ਨਮਸਕਾਰ!
ਪ੍ਰੋਗਰਾਮ ਵਿੱਚ ਉਪਸਥਿਤ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ ਜੀ, ਕੇਂਦਰ ਸਰਕਾਰ ਵਿੱਚ ਮੇਰੇ ਸਹਿਯੋਗੀ ਸ਼੍ਰੀ ਮਨਸੁਖ ਮਾਂਡਵੀਯਾ, ਸ਼੍ਰੀ ਪੁਰੁਸ਼ੋਤਮ ਭਾਈ ਰੁਪਾਲਾ, ਦਰਸ਼ਨਾ ਬੇਨ, ਲੋਕ ਸਭਾ ਦੇ ਮੇਰੇ ਸਾਂਸਦ ਸਾਥੀ ਅਤੇ ਗੁਜਰਾਤ ਭਾਰਤੀਯ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀਆਰ ਪਾਟਿਲ ਜੀ, ਸੌਰਾਸ਼ਟਰ ਪਟੇਲ ਸੇਵਾ ਸਮਾਜ ਦੇ ਪ੍ਰਧਾਨ ਸ਼੍ਰੀ ਕਾਨਜੀ ਭਾਈ, ਸੇਵਾ ਸਮਾਜ ਦੇ ਸਾਰੇ ਸਨਮਾਨਿਤ ਮੈਂਬਰਗਣ, ਅਤੇ ਵਿਸ਼ਾਲ ਸੰਖਿਆ ਵਿੱਚ ਉਪਸਥਿਤ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ‘ਸੌਰਾਸ਼ਟਰ ਪਟੇਲ ਸੇਵਾ ਸਮਾਜ’ ਦੁਆਰਾ ਅੱਜ ਵਿਜੈ ਦਸ਼ਮੀ ਦੇ ਅਵਸਰ ’ਤੇ ਇੱਕ ਨੇਕ ਕਾਰਜ ਦੀ ਸ਼ੁਰੂਆਤ ਹੋ ਰਹੀ ਹੈ। ਮੈਂ ਆਪ ਸਭ ਨੂੰ ਅਤੇ ਪੂਰੇ ਦੇਸ਼ ਨੂੰ ਵਿਜੈ ਦਸ਼ਮੀ ਦੀਆਂ ਹਾਰਦਿਕ ਵਧਾਈਆਂ ਦਿੰਦਾ ਹਾਂ।
ਸਾਥੀਓ,
ਰਾਮਚਰਿਤ ਮਾਨਸ ਵਿੱਚ ਪ੍ਰਭੂ ਸ਼੍ਰੀਰਾਮ ਦੇ ਭਗਤਾਂ ਬਾਰੇ, ਉਨ੍ਹਾਂ ਦੇ ਅਨੁਯਾਈਆਂ ਬਾਰੇ ਬਹੁਤ ਹੀ ਸਟੀਕ ਬਾਤ ਕਹੀ ਗਈ ਹੈ। ਰਾਮਚਰਿਤ ਮਾਨਸ ਵਿੱਚ ਕਿਹਾ ਗਿਆ ਹੈ-
“ਪ੍ਰਬਲ ਅਬਿਦ੍ਯਾ ਤਮ ਮਿਟਿ ਜਾਈ।
ਹਾਰਹਿੰ ਸਕਲ ਸਲਭ ਸਮੁਦਾਈ ”॥
(”प्रबल अबिद्या तम मिटि जाई।
हारहिं सकल सलभ समुदाई”॥)
ਅਰਥਾਤ, ਭਗਵਾਨ ਰਾਮ ਦੇ ਅਸ਼ੀਰਵਾਦ ਨਾਲ, ਉਨ੍ਹਾਂ ਦੇ ਅਨੁਸਰਣ ਨਾਲ ਅਵਿੱਦਿਆ, ਅਗਿਆਨ ਅਤੇ ਅੰਧਕਾਰ ਮਿਟ ਜਾਂਦੇ ਹਨ। ਜੋ ਵੀ ਨਕਾਰਾਤਮਕ ਸ਼ਕਤੀਆਂ ਹਨ, ਉਹ ਹਾਰ ਜਾਂਦੀਆਂ ਹਨ। ਅਤੇ ਭਗਵਾਨ ਰਾਮ ਦੇ ਅਨੁਸਰਣ ਦਾ ਅਰਥ ਹੈ- ਮਾਨਵਤਾ ਦਾ ਅਨੁਸਰਣ, ਗਿਆਨ ਦਾ ਅਨੁਸਰਣ! ਇਸੇ ਲਈ, ਗੁਜਰਾਤ ਦੀ ਧਰਤੀ ਤੋਂ ਬਾਪੂ ਨੇ ਰਾਮਰਾਜ ਦੇ ਆਦਰਸ਼ਾਂ ֹ’ਤੇ ਚਲਣ ਵਾਲੇ ਸਮਾਜ ਦੀ ਕਲਪਨਾ ਕੀਤੀ ਸੀ। ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੇ ਲੋਕ ਉਨ੍ਹਾਂ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਹੇ ਹਨ, ਉਨ੍ਹਾਂ ਨੂੰ ਮਜ਼ਬੂਤ ਕਰ ਰਹੇ ਹਨ। ‘ਸੌਰਾਸ਼ਟਰ ਪਟੇਲ ਸੇਵਾ ਸਮਾਜ’ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਅੱਜ ਕੀਤੀ ਗਈ ਇਹ ਪਹਿਲ ਵੀ ਇਸੇ ਕੜੀ ਦਾ ਇੱਕ ਹਿੱਸਾ ਹੈ। ਅੱਜ ਫੇਜ਼- ਵੰਨ ਹੋਸਟਲ ਦਾ ਭੂਮੀ ਪੂਜਨ ਹੋਇਆ ਹੈ।
ਮੈਨੂੰ ਦੱਸਿਆ ਗਿਆ ਹੈ ਕਿ ਸਾਲ 2024 ਤੱਕ ਦੋਨੋਂ ਫੇਜ਼ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਕਿਤਨੇ ਹੀ ਨੌਜਵਾਨਾਂ ਨੂੰ, ਬੇਟੇ-ਬੇਟੀਆਂ ਨੂੰ ਤੁਹਾਡੇ ਇਨ੍ਹਾਂ ਪ੍ਰਯਤਨਾਂ ਨਾਲ ਇੱਕ ਨਵੀਂ ਦਿਸ਼ਾ ਮਿਲੇਗੀ, ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਅਵਸਰ ਮਿਲੇਗਾ। ਮੈਂ ਇਨਾਂ ਪ੍ਰਯਤਨਾਂ ਦੇ ਲਈ ਸੌਰਾਸ਼ਟਰ ਪਟੇਲ ਸੇਵਾ ਸਮਾਜ ਨੂੰ, ਅਤੇ ਵਿਸ਼ੇਸ਼ ਰੂਪ ਨਾਲ ਚੇਅਰਮੈਨ ਸ਼੍ਰੀ ਕਾਨਜੀ ਭਾਈ ਨੂੰ ਵੀ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਨੂੰ ਇਸ ਬਾਤ ਤੋਂ ਵੀ ਬਹੁਤ ਸੰਤੋਸ਼ ਹੈ ਕਿ ਸੇਵਾ ਦੇ ਇਨ੍ਹਾਂ ਕਾਰਜਾਂ ਵਿੱਚ, ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚਲਣ ਦੀ ਚੇਸ਼ਟਾ ਹੈ, ਪ੍ਰਯਤਨ ਹੈ।
ਸਾਥੀਓ,
ਜਦੋਂ ਮੈਂ ਅਲੱਗ-ਅਲੱਗ ਖੇਤਰਾਂ ਵਿੱਚ ਸੇਵਾ ਦੇ ਅਜਿਹੇ ਕਾਰਜਾਂ ਨੂੰ ਦੇਖਦਾ ਹਾਂ, ਤਾਂ ਮੈਨੂੰ ਮਾਣ ਹੁੰਦਾ ਹੈ ਕਿ ਗੁਜਰਾਤ ਕਿਸ ਤਰ੍ਹਾਂ ਸਰਦਾਰ ਪਟੇਲ ਦੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ। ਸਰਦਾਰ ਸਾਹਬ ਨੇ ਕਿਹਾ ਸੀ ਅਤੇ ਸਰਦਾਰ ਸਾਹਬ ਦੇ ਵਾਕ ਅਸੀਂ ਆਪਣੇ ਜੀਵਨ ਵਿੱਚ ਬੰਨ੍ਹ ਕੇ ਰੱਖਣੇ ਹਨ। ਸਰਦਾਰ ਸਾਹਬ ਨੇ ਕਿਹਾ ਸੀ-ਜਾਤੀ ਅਤੇ ਪੰਥ ਨੂੰ ਸਾਨੂੰ ਰੁਕਾਵਟ ਨਹੀਂ ਬਣਨ ਦੇਣਾ ਹੈ। ਅਸੀਂ ਸਾਰੇ ਭਾਰਤ ਦੇ ਬੇਟੇ ਅਤੇ ਬੇਟੀਆਂ ਹਾਂ। ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਪਰਸਪਰ ਸਨੇਹ ਅਤੇ ਸਹਿਯੋਗ ਨਾਲ ਆਪਣੀ ਕਿਸਮਤ ਬਣਾਉਣੀ ਚਾਹੀਦੀ ਹੈ। ਅਸੀਂ ਖ਼ੁਦ ਇਸ ਦੇ ਸਾਖੀ ਹਾਂ ਕਿ ਸਰਦਾਰ ਸਾਹਬ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਗੁਜਰਾਤ ਨੇ ਕਿਸ ਤਰ੍ਹਾਂ ਹਮੇਸ਼ਾ ਮਜ਼ਬੂਤੀ ਦਿੱਤੀ ਹੈ। ਰਾਸ਼ਟਰ ਪ੍ਰਥਮ, ਇਹ ਸਰਦਾਰ ਸਾਹਬ ਦੀਆਂ ਸੰਤਾਨਾਂ ਦਾ ਜੀਵਨ ਮੰਤਰ ਹੈ। ਆਪ ਦੇਸ਼ ਦੁਨੀਆ ਵਿੱਚ ਕਿਤੇ ਵੀ ਚਲੇ ਜਾਓ, ਗੁਜਰਾਤ ਦੇ ਲੋਕਾਂ ਵਿੱਚ ਇਹ ਜੀਵਨ ਮੰਤਰ ਤੁਹਾਨੂੰ ਹਰ ਜਗ੍ਹਾ ਦਿਖੇਗਾ।
ਭਾਈਓ ਅਤੇ ਭੈਣੋਂ,
ਭਾਰਤ ਇਸ ਸਮੇਂ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਹੈ। ਇਹ ਅੰਮ੍ਰਿਤਕਾਲ ਸਾਨੂੰ ਨਵੇਂ ਸੰਕਲਪਾਂ ਦੇ ਨਾਲ ਹੀ, ਉਨ੍ਹਾਂ ਸ਼ਖ਼ਸੀਅਤਾਂ ਨੂੰ ਯਾਦ ਕਰਨ ਦੀ ਵੀ ਪ੍ਰੇਰਣਾ ਦਿੰਦਾ ਹੈ, ਜਿਨ੍ਹਾਂ ਨੇ ਜਨਚੇਤਨਾ ਜਾਗ੍ਰਿਤ ਕਰਨ ਵਿੱਚ ਬੜੀ ਭੂਮਿਕਾ ਨਿਭਾਈ। ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਬਾਰੇ ਜਾਣਨਾ ਬਹੁਤ ਹੀ ਜ਼ਰੂਰੀ ਹੈ। ਅੱਜ ਗੁਜਰਾਤ ਜਿਸ ਉਚਾਈ ’ਤੇ ਪਹੁੰਚਿਆ ਹੈ, ਉਸ ਦੇ ਪਿੱਛੇ ਅਜਿਹੇ ਅਨੇਕਾਂ ਲੋਕਾਂ ਦਾ ਤਪ-ਤਿਆਗ ਅਤੇ ਤਪੱਸਿਆ ਰਹੀ ਹੈ। ਵਿਸ਼ੇਸ਼ ਕਰਕੇ ਸਿੱਖਿਆ ਦੇ ਖੇਤਰ ਵਿੱਚ ਅਜਿਹੀਆਂ-ਅਜਿਹੀਆਂ ਸ਼ਖ਼ਸੀਅਤਾਂ ਹੋਈਆਂ ਜਿਨ੍ਹਾਂ ਨੇ ਗੁਜਰਾਤ ਦੀ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਬੜੀ ਭੂਮਿਕਾ ਨਿਭਾਈ।
ਅਸੀਂ ਸਾਰੇ ਸ਼ਾਇਦ ਜਾਣਦੇ ਹੋਵਾਂਗੇ, ਉੱਤਰ ਗੁਜਰਾਤ ਵਿੱਚ ਇਨ੍ਹਾਂ ਦਾ ਜਨਮ ਹੋਇਆ, ਅਤੇ ਅੱਜ ਗੁਜਰਾਤ ਦੇ ਹਰ ਕੋਨੇ ਵਿੱਚ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਐਸੇ ਹੀ ਇੱਕ ਮਹਾਪੁਰਖ ਸਨ ਸ਼੍ਰੀ ਛਗਨਭਾ। ਉਨ੍ਹਾਂ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਸਿੱਖਿਆ ਹੀ ਸਮਾਜ ਦੇ ਸਸ਼ਕਤੀਕਰਣ ਦਾ ਸਭ ਤੋਂ ਬੜਾ ਮਾਧਿਅਮ ਹੈ। ਆਪ ਕਲਪਨਾ ਕਰ ਸਕਦੇ ਹੋ, ਅੱਜ ਤੋਂ 102 ਸਾਲ ਪਹਿਲਾਂ 1919 ਵਿੱਚ ਉਨ੍ਹਾਂ ਨੇ ‘ਕਡੀ’ ਵਿੱਚ ਸਰਵ ਵਿਦਯਾਲਯ ਕੇਲਵਣੀ ਮੰਡਲ ਦੀ ਸਥਾਪਨਾ ਕੀਤੀ ਸੀ। ਇਹ ਛਗਨ ਭ੍ਰਾਤਾ, ਇਹ ਦੂਰਦ੍ਰਿਸ਼ਟੀ ਦਾ ਕੰਮ ਸੀ। ਇਹ ਉਨ੍ਹਾਂ ਦੀ ਦੂਰਦ੍ਰਿਸ਼ਟੀ ਸੀ, ਉਨ੍ਹਾਂ ਦਾ ਵਿਜ਼ਨ ਸੀ। ਉਨ੍ਹਾਂ ਦਾ ਜੀਵਨ ਮੰਤਰ ਸੀ-ਕਰ ਭਲਾ, ਹੋਗਾ ਭਲਾ ਅਤੇ ਇਸੇ ਪ੍ਰੇਰਣਾ ਨਾਲ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੰਵਾਰਦੇ ਰਹੇ। ਜਦੋਂ 1929 ਵਿੱਚ ਗਾਂਧੀ ਜੀ, ਛਗਨਭਾ ਜੀ ਦੇ ਮੰਡਲ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ-ਛਗਨਭਾ ਬਹੁਤ ਬੜਾ ਸੇਵਾਕਾਰਜ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਆਪਣੇ ਬੱਚੇ, ਛਗਨਭਾ ਦੇ ਟ੍ਰਸਟ ਵਿੱਚ ਪੜ੍ਹਨ ਲਈ ਭੇਜਣ ਨੂੰ ਕਿਹਾ ਸੀ।
ਸਾਥੀਓ,
ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਆਪਣਾ ਵਰਤਮਾਨ ਖਪਾ ਦੇਣ ਵਾਲੇ, ਐਸੇ ਹੀ ਇੱਕ ਹੋਰ ਵਿਅਕਤੀ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ- ਉਹ ਸਨ ਭਾਈ ਕਾਕਾ। ਭਾਈ ਕਾਕਾ ਨੇ ਆਨੰਦ ਅਤੇ ਖੇੜਾ ਦੇ ਆਸਪਾਸ ਦੇ ਇਲਾਕੇ ਵਿੱਚ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਕੰਮ ਕੀਤਾ ਸੀ। ਭਾਈ ਕਾਕਾ ਖ਼ੁਦ ਤਾਂ ਇੰਜੀਨੀਅਰ ਸਨ, ਕਰੀਅਰ ਅੱਛਾ ਚਲ ਰਿਹਾ ਸੀ ਲੇਕਿਨ ਸਰਦਾਰ ਸਾਹਬ ਦੇ ਇੱਕ ਵਾਰ ਕਹਿਣ ’ਤੇ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਅਹਿਮਦਾਬਾਦ ਮਿਊਨਿਸਿਪੈਲਿਟੀ ਵਿੱਚ ਕੰਮ ਕਰਨ ਆ ਗਏ ਸਨ।
ਕੁਝ ਸਮੇਂ ਬਾਅਦ ਉਹ ਚਰੋਤਰ ਚਲੇ ਗਏ ਸਨ ਜਿੱਥੇ ਉਨ੍ਹਾਂ ਨੇ ਆਨੰਦ ਵਿੱਚ ਚਰੋਤਰ ਐਜੂਕੇਸ਼ਨ ਸੋਸਾਇਟੀ ਦਾ ਕੰਮ ਸੰਭਾਲ਼ਿਆ। ਬਾਅਦ ਵਿੱਚ ਉਹ ਚਰੋਤਾਰ ਵਿਦਯਾ ਮੰਡਲ ਨਾਲ ਵੀ ਜੁੜ ਗਏ ਸਨ। ਭਾਈ ਕਾਕਾ ਨੇ ਉਸ ਦੌਰ ਵਿੱਚ ਇੱਕ ਰੂਰਲ ਯੂਨੀਵਰਸਿਟੀ ਦਾ ਸੁਪਨਾ ਵੀ ਦੇਖਿਆ ਸੀ। ਇੱਕ ਐਸੀ ਯੂਨੀਵਰਸਿਟੀ ਜੋ ਪਿੰਡ ਵਿੱਚ ਹੋਵੇ ਅਤੇ ਜਿਸ ਦੇ ਕੇਂਦਰ ਵਿੱਚ ਗ੍ਰਾਮੀਣ ਵਿਵਸਥਾ ਦੇ ਵਿਸ਼ੇ ਹੋਣ। ਇਸੇ ਪ੍ਰੇਰਣਾ ਨਾਲ ਉਨ੍ਹਾਂ ਨੇ ਸਰਦਾਰ ਵੱਲਭਭਾਈ ਵਿਦਯਾਪੀਠ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਐਸੇ ਹੀ ਭੀਖਾਭਾਈ ਪਟੇਲ ਵੀ ਸਨ ਜਿਨ੍ਹਾਂ ਨੇ ਭਾਈਕਾਕਾ ਅਤੇ ਸਰਦਾਰ ਪਟੇਲ ਦੇ ਨਾਲ ਕੰਮ ਕੀਤਾ ਸੀ।
ਸਾਥੀਓ,
ਜੋ ਲੋਕ ਗੁਜਰਾਤ ਬਾਰੇ ਘੱਟ ਜਾਣਦੇ ਹਨ, ਉਨ੍ਹਾਂ ਨੂੰ ਮੈਂ ਅੱਜ ਵੱਲਭ ਵਿੱਦਿਆਨਗਰ ਬਾਰੇ ਵੀ ਦੱਸਣਾ ਚਾਹੁੰਦਾ ਹਾਂ। ਤੁਹਾਡੇ ਵਿੱਚੋਂ ਕਾਫ਼ੀ ਲੋਕਾਂ ਨੂੰ ਪਤਾ ਹੋਵੇਗਾ, ਇਹ ਸਥਾਨ, ਕਰਮਸਦ-ਬਾਕਰੋਲ ਅਤੇ ਆਨੰਦ ਦੇ ਦਰਮਿਆਨ ਪੈਂਦਾ ਹੈ। ਇਸ ਸਥਾਨ ਨੂੰ ਇਸ ਲਈ ਵਿਕਸਿਤ ਕੀਤਾ ਗਿਆ ਸੀ ਤਾਕਿ ਸਿੱਖਿਆ ਦਾ ਪ੍ਰਸਾਰ ਕੀਤਾ ਜਾ ਸਕੇ, ਪਿੰਡ ਦੇ ਵਿਕਾਸ ਨਾਲ ਜੁੜੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਵੱਲਭ ਵਿੱਦਿਆਨਗਰ ਦੇ ਨਾਲ ਸਿਵਿਲ ਸੇਵਾ ਦੇ ਦਿੱਗਜ ਅਧਿਕਾਰੀ ਐੱਚ ਐੱਮ ਪਟੇਲ ਜੀ ਵੀ ਜੁੜੇ ਸਨ। ਸਰਦਾਰ ਸਾਹਬ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਸਨ, ਤਾਂ ਐੱਚ ਐੱਮ ਪਟੇਲ ਜੀ ਉਨ੍ਹਾਂ ਦੇ ਕਾਫ਼ੀ ਕਰੀਬੀ ਲੋਕਾਂ ਵਿੱਚ ਗਿਣੇ ਜਾਂਦੇ ਸਨ। ਬਾਅਦ ਵਿੱਚ ਉਹ ਜਨਤਾ ਪਾਰਟੀ ਦੀ ਸਰਕਾਰ ਵਿੱਚ ਵਿੱਤ ਮੰਤਰੀ ਵੀ ਬਣੇ।
ਸਾਥੀਓ,
ਐਸੇ ਕਿਤਨੇ ਹੀ ਨਾਮ ਹਨ ਜੋ ਅੱਜ ਮੈਨੂੰ ਯਾਦ ਆ ਰਹੇ ਹਨ। ਸਵਰਾਸ਼ਟਰ ਦੀ ਅਗਰ ਬਾਤ ਕਰੀਏ ਸਾਡੇ ਮੋਹਨਲਾਲ ਲਾਲਜੀਭਾਈ ਪਟੇਲ ਜਿਨ੍ਹਾਂ ਨੂੰ ਅਸੀਂ ਮੋਲਾ ਪਟੇਲ ਦੇ ਨਾਮ ਨਾਲ ਜਾਣਦੇ ਸਾਂ। ਮੋਲਾ ਪਟੇਲ ਨੇ ਇੱਕ ਵਿਸ਼ਾਲ ਐਜੂਕੇਸ਼ਨਲ ਪਰਿਸਰ ਦਾ ਨਿਰਮਾਣ ਕਰਵਾਇਆ ਸੀ। ਇੱਕ ਹੋਰ ਮੋਹਨਭਾਈ ਵਿਰਜੀਭਾਈ ਪਟੇਲ ਜੀ ਨੇ ਸੌ ਸਾਲ ਤੋਂ ਵੀ ਪਹਿਲੇ ‘ਪਟੇਲ ਆਸ਼ਰਮ’ ਦੇ ਨਾਮ ਨਾਲ ਇੱਕ ਛਾਤ੍ਰਾਵਾਸ ਦੀ ਸਥਾਪਨਾ ਕਰਕੇ ਅਮਰੇਲੀ ਵਿੱਚ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਸੀ। ਜਾਮਨਗਰ ਵਿੱਚ ਕੇਸ਼ਾਵਾਜੀ ਭਰਾ ਅਰਜੀਭਾਈ ਵਿਰਾਣੀ ਅਤੇ ਕਰਸ਼ਨਭਾਈ ਬੇਚਰਭਾਈ ਵਿਰਾਣੀ, ਇਨ੍ਹਾਂ ਨੇ ਦਹਾਕਿਆਂ ਪਹਿਲਾਂ ਬੇਟੀਆਂ ਨੂੰ ਸਿੱਖਿਅਤ ਕਰਨ ਦੇ ਲਈ ਸਕੂਲ ਅਤੇ ਛਾਤ੍ਰਾਲਯ ਬਣਾਏ ਸਨ।
ਅੱਜ ਨਗੀਨਭਾਈ ਪਟੇਲ, ਸਾਕਲਚੰਦ ਪਟੇਲ, ਗਣਪਤਭਾਈ ਪਟੇਲ ਐਸੇ ਲੋਕਾਂ ਦੁਆਰਾ ਕੀਤੇ ਗਏ ਪ੍ਰਯਤਨਾਂ ਦਾ ਵਿਸਤਾਰ ਸਾਨੂੰ ਗੁਜਰਾਤ ਦੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਰੂਪ ਵਿੱਚ ਦਿਖਦਾ ਹੈ। ਅੱਜ ਦਾ ਇਹ ਸੁਅਵਸਰ, ਇਨ੍ਹਾਂ ਨੂੰ ਯਾਦ ਕਰਨ ਦਾ ਵੀ ਬਿਹਤਰੀਨ ਦਿਨ ਹੈ। ਅਸੀਂ ਐਸੇ ਸਭ ਵਿਅਕਤੀਆਂ ਦੀ ਜੀਵਨ ਗਾਥਾ ਨੂੰ ਦੇਖੀਏ, ਤਾਂ ਪਾਵਾਂਗੇ ਕਿ ਕਿਸ ਤਰ੍ਹਾਂ ਛੋਟੇ-ਛੋਟੇ ਪ੍ਰਯਤਨਾਂ ਨਾਲ ਉਨ੍ਹਾਂ ਨੇ ਬੜੇ-ਬੜੇ ਲਕਸ਼ਾਂ ਨੂੰ ਪ੍ਰਾਪਤ ਕਰਕੇ ਦਿਖਾਇਆ। ਪ੍ਰਯਤਨਾਂ ਦੀ ਇਹੀ ਸਮੂਹਿਕਤਾ, ਬੜੇ ਤੋਂ ਬੜੇ ਨਤੀਜੇ ਲਿਆ ਕੇ ਦਿਖਾਉਂਦੀ ਹੈ।
ਸਾਥੀਓ,
ਆਪ ਸਭ ਦੇ ਅਸ਼ੀਰਵਾਦ ਨਾਲ ਮੇਰੇ ਜਿਹੇ ਅਤਿਅੰਤ ਸਾਧਾਰਣ ਵਿਅਕਤੀ ਨੂੰ, ਜਿਸ ਦਾ ਕੋਈ ਪਰਿਵਾਰਕ ਜਾਂ ਰਾਜਨੀਤਕ background ਨਹੀਂ ਸੀ, ਜਿਸ ਦੇ ਪਾਸ ਜਾਤੀਵਾਦੀ ਰਾਜਨੀਤੀ ਦਾ ਕੋਈ ਅਧਾਰ ਨਹੀਂ ਸੀ, ਐਸੇ ਮੇਰੇ ਜਿਹੇ ਸਾਧਾਰਣ ਵਿਅਕਤੀ ਨੂੰ ਤੁਸੀਂ ਅਸ਼ੀਰਵਾਦ ਦੇ ਕੇ ਗੁਜਰਾਤ ਦੀ ਸੇਵਾ ਦਾ ਮੌਕਾ 2001 ਵਿੱਚ ਦਿੱਤਾ ਸੀ। ਤੁਹਾਡੇ ਅਸ਼ੀਰਵਾਦ ਦੀ ਤਾਕਤ, ਇਤਨੀ ਬੜੀ ਹੈ ਕਿ ਅੱਜ ਵੀਹ ਸਾਲ ਤੋਂ ਅਧਿਕ ਸਮਾਂ ਹੋ ਗਿਆ, ਫਿਰ ਵੀ ਅਖੰਡ ਰੂਪ ਨਾਲ, ਪਹਿਲਾਂ ਗੁਜਰਾਤ ਦੀ ਅਤੇ ਅੱਜ ਪੂਰੇ ਦੇਸ਼ ਦੀ ਸੇਵਾ ਕਰਨ ਦਾ ਸੁਭਾਗ ਮਿਲ ਰਿਹਾ ਹੈ।
ਸਾਥੀਓ,
‘ਸਬਕਾ ਸਾਥ, ਸਬਕਾ ਵਿਕਾਸ’ ਦੀ ਸਮਰੱਥਾ ਕੀ ਹੁੰਦੀ ਹੈ, ਇਹ ਵੀ ਮੈਂ ਗੁਜਰਾਤ ਤੋਂ ਹੀ ਸਿੱਖਿਆ ਹੈ। ਇੱਕ ਸਮੇਂ ਗੁਜਰਾਤ ਵਿੱਚ ਚੰਗੇ ਸਕੂਲਾਂ ਦੀ ਕਮੀ ਸੀ, ਚੰਗੀ ਸਿੱਖਿਆ ਦੇ ਲਈ ਅਧਿਆਪਕਾਂ ਦੀ ਕਮੀ ਸੀ। ਉਮਿਯਾ ਮਾਤਾ ਦਾ ਅਸ਼ੀਰਵਾਦ ਲੈ ਕੇ, ਖੋੜਲ ਧਾਮ ਦੇ ਦਰਸ਼ਨ ਕਰਕੇ, ਮੈਂ ਇਸ ਸਮੱਸਿਆ ਦੇ ਸਮਾਧਾਨ ਦੇ ਲਈ ਲੋਕਾਂ ਦਾ ਸਾਥ ਮੰਗਿਆ, ਲੋਕਾਂ ਨੂੰ ਆਪਣੇ ਨਾਲ ਜੋੜਿਆ। ਤੁਹਾਨੂੰ ਯਾਦ ਹੋਵੇਗਾ, ਗੁਜਰਾਤ ਨੇ ਇਸ ਪਰਿਸਥਿਤੀ ਨੂੰ ਬਦਲਣ ਲਈ ਪ੍ਰਵੇਸ਼ੋਤਸਵ ਦੀ ਸ਼ੁਰੂਆਤ ਕੀਤੀ ਸੀ। ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਧੇ, ਇਸ ਲਈ ਸਾਕਸ਼ਰਦੀਪ ਅਤੇ ਗੁਣੋਤਸਵ ਸ਼ੁਰੂ ਕੀਤਾ ਗਿਆ ਸੀ।
ਤਦ ਗੁਜਰਾਤ ਵਿੱਚ ਬੇਟੀਆਂ ਦੇ ਡ੍ਰੌਪਆਊਟ ਦੀ ਵੀ ਇੱਕ ਬੜੀ ਚੁਣੌਤੀ ਸੀ। ਹੁਣੇ ਸਾਡੇ ਮੁੱਖ ਮੰਤਰੀ ਭੁਪੇਂਦਰ ਭਾਈ ਨੇ ਵੀ ਇਸ ਦਾ ਵਰਣਨ ਵੀ ਕੀਤਾ ਹੈ। ਇਸ ਦੇ ਕਈ ਸਮਾਜਿਕ ਕਾਰਨ ਤਾਂ ਸਨ ਹੀ, ਕਈ ਵਿਵਹਾਰਕ ਕਾਰਨ ਵੀ ਸਨ। ਜਿਵੇਂ ਕਿੰਨੀਆਂ ਹੀ ਬੇਟੀਆਂ ਚਾਹ ਕੇ ਵੀ ਇਸ ਲਈ ਸਕੂਲ ਨਹੀਂ ਜਾ ਸਕਦੀਆਂ ਸਨ ਕਿਉਂਕਿ ਸਕੂਲਾਂ ਵਿੱਚ ਬੇਟੀਆਂ ਲਈ ਸ਼ੌਚਾਲਯ ਨਹੀਂ ਹੁੰਦੇ ਸਨ। ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਗੁਜਰਾਤ ਨੇ ਪੰਚਸ਼ਕਤੀਆਂ ਤੋਂ ਪ੍ਰੇਰਣਾ ਪਾਈ। ਪੰਚਾਮ੍ਰਿਤ, ਪੰਚਸ਼ਕਤੀ ਯਾਨੀ-ਗਿਆਨ ਸ਼ਕਤੀ, ਜਨਸ਼ਕਤੀ, ਜਲ ਸ਼ਕਤੀ, ਊਰਜਾ ਸ਼ਕਤੀ ਅਤੇ ਰੱਖਿਆ ਸ਼ਕਤੀ! ਸਕੂਲਾਂ ਵਿੱਚ ਬਾਲੜੀਆਂ ਦੇ ਲਈ ਸ਼ੌਚਾਲਯ ਬਣਵਾਏ ਗਏ। ਵਿਦਯਾ ਲਕਸ਼ਮੀ ਬੌਂਡ, ਸਰਸਵਤੀ ਸਾਧਨਾ ਯੋਜਨਾ, ਕਸਤੂਰਬਾ ਗਾਂਧੀ ਬਾਲਿਕਾ ਵਿਦਯਾਲਯ ਐਸੇ ਅਨੇਕ ਪ੍ਰਯਤਨਾਂ ਦਾ ਪਰਿਣਾਮ ਇਹ ਹੋਇਆ ਕਿ ਗੁਜਰਾਤ ਵਿੱਚ ਨਾ ਕੇਵਲ ਪੜ੍ਹਾਈ ਦਾ ਪੱਧਰ ਬਿਹਤਰ ਹੋਇਆ, ਬਲਕਿ ਸਕੂਲ ਡ੍ਰੌਪ ਆਊਟ ਰੇਟ ਵੀ ਤੇਜ਼ੀ ਨਾਲ ਘੱਟ ਹੋਇਆ।
ਮੈਨੂੰ ਖੁਸ਼ੀ ਹੈ ਕਿ ਅੱਜ ਬੇਟੀਆਂ ਦੀ ਪੜ੍ਹਾਈ ਦੇ ਲਈ, ਉਨ੍ਹਾਂ ਦੇ ਭਵਿੱਖ ਦੇ ਲਈ ਪ੍ਰਯਤਨ ਲਗਾਤਾਰ ਵਧ ਰਹੇ ਹਨ। ਮੈਨੂੰ ਯਾਦ ਹੈ, ਇਹ ਆਪ ਹੀ ਲੋਕ ਸਨ ਜਿਨ੍ਹਾਂ ਨੇ ਸੂਰਤ ਤੋਂ ਪੂਰੇ ਗੁਜਰਾਤ ਵਿੱਚ ਬੇਟੀ ਬਚਾਓ ਅਭਿਯਾਨ ਚਲਾਇਆ ਸੀ, ਅਤੇ ਮੈਨੂੰ ਯਾਦ ਹੈ ਉਸ ਸਮੇਂ ਮੈਂ ਤੁਹਾਡੇ ਸਮਾਜ ਦੇ ਲੋਕਾਂ ਦੇ ਦਰਮਿਆਨ ਆਉਂਦਾ ਸਾਂ ਤਾਂ ਇਹ ਕੌੜੀ ਬਾਤ ਦੱਸੇ ਬਿਨਾ ਕਦੇ ਖੁੰਝਦਾ ਨਹੀਂ ਸਾਂ। ਆਪ ਰਾਜ਼ੀ ਹੋ ਜਾਓ, ਨਰਾਜ਼ ਹੋ ਜਾਵੋ, ਇਸ ਦਾ ਖਿਆਲ ਕੀਤੇ ਬਿਨਾ ਮੈਂ ਹਮੇਸ਼ਾ ਕੌੜੀ ਬਾਤ ਦੱਸੀ ਸੀ ਬੇਟੀਆਂ ਨੂੰ ਬਚਾਉਣ ਦੀ। ਅਤੇ ਮੈਨੂੰ ਅੱਜ ਸੰਤੋਸ਼ ਨਾਲ ਕਹਿਣਾ ਹੈ ਕਿ ਆਪ ਸਭ ਨੇ ਮੇਰੀ ਬਾਤ ਨੂੰ ਉਠਾ ਲਿਆ। ਅਤੇ ਤੁਸੀਂ ਸੂਰਤ ਤੋਂ ਜੋ ਯਾਤਰਾ ਕੱਢੀ ਸੀ, ਪੂਰੇ ਗੁਜਰਾਤ ਵਿੱਚ ਜਾ ਕੇ, ਸਮਾਜ ਦੇ ਹਰ ਕੋਨੇ ਵਿੱਚ ਜਾ ਕੇ, ਗੁਜਰਾਤ ਦੇ ਹਰ ਕੋਨੇ ਵਿੱਚ ਜਾ ਕੇ ਬੇਟੀ ਬਚਾਉਣ ਦੇ ਲਈ ਲੋਕਾਂ ਨੂੰ ਸਹੁੰ ਦਿਵਾਈ ਸੀ। ਅਤੇ ਮੈਨੂੰ ਵੀ ਤੁਹਾਡੇ ਉਸ ਮਹਾ ਪ੍ਰਯਾਸ ਨਾਲ ਜੁੜਨ ਦਾ ਮੌਕਾ ਮਿਲਿਆ ਸੀ।
ਬਹੁਤ ਬੜਾ ਪ੍ਰਯਾਸ ਕੀਤਾ ਸੀ ਆਪ ਲੋਕਾਂ ਨੇ। ਗੁਜਰਾਤ ਨੇ, ਰਕਸ਼ਾਸ਼ਕਤੀ ਯੂਨੀਵਰਸਿਟੀ, ਹੁਣੇ ਸਾਡੇ ਭੂਪੇਂਦਰ ਭਾਈ ਬੜੇ ਵਿਸਤਾਰ ਨਾਲ ਯੂਨੀਵਰਸਿਟੀ ਦਾ ਵਰਣਨ ਕਰ ਰਹੇ ਸਨ ਲੇਕਿਨ ਮੈਂ ਵੀ ਇਸ ਨੂੰ ਦੁਹਰਾਉਣਾ ਚਾਹੁੰਦਾ ਹਾਂ, ਤਾਕਿ ਅੱਜ ਸਾਡੇ ਦੇਸ਼ ਦੇ ਲੋਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ ਤਾਂ ਉਨ੍ਹਾਂ ਨੂੰ ਵੀ ਚਲੇ। ਗੁਜਰਾਤ ਨੇ ਇਤਨੇ ਘੱਟ ਸਮੇਂ ਵਿੱਚ ਰਕਸ਼ਾਸ਼ਕਤੀ ਯੂਨੀਵਰਸਿਟੀ, ਦੁਨੀਆ ਦੀ ਪਹਿਲੀ ਫੌਰੈਂਸਿਕ ਸਾਇੰਸ ਯੂਨੀਵਰਸਿਟੀ, ਲਾਅ ਯੂਨੀਵਰਸਿਟੀ, ਅਤੇ ਦੀਨ ਦਿਆਲ ਐਨਰਜੀ ਯੂਨੀਵਰਸਿਟੀ, ਇਸ ਦੇ ਨਾਲ ਹੀ ਦੁਨੀਆ ਦੀ ਪਹਿਲੀ ਚਿਲਡਰਨ’ਸ ਯੂਨੀਵਰਸਿਟੀ, ਟੀਚਰਸ ਟ੍ਰੇਨਿੰਗ ਯੂਨੀਵਰਸਿਟੀ, ਸਪੋਰਟਸ ਯੂਨੀਵਰਸਿਟੀ, ਕਾਮਧੇਨੂ ਯੂਨੀਵਰਸਿਟੀ, ਜਿਹੀਆਂ ਅਨੇਕਾਂ innovative ਸ਼ੁਰੂਆਤ ਕਰਕੇ ਦੇਸ਼ ਨੂੰ ਨਵਾਂ ਮਾਰਗ ਦਿਖਾਇਆ ਹੈ।
ਅੱਜ ਇਨ੍ਹਾਂ ਸਾਰੇ ਪ੍ਰਯਾਸਾਂ ਦਾ ਲਾਭ ਗੁਜਰਾਤ ਦੀ ਯੁਵਾ ਪੀੜ੍ਹੀ ਨੂੰ ਮਿਲ ਰਿਹਾ ਹੈ। ਮੈਂ ਜਾਣਦਾ ਹਾਂ, ਤੁਹਾਡੇ ਵਿੱਚੋਂ ਅਧਿਕਤਰ ਨੂੰ ਇਨ੍ਹਾਂ ਬਾਰੇ ਪਤਾ ਹੈ ਅਤੇ ਹੁਣੇ ਭੂਪੇਂਦਰ ਭਾਈ ਨੇ ਦੱਸਿਆ ਵੀ ਹੈ, ਲੇਕਿਨ ਅੱਜ ਮੈਂ ਇਹ ਬਾਤਾਂ ਤੁਹਾਡੇ ਸਾਹਮਣੇ ਇਸ ਲਈ ਦੁਹਰਾ ਰਿਹਾ ਹਾਂ ਕਿਉਂਕਿ ਜਿਨ੍ਹਾਂ ਪ੍ਰਯਾਸਾਂ ਵਿੱਚ ਤੁਸੀਂ ਮੇਰਾ ਸਾਥ ਦਿੱਤਾ, ਤੁਸੀਂ ਮੇਰੇ ਨਾਲ ਮੋਢਾ ਨਾਲ ਮੋਢਾ ਮਿਲਾ ਕੇ ਚਲੇ, ਤੁਸੀਂ ਕਦੀ ਪਿੱਛੇ ਮੁੜ ਕੇ ਦੇਖਿਆ ਨਹੀਂ। ਉਸ ਤੋਂ ਮਿਲੇ ਅਨੁਭਵ ਅੱਜ ਦੇਸ਼ ਵਿੱਚ ਵਿੱਚ ਬੜੇ ਬਦਲਾਅ ਲਿਆ ਰਹੇ ਹਨ।
ਸਾਥੀਓ,
ਅੱਜ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜ਼ਰੀਏ ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਵੀ ਆਧੁਨਿਕ ਬਣਾਇਆ ਜਾ ਰਿਹਾ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਪ੍ਰੋਫੈਸ਼ਨਲ ਕੋਰਸਾਂ ਦੀ ਪੜ੍ਹਾਈ ਸਥਾਨਕ ਭਾਸ਼ਾ ਵਿੱਚ ਮਾਤ ਭਾਸ਼ਾ ਵਿੱਚ ਕਰਵਾਏ ਜਾਣ ਦਾ ਵਿਕਲਪ ਵੀ ਦਿੱਤਾ ਗਿਆ ਹੈ। ਬਹੁਤ ਘੱਟ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ ਇਸ ਦਾ ਕਿਤਨਾ ਬੜਾ ਪ੍ਰਭਾਵ ਪੈਦਾ ਹੋਣ ਵਾਲਾ ਹੈ। ਪਿੰਡ ਦਾ, ਗ਼ਰੀਬ ਪਿੰਡ ਦਾ ਬੱਚਾ ਵੀ ਹੁਣ ਆਪਣੇ-ਆਪਣੇ ਸੁਪਨੇ ਸਾਕਾਰ ਕਰ ਸਕਦਾ ਹੈ। ਭਾਸ਼ਾ ਦੇ ਕਾਰਨ ਉਸ ਦੀ ਜ਼ਿੰਦਗੀ ਵਿੱਚ ਹੁਣ ਰੁਕਾਵਟ ਨਹੀਂ ਆਉਣ ਵਾਲੀ। ਹੁਣ ਪੜ੍ਹਾਈ ਦਾ ਮਤਲਬ ਡਿਗਰੀ ਤੱਕ ਹੀ ਸੀਮਤ ਨਹੀਂ ਹੈ, ਬਲਕਿ ਪੜ੍ਹਾਈ ਨੂੰ ਸਕਿੱਲ ਦੇ ਨਾਲ ਜੋੜਿਆ ਜਾ ਰਿਹਾ ਹੈ। ਦੇਸ਼ ਆਪਣੀਆਂ ਪਰੰਪਰਾਗਤ ਸਕਿੱਲਸ ਨੂੰ ਵੀ ਹੁਣ ਆਧੁਨਿਕ ਸੰਭਾਵਨਾਵਾਂ ਨਾਲ ਜੋੜ ਰਿਹਾ ਹੈ।
ਸਾਥੀਓ,
ਸਕਿੱਲ ਦਾ ਕੀ ਮਹੱਤਵ ਹੁੰਦਾ ਹੈ, ਇਸ ਨੂੰ ਤੁਹਾਡੇ ਤੋਂ ਜ਼ਿਆਦਾ ਕੌਣ ਸਮਝ ਸਕਦਾ ਹੈ। ਇੱਕ ਸਮੇਂ ਤੁਹਾਡੇ ਵਿੱਚੋਂ ਬਹੁਤੇ ਲੋਕ, ਸੌਰਾਸ਼ਟਰ ਵਿੱਚ ਆਪਣਾ ਘਰ ਛੱਡ ਕੇ, ਖੇਤ-ਖਲਿਹਾਨ, ਆਪਣੇ ਦੋਸਤ-ਰਿਸ਼ਤੇਦਾਰ ਛੱਡ ਕੇ ਹੀਰਾ ਘਿਸਾਉਣ ਸੂਰਤ ਆਏ ਸਨ। ਇੱਕ ਛੋਟੇ ਜਿਹੇ ਕਮਰੇ ਵਿੱਚ 8-8, 10-10 ਲੋਕ ਰਹਿੰਦੇ ਸਨ। ਲੇਕਿਨ ਇਹ ਤੁਹਾਡੀ ਸਕਿੱਲ ਹੀ ਸੀ, ਤੁਹਾਡਾ ਕੌਸ਼ਲ ਹੀ ਸੀ ਜਿਸ ਦੀ ਵਜ੍ਹਾ ਕਰਕੇ ਅੱਜ ਆਪ ਲੋਕ ਇਤਨੀ ਉਚਾਈ ‘ਤੇ ਪਹੁੰਚੇ ਹੋ। ਅਤੇ ਪਾਂਡੂਰੰਗ ਸ਼ਾਸਤਰੀ ਜੀ ਨੇ ਤਦੇ ਤਾਂ ਤੁਹਾਡੇ ਲਈ ਕਿਹਾ ਸੀ- ਰਤਨ ਕਲਾਕਾਰ। ਸਾਡੇ ਕਾਨਜੀ ਭਾਈ ਜੋ ਖ਼ੁਦ ਵਿੱਚ ਇੱਕ ਉਦਹਾਰਣ ਹਨ। ਆਪਣੀ ਉਮਰ ਦੀ ਪਰਵਾਹ ਨਾ ਕਰਦੇ ਹੋਏ, ਉਹ ਪੜ੍ਹਦੇ ਹੀ ਗਏ, ਨਵਾਂ-ਨਵਾਂ ਕੌਸ਼ਲ ਆਪਣੇ ਨਾਲ ਜੋੜਦੇ ਹੀ ਚਲੇ ਗਏ ਸਨ ਅਤੇ ਸ਼ਾਇਦ ਅੱਜ ਵੀ ਪੁੱਛੋਗੇ ਕਿ ਕਾਨਜੀ ਭਾਈ ਕੋਈ ਪੜ੍ਹਾਈ-ਵੜ੍ਹਾਈ ਚਲ ਰਹੀ ਹੈ ਕੀ ਤਾਂ ਹੋ ਸਕਦਾ ਹੈ ਕੁਝ ਨਾ ਕੁਝ ਤਾਂ ਪੜ੍ਹਦੇ ਹੀ ਹੋਣਗੇ। ਇਹ ਬਹੁਤ ਬੜੀ ਬਾਤ ਹੈ ਜੀ।
ਸਾਥੀਓ,
ਸਕਿੱਲ ਅਤੇ eco-system, ਇਹ ਮਿਲ ਕੇ ਅੱਜ ਨਵੇਂ ਭਾਰਤ ਦੀ ਨੀਂਹ ਰੱਖ ਰਹੇ ਹਨ। ਸਟਾਰਟਅੱਪ ਇੰਡੀਆ ਦੀ ਸਫ਼ਲਤਾ ਸਾਡੇ ਸਾਹਮਣੇ ਹੈ। ਅੱਜ ਭਾਰਤ ਦੇ ਸਟਾਰਟਅੱਪਸ ਪੂਰੀ ਦੁਨੀਆ ਵਿੱਚ ਪਹਿਚਾਣ ਬਣਾ ਰਹੇ ਹਨ, ਸਾਡੇ ਯੂਨੀਕੌਰਨਸ ਦੀ ਸੰਖਿਆ ਰਿਕਾਰਡ ਬਣਾ ਰਹੀ ਹੈ। ਕੋਰੋਨਾ ਦੇ ਕਠਿਨ ਸਮੇਂ ਦੇ ਬਾਅਦ ਸਾਡੀ ਅਰਥਵਿਵਸਥਾ ਨੇ ਜਿਤਨੀ ਤੇਜ਼ੀ ਨਾਲ ਵਾਪਸੀ ਕੀਤੀ ਹੈ, ਉਸ ਨਾਲ ਪੂਰੀ ਵਿਸ਼ਵ ਭਾਰਤ ਨੂੰ ਲੈ ਕੇ ਆਸ਼ਾ ਨਾਲ ਭਰਿਆ ਹੋਇਆ ਹੈ। ਹੁਣੇ ਹਾਲ ਹੀ ਵਿੱਚ ਇੱਕ ਵਿਸ਼ਵ ਸੰਸਥਾ ਨੇ ਵੀ ਕਿਹਾ ਹੈ ਕਿ ਭਾਰਤ ਫਿਰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੀ ਅਰਥਵਿਵਸਥਾ ਬਣਨ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ, ਗੁਜਰਾਤ, ਰਾਸ਼ਟਰ ਨਿਰਮਾਣ ਦੇ ਪ੍ਰਯਤਨਾਂ ਵਿੱਚ ਹਮੇਸ਼ਾ ਦੀ ਤਰ੍ਹਾਂ ਸਰਬਸ੍ਰੇਸ਼ਠ ਰਹੇਗਾ, ਸਰਬਸ੍ਰੇਸ਼ਠ ਕਰੇਗਾ। ਹੁਣ ਤਾਂ ਭੂਪੇਂਦਰ ਭਾਈ ਪਟੇਲ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਇੱਕ ਨਵੀਂ ਊਰਜਾ ਨਾਲ ਗੁਜਰਾਤ ਦੀ ਪ੍ਰਗਤੀ ਦੇ ਇਸ ਮਿਸ਼ਨ ਨਾਲ ਜੁਟ ਗਏ ਹਨ।
ਸਾਥੀਓ,
ਵੈਸੇ ਭੂਪੇਂਦਰ ਭਾਈ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਦੇ ਬਾਅਦ ਅੱਜ ਪਹਿਲੀ ਵਾਰ ਮੈਨੂੰ ਇਤਨੇ ਵਿਸਤਾਰ ਨਾਲ ਗੁਜਰਾਤ ਦੇ ਲੋਕਾਂ ਨੂੰ ਸੰਬੋਧਨ ਕਰਨ ਦਾ ਅਵਸਰ ਮਿਲਿਆ ਹੈ। ਇੱਕ ਸਾਥੀ ਕਾਰਜਕਰਤਾ ਦੇ ਰੂਪ ਵਿੱਚ ਭੂਪੇਂਦਰ ਭਾਈ ਨਾਲ ਮੇਰਾ ਪਰੀਚੈ, 25 ਵਰ੍ਹੇ ਤੋਂ ਜ਼ਿਆਦਾ ਦਾ ਹੈ। ਇਹ ਸਾਡੇ ਸਭ ਦੇ ਲਈ ਬਹੁਤ ਗੌਰਵ ਦੇ ਬਾਤ ਹੈ ਕਿ ਭੂਪੇਂਦਰ ਭਾਈ, ਇੱਕ ਐਸੇ ਮੁੱਖ ਮੰਤਰੀ ਹਨ ਜੋ ਟੈਕਨੋਲੋਜੀ ਦੇ ਵੀ ਜਾਣਕਾਰ ਹਨ ਅਤੇ ਜ਼ਮੀਨ ਤੋਂ ਵੀ ਉਤਨਾ ਹੀ ਜੁੜੇ ਹੋਏ ਹਨ। ਅਲੱਗ- ਅਲੱਗ ਪੱਧਰਾਂ ‘ਤੇ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ, ਗੁਜਰਾਤ ਦੇ ਵਿਕਾਸ ਵਿੱਚ ਬਹੁਤ ਕੰਮ ਆਉਣ ਵਾਲਾ ਹੈ। ਕਦੇ ਇੱਕ ਛੋਟੀ ਜਿਹੀ ਨਗਰਪਾਲਿਕਾ ਦੇ ਮੈਂਬਰ, ਫਿਰ ਨਗਰਪਾਲਿਕਾ ਦਾ ਪ੍ਰਧਾਨ, ਫਿਰ ਅਹਿਮਦਾਬਾਦ ਮਹਾਨਗਰ ਦੇ ਕਾਰਪੋਰੇਟਰ, ਫਿਰ ਅਹਿਮਦਾਬਾਦ ਮਹਾਨਗਰ ਪਾਲਿਕਾ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਫਿਰ AUDA- ਔਡਾ ਜਿਹੇ ਪ੍ਰਤਿਸ਼ਠਿਤ ਸੰਸਥਾਨ ਦੇ ਚੇਅਰਮੈਨ, ਕਰੀਬ-ਕਰੀਬ 25 ਵਰ੍ਹਿਆਂ ਤੱਕ ਅਖੰਡ ਰੂਪ ਨਾਲ ਉਨ੍ਹਾਂ ਦੇ ਗ੍ਰਾਸ ਰੂਟ ਸ਼ਾਸਨ-ਪ੍ਰਸ਼ਾਸਨ ਨੂੰ ਦੇਖਿਆ ਹੈ, ਪਰਖਿਆ ਹੈ, ਉਸ ਦੀ ਅਗਵਾਈ ਕੀਤੀ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਐਸੇ ਅਨੁਭਵੀ ਵਿਅਕਤੀ ਗੁਜਰਾਤ ਦੀ ਵਿਕਾਸ ਯਾਤਰਾ ਨੂੰ, ਤੇਜ਼ ਗਤੀ ਨਾਲ ਅੱਗੇ ਵਧਾਉਣ ਦੇ ਲਈ ਗੁਜਰਾਤ ਦੀ ਅਗਵਾਈ ਕਰ ਰਹੇ ਹਨ।
ਸਾਥੀਓ,
ਅੱਜ ਹਰ ਗੁਜਰਾਤੀ ਨੂੰ ਇਸ ਬਾਤ ਦਾ ਵੀ ਮਾਣ ਹੁੰਦਾ ਹੈ ਕਿ ਇਤਨੇ ਲੰਬੇ ਸਮੇਂ ਤੱਕ ਜਨਤਕ ਜੀਵਨ ਵਿੱਚ ਰਹਿਣ ਦੇ ਬਾਵਜੂਦ, ਇਤਨੇ ਬੜੇ ਪਦਾਂ ‘ਤੇ ਰਹਿਣ ਦੇ ਬਾਅਦ, 25 ਸਾਲ ਤੱਕ ਕਾਰਜ ਕਰਨ ਦੇ ਬਾਅਦ ਵੀ ਭੂਪੇਂਦਰ ਭਾਈ ਦੇ ਖਾਤੇ ਵਿੱਚ ਕੋਈ ਵਿਵਾਦ ਨਹੀਂ ਹੈ। ਭੂਪੇਂਦਰ ਭਾਈ ਬਹੁਤ ਹੀ ਘੱਟ ਬੋਲਦੇ ਹਨ ਲੇਕਿਨ ਆਪਣੇ ਕਾਰਜ ਵਿੱਚ ਕਮੀ ਨਹੀਂ ਆਉਣ ਦਿੰਦੇ। ਇੱਕ ਸਾਇਲੈਂਸ ਵਰਕਰ ਦੀ ਤਰ੍ਹਾਂ, ਇੱਕ ਮੂਕਸੇਵਕ ਦੀ ਤਰ੍ਹਾਂ ਕੰਮ ਕਰਨਾ, ਉਨ੍ਹਾਂ ਦੀ ਕਾਰਜਸ਼ੈਲੀ ਦਾ ਹਿੱਸਾ ਹੈ। ਬਹੁਤ ਘੱਟ ਹੀ ਲੋਕਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਭੂਪੇਂਦਰ ਭਾਈ ਦਾ ਪਰਿਵਾਰ, ਹਮੇਸ਼ਾ ਤੋਂ ਅਧਿਆਤਮ ਦੇ ਪ੍ਰਤੀ ਸਮਰਪਿਤ ਰਿਹਾ ਹੈ। ਉਸ ਦੇ ਪਿਤਾ ਜੀ, ਅਧਿਆਤਮਕ ਖੇਤਰ ਨਾਲ ਜੁੜੇ ਰਹੇ ਹਨ। ਮੇਰਾ ਵਿਸ਼ਵਾਸ ਹੈ, ਐਸੇ ਉੱਤਮ ਸੰਸਕਾਰ ਵਾਲੇ ਭੂਪੇਂਦਰ ਭਾਈ ਦੀ ਅਗਵਾਈ ਵਿੱਚ ਗੁਜਰਾਤ ਚੌਤਰਫਾ ਵਿਕਾਸ ਕਰੇਗਾ।
ਸਾਥੀਓ,
ਮੇਰੀ ਇੱਕ ਤਾਕੀਦ ਆਪ ਸਭ ਨੂੰ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਲੈ ਕੇ ਵੀ ਹੈ। ਇਸ ਅੰਮ੍ਰਿਤ ਮਹੋਤਸਵ ਵਿੱਚ ਆਪ ਸਭ ਨੂੰ ਵੀ ਕੁਝ ਸੰਕਲਪ ਲੈਣਾ ਚਾਹੀਦਾ ਹੈ, ਦੇਸ਼ ਨੂੰ ਕੁਝ ਦੇਣ ਦਾ ਮਿਸ਼ਨ ਸ਼ੁਰੂ ਕਰਨਾ ਚਾਹੀਦਾ ਹੈ। ਇਹ ‘ਮਿਸ਼ਨ ਐਸਾ ਹੋਵੇ, ਜਿਸ ਦਾ ਪ੍ਰਭਾਵ ਗੁਜਰਾਤ ਦੇ ਕੋਨੇ-ਕੋਨੇ ਵਿੱਚ ਨਜ਼ਰ ਆਉਣਾ ਚਾਹੀਦਾ ਹੈ। ਜਿਤਨੀ ਸਮਰੱਥਾ ਆਪ ਵਿੱਚ ਹੈ, ਮੈਂ ਜਾਣਦਾ ਹਾਂ ਆਪ ਸਭ ਮਿਲ ਕੇ ਇਹ ਕਰ ਸਕਦੇ ਹੋ। ਸਾਡੀ ਨਵੀਂ ਪੀੜ੍ਹੀ,ਦੇਸ਼ ਦੇ ਲਈ, ਸਮਾਜ ਦੇ ਲਈ ਜੀਣਾ ਸਿੱਖੇ, ਇਸ ਦੀ ਪ੍ਰੇਰਣਾ ਵੀ ਤੁਹਾਡੇ ਪ੍ਰਯਾਸਾਂ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ। ‘ਸੇਵਾ ਸੇ ਸਿੱਧੀ’ ਦੇ ਮੰਤਰ ‘ਤੇ ਚਲਦੇ ਹੋਏ ਅਸੀਂ ਗੁਜਰਾਤ ਨੂੰ, ਦੇਸ਼ ਨੂੰ ਨਵੀਂ ਉਚਾਈ ‘ਤੇ ਪਹੁੰਚਾਵਾਂਗੇ। ਆਪ ਸਭ ਦੇ ਦਰਮਿਆਨ ਲੰਬੇ ਅਰਸੇ ਦੇ ਬਾਅਦ ਆਉਣ ਦਾ ਸੁਭਾਗ ਮਿਲਿਆ। ਇੱਥੇ ਵਰਚੁਅਲੀ ਮੈਂ ਸਭ ਦੇ ਦਰਸ਼ਨ ਕਰ ਰਿਹਾ ਹਾਂ। ਸਾਰੇ ਪੁਰਾਣੇ ਚੇਹਰੇ ਮੇਰੇ ਸਾਹਮਣੇ ਹਨ।
ਇਸੇ ਸ਼ੁਭਕਾਮਨਾ ਦੇ ਨਾਲ, ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ!
********
ਡੀਐੱਸ/ਐੱਸਐੱਚ/ਐੱਨਐੱਸ
At the Bhoomi Poojan ceremony of Hostel Phase-1 built by Saurashtra Patel Seva Samaj in Surat. https://t.co/QZGMEofD6C
— Narendra Modi (@narendramodi) October 15, 2021
सरदार साहब ने कहा भी था-
— PMO India (@PMOIndia) October 15, 2021
"जाति और पंथ को हमें रुकावट नहीं बनने देना है। हम सभी भारत के बेटे और बेटियां हैं। हम सभी को अपने देश से प्रेम करना चाहिए, परस्पर स्नेह और सहयोग से अपना भाग्य बनाना चाहिए": PM @narendramodi
भारत इस समय अपनी आजादी के 75वें वर्ष में है।
— PMO India (@PMOIndia) October 15, 2021
ये अमृतकाल हमें नए संकल्पों के साथ ही, उन व्यक्तित्वों को याद करने की भी प्रेरणा देता है, जिन्होंने जनचेतना जागृत करने में बड़ी भूमिका निभाई।
आज की पीढ़ी को उनके बारे में जानना बहुत आवश्यक है: PM @narendramodi
जो लोग गुजरात के बारे में कम जानते हैं, उन्हें मैं आज वल्लभ विद्यानगर के बारे में भी बताना चाहता हूं।
— PMO India (@PMOIndia) October 15, 2021
आप में से काफी लोगों को पता होगा, ये स्थान, करमसद-बाकरोल और आनंद के बीच में पड़ता है: PM @narendramodi
इस स्थान को इसलिए विकसित किया गया था ताकि शिक्षा का प्रसार किया जा सके, गांव के विकास से जुड़े कामों में तेजी लाई जा सके: PM @narendramodi
— PMO India (@PMOIndia) October 15, 2021
‘सबका साथ, सबका विकास’ का सामर्थ्य क्या होता है ये भी मैंने गुजरात से ही सीखा है।
— PMO India (@PMOIndia) October 15, 2021
एक समय गुजरात में अच्छे स्कूलों की कमी थी, अच्छी शिक्षा के लिए शिक्षकों की कमी थी।
उमिया माता का आशीर्वाद लेकर, खोड़ल धाम के दर्शन करके मैंने इस समस्या के समाधान के लिए लोगों को अपने साथ जोड़ा: PM
नई राष्ट्रीय शिक्षा नीति में प्रोफेशनल कोर्सेस की पढ़ाई स्थानीय भाषा में कराए जाने का विकल्प भी दिया गया है।
— PMO India (@PMOIndia) October 15, 2021
अब पढ़ाई का मतलब डिग्री तक ही सीमित नहीं है, बल्कि पढ़ाई को स्किल के साथ जोड़ा जा रहा है।
देश अपने पारंपरिक स्किल्स को भी अब आधुनिक संभावनाओं से जोड़ रहा है: PM
कोरोना के कठिन समय के बाद हमारी अर्थव्यवस्था ने जितनी तेजी से वापसी की है, उससे पूरा विश्व भारत को लेकर आशा से भरा हुआ है।
— PMO India (@PMOIndia) October 15, 2021
अभी हाल में एक विश्व संस्था ने भी कहा है कि भारत फिर दुनिया की सबसे तेजी से आगे बढ़ने वाली अर्थव्यवस्था बनने जा रहा है: PM @narendramodi
ये हम सभी के लिए बहुत गौरव की बात है कि भूपेंद्र भाई, एक ऐसे मुख्यमंत्री हैं जो टेक्नोलॉजी के भी जानकार हैं और जमीन से भी उतना ही जुड़े हुए हैं।
— PMO India (@PMOIndia) October 15, 2021
अलग-अलग स्तर पर काम करने का उनका अनुभव, गुजरात के विकास में बहुत काम आने वाला है: PM @narendramodi
The great Sardar Patel had made pertinent points on ending the menace of casteism and communalism in our society. pic.twitter.com/RakqhGCuxn
— Narendra Modi (@narendramodi) October 15, 2021
Gujarat has a rich history of social and educational reforms.
— Narendra Modi (@narendramodi) October 15, 2021
We remember Chhaganbha, Bhaikaka, HM Patel, Mohanbhai Patel and several other stawalrts who have worked for social good. pic.twitter.com/Pg5KZ2UBIq
‘सबका साथ, सबका विकास’ का सामर्थ्य क्या होता है, ये मैंने गुजरात से सीखा है। pic.twitter.com/hsubmCtm5S
— Narendra Modi (@narendramodi) October 15, 2021
I have known Bhupendra Bhai for over 25 years now. He has worked diligently in different levels of civic administration and is well-versed with people’s problems. I am confident under his leadership Gujarat will scale new heights of glory. @Bhupendrapbjp pic.twitter.com/T3cRX8MCE9
— Narendra Modi (@narendramodi) October 15, 2021