Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੀ-295 ਏਅਰਕ੍ਰਾਫਟ ਫੈਕਟਰੀ (C-295 Aircraft Factory) ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ

ਸੀ-295 ਏਅਰਕ੍ਰਾਫਟ ਫੈਕਟਰੀ (C-295 Aircraft Factory) ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ


ਐਕਸੀਲੈਂਸੀ ਪੈਡਰੋ ਸਾਂਚੇਜ਼, ਗੁਜਰਾਤ ਦੇ ਗਵਰਨਰ ਅਚਾਰੀਆ ਦੇਵਵ੍ਰਤ ਜੀ, ਭਾਰਤ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਵਿਦੇਸ਼ ਮੰਤਰੀ ਸ਼੍ਰੀਮਾਨ ਐੱਸ ਜੈਸ਼ੰਕਰ ਜੀ, ਇੱਥੋਂ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਸਪੇਨ ਅਤੇ ਰਾਜ ਸਰਕਾਰ ਦੇ ਮੰਤਰੀਗਣ, ਏਅਰਬੱਸ ਅਤੇ ਟਾਟਾ ਟੀਮ ਦੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ!

ਨਮਸਕਾਰ!

ਬੁਏਨੋਸ ਦੀਯਾਸ!( Buenos Dias!)

 

ਮੇਰੇ ਮਿੱਤਰ, ਪੈਡਰੋ ਸਾਂਚੇਜ਼ ਜੀ, ਉਨ੍ਹਾਂ ਦੀ ਇਹ ਪਹਿਲੀ ਭਾਰਤ ਦੀ ਯਾਤਰਾ ਹੈ। ਅੱਜ ਤੋਂ ਅਸੀਂ ਭਾਰਤ ਅਤੇ ਸਪੇਨ ਦੀ ਪਾਰਟਨਰਸ਼ਿਪ ਨੂੰ ਨਵੀਂ ਦਿਸ਼ਾ ਦੇ ਰਹੇ ਹਾਂ। ਅਸੀਂ, C 295 Transport Aircraft ਦੇ ਪ੍ਰੋਡਕਸ਼ਨ ਦੀ ਫੈਕਟਰੀ ਦਾ ਸ਼ੁਭ-ਅਰੰਭ ਕਰ ਰਹੇ ਹਾਂ। ਇਹ ਫੈਕਟਰੀ, ਭਾਰਤ-ਸਪੇਨ ਸਬੰਧਾਂ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ, ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ ਇਸ ਮਿਸ਼ਨ ਨੂੰ ਭੀ ਸਸ਼ਕਤ ਕਰਨ ਵਾਲੀ ਹੈ। ਮੈਂ ਏਅਰਬੱਸ ਅਤੇ ਟਾਟਾ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਕੁਝ ਸਮਾਂ ਪਹਿਲੇ ਹੀ ਅਸੀਂ ਦੇਸ਼ ਦੇ ਮਹਾਨ ਸਪੂਤ ਰਤਨ ਟਾਟਾ ਜੀ ਨੂੰ ਖੋਇਆ ਹੈ। ਰਤਨ ਟਾਟਾ ਜੀ ਅੱਜ ਸਾਡੇ ਦਰਮਿਆਨ ਹੁੰਦੇ, ਤਾਂ ਅੱਜ ਸ਼ਾਇਦ ਸਭ ਤੋਂ ਅਧਿਕ ਖੁਸ਼ੀ ਉਨ੍ਹਾਂ ਨੂੰ ਮਿਲਦੀ। ਲੇਕਿਨ ਉਨ੍ਹਾਂ ਦੀ ਆਤਮਾ ਜਿੱਥੇ ਭੀ ਹੋਵੇਗੀ, ਉਹ ਅੱਜ ਪ੍ਰਸੰਨਤਾ ਦਾ ਅਨੁਭਵ ਕਰਦੇ ਹੋਣਗੇ।

ਸਾਥੀਓ,

C-295 ਏਅਰਕ੍ਰਾਫਟ ਦੀ ਇਹ ਫੈਕਟਰੀ, ਨਵੇਂ ਭਾਰਤ ਦੇ ਨਵੇਂ ਕਲਚਰ ਨੂੰ ਉਸ ਨੂੰ ਭੀ ਰਿਫਲੈਕਟ ਕਰਦੀ ਹੈ। ਅੱਜ ਕਿਸੇ ਭੀ ਯੋਜਨਾ ਦੇ ਆਇਡਿਆ ਤੋਂ ਲੈ ਕੇ ਐਗਜ਼ੀਕਿਊਸ਼ਨ ਤੱਕ, ਭਾਰਤ ਕਿਸ ਸਪੀਡ ਨਾਲ ਕੰਮ ਕਰ ਰਿਹਾ ਹੈ, ਇਹ ਇੱਥੇ ਦਿਖਾਈ ਦਿੰਦਾ ਹੈ। ਦੋ ਸਾਲ ਪਹਿਲੇ ਅਕਤੂਬਰ ਦੇ ਹੀ ਮਹੀਨੇ ਵਿੱਚ ਇਸ ਫੈਕਟਰੀ ਦਾ ਨਿਰਮਾਣ ਸ਼ੁਰੂ ਹੋਇਆ ਸੀ। ਅੱਜ ਅਕਤੂਬਰ ਮਹੀਨੇ ਵਿੱਚ ਹੀ, ਇਹ ਫੈਕਟਰੀ ਹੁਣ ਏਅਰਕ੍ਰਾਫਟ ਦੇ ਪ੍ਰੋਡਕਸ਼ਨ ਦੇ ਲਈ ਤਿਆਰ ਹੈ। ਮੇਰਾ ਹਮੇਸ਼ਾ ਤੋਂ ਇਹ ਫੋਕਸ ਰਿਹਾ ਹੈ ਕਿ ਪਲਾਨਿੰਗ ਅਤੇ ਐਗਜ਼ੀਕਿਊਸ਼ਨ ਵਿੱਚ ਗ਼ੈਰ-ਜ਼ਰੂਰੀ ਦੇਰੀ ਨਾ ਹੋਵੇ। ਜਦੋਂ ਮੈਂ ਗੁਜਰਾਤ ਦਾ ਸੀਐੱਮ ਸਾਂ, ਤਦ ਇੱਥੇ ਹੀ ਵਡੋਦਰਾ ਵਿੱਚ ਹੀ ਬੰਬਾਰਡੀਅਰ ਟ੍ਰੇਨ ਕੋਚ ਬਣਾਉਣ ਦੇ ਲਈ ਫੈਕਟਰੀ ਲਗਾਉਣ ਦਾ ਫ਼ੈਸਲਾ ਹੋਇਆ ਸੀ। ਇਸ ਫੈਕਟਰੀ ਨੂੰ ਭੀ ਰਿਕਾਰਡ ਸਮੇਂ ਦੇ ਅੰਦਰ ਹੀ ਪ੍ਰੋਡਕਸ਼ਨ ਦੇ ਲਈ ਤਿਆਰ ਕੀਤਾ ਗਿਆ ਸੀ। ਅੱਜ ਉਸ ਫੈਕਟਰੀ ਵਿੱਚ ਬਣੇ ਮੈਟਰੋ ਕੋਚ ਅਸੀਂ ਦੂਸਰੇ ਦੇਸ਼ਾਂ ਨੂੰ ਭੀ ਐਕਸਪੋਰਟ ਕਰ ਰਹੇ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਇਸ ਏਅਰਕ੍ਰਾਫਟ ਫੈਕਟਰੀ ਵਿੱਚ ਬਣੇ ਵਿਮਾਨ(ਏਅਰਕ੍ਰਾਫਟ), ਦੂਸਰੇ ਦੇਸ਼ਾਂ ਨੂੰ ਭੀ ਐਕਸਪੋਰਟ ਕੀਤੇ ਜਾਣਗੇ।

Friends,

ਪ੍ਰਸਿੱਧ ਸਪੈਨਿਸ਼ ਕਵੀ, ਐਂਟੋਨੀਓ ਮਚਾਦੋ (Antonio Machado) ਨੇ ਲਿਖਿਆ ਸੀ: “Traveler, there is no path…The path is made by walking.” ਇਸ ਦਾ ਭਾਵ ਇਹੀ ਕਿ ਲਕਸ਼ ਤੱਕ ਪਹੁੰਚਣ ਦੇ ਲਈ ਜਿਵੇਂ ਹੀ ਅਸੀਂ ਪਹਿਲਾ ਕਦਮ ਉਠਾਉਂਦੇ ਹਾਂ, ਰਸਤੇ ਆਪਣੇ ਆਪ ਬਣਦੇ ਚਲੇ ਜਾਂਦੇ ਹਨ। ਅੱਜ ਆਪ (ਤੁਸੀਂ) ਦੇਖੋ, ਭਾਰਤ ਵਿੱਚ ਡਿਫੈਂਸ ਮੈਨੂਫੈਕਚਰਿੰਗ ਈਕੋਸਿਸਟਮ ਨਵੀਆਂ ਉਚਾਈਆਂ ਛੂਹ ਰਿਹਾ ਹੈ। 10 ਸਾਲ ਪਹਿਲੇ ਅਗਰ ਅਸੀਂ ਠੋਸ ਕਦਮ ਨਹੀਂ ਉਠਾਏ ਹੁੰਦੇ ਤਾਂ ਅੱਜ ਇਸ ਮੰਜ਼ਿਲ ‘ਤੇ ਪਹੁੰਚਣਾ ਅਸੰਭਵ ਹੀ ਸੀ। ਤਦ ਤਾਂ ਕੋਈ ਇਹ ਕਲਪਨਾ ਭੀ ਨਹੀਂ ਕਰ ਪਾਉਂਦਾ ਸੀ ਕਿ ਭਾਰਤ ਵਿੱਚ ਇਤਨੇ ਬੜੇ ਪੈਮਾਨੇ ‘ਤੇ ਡਿਫੈਂਸ ਮੈਨੂਫੈਕਚਰਿੰਗ ਹੋ ਸਕਦੀ ਹੈ। ਉਸ ਸਮੇਂ ਦੀ Priority ਅਤੇ ਪਹਿਚਾਣ, ਦੋਨੋਂ ਇੰਪੋਰਟ ਦੀ ਹੀ ਸੀ। ਲੇਕਿਨ ਅਸੀਂ ਨਵੇਂ ਰਸਤੇ ‘ਤੇ ਚਲਣਾ ਤੈ ਕੀਤਾ, ਆਪਣੇ ਲਈ ਨਵੇਂ ਲਕਸ਼ ਤੈ ਕੀਤੇ। ਅਤੇ ਅੱਜ ਇਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ।

ਸਾਥੀਓ,

ਕਿਸੇ ਭੀ Possibility ਨੂੰ Prosperity ਵਿੱਚ ਬਦਲਣ ਦੇ ਲਈ, ਰਾਇਟ ਪਲਾਨ ਅਤੇ ਰਾਇਟ ਪਾਰਟਨਰਸ਼ਿਪ ਜ਼ਰੂਰੀ ਹੈ। ਭਾਰਤ ਦੇ ਡਿਫੈਂਸ ਸੈਕਟਰ ਦਾ ਕਾਇਆਕਲਪ, ਰਾਇਟ  ਪਲਾਨ ਅਤੇ ਰਾਇਟ ਪਾਰਟਨਰਸ਼ਿਪ ਦੀ ਉਦਾਹਰਣ ਹੈ। ਬੀਤੇ ਦਹਾਕੇ ਵਿੱਚ ਦੇਸ਼ ਨੇ ਐਸੇ ਅਨੇਕ ਫ਼ੈਸਲੇ ਲਏ, ਜਿਸ ਨਾਲ ਭਾਰਤ ਵਿੱਚ ਇੱਕ ਵਾਇਬ੍ਰੈਂਟ ਡਿਫੈਂਸ ਇੰਡਸਟ੍ਰੀ ਦਾ ਵਿਕਾਸ ਹੋਇਆ। ਅਸੀਂ ਡਿਫੈਂਸ ਮੈਨੂਫੈਕਚਰਿੰਗ ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਵਿਸਤਾਰ ਦਿੱਤਾ, ਪਬਲਿਕ ਸੈਕਟਰ ਨੂੰ efficient ਬਣਾਇਆ, ਆਰਡੀਨੈਂਸ ਫੈਕਟਰੀਜ਼ ਨੂੰ ਸੱਤ ਬੜੀਆਂ ਕੰਪਨੀਆਂ ਵਿੱਚ ਬਦਲਿਆ, DRDO ਅਤੇ HAL ਨੂੰ ਸਸ਼ਕਤ ਕੀਤਾ, ਯੂਪੀ ਅਤੇ ਤਮਿਲ ਨਾਡੂ ਵਿੱਚ ਦੋ ਬੜੇ ਡਿਫੈਂਸ ਕੌਰੀਡੋਰ ਬਣਾਏ, ਐਸੇ ਅਨੇਕ ਨਿਰਣਿਆਂ ਨੇ ਡਿਫੈਂਸ ਸੈਕਟਰ ਨੂੰ ਨਵੀਂ ਊਰਜਾ ਨਾਲ ਭਰ ਦਿੱਤਾ। iDEX ਯਾਨੀ Innovation for Defence Excellence ਜਿਹੀਆਂ ਸਕੀਮਾਂ ਨੇ ਸਟਾਰਟ ਅਪਸ ਨੂੰ ਗਤੀ ਦਿੱਤੀ, ਬੀਤੇ 5-6 ਸਾਲਾਂ ਵਿੱਚ ਹੀ ਭਾਰਤ ਵਿੱਚ ਕਰੀਬ 1000 ਨਵੇਂ ਡਿਫੈਂਸ ਸਟਾਰਟ ਅਪਸ ਬਣੇ ਹਨ। ਬੀਤੇ 10 ਵਰ੍ਹਿਆਂ ਵਿੱਚ ਭਾਰਤ ਦਾ ਡਿਫੈਂਸ ਐਕਸਪੋਰਟ 30 ਗੁਣਾ ਵਧਿਆ ਹੈ। ਅੱਜ ਅਸੀਂ ਦੁਨੀਆ ਦੇ 100 ਤੋਂ ਅਧਿਕ ਦੇਸ਼ਾਂ ਨੂੰ ਡਿਫੈਂਸ ਇਕੁਇਪਮੈਂਟਸ ਐਕਸਪੋਰਟ ਕਰ ਰਹੇ ਹਾਂ।

ਸਾਥੀਓ,

ਅੱਜ ਅਸੀਂ ਭਾਰਤ ਵਿੱਚ ਸਕਿੱਲਸ ਅਤੇ ਜੌਬ ਕ੍ਰਿਏਸ਼ਨ ‘ਤੇ ਬਹੁਤ ਅਧਿਕ ਫੋਕਸ ਕਰ ਰਹੇ ਹਾਂ। ਏਅਰਬਸ ਅਤੇ ਟਾਟਾ ਦੀ ਇਸ ਫੈਕਟਰੀ ਨਾਲ ਭੀ ਭਾਰਤ ਵਿੱਚ ਹਜ਼ਾਰਾਂ ਰੋਜ਼ਗਾਰ ਦਾ ਨਿਰਮਾਣ ਹੋਵੇਗਾ। ਇਸ ਪ੍ਰੋਜੈਕਟ ਦੇ ਕਾਰਨ, ਏਅਰਕ੍ਰਾਫਟ ਦੇ 18 ਹਜ਼ਾਰ ਪਾਰਟਸ ਦੀ Indigenous Manufacturing ਹੋਣ ਜਾ ਰਹੀ ਹੈ। ਦੇਸ਼ ਦੇ ਕਿਸੇ ਹਿੱਸੇ ਤੋਂ ਇੱਕ ਪਾਰਟ ਮੈਨੂਫੈਕਚਰ ਹੋਵੇਗਾ, ਤਾਂ ਦੇਸ਼ ਦੇ ਕਿਸੇ ਹਿੱਸੇ ਵਿੱਚ ਦੂਸਰਾ ਪਾਰਟ ਮੈਨੂਫੈਕਚਰ ਹੋਵੇਗਾ, ਅਤੇ ਇਹ ਪਾਰਟਸ ਬਣਾਵੇਗਾ ਕੌਣ? ਸਾਡੇ ਮਾਇਕ੍ਰੋ ਅਤੇ ਸਮਾਲ ਇੰਟਰਪ੍ਰਾਇਜੇਜ਼ ਇਹ ਕੰਮ ਕਰਨ ਵਾਲੇ ਹਨ, ਸਾਡੇ MSMEs ਇਸ ਕੰਮ ਦੀ ਅਗਵਾਈ ਕਰਨਗੇ। ਅਸੀਂ ਅੱਜ ਭੀ ਦੁਨੀਆ ਦੀਆਂ ਬੜੀਆਂ ਏਅਰਕ੍ਰਾਫਟ ਕੰਪਨੀਆਂ ਦੇ ਲਈ ਪਾਰਟਸ ਦੇ ਬੜੇ ਸਪਲਾਇਰਸ ਵਿੱਚੋਂ ਇੱਕ ਹਾਂ। ਇਸ ਨਵੀਂ ਏਅਰਕ੍ਰਾਫਟ ਫੈਕਟਰੀ ਨਾਲ ਭਾਰਤ ਵਿੱਚ ਨਵੀਂ ਸਕਿੱਲਸ ਨੂੰ, ਨਵੇਂ ਉਦਯੋਗਾਂ ਨੂੰ ਬਹੁਤ ਬਲ ਮਿਲੇਗਾ।

ਸਾਥੀਓ,

ਅੱਜ ਦੇ ਇਸ ਕਾਰਜਕ੍ਰਮ ਨੂੰ ਮੈਂ ਟ੍ਰਾਂਸਪੋਰਟ ਏਅਰਕ੍ਰਾਫਟ ਦੀ ਮੈਨੂਫੈਕਚਰਿੰਗ ਤੋਂ ਅੱਗੇ ਵਧ ਕੇ ਦੇਖ ਰਿਹਾ ਹਾਂ। ਆਪ ਸਭ ਨੇ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੇ Aviation Sector ਦੀ unprecedented growth ਅਤੇ transformation ਨੂੰ ਦੇਖਿਆ ਹੈ। ਅਸੀਂ ਦੇਸ਼ ਦੇ ਸੈਂਕੜੋਂ ਛੋਟੇ ਸ਼ਹਿਰਾਂ ਤੱਕ ਏਅਰ-ਕਨੈਕਟਿਵਿਟੀ ਪਹੁੰਚਾ ਰਹੇ ਹਾਂ। ਅਸੀਂ ਪਹਿਲੇ ਤੋਂ ਹੀ ਭਾਰਤ ਨੂੰ Aviation ਅਤੇ MRO Domain ਦੀ ਹੱਬ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ। ਇਹ ਈਕੋਸਿਸਟਮ ਭਵਿੱਖ ਵਿੱਚ ਮੇਡ ਇਨ ਇੰਡੀਆ ਸਿਵਲ ਏਅਰਕ੍ਰਾਫਟ ਦਾ ਰਸਤਾ ਭੀ ਬਣਾਏਗਾ। ਆਪ (ਤੁਸੀਂ) ਜਾਣਦੇ ਹੋ ਕਿ ਅਲੱਗ-ਅਲੱਗ ਭਾਰਤੀ ਏਅਰਲਾਇਨਸ ਨੇ 1200 ਨਵੇਂ ਏਅਰਕ੍ਰਾਫਟ ਦਾ ਖਰੀਦਣ ਦਾ ਆਰਡਰ ਦਿੱਤਾ ਦੁਨੀਆ ਨੂੰ। ਹੁਣ ਸ਼ਾਇਦ ਦੁਨੀਆ ਦੀਆਂ ਕੰਪਨੀਆਂ, ਕਿਸੇ ਹੋਰ ਦੇਸ਼ ਦਾ ਆਰਡਰ ਨਹੀਂ ਲੈ ਪਾਉਣਗੀਆਂ ਯਾਨੀ ਭਵਿੱਖ ਵਿੱਚ ਭਾਰਤ ਅਤੇ ਦੁਨੀਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਿਵਲ ਏਅਰਕ੍ਰਾਫਟ ਦੇ ਡਿਜ਼ਾਈਨ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਇਸ ਫੈਕਟਰੀ ਦੀ ਬੜੀ ਭੂਮਿਕਾ ਹੋਣ ਵਾਲੀ ਹੈ।

ਸਾਥੀਓ,

ਭਾਰਤ ਦੇ ਇਨ੍ਹਾਂ ਪ੍ਰਯਾਸਾਂ ਵਿੱਚ ਵਡੋਦਰਾ ਸ਼ਹਿਰ, ਇੱਕ ਕੈਟੇਲਿਸਟ ਦੀ ਤਰ੍ਹਾਂ ਕੰਮ ਕਰੇਗਾ। ਇਹ ਸ਼ਹਿਰ, ਪਹਿਲੇ ਤੋਂ ਹੀ MSMEs ਦਾ ਸਟ੍ਰੌਂਗ ਸੈਂਟਰ ਹੈ। ਇੱਥੇ ਸਾਡੀ ਗਤੀਸ਼ਕਤੀ ਯੂਨੀਵਰਸਿਟੀ ਭੀ ਹੈ। ਇਹ ਯੂਨੀਵਰਸਿਟੀ, ਸਾਡੇ ਅਲੱਗ-ਅਲੱਗ ਸੈਕਟਰ ਦੇ ਲਈ ਪ੍ਰੋਫੈਸ਼ਨਲਸ ਤਿਆਰ ਕਰ ਰਹੀ ਹੈ। ਵਡੋਦਰਾ ਵਿੱਚ, ਫਾਰਮਾ ਸੈਕਟਰ, Engineering and Heavy Machinery, Chemicals and Petrochemicals, Power and Energy Equipment, ਐਸੇ ਅਨੇਕ ਸੈਕਟਰਸ ਨਾਲ ਜੁੜੀਆਂ ਅਨੇਕਾਂ ਕੰਪਨੀਆਂ ਹਨ। ਹੁਣ ਇਹ ਪੂਰਾ ਖੇਤਰ, ਭਾਰਤ ਵਿੱਚ ਏਵੀਏਸ਼ਨ ਮੈਨੂਫੈਕਚਰਿੰਗ ਦੀ ਭੀ ਬੜੀ ਹੱਬ ਬਣਨ ਜਾ ਰਿਹਾ ਹੈ। ਅਤੇ ਇਸ ਦੇ ਲਈ ਮੈਂ ਅੱਜ ਗੁਜਰਾਤ ਸਰਕਾਰ ਨੂੰ, ਇੱਥੋਂ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਉਨ੍ਹਾਂ ਦੀਆਂ ਆਧੁਨਿਕ ਉਦਯੋਗਿਕ ਨੀਤੀਆਂ ਦੇ ਲਈ, ਨਿਰਣਿਆਂ ਦੇ ਲਈ ਬਹੁਤ ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ।

ਸਾਥੀਓ,

ਵਡੋਦਰਾ ਵਿੱਚ ਇੱਕ ਹੋਰ ਖਾਸ ਬਾਤ ਹੈ। ਇਹ ਭਾਰਤ ਦਾ ਇੱਕ ਮਹੱਤਵਪੂਰਨ ਕਲਚਰਲ ਸਿਟੀ ਭੀ ਹੈ। ਇਹ ਸਾਡੀ ਸੱਭਿਆਚਾਰਕ ਨਗਰੀ ਹੈ। ਇਸ ਲਈ, ਅੱਜ ਸਪੇਨ ਦੇ ਆਪ ਸਾਰੇ ਸਾਥੀਆਂ ਦਾ ਇੱਥੇ ਵੈੱਲਕਮ ਕਰਨ ਵਿੱਚ ਮੈਨੂੰ ਵਿਸ਼ੇਸ਼ ਖੁਸ਼ੀ ਹੈ। ਭਾਰਤ ਅਤੇ ਸਪੇਨ ਦੇ ਦਰਮਿਆਨ ਕਲਚਰਲ ਕਨੈਕਟ ਦਾ ਆਪਣਾ ਮਹੱਤਵ ਹੈ। ਮੈਨੂੰ ਯਾਦ ਹੈ, ਫਾਦਰ ਕਾਰਲੋਸ ਵੈਲੇ ਸਪੇਨ ਤੋਂ ਆ ਕੇ ਇੱਥੇ ਗੁਜਰਾਤ ਵਿੱਚ ਵਸ ਗਏ ਸਨ। ਉਨ੍ਹਾਂ ਨੇ ਆਪਣੇ ਜੀਵਨ ਦੇ ਪੰਜਾਹ ਵਰ੍ਹੇ ਇੱਥੇ ਹੀ ਬਿਤਾਏ। ਆਪਣੇ ਵਿਚਾਰਾਂ ਅਤੇ ਲੇਖਨ ਨਾਲ ਸਾਡੀ ਸੰਸਕ੍ਰਿਤੀ ਨੂੰ ਸਮ੍ਰਿੱਧ ਕੀਤਾ। ਮੈਨੂੰ ਉਨ੍ਹਾਂ ਨੂੰ ਕਈ ਵਾਰ ਮਿਲਣ ਦਾ ਸੁਭਾਗ ਭੀ ਮਿਲਿਆ ਸੀ। ਉਨ੍ਹਾਂ ਦੇ ਮਹਾਨ ਯੋਗਾਦਨ ਦੇ ਲਈ ਅਸੀਂ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਭੀ ਕੀਤਾ। ਲੇਕਿਨ ਅਸੀਂ ਲੋਕ ਗੁਜਰਾਤ ਵਿੱਚ ਉਨ੍ਹਾਂ ਨੂੰ ਇੱਥੇ ਫਾਦਰ ਵਾਲੇਸ ਕਹਿੰਦੇ ਸਾਂ, ਅਤੇ ਉਹ ਗੁਜਰਾਤੀ ਵਿੱਚ ਲਿਖਦੇ ਸਨ। ਅਨੇਕ ਗੁਜਰਾਤੀ ਸਾਹਿਤ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਸਮ੍ਰਿੱਧ ਸਾਡੀ ਸੱਭਿਆਚਾਰਕ ਵਿਰਾਸਤ ਹੈ।

ਸਾਥੀਓ,

ਮੈਂ ਸੁਣਿਆ ਹੈ ਕਿ ਸਪੇਨ ਵਿੱਚ ਭੀ ਯੋਗਾ ਬਹੁਤ ਪਾਪੂਲਰ (ਮਕਬੂਲ) ਹੈ। ਸਪੇਨ ਦੇ ਫੁਟਬਾਲ ਨੂੰ ਭੀ ਭਾਰਤ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਹੁਣੇ ਕੱਲ੍ਹ ਜੋ ਰੀਅਲ ਮੈਡ੍ਰਿਡ ਅਤੇ ਬਾਰਸੀਲੋਨਾ ਦੇ ਦਰਮਿਆਨ ਮੈਚ ਹੋਇਆ, ਉਸ ਦੀ ਚਰਚਾ ਭਾਰਤ ਵਿੱਚ ਭੀ ਹੋਈ। ਬਾਰਸੀਲੋਨਾ ਦੀ ਸ਼ਾਨਦਾਰ ਜਿੱਤ ਇੱਥੇ ਭੀ ਡਿਸਕਸ਼ਨ ਦਾ ਵਿਸ਼ਾ ਰਹੀ। ਅਤੇ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿ ਸਕਦਾ ਹਾਂ ਕਿ ਦੋਨੋਂ ਕਲੱਬਸ ਦੇ ਫੈਨਸ ਵਿੱਚ ਭਾਰਤ ਵਿੱਚ ਉਤਨੀ ਹੀ ਨੋਕ-ਝੋਕ ਭੀ ਹੋਈ ਜਿਤਨੀ ਸਪੇਨ ਵਿੱਚ ਹੁੰਦੀ ਹੈ।

ਸਾਥੀਓ,

Food, Films ਅਤੇ Football ਸਭ ਵਿੱਚ, ਸਾਡੇ ਰਿਸ਼ਤੇ Strong People to People Connect ਨਾਲ ਜੁੜੇ ਹਨ। ਮੈਨੂੰ ਖੁਸ਼ੀ ਹੈ ਕਿ ਭਾਰਤ ਅਤੇ ਸਪੇਨ ਨੇ ਸਾਲ 2026 ਨੂੰ India-Spain Year of Culture, Tourism and AI ਦੇ ਰੂਪ ਵਿੱਚ ਮਨਾਉਣ ਦਾ ਨਿਸ਼ਚਾ ਕੀਤਾ ਹੈ।

 

 ਸਾਥੀਓ,

ਭਾਰਤ ਅਤੇ ਸਪੇਨ ਦੀ ਪਾਰਟਨਰਸ਼ਿਪ ਇੱਕ ਐਸੇ Prism ਦੀ ਤਰ੍ਹਾਂ ਹੈ ਜੋ ਬਹੁਆਯਾਮੀ ਹੈ, vibrant ਹੈ ਅਤੇ ever evolving ਹੈ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦਾ ਇਹ ਈਵੈਂਟ, ਭਾਰਤ ਅਤੇ ਸਪੇਨ ਦੇ  ਦਰਮਿਆਨ Joint Collaboration ਵਾਲੇ ਅਨੇਕ ਨਵੇਂ ਪ੍ਰੋਜੈਕਟਸ ਨੂੰ ਪ੍ਰੇਰਿਤ ਕਰੇਗਾ। ਮੈਂ Spanish Industry ਅਤੇ Innovators ਨੂੰ ਭੀ ਸੱਦਾ ਦੇਵਾਂਗਾ, ਕਿ ਉਹ ਭਾਰਤ ਆਉਣ ਅਤੇ ਸਾਡੀ ਵਿਕਾਸ ਯਾਤਰਾ ਵਿੱਚ ਸਾਡੇ ਸਾਥੀ ਬਣਨ। ਇੱਕ ਵਾਰ ਫਿਰ ਏਅਰਬੱਸ ਅਤੇ ਟਾਟਾ ਦੀ ਟੀਮ ਨੂੰ ਇਸ ਪ੍ਰੋਜੈਕਟ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।

Thank you. 

************

ਐੱਮਜੇਪੀਐੱਸ/ਵੀਜੇ/ਵੀਕੇ