Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨੌਕਿਮ ਫੋਰਮ(SPIEF) ਦੇ ਸੰਪੂਰਨ ਸੰਮੇਲਨ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ

ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨੌਕਿਮ ਫੋਰਮ(SPIEF) ਦੇ ਸੰਪੂਰਨ ਸੰਮੇਲਨ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨੌਕਿਮ ਫੋਰਮ ਦੇ ਸੰਪੂਰਨ ਇਜਲਾਸ ਨੂੰ ਸੰਬੋਧਨ ਕੀਤਾ। ਸਪੂੰਰਨ ਮੀਟਿੰਗ ਦਾ ਵਿਸ਼ਾ ਸੀ “ ਗਲੋਬਲ ਮੰਚ ਤੇ ਨਵੀਂ ਸੰਤੁਲਨ ਪ੍ਰਾਪਤ ਕਰਨਾ” ਸੇੱਟ ਪੀਟਰਸਬਰਗ ਇੰਟਰਨੈਸ਼ਨਲ ਇਕਨੌਕਿਮ ਫੋਰਮ ਵਿੱਚ ਭਾਰਤ ਇੱਕ “ਮਹਿਮਾਨ ਦੇਸ਼” ਹੈ ਅਤੇ ਪ੍ਰਧਾਨ ਮੰਤਰੀ ਮੋਦੀ “ ਆਦਰਯੋਗ ਮਹਿਮਾਨ” ਹਨ।

ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸੇਂਟ ਪੀਟਰਸਬਰਗ ਵਰਗੇ ਸੁੰਦਰ ਸ਼ਹਿਰ ਵਿੱਚ ਹਾਜ਼ਰ ਹੋਣ ਦਾ ਮੌਕਾ ਦਿੱਤਾ।

ਭਾਰਤ-ਰੂਸ ਦੇ ਸਬੰਧਾਂ ਬਾਰੇ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਜੀ ਨੇ ਦੱਸਿਆ ਕਿ ਦੋਵੇਂ ਦੇਸ਼ ਤੇਜੀ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਬਹੁਤ ਘੱਟ ਰਿਸ਼ਤੇ ਹਨ ਜਿੱਥੇ ਰਿਬਤੇ ਦੀ ਬੁਨਿਆਦ ਆਪਸੀ ਵਿਸ਼ਵਾਸ ਤੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਭਾਰਤ-ਰੂਸ ਸਬੰਧ ਵਿਸ਼ਵਾਸ ’ਤੇ ਅਧਾਰਤ ਹੈ ਅਤੇ ਇਸ ਬਦਲਦੀ ਦੁਨੀਆ ਵਿੱਚ ਹੋਰ ਵੀ ਗਹਿਰੇ ਹੋਏ ਹਨ।

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਸੇਂਟ ਪੀਟਰਸਬਰਗ ਮੀਟਿੰਗ ਵਿੱਚ 1.25 ਬਿਲੀਅਨ ਲੋਕਾਂ ਦੇ ਨੁਮਾਇੰਦੇ ਬਣ ਕੇ ਆਏ ਹਨ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਦਾ ਧਿਆਨ ਏਸ਼ੀਆ ਤੇ ਕੇਦ੍ਰਿਤ ਹੈ ਅਤੇ ਇਸ ਕਰਕੇ ਕੁਦਰਤੀ ਤੌਰ `ਤੇ ਭਾਰਤ ਵੱਲ ਕੇਂਦ੍ਰਿਤ ਹੈ ਉਨ੍ਹਾਂ ਜ਼ਿਕਰ ਕੀਤਾ ਕਿ ਪਿਛਲੇ ਤਿੰਨ ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਤੌਰ ਤੇ ਉਨ੍ਹਾਂ ਦੀ ਸਰਕਾਰ ਹੋਰ ਪੱਖੋਂ ਬੜੇ ਪ੍ਰਗਤੀਸ਼ੀਲ ਫੈਸਲੇ ਲੈ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ ਦੱਸਿਆ ਕਿ ਅੱਜ ਭਾਰਤ ਵਿੱਚ ਗਵਰਨੈਂਸ ਸੁਧਾਰਾਂ ਦੀ ਅਧਾਰ “ਘੱਟ ਤੋਂ ਘੱਟ ਸਰਕਾਰ ਅਤੇ ਵੱਧ ਤੋਂ ਵੱਧ ਗਵਰਨੈਂਸ” ਅਤੇ ਆਪਣੇ ਨਿਜੀ ਹਿਤਾਂ ਦੇ ਬਦਲੇ ਵਧ ਤੋਂ ਵਧ ਸਤਿਕਾਰ ਵਰਗੇ ਨਿਯਮ ਹਨ। ਉਨ੍ਹਾਂ ਕਿਹਾ ਕਿ ਸੁਧਾਰਾਂ ਵਾਸਤੇ ਸਿਆਸੀ ਮਨੋਬਲ ਅਤੇ ਸਪਸ਼ਟ ਵਿਜ਼ਨ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਵੀ ਲਚਕਤਾ ਤੇ ਸਮੇਂ ਦੀ ਲੀਡਰਸ਼ਿਪ ਅਨੁਸਾਰ ਢਲਨਾ ਪਏਗਾ।

ਵਿਭਿੰਨਤਾ ਨੂੰ ਭਾਰਤ ਦੀ ਤਾਕਤ ਸਮਝਦਿਆਂ ਉਨ੍ਹਾਂ ਦੱਸਿਆ ਕਿ ਪਹਿਲੀ ਜੁਲਾਈ ਤੋਂ ਮਾਲ ਅਤੇ ਸਰਵਿਸ ਟੈਕਸ (ਜੀਐੱਸਟੀ) ਲਾਗੂ ਕੀਤਾ ਜਾਏਗਾ ਜਿਸ ਨਾਲ ਸਾਰੇ ਦੇਸ਼ ਵਿੱਚ ਟੈਕਸ ਪ੍ਰਣਾਲੀ ਇਕੋ ਜਿਹੀ ਹੋ ਜਾਏਗੀ। ਅੱਜ ਸਾਡੀ ਸਲਾਨਾ ਕੁੱਲ ਘਰੇਲੂ ਉਤਪਾਦਨ ਦੀ ਦਰ 7 ਪ੍ਰਤੀਸ਼ਤ ਹੈ।

ਰਾਸ਼ਟਰਪਤੀ ਪੁਤਿਨ, ਜ਼ੋ ਕਿ ਪਹਿਲਾਂ ਬੋਲ ਚੁੱਕੇ ਸਨ, ਨਾਲ ਸਹਿਮਤ ਹੁੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਇੱਕ ਬਹੁਤ ਵੱਡਾ ਭੂਮਿਕਾ ਅਦਾ ਕਰਨ ਲਈ ਹੈ ਅਤੇ ਇਸ ਦੇ ਸਬੰਧ ਵਿੱਚ ਡਿਜੀਟਲ ਭਾਰਤ ਦੇ ਉਪਰਾਲੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ “ਡਿਜੀਟਲ ਵੰਡ ਨੂੰ ਸਮਾਜ ਵਿੱਚ ਪੈਦਾ ਨਹੀਂ ਹੋਣ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਜੀ ਨੇ ਸਰਕਾਰ ਵੱਲੋਂ ਵਿੱਤੀ ਸ਼ਮੂਲੀਅਤ ਵਿੱਚ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚ ਜਨਧਨ ਆਧਾਰ ਮੋਬਾਈਲ (ੲਂਝ)ਦੀ ਤਿੱਗੜੀ ਸ਼ਾਮਲ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ 1200 ਤੋਂ ਵੱਧ ਕਾਨੂੰਨਾਂ ਨੂੰ ਖਤਮ ਕਰ ਦੇਣ ਬਾਰੇ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਜੀ ਨੇ ਦੱਸਿਆ ਕਿ ਭਾਰਤ ਨੇ ਕੇਂਦਰ ਸਰਕਾਰ ਪੱਧਰ ਤੇ “ ਈਜ਼ ਆਵ੍ ਡੂਇੰਗ ਬਿਜ਼ਨਸ” ਨੂੰ ਮੁਖ ਰੱਖਕੇ 7000 ਸੁਧਾਰ ਕੀਤੇ ।ਪ੍ਰਧਾਨ ਮੰਤਰੀ ਨੇ ਸਿੱਧੇ ਵਿਦੇਸ਼ੀ ਨਿਵੇਸ਼ ਅਤੇ ਮੁਕਾਬਲੀਬਾਜ਼ੀ ਵਾਸਤੇ ਕੀਤੇ ਉਪਰਾਲਿਆਂ ਬਾਰੇ ਜ਼ਿਕਰ ਕੀਤਾ ਅਤੇ ਦੱਸਿਆ ਕਿ ਅੰਤਰਰਾਸ਼ਟਰੀ ਮਿਆਰੀ ਅਦਾਰਿਆਂ ਵੱਲੋਂ ਵਿਦੇਸ਼ੀ ਪੂੰਜੀ ਲਗਾਉਣ ਵਾਸਤੇ ਭਾਰਤ ਨੂੰ ਚੋਟੀ ਦੇ ਤਿੰਨਾਂ ਟਿਕਾਣਿਆਂ ’ਚੋਂ ਇੱਕ ਮੰਨਿਆ ਗਿਆ ਹੈ।

ਪੂੰਜੀਕਾਰਾਂ ਦੀ ਸੁਰੱਖਿਅਤ ਦੀ ਮਹੱਤਤਾ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਜਾਨਦਾਰ ਲੋਕਤੰਤਰ ਅਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਸੁਰੱਖਿਆ ਦਾ ਅਹਿਸਾਸ ਯਕੀਨੀ ਬਣਾਵੁਣ ਲਈ ਬਹਤੁ ਹੱਦ ਤਕ ਕੰਮ ਕਰ ਸਕਦੇ ਹਨ।

“ਨਿਊ ਇੰਡੀਆ” ਵਿਜ਼ਨ ਨੂੰ ਮੁਖ ਰੱਖਕੇ ਭਾਰਤ ਦੇ 800 ਮਿਲੀਅਨ ਪ੍ਰਤਿਭਾਸ਼ਾਲੀ ਮੰਦ ਨੌਜੁਆਨਾਂ ਵਿੱਚ ਹੁਨਰ ਪੱਧਰ ਨੂੰ ਵਿਕਸਤ ਕਰਨ ਨੂੰ ਪਹਿਲ ਦਿੱਤੀ ਗਈ ਹੈ। ਇਸ ਦੇ ਹਵਾਲੇ ਵਿੱਚ ਉਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿੱਚ ਭਾਰਤ ਦੇ ਮਾਰਸ ਮਿਸ਼ਨ ਦੀ ਕਾਮਯਾਬੀ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ “ਨਵ ਭਾਰਤ” ਵਿੱਚ ਉਹ ਨੌਜੁਆਨ ਪੀੜ੍ਹੀ ਹੋਏਗੀ ਜਿਸ ਵਿੱਚ ਨੌਕਰੀ ਭਾਲਣ ਵਾਲੇ ਨਹੀਂ ਹੋਣਗੇ ਸਗੋਂ ਉਹ ਨੌਕਰੀ ਸਿਰਜਨ ਹੋਣਗੇ ਜਿਹੜੇ ਹੁਨਰਮੰਦ ਮਨੁੱਖੀ ਸਾਧਨਾਂ ਦੇ ਅੰਤਰਰਾਸ਼ਟਰੀ ਮਿਆਰਾਂ ਨੂੰ ਪੂਰਾ ਕਰਦੇ ਹੋਣਗੇ।

ਭਾਰਤ ਵਿੱਚ ਵੱਧ ਰਹੀ ਸ਼ਹਿਰੀਕਰਨ ਨੂੰ ਆਧੁਨਿਕ ਸਾਜੋ-ਸਮਾਨ ਦੀ ਲੋੜ ਹੈ ਜਿਵੇਂ ਕਿ ਮੈਟਰੋ ਪਸਾਰਾ,ਕਚਰਾ ਪ੍ਰਬੰਧਨ ਪ੍ਰਣਾਲੀ ਆਦਿ। ਉਨ੍ਹਾਂ ਨੇ ਰੇਲਵੇ ਪ੍ਰਣਾਲੀ ਨੂੰ ਵਧਾਉਣ ਅਤੇ ਆਧੁਨਿਕ ਕਰਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਗੰਗਾ ਨਦੀ ਨੂੰ ਸਾਫ ਕਰਨ ਦੇ ਉਪਰਾਲੇ ਬਾਰੇ ਜ਼ਿਕਰ ਕੀਤਾ। ਇਹ ਸਾਰੇ ਕੰਮ ਪੂੰਜੀ ਲਾਉਣ ਵਾਸਤੇ ਬਹੁਤ ਮੌਕੇ ਪ੍ਰਦਾਨ ਕਰਦੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਕੀਤੇ ਗਏ ਉੱਦਮਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਸਾਇਣਕ ਆਰਗੈਨਿਕ ਖੇਤੀ ਅਤੇ ਫੂਡ ਪ੍ਰੋਸੈਸਿੰਗ ਵਿਧੀ ਪੂੰਜੀ ਲਗਾਉਣ ਵਾਲੇ ਖੇਤਰ ਹਨ। ਨਿਰਮਾਣ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦਵਾਈਆਂ ਬਣਾਉਣ ਦੀ ਵਿਧੀ ਅਤੇ ਰੱਖਿਆ ਦਾ ਸਾਜ-ਸਮਾਨ ਬਣਾਉਣਾ ਵਿਦੇਸ਼ੀ ਪੂੰਜੀ ਲਗਾਉਣ ਵਾਸਤੇ ਮੁੱਖ ਖੇਤਰ ਹਨ।

ਸੇਵਾਵਾਂ ਦੇ ਖੇਤਰ ਵਿੱਚ ਸੈਰ-ਸਪਾਟੇ ਅਤੇ ਪ੍ਰਾਹੁਣਚਾਰੀ ਖੇਤਰ ਨੂੰ ਪਹਿਲ ਦੇਣ ਬਾਰੇ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ।

ਚਾਰ ਵੇਦਾਂ ਵਿੱਚੋਂ ਇੱਕ ਵੇਦ “ਅਥਰਵਵੇਦ” ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਅਥੁਰਵਵੇਦ ਵਿੱਚ 5000 ਸਾਲ ਪਹਿਲਾਂ ਕੁਦਰਤ ਪ੍ਰਤੀ ਸੱਚੀ ਸ਼ਰਧਾ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੱਸਿਆ ਕਿਵੇਂ ਭਾਰਤੀ ਆਰਥਕ ਵਿਕਾਸ ਇਸ ਕੁਦਰਤ ਦੀ ਦੂਰਵਰਤੋਂ ਦੀ ਬਜਾਏ ਇਯ ਦੀ ਸੰਭਾਲ ਤੇ ਸਤਿਕਾਰ ਤੇ ਅਧਾਰਤ ਹੈ। ਉਨ੍ਹਾਂ ਦੱਸਿਆ ਕਿ ਸਾਲ 2022 ਤੱਕ ਭਾਰਤ ਵਿੱਚ 175 ਗੀਗਾਵਾਟ ਅਖੁੱਟ ਊਰਜਾ ਪੈਦਾ ਕਰਨ ਦਾ ਟੀਚਾ ਹੈ ਅਤੇ ਨਾਲ ਇਹ ਵੀ ਦੱਸਿਆ ਕਿ ਥਰਮਲ ਪਾਵਰ ਨਾਲੋਂ ਅਖੁੱਟ ਊਰਜਾ ਦੇ ਖੇਤਰ ਵਿੱਚ ਜ਼ਿਆਦਾ ਊਰਜਾ ਪੈਦਾ ਰਕਨ ਦੀ ਯੋਗਤਾ ਵਧਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਵਾਯੂ ਦੇ ਸਬੰਧ ਵਿੱਚ ਭਾਰਤ ਇੱਕ ਜ਼ਿੰਮੇਵਾਰ ਦੇਸ਼ ਬਣੇਗਾ ਅਤੇ ਇਹ ਤਰੁਟੀਆਂ-ਰਹਿਤ ਅਤੇ ਬਿਨਾਂ ਕਿਸੇ ਬੁਰੇ ਅਸਰ ਦੇ ਉਤਪਾਦਨ ਕਰੇਗਾ ਤਾਂ ਕਿ ਇਸ ਦਾ ਵਾਤਾਵਰਣ ਤੇ ਕੋਈ ਬੁਰਾ ਅਸਰ ਨਾ ਪਵੇ।

ਉਨਾਂ ਦੱਸਿਆ ਕਿ ਐੱਲਈਡੀ ਬਲਬਾਂ ਦੀ ਵੰਡ ਵਰਗੇ ਪ੍ਰੋਗਰਾਮਾਂ ਰਾਹੀਂ ਪਹਿਲਾਂ ਹੀ ਬਹੁਤ ਸਾਰੀ ਊਰਜਾ ਬਚਾਈ ਜਾ ਚੁੱਕੀ ਹੈ।

ਵਿਸ਼ਵ ਪੂੰਜੀਕਾਰਾਂ ਨੂੰ ਭਾਰਤ ਵਿੱਚ ਪੂੰਜੀ ਲਾਉਣ ਵਾਸਤੇ ਪ੍ਰੇਰਿਤ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਪੂੰਜੀ ਲਾਉਣ ਦੇ ਬੇ-ਸ਼ੁਮਾਰ ਮੌਕੇ ਹੋਣ ਦਾ ਦਾਅਵਾ ਕੀਤਾ।

AKT/SH