Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਯੁਕਤ ਪ੍ਰੈੱਸ ਮੀਟ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ

ਸੰਯੁਕਤ ਪ੍ਰੈੱਸ ਮੀਟ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ


Your Excellency, Prime Minister, ਮੇਲੋਨੀ,

ਦੋਹਾਂ ਦੇਸ਼ਾਂ ਦੇ delegates,

ਮੀਡੀਆ ਦੇ ਸਾਥੀਓ,

ਨਮਸਕਾਰ!

ਪ੍ਰਧਾਨ ਮੰਤਰੀ ਮੇਲੋਨੀ ਦੀ ਪਹਿਲੀ ਭਾਰਤ ਯਤਰਾ ‘ਤੇ , ਮੈਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਡੇਲੀਗੈਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਪਿਛਲੇ ਵਰ੍ਹੇ ਦੀਆਂ ਚੋਣਾਂ ਵਿੱਚ ਇਟਲੀ ਦੇ ਨਾਗਰਿਕਾਂ ਨੇ ਉਨ੍ਹਾਂ ਨੂੰ ਪ੍ਰਥਮ ਮਹਿਲਾ ਅਤੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣਿਆ। ਇਸ ਇਤਿਹਾਸਿਕ ਉਪਲਬਧੀ ‘ਤੇ ਮੈਂ ਉਨ੍ਹਾਂ ਨੂੰ ਸਾਰੇ ਭਾਰਤਵਾਸੀਆਂ ਦੀ ਤਰਫ਼ੋਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਦੇ ਕਾਰਜਭਾਰ ਸੰਭਾਲਣ ਦੇ ਕੁਝ ਦਿਨਾਂ ਬਾਅਦ ਹੀ ਬਾਲੀ ਵਿੱਚ G20 ਸਮਿਟ ਦੇ ਦੌਰਾਨ ਸਾਡੀ ਪਹਿਲੀ ਬੈਠਕ ਹੋਈ ਸੀ।

Friends,

ਸਾਡੀਆਂ ਅੱਜ ਦੀਆਂ ਚਰਚਾਵਾਂ ਬਹੁਤ ਹੀ ਸਾਰਥਕ ਅਤੇ ਬਹੁਤ ਹੀ ਉਪਯੋਗੀ ਰਹੀਆਂ। ਇਸ ਸਾਲ ਭਾਰਤ ਅਤੇ ਇਟਲੀ ਆਪਣੇ ਦੁਵੱਲੇ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਤੇ ਇਸ ਅਵਸਰ ‘ਤੇ ਅਸੀਂ ਭਾਰਤ-ਇਟਲੀ ਸਾਂਝੇਦਾਰੀ ਨੂੰ Strategic Partnership ਦਾ ਦਰਜਾ ਦੇਣ ਦਾ ਨਿਰਣਾ ਲਿਆ ਹੈ। ਅਸੀਂ ਆਪਣੇ ਆਰਥਿਕ ਸਬੰਧਾਂ ਨੂੰ ਹੋਰ ਸੁਦ੍ਰਿੜ੍ਹ (ਮਜ਼ਬੂਤ) ਕਰਨ ‘ਤੇ ਜ਼ੋਰ ਦਿੱਤਾ। ਸਾਡੇ “Make in India” ਅਤੇ “ਆਤਮਨਿਰਭਰ ਭਾਰਤ” ਅਭਿਯਾਨ ਤੋਂ ਭਾਰਤ ਵਿੱਚ ਨਿਵੇਸ਼ ਦੇ ਅਪਾਰ ਅਵਸਰ ਖੁੱਲ੍ਹ ਰਹੇ ਹਨ। ਅਸੀਂ Renewable Energy, Green Hydrogen, IT, semiconductors, telecom, space ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਭਾਰਤ ਅਤੇ ਇਟਲੀ ਦੇ ਦਰਮਿਆਨ ਇੱਕ Startup Bridge ਦੀ ਸਥਾਪਨਾ ਦਾ ਐਲਾਨ ਅੱਜ ਅਸੀਂ ਕਰ ਰਹੇ ਹਾਂ, ਜਿਸ ਦਾ ਅਸੀਂ ਸੁਆਗਤ ਕਰਦੇ ਹਾਂ।

Friends,

ਇੱਕ ਹੋਰ ਖੇਤਰ ਹੈ ਜਿੱਥੇ ਦੋਨੋਂ ਦੇਸ਼ ਇੱਕ ਨਵਾਂ ਅਧਿਐਨ ਸ਼ੁਰੂ ਕਰ ਰਹੇ ਹਨ, ਅਤੇ ਉਹ ਹੈ ਰੱਖਿਆ ਸਹਿਯੋਗ ਦਾ। ਭਾਰਤ ਵਿੱਚ defence manufacturing sector ਵਿੱਚ co-production ਅਤੇ co-development ਦੇ ਅਵਸਰ ਬਣ ਰਹੇ ਹਨ, ਜੋ ਦੋਹਾਂ ਦੇਸ਼ਾਂ ਦੇ ਲਈ ਲਾਭਦਾਇਕ ਹੋ ਸਕਦੇ ਹਨ। ਅਸੀਂ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਦਰਮਿਆਨ ਨਿਯਮਿਤ ਰੂਪ ਨਾਲ joint exercises ਅਤੇ training courses ਆਯੋਜਿਤ ਕਰਨ ਦਾ ਵੀ ਨਿਰਣਾ ਲਿਆ। ਆਤੰਕਵਾਦ ਅਤੇ ਅਲਗਾਵਵਾਦ ਦੇ ਖ਼ਿਲਾਫ ਲੜਾਈ ਵਿੱਚ ਭਾਰਤ ਅਤੇ ਇਟਲੀ ਮੋਢੇ ਨਾਲ ਮੋਢਾ ਮਿਲਾ ਕੇ ਚਲ ਰਹੇ ਹਨ। ਅਸੀਂ ਇਸ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸਤਾਰਪੂਰਵਕ ਚਰਚਾ ਕੀਤੀ।

Friends,

ਭਾਰਤ ਅਤੇ ਇਟਲੀ ਦੇ ਦਰਮਿਆਨ ਸਦੀਆਂ ਪੁਰਾਣੇ ਸੱਭਿਆਚਰਕ ਅਤੇ people-to-people ਸਬੰਧ ਹਨ। ਅਸੀਂ ਵਰਤਮਾਨ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਇਨ੍ਹਾਂ ਸਬੰਧਾਂ ਨੂੰ ਇੱਕ ਨਵਾਂ ਸਰੂਪ ਅਤੇ ਨਵੀਂ ਊਰਜਾ ਦੇਣ ‘ਤੇ ਵਿਚਾਰ-ਵਟਾਂਦਰਾ ਕੀਤਾ। ਦੋਹਾਂ ਦੇਸ਼ਾ ਦੇ ਦਰਮਿਆਨ Migration and Mobility Partnership Agreement ‘ਤੇ ਚਲ ਰਹੀ ਵਾਰਤਲਾਪ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਮਝੌਤੇ ਦੇ ਜਲਦੀ ਸਮਾਪਨ ਨਾਲ ਸਾਡੇ people to people ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਅਸੀਂ ਦੋਹਾਂ ਦੇਸ਼ਾਂ ਦੇ ਉੱਚ ਸਿੱਖਿਆ ਸੰਸਥਾਨਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ‘ਤੇ ਵੀ ਬਲ ਦਿੱਤਾ। ਭਾਰਤ ਅਤੇ ਇਲਟੀ ਦੇ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਲਈ ਅਸੀਂ ਇੱਕ Action Plan ਬਣਾਉਣ ਦਾ ਨਿਰਣਾ ਲਿਆ। ਇਸ ਨਾਲ ਅਸੀਂ ਦੋਹਾਂ ਦੇਸ਼ਾਂ ਦੀ ਵਿਵਿਧਤਾ, ਇਤਿਹਾਸ science and technology, innovation, sports ਅਤੇ ਹੋਰ ਖੇਤਰਾਂ ਵਿੱਚ ਉਪਲਬਧੀਆਂ ਨੂੰ ਆਲਮੀ ਪੱਧਰ ‘ਤੇ showcase ਕਰ ਸਕਾਂਗੇ।

Friends,

ਕੋਵਿਡ ਮਹਾਮਾਰੀ ਅਤੇ ਯੂਕ੍ਰੇਨ ਸੰਘਰਸ਼ ਤੋਂ ਉਤਪੰਨ ਹੋਏ food, fuel ਅਤੇ fertilizers ਦੇ crisis ਤੋਂ ਸਾਰੇ ਦੇਸ਼ ਪ੍ਰਭਾਵਿਤ ਹੋਏ ਹਨ। ਵਿਕਾਸਸ਼ੀਲ ਦੇਸ਼ਾਂ ‘ਤੇ ਇਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਨਕਾਰਾਤਮਕ ਪ੍ਰਭਾਵ ਪਿਆ ਹੈ। ਅਸੀਂ ਇਸ ਬਾਰੇ ਵਿੱਚ ਆਪਣੀ ਸਾਂਝੀ ਚਿੰਤਾ ਵਿਅਕਤ ਕੀਤੀ। ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਅਸੀਂ ਸੰਯੁਕਤ ਪ੍ਰਯਾਸਾਂ ‘ਤੇ ਬਲ ਦਿੱਤਾ। ਭਾਰਤ ਦੀ G20 ਪ੍ਰਧਾਨਗੀ ਵਿੱਚ ਵੀ ਅਸੀਂ ਇਸ ਵਿਸ਼ੇ ਨੂੰ ਪ੍ਰਾਥਮਿਕਤਾ ਦੇ ਰਹੇ ਹਾਂ।

ਯੂਕ੍ਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਇਹ ਸਪਸ਼ਟ ਕੀਤਾ ਹੈ ਕਿ ਇਸ ਵਿਵਾਦ ਨੂੰ ਕੇਵਲ ਡਾਇਲੌਗ ਅਤੇ ਡਿਪਲੋਮੇਸੀ ਦੇ ਜ਼ਰੀਏ ਹੀ ਸੁਲਝਾਇਆ ਜਾ ਸਕਦਾ ਹੈ। ਅਤੇ ਭਾਰਤ ਕਿਸੇ ਵੀ ਸ਼ਾਂਤੀ ਪ੍ਰਕਿਰਿਆ ਵਿੱਚ ਯੋਗਦਾਨ ਦੇਣ ਦੇ ਲਈ ਪੂਰਨ ਤੌਰ ‘ਤੇ ਤਿਆਰ ਹੈ। ਅਸੀਂ Indo-Pacific ਵਿੱਚ ਇਟਲੀ ਦੀ ਸਰਗਰਮ ਭਾਗੀਦਾਰੀ ਦਾ ਵੀ ਸੁਆਗਤ ਕਰਦੇ ਹਾਂ।

ਇਹ ਬਹੁਤ ਖ਼ੁਸ਼ੀ ਦੀ ਬਾਤ ਹੈ ਕਿ ਇਟਲੀ ਨੇ Indo-Pacific Ocean Initiative ਵਿੱਚ ਸ਼ਾਮਲ ਹੋਣ ਦਾ ਨਿਰਣਾ ਲਿਆ ਹੈ। ਇਸ ਨਾਲ ਅਸੀਂ Indo-Pacific ਵਿੱਚ ਆਪਣਾ ਸਹਿਯੋਗ ਵਧਾਉਣ ਦੇ ਲਈ ਠੋਸ ਵਿਸ਼ਿਆਂ ਦੀ ਪਹਿਚਾਣ ਕਰ ਸਕਾਂਗੇ। ਆਲਮੀ ਵਾਸਤਵਿਕਤਾਵਾਂ ਨੂੰ ਬਿਹਤਰ ਤਰੀਕੇ ਨਾਲ ਦਰਸਾਉਣ ਦੇ ਲਈ ਮਲਟੀ-ਲੇਟਰਲ institutions ਵਿੱਚ ਸੁਧਾਰ ਜ਼ਰੂਰੀ ਹੈ। ਅਸੀਂ ਇਸ ਵਿਸ਼ੇ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ।

Excellency,

ਅੱਜ ਸ਼ਾਮ ਤੁਸੀਂ ਰਾਇਸੀਨਾ ਡਾਇਲੌਗ ਵਿੱਚ Chief Guest ਦੇ ਤੌਰ ‘ਤੇ ਸ਼ਾਮਲ ਹੋਵੋਂਗੇ। ਉੱਥੇ ਤੁਹਾਡਾ ਸੰਬੋਧਨ ਸੁਣਨ ਦੇ ਲਈ ਅਸੀਂ ਸਾਰੇ ਉਤਸੁਕ ਹਾਂ। ਤੁਹਾਡੀ ਇਸ ਭਾਰਤ ਯਾਤਰਾ ਅਤੇ ਸਾਡੀ ਉਪਯੋਗੀ ਚਰਚਾ ਦੇ ਲਈ ਤੁਹਾਡਾ, ਤੁਹਾਡੀ delegation ਦਾ ਬਹੁਤ-ਬਹੁਤ ਧੰਨਵਾਦ।