Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਸੇਵਾ ਪਰਮੋ ਧਰਮ’ ਸਿਵਲ ਸੇਵਾਵਾਂ ਦਾ ਮੰਤਰ ਹੋਣਾ ਚਾਹੀਦਾ ਹੈ : ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀਯ ਏਕਤਾ ਦਿਵਸ ਦੇ ਅਵਸਰ ’ਤੇ ਕੇਵਡੀਆ ਸਥਿਤ ‘ਸਟੈਚੂ ਆਵ੍ ਯੂਨਿਟੀ’ ਦੇ ਪਰਿਸਰ ਵਿੱਚ ਸਿਵਲ ਸੇਵਾ ਦੇ 430 ਤੋਂ ਵੀ ਜ਼ਿਆਦਾ ਪ੍ਰੋਬੇਸ਼ਨਰਾਂ,  ਅਧਿਕਾਰੀਆਂ ਅਤੇ ਹੋਰ ਪਤਵੰਤਿਆਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ ।

ਇਨ੍ਹਾਂ ਪ੍ਰੋਬੇਸ਼ਨਰਾਂ (ਟ੍ਰੇਨੀ ਅਧਿਕਾਰੀਆਂ) ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਨਾਲ ਅਲੱਗ ਤੋਂ ਹੋਏ ਆਪਸੀ ਸੰਵਾਦ ਸੈਸ਼ਨ ਦੌਰਾਨ ਅਲੱਗ-ਅਲੱਗ ਵਿਸ਼ਾਗਤ ਖੇਤਰਾਂ ਜਿਵੇਂ ਕਿ ਖੇਤੀਬਾੜੀ ਅਤੇ ਗ੍ਰਾਮੀਣ ਸਸ਼ਕਤੀਕਰਨ, ਸਿਹਤ ਸੇਵਾ ਸਬੰਧੀ ਸੁਧਾਰਾਂ ਅਤੇ ਨੀਤੀ ਨਿਰਮਾਣ, ਟਿਕਾਊ ਗ੍ਰਾਮੀਣ ਪ੍ਰਬੰਧਨ ਤਕਨੀਕਾਂ, ਸਮਾਵੇਸ਼ੀ ਸ਼ਹਿਰੀਕਰਨ  ਅਤੇ ਸਿੱਖਿਆ ਦੇ ਭਵਿੱਖ ਬਾਰੇ ਪੇਸ਼ਕਾਰੀਆਂ ਦਿੱਤੀਆਂ ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ‘ਦੇਸ਼ ਵਿੱਚ ਅਲੱਗ – ਅਲੱਗ ਸਿਵਲ ਸੇਵਾਵਾਂ ਦਾ ਇਸ ਤਰ੍ਹਾਂ ਦਾ ਸੰਯੁਕਤ  ਫਾਊਂਡੇਸ਼ਨ  ਕੋਰਸ ਭਾਰਤ ਵਿੱਚ ਸਿਵਲ ਸੇਵਾਵਾਂ ਦੇ ਖੇਤਰ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ  ਹੈ। ਹੁਣ ਤੱਕ ਤੁਹਾਨੂੰ ਵਿਭਿੰਨ ਕੇਂਦਰਾਂ ਜਿਵੇਂ ਕਿ ਮਸੂਰੀ, ਹੈਦਰਾਬਾਦ ਅਤੇ ਹੋਰ ਸਥਾਨਾਂ ’ਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ । ਜਿਵੇਂ ਕ‌ਿ ਮੈਂ ਪਹਿਲਾਂ ਕਿਹਾ ਸੀ ਕਿ ਤੁਹਾਨੂੰ ਆਪਣੀ ਟ੍ਰੇਨਿੰਗ ਦੇ ਆਰੰਭਿਕ ਗੇੜ ਵਿੱਚ ਅਲੱਗ-ਥਲੱਗ ਰਹਿ ਕੇ ਕੰਮ ਕਰਨ ਦੇ ਮਾਹੌਲ ਵਿੱਚ ਢਾਲਿਆ ਜਾਂਦਾ ਸੀ, ਜਿਸ ਤਰ੍ਹਾਂ ਨਾਲ ਨੌਕਰਸ਼ਾਹੀ ਕੰਮ ਕਰਦੀ ਹੈ।’

ਪ੍ਰਧਾਨ ਮੰਤਰੀ ਨੇ ਇਸ ਦਿਸ਼ਾ ਵਿੱਚ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘‘ਸਿਵਲ ਸੇਵਾ ਦਾ ਅਸਲੀ ਏਕੀਕਰਨ ਹੁਣ ਤੁਹਾਡੇ ਸਭ ਨਾਲ ਉਚਿਤ ਤਰੀਕੇ ਨਾਲ ਹੋ ਰਿਹਾ ਹੈ। ਇਹ ‘ਆਰੰਭ’ ਆਪਣੇ ਆਪ ਵਿੱਚ ਇੱਕ ਸੁਧਾਰ ਹੈ। ਇਹ ਸੁਧਾਰ ਕੇਵਲ ਸਿਖਲਾਈ ਦੇ ਏਕੀਕਰਨ ਤੱਕ ਸੀਮਿਤ ਨਹੀਂ ਹੈ। ਇਸ ਤਹਿਤ ਦ੍ਰਿਸ਼ਟੀਕੋਣ ਅਤੇ ਨਜ਼ਰੀਏ ਦਾ ਵਿਸਤਾਰ ਵੀ ਹੋਣਾ ਹੈ ਅਤੇ ਇਸ ਨਾਲ ਉਮੀਦ ਨਾਲੋਂ ਜ਼ਿਆਦਾ ਮੌਕੇ ਮਿਲਣਗੇ । ਇਹੀ ਸਿਵਲ ਸੇਵਾਵਾਂ ਦਾ ਏਕੀਕਰਨ ਹੈ। ਇਹ ‘ਆਰੰਭ’ ਤੁਹਾਡੇ ਨਾਲ ਹੋ ਰਿਹਾ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਤਹਿਤ ਟ੍ਰੇਨੀ ਅਧਿਕਾਰੀਆਂ ਨੂੰ ਸਮਾਜਿਕ ਅਤੇ ਆਰਥਿਕ ਆਲਮੀ ਹਸਤੀਆਂ ਅਤੇ ਮਾਹਿਰਾਂ ਨਾਲ ਸੰਵਾਦ ਕਰਨ ਦਾ ਅਵਸਰ ਦਿੱਤਾ ਗਿਆ ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਸਿਵਲ ਸੇਵਾਵਾਂ ਨੂੰ ਇੱਕ ਮਹੱਤਵਪੂਰਨ  ਔਜਾਰ ਬਣਾਉਣਾ ਸਰਦਾਰ ਵੱਲਭ ਭਾਈ ਪਟੇਲ ਦਾ ਦ੍ਰਿਸ਼ਟੀਕੋਣ ਸੀ ।

 ‘ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਸਾਰੀਆਂ ਸਿਵਲ ਸੇਵਾਵਾਂ ਨੂੰ ਇੱਕ ਮਹੱਤਵਪੂਰਨ  ਮਾਧਿਅਮ ਬਣਾਉਣਾ ਸਰਦਾਰ ਵਲੱਭ ਭਾਈ ਪਟੇਲ ਦਾ ਦ੍ਰਿਸ਼ਟੀਕੋਣ ਸੀ । ਆਪਣੇ ਦ੍ਰਿਸ਼ਟੀਕੋਣ ਨੂੰ ਮੂਰਤ ਰੂਪ ਦੇਣ ਲਈ ਸਰਦਾਰ ਪਟੇਲ ਨੂੰ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ।

ਉਸ ਸਮੇਂ ਇਹ ਇੱਕ ਆਮ ਧਾਰਨਾ ਸੀ ਕਿ ਹੁਣ ਕਿਸ ਪ੍ਰਕਾਰ ਉਨ੍ਹਾਂ ਅਧਿਕਾਰੀਆਂ ਦਾ ਇਸਤੇਮਾਲ ਰਾਸ਼ਟਰ ਦੇ ਵਿਕਾਸ ਵਿੱਚ ਕੀਤਾ ਜਾ ਸਕੇਗਾ, ਜਿਨ੍ਹਾਂ ਨੇ ਸੁਤੰਤਰਤਾ ਦੇ ਅੰਦੋਲਨ ਨੂੰ ਦਬਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ, ਲੇਕਿਨ ਆਪਣੇ ਦ੍ਰਿਸ਼ਟੀਕੋਣ ਨਾਲ ਸਰਦਾਰ ਪਟੇਲ ਇੱਕ ਅਜਿਹੀ ਪ੍ਰਣਾਲੀ ਵਿੱਚ ਵਿਸ਼ਵਾਸ ਕਰਦੇ ਸਨ ਜਿਸ ਵਿੱਚ ਦੇਸ਼ ਨੂੰ ਅੱਗੇ ਲਿਜਾਣ ਦਾ ਦਮਖਮ ਸੀ ।’

 ‘ਇਸ ਨੌਕਰਸ਼ਾਹੀ ਨੇ ਦੇਸ਼ ਦੀਆਂ ਰਿਆਸਤਾਂ ਨੂੰ ਆਪਸ ਵਿੱਚ ਜੋੜਨ ਵਿੱਚ ਮਦਦ ਕੀਤੀ ।’

ਪ੍ਰਧਾਨ ਮੰਤਰੀ ਨੇ ਪ੍ਰੋਬੇਸ਼ਨਗੀ ਅਧਿਕਾਰੀਆਂ ਨੂੰ ਦੱਸਿਆ ਕਿ ਸਰਦਾਰ ਪਟੇਲ ਨੇ ਬਾਰੰਬਾਰ ਇਹ ਦਰਸਾਇਆ ਕਿ ਕਿਸ ਪ੍ਰਕਾਰ ਆਮ ਆਦਮੀ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ,  ਇਸ ਦੇ ਲਈ ਕਠੋਰ ਇੱਛਾ ਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਦੀ ਜ਼ਰੂਰਤ ਹੈ ।

ਸਰਦਾਰ ਪਟੇਲ ਦੀਆਂ ਸਮਰੱਥਾਵਾਂ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਕਿਹਾ, ‘ਲਗਭਗ 100 ਵਰ੍ਹੇ ਪਹਿਲਾਂ ਉਨ੍ਹਾਂ ਨੇ ਸੀਮਿਤ ਸੰਸਾਧਨਾਂ ਦੇ ਨਾਲ 10 ਵਰ੍ਹੇ ਦੇ ਅੰਦਰ ਅਹਿਮਦਾਬਾਦ ਨਗਰਪਾਲਿਕਾ ਵਿੱਚ ਸੁਧਾਰ ਦੇ ਉਪਾਅ ਕੀਤੇ ਅਤੇ ਆਪਣੀ ਸਮਰੱਥਾ ਸਿੱਧ ਕਰ ਦਿੱਤੀ ।’

ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਦ੍ਰਿਸ਼ਟੀਕੋਣ ਨਾਲ ਸਰਦਾਰ ਪਟੇਲ ਨੇ ਸੁਤੰਤਰ ਭਾਰਤ ਵਿੱਚ ਸਿਵਲ ਸੇਵਾਵਾਂ ਦੀ ਰੂਪਰੇਖਾ ਤਿਆਰ ਕੀਤੀ ।’

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰੋਬੇਸ਼ਨਗੀ ਅਧਿਕਾਰੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਨਿਰਪੱਖਤਾ ਨਾਲ ਹਰੇਕ ਪ੍ਰਯਤਨ ਕਰਨ ਅਤੇ ਨਿਰਸਆਰਥਤਾ ਦੀ ਸੱਚੀ ਭਾਵਨਾ ਨਾਲ ਕੰਮ ਕਰਨ।

 ‘ਨਿਰਪੱਖਤਾ ਅਤੇ ਨਿਰਸਆਰਥਤਾ ਦੇ ਨਾਲ ਕੀਤਾ ਗਿਆ ਹਰੇਕ ਪ੍ਰਯਤਨ ਨਵੇਂ ਭਾਰਤ ਲਈ ਮਜ਼ਬੂਤ ਅਧਾਰ ਹੋਵੇਗਾ।’

 “ਨਵੇਂ ਭਾਰਤ ਦੇ ਵਿਜ਼ਨ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਡੀ ਨੌਕਰਸ਼ਾਹੀ ਦੇ ਪਾਸ 21ਵੀਂ ਸਦੀ ਦੀ ਸੋਚ ਅਤੇ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਨੂੰ ਇੱਕ ਅਜਿਹੀ ਨੌਕਰਸ਼ਾਹੀ ਦੀ ਲੋੜ ਹੈ, ਜੋ ਰਚਨਾਤਮਕ ਅਤੇ ਤਰਕਸ਼ੀਲ, ਕਲਪਨਾਸ਼ੀਲ ਅਤੇ ਇਨੋਵੇਟਿਵ,  ਅਗਾਂਹਵਧੂ ਕਿਰਿਆਸ਼ੀਲ ਅਤੇ ਵਿਨਿਮਰ, ਪ੍ਰੋਫੈਸ਼ਨਲ ਅਤੇ ਪ੍ਰਗਤੀਸ਼ੀਲ,  ਊਰਜਾਵਾਨ ਅਤੇ ਸਮਰੱਥਾਵਾਨ, ਦਕਸ਼ ਅਤੇ ਪ੍ਰਭਾਵੀ, ਪਾਰਦਰਸ਼ੀ ਅਤੇ ਤਕਨੀਕੀ ਦ੍ਰਿਸ਼ਟੀ ਤੋਂ ਸਮਰੱਥ ਹੋਵੇ।”

ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਸੀਨੀਅਰ ਨੌਕਰਸ਼ਾਹਾਂ ਨੇ ਸੜਕਾਂ, ਵਾਹਨਾਂ, ਟੈਲੀਫੋਨ, ਰੇਲਵੇ,  ਹਸਪਤਾਲਾਂ, ਸਕੂਲਾਂ, ਕਾਲਜਾਂ ਆਦਿ ਦੀ ਕਮੀ ਹੋਣ ਦੇ ਬਾਵਜੂਦ ਬਹੁਤ ਕੁਝ ਹਾਸਲ ਕੀਤਾ ।

 “ਅੱਜ ਹਾਲਾਤ ਬਦਲ ਚੁੱਕੇ ਹਨ । ਭਾਰਤ ਅਸਾਧਾਰਣ ਪ੍ਰਗਤੀ ਦੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਸਾਡੇ ਪਾਸ ਭਰਪੂਰ ਮਾਤਰਾ ਵਿੱਚ ਯੁਵਾ ਸ਼ਕਤੀ, ਭਰਪੂਰ ਮਾਤਰਾ ਵਿੱਚ ਆਧੁਨਿਕ ਟੈਕਨੋਲੋਜੀ ਹੈ ਅਤੇ ਖੁਰਾਕ ਸੰਸਾਧਨਾਂ ਦੀ ਕੋਈ ਕਮੀ ਨਹੀਂ ਹੈ। ਹੁਣ ਤੁਹਾਡੇ ਪਾਸ ਮਹੱਤਵਪੂਰਨ ਅਵਸਰ ਅਤੇ ਜ਼ਿੰਮੇਵਾਰੀਆਂ ਹਨ, ਤੁਹਾਨੂੰ ਭਾਰਤ ਦੀ ਸਮਰੱਥਾ ਵਧਾਉਣੀ ਹੋਵੇਗੀ ਅਤੇ ਉਸ ਦੇ ਸਥਾਈਤਵ ਨੂੰ ਮਜ਼ਬੂਤੀ ਪ੍ਰਦਾਨ ਕਰਨੀ ਹੋਵੇਗੀ ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਬੇਸ਼ਨਰਾਂ ਨੂੰ ਆਪਣੇ ਆਪ ਨੂੰ ਰਾਸ਼ਟਰ ਦੀ ਸੇਵਾ ਪ੍ਰਤੀ ਸਮਰਪਿਤ ਕਰਨਾ ਚਾਹੀਦਾ ਹੈ ।

ਉਨ੍ਹਾਂ ਨੇ ਕਿਹਾ, “ ਤੁਸੀਂ ਕੇਵਲ ਕਰੀਅਰ ਜਾਂ ਸਿਰਫ਼ ਨੌਕਰੀ ਲਈ ਇਸ ਪਥ ’ਤੇ ਨਹੀਂ ਆਏ ਹੋ।  ਤੁਸੀਂ ਸੇਵਾ ਪਰਮੋ ਧਰਮ ਦੇ ਮੰਤਰ ਨਾਲ ਇੱਥੇ ਸੇਵਾ ਲਈ ਆਏ ਹੋ। ”

 “ਤੁਹਾਡਾ ਇੱਕ ਕਦਮ, ਇੱਕ ਹਸਤਾਖ਼ਰ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗਾ । ਤੁਹਾਡੇ ਫ਼ੈਸਲੇ ਸਥਾਨਕ ਅਤੇ ਖੇਤਰੀ ਹੋਣਗੇ, ਲੇਕਿਨ ਉਨ੍ਹਾਂ ਦਾ ਪਰਿਪੱਖ ਰਾਸ਼ਟਰੀ ਹੋਵੇਗਾ । ਤੁਹਾਨੂੰ ਹਮੇਸ਼ਾ ਇਹ ਸੋਚਣਾ ਚਾਹੀਦਾ ਹੈ ਕਿ ਤੁਹਾਡਾ ਫ਼ੈਸਲਾ ਰਾਸ਼ਟਰ  ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ ।”

 “ਤੁਹਾਡਾ ਫ਼ੈਸਲਾ ਹਮੇਸ਼ਾ ਦੋ ਬੁਨਿਆਦੀ ਸਿਧਾਂਤਾਂ ’ਤੇ ਅਧਾਰਿਤ ਹੋਣਾ ਚਾਹੀਦਾ ਹੈ। ਪਹਿਲਾ ਮਹਾਤਮਾ ਗਾਂਧੀ ਦਾ ਹੈ, ਜਿੱਥੇ ਉਨ੍ਹਾਂ ਨੇ ਕਿਹਾ ਸੀ ਕਿ ਕੀ ਤੁਹਾਡੇ ਫੈਸਲੇ ਦਾ ਸਮਾਜ ਦੇ ਸਭ ਤੋਂ ਨਿਚਲੇ ਪਾਏਦਾਨ  ਦੇ ਅੰਤਿਮ ਵਿਅਕਤੀ ਲਈ ਕੋਈ ਮਹੱਤਵ ਹੈ ਅਤੇ ਦੂਸਰਾਂ ਇਹ ਕਿ ਕੀ ਸਾਡਾ ਫੈਸਲਾ ਦੇਸ਼ ਦੀ ਏਕਤਾ, ਸਥਿਰਤਾ ਅਤੇ ਉਸ ਦੀ ਤਾਕਤ ਵਿੱਚ ਯੋਗਦਾਨ ਦੇਵੇਗਾ।”

ਪ੍ਰਧਾਨ ਮੰਤਰੀ ਨੇ 100 ਤੋਂ ਜ਼ਿਆਦਾ ਖਾਹਿਸ਼ੀ ਜ਼ਿਲ੍ਹਿਆਂ ਦੀ ਸਥਿਤੀ ਦਾ ਵਰਣਨ ਕੀਤਾ, ਜੋ ਸਾਰੇ ਮੋਰਚਿਆਂ ’ਤੇ ਨਜ਼ਰਬੰਦ ਅਤੇ ਕਿਸ ਪ੍ਰਕਾਰ ਉਹ ਨਿਰਾਸ਼ਾ ਦੀ ਸਥਿਤੀ ਵਿੱਚ ਰਹੇ ।

 “100 ਤੋਂ ਜ਼ਿਆਦਾ ਜ਼ਿਲ੍ਹੇ, ਜੋ ਵਿਕਾਸ ਵਿੱਚ ਪਿਛੜ ਗਏ ਅਤੇ ਹੁਣ ਖਾਹਿਸ਼ੀ ਜ਼ਿਲ੍ਹੇ ਹਨ । ਸਾਰੇ ਗੇੜਾਂ ਵਿੱਚ ਉਨ੍ਹਾਂ ਦੀ ਅਣਦੇਖੀ ਕੀਤੀ ਗਈ ਅਤੇ ਇਸ ਦੇ ਕਾਰਨ ਦੇਸ਼ ਵਿੱਚ ਨਿਰਾਸ਼ਾ ਫੈਲੀ । ਹੁਣ ਉਨ੍ਹਾਂ ਦਾ ਵਿਕਾਸ ਹੋਰ ਕਠਿਨ ਹੋ ਗਿਆ । ਹੁਣ ਅਸੀਂ ਐੱਚਡੀਆਈ ਦੇ ਹਰ ਪਹਿਲੂ ’ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ।  ਅਸੀਂ ਤਕਨੀਕ ਦੀ ਮਦਦ ਨਾਲ ਸਾਰੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਹੁਣ ਤੁਹਾਨੂੰ ਇਸ ’ਤੇ ਸਖ਼ਤ ਮਿਹਨਤ ਕਰਨੀ ਹੋਵੇਗੀ ।  ਸਾਨੂੰ ਇਨ੍ਹਾਂ ਖਾਹਿਸ਼ੀ ਜ਼ਿਲ੍ਹਿਆਂ ਦਾ ਵਿਕਾਸ ਕਰਨਾ ਚਾਹੀਦਾ ਹੈ।”

ਉਨ੍ਹਾਂ ਨੇ ਪ੍ਰੋਬੇਸ਼ਨਰਾਂ ਨੂੰ ਇੱਕ ਸਮੇਂ ਵਿੱਚ ਇੱਕ ਸਮੱਸਿਆ ’ਤੇ ਕੰਮ ਕਰਨ ਅਤੇ ਉਸ ਦਾ ਸੰਪੂਰਨ ਸਮਾਧਾਨ ਖੋਜਣ ਲਈ ਕਿਹਾ ਜਿਸ ਨਾਲ ਲੋਕਾਂ ਦਾ ਵਿਸ਼ਵਾਸ ਅਤੇ ਉਨ੍ਹਾਂ ਦੀ ਭਾਗੀਦਾਰੀ ਵਧੇਗੀ ।

 “ਉਤਸ਼ਾਹ ਅਤੇ ਚਿੰਤਾ ਵਿੱਚ ਅਸੀਂ ਕਈ ਮੋਰਚਿਆਂ ’ਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਲਈ ਸਾਡੇ ਸੰਸਾਧਨ ਘੱਟ ਹੋ ਜਾਂਦੇ ਹਨ । ਇਸ ਦੀ ਬਜਾਏ ਤੁਸੀਂ ਇੱਕ ਮੁੱਦੇ ’ਤੇ ਕੰਮ ਕਰਦੇ ਹੋ । ਇਸ ਦਾ ਹੱਲ ਖੋਜੋ । ਇੱਕ ਜ਼ਿਲ੍ਹਾ ਇੱਕ ਸਮੱਸਿਆ ਅਤੇ ਸੰਪੂਰਨ ਸਮਾਧਾਨ । ਇੱਕ ਸਮੱਸਿਆ ਨੂੰ ਘੱਟ ਕਰੋ।  ਤੁਹਾਡੇ ‍ਆਤਮਵਿਸ਼ਵਾਸ ਵਿੱਚ ਸੁਧਾਰ ਹੋਵੇਗਾ ਅਤੇ ਲੋਕਾਂ ਦਾ ਵਿਸ਼ਵਾਸ ਵੀ ਵਧੇਗਾ । ਇਹ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਏਗਾ । ”

ਉਨ੍ਹਾਂ ਨੇ ਯੁਵਾ ਪ੍ਰੋਬੇਸ਼ਨਰਾਂ ਨੂੰ ਤਾਕੀਦ ਕੀਤੀ ਕਿ ਉਹ ਸਵੱਛ ਇਰਾਦੇ ਦੇ ਨਾਲ ਕੰਮ ਕਰਨ ਅਤੇ ਜਨਤਾ ਲਈ ਸੁਲੱਭ ਹੋਣ ।

“ਤੁਹਾਨੂੰ ਕਠੋਰ ਸ਼ਕਤੀ ਦੀ ਬਜਾਏ ਨਰਮ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਤੁਹਾਨੂੰ ਜਨਤਾ ਲਈ ਅਸਾਨੀ ਨਾਲ ਸੁਲੱਭ ਹੋਣਾ ਚਾਹੀਦਾ ਹੈ। ਤੁਹਾਨੂੰ ਸਵੱਛ ਇਰਾਦੇ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਤੁਹਾਡੇ ਕੋਲ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਨਹੀਂ ਹੋ ਸਕਦਾ ਹੈ, ਲੇਕਿਨ ਤੁਹਾਨੂੰ ਘੱਟ ਤੋਂ ਘੱਟ ਸੁਣਨ ਲਈ ਤਿਆਰ ਹੋਣਾ ਚਾਹੀਦਾ ਹੈ। ਇਸ ਦੇਸ਼ ਵਿੱਚ ਜੇਕਰ ਆਮ ਆਦਮੀ ਦੀ ਸਮੱਸਿਆ ਨੂੰ ਠੀਕ ਨਾਲ ਸੁਣਿਆ ਜਾਵੇ ਤਾਂ ਉਹ ਕਈ ਵਾਰ ਸੰਤੁਸ਼ਟ ਹੁੰਦਾ ਹੈ। ਉਹ ਆਪਣੇ ਮੁੱਦਿਆਂ ਨੂੰ ਪਹੁੰਚਾਉਣ ਲਈ ਸਨਮਾਨ ਅਤੇ ਇੱਕ ਉਚਿਤ ਮੰਚ ਚਾਹੁੰਦਾ ਹੈ।”

ਉਨ੍ਹਾਂ ਨੇ ਪ੍ਰੋਬੇਸ਼ਨਰਾਂ ਨੂੰ ਉਚਿਤ ਪ੍ਰਤੀਕਿਰਿਆ ਤੰਤਰ ਵਿਕਸਿਤ ਕਰਨ ਲਈ ਕਿਹਾ ਤਾਕਿ ਉਹ ਠੀਕ ਫੈਸਲਾ ਲੈ ਸਕਣ । “ਕਿਸੇ ਵੀ ਵਿਵਸਥਾ ਵਿੱਚ, ਕਿਸੇ ਵੀ ਬਿਊਰੋਕ੍ਰੇਸੀ ਵਿੱਚ ਪ੍ਰਭਾਵੀ ਹੋਣ ਲਈ ਤੁਹਾਡੇ ਪਾਸ ਇੱਕ ਉਚਿਤ ਪ੍ਰਤੀਕਿਰਿਆ ਤੰਤਰ ਹੋਣਾ ਚਾਹੀਦਾ ਹੈ। ਤੁਹਾਨੂੰ ਆਪਣੇ ਵਿਰੋਧੀਆਂ ਤੋਂ ਵੀ ਪ੍ਰਤੀਕਿਰਿਆ ਪ੍ਰਾਪਤ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ ਅਤੇ ਇਸ ਨਾਲ ਤੁਹਾਡੀ ਦੂਰਦਰਸ਼ਤਾ ਦੀ ਗਹਿਰਾਈ ਵਧੇਗੀ ਅਤੇ ਤੁਹਾਨੂੰ ਸੁਧਾਰ ਕਰਨ ਵਿੱਚ ਮਦਦ ਮਿਲੇਗੀ ।

ਪ੍ਰਧਾਨ ਮੰਤਰੀ ਨੇ ਸਿਵਲ ਸਰਵਿਸ ਪ੍ਰੋਬੇਸ਼ਨਰਾਂ ਨੂੰ ਤਕਨੀਕੀ ਸਮਾਧਾਨ ਦੇ ਨਾਲ ਕੰਮ ਕਰਨ ਅਤੇ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਵਿੱਚ ਮਦਦ ਕਰਨ ਲਈ ਪ੍ਰੇਰਿਤ ਕੀਤਾ ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਾਲ ਇੱਕ ਅਲੱਗ ਬਾਤਚੀਤ ਵਿੱਚ ਪ੍ਰੋਬੇਸ਼ਨਰਾਂ ਨੇ ਖੇਤੀਬਾੜੀ ਅਤੇ ਗ੍ਰਾਮੀਣ ਸਸ਼ਕਤੀਕਰਨ, ਸਿਹਤ ਦੇਖਭਾਲ ਸੁਧਾਰ ਅਤੇ ਨੀਤੀ ਨਿਰਧਾਰਨ;  ਸਥਾਈ ਗ੍ਰਾਮੀਣ ਪ੍ਰਬੰਧਨ ਤਕਨੀਕ, ਸਮਾਵੇਸ਼ੀ ਸ਼ਹਿਰੀਕਰਨ  ਅਤੇ ਸਿੱਖਿਆ ਦਾ ਭਵਿੱਖ ਜਿਹੇ ਵਿਸ਼ਿਆਂ ’ਤੇ ਪੇਸ਼ਕਾਰੀਆਂ ਦਿੱਤੀਆਂ।

*****

 

ਵੀਆਰਆਰਕੇ/ਐੱਸਐੱਚ