਜਨੀਤਕ ਦ੍ਰਿਸ਼ਟੀਕੋਣ ਦੀ ਬਦਲਦੀ ਗਤੀਸ਼ੀਲਤਾ ਅਤੇ ਵਿਸ਼ਵ ਸਥਿਰਤਾ, ਆਰਥਿਕ ਸੁਰੱਖਿਆ ਅਤੇ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਸਾਡੇ ਸਾਂਝੇ ਹਿੱਤ ਨੂੰ ਦਰਸਾਉਂਦਾ ਹੈ। ਇਸ ਸਬੰਧ ਵਿੱਚ, ਦੋਵਾਂ ਧਿਰਾਂ ਨੇ ਫਿਰ ਤੋਂ ਨਿਯਮਾਂ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੀ ਮਹੱਤਤਾ ਅਤੇ ਪ੍ਰਭੂਸੱਤਾ, ਖੇਤਰੀ ਅਖੰਡਤਾ, ਪਾਰਦਰਸ਼ਿਤਾ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦੇ ਸਿਧਾਂਤਾਂ ਲਈ ਪੂਰੇ ਸਤਿਕਾਰ ‘ਤੇ ਜ਼ੋਰ ਦਿੱਤਾ। ਟੀਟੀਸੀ ਯੂਰੋਪੀਅਨ ਸੰਘ ਅਤੇ ਭਾਰਤ ਦਰਮਿਆਨ ਵਪਾਰ ਅਤੇ ਟੈਕਨੋਲੋਜੀ ਦੇ ਵਧਦੇ ਮਹੱਤਵਪੂਰਨ ਸਬੰਧਾਂ, ਦੋਵਾਂ ਭਾਗੀਦਾਰਾਂ ਦੀ ਆਰਥਿਕਤਾ ਨੂੰ ਵਧਾਉਣ ਲਈ ਇਨ੍ਹਾਂ ਮੁੱਦਿਆਂ ‘ਤੇ ਸਹਿਯੋਗ ਦੀ ਸੰਭਾਵਨਾ, ਅਤੇ ਸੰਬੰਧਿਤ ਸੁਰੱਖਿਆ ਚੁਣੌਤੀਆਂ ‘ਤੇ ਇਕੱਠੇ ਕੰਮ ਕਰਨ ਦੀ ਜ਼ਰੂਰਤ ਦੀ ਸਾਂਝੀ ਸਵਕ੍ਰਿਤੀ ਨੂੰ ਦਰਸਾਉਂਦਾ ਹੈ। ਦੋਵੇਂ ਧਿਰਾਂ ਲਚਕੀਲੇਪਣ ਨੂੰ ਵਧਾਉਣ, ਸੰਪਰਕ ਨੂੰ ਮਜ਼ਬੂਤ ਕਰਨ ਅਤੇ ਗ੍ਰੀਨ ਅਤੇ ਸਾਫ਼ ਟੈਕਨੋਲੋਜੀਆਂ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਆਪਣੀ ਭਾਗੀਦਾਰੀ ਦੀ ਸੰਭਾਵਨਾ ਨੂੰ ਨੋਟ ਕਰਦੀਆਂ ਹਨ।
ਭਾਰਤ-ਯੂਰੋਪੀਅਨ ਸੰਘ ਟੀਟੀਸੀ ਦੀ ਪਹਿਲੀ ਮੀਟਿੰਗ 16 ਮਈ 2023 ਨੂੰ ਬਰੁਸੇਲਜ਼ ਵਿੱਚ ਹੋਈ ਸੀ। ਟੀਟੀਸੀ ਮੰਤਰੀ ਪੱਧਰ ਦੀ ਮੀਟਿੰਗ ਨੇ ਅੱਗੇ ਵਧਣ ਲਈ ਰਾਜਨੀਤਕ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸ ਤੋਂ ਬਾਅਦ, 24 ਨਵੰਬਰ, 2023 ਨੂੰ ਵਰਚੁਅਲ ਮੋਡ ਵਿੱਚ ਇੱਕ ਸਮੀਖਿਆ ਮੀਟਿੰਗ ਵਿੱਚ ਤਿੰਨ ਟੀਟੀਸੀ ਕਾਰਜ ਸਮੂਹਾਂ ਦੁਆਰਾ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਰਣਨੀਤਕ ਟੈਕਨੋਲੋਜੀਆਂ , ਡਿਜੀਟਲ ਗਵਰਨੈਂਸ ਅਤੇ ਡਿਜੀਟਲ ਕਨੈਕਟੀਵਿਟੀ ‘ਤੇ ਵਰਕਿੰਗ ਗਰੁੱਪ 1
ਭਾਰਤ ਅਤੇ ਯੂਰੋਪੀਅਨ ਸੰਘ ਨੇ ਰਣਨੀਤਕ ਟੈਕਨੋਲੋਜੀਆਂ, ਡਿਜੀਟਲ ਗਵਰਨੈਂਸ ਅਤੇ ਡਿਜੀਟਲ ਕਨੈਕਟੀਵਿਟੀ ‘ਤੇ ਵਰਕਿੰਗ ਗਰੁੱਪ 1 ਰਾਹੀਂ, ਆਪਣੇ ਸਾਂਝੇ ਮੁੱਲਾਂ ਦੇ ਅਨੁਸਾਰ ਆਪਣੇ ਡਿਜੀਟਲ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਨੂੰ ਦੁਹਰਾਇਆ। ਦੋਵੇਂ ਧਿਰਾਂ ਨੇ ਮਨੁੱਖੀ-ਕੇਂਦ੍ਰਿਤ ਡਿਜੀਟਲ ਪਰਿਵਰਤਨ ਅਤੇ ਏਆਈ, ਸੈਮੀਕੰਡਕਟਰ, ਉੱਚ-ਪ੍ਰਦਰਸ਼ਨ ਕੰਪਿਊਟਿੰਗ ਅਤੇ 6G ਵਰਗੀਆਂ ਉੱਨਤ ਅਤੇ ਭਰੋਸੇਮੰਦ ਡਿਜੀਟਲ ਟੈਕਨੋਲੋਜੀਆਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਆਪਣੀਆਂ-ਆਪਣੀਆਂ ਸ਼ਕਤੀਆਂ ਦਾ ਲਾਭ ਉਠਾਉਣ ਲਈ ਵਚਨਬੱਧਤਾ ਪ੍ਰਗਟਾਈ, ਜਿਸ ਨਾਲ ਅਰਥਵਿਵਸਥਾਵਾਂ ਅਤੇ ਸਮਾਜਾਂ ਦੋਵਾਂ ਨੂੰ ਲਾਭ ਹੋਵੇਗਾ। ਦੋਵੇਂ ਧਿਰਾਂ ਨੇ ਮੁਕਾਬਲੇਬਾਜ਼ੀ ਨੂੰ ਹੋਰ ਵਧਾਉਣ ਦੇ ਨਾਲ-ਨਾਲ ਆਪਣੀ ਆਰਥਿਕ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਯੂਰੋਪੀਅਨ ਕਮਿਸ਼ਨ-ਭਾਰਤ ਦੋਵਾਂ ਧਿਰਾਂ ਨੇ ਰਿਸਰਚ ਅਤੇ ਇਨੋਵੇਸ਼ਨ ਨੂੰ ਮਜ਼ਬੂਤ ਕਰਨ ਲਈ ਸਾਂਝੇ ਤੌਰ ‘ਤੇ ਕੰਮ ਕਰਨ ਲਈ ਵਚਨਬੱਧਤਾ ਪ੍ਰਗਟਾਈ। ਦੋਵਾਂ ਧਿਰਾਂ ਨੇ ਸਾਇਬਰ-ਸੁਰੱਖਿਅਤ ਡਿਜੀਟਲ ਈਕੋਸਿਸਟਮ ਵਿੱਚ ਗਲੋਬਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ।
ਮੁਕਤ ਅਤੇ ਸਮਾਵੇਸ਼ੀ ਡਿਜੀਟਲ ਅਰਥਚਾਰਿਆਂ ਅਤੇ ਡਿਜੀਟਲ ਸਮਾਜ ਦੇ ਵਿਕਾਸ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ (DPI) ਦੀ ਮਹੱਤਤਾ ਨੂੰ ਪਹਿਚਾਣਦੇ ਹੋਏ, ਭਾਰਤ ਅਤੇ ਯੂਰੋਪੀਅਨ ਕਮਿਸ਼ਨ ਨੇ ਆਪਣੇ ਸਬੰਧਿਤ DPIs ਦੀ ਅੰਤਰ-ਕਾਰਜਸ਼ੀਲਤਾ ਵੱਲ ਕੰਮ ਕਰਨ ਲਈ ਸਹਿਯੋਗ ਕਰਨ ਲਈ ਸਹਿਮਤੀ ਪ੍ਰਗਟਾਈ ਜੋ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਦੇ ਹਨ ਅਤੇ ਨਿੱਜੀ ਡੇਟਾ, ਗੋਪਨੀਯਤਾ ਅਤੇ ਬੌਧਿਕ ਸੰਪਤੀ ਅਧਿਕਾਰਾਂ ਦੀ ਰੱਖਿਆ ਕਰਦੇ ਹਨ। ਦੋਵੇਂ ਧਿਰਾਂ ਨੇ ਤੀਜੇ ਦੇਸ਼ਾਂ (ਭਾਵ ਉਹ ਜੋ EU ਮੈਂਬਰ ਨਹੀਂ ਹਨ) ਵਿੱਚ DPI ਹੱਲਾਂ ਨੂੰ ਸਾਂਝੇ ਤੌਰ ‘ਤੇ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਅਤੇ ਸਰਹੱਦ ਪਾਰ ਡਿਜੀਟਲ ਲੈਣ-ਦੇਣ ਨੂੰ ਵਧਾਉਣ ਅਤੇ ਆਪਸੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਈ-ਦਸਤਖਤਾਂ ਦੀ ਆਪਸੀ ਮਾਨਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਦੋਵਾਂ ਧਿਰਾਂ ਨੇ ਸੈਮੀਕੰਡਕਟਰ ਸਪਲਾਈ ਚੇਨਾਂ ਦੀ ਲਚਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਸੈਮੀਕੰਡਕਟਰ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਇਸ ਲਈ, ਉਹ ਚਿੱਪ ਡਿਜ਼ਾਈਨ, ਵਿਭਿੰਨ ਏਕੀਕਰਣ, ਟਿਕਾਊ ਸੈਮੀਕੰਡਕਟਰ ਟੈਕਨੋਲੋਜੀਆਂ, ਪ੍ਰੋਸੈੱਸ ਡਿਜ਼ਾਈਨ ਕਿੱਟਾਂ (PDKs) ਲਈ ਉੱਨਤ ਪ੍ਰਕਿਰਿਆਵਾਂ ਲਈ ਟੈਕਨੋਲੋਜੀ ਵਿਕਾਸ, ਆਦਿ ਦੇ ਖੇਤਰ ਵਿੱਚ ਸਾਂਝੇ ਖੋਜ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਸਹਿਮਤ ਹੋਏ। ਦੋਵੇਂ ਧਿਰਾਂ ਟਿਕਾਊ, ਸੁਰੱਖਿਅਤ ਅਤੇ ਵਿਭਿੰਨ ਸੈਮੀਕੰਡਕਟਰ ਉਤਪਾਦਨ ਸਮਰੱਥਾਵਾਂ ਨੂੰ ਵਿਕਸਿਤ ਕਰਕੇ ਟੈਕਨੋਲੋਜੀ ਸਮਰੱਥਾਵਾਂ ਨੂੰ ਵਧਾਉਣ ਅਤੇ ਸਪਲਾਈ ਚੇਨ ਲਚਕਤਾ ਨੂੰ ਯਕੀਨੀ ਬਣਾਉਣ ਲਈ ਯੂਰਪੀਅਨ ਯੂਨੀਅਨ ਅਤੇ ਭਾਰਤੀ ਸੈਮੀਕੰਡਕਟਰ ਈਕੋਸਿਸਟਮ ਨੂੰ ਮਜ਼ਬੂਤੀ ਦੇਣਗੀਆਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਇੱਕ ਸਮਰਪਿਤ ਪ੍ਰੋਗਰਾਮ ਵਿਕਸਿਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਜੋ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਵਿੱਚ ਪ੍ਰਤਿਭਾ ਦੇ ਆਦਾਨ-ਪ੍ਰਦਾਨ ਦੀ ਸਹੂਲਤ ਦੇਵੇਗਾ ਅਤੇ ਸੈਮੀਕੰਡਕਟਰ ਹੁਨਰਾਂ ਨੂੰ ਉਤਸ਼ਾਹਿਤ ਕਰੇਗਾ।
ਦੋਵਾਂ ਧਿਰਾਂ ਨੇ ਸੁਰੱਖਿਅਤ, ਭਰੋਸੇਮੰਦ, ਮਨੁੱਖੀ-ਕੇਂਦ੍ਰਿਤ, ਟਿਕਾਊ ਅਤੇ ਜ਼ਿੰਮੇਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਇਸ ਦ੍ਰਿਸ਼ਟੀਕੋਣ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ, ਏਆਈ ‘ਤੇ ਨਿਰੰਤਰ ਅਤੇ ਪ੍ਰਭਾਵਸ਼ਾਲੀ ਸਹਿਯੋਗ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਯੂਰਪੀਅਨ ਏਆਈ ਦਫ਼ਤਰ ਅਤੇ ਇੰਡੀਆ ਏਆਈ ਮਿਸ਼ਨ ਸਹਿਯੋਗ ਨੂੰ ਵਧਾਉਣ, ਇੱਕ ਇਨੋਵੇਸ਼ਨ ਈਕੋਸਿਸਟਮ ਨੂੰ ਉਤੇਜਿਤ ਕਰਨ ਅਤੇ ਭਰੋਸੇਮੰਦ ਏਆਈ ਵਿਕਸਿਤ ਕਰਨ ਲਈ ਸਾਂਝੇ ਖੁੱਲ੍ਹੇ ਖੋਜ ਪ੍ਰਸ਼ਨਾਂ ‘ਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ। ਉਹ ਵੱਡੇ ਭਾਸ਼ਾ ਮਾਡਲਾਂ ‘ਤੇ ਸਹਿਯੋਗ ਵਧਾਉਣ ਅਤੇ ਮਨੁੱਖੀ ਵਿਕਾਸ ਅਤੇ ਆਮ ਭਲਾਈ ਲਈ ਏਆਈ ਦੀ ਸੰਭਾਵਨਾ ਨੂੰ ਵਰਤਣ ਲਈ ਵੀ ਸਹਿਮਤ ਹੋਏ, ਜਿਸ ਵਿੱਚ ਨੈਤਿਕ ਅਤੇ ਜ਼ਿੰਮੇਵਾਰ ਏਆਈ ਲਈ ਸਾਧਨ ਅਤੇ ਢਾਂਚੇ ਵਿਕਸਿਤ ਕਰਨ ਲਈ ਸਾਂਝੇ ਪ੍ਰੋਜੈਕਟਾਂ ਰਾਹੀਂ ਸ਼ਾਮਲ ਹੈ। ਇਹ ਕੁਦਰਤੀ ਆਫ਼ਤਾਂ, ਜਲਵਾਯੂ ਪਰਿਵਰਤਨ ਅਤੇ ਬਾਇਓਇਨਫਾਰਮੈਟਿਕਸ ਦੇ ਖੇਤਰਾਂ ਵਿੱਚ ਉੱਚ ਪ੍ਰਦਰਸ਼ਨ ਵਾਲੇ ਕੰਪਿਊਟਿੰਗ ਐਪਲੀਕੇਸ਼ਨਾਂ ‘ਤੇ ਖੋਜ ਅਤੇ ਵਿਕਾਸ ਸਹਿਯੋਗ ਅਧੀਨ ਹੋਈ ਪ੍ਰਗਤੀ ‘ਤੇ ਅਧਾਰਿਤ ਹੋਣਗੇ।
ਭਾਰਤ ਅਤੇ ਯੂਰੋਪੀਅਨ ਸੰਘ ਨੇ ਖੋਜ ਅਤੇ ਵਿਕਾਸ ਤਰਜੀਹਾਂ ਨੂੰ ਇਕਸਾਰ ਕਰਨ ਅਤੇ ਸੁਰੱਖਿਅਤ ਅਤੇ ਭਰੋਸੇਮੰਦ ਦੂਰਸੰਚਾਰ ਅਤੇ ਲਚਕੀਲੇ ਸਪਲਾਈ ਚੇਨਾਂ ਬਣਾਉਣ ਲਈ ਇੰਡੀਆ 6G ਅਲਾਇੰਸ ਅਤੇ EU 6G ਸਮਾਰਟ ਨੈੱਟਵਰਕ ਅਤੇ ਸੇਵਾਵਾਂ ਉਦਯੋਗ ਐਸੋਸੀਏਸ਼ਨ ਦਰਮਿਆਨ ਸਮਝੌਤੇ ‘ਤੇ ਦਸਤਖਤ ਦਾ ਸੁਆਗਤ ਕੀਤਾ। ਦੋਵੇਂ ਧਿਰਾਂ ਆਈਟੀ ਅਤੇ ਦੂਰਸੰਚਾਰ ਮਿਆਰੀਕਰਣ ‘ਤੇ ਸਹਿਯੋਗ ਵਧਾਉਣਗੀਆਂ, ਜਿਸ ਵਿੱਚ ਅੰਤਰ-ਸੰਚਾਲਿਤ ਗਲੋਬਲ ਮਿਆਰਾਂ ਨੂੰ ਉਤਸ਼ਾਹਿਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, ਦੋਵੇਂ ਧਿਰਾਂ ਡਿਜੀਟਲ ਹੁਨਰ ਦੇ ਪਾੜੇ ਨੂੰ ਪੂਰਾ ਕਰਨ, ਪ੍ਰਮਾਣੀਕਰਣ ਦੀ ਆਪਸੀ ਮਾਨਤਾ ਦੀ ਪੜਚੋਲ ਕਰਨ, ਅਤੇ ਹੁਨਰਮੰਦ ਪੇਸ਼ੇਵਰਾਂ ਲਈ ਕਾਨੂੰਨੀ ਮਾਰਗਾਂ ਅਤੇ ਪ੍ਰਤਿਭਾ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਈਆਂ।
ਦੋਵੇਂ ਧਿਰਾਂ ਗਲੋਬਲ ਡਿਜੀਟਲ ਕੰਪੈਕਟ ਨੂੰ ਲਾਗੂ ਕਰਨ ਲਈ ਸਹਿਯੋਗ ਕਰਨ ਲਈ ਸਹਿਮਤ ਹੋਈਆਂ, ਜਿਸਨੂੰ ਸਤੰਬਰ 2024 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸਰਬਸੰਮਤੀ ਨਾਲ ਅਪਣਾਇਆ ਜਾਵੇਗਾ, ਆਪਣੇ ਸਾਂਝੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇੱਕ ਮੁੱਖ ਸਾਧਨ ਵਜੋਂ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਕਿ ਸੂਚਨਾ ਸਮਾਜ ‘ਤੇ ਆਉਣ ਵਾਲਾ ਵਿਸ਼ਵ ਸੰਮੇਲਨ +20 ਇੰਟਰਨੈੱਟ ਸ਼ਾਸਨ ਦੇ ਬਹੁ-ਹਿੱਸੇਦਾਰ ਮਾਡਲ ਲਈ ਵਿਸ਼ਵਵਿਆਪੀ ਸਮਰਥਨ ਨੂੰ ਬਣਾਈ ਰੱਖੇ ਅਤੇ ਵਧਾਏ।
ਸਵੱਛ ਅਤੇ ਗ੍ਰੀਨ ਟੈਕਨੋਲੋਜੀਆਂ ‘ਤੇ ਵਰਕਿੰਗ ਗਰੁੱਪ 2
ਭਾਰਤ ਅਤੇ ਯੂਰਪੀ ਸੰਘ ਨੇ ਭਾਰਤ ਅਤੇ ਯੂਰੋਪੀਅਨ ਕਮਿਸ਼ਨ ਲਈ ਕ੍ਰਮਵਾਰ 2070 ਅਤੇ 2050 ਤੱਕ ਸ਼ੁੱਧ ਜ਼ੀਰੋ ਨਿਕਾਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਵੱਛ ਅਤੇ ਗ੍ਰੀਨ ਟੈਕਨੋਲੋਜੀਆਂ ‘ਤੇ ਵਰਕਿੰਗ ਗਰੁੱਪ 2 ਦੇ ਤਹਿਤ ਪਹਿਚਾਣੀਆਂ ਗਈਆਂ ਤਰਜੀਹੀ ਕਾਰਵਾਈਆਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਵੀਆਂ ਸਵੱਛ ਟੈਕਨੋਲੋਜੀਆਂ ਅਤੇ ਮਿਆਰਾਂ ਵਿੱਚ ਮਹੱਤਵਪੂਰਨ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਰਿਸਰਚ ਅਤੇ ਇਨੋਵੇਸ਼ਨ (R&I) ‘ਤੇ ਜ਼ੋਰ ਯੂਰਪੀ ਸੰਘ ਅਤੇ ਭਾਰਤ ਦਰਮਿਆਨ ਟੈਕਨੋਲੋਜੀ ਸਹਿਯੋਗ ਅਤੇ ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ। ਇਸ ਦੇ ਨਾਲ ਹੀ, ਬਜ਼ਾਰ ਤੱਕ ਤੇਜ਼ੀ ਨਾਲ ਪਹੁੰਚ ਲਈ ਟੈਕਨੋਲੋਜੀ ਇਨੋਵੇਸ਼ਨਸ ਦਾ ਸਮਰਥਨ ਕਰਨ ਨਾਲ ਭਾਰਤੀ ਅਤੇ ਯੂਰੋਪੀਅਨ ਕਮਿਸ਼ਨ ਦੇ ਉੱਦਮਾਂ ਦੀ ਸਬੰਧਿਤ ਬਜ਼ਾਰਾਂ ਤੱਕ ਪਹੁੰਚ ਵਧੇਗੀ ਅਤੇ ਇਨੋਵੇਸ਼ਨ ਟੈਕਨੋਲੋਜੀਆਂ ਨੂੰ ਵਿਆਪਕ ਰੂਪ ਵਿੱਚ ਅਪਣਾਉਣ ਦੀ ਸਹੂਲਤ ਮਿਲੇਗੀ। ਇਹ ਭਾਰਤੀ ਅਤੇ ਯੂਰੋਪੀਅਨ ਕਮਿਸ਼ਨ ਦੇ ਇਨਕਿਊਬੇਟਰਾਂ, SMEs ਅਤੇ ਸਟਾਰਟ-ਅੱਪਸ ਦਰਮਿਆਨ ਸਹਿਯੋਗ ਅਤੇ ਅਜਿਹੀਆਂ ਟੈਕਨੋਲੋਜੀਆਂ ਵਿੱਚ ਮਨੁੱਖੀ ਸਰੋਤ ਸਮਰੱਥਾ ਅਤੇ ਸਮਰੱਥਾ ਦੇ ਨਿਰਮਾਣ ਦੀਆਂ ਸੰਭਾਵਨਾਵਾਂ ਖੋਲ੍ਹਦਾ ਹੈ।
ਇਸ ਸਬੰਧ ਵਿੱਚ, ਦੋਵੇਂ ਧਿਰਾਂ ਇਲੈਕਟ੍ਰਿਕ ਵਾਹਨਾਂ (EVs) ਲਈ ਬੈਟਰੀਆਂ ਦੀ ਰੀਸਾਈਕਲਿੰਗ, ਸਮੁੰਦਰੀ ਪਲਾਸਟਿਕ ਰਹਿੰਦ-ਖੂੰਹਦ ਅਤੇ ਰਹਿੰਦ-ਖੂੰਹਦ ਤੋਂ ਹਾਈਡ੍ਰੋਜਨ ‘ਤੇ ਇੱਕ ਅਸਾਧਾਰਣ ਤਾਲਮੇਲ ਵਾਲੇ ਸੱਦੇ ਰਾਹੀਂ ਸਾਂਝੇ ਖੋਜ ਸਹਿਯੋਗ ‘ਤੇ ਸਹਿਮਤ ਹੋਈਆਂ। ਇਸ ਲਈ ਅੰਦਾਜ਼ਨ ਕੁੱਲ ਸੰਯੁਕਤ ਬਜਟ ਹੋਰਾਈਜ਼ਨ ਯੂਰੋਪ ਪ੍ਰੋਗਰਾਮ ਅਤੇ ਸਬੰਧਿਤ ਭਾਰਤੀ ਯੋਗਦਾਨ ਤੋਂ ਲਗਭਗ 60 ਮਿਲੀਅਨ ਯੂਰੋ ਹੋਵੇਗਾ। ਈਵੀ ਲਈ ਬੈਟਰੀਆਂ ਦੀ ਰੀਸਾਈਕਲਿੰਗ ਦੇ ਸਬੰਧ ਵਿੱਚ, ਵੱਖ-ਵੱਖ ਕਿਸਮਾਂ ਦੀਆਂ ਲਚਕਦਾਰ/ਘੱਟ ਕੀਮਤ ਵਾਲੀਆਂ/ਰੀਸਾਈਕਲ ਕਰਨ ਵਿੱਚ ਆਸਾਨ ਬੈਟਰੀਆਂ ਰਾਹੀਂ ਬੈਟਰੀ ਸਾਈਕਲੇਬਿਲਟੀ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਸਮੁੰਦਰੀ ਪਲਾਸਟਿਕ ਕੂੜੇ ਦੇ ਸਬੰਧ ਵਿੱਚ, ਜਲ-ਕੂੜੇ ਦਾ ਪਤਾ ਲਗਾਉਣ, ਮਾਪਣ ਅਤੇ ਵਿਸ਼ਲੇਸ਼ਣ ਕਰਨ ਅਤੇ ਸਮੁੰਦਰੀ ਵਾਤਾਵਰਣ ‘ਤੇ ਪ੍ਰਦੂਸ਼ਣ ਦੇ ਸੰਚਤ ਪ੍ਰਭਾਵ ਨੂੰ ਘਟਾਉਣ ਲਈ ਟੈਕਨੋਲੋਜੀਆਂ ਵਿਕਸਿਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਰਹਿੰਦ-ਖੂੰਹਦ ਤੋਂ ਹਾਈਡ੍ਰੋਜਨ ਦੇ ਸਬੰਧ ਵਿੱਚ, ਬਾਇਓਜੈਨਿਕ ਰਹਿੰਦ-ਖੂੰਹਦ ਤੋਂ ਹਾਈਡ੍ਰੋਜਨ ਪੈਦਾ ਕਰਨ ਲਈ ਉੱਚ ਕੁਸ਼ਲਤਾ ਵਾਲੀਆਂ ਟੈਕਨੋਲੋਜੀਆਂ ਵਿਕਸਿਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਦੋਵਾਂ ਧਿਰਾਂ ਨੇ ਭਵਿੱਖ ਦੀ ਕਾਰਵਾਈ ਦੇ ਅਧਾਰ ਵਜੋਂ ਸਹਿਯੋਗ ਦੇ ਪਹਿਚਾਣੇ ਗਏ ਖੇਤਰਾਂ ਵਿੱਚ ਮਾਹਿਰਾਂ ਦਰਮਿਆਨ ਮਹੱਤਵਪੂਰਨ ਆਦਾਨ-ਪ੍ਰਦਾਨ ਦੀ ਮਹੱਤਤਾ ਨੂੰ ਯਾਦ ਕੀਤਾ। ਭਾਰਤੀ ਮਾਹਿਰਾਂ ਨੇ ਜਨਵਰੀ 2024 ਵਿੱਚ ਇਟਲੀ ਦੇ ਇਸਪਰਾ ਵਿੱਚ ਜੁਆਇੰਟ ਰਿਸਰਚ ਸੈਂਟਰ (ਜੇਆਰਸੀ) ਈ-ਮੋਬਿਲਿਟੀ ਲੈਬ ਵਿਖੇ ਈਵੀ ਇੰਟਰਓਪਰੇਬਿਲਿਟੀ ਅਤੇ ਇਲੈਕਟ੍ਰੋਮੈਗਨੈਟਿਕ ਅਨੁਕੂਲਤਾ (ਈਐਮਸੀ) ‘ਤੇ ਟ੍ਰੇਨਿੰਗ ਅਤੇ ਆਪਸੀ ਟ੍ਰੇਨਿੰਗ ਅਭਿਆਸ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ, ਭਾਰਤ ਨਾਲ ਚਾਰਜਿੰਗ ਬੁਨਿਆਦੀ ਢਾਂਚੇ ਦੇ ਮਿਆਰੀਕਰਣ ਪ੍ਰਕਿਰਿਆਵਾਂ ਵਿੱਚ ਈਯੂ-ਭਾਰਤ ਗੱਲਬਾਤ ਅਤੇ ਉਦਯੋਗ ਦੀ ਭਾਗੀਦਾਰੀ ਨੂੰ ਡੂੰਘਾ ਕਰਨ ਲਈ, ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ (ਏਆਰਏਆਈ), ਪੁਣੇ, ਭਾਰਤ ਵਿਖੇ ਈਵੀ ਚਾਰਜਿੰਗ ਟੈਕਨੋਲੋਜੀਜ਼ (ਮਾਨਕੀਕਰਣ ਅਤੇ ਟੈਸਟਿੰਗ) ‘ਤੇ ਇੱਕ ਸੰਯੁਕਤ ਹਾਈਬ੍ਰਿਡ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਦੋਵਾਂ ਧਿਰਾਂ ਨੇ ਈਵੀ ਬੈਟਰੀਆਂ ਨੂੰ ਰੀਸਾਈਕਲਿੰਗ ਕਰਨ ਲਈ ਟੈਕਨੋਲੋਜੀ ਵਿੱਚ ਭਾਰਤੀ ਅਤੇ ਯੂਰਪੀਅਨ ਸੰਘ ਦੇ ਸਟਾਰਟਅੱਪਸ ਦੀ ਪਹਿਚਾਣ, ਸਮਰਥਨ ਅਤੇ ਆਦਾਨ-ਪ੍ਰਦਾਨ ਦਾ ਪ੍ਰਬੰਧ ਕਰਨ ਲਈ ਇੱਕ ਮੈਚਮੇਕਿੰਗ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ। ਮਾਹਿਰਾਂ ਨੇ ਸਮੁੰਦਰੀ ਪਲਾਸਟਿਕ ਕੂੜੇ ਦੇ ਮੁਲਾਂਕਣ ਅਤੇ ਨਿਗਰਾਨੀ ਸਾਧਨਾਂ ‘ਤੇ ਵੀ ਸਾਂਝੇ ਤੌਰ ‘ਤੇ ਚਰਚਾ ਕੀਤੀ। ਅੰਤ ਵਿੱਚ, ਸਮੁੰਦਰੀ ਪਲਾਸਟਿਕ ਪ੍ਰਦੂਸ਼ਣ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਾਰੇ ਹਿੱਸੇਦਾਰਾਂ ਨੂੰ ਸ਼ਾਮਲ ਕਰਦੇ ਹੋਏ ਵਿਹਾਰਕ ਹੱਲ ਲੱਭਣ ਲਈ ਯੂਰਪੀਅਨ ਸੰਘ-ਭਾਰਤ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ “ਆਈਡੀਆਥੌਨ” ਦੀ ਯੋਜਨਾ ਬਣਾਈ ਜਾ ਰਹੀ ਹੈ।
ਦੋਵੇਂ ਧਿਰਾਂ ਈਵੀ ਚਾਰਜਿੰਗ ਬੁਨਿਆਦੀ ਢਾਂਚੇ ਲਈ ਮਿਆਰਾਂ ਨੂੰ ਇਕਸੁਰ ਕਰਨ ਲਈ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ‘ਤੇ ਸਹਿਮਤ ਹੋਈਆਂ, ਜਿਸ ਵਿੱਚ ਇਕਸੁਰਤਾਪੂਰਵਕ ਟੈਸਟਿੰਗ ਹੱਲਾਂ ਲਈ ਸਹਿਯੋਗੀ, ਪੂਰਵ-ਮਿਆਰੀ ਖੋਜ ਅਤੇ ਈ-ਮੋਬਿਲਿਟੀ ਦੇ ਖੇਤਰ ਵਿੱਚ ਗਿਆਨ ਦਾ ਆਦਾਨ-ਪ੍ਰਦਾਨ ਸ਼ਾਮਲ ਹੈ। ਉਹ ਹਾਈਡ੍ਰੋਜਨ ਨਾਲ ਸਬੰਧਿਤ ਸੁਰੱਖਿਆ ਮਿਆਰਾਂ, ਮਿਆਰਾਂ ਦੇ ਵਿਗਿਆਨ, ਅਤੇ ਨਾਲ ਹੀ ਪਿਛਲੇ ਸਮੇਂ ਵਿੱਚ ਸਾਂਝੇ ਤੌਰ ‘ਤੇ ਕੀਤੇ ਗਏ ਖੋਜ ਪ੍ਰੋਜੈਕਟਾਂ ਦੇ ਨਤੀਜਿਆਂ ਵਜੋਂ ਗੰਦੇ ਪਾਣੀ ਦੇ ਟ੍ਰੀਟਮੈਂਟ ਟੈਕਨੋਲੋਜੀਆਂ ਦੇ ਬਜ਼ਾਰ ਉਪਯੋਗ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ ਦੀ ਖੋਜ ਕਰਨ ‘ਤੇ ਵੀ ਸਹਿਮਤ ਹੋਏ।
ਵਪਾਰ , ਨਿਵੇਸ਼ ਅਤੇ ਮਜ਼ਬੂਤ ਵੈਲਿਊ ਚੇਨ’ਤੇ ਵਰਕਿੰਗ ਗਰੁੱਪ 3
ਭਾਰਤ ਅਤੇ ਯੂਰਪੀਅਨ ਸੰਘ ਨੇ ਵਪਾਰ, ਨਿਵੇਸ਼ ਅਤੇ ਮਜ਼ਬੂਤ ਵੈਲਿਊ ਚੇਨ ‘ਤੇ ਵਰਕਿੰਗ ਗਰੁੱਪ 3 ਦੇ ਤਹਿਤ ਲਾਭਦਾਇਕ ਵਿਚਾਰ-ਵਟਾਂਦਰੇ ਦਾ ਨੋਟਿਸ ਲਿਆ, ਜਿਸ ਦਾ ਉਦੇਸ਼ ਭਾਰਤ ਅਤੇ ਯੂਰਪੀ ਸੰਘ ਦਰਮਿਆਨ ਇੱਕ ਨਜ਼ਦੀਕੀ ਆਰਥਿਕ ਭਾਗੀਦਾਰੀ ਬਣਾਉਣਾ ਹੈ। ਇੱਕ ਵਧਦੀ ਚੁਣੌਤੀਪੂਰਨ ਭੂ-ਰਾਜਨੀਤਿਕ ਸੰਦਰਭ ਵਿੱਚ, ਦੋਵਾਂ ਧਿਰਾਂ ਨੇ ਧਨ ਅਤੇ ਸਾਂਝੀ ਖੁਸ਼ਹਾਲੀ ਬਣਾਉਣ ਲਈ ਇਕੱਠੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ। ਵਰਕਿੰਗ ਗਰੁੱਪ 3 ਦੇ ਅਧੀਨ ਕੰਮਕਾਜ, ਮੁਕਤ ਵਪਾਰ ਸਮਝੌਤਿਆਂ (FTAs), ਨਿਵੇਸ਼ ਸੁਰੱਖਿਆ ਸਮਝੌਤਿਆਂ (IPAs) ਅਤੇ ਭੂਗੋਲਿਕ ਸੰਕੇਤ ਸਮਝੌਤਿਆਂ ‘ਤੇ ਚੱਲ ਰਹੀਆਂ ਗੱਲਬਾਤਾਂ ਨੂੰ ਪੂਰਕ ਹੈ ਜੋ ਵੱਖ-ਵੱਖ ਟਰੈਕਾਂ ‘ਤੇ ਅੱਗੇ ਵੱਧ ਰਹੀਆਂ ਹਨ।
ਦੋਵੇਂ ਧਿਰਾਂ ਪਾਰਦਰਸ਼ਿਤਾ, ਭਵਿੱਖਬਾਣੀ, ਵਿਭਿੰਨਤਾ, ਸੁਰੱਖਿਆ ਅਤੇ ਸਥਿਰਤਾ ਨੂੰ ਤਰਜੀਹ ਦਿੰਦੇ ਹੋਏ, ਲਚਕੀਲੇ ਅਤੇ ਭਵਿੱਖ ਲਈ ਤਿਆਰ ਵੈਲਿਊ ਚੇਨ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ। ਦੋਵਾਂ ਧਿਰਾਂ ਨੇ ਖੇਤੀਬਾੜੀ-ਖੁਰਾਕ, ਸਰਗਰਮ ਫਾਰਮਾਸਿਊਟੀਕਲ ਸਮੱਗਰੀ (API) ਅਤੇ ਸਾਫ਼ ਟੈਕਨੋਲੋਜੀ ਖੇਤਰਾਂ ਵਿੱਚ ਹੋਈ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟ ਕੀਤੀ, ਅਤੇ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਕਾਰਜ ਯੋਜਨਾਵਾਂ ‘ਤੇ ਸਹਿਮਤੀ ਪ੍ਰਗਟਾਈ ਜੋ ਵਿਸ਼ਵਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਵੈਲਿਊ ਚੇਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਨ।
ਖੇਤੀਬਾੜੀ ਖੇਤਰ ਵਿੱਚ, ਭਾਰਤ ਅਤੇ ਯੂਰਪੀਅਨ ਸੰਘ ਦਾ ਇਰਾਦਾ ਭੋਜਨ ਸੁਰੱਖਿਆ ਲਈ ਸੰਕਟਕਾਲੀਨ ਯੋਜਨਾਬੰਦੀ ‘ਤੇ ਸਹਿਯੋਗ ਕਰਨ ਦਾ ਹੈ ਅਤੇ ਸਹਿਯੋਗ ਲਈ G20 ਢਾਂਚੇ ਰਾਹੀਂ ਉਤਸ਼ਾਹਿਤ ਕੀਤੇ ਗਏ ਜਲਵਾਯੂ-ਲਚਕੀਲੇ ਅਭਿਆਸਾਂ, ਫਸਲੀ ਵਿਭਿੰਨਤਾ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰਾਂ ਦੇ ਸਬੰਧ ਵਿੱਚ ਸਾਂਝੀਆਂ ਰਿਸਰਚ ਅਤੇ ਇਨੋਵੇਸ਼ਨ ਦੀਆਂ ਜ਼ਰੂਰਤਾਂ ‘ਤੇ ਸਾਂਝੇ ਯਤਨਾਂ ਦਾ ਸੁਆਗਤ ਕਰਨਾ ਹੈ। ਫਾਰਮਾਸਿਊਟੀਕਲ ਸੈਕਟਰ ਵਿੱਚ, ਦੋਵੇਂ ਧਿਰਾਂ ਕਮਜ਼ੋਰੀਆਂ ਦੀ ਮੈਪਿੰਗ ਕਰਕੇ, ਟਿਕਾਊ ਨਿਰਮਾਣ ਨੂੰ ਉਤਸ਼ਾਹਿਤ ਕਰਕੇ, ਅਤੇ ਰੁਕਾਵਟਾਂ ਨੂੰ ਰੋਕਣ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਸਥਾਪਿਤ ਕਰਕੇ ਸਰਗਰਮ ਫਾਰਮਾਸਿਊਟੀਕਲ ਸਮੱਗਰੀ (API) ਸਪਲਾਈ ਚੇਨਾਂ ਵਿੱਚ ਪਾਰਦਰਸ਼ਿਤਾ ਅਤੇ ਸੁਰੱਖਿਆ ਨੂੰ ਵਧਾਉਣ ਦਾ ਉਦੇਸ਼ ਰੱਖਦੀਆਂ ਹਨ। ਕਲੀਨ ਟੈਕਨੋਲੋਜੀ ਸਹਿਯੋਗ ਖੇਤਰੀ ਸਮਰੱਥਾਵਾਂ ਅਤੇ ਨਿਵੇਸ਼ ਪ੍ਰੋਤਸਾਹਨਾਂ ਅਤੇ ਖੋਜ, ਵਿਕਾਸ ਅਤੇ ਇਨੋਵੇਸ਼ਨ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਕੇ ਸੋਲਰ ਐਨਰਜੀ, ਔਫਸ਼ੋਰ ਵਿੰਡ ਅਤੇ ਕਲੀਨ ਹਾਈਡ੍ਰੋਜਨ ਲਈ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਕਰਦਾ ਹੈ, ਨਾਲ ਹੀ ਕਮਜ਼ੋਰੀਆਂ ਦਾ ਮੁਲਾਂਕਣ ਕਰਨ ਦੇ ਤਰੀਕਿਆਂ, ਵਪਾਰਕ ਰੁਕਾਵਟਾਂ ਨੂੰ ਘਟਾਉਣ ਦੇ ਤਰੀਕਿਆਂ ‘ਤੇ ਚਰਚਾ ਕਰਦਾ ਹੈ ਅਤੇ ਸਪਲਾਈ ਚੇਨਾਂ ਵਿੱਚ ਸੰਭਾਵੀ ਸਹਿਯੋਗ ਦੀ ਪੜਚੋਲ ਕਰਦਾ ਹੈ। ਇਨ੍ਹਾਂ ਖੇਤਰਾਂ ਵਿੱਚ, ਭਾਰਤ ਅਤੇ ਯੂਰਪੀਅਨ ਸੰਘ ਨਿਯਮਤ ਗੱਲਬਾਤ, ਖੋਜ ਸਹਿਯੋਗ ਅਤੇ ਕਾਰੋਬਾਰ-ਤੋਂ-ਕਾਰੋਬਾਰ ਸ਼ਮੂਲੀਅਤ ਰਾਹੀਂ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ, ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਜੋਖਮਾਂ ਨੂੰ ਘਟਾਉਣ, ਸਪਲਾਈ ਚੇਨ ਲਚਕਤਾ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ।
ਦੋਵਾਂ ਧਿਰਾਂ ਨੇ ਸਵੀਕਾਰ ਕੀਤਾ ਕਿ ਟੀਟੀਸੀ ਢਾਂਚੇ ਦੇ ਅੰਦਰ ਸਹਿਯੋਗ ਰਾਹੀਂ ਢੁਕਵੇਂ ਤਰਜੀਹੀ ਬਜ਼ਾਰ ਪਹੁੰਚ ਮੁੱਦਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ। ਯੂਰਪੀਅਨ ਸੰਘ ਦੇ ਪੱਖ ਨੇ ਕਈ ਯੂਰਪੀਅਨ ਸੰਘ ਦੇ ਪਲਾਂਟਸ ਦੇ ਉਤਪਾਦਾਂ ਦੀ ਮਾਰਕੀਟਿੰਗ ਨੂੰ ਮਨਜ਼ੂਰੀ ਦੇਣ ਵਿੱਚ ਭਾਰਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ, ਜਦੋਂ ਕਿ ਭਾਰਤੀ ਪੱਖ ਨੇ ਕਈ ਭਾਰਤੀ ਜਲਿਯ ਖੇਤੀਬਾੜੀ ਸੰਸਥਾਨਾਂ ਦੀ ਸੂਚੀ ਬਣਾਉਣ ਅਤੇ ਖੇਤੀਬਾੜੀ ਜੈਵਿਕ ਉਤਪਾਦਾਂ ਲਈ ਸਮਾਨਤਾ ਦਾ ਮੁੱਦਾ ਉਠਾਉਣ ਦੀ ਸ਼ਲਾਘਾ ਕੀਤੀ। ਦੋਵੇਂ ਧਿਰਾਂ ਟੀਟੀਸੀ ਸਮੀਖਿਆ ਵਿਧੀ ਦੇ ਤਹਿਤ ਇਨ੍ਹਾਂ ਵਿਸ਼ਿਆਂ ‘ਤੇ ਆਪਣੇ ਯਤਨਾਂ ਨੂੰ ਜਾਰੀ ਰੱਖਣ ਅਤੇ ਇੱਕ ਦੂਜੇ ਦੁਆਰਾ ਉਠਾਏ ਗਏ ਬਾਕੀ ਮੁੱਦਿਆਂ ‘ਤੇ ਆਪਣੀ ਸ਼ਮੂਲੀਅਤ ਜਾਰੀ ਰੱਖਣ ਲਈ ਸਹਿਮਤ ਹੋਈਆਂ।
ਦੋਵਾਂ ਧਿਰਾਂ ਨੇ ਵਿਦੇਸ਼ੀ ਸਿੱਧੇ ਨਿਵੇਸ਼ ਦੀ ਜਾਂਚ ਵਿੱਚ ਸਭ ਤੋਂ ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਨੂੰ ਨੋਟ ਕੀਤਾ, ਜੋ ਕਿ ਆਰਥਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਧਦੀ ਮਹੱਤਤਾ ਵਾਲਾ ਖੇਤਰ ਹੈ।
ਭਾਰਤ ਅਤੇ ਯੂਰਪੀਅਨ ਸੰਘ ਨੇ ਮੌਜੂਦਾ ਚੁਣੌਤੀਪੂਰਨ ਭੂ-ਰਾਜਨੀਤਕ ਸੰਦਰਭ ਵਿੱਚ ਬਹੁਪੱਖੀ ਵਪਾਰ ਪ੍ਰਣਾਲੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਜ਼ਰੂਰੀ ਸੁਧਾਰ ਲਿਆਉਣ ਦੀ ਜ਼ਰੂਰਤ ਨੂੰ ਵੀ ਸਵੀਕਾਰ ਕੀਤਾ ਤਾਂ ਜੋ ਇਹ ਮੈਂਬਰਾਂ ਦੇ ਹਿੱਤ ਦੇ ਮੁੱਦਿਆਂ ਨੂੰ ਕੁਸ਼ਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰ ਸਕੇ। ਦੋਵਾਂ ਧਿਰਾਂ ਨੇ ਇੱਕ ਕਾਰਜਸ਼ੀਲ ਵਿਵਾਦ ਨਿਪਟਾਰਾ ਪ੍ਰਣਾਲੀ ਦੀ ਮਹੱਤਤਾ ਨੂੰ ਵੀ ਸਵੀਕਾਰ ਕੀਤਾ। ਇਸ ਉਦੇਸ਼ ਲਈ, ਜਿਸ ਵਿੱਚ MC14 ਸਹਿਤ WTO ਨੂੰ ਠੋਸ ਨਤੀਜੇ ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ਆਪਣੀ ਗੱਲਬਾਤ ਅਤੇ ਸ਼ਮੂਲੀਅਤ ਨੂੰ ਵਿਆਪਕ ਬਣਾਉਣ ਲਈ ਸਹਿਮਤ ਹੋਏ।
ਦੋਵਾਂ ਧਿਰਾਂ ਨੇ ਕਈ ਦੁਵੱਲੇ ਚੈਨਲਾਂ ਰਾਹੀਂ ਵਪਾਰ ਅਤੇ ਡੀਕਾਰਬੋਨਾਈਜ਼ੇਸ਼ਨ ‘ਤੇ ਵਿਆਪਕ ਵਿਚਾਰ-ਵਟਾਂਦਰੇ ਕੀਤੇ ਹਨ ਅਤੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕੀਤਾ ਹੈ, ਖਾਸ ਕਰਕੇ ਈਯੂ ਕਾਰਬਨ ਬਾਰਡਰ ਮਕੈਨਿਜ਼ਮ (ਸੀਬੀਏਐਮ) ਨੂੰ ਲਾਗੂ ਕਰਨ ‘ਤੇ ਕੰਮ ਕੀਤਾ । ਦੋਵਾਂ ਧਿਰਾਂ ਨੇ ਸੀਬੀਏਐੱਮ ਲਾਗੂ ਕਰਨ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ, ਖਾਸ ਕਰਕੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ, ਪੈਦਾ ਹੋਣ ਵਾਲੀਆਂ ਚੁਣੌਤੀਆਂ ‘ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਕੰਮ ਕਰਨਾ ਜਾਰੀ ਰੱਖਣ ‘ਤੇ ਸਹਿਮਤ ਹੋਏ।
ਸਹਿ-ਚੇਅਰਪਰਸਨਾਂ ਨੇ ਟੀਟੀਸੀ ਦੇ ਅਧੀਨ ਆਪਣੀ ਭਾਗੀਦਾਰੀ ਨੂੰ ਵਧਾਉਣ ਅਤੇ ਡੂੰਘਾ ਕਰਨ ਅਤੇ ਟੀਟੀਸੀ ਦੀ ਇਸ ਸਫਲ ਦੂਜੀ ਮੀਟਿੰਗ ਵਿੱਚ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਹ ਟੀਟੀਸੀ ਦੀ ਤੀਜੀ ਮੀਟਿੰਗ ਲਈ ਇੱਕ ਸਾਲ ਦੇ ਅੰਦਰ ਦੁਬਾਰਾ ਮਿਲਣ ਲਈ ਸਹਿਮਤ ਹੋਏ।
*****************
ਐੱਮਜੇਪੀਐੱਸ / ਐੱਸਟੀ
India is delighted to welcome the President of the @EU_Commission, Ursula von der Leyen and other distinguished members of the College of Commissioners. This level of engagement is both historic and unparalleled. India-EU friendship is both natural as well as organic. Our talks… pic.twitter.com/1NjYIVIEGD
— Narendra Modi (@narendramodi) February 28, 2025
The sectors our talks covered included trade, technology, innovation, skill development, mobility and more. We also seek to deepen investment linkages. At the same time, our commitment to sustainability remains paramount, reflecting in the discussions around green hydrogen,… pic.twitter.com/ao42PwgAeJ
— Narendra Modi (@narendramodi) February 28, 2025
India and Europe share a strong partnership built on shared values, innovation and sustainability. Our close collaboration is shaping a better future for our planet. Together, we will work towards a prosperous world. https://t.co/6iVP4UGv69
— Narendra Modi (@narendramodi) February 28, 2025