Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਯੁਕਤ ਅਰਬ ਅਮੀਰਾਤ ਵਿਖੇ ਭਾਰਤੀ ਸਮੁਦਾਇ ਦੇ ਸਮਾਗਮ- “ਅਹਲਨ ਮੋਦੀ” (”AHLAN MODI”)ਵਿੱਚ ਪ੍ਰਧਾਨ ਮੰਤਰੀ ਦੀ ਗੱਲਬਾਤ

ਸੰਯੁਕਤ ਅਰਬ ਅਮੀਰਾਤ ਵਿਖੇ ਭਾਰਤੀ ਸਮੁਦਾਇ ਦੇ ਸਮਾਗਮ- “ਅਹਲਨ ਮੋਦੀ”  (”AHLAN MODI”)ਵਿੱਚ ਪ੍ਰਧਾਨ ਮੰਤਰੀ ਦੀ ਗੱਲਬਾਤ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭਾਰਤੀ ਸਮੁਦਾਇ ਦੇ ਸਮਾਗ ‘ਅਹਲਨ ਮੋਦੀ’ (”AHLAN MODI”) ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਸਮਾਗ ਵਿੱਚ 7 ਅਮੀਰਾਤਾਂ (7 Emirates) ਤੋਂ ਭਾਰਤੀ ਪ੍ਰਵਾਸੀਆਂ ਨੇ ਹਿੱਸਾ ਲਿਆ ਅਤੇ ਇਸ ਵਿੱਚ ਸਾਰੇ ਭਾਈਚਾਰਿਆਂ ਦੇ ਭਾਰਤੀ ਸ਼ਾਮਲ ਸਨ। ਦਰਸ਼ਕਾਂ ਵਿੱਚ ਅਮੀਰਾਤੀ (Emiratis) ਭੀ ਸ਼ਾਮਲ ਸਨ।

 

ਅਬੂ ਧਾਬੀ ਦੇ ਜ਼ਾਯਦ ਸਪੋਰਟਸ ਸਿਟੀ ਸਟੇਡੀਅਮ (Zayed Sports City stadium) ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਵੇਸ਼ ਕਰਦੇ ਹੀ 40000 ਦਰਸ਼ਕਾਂ ਨੇ ਉਨ੍ਹਾਂ ਦਾ ਬੜੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਭਾਰਤੀ ਪ੍ਰਵਾਸੀਆਂ(ਭਾਰਤੀ ਡਾਇਸਪੋਰਾ) ਦੇ ਕੀਤੇ ਗਏ ਯੋਗਦਾਨ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਦੇ ਪ੍ਰਤੀ ਦਿਖਾਈ ਗਈ ਦਿਆਲਤਾ ਅਤੇ ਉਨ੍ਹਾਂ ਦੀ ਦੇਖਭਾਲ਼ ਦੇ ਲਈ ਯੂਏਈ ਦੇ ਸ਼ਾਸਕਾਂ ਅਤੇ ਸਰਕਾਰ ਦਾ ਧੰਨਵਾਦ ਕੀਤਾ। ਵਿਸ਼ੇਸ਼ ਤੌਰ ‘ਤੇ, ਉਨ੍ਹਾਂ ਨੇ ਕਠਿਨ ਕੋਵਿਡ ਸਮੇਂ ਦੇ ਦੌਰਾਨ ਕੀਤੀ ਗਈ ਵਿਸ਼ੇਸ਼ ਦੇਖਭਾਲ਼ ਦਾ ਉਲੇਖ ਕੀਤਾ ਜਦੋਂ ਭਾਰਤੀ ਪ੍ਰਵਾਸੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਹੋਈ ਪ੍ਰਗਤੀ ‘ਤੇ ਆਪਣਾ ਦ੍ਰਿਸ਼ਟੀਕੋਣ ਭੀ ਸਾਂਝਾ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ 2047 ਤੱਕ ਇੱਕ ਵਿਕਸਿਤ ਦੇਸ਼- ਵਿਕਸਿਤ ਭਾਰਤ (Viksit Bharat) ਬਣਨ ਦੇ ਰਾਹ ਵਿੱਚ 2030 ਤੱਕ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ  ਜਾਵੇਗਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਭਾਰਤ “ਵਿਸ਼ਵਬੰਧੁ”( “Vishwabandhu”) ਹੈ ਅਤੇ ਆਲਮੀ  ਪ੍ਰਗਤੀ ਅਤੇ ਕਲਿਆਣ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ।

 ਸੰਯੁਕਤ ਅਰਬ ਅਮੀਰਾਤ ਵਿੱਚ ਲਗਭਗ 35 ਲੱਖ (3.5 million) ਭਾਰਤੀ ਨਾਗਰਿਕ ਰਹਿੰਦੇ ਹਨ, ਜੋ ਦੁਨੀਆ ਵਿੱਚ ਕਿਤੇ ਭੀ ਭਾਰਤੀ ਨਾਗਰਿਕਾਂ ਦੀ ਸਭ ਤੋਂ ਬੜੀ ਆਬਾਦੀ ਹੈ। ਇਸ ਸਮਾਗਮ ਨੂੰ ਅਸਲ ਵਿੱਚ ਯਾਦਗਾਰੀ ਬਣਾਉਣ ਦੇ ਲਈ “ਅਹਲਨ ਮੋਦੀ” (“AHLAN MODI”) ਦੀ ਤਿਆਰੀ ਕਈ ਮਹੀਨਿਆਂ ਤੋਂ ਚਲ ਰਹੀ ਸੀ।

***

ਡੀਐੱਸ/ਏਕੇ