ਉੱਘੇ ਮਹਿਮਾਨੋ,
ਮਿੱਤਰੋ!
ਵਣਕਮ!
ਇਹ ਇੱਕ ਵਿਲੱਖਣ ਪ੍ਰੋਗਰਾਮ ਹੈ। ਸੁਆਮੀ ਚਿਦਭਵਾਨੰਦ ਜੀ ਦੀ ਟਿੱਪਣੀ ਵਾਲੀ ਗੀਤਾ ਦੀ ਇੱਕ ਈ-ਪੁਸਤਕ ਲਾਂਚ ਕੀਤੀ ਜਾ ਰਹੀ ਹੈ। ਮੈਂ ਉਨ੍ਹਾਂ ਸਾਰਿਆਂ ਦੀ ਸ਼ਲਾਘਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ‘ਤੇ ਕੰਮ ਕੀਤਾ ਹੈ। ਇਸ ਕੋਸ਼ਿਸ਼ ਲਈ ਧੰਨਵਾਦ, ਪਰੰਪਰਾਵਾਂ ਅਤੇ ਤਕਨਾਲੋਜੀ ਮਿਲਾ ਦਿੱਤੀ ਗਈ ਹੈ। ਨੌਜਵਾਨਾਂ ਵਿੱਚ, ਈ-ਪੁਸਤਕਾਂ ਵਿਸ਼ੇਸ਼ ਤੌਰ ‘ਤੇ ਬਹੁਤ ਪ੍ਰਚਲਤ ਹੋ ਰਹੀਆਂ ਹਨ। ਇਸ ਲਈ, ਇਹ ਯਤਨ ਹੋਰ ਜ਼ਿਆਦਾ ਨੌਜਵਾਨਾਂ ਨੂੰ ਗੀਤਾ ਦੇ ਉੱਚ ਵਿਚਾਰਾਂ ਨਾਲ ਜੋੜਨਗੇ।
ਮਿੱਤਰੋ,
ਇਹ ਈ-ਕਿਤਾਬ ਸਦੀਵੀ ਗੀਤਾ ਅਤੇ ਗੌਰਵਮਈ ਤਮਿਲ ਸੰਸਕ੍ਰਿਤੀ ਦੇ ਦਰਮਿਆਨ ਸੰਪਰਕ ਨੂੰ ਹੋਰ ਡੂੰਘਾ ਕਰੇਗੀ। ਗਲੋਬਲ ਪੱਧਰ ‘ਤੇ ਫੈਲਿਆ ਜੀਵੰਤ ਤਮਿਲ ਭਾਈਚਾਰਾ ਇਸ ਨੂੰ ਆਸਾਨੀ ਨਾਲ ਪੜ੍ਹ ਸਕਣ ਦੇ ਸਮਰੱਥ ਹੋ ਜਾਵੇਗਾ। ਤਮਿਲ ਪ੍ਰਵਾਸੀਆਂ ਨੇ ਕਈ ਸੈਕਟਰਾਂ ਵਿੱਚ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਪ੍ਰਾਪਤ ਕੀਤਾ ਹੈ। ਫਿਰ ਵੀ, ਉਨ੍ਹਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਉੱਤੇ ਮਾਣ ਹੈ। ਉਹ ਜਿੱਥੇ ਵੀ ਗਏ ਤਮਿਲ ਸੱਭਿਆਚਾਰ ਦੀ ਮਹਾਨਤਾ ਨੂੰ ਆਪਣੇ ਨਾਲ ਲੈ ਕੇ ਗਏ ਹਨ।
ਮਿੱਤਰੋ,
ਮੈਂ ਸੁਆਮੀ ਚਿਦਭਵਾਨੰਦ ਜੀ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦਾ ਹਾਂ। ਮਨ, ਤਨ, ਦਿਲ ਅਤੇ ਆਤਮਾ ਨਾਲ, ਉਨ੍ਹਾਂ ਦਾ ਜੀਵਨ, ਭਾਰਤ ਦੇ ਪੁਨਰ-ਉਥਾਨ ਲਈ ਸਮਰਪਿਤ ਸੀ। ਉਨ੍ਹਾਂ ਨੇ ਵਿਦੇਸ਼ ਵਿੱਚ ਪੜ੍ਹਨ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਲਈ ਕਿਸਮਤ ਦੀ ਇੱਕ ਵੱਖਰੀ ਯੋਜਨਾ ਸੀ। ਇੱਕ ਕਿਤਾਬ ਜੋ ਉਨ੍ਹਾਂ ਨੇ ਸੜਕ ਕਿਨਾਰੇ ਇੱਕ ਪੁਸਤਕ ਵਿਕਰੇਤਾ ਦੇ ਪਾਸ ਦੇਖੀ “ਸੁਆਮੀ ਵਿਵੇਕਾਨੰਦ ਦੇ ਮਦਰਾਸ ਭਾਸ਼ਣ”, ਨੇ ਉਨ੍ਹਾਂ ਦੀ ਜ਼ਿੰਦਗੀ ਦਾ ਤਰੀਕਾ ਬਦਲ ਦਿੱਤਾ। ਇਸ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਰਾਸ਼ਟਰ ਨੂੰ ਹਰ ਚੀਜ਼ ਨਾਲੋਂ ਉੱਚਾ ਸਮਝਣ ਅਤੇ ਲੋਕਾਂ ਦੀ ਸੇਵਾ ਕਰਨ। ਗੀਤਾ ਵਿਚ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ:
यद्य यद्य आचरति श्रेष्ठ: तत्त तत्त एव इतरे जनः।
सयत् प्रमाणम कुरुते लोक: तद अनु वर्तते।।
ਇਸ ਦਾ ਅਰਥ ਹੈ, ਜੋ ਕੁਝ ਵੀ ਮਹਾਨ ਆਦਮੀ ਕਰਦੇ ਹਨ, ਬਹੁਤ ਸਾਰੇ ਲੋਕ ਉਨ੍ਹਾਂ ਦੁਆਰਾ ਪਾਲਣਾ ਕਰਨ ਲਈ ਪ੍ਰੇਰਿਤ ਹੁੰਦੇ ਹਨ। ਇੱਕ ਪਾਸੇ, ਸੁਆਮੀ ਚਿਦਭਵਾਨੰਦ ਜੀ ਸੁਆਮੀ ਵਿਵੇਕਾਨੰਦ ਤੋਂ ਪ੍ਰੇਰਿਤ ਸਨ। ਦੂਸਰੇ ਪਾਸੇ, ਉਹ ਆਪਣੇ ਨੇਕ ਕੰਮਾਂ ਨਾਲ ਦੁਨੀਆਂ ਨੂੰ ਪ੍ਰੇਰਿਤ ਕਰਦੇ ਰਹੇ। ਸ਼੍ਰੀ ਰਾਮਕ੍ਰਿਸ਼ਨ ਤਪੋਵਨਮ ਆਸ਼ਰਮ ਸੁਆਮੀ ਚਿਦਭਵਾਨੰਦ ਜੀ ਦੇ ਉੱਤਮ ਕਾਰਜ ਨੂੰ ਅੱਗੇ ਤੋਰ ਰਿਹਾ ਹੈ। ਉਹ ਕਮਿਊਨਿਟੀ ਸੇਵਾ, ਸਿਹਤ ਸੰਭਾਲ਼ ਅਤੇ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ। ਮੈਂ ਸ਼੍ਰੀ ਰਾਮਕ੍ਰਿਸ਼ਨ ਤਪੋਵਨਮ ਆਸ਼ਰਮ ਦੀ ਸ਼ਲਾਘਾ ਕਰਨਾ ਚਾਹਾਂਗਾ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਮਿੱਤਰੋ,
ਗੀਤਾ ਦੀ ਖੂਬਸੂਰਤੀ ਇਸ ਦੀ ਡੂੰਘਾਈ, ਵਿਵਿਧਤਾ ਅਤੇ ਲਚਕਤਾ ਵਿੱਚ ਹੈ। ਆਚਾਰੀਆ ਵਿਨੋਬਾ ਭਾਵੇ ਨੇ ਗੀਤਾ ਨੂੰ ਇੱਕ ਮਾਂ ਦੱਸਿਆ ਹੈ ਜੋ ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਜੇ ਉਹ ਠੋਕਰ ਖਾਂਦਾ ਹੈ। ਮਹਾਤਮਾ ਗਾਂਧੀ, ਲੋਕਮਾਨਯ ਤਿਲਕ, ਮਹਾਕਵੀ ਸੁਬਰਾਮਣੀਆ ਭਾਰਤੀ ਜਿਹੇ ਮਹਾਨ ਲੋਕ, ਗੀਤਾ ਤੋਂ ਪ੍ਰੇਰਿਤ ਸਨ। ਗੀਤਾ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ। ਇਹ ਸਾਨੂੰ ਪ੍ਰਸ਼ਨ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹ ਬਹਿਸ ਨੂੰ ਉਤਸ਼ਾਹਿਤ ਕਰਦੀ ਹੈ। ਗੀਤਾ ਸਾਡੇ ਮਨ ਨੂੰ ਖੁੱਲ੍ਹਾ ਰੱਖਦੀ ਹੈ। ਜਿਹੜਾ ਵੀ ਵਿਅਕਤੀ ਗੀਤਾ ਤੋਂ ਪ੍ਰੇਰਿਤ ਹੈ ਉਹ ਹਮੇਸ਼ਾ ਸੁਭਾਅ ਤੋਂ ਦਿਆਲੂ ਅਤੇ ਕੁਦਰਤੀ ਲੋਕਤੰਤਰੀ ਹੋਵੇਗਾ।
ਮਿੱਤਰੋ,
ਕੋਈ ਸੋਚੇਗਾ ਕਿ ਗੀਤਾ ਵਰਗਾ ਕੁਝ ਸ਼ਾਂਤੀਪੂਰਨ ਅਤੇ ਸੁੰਦਰ ਵਾਤਾਵਰਣ ਵਿਚ ਉਭਰਿਆ ਹੋਵੇਗਾ। ਪਰ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਇਹ ਇੱਕ ਲੜਾਈ ਦੇ ਵਿਚਕਾਰ ਸੀ ਕਿ ਵਿਸ਼ਵ ਨੂੰ ਭਗਵਦ ਗੀਤਾ ਦੇ ਰੂਪ ਵਿੱਚ ਜੀਵਨ ਦਾ ਸਭ ਤੋਂ ਉੱਤਮ ਸਬਕ ਮਿਲਿਆ।
ਗੀਤਾ ਹਰ ਇੱਕ ਚੀਜ਼ ਬਾਰੇ ਗਿਆਨ ਦਾ ਸਭ ਤੋਂ ਵੱਡਾ ਸਰੋਤ ਹੈ ਜਿਸ ਦੀ ਅਸੀਂ ਆਸ ਕਰ ਸਕਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼੍ਰੀ ਕ੍ਰਿਸ਼ਨ ਦੇ ਸ਼ਬਦਾਂ ਤੋਂ ਇਹ ਗਿਆਨ ਕਿਉਂ ਡੁਲ੍ਹਿਆ ਹੈ? ਇਹ ਵਿਸ਼ਾਦ ਜਾਂ ਉਦਾਸੀ ਹੈ। ਭਗਵਦ ਗੀਤਾ ਵਿਚਾਰਾਂ ਦਾ ਇੱਕ ਖਜ਼ਾਨਾ ਹੈ ਜੋ ਵਿਸ਼ਾਦ ਤੋਂ ਜਿੱਤ ਤੱਕ ਦੀ ਯਾਤਰਾ ਨੂੰ ਦਰਸਾਉਂਦੀ ਹੈ। ਜਦੋਂ ਭਗਵਦ ਗੀਤਾ ਦਾ ਜਨਮ ਹੋਇਆ, ਉਸ ਸਮੇਂ ਵਿਵਾਦ ਸੀ, ਵਿਸ਼ਾਦ ਸੀ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਅੱਜ ਮਾਨਵਤਾ ਇਸੇ ਤਰ੍ਹਾਂ ਦੇ ਟਕਰਾਵਾਂ ਅਤੇ ਚੁਣੌਤੀਆਂ ਵਿੱਚੋਂ ਗੁਜਰ ਰਹੀ ਹੈ। ਦੁਨੀਆ ਅੱਜ ਜੀਵਨ ਵਿੱਚ ਇੱਕ ਵਾਰ ਵਾਪਰਨ ਵਾਲੀ ਵਿਸ਼ਵ-ਵਿਆਪੀ ਮਹਾਮਾਰੀ ਵਿਰੁਧ ਇੱਕ ਸਖਤ ਲੜਾਈ ਲੜ ਰਹੀ ਹੈ ਜਿਸ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵ ਵੀ ਦੂਰਗਾਮੀ ਅਸਰ ਵਾਲੇ ਹਨ। ਅਜਿਹੇ ਸਮੇਂ ਵਿੱਚ, ਸ੍ਰੀਮਦ ਭਾਗਵਦ ਗੀਤਾ ਵਿੱਚ ਦਰਸਾਇਆ ਮਾਰਗ ਹਮੇਸ਼ਾ ਢੁਕਵਾਂ ਹੋ ਜਾਂਦਾ ਹੈ। ਇਹ ਮਾਨਵਤਾ ਨੂੰ ਦਰਪੇਸ਼ ਚੁਣੌਤੀਆਂ ਤੋਂ ਇੱਕ ਵਾਰ ਫਿਰ ਜੇਤੂ ਬਣਨ ਲਈ ਤਾਕਤ ਅਤੇ ਦਿਸ਼ਾ ਪ੍ਰਦਾਨ ਕਰ ਸਕਦੀ ਹੈ। ਭਾਰਤ ਵਿੱਚ ਅਸੀਂ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦੇਖੀਆਂ ਹਨ। ਸਾਡੀ ਲੋਕ-ਸ਼ਕਤੀ ਦੀ ਕੋਵਿਡ-19 ਵਿਰੁੱਧ ਲੜਾਈ, ਲੋਕਾਂ ਦੀ ਉੱਤਮ ਭਾਵਨਾ, ਸਾਡੇ ਨਾਗਰਿਕਾਂ ਦਾ ਹੌਂਸਲਾ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੇ ਪਿੱਛੇ ਗੀਤਾ ਜੋ ਉਭਾਰਦੀ ਹੈ ਉਸ ਦੀਆਂ ਝਲਕਾਂ ਹਨ। ਨਿਰਸੁਆਰਥ ਦੀ ਭਾਵਨਾ ਵੀ ਹੈ। ਅਸੀਂ ਇਹ ਵਾਰ ਵਾਰ ਵੇਖਿਆ ਜਦੋਂ ਸਾਡੇ ਲੋਕ ਇੱਕ ਦੂਜੇ ਦੀ ਮਦਦ ਕਰਨ ਲਈ ਬਾਹਰ ਨਿਕਲੇ।
ਮਿੱਤਰੋ,
ਪਿਛਲੇ ਸਾਲ, ਯੂਰਪੀਅਨ ਹਾਰਟ ਜਰਨਲ ਵਿੱਚ ਇੱਕ ਦਿਲਚਸਪ ਲੇਖ ਸੀ। ਇਹ ਔਕਸਫੋਰਡ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਹਿਰਦੇ ਦਾ ਇੱਕ ਪੀਅਰ ਰਿਵਿਊ ਜਰਨਲ ਹੈ। ਹੋਰ ਚੀਜ਼ਾਂ ਦੇ ਨਾਲ, ਲੇਖ ਵਿੱਚ ਇਸ ਬਾਰੇ ਗੱਲ ਕੀਤੀ ਗਈ ਕਿ ਗੀਤਾ ਇਨ੍ਹਾਂ ਕੋਵਿਡ ਸਮਿਆਂ ਵਿੱਚ ਸਭ ਤੋਂ ਢੁੱਕਵੀਂ ਕਿਵੇਂ ਸੀ। ਭਗਵਦ ਗੀਤਾ ਨੂੰ ਸੰਪੂਰਨ ਜ਼ਿੰਦਗੀ ਜਿਊਣ ਲਈ ਇੱਕ ਸਹੀ ਮਾਰਗ ਦਰਸ਼ਕ ਦੱਸਿਆ ਗਿਆ ਹੈ। ਲੇਖ ਵਿੱਚ ਅਰਜੁਨ ਦੀ ਤੁਲਨਾ ਸਿਹਤ ਕਰਮਚਾਰੀਆਂ ਅਤੇ ਹਸਪਤਾਲਾਂ ਦੀ ਵਾਇਰਸ ਖ਼ਿਲਾਫ਼ ਲੜਾਈ ਦੇ ਮੈਦਾਨ ਵਜੋਂ ਕੀਤੀ ਗਈ ਹੈ। ਲੇਖ ਵਿੱਚ ਸਿਹਤ ਦੇਖਭਾਲ਼ ਕਰਮਚਾਰੀਆਂ ਦੀ, ਉਨ੍ਹਾਂ ਦੁਆਰਾ ਕਿਸੇ ਵੀ ਡਰ ਅਤੇ ਚੁਣੌਤੀ ਤੋਂ ਬਿਨਾ ਆਪਣਾ ਫਰਜ਼ ਨਿਭਾਉਣ ਲਈ ਸ਼ਲਾਘਾ ਕੀਤੀ ਗਈ।
ਮਿੱਤਰੋ,
ਭਗਵਤ ਗੀਤਾ ਦਾ ਮੁੱਖ ਸੰਦੇਸ਼ ਕਾਰਜ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ:
नियतं कुरु कर्म त्वं
कर्म ज्यायो ह्यकर्मणः।
शरीर यात्रापि च ते
न प्रसिद्ध्ये दकर्मणः।।
ਉਹ ਸਾਨੂੰ ਕਿਰਿਆ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਹਨ ਕਿਉਂਕਿ ਇਹ ਅਸਮਰਥਾ ਨਾਲੋਂ ਕਿਤੇ ਬਿਹਤਰ ਹੈ। ਅਸਲ ਵਿੱਚ, ਉਹ ਕਹਿੰਦੇ ਹਨ, ਅਸੀਂ ਬਿਨਾਂ ਕੰਮ ਕੀਤੇ ਆਪਣੇ ਸਰੀਰ ਦੀ ਦੇਖਭਾਲ਼ ਵੀ ਨਹੀਂ ਕਰ ਸਕਦੇ। ਅੱਜ, ਭਾਰਤ ਦੇ 1.3 ਅਰਬ ਲੋਕਾਂ ਨੇ ਆਪਣੇ ਕਾਰਜ ਖੇਤਰ ਦਾ ਫੈਸਲਾ ਕਰ ਲਿਆ ਹੈ। ਉਹ ਭਾਰਤ ਨੂੰ ਆਤਮਨਿਰਭਰ ਜਾਂ ਸਵੈ-ਨਿਰਭਰ ਬਣਾਉਣ ਜਾ ਰਹੇ ਹਨ। ਲੰਬੇ ਸਮੇਂ ਵਿੱਚ ਸਿਰਫ ਇੱਕ ਆਤਮਨਿਰਭਰ ਭਾਰਤ ਹੀ ਹਰ ਇੱਕ ਦੇ ਹਿੱਤ ਵਿੱਚ ਹੈ। ਆਤਮਨਿਰਭਰ ਭਾਰਤ ਦੇ ਮੁੱਢ ‘ਤੇ ਨਾ ਸਿਰਫ ਆਪਣੇ ਲਈ ਬਲਕਿ ਸਮੁੱਚੀ ਮਾਨਵਤਾ ਲਈ ਸਮ੍ਰਿੱਧੀ ਅਤੇ ਵੈਲਿਊ ਪੈਦਾ ਕਰਨਾ ਹੈ। ਸਾਡਾ ਮੰਨਣਾ ਹੈ ਕਿ ਆਤਮਨਿਰਭਰ ਭਾਰਤ ਵਿਸ਼ਵ ਲਈ ਚੰਗਾ ਹੈ। ਪਿਛਲੇ ਸਮੇਂ ਵਿੱਚ, ਜਦੋਂ ਦੁਨੀਆ ਨੂੰ ਦਵਾਈਆਂ ਦੀ ਜ਼ਰੂਰਤ ਸੀ, ਭਾਰਤ ਉਨ੍ਹਾਂ ਨੂੰ ਮੁਹੱਈਆ ਕਰਾਉਣ ਲਈ ਜੋ ਵੀ ਕਰ ਸਕਦਾ ਸੀ ਉਹ ਕੀਤਾ। ਸਾਡੇ ਵਿਗਿਆਨੀਆਂ ਨੇ ਵੈਕਸੀਨ ਤਿਆਰ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ। ਅਤੇ ਹੁਣ, ਭਾਰਤ ਵਿਨਿਮਰ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਵਿੱਚ ਬਣੇ ਟੀਕੇ ਦੁਨੀਆ ਭਰ ਵਿੱਚ ਚੱਲ ਰਹੇ ਹਨ। ਅਸੀਂ ਮਾਨਵਤਾ ਨੂੰ ਰਾਜੀ ਕਰਨਾ ਚਾਹੁੰਦੇ ਹਾਂ ਅਤੇ ਸਹਾਇਤਾ ਕਰਨਾ ਚਾਹੁੰਦੇ ਹਾਂ। ਇਹ ਉਹੀ ਗੱਲ ਹੈ ਜੋ ਗੀਤਾ ਸਾਨੂੰ ਸਿਖਾਉਂਦੀ ਹੈ।
ਮਿੱਤਰੋ,
ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਵਿਸ਼ੇਸ਼ ਤੌਰ ‘ਤੇ ਭਗਵਦ ਗੀਤਾ ‘ਤੇ ਨਜ਼ਰ ਮਾਰਨ ਦੀ ਅਪੀਲ ਕਰਾਂਗਾ। ਉਪਦੇਸ਼ ਬਹੁਤ ਹੀ ਵਿਹਾਰਕ ਅਤੇ ਢੁੱਕਵੇਂ ਹਨ। ਤੇਜ਼ ਰਫਤਾਰ ਜ਼ਿੰਦਗੀ ਦੇ ਵਿਚਕਾਰ, ਗੀਤਾ ਸਕੂਨ ਅਤੇ ਸ਼ਾਂਤੀ ਦਾ ਇੱਕ ਮਾਹੌਲ ਪ੍ਰਦਾਨ ਕਰੇਗੀ। ਇਹ ਜ਼ਿੰਦਗੀ ਦੇ ਕਈ ਪਹਿਲੂਆਂ ਲਈ ਇੱਕ ਵਿਹਾਰਕ ਗਾਈਡ ਹੈ। ਮਸ਼ਹੂਰ ਆਇਤ ਨੂੰ ਕਦੇ ਨਾ ਭੁੱਲੋ –
कर्मण्ये-वाधिकारस्ते मा फलेषु कदाचन।
ਇਹ ਸਾਡੇ ਦਿਮਾਗ ਨੂੰ ਅਸਫਲਤਾ ਦੇ ਡਰ ਤੋਂ ਮੁਕਤ ਕਰੇਗਾ ਅਤੇ ਸਾਡੇ ਕਾਰਜ ‘ਤੇ ਆਪਣਾ ਧਿਆਨ ਕੇਂਦਰਤ ਕਰੇਗਾ। ਗਿਆਨ ਯੋਗ ਦਾ ਅਧਿਆਇ ਸਹੀ ਗਿਆਨ ਦੀ ਮਹੱਤਤਾ ਬਾਰੇ ਦੱਸਦਾ ਹੈ। ਭਗਤੀ ਯੋਗ ਬਾਰੇ ਸ਼ਰਧਾ ਦੀ ਮਹੱਤਤਾ ਸਿਖਾਉਣ ਵਾਲੇ ਇੱਕ ਅਧਿਆਇ ਵਿੱਚ ਛੂਹਿਆ ਗਿਆ ਹੈ। ਹਰ ਅਧਿਆਇ ਵਿੱਚ ਮਨ ਦਾ ਇੱਕ ਸਕਾਰਾਤਮਕ ਫਰੇਮ ਪੈਦਾ ਕਰਨ ਲਈ, ਕੁਝ ਪੇਸ਼ਕਸ਼ ਸ਼ਾਮਲ ਹੈ। ਸਭ ਤੋਂ ਵੱਧ, ਗੀਤਾ ਇਸ ਭਾਵਨਾ ਨੂੰ ਦੁਹਰਾਉਂਦੀ ਹੈ ਕਿ ਸਾਡੇ ਵਿੱਚੋਂ ਹਰ ਇੱਕ ਸਰਬ ਸ਼ਕਤੀਮਾਨ ਬ੍ਰਹਮ ਦੀ ਇੱਕ ਚੰਗਿਆੜੀ ਹੈ।
ਇਹ ਕੁਝ ਅਜਿਹਾ ਹੈ ਜੋ ਸੁਆਮੀ ਵਿਵੇਕਾਨੰਦ ਦੀਆਂ ਮੁੱਖ ਗੱਲਾਂ ਵੀ ਹਨ। ਮੇਰੇ ਨੌਜਵਾਨ ਦੋਸਤ ਵੀ ਬਹੁਤ ਸਾਰੇ ਮੁਸ਼ਕਿਲ ਫੈਸਲਿਆਂ ਦਾ ਸਾਹਮਣਾ ਕਰ ਰਹੇ ਹੋਣਗੇ। ਅਜਿਹੇ ਸਮੇਂ, ਆਪਣੇ ਆਪ ਨੂੰ ਹਮੇਸ਼ਾ ਪੁੱਛੋ ਕਿ ਕੀ ਇਸ ਦੁਚਿੱਤੀ ਦਾ ਸਾਹਮਣਾ ਕਰਦੇ ਹੋਏ ਮੈਂ ਅਰਜੁਨ ਦੀ ਜਗ੍ਹਾ ਹੁੰਦਾ, ਸ਼੍ਰੀ ਕ੍ਰਿਸ਼ਨ ਮੈਨੂੰ ਕੀ ਕਰਨ ਲਈ ਕਹਿਣਗੇ? ਇਹ ਸ਼ਾਨਦਾਰ ਢੰਗ ਨਾਲ ਕੰਮ ਕਰਦਾ ਹੈ, ਕਿਉਂਕਿ ਤੁਸੀਂ ਅਚਾਨਕ ਹਾਲਾਤ ਤੋਂ ਆਪਣੀਆਂ ਪਸੰਦਾਂ ਅਤੇ ਨਾਪਸੰਦਾਂ ਨੂੰ ਵੱਖ ਕਰਨਾ ਸ਼ੁਰੂ ਕਰਦੇ ਹੋ। ਤੁਸੀਂ ਇਸ ਨੂੰ ਗੀਤਾ ਦੇ ਸਦੀਵੀ ਸਿਧਾਂਤਾਂ ਤੋਂ ਵੇਖਣਾ ਸ਼ੁਰੂ ਕਰਦੇ ਹੋ।
ਅਤੇ ਇਹ ਤੁਹਾਨੂੰ ਹਮੇਸ਼ਾ ਸਹੀ ਜਗ੍ਹਾ ਤੇ ਲੈ ਜਾਵੇਗਾ ਅਤੇ ਮੁਸ਼ਕਿਲ ਫੈਸਲੇ ਲੈਣ ਵਿੱਚ ਤੁਹਾਡੀ ਮਦਦ ਕਰੇਗਾ। ਇੱਕ ਵਾਰ ਫਿਰ, ਸੁਆਮੀ ਚਿਦਭਵਾਨੰਦ ਜੀ ਦੁਆਰਾ ਲਿਖੀ ਗਈ ਕਮੈਂਟਰੀ ਦੇ ਨਾਲ ਈ-ਪੁਸਤਕ ਦੇ ਲਾਂਚ ‘ਤੇ ਵਧਾਈ।
ਤੁਹਾਡਾ ਧੰਨਵਾਦ!
ਵਣਕਮ।
*******
ਡੀਐੱਸ / ਵੀਜੇ / ਏਕੇ
Watch Live https://t.co/gB6Aonxyyz
— PMO India (@PMOIndia) March 11, 2021
E-books are becoming very popular specially among the youth.
— PMO India (@PMOIndia) March 11, 2021
Therefore, this effort will connect more youngsters with the
noble thoughts of the Gita: PM @narendramodi at launch of e-book version of Swami Chidbhavananda Ji's Bhagvad Gita
I would like to pay homage to Swami Chidbhavananda Ji.
— PMO India (@PMOIndia) March 11, 2021
Mind, body, heart and soul- his was a life devoted to India's regeneration: PM @narendramodi
The beauty of the Gita is in its depth, diversity and flexibility.
— PMO India (@PMOIndia) March 11, 2021
Acharya Vinoba Bhave described the Gita as a Mother
who would take him in her lap if he stumbled.
Greats like Mahatma Gandhi, Lokmanya Tilak, Mahakavi Subramania Bharathi were inspired by the Gita: PM
The Gita makes us think.
— PMO India (@PMOIndia) March 11, 2021
It inspires us to question.
It encourages debate.
The Gita keeps our mind open: PM @narendramodi
The world is fighting a tough battle against a once in life-time global pandemic.
— PMO India (@PMOIndia) March 11, 2021
The economic and social impacts are also far-reaching.
In such a time, the path shown in the Shrimad Bhagavad Gita becomes ever relevant: PM
At the core of Aatmanirbhar Bharat is to create wealth and value- not only for ourselves but for the larger humanity.
— PMO India (@PMOIndia) March 11, 2021
We believe that an Aatmanirbhar Bharat is good for the world: PM @narendramodi
In the recent past, when the world needed medicines, India did whatever it could to provide them.
— PMO India (@PMOIndia) March 11, 2021
Our scientists worked in quick time to come out with vaccines.
And now, India is humbled that vaccines made in India are going around the world: PM @narendramodi