ਪ੍ਰੋਗਰਾਮ ਵਿੱਚ ਮੇਰੇ ਨਾਲ ਹਾਜ਼ਰ ਜੰਮੂ-ਕਸ਼ਮੀਰ ਦੇ ਲੈਫਟਿਨੈਂਟ ਗਵਰਨਰ ਸ਼੍ਰੀਮਾਨ ਮਨੋਜ ਸਿਨਹਾ ਜੀ, ਧਰਮਾਰਥ ਟ੍ਰੱਸਟ ਦੇ ਚੇਅਰਮੈਨ ਟ੍ਰੱਸਟੀ ਡਾ. ਕਰਣ ਸਿੰਘ ਜੀ, ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਰ ਸਾਰੀਆਂ ਮਹਾਨ ਹਸਤੀਆਂ, ਦੇਵੀਓ ਅਤੇ ਸੱਜਣੋਂ,
ਅੱਜ ਅਸੀਂ ਸ੍ਰੀਮਦ ਭਾਗਵਤ ਗੀਤਾ ਦੀਆਂ 20 ਵਿਆਖਿਆਵਾਂ ਨੂੰ ਇਕੱਠੇ ਲਿਆਉਣ ਵਾਲੇ 11 ਸੰਸਕਰਣਾਂ ਦਾ ਲੋਕਾਅਰਪਣ ਕਰ ਰਹੇ ਹਾਂ। ਮੈਂ ਇਸ ਪੁਨੀਤ ਕਾਰਜ ਦੇ ਲਈ ਯਤਨ ਕਰਨ ਵਾਲੇ ਸਾਰੇ ਵਿਦਵਾਨਾਂ ਨੂੰ, ਇਸ ਨਾਲ ਜੁੜੇ ਹਰ ਵਿਅਕਤੀ ਨੂੰ ਅਤੇ ਉਨ੍ਹਾਂ ਦੇ ਹਰ ਯਤਨ ਨੂੰ ਆਦਰਪੂਰਵਕ ਨਮਨ ਕਰਦਾ ਹਾਂ ਅਤੇ ਉਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਆਪਣੇ ਗਿਆਨ ਦਾ ਇਤਨਾ ਵੱਡਾ ਕੋਸ਼ ਅੱਜ ਦੇ ਨੌਜਵਾਨਾਂ, ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੁਲਭ ਕਰਨ ਦਾ ਇੱਕ ਬਹੁਤ ਹੀ ਮਹਾਨ ਕੰਮ ਕੀਤਾ ਹੈ। ਮੈਂ ਡਾ. ਕਰਣ ਸਿੰਘ ਜੀ ਦਾ ਵੀ ਵਿਸ਼ੇਸ਼ ਤੌਰ ‘ਤੇ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਦੇ ਮਾਰਗਦਰਸ਼ਨ ਵਿੱਚ, ਇਹ ਕਾਰਜ ਸਿੱਧ ਹੋਇਆ ਹੈ। ਅਤੇ ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਿਆ ਹਾਂ ਇਸ ਪ੍ਰਕਾਰ ਨਾਲ ਗਿਆਨ ਅਤੇ ਸੰਸਕ੍ਰਿਤੀ ਦੀ ਧਾਰਾ ਅਵਿਰਲ ਵਹਿੰਦੀ ਰਹਿੰਦੀ ਹੈ, ਅਜਿਹੇ ਬਹੁਤ ਘੱਟ ਵਿਰਲੇ ਮਿਲਦੇ ਹਨ। ਅਤੇ ਅੱਜ ਇਹ ਵੀ ਬਹੁਤ ਸ਼ੁਭ ਅਵਸਰ ਹੈ ਕਿ ਕਰਣ ਸਿੰਘ ਜੀ ਦਾ ਜਨਮਦਿਵਸ ਵੀ ਹੈ ਅਤੇ 90 ਸਾਲ ਦੀ ਇੱਕ ਪ੍ਰਕਾਰ ਨਾਲ ਉਨ੍ਹਾਂ ਦੀ ਇੱਕ ਸੱਭਿਆਚਾਰਕ ਯਾਤਰਾ ਹੈ।
ਮੈਂ ਉਨ੍ਹਾਂ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਮੈਂ ਤੁਹਾਡੀ ਲੰਬੀ ਉਮਰ ਹੋਣ, ਚੰਗੀ ਸਿਹਤ ਦੀ ਬਹੁਤ ਹੀ ਕਾਮਨਾ ਕਰਦਾ ਹਾਂ। ਡਾ. ਕਰਣ ਸਿੰਘ ਜੀ ਨੇ ਭਾਰਤੀ ਦਰਸ਼ਨ ਦੇ ਲਈ ਜੋ ਕੰਮ ਕੀਤਾ ਹੈ, ਜਿਸ ਤਰ੍ਹਾਂ ਆਪਣਾ ਜੀਵਨ ਇਸ ਪਵਿੱਤਰ ਕਾਰਜ ਲਈ ਸਮਰਪਿਤ ਕੀਤਾ ਹੈ, ਭਾਰਤ ਦੇ ਸਿੱਖਿਆ ਜਗਤ ‘ਤੇ ਉਸ ਦਾ ਪ੍ਰਕਾਸ਼ ਅਤੇ ਪ੍ਰਭਾਵ ਸਪਸ਼ਟ ਦੇਖਿਆ ਜਾ ਸਕਦਾ ਹੈ। ਤੁਹਾਡੇ ਇਸ ਯਤਨ ਨੇ ਜੰਮੂ-ਕਸ਼ਮੀਰ ਦੀ ਉਸ ਪਹਿਚਾਣ ਨੂੰ ਵੀ ਪੁਨਰਜੀਵਤ ਕੀਤਾ ਹੈ, ਜਿਸ ਨੇ ਸਦੀਆਂ ਤੱਕ ਪੂਰੇ ਭਾਰਤ ਦੀ ਵਿਚਾਰ ਪਰੰਪਰਾ ਦੀ ਅਗਵਾਈ ਕੀਤੀ ਹੈ। ਕਸ਼ਮੀਰ ਦੇ ਭੱਟ ਭਾਸ਼ਕਰ, ਅਭਿਨਵਗੁਪਤ, ਆਨੰਦਵਰਧਨ, ਅਣਗਿਣਤ ਵਿਦਵਾਨ, ਜਿਨ੍ਹਾਂ ਨੇ ਗੀਤਾ ਦੇ ਰਹੱਸਿਆਂ ਨੂੰ ਸਾਡੇ ਲਈ ਉਜਾਗਰ ਕੀਤਾ। ਅੱਜ ਉਹ ਮਹਾਨ ਪਰੰਪਰਾ ਇੱਕ ਵਾਰ ਫਿਰ ਦੇਸ਼ ਦੇ ਸੱਭਿਆਚਾਰ ਨੂੰ ਸਮ੍ਰਿੱਧ ਕਰਨ ਦੇ ਲਈ ਤਿਆਰ ਹੋ ਰਹੀ ਹੈ। ਇਹ ਕਸ਼ਮੀਰ ਦੇ ਨਾਲ-ਨਾਲ ਪੂਰੇ ਦੇਸ਼ ਦੇ ਲਈ ਵੀ ਮਾਣ ਦਾ ਵਿਸ਼ਾ ਹੈ।
ਸਾਥੀਓ,
ਕਿਸੇ ਇੱਕ ਗ੍ਰੰਥ ਦੇ ਹਰ ਸਲੋਕ ‘ਤੇ ਇਹ ਅਲੱਗ-ਅਲੱਗ ਵਿਆਖਿਆਵਾਂ, ਇਤਨੇ ਮਨੀਸ਼ਿਆਂ ਦੀ ਅਭਿਵਿਅਕਤੀ, ਇਹ ਗੀਤਾ ਦੀ ਉਸ ਗਹਿਰਾਈ ਦਾ ਪ੍ਰਤੀਕ ਹੈ, ਜਿਸ ‘ਤੇ ਹਜ਼ਾਰਾਂ ਵਿਦਵਾਨਾਂ ਨੇ ਆਪਣਾ ਪੂਰੀ ਜੀਵਨ ਦਿੱਤਾ ਹੈ। ਇਹ ਭਾਰਤ ਦੀ ਉਸ ਵਿਚਾਰਕ ਸੁਤੰਤਰਤਾ ਅਤੇ ਸਹਿਣਸ਼ੀਲਤਾ ਦਾ ਵੀ ਪ੍ਰਤੀਕ ਹੈ, ਜੋ ਹਰ ਵਿਅਕਤੀ ਨੂੰ ਆਪਣਾ ਦ੍ਰਿਸ਼ਟੀਕੋਣ, ਆਪਣੇ ਵਿਚਾਰ ਰੱਖਣ ਲਈ ਪ੍ਰੇਰਿਤ ਕਰਦੀ ਹੈ। ਕਿਸੇ ਲਈ ਗੀਤਾ ਗਿਆਨ ਦਾ ਗ੍ਰੰਥ ਹੈ, ਕਿਸੇ ਲਈ ਸੰਖਿਆ ਦਾ ਸ਼ਸਤਰ ਹੈ, ਕਿਸੇ ਲਈ ਯੋਗ ਸੂਤਰ ਹੈ, ਤਾਂ ਕਿਸੇ ਲਈ ਕਰਮ ਦਾ ਪਾਠ ਹੈ। ਹੁਣ ਮੈਂ ਜਦੋਂ ਗੀਤਾ ਨੂੰ ਦੇਖਦਾ ਹਾਂ ਤਾਂ ਮੇਰੇ ਲਈ ਇਹ ਉਸ ਵਿਸ਼ਵਰੂਪ ਦੇ ਸਮਾਨ ਹੈ ਜਿਸ ਦਾ ਦਰਸ਼ਨ ਸਾਨੂੰ 11ਵੇਂ ਅਧਿਆਇ ਵਿੱਚ ਹੁੰਦਾ ਹੈ- ਮਮ ਦੇਹੇ ਗੁਡਾਕੇਸ਼ ਯੱਚ ਅਨਯਤ੍ ਦ੍ਰਸ਼ਟੁਮ ਇੱਛਸਿ। (मम देहे गुडाकेश यच्च अन्यत् द्रष्टुम इच्छसि।) ਅਰਥਾਤ, ਮੇਰੇ ਵਿੱਚ ਜੋ ਕੁਝ ਵੀ ਦੇਖਣਾ ਚਾਹੋ ਦੇਖ ਸਕਦੇ ਹੋ। ਹਰ ਵਿਚਾਰ, ਹਰ ਸ਼ਕਤੀ ਦੇ ਦਰਸ਼ਨ ਕਰ ਸਕਦੇ ਹੋ।
ਸਾਥੀਓ,
ਗੀਤਾ ਦੇ ਵਿਸ਼ਵਰੂਪ ਨੇ ਮਹਾਭਾਰਤ ਤੋਂ ਲੈ ਕੇ ਆਜ਼ਾਦੀ ਦੀ ਲੜਾਈ ਤੱਕ, ਹਰ ਕਾਲਖੰਡ ਵਿੱਚ ਸਾਡੇ ਰਾਸ਼ਟਰ ਦਾ ਪਥਪ੍ਰਦਸ਼ਨ ਕੀਤਾ ਹੈ। ਤੁਸੀਂ ਦੇਖੋ, ਭਾਰਤ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਵਾਲੇ ਆਦਿ ਸ਼ੰਕਰਾਚਾਰਿਆ ਨੇ ਗੀਤਾ ਨੂੰ ਅਧਿਆਤਮਕ ਚੇਤਨਾ ਦੇ ਰੂਪ ਵਿੱਚ ਦੇਖਿਆ। ਗੀਤਾ ਨੂੰ ਰਾਮਾਨੁਜਾਚਾਰਿਆ ਜਿਹੇ ਸੰਤਾਂ ਨੇ ਅਧਿਆਤਮਕ ਗਿਆਨ ਦੀ ਅਭਿਵਿਅਕਤੀ ਦੇ ਰੂਪ ਵਿੱਚ ਦੇਖਿਆ। ਸੁਆਮੀ ਵਿਵੇਕਾਨੰਦ ਜੀ ਦੇ ਲਈ ਗੀਤਾ ਅਟੁੱਟ ਕਰਮਨਿਸ਼ਠਾ ਅਤੇ ਅਜਿੱਤ ਆਤਮਵਿਸ਼ਵਾਸ ਦਾ ਸਰੋਤ ਰਹੀ ਹੈ।
ਗੀਤਾ ਸ਼੍ਰੀ ਅਰਬਿੰਦੋ ਦੇ ਲਈ ਤਾਂ ਗਿਆਨ ਅਤੇ ਮਾਨਵਤਾ ਦੀ ਸਾਕਸ਼ਾਤ ਅਵਤਾਰ ਸੀ। ਗੀਤਾ ਮਹਾਤਮਾ ਗਾਂਧੀ ਦੀ ਕਠਿਨ ਤੋਂ ਕਠਿਨ ਸਮੇਂ ਵਿੱਚ ਪਥਪ੍ਰਦਰਸ਼ਕ ਰਹੀ ਹੈ। ਗੀਤਾ ਨੇਤਾਜੀ ਸੁਭਾਸ਼ਚੰਦਰ ਬੋਸ ਦੀ ਰਾਸ਼ਟਰਭਗਤੀ ਅਤੇ ਪਰਾਕ੍ਰਮ ਦੀ ਪ੍ਰੇਰਣਾ ਰਹੀ ਹੈ। ਇਹ ਗੀਤਾ ਹੀ ਹੈ ਜਿਸ ਦੀ ਵਿਆਖਿਆ ਬਾਲ ਗੰਗਾਧਰ ਤਿਲਕ ਨੇ ਕੀਤੀ ਅਤੇ ਆਜ਼ਾਦੀ ਦੀ ਲੜਾਈ ਨੂੰ ਇੱਕ ਨਵੀਂ ਤਾਕਤ ਦਿੱਤੀ, ਨਵੀਂ ਊਰਜਾ ਦਿੱਤੀ ਸੀ। ਮੈਂ ਸਮਝਦਾ ਹਾਂ ਕਿ ਇਹ ਸੂਚੀ ਇੰਨੀ ਲੰਬੀ ਹੋ ਸਕਦੀ ਹੈ ਕਿ ਕਈ ਘੰਟੇ ਵੀ ਇਸ ਲਈ ਘੱਟ ਪੈਣਗੇ। ਅੱਜ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਮਨਾਉਣ ਜਾ ਰਿਹਾ ਹੈ, ਤਾਂ ਸਾਨੂੰ ਸਾਰਿਆਂ ਨੂੰ ਗੀਤਾ ਦੇ ਇਸ ਪੱਖ ਨੂੰ ਵੀ ਦੇਸ਼ ਦੇ ਸਾਹਮਣੇ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ। ਕਿਵੇਂ ਗੀਤਾ ਨੇ ਸਾਡੀ ਆਜ਼ਾਦੀ ਦੀ ਲੜਾਈ ਨੂੰ ਊਰਜਾ ਦਿੱਤੀ, ਕਿਵੇਂ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਦੇਸ਼ ਲਈ ਆਪਣਾ ਬਲਿਦਾਨ ਕਰਨ ਦਾ ਸਾਹਸ ਦਿੱਤਾ, ਕਿਵੇਂ ਗੀਤਾ ਨੇ ਦੇਸ਼ ਨੂੰ ਏਕਤਾ ਦੇ ਅਧਿਆਤਮਿਕ ਸੂਤਰ ਵਿੱਚ ਬੰਨ੍ਹ ਕੇ ਰੱਖਿਆ, ਇਸ ਸਭ ‘ਤੇ ਵੀ ਅਸੀਂ ਸੋਧ ਕਰੀਏ, ਲਿਖੀਏ ਅਤੇ ਆਪਣੀ ਯੁਵਾ ਪੀੜ੍ਹੀ ਨੂੰ ਇਸ ਤੋਂ ਜਾਣੂ ਕਰਵਾਈਏ।
ਸਾਥੀਓ,
ਗੀਤਾ ਤਾਂ ਭਾਰਤ ਦੀ ਇਕਜੁੱਟਤਾ, ਸਮਾਨਤਾ ਦੀ ਭਾਵਨਾ ਦਾ ਮੂਲ-ਪਾਠ ਹੈ, ਕਿਉਂਕਿ ਗੀਤਾ ਕਹਿੰਦੀ ਹੈ- ‘ਸਮਮ੍ ਸਰਵਸ਼ੁ ਭੂਤੇਸ਼ੁ ਤਿਸ਼ਠਨਤਮ੍ ਪਰਮੇਸ਼ਵਰਮ੍’। (‘समम् सर्वेषु भूतेषु तिष्ठन्तम् परमेश्वरम्’।) ਅਰਥਾਤ, ਪ੍ਰਾਣੀ ਮਾਤਰ ਵਿੱਚ ਈਸ਼ਵਰ ਦਾ ਨਿਵਾਸ ਹੈ। ਨਰ ਹੀ ਨਰਾਇਣ ਹੈ। ਗੀਤਾ ਸਾਡੀ ਗਿਆਨ ਅਤੇ ਸੋਧ ਦੀ ਪ੍ਰਵਿਰਤੀ ਦਾ ਪ੍ਰਤੀਕ ਹੈ, ਕਿਉਂਕਿ ਗੀਤਾ ਕਹਿੰਦੀ ਹੈ- ‘ਨ ਹਿ ਗਿਆਨੇਨ ਸਦ੍ਰਸ਼ਮ੍ ਪਵਿਤ੍ਰਮ੍ ਇਹ ਵਿਦ੍ਰਯਤੇ’। (‘न हि ज्ञानेन सदृशम् पवित्रम् इह विद्यते’।) ਅਰਥਾਤ, ਗਿਆਨ ਤੋਂ ਪਵਿੱਤਰ ਹੋਰ ਕੁਝ ਵੀ ਨਹੀਂ ਹੈ। ਗੀਤਾ ਭਾਰਤ ਦੇ ਵਿਗਿਆਨਕ ਚਿੰਤਨ ਦੀ, scientific temperament ਦੀ ਵੀ ਗੀਤਾ ਊਰਜਾ ਸਰੋਤ ਹੈ, ਕਿਉਂਕਿ ਗੀਤਾ ਦਾ ਵਾਕ ਹੈ- ‘ਗਿਆਨਮ੍ ਵਿਗਿਆਨਮ੍ ਸਹਿਤਮ੍ ਯਤ੍ ਗਿਆਤਵਾ ਮੋਕਸ਼ਯਸੇ ਅਸ਼ੁਭਾਤ੍’। – (‘ज्ञानम् विज्ञानम् सहितम् यत् ज्ञात्वा मोक्ष्यसे अशुभात्’।) ਅਰਥਾਤ, ਗਿਆਨ ਅਤੇ ਵਿਗਿਆਨ ਜਦੋਂ ਨਾਲ ਮਿਲਦੇ ਹਨ, ਤਦ ਹੀ ਸਮੱਸਿਆਵਾਂ ਦਾ, ਦੁਖਾਂ ਦਾ ਸਮਾਧਾਨ ਹੁੰਦਾ ਹੈ। ਗੀਤਾ ਸਦੀਆਂ ਤੋਂ ਭਾਰਤ ਦੀ ਕਰਮ ਨਿਸ਼ਠਾ ਦਾ ਪ੍ਰਤੀਕ ਹੈ, ਕਿਉਂਕਿ ਗੀਤਾ ਕਹਿੰਦੀ ਹੈ- ‘ਯੋਗ: ਕ੍ਰਮਸੁ ਕੌਸ਼ਲਮ੍’। (‘योगः कर्मसु कौशलम्’।) ਅਰਥਾਤ, ਆਪਣੇ ਕਰਤੱਵਾਂ ਨੂੰ ਕੁਸ਼ਲਤਾਪੂਰਵਕ ਕਰਨਾ ਹੀ ਯੋਗ ਹੈ।
ਸਾਥੀਓ,
ਗੀਤਾ ਇੱਕ ਅਜਿਹਾ ਅਧਿਆਤਮਿਕ ਗ੍ਰੰਥ ਹੈ ਜਿਸ ਨੇ ਇਹ ਕਹਿਣ ਦਾ ਸਾਹਸ ਕੀਤਾ ਕਿ- ‘ਨ ਅਨਵਾਪਤਮ੍ ਅਵਾਪਤਵਯਮ੍ ਵਰਤ ਏਵ ਚ ਕ੍ਰਮਣਿ’। (‘न अनवाप्तम् अवाप्तव्यम् वर्त एव च कर्मणि’।) ਅਰਥਾਤ ਸਾਰੇ ਹਾਨੀ-ਲਾਭ ਅਤੇ ਇੱਛਾਵਾਂ ਤੋਂ ਮੁਕਤ ਈਸ਼ਵਰ ਵੀ ਬਿਨਾ ਕੰਮ ਕੀਤੇ ਨਹੀਂ ਰਹਿੰਦਾ ਹੈ। ਇਸ ਲਈ, ਗੀਤਾ ਪੂਰੀ ਵਿਹਾਰਕਤਾ ਨਾਲ ਇਸ ਗੱਲ ਨੂੰ ਕਹਿੰਦੀ ਹੈ ਕਿ ਕੋਈ ਵੀ ਵਿਅਕਤੀ ਬਿਨਾ ਕੰਮ ਕੀਤੇ ਨਹੀਂ ਰਹਿ ਸਕਦਾ। ਅਸੀਂ ਕੰਮ ਤੋਂ ਮੁਕਤ ਨਹੀਂ ਹੋ ਸਕਦੇ। ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਕੰਮਾਂ ਨੂੰ ਕੀ ਦਿਸ਼ਾ ਦੇਈਏ, ਕਿਵੇਂ ਦਾ ਸਰੂਪ ਦੇਈਏ। ਗੀਤਾ ਸਾਨੂੰ ਮਾਰਗ ਦਿਖਾਉਂਦੀ ਹੈ, ਸਾਡੇ ਉੱਤੇ ਕੋਈ ਆਦੇਸ਼ ਨਹੀਂ ਥੋਪਦੀ।
ਗੀਤਾ ਨੇ ਅਰਜਨ ‘ਤੇ ਵੀ ਕੋਈ ਆਦੇਸ਼ ਨਹੀਂ ਥੋਪਿਆ ਸੀ ਅਤੇ ਹੁਣੇ ਡਾਕਟਰ ਸਾਹਿਬ ਵੀ ਕਹਿ ਰਹੇ ਸਨ, ਗੀਤਾ ਕੋਈ ਉਪਦੇਸ਼ ਨਹੀਂ ਦਿੰਦੀ। ਸ਼੍ਰੀਕ੍ਰਿਸ਼ਨ ਨੇ ਪੂਰੀ ਗੀਤਾ ਦੇ ਉਪਦੇਸ਼ ਦੇ ਬਾਅਦ ਅੰਤਮ ਅਧਿਆਇ ਵਿੱਚ ਅਰਜਨ ਨੂੰ ਇਹੀ ਕਿਹਾ, ਯਾਨੀ ਸਭ ਕੁਝ ਕਰਨ ਦੇ ਬਾਅਦ, ਜਿਤਨਾ ਜ਼ੋਰ ਲਗਾਉਣਾ ਸੀ, ਲਗਾ ਲਿਆ ਲੇਕਿਨ ਆਖਿਰ ਵਿੱਚ ਕੀ ਕਿਹਾ- ‘ਯਥਾ ਇੱਛਾਸਿ ਤਥਾ ਕੁਰੂ’। (‘यथा इच्छसि तथा कुरु’।) ਯਾਨੀ, ਹੁਣ ਮੈਂ ਜਿਤਨਾ ਕਹਿਣਾ ਸੀ ਕਹਿ ਦਿੱਤਾ, ਹੁਣ ਤੁਹਾਨੂੰ ਜਿਵੇਂ ਠੀਕ ਲਗੇ ਉਵੇਂ ਤੁਸੀਂ ਕਰੋ। ਇਹ ਆਪਣੇ ਆਪ ਵਿੱਚ ਸ਼ਾਇਦ ਇਸ ਤੋਂ ਜ਼ਿਆਦਾ liberal thinker ਕੋਈ ਹੋ ਸਕਦਾ ਹੈ। ਕ੍ਰਮ ਅਤੇ ਵਿਚਾਰਾਂ ਦੀ ਇਹ ਸੁਤੰਤਰਤਾ ਹੀ ਭਾਰਤ ਦੇ ਲੋਕਤੰਤਰ ਦੀ ਸੱਚੀ ਪਹਿਚਾਣ ਰਹੀ ਹੈ।
ਸਾਡਾ ਲੋਕਤੰਤਰ, ਸਾਡੇ ਵਿਚਾਰਾਂ ਦੀ ਆਜ਼ਾਦੀ ਦਿੰਦਾ ਹੈ, ਕੰਮ ਦੀ ਆਜ਼ਾਦੀ ਦਿੰਦਾ ਹੈ, ਆਪਣੇ ਜੀਵਨ ਦੇ ਹਰ ਖੇਤਰ ਵਿੱਚ ਸਮਾਨ ਅਧਿਕਾਰ ਦਿੰਦਾ ਹੈ। ਸਾਨੂੰ ਇਹ ਆਜ਼ਾਦੀ ਉਨ੍ਹਾਂ ਲੋਕਤਾਂਤਰਿਕ ਸੰਸਥਾਵਾਂ ਤੋਂ ਮਿਲਦੀ ਹੈ, ਜੋ ਸਾਡੇ ਸੰਵਿਧਾਨ ਦੀ ਰੱਖਿਅਕ ਹੈ। ਇਸ ਲਈ, ਜਦੋਂ ਵੀ ਅਸੀਂ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਆਪਣੇ ਲੋਕਤਾਂਤਰਿਕ ਕਰਤੱਵਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।
ਅੱਜ ਕੁਝ ਲੋਕ ਅਜਿਹੇ ਵੀ ਹਨ ਜੋ ਇਸੇ ਕੋਸ਼ਿਸ਼ ਵਿੱਚ ਰਹਿੰਦੇ ਹਨ ਕਿ ਕਿਵੇਂ ਸੰਵਿਧਾਨਕ ਸੰਸਥਾਵਾਂ ਦੀ ਗਰਿਮਾ ‘ਤੇ, ਉਨ੍ਹਾਂ ਦੇ ਵਿਸ਼ਵਾਸ ‘ਤੇ ਸੱਟ ਮਾਰੀ ਜਾਵੇ! ਸਾਡੀ ਸੰਸਦ ਹੋਵੇ, ਨਿਆਂ ਪਾਲਿਕਾ ਹੋਵੇ, ਇੱਥੋਂ ਤੱਕ ਕਿ ਸੈਨਾ ਵੀ, ਉਸ ‘ਤੇ ਵੀ ਆਪਣੇ ਰਾਜਨੀਤਕ ਸੁਆਰਥ ਵਿੱਚ, ਹਮਲੇ ਕਰਨ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਇਹ ਪ੍ਰਵਿਰਤੀ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਤਸੱਲੀ ਦੀ ਗੱਲ ਹੈ ਕਿ ਅਜਿਹੇ ਲੋਕ ਦੇਸ਼ ਦੀ ਮੁੱਖ ਧਾਰਾ ਦਾ ਪ੍ਰਤੀਨਿਧਤਾ ਨਹੀਂ ਕਰਦੇ। ਦੇਸ਼ ਤਾਂ ਅੱਜ ਆਪਣੇ ਕਰਤੱਵਾਂ ਨੂੰ ਹੀ ਸੰਕਲਪ ਮੰਨ ਕੇ ਅੱਜੇ ਵਧ ਰਿਹਾ ਹੈ। ਗੀਤਾ ਦੇ ਕ੍ਰਮਯੋਗ ਨੂੰ ਆਪਣਾ ਮੰਤਰ ਬਣਾ ਕੇ ਦੇਸ਼ ਅੱਜ ਪਿੰਡ-ਗ਼ਰੀਬ, ਕਿਸਾਨ-ਮਜ਼ਦੂਰ, ਦਲਿਤ-ਪਿਛੜੇ, ਸਮਾਜ ਦੇ ਹਰ ਵੰਚਿਤ ਵਿਅਕਤੀਆਂ ਦੀ ਸੇਵਾ ਕਰਨ ਵਿੱਚ, ਉਨ੍ਹਾਂ ਦਾ ਜੀਵਨ ਬਦਲਣ ਦੇ ਲਈ ਯਤਨ ਕਰ ਰਿਹਾ ਹੈ।
ਸਾਥੀਓ,
ਗੀਤੇ ਦੇ ਮਾਧਿਅਮ ਨਾਲ ਭਾਰਤ ਨੇ ਦੇਸ਼ ਅਤੇ ਕਾਲ ਦੀਆਂ ਸੀਮਾਵਾਂ ਦੇ ਬਾਹਰ ਪੂਰੀ ਮਾਨਵਤਾ ਦੀ ਸੇਵਾ ਕੀਤੀ ਹੈ। ਗੀਤੇ ਤਾਂ ਇੱਕ ਅਜਿਹਾ ਗ੍ਰੰਥ ਹੈ ਜੋ ਪੂਰੇ ਵਿਸ਼ਵ ਲਈ ਹੈ, ਜੀਵ ਮਾਤਰ ਦੇ ਲਈ ਹੈ। ਦੁਨੀਆ ਦੀਆਂ ਕਿੰਨੀਆਂ ਹੀ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਕੀਤਾ ਗਿਆ, ਕਿੰਨੇ ਹੀ ਦੇਸ਼ਾਂ ਵਿੱਚ ਇਸ ‘ਤੇ ਖੋਜ ਕੀਤੀ ਜਾ ਰਹੀ ਹੈ, ਵਿਸ਼ਵ ਦੇ ਕਿਤਨੇ ਹੀ ਵਿਦਵਾਨਾਂ ਨੇ ਇਸ ਦਾ ਸਾਨਿਧਯ ਲਿਆ ਹੈ। ਇਹ ਗੀਤਾ ਹੀ ਹੈ ਜਿਸ ਨੇ ਦੁਨੀਆ ਨੂੰ ਨਿਰਸੁਆਰਥ ਸੇਵਾ ਜਿਹੇ ਭਾਰਤ ਦੇ ਆਦਰਸ਼ਾਂ ਤੋਂ ਜਾਣੂ ਕਰਵਾਇਆ। ਨਹੀਂ ਤਾਂ, ਭਾਰਤ ਦੀ ਨਿਰਸੁਆਰਥ ਸੇਵਾ, ‘ਵਿਸ਼ਵ ਬੰਧੁਤਵ’ ਦੀ ਸਾਡੀ ਭਾਵਨਾ, ਇਹ ਬਹੁਤਿਆਂ ਦੇ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੁੰਦੀ।
ਤੁਸੀਂ ਦੇਖੋ,
ਕੋਰੋਨਾ ਜਿਹੀ ਮਹਾਮਾਰੀ ਦੁਨੀਆ ਦੇ ਸਾਹਮਣੇ ਆਈ, ਉਸ ਸਮੇਂ ਜਿਵੇਂ ਪੂਰਾ ਵਿਸ਼ਵ ਇਸ ਖਤਰੇ ਤੋਂ ਅਣਜਾਣ ਸੀ, ਇੱਕ unknown enemy ਸੀ। ਦੁਨੀਆ ਤਿਆਰ ਨਹੀਂ ਸੀ, ਮਾਨਵ ਤਿਆਰ ਨਹੀਂ ਸੀ ਅਤੇ ਉਵੇਂ ਹੀ ਸਥਿਤੀ ਭਾਰਤ ਲਈ ਵੀ ਸੀ। ਲੇਕਿਨ ਭਾਰਤ ਨੇ ਖੁਦ ਨੂੰ ਵੀ ਸੰਭਾਲ਼ਿਆ, ਅਤੇ ਵਿਸ਼ਵ ਦੀ ਸੇਵਾ ਦੇ ਲਈ ਜੋ ਵੀ ਕਰ ਸਕਦਾ ਹੈ, ਪਿੱਛੇ ਨਹੀਂ ਰਿਹਾ। ਦੁਨੀਆ ਦੇ ਦੇਸ਼ਾਂ ਨੂੰ ਦਵਾਈਆਂ ਪਹੁੰਚਾਈਆਂ, ਜ਼ਰੂਰਤ ਜਿਸ ਸਮੱਗਰੀ ਦੀ ਸੀ ਉਸ ਨੂੰ ਪਹੁੰਚਾਇਆ। ਅੱਜ ਦੁਨੀਆ ਦੇ ਕਈ ਅਜਿਹੇ ਦੇਸ਼ ਜਿਨ੍ਹਾਂ ਦੇ ਪਾਸ ਵੈਕਸੀਨ ਦੇ ਲਈ ਸਾਧਨ-ਸੰਸਾਧਨ ਨਹੀਂ ਸਨ, ਭਾਰਤ ਨੇ ਉਨ੍ਹਾਂ ਦੇ ਲਈ ਬਿਨਾ ਕਿਸੇ ਬੰਧ-ਅਨੁਬੰਧ ਅਤੇ ਸ਼ਰਤ ਦੇ, ਕੋਈ ਸ਼ਰਤ ਨਹੀਂ, ਅਸੀਂ ਵੈਕਸੀਨ ਪਹੁੰਚਾਈ। ਉੱਥੋਂ ਦੇ ਲੋਕਾਂ ਦੇ ਲਈ ਵੀ ਇਹ ਸੇਵਾ ਕਿਸੇ ਸੁਖਦ ਹੈਰਾਨੀ ਤੋਂ ਘੱਟ ਨਹੀਂ ਹੈ। ਉਨ੍ਹਾਂ ਦੇ ਲਈ, ਇਹ ਅਲੱਗ ਹੀ ਅਨੁਭਵ ਹੈ।
ਸਾਥੀਓ,
ਇਸੇ ਤਰ੍ਹਾਂ ਦੂਸਰੇ ਦੇਸ਼ਾਂ ਦੇ ਵੀ ਜੋ ਲੋਕ ਦੁਨੀਆ ਵਿੱਚ ਅਲੱਗ-ਅਲੱਗ ਜਗ੍ਹਾ ਫੱਸੇ ਸਨ, ਭਾਰਤ ਨੇ ਉਨ੍ਹਾਂ ਨੂੰ ਵੀ ਸੁਰੱਖਿਅਤ ਕੱਢਿਆ, ਅਸੀਂ ਉਨ੍ਹਾਂ ਦੇ ਦੇਸ਼ ਪਹੁੰਚਾਇਆ। ਇਸ ਵਿੱਚ ਭਾਰਤ ਨੇ ਨਫਾ-ਨੁਕਸਾਨ ਦਾ ਕੋਈ ਗਣਿਤ ਨਹੀਂ ਲਗਾਇਆ। ਮਾਨਵ ਮਾਤਰ ਦੀ ਸੇਵਾ ਨੂੰ ਹੀ ਕ੍ਰਮ ਮੰਨ ਕੇ ਭਾਰਤ ਨੇ ਇਹ ਕਰਤੱਵ ਨਿਭਾਇਆ। ਜਦੋਂ ਦੁਨੀਆ ਦੇ ਲੋਕ, ਵਿਸ਼ਵ ਦੇ ਨੇਤਾ ਇਸ ਨੂੰ ਭਾਰਤ ਦੁਆਰਾ ਦਿੱਤੀ ਗਈ ਸਹਾਇਤਾ ਦੱਸਦੇ ਹਨ, ਭਾਰਤ ਦੇ ਪ੍ਰਤੀ ਮੈਨੂੰ ਧੰਨਵਾਦ ਦਿੰਦੇ ਹਨ, ਤਾਂ ਮੈਂ ਕਹਿੰਦਾ ਹਾਂ ਕਿ ਭਾਰਤ ਲਈ ਇਹ ਸਹਾਇਤਾ ਨਹੀਂ, ਸੰਸਕਾਰ ਹਨ।
ਭਾਰਤ ਦੀ ਦ੍ਰਿਸ਼ਟੀ ਵਿੱਚ ਇਹ ਮਹਾਨਤਾ ਨਹੀਂ, ਮਾਨਵਤਾ ਹੈ। ਭਾਰਤ ਸਦੀਆਂ ਤੋਂ ਇਸੇ ਨਿਸ਼ਕਾਮ ਭਾਵ ਨਾਲ ਮਾਨਵ ਮਾਤਰ ਦੀ ਸੇਵਾ ਕਿਵੇਂ ਕਰਦਾ ਆ ਰਿਹਾ ਹੈ, ਇਹ ਮਰਮ ਦੁਨੀਆ ਨੂੰ ਤਦ ਸਮਝ ਆਉਂਦਾ ਹੈ ਜਦੋਂ ਉਹ ਗੀਤਾ ਦੇ ਪੰਨੇ ਖੋਲ੍ਹਦੀ ਹੈ। ਸਾਨੂੰ ਤਾਂ ਗੀਤਾ ਨੇ ਪਗ-ਪਗ ‘ਤੇ ਸਹੀ ਸਿਖਾਇਆ ਹੈ- ‘ਕ੍ਰਮਣਿ ਏਵ ਅਧਿਕਾਰ: ਤੇ ਮਾ ਫਲੇਸ਼ੁ ਕਦਾਚਨ’। (‘कर्मणि एव अधिकारः ते मा फलेषु कदाचन’।) ਯਾਨੀ, ਬਿਨਾ ਫਲ ਦੀ ਚਿੰਤਾ ਕੀਤੇ ਨਿਸ਼ਕਾਮ ਭਾਵਨਾ ਨਾਲ ਕ੍ਰਮ ਕਰਦੇ ਰਹੋ। ਗੀਤਾ ਨੇ ਸਾਨੂੰ ਦੱਸਿਆ ਹੈ, ‘ਯੁਕਤ: ਕ੍ਰਮ ਫਲੰ ਤਯਕਤਵਾ ਸ਼ਾਂਤਿਮ੍ ਆਪਨੋਤਿ ਨੈਸ਼ਿਠਕੀਮ੍’। (‘युक्तः कर्म फलं त्यक्त्वा शान्तिम् आप्नोति नैष्ठिकीम्’।) ਅਰਥਾਤ, ਫਲ ਜਾਂ ਲਾਭ ਦੀ ਚਿੰਤਾ ਕੀਤੇ ਬਿਨਾ ਕ੍ਰਮ ਨੂੰ ਕਰਤੱਵ ਭਾਵ ਨਾਲ, ਸੇਵਾ ਭਾਵ ਨਾਲ ਕਰਨ ਵਿੱਚ ਹੀ ਆਂਤਰਿਕ ਸ਼ਾਂਤੀ ਮਿਲਦੀ ਹੈ। ਇਹੀ ਸਭ ਤੋਂ ਵੱਡਾ ਸੁਖ ਹੈ, ਸਭ ਤੋਂ ਵੱਡਾ ਅਵਾਰਡ ਹੈ।
ਸਾਥੀਓ,
ਗੀਤੇ ਵਿੱਚ ਤਾਮਸਿਕ, ਰਾਜਸਿਕ ਅਤੇ ਸਾਤਵਿਕ, ਤਿੰਨ ਪ੍ਰਵਿਰਤੀਆਂ ਦਾ ਵਰਣਨ ਭਗਵਾਨ ਕ੍ਰਿਸ਼ਨ ਨੇ ਕੀਤਾ ਹੈ। ਇੱਥੇ ਕੋਈ, ਇੱਥੇ ਜਦੋਂ ਤੁਸੀਂ ਇੱਕ ਪ੍ਰਕਾਰ ਨਾਲ ਗੀਤਾ ਨਾਲ ਜੁੜੇ ਹੋਏ ਮਹਾਨ ਲੋਕ ਵੀ ਮੇਰੇ ਸਾਹਮਣੇ ਹਨ। ਤੁਸੀਂ ਸਭ ਜਾਣਦੇ ਹੀ ਹੋ ਕਿ ਗੀਤਾ ਦੇ 17ਵੇਂ ਅਧਿਆਇ ਵਿੱਚ ਇਸ ‘ਤੇ ਕਈ ਸਲੋਕ ਹਨ ਅਤੇ ਮੇਰੇ ਅਨੁਭਵ ਦੇ ਹਿਸਾਬ ਨਾਲ ਜੇਕਰ ਅਸੀਂ ਸਰਲ ਭਾਰ ਵਿੱਚ ਇਨ੍ਹਾਂ ਤਾਮਸਿਕ, ਰਾਜਸਿਕ ਅਤੇ ਸਾਤਵਿਕ ਪ੍ਰਵਿਰਤੀਆਂ ਨੂੰ ਕਹੀਏ ਤਾਂ, ਜੋ ਕੁਝ ਵੀ ਸਭ ਦੇ ਪਾਸ ਹੈ, ਉਹ ਮੇਰਾ ਹੋ ਜਾਵੇ, ਸਾਨੂੰ ਮਿਲ ਜਾਵੇ, ਇਹੀ ਤਾਮਸਿਕ ਪ੍ਰਵਿਰਤੀ ਹੈ।
ਇਸ ਦੇ ਕਾਰਨ ਦੁਨੀਆ ਵਿੱਚ ਯੁੱਧ ਹੁੰਦੇ ਹਨ, ਅਸ਼ਾਂਤੀ ਹੁੰਦੀ ਹੈ, ਸਾਜ਼ਿਸ਼ਾਂ ਹੁੰਦੀਆਂ ਹਨ। ਜੋ ਮੇਰਾ ਹੈ, ਉਹ ਮੇਰੇ ਪਾਸ ਰਹੇ। ਜੋ ਕਿਸੇ ਹੋਰ ਦਾ ਉਹ ਉਸ ਦਾ ਹੈ, ਉਹ ਉਸੇ ਵਿੱਚ ਆਪਣਾ ਗੁਜਾਰਾ ਕਰੇ। ਇਹ ਰਾਜਸਿਕ ਯਾਨੀ ਆਮ ਦੁਨਿਆਵੀ ਸੋਚ ਹੈ। ਲੇਕਿਨ, ਜੋ ਮੇਰਾ ਹੈ ਉਹ ਉਤਨਾ ਹੀ ਸਭਦਾ ਹੈ, ਮੇਰਾ ਸਭ ਕੁਝ ਮਾਨਵ ਮਾਤਰ ਦਾ ਹੈ, ਇਹ ਸਾਤਵਿਕ ਪ੍ਰਵਿਰਤੀ ਹੈ। ਇਸੇ ਸਾਤਵਿਕ ਪ੍ਰਕਿਰਤੀ ‘ਤੇ ਭਾਰਤ ਨੇ ਹਮੇਸ਼ਾ ਤੋਂ ਆਪਣੇ ਮਾਨਵੀ ਕਦਰਾਂ-ਕੀਮਤਾਂ ਨੂੰ ਅਕਾਰ ਦਿੱਤਾ ਹੈ, ਸਮਾਜ ਦਾ ਮਾਪਦੰਡ ਬਣਾਇਆ ਹੈ।
ਸਾਡੇ ਇੱਥੇ ਪਰਿਵਾਰਾਂ ਵਿੱਚ ਵੀ ਬੱਚਿਆਂ ਨੂੰ ਵੀ ਸਭ ਤੋਂ ਪਹਿਲਾਂ ਇਹੀ ਸਿਖਾਉਂਦੇ ਹਨ, ਕੁਝ ਵੀ ਮਿਲੇ ਪਹਿਲਾਂ ਸਭ ਨੂੰ ਦੇਵੋ, ਬਾਅਦ ਵਿੱਚ ਖੁਦ ਰੱਖੋ। ਮੈਂ ਮੇਰਾ ਨਹੀਂ ਕਰਦੇ, ਮਿਲ ਕੇ ਚਲਦੇ ਹਨ। ਇਨ੍ਹਾਂ ਹੀ ਸੰਸਕਾਰਾਂ ਦੇ ਕਾਰਨ ਭਾਰਤ ਨੇ ਕਦੇ ਆਪਣੀ ਪੂੰਜੀ ਨੂੰ, ਆਪਣੇ ਗਿਆਨ ਨੂੰ, ਆਉਣ ਅਤੇ ਆਪਣੀਆਂ ਖੋਜਾਂ ਨੂੰ ਕੇਵਲ ਆਰਥਿਕ ਅਧਾਰ ‘ਤੇ ਨਹੀਂ ਦੇਖਿਆ।
ਸਾਡਾ ਗਣਿਤ ਦਾ ਗਿਆਨ ਹੋਵੇ, textile ਹੋਵੇ, metallurgy ਹੋਵੇ ਜਿਹੇ ਕਈ ਪ੍ਰਕਾਰ ਦੇ ਵਪਾਰਕ ਅਨੁਭਵ ਹੋਣ, ਜਾਂ ਫਿਰ ਆਯੁਰਵੇਦ ਦਾ ਵਿਗਿਆਨ ਹੋਵੇ, ਅਸੀਂ ਇਨ੍ਹਾਂ ਨੂੰ ਮਾਨਵਤਾ ਦੀ ਪੂੰਜੀ ਮੰਨਿਆ। ਆਯੁਰਵੇਦ ਦਾ ਵਿਗਿਆਨ ਤਾਂ ਉਨ੍ਹਾਂ ਯੁਗਾਂ ਤੋਂ ਮਾਨਵਤਾ ਦੀ ਸੇਵਾ ਕਰ ਰਿਹਾ ਹੈ ਜਦੋਂ ਆਧੁਨਿਕ ਮੈਡੀਕਲ ਸਾਇੰਸ ਇਸ ਰੂਪ ਵਿੱਚ ਨਹੀਂ ਸੀ। ਅੱਜ ਵੀ ਜਦੋਂ ਦੁਨੀਆ ਇੱਕ ਵਾਰ ਫਿਰ ਤੋਂ ਹਰਬਲ ਅਤੇ ਨੈਚੂਰਲ ਦੀ ਗੱਲ ਕਰ ਰਹੀ ਹੈ, treatment ਤੋਂ ਪਹਿਲਾਂ healing ਵੱਲ ਦੇਖ ਰਹੀ ਹੈ, ਅੱਜ ਜਦੋਂ ਆਯੁਰਵੇਦ ‘ਤੇ ਅਲੱਗ-ਅਲੱਗ ਦੇਸ਼ਾਂ ਵਿੱਚ ਸੋਧ ਹੋ ਰਹੀ ਹੈ, ਤਾਂ ਭਾਰਤ ਉਸ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ, ਆਪਣੀ ਮਦਦ ਵੀ ਦੇ ਰਿਹਾ ਹੈ।
ਅਤੀਤ ਵਿੱਚ ਵੀ, ਸਾਡੀਆਂ ਪ੍ਰਾਚੀਨ ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀ ਆਏ, ਵਿਦੇਸ਼ੀ ਯਾਤਰੀ ਆਏ, ਹਰ ਕਿਸੇ ਨੂੰ ਅਸੀਂ ਆਪਣਾ ਗਿਆਨ-ਵਿਗਿਆਨ ਪੂਰੀ ਉਦਾਰਤਾ ਨਾਲ ਦਿੱਤਾ। ਅਸੀਂ ਜਿਤਨੀ ਜ਼ਿਆਦਾ ਪ੍ਰਗਤੀ ਕੀਤੀ, ਉਤਨਾ ਹੀ ਮਾਨਵ ਮਾਤਰ ਦੀ ਪ੍ਰਗਤੀ ਦੇ ਲਈ ਹੋਰ ਯਤਨ ਅਸੀਂ ਕਰਦੇ ਰਹੇ ਹਾਂ।
ਸਾਥੀਓ,
ਸਾਡੇ ਇਹੀ ਸੰਸਕਾਰ, ਸਾਡਾ ਇਹੀ ਇਤਿਹਾਸ ਅੱਜ ‘ਆਤਮਨਿਰਭਰ ਭਾਰਤ’ ਦੇ ਸੰਕਲਪ ਦੇ ਰੂਪ ਵਿੱਚ ਇੱਕ ਵਾਰ ਫਿਰ ਜਾਗਰੂਕ ਹੋ ਰਿਹਾ ਹੈ। ਅੱਜ ਇੱਕ ਵਾਰ ਫਿਰ ਭਾਰਤ ਆਪਣੀ ਸਮਰੱਥਾ ਨੂੰ ਸੰਵਾਰ ਰਿਹਾ ਹੈ ਤਾਕਿ ਉਹ ਪੂਰੇ ਵਿਸ਼ਵ ਦੀ ਪ੍ਰਗਤੀ ਦੀ ਗਤੀ ਦੇ ਸਕੇ, ਮਾਨਵਤਾ ਵੱਲ ਜ਼ਿਆਦਾ ਸੇਵਾ ਕਰ ਸਕੇ।
ਹਾਲ ਦੇ ਮਹੀਨਿਆਂ ਵਿੱਚ ਦੁਨੀਆ ਨੇ ਭਾਰਤ ਦੇ ਜਿਸ ਯੋਗਦਾਨ ਨੂੰ ਦੇਖਿਆ ਹੈ, ਆਤਮਨਿਰਭਰ ਭਾਰਤ ਵਿੱਚ ਉਹੀ ਯੋਗਦਾਨ ਹੋਰ ਅਧਿਕ ਵਿਆਪਕ ਰੂਪ ਵਿੱਚ ਦੁਨੀਆ ਦੇ ਕੰਮ ਆਵੇਗਾ। ਇਸ ਟੀਚੇ ਨੂੰ ਪੂਰਾ ਕਰਨ ਲਈ ਅੱਜ ਦੇਸ਼ ਨੂੰ ਗੀਤਾ ਦੇ ਕ੍ਰਮਯੋਗ ਦੀ ਜ਼ਰੂਰਤ ਹੈ। ਸਦੀਆਂ ਦੇ ਅੰਧਕਾਰ ਤੋਂ ਨਿਕਲ ਕੇ ਇੱਕ ਨਵੇਂ ਭਾਰਤ ਦੇ ਸੂਰਜ ਚੜ੍ਹਨ ਲਈ, ਆਤਮਨਿਰਭਰ ਭਾਰਤ ਦੇ ਨਿਰਮਾਣ ਲਈ, ਸਾਨੂੰ ਆਪਣੇ ਕਰਤੱਵਾਂ ਨੂੰ ਪਹਿਚਾਣਨਾ ਵੀ, ਉਨ੍ਹਾਂ ਦੇ ਲਈ ਕ੍ਰਿਤਸੰਕਲਪ ਵੀ ਹੋਣਾ ਹੈ।
ਜਿਵੇਂ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਸੀ- ‘ਸ਼ੁਦ੍ਮ੍ ਹਿਰਦੇ ਦੌਰਬਲਯਮ੍ ਤਯਕਤਵਾ ਓਤਿਸ਼ਠ ਪਰੰਤਪ’। ਅਰਥਾਤ, ਛੋਟੀ ਸੋਚ, ਛੋਟਾ ਮੰਨ ਅਤੇ ਆਂਤਰਿਕ ਕਮਜ਼ੋਰੀ ਨੂੰ ਛੱਡ ਕੇ ਹੁਣ ਖੜ੍ਹੇ ਹੋ ਜਾਵੋ। ਭਗਵਾਨ ਕ੍ਰਿਸ਼ਨ ਨੇ ਇਹ ਉਪਦੇਸ਼ ਦਿੰਦੇ ਹੋਏ ਗੀਤਾ ਵਿੱਚ ਅਰਜਨ ਨੂੰ ‘ਭਾਰਤ’ ਕਹਿ ਕੇ ਸੰਬੋਧਿਤ ਕੀਤਾ ਹੈ। ਅੱਜ ਗੀਤਾ ਦਾ ਇਹ ਸੰਬੋਧਨ ਸਾਡੇ ‘ਭਾਰਤਵਰਸ਼’ ਦੇ ਲਈ ਹੈ, 130 ਕਰੋੜ ਭਾਰਤਵਾਸੀਆਂ ਦੇ ਲਈ ਹੈ। ਅੱਜ ਇਸ ਸੱਦੇ ਦੇ ਪ੍ਰਤੀ ਵੀ ਨਵੀਂ ਜਾਗ੍ਰਿਤੀ ਆ ਰਹੀ ਹੈ।
ਅੱਜ ਦੁਨੀਆ ਭਾਰਤ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖ ਰਹੀ ਹੈ, ਇੱਕ ਨਵੇਂ ਸਨਮਾਨ ਨਾਲ ਦੇਖ ਰਹੀ ਹੈ। ਸਾਨੂੰ ਇਸ ਬਦਲਾਅ ਨੂੰ ਭਾਰਤ ਦੀ ਆਧੁਨਿਕ ਪਹਿਚਾਣ, ਆਧੁਨਿਕ ਵਿਗਿਆਨ ਦੇ ਸ਼ਿਖਰ ਤੱਕ ਲੈ ਕੇ ਜਾਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਮਿਲ ਕੇ ਇਹ ਟੀਚਾ ਹਾਸਲ ਕਰਾਂਗੇ। ਆਜ਼ਾਦੀ ਦੇ 75 ਸਾਲ ਦੇਸ਼ ਦੇ ਇੱਕ ਨਵੇਂ ਭਵਿੱਖ ਦੀ ਸ਼ੁਰੂਆਤ ਦਾ ਅਧਾਰ ਬਣਨਗੇ। ਮੈਂ ਫਿਰ ਇੱਕ ਵਾਰ ਡਾਕਟਰ ਸਾਹਿਬ ਨੂੰ, ਇੱਸ ਟਰੱਸਟ ਨੂੰ ਚਲਾਉਣ ਵਾਲੀਆਂ ਸਾਰੀਆਂ ਮਹਾਨ ਹਸਤੀਆਂ ਨੂੰ ਅਤੇ ਇਸ ਕੰਮ ਨੂੰ ਕਰਨ ਲਈ ਤੁਸੀਂ ਜੋ ਮਿਹਨਤ ਕੀਤੀ ਉਸ ਲਈ ਮੈਂ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਕਿਤਾਬ ਤੋਂ ਜੋ ਲੋਕ reference ਦੇ ਰੂਪ ਵਿੱਚ ਕਿਤਾਬ ਦਾ ਉਪਯੋਗ ਕਰਨ ਦੇ ਆਦਿ ਹੁੰਦੀ ਹਨ, ਉਨ੍ਹਾਂ ਦੇ ਲਈ ਇਹ ਗ੍ਰੰਥ ਬਹੁਤ ਅਧਿਕ ਕੰਮ ਆਉਣਗੇ ਕਿਉਂਕਿ ਸਾਡੇ ਜਿਹੇ ਲੋਕ ਹਨ ਉਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ।
ਤਾਂ ਇਸ ਵਿੱਚ reference ਦੇ ਲਈ ਸੁਵਿਧਾ ਬਹੁਤ ਰਹਿੰਦੀ ਹੈ ਅਤੇ ਇਸ ਦੇ ਲਈ ਵੀ ਮੈਂ ਮੰਨਦਾ ਹਾਂ ਕਿ ਇੱਕ ਅਨਮੋਲ ਖਜ਼ਾਨਾ ਤੁਸੀਂ ਦਿੱਤਾ ਹੈ ਅਤੇ ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ ਸ਼ਾਇਦ ਵਿਸ਼ਵ ਦੀ ਇਹ ਪਹਿਲੀ ਚਿੰਤਨ ਧਾਰਾ ਅਜਿਹੀ ਹੈ, ਇਹ ਵਿਸ਼ਵ ਦਾ ਪਹਿਲਾਂ ਗ੍ਰੰਥ ਹੈ, ਵਿਸ਼ਵ ਦਾ ਪਹਿਲਾਂ ਅਜਿਹਾ ਮਾਧਿਅਮ ਹੈ ਜੋ ਯੁੱਧ ਦੀ ਭੂਮੀ ਵਿੱਚ ਰਚਿਆ ਗਿਆ ਹੈ, ਸ਼ੰਖਨਾਦ ਦੇ ਦਰਮਿਆਨ ਰਚਿਆ ਗਿਆ ਹੈ।
ਜਿੱਥੇ ਜੈ-ਪਰਾਜੈ ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਸੀ, ਉਸ ਸਮੇਂ ਕਿਹਾ ਗਿਆ ਹੈ। ਅਜਿਹਾ ਪ੍ਰਤੀਕੂਲ ਵਾਤਾਵਰਣ, ਅਸ਼ਾਂਤ ਵਾਤਾਵਰਣ ਵਿੱਚ, ਉਸ ਵਿੱਚ ਇਚਨਾ ਸਾਂਤ ਚਿੱਤ ਵਿਚਾਰਧਾਰਾ ਨਿਕਲਣਾ, ਇਹ ਇਸ ਅੰਮ੍ਰਿਤ ਪ੍ਰਸਾਰ ਦੇ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ ਹੈ। ਅਜਿਹਾ ਗੀਤਾ ਦਾ ਗਿਆਨ ਆਉਣ ਵਾਲੀਆਂ ਪੀੜ੍ਹੀਆਂ ਨੂੰ, ਉਹ ਜੋ ਭਾਸ਼ਾ ਵਿੱਚ ਸਮਝਣ, ਜਿਸ ਰੂਪ ਵਿੱਚ ਸਮਝਣ, ਉਸ ਰੂਪ ਵਿੱਚ ਦਿੰਦੇ ਰਹਿਣਾ ਹਰ ਪੀੜ੍ਹੀ ਦਾ ਕੰਮ ਹੈ। ਡਾਕਟਰ ਕਰਣ ਸਿੰਘ ਜੀ ਨੇ, ਉਨ੍ਹਾਂ ਦੇ ਪੂਰੇ ਪਰਿਵਾਰ ਨੇ, ਉਨ੍ਹਾਂ ਦੀ ਮਹਾਨ ਪਰੰਪਰਾ ਨੇ ਇਸ ਕੰਮ ਨੂੰ ਹਮੇਸ਼ਾ ਜੀਵਤ ਰੱਖਿਆ ਹੈ।
ਅੱਗੇ ਦੀ ਵੀ ਪੀੜ੍ਹੀਆਂ ਜੀਵਿਤ ਰੱਖਣਗੀਆਂ, ਇਹ ਮੈਨੂੰ ਪੂਰਾ ਵਿਸ਼ਵਾਸ ਹੈ ਅਤੇ ਡਾਕਟਰ ਕਰਣ ਸਿੰਘ ਜੀ ਦੀਆਂ ਸੇਵਾਵਾਂ ਅਸੀਂ ਹਮੇਸ਼ਾ ਯਾਦ ਰੱਖਾਂਗੇ। ਇਸ ਮਹਾਨ ਕਾਰਜ ਦੇ ਲਈ ਮੈਂ ਆਦਰਪੂਰਵਕ ਉਨ੍ਹਾਂ ਦੀ ਨਮਨ ਕਰਦਾ ਹਾਂ ਅਤੇ ਉਹ ਉਮਰ ਵਿੱਚ ਇਤਨੇ ਸੀਨਿਅਰ ਹਨ, ਜਨਤਕ ਜੀਵਨ ਵਿੱਚ ਇਤਨੇ ਸੀਨਿਅਰ ਹਨ ਕਿ ਉਨ੍ਹਾਂ ਦਾ ਅਸ਼ੀਰਵਾਦ ਸਾਡੇ ‘ਤੇ ਬਣਿਆ ਰਹੇ ਤਾਕਿ ਅਸੀਂ ਵੀ ਇਨ੍ਹਾਂ ਆਦਰਸ਼ਾਂ ਨੂੰ ਲੈ ਕੇ ਕੁਝ ਨਾ ਕੁਝ ਦੇਸ਼ ਲਈ ਕਰਦੇ ਰਹੀਏ।
ਬਹੁਤ-ਬਹੁਤ ਧੰਨਵਾਦ!
***
Releasing Manuscript with commentaries by 21 scholars on Shlokas of the sacred Gita. https://t.co/aS6XeKvWuc
— Narendra Modi (@narendramodi) March 9, 2021
डॉ कर्ण सिंह जी ने भारतीय दर्शन के लिए जो काम किया है, जिस तरह अपना जीवन इस दिशा में समर्पित किया है, भारत के शिक्षा जगत पर उसका प्रकाश और प्रभाव स्पष्ट देखा जा सकता है: PM @narendramodi
— PMO India (@PMOIndia) March 9, 2021
आपके इस प्रयास ने जम्मू कश्मीर की उस पहचान को भी पुनर्जीवित किया है, जिसने सदियों तक पूरे भारत की विचार परंपरा का नेतृत्व किया है: PM @narendramodi
— PMO India (@PMOIndia) March 9, 2021
किसी एक ग्रंथ के हर श्लोक पर ये अलग-अलग व्याख्याएँ, इतने मनीषियों की अभिव्यक्ति, ये गीता की उस गहराई का प्रतीक है, जिस पर हजारों विद्वानों ने अपना पूरा जीवन दिया है: PM @narendramodi
— PMO India (@PMOIndia) March 9, 2021
ये भारत की उस वैचारिक स्वतन्त्रता और सहिष्णुता का भी प्रतीक है, जो हर व्यक्ति को अपना दृष्टिकोण, अपने विचार रखने के लिए प्रेरित करती है: PM @narendramodi
— PMO India (@PMOIndia) March 9, 2021
भारत को एकता के सूत्र में बांधने वाले आदि शंकराचार्य ने गीता को आध्यात्मिक चेतना के रूप में देखा।
— PMO India (@PMOIndia) March 9, 2021
गीता को रामानुजाचार्य जैसे संतों ने आध्यात्मिक ज्ञान की अभिव्यक्ति के रूप में सामने रखा।
स्वामी विवेकानंद के लिए गीता अटूट कर्मनिष्ठा और अदम्य आत्मविश्वास का स्रोत रही है: PM
गीता श्री अरबिंदो के लिए तो ज्ञान और मानवता की साक्षात अवतार थी।
— PMO India (@PMOIndia) March 9, 2021
गीता महात्मा गांधी की कठिन से कठिन समय में पथप्रदर्शक रही है: PM @narendramodi
गीता नेताजी सुभाषचंद्र बोस की राष्ट्रभक्ति और पराक्रम की प्रेरणा रही है।
— PMO India (@PMOIndia) March 9, 2021
ये गीता ही है जिसकी व्याख्या बाल गंगाधर तिलक ने की और आज़ादी की लड़ाई को नई ताकत दी: PM @narendramodi
हमारा लोकतन्त्र हमें हमारे विचारों की आज़ादी देता है, काम की आज़ादी देता है, अपने जीवन के हर क्षेत्र में समान अधिकार देता है।
— PMO India (@PMOIndia) March 9, 2021
हमें ये आज़ादी उन लोकतान्त्रिक संस्थाओं से मिलती है, जो हमारे संविधान की संरक्षक हैं: PM @narendramodi
इसलिए, जब भी हम अपने अधिकारों की बात करते हैं, तो हमें अपने लोकतान्त्रिक कर्तव्यों को भी याद रखना चाहिए: PM @narendramodi
— PMO India (@PMOIndia) March 9, 2021
गीता तो एक ऐसा ग्रंथ है जो पूरे विश्व के लिए है, जीव मात्र के लिए है।
— PMO India (@PMOIndia) March 9, 2021
दुनिया की कितनी ही भाषाओं में इसका अनुवाद किया गया, कितने ही देशों में इस पर शोध किया जा रहा है, विश्व के कितने ही विद्वानों ने इसका सानिध्य लिया है: PM @narendramodi
आज एक बार फिर भारत अपने सामर्थ्य को संवार रहा है ताकि वो पूरे विश्व की प्रगति को गति दे सके, मानवता की और ज्यादा सेवा कर सके।
— PMO India (@PMOIndia) March 9, 2021
हाल के महीनों में दुनिया ने भारत के जिस योगदान को देखा है, आत्मनिर्भर भारत में वही योगदान और अधिक व्यापक रूप में दुनिया के काम आयेगा: PM