ਨਮਸਕਾਰ!
ਨਮਸਕਾਰ ਬੈਂਗਲੁਰੂ!
ਨਮਸਕਾਰ ਸੈਮੀ ਕੌਨ ਇੰਡੀਆ!
ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਇਲੈਕਟ੍ਰੋਨਿਕਸ ਅਤੇ ਸੈਮੀ-ਕੰਡਕਟਰ ਉਦਯੋਗ ਦੇ ਲੀਡਰ; ਨਿਵੇਸ਼ਕ; ਅਕਾਦਮਿਕ, ਡਿਪਲੋਮੈਟਿਕ ਕੋਰ ਦੇ ਮੈਂਬਰ, ਅਤੇ ਮਿੱਤਰੋ,
ਉਦਘਾਟਨੀ ਸੈਮੀ-ਕੌਨ ਇੰਡੀਆ ਕਾਨਫ਼ਰੰਸ ਵਿੱਚ ਤੁਹਾਡਾ ਸਭਨਾਂ ਦਾ ਸੁਆਗਤ ਕਰਦਿਆਂ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਅਜਿਹੀ ਕਾਨਫ਼ਰੰਸ ਭਾਰਤ ਵਿੱਚ ਹੋ ਰਹੀ ਹੈ। ਆਖ਼ਰਕਾਰ, ਸੈਮੀ-ਕੰਡਕਟਰ ਦੁਨੀਆ ਵਿੱਚ ਸਾਡੀ ਕਲਪਨਾ ਤੋਂ ਕਿੱਤੇ ਵੱਧ ਤਰੀਕਿਆਂ ਨਾਲ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਗਲੋਬਲ ਸੈਮੀ-ਕੰਡਕਟਰ ਸਪਲਾਈ ਚੇਨਾਂ ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਭਾਈਵਾਲ ਵਜੋਂ ਸਥਾਪਿਤ ਕਰਨਾ ਸਾਡਾ ਸਮੂਹਿਕ ਉਦੇਸ਼ ਹੈ। ਅਸੀਂ ਹਾਈ-ਟੈਕ, ਉੱਚ ਗੁਣਵੱਤਾ ਅਤੇ ਉੱਚ ਭਰੋਸੇਯੋਗਤਾ ਦੇ ਸਿਧਾਂਤ ਦੇ ਅਧਾਰ ‘ਤੇ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਾਂ।
ਮਿੱਤਰੋ,
ਮੈਂ ਸੈਮੀ-ਕੰਡਕਟਰ ਟੈਕਨੋਲੋਜੀਆਂ ਲਈ ਭਾਰਤ ਦੇ ਇੱਕ ਆਕਰਸ਼ਕ ਨਿਵੇਸ਼ ਸਥਾਨ ਹੋਣ ਦੇ ਛੇ ਕਾਰਨ ਦੇਖਦਾ ਹਾਂ। ਪਹਿਲਾ, ਅਸੀਂ 1.3 ਅਰਬ ਤੋਂ ਵੱਧ ਭਾਰਤੀਆਂ ਨੂੰ ਜੋੜਨ ਲਈ ਡਿਜੀਟਲ ਬੁਨਿਆਦੀ ਢਾਂਚਾ ਬਣਾ ਰਹੇ ਹਾਂ। ਤੁਸੀਂ ਸਭਨਾਂ ਨੇ ਭਾਰਤ ਦੇ ਵਿੱਤੀ ਸਮਾਵੇਸ਼, ਬੈਂਕਿੰਗ ਅਤੇ ਡਿਜੀਟਲ ਭੁਗਤਾਨ ਕ੍ਰਾਂਤੀ ਬਾਰੇ ਸੁਣਿਆ ਹੋਵੇਗਾ। ਯੂਪੀਆਈ ਅੱਜ ਦੁਨੀਆ ਦਾ ਸਭ ਤੋਂ ਦਕਸ਼ ਭੁਗਤਾਨ ਬੁਨਿਆਦੀ ਢਾਂਚਾ ਹੈ। ਅਸੀਂ ਸਿਹਤ ਅਤੇ ਕਲਿਆਣ ਤੋਂ ਲੈ ਕੇ ਸਮਾਵੇਸ਼ ਅਤੇ ਸਸ਼ਕਤੀਕਰਣ ਤੱਕ ਪ੍ਰਸ਼ਾਸਨ ਦੇ ਸਾਰੇ ਸੈਕਟਰਾਂ ਵਿੱਚ ਜੀਵਨ ਨੂੰ ਬਦਲਣ ਲਈ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ। ਅਸੀਂ ਪ੍ਰਤੀ ਵਿਅਕਤੀ ਡੇਟਾ ਦੇ ਸਭ ਤੋਂ ਵੱਡੇ ਖਪਤਕਾਰਾਂ ਵਿੱਚੋਂ ਇੱਕ ਹਾਂ। ਅਤੇ ਅਸੀਂ ਲਗਾਤਾਰ ਹੋਰ ਅੱਗੇ ਵੱਧ ਰਹੇ ਹਾਂ। ਦੂਸਰਾ, ਅਸੀਂ ਭਾਰਤ ਲਈ ਅਗਲੀ ਟੈਕਨੋਲੋਜੀ ਕ੍ਰਾਂਤੀ ਦੀ ਅਗਵਾਈ ਕਰਨ ਲਈ ਰਾਹ ਪੱਧਰਾ ਕਰ ਰਹੇ ਹਾਂ। ਅਸੀਂ ਛੇ ਲੱਖ ਪਿੰਡਾਂ ਨੂੰ ਬ੍ਰੌਡਬੈਂਡ ਨਾਲ ਜੋੜਨ ਦੇ ਰਾਹ ‘ਤੇ ਹਾਂ। ਅਸੀਂ 5ਜੀ, ਆਈਓਟੀ ਅਤੇ ਕਲੀਨ ਐੱਨਰਜੀ ਟੈਕਨੋਲੋਜੀ ਵਿੱਚ ਸਮਰੱਥਾ ਵਿਕਸਿਤ ਕਰਨ ਵਿੱਚ ਨਿਵੇਸ਼ ਕਰ ਰਹੇ ਹਾਂ। ਅਸੀਂ ਡਾਟਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਟੈਕਨੀਕਸ ਵਿੱਚ ਇਨੋਵੇਸ਼ਨ ਦੀ ਅਗਲੀ ਲਹਿਰ ਲਿਆਉਣ ਲਈ ਕੰਮ ਕਰ ਰਹੇ ਹਾਂ। ਤੀਸਰਾ, ਭਾਰਤ ਮਜ਼ਬੂਤ ਆਰਥਿਕ ਵਿਕਾਸ ਵੱਲ ਵਧ ਰਿਹਾ ਹੈ। ਸਾਡੇ ਕੋਲ ਦੁਨੀਆ ਦਾ ਸਭ ਤੋਂ ਤੇਜ਼ ਗਤੀ ਨਾਲ ਵਧ ਰਿਹਾ ਸਟਾਰਟਅੱਪ ਈਕੋ-ਸਿਸਟਮ ਹੈ। ਨਵੇਂ ਯੂਨੀਕੋਰਨ ਹਰ ਕੁਝ ਹਫ਼ਤਿਆਂ ਵਿੱਚ ਆ ਰਹੇ ਹਨ। ਸੈਮੀ-ਕੰਡਕਟਰਾਂ ਦੀ ਭਾਰਤ ਦੀ ਆਪਣੀ ਖਪਤ 2026 ਤੱਕ 80 ਬਿਲੀਅਨ ਡਾਲਰ ਅਤੇ 2030 ਤੱਕ 110 ਬਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ। ਚੌਥਾ, ਅਸੀਂ ਭਾਰਤ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਨੂੰ ਬਿਹਤਰ ਬਣਾਉਣ ਲਈ ਵਿਆਪਕ ਪੱਧਰ ਦੇ ਸੁਧਾਰ ਕੀਤੇ ਹਨ। ਪਿਛਲੇ ਵਰ੍ਹੇ, ਅਸੀਂ 25,000 ਤੋਂ ਵੱਧ ਅਨੁਪਾਲਣਾਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਲਾਇਸੈਂਸਾਂ ਦੇ ਸਵੈ-ਨਵੀਨੀਕਰਨ ‘ਤੇ ਇੱਕ ਵੱਡਾ ਜ਼ੋਰ ਦਿੱਤਾ ਹੈ। ਇਸੇ ਤਰ੍ਹਾਂ, ਡਿਜੀਟਾਈਜ਼ੇਸ਼ਨ ਵੀ ਰੈਗੂਲੇਟਰੀ ਢਾਂਚੇ ਵਿੱਚ ਗਤੀ ਅਤੇ ਪਾਰਦਰਸ਼ਤਾ ਲਿਆ ਰਹੀ ਹੈ। ਅੱਜ, ਸਾਡੇ ਕੋਲ ਦੁਨੀਆ ਦੇ ਸਭ ਤੋਂ ਅਨੁਕੂਲ ਟੈਕਸ ਢਾਂਚਿਆਂ ਵਿੱਚੋਂ ਇੱਕ ਮੌਜੂਦ ਹੈ। ਪੰਜਵਾਂ, ਅਸੀਂ 21ਵੀਂ ਸਦੀ ਦੀਆਂ ਲੋੜਾਂ ਲਈ ਯੁਵਾ ਭਾਰਤੀਆਂ ਨੂੰ ਕੌਸ਼ਲ ਸੰਪੰਨ ਬਣਾਉਣ ਅਤੇ ਟ੍ਰੇਨਿੰਗ ਦੇਣ ਵਿੱਚ ਭਾਰੀ ਨਿਵੇਸ਼ ਕਰ ਰਹੇ ਹਾਂ। ਸਾਡੇ ਕੋਲ ਇੱਕ ਬੇਮਿਸਾਲ ਸੈਮੀ-ਕੰਡਕਟਰ ਡਿਜ਼ਾਈਨ ਪ੍ਰਤਿਭਾ ਪੂਲ ਹੈ ਜੋ ਕਿ ਦੁਨੀਆ ਦੇ ਕੋਈ 20% ਤੱਕ ਦਾ ਸੈਮੀ-ਕੰਡਕਟਰ ਡਿਜ਼ਾਈਨ ਇੰਜੀਨੀਅਰ ਬਣਦਾ ਹੈ। ਲਗਭਗ ਸਾਰੀਆਂ ਚੋਟੀ ਦੀਆਂ 25 ਸੈਮੀ-ਕੰਡਕਟਰ ਡਿਜ਼ਾਈਨ ਕੰਪਨੀਆਂ ਦੇ ਡਿਜ਼ਾਈਨ ਜਾਂ ਖੋਜ ਅਤੇ ਵਿਕਾਸ ਕੇਂਦਰ ਸਾਡੇ ਦੇਸ਼ ਵਿੱਚ ਮੌਜੂਦ ਹਨ। ਅਤੇ ਛੇਵਾਂ, ਅਸੀਂ ਭਾਰਤੀ ਮੈਨੂਫੈਕਚਰਿੰਗ ਸੈਕਟਰ ਨੂੰ ਬਦਲਣ ਲਈ ਕਈ ਉਪਾਅ ਕੀਤੇ ਹਨ। ਉਸ ਸਮੇਂ ਜਦੋਂ ਮਾਨਵਤਾ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਨਾਲ ਲੜ ਰਹੀ ਸੀ, ਭਾਰਤ ਨਾ ਸਿਰਫ਼ ਆਪਣੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਕਰ ਰਿਹਾ ਸੀ, ਬਲਕਿ ਆਪਣੀ ਅਰਥਵਿਵਸਥਾ ਦੀ ਸਿਹਤ ਵਿੱਚ ਵੀ ਸੁਧਾਰ ਕਰ ਰਿਹਾ ਸੀ।
ਮਿੱਤਰੋ,
ਸਾਡੀਆਂ ”ਪ੍ਰੋਡਕਸ਼ਨ ਲਿੰਕਡ ਇਨਸੈਂਟਿਵਜ਼” ਸਕੀਮਾਂ 14 ਮੁੱਖ ਸੈਕਟਰਾਂ ਵਿੱਚ 26 ਬਿਲੀਅਨ ਡਾਲਰ ਤੋਂ ਵੱਧ ਦੇ ਪ੍ਰੋਤਸਾਹਨ ਦੀ ਪੇਸ਼ਕਸ਼ ਕਰਦੀਆਂ ਹਨ। ਅਗਲੇ 5 ਵਰ੍ਹਿਆਂ ਵਿੱਚ, ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਸੈਕਟਰ ਵਿੱਚ ਰਿਕਾਰਡ ਵਾਧਾ ਦੇਖੇ ਜਾਣ ਦੀ ਉਮੀਦ ਹੈ। ਅਸੀਂ ਹਾਲ ਹੀ ਵਿੱਚ 10 ਬਿਲੀਅਨ ਡਾਲਰ ਤੋਂ ਵੱਧ ਦੇ ਕੁੱਲ ਖ਼ਰਚੇ ਦੇ ਨਾਲ ਸੈਮੀ-ਕੌਨ ਇੰਡੀਆ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਸੈਮੀ-ਕੰਡਕਟਰਾਂ, ਡਿਸਪਲੇ ਮੈਨੂਫੈਕਚਰਿੰਗ ਅਤੇ ਡਿਜ਼ਾਈਨ ਈਕੋਸਿਸਟਮ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਅਸੀਂ ਜਾਣਦੇ ਹਾਂ ਕਿ ਸੈਮੀ-ਕੰਡਕਟਰ ਈਕੋਸਿਸਟਮ ਨੂੰ ਵਧਣ-ਫੁੱਲਣ ਲਈ, ਸਰਕਾਰ ਵੱਲੋਂ ਲੋੜੀਂਦਾ ਸਮਰਥਨ ਯਕੀਨੀ ਬਣਾਉਣਾ ਜ਼ਰੂਰੀ ਹੈ। ਮੈਨੂੰ ਆਪਣੀ ਅਪਰੋਚ ਬਾਰੇ ਸੈਮੀ-ਕੰਡਕਟਰਾਂ ਦੀ ਭਾਸ਼ਾ ਵਿੱਚ ਕਹਿਣ ਦੀ ਇਜਾਜ਼ਤ ਦਿਓ। ਪਹਿਲੇ ਸਮਿਆਂ ਵਿੱਚ, ਉਦਯੋਗ ਆਪਣਾ ਕੰਮ ਕਰਨ ਲਈ ਤਿਆਰ ਸਨ ਪਰ ਸਰਕਾਰ ਇੱਕ “ਕੋਈ ਗੇਟ ਨਹੀਂ” (Not Gate) ਵਰਗੀ ਸੀ। ਜਦੋਂ ਕੋਈ ਵੀ ਇੱਨਪੁਟ “ਨਾਟ ਗੇਟ” ਵਿੱਚ ਵਹਿੰਦਾ ਹੈ, ਤਾਂ ਇਹ ਨਕਾਰਾ ਹੋ ਜਾਂਦਾ ਹੈ। ਬਹੁਤ ਸਾਰੀਆਂ ਬੇਲੋੜੀਆਂ ਅਨੁਪਾਲਣਾ ਅਤੇ ਕੋਈ ‘ਕਾਰੋਬਾਰ ਕਰਨ ਦੀ ਅਸਾਨੀ’ (ਈਜ਼ ਆਵ੍ ਡੂਇੰਗ ਬਿਜ਼ਨਸ) ਨਹੀਂ। ਪਰ, ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ “ਐਂਡ ਗੇਟ” (And Gate) ਵਰਗਾ ਹੋਣਾ ਚਾਹੀਦਾ ਹੈ। ਜਿੱਥੇ ਉਦਯੋਗ ਸਖ਼ਤ ਮਿਹਨਤ ਕਰਦਾ ਹੈ, ਸਰਕਾਰ ਨੂੰ ਹੋਰ ਵੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹਾਂਗਾ ਕਿ ਅਸੀਂ ਭਵਿੱਖ ਵਿੱਚ ਵੀ ਉਦਯੋਗ ਨੂੰ ਸਮਰਥਨ ਦੇਣਾ ਜਾਰੀ ਰੱਖਾਂਗੇ। ਅਸੀਂ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਸੈਮੀ-ਕੌਨ ਇੰਡੀਆ ਪ੍ਰੋਗਰਾਮ ਈਕੋ-ਸਿਸਟਮ ਦੇ ਵਿਭਿੰਨ ਹਿੱਸਿਆਂ ਜਿਵੇਂ ਕਿ ਸੈਮੀ-ਕੰਡਕਟਰ ਫੈਬ, ਡਿਸਪਲੇ ਫੈਬ, ਡਿਜ਼ਾਈਨ, ਅਸੈਂਬਲੀ, ਟੈਸਟ, ਮਾਰਕਿੰਗ ਅਤੇ ਸੈਮੀ-ਕੰਡਕਟਰਾਂ ਦੀ ਪੈਕਿੰਗ ਨੂੰ ਸੰਬੋਧਿਤ ਕਰਦਾ ਹੈ।
ਮਿੱਤਰੋ,
ਇੱਕ ਨਵੀਂ ਵਿਸ਼ਵ ਵਿਵਸਥਾ ਬਣ ਰਹੀ ਹੈ ਅਤੇ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਅਸੀਂ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਮਾਹੌਲ ਬਣਾਉਣ ਲਈ ਪਿਛਲੇ ਕੁਝ ਵਰ੍ਹਿਆਂ ਵਿੱਚ ਸਖ਼ਤ ਮਿਹਨਤ ਕੀਤੀ ਹੈ। ਭਾਰਤ ਵਿੱਚ ਟੈੱਕ ਅਤੇ ਜੋਖਮ ਲੈਣ ਦੀ ਇੱਛਾ ਹੈ। ਅਸੀਂ ਇੱਕ ਸਹਾਇਕ ਨੀਤੀਗਤ ਵਾਤਾਵਰਣ ਜ਼ਰੀਏ ਜਿੱਥੋਂ ਤੱਕ ਸੰਭਵ ਹੋ ਸਕੇ ਰੁਕਾਵਟਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ ਹੈ। ਅਸੀਂ ਦਿਖਾ ਦਿੱਤਾ ਹੈ ਕਿ ਭਾਰਤ ਵਪਾਰ ਕਰਨ ਦਾ ਚਾਹਵਾਨ ਹੈ! ਹੁਣ, ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ।
ਮਿੱਤਰੋ,
ਮੈਂ ਤੁਹਾਡੇ ਸਭਨਾਂ ਤੋਂ ਵਿਹਾਰਕ ਸੁਝਾਵਾਂ ਦੀ ਉਮੀਦ ਕਰਦਾ ਹਾਂ ਕਿ ਅਸੀਂ ਅਜਿਹੇ ਭਾਰਤ ਵੱਲ ਕਿਵੇਂ ਵਧ ਸਕਦੇ ਹਾਂ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਦੁਨੀਆ ਲਈ ਸੈਮੀ-ਕੰਡਕਟਰਾਂ ਦਾ ਕੇਂਦਰ ਹੋਵੇ। ਇਸ ਕਾਨਫ਼ਰੰਸ ਜ਼ਰੀਏ ਸਾਡਾ ਉਦੇਸ਼ ਡੋਮੇਨ ਮਾਹਿਰਾਂ ਨਾਲ ਜੁੜਨਾ ਹੈ। ਅਸੀਂ ਇਹ ਸਮਝਣ ਲਈ ਹਿਤਧਾਰਕਾਂ ਨਾਲ ਕੰਮ ਕਰਾਂਗੇ ਕਿ ਇੱਕ ਜੀਵੰਤ ਸੈਮੀ-ਕੰਡਕਟਰ ਈਕੋਸਿਸਟਮ ਬਣਾਉਣ ਲਈ ਹੋਰ ਕੀ ਕੀਤਾ ਜਾ ਸਕਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਕਾਨਫ਼ਰੰਸ ਵਿੱਚ ਭਰਪੂਰ ਵਿਚਾਰ-ਵਟਾਂਦਰਾ ਹੋਵੇਗਾ ਜੋ ਭਾਰਤ ਨੂੰ ਇੱਕ ਨਵੇਂ ਭਵਿੱਖ ਵੱਲ ਲਿਜਾਣ ਵਿੱਚ ਮਦਦ ਕਰੇਗਾ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਬਹੁਤ ਧੰਨਵਾਦ।
******
ਡੀਐੱਸ/ਵੀਜੇ/ਬੀਐੱਮ
Addressing the inaugural session of Semi-con India Conference being held in Bengaluru. https://t.co/D0mtwSQKmo
— Narendra Modi (@narendramodi) April 29, 2022
It gives me great pleasure today to welcome you all to the inaugural Semi-con India Conference.
— PMO India (@PMOIndia) April 29, 2022
I am glad that such a conference is being held in India.
Afterall, semi-conductors are playing a critical role in the world in more ways than we can imagine: PM @narendramodi
It is our collective aim to establish India as one of the key partners in global semi-conductor supply chains.
— PMO India (@PMOIndia) April 29, 2022
We want to work in this direction based on the principle of Hi-tech, high quality and high reliability: PM @narendramodi
I see six reasons for India being an attractive investment destination for Semi-conductor technologies.
— PMO India (@PMOIndia) April 29, 2022
First, we are building the digital infrastructure to connect over 1.3 billion Indians: PM @narendramodi
UPI is the world's most efficient payment infrastructure today.
— PMO India (@PMOIndia) April 29, 2022
We are using digital technology to transform lives in all sectors of governance from health and welfare to inclusion and empowerment: PM @narendramodi
Second, we are paving the way for India to lead the next technology revolution.
— PMO India (@PMOIndia) April 29, 2022
We are on our way to connect six hundred thousand villages with broadband.
We are investing in developing capabilities in 5G, IoT and clean energy technologies: PM @narendramodi
Third, India is headed for robust economic growth.
— PMO India (@PMOIndia) April 29, 2022
We have the world's fastest growing Startup Eco-system.
New unicorns are coming up every few weeks.
India's own consumption of Semi-conductors is expected to cross 80 billion Dollars by 2026 & 110 Billion Dollars by 2030: PM
Fourth, we have undertaken wide ranging reforms for improving ease of doing business in India.
— PMO India (@PMOIndia) April 29, 2022
Last year, we abolished more than 25,000 compliances & gave push towards auto-renewal of licenses.
Digitization is also bringing speed & transparency to the regulatory framework: PM
Fifth, we are investing heavily in skilling and training young Indians for the needs of 21st century.
— PMO India (@PMOIndia) April 29, 2022
We have an exceptional semi-conductor design talent pool which makes upto 20% of the world's semiconductor design engineers: PM @narendramodi
And Sixth, we have undertaken several measures towards transforming the Indian manufacturing sector.
— PMO India (@PMOIndia) April 29, 2022
At a time when humanity was fighting a once in a century pandemic, India was not only improving the health of our people but also the health of our economy: PM @narendramodi
In earlier times, industries were ready to do their work but the government was like a ''Not Gate''.
— PMO India (@PMOIndia) April 29, 2022
When any input flows into the ''Not Gate'', it gets negated: PM @narendramodi
So many needless compliances and no 'ease of doing business.'
— PMO India (@PMOIndia) April 29, 2022
But, we understand that the government must be like the ''And Gate''.
While the industry works hard, the government must work even harder: PM @narendramodi
India has the appetite for tech and risk-taking.
— PMO India (@PMOIndia) April 29, 2022
We have put the odds in your favour as far as possible through a supportive policy environment.
We have shown that India means business: PM @narendramodi