Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵਿਦੇਸ਼ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ


ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ੀ ਮਾਮਲਿਆਂ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਮੰਤਰੀ ਮਹਾਮਹਿਮ ਸ਼ੇਖ ਅਬਦੁੱਲਾ- ਬਿਨ -ਜਾਏਦ ਅਲ -ਨਾਹਯਾਨ (HH Sheikh Abdullah Bin Zayed Al Nahyan,) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਮਹਾਮਹਿਮ ਸ਼ੇਖ ਅਬਦੁੱਲਾ -ਬਿਨ- ਜਾਏਦ ਅਲ -ਨਾਹਯਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅਬੂ ਧਾਬੀ ਦੇ ਸ਼ਹਿਜ਼ਾਦੇ ਵੱਲੋਂ ਸ਼ੁਭਕਾਮਨਾ ਸੰਦੇਸ਼ ਦਿੱਤਾ । ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ੁਭਕਾਮਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਮੋਦੀ ਅਤੇ ਮਹਾਮਹਿਮ ਸ਼ੇਖ ਅਬਦੁੱਲਾ -ਬਿਨ- ਜਾਏਦ ਅਲ ਨਾਹਯਾਨ ਦਰਮਿਆਨ ਮੁਲਾਕਾਤ ਦੇ ਦੌਰਾਨ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦਰਮਿਆਨ ਸੰਪਰਕ ਆਦਿ ਮੁੱਦਿਆ ਸਹਿਤ ਦੁਵੱਲੇ ਸਹਿਯੋਗ ਦੇ ਵੱਖ ਵੱਖ ਵਿਸ਼ਿਆਂ `ਤੇ ਵਿਚਾਰ-ਵਟਾਂਦਰਾ ਹੋਇਆ। ਸ਼੍ਰੀ ਨਾਹਯਾਨ ਨੇ ਭਾਰਤ ਵਿੱਚ ਊਰਜਾ, ਆਵਾਸ, ਫੂਡ ਪ੍ਰੋਸੈਸਿੰਗ ਅਤੇ ਬੁਨਿਆਦੀ ਢਾਂਚੇ ਜਿਹੇ ਖੇਤਰਾਂ ਵਿੱਚ ਨਿਵੇਸ਼ ਦੇ ਪ੍ਰਤੀ ਸੁਯੰਕਤ ਅਰਬ ਅਮੀਰਾਤ ਦੀ ਵਧਦੀ ਰੁਚੀ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ। ਬੈਠਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 44 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ 60 ਐੱਮਐੱਮਟੀਪੀਏ ਸਮਰੱਥਾ ਦੀ ਉਸਾਰੀ ਅਧੀਨ ਗ੍ਰੀਨਫੀਲਡ ਮੈਗਾ ਰਿਫਾਈਨਰੀ ਅਤੇ ਪੈਟਰੋਕੈਮੀਕਲ ਕੰਪਲੈਕਸ ਵਿੱਚ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਦੇ ਨਿਵੇਸ਼ ਕਰਨ ਦੇ ਫੈਸਲੇ `ਤੇ ਧੰਨਵਾਦ ਕੀਤਾ ਅਤੇ ਇਸ ਸਬੰਧ ਵਿੱਚ ਹੋਏ ਸਹਿਮਤੀ ਪੱਤਰ `ਤੇ ਹਸਤਾਖ਼ਰ ਦਾ ਸੁਆਗਤ ਕੀਤਾ।
ਮੀਟਿੰਗ ਦੇ ਦੌਰਾਨ ਸ਼੍ਰੀ ਨਾਹਯਾਨ ਨੇ ਸੰਯੁਕਤ ਅਰਬ ਅਮੀਰਾਤ ਦੀ ਅਰਥਵਿਵਸਥਾ ਅਤੇ ਜੀਵਨਸ਼ੈਲੀ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕੀਤਾ।

***

ਏਕੇਟੀ/ਐੱਚਐੱਸ