ਨਮਸਕਾਰ !
ਅੱਜ, ਅਬੂ ਧਾਬੀ ਵਿੱਚ ਆਪ (ਤੁਸੀਂ) ਲੋਕਾਂ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਆਪ (ਤੁਸੀਂ) ਲੋਕ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੇ ਕੋਣੇ-ਕੋਣੇ ਤੋਂ ਆਏ ਹੋ ਅਤੇ ਭਾਰਤ ਦੇ ਭੀ ਅਲੱਗ-ਅਲੱਗ ਰਾਜਾਂ ਤੋਂ ਆਏ ਹੋ, ਲੇਕਿਨ ਸਭ ਦੇ ਦਿਲ ਜੁੜੇ ਹੋਏ ਹਨ। ਇਸ ਇਤਿਹਾਸਿਕ ਸਟੇਡੀਅਮ ਵਿੱਚ ਹਰ ਧੜਕਨ ਕਹਿ ਰਹੀ ਹੈ-ਭਾਰਤ-UAE ਦੋਸਦੀ ਜ਼ਿੰਦਾਬਾਦ! ਹਰ ਸਾਂਸ ਕਹ ਰਹੀ ਹੈ-ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੋਸਤੀ ਜ਼ਿੰਦਾਬਾਦ! ਹਰ ਆਵਾਜ਼ ਕਹਿ ਰਹੀ ਹੈ-ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੋਸਤੀ ਜ਼ਿੰਦਾਬਾਦ! ਬੱਸ….ਇਸ ਪਲ ਨੂੰ ਜੀ ਲੈਣਾ ਹੈ…ਜੀ ਭਰ ਕੇ ਜੀ ਲੈਣਾ ਹੈ। ਅੱਜ ਉਹ ਯਾਦਾਂ ਬਟੋਰ ਲੈਣੀਆਂ ਹਨ, ਜੋ ਜੀਵਨ ਭਰ ਤੁਹਾਡੇ ਸਾਥ ਰਹਿਣ ਵਾਲੀਆਂ ਹਨ। ਜੋ ਯਾਦਾਂ ਜੀਵਨ ਭਰ ਮੇਰੇ ਸਾਥ ਭੀ ਰਹਿਣ ਵਾਲੀਆਂ ਹਨ।
ਮੇਰੇ ਭਾਈਓ ਅਤੇ ਭੈਣੋਂ,
ਮੈਂ ਅੱਜ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਆਇਆ ਹਾਂ। ਸਮੁੰਦਰ ਪਾਰ ਜਿਸ ਦੇਸ਼ ਦੀ ਮਿੱਟੀ ਵਿੱਚ ਤੁਸੀਂ ਜਨਮ ਲਿਆ, ਮੈਂ ਉਸ ਮਿੱਟੀ ਦੀ ਖੁਸ਼ਬੂ ਤੁਹਾਡੇ ਲਈ ਲੈ ਕੇ ਆਇਆ ਹਾਂ। ਮੈਂ ਸੰਦੇਸ਼ ਲੈ ਕੇ ਆਇਆ ਹਾਂ, ਤੁਹਾਡੇ 140 ਕਰੋੜ ਭਾਰਤੀ ਭਾਈ-ਭੈਣਾਂ ਦਾ… ਅਤੇ ਇਹ ਸੰਦੇਸ਼ ਹੈ ਕਿ -ਭਾਰਤ ਨੂੰ ਤੁਹਾਡੇ ‘ਤੇ ਗਰਵ (ਮਾਣ) ਹੈ, ਆਪ (ਤੁਸੀਂ) ਦੇਸ਼ ਦਾ ਗੌਰਵ ਹੋ। Bharat is proud of you’.
ਭਾਰਤਮ੍ ਨਿੰਗੜੈ-ਔਰਤ੍ ਅਭਿਮਾ-ਨਿੱਕੁੰਨੁ !! ਉਂਗਲਈ ਪਾਰਤ ਭਾਰਤਮ੍ ਪੇਰੁਮਈ ਪੜਗਿਰਦੁ!!
ਭਾਰਤਾ ਨਿੱਮਾ ਬੱਗੇ ਹੇੱਮੇ ਪਡੁ-ਤਦੇ!! ਮੀ ਪਇ ਭਾਰਤਦੇਸ਼ਮ੍ ਗਰਵਿਸਤੋਂਦੀ!!
(भारतम् निंगड़ै-और्त् अभिमा-निक्कुन्नु !! उंगलई पार्त् भारतम् पेरुमई पड़गिरदु!!
भारता निम्मा बग्गे हेम्मे पडु-त्तदे !! मी पइ भारतदेशम् गर्विस्तोन्दी !!)
ਏਕ ਭਾਰਤ-ਸ਼੍ਰੇਸ਼ਠ ਭਾਰਤ (‘Ek Bharat, Shreshtha Bharat’) ਦੀ ਇਹ ਸੁੰਦਰ ਤਸਵੀਰ, ਤੁਹਾਡਾ ਇਹ ਉਤਸ਼ਾਹ, ਤੁਹਾਡੀ ਇਹ ਆਵਾਜ਼, ਅੱਜ ਅਬੂ ਧਾਬੀ ਦੇ ਅਸਮਾਨ ਦੇ ਪਾਰ ਜਾ ਰਹੀ ਹੈ। ਮੇਰੇ ਲਈ ਇਤਨਾ ਸਨੇਹ, ਇਤਨਾ ਅਸ਼ੀਰਵਾਦ, ਇਹ ਅਭਿਭੂਤ ਕਰਨ ਵਾਲਾ ਹੈ। ਆਪ (ਤੁਸੀਂ) ਸਮਾਂ ਨਿਕਾਲ (ਕੱਢ) ਕੇ ਇੱਥੇ ਆਏ, ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ।
ਸਾਥੀਓ,
ਅੱਜ, ਸਾਡੇ ਨਾਲ ਮਿਨਿਸਟਰ ਆਵ੍ ਟਾਲਰੈਂਸ, ਹਿਜ਼ ਐਕਸੀਲੈਂਸੀ ਸ਼ੇਖ ਨਾਹਯਾਨ (Minister of Tolerance, His Excellency Sheikh Nahyan) ਭੀ ਮੌਜੂਦ ਹਨ। ਉਹ ਭਾਰਤੀ ਸਮੁਦਾਇ ਦੇ ਅੱਛੇ ਮਿੱਤਰ ਅਤੇ ਸ਼ੁਭਚਿੰਤਕ ਹਨ। ਭਾਰਤੀ ਸਮੁਦਾਇ ਦੇ ਪ੍ਰਤੀ ਉਨ੍ਹਾਂ ਦਾ ਸਨੇਹ, ਸ਼ਲਾਘਾਯੋਗ ਹੈ। ਅੱਜ ਇਸ ਸ਼ਾਨਦਾਰ ਆਯੋਜਨ ਦੇ ਲਈ ਮੈਂ ਆਪਣੇ ਬ੍ਰਦਰ, His Highness ਸ਼ੇਖ ਮੁਹੰਮਦ ਬਿਨ ਜ਼ਾਯਦ ਜੀ ਦਾ ਭੀ ਆਭਾਰ ਵਿਅਕਤ ਕਰਦਾ ਹਾਂ। ਗਰਮਜੋਸ਼ੀ ਭਰਿਆ ਇਹ ਸਮਾਰੋਹ, ਉਨ੍ਹਾਂ ਦੇ ਸਹਿਯੋਗ ਦੇ ਬਿਨਾ ਸੰਭਵ ਨਹੀਂ ਸੀ। ਉਨ੍ਹਾਂ ਦੀ ਆਤਮੀਅਤਾ, ਮੇਰੇ ਪ੍ਰਤੀ ਉਨ੍ਹਾਂ ਦੀ ਅਪਣੱਤ, ਮੇਰੀ ਬਹੁਤ ਬੜੀ ਪੂੰਜੀ ਹੈ। ਮੈਨੂੰ 2015 ਦੀ ਆਪਣੀ ਉਹ ਪਹਿਲੀ ਯਾਤਰਾ ਯਾਦ ਹੈ। ਤਦ ਮੈਨੂੰ ਕੇਂਦਰ ਸਰਕਾਰ ਵਿੱਚ ਆਏ ਬਹੁਤ ਅਰਸਾ ਨਹੀਂ ਬੀਤਿਆ ਸੀ। 3 ਦਹਾਕੇ ਦੇ ਬਾਅਦ ਕਿਸੇ ਭਾਰਤੀ ਪੀਐੱਮ ਦੀ ਇਹ ਪਹਿਲੀ UAE ਯਾਤਰਾ ਸੀ। ਡਿਪਲੋਮੇਸੀ ਦੀ ਦੁਨੀਆ ਭੀ ਮੇਰੇ ਲਈ ਨਵੀਂ ਸੀ। ਤਦ ਏਅਰਪੋਰਟ ‘ਤੇ ਮੇਰਾ ਸੁਆਗਤ ਕਰਨ ਦੇ ਲਈ ਤਦ ਦੇ ਕ੍ਰਾਊਨ ਪ੍ਰਿੰਸ ਅਤੇ ਅੱਜ ਦੇ ਪ੍ਰੈਜ਼ੀਡੈਂਟ, ਆਪਣੇ ਪੰਜ ਭਾਈਆਂ ਦੇ ਨਾਲ ਏਅਰਪੋਰਟ ਆਏ ਸਨ। ਉਹ ਗਰਮਜੋਸ਼ੀ, ਉਨ੍ਹਾਂ ਸਭ ਦੀਆਂ ਅੱਖਾਂ ਵਿੱਚ ਉਹ ਚਮਕ, ਮੈਂ ਕਦੇ ਭੀ ਭੁੱਲ ਨਹੀਂ ਸਕਦਾ। ਉਸ ਪਹਿਲੀ ਮੁਲਾਕਾਤ ਵਿੱਚ ਹੀ ਮੈਨੂੰ ਐਸਾ ਲਗਿਆ ਜਿਵੇਂ ਮੈਂ ਕਿਸੇ ਆਪਣੇ ਕਰੀਬੀ ਦੇ ਘਰ ਆਇਆ ਹਾਂ। ਉਹ ਭੀ ਇੱਕ ਪਰਿਵਾਰ ਦੀ ਤਰ੍ਹਾਂ ਮੇਰਾ ਸਤਿਕਾਰ ਕਰ ਰਹੇ ਸਨ। ਲੇਕਿਨ ਸਾਥੀਓ, ਉਹ ਸਤਿਕਾਰ ਸਿਰਫ਼ ਮੇਰਾ ਨਹੀਂ ਸੀ। ਉਹ ਸਤਿਕਾਰ, ਉਹ ਸੁਆਗਤ, 140 ਕਰੋੜ ਭਾਰਤੀਆਂ ਦਾ ਸੀ। ਉਹ ਸਤਿਕਾਰ, ਇੱਥੇ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਵਿੱਚ ਰਹਿਣ ਵਾਲੇ ਹਰੇਕ ਭਾਰਤੀ ਦਾ ਸੀ।
ਸਾਥੀਓ,
ਇੱਕ ਉਹ ਦਿਨ ਸੀ ਅਤੇ ਇੱਕ ਅੱਜ ਦਾ ਇਹ ਦਿਨ ਹੈ। 10 ਵਰ੍ਹਿਆਂ ਵਿੱਚ ਇਹ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੀ ਮੇਰੀ 7ਵੀਂ ਯਾਤਰਾ ਹੈ। Brother ਸ਼ੇਖ ਮੁਹੰਮਦ ਬਿਨ ਜ਼ਾਯਦ ਅੱਜ ਭੀ ਮੈਨੂੰ ਏਅਰਪੋਰਟ ‘ਤੇ ਰਿਸੀਵ ਕਰਨ ਆਏ ਸਨ। ਉਨ੍ਹਾਂ ਦੀ ਗਰਮਜੋਸ਼ੀ ਉਹੀ ਸੀ, ਉਨ੍ਹਾਂ ਦਾ ਅਪਣਾਪਣ (ਦੀ ਅਪਣੱਤ) ਉਹੀ ਸੀ ਅਤੇ ਇਹੀ ਬਾਤ ਉਨ੍ਹਾਂ ਨੂੰ ਬਹੁਤ ਖਾਸ ਬਣਾ ਦਿੰਦੀ ਹੈ।
ਸਾਥੀਓ,
ਮੈਨੂੰ ਖ਼ੁਸ਼ੀ ਹੈ ਕਿ ਸਾਨੂੰ ਭੀ 4 ਵਾਰ ਭਾਰਤ ਵਿੱਚ ਉਨ੍ਹਾਂ ਦਾ ਸੁਆਗਤ ਕਰਨ ਦਾ ਅਵਸਰ ਮਿਲਿਆ ਹੈ। ਕੁਝ ਦਿਨ ਪਹਿਲੇ ਹੀ ਉਹ ਗੁਜਰਾਤ ਆਏ ਸਨ। ਤਦ ਇੱਥੇ ਲੱਖਾਂ ਲੋਕ ਉਨ੍ਹਾਂ ਦਾ ਆਭਾਰ ਵਿਅਕਤ ਕਰਨ ਦੇ ਲਈ ਸੜਕ ਦੇ ਦੋਨਾਂ ਤਰਫ਼ ਜਮ੍ਹਾਂ ਹੋ ਗਏ ਸਨ। ਆਪ (ਤੁਸੀਂ) ਜਾਣਦੇ ਹੋ ਕਿ ਇਹ ਆਭਾਰ ਕਿਸ ਲਈ? ਆਭਾਰ ਇਸ ਲਈ ਕਿਉਂਕਿ ਉਹ ਜਿਸ ਤਰ੍ਹਾਂ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਵਿੱਚ ਆਪ ਸਭ ਦਾ ਧਿਆਨ ਰੱਖ ਰਹੇ ਹਨ, ਉਹ ਜਿਸ ਤਰ੍ਹਾਂ ਤੁਹਾਡੇ ਹਿਤਾਂ ਦੀ ਚਿੰਤਾ ਕਰਦੇ ਹਨ, ਵੈਸਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਇਸ ਲਈ ਉਨ੍ਹਾਂ ਨੂੰ ਧੰਨਵਾਦ ਬੋਲਣ ਦੇ ਲਈ ਉਹ ਸਾਰੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਸਨ।
ਸਾਥੀਓ,
ਇਹ ਭੀ ਮੇਰਾ ਸੁਭਾਗ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਨੇ ਮੈਨੂੰ ਆਪਣੇ Highest Civilian Award- The Order of Zayed, ਇਸ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਭੀ ਸਿਰਫ਼ ਮੇਰਾ ਨਹੀਂ ਹੈ, ਬਲਕਿ ਕਰੋੜਾਂ ਭਾਰਤਵਾਸੀਆਂ ਦਾ ਸਨਮਾਨ ਹੈ, ਆਪ ਸਭ ਦਾ ਸਨਮਾਨ ਹੈ। ਮੈਂ ਜਦੋਂ ਭੀ ਮੇਰੇ Brother, ਸ਼ੇਖ ਮੁਹੰਮਦ ਬਿਨ ਜ਼ਾਯਦ ਨੂੰ ਮਿਲਦਾ ਹਾਂ, ਤਾਂ ਉਹ ਆਪ ਸਾਰੇ ਭਾਰਤੀਆਂ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ। ਉਹ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੇ ਵਿਕਾਸ ਵਿੱਚ ਤੁਹਾਡੀ ਭੂਮਿਕਾ ਦੀ ਤਾਰੀਫ਼ ਕਰਦੇ ਹਨ। ਇਸ ਜ਼ਾਯਦ ਸਟੇਡੀਅਮ ਤੋਂ ਭੀ ਭਾਰਤੀਆਂ ਦੇ ਪਸੀਨੇ ਦੀ ਖੁਸ਼ਬੂ ਆਉਂਦੀ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਅਮੀਰਾਤ ਦੇ ਸਾਥੀਆਂ ਨੇ ਭਾਰਤੀਆਂ ਨੂੰ ਆਪਣੇ ਦਿਲ ਵਿੱਚ ਜਗ੍ਹਾ ਦਿੱਤੀ ਹੈ, ਆਪਣੇ ਸੁਖ-ਦੁਖ ਦਾ ਸਾਂਝੇਦਾਰ ਬਣਾਇਆ ਹੈ। ਸਮੇਂ ਦੇ ਨਾਲ ਇਹ ਰਿਸ਼ਤਾ ਦਿਨੋਂ-ਦਿਨ ਹੋਰ ਅਧਿਕ ਮਜ਼ਬੂਤ ਹੁੰਦਾ ਜਾ ਰਿਹਾ ਹੈ। ਅਤੇ ਇਸ ਵਿੱਚ ਭੀ Brother, ਸ਼ੇਖ ਮੁਹੰਮਦ ਬਿਨ ਜ਼ਾਯਦ ਦੀ ਬੜੀ ਭੂਮਿਕਾ ਹੈ। ਤੁਹਾਡੇ ਪ੍ਰਤੀ ਉਹ ਕਿਤਨੀ ਸੰਵੇਦਨਸ਼ੀਲਤਾ ਨਾਲ ਭਰੇ ਹੋਏ ਹਨ, ਉਹ ਮੈਨੂੰ ਕੋਵਿਡ ਦੇ ਦੌਰਾਨ ਭੀ ਦਿਖਿਆ। ਤਦ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਵਿਵਸਥਾ ਕਰ ਰਹੇ ਹਾਂ। ਲੇਕਿਨ ਉਨ੍ਹਾਂ ਨੇ ਮੈਨੂੰ ਬੋਲਿਆ ਕਿ ਮੈਂ ਬਿਲਕੁਲ ਚਿੰਤਾ ਨਾ ਕਰਾਂ। ਉਨ੍ਹਾਂ ਨੇ ਇੱਥੇ ਭਾਰਤੀਆਂ ਦੇ ਇਲਾਜ ਦੇ ਲਈ, ਵੈਕਸੀਨੇਸ਼ਨ ਦੇ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ। ਉਨ੍ਹਾਂ ਦੇ ਇੱਥੇ ਰਹਿੰਦੇ, ਮੈਨੂੰ ਵਾਕਈ ਕੋਈ ਚਿੰਤਾ ਕਰਨੀ ਭੀ ਨਹੀਂ ਪਈ। ਮੈਂ ਆਪ ਸਭ ਦੇ ਪ੍ਰਤੀ ਉਨ੍ਹਾਂ ਦਾ ਇਹ ਅਸੀਮ ਪ੍ਰੇਮ ਹਰ ਪਲ ਅਨੁਭਵ ਕਰਦਾ ਹਾਂ। ਅਤੇ ਇਤਨਾ ਹੀ ਨਹੀਂ, ਜਦੋਂ ਸਾਲ 2015 ਵਿੱਚ ਉਨ੍ਹਾਂ ਦੇ ਸਾਹਮਣੇ, ਤੁਹਾਡੇ ਸਭ ਦੀ ਤਰਫ਼ੋਂ ਇੱਥੇ ਅਬੂ ਧਾਬੀ ਵਿੱਚ ਇੱਕ ਮੰਦਿਰ ਦਾ ਪ੍ਰਸਤਾਵ ਰੱਖਿਆ, ਤਾਂ ਉਹ ਤੁਰੰਤ ਇੱਕ ਪਲ ਭੀ ਗਵਾਏ ਬਿਨਾ ਉਨ੍ਹਾਂ ਨੇ ਹਾਂ ਕਹਿ ਦਿੱਤਾ ਅਤੇ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ-ਜਿਸ ਜ਼ਮੀਨ ‘ਤੇ ਤੁਸੀਂ ਲਕੀਰ ਖਿੱਚ ਲਵੋਗੇ, ਉਹ ਮੈਂ ਦੇ ਦਿਆਂਗਾ। ਅਤੇ ਹੁਣ ਅਬੂ ਧਾਬੀ ਵਿੱਚ ਇਹ ਭਵਯ ਦਿਵਯ(ਸ਼ਾਨਦਾਰ ਦਿੱਬ) ਮੰਦਿਰ ਦੇ ਲੋਕਅਰਪਣ ਦਾ ਇਤਿਹਾਸਿਕ ਸਮਾਂ ਆ ਗਿਆ ਹੈ।
ਸਾਥੀਓ,
ਭਾਰਤ-ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੀ ਦੋਸਤੀ ਜਿਤਨੀ ਜ਼ਮੀਨ ‘ਤੇ ਮਜ਼ਬੂਤ ਹੈ, ਉਤਨਾ ਹੀ ਉਸ ਦਾ ਪਰਚਮ ਪੁਲਾੜ (ਸਪੇਸ) ਵਿੱਚ ਭੀ ਲਹਿਰਾ ਰਿਹਾ ਹੈ। ਮੈਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ 6 ਮਹੀਨੇ ਬਿਤਾਉਣ ਵਾਲੇ ਪਹਿਲੇ ਅਮੀਰਾਤ ਦੇ ਐਸਟ੍ਰੋਨੌਟ, ਸੁਲਤਾਨ ਅਲ ਨੇਯਾਦੀ (Sultan Al Neyadi) ਨੂੰ ਭਾਰਤ ਦੀ ਤਰਫ਼ੋਂ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਇੰਟਰਨੈਸ਼ਨਲ ਯੋਗਾ ਡੇਅ ਅਤੇ ਇੰਡੀਪੈਂਡੈਂਸ ਡੇਅ ‘ਤੇ ਭਾਰਤ ਨੂੰ ਸਪੇਸ ਤੋਂ ਸ਼ੁਭਕਾਮਨਾਵਾਂ ਭੇਜੀਆਂ, ਇਸ ਦੇ ਲਈ ਭੀ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਸਾਥੀਓ,
ਅੱਜ 21ਵੀਂ ਸਦੀ ਦੇ ਇਸ ਤੀਸਰੇ ਦਹਾਕੇ ਵਿੱਚ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦਾ ਰਿਸ਼ਤਾ ਇੱਕ ਅਭੂਤਪੂਰਵ ਉਚਾਈ ‘ਤੇ ਪਹੁੰਚ ਰਿਹਾ ਹੈ। ਅਸੀਂ ਇੱਕ ਦੂਸਰੇ ਦੀ progress ਵਿੱਚ partner ਹਨ। ਸਾਡਾ ਰਿਸ਼ਤਾ ਟੈਲੰਟ ਦਾ ਹੈ, ਇਨੋਵੇਸ਼ਨ ਦਾ ਹੈ, ਕਲਚਰ ਦਾ ਹੈ। ਬੀਤੇ ਸਮੇਂ ਵਿੱਚ ਅਸੀਂ ਹਰ ਦਿਸ਼ਾ ਵਿੱਚ ਆਪਣੇ ਸਬੰਧਾਂ ਨੂੰ ਨਵੀਂ ਊਰਜਾ ਦਿੱਤੀ ਹੈ। ਅਸੀਂ ਦੋਨੋਂ ਦੇਸ਼ ਇਕੱਠੇ ਮਿਲ ਕੇ ਚਲੇ ਹਾਂ, ਇਕੱਠੇ ਮਿਲ ਕੇ ਅੱਗੇ ਵਧੇ ਹਾਂ। ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਭਾਰਤ ਦਾ ਤੀਸਰਾ ਬੜਾ ਟ੍ਰੇਡ ਪਾਰਟਨਰ (Bharat’s third-largest trading partner) ਹੈ। ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ- UAE) , ਭਾਰਤ ਦਾ ਸੱਤਵਾਂ ਬੜਾ investor(Bharat’s seventh-largest investor) ਹੈ। ਅਸੀਂ ਦੋਨੋਂ ਦੇਸ਼ ease of living ਅਤੇ ease of doing business, ਦੋਨਾਂ ਵਿੱਚ ਬਹੁਤ ਅਧਿਕ ਸਹਿਯੋਗ ਕਰ ਰਹੇ ਹਨ। ਅੱਜ ਭੀ ਸਾਡੇ ਦਰਮਿਆਨ ਜੋ ਸਮਝੌਤੇ ਹੋਏ ਹਨ, ਉਹ ਇਸੇ ਕਮਿਟਮੈਂਟ ਨੂੰ ਅੱਗੇ ਵਧਾ ਰਹੇ ਹਨ। ਅਸੀਂ ਆਪਣੇ ਫਾਇਨੈਂਸ਼ਿਅਲ ਸਿਸਟਮਸ ਨੂੰ ਇੰਟੀਗ੍ਰੇਟ ਕਰ ਰਹੇ ਹਾਂ। ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਭੀ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੀ ਪਾਰਟਨਰਸ਼ਿਪ ਲਗਾਤਾਰ ਮਜ਼ਬੂਤ ਹੋ ਰਹੀ ਹੈ।
ਸਾਥੀਓ,
ਕਮਿਊਨਿਟੀ ਅਤੇ ਕਲਚਰ ਦੇ ਸਬੰਧਾਂ ਦੇ ਮਾਮਲੇ ਵਿੱਚ ਤਾਂ ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਨੇ ਜੋ ਹਾਸਲ ਕੀਤਾ ਹੈ, ਉਹ ਦੁਨੀਆ ਦੇ ਲਈ ਇੱਕ ਮਾਡਲ ਹੈ। ਭਾਸ਼ਾਵਾਂ ਦੇ ਪੱਧਰ ‘ਤੇ ਦੋਨਾਂ ਦੇਸ਼ਾਂ ਵਿੱਚ ਕਿਤਨੀ ਨਜ਼ਦੀਕੀ ਹੈ, ਇਹ ਭੀ ਮੈਂ ਆਪਣੇ ਅਮੀਰਾਤ ਦੇ ਸਾਥੀਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ। ਮੈਂ ਅਰਬੀ ਵਿੱਚ ਕੁਝ ਵਾਕ ਬੋਲਣ ਦਾ ਪ੍ਰਯਾਸ ਕਰ ਰਿਹਾ ਹਾਂ-
“ਅਲ ਹਿੰਦ ਵਲ ਇਮਾਰਾਤ, ਬੀ-ਕਲਮ ਅਲ ਜ਼ਮਾਨ, ਵਲ ਕਿਤਾਬ ਅਦਦੁਨਿਯਾ. ਨਕਤੁਬੁ, ਹਿਸਾਬ ਲੀ ਮੁਸਤਕਬਲ ਅਫ਼ਦਲ. ਵ ਸਦਾਕਾ ਬਯਿਨਾ, ਅਲ ਹਿੰਦ ਵਲ ਇਮਾਰਾਤ ਹਿਯਾ, ਸਰਵਤਨਾ ਅਲ ਮੁਸ਼ਤਰਕਾ, ਫ਼ਿਲ ਹਕੀਕਾ, ਨਹਨੁ, ਫੀ ਬੀਦਏਯਾ, ਸਾਈਦਾ ਲੀ ਮੁਸਤਕਬਲ ਜਈਈਦਾ!!! (“अल हिंद वल इमारात, बी-कलम अल ज़मान, वल किताब अद्दुनिया. नक्तुबु, हिसाब ली मुस्तकबल अफ़दल. व सदाका बयिना, अल हिंद वल इमारात हिया, सरवतना अल मुश्तरका. फ़िल हक़ीका, नहनु, फ़ी बीदएया, साईदा ली मुस्तकबल जईईदा !!!)
ਮੈਂ ਅਰਬੀ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਅਗਰ ਉਚਾਰਣ ਵਿੱਚ ਕੁਝ ਗਲਤੀ ਹੋਵੇ ਤਾਂ ਮੈਂ ਆਪਣੇ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੇ ਸਾਥੀਆਂ ਤੋਂ ਮਾਫ਼ੀ ਜ਼ਰੂਰ ਮੰਗਾਂਗਾ। ਅਤੇ ਜਿਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਿਹਾ ਹੈ, ਉਨ੍ਹਾਂ ਨੂੰ ਮੈਂ ਇਸ ਦਾ ਅਰਥ ਭੀ ਸਮਝਾ ਰਿਹਾ ਹਾਂ। ਜੋ ਮੈਂ ਅਰਬੀ ਵਿੱਚ ਕਿਹਾ, ਉਸ ਦਾ ਅਰਥ ਹੈ- ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ- UAE) , ਵਕਤ ਦੀ ਕਲਮ ਨਾਲ ਦੁਨੀਆ ਦੀ ਕਿਤਾਬ ‘ਤੇ ਇੱਕ ਬਿਹਤਰ ਭਾਗ (ਕਿਸਮਤ) ਦਾ ਹਿਸਾਬ ਲਿਖ ਰਹੇ ਹਨ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ- UAE) , ਦੀ ਦੋਸਤੀ ਸਾਡੀ ਸਾਂਝੀ ਦੌਲਤ ਹੈ ਹਕੀਕਤ ਵਿੱਚ ਅਸੀਂ, ਅੱਛੇ ਭਵਿੱਖ ਦੀ ਬਿਹਤਰੀਨ ਸ਼ੁਰੂਆਤ ਕਰ ਰਹੇ ਹਾਂ। ਹੁਣ ਆਪ (ਤੁਸੀਂ) ਸੋਚੋ, ਕਲਮ, ਕਿਤਾਬ, ਦੁਨੀਆ, ਜ਼ਮੀਨ, ਇਹ ਹਿੰਦੁਸਤਾਨ ਵਿੱਚ ਕਿਤਨੀ ਸਹਿਜਤਾ ਨਾਲ ਬੋਲੇ ਜਾਣ ਵਾਲੇ ਸ਼ਬਦ ਹਨ।( Now think about it — how easily the words like ‘kalam’ (pen), ‘kitab’ (book), ‘duniya’ (world), ‘hisab’ (account), ‘zameen’ (land) are spoken in Bharat.) ਅਤੇ ਇਹ ਸ਼ਬਦ ਉੱਥੇ ਕਿਵੇਂ ਪਹੁੰਚੇ ਹਨ? ਇੱਥੇ ਗਲਫ ਦੇ ਇਸ ਖੇਤਰ ਤੋਂ। (And how did these words reach there? From this Gulf region!) ਸਾਡਾ ਦੋਨਾਂ ਦੇਸ਼ਾਂ ਦਾ ਨਾਤਾ, ਸੈਕੜਿਆਂ-ਹਜ਼ਾਰਾਂ ਵਰ੍ਹਿਆਂ ਦਾ ਹੈ। ਅਤੇ ਭਾਰਤ ਦੀ ਕਾਮਨਾ ਹੈ ਕਿ ਇਹ ਐਸੇ (ਇਸੇ ਤਰ੍ਹਾਂ)ਹੀ ਦਿਨੋਂ-ਦਿਨ ਹੋਰ ਮਜ਼ਬੂਤ ਹੁੰਦਾ ਰਹੇ।
ਸਾਥੀਓ,
ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਸਟੇਡੀਅਮ ਵਿੱਚ ਇਸ ਵਕਤ ਸੈਂਕੜਿਆਂ ਦੀ ਸੰਖਿਆ ਵਿੱਚ ਸਟੂਡੈਂਟਸ ਭੀ ਆਏ ਹਨ। ਅੱਜ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਵਿੱਚ ਮੌਜੂਦ ਭਾਰਤੀ ਸਕੂਲਾਂ ਵਿੱਚ ਐਸੇ ਸਵਾ ਲੱਖ ਤੋਂ ਅਧਿਕ ਸਟੂਡੈਂਟਸ ਪੜ੍ਹ ਰਹੇ ਹਨ। ਇਹ ਯੁਵਾ ਸਾਥੀ, ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੀ ਸਮ੍ਰਿੱਧੀ ਦੇ ਸਾਰਥੀ ਬਣਨ ਜਾ ਰਹੇ ਹਨ। Brother, His Highness ਸ਼ੇਖ ਮੁਹੰਮਦ ਬਿਨ ਜ਼ਾਯਦ ਦੇ ਸਪੋਰਟ ਨਾਲ ਪਿਛਲੇ ਮਹੀਨੇ ਹੀ IIT Delhi ਦੇ Abu Dhabi ਕੈਂਪਸ ਵਿੱਚ ਮਾਸਟਰਸ ਕੋਰਸ ਸ਼ੁਰੂ ਹੋਇਆ ਹੈ। ਦੁਬਈ ਵਿੱਚ ਨਵਾਂ ਸੈਂਟਰਲ ਬੋਰਡ ਆਵ੍ ਸੈਕੰਡਰੀ ਐਜੂਕੇਸ਼ਨ-(ਸੀਬੀਐੱਸਈ-CBSE) ਦਾ office ਭੀ ਜਲਦੀ ਹੀ ਖੁੱਲ੍ਹਣ ਵਾਲਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸੰਸਥਾਨ ਇੱਥੇ ਭਾਰਤੀ ਕਮਿਊਨਿਟੀ ਨੂੰ ਬੈਸਟ ਐਜੂਕੇਸ਼ਨ ਦੇਣ ਵਿੱਚ ਹੋਰ ਮਦਦ ਕਰਨਗੇ।
ਸਾਥੀਓ,
ਅੱਜ ਇੱਕ-ਇੱਕ ਭਾਰਤੀ ਦਾ ਲਕਸ਼, 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਹੈ। ਦੁਨੀਆ ਦਾ ਉਹ ਦੇਸ਼ ਜਿਸ ਦੀ ਅਰਥਵਿਵਸਥਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਉਹ ਦੇਸ਼ ਕਿਹੜਾ ਹੈ? ਸਾਡਾ ਭਾਰਤ! ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਜੋ ਸਮਾਰਟਫੋਨ ਡੇਟਾ ਕੰਜ਼ਿਊਮ ਕਰਨ ਵਿੱਚ ਨੰਬਰ ਵੰਨ ਹੈ?ਸਾਡਾ ਭਾਰਤ! ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਜੋ ਗਲੋਬਲ ਫਿਨਟੈੱਕ ਅਡੌਪਸ਼ਨ ਰੇਟ ਵਿੱਚ ਨੰਬਰ ਵੰਨ ਹੈ? ਸਾਡਾ ਭਾਰਤ! ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਜਿੱਥੇ ਸਭ ਤੋਂ ਜ਼ਿਆਦਾ ਮਿਲਕ ਪ੍ਰੋਡਕਸ਼ਨ ਹੁੰਦਾ ਹੈ?ਸਾਡਾ ਭਾਰਤ! ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਜੋ ਇੰਟਰਨੈੱਟ ਯੂਜ਼ਰਸ ਦੇ ਮਾਮਲੇ ਵਿੱਚ ਨੰਬਰ ਦੋ ‘ਤੇ ਹੈ?ਸਾਡਾ ਭਾਰਤ! ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਜੋ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਮੈਨੂਫੈਕਚਰਰ ਹੈ?ਸਾਡਾ ਭਾਰਤ! ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਜਿੱਥੇ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ ਈਕੋਸਿਸਟਮ (third-largest start-up ecosystem) ਹੈ?ਸਾਡਾ ਭਾਰਤ! ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਜੋ ਆਪਣੇ ਪਹਿਲੇ ਹੀ ਪ੍ਰਯਾਸ ਵਿੱਚ ਮੰਗਲ ਤੱਕ ਪਹੁੰਚ ਗਿਆ?ਸਾਡਾ ਭਾਰਤ! ਦੁਨੀਆ ਦਾ ਉਹ ਦੇਸ਼ ਕਿਹੜਾ ਹੈ ਜਿਸ ਨੇ ਚੰਦਰਮਾ ਦੇ ਸਾਊਥ ਪੋਲ ‘ਤੇ ਆਪਣਾ ਝੰਡਾ ਗੱਡ ਦਿੱਤਾ ਹੈ?ਸਾਡਾ ਭਾਰਤ! ਦੁਨੀਆ ਦਾ ਉਹ ਕਿਹੜਾ ਦੇਸ਼ ਹੈ ਜੋ ਇੱਕ ਵਾਰ ਵਿੱਚ ਸੌ-ਸੌ ਸੈਟੇਲਾਇਟ ਭੇਜਣ ਦਾ ਰਿਕਾਰਡ ਬਣਾ ਰਿਹਾ ਹੈ?ਸਾਡਾ ਭਾਰਤ! ਦੁਨੀਆ ਦਾ ਉਹ ਕਿਹੜਾ ਦੇਸ਼ ਹੈ ਜਿਸ ਨੇ ਆਪਣੇ ਦਮ ‘ਤੇ 5G ਟੈਕਨੋਲੋਜੀ (5G technology) ਵਿਕਸਿਤ ਕਰਕੇ ਸਭ ਤੋਂ ਤੇਜ਼ ਰੋਲਆਊਟ ਕੀਤਾ ਹੈ?ਸਾਡਾ ਭਾਰਤ!
ਸਾਥੀਓ,
ਭਾਰਤ ਦੀ ਉਪਲਬਧੀ, ਹਰ ਭਾਰਤੀ ਦੀ ਉਪਲਬਧੀ ਹੈ। ਸਿਰਫ਼ 10 ਸਾਲ ਵਿੱਚ ਭਾਰਤ, ਦੁਨੀਆ ਦੀ ਗਿਆਰਵੇਂ ਨੰਬਰ ਦੀ ਇਕੌਨਮੀ ਤੋਂ ਪੰਜਵੇ ਨੰਬਰ ਦੀ ਇਕੌਨਮੀ ਬਣ ਗਿਆ ਹੈ। ਅਤੇ ਆਪ (ਤੁਸੀਂ) ਜਾਣਦੇ ਹੋ, ਮੈਨੂੰ ਹਰ ਭਾਰਤੀ ਦੀ ਸਮਰੱਥਾ ‘ਤੇ ਕਿਤਨਾ ਜ਼ਿਆਦਾ ਭਰੋਸਾ ਹੈ। ਇਸੇ ਭਰੋਸੇ ਦੇ ਦਮ ‘ਤੇ ਮੋਦੀ ਨੇ ਇੱਕ ਗਰੰਟੀ ਭੀ ਦਿੱਤੀ ਹੈ। ਮੋਦੀ ਕੀ ਗਰੰਟੀ ਆਪ (ਤੁਸੀਂ) ਜਾਣਦੇ ਹੋ? ਮੋਦੀ ਨੇ ਆਪਣੇ ਤੀਸਰੇ ਟਰਮ ਵਿੱਚ, ਮੋਦੀ ਨੇ ਆਪਣੇ ਤੀਸਰੇ ਟਰਮ ਵਿੱਚ ਭਾਰਤ ਨੂੰ ਤੀਸਰੇ ਨੰਬਰ ਦੀ ਇਕੌਨਮੀ ਬਣਾਉਣ ਦੀ ਗਰੰਟੀ ਦਿੱਤੀ ਹੈ। ਅਤੇ ਮੋਦੀ ਕੀ ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਗਰੰਟੀ। ਸਾਡੀ ਸਰਕਾਰ, ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਦੇ ਲਈ, ਉਨ੍ਹਾਂ ਦੀਆਂ ਪਰੇਸ਼ਾਨੀਆਂ ਘੱਟ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਅਸੀਂ 4 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਪੱਕਾ ਘਰ ਬਣਾ ਕੇ ਦਿੱਤਾ ਹੈ। ਅਸੀਂ 10 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਨਲ ਸੇ ਜਲ ਦਾ ਕਨੈਕਸ਼ਨ ਦਿੱਤਾ ਹੈ। ਅਸੀਂ 50 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ ਹੈ। ਅਸੀਂ 50 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਹੈ। ਪਿੰਡ-ਦੇਹਾਤ ਦੇ ਲੋਕਾਂ ਨੂੰ ਇਲਾਜ ਵਿੱਚ ਦਿੱਕਤ ਨਾ ਹੋਵੇ, ਇਸ ਦੇ ਲਈ ਅਸੀਂ ਡੇਢ ਲੱਖ ਤੋਂ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰ (Ayushman Arogya Mandirs) ਬਣਵਾਏ ਹਨ।
ਸਾਥੀਓ,
ਤੁਹਾਡੇ ਵਿੱਚੋਂ ਜੋ ਲੋਕ ਬੀਤੇ ਦਿਨੀਂ ਭਾਰਤ(Bharat) ਗਏ, ਉਹ ਜਾਣਦੇ ਹਨ ਕਿ ਅੱਜ ਭਾਰਤ ਵਿੱਚ ਕਿਤਨੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਅੱਜ ਭਾਰਤ, ਇੱਕ ਤੋਂ ਵਧ ਕੇ ਇੱਕ ਆਧੁਨਿਕ ਐਕਸਪ੍ਰੈੱਸਵੇਜ਼ ਬਣਾ ਰਿਹਾ ਹੈ। ਅੱਜ ਭਾਰਤ, ਇੱਕ ਤੋਂ ਵਧ ਕੇ ਇੱਕ ਨਵੇਂ ਏਅਰਪੋਰਟਸ ਬਣਵਾ ਰਿਹਾ ਹੈ। ਅੱਜ ਭਾਰਤ, ਇੱਕ ਤੋਂ ਵਧ ਕੇ ਇੱਕ ਰੇਲਵੇ ਸਟੇਸ਼ਨਸ ਬਣਵਾ ਰਿਹਾ ਹੈ। ਅੱਜ ਭਾਰਤ ਦੀ ਪਹਿਚਾਣ, ਨਵੇਂ Ideas, ਨਵੇਂ innovations ਦੀ ਵਜ੍ਹਾ ਨਾਲ ਬਣ ਰਹੀ ਹੈ। ਅੱਜ ਭਾਰਤ ਦੀ ਪਹਿਚਾਣ ਮੈਗਾ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਨਾਲ ਬਣ ਰਹੀ ਹੈ। ਅੱਜ ਭਾਰਤ ਦੀ ਪਹਿਚਾਣ, ਇੱਕ ਵਾਇਬ੍ਰੈਂਟ ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ ਵਿੱਚ ਬਣ ਰਹੀ ਹੈ। ਅੱਜ ਭਾਰਤ ਦੀ ਪਹਿਚਾਣ, ਇੱਕ ਬੜੀ ਸਪੋਰਟਸ ਪਾਵਰ ਦੇ ਰੂਪ ਵਿੱਚ ਬਣ ਰਹੀ ਹੈ। ਅਤੇ ਤੁਹਾਨੂੰ ਇਹ ਸੁਣ ਕੇ ਗਰਵ (ਮਾਣ) ਹੁੰਦਾ ਹੈ, ਜ਼ਰੂਰ ਹੁੰਦਾ ਹੋਵੇਗਾ, ਹੁੰਦਾ ਹੈ ਨਾ?
ਸਾਥੀਓ,
ਆਪ ਸਭ ਭਾਰਤ ਵਿੱਚ ਆਈ ਡਿਜੀਟਲ ਕ੍ਰਾਂਤੀ ਨੂੰ ਜਾਣਦੇ ਹੋ। ਡਿਜੀਟਲ ਇੰਡੀਆ ਦੀ ਪ੍ਰਸ਼ੰਸਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਇਸ ਦਾ ਲਾਭ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਵਿੱਚ ਵਸੇ ਆਪ ਸਭ ਸਾਥੀਆਂ ਨੂੰ ਭੀ ਹੋਵੇ, ਇਸ ਦੇ ਲਈ ਅਸੀਂ ਪ੍ਰਯਾਸ ਕਰ ਰਹੇ ਹਾਂ। ਅਸੀਂ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਦੇ ਨਾਲ ਆਪਣੇ ਰੁਪੇ ਕਾਰਡ ਸਟੈਕ (RuPay card stack) ਨੂੰ ਸ਼ੇਅਰ ਕੀਤਾ ਹੈ। ਇਸ ਨਾਲ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਨੂੰ ਆਪਣਾ ਘਰੇਲੂ ਕਾਰਡ ਪ੍ਰਣਾਲੀ ਦਾ ਵਿਕਾਸ (domestic card system develop) ਕਰਨ ਵਿੱਚ ਮਦਦ ਮਿਲੀ ਹੈ। ਅਤੇ ਜਾਣਦੇ ਹੋ, ਭਾਰਤ ਦੇ ਸਹਿਯੋਗ ਨਾਲ ਬਣੇ ਕਾਰਡ ਸਿਸਟਮ ਦਾ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਨੇ ਕੀ ਨਾਮ ਰਖਿਆ ਹੈ ? UAE ਨੇ ਕੀ ਨਾਮ ਰੱਖਿਆ ਹੈ ਜੀਵਨ (“Jeevan”)। ਕਿਤਨਾ ਖੂਬਸੂਰਤ ਨਾਮ ਦਿੱਤਾ ਹੈ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਨੇ!!!
ਸਾਥੀਓ,
ਜਲਦੀ ਹੀ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਵਿੱਚ ਭੀ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ-UPI) ਸ਼ੁਰੂ ਹੋਣ ਵਾਲਾ ਹੈ। ਇਸ ਨਾਲ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਅਤੇ ਭਾਰਤੀ ਅਕਾਊਂਟਸ ਦੇ ਦਰਮਿਆਨ ਸੀਮਲੈੱਸ ਪੇਮੈਂਟਸ ਸੰਭਵ ਹੋ ਪਾਉਣਗੀਆਂ। ਇਸ ਨਾਲ ਆਪ (ਤੁਸੀਂ) ਭਾਰਤ ਵਿੱਚ ਆਪਣੇ ਪਰਿਵਾਰ ਦੇ ਲੋਕਾਂ ਨੂੰ ਹੋਰ ਅਸਾਨੀ ਨਾਲ ਪੈਸਾ ਭੇਜ ਪਾਓਂਗੇ।
ਸਾਥੀਓ,
ਭਾਰਤ ਦੀ ਵਧਦੀ ਸਮਰੱਥਾ ਨੇ ਦੁਨੀਆ ਨੂੰ ਭੀ ਸਥਾਈਤਵ (ਸਥਿਰਤਾ) ਅਤੇ ਸਮ੍ਰਿੱਧੀ ਦੀ ਉਮੀਦ ਦਿੱਤੀ ਹੈ। ਦੁਨੀਆ ਨੂੰ ਲਗਿਆ ਹੈ ਕਿ ਭਾਰਤ ਇੱਕ ਭਰੋਸੇਮੰਦ ਗਲੋਬਲ ਆਰਡਰ ਸਥਾਪਿਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਸਕਦਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਮਿਲ ਕੇ ਦੁਨੀਆ ਦੇ ਇਸ ਭਰੋਸੇ ਨੂੰ ਮਜ਼ਬੂਤ ਕਰ ਰਹੇ ਹਨ। ਆਪ ਸਭ ਨੇ ਭੀ ਦੇਖਿਆ ਕਿ ਭਾਰਤ ਨੇ ਇੱਕ ਬਹੁਤ ਹੀ ਸਫ਼ਲ G20 ਸੰਮੇਲਨ (G20 summit) ਆਯੋਜਿਤ ਕੀਤਾ ਹੈ। ਇਸ ਵਿੱਚ ਭੀ ਅਸੀਂ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਨੂੰ ਇੱਕ ਪਾਰਟਨਰ ਦੇ ਰੂਪ ਵਿੱਚ ਸੱਦਾ ਦਿੱਤਾ। ਅਜਿਹੇ ਪ੍ਰਯਾਸਾਂ ਨਾਲ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਭੀ ਨਵੀਂ ਬੁਲੰਦੀ ਦੀ ਤਰਫ਼ ਵਧ ਰਹੀ ਹੈ। ਅੱਜ ਭਾਰਤ ਨੂੰ ਦੁਨੀਆ ਇੱਕ ਵਿਸ਼ਵ-ਬੰਧੁ( ‘VishwaBandhu’ –global friend) ਦੇ ਰੂਪ ਵਿੱਚ ਦੇਖ ਰਹੀ ਹੈ। ਅੱਜ ਦੁਨੀਆ ਦੇ ਹਰ ਬੜੇ ਮੰਚ ‘ਤੇ ਭਾਰਤ ਦੀ ਆਵਾਜ਼ ਸੁਣੀ ਜਾਂਦੀ ਹੈ। ਕਿਤੇ ਭੀ ਸੰਕਟ ਆਉਂਦਾ ਹੈ, ਤਾਂ ਸਭ ਤੋਂ ਪਹਿਲੇ ਪਹੁੰਚਣ ਵਾਲੇ ਦੇਸ਼ਾਂ ਵਿੱਚ ਭਾਰਤ ਦਾ ਭੀ ਨਾਮ ਹੁੰਦਾ ਹੈ। ਅੱਜ ਦਾ ਮਜ਼ਬੂਤ ਭਾਰਤ ਕਦਮ-ਕਦਮ ‘ਤੇ ਆਪਣੇ ਲੋਕਾਂ ਦੇ ਨਾਲ ਖੜ੍ਹਿਆ ਹੈ। ਬੀਤੇ 10 ਵਰ੍ਹਿਆਂ ਵਿੱਚ ਤੁਸੀਂ ਦੇਖਿਆ ਹੈ ਕਿ ਜਿੱਥੇ ਭੀ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਨੂੰ ਸਮੱਸਿਆ ਆਈ, ਭਾਰਤ ਸਰਕਾਰ ਨੇ ਤੇਜ਼ੀ ਨਾਲ ਐਕਸ਼ਨ ਲਿਆ ਹੈ। ਯੂਕ੍ਰੇਨ, ਸੂਡਾਨ, ਯਮਨ (Ukraine, Sudan, Yemen) ਅਤੇ ਦੂਸਰੇ ਸੰਕਟਾਂ ਦੇ ਦੌਰਾਨ ਫਸੇ ਹਜ਼ਾਰਾਂ ਭਾਰਤੀਆਂ ਨੂੰ ਅਸੀਂ ਸੁਰੱਖਿਅਤ ਨਿਕਾਲ (ਕੱਢ) ਕੇ ਭਾਰਤ ਲਿਆਏ। ਦੁਨੀਆ ਵਿੱਚ ਵਸੇ ਜਾਂ ਦੁਨੀਆ ਦੇ ਅਲੱਗ ਹਿੱਸਿਆਂ ਵਿੱਚ ਕੰਮ ਕਰ ਰਹੇ ਭਾਰਤੀਆਂ ਦੀ ਮਦਦ ਦੇ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ।
ਸਾਥੀਓ,
ਭਾਰਤ ਅਤੇ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਮਿਲ ਕੇ 21ਵੀਂ ਸਦੀ ਦਾ ਨਵਾਂ ਇਤਿਹਾਸ ਲਿਖ ਰਹੇ ਹਨ। ਅਤੇ ਇਸ ਇਤਿਹਾਸ ਦਾ ਬਹੁਤ ਬੜਾ ਅਧਾਰ ਆਪ (ਤੁਸੀਂ) ਸਭ ਮੇਰੇ ਸਾਥੀ ਹੋ। ਆਪ (ਤੁਸੀਂ) ਇੱਥੇ ਜੋ ਮਿਹਨਤ ਕਰ ਰਹੇ ਹੋ, ਉਸ ਨਾਲ ਭਾਰਤ ਨੂੰ ਭੀ ਊਰਜਾ ਮਿਲ ਰਹੀ ਹੈ। ਆਪ (ਤੁਸੀਂ) ਭਾਰਤ ਅਤੇ ਸੰਯੁਕਤ ਅਰਬ ਅਮੀਰਾਤ(ਯੂਏਈ- UAE) ਦੇ ਵਿਕਾਸ ਅਤੇ ਦੋਸਤੀ ਨੂੰ ਇਸੇ ਤਰ੍ਹਾਂ ਹੀ ਮਜ਼ਬੂਤ ਕਰਦੇ ਰਹੋਂ। ਇਸੇ ਕਾਮਨਾ ਦੇ ਨਾਲ ਇਸ ਭਵਯ(ਸ਼ਾਨਦਾਰ) ਸੁਆਗਤ ਦੇ ਲਈ ਫਿਰ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ! ਮੇਰੇ ਸਾਥ ਬੋਲੋ ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!
ਮੇਰੇ ਅਤੇ ਤੁਹਾਡੇ ਦਰਮਿਆਨ ਦੂਰੀ ਬਹੁਤ ਹੈ, ਇਸ ਲਈ ਮੈਂ ਤੁਹਾਡੇ ਦਰਮਿਆਨ ਤੁਹਾਡੇ ਦਰਸ਼ਨ ਕਰਨ ਦੇ ਲਈ ਆਉਣ ਵਾਲਾ ਹਾਂ। ਲੇਕਿਨ ਮੇਰੀ ਤੁਹਾਨੂੰ ਪ੍ਰਾਰਥਨਾ ਹੈ ਕਿ ਆਪ (ਤੁਸੀਂ) ਜਿੱਥੇ ਹੋ ਉੱਥੇ ਹੀ ਬੈਠੇ ਰਹੋਗੇ, ਤਾਂ ਮੈਨੂੰ ਤੁਹਾਡੇ ਦਰਸ਼ਨ ਦਾ ਸੁਭਾਗ ਅੱਛਾ ਮਿਲੇਗਾ। ਤਾਂ ਮੇਰੀ ਮਦਦ ਕਰੋਗੇ ਆਪ (ਤੁਸੀਂ)? ਪੱਕਾ ਕਰੋਗੇ?
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ!
*********
ਡੀਐੱਸ/ਵੀਜੇ/ਏਵੀ/ਏਕੇ
Overwhelmed by the affection at the #AhlanModi community programme in Abu Dhabi.https://t.co/dZJ5oPz73R
— Narendra Modi (@narendramodi) February 13, 2024
भारत-UAE दोस्ती ज़िंदाबाद!
— PMO India (@PMOIndia) February 13, 2024
Long live India-UAE friendship! pic.twitter.com/O6iuHszrEl
PM @narendramodi expresses his gratitude to UAE President HH @MohamedBinZayed. pic.twitter.com/3phEyO0OmP
— PMO India (@PMOIndia) February 13, 2024
Touched by the gesture of HH @MohamedBinZayed: PM @narendramodi pic.twitter.com/EdjZrVjqvO
— PMO India (@PMOIndia) February 13, 2024
Fortunate to have been bestowed with the prestigious Order of Zayed, the highest civilian award of the UAE. It is an honour for 140 crore Indians: PM pic.twitter.com/RSI4OsWQ7u
— PMO India (@PMOIndia) February 13, 2024
India and UAE - Partners in Progress. pic.twitter.com/078MmsWmGE
— PMO India (@PMOIndia) February 13, 2024
Today, the aim of every Indian is to make India a developed nation by 2047: PM @narendramodi pic.twitter.com/RS8K5fnxab
— PMO India (@PMOIndia) February 13, 2024
भारत की उपलब्धि, हर भारतीय की उपलब्धि है। pic.twitter.com/t7GV3Hgd18
— PMO India (@PMOIndia) February 13, 2024
Strengthening India-UAE FinTech cooperation. pic.twitter.com/iYhF22zHRT
— PMO India (@PMOIndia) February 13, 2024
Today, the world sees India as a global friend.
— PMO India (@PMOIndia) February 13, 2024
Today, India's voice is heard on every major platform of the world. pic.twitter.com/8zy3lfGTO4
India-UAE Dosti Zindabad! pic.twitter.com/6gr0f5XcFF
— Narendra Modi (@narendramodi) February 13, 2024
Recalled some of the most special milestones in the India-UAE friendship. pic.twitter.com/3mvLWSQo5C
— Narendra Modi (@narendramodi) February 13, 2024
India and UAE…valued partners in each other’s progress. pic.twitter.com/vP4XMC43sf
— Narendra Modi (@narendramodi) February 13, 2024
भारत और UAE के बीच भाषाई समानता की एक सुंदर मिसाल… pic.twitter.com/aBTDAWFGTO
— Narendra Modi (@narendramodi) February 13, 2024
भारतवर्ष की ये अभूतपूर्व उपलब्धियां हर भारतीय की हैं… pic.twitter.com/8en42bnQ2N
— Narendra Modi (@narendramodi) February 13, 2024
दुनियाभर में भारतवंशियों की मदद के लिए हमारी सरकार हर पल मुस्तैद है। pic.twitter.com/nWZX0JzCPe
— Narendra Modi (@narendramodi) February 13, 2024