Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੇਸ਼ਲਜ਼ ਸੰਸਦੀ ਵਫਦ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਸੇਸ਼ਲਜ਼ (Seychelles) ਸੰਸਦ ਦੇ ਇੱਕ 12-ਮੈਂਬਰੀ ਵਫਦ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸਪੀਕਰ ਮਾਣਯੋਗ ਪੈਟ੍ਰਿੱਕ ਪਿੱਲੇ ( Hon. Patrick Pillay) ਦੀ ਅਗਵਾਈ ਵਾਲੇ ਵਫਦ ਵਿੱਚ ਸਰਕਾਰੀ ਬਿਜ਼ਨਸ ਆਗੂ, ਮਾਨਯੋਗ ਚਾਰਲਸ ਡੀ ਕਮਰਮੌਂਡ (Hon. Charles De Commarmond) ਸ਼ਾਮਲ ਸਨ।

ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦੀਆਂ ਵਿਧਾਨਪਾਲਿਕਾਵਾਂ ਵਿੱਚਕਾਰ ਵਧੇ ਅਦਾਨ-ਪ੍ਰਦਾਨ ਦਾ ਸਵਾਗਤ ਕੀਤਾ । ਉਨ੍ਹਾਂ ਨੇ ਹਿੰਦ ਮਹਾਂਸਾਗਰ `ਚ ਸਮੇਤ, ਕਰੀਬੀ ਸਹਿਯੋਗੀਆਂ ਦੇ ਰੂਪ ਵਿੱਚ ਭਾਰਤ ਅਤੇ ਸੇਸ਼ੇਲਜ਼ ਦਰਮਿਆਨ ਮਜ਼ਬੂਤ ਅਤੇ ਜੀਵੰਤ ਸਬੰਧਾਂ ਨੂੰ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਮਾਰਚ 2015 ਵਿੱਚ ਆਪਣੇ ਸੇਸ਼ਲਜ਼ ਦੇ ਸਫਲ ਦੌਰੇ ਨੂੰ ਯਾਦ ਕੀਤਾ ਜਿਸ ਨੇ ਦੋਹਾਂ ਦੇਸ਼ਾਂ ਵਿੱਚ ਸਹਿਯੋਗ ਹੋਰ ਗੂੜ੍ਹਾ ਕਰਨ ਮਦਦ ਵਿੱਚ ਕੀਤੀ।

ਵਫਦ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਅਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਨਜ਼ਰੀਆ ਪ੍ਰਧਾਨ ਮੰਤਰੀ ਨਾਲ ਸਾਂਝਾ ਕੀਤਾ।

ਸੇਸ਼ਲਜ਼ ਦਾ ਵਫਦ ਲੋਕ ਸਭਾ ਸਪੀਕਰ ਦੇ ਸੱਦੇ ‘ਤੇ ਭਾਰਤ ਦੇ ਸਰਕਾਰੀ ਦੌਰੇ ‘ਤੇ ਹੈ ।

****

AKT/SH