ਸੁਸ਼੍ਰੀ ਰਾਕੀਆ ਐਡਰਮ (Ms. Rakiya Edderham) ਮੋਰੱਕੋ ਸਾਮਰਾਜ ਦੇ ਉਦਯੋਗ, ਨਿਵੇਸ਼, ਵਪਾਰ ਅਤੇ ਡਿਜੀਟਲ ਅਰਥਵਿਵਸਥਾ ਮੰਤਰਾਲੇ ਵਿੱਚ ਵਿਦੇਸ਼ ਵਪਾਰ ਦੀ ਇੰਚਾਰਜ ਸੈਕਟਰੀ ਆਵ੍ ਸਟੇਟ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਸੁਸ਼੍ਰੀ ਰਾਕੀਆ ਨੇ ਮੋਰੱਕੋ ਦੇ ਮਾਣਯੋਗ ਬਾਦਸ਼ਾਹ ਵੱਲੋਂ ਪ੍ਰਧਾਨ ਮੰਤਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਬਾਦਸ਼ਾਹ ਦੇ ਨਾਲ ਆਪਣੀ ਪੂਰਵ ਮੀਟਿੰਗ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਭਲਾਈ ਦੇ ਨਾਲ-ਨਾਲ ਮੋਰੱਕੋ ਦੇ ਲੋਕਾਂ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸੁਸ਼੍ਰੀ ਰਾਕੀਆ ਐਡਰਮ ਨੇ ਪਿਛਲੇ ਸਾਲਾਂ ਵਿੱਚ ਦੁਵੱਲੇ ਸਹਿਯੋਗ, ਖਾਸ ਕਰਕੇ ਕਾਨੂੰਨੀ ਸਹਾਇਤਾ, ਸਾਈਬਰ ਸੁਰੱਖਿਆ ਅਤੇ ਪੁਲਾੜ ਦੇ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਿਕ ਤੌਰ ‘ਤੇ ਮਜ਼ਬੂਤ ਰਿਸ਼ਤਿਆਂ ਦੀ ਸ਼ਲਾਘਾ ਕੀਤੀ ਅਤੇ ਆਪਸੀ ਹਿਤ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਨਾਲ ਹੀ ਗੁਜਰਾਤ ਦੇ ਨਾਲ ਮੋਰੱਕੋ ਦੇ ਵਪਾਰ ਅਤੇ ਨਿਵੇਸ਼ ਨੂੰ ਹੋਰ ਮਜ਼ਬੂਤ ਬਣਾਉਣ ਦੇ ਯਤਨਾਂ ਦਾ ਸੁਆਗਤ ਕੀਤਾ।
***
ਏਕੇਟੀ/ਵੀਜੇ/ਐੱਸਬੀਪੀ